Home Blog Page 1747

ਅੱਜ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੋਂ ED ਕਰੇਗੀ ਪੁੱਛ-ਗਿੱਛ

0

ਸ਼ਰਾਬ ਨੀਤੀ ਮਾਮਲੇ ‘ਚ ਜਾਂਚ ਏਜੰਸੀ ਈਡੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ‘ਚ ਅਪ੍ਰੈਲ ‘ਚ ਕੇਜਰੀਵਾਲ ਤੋਂ ਸੀਬੀਆਈ ਨੇ ਕਰੀਬ ਸਾਢੇ 9 ਘੰਟੇ ਪੁੱਛਗਿੱਛ ਕੀਤੀ ਸੀ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਸ਼ਰਾਬ ਨੀਤੀ ਮਾਮਲੇ ਵਿੱਚ ਜੇਲ੍ਹ ਵਿੱਚ ਹਨ।

ਇਸ ਸਾਲ ਅਪ੍ਰੈਲ ਵਿੱਚ ਸੀਬੀਆਈ ਨੇ ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ।

ਹਰਿਆਣਾ ‘ਚ ਤੇਜ਼ ਰਫਤਾਰ ਦਾ ਕਹਿਰ! 2 ਦੀ ਮੌ.ਤ, 1 ਜ਼ਖਮੀ

0

ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਬਿਛੌਰ ਥਾਣਾ ਖੇਤਰ ਅਧੀਨ ਪੁਨਹਾਣਾ-ਜੁਰਹੇੜਾ ਰੋਡ ‘ਤੇ ਇਕ ਤੇਜ਼ ਰਫਤਾਰ ਬਲੈਰੋ ਨੇ ਸੜਕ ਕਿਨਾਰੇ ਖੜ੍ਹੇ ਤਿੰਨ ਸਕੇ ਭਰਾਵਾਂ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿਚ ਦੋ ਭਰਾਵਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ। ਗੱਡੀ ਚਾਲਕ ਮੌਕੇ ‘ਤੇ ਹੀ ਫਰਾਰ ਹੋ ਗਿਆ

ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ 9 ਵਜੇ ਧਰਮਵੀਰ, ਧਰਮ ਸਿੰਘ ਤੇ ਅਮਿਤ ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਕਾਮਾ ਜਾ ਰਹੇ ਸਨ। ਜਦੋਂ ਉਹ ਪੁਨਹਾੜਾ-ਜੁਰਹੇੜਾ ਰੋਡ ‘ਤੇ ਖੇਲੜਾ ਮੋੜ ‘ਤੇ ਪਹੁੰਚੇ ਤਾਂ ਉਥੇ ਥੋੜ੍ਹੀ ਦੇਰ ਲਈ ਰੁਕੇ। ਉਨ੍ਹਾਂ ਦੱਸਿਆ ਕਿ ਧਰਮਵੀਰ, ਧਰਮਸਿੰਘ ਤੇ ਅਮਿਤ ਸੜਕ ਕਿਨਾਰੇ ਬਾਈਕ ਕੋਲ ਖੜ੍ਹੇ ਸਨ। ਇਸ ਦੌਰਾਨ ਸਾਹਮਣੇ ਤੋੰ ਆ ਰਹੇ ਤੇਜ਼ ਰਫਤਾਰ ਬਲੈਰੋ ਗੱਡੀ ਨੇ ਤਿੰਨੋਂ ਭਰਾਵਾਂ ਨੂੰ ਟੱਕਰ ਮਾਰ ਦਿੱਤੀ।

ਟੱਕਰ ਦੌਰਾਨ ਤਿੰਨੋਂ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਧਰਮਵੀਰ ਤੇ ਧਰਮ ਸਿੰਘ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਤੇ ਦੂਜੇ ਪਾਸੇ ਅਮਿਤ ਦੀ ਹਾਲਤ ਗੰਭੀਰ ਬਣੀ ਹੋਈਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਮੌਤ ਦੀ ਸੂਚਨਾ ਮਿਲਣ ਦੇ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਵਿਚ ਹੜਕੰਪ ਮਚ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕਾਂ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਗੱਡੀ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।

 

ਅੰਮ੍ਰਿਤਸਰ ਤੋਂ ਇਟਲੀ ਦੇ ਵੇਰੋਨਾ ਸ਼ਹਿਰ ਲਈ ਅੱਜ ਤੋਂ ਪਹਿਲੀ ਫਲਾਈਟ ਦੀ ਸ਼ੁਰੂਆਤ

0

ਇਟਲੀ ਦੀ ਨਿਓਸ ਏਅਰਲਾਈਨ 1 ਨਵੰਬਰ ਯਾਨੀ ਅੱਜ ਤੋਂ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਵੇਰੋਨਾ ਵਿਚ ਪਹਿਲੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਹਿਲਾਂ ਭਾਰਤ ਦੇ ਕਿਸੇ ਵੀ ਏਅਰਪੋਰਟ ਤੋਂ ਵੇਰੋਨਾ ਲਈ ਫਲਾਈਟ ਨਹੀਂ ਹੈ।

ਦੱਸ ਦੇਈਏ ਕਿ ਸ਼ੁਰੂਆਤ ਵਿਚ 186 ਸੀਟਾਂ ਵਾਲੇ ਬੋਇੰਗ 737 ਮੈਕਸ ਪਲੇਨ ਯਾਤਰੀਆਂ ਨੂੰ ਦੋਵੇਂ ਸ਼ਹਿਰਾਂ ਵਿਚ ਸਫਰ ਕਰਵਾਏਗਾ। ਅੰਮ੍ਰਿਤਸਰ ਤੋਂ ਵੇਰੋਨਾ ਤੱਕ ਦਾ ਇਕ ਪਾਸੇ ਦਾ ਕਿਰਾਇਆ ਲਗਭਗ ਸਾਢੇ 46 ਹਜ਼ਾਰ ਰੁਪਏ ਹੋਵੇਗਾ। ਵੇਰੋਨਾ ਤੋਂ ਅੰਮ੍ਰਿਤਸਰ ਦਾ ਕਿਰਾਇਆ ਲਗਭਗ 30 ਹਜ਼ਾਰ ਰੁਪਏ ਹੋਵੇਗਾ।

 

ਵਿਸ਼ਵ ਕੱਪ 2023 : ਦੱਖਣੀ ਅਫਰੀਕਾ-ਨਿਊਜ਼ੀਲੈਂਡ ਵਿਚਾਲੇ ਅੱਜ ਮੈਚ

0

ਵਨਡੇ ਵਰਲਡ ਕੱਪ ਦੇ 32ਵੇਂ ਮੈਚ ਵਿਚ ਅੱਜ ਮੌਜੂਦਾ ਰਨਰਅੱਪ ਨਿਊਜ਼ੀਲੈਂਡ ਦਾ ਸਾਹਮਣਾ ਸਾਊਥ ਅਫਰੀਕਾ ਨਾਲ ਹੋਵੇਗਾ। ਮੈਚ ਦੁਪਹਿਰ 2.00 ਵਜੇ ਤੋਂ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅ ਵਿਚ ਹੋਵੇਗਾ।

ਮੌਜੂਦਾ ਵਿਸ਼ਵ ਕੱਪ ਦੇ ਜ਼ਿਆਦਾਤਰ ਮੁਕਾਬਲੇ ਇਕਤਰਫਾ ਰਹੇ ਹਨ ਪਰ ਜੇਕਰ ਦੋ ਕਰੀਬੀ ਮੁਕਾਬਲੇ ਚੁਣੇ ਜਾਣ ਤਾਂ ਚੇਨਈ ਵਿਚ ਦੱਖਣੀ ਅਫਰੀਕਾ ਦੀ ਪਾਕਿਸਤਾਨ ‘ਤੇ ਇਕ ਵਿਕਟ ਨਾਲ ਜਿੱਤ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚ ਖੇਡਿਆ ਗਿਆ ਰੋਮਾਂਚਕ ਮੈਚ ਸੀ ਜਿਸ ਵਿਚ 388 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਟੀਮ 5 ਦੌੜਾਂ ਪਿੱਛੇ ਰਹਿ ਗਈ। ਦੋਵੇਂ ਟੀਮਾਂ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਦਾਅਵੇਦਾਰ ਹਨ ਪਰ ਜੇਕਰ ਬੱਲੇਬਾਜ਼ ਚੱਲ ਪਏ ਤਾਂ ਇਹ ਮੈਚ ਰੋਮਾਂਚਕ ਹੋਵੇਗਾ। ਨਿਊਜ਼ੀਲੈਂਡ ਦੇ 6 ਮੈਚਾਂ ਵਿਚ 8 ਅੰਕ ਹਨ। ਲਗਾਤਾਰ ਚਾਰ ਜਿੱਤ ਦੇ ਬਾਅਦ ਧਰਮਸ਼ਾਲਾ ਵਿਚ ਨਤੀਜੇ ਉਸਦੇ ਅਨੁਕੂਲ ਨਹੀਂ ਰਹੇ। ਅਜਿਹੇ ਵਿਚ ਇਕ ਹਾਰ ਨਾਲ ਅਫਗਾਨਿਸਤਾਨ (6 ਅੰਕ) ਤੇ ਪਾਕਿਸਤਾਨ (4 ਅੰਕ) ਦੇ ਰਸਤੇ ਖੁੱਲ੍ਹ ਸਕਦੇ ਹਨ।

ਦੂਜੇ ਪਾਸੇ ਦੱਖਣੀ ਅਫਰੀਕਾ ਦੇ ਜਿੱਤਣ ‘ਤੇ 12 ਅੰਕ ਹੋ ਜਾਣਗੇ ਤੇ ਉਹ ਭਾਰਤ ਦੇ ਨਾਲ ਸੈਮੀਫਾਈਨਲ ਵਿਚ ਪਹੁੰਚ ਜਾਵੇਗਾ। ਬੱਲੇਬਾਜ਼ਾਂ ਵਿਚ ਇਹ ਮੁਕਾਬਲਾ ਤਜਰਬੇ ਦਾ ਵੀ ਹੈ। ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਦੱਖਣੀ ਅਫਰੀਕਾ ਦੇ ਕਵਿੰਟਨ ਡਿਕਾਕ ਤਿੰਨ ਸੈਂਕੜੇ ਸਣੇ 431 ਦੌੜਾਂ ਬਣਾ ਚੁੱਕੇ ਹਨ ਤੇ ਦੂਜਾ ਪਾਸੇ ਨੌਜਵਾਨ ਰਚਿਨ ਰਵਿੰਦਰ ਨੇ ਨਿਊਜ਼ੀਲੈਂਡ ਲਈ 406 ਦੌੜਾਂ ਬਣਾਈਆਂ ਹਨ।

ਦੱਖਣੀ ਅਫਰੀਕਾ ਕੋਲ ਜੇਕਰ ਪਾਵਰ ਹਿਟਰ ਹੇਨਰਿਕ ਕਲਾਸੇਨ ਹਨ ਤਾਂ ਨਿਊਜ਼ੀਲੈਂਡ ਕੋਲ ਜਿੰਮੀ ਨੀਸ਼ਾਮ ਹਨ। ਡੇਵਿਡ ਮਿਲਰ ਦੱਖਣੀ ਅਫਰੀਕਾ ਲਈ ਐਕਸ ਫੈਕਟਰ ਹੈ ਤਾਂ ਡੇਰਿਲ ਮਿਸ਼ੇਲ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਨੂੰ ਗੰਭੀਰਤਾ ਦਿੰਦੇ ਹਨ।ਏਡੇਨ ਮਾਰਕਰਮ ਦੀ ਤੁਲਨਾ ਗਲੇਨ ਫਿਲਿਪਸ ਨਾਲ ਹੋ ਸਕਦੀ ਹੈ ਕਿਉਂਕਿ ਸ਼ਾਨਦਾਰ ਬੱਲੇਬਾਜ਼ ਹੋਣ ਦੇ ਨਾਲ ਦੋਵੇਂ ਚੰਗੇ ਸਪਿਨਰ ਵੀ ਹਨ।

ਨਿਊਜ਼ੀਲੈਂਡ: ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਲੈਥਮ (ਕਪਤਾਨ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਟ੍ਰੇਂਟ ਬੋਲਟ, ਲੌਕੀ ਫਰਗੂਸਨ।

ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਕਵਿੰਟਨ ਡਿਕਾਕ, ਰਾਸੀ ਵੈਨ ਡੇਰ ਡੁਸੇਨ, ਏਡਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਗੇਰਾਲਡ ਕੋਏਟਜ਼ੀ, ਲੁੰਗੀ ਐਨਗਿਡੀ

ਲੁਧਿਆਣਾ ‘ਚ ਚੱਪੇ-ਚੱਪੇ ‘ਤੇ ਪੁਲਿਸ ਬਲ ਤਾਇਨਾਤ ਕਰਨ ‘ਤੇ ਸੁਨੀਲ ਜਾਖੜ ਨੇ ਖੜ੍ਹੇ ਕੀਤੇ ਸਵਾਲ

0

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੁਧਿਆਣਾ ਵਿੱਚ ਚੱਪੇ ਚੱਪੇ ਤੇ ਪੁਲਿਸਬਲ ਤੈਨਾਤ ਕਾਰਨ ਤੇ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ ਉਹਨਾਂ ਮੁੱਖ ਮੰਤਰੀ ਦੇ ਨਾਮ ਜਾਰੀ ਕੀਤੇ ਟਵੀਟ ਵਿੱਚ ਕਿਹਾ ਕਿ

ਭਗਵੰਤ ਮਾਨ ਜੀ,

ਤੁਹਾਡੀ ਪੁਲਿਸ ਆਮ ਲੋਕਾਂ ਨੂੰ ਬਹਿਸ ਵਿਚ ਵੜਨ ਹੀ ਨਹੀਂ ਦੇ ਰਹੀ।

ਜੇਕਰ ਤੁਸੀਂ ਇਹ ਕੁਝ ਹੀ ਕਰਨਾ ਸੀ ਤਾਂ ਬਿਨਾਂ ਵਰਦੀ ਪੁਲਿਸ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਿਸ ਅਕਾਦਮੀ ਫਿਲੌਰ ਵਿੱਚ ਕਰ ਲੈਣਾ ਸੀ।

ਨਾ ਲੁਧਿਆਣਾ ਸ਼ਹਿਰ ਸੀਲ ਕਰਨ ਦੀ ਲੋੜ ਸੀ ਨਾ ਪੰਜਾਬੀਆਂ ਨੂੰ ਖੱਜਲ ਹੋਣਾ ਪੈਂਦਾ।

#ਪੰਜਾਬਮੰਗਦਾਜਵਾਬ

ਲੁਧਿਆਣਾ ‘ਚ ‘ਮੈਂ ਪੰਜਾਬ ਬੋਲਦਾ ਹਾਂ’ ਮਹਾਡਿਬੇਟ ਸ਼ੁਰੂ, ਵਿਰੋਧੀ ਗੈਰਹਾਜ਼ਰ

0

ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਿਸ ਮਹਾਂ ਡਿਬੇਟ ਮੈਂ ਪੰਜਾਬ ਬੋਲਦਾਂ ਦੀ ਪੰਜਾਬ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਉਹ ਅੱਜ ਯਾਨੀ ਕਿ ਇੱਕ ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿੱਤ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਲੁਧਿਆਣਾ ‘ਚ ਹੋਣ ਵਾਲੀ ਮਹਾਡਿਬੇਟ ਵਿੱਚ ਸ਼ਾਮਲ ਹੋਣ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਬੇਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਡਿਬੇਟ ਵਿਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਦਿੱਤਾ ਹੈ। ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਵਿਚ ਸ਼ਾਮਲ ਹੋਣਗੇ।

ਸੁਨੀਲ ਜਾਖੜ ਨੇ ਟਵੀਟ ਕਰ ਕੇ ਚੱਪੇ-ਚੱਪੇ ‘ਤੇ ਪੁਲਿਸ ਬਲ ਤਾਇਨਾਤ ਕਰਨ ‘ਤੇ ਖੜ੍ਹੇ ਕੀਤੇ ਸਵਾਲ
ਪੀਏਯੂ ਵਿਖੇ ਕਰਵਾਈ ਜਾ ਰਹੀ ਮਹਾਂ ਡਿਬੇਟ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਨਹੀਂ ਹੋਣਗੇ। ਇਹ ਜਾਣਕਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੱਲੋਂ ਦਿੱਤੀ ਗਈ ਹੈ। ਪੀਏਯੂ ਵਿਖੇ ਗੱਲਬਾਤ ਕਰਦੇ ਹੋਏ ਧੀਮਾਨ ਨੇ ਦੱਸਿਆ ਕਿ ਇਸ ਸਬੰਧੀ ਬੀਤੀ ਰਾਤ ਹੀ ਫੈਸਲਾ ਕਰ ਲਿਆ ਗਿਆ ਸੀ।

ਜਿਕਰਯੋਗ ਹੈ ਕਿ ਜਾਖੜ ਪਿਛਲੇ ਕਈ ਦਿਨ੍ਹਾਂ ਤੋਂ ਇਸ ਮਹਾਂ ਬਹਿਸ ਤੇ ਸਵਾਲ ਉਠਾ ਰਹੇ ਸਨ। ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਵੱਲੋਂ ਇਲਜਾਮ ਲਾਏ ਜਾ ਰਹੇ ਹਨ ਕਿ ਐੱਸਵਾਈਐੱਲ ਮੁੱਦੇ ਤੇ ਸਰਕਾਰ ਸੰਜੀਦਾ ਨਹੀਂ ਹੈ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਹੁੰਚਣ ਦੀ ਸੰਭਾਵਨਾ ਹੈ।

ਕਰਵਾਚੌਥ ਦੇ ਤਿਉਹਾਰ ‘ਤੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

0

ਕਰਵਾਚੌਥ ਦੇ ਤਿਉਹਾਰ ਦਾ ਹਰੇਕ ਵਿਆਹੀ ਔਰਤ ਨੂੰ ਇੰਤਜ਼ਾਰ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਕਰਵਾਚੌਥ ਦਾ ਵਰਤ ਇਸ ਸਾਲ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਕੈਲੰਡਰ ਅਨੁਸਾਰ ਕਰਵਾਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ।

ਕਰਵਾਚੌਥ ਦੇ ਸਮੇਂ ਔਰਤਾਂ ਵਰਤ ਦੇ ਨਿਯਮਾਂ ਦੀ ਪਾਲਣਾ ਚੰਗੇ ਤਰੀਕੇ ਨਾਲ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਉਹ ਕੁਝ ਗ਼ਲਤੀਆਂ ਕਰ ਦਿੰਦੀਆਂ ਹਨ। ਗ਼ਲਤੀਆਂ ਕਰਕੇ ਉਨ੍ਹਾਂ ਨੂੰ ਇਸ ਵਰਤ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ। ਇਸੇ ਲਈ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਕਰਵਾਚੌਥ ਦੇ ਵਰਤ ਮੌਕੇ ਔਰਤਾਂ ਨੂੰ ਕਿਹੜੀਆਂ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ…

ਕਰਵਾਚੌਥ ਵਾਲੇ ਦਿਨ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਲਾਲ ਕੱਪੜੇ ਪਾਉਣੇ ਚਾਹੀਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲਾਲ ਰੰਗ ਹਿੰਦੂ ਧਰਮ ‘ਚ ਸ਼ੁੱਭ ਰੰਗ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਕਦੇ ਵੀ ਗਲਤੀ ਨਾਲ ਔਰਤਾਂ ਨੂੰ ਕਰਵਾਚੌਥ ਵਾਲੇ ਦਿਨ ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹਾ ਕੱਪੜਾ ਪਾਉਣ ਨਾਲ ਇਸ ਦਿਨ ਪੂਜਾ ਦਾ ਫਲ ਪ੍ਰਾਪਤ ਨਹੀਂ ਹੁੰਦਾ ਹੈ।

ਕਰਵਾਚੌਥ ਦੇ ਵਰਤ ਵਾਲੇ ਦਿਨ ਔਰਤਾਂ ਨੂੰ ਕਿਸੇ ਵੀ ਹੋਰ ਵਿਅਕਤੀ ਨੂੰ ਦੁੱਧ, ਦਹੀ, ਚਾਵਲ ਅਤੇ ਸਫੇਦ ਕੱਪੜਾ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।

ਇਸ ਦਿਨ ਚੰਨ ਦੇਖਣ ਤੋਂ ਪਹਿਲਾਂ ਔਰਤਾਂ ਨੂੰ ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ। ਪੂਜਾ ਕਰਨ ਤੋਂ ਬਾਅਦ ਮਾਂ ਨੂੰ ਪੂੜੀ ਅਤੇ ਹਲਵੇ ਦਾ ਪ੍ਰਸਾਦ ਜ਼ਰੂਰ ਭੇਟ ਕਰਨਾ ਚਾਹੀਦਾ।

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਵਿਆਹੁਤਾ ਔਰਤਾਂ ਇਸ ਦਿਨ ਸੋਲਾਂ ਸ਼ਿੰਗਾਰ ਜ਼ਰੂਰ ਕਰਨ। ਕਰਵਾਚੌਥ ਵਾਲੇ ਵਰਤ ‘ਤੇ ਲਾਲ ਚੁੰਨੀ, ਬਿੰਦੀ, ਕਾਜਲ, ਚੂੜੀਆਂ, ਨਥਨੀ, ਅੰਗੂਠੀ, ਕੰਗਣ, ਹਾਰ, ਮੰਗਲਸੂਤਰ, ਅੰਗੂਠੇ ਦੀ ਮੁੰਦਰੀ, ਸਿੰਦੂਰ, ਸੋਨੇ-ਚਾਂਦੀ ਦੇ ਗਹਿਣੇ, ਮਹਿੰਦੀ ਅਤੇ ਝਾਂਝਰਾਂ ਵਰਗੇ ਸਾਰੇ ਸ਼ਿੰਗਾਰਾਂ ਕਰਨੇ ਚਾਹੀਦੇ ਹਨ, ਜਿਸ ਦੀ ਬਹੁਤ ਮਾਨਤਾ ਹੈ। ਇਸ ਲਈ ਸੋਲਾਂ ਸ਼ਿੰਗਾਰ ਕਰੋ ਅਤੇ ਫਿਰ ਪੂਜਾ ਵਿੱਚ ਬੈਠੋ।

 

ਅਗਨੀਵੀਰ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ

0

ਹਰਿਆਣਾ ਦੇ ਅੰਬਾਲਾ ਛਾਉਣੀ ਦੇ ਖੜਗਾ ਖੇਡ ਸਟੇਡੀਅਮ ਵਿੱਚ ਅੱਜ ਤੋਂ ਅਗਨੀ ਵੀਰ ਦੀ ਭਰਤੀ ਪ੍ਰਕਿਰਿਆ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ। ਇੱਥੇ 1 ਤੋਂ 6 ਨਵੰਬਰ ਤੱਕ ਅੰਬਾਲਾ, ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਪੰਚਕੂਲਾ ਅਤੇ ਚੰਡੀਗੜ੍ਹ ਤੋਂ ਪੁਰਸ਼ ਉਮੀਦਵਾਰਾਂ ਦੇ ਸਰੀਰਕ ਅਤੇ ਮੈਡੀਕਲ ਹੋਣਗੇ।

ਭਰਤੀ ਨਿਰਦੇਸ਼ਕ ਕਰਨਲ ਬੀਐਸ ਬਿਸ਼ਟ ਨੇ ਦੱਸਿਆ ਕਿ 7 ਤੋਂ 10 ਨਵੰਬਰ ਤੱਕ ਹਰਿਆਣਾ, ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਦੀਆਂ ਮਹਿਲਾ (ਮਿਲਟਰੀ ਪੁਲਿਸ) ਅਗਨੀਵੀਰ ਉਮੀਦਵਾਰ, ਜਿਨ੍ਹਾਂ ਨੂੰ ਪਹਿਲੇ ਪੜਾਅ ਦੀ ਕੰਪਿਊਟਰ ਆਧਾਰਿਤ ਆਨਲਾਈਨ ਸਾਂਝੀ ਪ੍ਰੀਖਿਆ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ, ਭਾਗ ਲੈਣਗੀਆਂ।

ਬਿਸ਼ਟ ਨੇ ਦੱਸਿਆ ਕਿ ਸਾਰੇ ਵਾਹਨਾਂ ਨੂੰ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ (ਜੀਐਮਐਨ), ਅੰਬਾਲਾ ਕੈਂਟ ਦੇ ਗਰਾਊਂਡ ਵਿੱਚ ਪਾਰਕ ਕੀਤਾ ਜਾਵੇਗਾ ਅਤੇ ਰੈਲੀ ਗਰਾਊਂਡ ਦੇ ਅੰਦਰ ਮੋਬਾਈਲ ਫੋਨ ਜਾਂ ਕੋਈ ਵੀ ਇਲੈਕਟ੍ਰਾਨਿਕ ਵਸਤੂ ਲੈ ਕੇ ਜਾਣ ਦੀ ਮਨਾਹੀ ਹੈ।

LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ

0

ਤਿਉਹਾਰੀ ਸੀਜ਼ਨ ਦੌਰਾਨ ਮਹਿੰਗਾਈ ‘ਚ ਹੋਰ ਵਾਧਾ ਹੋ ਗਿਆ ਹੈ। ਕਰਵਾ ਚੌਥ ਦੇ ਵਰਤ ਵਾਲੇ ਦਿਨ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੋਂ ਜ਼ਿਆਦਾ ਮਹਿੰਗਾ ਕੀਤਾ ਗਿਆ ਹੈ।

19 ਕਿਲੋ ਵਾਲੇ ਵਾਪਰਿਕ ਸਿਲੰਡਰ ਦੀ ਕੀਮਤ ਵਿੱਚ 103 ਰੁਪਏ ਵਾਧਾ ਕੀਤਾ ਗਿਆ। ਜਦੋਂ ਕਿ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਹ ਵੀ ਜ਼ਿਕਰਯੋਗ ਹੈ ਕਿ 1 ਅਕਤੂਬਰ 2023 ਨੂੰ ਵਾਪਰਿਕ ਸਿਲੰਡਰ ਦੀਆਂ ਕੀਮਤਾਂ ਵਿੱਚ 209 ਰੁਪਏ ਵਾਧਾ ਕੀਤਾ ਗਿਆ ਸੀ।

ਅੱਜ ਤੋਂ 19 ਕਿਲੋ ਵਾਲਾ ਸਿਲੰਡਰ ਦਿੱਲੀ ਵਿੱਚ 1833 ਰੁਪਏ ਮਿਲੇਗਾ।

PAU ਲੁਧਿਆਣਾ ‘ਚ ਅੱਜ ਮਹਾਡਿਬੇਟ ਦਾ ਅਹਿਮ ਦਿਨ

0

ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾ-ਡਿਬੇਟ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਅੱਜ ਪੀ. ਏ. ਯੂ. ‘ਚ ਸਥਿਤ ਡਾ. ਮਨਮੋਹਨ ਸਿੰਘ ਆਡੀਟੋਰੀਅਮ ਹਾਲ ‘ਚ ‘ਮੈਂ ਪੰਜਾਬ ਬੋਲਦਾਂ ਹਾਂ’ ਮਹਾ-ਡਿਬੇਟ ਹੋਵੇਗੀ।

ਮਹਾ-ਡਿਬੇਟ ’ਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਬੁਲਾਰੇ ਹੋਣਗੇ ਅਤੇ ਉਹ ਆਪਣੇ ਤਿੱਖੇ ਭਾਸ਼ਣ ’ਚ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਕਾਲੇ ਚਿੱਠੇ ਖੋਲ੍ਹ ਸਕਦੇ ਹਨ ਕਿਉਂਕਿ ਉਹ ਵਿਰੋਧੀ ਪਾਰਟੀਆਂ ਨੂੰ ਵਾਰ-ਵਾਰ ਚੁਣੌਤੀਆਂ ਦੇ ਰਹੇ ਹਨ ਕਿ ਉਹ ਇਸ ਮਹਾ-ਬਹਿਸ ’ਚ ਹਿੱਸਾ ਲੈਣ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਬਹਿਸ ਦੌਰਾਨ ਪੰਜਾਬ ’ਚ ਫੈਲੇ ਨਸ਼ਿਆਂ, ਗੈਂਗਸਟਰਾਂ ਨੂੰ ਪਨਾਹ ਦੇਣ, ਸੂਬੇ ’ਚ ਫੈਲੀ ਬੇਰੁਜ਼ਗਾਰੀ, ਪੰਜਾਬ ਦੇ ਪਾਣੀਆਂ ਦੇ ਮਸਲੇ, ਚੰਡੀਗੜ੍ਹ ਤੇ ਕਈ ਹੋਰ ਮਾਮਲਿਆਂ ’ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਵਾਲ ਕਰਨਗੇ।

ਪੰਜਾਬ ‘ਚ ਹੋਣ ਜਾ ਰਹੀ ਮਹਾ ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ‘ਚ ਕੌਣ ਭਾਗ ਲਵੇਗਾ, ਇਸ ਨੂੰ ਲੈ ਕੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਮੰਗਲਵਾਰ ਸ਼ਾਮ ਤੱਕ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਬੀਰ ਬਾਦਲ ਬਾਰੇ ਡਿਬੇਟ ‘ਚ ਸ਼ਾਮਿਲ ਨਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।  ਇਸ ਤੋਂ ਇਲਾਵਾ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਹੈ।

ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਹਿਸ ‘ਚ ਪਹੁੰਚਣ ਦੀ ਗੱਲ ਕਹੀ ਹੈ। ਇਸ ਬਹਿਸ ਦਾ ਹਿੱਸਾ ਕੌਣ ਬਣੇਗਾ ਅਤੇ ਕਿਸ ਦੀ ਕੁਰਸੀ ਖਾਲੀ ਰਹੇਗੀ ਇਸ ਤੋਂ ਪਰਦਾ ਅੱਜ ਦੁਪਹਿਰ 12 ਵਜੇ ਤੱਕ ਉਠ ਜਾਵੇਗਾ। ਇਸ ਸਭ ਦੇ ਵਿਚਕਾਰ ਲੁਧਿਆਣਾ ਇਸ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ.) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ 1000 ਦੇ ਕਰੀਬ ਹੈ ਪਰ ਸੀ.ਐਮ ਮਾਨ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।