Home Blog Page 1737

ਜੇਕਰ ਬੱਚੇ ਨੂੰ ਵਾਰ-ਵਾਰ ਹੋ ਰਹੀ ਇਨਫੈਕਸ਼ਨ ਤਾਂ ਅਪਣਾਓ ਇਹ ਤਰੀਕਾ ਮਿਲੇਗੀ ਰਾਹਤ || Latest News || Health News

0

ਜੇਕਰ ਬੱਚੇ ਨੂੰ ਵਾਰ-ਵਾਰ ਹੋ ਰਹੀ ਇਨਫੈਕਸ਼ਨ ਤਾਂ ਅਪਣਾਓ ਇਹ ਤਰੀਕਾ ਮਿਲੇਗੀ ਰਾਹਤ

ਕਈ ਬੱਚੇ ਸਾਰਾ ਦਿਨ ਜ਼ੰਕ ਫੂਡ ਦੀ ਮੰਗ ਕਰਦੇ ਰਹਿੰਦੇ ਹਨ, ਜੋ ਸਿਹਤ ਲਈ ਹਾਨੀਕਾਰਨ ਹੋ ਸਕਦੇ ਹਨ। ਬਾਹਰਲੀਆਂ ਗ਼ੈਰ-ਸਿਹਤਮੰਦ ਚੀਜ਼ਾਂ ਖਾਣ ਨਾਲ ਬੱਚਿਆਂ ਦੇ ਢਿੱਡ ‘ਚ ਦਰਦ ਹੋਣ ਦੇ ਨਾਲ-ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਇਸ ਕਾਰਨ ਦਸਤ, ਉਲਟੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬੱਚਿਆਂ ਦੇ ਢਿੱਡ ‘ਚ ਇਨਫੈਕਸ਼ਨ ਗੰਦੇ ਹੱਥਾਂ ਨਾਲ ਖਾਣਾ ਖਾਣ, ਗੰਦਾ ਪਾਣੀ ਪੀਣ, ਜ਼ੰਕ ਫੂਡ ਆਦਿ ਨਾਲ ਹੋ ਸਕਦੀ ਹੈ। ਇਸ ਹਾਲਤ ‘ਚ ਮਾਤਾ-ਪਿਤਾ ਨੂੰ ਬੱਚਿਆਂ ਦੀ ਸਿਹਤ ਦੀ ਚਿੰਤਾ ਹੋਣ ਲੱਗਦੀ ਹੈ। ਜੇਕਰ ਤੁਹਾਡੇ ਬੱਚੇ ਦੇ ਢਿੱਡ ‘ਚ ਇਨਫੈਕਸ਼ਨ ਹੋ ਗਈ ਹੈ ਤਾਂ ਉਸ ਨੂੰ ਦੂਰ ਕਰਨ ਲਈ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ….

ਬੱਚਿਆਂ ਦੀ ਖ਼ੁਰਾਕ ‘ਚ ਸ਼ਾਮਲ ਕਰੋ ਇਹ ਚੀਜ਼ਾਂ

ਉਬਲੀਆਂ ਹੋਈਆਂ ਸਬਜ਼ੀਆਂ
ਜੇਕਰ ਬੱਚੇ ਦੇ ਢਿੱਡ ‘ਚ ਇਨਫੈਕਸ਼ਨ ਹੋ ਗਈ ਹੈ ਤਾਂ ਉਸ ਨੂੰ ਉਬਲੀਆਂ ਹੋਈਆਂ ਸਬਜ਼ੀਆਂ ਖਾਣ ਲਈ ਦਿਓ। ਇਨ੍ਹਾਂ ਸਬਜ਼ੀਆਂ ਦੇ ਪੋਸ਼ਕ ਤੱਤ ਬੱਚੇ ਨੂੰ ਲੋੜੀਂਦਾ ਪੋਸ਼ਣ ਦੇਣ ‘ਚ ਮਦਦ ਕਰਦੇ ਹਨ। ਇਹ ਸਬਜ਼ੀਆਂ ਜਲਦੀ ਹਜ਼ਮ ਹੋ ਜਾਂਦੀਆਂ ਹਨ। ਜੇਕਰ ਬੱਚੇ ਉਬਲੀਆਂ ਸਬਜ਼ੀਆਂ ਖਾਣ ਤੋਂ ਮਨ੍ਹਾ ਕਰ ਦਿੰਦੇ ਹਨ ਤਾਂ ਥੋੜ੍ਹਾ ਉਸ ‘ਤੇ ਚਾਟ ਮਸਾਲਾ ਪਾ ਕੇ ਦਿਓ।

ਖਿਚੜੀ
ਬੱਚਿਆਂ ਦੇ ਢਿੱਡ ‘ਚ ਇਨਫੈਕਸ਼ਨ ਹੋਣ ‘ਤੇ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਖਾਣ ਲਈ ਦਿਓ, ਜਿਨ੍ਹਾਂ ਨਾਲ ਉਨ੍ਹਾਂ ਦੀ ਪਾਚਨ ਸਿਸਟਮ ਠੀਕ ਰਹੇ। ਤੁਸੀਂ ਉਨ੍ਹਾਂ ਨੂੰ ਖਿਚੜੀ ਖਾਣ ਲਈ ਵੀ ਦੇ ਸਕਦੇ ਹੋ, ਕਿਉਂਕਿ ਇਸ ਨੂੰ ਖਾਣ ਨਾਲ ਬੱਚੇ ਦਾ ਢਿੱਡ ਭਰ ਜਾਂਦਾ ਹੈ ਅਤੇ ਇਹ ਜਲਦੀ ਹਜ਼ਮ ਹੋ ਜਾਂਦੀ ਹੈ।

ਨਾਰੀਅਲ ਪਾਣੀ
ਜੇਕਰ ਬੱਚੇ ਦੇ ਢਿੱਡ ‘ਚ ਇਨਫੈਕਸ਼ਨ ਹੋਣ ਕਾਰਨ ਉਲਟੀਆਂ ਆ ਰਹੀਆਂ ਹਨ ਤਾਂ ਉਸ ਨੂੰ ਜ਼ਿਆਦਾ ਮਾਤਰਾ ‘ਚ ਪਾਣੀ ਪਿਲਾਓ। ਪਾਣੀ ਦੀ ਘਾਟ ਪੂਰੀ ਕਰਨ ਲਈ ਬੱਚਿਆਂ ਨੂੰ ਤੁਸੀਂ ਨਾਰੀਅਲ ਪਾਣੀ ਵੀ ਪਿਲਾ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਗੁਣ ਇਨਫੈਕਸ਼ਨ ਨੂੰ ਦੂਰ ਕਰਦੇ ਹਨ।

ਦਹੀਂ
ਦਹੀਂ ਨਾਲ ਵੀ ਬੱਚਿਆਂ ਦੇ ਢਿੱਡ ‘ਚ ਹੋਣ ਵਾਲਾ ਇਨਫੈਕਸ਼ਨ ਦੂਰ ਹੁੰਦਾ ਹੈ। ਦਹੀਂ ਦੇ ਬੈਕਟੀਰੀਆ ਢਿੱਡ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਦਹੀਂ ‘ਚ ਕੇਲਾ ਮਿਲਾ ਕੇ ਵੀ ਬੱਚਿਆਂ ਨੂੰ ਦੇਣ ਨਾਲ ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਸੂਪ
ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਇਸ ਹਾਲਤ ‘ਚ ਕੁਝ ਵੀ ਨਹੀਂ ਖਾਂਦੇ। ਜੇਕਰ ਬੱਚੇ ਦਾ ਕੁਝ ਖਾਣ ਨੂੰ ਦਿਲ ਨਾ ਕਰੇ ਤਾਂ ਉਸ ਨੂੰ ਸੂਪ ਬਣਾ ਕੇ ਸਕਦੇ ਹੋ। ਤੁਸੀਂ ਬੱਚੇ ਦੀ ਮਨਪਸੰਦ ਸਬਜ਼ੀ ਦਾ ਸੂਪ ਤਿਆਰ ਕਰਕੇ ਦੇ ਸਕਦੇ ਹੋ।

NEET-UG ਪੇਪਰ ਲੀਕ ਮਾਮਲੇ ‘ਚ CBI ਨੇ ਦਰਜ ਕੀਤੀ FIR || Latest News

0

NEET-UG ਪੇਪਰ ਲੀਕ ਮਾਮਲੇ ‘ਚ CBI ਨੇ ਦਰਜ ਕੀਤੀ FIR

NEET-UG ਪੇਪਰ ਲੀਕ ਮਾਮਲੇ ਵਿਚ ਸੀਬੀਆਈ ਨੇ FIR ਦਰਜ ਕਰ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਨੇ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸੀਬੀਆਈ ਵੱਖ-ਵੱਖ ਐਂਗਲ ਤੋਂ ਜਾਂਚ ਵਿਚ ਜੁਟੀ ਹੈ। ਕੇਂਦਰ ਨੇ NEET-UG ਪ੍ਰੀਖਿਆ ਵਿਚ ਧਾਂਦਲੀ ਦੇ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।

ਸਿੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦੇ ਹੋਏ ਬਿਆਨ ਜਾਰੀ ਕੀਤਾ ਸੀ ਕਿ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਖੀ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਤੇ ਦੂਜੇ ਪਾਸੇ ਨੈਟ-ਪੀਜੀ ਦਾਖਲਾ ਪ੍ਰੀਖਿਆ ਲਈ ਹੋਣ ਵਾਲੇ ਪੇਪਰ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਸਿੱਖਿਆ ਮੰਤਰਾਲੇ ਨੇ ਕਿਹਾ ਸੀ ਕਿ 5 ਮਈ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ-ਯੂਜੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ, ਕਥਿਤ ਬੇਨਿਯਮੀਆਂ ਦੇ ਕੁਝ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 23 ਲੱਖ ਰੁਪਏ ਕੈਸ਼ ਤੇ ਗਹਿਣੇ ਲੈ ਹੋਏ ਫਰਾਰ || Latest News

NEET ਤੇ ਯੂਜੀਸੀ ਨੇਟ ਵਿਚ ਬੇਨਿਯਮੀਆਂ ਦੇ ਬਾਅਦ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਖੀ ਨੂੰ ਬਦਲ ਦਿੱਤਾ ਹੈ। NTA ਦੇ ਡਾਇਰੈਕਟਰ ਰਹੇ ਸੁਬੋਧ ਕੁਮਾਰ ਦੀ ਜਗ੍ਹਾ ਰਿਟਾਇਰਡ IAS ਅਧਿਕਾਰੀ ਪ੍ਰਦੀਪ ਸਿੰਘ ਖਰੋਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। NEET ਪੇਪਰ ਲੀਕ ਮਾਮਲੇ ਦਾ ਸਾਹਮਣੇ ਆਉਣ ਦੇ ਬਾਅਦ NTA ਦੇ ਮੁਖੀ ਨੂੰ ਬਦਲਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਦੂਜੇ ਪਾਸੇ ਦੇਸ਼ ਭਰ ਵਿਚ ਵਿਦਿਆਰਥੀ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ।

ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 23 ਲੱਖ ਰੁਪਏ ਕੈਸ਼ ਤੇ ਗਹਿਣੇ ਲੈ ਹੋਏ ਫਰਾਰ || Latest News

0

ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 23 ਲੱਖ ਰੁਪਏ ਕੈਸ਼ ਤੇ ਗਹਿਣੇ ਲੈ ਹੋਏ ਫਰਾਰ

 

ਹੁਸ਼ਿਆਰਪੁਰ ‘ਚ ਇੱਕ ਸੁਨਿਆਰੇ ਦੀ ਦੁਕਾਨ ‘ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਕ ਅਤੇ ਪੀੜਿਤ ਦੇ ਦੱਸਣ ਮੁਤਾਬਕ ਉਸ ਵਲੋਂ ਅੱਜ ਸਵੇਰੇ 8:30 ਵਜੇ ਦੁਕਾਨ ਖੋਲ੍ਹੀ ਗਈ ਸੀ ਜਿਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਉਹਦੇ ਕੋਲ ਸੋਨੇ ਦੀ ਜਾਂਚ ਕਰਵਾਉਣ ਆਉਂਦੇ ਹਨ ਅਤੇ ਮੌਕਾ ਪਾਕੇ ਉਸ ‘ਤੇ ਹਮਲਾ ਕਰ ਉਸ ਨੂੰ ਟੇਪ ਦੇ ਨਾਲ ਬੰਧਕ ਬਣਾ ਕੇ 1 ਕਿਲੋ ਸੋਨਾ ਅਤੇ ਚਾਂਦੀ ਅਤੇ 23 ਲੱਖ ਰੁਪਇਆ ਕੈਸ਼ ਲੈਕੇ CCTV ਦੇ DVR ਸਹਿਤ ਫਰਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…

ਇਸ ਬਾਰੇ ਬੋਲਦੇ DSP ਸਿਟੀ ਅਮਰ ਨਾਥ ਨੇ ਦੱਸਿਆ ਹੈ ਕਿ ਇਸ ਦੁਕਾਨ ਦਾ ਮਾਲਿਕ ਪਿੰਡ ਗਿਆ ਹੋਇਆ ਹੈ ਅਤੇ ਉਸ ਦੇ ਪਿੱਛੋਂ ਦੁਕਾਨ ਦੇ ਕਾਰੀਗਰ ਨਾਲ ਇਹ ਲੁੱਟ ਦੀ ਘਟਨਾ ਹੋਈ ਹੈ ਉਸ ਦੇ ਦੱਸਣ ਮੁਤਾਬਕ ਸਭ ਕੁਛ ਨੋਟ ਕਰ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹ।

WhatsApp ‘ਚ ਜਲਦ ਮਿਲੇਗਾ ਨਵਾਂ ਫੀਚਰ, ਹੁਣ ਨਹੀਂ ਪਵੇਗੀ WhatsApp ‘ਚ ਨੰਬਰ ਸੇਵ ਕਰਨ ਦੀ ਲੋੜ || Latest News

0

WhatsApp ‘ਚ ਜਲਦ ਮਿਲੇਗਾ ਨਵਾਂ ਫੀਚਰ, ਹੁਣ ਨਹੀਂ ਪਵੇਗੀ WhatsApp ‘ਚ ਨੰਬਰ ਸੇਵ ਕਰਨ ਦੀ ਲੋੜ

ਵਟਸਐਪ ਇਕ ਵਾਰ ਫਿਰ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ। ਸੋਸ਼ਲ ਮੀਡੀਆ ਦਾ ਮਸ਼ਹੂਰ ਚੈਟਿੰਗ ਪਲੇਟਫਾਰਮ ਵਟਸਐਪ ਲਗਾਤਾਰ ਯੂਜ਼ਰਜ਼ ਨੂੰ ਮਿਲਣ ਵਾਲੀ ਸਹੂਲਤ ‘ਚ ਸੁਧਾਰ ਕਰ ਰਿਹਾ ਹੈ। ਅਜਿਹੇ ‘ਚ ਇਕ ਖਾਸ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ। ਵਟਸਐਪ ਦੇ ਨਵੇਂ ਅਪਡੇਟ ਨਾਲ ਯੂਜ਼ਰਜ਼ ਦਾ ਕਾਲਿੰਗ ਅਨੁਭਵ ਬਦਲ ਜਾਵੇਗਾ। ਦਰਅਸਲ, ਚੈਟਿੰਗ ਐਪ ‘ਚ ਡਾਇਲਰ ਫੀਚਰ ਆਉਣ ਵਾਲਾ ਹੈ। ਇਸ ਨਵੇਂ ਅਪਡੇਟ ਦੇ ਆਉਣ ਨਾਲ ਯੂਜ਼ਰਜ਼ ਨੂੰ ਐਪ ‘ਚ ਕਿਸੇ ਦਾ ਨੰਬਰ ਸੇਵ ਕਰਨ ਦੀ ਲੋੜ ਨਹੀਂ ਪਵੇਗੀ, ਉਹ ਐਪ ਰਾਹੀਂ ਸਿੱਧਾ ਹੀ ਨੰਬਰ ਡਾਇਲ ਕਰਕੇ ਮੈਸੇਜ ਜਾਂ ਕਾਲ ਕਰ ਸਕਣਗੇ।

ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਡਾਇਲਰ ਫੀਚਰ ਮੌਜੂਦਾ ਸਮੇਂ ‘ਚ ਵਟਸਐਪ ਬੀਟਾ ਐਂਡਰਾਇਡ ਵਰਜ਼ਨ 2.24.13.17 ਅਪਡੇਟ ‘ਚ ਮਿਲਦਾ ਹੈ। ਉਥੇ ਹੀ, ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਦੇ ਹਰ ਅਪਡੇਟ ‘ਤੇ ਨਜ਼ਰ ਰੱਖਣ ਵਾਲੀ ਕੰਪਨੀ WABetaInfo ਦੇ ਮੁਤਾਬਕ, ਯੂਜ਼ਰਜ਼ ਨੂੰ ਅਲੱਗ ਤੋਂ ਕਿਸੇ ਵੀ ਨੰਬਰ ਨੂੰ ਐਡਰੈੱਸ ਬੁੱਕ ‘ਚ ਸੇਵ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੀ ਬਜਾਏ ਯੂਜ਼ਰਜ਼ ਨੂੰ ਇਕ ਨਵਾਂ ਫਲੋਟਿੰਗ ਐਕਸ਼ਨ ਬਟਨ ਮਿਲੇਗਾ। ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਨੂੰ ਕਾਲ ਟੈਬ ‘ਚ ਦਿੱਤਾ ਜਾਵੇਗਾ, ਜਿੱਥੋਂ ਆਸਾਨੀ ਨਾਲ ਐਪ ਡਾਇਲਰ ਦੀ ਸਹੂਲਤ ਮਿਲੇਗੀ।

ਐਪ ‘ਚ ਮਿਲ ਸਕਦੀ ਹੈ ਇਹ ਸਹੂਲਤ

WABetaInfo ਦੀ ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਨਵੇਂ ਅਪਡੇਟ ‘ਚ ਯੂਜ਼ਰਜ਼ ਨੂੰ ਨੰਬਰ ਸੇਵ ਕਰਨ ਦਾ ਵੀ ਆਪਸ਼ਨ ਮਿਲੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੇਂ ਅਪਡੇਟ ‘ਚ ਡਾਇਲਰ ਸਕਰੀਨ ‘ਤੇ ਮੈਸੇਜਿੰਗ ਸ਼ਾਰਟਕਟ ਦਿੱਤਾ ਜਾਵੇਗਾ। ਅਜਿਹੇ ‘ਚ ਯੂਜ਼ਰਜ਼ ਬਹੁਤ ਜਲਦੀ ਅਤੇ ਆਸਾਨੀ ਨਾਲ ਕਿਸੇ ਨੂੰ ਵੀ ਫੋਨ ਨੰਬਰ ਰਾਹੀਂ ਮੈਸੇਜ ਕਰ ਸਕਣਗੇ। ਇਸ ਫੀਚਰ ਲਈ ਡਾਇਲਰ ‘ਚ ਮੈਸੇਜ ਨੂੰ ਚੁਣਨਾ ਪਵੇਗਾ।

ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਟਸਐਪ ਦੇ ਨਵੇਂ ਅਪਡੇਟ ਨੂੰ ਕੁਝ ਬੀਟਾ ਟੈਸਟਰਜ਼ ਦੁਆਰਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕੁਝ ਬੀਟਾ ਟੈਸਟਰ ਗੂਗਲ ਪਲੇ ਸਟੋਰ ਤੋਂ ਨਵੇਂ ਐਂਡਰਾਇਡ ਅਪਡੇਟ ਦਾ ਆਨੰਦ ਲੈ ਰਹੇ ਹਨ। ਆਉਣ ਵਾਲੇ ਸਮੇਂ ‘ਚ ਇਸ ਨਵੀਂ ਅਪਡੇਟ ਨੂੰ ਸਾਰੇ ਯੂਜ਼ਰਜ਼ ਲਈ ਰੋਲਆਊਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਐਪ ਕਈ ਹੋਰ ਫੀਚਰਜ਼ ‘ਤੇ ਵੀ ਕੰਮ ਕਰ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਚੈਟਿੰਗ ਐਪ ਅਜਿਹੇ ਫੀਚਰਜ਼ ਨੂੰ ਪੇਸ਼ ਕਰੇਗੀ ਜੋ ਯੂਜ਼ਰਜ਼ ਨੂੰ ਬਿਹਤਰ ਅਨੁਭਵ ਦੇ ਨਾਲ-ਨਾਲ ਵੱਡੀ ਸਹੂਲਤ ਪ੍ਰਦਾਨ ਕਰੇਗੀ।

ਸ਼ੰਭੂ ਬਾਰਡਰ ਦੀ ਸਟੇਜ ‘ਤੇ ਹੋਇਆਂ ਹੰਗਾਮਾ, ਕਿਸਾਨਾਂ ਨੇ BJP ‘ਤੇ ਲਗਾਏ ਇਲਜ਼ਾਮ || Latest News

0

ਸ਼ੰਭੂ ਬਾਰਡਰ ਦੀ ਸਟੇਜ ‘ਤੇ ਹੋਇਆਂ ਹੰਗਾਮਾ, ਕਿਸਾਨਾਂ ਨੇ BJP ‘ਤੇ ਲਗਾਏ ਇਲਜ਼ਾਮ

ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤੀਮੇ ਤਰੀਕੇ ਨਾਲ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੀ ਸਟੇਜ ਤੇ ਹਾਲਤ ਉਸ ਸਮੇ ਨਾਜ਼ੁਕ ਬਣ ਗਏ ਜਦੋ 100 ਦੇ ਕਰੀਬ ਬਾਜਪਾ ਤੇ ਲੋਕਲ ਆਮ ਆਦਮੀ ਪਾਰਟੀ ਦੇ MLA ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸੰਭੂ ਦੀ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਉਸ ਸਮੇ ਸਟੇਜ ਤੇ ਮੋਜੂਦ ਆਗੂਆਂ ਬਲਦੇਵ ਸਿੰਘ ਜੀਰਾ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਸਿੱਧੂਪੁਰ, ਜੰਗ ਸਿੰਘ ਭਟੇੜੀ, ਮਾਨ ਸਿੰਘ ਰਾਜਪੁਰਾ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਅਮਨੀਤ ਸਿੰਘ ਮਾਂਗਟ, ਜਸਵੀਰ ਸਿੰਘ ਪਿੰਦੀ, ਸੂਰਜਭਾਨ ਫਰੀਦਕੋਟ, ਨੇ ਦਸਿਆ ਕਿ ਕਰੀਬ 1 ਵਜੇ ਦੇ ਕਰੀਬ ਜਦੋ ਸਟੇਜ ਦੀ ਕਾਰਵਾਈ ਚੱਲ ਰਹੀ ਸੀ ਤਾ ਵਿਸ਼ਾਲ ਬੱਤਰਾ ਅੰਬਾਲਾ, ਸੋਨੂੰ ਸਰਵਿਸ ਸਟੇਸ਼ਨ ਤੇਪਲਾ, ਮਿਨਟੂ ਰਾਜਗੜ, ਜੈਗੋਪਾਲ ਭੱਠੇ ਵਾਲਾ, ਦਲਬੀਰ ਸਿੰਘ ਉਰਫ ਬਿੱਟੂ ਬਾਬਾ ਰਾਜਗੜ ਦੀ ਅਗਵਾਈ ਵਿੱਚ 100 ਦੇ ਕਰੀਬ ਵਿਅਕਤੀਆਂ ਨੇ ਸਟੇਜ ਤੇ ਹਮਲਾ ਕਰ ਕੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…

ਕਿਸਾਨ ਆਗੂਆਂ ਵੱਲੋ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ਤੇ ਉਕਤ ਵਿਅਕਤੀ ਹੱਥੋਪਾਈ ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡ ਬੰਦ ਹੋਣ ਦਾ ਇਲਜਾਮ ਕਿਸਾਨਾਂ ਸਿਰ ਲਾ ਰਹੇ ਸਨ ਜਦੋ ਕਿ ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਰੋਡ ਸਰਕਾਰ ਨੇ ਜਾਮ ਕੀਤਾ ਹੋਇਆ ਹੈ 8 ਫਰਵਰੀ ਤੋਂ, ਜਦੋ ਕਿ ਕਿਸਾਨ ਤਾ ਬਾਡਰ ਤੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆਂ ਕਿ ਹਮਲਾਵਰਾਂ ਵਿੱਚ ਆਗੂ ਬਣਕੇ ਆਏ ਹੋਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿਚੋ ਰੇਤਾ ਕੱਢਕੇ ਕਾਲਾਬਾਜ਼ਾਰੀ ਕਰਦੇ ਹਨ।

ਮੋਰਚਾ ਲੱਗਾ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ।ਲੋਕਲ ਪਿੰਡਾ ਦੇ ਲੋਕਾਂ ਜੰਗਪੁਰਾ ਤੋ ਭੂਰਾ ਸਿੰਘ, ਜਗਮੀਤ ਸਿੰਘ ਸੰਧਾਰਸੀ ਤੋ, ਗੁਰਪ੍ਰੀਤ ਸਿੰਘ ਨੰਡਿਆਲੀ ਤੋ, ਬਲਵੀਰ ਸਿੰਘ ਹੁਲਕਾ, ਮਨਦੀਪ ਸਿੰਘ ਕਨੋਲੀ ਤੋ, ਬਿਟੂ ਬੂਟਾ ਸਿੰਘ ਵਾਲਾ ਤੋ, ਸਤਪਾਲ ਸਿੰਘ ਖਲੋਰ ਤੋ, ਹਰਪ੍ਰੀਤ ਸਿੰਘ ਮਦਨਪੁਰ, ਦਲਜੀਤ ਕਾਲਾ ਚਮਾਰੂ, ਹਰਵਿੰਦਰ ਬੱਲੋਪੁਰ ਤੋ, ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਉਹ ਹੀ ਹਨ ਜੋ ਵੋਟ ਪਾਰਟੀਆਂ ਦੇ ਛੋਟੇ ਮੋਟੇ ਲੀਡਰ ਹਨ ਤੇ ਪੂਰੇ ਪੁਆਧ ਦਾ ਨਾਮ ਖਰਾਬ ਕਰ ਰਹੇ ਹਨ ਜਦੋ ਕਿ ਪੁਆਧ ਦੇ ਲੋਕ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਖੜੇ ਹਨ ਜੇਕਰ ਦੁਬਾਰਾ ਕਿਸੇ ਨੇ ਕਿਸਾਨ ਮੋਰਚੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਸਭ ਤੋ ਪਹਿਲਾ ਉਨ੍ਹਾਂ ਨੂੰ ਪੁਆਧ ਦੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ।

ਆਗੂਆਂ ਨੇ ਪੁਲਿਸ ਪ੍ਰਸਾਸ਼ਨ ਤੇ ਅਰੋਪ ਲਾਉਦੇ ਹੋਏ ਆਖਿਆ ਕਿ ਇਸ ਹਮਲੇ ਵਿੱਚ ਪੁਲਿਸ ਨੇ ਹਮਲਾਵਰਾਂ ਨੂੰ ਸਟੇਜ ਤੱਕ ਆਉਣ ਦਿੱਤਾ ਤੇ ਮੂਕ ਦਰਸ਼ਕ ਬਣਕੇ ਖੜੀ ਰਹੀ। ਇਹ ਹਮਲਾ ਸਾਜਿਸ਼ ਤਹਿਤ ਗਿਣਮਿਥ ਕੇ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਪਿਛੇ ਤੋ ਕੰਮ ਕਰ ਰਹੇ ਸਾਜਿਸ ਕਾਰੀ ਵੀ ਲੋਕਾਂ ਵਿੱਚ ਨੰਗੇ ਕੀਤੇ ਜਾਣਗੇ।

ਕਿਸਾਨ ਆਗੂਆਂ ਨੇ ਸਵਾਲ ਪੁੱਛੇ ਕਿ ਕਿਸ ਤਰ੍ਹਾਂ ਇਹ ਗੁੰਡੇ ਪੁਲਿਸ ਦੀ ਮੌਜੂਦਗੀ ਹੋਣ ਦੇ ਬਾਵਜੂਦ ਮੰਚ ਤੱਕ ਪਹੁੰਚੇ ਅਤੇ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਕਰਨ ਆ ਗਏ? ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਸਿੱਟੇ ਅੱਛੇ ਨਹੀਂ ਹੋਣਗੇ। ਉਹਨਾਂ ਕਿਹਾ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਹਾਂ ਅਤੇ ਜੇ ਕੋਈ ਵੀ ਵਿਅਕਤੀ ਇੱਥੇ ਆ ਕੇ ਗੁੰਡਾਗਰਦੀ ਜਾਂ ਬਵਾਲ ਕਰੇਗਾ ਤੇ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ।

ਅਮਰੀਕਾ ‘ਚ ਹੋਈ ਫਾਇਰਿੰਗ, ਭਾਰਤੀ ਵਿਦਿਆਰਥੀ ਦੀ ਹੋਈ ਮੌ.ਤ || Latest News

0

ਅਮਰੀਕਾ ‘ਚ ਹੋਈ ਫਾਇਰਿੰਗ, ਭਾਰਤੀ ਵਿਦਿਆਰਥੀ ਦੀ ਹੋਈ ਮੌ.ਤ

ਬੀਤੇਂ ਦਿਨ ਅਮਰੀਕਾ ਦੇ ਅਰਕਾਨਸਾਸ ਸੂਬੇ ਦੀ ਇਕ ਸੁਪਰ ਮਾਰਕੀਟ ‘ਚ ਹੋਈ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਇੱਕ ਸੁਪਰਮਾਰਕੀਟ ਵਿੱਚ ਹੋਈ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਿਸ ਦਾ ਨਾਂ ਗੋਪੀਕ੍ਰਿਸ਼ਨ ਸੀ। ਇਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…

ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਗੋਪੀਕ੍ਰਿਸ਼ਨ, ਯਜ਼ਲੀ, ਕਾਰਲਾਪਾਲੇਮ ਮੰਡਲ, ਜ਼ਿਲ੍ਹਾ ਬਾਪਟਲਾ ਆਂਧਰਾ ਪ੍ਰਦੇਸ਼ ਦਾ ਵਸਨੀਕ ਸੀ ਅਤੇ ਉਸ ਨੇ ਅਮਰੀਕਾ ਵਿੱਚ ਆਪਣੀ ਐਮਐਸ ਦੀ ਪੜ੍ਹਾਈ ਪੂਰੀ ਕੀਤੀ ਸੀ। ਜੋ ਫੋਰਡੀਜ਼, ਦੱਖਣੀ ਅਰਕਾਨਸਾਸ ਵਿੱਚ ਰਹਿੰਦਾ ਸੀ। ਜਿੱਥੇ ਉਹ ਮੈਚ ਬੁਚਰ ਨਾਂ ਦੇ ਸਟੋਰ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ।

ਪਰ ਬੀਤੇਂ ਦਿਨ ਇੱਕ ਹਮਲਾਵਰ ਨੇ ਸੁਪਰਮਾਰਕੀਟ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਹਮਲਾਵਰ ਦੀ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਭਾਰਤੀ ਮੂਲ ਦੇ ਗੋਪੀ ਕ੍ਰਿਸ਼ਨ ਸਮੇਤ ਹੋਰਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਗੋਪੀਕ੍ਰਿਸ਼ਨ ਦੀ ਐਤਵਾਰ ਨੂੰ ਮੌਤ ਹੋ ਗਈ।

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕਰਨ ਵਾਲੀ ਲੜਕੀ ‘ਤੇ ਪਰਚਾ ਹੋਇਆ ਦਰਜ ॥ Punjab News

0

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕਰਨ ਵਾਲੀ ਲੜਕੀ ‘ਤੇ ਪਰਚਾ ਹੋਇਆ ਦਰਜ

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਉਸ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕੁੜੀ ‘ਤੇ 295-A ਦਾ ਪਰਚਾ ਦਰਜ ਕੀਤਾ ਹੈ।

ਕੁੜੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਯੋਗਾ ਡੇ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਯੋਗਾ ਕੀਤਾ ਸੀ ਤੇ ਸੋਸ਼ਲ ਮੀਡੀਆ ਅਕਾਊਂਟ ਉਤੇ ਫੋਟੋਆਂ ਸ਼ੇਅਰ ਕੀਤੀਆਂ ਸੀ ਜਿਸ ਤੋਂ ਬਾਅਦ ਮਾਮਲਾ ਚਰਚਾ ਵਿਚ ਆਇਆ ਸੀ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ : BJP ਦੇ ਕਈ ਆਗੂ ਕਾਂਗਰਸ ‘ਚ ਹੋਏ ਸ਼ਾਮਲ, ਚਰਨਜੀਤ ਚੰਨੀ ਨੇ ਕੀਤਾ ਸਵਾਗਤ || Latest News

ਦੱਸ ਦੇਈਏ ਕਿ ਦਰਅਸਲ ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਕਮਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਯੋਗਾ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਰਚਨਾ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਹ ਯੋਗਾ ਕਰਦੇ ਦੇਖਿਆ ਗਿਆ। ਇਕ ਤਸਵੀਰ ‘ਚ ਉਹ ਮੈਡੀਟੇਸ਼ਨ ਪੋਸਚਰ ‘ਚ ਨਜ਼ਰ ਆ ਰਹੀ ਹੈ, ਜਦਕਿ ਦੂਜੀ ਤਸਵੀਰ ‘ਚ ਉਹ ਸ਼ੀਰਸ਼ਾਸਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਕੁੜੀ ਵੱਲੋਂ ਮਾਫੀ ਵੀ ਮੰਗੀ ਸੀ ਪਰ ਇਸ ਦੇ ਬਾਵਜੂਦ ਸ਼ਿਕਾਇਤ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਰਚਾ ਦਰਜ ਕੀਤਾ ਹੈ।

SGPC ਵੱਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਟੋਰੀ ਪੋਸਟ ਕਰਕੇ ਮੁਆਫੀ ਮੰਗੀ ਹੈ। ਅਰਚਨਾ ਨੇ ਕਿਹਾ ਕਿ ਉਸ ਨੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੋਸਟ ਨਹੀਂ ਕੀਤੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਯੋਗਾ ਕਰਨਾ ਗਲਤ ਹੈ। ਅਰਚਨਾ ਨੇ ਕਿਹਾ, ‘ਮੈਂ ਇਸ ਗਲਤੀ ਲਈ ਮੁਆਫੀ ਮੰਗਦੀ ਹਾਂ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਕਰਾਂਗੀ। ਮੇਰੀ ਮਾਫੀ ਪ੍ਰਵਾਨ ਕੀਤੀ ਜਾਵੇ।

BJP ਦੇ ਕਈ ਆਗੂ ਕਾਂਗਰਸ ‘ਚ ਹੋਏ ਸ਼ਾਮਲ, ਚਰਨਜੀਤ ਚੰਨੀ ਨੇ ਕੀਤਾ ਸਵਾਗਤ || Latest News

0

BJP ਦੇ ਕਈ ਆਗੂ ਕਾਂਗਰਸ ‘ਚ ਹੋਏ ਸ਼ਾਮਲ, ਚਰਨਜੀਤ ਚੰਨੀ ਨੇ ਕੀਤਾ ਸਵਾਗਤ

ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੇ ਅੱਜ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਸੰਸਦ ਮੈਂਬਰ ਚੰਨੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ।

ਇਹ ਵੀ ਪੜ੍ਹੋ ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…

ਸਾਰੇ ਆਗੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਨ, ਜਿਨ੍ਹਾਂ ਨੇ ਭਾਜਪਾ ਵਿੱਚ ਅਹੁਦੇ ਸੰਭਾਲੇ ਹੋਏ ਸਨ।
ਜਿਕਰਯੋਗ ਹੈ ਕਿ ਕਾਂਗਰਸ ਵਿੱਚ ਸ਼ਾਮਲ ਹੋਏ ਸਾਰੇ ਆਗੂ ਪਹਿਲਾਂ ‘ਆਪ’ ਵਿੱਚ ਸਨ, ਪਿਛਲੇ ਸਾਲ ਉਹ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪਰ ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਵਿਆਹ ਤੋਂ 5 ਦਿਨ ਪਹਿਲਾ ਲੜਕੀ ਨੇ ਕੀਤੀ ਖੁਦਕੁਸ਼ੀ || Latest News

0

ਵਿਆਹ ਤੋਂ 5 ਦਿਨ ਪਹਿਲਾ ਲੜਕੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ ‘ਚ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁੜੀ ਨੇ ਲਵਮੈਰਿਜ ਤੋਂ 5 ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹੋਣ ਵਾਲਾ ਜਵਾਈ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਕਾਰਨ ਧੀ ਨੇ ਅਜਿਹਾ ਕਦਮ ਚੁੱਕਿਆ। ਮ੍ਰਿਤਕ ਲੜਕੀ ਦੀ ਪਛਾਣ ਬਿੰਦਿਆ ਵਾਸੀ ਸਰਾਫਾ ਨਗਰ ਨੇੜੇ ਵੈਸਟ ਐਂਡ ਮਾਲ ਵਜੋਂ ਹੋਈ ਹੈ। ਲਾਸ਼ ਲਟਕੀ ਦੇਖ ਪਰਿਵਾਰ ਵਾਲਿਆਂ ਨੇ ਸਰਾਭਾ ਨਗਰ ਥਾਣੇ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੇਰ ਰਾਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।

ਇਸ ਘਟਨਾ ਸੰਬੰਧੀ ਮ੍ਰਿਤਕਾ ਬਿੰਦਿਆ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਘਰਾਂ ਵਿਚ ਸਫਾਈ ਦਾ ਕੰਮ ਕਰਦੀ ਸੀ। ਉਨ੍ਹਾਂ ਦੇ ਇਲਾਕੇ ਵਿਚ ਹੀ ਰਹਿਣ ਵਾਲਾ ਨੌਜਵਾਨ ਵਿਸ਼ਾਲ ਇਕ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਨੇ ਉਨ੍ਹਾਂ ਦੀ ਧੀ ਨੂੰ ਪ੍ਰੇਮ ਜਾਲ ਵਿਚ ਫਸਾ ਲਿਆ। ਧੀ ਦੇ 1 ਸਾਲ ਤੋਂ ਉਸ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ।

ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…

ਸੁਨੀਤਾ ਨੇ ਦੱਸਿਆ ਕਿ ਉੁਸ ਦੀ ਧੀ ਜ਼ਿੱਦ ‘ਤੇ ਅੜੀ ਸੀ ਕਿ ਉਹ ਵਿਸ਼ਾਲ ਨਾਲ ਹੀ ਵਿਆਹ ਕਰੇਗੀ। ਪੂਰਾ ਪਰਿਵਾਰ ਵਿਆਹ ਲਈ ਰਾਜੀ ਸੀ। ਲਗਭਗ 10 ਦਿਨ ਪਹਿਲਾਂ ਹੀ ਉਸ ਦੀ ਮੰਗਣੀ ਵਿਸ਼ਾਲ ਨਾਲ ਹੋਈ ਸੀ ਤੇ ਵਿਆਹ 28 ਜੂਨ ਨੂੰ ਹੋਣਾ ਸੀ।

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਤੁਸੀਂ ਬਾਜ਼ਾਰ ਤੋਂ ਮੇਰੇ ਲਈ ਚੂੜਾ ਤੇ ਲਹਿੰਗਾ ਲੈ ਆਓ ਤੇ ਜਦੋਂ ਚੂੜਾ ਤੇ ਲਹਿੰਗਾ ਖਰੀਦ ਕੇ ਉਹ ਘਰ ਪਰਤੀ ਤਾਂ ਉਸ ਸਮੇਂ ਤੱਕ ਬਿੰਦਿਆ ਨੇ ਖੁਦਕੁਸ਼ੀ ਕਰ ਲਈ ਸੀ। ਸੁਨੀਤਾ ਨੇ ਦੱਸਿਆ ਕਿ ਵਿਸ਼ਾਲ ਨੇ ਉਸ ਦੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਧੀ ਨੇ ਮੌਤ ਨੂੰ ਗਲੇ ਲਾ ਲਿਆ।

 

ਸਤਲੁਜ ਦਰਿਆ ’ਚ ਡੁੱਬ ਰਹੇ ਭਾਣਜੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਛਾਲ, ਦੋਵੇਂ ਰੁੜ੍ਹੇ || Latest News

0
Mother jumped to save nephew drowning in Sutlej river, both drowned

ਸਤਲੁਜ ਦਰਿਆ ’ਚ ਡੁੱਬ ਰਹੇ ਭਾਣਜੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਛਾਲ, ਦੋਵੇਂ ਰੁੜ੍ਹੇ

ਸਤਲੁਜ ਦਰਿਆ ਨੇੜੇ ਸਥਿਤ ਧਾਰਮਿਕ ਸਥਾਨ ਉਤੇ ਸਮਾਗਮ ਵਿਚ ਸ਼ਾਮਲ ਹੋਣ ਆਇਆ 14 ਸਾਲਾ ਬੱਚਾ ਤੇ ਉਸ ਦਾ ਮਾਮਾ ਦਰਿਆ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਮਿਲੀ ਜਾਣਕਾਰੀ ਅਨੁਸਾਰ ਮਾਮੇ ਨੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਦਰਿਆ ’ਚ ਛਾਲ ਮਾਰੀ ਸੀ।

14 ਸਾਲਾ ਅੰਸ਼ ਵਾਲੀਆ ਪੁੱਤਰ ਰਾਜ ਵਾਲੀਆ ਵਾਸੀ ਸੰਨੀ ਇਨਕਲੇਵ ਖਰੜ, ਆਪਣੇ ਹੋਰ ਪਰਿਵਰਕ ਮੈਂਬਰਾਂ ਨਾਲ ਪੀਰ ਬਦਲੀ ਸ਼ੇਰ ਵਿਖੇ ਸੰਤ ਕੇਹਰ ਸਿੰਘ ਦੀ ਬਰਸੀ ਸਮਾਗਮ ’ਚ ਆਇਆ ਸੀ। ਇਸ ਦੌਰਾਨ ਉਹ ਸਤਲੁਜ ਦਰਿਆ ਨੇੜੇ ਨਹਾਉਣ ਗਿਆ ਤਾਂ ਪਾਣੀ ਦੇ ਵਹਾਅ ’ਚ ਡੁੱਬਣ ਲੱਗਾ।

ਇਹ ਵੀ ਪੜ੍ਹੋ : ਹਿਮਾਚਲ ਦੇ ਸੇਬ ਉਤਪਾਦਕਾਂ ਲਈ ਵੱਡੀ ਖੁਸ਼ਖਬਰੀ , GST ਕੌਂਸਲ ਨੇ ਸੇਬ ਦੇ ਡੱਬੇ ‘ਤੇ ਛੇ ਫੀਸਦੀ ਘਟਾਇਆ ਟੈਕਸ

ਡੁੱਬਦਾ ਦੇਖ ਮਾਮੇ ਨੇ ਮਾਰੀ ਛਾਲ

ਜਿਸ ਤੋਂ ਬਾਅਦ ਉਸ ਨੂੰ ਡੁੱਬਦਾ ਦੇਖ ਉਸ ਦੇ ਮਾਮੇ ਰਮਨ ਕੁਮਾਰ ਵਾਸੀ 38 ਸੈਕਟਰ ਚੰਡੀਗੜ੍ਹ ਨੇ ਵੀ ਬਚਾਉਣ ਲਈ ਦਰਿਆ ’ਚ ਛਾਲ ਮਾਰ ਦਿੱਤੀ। ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।