Home Blog Page 1736

Britain PM ਸੂਨਕ ਨੇ ਬ੍ਰਿਟਿਸ਼ ਗ੍ਰਹਿ ਮੰਤਰੀ ਨੂੰ ਕੀਤਾ ਬਰਖਾਸਤ, ਜੇਮਸ ਕਲੇਵਰਲੀ ਨੂੰ ਮਿਲੀ ਜ਼ਿੰਮੇਵਾਰੀ

0

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਹੈ।ਉਨ੍ਹਾਂ ਨੇ ਪੁਲਿਸ ‘ਤੇ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਪ੍ਰਤੀ ਬਹੁਤ ਵੱਧ ਨਰਮੀ ਵਰਤਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਇਸ ਦੇ ਬਾਅਦ ਐਤਵਾਰ ਨੂੰ ਉਨ੍ਹਾਂ ਨੇ ਪੁਲਿਸ ਦੇ ਸਮਰਥਨ ਵਿਚ ਬਿਆਨ ਦਿੱਤਾ। ਆਪਣੀ ਕੁਰਸੀ ਬਚਾਉਣ ਲਈ ਪੁਲਿਸ ਦੇ ਸਮਰਥਨ ਕਰਨ ਵਿਚ ਉਨ੍ਹਾਂ ਨੇ ਦੇਰ ਕਰ ਦਿੱਤੀ।

ਪ੍ਰਧਾਨ ਮੰਤਰੀ ਦਫਤਰ ਮੁਤਾਬਕ ਬ੍ਰਿਟਿਸ਼ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੂੰ ਬ੍ਰੇਵਰਮੈਨ ਦੀ ਜਗ੍ਹਾ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਡੇਵਿਡ ਕੈਮਰਨ ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੈਮਰਨ ਬ੍ਰਿਟੇਨ ਸਰਕਾਰ ਵਿਚ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਮਾਮਲਿਆਂ ਦੇ ਸੂਬਾ ਸਕੱਤਰ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।

ਦਰਅਸਲ ਪਿਛਲੇ ਹਫਤੇ ਫਲਸਤੀਨ ਦੇ ਸਮਰਥਨ ਵਿਚ ਇਕ ਰੈਲੀ ਕੱਢੀ ਗਈ ਸੀ। ਇਸ ਦੌਰਾਨ ਭੀੜ ਨੇ ਪੁਲਿਸ ‘ਤੇ ਹਮਲਾ ਬੋਲ ਦਿੱਤਾ ਸੀ। ਇਸ ਦੇ ਬਾਅਦ ਸੁਨਕ ਕੈਬਨਿਟ ਦੇ ਕਈ ਮੰਤਰੀਆਂ ਤੇ ਪਾਰਟੀ ਮੈਂਬਰਾਂ ਨੇ ਸੁਏਲਾ ਤੋਂ ਜਵਾਬ ਮੰਗਿਆ ਸੀ।ਇਸ ‘ਤੇ ਉਨ੍ਹਾਂ ਨੇ ਇਸ ਨੂੰ ਪੁਲਿਸ ਦੀ ਅਸਫਲਤਾ ਦੱਸਿਆ ਸੀ।

ਇਸ ਮਾਮਲੇ ਨੂੰ ਲੈ ਕੇ ਸੁਨਕ ‘ਤੇ ਆਪਣੀ ਕੰਜ਼ਰਵੇਟਿਵ ਪਾਰਟੀ ਦਾ ਵੀ ਦਬਾਅ ਸੀ ਤੇ ਨਾਲ ਹੀ ਵਿਰੋਧੀ ਧਿਰ ਦੇ ਹਮਲੇ ਵੀ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਰਹੇ ਸਨ। ਬ੍ਰੇਵਰਮੈਨ ਨੇ ਸ਼ਾਮ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਸਾਡੇ ਬਹਾਦੁਰ ਪੁਲਿਸ ਅਧਿਕਾਰੀ ਕੱਲ੍ਹ ਲੰਦਨ ਵਿਚ ਪ੍ਰਦਰਸ਼ਨਕਾਰੀਆਂ ਦੀ ਹਿੰਸਾ ਦਾ ਸਾਹਮਣਾ ਕਰਨ ਲਈ ਸਾਰੇ ਨਾਗਰਿਕਾਂ ਦੇ ਧੰਨਵਾਦ ਦੇ ਪਾਤਰ ਹਨ। ਆਪਣੀ ਡਿਊਟੀ ਕਰਦੇ ਹੋਏ ਕਈ ਅਧਿਕਾਰੀ ਜ਼ਖਮੀ ਹੋਏ।

ਆਪਣੀ ਸਫਾਈ ਵਿਚ ਬ੍ਰੇਵਰਮੈਨ ਨੇ ਅੱਗੇ ਕਿਹਾ ਸੀ ਕਿ ਪ੍ਰਦਰਸ਼ਨ ਦੌਰਾਨ ਖੁੱਲ੍ਹੇ ਤੌਰ ‘ਤੇ ਇਸਤੇਮਾਲ ਕੀਤੇ ਗਏ ਭੜਕਾਊ ਭਾਸ਼ਣ ਠੀਕ ਨਹੀਂ ਹੈ। ਇਹ ਗਲਤ ਸੰਦੇਸ਼ ਦਿੰਦੇ ਹਨ। ਯਹੂਦੀ ਵਿਰੋਧੀ ਭਾਵਨਾ ਦੇ ਨਾਲ ਅੱਤਵਾਦ ਨੂੰ ਇੰਨੇ ਵੱਡੇ ਪੈਮਾਨੇ ‘ਤੇ ਮਹੱਤਵ ਦੇਣਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।

Google ਵਲੋਂ ਆਪਣੇ ਉਪਭੋਗਤਾਵਾਂ ਨੂੰ ਵੱਡਾ ਝਟਕਾ, ਕੰਪਨੀ ਇਨ੍ਹਾਂ ਖਾਤਿਆਂ ਨੂੰ ਕਰਨ ਜਾ ਰਹੀ ਹੈ ਬੰਦ

0
ਗੂਗਲ ਨੇ ਦੀਵਾਲੀ ‘ਤੇ ਲੱਖਾਂ ਜੀਮੇਲ ਉਪਭੋਗਤਾਵਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਕੰਪਨੀ ਲੱਖਾਂ ਇਨਐਕਟਿਵ ਜੀਮੇਲ ਖਾਤਿਆਂ ਨੂੰ ਬੰਦ ਕਰਨ ਜਾ ਰਹੀ ਹੈ। ਇਹ ਪ੍ਰਕਿਰਿਆ 1 ਦਸੰਬਰ ਤੋਂ ਲਾਗੂ ਕੀਤੀ ਜਾਵੇਗੀ ਜਿਸ ਵਿੱਚ ਅਜਿਹੇ ਜੀਮੇਲ ਖਾਤੇ ਜੋ ਲੰਬੇ ਸਮੇਂ ਤੋਂ ਇਨਐਕਟਿਵ ਹਨ, ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।
ਜੇਕਰ ਤੁਸੀਂ ਵੀ ਜੀਮੇਲ ਯੂਜ਼ਰ ਹੋ ਅਤੇ ਲੰਬੇ ਸਮੇਂ ਤੋਂ ਆਪਣਾ ਜੀਮੇਲ ਖਾਤਾ ਨਹੀਂ ਖੋਲ੍ਹਿਆ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਜੇਕਰ ਤੁਹਾਡਾ ਜੀਮੇਲ ਖਾਤਾ ਬੰਦ ਹੈ, ਤਾਂ ਤੁਸੀਂ ਲੌਗਇਨ ਕਰਕੇ ਆਪਣੇ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਨਹੀਂ ਕਰ ਸਕੋਗੇ।
ਤੁਹਾਨੂੰ ਦੱਸ ਦੇਈਏ ਕਿ ਜੀਮੇਲ ਅਤੇ ਹੋਰ ਕਈ ਅਕਾਊਂਟ ਗੂਗਲ ਅਕਾਊਂਟ ਦੀ ਮਦਦ ਨਾਲ ਬਣਾਏ ਜਾਂਦੇ ਹਨ। ਜੇਕਰ ਤੁਹਾਡਾ ਜੀਮੇਲ ਖਾਤਾ ਮਿਟਾਇਆ ਜਾਂਦਾ ਹੈ, ਤਾਂ ਤੁਹਾਨੂੰ ਉਨ੍ਹਾਂ ਹੋਰ ਸੇਵਾਵਾਂ ਨੂੰ ਵੀ ਗੁਆਉਣਾ ਪਵੇਗਾ।
ਇਸ ਦੇ ਨਾਲ ਹੀ ਤੁਹਾਡਾ ਖਾਤਾ ਮਿਟਾਉਣ ਤੋਂ ਪਹਿਲਾਂ ਗੂਗਲ ਤੁਹਾਨੂੰ ਈਮੇਲ ਰਾਹੀਂ ਜ਼ਰੂਰੀ ਜਾਣਕਾਰੀ ਦੇਵੇਗਾ ਤਾਂ ਜੋ ਤੁਸੀਂ ਚਾਹੋ ਤਾਂ ਆਪਣੇ ਖਾਤੇ ਨੂੰ ਸੁਰੱਖਿਅਤ ਕਰ ਸਕੋ। ਜੇਕਰ ਤੁਸੀਂ ਪਿਛਲੇ 2 ਸਾਲਾਂ ਤੋਂ ਆਪਣੇ Google ਖਾਤੇ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਤੁਸੀਂ ਇਸਨੂੰ ਦੁਬਾਰਾ ਸਰਗਰਮ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੰਪਨੀ ਦੀਆਂ ਵੱਖ-ਵੱਖ ਸੇਵਾਵਾਂ ਦੀ ਵਰਤੋਂ ਕਰਨੀ ਪਵੇਗੀ।

ਪੁਲਿਸ ਨੇ ਨ.ਸ਼ੀਲੇ ਪਦਾਰਥਾਂ ਸਮੇਤ 2 ਮੁਲਜ਼ਮਾਂ ਨੂੰ ਕੀਤਾ ਕਾਬੂ

0

ਗੁਰਦਾਸਪੁਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਨੈਸ਼ਨਲ ਹਾਈਵੇਅ ’ਤੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਏਐਸਆਈ ਬਲਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਜੀਟੀ ਰੋਡ ’ਤੇ ਇੱਟਾਂ ਦੇ ਭੱਠੇ ਜਾਪੂਵਾਲ ਨੇੜੇ ਨਾਕਾ ਲਾਇਆ ਹੋਇਆ ਸੀ।

ਇਸ ਦੌਰਾਨ ਬਟਾਲਾ ਵੱਲੋਂ ਇੱਕ ਕੈਂਟਰ ਆਉਂਦਾ ਦੇਖਿਆ ਗਿਆ ਜਿਸ ਨੂੰ ਮੁਲਜ਼ਮ ਅਸ਼ਵਨੀ ਕੁਮਾਰ ਵਾਸੀ ਬੰਥਾਵਾਲ ਚਲਾ ਰਿਹਾ ਸੀ। ਜਦੋਂਕਿ ਮੁਲਜ਼ਮ ਦੀਦਾ ਸੈਣੀਆ, ਕਰਨੈਲ ਚੰਦ ਵਾਸੀ ਉਸ ਦੇ ਨਾਲ ਬੈਠਾ ਸੀ। ਸ਼ੱਕ ਦੇ ਆਧਾਰ ‘ਤੇ ਦੋਵਾਂ ਨੂੰ ਬਾਹਰ ਕੱਢ ਕੇ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਪਿਛਲੇ ਹਿੱਸੇ ‘ਚ ਤਰਪਾਲ ਹੇਠਾਂ ਛੁਪਾ ਕੇ ਰੱਖੀਆਂ ਚਾਰ ਬੋਰੀਆਂ ਬਰਾਮਦ ਹੋਈਆਂ। ਉਨ੍ਹਾਂ ਕੋਲੋਂ 100 ਕਿਲੋ ਚੂਰਾ ਪੋਸਤ ਬਰਾਮਦ ਹੋਇਆ।

ਕੈਂਟਰ ਦੇ ਕੈਬਿਨ ਦੀ ਤਲਾਸ਼ੀ ਦੌਰਾਨ ਡੈਸ਼ਬੋਰਡ ‘ਚੋਂ 30 ਹਜ਼ਾਰ ਰੁਪਏ ਦੀ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦਿੱਲੀ ਤੋਂ ਬਾਅਦ ਪੰਜਾਬ ‘ਚ ਪਟਾਕਿਆਂ ਕਾਰਨ AQI ਹੋਇਆ 500 ਤੋਂ ਪਾਰ

0

ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਰਧਾਰਿਤ ਕੀਤਾ ਸੀ ਪਰ ਸ਼ਾਮ 7 ਵਜੇ ਤੋਂ ਹੀ ਪਟਾਕੇ ਚਲਾਉਣ ਦਾ ਕੰਮ ਇੰਨੀ ਰਫ਼ਤਾਰ ਨਾਲ ਸ਼ੁਰੂ ਹੋ ਗਿਆ ਕਿ ਰਾਤ ਭਰ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ।

ਰਾਤ 8 ਵਜੇ ਤੋਂ ਬਾਅਦ ਜਿਉਂ-ਜਿਉਂ ਰਾਤ ਵਧਦੀ ਗਈ, ਪੰਜਾਬ ਭਰ ਵਿਚ ਧੂੰਏਂ ਦੀ ਚਾਦਰ ਫੈਲ ਗਈ। ਪੰਜਾਬ ਵਿੱਚ ਹਵਾ ਦੀ ਗੁਣਵੱਤਾ (AQI) ਇੰਨੀ ਖ਼ਰਾਬ ਸੀ ਕਿ ਰਾਤ ਨੂੰ ਕਿਸੇ ਦਾ ਵੀ ਦਮ ਘੁੱਟ ਸਕਦਾ ਸੀ। ਬਠਿੰਡਾ ਅਜੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ।

AQI.in ਇੱਕ ਵੈਬਸਾਈਟ ਜੋ ਭਾਰਤ ਵਿੱਚ ਰੀਅਲ-ਟਾਈਮ AQI ਜਾਣਕਾਰੀ ਪ੍ਰਦਾਨ ਕਰਦੀ ਹੈ, ਦੇ ਅਨੁਸਾਰ ਦੀਵਾਲੀ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਦਾ ਨਾਮ ਹੈ ਪਰ ਇਹ ਦੂਜੇ ਸਥਾਨ ‘ਤੇ ਹੈ। ਬਿਹਾਰ ਦੀ ਰਾਜਧਾਨੀ ਪਟਨਾ ਪਹਿਲੇ ਨੰਬਰ ‘ਤੇ ਹੈ, ਜਿੱਥੇ ਸਵੇਰੇ ਔਸਤ AQI 572 ਦਰਜ ਕੀਤਾ ਗਿਆ।

ਜਦਕਿ ਦੂਜੇ ਸਥਾਨ ‘ਤੇ ਦਿੱਲੀ ਦਾ AQI 468 ਰਿਹਾ। ਦਿੱਲੀ ਦੇ ਗੁਆਂਢ ‘ਚ ਸਥਿਤ ਉੱਤਰ ਪ੍ਰਦੇਸ਼ ਦੇ ਨੋਇਡਾ ਦਾ AQI 410 ਯਾਨੀ ਬੇਹੱਦ ਖਤਰਨਾਕ ਸ਼੍ਰੇਣੀ ‘ਚ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਯੂਪੀ ਦੇ ਗਾਜ਼ੀਆਬਾਦ ਵਿੱਚ AQI 400 ਤੋਂ ਉੱਪਰ ਹੈ। ਦੂਜੇ ਪਾਸੇ, ਹਰਿਆਣਾ ਦੇ ਰੋਹਤਕ ਵਿੱਚ AQI ਲਗਭਗ 380 ਦਰਜ ਕੀਤਾ ਗਿਆ।

ਦੀਵਾਲੀ ਮੌਕੇ ਘਰ ‘ਚ ਛਾਇਆ ਮਾਤਮ, 6 ਸਾਲ ਦੇ ਮਾਸੂਮ ਦੀ ਕਾਰ ਥੱਲੇ ਆਉਣ ਨਾਲ ਹੋਈ ਮੌ.ਤ

0

ਬਟਾਲਾ : ਬੀਤੇ ਕੱਲ੍ਹ ਪਿੰਡ ਕੱਲੂ ਸੋਹਲ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇੱਕ ਪਰਿਵਾਰ ‘ਚ ਦੀਵਾਲੀ ਦੀਆਂ ਖੁਸ਼ੀਆਂ ਉਸ ਵੇਲੇ ਗਮੀ ਵਿਚ ਬਦਲ ਗਈਆਂ ਜਦੋਂ ਘਰ ‘ਚ ਹੀ ਖੇਡ ਰਹੇ ਇਕ 6 ਸਾਲਾ ਬੱਚੇ ਦੀ ਕਾਰ ਬੈਕ ਕਰਦੇ ਸਮੇਂ ਹੇਠਾਂ ਆਉਣ ਨਾਲ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ 6 ਸਾਲਾ ਭਰਾ ਮਨਕੀਰਤ ਸਿੰਘ ਘਰ ਵਿਚ ਖੇਡ ਰਿਹਾ ਸੀ। ਜਦੋਂ ਉਸ ਦਾ ਚਾਚਾ ਆਪਣੀ ਗੱਡੀ ’ਤੇ ਸਵਾਰ ਹੋ ਕੇ ਬਾਹਰ ਚੱਲਾ ਸੀ ਤਾਂ ਗੱਡੀ ਬੈਕ ਕਰਦੇ ਸਮੇਂ ਅਚਾਨਕ ਉਸਦਾ ਉਕਤ ਭਰਾ ਕਾਰ ਹੇਠਾਂ ਆ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਅਸੀਂ ਉਸ ਨੂੰ ਜ਼ਖ਼ਮੀ ਹਾਲਤ ‘ਚ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਗਏ, ਜਿਥੇ ਡਾਕਟਰਾਂ ਨੇ ਮਨਕੀਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਦੀਵਾਲੀ ਦੀ ਰਾਤ ਆਪਸ ‘ਚ ਟਕਰਾਏ 100 ਵਾਹਨ, 1 ਵਿਅਕਤੀ ਦੀ ਮੌਤ, ਕਈ ਜ਼ਖਮੀ

0

ਦੀਵਾਲੀ ਦੀ ਰਾਤ ਖੰਨਾ-ਸਮਰਾਲਾ ਜੀਟੀ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਜ਼ਿਵਿਲਟੀ ਘੱਟ ਹੋਣ ਕਾਰਨ 100 ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ।ਇਸ ਹਾਦਸੇ ‘ਚ ਜਿੱਥੇ ਬਹੁਤ ਸਾਰੇ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ, ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਰਿਸ਼ਤੇਦਾਰ ਹੀ ਘਰ ‘ਚੋਂ 12 ਤੋਲੇ ਸੋਨਾ ਤੇ ਨਗਦੀ ਲੈ ਹੋਇਆ ਫਰਾਰ

0

ਸਲਾਵਤਪੁਰਾ ਨੇੜਲੇ ਪਿੰਡ ਦੁੱਲੇਵਾਲਾ ਵਿਖੇ ਵਿਖੇ ਇੱਕ ਘਰੋਂ 12 ਤੋਲੇ ਸੋਨਾ ਅਤੇ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਰ ਦੇ ਮਾਲਕ ਡਾਕਟਰ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਹ ਉਸਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਸੀ ਅਤੇ ਉਸ ਨੇ ਹੁਣ ਦੂਜਾ ਵਿਆਹ ਕਰਵਾਇਆ ਹੋਇਆ ਹੈ ਪ੍ਰੰਤੂ ਉਸ ਦੇ ਪਹਿਲੇ ਵਿਆਹ ਵਾਲੇ ਸਾਲੇ ਅਤੇ ਸਲੇਹਾਰ ਦੀ ਮੌਤ ਹੋ ਚੁੱਕੀ ਸੀ ਅਤੇ ਉਹਨਾਂ ਦਾ ਮੁੰਡਾ ਸ਼ੁਰੂ ਤੋਂ ਹੀ ਉਸਦੇ ਘਰ ਰਹਿੰਦਾ ਹੈ।

ਹੁਣ ਉਹ ਪਿਛਲੇ ਸਮੇਂ ਵਿੱਚ ਆਪਣੇ ਪਿੰਡ ਚਲਾ ਗਿਆ ਸੀ ਅਤੇ ਦੋ ਤਿੰਨ ਸਾਲ ਪਹਿਲਾ ਉਸਦੇ ਸਾਲ਼ੇ ਦਾ ਮੁੰਡਾ ਮੇਰੇ ਘਰ ਆ ਕੇ ਮੇਰੀ ਹੁਣ ਦੂਜੇ ਵਿਆਹ ਦੀ ਪਤਨੀ ਨੂੰ ਕਹਿਣ ਲੱਗਿਆ ਕਿ ਮੈਂ ਹੁਣ ਤੁਹਾਡੇ ਕੋਲ ਹੀ ਰਹਾਂਗਾ। ਇਸਦੇ ਨਾਲ ਹੀ ਕਿਹਾ ਕਿ ਮੈਨੂੰ ਹੁਣ ਇਥੇ ਹੀ ਕੰਮ ਤੇ ਲਗਵਾ ਦਿਓ ਮੈਂ ਇਕ ਵਾਰ ਜਵਾਬ ਦੇ ਦਿੱਤਾ।

ਫਿਰ ਮੇਰੀ ਘਰਵਾਲੀ ਨੇ ਇਹ ਕਹਿ ਕੇ ਮੇਰੇ ਘਰ ਰਹਿਣ ਲਈ ਹਾਂ ਕਰ ਦਿੱਤੀ ਕਿ ਇਸਨੂੰ ਇਹ ਨਾਂ ਲੱਗੇ ਕਿ ਇਸਦੀ ਸਕੀ ਭੂਆ ਨਹੀਂ ਰਹੀ ਇਸ ਲਈ ਮੇਰੇ ਹੁਣ ਵਾਲੀ ਘਰ ਵਾਲੀ ਨੇ ਮੇਰੇ ਸਾਲ਼ੇ ਦੇ ਮੁੰਡੇ ਨੂੰ ਘਰ ਰੱਖ ਲਿਆ ਅਤੇ ਕੰਮ ਤੇ ਵੀ ਲਗਵਾ ਦਿੱਤਾ ਅਤੇ ਲੰਘੇ ਕੱਲ ਸਵੇਰੇ ਕੰਮ ਤੇ ਚਲਾ ਗਿਆ ਪ੍ਰੰਤੂ ਸ਼ਾਮ ਨੂੰ ਘਰ ਨਹੀਂ ਆਇਆ।

ਘਰ ਦੇ ਮਾਲਕ ਨੇ ਦੱਸਿਆ ਕਿ ਅਲਮਾਰੀ ‘ਚ ਪਿਆ 12 ਤੋਲੇ ਸੋਨਾ ਅਤੇ ਨਗਦੀ ਗਾਇਬ ਸੀ ਜਿਸਤੋਂ ਬਾਅਦ ਅਸੀਂ ਉਸਨੂੰ ਕਾਲ ਕੀਤੀ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ ਅਤੇ ਹੁਣ ਤੱਕ ਉਸਦਾ ਫੋਨ ਬੰਦ ਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ।

ਅਮਰੀਕੀ ਸੈਨਾ ਦਾ ਹੈਲੀਕਾਪਟਰ ਹੋਇਆ ਹਾ.ਦਸਾਗ੍ਰਸਤ, 5 ਸੈਨਿਕਾਂ ਦੀ ਮੌ.ਤ

0

ਅਮਰੀਕੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਐਤਵਾਰ (12 ਨਵੰਬਰ) ਨੂੰ ਜਾਣਕਾਰੀ ਦਿੱਤੀ ਕਿ ਸਿਖਲਾਈ ਅਭਿਆਸ ਦੌਰਾਨ ਭੂਮੱਧ ਸਾਗਰ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 5 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਹਾਦਸਾ ਕਿੱਥੇ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ-ਹਮਾਸ ਜੰਗ ਨੂੰ ਖੇਤਰੀ ਸੰਘਰਸ਼ ਵਿੱਚ ਬਦਲਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਅਮਰੀਕਾ ਨੇ ਭੂਮੱਧ ਸਾਗਰ ਵਿੱਚ ਇੱਕ ਲੜਾਕੂ ਜੰਗੀ ਜਹਾਜ਼ ਤਾਇਨਾਤ ਕੀਤਾ ਹੈ।

ਯੂਐਸ ਯੂਰੋਪੀਅਨ ਕਮਾਂਡ (ਈਯੂਸੀਓਐਮ) ਨੇ 10 ਨਵੰਬਰ ਨੂੰ ਹੋਏ ਹਾਦਸੇ ‘ਤੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 5 ਲੋਕਾਂ ਨੂੰ ਲੈ ਕੇ ਜਾ ਰਿਹਾ ਯੂਐਸ ਆਰਮੀ ਦਾ ਹੈਲੀਕਾਪਟਰ ਆਰਮੀ ਟਰੇਨਿੰਗ ਦੌਰਾਨ ਏਅਰ ਰਿਫਿਊਲਿੰਗ ਮਿਸ਼ਨ ਵਿੱਚ ਸ਼ਾਮਲ ਸੀ ਅਤੇ ਭੂਮੱਧ ਸਾਗਰ ਵਿੱਚ ਕਰੈਸ਼ ਹੋ ਗਿਆ।

ਹੈਲੀਕਾਪਟਰ ਦੇ ਸਾਰੇ 5 ਮੈਂਬਰਾਂ ਦੀ ਮੌਤ ਹੋ ਗਈ। ਦੇਸ਼ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦਿੰਦੇ ਹੋਏ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਕਿ ਸਾਡੇ ਸੈਨਿਕ ਹਰ ਰੋਜ਼ ਦੇਸ਼ ਲਈ ਆਪਣੀ ਜਾਨ ਖਤਰੇ ‘ਚ ਪਾਉਂਦੇ ਹਨ। ਅਮਰੀਕੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਆਪਣੀ ਮਰਜ਼ੀ ਨਾਲ ਜੋਖਮ ਉਠਾਉਂਦੇ ਹਨ। ਇਸ ਤੋਂ ਇਲਾਵਾ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵੀ ਇਕ ਬਿਆਨ ‘ਚ ਦੁੱਖ ਪ੍ਰਗਟ ਕੀਤਾ ਅਤੇ ਕਰੈਸ਼ ਹੋਏ ਜਹਾਜ਼ ਦੀ ਪਛਾਣ ਹੈਲੀਕਾਪਟਰ ਵਜੋਂ ਕੀਤੀ।

ਹੈਦਰਾਬਾਦ ‘ਚ ਵਾਪਰਿਆ ਭਿਆਨਕ ਹਾਦਸਾ, ਅੱ.ਗ ਲੱਗਣ ਨਾਲ 6 ਲੋਕਾਂ ਦੀ ਮੌ.ਤ

0

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਗੁਦਾਮ ਵਿੱਚ ਲੱਗੀ ਅੱਗ ‘ਚ ਝੁਲਸਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹੈਦਰਾਬਾਦ ਸੈਂਟਰਲ ਜ਼ੋਨ ਦੇ ਡੀਸੀਪੀ ਵੈਂਕਟੇਸ਼ਵਰ ਰਾਓ ਨੇ ਦੱਸਿਆ ਕਿ ਇਹ ਹਾਦਸਾ ਹੈਦਰਾਬਾਦ ਦੇ ਨਾਮਪੱਲੀ ਦੇ ਬਾਜ਼ਾਰਘਾਟ ਵਿੱਚ ਵਾਪਰਿਆ, ਜਿੱਥੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਸਥਿਤ ਇੱਕ ਗੁਦਾਮ ਵਿੱਚ ਅੱਗ ਲੱਗ ਗਈ। ਇਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ।

ਜਲੰਧਰ ‘ਚ ਖੌਫਨਾਕ ਵਾਰਦਾਤ! ਪਤਨੀ ਨੇ ਦਿੱਤਾ ਘਟਨਾ ਨੂੰ ਅੰਜ਼ਾਮ

0

ਜਲੰਧਰ ‘ਚ ਇੱਕ ਵਿਅਕਤੀ ਦਾ ਕਤਲ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਲਾਂਬੜਾ ਅਧੀਨ ਪੈਂਦੇ ਲੱਲੀਆਂ ਖੁਰਦ ‘ਚ ਚਾਰ ਬੱਚਿਆਂ ਦੇ ਪਿਉ ਪਰਵਾਸੀ ਮਜ਼ਦੂਰ ਦਾ ਕਤਲ ਕਰ ਕੇ ਪਤਨੀ ਫ਼ਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀਸੂਰਨ ਉਮਰ ਕਰੀਬ 35 ਸਾਲ ਵਾਸੀ ਝਾਰਖੰਡ ਹਾਲਾ ਵਾਸੀ ਲੱਲੀਆਂ ਖੁਰਦ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਵਾਸੀ ਲੱਲੀਆਂ ਖੁਰਦ ਨੇ ਦੱਸਿਆ ਕਿ ਮਾਸੀਸੂਰਨ ਨਾਂ ਦਾ ਪਰਵਾਸੀ ਮਜ਼ਦੂਰ ਜੋ ਪਿਛਲੇ ਦੋ ਮਹੀਨੇ ਤੋਂ ਆਪਣੇ ਚਾਰ ਬੱਚਿਆਂ ਤੇ ਪਤਨੀ ਨਾਲ ਕੰਮ ਕਰ ਰਿਹਾ ਸੀ। ਇਹ ਪਰਿਵਾਰ ਪਿੰਡ ਤੋਂ ਬਾਹਰ ਖੂਹ ‘ਤੇ ਰਹਿੰਦਾ ਸੀ। ਸੋਮਵਾਰ ਸਵੇਰੇ ਉਨ੍ਹਾਂ ਨੂੰ ਆਸ-ਪਾਸ ਖੂਹਾਂ ‘ਤੇ ਰਹਿਣ ਵਾਲੇ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਕਾਮੇ ਮਜ਼ਦੂਰ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੋਈ ਹੈ।

ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਵੱਲੋਂ ਜਦੋਂ ਮ੍ਰਿਤਕ ਦੇ ਬੱਚਿਆਂ ਤੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਮਾਂ-ਪਿਉ ਦਾ ਆਪਸੀ ਝਗੜਾ ਹੋਇਆ ਸੀ। ਬੱਚਿਆਂ ਨੇ ਦੱਸਿਆ ਕਿ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਮਾਂ ਰੂਪਾ ਘਰ ਵਿਚ ਨਹੀਂ ਸੀ। ਉਨ੍ਹਾਂ ਦੱਸਿਆ ਕਿ ਲਾਂਬੜਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਮੌਕੇ ‘ਤੇ ਪਹੁੰਚ ਕੇ ਲਾਂਬੜਾ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।