Home Blog Page 1738

ਚੰਡੀਗੜ੍ਹ ਪ੍ਰਸ਼ਾਸਨ ਨੇ ਕਰ ਤੇ ਆਬਕਾਰੀ ਇੰਸਪੈਕਟਰ ਕੀਤਾ ਮੁਅੱਤਲ

0

ਚੰਡੀਗੜ੍ਹ ਪ੍ਰਸ਼ਾਸਨ ਨੇ ਕਰ ਤੇ ਆਬਕਾਰੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਕਮਿਸ਼ਨਰ ਆਬਕਾਰੀ-ਕਮ-ਡੀਸੀ ਵਿਨੈ ਪ੍ਰਤਾਪ ਸਿੰਘ ਨੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਇੱਕ ਬੋਟਲਿੰਗ ਪਲਾਂਟ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹ ਆਬਕਾਰੀ ਅਤੇ ਕਰ ਇੰਸਪੈਕਟਰ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ ਹੈ।

ਇਸ ਕਾਰਨ ਡੀਸੀ ਨੇ ਸਬੰਧਤ ਇੰਸਪੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।ਇਸ ਤੋਂ ਇਲਾਵਾ ਸਕੱਤਰ ਆਬਕਾਰੀ ਤੇ ਕਰ-ਕਮ-ਵਿੱਤ ਡਾ: ਵਿਜੇਨਾਮਦੇਵ ਰਾਓ ਜੇਡੇ ਦੀਆਂ ਹਦਾਇਤਾਂ ‘ਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਵੀ ਮਾਰਕ ਕੀਤੀ ਗਈ ਹੈ। ਅਸਲ ਵਿੱਚ ਦੂਜੇ ਰਾਜਾਂ ਵਿੱਚ ਸ਼ਰਾਬ ਦੀ ਤਸਕਰੀ ਦੇ ਬਹੁਤੇ ਮਾਮਲਿਆਂ ਵਿੱਚ ਬੋਟਲਿੰਗ ਪਲਾਂਟਾਂ ਦਾ ਹੀ ਨਾਮ ਹੀ ਸਾਹਮਣੇ ਆਉਂਦਾ ਹੈ।

ਇਸ ਲਈ ਇਨ੍ਹਾਂ ਪਲਾਂਟਾਂ ਤੋਂ ਕਿੰਨਾ ਸਟਾਕ ਜਾ ਰਿਹਾ ਹੈ, ਇਸ ਸਬੰਧੀ ਸਖ਼ਤੀ ਵਧਾ ਦਿੱਤੀ ਗਈ ਹੈ।ਪਿੱਛੇ ਜਿਹੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੀ ਦੋਸ਼ ਲਾਇਆ ਸੀ ਕਿ ਇੱਥੋਂ ਹਰ ਰੋਜ਼ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਹੁੰਦੀ ਹੈ ਪਰ ਚੰਡੀਗੜ੍ਹ ਕੋਈ ਕਾਰਵਾਈ ਨਹੀਂ ਕਰਦਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਰਾਬ ਦੀ ਵਿਕਰੀ-ਖਰੀਦ ਨੂੰ ਲੈ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਖਾਸ ਤੌਰ ‘ਤੇ ਬੋਤਲਾਂ ਦੇ ਪਲਾਂਟਾਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਨਿਯਮਤ ਚੈਕਿੰਗ ਕੀਤੀ ਜਾ ਰਹੀ ਹੈ।

 

ਜਲੰਧਰ ‘ਚ ਫਰਿੱਜ ਦੀ ਗੈਸ ਲੀਕ ਹੋਣ ਨਾਲ ਹੋਇਆ ਜ਼ਬਰਦਸਤ ਧਮਾ.ਕਾ, ਪਿਓ-ਪੁੱਤ ਦੀ ਗਈ ਜਾ.ਨ

0

ਜਲੰਧਰ ਦੀ ਸਥਾਨਕ ਨਵੀਂ ਦਾਣਾ ਮੰਡੀ ਨੇੜੇ ਸਤਨਾਮ ਨਗਰ ‘ਚ ਫਰਿੱਜ ਦੇ ਕੰਪ੍ਰੈਸ਼ਰ ਦੀ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ ਅਤੇ ਅੱਗ ਫੈਲ ਗਈ। ਜ਼ਹਿਰੀਲੀ ਗੈਸ ਚੜ੍ਹਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਜਦਕਿ ਤੀਜੇ ਜਤਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਸੂਚਨਾ ਮਿਲਦੇ ਹੀ ਥਾਣਾ-2 ਦੀ ਪੁਲਿਸ ਸਮੇਤ ਫੋਰੈਂਸਿਕ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਦਰਜਨਾਂ ਸੈਂਪਲ ਲਏ ਹਨ, ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਪਿਛਲੇ ਮਹੀਨੇ ਵੀ ਜਲੰਧਰ ਦੇ ਅਵਤਾਰ ਨਗਰ ‘ਚ ਇਕ ਫਰਿੱਜ ‘ਚੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਸੀ ਅਤੇ ਅੱਗ ਲੱਗ ਗਈ ਸੀ, ਜਿਸ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਸੀ। ਠੀਕ ਇੱਕ ਮਹੀਨੇ ਬਾਅਦ ਜਲੰਧਰ ਵਿੱਚ ਇੱਕ ਹੋਰ ਹਾਦਸੇ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।

ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਦੀ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਇਹ ਘਟਨਾ ਹਰਪਾਲ ਸਿੰਘ ਦੇ ਘਰ ਵਾਪਰੀ, ਜੋ ਆਪਣੇ ਘਰ ਵਿੱਚ ਜਿੰਮ ਦੇ ਡੰਬਲ ਅਤੇ ਪਲੇਟ ਬਣਾਉਣ ਦਾ ਕੰਮ ਕਰਦਾ ਸੀ। ਅੱਗ ਨਾਲ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਮ੍ਰਿਤਕਾਂ ਦੀ ਪਛਾਣ ਪੁੱਤਰ ਜਸ਼ਨ ਸਿੰਘ (17) ਅਤੇ ਪਿਤਾ ਹਰਪਾਲ ਸਿੰਘ (45) ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜਿਸ ਇਮਾਰਤ ‘ਚ ਅੱਗ ਲੱਗੀ, ਉਸ ਦੀ ਵਰਤੋਂ ਖੇਡਾਂ ਦੇ ਸਾਮਾਨ ਦੀ ਪੈਕਿੰਗ ਲਈ ਕੀਤੀ ਜਾਂਦੀ ਸੀ। ਘਟਨਾ ਦੇ ਸਮੇਂ ਕਰੀਬ 7 ਲੋਕ ਅੰਦਰ ਸਨ। ਸਾਰਿਆਂ ਨੂੰ ਤੁਰੰਤ ਇਮਾਰਤ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਥਾਣਾ-2 ਦੇ ਇੰਚਾਰਜ ਗੁਰਪ੍ਰੀਤ ਸਿੰਘ ਮੁਤਾਬਕ ਪਿਉ-ਪੁੱਤਰ ਰੋਜ਼ਾਨਾ ਵਾਂਗ ਘਰ ਵਿੱਚ ਖੇਡਾਂ ਦਾ ਸਾਮਾਨ ਪੈਕ ਕਰ ਰਹੇ ਸਨ। ਇਸ ਦੌਰਾਨ ਧਮਾਕਾ ਹੋਇਆ ਅਤੇ ਪੂਰੇ ਘਰ ‘ਚ ਹਫੜਾ-ਦਫੜੀ ਮਚ ਗਈ। ਘਰ ਅੰਦਰ ਜ਼ਹਿਰੀਲੀ ਗੈਸ ਫੈਲ ਗਈ। ਹਰਪਾਲ ਸਿੰਘ, ਉਸ ਦਾ ਭਰਾ ਜਤਿੰਦਰ ਅਤੇ ਪੁੱਤਰ ਜਸ਼ਨ ਫੈਲੀ ਅੱਗ ‘ਚੋਂ ਆਪਣਾ ਸਮਾਨ ਕੱਢਣ ਲਈ ਘਰ ‘ਚ ਦਾਖਲ ਹੋਏ ਅਤੇ ਉੱਥੇ ਹੀ ਗੈਸ ਦੀ ਲਪੇਟ ‘ਚ ਆ ਗਏ। ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜਸ਼ਨ ਸਿੰਘ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਜਤਿੰਦਰ ਸਿੰਘ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਅੰਦਰ ਧਮਾਕਾ ਕਿਵੇਂ ਹੋਇਆ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਲੰਧਰ ‘ਚ ਫੂਡ ਸੇਫ਼ਟੀ ਵਿਭਾਗ ਨੇ ਮਠਿਆਈਆਂ ਦੀਆਂ ਦੁਕਾਨਾਂ ਦੀ ਕੀਤੀ ਜਾਂਚ

0
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ’ਤੇ ਤਿਉਹਾਰੀ ਸੀਜ਼ਨ ਦੌਰਾਨ ਮਿਲਾਵਟ ਵਾਲੀਆਂ ਮਠਿਆਈਆਂ ਅਤੇ ਦੁੱਧ ਉਤਪਾਦਾਂ ਦੀ ਜਾਂਚ ਲਈ ਉਪ ਮੰਡਲ ਮੈਜਿਸਟਰੇਟ, ਨਕੋਦਰ ਮੇਜਰ ਡਾ. ਇਰਵਿਨ ਕੌਰ ਵਲੋਂ ਨਕੋਦਰ ਵਿਖੇ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਸਬ ਡਵੀਜ਼ਨਲ ਮੈਜਿਸਟਰੇਟ ਵਲੋਂ ਫੂਡ ਸੇਫ਼ਟੀ ਟੀਮ ਨਾਲ ਮਠਿਆਈ ਦੀਆਂ ਦੁਕਾਨਾਂ ਅਤੇ ਇਨ੍ਹਾਂ ਨੂੰ ਬਣਾਉਣ ਦੇ ਯੂਨਿਟਾਂ ਦੀ ਜਾਂਚ ਕੀਤੀ ਗਈ।
ਫੂਡ ਸੇਫ਼ਟੀ ਟੀਮ ਨੂੰ ਸੈਂਪਲ ਲੈਣ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਦੁਕਾਨਾਂ ਦੀ ਜਾਂਚ ਜਾਰੀ ਰਹੇਗੀ ਅਤੇ ਲੋਕਾਂ ਨੂੰ ਸ਼ੁੱਧ ਮਠਿਆਈਆਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੈਂਪਲ ਲਏ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੋਕਾਂ ਅੰਦਰ ਵਿਸ਼ਵਾਸ਼ ਪੈਦਾ ਕਰੇਗੀ ਕਿ ਉਹ ਸੁਰੱਖਿਅਤ ਤੇ ਸਿਹਤਮੰਦ ਖਾਧ ਪਦਾਰਥ ਲੈ ਰਹੇ ਹਨ।
ਉਨਾਂ ਕਿਹਾ ਕਿ ਲੋਕਾਂ ਲਈ ਸੁੱਧ ਤੇ ਮਿਆਰੀ ਭੋਜਨ ਯਕੀਨੀ ਬਣਾਉਣਾ ਜ਼ਿਲ੍ਹਾ ਪ੍ਰਸ਼ਸਨ ਦੀ ਜਿੰਮੇਵਾਰੀ ਹੈ ਅਤੇ ਇਸ ਲਈ ਹਰ ਲੋੜੀਂਦੇ ਕਦਮ ਉਠਾਏ ਜਾਣਗੇ ਕਿ ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਮਿਲ ਸਕਣ। ਸਾਰੰਗਲ ਨੇ ਸਿਹਤ ਵਿਭਾਗ ਅਤੇ ਫੂਡ ਕਮਿਸ਼ਨਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਠਿਆਈਆਂ ਬਣਾਉਣ ਲਈ ਕੱਚੇ ਪਦਾਰਥਾਂ ਅਤੇ ਖਾਸ ਕਰਕੇ ਦੁੱਧ ਦੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਖਾਣ ਵਾਲੇ ਉਤਪਾਦ ਸ਼ੁੱਧ ਤੇ ਮਿਆਰੀ ਮਿਲ ਸਕਣ।

ਮੁਹਾਲੀ ‘ਚ ਤਿੰਨ ਗੈਂਗਸਟਰ ਅਸਲੇ ਸਮੇਤ ਗ੍ਰਿਫਤਾਰ

0

ਪੰਜਾਬ ਸਟੇਟ ਆਪ੍ਰੇਸ਼ਨ ਸੈੱਲ ਨੇ ਮੁਹਾਲੀ ਤੋਂ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਦੇ ਕਬਜ਼ੇ ‘ਚੋਂ ਦੋ ਵਿਦੇਸ਼ੀ ਹਥਿਆਰ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਉਹ ਮੋਹਾਲੀ ਕਿਸੇ ਦਾ ਕਤਲ ਕਰਨ ਆਏ ਸਨ। ਉਨ੍ਹਾਂ ਨੂੰ ਵਿਦੇਸ਼ ਬੈਠੇ ਗੈਂਗਸਟਰਾਂ ਨੇ ਟਾਰਗੇਟ ਦਿੱਤਾ ਸੀ।ਪੁਲੀਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਵੀ ਮੁਹਾਲੀ ਵਿੱਚ ਆ ਕੇ ਰੇਕੀ ਕਰਕੇ ਗਏ ਸਨ। ਤਿੰਨੋਂ ਮੁਲਜ਼ਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ

0

ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ 19 ਘੰਟੇ ਬਾਅਦ ਬਰਾਮਦ ਹੋਇਆ। ਜੀਆਰਪੀ ਪੁਲਿਸ ਨੇ ਬੱਚੇ ਨੂੰ ਦੇਰ ਰਾਤ ਕਪੂਰਥਲਾ ਤੋਂ ਬਰਾਮਦ ਕੀਤਾ।ਇਸ ਬੱਚੇ ਨੂੰ ਕੱਪਲ ਨੇ ਚੋਰੀ ਕੀਤਾ ਸੀ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਇਸ ਦਰਮਿਆਨ ਇਕ ਫੋਟੋ ਸਾਹਮਣੇ ਆਈ ਜਿਸ ਵਿਚ ਇਕ ਵਿਅਕਤੀ ਨੇ ਬੱਚੇ ਨੂੰ ਗੋਦ ਵਿਚ ਲਿਆ ਹੈ। ਬੱਚੇ ਬਰਾਮਦ ਹੋਣ ਦੇ ਬਾਅਦ ਉਸ ਨੂੰ ਪਿਤਾ ਨੂੰ ਸੌਂਪ ਦਿੱਤਾ ਗਿਆ। ਥਾਣਾ ਜੀਆਰਪੀ ਦੀ ਪੁਲਿਸ ਇਸ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਕਰੇਗੀ।

ਬੱਚਾ ਚੋਰੀ ਹੋਣ ਦੇ ਬਾਅਦ ਪੁਲਿਸ ਲਗਾਤਾਰ ਉਸ ਦੀ ਭਾਲ ਵਿਚ ਲੱਗ ਗਈ ਸੀ।ਇਸ ਦਰਮਿਆਨ ਪੁਲਿਸ ਲਾਈਨ ਕੰਟਰੋਲ ਰੂਮ ਦੀ ਮਦਦ ਲੈ ਕੇ ਜੀਆਰਪੀ ਪੁਲਿਸ ਨੇ ਵੱਖ-ਵੱਖ ਚੌਕ ਚੈੱਕ ਕੀਤੇ। ਰੇਲਵੇ ਸਟੇਸ਼ਨ ਤੋਂ ਆਟੋ ਵਿਚ ਬੈਠ ਕੇ ਬੱਚਾ ਚੋਰੀ ਕਰਨ ਵਾਲੇ ਗਿੱਲ ਚੌਕ ‘ਤੇ ਗਏ। ਉਥੋਂ ਉਨ੍ਹਾਂ ਨੇ ਕਈ ਵਾਹਨ ਵੀ ਬਦਲੇ। ਪੁਲਿਸ ਨੇ ਇਕ ਬੱਸ ‘ਤੇ ਨਜ਼ਰ ਰੱਖੀ ਹੋਈ ਸੀ। ਉਸੇ ਬੱਸ ਨੂੰ ਲੋਕੇਟ ਕੀਤਾ ਤਾਂ ਉਹ ਕਪੂਰਥਲਾ ਤੱਕ ਲੈ ਗਈ। ਲਗਭਗ 6 ਤੋਂ 7 ਪੁਲਿਸ ਦੀ ਟੀਮਾਂ ਦੀ ਮਦਦ ਨਾਲ ਬੱਚੇ ਤੱਕ ਪਹੁੰਚ ਗਏ।

ਬਿਹਾਰ ਦੇ ਸੀਵਾਨ ਤੋਂ ਪਰਿਵਾਰ ਲੁਧਿਆਣਾ ਵਿਚ ਆਇਆ ਸੀ ਤੇ ਉਨ੍ਹਾਂ ਨੂੰ ਬੁੱਢੇਵਾਲ ਰੋਡ ਜੰਡਿਆਲੀ ਜਾਣਾ ਸੀ। ਰਾਤ ਜ਼ਿਆਦਾ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਤੇ ਪਿਤਾ ਸਟੇਸ਼ਨ ‘ਤੇ ਹੀ ਆਰਾਮ ਕਰਨ ਲਈ ਰੁਕ ਗਏ।

ਉਸ ਦਾ ਬੱਚਾ ਭੁੱਖ ਨਾਲ ਰੋ ਰਿਹਾ ਸੀ। ਬੱਚੇ ਨੂੰ ਦੁੱਧ ਪਿਆਉਣ ਲਈ ਉਹ ਰੇਲਵੇ ਸਟੇਸ਼ਨ ਦੀ ਕੈਂਟੀਨ ਕੋਲ ਲੇਟ ਗਈ। ਥਕਾਵਟ ਕਾਰਨ ਦੋਵੇਂ ਪਤੀ-ਪਤਨੀ ਸੌਂ ਗਏ। ਬੱਚੇ ਨੂੰ ਉਨ੍ਹਾਂ ਨੇ ਬੈਂਚ ‘ਤੇ ਲਿਟਾ ਦਿੱਤਾ। ਸਵੇਰੇ ਜਦੋਂ ਉਠੇ ਤਾਂ ਬੱਚਾ ਉਨ੍ਹਾਂ ਦੇ ਨਾਲ ਨਹੀਂ ਸੀ।

ਨੌਜਵਾਨ ਤੋਂ ਬੰਦੂਕ ਦੀ ਨੋਕ ‘ਤੇ ਕਾਰ ਖੋਹਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਦੋ ਕਾਰਾਂ ਤੇ ਹਥਿਆਰ ਬਰਾਮਦ

0

ਮੁਹਾਲੀ ਦੇ ਫੇਜ਼ 10 ਅਤੇ 11 ਦੇ ਲਾਈਟ ਪੁਆਇੰਟ ‘ਤੇ ਬੰਦੂਕ ਦੀ ਨੋਕ ‘ਤੇ ਚੰਡੀਗੜ੍ਹ ਤੋਂ ਮੁਹਾਲੀ ਜਾ ਰਹੇ ਇਕ ਨੌਜਵਾਨ ਤੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਖੋਹੀ ਗਈ ਕਾਰ ਅਤੇ ਵਾਰਦਾਤ ‘ਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ। ਇੱਕ ਦੇਸੀ ਪਿਸਤੌਲ ਵੀ ਬਰਾਮਦ ਹੋਇਆ ਹੈ।

ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਠਾਕੁਰ ਵਾਸੀ ਸਵਾਸਤਿਕ ਵਿਹਾਰ, ਜ਼ੀਰਕਪੁਰ, ਅਕਾਸ਼ਦੀਪ ਸਿੰਘ ਵਾਸੀ ਪਿੰਡ ਪਭਾਤ ਅਤੇ ਰਾਜਵੀਰ ਸਿੰਘ ਵਾਸੀ ਪਿੰਡ ਨਾਭਾ ਸਾਹਿਬ ਵਜੋਂ ਹੋਈ ਹੈ।ਖਰੜ ਵਾਸੀ ਮੰਗਤ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 9:15 ਵਜੇ ਹੌਂਡਾ ਸਿਟੀ ਕਾਰ ਵਿੱਚ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਫੇਜ਼ 10 ਅਤੇ 11 ਦੇ ਲਾਈਟ ਪੁਆਇੰਟ ‘ਤੇ ਪਹੁੰਚਿਆ ਤਾਂ ਉਸ ਦੇ ਕੋਲ ਕਾਲੇ ਰੰਗ ਦੀ ਕ੍ਰੇਟਾ ਕਾਰ ‘ਚੋਂ ਦੋ ਵਿਅਕਤੀ ਹੇਠਾਂ ਉਤਰ ਕੇ ਉਸ ਦੀ ਕਾਰ ‘ਚ ਬੈਠ ਗਏ।

ਮੁਲਜ਼ਮਾਂ ਵਿੱਚੋਂ ਇੱਕ ਨੇ ਉਸ ਦੇ ਸਿਰ ‘ਤੇ ਪਿਸਤੌਲ ਤਾਣ ਲਈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਉਸ ਨੂੰ ਕਾਰ ਦੀ ਡਰਾਈਵਰ ਸੀਟ ਤੋਂ ਪਿੱਛੇ ਬਿਠਾ ਦਿੱਤਾ ਗਿਆ ਅਤੇ ਇੱਕ ਮੁਲਜ਼ਮ ਨੇ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ।ਮੁਲਜ਼ਮ ਗੱਡੀ ਨੂੰ ਫੇਜ਼-11 ਮੁਹਾਲੀ ਵੱਲ ਲੈ ਗਏ। ਉਨ੍ਹਾਂ ਨੇ ਰੇਲਵੇ ਲਾਈਨ ਨੇੜੇ ਖਾਲੀ ਥਾਂ ’ਤੇ ਕਾਰ ਰੋਕ ਕੇ ਉਸ ਦਾ ਮੋਬਾਈਲ ਖੋਹ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕਾਰ ‘ਚੋਂ ਧੱਕਾ ਦੇ ਦਿੱਤਾ ਅਤੇ ਕਾਰ ਲੈ ਕੇ ਭੱਜ ਗਏ।ਪਿੱਛੇ-ਪਿੱਛੇ ਉਨ੍ਹਾਂ ਦਾ ਤੀਜਾ ਸਾਥੀ ਕ੍ਰੇਟਾ ਕਾਰ ਵਿੱਚ ਫਰਾਰ ਹੋ ਗਿਆ।

ਬਠਿੰਡਾ ਦੇ ਪਿੰਡ ਕੋਠਾ ਗੁਰੂ ‘ਚ ਹੋਈ ਫਾਇਰਿੰਗ, 3 ਲੋਕਾਂ ਦੀ ਹੋਈ ਮੌ.ਤ

0

ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਵੇਰੇ ਇਕ ਵਿਅਕਤੀ ਬੰਦੂਕ ਲੈ ਕੇ ਇਕ ਮਕਾਨ ਦੀ ਛੱਤ ‘ਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਗੋਲੀ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ  । ਇਸ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦ.ਕੁਸ਼ੀ ਕਰ ਲਈ।

ਮੁਲਜ਼ਮ ਗੁਰਸ਼ਰਨ ਸਿੰਘ ਪੁੱਤਰ ਲਾਲਾਸਿੰਘ ਸਵੇਰੇ ਇਕ ਘਰ ਦੀ ਛੱਤ ‘ਤੇ 12 ਬੋਰ ਦੀ ਬੰਦੂਕ ਲੈ ਕੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਉਸ ਨੇ ਹਰ ਆਉਣ-ਜਾਣ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ। ਗੋਲੀ ਲੱਗਣ ਨਾਲ ਗੁਰਸ਼ੰਟ ਸਿੰਘ ਪੁੱਤਰ ਕਾਰਾ ਸਿੰਘ ਤੇ ਭੋਲਾ ਸਿੰਘ ਅੱਜ ਸਵੇਰੇ ਘਰ ਦੀ ਛੱਤ ‘ਤੇ 12 ਬੋਰ ਦੀ ਬੰਦੂਕ ਲੈ ਕੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਉਸ ਨੇ ਹਰ ਆਉਣ-ਜਾਣ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੀ ਥਾਣਾ ਦਿਆਲਪੁਰਾ ਪੁਲਿਸ ਨੂੰ ਵੀ ਮੁਲਜ਼ਮ ਨੇ ਨੇੜੇ ਨਾ ਫਟਕਣ ਦਿੱਤਾ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੀ ਆਪਣੇ ਚਚੇਰੇ ਭਰਾਵਾਂ ਨਾਲ ਰੰਜਿਸ਼ ਕਾਰਨ ਉਸ ਨੇ ਅਜਿਹਾ ਕੀਤਾ ਹੈ। ਸਵੇਰੇ-ਸਵੇਰੇ ਫਾਇਰਿੰਗ ਨਾਲ ਪਿੰਡ ਕੋਠਾ ਗੁਰੂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਆਪਣੇ-ਆਪਣੇ ਘਰਾਂ ਵਿਚ ਵੜ ਗਏ। ਕੋਈ ਵੀ ਬਾਹਰ ਨਹੀਂ ਨਿਕਲਿਆ। ਜਿਹੜੇ ਲੋਕਾਂ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੁਲਜ਼ਮ ਨੇ ਉਸ ‘ਤੇ ਹੀ ਫਾਇਰਿੰਗ ਕਰ ਦਿੱਤੀ । ਪੁਲਿਸ ਦੀ ਸੀਆਈਏ ਟੀਮ ਮੌਕੇ ‘ਤੇ ਪਹੁੰਚੀ ਹੈ।

ਗੋਰਖਪੁਰ ‘ਚ ਖੜ੍ਹੀ ਬੱਸ ‘ਚ ਟਰੱਕ ਨੇ ਮਾਰੀ ਜ਼ੋਰਦਾਰ ਟੱ.ਕਰ, ਹਾ.ਦਸੇ ‘ਚ 6 ਦੀ ਮੌ.ਤ

0

ਗੋਰਖਪੁਰ-ਕੁਸ਼ੀਨਗਰ ਹਾਈਵੇ ‘ਤੇ ਜਗਦੀਸ਼ਪੁਰ ਕੋਲ ਬੀਤੀ ਰਾਤ ਬੱਸ ਵਿਚ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।ਹਾਦਸੇ ਵਿਚ 6 ਯਾਤਰੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ 27 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੇ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਗਿਆ ਹੈ।

ਕੁਝ ਦੀ ਹਾਲਤ ਬਹੁਤ ਗੰਭੀਰ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਐੱਸਪੀ ਸਿਟੀ ਸਣੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਸਦਰ ਹਸਪਤਾਲ ਤੇ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਅਲਰਟ ਕਰ ਦਿੱਤਾ ਜਿਸ ਦੇ ਬਾਅਦ ਡਾਕਟਰ ਵੀ ਪਹੁੰਚ ਗਏ।

ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਰਖਪੁਰ ਤੋਂ ਇਕ ਬੱਸ ਸਵਾਰੀਆਂ ਨੂੰ ਲੈ ਕੇ ਪੜਰੌਣਾ ਜਾ ਰਹੀ ਸੀ। ਜਗਦੀਸ਼ਪੁਰ ਦੇ ਮੱਲਪੁਰ ਕੋਲ ਬੱਸ ਦਾ ਪਹੀਆ ਪੰਕਚਰ ਹੋ ਗਿਆ। ਬੱਸ ਨੂੰ ਸੜਕ ਦੇ ਕਿਨਾਰੇ ਖੜ੍ਹੀ ਕਰਕੇ ਚਾਲਕ ਤੇ ਕੰਡਕਟਰ ਨੇ ਦੂਜੀ ਬੱਸ ਮੰਗਵਾਈ ਸੀ।

ਇਕ ਖਾਲੀ ਬੱਸ ਗੋਰਖਪੁਰ ਤੋਂ ਪਹੁੰਚੀ ਤੇ ਸਵਾਰੀਆਂ ਨੂੰ ਬਿਠਾ ਰਹੀ ਸੀ। ਕੁਝ ਸਵਾਰੀ ਬੱਸ ਵਿਚ ਬੈਠ ਗਈਆਂ ਸਨ ਜਦੋਂ ਕਿ ਕੁਝ ਅਜੇ ਦੋਵੇਂ ਬੱਸਾਂ ਦੇ ਵਿਚ ਖੜ੍ਹੇ ਸਨ। ਇਸ ਵਿਚ ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਵਿਚ ਪਿੱਛੇ ਤੋਂ ਟੱਕਰ ਮਾਰ ਦਿੱਤੀ ਹੈ।

ਟੱਕਰ ਇੰਨੀ ਜ਼ਬਰਦਸਤ ਸੀ ਕਿ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 2 ਦਰਜਨ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੁਰਘਟਨਾ ਦੇ ਬਾਅਦ ਅਧਿਕਾਰੀਆਂ ਨੇ ਸਦਰ ਤੇ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਅਲਰਟ ਕੀਤਾ। ਭਾਰੀ ਗਿਣਤੀ ਵਿਚ ਜ਼ਖਮੀਆਂ ਦੇ ਪਹੁੰਚਣ ‘ਤੇ ਡਾਕਟਰਾਂ ਨੂੰ ਬੁਲਾ ਲਿਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ 5 ਐਂਬੂਲੈਂਸਾਂ ਰਾਹੀਂ ਜ਼ਖਮੀਆਂ ਨੂੰ ਸਦਰ ਤੇ ਮੈਡੀਕਲ ਕਾਲਜ ਲਿਜਾਇਆ ਗਿਆ ਹੈ।

ਤੇਜ਼ ਰਫ਼ਤਾਰ ਕਾਰ ਨੇ 6 ਵਾਹਨਾਂ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ

0

ਮੁੰਬਈ ‘ਚ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਦੇ ਬਾਂਦਰਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ 6 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮੁੰਬਈ ਜ਼ੋਨ 9 ਦੇ ਡੀਸੀਪੀ ਕ੍ਰਿਸ਼ਨਕਾਂਤ ਉਪਾਧਿਆਏ ਨੇ ਦੱਸਿਆ ਕਿ ਰਾਤ ਕਰੀਬ 10.15 ਵਜੇ ਤੇਜ਼ ਰਫ਼ਤਾਰ ਕਾਰ ਵਰਲੀ ਤੋਂ ਬਾਂਦਰਾ ਵੱਲ ਆ ਰਹੀ ਸੀ। ਸੀ ਲਿੰਕ ‘ਤੇ ਟੋਲ ਪਲਾਜ਼ਾ ਤੋਂ 100 ਮੀਟਰ ਪਹਿਲਾਂ ਉਹ ਇਨ੍ਹਾਂ ਵਾਹਨਾਂ ਨਾਲ ਟਕਰਾ ਗਈ। ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਤੇਜ਼ ਰਫਤਾਰ ਕਾਰ ਦੇ ਡਰਾਈਵਰ ਨੇ ਸੀ ਲਿੰਕ ‘ਤੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਫੜੇ ਜਾਣ ਤੋਂ ਬਚਣ ਲਈ ਕਾਰ ਦੀ ਸਪੀਡ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ 6 ਕਾਰਾਂ ਆਪਸ ‘ਚ ਟਕਰਾ ਗਈਆਂ।ਮੁੰਬਈ ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਕਾਰ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ। ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।

ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ

0

ਵੈਸਟਰਨ ਡਿਸਟਰਬੈਂਸ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾਅ ਲਿਆਂਦਾ ਹੈ। ਵਿਭਾਗ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਕਈ ਥਾਂਈਂ ਬੂੰਦਾ-ਬਾਂਦੀ ਹੋ ਰਹੀ ਹੈ। ਪੂਰਬੀ ਮਾਲਵਾ ਅਤੇ ਮਾਝੇ ਵਿੱਚ ਯੈਲੋ ਅਲਰਟ ਜਾਰੀ ਹੈ।

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਦਿਨ ਭਰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੱਦਲਾਂ ਕਾਰਨ ਸਵੇਰ ਦਾ ਘੱਟੋ-ਘੱਟ ਤਾਪਮਾਨ ਵੀ ਡਿੱਗ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਘੰਟਿਆਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਇਸ ਦੇ ਨਾਲ ਹੀ ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਜਲੰਧਰ, ਫਗਵਾੜਾ ਅਤੇ ਫਿਲੌਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਜਦੋਂ ਕਿ ਅੱਜ ਲੁਧਿਆਣਾ, ਖੰਨਾ, ਖਰੜ, ਮੁਕਤਸਰ, ਫਾਜ਼ਿਲਕਾ, ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਮੀਂਹ ਅੱਜ ਤੱਕ ਹੀ ਸੀਮਤ ਰਹੇਗਾ। ਭਲਕੇ ਤੋਂ ਅਸਮਾਨ ਮੁੜ ਸਾਫ਼ ਰਹਿਣ ਦੀ ਉਮੀਦ ਹੈ।ਅੱਜ ਹੋਣ ਵਾਲੀ ਬਾਰਿਸ਼ ਕਾਰਨ ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਅਨੁਸਾਰ ਇਸ ਮੀਂਹ ਕਾਰਨ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋਵੇਗਾ।