Home Blog Page 1717

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

0

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਉੱਚ ਪੜ੍ਹਾਈ ਤੇ ਸੁਨਹਿਰੀ ਭਵਿੱਖ ਦੀ ਆਸ ਲਏ ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦੀ ਤਾਦਾਦ ਦਿਨੋ-ਦਿਨ ਵਧਦੀ ਜਾ ਰਹੀ ਪਰ ਇਸ ਦੇ ਨਾਲ ਇਹ ਕੌੜੀ ਸੱਚਾਈ ਵੀ ਹੈ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ।

ਅਜਿਹਾ ਹੀ ਹਾਦਸਾ ਪੰਜਾਬੀ ਨੌਜਵਾਨ ਨਾਲ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਪਮਾਲੀ ਦੇ ਨੌਜਵਾਨ ਦੀ ਕੈਨੇਡਾ ਵਿਚ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਸਪੁੱਤਰ ਹਰਜਿੰਦਰ ਸਿੰਘ ਪਮਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਨਵਜੋਤ ਅਜੇ 9 ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਕੈਨੇਡਾ ਦੇ ਓਨਟਾਰੀਓ ਸ਼ਹਿਰ ਦੇ ਮਿਸੀਸਾਗਾ ਵਿਚ ਪੜ੍ਹਾਈ ਕਰ ਰਿਹਾ ਸੀ।

ਬੀਤੇ ਦਿਨੀਂ ਖਬਰ ਮਿਲੀ ਕਿ ਨਵਜੋਤ ਸਿੰਘ ਦੀ ਅਚਾਨਕ ਮੌਤ ਹੋ ਗਈ। ਖਬਰ ਹੈ ਕਿ ਦਿਲ ਦੀ ਧੜਕਣ ਰੁਕਣ ਕਰਕੇ ਨਵਜੋਤ ਸਿੰਘ ਦੀ ਮੌਤ ਹੋ ਗਈ। ਪੁੱਤ ਦੀ ਅਚਾਨਕ ਹੋਈ ਮੌਤ ਕਾਰਨ ਪਰਿਵਾਰ ਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।

ਪੰਜਾਬ ‘ਚ ਡੇਂਗੂ ਦੇ ਨਵੇਂ ਮਾਮਲੇ ਆਏ ਸਾਹਮਣੇ, ਸਾਵਧਾਨ ਰਹਿਣ ਦੀ ਲੋੜ

0

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਡੇਂਗੂ ਅਤੇ ਚਿਕਨਗੁਨੀਆ ਦੇ ਕੇਸਾਂ ਵਿਚ ਵਾਧਾ ਹੋਣ ਲੱਗਾ ਹੈ। ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਹਰ ਸ਼ੁਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਭਰ ਵਿਚ ਐਂਟੀ ਲਾਰਵਾ ਸਟਾਫ਼ ਵੱਲੋਂ ਵੱਖ-ਵੱਖ ਗਤੀਵਿਧੀਆਂ ਚਲਾਈਆਂ ਗਈਆਂ। ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਜਾਗਰੂਕ ਕੀਤਾ ਗਿਆ।

ਡੇਂਗੂ ਅਤੇ ਚਿਕਨਗੁਨੀਆ ਬਾਰੇ ਜਾਣਕਾਰੀ ਸਾਂਝੀ ਕਰਦੇ ਡਾ. ਜਗਦੀਪ ਸਿੰਘ ਨੇ ਦੱਸਿਆ ਹੁਸ਼ਿਆਰਪੁਰ ਜ਼ਿਲ੍ਹੇ ’ਚ ਹੁਣ ਤੱਕ ਡੇਂਗੂ ਦੇ 1512 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸੀਜ਼ਨ ਵਿਚ ਚਿਕਨਗੁਨੀਆ ਦੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਚਿਕਨਗੁਨੀਆ ਹੁਣ ਤੱਕ ਸਾਹਮਣੇ ਆਏ 360 ਮਾਮਲਿਆਂ ’ਚੋਂ 32 ਮਾਮਲੇ ਪਿਛਲੇ ਹਫ਼ਤੇ ਵਿਚ ਹੀ ਸਾਹਮਣੇ ਆਏ ਹਨ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਮੱਛਰ ਪੈਦਾ ਕਰਨ ਵਾਲੇ ਸਰੋਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੰਟੇਨਰਾਂ ਵਿਚੋਂ ਪਾਣੀ ਦੀ ਨਿਕਾਸੀ, ਜਾਗਰੂਕਤਾ ਗਤੀਵਿਧੀਆਂ ਆਦਿ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਇਨ੍ਹਾਂ ਗਤੀਵਿਧੀਆਂ ਨੂੰ ਪਹਿਲਾਂ ਵਾਂਗ ਲੋਕਾਂ ਦੇ ਹੁੰਗਾਰੇ ਦੀ ਘਾਟ ਹੈ।

ਡਾ. ਜਗਦੀਪ ਸਿੰਘ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਵੇ। ਡੇਂਗੂ ਦੇ ਲੱਛਣ ਨਜ਼ਰ ਆਉਣ ਅਤੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।

ਯੂਪੀ ‘ਚ ਦਿਲ ਕੰਬਾਊਂ ਘਟਨਾ, ਦਾਦੇ ਨੇ ਮਾਸੂਮ ਪੋਤੇ ਤੇ ਨੂੰਹ ਦਾ ਕੀਤਾ ਕਤ.ਲ

0

ਯੂਪੀ ਦੇ ਸੀਤਾਪੁਰ ਵਿਚ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ। ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਹੋ ਕੇ 55 ਸਾਲਾ ਵਿਅਕਤੀ ਨੇ 2 ਸਾਲਾ ਮਾਸੂਮ ਤੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਮਾਨਸਿਕ ਤੌਰ ‘ਤੇ ਅਸਥਿਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਕਮਲਕਾਂਤ ਵਜੋਂ ਹੋਈ ਹੈ।

ਘਟਨਾ ਥਾਣਾ ਖੇਤਰ ਦੇ ਮੁੜੀਆਕਲਾਂ ਪਿੰਡ ਦੇ ਇਕ ਘਰ ਵਿਚ ਹੋਈ। ਮੁਲਜ਼ਮ ਕਮਲਕਾਂਤ ਨੇ ਆਪਣੇ 2 ਸਾਲਾ ਪੋਤੇ ਆਯੁਸ਼ ਤੇ ਨੂੰਹ ਸ਼ਿਖਾ (27) ਦਾ ਕਤਲ ਕਰ ਦਿੱਤਾ। ਸੀਤਾਪੁਰ ਦੇ ਐੱਸਪੀ ਚਕ੍ਰੇਸ਼ ਮਿਸ਼ਰਾ ਨੇ ਦੱਸਿਆ ਕਿ ਕਮਲਕਾਂਤ ਨੇ ਆਯੁਸ਼ ਤੇ ਸ਼ਿਖਾ ਦਾ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਐੱਸਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨੇ ਵਾਰਦਾਤ ਨੂੰ ਸਿਰਫ ਇਸ ਲਈ ਅੰਜਾਮ ਦਿੱਤਾ ਕਿਉਂਕਿ ਦਾਦਾ ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਸੀ ਤੇ ਜਦੋਂ ਲੜਕੇ ਦੀ ਮਾਂ ਨੇ ਦਖਲਅੰਦਾਜ਼ੀ ਕੀਤੀ ਤਾਂ ਮੁਲਜ਼ਮ ਕਮਲਕਾਂਤ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਆਯੁਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਸ ਨੇ ਦਮ ਤੋੜ ਦਿੱਤਾ।

ਮੁਲਜ਼ਮ ਨੂੰ ਹੱਤਿਆ ਦੇ ਹਥਿਆਰ ਨਾਲ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਆਯੁਸ਼ ਦੀ ਦਾਦੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ‘ਤੇ ਨਹੀਂ ਸੀ। ਘਰ ਪਰਤਣ ਦੇ ਬਾਅਦ ਉਸ ਨੇ ਮਾਂ-ਪੁੱਤ ਨੂੰ ਖੂਨ ਨਾਲ ਲੱਥਪੱਥ ਦੇਖਿਆ। ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਵਿਚ ਕੰਮ ਕਰਦਾ ਹੈ ਤੇ ਘਰ ਵਿਚ ਸਿਰਫ ਚਾਰ ਦੀ ਮੈਂਬਰ ਰਹਿੰਦੇ ਸਨ।

ਕੇਂਦਰੀ ਮੰਤਰੀ ਨੇ ਆਂਗਣਵਾੜੀ ਕੇਂਦਰਾਂ ’ਚ ਚਲਦੇ ਪੋਸ਼ਣ ਟ੍ਰੈਕਰ ਸਬੰਧੀ ਲੋਕ ਸਭਾ ’ਚ ਦਿੱਤਾ ਇਹ ਬਿਆਨ

0

ਪੋਸ਼ਣ ਟ੍ਰੈਕਰ ਐਪ ਸਬੰਧੀ ਲੋਕ ਸਭਾ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਦਿੱਤਾ। ਪੋਸ਼ਣ ਟ੍ਰੈਕਰ ਐਪਲੀਕੇਸ਼ਨ ਦਾ ਡਾਟਾ ਮਾਰਚ 2021 ਤੋਂ ਜਨਤਕ ਡੋਮੇਨ ਵਿੱਚ ਉਪਲੱਬਧ ਹੈ। ਆਂਗਣਵਾੜੀ ਕੇਂਦਰਾਂ ਉਤੇ ਪੋਸ਼ਣ ਵੰਡ ਸਹਾਇਤਾ ਪ੍ਰਣਾਲੀਆਂ ਨੂੰ ਸਸ਼ਕਤ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਆਈਟੀ ਪ੍ਰਣਾਲੀਆਂ ਦਾ ਲਾਭ ਉਠਾਇਆ ਗਿਆ ਹੈ।

ਪੋਸ਼ਣ ਟ੍ਰੈਕਰ ਐਪਲੀਕੇਸ਼ਨ ਪਰਿਭਾਸ਼ਤ ਸੰਕੇਤਕਾਂ ਉਤੇ ਸਾਰੇ ਆਂਗਣਵਾੜੀ ਕੇਂਦਰਾਂ, ਆਂਗਣਵਾੜੀ ਵਰਕਰਾਂ ਅਤੇ ਲਾਭਪਾਤਰੀਆਂ ਦੀ ਨਿਗਰਾਨੀ ਅਤੇ ਟ੍ਰੈਕਿੰਗ ਦੀ ਸਹੂਲਤ ਪ੍ਰਦਾਨ ਕਰਦਾ ਹੈ। ਬੱਚਿਆਂ ਵਿੱਚ ਕੁਪੋਸ਼ਣ ਦੀ ਗਤੀਸ਼ੀਲ ਪਹਿਚਾਣ ਲਈ ਪੋਸ਼ਣ ਟ੍ਰੈਕਰ ਦੇ ਤਹਿਤ ਤਕਨੀਕ ਦਾ ਲਾਭ ਉਠਾਇਆ ਜਾ ਰਿਹਾ ਹੈ। ਮੋਬਾਇਲ ਐਪਲੀਕੇਸ਼ਨ ਨੇ ਆਂਗਣਵਾੜੀ ਵਰਕਰਾਂ ਵੱਲੋਂ ਵਰਤੋਂ ਕੀਤੇ ਜਾਣ ਵਾਲੇ ਭੌਤਿਕ ਰਜਿਸਟਰਾਂ ਦੇ ਡਿਜ਼ੀਟਲੀਕਰਨ ਅਤੇ ਸਵੈਚਾਲਨ ਦੀ ਵੀ ਸਹੂਲਤ ਪ੍ਰਦਾਨ ਕੀਤਾ ਹੈ ਜੋ ਉਨ੍ਹਾਂ ਦੇ ਕੰਮ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰਦਾ ਹੈ।

ਨਵੰਬਰ ਵਿੱਚ ਅੰਕੜਿਆਂ ਦੇ 202310.01 ਕਰੋੜ ਰਜਿਸਟਰਡ ਲਾਭਪਾਤਰੀ ਦਰਸਾਏ ਗਏ ਹਨ ਜਿਨ੍ਹਾਂ ਵਿੱਚ 0 ਤੋਂ 6 ਸਾਲ ਦੇ ਬੱਚੇ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੂਰਬ-ਉਤਰ ਦੇ ਸੂਬਿਆਂ ਅਤੇ ਆਕਾਂਸ਼ੀ ਜ਼ਿਲ੍ਹਿਆਂ ਦੀਆਂ 14-18 ਸਾਲ ਉਮਰ ਵਰਗ ਦੀਆਂ 22.70 ਲੱਖ ਕਿਸ਼ੋਰੀਆਂ ਵੀ ਲਾਭਪਾਤਰੀ ਵਜੋਂ ਦਰਜ ਹਨ।ਪੋਸ਼ਣ ਟ੍ਰੈਕਰ ਅਨੁਸਾਰ ਦੁਬਲੇਪਨ ਦੀ 6 ਫੀਸਦੀ ਹੈ ਜੋ ਐਨਐਫਐਚਐਸ 19 ਦੇ 5.3 ਦੇ ਪੱਧਰ ਤੋਂ ਕਾਫੀ ਘੱਟ ਹੈ।

ਰਾਜ ਚੋਣ ਕਮਿਸ਼ਨ ਵੱਲੋਂ ਮਾਨਸਾ ਦੇ ਪਿੰਡ ਭੰਮੇ ਕਲਾਂ ਦੀ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ

0

ਰਾਜ ਚੋਣ ਕਮਿਸ਼ਨ ਵੱਲੋਂ ਚੋਣ ਸਮਾਂ-ਸਾਰਣੀ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਪਿੰਡ ਭੰਮੇ ਕਲਾਂ ਜਿਲਾ ਮਾਨਸਾ ਵਿਖੇ ਸਰਪੰਚ (ਇਸਤਰੀ) ਦੇ ਅਹੁਦੇ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਛੁੱਕ ਉਮੀਦਵਾਰ 13.12.2023 ਤੱਕ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਜਿਮਨੀ ਚੋਣ ਲਈ ਵੋਟਾਂ 24.12.2023 (ਐਤਵਾਰ) ਨੂੰ ਪੈਣਗੀਆਂ ਅਤੇ ਨਤੀਜਾ ਉਸੇ ਦਿਨ ਐਲਾਨ ਦਿੱਤਾ ਜਾਵੇਗਾ।

ਵੋਟਰ ਸੂਚੀ ਵਿੱਚ ਦਰਜ ਸਾਰੇ ਵੋਟਰ ਚੋਣ ਵਿੱਚ ਹਿੱਸਾ ਲੈਣ ਦੇ ਯੋਗ ਹਨ। ਕਮਿਸ਼ਨ ਵੱਲੋਂ ਇਸ ਚੋਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।

ਉਕਤ ਗ੍ਰਾਮ ਪੰਚਾਇਤ ਦੇ ਮਾਲ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਪਟਿਆਲਾ ਤੋਂ ਰੂਹ ਕੰਬਾਊ ਘਟਨਾ, ਘਰ ਦੇ ਕਮਰੇ ਚੋਂ ਮਿਲੀ ਨੌਜਵਾਨ ਦੀ ਦੱਬੀ ਹੋਈ ਮ੍ਰਿਤਕ ਦੇਹ

0

ਪਟਿਆਲਾ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿਥੇ ਇਕ 17 ਸਾਲਾ ਲੜਕੇ ਦੀ ਲਾਸ਼ ਘਰ ਦੇ ਕਮਰੇ ਵਿਚੋਂ ਮਿਲੀ ਹੈ। ਘਟਨਾ ਪਟਿਆਲਾ ਦੇ ਢੀਂਗਰਾ ਵਿਖੇ ਜੈ ਜਵਾਨ ਕਾਲੋਨੀ ਦੀ ਦੱਸੀ ਜਾ ਰਹੀ ਹੈ। ਲੜਕੇ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਅੱਵਲ ਵਜੋਂ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੇ ਦੀ ਮੌਤ ਤਾਂ ਕੁਦਰਤੀ ਦੱਸੀ ਜਾ ਰਹੀ ਹੈ ਪਰ ਲੜਕੇ ਦੀ ਲਾਸ਼ ਘਰ ਵਿਚ ਪੁੱਟੇ ਇਕ ਟੋਏ ਤੋਂ ਬਰਾਮਦ ਹੋਈ ਹੈ। ਖਬਰ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ਵਿਚ ਰਹਿੰਦਾ ਸੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਭਗਵਾਨ ਦਾਸ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਸੀ। ਮ੍ਰਿਤਕ ਲੜਕੇ ਦੀ ਦਿਮਾਗੀ ਹਾਲਤ ਬਚਪਨ ਤੋਂ ਹੀ ਠੀਕ ਨਹੀਂ ਸੀ। ਇਸੇ ਸਦਮੇ ਵਿਚ ਭਗਵਾਨ ਦਾਸ ਵੀ ਦੀ ਦਿਮਾਗੀ ਹਾਲਤ ਵਿਗੜ ਗਈ। ਜਦੋਂ ਕਿ ਦੋਵੇਂ ਧੀਆਂ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਉਹ ਹੀ ਘਰ ਤੇ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ। ਭਰਾ ਦੀ ਹੋਈ ਮੌਤ ਤੇ ਘਰ ਵਿਚ ਦੱਬਣ ਬਾਰੇ ਕੁੜੀਆਂ ਨੇ ਆਪਣੀ ਮਾਸੀ ਨੂੰ ਦੱਸਿਆ ਸੀ ਉਸੇ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।

ਪਿਛਲੇ ਦੋ ਦਿਨਾਂ ਤੋਂ ਇਲਾਕਾ ਵਾਸੀਆਂ ਨੇ ਵੀ ਭਗਵਾਨ ਦਾਸ ਦੇ ਘਰ ਵਿਚੋਂ ਆ ਰਹੀ ਬਦਬੂ ਤੋਂ ਪ੍ਰੇਸ਼ਾਨ ਸਨ। ਨੌਜਵਾਨ ਲੜਕੇ ਦੀ ਮੌਤ ਐਤਵਾਰ ਨੂੰ ਹੋਈ ਦੱਸੀ ਜਾ ਰਹੀ ਹੈ ਤੇ ਜਿਵੇਂ ਹੀ ਪੁਲਿਸ ਨੂੰ ਪੂਰੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਲੜਕੇ ਦੀ ਮ੍ਰਿਤਕ ਦੇਹ ਨੂੰ ਟੋਏ ਵਿਚੋਂ ਕਢਵਾਇਆ ਤੇ ਉਸ ਦਾ ਅੰਤਿਮ ਸਸਕਾਰ ਕਰਵਾ ਦਿੱਤਾ।

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੱਡੀ ਰਾਹਤ

0

ਹਾਈਕੋਰਟ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰਾਹਤ ਦਿੱਤੀ ਗਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 24ਸਤੰਬਰ ਨੂੰ ਦਰਜ ਮਾਮਲੇ ਵਿਚ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 15 ਫਰਵਰੀ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਗਾਊਂ ਜ਼ਮਾਨਤ ਦੀ ਮੰਗ ‘ਤੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ।

ਵਿਜੀਲੈਂਸ ਨੇ 24 ਸਤੰਬਰ ਨੂੰ ਬਠਿੰਡਾ ਦੇ ਪਲਾਟ ਵੰਡ ਨਾਲ ਜੁੜੇ ਮਾਮਲੇ ਵਿਚ ਮਨਪ੍ਰੀਤ ਬਾਦਲ ਖਿਲਾਫ ਕੇਸ ਦਰਜ ਕੀਤਾ ਸੀ। ਵਿਜੀਲੈਂਸ ਉਨ੍ਹਾਂ ਦੀ ਭਾਲ ਵਿਚ 6 ਸੂਬਿਆਂ ਵਿਚ ਦਬਿਸ਼ ਦੇ ਚੁੱਕੀ ਹੈ। ਚੰਡੀਗੜ੍ਹ ਵਿਚ ਵੀ ਉਨ੍ਹਾਂ ਦੇ ਘਰ ‘ਤੇ ਵੀ ਛਾਪਾ ਮਾਰਿਆ ਸੀ ਪਰ ਉਥੇ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਵਿਜੀਲੈਂਸ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ ਜਿਸ ਵਿਚ ਬਠਿੰਡਾ ਵਿਚ ਇਕ ਥਾਂ ‘ਤੇ ਜਾਇਦਾਦ ਦੀ ਖਰੀਦ ਵਿਚ ਬੇਨਿਯਮੀ ਦਾ ਦੋਸ਼ ਲਗਾਇਆ ਗਿਆ ਸੀ।

ਮਨਪ੍ਰੀਤ ਨੇ ਆਪਣੀ ਪਟੀਸ਼ਨ ਵਿਚ ਦਲੀਲ ਦਿੱਤੀ ਹੈ ਕਿ ਐੱਫਆਈਆਰ ਉਸੇ ਦੀ ਕੜੀ ਹੈ ਜਿਸ ਵਿਚ ਮੌਜੂਦਾ ਸਰਕਾਰ ਉਨ੍ਹਾਂ ਲੋਕਾਂ ਨੂੰ ਜੇਲ੍ਹ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋਕਿਸੇ ਨਾ ਕਿਸੇ ਪਿਛਲੀ ਸਰਕਾਰ ਨਾਲ ਜੁੜੇ ਰਹੇ ਹਨ। ਪਟੀਸ਼ਨਰ ਨੇ ਕਿਹਾ ਕਿ ਸੂਬਾ ਏਜੰਸੀਆਂ ਨੂੰ ਆਜ਼ਾਦ ਤੌਰ ‘ਤੇ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਥਾਂ ਵਿਅਕਤੀਗਤ ਉੇਦੇਸ਼ ਨੂੰ ਪੂਰਾ ਕਰਵਾਉਣ ਲਈ ਉਨ੍ਹਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਪਟੀਸ਼ਨਰ ਨੇ ਖੁਦ ਨੂੰ ਨਿਰਦੋਸ਼ ਤੇ ਬਦਲੇ ਦੀ ਸਿਆਸੀ ਭਾਵਨਾ ਦਾ ਸ਼ਿਕਾਰ ਦੱਸਿਆ ਹੈ।

MP ਵਿਕਰਮਜੀਤ ਸਾਹਨੀ ਨੇ ਰਾਜਸਭਾ ‘ਚ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ

0

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਸਜ਼ਾ ਮੁਆਫ਼ ਕਰਨ ਦਾ ਮੁੱਦਾ ਸੰਸਦ ਵਿੱਚ ਉਠਾਇਆ ਹੈ। ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਯਤਨਸ਼ੀਲ ਹੈ, ਉਥੇ ਹੁਣ ਸੰਸਦ ਮੈਂਬਰ ਸਾਹਨੀ ਨੇ ਇਹ ਮੁੱਦਾ ਸੰਸਦ ਦੇ ਸਾਹਮਣੇ ਰੱਖਿਆ ਹੈ।ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ‘ਚ ਕਿਹਾ ਕਿ ਸਿੱਖ ਕੈਦੀਆਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ‘ਚ ਰੱਖਣ ‘ਤੇ ਨਿਆਂ ਪ੍ਰਣਾਲੀ ਦੀ ਨਿਰਪੱਖਤਾ ‘ਤੇ ਚਿੰਤਾ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਬਿਲਕਿਸ ਬਾਨੋ ਮਾਮਲੇ ‘ਚ 15 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ 30 ਸਾਲਾਂ ਬਾਅਦ ਰਿਹਾਅ ਕਰ ਦਿੱਤਾ ਗਿਆ।ਇਸ ਦੌਰਾਨ ਸੰਸਦ ਮੈਂਬਰ ਸਾਹਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਸਦਨ ਵਿੱਚ ਉੱਚ ਤਾਕਤੀ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ। ਜਿਸ ਵਿਚ ਇਨ੍ਹਾਂ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਫਿਰ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਬਾਰੇ ਵਿਚਾਰ ਹੋ ਸਕੇ।

ਇਰਾਕ ਦੀ ਯੂਨੀਵਰਸਿਟੀ ‘ਚ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਹੋਈ ਮੌਤ

0

ਉੱਤਰੀ ਇਰਾਕ ‘ਚ ਇੱਕ ਯੂਨੀਵਰਸਿਟੀ ਦੇ ਇੱਕ ਹੋਸਟਲ ਵਿੱਚ ਅੱਗ ਲੱਗ ਗਈ। ਜਿਸ ਕਾਰਨ ਕਰੀਬ 14 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਇਰਾਕ ਦੇ ਉੱਤਰੀ ਸ਼ਹਿਰ ਏਰਬਿਲ ਦੇ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਯੂਨੀਵਰਸਿਟੀ ਦੇ ਹੋਸਟਲ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ।

ਸਥਾਨਕ ਸਿਹਤ ਡਾਇਰੈਕਟੋਰੇਟ ਦੇ ਮੁਖੀ ਨੇ ਦੱਸਿਆ ਕਿ ਇਹ ਘਟਨਾ ਏਰਬਿਲ ਦੇ ਸੋਰਨ ਸ਼ਹਿਰ ਦੀ ਹੈ। ਸਰਕਾਰੀ ਮੀਡੀਆ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਸਥਾਨਕ ਮੀਡੀਆ ਮੁਤਾਬਕ ਸ਼ੁੱਕਰਵਾਰ ਰਾਤ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ।

ਹੁਸ਼ਿਆਰਪੁਰ ਪੁਲਿਸ ਨੇ 2 ਨ.ਸ਼ਾ ਤਸਕਰਾਂ ਨੂੰ ਕੀਤਾ ਕਾਬੂ, ਵਿਦਿਆਰਥੀਆਂ ਨੂੰ ਵੇਚਦੇ ਸਨ ਕੈਪ.ਸੂਲ

0

ਹੁਸ਼ਿਆਰਪੁਰ ਸੀਆਈਏ ਸਟਾਫ਼ ਪੁਲਿਸ ਨੇ 2 ਨ.ਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ 6480 ਨ.ਸ਼ੀਲੇ ਕੈਪਸੂਲ, 1200 ਨਸ਼ੀਲੀਆਂ ਗੋਲੀਆਂ ਅਤੇ ਇੱਕ ਦੇਸੀ ਪਿਸ.ਤੌਲ 32 ਬੋਰ ਅਤੇ ਮੈਗਜ਼ੀਨ, 7 ਜਿੰਦਾ ਕਾਰਤੂਸ 32 ਬੋਰ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮੁੱਖ ਦੋਸ਼ੀ ਪੰਕਜ ਕੁਮਾਰ ਗੁਪਤਾ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆ ਕੇ ਮੁੜ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਇਹ ਦੋਵੇਂ ਨੌਜਵਾਨ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ‘ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲਿਆ ਕੇ ਸਬਜ਼ੀ ਮੰਡੀ ‘ਚ ਕੰਮ ਕਰਦੇ ਮਜ਼ਦੂਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਮਹਿੰਗੇ ਰੇਟ ‘ਤੇ ਵੇਚਦੇ ਸਨ।

ਪੁਲਿਸ ਲਾਈਨ ਵਿੱਚ ਸਰਬਜੀਤ ਸਿੰਘ ਅਤੇ ਪਰਮਿੰਦਰ ਸਿੰਘ ਪੀ.ਪੀ.ਐਸ ਨੇ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਦੇ ਇੰਸਪੈਕਟਰ ਬਲਵਿੰਦਰਪਾਲ ਅਤੇ ਐਸ.ਆਈ ਨਵਜੋਤ ਸਿੰਘ ਦੀ ਪਾਰਟੀ ਸਰਕਾਰੀ ਕਾਲਜ ਹੁਸ਼ਿਆਰਪੁਰ ਚੌਂਕ ਅਤੇ ਪੁਰਹੀਰਾਂ ਨੇੜੇ ਪਹੁੰਚੀ ਤਾਂ ਇੱਕ ਐਕਟਿਵਾ ਤੇ ਸਵਾਰ ਨੌਜਵਾਨ ਅਤੇ ਪੈਦਲ ਜਾ ਰਹੇ ਇੱਕ ਨੌਜਵਾਨ ਨਾਲ ਗੱਲ ਹੋ ਰਹੀ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਤੇਜ਼ੀ ਨਾਲ ਅੱਗੇ ਵਧੇ।