Home Blog Page 1718

ਸਵਾਈਨ ਫਲੂ ਨੇ ਪੰਜਾਬ ‘ਚ ਦਿੱਤੀ ਦਸਤਕ, 2 ਮਾਮਲੇ ਆਏ ਸਾਹਮਣੇ

0

ਪਠਾਨਕੋਟ :ਸਵਾਈਨ ਫਲੂ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ। ਦੋ ਮਾਮਲੇ ਸਾਹਮਣੇ ਹਨ। ਦੋ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਜ਼ਿਲ੍ਹਾ ਹਸਪਤਾਲ ਵਿਚ ਮਰੀਜ਼ਾਂ ਲਈ ਵੱਖ ਤੋਂ 40 ਬੈੱਡ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਜਾ ਰਿਹਾ ਹੈ।

ਇਸ ਵਿਚ ਆਕਸੀਜਨ ਤੋਂ ਲੈ ਕੇ ਸਾਰੀ ਤਰ੍ਹਾਂ ਦੀਆਂ ਸਹੂਲਤਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਸਿਵਲ ਹਸਪਤਾਲ ਦੇ SMO ਡਾ.ਸੁਨੀਲ ਚੰਦ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਤੱਕ ਸਵਾਈਨ ਫਲੂ ਦੇ ਦੋ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਕ ਹੋਰ ਕੇਸ ਵਿਚ ਸਵਾਈਨ ਫਲੂ ਦੇ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਠੰਡ ਦੇ ਮੌਸਮ ਵਿਚ ਸਵਾਈਨ ਫਲੂ ਦਾ ਛੋਟੇ ਬੱਚਿਆਂ ਤੇ ਬਜ਼ੁਰਗਾਂ ‘ਤੇ ਜ਼ਿਆਦਾ ਅਸਰ ਦਿਖਦਾ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ ਬਾਹਰ ਸਵਾਈਨ ਫਲੂ ਕਾਰਨਰ ਬਣਾਇਆ ਜਾਵੇਗਾ ਤੇ ਆਈਸੋਲੇਸ਼ਨ ਵਾਰਡ ਵਿਚ 9 ਵੈਂਟੀਲੇਟਰ ਦਾ ਇੰਤਜ਼ਾਮ ਕੀਤਾ ਜਾਵੇਗਾ। ਦੂਜੇ ਪਾਸੇ ਰੈਪਿਡ ਰਿਸਪਾਂਸ ਟੀਮ ਵਿਚ ਐੱਮਡੀ ਮੈਡੀਸਨ ਡਾਕਟਰ, ਈਐੱਨਟੀ ਸਪੈਸ਼ਲਿਸਟ, ਚਾਈਲਡ ਸਪੈਸ਼ਲਿਸਟ ਤੇ ਨਰਸਿੰਗ ਸਟਾਫ ਮੌਜੂਦ ਰਹੇਗਾ।

ਸਵਾਈਨ ਫਲੂ ਦੇ ਲੱਛਣ ਆਮ ਫਲੂ ਨਾਲ ਮਿਲਦੇ-ਜੁਲਦੇ ਹਨ। ਮਰੀਜ਼ ਨੂੰ ਤੇਜ਼ ਬੁਖਾਰ, ਖਾਂਸੀ ਤੇ ਜੁਕਾਮ, ਸਾਹ ਲੈਣ ਵਿਚ ਮੁਸ਼ਕਲ, ਛਿੱਕ ਆਉਣਾ, ਨੱਕ ਵਹਿਣਾ, ਗਲੇ ਵਿਚ ਦਰਦ ਤੇ ਖਾਰਿਸ਼, ਠੰਡ ਲੱਗਣਾ, ਦਸਤ ਤੇ ਉਲਟੀ ਹੋ ਸਕਦੀ ਹੈ। ਇਨ੍ਹਾਂ ਵਿਚੋਂ ਕੋਈ ਵੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਜ਼ਰੂਰੀ ਹੈ।

ਫਿਰੋਜ਼ਪੁਰ ਦੇ DSP ‘ਤੇ ਰਿਸ਼ਵਤਖੋਰੀ ਦੇ ਮਾਮਲੇ ‘ਚ ਵੱਡੀ ਕਾਰਵਾਈ

0

ਫਿਰੋਜ਼ਪੁਰ ‘ਚ DSP ‘ਤੇ ਐੱਸਪੀ ਦੀ ਸ਼ਿਕਾਇਤ ਦੇ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ। DSP ਸੁਰਿੰਦਰਪਾਲ ਬਾਂਸਲ ‘ਤੇ ਦੋਸ਼ ਹੈ ਕਿ ਉਹ ਇਕ ਪ੍ਰਾਈਵੇਟ ਕਰਿੰਦੇ ਰਿਸ਼ਵਤ ਜ਼ਰੀਏ ਇਕੱਠੀ ਕਰ ਰਹੇ ਹਨ। ਸੂਤਰਾਂ ਮੁਤਾਬਕ ਡੀਐੱਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਬਾਅਦ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਵਿਚ ਵੀ ਸਰਚ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਪੁਲਿਸ ਡੀਐੱਸਪੀ ਬਾਂਸਲ ਨੂੰ ਲੁਧਿਆਣਾ ਵਿਚ ਬਣੇ ਉਨ੍ਹਾਂ ਦੇ ਜੱਦੀ ਪਿੰਡ ਲੈ ਗਈ ਹੈ। ਜਾਣਕਾਰੀ ਮੁਤਾਬਕ ਜੋ ਮਾਮਲਾ ਡੀਐੱਸਪੀ ‘ਤੇ ਦਰਜ ਕੀਤਾ ਗਿਆ ਹੈ, ਉਕਤ ਪੂਰੇ ਮਾਮਲੇ ਵਿਚ ਇਕ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿਚ ਡੀਐੱਸਪੀ ਆਪਣੇ ਇਕ ਦਲਾਲ ਜ਼ਰੀਏ ਲੋਕਾਂ ਦੇ ਗਲਤ ਕੰਮ ਕਰਵਾਉਣ ਦੇ ਬਦਲੇ ਮੋਟੀ ਰਿਸ਼ਵਤ ਵਸੂਲ ਕਰਦਾ ਸੀ ਜਿਸ ਦੇ ਬਾਅਦ ਫਿਰੋਜ਼ਪੁਰ ਪੁਲਿਸ ਨੇ ਐੱਸਪੀ ਇਨਵੈਸਟਗੇਸ਼ਨ ਰਣਧੀਰ ਕੁਮਾਰ ਦੀ ਸ਼ਿਕਾਇਤ ‘ਤੇ ਡੀਐੱਸਪੀ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸ ਦੇਈਏ ਕਿ ਫਿਰੋਜ਼ਪੁਰ ਵਿਚ ਡੀਐੱਸਪੀ ‘ਤੇ ਐੱਸਪੀ ਦੀ ਸ਼ਿਕਾਇਤ ਦੇ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ। ਡੀਐੱਸਪੀ ਸੁਰਿੰਦਰ ਬਾਂਸਲ ‘ਤੇ ਦੋਸ਼ ਹੈ ਕਿਉਹ ਇਕ ਪ੍ਰਾਈਵੇਟ ਕਰਿੰਦੇ ਰਿਸ਼ਵਤ ਇਕੱਠੀ ਕਰ ਰਹੇ ਹਨ।

ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ

0

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਇੱਕ ਹੋਰ ਰਿਸ਼ਵਤਖੋਰ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਮਾਲ ਹਲਕਾ ਡੇਰਾ ਬਾਬਾ ਨਾਨਕ ਵਿਖੇ ਤਾਇਨਾਤ ਮਾਲ ਪਟਵਾਰੀ ਹਰਜੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਲ ਮਹਿਕਮੇ ਦੇ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਪਿੰਡ ਮਲਕਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਵਸਨੀਕ ਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਉਸ ਦੀ ਜ਼ਮੀਨ ਦੇ ਵਿਰਾਸਤੀ ਇੰਤਕਾਲ ਬਦਲੇ 5,000 ਰੁਪਏ ਦੀ ਰਿਸ਼ਵਤ ਪਹਿਲਾਂ ਹੀ ਲੈ ਚੁੱਕਾ ਹੈ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹੁਣ ਉਹ ਇੰਤਕਾਲ ਪ੍ਰਵਾਨ ਕਰਾਉਣ ਬਦਲੇ ਤਹਿਸੀਲਦਾਰ ਨੂੰ ਦੇਣ ਲਈ 5000 ਰੁਪਏ ਹੋਰ ਮੰਗ ਰਿਹਾ ਹੈ ਅਤੇ ਉਸ ਨੇ ਪਟਵਾਰੀ ਵੱਲੋਂ ਰਿਸ਼ਵਤ ਮੰਗਣ ਦੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ।

ਇਸ ਤੋਂ ਬਾਅਦ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮਾਲ ਕਰਮਚਾਰੀ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਟਵਾਰੀ ਨੂੰ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਅਮਰੀਕਾ ਦੀ ਯੂਨੀਵਰਸਿਟੀ ’ਚ ਗੋਲੀਬਾਰੀ, 3 ਦੀ ਮੌਤ

0

ਅਮਰੀਕਾ ਦੀ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਣ ਕਾਰਨ ਤਿੰਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲਾਸ ਵੇਗਾਸ ਵਿੱਚ ਸਥਿਤ ਨੇਵਾਦਾ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਹਮਲਾਵਾਰ ਦੀ ਵੀ ਮੌਤ ਹੋ ਗਈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ 11.45 ਵਜੇ ਦੀ ਦੱਸੀ ਜਾ ਰਹੀ ਹੈ। ਇਕ ਸ਼ੂਟਰ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਜਾਨ ਬਚਾਉਣ ਲਈ ਖੁਦ ਨੂੰ ਯੂਨੀਵਰਸਿਟੀ ਦੇ ਕਮਰਿਆਂ ਵਿੱਚ ਬੰਦ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਲਗਭਗ 12.30 ਵਜੇ ਗੋਲੀਬਾਰੀ ਕਰਨ ਵਾਲੇ ਸ਼ੱਕੀ ਦਾ ਪਤਾ ਲੱਗਿਆ ਸੀ ਅਤੇ ਉਹ ਮਰ ਚੁੱਕਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।

ਫ਼ਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ, ਨ.ਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ

0

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ 39 ਲੱਖ 97 ਹਜ਼ਾਰ 500 ਰੁਪਏ ਦੀ ਨਜਾਇਜ਼ ਜਾਇਦਾਦ ਨੂੰ ਜ਼ਬਤ ਕਰਕੇ ਉਸਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ।

SP ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਪਿੰਡ ਲਾਲਚਿਆਂ ਥਾਣਾ ਲੱਖੋ ਕੇ ਦੇ ਬਹਿਰਾਮ ਵਾਸੀ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਰਣਜੀਤ ਸਿੰਘ ‘ਤੋਂ ਲੱਖੋ ਕੇ ਦੇ ਬਹਿਰਾਮ ਥਾਣਾ ਪੁਲਿਸ ਵੱਲੋਂ 12 ਸਤੰਬਰ, 2022 ਨੂੰ ਜਸ਼ਨਪ੍ਰੀਤ ਸਿੰਘ ਨੂੰ 6.5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਤਸਕਰ ਜਸ਼ਨਪ੍ਰੀਤ ਉਰਫ਼ ਜਸ਼ਨ ਦੇ ਪਿੰਡ ਗੁੱਦੜ ਢੰਡੀ ਵਿਖੇ 18 ਮਰਲੇ 6 ਸਰਸਾਈ ‘ਤੇ ਬਣੇ 39 ਲੱਖ 97 ਹਜ਼ਾਰ 500 ਰੁਪਏ ਦੇ ਮਕਾਨ ਨੂੰ ਫਰੀਜ਼ ਕਰ ਲਿਆ ਹੈ। ਹਲਕਾ DSP ਗੁਰੂਹਰਸਹਾਏ ਅਤੇ ਥਾਣਾ ਲੱਖੋ ਕੇ ਦੇ ਮੁੱਖ ਅਫਸਰ ਬਹਿਰਾਮ ਮੌਕੇ ’ਤੇ ਪੁੱਜੇ ਅਤੇ ਮੁਲਜ਼ਮਾਂ ਦੇ ਘਰ ਦੇ ਬਾਹਰ ਫਰੀਜ਼ਿੰਗ ਆਰਡਰ ਚਿਪਕਾਏ।

SP ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਪੁਲਿਸ ਨੇ 30 ਕੇਸਾਂ ਵਿੱਚ 14 ਕਰੋੜ 16 ਲੱਖ 66 ਹਜ਼ਾਰ 802 ਰੁਪਏ ਦੀ ਨਜਾਇਜ਼ ਜਾਇਦਾਦ ਨੂੰ ਜ਼ਬਤ ਕੀਤਾ ਹੈ। 10 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ 1 ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਨ ਲਈ ਦਸਤਾਵੇਜ਼ ਦਿੱਲੀ ਸਥਿਤ ਸਬੰਧਤ ਅਥਾਰਟੀ ਨੂੰ ਭੇਜ ਦਿੱਤੇ ਗਏ ਹਨ।

ਬਾਈਕ ਸਵਾਰ ਨੌਜਵਾਨਾਂ ਨੇ ਦਿਨ-ਦਿਹਾੜੇ ਔਰਤ ਦੀਆਂ ਝਪੱਟੀਆਂ ਵਾਲੀਆਂ, CCTV ‘ਚ ਕੈਦ ਹੋਈ ਘਟਨਾ

0

ਪੰਜਾਬ ਵਿੱਚ ਦਿਨ-ਦਿਹਾੜੇ ਲੁੱਟਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਨੌਜਵਾਨ ਅਪਰਾਧ ਨੂੰ ਅੰਜਾਮ ਦੇਣ ਲੱਗਿਆਂ ਜ਼ਰਾ ਵੀ ਨਹੀਂ ਡਰਦੇ। ਹੁਣ ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿਥੇ ਦੁਕਾਨ ਦੇ ਅੰਦਰ ਵੜ ਕੇ ਔਰਤ ਦੀਆਂ ਵਾਲੀਆਂ ਖੋਹ ਲਈਆਂ ਗਈਆਂ।

ਮਾਮਲਾ ਕਸਬਾ ਬਹਿਰਾਮਪੁਰ ਦੇ ਪਿੰਡ ਮਿਆਣੀ ਝਮੇਲਾ ਦਾ ਹੈ, ਜਿੱਥੇ ਦੋ ਨੌਜਵਾਨਾਂ ਵਿੱਚੋਂ ਇੱਕ ਲੁਟੇਰਾ ਮੂੰਗਫਲੀ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਵੜਿਆ ਅਤੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਬਾਈਕ ’ਤੇ ਸਾਥੀ ਨਾਲ ਫਰਾਰ ਹੋ ਗਿਆ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਪੀੜਤ ਔਰਤ ਇੱਛਾ ਦੇਵੀ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ। ਜਦੋਂ ਉਹ ਦੁਕਾਨ ‘ਤੇ ਬੈਠੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੀ ਦੁਕਾਨ ਅੱਗੇ ਰੁਕੇ ਅਤੇ ਇਕ ਨੌਜਵਾਨ ਹੇਠਾਂ ਉਤਰ ਕੇ ਉਸ ਦੀ ਦੁਕਾਨ ਦੇ ਅੰਦਰ ਆ ਗਿਆ। ਦੂਜਾ ਨੌਜਵਾਨ ਮੋਟਰਸਾਈਕਲ ’ਤੇ ਬਾਹਰ ਸੀ। ਖੜਾ ਨੌਜਵਾਨ ਦੁਕਾਨ ਅੰਦਰ ਵੜਿਆ ਅਤੇ ਮੂੰਗਫਲੀ ਮੰਗਣ ਲੱਗਾ। ਜਦੋਂ ਉਸ ਨੇ ਉਸ ਨੂੰ ਮੂੰਗਫਲੀ ਦਿੱਤੀ ਅਤੇ ਪੈਸੇ ਲੈ ਕੇ ਆਾਪਣੇ ਗੱਲੇ ਵਿੱਚ ਪਾਉਣ ਲੱਗੀ ਤਾਂ ਨੌਜਵਾਨ ਨੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।

ਦੋਵੇਂ ਮੁਲਜ਼ਮ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੋਵੇਂ ਨੌਜਵਾਨ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਫਿਲਹਾਲ ਉਸ ਨੇ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਅਨੋਖੀ ਪਹਿਲ, ਸਰਕਾਰੀ ਸਕੂਲਾਂ ‘ਚੋਂ ਚੁਣੇ ਜਾਣਗੇ “ਸੁਪਰ 5000” ਬੱਚੇ

0

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਹੁਸ਼ਿਆਰ ਅਤੇ ਸਿੱਖਿਅਤ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਅਹਿਮ ਕਦਮ ਚੁੱਕਦਿਆਂ ਹੈ। ਇਸ ਖਾਸ ਸਕੀਮ ਤਹਿਤ ਪੰਜਾਬ ਭਰ ਦੇ ਸਕੂਲਾਂ ਵਿੱਚੋਂ ‘ਸੁਪਰ 5000’ ਬੱਚਿਆਂ ਦੀ ਚੋਣ ਕੀਤੀ ਜਾਵੇਗੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਕ ਪੋਸਟ ਸਾਂਝੀ ਕਰਦੇ ਹੋਇਆ ਲਿਖਿਆ – ‘ਪੜ੍ਹਾਈ ’ਚ ਹੁਸ਼ਿਆਰ ਤੇ ਸਿੱਖਣ ਲਈ ਚਾਹਵਾਨ ਬੱਚਿਆਂ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ ‘ਸੁਪਰ 5000’।

ਹਰਜੋਤ ਬੈਂਸ ਨੇ ਟਵੀਟ ‘ਚ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ‘ਚ ਲਿਖਿਆ ਹੈ- ‘ਪੰਜਾਬ ’ਚ ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚੋਂ ਚੁਣੇ ਜਾਣਗੇ “ਸੁਪਰ 5000” ਬੱਚੇ, ਪੰਜਾਬ ਦੇ 2000 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ EXTRA ORDINARY ਬੱਚਿਆਂ ਦੀ ਚੋਣ ਕੀਤੀ ਜਾਵੇਗੀ। EXTRA ਕੋਚਿੰਗ, EXTRA ਕਲਾਸਾਂ, ਮੋਟੀਵੇਸ਼ਨ ਬਿਲਡਿੰਗ ਨਾਲ ਉਨ੍ਹਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਿਆ ਜਾਵੇਗਾ। ਇਨ੍ਹਾਂ ਬੱਚਿਆਂ ਨੂੰ JEE, NEET, 3 ਹੋਰ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਏ ਜਾਵੇਗੀ।

ਸ਼ਲਗਮ ਦਾ ਸੇਵਨ ਸਿਹਤ ਲਈ ਹੁੰਦਾ ਹੈ ਕਾਫੀ ਫਾਇਦੇ, ਖੁਰਾਕ ‘ਚ ਜ਼ਰੂਰ ਕਰੋ ਸ਼ਾਮਿਲ

0

ਸਰਦੀਆਂ ਦੇ ਮੌਸਮ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ‘ਚੋਂ ਇਕ ਹੈ ਸ਼ਲਗਮ, ਜੋ ਮੌਸਮੀ ਬਿਮਾਰੀਆਂ ਤੋਂ ਬਚਾਉਣ ‘ਚ ਮਦਦਗਾਰ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਵਿਟਾਮਿਨ-ਸੀ, ਵਿਟਾਮਿਨ-ਕੇ, ਪੋਟਾਸ਼ੀਅਮ ਆਦਿ ਪੋਸ਼ਕ ਤੱਤਾਂ ਦੀ ਕਮੀ ਦੂਰ ਹੁੰਦੀ ਹੈ।

ਤੁਸੀਂ ਕਈ ਤਰੀਕਿਆਂ ਨਾਲ ਆਪਣੀ ਖ਼ੁਰਾਕ ‘ਚ ਸ਼ਲਗਮ ਨੂੰ ਸ਼ਾਮਿਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਸਲਾਦ ਦੇ ਰੂਪ ‘ਚ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸ਼ਲਗਮ ਦਾ ਜੂਸ ਵੀ ਪੀ ਸਕਦੇ ਹੋ। ਇਸ ਦੀ ਸਬਜ਼ੀ ਵੀ ਬਹੁਤ ਸੁਆਦੀ ਹੁੰਦੀ ਹੈ। ਆਓ ਬਿਨਾਂ ਕਿਸੇ ਦੇਰੀ ਦੇ ਜਾਣਦੇ ਹਾਂ ਕਿ ਸਰਦੀਆਂ ਵਿਚ ਸ਼ਲਗਮ ਖਾਣ ਦੇ ਕੀ ਫ਼ਾਇਦੇ ਹਨ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਸ਼ਲਗਮ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਨਾਈਟ੍ਰੇਟ ਪਾਇਆ ਜਾਂਦਾ ਹੈ, ਜੋ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ। ਇਹ ਹਾਈ ਬੀਪੀ ਨੂੰ ਨਾਰਮਲ ਕਰਨ ਵਿਚ ਮਦਦਗਾਰ ਹੈ। ਸ਼ਲਗਮ ਖੂਨ ਵਿਚ ਪਲੇਟਲੈਟਸ ਨੂੰ ਇਕੱਠਿਆਂ ਚਿਪਕਣ ਤੋਂ ਵੀ ਰੋਕਦਾ ਹੈ।

ਸ਼ਲਗਮ ਵਿਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ‘ਚ ਮੌਜੂਦ ਲਿਊਟਿਨ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ, ਇਸ ਤੋਂ ਇਲਾਵਾ ਤੁਸੀਂ ਮੋਤੀਆਬਿੰਦ ਅਤੇ ਮੈਕੂਲਰ ਡੀਜਨਰੇਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

ਭਾਰ ਘਟਾਉਣ ਵਿਚ ਮਦਦਗਾਰ

ਤੁਸੀਂ ਆਪਣੀ ਭਾਰ ਘਟਾਉਣ ਵਾਲੀ ਡਾਈਟ ‘ਚ ਸ਼ਲਗਮ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਨੂੰ ਖਾਣ ਨਾਲ ਮੈਟਾਬੋਲਿਜ਼ਮ ਵਧਦਾ ਹੈ, ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ‘ਚ ਮੌਜੂਦ ਲਿਪਿਡ ਸਰੀਰ ‘ਚ ਜਮ੍ਹਾ ਚਰਬੀ ਨੂੰ ਘੱਟ ਕਰਦਾ ਹੈ।

ਪਾਚਨ ਲਈ ਫਾਇਦੇਮੰਦ

ਸ਼ਲਗਮ ਫਾਈਬਰ ਦਾ ਭਰਪੂਰ ਸਰੋਤ ਹੈ। ਇਸ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਆਸਾਨ ਬਣਾਉਂਦਾ ਹੈ, ਇਸ ਲਈ ਤੁਸੀਂ ਕਬਜ਼ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨੂੰ ਖਾਣ ਨਾਲ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਦਿਲ ਦੀ ਸਿਹਤ ਨੂੰ ਰੱਖੇ ਤੰਦਰੁਸਤ

ਸ਼ਲਗਮ ਵਿਚ ਵਿਟਾਮਿਨ ਕੇ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਵੀ ਵਧਦਾ ਹੈ।

ਗਰਭਵਤੀ ਔਰਤਾਂ ਲਈ ਲਾਹੇਵੰਦ

ਸ਼ਲਗਮ ਵਿਟਾਮਿਨ ਬੀ9 ਦਾ ਭਰਪੂਰ ਸਰੋਤ ਹੈ, ਜੋ ਗਰਭਵਤੀ ਔਰਤਾਂ ਲਈ ਜ਼ਰੂਰੀ ਹੈ। ਇਹ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਤੁਸੀਂ ਮਾਂ ਬਣਨ ਵਾਲੇ ਰਹੇ ਹੋ ਤਾਂ ਆਪਣੀ ਡਾਈਟ ‘ਚ ਸ਼ਲਗਮ ਨੂੰ ਜ਼ਰੂਰ ਸ਼ਾਮਲ ਕਰੋ।

ਸੰਘਣੀ ਧੁੰਦ ਦਾ ਕਹਿਰ, ਫਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਆਪਸ ‘ਚ ਟਕਰਾਏ ਕਈ ਵਾਹਨ

0

 

ਫਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਅੱਧਾ ਦਰਜਨ ਦੇ ਕਰੀਬ ਗੱਡੀਆਂ ਆਪਸ ‘ਚ ਟਕਰਾਅ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ।

ਸੰਘਣੀ ਧੁੰਦ ਕਾਰਨ ਇੱਕ ਦੇ ਬਾਅਦ ਇੱਕ ਵਾਹਨ ਆਪਸ ‘ਚ ਟਕਰਾਅ ਗਏ। ਇਸ ਹਾਦਸੇ ਦੌਰਾਨ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਤੇ ਜਿਨ੍ਹਾਂ ਨੂੰ ਫਿਰੋਜਪੁਰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਟਰੱਕ, ਜੀਪ ਤੇ ਕਾਰਾਂ ਆਪਸ ਵਿੱਚ ਟਕਰਾਅ ਗਈਆਂ।

ਪੰਜਾਬ ਦੇ ਰਾਜਪਾਲ ਵਲੋਂ ਰਾਸ਼ਟਰਪਤੀ ਨੂੰ ਭੇਜੇ ਜਾਣਗੇ 3 ਬਿੱਲ

0

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਦੇ 3 ਬਿੱਲਾਂ ਨੂੰ ਰਿਜ਼ਰਵ ਰੱਖ ਲਿਆ ਹੈ। ਹੁਣ ਰਾਜਪਾਲ ਸੰਵਿਧਾਨ ਦੀ ਧਾਰਾ-200 ਦੇ ਮੁਤਾਬਕ ਇਹ 3 ਬਿੱਲ ਰਾਸ਼ਟਰਪਤੀ ਨੂੰ ਵਿਚਾਰ ਲਈ ਭੇਜਣਗੇ। ਜਿਨ੍ਹਾਂ ਬਿੱਲਾਂ ਨੂੰ ਰਾਜਪਾਲ ਵੱਲੋਂ ਰਿਜ਼ਰਵ ਕੀਤਾ ਗਿਆ ਹੈ, ਉਨ੍ਹਾਂ ‘ਚ ਪੰਜਾਬ ਯੂਨੀਵਰਸਿਟੀਜ਼ ਲਾਅਜ਼ (ਸੋਧ) ਬਿੱਲ-2023, ਸਿੱਖ ਗੁਰਦੁਆਰੇ (ਸੋਧ) ਬਿੱਲ-2023 ਅਤੇ ਪੰਜਾਬ ਪੁਲਸ (ਸੋਧ) ਬਿੱਲ-2023 ਸ਼ਾਮਲ ਹਨ।

ਇਹ ਗੱਲ ਰਾਜਪਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਦੇ ਇਕ ਹਫ਼ਤੇ ਬਾਅਦ ਸਾਹਮਣੇ ਆਈ ਹੈ। ਇਸ ਪੱਤਰ ‘ਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਭਾਰਤ ਦੇ ਸੰਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਯੋਗਤਾਵਾਂ ਦੇ ਆਧਾਰ ‘ਤੇ ਬਿੱਲਾਂ ਦੀ ਮੁੜ ਜਾਂਚ ਕਰਨਗੇ। ਰਾਜਪਾਲ ਨੇ ਪੱਤਰ ‘ਚ ਕਿਹਾ ਸੀ ਕਿ ਉਹ ਆਉਣ ਵਾਲੇ ਦਿਨਾਂ ‘ਚ ਹਰੇਕ ਬਿੱਲ ‘ਤੇ ਵੱਖਰੇ ਤੌਰ ‘ਤੇ ਆਪਣਾ ਫ਼ੈਸਲਾ ਦੱਸਣਗੇ।

ਦੱਸਣਯੋਗ ਹੈ ਕਿ ਇਹ ਤਿੰਨੇ ਬਿੱਲ ਪੰਜਾਬ ਵਿਧਾਨ ਸਭਾ ‘ਚ ਪਾਸ ਕੀਤੇ ਗਏ ਸਨ ਅਤੇ ਇਹ ਤਿੰਨੇ ਬਿੱਲ ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਦਾ ਵਿਸ਼ਾ ਬਣੇ ਹੋਏ ਸਨ। ਇਹ ਵੀ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਅਕਤੂਬਰ ‘ਚ ਰਾਜਪਾਲ ਪੁਰੋਹਿਤ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਰਾਜਪਾਲ ਨੂੰ ਵੀ ਚੁਣੀ ਹੋਈ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਲਈ ਫਟਕਾਰ ਲਾਈ ਗਈ ਸੀ, ਜਿਸ ਤੋਂ ਬਾਅਦ ਹੁਣ ਇਹ ਤਿੰਨੇ ਬਿੱਲ ਰਾਜਪਾਲ ਵੱਲੋਂ ਰਿਜ਼ਰਵ ਰੱਖੇ ਗਏ ਹਨ।