Home Blog Page 1666

ਅਰੁਣਾਚਲ ਪ੍ਰਦੇਸ਼ : BJP ਨੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ

0

ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਰੁਣਾਚਲ ਵਿਧਾਨ ਸਭਾ ਚੋਣਾਂ ਲਈ 60 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਮੁੱਖ ਮੰਤਰੀ ਪੇਮਾ ਖਾਂਡੂ ਨੂੰ ਮੁਕਤੋ (ਐਸਟੀ) ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਜੂਨ 2024 ਵਿੱਚ ਖਤਮ ਹੋ ਰਿਹਾ ਹੈ।

ਪੁਰਾਣੀ ਰੰਜਿਸ਼ ਦੇ ਚਲਦੇ ਬਟਾਲਾ ‘ਚ ਦੋ ਧਿਰਾਂ ‘ਚ ਹੋਈ ਖੂਨੀ ਝੜਪ

0

ਬਟਾਲਾ ‘ਚ ਅੱਜ ਮਾਹੌਲ ਉਸ ਵੇਲੇ ਤਨਾਵ ਵਾਲਾ ਬਣ ਗਿਆ ਜਦੋਂ ਪੁਲਿਸ ਥਾਣਾ ਸਿਟੀ ਦੀ ਹਦੂਦ ਤੋਂ ਕੁਝ ਦੂਰੀ ‘ਤੇ ਪੁਰਾਣੀ ਰਾਜਨੀਤਿਕ ਰੰਜਿਸ਼ ਦੇ ਚਲਦੇ ਦੋ ਧਿਰਾਂ ਚ ਖੂਨੀ ਤਕਰਾਰ ਹੋਈ। ਉਥੇ ਹੀ ਦੋਵਾਂ ਧਿਰਾਂ ਦੇ ਚਾਰ ਲੋਕ ਹੋਏ ਜਖਮੀ ਇਕ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ।

ਉਥੇ ਹੀ ਇੱਕ ਧਿਰ ਦੇ ਦੋ ਨੌਜਵਾਨ ਜਖ਼ਮੀ ਹਾਲਤ ਚ ਸਿਵਲ ਹਸਪਤਾਲ ਬਟਾਲਾ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਇਹ ਦੋਵੇ ਨੌਜਵਾਨ ਆਪਣੀ ਕਾਰ ਤੇ ਜਾ ਰਹੇ ਸਨ ਜਦਕਿ ਉਹਨਾਂ ਨੂੰ ਰਾਹ ‘ਚ ਰੋਕ ਹਮਲਾ ਕੀਤਾ ਗਿਆ ਹੈ।  ਇਕ ਨੌਜਵਾਨ ਦੀ ਬਾਹ ਤੇ ਗੋਲੀ ਲੱਗੀ ਹੈ ਅਤੇ ਦੂਸਰੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਗੁੱਟ ਵੱਢ ਦਿਤਾ ਹੈ ਅਤੇ ਗੱਡੀ ਦੀ ਵੀ ਭੰਨਤੋੜ ਕੀਤੀ ਗਈ।

ਉਧਰ ਦੂਸਰੇ ਪਾਸੇ ਸਾਬਕਾ ਕੌਂਸਲਰ ਜਤਿੰਦਰ ਕਲਿਆਣ ਅਤੇ ਉਹਨਾਂ ਦੇ ਭਰਾ ਜੋ ਆਪਣੇ ਪਰਿਵਾਰ ਅਤੇ ਹੋਰਨਾਂ ਸਾਥੀਆਂ ਦੇ ਨਾਲ ਜਖਮੀ ਹਾਲਤ ਚ ਪੁਲਿਸ ਥਾਣਾ ਪਹੁਚੇ ਅਤੇ ਉਹਨਾਂ ਵਲੋਂ ਪੁਲਿਸ ਥਾਣਾ ਚ ਹੰਗਾਮਾ ਵੀ ਕੀਤਾ ਗਿਆ।

ਜਤਿੰਦਰ ਕਲਿਆਣ ਨੇ ਆਰੋਪ ਲਗਾਇਆ ਕਿ ਉਹਨਾਂ ਦੀ ਰਾਜਨੀਤਿਕ ਵਿਰੋਧੀ ਧਿਰ ਜਿਹਨਾਂ ਕੋਲੋਂ ਉਹਨਾਂ ਪਹਿਲਾ ਜਿੱਤ ਹਾਸਿਲ ਕਰ ਕੌਂਸਲਰ ਚੁਣੇ ਗਏ ਸਨ ਵਲੋਂ ਪਿਛਲੇ ਲੰਬੇ ਸਮੇ ਤੋਂ ਰੰਜਿਸ਼ ਰੱਖੀ ਹੋਈ ਹੈ ਅਤੇ ਪਹਿਲਾ ਵੀ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਅਤੇ ਅੱਜ ਵੀ ਉਸ ਪਰਿਵਾਰ ਵਲੋਂ ਉਹਨਾਂ ਦੇ ਘਰ ਆਕੇ ਪਹਿਲਾ ਗਾਲੀ ਗਲੋਚ ਕੀਤਾ ਗਿਆ ਅਤੇ ਮੁੜ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਹੈ।

ਜਿਸ ਦੇ ਚਲਦੇ ਉਹ ਦੋਵੇ ਜਖ਼ਮੀ ਹੋਏ ਹਨ ਅਤੇ ਉਹਨਾਂ ਪੁਲਿਸ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਉਧਰ ਪੁਲਿਸ ਥਾਣਾ ਸਿਟੀ ਦੀ ਇੰਚਾਰਜ ਖੁਸ਼ਬੂ ਸ਼ਰਮਾ ਦਾ ਕਹਿਣਾ ਸੀ ਕਿ ਦੋ ਧਿਰਾਂ ਚ ਪੁਰਾਣੀ ਰੰਜਿਸ਼ ਨੂੰ ਲੈਕੇ ਝਗੜਾ ਹੋਇਆ ਹੈ ਅਤੇ ਇਹਨਾਂ ਦੋਵਾਂ ਦੀ ਪਹਿਲਾ ਵੀ ਤਕਰਾਰ ਹੋਈ ਦੇ ਮਾਮਲੇ ਦਰਜ ਹਨ ਅਤੇ ਜਦਕਿ ਅੱਜ ਦੇ ਮਾਮਲੇ ਚ ਉਹਨਾਂ ਵਲੋਂ ਮੌਕੇ ਤੇ ਪਹੁਚ ਤਫਤੀਸ਼ ਕੀਤੀ ਜਾ ਰਹੀ ਹੈ ਜਦਕਿ ਦੋਵਾਂ ਧਿਰਾਂ ਦੇ ਚਾਰ ਲੋਕ ਜਖਮੀ ਹੋਏ ਹਨ ਅਤੇ ਜੋ ਜਾਂਚ ‘ਚ ਸਾਹਮਣੇ ਆਵੇਗਾ, ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨਸ਼ੇ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ

0

ਆਏ ਦਿਨ ਨਸ਼ੇ ਕਾਰਨ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁੱਝ ਜਾਂਦਾ ਹੈ।ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਵਿੱਚ ਨਸ਼ੇ ਕਾਰਨ ਇੱਕ 19 ਸਾਲਾਂ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ।

ਜਿਸ ਨਾਲ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਇਸੇ ਦੇ ਚਲਦਿਆਂ ਅੱਜ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਮੌਤ ਤੋਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

ਜਿਸ ਵਿੱਚ ਉਹ ਬੋਲ ਰਿਹਾ ਕਿ ਉਸਨੂੰ ਕਿਸਨੇ ਨਸ਼ਾ ਕਰਾਇਆ ਹੈ। ਫਿਲਹਾਲ ਪਰਿਵਾਰ ਵੱਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਬਸਤੀ ਵਿੱਚ ਨਸ਼ੇ ਤੇ ਰੋਕ ਲਗਾਈ ਜਾਵੇ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਦਾ ਘਰ ਨਾ ਉੱਜੜੇ।

ਜੰਗਲਾਤ ਵਿਭਾਗ ਦੇ ਦਰਖੱਤ ਕੱਟਣ ਦਾ ਮਾਮਲਾ, ਪੁਲਿਸ ਨੇ ਮਾਮਲਾ ਕੀਤਾ ਦਰਜ

0

ਦੀਨਾਨਗਰ ਹਲਕੇ ਦੇ ਅਧੀਨ ਆਉਂਦੇ ਪਿੰਡ ਧਮਰਾਈ ਤੋਂ ਜੰਗਲਾਤ ਵਿਭਾਗ ਦੇ ਦਰੱਖਤ ਕੱਟਣ ਦੇ ਆਰੋਪ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਉਕਤ ਦਰੱਖਤ ਪਿੰਡ ਤੋਂ ਕੁੱਝ ਕਿਲੋਮੀਟਰ ਦੂਰ ਆਰੇ ਤੇ ਪਾਏ ਜਾਂਦੇ ਹਨ। ਜਦੋਂ ਮੀਡੀਆ ਵਲੋਂ ਕਵਰੇਜ਼ ਦੌਰਾਨ ਉਕਤ ਦਰੱਖਤ ਕੱਟਣ ਵਾਲੇ ਪਿੰਡ ਧਮਰਾਈ ਦੇ ਵਿਅਕਤੀ ਪ੍ਰੇਮ ਚੰਦ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਖੁਦ ਮੰਨਦਾ ਹੈ ਕੇ ਉਸਨੇ ਦਰੱਖਤ ਕਟਾਈ ਕਰਕੇ ਲਿਆਂਦੇ ਸਨ ਉਹ ਖੁਦ ਮੰਨ ਰਿਹਾ ਹੈ ਕੇ ਮੈਂ ਦਰੱਖਤ ਕੱਟ ਕੇ ਲਿਆਉਂਦੇ ਹਨ।

ਇਸ ਮੌਕੇ ‘ਤੇ ਦਰੱਖਤ ਕੱਟਣ ਵਾਲੇ ਨੇ ਦੱਸਿਆ ਕਿ ਉਸ ਵਲੋਂ ਇਹ ਦਰੱਖਤ ਲੰਗਰ ਲਗਾਉਣ ਲਈ ਕੱਟੇ ਗਏ ਹਨ। ਉਸ ਵੱਲੋਂ ਇਹ ਪਹਿਲੀ ਵਾਰ ਲੰਗਰ ਦੇ ਲਈ ਵਰਤੇ ਜਾ ਰਹੇ ਹਨ। ਉਸਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ। ਜਦੋਂ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਦੋ ਦਿਨ ਤੱਕ ਇਸ ਵਿਭਾਗ ਦੇ ਰੇਜ ਅਫਸਰ ਅਤੇ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਵਲੋਂ ਫੋਨ ਚੁੱਕ ਕੇ ਜਾਣਕਾਰੀ ਨਹੀਂ ਦਿੱਤੀ ਗਈ।

ਜਦੋ ਪੁਲਿਸ ਵਲੋਂ ਇਸ ਆਦਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਜੰਗਲਾਤ ਵਿਭਾਗ ਦੇ ਮੰਤਰੀ ਤੋਂ ਵੀ ਜਿਆਦਾ ਕੰਮ ਹੈ ਇਸ ਕਰਕੇ ਮੈਂ ਨਹੀ ਮਿਲ ਸਕਿਆ।

ਮਾਛੀਵਾੜਾ ਸਾਹਿਬ ‘ਚ ਨਵ-ਵਿਆਹੁਤਾ ਨੇ ਖੁਦਕੁਸ਼ੀ ਕਰ ਆਪਣੀ ਜੀਵਨਲੀਲਾ ਕੀਤੀ ਸਮਾਪਤ

0

 

ਮਾਛੀਵਾੜਾ ਸਾਹਿਬ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਕੁਹਾਡਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ ‘ਚ ਰਹਿੰਦੀ ਨਵ-ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕਾਂ ਦੀ ਪਛਾਣ ਰੂਪਮਾ (20) ਵਜੋਂ ਹੋਈ ਹੈ। ਰੂਪਮਾ ਨੇ ਮਿੱਲ ਦੇ ਕੁਆਰਟਰ ਵਿੱਚ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਗਿਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਰੂਪਮਾ ਤੇ ਉਸਦਾ ਪਤੀ ਸੌਰਵ ਕੁਮਾਰ ਇਸ ਧਾਗਾ ਫੈਕਟਰੀ ਵਿਚ ਕੰਮ ਕਰਦੇ ਸਨ ਅਤੇ ਇੱਥੇ ਹੀ ਮਿੱਲ ਅੰਦਰ ਬਣੇ ਕੁਆਰਟਰਾਂ ’ਚ ਰਹਿੰਦੇ ਸਨ। ਕੱਲ੍ਹ ਦੇਰ ਸ਼ਾਮ ਜਦੋਂ ਪਰਿਵਾਰਕ ਮੈਂਬਰਾਂ ਨੇ ਉਸਦੇ ਕੁਆਰਟਰ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ‘ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ, ਜਿਸ ਤੋਂ ਬਾਅਦ ਆਸ-ਪਾਸ ਦੇ ਗੁਆਂਢੀਆਂ ਨੇ ਮਿਲ ਕੇ ਦਰਵਾਜ਼ਾ ਤੋਡ਼ ਦਿੱਤਾ। ਕਮਰੇ ਅੰਦਰ ਰੂਪਮਾ ਨੇ ਗਲ ਫਾਹਾ ਲੈ ਕੇ ਅੰਦਰ ਆਤਮ-ਹੱਤਿਆ ਕੀਤੀ ਹੋਈ ਸੀ, ਜਿਸ ਨੂੰ ਦੇਖ ਕੇ ਸਾਰੇ ਦਹਿਲ ਗਏ।

 

ਮ੍ਰਿਤਕਾ ਦੇ ਮਾਪੇ ਤੇ ਉਸਦੇ ਪਤੀ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਗਗਏ ਬਿਆਨ ਅਨੁਸਾਰ ਰੂਪਮਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਉਸਨੇ ਆਤਮ-ਹੱਤਿਆ ਕਰ ਲਈ।

ਮਰਨ ਤੋਂ 2 ਦਿਨ ਪਹਿਲਾਂ ਰੂਪਮਾ ਨੇ ਭਾਵੁਕ ਦੋ ਸਟੇਟਸ ਲਗਾਏ ਹੋਏ ਜਿਸ ਵਿਚ ਉਸਨੇ ਆਪਣੀ ਫੋਟੋ ਲਗਾ ਕੇ ਲਿਿਖਆ ਸੀ ਕਿ ‘ਚਲਤੇ ਰਹੇਂਗੇ ਕਾਫਿਲੇ ਮੇਰੇ ਬਗੈਰ ਵੀ ਜਹਾਂ, ਏਕ ਸਿਤਾਰਾ ਟੂਟ ਜਾਨੇ ਸੇ ਆਸਮਾਂ ਸੂਨਾ ਨਹੀਂ ਹੋਤਾ’। ਦੂਜਾ ਸਟੇਟਸ ਵਿਚ ਉਸਨੇ ਲਿਿਖਆ ਸੀ ਕਿ ‘ਏਕ ਦਿਨ ਹਮ ਵੀ ਕਫ਼ਨ ਓਡ ਜਾਏਂਗੇ, ਸਭ ਰਿਸ਼ਤੇ ਇਸ ਜਮੀਨ ਕੇ ਤੋਡ਼ ਜਾਏਂਗੇ, ਜਿਤਨਾ ਵੀ ਚਾਹੇ ਸਤਾ ਲੋ ਮੁਝ ਕੋ ਏਕ ਦਿਨ ਰੋਤਾ ਹੁਆ ਸਭ ਕੋ ਛੋਡ ਜਾਏਂਗੇ’।

ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਆਹੁਤਾ ਰੂਪਮਾ ਨੇ ਕਰੀਬ 1 ਸਾਲ 2 ਮਹੀਨੇ ਪਹਿਲਾਂ ਫੈਕਟਰੀ ਵਿਚ ਹੀ ਕੰਮ ਕਰਦੇ ਲੜਕੇ ਸੌਰਵ ਕੁਮਾਰ ਨਾਲ ਲਵ ਮੈਰਿਜ ਕਰਵਾਈ ਸੀ ਪਰ ਇਸ ਪ੍ਰੇਮ ਕਥਾ ਦਾ ਅੰਤ ਮਾੜਾ ਹੋਇਆ।

CM ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਕਰਨਗੇ ਮੀਟਿੰਗ

0

ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਮੀਟਿੰਗ ਲੁਧਿਆਣਾ ਵਿਖੇ ਹੋਵੇਗੀ। ਮੀਟਿੰਗ ਵਿੱਚ ਸਾਰੇ ਆਈਜੀ ਅਤੇ ਡੀਜੀ ਰੈਂਕ ਦੇ ਅਧਿਕਾਰੀ ਮੌਜੂਦ ਰਹਿਣਗੇ। ਇਹ ਮੀਟਿੰਗ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹੋਣ ਜਾ ਰਹੀ ਹੈ। ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਹੈ।

ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰੇ ਸੀਨੀਅਰ ਅਧਿਕਾਰੀ ਲੁਧਿਆਣਾ ਪੁੱਜਣੇ ਸ਼ੁਰੂ ਹੋ ਗਏ ਹਨ। ਉਂਜ ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਵਾਰ ਦੇ ਬਜਟ ਸੈਸ਼ਨ ਵਿੱਚ ਕਾਂਗਰਸ ਨੇ ਗੈਂਗਸਟਰਾਂ ਅਤੇ ਲੋਕਾਂ ਤੋਂ ਮਿਲ ਰਹੀਆਂ ਫਿਰੌਤੀ ਦੀਆਂ ਕਾਲਾਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਸੀ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਇਸ ਮੁੱਦੇ ‘ਤੇ ਹਰ ਮੌਕੇ ‘ਤੇ ਸਰਕਾਰ ਨੂੰ ਘੇਰ ਰਹੀਆਂ ਹਨ।

ਚੋਣ ਕਮਿਸ਼ਨ ਸੂਬੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਵੀ ਗੰਭੀਰ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 25 ਕੰਪਨੀਆਂ ਰਾਜ ਵਿੱਚ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਕੰਪਨੀਆਂ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀਆਂ 5 ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 15 ਕੰਪਨੀਆਂ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 5 ਕੰਪਨੀਆਂ ਸ਼ਾਮਲ ਹਨ।

ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਇਹ ਸੁਰੱਖਿਆ ਬਲ ਰਾਜ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਜਾ ਰਹੇ ਹਨ, ਤਾਂ ਜੋ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਾਰੀਆਂ ਸੰਵੇਦਨਸ਼ੀਲ ਥਾਵਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ।

ਅਧਿਆਪਕਾਂ ਦੀ ਬਦਲੀ ਨਾਲ ਜੁੜੀ ਖਬਰ, ਜਲਦ ਹੋਣਗੇ ਟਰਾਂਸਫਰ

0

ਅਪਰੈਲ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਇਸ ਵਾਰ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਨੇ ਮੁਲਾਜ਼ਮਾਂ ਦੇ ਤਬਾਦਲੇ ਜੂਨ ਦੀ ਬਜਾਏ ਮਾਰਚ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਚਾਹਵਾਨ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ 19 ਮਾਰਚ ਤੱਕ ਤਬਾਦਲੇ ਲਈ ਆਨਲਾਈਨ ਅਪਲਾਈ ਕਰ ਸਕਣਗੇ।

ਹਾਲਾਂਕਿ, ਟ੍ਰਾਂਸਫਰ ਲਈ ਇੱਕ ਸਾਲ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਮਾਨ ਸਰਕਾਰ ਅਧਿਆਪਕਾਂ ਨਾਲ..
ਅਧਿਆਪਕਾਂ ਦੀਆਂ ਬਦਲੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਜੂਨ ਵਿੱਚ ਹੋਣ ਵਾਲੀਆਂ ਆਮ ਬਦਲੀਆਂ ਇਸ ਵਾਰ ਮਾਰਚ ਤੋਂ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਦੇ ਚਾਹਵਾਨ ਅਧਿਆਪਕ 12 ਤੋਂ 19 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਆਨਲਾਈਨ ਕੀਤੀ ਜਾਵੇਗੀ। ਆਫਲਾਈਨ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ਨੀਤੀ ਮੁਤਾਬਕ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਇਸ ਨੀਤੀ ਤਹਿਤ ਆਉਂਦੇ ਹਨ। ਉਨ੍ਹਾਂ ਨੂੰ ਪਹਿਲਾਂ ਈ-ਪੰਜਾਬ ਸਕੂਲ ਪੋਰਟਲ ‘ਤੇ ਜਾਣਾ ਹੋਵੇਗਾ ਜਾਂ ਲੌਗਇਨ ਆਈਡੀ ਅਪਲਾਈ ਕਰਨਾ ਹੋਵੇਗਾ ਅਤੇ ਆਪਣੇ ਵੇਰਵੇ ਆਨਲਾਈਨ ਭਰਨੇ ਹੋਣਗੇ। ਟ੍ਰਾਂਸਫਰ ਲਈ ਅਰਜ਼ੀ ਦੇਣ ਤੋਂ ਬਾਅਦ ਇੱਕ ਡਾਟਾ ਪ੍ਰਵਾਨਗੀ ਬਟਨ ਹੋਵੇਗਾ. ਇਸ ਦੇ ਨਾਲ ਹੀ, ਅਧੂਰੀ ਜਾਂ ਗਲਤ ਜਾਣਕਾਰੀ ਵਾਲੇ ਕੇਸਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਸ਼ੇਸ਼ ਸ਼੍ਰੇਣੀ ਵਿੱਚ ਦਸਤਾਵੇਜ਼ਾਂ ਨੂੰ ਨੱਥੀ ਕਰਨਾ ਹੋਵੇਗਾ। ਨਹੀਂ ਤਾਂ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਬਿਨੈ-ਪੱਤਰ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਟੇਸ਼ਨ ਦੀ ਚੋਣ ਸਿਰਫ਼ ਉਨ੍ਹਾਂ ਤੋਂ ਕੀਤੀ ਜਾਵੇਗੀ ਜਿਨ੍ਹਾਂ ਦੇ ਦਸਤਾਵੇਜ਼ ਸਹੀ ਹਨ। ਵੱਖ-ਵੱਖ ਪੜਾਵਾਂ ‘ਤੇ ਹੋਣ ਵਾਲੇ ਤਬਾਦਲਿਆਂ ਲਈ ਅਰਜ਼ੀਆਂ ਦੁਬਾਰਾ ਨਹੀਂ ਦਿੱਤੀਆਂ ਜਾਣਗੀਆਂ। ਅਗਲੀ ਪ੍ਰਕਿਰਿਆ ਡਾਟਾ ਅਤੇ ਸਟੇਸ਼ਨ ਦੀ ਚੋਣ ‘ਤੇ ਆਧਾਰਿਤ ਹੋਵੇਗੀ। ਹਾਲਾਂਕਿ, ਸਾਲ 2022-23 ਦੀ ਏਸੀਆਰ ਨੂੰ ਤਬਾਦਲੇ ਲਈ ਵਿਚਾਰਿਆ ਜਾਵੇਗਾ। ਜੇਕਰ ਕਿਸੇ ਨੂੰ ਤਬਾਦਲੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦਾ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੇ ਕੁਝ ਸਮਾਂ ਪਹਿਲਾਂ 2019 ਦੀ ਅਧਿਆਪਕ ਤਬਾਦਲਾ ਨੀਤੀ ਵਿੱਚ ਸੋਧ ਕੀਤੀ ਸੀ। ਇਸ ‘ਚ ਲੋੜ ਪੈਣ ‘ਤੇ ਵਿਸ਼ੇਸ਼ ਸ਼੍ਰੇਣੀ ਨੂੰ ਟਰਾਂਸਫਰ ਦਾ ਵਿਕਲਪ ਦਿੱਤਾ ਗਿਆ ਸੀ। ਸੂਬੇ ਵਿੱਚ 1.25 ਲੱਖ ਤੋਂ ਵੱਧ ਅਧਿਆਪਕ ਵਿਭਾਗ ਦਾ ਸਟਾਫ਼ ਹੈ।

ਜੇ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਿਆ ਤਾਂ ਕਰਾਂਗੇ ਸਖ਼ਤ ਵਿਰੋਧ: SKM

0

ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਹਰਦੇਵ ਸਿੰਘ ਸੰਧੂ, ਜਗਮਨਦੀਪ ਸਿੰਘ ਪੜ੍ਹੀ, ਹਰਬੰਸ ਸਿੰਘ ਸੰਘਾ ਅਤੇ ਗੁਰਵਿੰਦਰ ਸਿੰਘ ਬੱਲੋਂ ਨੇ ਕੀਤੀ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਪ੍ਰਧਾਨਗੀ ਮੰਡਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਮਹਾਂਪੰਚਾਇਤ ਦੀ ਤਿਆਰੀ ਲਈ ਆਪੋ ਆਪਣੀ ਜਥੇਬੰਦੀ ਦੀਆਂ ਤਿਆਰੀਆਂ ਦੀ ਰਿਪੋਰਟ ਕੀਤੀ।

ਇਸ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਰਦ ਅਤੇ ਬੀਬੀਆਂ 13 ਮਾਰਚ ਨੂੰ ਰੇਲਾਂ ਅਤੇ ਹੋਰ ਸਾਧਨਾਂ ਰਾਹੀਂ ਦਿੱਲੀ ਵੱਲ ਕੂਚ ਕਰਨਗੇ।

ਦਿੱਲੀ ਪਹੁੰਚਣ ਵਾਲੇ ਕਿਸਾਨਾਂ ਮਜ਼ਦੂਰਾਂ ਲਈ ਲੰਗਰ ਅਤੇ ਸਟੇਜ ਵਗੈਰਾ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਜੇਕਰ ਸਰਕਾਰ ਰੇਲਾਂ ਰੋਕਦੀ ਹੈ ਜਾਂ ਗੱਡੀਆਂ ਰਾਹੀਂ ਜਾਣ ਵਾਲਿਆਂ ਨੂੰ ਬਾਰਡਰਾਂ ਤੇ ਰੋਕਦੀ ਹੈ ਤਾਂ ਜਿੱਥੇ ਵੀ ਕਿਸੇ ਨੂੰ ਰੋਕਿਆ ਜਾਂਦਾ ਹੈ, ਉੱਥੇ ਹੀ 14 ਮਾਰਚ ਦੀ ਸ਼ਾਮ ਦੇ ਚਾਰ ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਭਾਜਪਾ ਸਰਕਾਰ ਨੂੰ ਇਸ ਜ਼ਬਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਭਾਜਪਾ ਦੇ ਵਿਰੋਧ ਦਾ ਸੱਦਾ ਦਿੱਤਾ ਜਾਵੇਗਾ। ਜੇਕਰ ਕੋਈ ਸਮੱਸਆ ਆਉਂਦੀ ਹੈ ਤਾਂ ਪ੍ਰਧਾਨਗੀ ਮੰਡਲ ਫੈਸਲਾ ਲੈਣ ਲਈ ਅਧਿਕਾਰਤ ਹੋਵੇਗਾ।

ਮੀਟਿੰਗ ਨੇ ਸਰਬਸੰਮਤੀ ਨਾਲ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਆਗੂਆਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਗਿਰਫ਼ਤਾਰ ਕਰਨ, ਮਜ਼ਦੂਰਾਂ ਤੇ ਲਾਠੀਚਾਰਜ ਕਰਨ ਅਤੇ ਦਫ਼ਤਰ ਨੂੰ ਤਾਲਾ ਲਾਉਣ ਦੀ ਸਖ਼ਤ ਨਿਖੇਧੀ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹੋਰ ਵਿਧਾਇਕਾਂ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੀ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ।

ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਸਤਨਾਮ ਸਿੰਘ ਅਜਨਾਲਾ, ਡਾਕਟਰ ਦਰਸ਼ਨ ਪਾਲ, ਸੁਖਦੇਵ ਸਿੰਘ ਅਰਾਈਆਂਵਾਲਾ, ਮੁਕੇਸ਼ ਚੰਦਰ, ਜੰਗਵੀਰ ਸਿੰਘ ਚੌਹਾਨ, ਮਨਜੀਤ ਸਿੰਘ ਧਨੇਰ, ਕਿਰਨਜੀਤ ਸੇਖੋਂ, ਪ੍ਰੇਮ ਸਿੰਘ ਭੰਗੂ, ਸੁੱਖ ਗਿੱਲ ਮੋਗਾ, ਗੁਰਪ੍ਰੀਤ ਸਿੰਘ ਸਾਹਾਬਾਣਾ, ਵੀਰਪਾਲ ਸਿੰਘ ਢਿੱਲੋਂ, ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਰੁਲਦੂ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਰੂਪ ਬਸੰਤ ਸਿੰਘ, ਬੂਟਾ ਸਿੰਘ ਬੁਰਜ ਗਿੱਲ, ਰਮਿੰਦਰ ਸਿੰਘ ਪਟਿਆਲਾ, ਬਲਕਰਨ ਸਿੰਘ ਬਰਾੜ ਸ਼ਾਮਲ ਸਨ।

ਮਸਤੂਆਣਾ ਵਿਖੇ ਮੈਡੀਕਲ ਕਾਲਜ ਬਣਨ ਨੂੰ ਲੈ ਕੇ ਉਸਦੀ ਜਗ੍ਹਾ ਦੇ ਵਿਵਾਦ ‘ਤੇ ਖੁੱਲ ਕੇ ਬੋਲੇ ਵਿਨਰਜੀਤ ਗੋਲਡੀ

0

ਅੱਜ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੱਲੋਂ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੇ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਕਾਲਜ ਦੀ ਜਮੀਨ ਤੇ ਸਿਆਸਤ ਕਰ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਉਹ ਸਾਫ ਦੱਸਣਾ ਚਾਹੁੰਦੇ ਹਨ ਕਿ ਹੁਣ ਤੱਕ ਪੰਜਾਬ ਸਰਕਾਰ ਜੋ ਕਿ ਵੱਡੇ ਮੈਡੀਕਲ ਕਾਲਜ  ਪੰਜਾਬ ‘ਚ ਖੋਲਣ ਦੇ ਵਾਅਦੇ ਕਰ ਰਹੀ ਸੀ।

ਉਨਾਂ ਨੇ ਪੰਜਾਬ ਦੇ ਬਜਟ ਦੇ ਵਿੱਚ ਇਸ ਦੇ ਬਾਰੇ ਕੋਈ ਚਰਚਾ ਨਹੀਂ ਕੀਤੀ ਅਤੇ ਨਾ ਹੀ ਇਸ ਦਾ ਕੋਈ ਬਜਟ ਤਿਆਰ ਕੀਤਾ ਗਿਆ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਮੈਡੀਕਲ ਕਾਲਜ ਦੇ ਮਾਮਲੇ ਦੇ ਵਿੱਚ ਫੇਲ ਹੈ। ਇਸ ਦੇ ਨਾਲ ਹੀ ਜਮੀਨ ਨੂੰ ਲੈ ਕੇ ਜੋ ਕਪਲੇਬਾਜ਼ੀ ਹੋ ਰਹੀ ਹੈ।

ਉਸ ਤੇ ਉਨਾਂ ਨੇ ਸਾਫ ਦੱਸਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਵੀ ਸਿਆਸਤ ਕੀਤੀ ਜਾ ਰਹੀ ਹੈ ਅਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਉਂਸਲ ਦੇ ਵਿਚਕਾਰ ਕੇਸ ਚੱਲ ਰਿਹਾ ਹੈ ਉਸਦੇ ਵੀ ਉਹਨਾਂ ਨੇ ਸਾਫ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸੱਚ ਦੇ ਨਾਲ ਚੱਲ ਰਹੀ ਹੈ ਉਹਨਾਂ ਨੇ ਸਾਫ ਕੀਤਾ ਹੈ ਕਿ ਕਿਸੇ ਨੂੰ ਵੀ ਜ਼ਮੀਨ ਦੀ ਖਰੀਦ ਵੇਚ ਦੇ ਮਾਮਲੇ ਦੇ ਵਿੱਚ ਉਹ ਇਸ ਧਾਰਮਿਕ ਜਗ੍ਹਾ ਨੂੰ ਵਪਾਰ ਦੇ ਤੌਰ ਤੇ ਨਹੀਂ ਵਰਤਣ ਦੇਣਗੇ।

ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ CM

0

ਹਰਿਆਣਾ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ।

ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ 5 ਵਜੇ ਉਹ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।