Home Blog Page 1665

ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ

0

ਸਿਆਸਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਪਹਿਲੀ ਲਿਸਟ ‘ਚ 8 ਉਮੀਦਵਾਰਾਂ ਦਾ ਨਾਮ ਸ਼ਾਮਲ ਹੈ…

ਅੰਮ੍ਰਿਤਸਰ- ਕੁਲਦੀਪ ਸਿੰਘ ਧਾਲੀਵਾਲ
ਖਡੂਰ ਸਾਹਿਬ- ਲਾਲਜੀਤ ਸਿੰਘ ਭੁੱਲਰ
ਜਲੰਧਰ- ਸੁਸ਼ੀਲ ਕੁਮਾਰ ਰਿੰਕੂ
ਫਤਿਹਗੜ੍ਹ ਸਾਹਿਬ- ਗੁਰਪ੍ਰੀਤ ਸਿੰਘ ਜੀ.ਪੀ.
ਫਰੀਦਕੋਟ- ਕਰਮਜੀਤ ਅਨਮੋਲ
ਬਠਿੰਡਾ- ਗੁਰਮੀਤ ਸਿੰਘ ਖੁੱਡੀਆਂ
ਸੰਗਰੂਰ- ਗੁਰਮੀਤ ਸਿੰਘ ਮੀਤ ਹੇਅਰ
ਪਟਿਆਲਾ- ਡਾ. ਬਲਬੀਰ ਸਿੰਘ

ਪ੍ਰਨੀਤ ਕੌਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

0

ਸਿਆਸਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਨੂੰ ਜਿੱਥੇ ਅਲਵਿਦਾ ਕਹਿ ਦਿੱਤਾ ਹੈ, ਉੱਥੇ ਹੀ ਹੁਣ ਉਹ ਭਾਜਪਾ ‘ਚ ਸ਼ਾਮਿਲ ਹੋ ਗਏ ਹਨ।

ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਵਿਗੜੀ ਤਬੀਅਤ

0

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਚਾਨਕ ਹਸਪਤਾਲ ਵਿੱਚ ਭਰਤੀ ਹੋ ਗਏ ਹਨ। ਪ੍ਰਤਿਭਾ ਪਾਟਿਲ ਨੂੰ ਬੁਖਾਰ ਤੇ ਛਾਤੀ ਵਿੱਚ ਇਨਫੈਕਸ਼ਨ ਦੀ ਸ਼ਿਕਾਇਤ ਦੇ ਬਾਅਦ ਮਹਾਰਾਸ਼ਟਰ ਵਿੱਚ ਪੁਣੇ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਬੁੱਧਵਾਰ ਨੂੰ ਭਾਰਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਇਸ ਸਬੰਧੀ ਹਸਪਤਾਲ ਦੇ ਇਸ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਬੀਤੀ ਰਾਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਬੁਖਾਰ ਦੇ ਨਾਲ-ਨਾਲ ਛਾਤੀ ਵਿੱਚ ਇਨਫੈਕਸ਼ਨ ਵੀ ਹੈ।

ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਪਾਟਿਲ ਭਾਰਤ ਦੀ ਰਾਸ਼ਟਰਪਤੀ ਦੇ ਰੂਪ ਵਿੱਚ ਸੇਵਾ ਕਰਨ ਵਾਲੀ ਪਹਿਲੀ ਮਹਿਲਾ ਸੀ। ਉਹ 2007 ਤੋਂ 2012 ਤੱਕ ਇਸ ਅਹੁਦੇ ‘ਤੇ ਰਹੀ।

CM ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

0

ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਤਿਆਰ ਰਹਿਣ ਲਈ ਕਿਹਾ ਹੈ। ਸੀ.ਐਮ.ਮਾਨ ਨੇ ਆਈ.ਜੀ., ਪੁਲਿਸ ਕਮਿਸ਼ਨਰਾਂ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਸ ਚੋਣ ਨੂੰ ਸੁਚਾਰੂ ਢੰਗ ਨਾਲ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਖੁੱਲ੍ਹ ਕੇ ਵਰਤੋਂ ਕਰ ਸਕਣ।

CM ਮਾਨ ਨੇ ਅੱਗੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਜਸ਼ਨ ਹਨ ਅਤੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਲੋਕ ਇਨ੍ਹਾਂ ਚੋਣਾਂ ਵਿੱਚ ਬਿਨਾਂ ਕਿਸੇ ਡਰ ਭੈਅ ਦੇ ਭਾਗ ਲੈ ਸਕਣ। ਇਕ ਅਧਿਕਾਰਤ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਇਸ ਮਕਸਦ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਣੀ ਚਾਹੀਦੀ। ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸਿਆਸੀ ਪਾਰਟੀਆਂ ਸਮੇਤ ਸਾਰੇ ਪ੍ਰਮੁੱਖ ਹਿੱਸੇਦਾਰਾਂ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ।

ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵਿੱਚ ਸੁਰੱਖਿਆ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਇਨ੍ਹਾਂ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈ ਸਕਣ। ਭਾਰਤ ਦਾ ਸੰਵਿਧਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਦਾ ਬਰਾਬਰ ਮੌਕਾ ਪ੍ਰਦਾਨ ਕਰਦਾ ਹੈ ਅਤੇ ਇਸ ਦੀ ਹਰ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਸਹਾਇਤਾ ਲਈ ਅਰਧ ਸੈਨਿਕ ਬਲਾਂ ਦੀਆਂ ਕਈ ਕੰਪਨੀਆਂ ਜਲਦੀ ਹੀ ਸੂਬੇ ਵਿੱਚ ਪੁੱਜਣਗੀਆਂ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਸੂਬੇ ਦੀਆਂ ਰਵਾਇਤਾਂ, ਮਾਨਤਾਵਾਂ ਅਤੇ ਰੀਤੀ-ਰਿਵਾਜਾਂ ਤੋਂ ਜਾਣੂ ਨਹੀਂ ਹਨ, ਇਸ ਲਈ ਪੰਜਾਬ ਪੁਲਿਸ ਨੂੰ ਇਹ ਯਕੀਨੀ ਬਣਾਉਣ ਲਈ ਅਗਵਾਈ ਕਰਨੀ ਚਾਹੀਦੀ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸੂਬੇ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਲੋਕਾਂ ਦੀਆਂ ਭਾਵਨਾਵਾਂ ਪ੍ਰਮੁੱਖ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਭਰ ਵਿੱਚ ਲਾਇਸੈਂਸੀ ਹਥਿਆਰਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰਕੇ ਚੋਣਾਂ ਤੋਂ ਪਹਿਲਾਂ ਪੂਰਾ ਕੀਤਾ ਜਾਵੇ।

ਅਰਵਿੰਦ ਕੇਜਰੀਵਾਲ ਨੇ ਸੰਮਨਾਂ ਨੂੰ ਸੈਸ਼ਨਜ਼ ਅਦਾਲਤ ‘ਚ ਦਿੱਤੀ ਚੁਣੌਤੀ

0

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸ਼ਰਾਬ ਘੁਟਾਲੇ ਵਿਚ ਈ ਡੀ ਸ਼ਿਕਾਇਤ ’ਤੇ ਐਡੀਸ਼ਨਲ ਚੀਫ ਮੈਟਰੋਪੋਲੀਟਲ ਮੈਜਿਸਟਰੇਟ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਸੰਮਨਾਂ ਨੂੰ ਸੈਸ਼ਨਜ਼ ਅਦਾਲਤ ਵਿਚ ਚੁਣੌਤੀ ਦਿੱਤੀ ਹੈ।

ਕਿਸਾਨ ਦਿੱਲੀ ‘ਚ ਅੱਜ ਕਰਨਗੇ ਮਹਾਪੰਚਾਇਤ

0
ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ
ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ

ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ। MSP ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵਿਚ ਅੱਜ ਮਹਾਪੰਚਾਇਤ ਕਰ ਰਹੇ ਹਨ। ਮਹਾਪੰਚਾਇਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਵੇਗੀ। ਮਹਾਪੰਚਾਇਤ ਦੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਬੁੱਧਵਾਰ ਨੂੰ ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਇਜਰੀ ਜਾਰੀ ਕਰ ਦਿੱਤੀ ਹੈ।

ਟ੍ਰੈਫਿਕ ਐਡਵਾਇਜਰੀ ਵਿਚ ਕਿਹਾ ਗਿਆ ਹੈ ਕਿ 14 ਮਾਰਚ 2024 ਨੂੰ ਰਾਮ ਲੀਲਾ ਮੈਦਾਨ, ਜਵਾਹਰ ਲਾਲ ਨਹਿਰੂ ਮਾਰਗ ‘ਤੇ ਕਿਸਾਨ ਮਹਾਪੰਚਾਇਤ ਹੋਣ ਵਾਲੀ ਹੈ। ਜਵਾਹਰ ਲਾਲ ਨਹਿਰੂ ਮਾਰਗ ਸਥਿਤ ਰਾਮਲੀਲਾ ਮੈਦਾਨ ਵਿਚ ਕਿਸਾਨਾਂ ਦੀ ਮਹਾਪੰਚਾਇਤ ਨੂੰ ਦੇਖਦੇ ਹੋਏ ਕਈ ਰਸਤਿਆਂ ‘ਤੇ ਜਾਮ ਲੱਗ ਸਕਦਾ ਹੈ ਤੇ ਕਈ ਰਸਤਿਆਂ ਨੂੰ ਡਾਇਵਰਟ ਕੀਤਾ ਗਿਆ ਹੈ। ਵਿਰੋਧ ਪ੍ਰਦਰਸ਼ਨ ਵਿਚ ਭਾਰੀ ਗਿਣਤੀ ਵਿਚ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਜਵਾਹਰ ਲਾਲ ਨਹਿਰੂ ਮਾਰਕ, ਬਹਾਦੁਰ ਸ਼ਾਹ ਜਫਰ ਮਾਰਗ, ਆਸਫ ਅਲੀ ਰੋਡ, ਸਵਾਮੀ ਵਿਵੇਕਾਨੰਦ ਮਾਰਗ, ਨੇਤਾਜੀ ਸੁਭਾਸ਼ ਮਾਰਗ, ਮਿੰਟੋ ਰੋਡ, ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਭਵਭੂਤੀ ਮਾਰਗ, ਚਮਨ ਲਾਲ ਮਾਰਗ, ਬਾਰਾਖੰਭਾ ਰੋਡ, ਟਾਲਸਟਾਏ ਮਾਰਗ, ਜੈ ਸਿੰਘ ਰੋਡ, ਸੰਸਦ ਮਾਰਗ, ਬਾਬਾ ਖੜਕ ਸਿੰਘ ਮਾਰਗ, ਅਸ਼ੋਕ ਰੋਗ, ਕਨਾਟ ਸਰਕਸ ਤੇ ਡੀਡੀਯੂ ਮਾਰਗ ਪ੍ਰਭਾਵਿਤ ਹੋਣਗੇ।

ਦਿੱਲੀ ਦੀਆਂ ਇਨ੍ਹਾਂ ਸੜਕਾਂ ‘ਤੇ ਆਵਾਜਾਈ ਡਾਇਵਰਟ ਕੀਤੀ ਜਾਵੇਗੀ। ਦਿੱਲੀ ਗੇਟ, ਮੀਰ ਦਰਦ ਚੌਕ, ਅਜਮੇਰੀ ਗੇਟ ਚੌਕ, ਗੁਰੂ ਨਾਨਕ ਚੌਕ, ਆਰ/ਕਮਲਾ ਮਾਰਕੀਟ, ਪਹਾੜਗੰਜ ਚੌਕ ਤੇ ਵਾਸੀ ਝੰਡੇਵਾਲਾ, ਬਾਰਾਖੰਭਾ ਰੋਡ ਤੋਂ ਗੁਰੂ ਨਾਨਕ ਚਕ ਤੱਕ ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਬਾਰਾਖੰਭਾ ਰੋਡ/ਟਾਲਸਟਾਏ ਰੋਡ ਕ੍ਰਾਸਿੰਗ, ਜਨਪਥ ਰੋਡ/ਟਾਲਸਟਾਏ ਮਾਰਗ ਚੌਰਾਹਾ, ਆਰ/ਏ ਜੀਪੀਓ।

ਦੱਸ ਦੇਈਏ ਕਿ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਵੱਲੋਂ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮਹਾਪੰਚਾਇਤ ਦਾ ਆਯੋਜਨ ਹੋ ਰਿਹਾ ਹੈ। ਸਾਰੀਆਂ ਫਸਲਾਂ ਦੀ MSP ‘ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ 2023 ਤੇ ਪ੍ਰੀਪੇਡ ਮੀਟਰ ਸਕੀਮ ਵਾਪਸ ਲੈਣ, ਗੜ੍ਹੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਾਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ।

ਚੰਡੀਗੜ੍ਹ ਪੁਲਿਸ ਅੜਿੱਕੇ ਆਏ ਇਲਾਂਟੇ ਮਾਲ ‘ਚ 11 ਲੱਖ ਦੀ ਲੁੱਟ ਕਰਨ ਵਾਲੇ ਲੁਟੇਰੇ

0
ਚੰਡੀਗੜ੍ਹ ਪੁਲਿਸ ਅੜਿੱਕੇ ਆਏ ਇਲਾਂਟੇ ਮਾਲ 'ਚ 11 ਲੱਖ ਦੀ ਲੁੱਟ ਕਰਨ ਵਾਲੇ ਲੁਟੇਰੇ
ਚੰਡੀਗੜ੍ਹ ਪੁਲਿਸ ਅੜਿੱਕੇ ਆਏ ਇਲਾਂਟੇ ਮਾਲ 'ਚ 11 ਲੱਖ ਦੀ ਲੁੱਟ ਕਰਨ ਵਾਲੇ ਲੁਟੇਰੇ

ਆਏ ਦਿਨ ਹੀ ਲੁੱਟਾਂ-ਖੋਹਾਂ ਦੇ ਮਾਮਲਿਆਂ ਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਪਰ ਜਿਵੇਂ ਹੀ ਲੁਰੇਟੇ ਸ਼ਾਤਿਰ ਢੰਗ ਨਾਲ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਓਵੇਂ ਹੀ ਪੁਲਿਸ ਵੀ ਇਹਨਾਂ ਨੂੰ ਕਾਬੂ ਕਰਨ ਲਈ ਸ਼ਾਤਿਰ ਢੰਗ ਨਾਲ ਹੀ ਜਾਲ ਵਿਛਾ ਲੈਦੀ ਹੈ॥ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਤੋਂ ਜਿੱਥੇ ਕਿ ਚੰਡੀਗੜ੍ਹ ਪੁਲਿਸ ਨੇ 11 ਮਾਰਚ ਨੂੰ ਐਲਾਂਟੇ ਮਾਲ ਵਿਖੇ ਕੈਸ਼ ਕੁਲੈਕਟਰ ਤੋਂ 11 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਕੁੜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ‘ਚ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ।

ਚੰਡੀਗੜ੍ਹ ਪੁਲਿਸ ਅੜਿੱਕੇ ਆਏ ਇਲਾਂਟੇ ਮਾਲ 'ਚ 11 ਲੱਖ ਦੀ ਲੁੱਟ ਕਰਨ ਵਾਲੇ ਲੁਟੇਰੇ
ਚੰਡੀਗੜ੍ਹ ਪੁਲਿਸ ਅੜਿੱਕੇ ਆਏ ਇਲਾਂਟੇ ਮਾਲ ‘ਚ 11 ਲੱਖ ਦੀ ਲੁੱਟ ਕਰਨ ਵਾਲੇ ਲੁਟੇਰੇ

ਦੋਸ਼ੀਆਂ ਨੇ ਸੋਮਵਾਰ ਦੁਪਹਿਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਦੋਂ ਹਿਟਾਚੀ ਕੰਪਨੀ ਦਾ ਕੈਸ਼ ਕਸਟਡੀ ਕਲੈਕਸ਼ਨ ਦਾ ਕੰਮ ਕਰਨ ਵਾਲਾ ਮੁਲਾਜ਼ਮ ਐਲਾਂਟੇ ਮਾਲ ਦੀ ਲਿਫਟ ਤੋਂ ਪੈਸੇ ਇਕੱਠੇ ਕਰਕੇ ਵਾਪਸ ਆ ਰਿਹਾ ਸੀ। ਉਸ ਨੇ ਕੈਸ਼ ਕੁਲੈਕਟਰ ਦੀਆਂ ਅੱਖਾਂ ਵਿਚ ਸਪਰੇਅ ਕਰ ਦਿੱਤਾ। ਇਸ ਤੋਂ ਬਾਅਦ ਉਹ ਪੈਸੇ ਲੈ ਕੇ ਉਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕਬੂਕਰ ਲਿਆ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਲੱਖ 33 ਹਜ਼ਾਰ 200 ਰੁਪਏ ਦੇ ਨਾਲ-ਨਾਲ 100 ਰੁਪਏ ਵਾਲਾ ਪਰਸ, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਲੀਨ ਅਲਵਾ ਵਾਸੀ ਸੈਕਟਰ-36, ਰਾਹੁਲ (24) ਵਾਸੀ ਕਜਹੇੜੀ ਅਤੇ ਰੁਪਿੰਦਰ ਸਿੰਘ (33) ਵਾਸੀ ਫੇਜ਼-3ਬੀ-1 ਮੁਹਾਲੀ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਮੁਲਜ਼ਮ ਕੁੜੀ ਪਹਿਲਾਂ ਮਾਲ ‘ਚ ਕੰਮ ਕਰਦੀ ਸੀ। ਮੁਲਜ਼ਮਾਂ ਵਿੱਚ ਰਾਹੁਲ ਪ੍ਰਾਈਵੇਟ ਡਰਾਈਵਰ ਵਜੋਂ ਕੰਮ ਕਰਦਾ ਹੈ ਜਦਕਿ ਰੁਪਿੰਦਰ ਸਿੰਘ ਮੁਹਾਲੀ ਸਥਿਤ ਜੁਝਾਰ ਟਰਾਂਸਪੋਰਟ ਵਿੱਚ ਠੇਕੇਦਾਰ ਹੈ ਅਤੇ ਫਿਲਹਾਲ ਉਸ ਦੀ ਪ੍ਰੇਮਿਕਾ ਕੋਈ ਕੰਮ ਨਹੀਂ ਕਰਦੀ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ

0
ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ
ਭਰ-ਭਰ ਰੇਲਗੱਡੀਆਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ

SKM ਦੇ ਵੱਲੋਂ ਦਿੱਤੀ ਹੋਈ ਕਾਲ ਦੇ ਉੱਪਰ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਲਈ ਰਵਾਨਾ ਹੋਏ ਕਿਸਾਨ।
23 ਫਸਲਾਂ ਤੇ MSP ਦੀ ਮੰਗ ਨੂੰ ਲੋਕ ਸੰਯੁਕਤ ਕਿਸਾਨ ਮੋਰਚਾ ਵਲੋਂ 14 ਤਰੀਕ ਨੂੰ ਰਾਮ ਲੀਲਾ ਗਰਾਉਂਡ ‘ਚ ਇੱਕ ਵੱਡੀ ਰੈਲੀ ਕਰਨ ਦੇ ਐਲਾਨ ਨੂੰ ਮੁੱਖ ਰੱਖਦੇ ਹੋਏ ਕਿਸਾਨ ਟ੍ਰੇਨਾਂ ਰਾਹੀਂ ਦਿਲੀ ਨੂੰ ਰਵਾਨਾ ਹੋਏ।

SKM ਦੇ ਵੱਲੋਂ ਦਿੱਲੀ ਕੂਚ ਦੇ ਲਈ ਕਿਸਾਨਾਂ ਨੂੰ 13 ਤਰੀਕ ਨੂੰ ਦਿੱਲੀ ਰੇਲਵੇ ਰਾਹੀਂ ਅਪੀਲ ਕੀਤੀ ਗਈ ਸੀ ਜਿਸ ਦੇ ਚਲਦੇ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਲਈ ਰਵਾਨਾ ਹੋਏ ਉਹਨਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਸ਼ਾਂਤਮਈ ਤੌਰ ‘ਤੇ ਸਾਡੇ ਆਗੂਆਂ ਦੀ ਕਾਲ ਦੇ ਉੱਪਰ ਅੱਜ ਦਿੱਲੀ ਦੇ ਲਈ ਰਵਾਨਾ ਹੋ ਰਹੇ ਹਾਂ।

ਪਿਛਲੀ ਵਾਰ ਦੇ ਸੰਘਰਸ਼ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸੰਘਰਸ਼ ਜਿੱਤ ਕੇ ਹੀ ਦਿੱਲੀ ਤੋਂ ਵਾਪਸ ਮੁੜਾਂਗੇ ਬੇਸ਼ੱਕ ਜਥੇਬੰਦੀਆਂ ਦੇ ਕਿਸਾਨਾਂ ਨੂੰ ਖਨੌਰੀ ਅਤੇ ਸ਼ੰਬੂ ਬਾਰਡਰ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੋਕਿਆ ਗਿਆ ਸੀ ਪਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਹੁਣ ਵੱਖ ਵੱਖ ਤਰੀਕਿਆਂ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।

ਕਿਸਾਨਾਂ ਦਾ ਵੱਡਾ ਐਲਾਨ, 15 ਮਾਰਚ ਨੂੰ ਦੇਸ ਪੱਧਰੀ ਕੱਲਸ਼ ਯਾਤਰਾ ਦਾ ਹੋਵੇਗਾ ਆਗਾਜ਼।

0
ਕਿਸਾਨਾਂ ਦਾ ਵੱਡਾ ਐਲਾਨ, 15 ਮਾਰਚ ਨੂੰ ਦੇਸ ਪੱਧਰੀ ਕੱਲਸ਼ ਯਾਤਰਾ ਦਾ ਹੋਵੇਗਾ ਆਗਾਜ਼।

ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਕਿਸਾਨ ਅੰਦੋਲਨ 2 ਦੇ 30 ਵੇ ਦਿਨ ਇਸ ਇਤਿਹਾਸਕ ਅੰਦੋਲਨ ਦੌਰਾਨ ਹੋਏ ਸ਼ਹੀਦ ਕਿਸਾਨ ਸਾਥੀਆਂ ਨੂੰ ਸਮਰਪਿਤ ਅਹਿਮ ਫੈਸਲੇ ਲਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਅਮਰਜੀਤ ਸਿੰਘ ਮੋਹੜੀ, ਮਨਜੀਤ ਸਿੰਘ ਘੁਮਾਣ ਅਭਿਮੰਨਿਊ ਕੋਹਾੜ ਲਖਵਿੰਦਰ ਸਿੰਘ ਔਲਖ, ਬਲਦੇਵ ਸਿੰਘ ਸਿਰਸਾ, ਮਲਕੀਤ ਸਿੰਘ ਨੇ ਦੱਸਿਆ ਕਿ ਜ਼ਾਲਮ ਸਰਕਾਰਾ ਵੱਲੋਂ ਸ਼ਾਂਤ ਪੂਰਵ ਬੈਠੇ ਕਿਸਾਨਾਂ ਉਤੇ ਕੀਤੇ ਜਬਰ ਅਤੇ ਕਤਲੇਆਮ ਨੂੰ ਭਾਰਤ ਭਰ ਵਿੱਚ ਉਜਾਗਰ ਕਰਨ ਲਈ 15 ਮਾਰਚ ਨੂੰ ਦੋਵਾਂ ਫੋਰਮਾ ਦੇ ਆਗੂ ਸਹਿਬਾਨ ਸ਼ਹੀਦ ਸ਼ੁਭਕਰਨ ਦੇ ਜੱਦੀ ਪਿੰਡ ਬੱਲੋ ਜ਼ਿਲਾ ਬਠਿੰਡਾ ਤੋਂ ਦੇਸ਼ ਪੱਧਰੀ ਸ਼ਹੀਦੀ ਕੱਲਛ ਯਾਤਰਾ ਦਾ ਕਰਨਗੇ ਅਗਾਜ਼।

 

ਕਿਸਾਨਾਂ ਦਾ ਵੱਡਾ ਐਲਾਨ, 15 ਮਾਰਚ ਨੂੰ ਦੇਸ ਪੱਧਰੀ ਕੱਲਸ਼ ਯਾਤਰਾ ਦਾ ਹੋਵੇਗਾ ਆਗਾਜ਼।

 

ਜਿਸ ਵਿੱਚ 16 ਮਾਰਚ ਤੋਂ ਹਰਿਆਣਾ ਦੇ ਵੱਖ ਵੱਖ ਪਿੰਡਾਂ ਵਿੱਚੋਂ ਹੋ ਕੇ ਹਰਿਆਣੇ ਵਿੱਚ 22 ਮਾਰਚ ਮਾਜਰਾ ਪਆਓ ਹਿਸਾਰ ਅਤੇ ਅੰਬਾਲਾ ਮੋੜਾਂ ਮੰਡੀ 31ਮਾਰਚ ਨੂੰ ਵਿਸ਼ਾਲ ਸ਼ਹੀਦੀ ਸਮਾਗਮ ਕੀਤੇ ਜਾਣਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਗਏ ਜਬਰ ਦੇ ਵਿਰੁੱਧ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚਣ ਦੀ ਅਪੀਲ ਕੀਤੀ।

 

ਦਿੱਲੀ ਦੇ ਬਾਡਰਾਂ ਤੇ ਪਿਛਲੇ ਕਿਸਾਨ ਅੰਦੋਲਨ ਵਿੱਚ ਹੋਏ 750 ਤੋਂ ਜ਼ਿਆਦਾ ਸ਼ਹੀਦ ਅਤੇ ਲਖੀਮਪੁਰ ਖੀਰੀ ਵਿਚ 4 ਕਿਸਾਨਾ ਅਤੇ 1 ਪੱਤਰਕਾਰ ਦੇ ਕਾਤਲ ਭਾਜਪਾ ਸਰਕਾਰ ਨੂੰ ਕਟੈਰੇ ਵਿੱਚ ਖੜ੍ਹੇ ਕਰਦੇਂ ਹੋਏ ਉਨ੍ਹਾਂ ਸਵਾਲ ਪੁੱਛੇ ਕਿ ਐਮ ਐਸ ਪੀ ਦੀ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਉਣ ਲਈ ਹੋਰ ਕਿਨ੍ਹੇ ਕਿਸਾਨਾਂ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ। ਉਨ੍ਹਾਂ ਲਖੀਮਪੁਰ ਖੀਰੀ ਤੋਂ ਦੋਬਾਰਾ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦੇਣਾ ਜਿਥੇ ਭਾਜਪਾ ਦੀ ਕਿਸਾਨਾਂ ਅਤੇ ਕਨੂੰਨ ਪ੍ਰਤੀ ਮਾਨਸਿਕਤਾ ਦਰਸਾਉਂਦਾ ਹੈ ਉਥੇ ਹੀ ਕਿਸਾਨਾਂ ਦੇ ਜ਼ਖਮਾਂ ਤੇ ਨਮਕ ਲਾਉਣ ਬਰਾਬਰ ਹੈ। ਕਿਸਾਨਾਂ ਦੇ ਮਨ ਵਿੱਚ ਭਾਜਪਾ ਸਰਕਾਰ ਦੀ ਕਿਸਾਨੀ ਮਸਲਿਆਂ ਨੂੰ ਸੁਲਝਾਉਣ ਵਿੱਚ ਅਸਮਰੱਥਾ ਅਤੇ ਜ਼ਬਰ ਕਰਨ ਭਾਰੀ ਰੋਸ਼ ਨੂੰ ਜਾਪਦੇ ਹੋਏ ਆਗੂਆਂ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਭਾਜਪਾ ਅਤੇ ਭਾਜਪਾ ਗੱਠਜੋੜ ਦੇ ਮੰਤਰੀਆਂ ਸੰਤਰੀਆਂ ਨੂੰ ਸ਼ਹੀਦ ਕਿਸਾਨਾ ਦੇ ਤਖ਼ਤੇ ਦਿਖਾ ਵਿਰੋਧ ਕਰਨ ਦੀ ਅਪੀਲ ਕੀਤੀ ਨਾਲ਼ੇ ਇਹ ਵੀ ਕਿਹਾ ਕਿ ਹਰੇਕ ਪਿੰਡ ਵਿਚ ਅੰਦੋਲਨ ਦੀਆਂ ਮੰਗਾਂ ਅਤੇ ਸ਼ਹੀਦ ਕਿਸਾਨਾ ਦੀਆਂ ਤਸਵੀਰਾਂ ਲਗਾਂ ਹੋਡਿਗ ਲਗਵਾਏ ਜਾਣ ਹਰੇਕ ਭਾਜਪਾ ਅਤੇ ਗੱਠਜੋੜ ਦੇ ਲੀਡਰ ਅਤੇ ਆਗੂ ਤੋਂ ਲੋਕ ਤੰਤਰਿਕ ਤਰੀਕੇ ਨਾਲ ਸਵਾਲ ਕੀਤੇ ਜਾਣ ਅਤੇ ਸਵਾਲਾਂ ਦੇ ਜਵਾਬ ਨਾਂ ਮਿਲਣ ਤੇ ਸੰਵਿਧਾਨਿਕ ਤਰੀਕੇ ਨਾਲ ਕਾਲੇ ਝੰਡੇ ਵਿਖਾਏ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਕਿਸਾਨ ਅਤੇ ਕਮੇਰਾ ਕੌਮ ਕਦੇ ਮਾਫ ਨਹੀਂ ਕਰੇਗੀ।