LIVE ਸ਼ੋਅ ਦੌਰਾਨ ਪ੍ਰਸਿੱਧ ਗਾਇਕ ਦੀ ਦਰਦਨਾਕ ਮੌ.ਤ ॥ Latest News

0
97

LIVE ਸ਼ੋਅ ਦੌਰਾਨ ਪ੍ਰਸਿੱਧ ਗਾਇਕ ਦੀ ਦਰਦਨਾਕ ਮੌ.ਤ

ਮਸ਼ਹੂਰ ਬ੍ਰਾਜ਼ੀਲੀਅਨ ਗਾਇਕ ਆਇਰੇਸ ਸਾਸਾਕੀ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਹਾਲ ਹੀ ‘ਚ ਇੱਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਹਾਦਸਾ 13 ਜੁਲਾਈ ਨੂੰ ਹੋਇਆ ਸੀ। ਆਇਰੇਸ ਸਾਸਾਕੀ ਨੇ ਅਕਸਰ ਲਾਈਵ ਕੰਸਰਟ ਨੂੰ ਲੈ ਸੁਰਖੀਆਂ ‘ਚ ਰਹੇ। ਉਹ ਬ੍ਰਾਜ਼ੀਲ ‘ਚ ਇੱਕ ਮਸ਼ਹੂਰ ਨਾਮ ਸੀ ਪਰ ਉਹ 35 ਸਾਲ ਦੀ ਛੋਟੀ ਉਮਰ ‘ਚ ਮਰ ਗਏ।

ਲਾਈਵ ਕੰਸਰਟ ਦੌਰਾਨ ਹੀ ਆਇਰੇਸ ਸਾਸਾਕੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ ‘ਚ ਉਹ ਆਪਣੇ ਇੱਕ ਪ੍ਰਸ਼ੰਸਕ ਨੂੰ ਗਲੇ ਲਗਾਉਣ ਜਾ ਰਹੇ ਸੀ ਕਿ ਕੁਝ ਅਜਿਹਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਇਰੇਸ ਸਾਸਾਕੀ ਦੀ ਉਮਰ ਸਿਰਫ਼ 35 ਸਾਲ ਸੀ। ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੀ ਪਤਨੀ ਨੂੰ ਗਹਿਰਾ ਸਦਮਾ ਲੱਗਾ ਹੈ। ਉਹ ਬੁਰੀ ਹਾਲਤ ‘ਚ ਹੈ।

ਇਹ ਵੀ ਪੜ੍ਹੋ : BCCI ਨੇ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਮਦਦ ਲਈ 8.5 ਕਰੋੜ ਰੁ: ਦੇਣ ਦਾ ਕੀਤਾ ਐਲਾਨ || Sports News

ਦੱਸ ਦੇਈਏ ਕਿ ਬ੍ਰਾਜ਼ੀਲ ਦੀ ਗਾਇਕ ਆਇਰੇਸ ਸੈਲੀਨੋਪੋਲਿਸ ਦੇ ਸੋਲਰ ਹੋਟਲ ‘ਚ ਲਾਈਵ ਕੰਸਰਟ ‘ਚ ਰੁੱਝੀ ਹੋਈ ਸੀ। ਉਸ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ। ਉਦੋਂ ਹੀ ਪਾਣੀ ‘ਚ ਭਿੱਜਿਆ ਇੱਕ ਫੈਨ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਆਪਣੇ ਪ੍ਰਸ਼ੰਸਕ ਨੂੰ ਨਿਰਾਸ਼ ਕਰਨ ਦੀ ਇੱਛਾ ਨਾ ਰੱਖਦੇ ਹੋਏ, ਆਇਰੇਸ ਉਸ ਨੂੰ ਮਿਲਣ ਲਈ ਜਾਣ ਲੱਗਾ ਪਰ ਉਦੋਂ ਉਹ ਬਿਜਲੀ ਦੀ ਕੇਬਲ ਨਾਲ ਕਰੰਟ ਲੱਗ ਗਿਆ। ਜਿਸ ਕਾਰਨ ਸਟੇਜ ‘ਤੇ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁੱਟੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਫੈਨ ਪੂਰੀ ਤਰ੍ਹਾਂ ਪਾਣੀ ‘ਚ ਭਿੱਜ ਕੇ ਸਮਾਰੋਹ ‘ਚ ਕਿਉਂ ਪਹੁੰਚਿਆ ਸੀ।

LEAVE A REPLY

Please enter your comment!
Please enter your name here