CBI ਨੇ ਰਿਸ਼ਵਤ ਲੈਂਦਿਆਂ ਕਲਰਕ ਨੂੰ ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ ਸੀਬੀਆਈ ਨੇ ਸੂਬੇ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਲਰਕ ਸੂਬਾ ਦਫ਼ਤਰ ਵਿੱਚ ਕੰਮ ਕਰਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਸੀ।
ਇਹ ਵੀ ਪੜ੍ਹੋ:ਘਰ ਬਾਹਰ ਸੁੱਤੇ ਵਿਅਕਤੀ ਦਾ ਹੋਇਆ ਕਤ.ਲ ॥
ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਸੀਬੀਆਈ ਨੇ ਜਾਲ ਵਿਛਾ ਕੇ ਉਸ ਨੂੰ 20,000 ਰੁਪਏ ਰਿਸ਼ਵਤ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਕਲਰਕ ਦੀ ਪਛਾਣ ਰਾਜਕਮਲ ਵਜੋਂ ਹੋਈ ਹੈ। ਰਾਜਕਮਲ ਸੈਕਟਰ 46 ਦੇ ਇੱਕ ਬੂਥ ਦੇ ਪੈਸੇ ਘੱਟ ਕਰਨ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ।