Home Blog Page 1625

ਸੜਕ ‘ਤੇ ਪਲਟਿਆ ਨੋਟਾਂ ਨਾਲ ਭਰਿਆ ਟਰਾਲਾ , ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਮਸ਼ੀਨਾਂ || Today News

0
A trolley full of notes overturned on the road, machines had to be ordered to count the notes

ਸੜਕ ‘ਤੇ ਪਲਟਿਆ ਨੋਟਾਂ ਨਾਲ ਭਰਿਆ ਟਰਾਲਾ , ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਮਸ਼ੀਨਾਂ || Today News

ਸੜਕ ‘ਤੇ ਨੋਟਾਂ ਨਾਲ ਭਰਿਆ ਟਰਾਲਾ ਪਲਟ ਗਿਆ ਜਿਸ ਕਾਰਨ ਉਸ ਵਿਚ ਪਏ 7 ਕਰੋੜ ਰੁਪਏ ਖਿਲਰ ਗਏ ਇੰਨੇ ਪੈਸੇ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ | ਡੱਬਿਆਂ ਵਿਚ ਬੰਦ ਕਰਕੇ ਕਰੋੜਾਂ ਰੁਪਏ ਰੱਖੇ ਹੋਏ ਸੀ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਪੈ ਸਕੇ।

ਨੋਟਾਂ ਦੀਆਂ ਗੱਡੀਆਂ ਦੇਖ ਹਰ ਕੋਈ ਹੈਰਾਨ

ਦੱਸ ਦਈਏ ਕਿ ਜਦੋ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਉਸ ਵਿਚ ਰੱਖੇ ਡੱਬੇ ਵਿਚੋਂ ਨੋਟਾਂ ਦੀਆਂ ਗੱਡੀਆਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ | ਇਹ ਟਰਾਲਾ ਹਾਦਸੇ ਕਾਰਨ ਸੜਕ ‘ਤੇ ਹੀ ਪਲਟ ਗਿਆ ਜਦੋਂ ਲੋਕਾਂ ਨੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਵਾਹਨ ਵਿਚ ਬੋਰੀਆਂ ਵਿਚ ਨਕਦੀ ਦੇ 7 ਗੱਤੇ ਦੇ ਬਕਸੇ ਲਿਜਾਏ ਜਾ ਰਹੇ ਸੀ। ਇਸ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ |  ਪੁਲਿਸ ਵੀ ਇੰਨੇ ਪੈਸੇ ਦੇਖ ਕੇ ਹੈਰਾਨ ਰਹਿ ਗਈ। ਪੈਸਿਆਂ ਨੂੰ ਗਿਣਨ ਲਈ ਮਸ਼ੀਨਾਂ ਤੱਕ ਮੰਗਵਾਉਣੀ ਪਈਆਂ।

ਇਹ ਵੀ ਪੜ੍ਹੋ :ਆਪਣੇ ਹੀ ਪਰਿਵਾਰ ਦੇ 5 ਜੀਆਂ ਨੂੰ ਉਤਾਰਿਆ ਮੌਤ ਦੇ ਘਾਟ , ਖੁਦ ਵੀ ਕੀਤੀ ਖੁਦਖੁਸ਼ੀ

ਕਿਹਾ ਜਾ ਰਿਹਾ ਹੈ ਕਿ ਵਾਹਨ ਵਿਚ ਸਵਾਰ 2 ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਪੈਸੇ ਕਿਥੇ ਲੈ ਕੇ ਜਾ ਰਹੇ ਸੀ ਜਲਦ ਹੀ ਇਸ ਦਾ ਖੁਲਾਸਾ ਕੀਤਾ ਜਾਵੇਗਾ।

 

 

ਆਪਣੇ ਹੀ ਪਰਿਵਾਰ ਦੇ 5 ਜੀਆਂ ਨੂੰ ਉਤਾਰਿਆ ਮੌਤ ਦੇ ਘਾਟ , ਖੁਦ ਵੀ ਕੀਤੀ ਖੁਦਖੁਸ਼ੀ || Latest news

0
He killed 5 members of his own family, he also committed suicide

ਆਪਣੇ ਹੀ ਪਰਿਵਾਰ ਦੇ 5 ਜੀਆਂ ਨੂੰ ਉਤਾਰਿਆ ਮੌਤ ਦੇ ਘਾਟ , ਖੁਦ ਵੀ ਕੀਤੀ ਖੁਦਖੁਸ਼ੀ || Latest news

ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ | ਨਾਲ ਹੀ ਪਰਿਵਾਰ ਨੂੰ ਮੁਕਾਉਣ ਤੋਂ ਬਾਅਦ ਉਸਨੇ ਖੁਦ ਵੀ ਖੁਦਖੁਸ਼ੀ ਕਰ ਲਈ ਹੈ | ਉਸਨੇ ਬਹੁਤ ਹੀ ਬੇਰਹਿਮੀ ਨਾਲ ਆਪਣੇ ਪਰਿਵਾਰ ਦਾ ਕਤਲ ਕੀਤਾ ਹੈ ਜਿਸਦੇ ਚੱਲਦਿਆਂ ਮਾਂ ਨੂੰ ਗੋਲੀ ਮਾਰ ਕੇ, ਪਿਓ ਨੂੰ ਹਥੌੜੇ ਨਾਲ ਤੇ ਤਿੰਨ ਬੱਚਿਆਂ ਨੂੰ ਛੱਤ ਤੋਂ ਸੁੱਟ ਦਿੱਤਾ ਤੇ ਫਿਰ ਖੁਦ ਸੁਸਾਈਡ ਕਰ ਲਈ।

ਵਿਅਕਤੀ ਨਸ਼ੇ ਕਰਨ ਦਾ ਸੀ ਆਦੀ

ਉਸ ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ ਅਜੇ ਇਸਦਾ ਕੁਝ ਪਤਾ ਨਹੀਂ ਲੱਗ ਪਾਇਆ ਹੈ | ਕਿਹਾ ਜਾ ਰਿਹਾ ਹੈ ਕਿ ਸ਼ਖਸ ਨਸ਼ੇ ਕਰਨ ਦਾ ਆਦੀ ਸੀ। ਜਿਸ ਕਾਰਨ ਪਰਿਵਾਰਕ ਮੈਂਬਰ ਉਸ ਨੂੰ ਨਸ਼ਾ ਮੁਕਤੀ ਕੇਂਦਰ ਲੈ ਕੇ ਜਾਣਾ ਚਾਹੁੰਦੇ ਸੀ ਜਿਸ ਤੋਂ ਬਾਅਦ ਘਰ ਵਿਚ ਵਿਵਾਦ ਹੋਇਆ ਤੇ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਤੇ ਘਰ ਦੇ 5 ਜੀਆਂ ਨੂੰ ਹੀ ਖਤਮ ਕਰ ਦਿੱਤਾ।

ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਅਕਤੀ ਮਾਨਸਿਕ ਤੌਰ ਤੋਂ ਵੀ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ। ਜਿਸ ਕਾਰਨ ਉਸਨੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ | ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਚੱਲਦੇ ਮੈਚ ‘ਚ ਸਕਿਓਰਿਟੀ ਤੋੜ ਧੋਨੀ ਕੋਲ ਪਹੁੰਚਿਆ ਇਹ ਅਨਜਾਣ ਵਿਅਕਤੀ || Today news

0
This unknown person broke the security and reached Dhoni in the ongoing match

ਚੱਲਦੇ ਮੈਚ ‘ਚ ਸਕਿਓਰਿਟੀ ਤੋੜ ਧੋਨੀ ਕੋਲ ਪਹੁੰਚਿਆ ਇਹ ਅਨਜਾਣ ਵਿਅਕਤੀ || Today news

ਬੀਤੇ ਦਿਨੀਂ ਗੁਜਰਾਤ ਟਾਇਟਨਸ ਤੇ ਚੇਨਈ ਸੁਪਰ ਕਿੰਗਸ ਵਿਚਾਲੇ IPL ਦਾ ਮੈਚ ਹੋਇਆ ਸੀ ਜਿਸ ਵਿੱਚ ਗੁਜਰਾਤ ਟਾਇਟਨਸ ਨੇ ਚੇਨਈ ਸੁਪਰ ਕਿੰਗਸ ਨੂੰ 35 ਦੌੜਾਂ ਤੋਂ ਹਰਾ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਵੜ ਗਿਆ ਤੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਕੋਲ ਪਹੁੰਚ ਗਿਆ। ਇਸਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ | ਮਹਿੰਦਰ ਸਿੰਘ ਧੋਨੀ ਕੋਲ ਪਹੁੰਚ ਕੇ ਇਸ ਫੈਨ ਨੇ ਉਸ ਦੇ ਪੈਰ ਛੂਹੇ ਜਿਸ ਦੀ ਵਜ੍ਹਾ ਤੋਂ ਕੁਝ ਦੇਰ ਲਈ ਮੈਚ ਵੀ ਰੁਕ ਗਿਆ। ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ  ਉਸ ਵਿਅਕਤੀ ਨੂੰ ਫੜ ਕੇ ਮੈਦਾਨ ਤੋਂ ਬਾਹਰ ਲੈ ਗਏ ।

ਅਚਾਨਕ ਤੋਂ ਇਕ ਸ਼ਖਸ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਆ ਵੜਿਆ

ਮੈਚ ਦੌਰਾਨ ਚੇਨਈ ਸੁਪਰ ਕਿੰਗਸ ਦੀ ਪਾਰੀ ਦੇ ਆਖਰੀ ਓਵਰ ਵਿਚ ਮਹਿੰਦਰ ਸਿੰਘ ਧੋਨੀ ਤੇ ਸ਼ਾਰਦੁਲ ਠਾਕੁਰ ਬੱਲੇਬਾਜ਼ੀ ਲਈ ਕ੍ਰੀਜ਼ ‘ਤੇ ਮੌਜੂਦ ਸਨ। ਰਾਸ਼ਿਦ ਖਾਨ ਇਹ ਆਖਰੀ ਓਵਰ ਸੁੱਟ ਰਹੇ ਸਨ। ਇਸ ਓਵਰ ਵਿਚ ਰਾਸ਼ਿਦ ਖਾਨ ਦੀ ਪਹਿਲੀਆਂ ਦੋ ਗੇਂਦਾਂ ‘ਤੇ ਧੋਨੀ ਨੇ ਲਗਾਤਾਰ ਦੋ ਛੱਕੇ ਲਗਾਏ। ਰਾਸ਼ਿਦ ਖਾਨ ਦੀ ਅਗਲੀ ਗੇਂਦ ‘ਤੇ ਧੋਨੀ ਖਿਲਾਫ LBW ਦੀ ਅਪੀਲ ਹੋਈ ਜਿਸ ਨੂੰ ਅੰਪਾਇਰ ਵੱਲੋਂ ਨਕਾਰ ਦਿੱਤਾ ਗਿਆ । ਇਸ ਦੇ ਬਾਅਦ ਗੁਜਰਾਤ ਟਾਇਟਨਸ ਨੇ ਰਿਵਿਊ ਲਿਆ ਪਰ ਰਿਪਲੇਅ ਵਿਚ ਸਾਫ ਹੋ ਗਿਆ ਕਿ ਧੋਨੀ ਨਾਟ ਆਊਟ ਸਨ। ਇਸੇ ਦੇ ਵਿਚਕਾਰ ਅਚਾਨਕ ਤੋਂ ਇਕ ਸ਼ਖਸ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਵੜ ਗਿਆ।

ਇਹ ਵੀ ਪੜ੍ਹੋ :ਬਾਰਾਤ ਲੈ ਕੇ ਜਾ ਰਹੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ , ਲਾੜੇ ਸਣੇ 4 ਦੀ ਹੋਈ ਮੌ.ਤ

ਜਿਵੇਂ ਹੀ ਫੈਨ ਧੋਨੀ ਕੋਲ ਪਹੁੰਚਿਆ ਤਾਂ ਮਾਹੀ ਵੀ ਉੁਸ ਤੋਂ ਦੂਰ ਭੱਜ ਕੇ ਥੋੜ੍ਹੀ ਮਸਤੀ ਕਰਦੇ ਹੋਏ ਨਜ਼ਰ ਆਏ । ਆਖਿਰ ਵਿਚ ਉਹ ਫੈਨ ਧੋਨੀ ਦੇ ਪੈਰਾਂ ਵਿਚ ਆਪਣਾ ਸਿਰ ਝੁਕਾ ਲੈਂਦਾ ਹੈ। ਇਸ ਦੇ ਬਾਅਦ ਸਕਿਓਰਿਟੀ ਵਿਅਕਤੀ ਨੂੰ ਫੜ ਕੇ ਮੈਦਾਨ ਤੋਂ ਬਾਹਰ ਲੈ ਕੇ ਚਲੇ ਗਏ ।

ਬਾਰਾਤ ਲੈ ਕੇ ਜਾ ਰਹੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ , ਲਾੜੇ ਸਣੇ 4 ਦੀ ਹੋਈ ਮੌ.ਤ || Latest news

0
A big accident happened with a car carrying a procession, 4 people died including the groom

ਬਾਰਾਤ ਲੈ ਕੇ ਜਾ ਰਹੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ , ਲਾੜੇ ਸਣੇ 4 ਦੀ ਹੋਈ ਮੌ.ਤ || Latest news

ਆਏ ਦਿਨ ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵੱਧਦੇ ਜਾ ਰਹੇ ਹਨ ਅਜਿਹਾ ਹੀ ਇੱਕ ਹੋਰ ਹਾਦਸਾ ਵਾਪਰਿਆ ਹੈ ਜਿੱਥੇ ਕਿ ਦੇਰ ਰਾਤ ਝਾਂਸੀ ਵਿਚ ਬਾਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਜਿਸ ਤੋਂ ਤੁਰੰਤ ਬਾਅਦ ਕਾਰ ਤੇ ਟਰੱਕ ਨੂੰ ਅੱਗ ਲੱਗ ਗਈ | ਜਿਸ ਕਾਰਨ ਕਾਰ ਵਿਚ ਬੈਠੇ ਦੁਲਹੇ ਸਣੇ 4 ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਜਦਕਿ ਕਾਰ ਸਵਾਰ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ।

ਟਰੱਕ ਚਾਲਕ ਮੌਕੇ ‘ਤੇ ਹੋਇਆ ਫਰਾਰ

ਹਾਦਸਾ ਝਾਂਸੀ-ਕਾਨਪੁਰ ਹਾਈਵੇ ‘ਤੇ ਬੜਾਗਾਂਵ ਥਾਣਾ ਖੇਤਰ ਦੇ ਪਾਰੀਛਾ ਓਵਰਬ੍ਰਿਜ ‘ਤੇ ਵਾਪਰਿਆ ਹੈ । ਜਿਸ ‘ਚ ਦੁਲਹੇ ਤੋਂ ਇਲਾਵਾ ਉਸ ਦੇ ਭਰਾ, ਭਤੀਜੇ ਤੇ ਕਾਰ ਡਰਾਈਵਰ ਦੀ ਮੌਤ ਹੋਈ ਹੈ। ਇਸ ਹਾਦਸੇ ਦੇ ਤੁਰੰਤ ਬਾਅਦ ਟਰੱਕ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਬਿਲਾਟੀ ਪਿੰਡ ਵਾਸੀ ਆਕਾਸ਼ ਅਹਿਰਵਾਰ ਪੁੱਤਰ ਸੰਤੋਸ਼ ਅਹਿਰਵਾਰ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਉਹ ਬਾਰਾਤ ਲੈ ਕੇ ਬੜਾਗਾਂਵ ਥਾਣਾ ਖੇਤਰ ਦੇ ਛਪਾਰ ਪਿੰਡ ਲਈ ਰਵਾਨਾ ਹੋਇਆ। ਉਸ ਸਮੇਂ ਕਾਰ ਵਿਚ ਲਾੜੇ ਸਣੇ 6 ਲੋਕ ਮੌਜੂਦ ਸਨ। ਜਦੋਂ ਰਾਤ ਨੂੰ ਉਨ੍ਹਾਂ ਦੀ ਕਾਰ ਹਾਈਵੇ ‘ਤੇ ਪਾਰੀਛਾ ਓਵਰਬ੍ਰਿਜ ਪਹੁੰਚੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਕਾਰ ਵਿਚ ਲੱਗਾ CNG ਸਿਲੰਡਰ ਫਟ ਗਿਆ | ਕਾਰ ਤੇ ਟਰੱਕ ਵਿਚ ਅੱਗ ਲੱਗ ਗਈ |

ਦੋ ਲੋਕਾਂ ਨੂੰ ਕਾਫੀ ਮੁਸ਼ਕਿਲ ਨਾਲ ਕੱਢਿਆ ਬਾਹਰ

ਇਸ ਹਾਦਸੇ ਵਿੱਚ ਲਾੜਾ ਆਕਾਸ਼, ਉਸ ਦਾ ਭਰਾ ਆਸ਼ੀਸ਼ ਅਹਿਰਵਾਰ (30), ਆਸ਼ੀਸ਼ ਦਾ 4 ਸਾਲ ਦਾ ਮੁੰਡਾ ਮਯੰਕ ਤੇ ਡਰਾਈਵਰ ਜੈਕਰਨ ਉਰਫ ਭਗਤ (32) ਜ਼ਿੰਦਾ ਸੜ ਗਏ ਜਦਕਿ ਪਿੰਡ ਦੇ ਰਵੀ ਅਹਰਿਵਾਰ ਤੇ ਰਮੇਸ਼ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ |

ਅੱਗ ਇੰਨੀ ਭਿਆਨਕ ਸੀ ਜਿਸ ਨਾਲ ਉਥੇ ਚੀਕ-ਚਿਹਾੜਾ ਮਚ ਗਿਆ। ਜਿਸ ਤੋਂ ਤੁਰੰਤ ਬਾਅਦ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ | ਪਿੱਛੇ ਤੋਂ ਹੋਰ ਵਾਹਨਾਂ ਤੋਂ ਰਿਸ਼ਤੇਦਾਰ ਤੇ ਹੋਰ ਬਾਰਾਤੀ ਵੀ ਪਹੁੰਚ ਗਏ। ਜਿਨ੍ਹਾਂ ਨੇ ਸੜ ਰਹੀ ਕਾਰ ਦਾ ਸ਼ੀਸ਼ਾ ਤੋੜ ਕੇ ਦੋ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ। ਉਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ।

 

 

ਸੰਤ ਸੀਚੇਵਾਲ ਨੇ CM ਮਾਨ ਨੂੰ ਸੌਂਪਿਆ ਵਾਤਾਵਰਨ ਏਜੰਡਾ, ਉਠਾਇਆ ਇਹ ਮੁੱਦਾ

0

ਸਤਲੁਜ ਦਰਿਆ ਤੋਂ ਮਿੱਟੀ ਹਟਾਉਣ ਦਾ ਉਠਾਇਆ ਮੁੱਦਾ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ CM ਭਗਵੰਤ ਸਿੰਘ ਮਾਨ ਨੂੰ ਵਾਤਾਵਰਨ ਏਜੰਡਾ ਸੌਂਪਿਆ। ਪੰਜਾਬ ਦੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਸਤਲੁਜ ਦਰਿਆ ‘ਤੇ ਗਿੱਦੜਪਿੰਡੀ ਦੇ ਰੇਲਵੇ ਪੁਲ ਦੇ ਹੇਠਾਂ 15 ਤੋਂ 18 ਫੁੱਟ ਮਿੱਟੀ ਜੰਮੀ ਹੋਈ ਹੈ। ਜਿਸ ਨੂੰ ਹਟਾਉਣ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਉਠਾਇਆ ਗਿਆ ਹੈ।

CM ਮਾਨ ਨੇ ਦਿੱਤਾ ਭਰੋਸਾ 

ਸੰਤ ਸੀਚੇਵਾਲ ਨੇ CM ਮਾਨ ਨੂੰ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਮਈ ਦਾ ਪੂਰਾ ਮਹੀਨਾ ਚੋਣਾਂ ਵਿੱਚ ਲੱਗ ਜਾਵੇਗਾ ਅਤੇ ਜੂਨ-ਜੁਲਾਈ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਮਿੱਟੀ ਨੂੰ ਹਟਾਉਣਾ ਮੁਸ਼ਕਲ ਹੋ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਸਿੱਧਾ ਮੁੱਦਾ ਹੈ। ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਉਹ ਜਲਦੀ ਹੀ ਕੰਮ ਸ਼ੁਰੂ ਕਰਵਾਉਣਗੇ ਤਾਂ ਜੋ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ​​ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈ.ਰੋਇ.ਨ ਸਮੇਤ ਇੱਕ ਵਿਅਕਤੀ ਨੂੰ ਕੀਤਾ…

 

ਇਸ ਦੌਰਾਨ ਸੰਤ ਸੀਚੇਵਾਲ ਨੇ ਹੜ੍ਹ ਰੋਕੂ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਦਰਜਨ ਤੋਂ ਵੱਧ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਦਸਤਖ਼ਤ ਕਰਕੇ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਚਾਉਣ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਤਾਵਰਨ ਸਬੰਧੀ ਏਜੰਡਾ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਇਸ ਗੰਭੀਰ ਮੁੱਦੇ ‘ਤੇ ਚਰਚਾ ਕਰ ਸਕਣ।

ਸੰਤ ਸੀਚੇਵਾਲ ਨੇ ਕਿਹਾ ਕਿ ਫਰੀਦਕੋਟ ਤੋਂ ਚੋਣ ਲੜ ਰਹੇ ਕਰਮਜੀਤ ਸਿੰਘ ਬੇਸ਼ਕੀਮਤੀ ਵਾਤਾਵਰਣ ਦੇ ਮੁੱਦੇ ਨੂੰ ਸਹੀ ਤਰੀਕੇ ਨਾਲ ਉਠਾ ਰਹੇ ਹਨ। ਉਨ੍ਹਾਂ ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਕੀਤਾ ਹੈ।

ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਪੁੱਤਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ || Today Latest News

0

ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਪੁੱਤਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਪੁੱਤਰ ਨਾਲ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਗੁਰੂ ਘਰ ‘ਚ ਮੱਥਾ ਟੇਕਿਆ। ਚਰਨ ਕੌਰ ਆਪਣੇ ਪੁੱਤਰ ਨੂੰ ਲੈ ਕੇ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਏ।

ਉਨ੍ਹਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਨ ਲਈ ਆਏ ਹਾਂ ਕਿ ਸਿੱਧੂ ਨੂੰ ਇਨਸਾਫ ਮਿਲੇ।

ਇਹ ਵੀ ਪੜ੍ਹੋ: ਔਰਤ ਨੇ ਪ੍ਰੇਮੀ ਨਾਲ ਮਿਲ ਦਿੱਤਾ ਖੌਫਨਾਕ ਵਾਰਦਾਤ ਨੂੰ ਅੰਜ਼ਾਮ ||…

ਇਸਦੇ ਨਾਲ ਹੀ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ। ਉਹਨਾਂ ਕਿਹਾ ਕਿ ਜਦੋਂ ਤਾਂ ਛੋਟੇ ਸਿੱਧੂ ਦਾ ਦਾ ਜਨਮ ਹੋਇਆ ਹੈ ਅਸੀਂ ਗੁਰੂ ਘਰ ਮੱਥਾ ਨਹੀਂ ਟੇਕਿਆ ਸੀ।

ਅੱਜ ਛੋਟੇ ਸਿੱਧੂ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟਿਕਾਉਣ ਲਈ ਪੁੱਜੇ ਹਾਂ।

ਲੋਕ ਸਭਾ ਚੋਣਾਂ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਅਸੀਂ ਜੋ ਹਾਲਾਤ ਵੇਖੇ ਤੇ ਛੋਟੇ ਸਿੱਧੂ ਮੂਸੇਵਾਲੇ ਕਰਕੇ ਨਹੀਂ ਲੜੀ।

CM ਮਾਨ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਕਨਾਟ ਪਲੇਸ ਹਨੂੰਮਾਨ ਮੰਦਿਰ || Latest News

0
CM Mann and Arvind Kejriwal reached Connaught Place Hanuman Temple

CM ਮਾਨ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਕਨਾਟ ਪਲੇਸ ਹਨੂੰਮਾਨ ਮੰਦਿਰ || Latest News

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਜ਼ਮਾਨਤ ਤੋਂ ਬਾਅਦ ਪੰਜਾਬ ਦੇ CM ਭਗਵੰਤ ਮਾਨ ਨਾਲ ਅੱਜ ਦਿੱਲੀ ਦੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਪਹੁੰਚੇ । ਜਿੱਥੇ ਉਨ੍ਹਾਂ ਨੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸੁਨੀਤਾ ਕੇਜਰੀਵਾਲ ਵੀ ਮੌਜੂਦ ਸਨ ਤੇ ਨਾਲ ਹੀ ਗੋਪਾਲ ਰਾਏ, ਸੰਜੇ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਕਈ ਨੇਤਾ ਵੀ ਆਏ ਸਨ |

ਇਹ ਵੀ ਪੜ੍ਹੋ : ਫੋਟੋ ਸਟੂਡੀਓ ‘ਚ ਲੱਗੀ ਭਿਆਨਕ ਅੱ*ਗ , ਲੱਖਾਂ ਰੁਪਏ ਦਾ ਸਾਮਾਨ ਸ.ੜ ਕੇ ਹੋਇਆ ਸੁਆਹ

ਦੁਪਹਿਰ 1 ਵਜੇ ਕਰਨਗੇ ਪ੍ਰੈੱਸ ਕਾਨਫਰੰਸ

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਮਹਿਰੌਲੀ ਵਿੱਚ ਸ਼ਾਮ 4 ਵਜੇ ਅਤੇ ਕ੍ਰਿਸ਼ਨਾ ਨਗਰ ਵਿੱਚ ਸ਼ਾਮ 6 ਵਜੇ ਰੋਡ ਸ਼ੋਅ ਕਰਨਗੇ ਤੇ ਇਸ ਦੇ ਨਾਲ ਹੀ ਉਹ ਅੱਜ ਦੁਪਹਿਰ 1 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਕੇਜਰੀਵਾਲ 39 ਦਿਨਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਕੱਲ੍ਹ ਹੀ ਜ਼ਮਾਨਤ ‘ਤੇ ਬਾਹਰ ਆਏ ਹਨ | ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ 22 ਦਿਨਾਂ ਦੀ ਰਾਹਤ ਦਿੱਤੀ ਗਈ ਹੈ। ਜਿਸਦੇ ਤਹਿਤ ਕੇਜਰੀਵਾਲ ਨੂੰ 2 ਜੂਨ ਨੂੰ ਤਿਹਾੜ ‘ਚ ਆਤਮ ਸਮਰਪਣ ਕਰਨਾ ਹੋਵੇਗਾ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਰੋਡ ਸ਼ੋਅ ਕੀਤਾ ਅਤੇ ਜਨਤਾ ਦਾ ਧੰਨਵਾਦ ਕੀਤਾ |

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈ.ਰੋਇ.ਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

0

51 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ

ਪੁਲਿਸ ਅਧਿਕਾਰੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਰਾਵਲਪਿੰਡੀ ਵਿਖੇ ਦਰਅਸਲ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਨੂੰ 51 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਵਲਪਿੰਡੀ ਦੇ SHO ਲਾਭ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਰੋਡ ਤੋਂ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਤਲਾਸ਼ੀ ਲਈ ਇੱਕ ਵਿਅਕਤੀ ਨੂੰ ਰੋਕਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 51 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ: ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਕੀਤਾ ਖਾਲੀ || Punjab News

SHO ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਕਨ੍ਹਈਆ ਵਾਸੀ SBS ਨਗਰ ਫਗਵਾੜਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਦੀਪ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ। ਫਿਲਹਾਲ ਪੁਲਿਸ ਉਕਤ ਨੌਜਵਾਨ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰੇਗੀ।

ਦਿੱਲੀ ਸਮੇਤ ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਲਈ ਯੈਲੋ ਅਲਰਟ ਕੀਤਾ ਜਾਰੀ || Today Latest News || Weather Updates

0

ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

ਦਿੱਲੀ-NCR ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਸ਼ੁੱਕਰਵਾਰ ਰਾਤ ਨੂੰ ਕਈ ਇਲਾਕਿਆਂ ‘ਚ ਹਨੇਰੀ ਅਤੇ ਮੀਂਹ ਨਾਲ ਆਏ ਤੂਫਾਨ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ।

ਹਲਕੀ ਬਾਰਿਸ਼ ਤੋਂ ਬਾਅਦ ਤਾਪਮਾਨ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ 3 ਘੰਟਿਆਂ ਦੌਰਾਨ ਉੱਤਰਾਖੰਡ, ਤਾਮਿਲਨਾਡੂ ਅਤੇ ਰਾਜਸਥਾਨ ਵਿੱਚ ਵੀ ਬਾਰਿਸ਼ ਹੋਵੇਗੀ।

ਇਹ ਵੀ ਪੜ੍ਹੋ: ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਕੀਤਾ ਖਾਲੀ || Punjab News

ਇਨ੍ਹਾਂ ਰਾਜਾਂ ‘ਚ ਮੀਂਹ ਦੀ ਸੰਭਾਵਨਾ

IMD ਦੇ ਅਨੁਸਾਰ ਅਗਲੇ 3 ਘੰਟਿਆਂ ਦੌਰਾਨ ਉੱਤਰਾਖੰਡ, ਤਾਮਿਲਨਾਡੂ ਅਤੇ ਰਾਜਸਥਾਨ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੇਘਾਲਿਆ, ਦੱਖਣ-ਪੂਰਬੀ ਅਰੁਣਾਚਲ ਪ੍ਰਦੇਸ਼, ਦੱਖਣ-ਪੂਰਬੀ ਅਸਾਮ, ਮਨੀਪੁਰ, ਦੱਖਣੀ ਅੰਦਰੂਨੀ ਕਰਨਾਟਕ ਅਤੇ ਕੇਰਲ ਵਿੱਚ ਵੀ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇੱਕੋ ਰਾਤ ‘ਚ ਟੁੱਟੇ 4 ਦੁਕਾਨਾਂ ਦੇ ਤਾਲੇ, ਚੋਰ ਨਕਦੀ ਲੈ ਹੋਏ ਫਰਾਰ

0

ਇੱਕੋ ਰਾਤ ‘ਚ ਟੁੱਟੇ 4 ਦੁਕਾਨਾਂ ਦੇ ਤਾਲੇ, ਚੋਰ ਨਕਦੀ ਲੈ ਹੋਏ ਫਰਾਰ

ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਭਾਟੀਆ ਮਾਰਕੀਟ ‘ਚ ਚੋਰੀ ਹੋਈ ਹੈ।ਅਣਪਛਾਤੇ ਨੌਜਵਾਨਾਂ ਨੇ 4 ਦੁਕਾਨਾਂ ਦੇ ਤਾਲੇ ਤੋੜ ਕੇ ਇੱਕ ਦੁਕਾਨ ‘ਚੋਂ 65 ਹਜ਼ਾਰ ਰੁਪਏ ਦੀ ਨਕਦੀ ਅਤੇ ਮਸ਼ੀਨ ਚੋਰੀ ਕਰ ਲਈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਚੋਰ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ। ਦੁਕਾਨ ਮਾਲਕ ਨੇ ਦੱਸਿਆ ਕਿ ਉਹ ਬੁੱਧਵਾਰ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਅਗਲੇ ਦਿਨ ਸਵੇਰੇ ਜਦੋਂ ਉਹ ਦੁਕਾਨ ‘ਤੇ ਆਇਆ ਤਾਂ ਦੇਖਿਆ ਕਿ ਉਸ ਸਮੇਤ 4 ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚੋਂ 65 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਮੈਟਲ ਮਸ਼ੀਨ ਚੋਰੀ ਹੋ ਗਈ।