ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਕੇ ਦਰੱਖਤ ਨਾਲ ਟਕਰਾਈ, ਨੌਜਵਾਨ ਦੀ ਹੋਈ ਦਰਦਨਾਕ ਮੌਤ
ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਪਿੰਡ ਉੱਚਾ ਬੇਟ ਨੇੜੇ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਕੇ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਘਟਨਾ ਸਥਾਨ ਤੇ ਦਰਦਨਾਕ ਮੌਤ ਹੋ ਗਈ ਹੈ। ਜਿਸ ਦੀ ਪਹਿਚਾਣ ਉੱਤਮ ਸਿੰਘ ਪੁੱਤਰ ਬਿਕਰਮ ਸਿੰਘ ਉੱਚਾ ਵਾਸੀ ਪਿੰਡ ਉੱਚਾ ਬੇਟ ਵਜੋਂ ਹੋਈ ਹੈ। ਘਟਨਾ ਸਮੇਂ ਮੌਜੂਦਾ ਇਕ ਪਟਰੋਲ ਪੰਪ ਕਰਮੀਂ ਜਿਸ ਨੇ ਪੂਰਾ ਇਹ ਮੰਜ਼ਰ ਆਪਣੀ ਅੱਖੀਂ ਵੇਖਿਆ ਤੇ ਪਰਿਵਾਰ ਨੂੰ ਫੋਨ ਕਾਲ ਕੀਤੀ ਸੀ ਉਸ ਵਿਅਕਤੀ ਦਾ ਕੀ ਕਹਿਣਾ ਹੈ।
ਇਹ ਵੀ ਪੜ੍ਹੋ: ਸਲਮਾਨ ਦੇ ਘਰ ਗੋਲੀਬਾਰੀ ਮਾਮਲੇ: ਦੋਸ਼ੀ ਵਿੱਕੀ ਨੇ ਕਿਹਾ- ਲਾਰੇਂਸ ਦਾ ਇਸ ‘ਚ ਕੋਈ ਹੱਥ ਨਹੀਂ
ਦੱਸ ਦਈਏ ਕਿ ਹਾਦਸੇ ਤੋਂ ਬਾਅਦ ਕਾਰ ਦਾ ਸਪੀਡੋ ਮੀਟਰ 165 ਕਿਲੋਮੀਟਰ ਪ੍ਰਤੀ ਘੰਟਾ ਗਤੀ ਦਰਸਾ ਰਿਹਾ ਹੈ ਜਿਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਹੋਵੇਗੀ ਜਿਸ ਕਾਰਨ ਇਹ ਹਾਦਸਾ ਗ੍ਰਸਤ ਹੋਈ ਹੈ। ਕਾਰ ਦੇ ਉੱਡੇ ਪਰਖੱਚੇ ਦੇਖ਼ ਕੇ ਹਰ ਇਕ ਦਾ ਦਿਲ ਦਹਿਲ ਜਾਵੇਗਾ ਕਿਉਂਕਿ ਕਾਰ ਦਾ ਮਲਬਾ ਸੈਂਕੜੇ ਫੁੱਟ ਦੂਰ ਤੱਕ ਖਿਲਰਿਆ ਦਿਖਾਈ ਦੇ ਰਿਹਾ ਹੈ। ਪਹਿਲੀ ਨਜ਼ਰੇ ਇਉਂ ਮਹਿਸੂਸ ਹੋ ਹੈ ਜਿਵੇਂ ਇਸ ਦੀ ਹਾਲਤ ਕਿਸੇ ਨੇ ਜਾਣਬੁੱਝ ਕੇ ਕਰ ਦਿੱਤੀ ਹੋਵੇ ਤੇ ਵੱਖ ਵੱਖ ਭਾਗਾਂ ਵਿੱਚ ਵੰਡ ਦਿੱਤਾ ਗਿਆ ਹੋਵੇ l
ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਦੱਸਿਆ ਕਿ ਅਸੀਂ ਤਾਂ ਆਪਣੇ ਪੁੱਤਰ ਦੀ 18ਵਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ ਪਰ ਹੋਣੀਂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਇਹ ਵੀ ਦੱਸ ਦਈਏ ਕਿ ਮਿਰਤਕ ਦੇ ਪਿਤਾ ਬਿਕਰਮ ਸਿੰਘ ਉੱਚਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਨ ਜਿਸ ਕਾਰਨ ਉਹਨਾਂ ਦਾ ਇਲਾਕੇ ਭਰ ਵਿੱਚ ਚੰਗ਼ਾ ਅਸਰ ਰਸੂਖ ਹੈ ਤੇ ਉਹਨਾਂ ਨਾਲ ਅਫਸੋਸ ਕਰਨ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ