Home Blog Page 1623

ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ , ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ || Latest News

0
Major accident happened on Delhi National Highway, 3 members of the family died

ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ , ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ || Latest News

ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ | ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਹੈ ਜਿੱਥੇ ਕਿ ਮਾਂ ਦੇ ਸਸਕਾਰ ਲਈ ਜਾ ਰਹੇ ਪਰਿਵਾਰ ਨਾਲ ਇਹ ਭਾਣਾ ਵਾਪਰ ਗਿਆ | ਇੱਕ ਵਿਅਕਤੀ ਆਪਣੀ ਪਤਨੀ, ਧੀ ਤੇ ਹੋਰ ਰਿਸ਼ਤੇਦਾਰਾਂ ਨੂੰ ਕਾਰ ਵਿਚ ਲੈ ਕੇ ਮਾਂ ਦੇ ਅੰਤਿਮ ਸਸਕਾਰ ਲਈ ਜਾ ਰਿਹਾ ਸੀ। ਪਰ ਰਸਤੇ ਵਿਚ ਹੀ ਉਹ ਖੁਦ ਰੱਬ ਨੂੰ ਪਿਆਰੇ ਹੋ ਗਏ । ਇਸ ਹਾਦਸੇ ਵਿੱਚ ਇਕ ਘਰ ਵਿਚ 3 ਜੀਆਂ ਦੀ ਮੌਤ ਹੋ ਗਈ।

ਬੇਜ਼ੁਬਾਨ ਜਾਨਵਰ ਨੂੰ ਬਚਾਉਣ ਦੇ ਚੱਕਰ ‘ਚ ਵਾਪਰਿਆ ਇਹ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ 5 ਵਜੇ ਵਾਪਰਿਆ ਹੈ | ਦਰਅਸਲ ,ਅਚਾਨਕ ਗੱਡੀ ਅੱਗੇ ਇੱਕ ਬੇਜ਼ੁਬਾਨ ਜਾਨਵਰ ਆ ਗਿਆ ਜਿਸਨੂੰ ਬਚਾਉਣ ਦੇ ਚੱਕਰ ‘ਚ ਗੱਡੀ ਡਿਵਾਈਡਰ ‘ਤੇ ਚੜ੍ਹ ਗਈ | ਜਿਸ ਤੋਂ ਬਾਅਦ ਸਵਾਰੀਆਂ ਬਾਹਰ ਨਿਕਲੀਆਂ ਤਾਂ ਪਿੱਛਿਓਂ ਆ ਰਹੇ ਟਰੱਕ ਨੂੰ ਉਨ੍ਹਾਂ ਨੂੰ ਕੁਚਲ ਦਿੱਤਾ ਹੈ । ਹਾਦਸਾ ਇੰਨਾ ਦਰਦਨਾਕ ਸੀ ਕਿ ਜੋ ਵਿਅਕਤੀ ਕਾਰ ਚਲਾ ਰਿਹਾ ਸੀ, ਉਸ ਵਿਅਕਤੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਕਈਆਂ ਦੇ ਸਰੀਰ ਦੇ ਵੱਖ-ਵੱਖ ਟੁਕੜੇ ਸੜਕ ‘ਤੇ ਖਿਲਰੇ ਹੋਏ ਸਨ।

ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ

7 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚ 32 ਸਾਲਾ ਔਰਤ, 26 ਸਾਲਾ ਲੜਕੀ ਸ਼ਾਮਲ ਸੀ ਤੇ ਡਰਾਈਵਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ |

 

WhatsApp ‘ਚ ਸ਼ਾਮਿਲ ਹੋਣ ਜਾ ਰਿਹਾ ਨਵਾਂ ਫੀਚਰ ! || Latest News

0

ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ

ਵ੍ਹਾਟਸਐਪ ਹਰ ਸਮਾਰਟਫੋਨ ਯੂਜ਼ਰ ਲਈ ਇੱਕ ਜ਼ਰੂਰੀ ਐਪਲੀਕੇਸ਼ਨ ਬਣ ਗਿਆ ਹੈ। ਵ੍ਹਾਟਸਐਪ ਦੀ ਵਰਤੋਂ ਦੁਨੀਆ ਭਰ ਵਿੱਚ ਲਗਭਗ 2.4 ਬਿਲੀਅਨ ਸਮਾਰਟਫ਼ੋਨਸ ਵਿੱਚ ਕੀਤੀ ਜਾ ਰਹੀ ਹੈ। ਵ੍ਹਾਟਸਐਪ ਨਾ ਸਿਰਫ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਜ਼ ਲਿਆਉਂਦਾ ਰਹਿੰਦਾ ਹੈ, ਸਗੋਂ ਇਸ ਦੇ ਨਾਲ ਹੀ ਕੰਪਨੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਨਵੇਂ-ਨਵੇਂ ਫੀਚਰਸ ਵੀ ਲਾਂਚ ਕਰਦੀ ਹੈ। ਵ੍ਹਾਟਸਐਪ ਹੁਣ ਪ੍ਰੋਫਾਈਲ ਫੋਟੋ ਦੀ ਪ੍ਰਾਈਵੇਸੀ ਨਾਲ ਜੁੜਿਆ ਇਕ ਨਵਾਂ ਫੀਚਰ ਲਿਆਉਣ ਜਾ ਰਿਹਾ ਹੈ।

ਪ੍ਰੋਫਾਈਲ ਫੋਟੋ ਦਾ ਸਕਰੀਨਸ਼ਾਟ ਲੈਣ ਦੀ ਇਜਾਜ਼ਤ

ਤੁਹਾਨੂੰ ਦੱਸ ਦੇਈਏ ਕਿ WhatsApp ਜਲਦ ਹੀ iOS ਯੂਜ਼ਰਸ ਲਈ ਨਵਾਂ ਫੀਚਰ ਲਿਆਉਣ ਜਾ ਰਿਹਾ ਹੈ। ਵ੍ਹਾਟਸਐਪ ਦਾ ਇਹ ਆਈਫੋਨ ਯੂਜ਼ਰਸ ਨੂੰ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕਰੀਨਸ਼ਾਟ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ। ਯਾਨੀ ਹੁਣ ਆਈਫੋਨ ਯੂਜ਼ਰਸ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਨਹੀਂ ਲੈ ਸਕਣਗੇ।

WhatsApp ਦੇ ਅਪਡੇਟਸ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WhatsAppinfo ਨੇ ਕੰਪਨੀ ਦੇ ਆਉਣ ਵਾਲੇ ਫੀਚਰਸ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਵ੍ਹਾਟਸਐਪ ਦਾ ਇਹ ਫੀਚਰ ਪਹਿਲਾਂ ਤੋਂ ਹੀ ਐਂਡ੍ਰਾਇਡ ਸਮਾਰਟਫੋਨ ‘ਤੇ ਮੌਜੂਦ ਹੈ ਪਰ ਹੁਣ ਕੰਪਨੀ ਜਲਦ ਹੀ ਇਸ ਨੂੰ iOS ਡਿਵਾਈਸ ਯਾਨੀ ਆਈਫੋਨ ਯੂਜ਼ਰਸ ਲਈ ਪੇਸ਼ ਕਰਨ ਜਾ ਰਹੀ ਹੈ।

WhatsAppinfo ਦੇ ਮੁਤਾਬਕ ਇਸ ਫੀਚਰ ਨੂੰ WhatsApp ਦੇ TestFlight ਐਪ ‘ਤੇ iOS 24.10.10.70 ਲਈ WhatsApp ਬੀਟਾ ‘ਚ ਦੇਖਿਆ ਗਿਆ ਹੈ। Wabetainfo ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ‘ਤੇ ਪੋਸਟ ਕਰਕੇ ਆਉਣ ਵਾਲੇ ਫੀਚਰ ਬਾਰੇ ਵੀ ਜਾਣਕਾਰੀ ਦਿੱਤੀ ਹੈ। ਪੋਸਟ ਵਿੱਚ ਦਿੱਤੇ ਗਏ ਸਕਰੀਨਸ਼ਾਟ ਵਿੱਚ ਤੁਸੀਂ ਆਸਾਨੀ ਨਾਲ ਸਕਰੀਨ ਕੈਪਚਰ ਬਲਾਕਡ ਹੋਣ ਦਾ ਸੁਨੇਹਾ ਦੇਖ ਸਕਦੇ ਹੋ।

ਇਹ ਵੀ ਪੜ੍ਹੋ : ਮਾਂ-ਧੀ ਨੇ ਚੁੱਕਿਆ ਖੌਫਨਾਕ ਕਦਮ, ਦੋਹਾਂ ਦੀ ਹੋਈ ਮੌ.ਤ

ਫਿਲਹਾਲ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਸਕ੍ਰੀਨਸ਼ਾਟਸ ਨੂੰ ਬਲਾਕ ਕਰਨ ਵਾਲਾ ਫੀਟਰ ਸਕ੍ਰੀਨ ਰਿਕਾਰਡਿੰਗ ‘ਤੇ ਵੀ ਕੰਮ ਕਰੇਗਾ ਜਾਂ ਨਹੀਂ। ਫਿਲਹਾਲ ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਨੂੰ ਆਪਣੀ ਪ੍ਰੋਫਾਈਲ ਫੋਟੋਆਂ ਦੇ ਸਕਰੀਨਸ਼ਾਟ ਲੈਣ ਦਾ ਡਰ ਨਹੀਂ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਅਜੇ ਡਿਵੈਲਪਿੰਗ ਮੋਡ ‘ਚ ਹੈ ਅਤੇ ਇਸ ਨੂੰ ਜਲਦ ਹੀ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।

ਮਾਂ-ਧੀ ਨੇ ਚੁੱਕਿਆ ਖੌਫਨਾਕ ਕਦਮ, ਦੋਹਾਂ ਦੀ ਹੋਈ ਮੌ.ਤ || Latest News

0

ਸੰਗਰੂਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ-ਧੀ ਵੱਲੋਂ ਰੇਲਵੇ ਲਾਈਨਾਂ ‘ਤੇ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਦੋਵੇਂ ਟ੍ਰੇਨ ਦੀ ਪਟੜੀ ‘ਤੇ ਲੇਟ ਜਾਂਦੀਆਂ ਹਨ ਤੇ ਫਿਰ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਦੋਵਾਂ ਦੇ ਸਿਰ-ਧੜ ਹੋਏ ਵੱਖ ਹੋ ਗਏ ਸਨ।

ਮ੍ਰਿਤਕਾਂ ਦੀ ਪਹਿਚਾਣ ਮਾਂ ਪਰਮਾ (45) ਤੇ ਧੀ ਲਾਡੀ (24) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਮਾਂ-ਧੀ ਰਾਤ ਨੂੰ ਇਕੱਠਿਆਂ ਸੁੱਤੀਆਂ ਸਨ ਪਰ ਸਵੇਰੇ ਪਤਾ ਨਹੀਂ ਕਦੋਂ ਦੋਵੇਂ ਘਰੋਂ ਨਿਕਲਦੀਆਂ ਹਨ ਤੇ ਅਜਿਹਾ ਖੌਫਨਾਕ ਕਦਮ ਉਨ੍ਹਾਂ ਵੱਲੋਂ ਚੁੱਕਿਆ ਜਾਂਦਾ ਹੈ। ਇਹ ਗਰੀਬ ਪਰਿਵਾਰ ਹੈ, ਜੋ ਕਿ ਕਬਾੜ ਦਾ ਕੰਮ ਕਰਦਾ ਹੈ ਜਿਸ ਦੀ ਪਤਨੀ ਤੇ ਧੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਹੜ੍ਹ ਨੇ ਅਫਗਾਨਿਸਤਾਨ ‘ਚ ਮਚਾਈ ਭਿਆਨ.ਕ ਤਬਾਹੀ , ਐਮਰਜੈਂਸੀ ਦਾ…

ਪਰਿਵਾਰ ਕਾਫੀ ਪ੍ਰੇਸ਼ਾਨ ਸੀ ਕਿਉਂਕਿ 12 ਸਾਲ ਪਹਿਲਾਂ ਜਵਾਨ ਪੁੱਤ ਦੀ ਮੌਤ ਹੋ ਗਈ ਸੀ ਤੇ 2 ਧੀਆਂ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਸੀ ਪਰ ਦੋਵੇਂ ਧੀਆਂ ਹੀ ਆਪਣੇ ਪੇਕੇ ਪਰਿਵਾਰ ਵਿਚ ਰਹਿ ਰਹੀਆਂ ਸਨ। ਘਰੇਲੂ ਕਲੇਸ਼ ਕਰਕੇ ਦੋਵੇਂ ਧੀਆਂ ਪੇਕੇ ਰਹਿ ਰਹੀਆਂ ਸਨ।

ਜਿਹੜੀ ਧੀ ਨੇ ਮਾਂ ਨਾਲ ਮਿਲ ਕੇ ਅਜਿਹਾ ਖੌਫਨਾਕ ਕਦਮ ਚੁੱਕਿਆ ਉਸ ਦਾ ਦੂਜਾ ਵਿਆਹ ਵੀ ਸਿਰੇ ਨਹੀਂ ਚੜ੍ਹਿਆ ਸੀ ਤੇ ਹੁਣ ਉਹ ਆਪਣੀ ਮਾਂ-ਪਿਓ ਨਾਲ ਰਹਿ ਰਹੀ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦੋਵੇਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀਆਂ ਸਨ ਤੇ ਇਸੇ ਕਰਕੇ ਦੋਵਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਕ-ਦੂਜੇ ਦਾ ਹੱਥ ਫੜ ਕੇ ਦੋਵੇਂ ਜਹਾਨੋਂ ਤੁਰ ਗਈਆਂ ਹਨ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

CM ਮਾਨ ਤੇ ਸੁਖਬੀਰ ਬਾਦਲ ਨੇ ‘ਮਾਂ ਦਿਵਸ’ ਦੀਆਂ ਦਿੱਤੀਆਂ ਵਧਾਈਆਂ || Mothers Day

0

ਦੇਸ਼ ਭਰ ਵਿੱਚ ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਦੁਨੀਆ ਵਿੱਚ ਮਾਂ ਨੂੰ ਹਮੇਸ਼ਾ ਹੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਪਿਆਰ ਅਤੇ ਸਬਕ ਦਿੰਦੀ ਹੈ। ‘ਮਾਂ’ ਇਕ ਅਜਿਹਾ ਸ਼ਬਦ ਹੈ, ਜਿਸ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ। ‘ਮਾਂ’ ਸ਼ਬਦ ਕਹਿਣ ਅਤੇ ਸੁਣਨ ਨੂੰ ਤਾਂ ਬਹੁਤ ਛੋਟਾ ਹੈ ਪਰ ਉਸ ਦੇ ਅਰਥ, ਭਾਵ ਬਹੁਤ ਗਹਿਰੇ ਹਨ, ਕਿਉਂਕਿ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ। ਮਾਂ ਸਾਡੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ।

ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ…

ਮਾਂ ਦਿਵਸ ਮੌਕੇ CM ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈ। CM ਮਾਨ ਨੇ ਟਵੀਟ ਕਰਦਿਆਂ ਲਿਖਿਆ,”ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ। ਮਾਵਾਂ ਦੇ ਮੋਹ-ਪਿਆਰ ਦੇ ਇੱਕ-ਇੱਕ ਪਲ ਨੂੰ ਸਮਰਪਿਤ ਮਾਂ ਦਿਵਸ ਦੀਆਂ ਆਪ ਸਭ ਨੂੰ ਵਧਾਈਆਂ । ਪਰਮਾਤਮਾ ਅੱਗੇ ਸੰਸਾਰ ਭਰ ਦੀਆਂ ਮਾਵਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।”

ਉੱਥੇ ਹੀ ਇਸ ਖਾਸ ਦਿਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਮਾਂ ਨੂੰ ਯਾਦ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ । ਸੁਖਬੀਰ ਸਿੰਘ ਬਾਦਲ ਨੇ ਮਾਂ ਦਿਵਸ ਮੌਕੇ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਰੱਬ ਕਿਸੇ ਨੇ ਨਹੀਂ ਦੇਖਿਆ ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ।

ਮਾਂ ਦਾ ਪਿਆਰ ਦੁਨੀਆ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ। ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਨ੍ਹਾਂ ਨੂੰ ਯਾਦ ਕਰਦਿਆਂ ਮੈਂ ਅੱਜ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਮੁਬਾਰਕ। ਵਾਹਿਗੁਰੂ ਮਾਵਾਂ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀਆਂ ਬਖ਼ਸ਼ੇ।”

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ

0
Jalandhar police got a big success, drug money of 84 lakhs was recovered along with luxury cars

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ

ਪੰਜਾਬ ਵਿੱਚ ਇਕ ਪਾਸੇ ਜਿੱਥੇ ਨਸ਼ਾ ਵੱਧਦਾ ਜਾ ਰਿਹਾ ਹੈ ਉੱਥੇ ਹੀ ਪੁਲਿਸ ਵਲੋਂ ਵੀ ਨਸ਼ੇ ‘ਤੇ ਨਕੇਲ ਕੱਸਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸੇ ਦੇ ਤਹਿਤ ਨਸ਼ੇ ਖਿਲਾਫ ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਮਿਲੀ ਹੈ | ਜਿਸਦੇ ਤਹਿਤ ਪੁਲਿਸ ਨੇ ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਦਰਅਸਲ ,ਕੁਝ ਦਿਨ ਪਹਿਲਾਂ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕਰਦੇ ਹੋਏ 48 ਕਿਲੋਗ੍ਰਾਮ ਹੈਰੋਇਨ ਮਾਮਲੇ ਵਿਚ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸੇ ਮਾਮਲੇ ਦੀ ਅਗਲੀ ਕੜੀ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਗ੍ਰਿਫਤਾਰ ਕੀਤੇ ਗਏ 13 ਮੈਂਬਰਾਂ ਤੋਂ ਲਗਜ਼ਰੀ ਗੱਡੀਆਂ ਤੇ ਇਕ ਟਰੱਕ ਦੇ ਨਾਲ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ X ‘ਤੇ ਸ਼ੇਅਰ ਕੀਤੀ ਜਾਣਕਾਰੀ

ਇਸਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਅਕਾਊਂਟ X ‘ਤੇ ਸ਼ੇਅਰ ਕੀਤੀ ਗਈ ਹੈ। ਪੁਲਿਸ ਨੇ ਰੈਕੇਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਡਰੱਗ ਨੈਟਵਰਕ ਦੀਆਂ ਵੱਖ-ਵੱਖ ਭੂਮਿਕਾਵਾਂ ਵਿਚ ਸ਼ਾਮਲ ਸੀ। ਦੱਸ ਦੇਈਏ ਕਿ ਇਹ ਗਿਰੋਹ ਈਰਾਨ, ਅਫਗਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ ਵਿੱਚ ਫੈਲਿਆ ਹੋਇਆ ਸੀ। ਇਸ ਦੇ ਨਾਲ ਹੀ ਇਸ ਦਾ 2 ਸੂਬੇ ਜੰਮੂ-ਕਸ਼ਮੀਰ ਅਤੇ ਗੁਜਰਾਤ ਵਿੱਚ ਵੀ ਇੱਕ ਘਰੇਲੂ ਨੈੱਟਵਰਕ ਸੀ।

 

 

ਹੜ੍ਹ ਨੇ ਅਫਗਾਨਿਸਤਾਨ ‘ਚ ਮਚਾਈ ਭਿਆਨ.ਕ ਤਬਾਹੀ , ਐਮਰਜੈਂਸੀ ਦਾ ਕੀਤਾ ਗਿਆ ਐਲਾਨ || Latest News

0
The flood caused a terrible disaster in Afghanistan, emergency was declared

ਹੜ੍ਹ ਨੇ ਅਫਗਾਨਿਸਤਾਨ ‘ਚ ਮਚਾਈ ਭਿਆਨ.ਕ ਤਬਾਹੀ , ਐਮਰਜੈਂਸੀ ਦਾ ਕੀਤਾ ਗਿਆ ਐਲਾਨ || Latest News

ਅਫਗਾਨਿਸਤਾਨ ‘ਚ ਹੜ੍ਹ ਨੇ ਕਾਫੀ ਤਬਾਹੀ ਮਚਾਈ ਹੋਈ ਹੈ | ਤਾਲਿਬਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਉੱਤਰੀ ਅਫਗਾਨਿਸਤਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 153 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਤਿੰਨ ਸੂਬਿਆਂ ‘ਚ ਜ਼ਖਮੀਆਂ ਦੀ ਗਿਣਤੀ 138 ਦੱਸੀ। ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਹੜ੍ਹ ਆ ਗਿਆ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਜ਼ਬੀਹੁੱਲ੍ਹਾ ਮੁਜਾਹਿਦ ਜੋ ਕਿ ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰਾ ਹੈ ਉਸਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ‘ਸੈਂਕੜੇ… ਇਨ੍ਹਾਂ ਵਿਨਾਸ਼ਕਾਰੀ ਹੜ੍ਹਾਂ ਦੀ ਮਾਰ ਹੇਠ ਆਏ ਹਨ, ਜਦਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ।’

ਜਾਨ-ਮਾਲ ਦਾ ਹੋਇਆ ਭਾਰੀ ਨੁਕਸਾਨ

ਜ਼ਬੀਹੁੱਲ੍ਹਾ ਮੁਜਾਹਿਦ ਨੇ ਟਵਿੱਟਰ ‘ਤੇ ਲਿਖਿਆ ਕਿ ਉੱਤਰ ‘ਚ ਬਗਲਾਨ ਤੋਂ ਇਲਾਵਾ ਉੱਤਰ-ਪੂਰਬ ‘ਚ ਬਦਖਸ਼ਾਨ, ਮੱਧ ਘੋਰ ਅਤੇ ਪੱਛਮੀ ਹੇਰਾਤ ਸੂਬੇ ਵੀ ਭਾਰੀ ਪ੍ਰਭਾਵਿਤ ਹੋਏ ਹਨ। ਇਹ ਵੀ ਕਿਹਾ ਗਿਆ ਕਿ ਭਾਰੀ ਤਬਾਹੀ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਸ਼ਨੀਵਾਰ ਨੂੰ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵਿਤ ਬਾਗਲਾਨ ਸੂਬੇ ਵਿੱਚ ਹੀ 200 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਘਰ ਤਬਾਹ ਜਾਂ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ :ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ , 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਘਟਨਾ ਨੂੰ ਦਿੱਤਾ ਅੰਜਾਮ

100 ਤੋਂ ਵੱਧ ਜ਼ਖਮੀ ਲੋਕਾਂ ਨੂੰ ਆਰਮੀ ਹਸਪਤਾਲਾਂ ਕਰਵਾਇਆ ਗਿਆ ਭਰਤੀ

ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਹਵਾਈ ਸੈਨਾ ਨੇ ਫਸੇ ਹੋਏ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਅਤੇ 100 ਤੋਂ ਵੱਧ ਜ਼ਖਮੀ ਲੋਕਾਂ ਨੂੰ ਆਰਮੀ ਹਸਪਤਾਲਾਂ ‘ਚ ਪਹੁੰਚਾਇਆ ਹੈ।  ਉਹ ਕਿਹੜੇ ਸੂਬੇ ਦੇ ਸਨ, ਉਹਨਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ | ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਐਲਾਨਣ ਤੋਂ ਬਾਅਦ, ਰਾਸ਼ਟਰੀ ਰੱਖਿਆ ਮੰਤਰਾਲੇ ਨੇ ਪ੍ਰਭਾਵਿਤ ਲੋਕਾਂ ਨੂੰ ਭੋਜਨ, ਦਵਾਈ ਅਤੇ ਮੁੱਢਲੀ ਸਹਾਇਤਾ ਸਮੱਗਰੀ ਵੰਡਣੀ ਸ਼ੁਰੂ ਕਰ ਦਿੱਤੀ ਹੈ, ਬਾਗਲਾਨ ਦੇ ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੇ ਮੁਖੀ ਲੋਕ ‘ਸ਼ਾਇਦ ਵਾਧਾ ਕਰਨਗੇ।’

ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਪਿਛਲੇ ਦਿਨਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਅਚਾਨਕ ਵਧੇ ਪਾਣੀ ਲਈ ਤਿਆਰ ਨਹੀਂ ਸੀ। ਹਮਦਰਦ ਨੇ ਕਿਹਾ ਕਿ ਐਮਰਜੈਂਸੀ ਕਰਮਚਾਰੀ, ਰਾਸ਼ਟਰੀ ਸੈਨਾ ਅਤੇ ਪੁਲਿਸ ਸੁਰੱਖਿਆ ਬਲਾਂ ਦੀ ਮਦਦ ਨਾਲ, ਚਿੱਕੜ ਅਤੇ ਮਲਬੇ ਹੇਠ ਦੱਬੇ ਕਿਸੇ ਵੀ ਸੰਭਾਵਿਤ ਪੀੜਤਾਂ ਦੀ ਭਾਲ ਕਰ ਰਹੇ ਹਨ। ਇੱਕ ਅਜਿਹੇ ਦੇਸ਼ ਵਿੱਚ ਖੇਤ ਪਾਣੀ ਨਾਲ ਭਰ ਗਏ ਹਨ, ਜਿਥੇ 4 ਕਰੋੜ ਤੋਂ ਵੱਧ ਲੋਕਾਂ ਵਿੱਚੋਂ 80 ਫੀਸਦੀ ਲੋਕ ਜੀਵਨ ਲਈ ਖੇਤੀ ‘ਤੇ ਨਿਰਭਰ ਹਨ।

ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ , 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਘਟਨਾ ਨੂੰ ਦਿੱਤਾ ਅੰਜਾਮ || Today News

0
Lakhs of rupees flew from the woman's account, 9 people carried out the incident under the conspiracy

ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ , 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਘਟਨਾ ਨੂੰ ਦਿੱਤਾ ਅੰਜਾਮ || Today News

ਕਪੂਰਥਲਾ ਦੇ ਫਗਵਾੜਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ ਦੇ ਖਾਤੇ ‘ਚੋਂ ਲੱਖਾਂ ਰੁਪਏ ਉੱਡ ਗਏ | ਦਰਅਸਲ , ਸਬ-ਡਵੀਜ਼ਨ ਦੀ ਰਹਿਣ ਵਾਲੀ ਇਕ ਔਰਤ ਦੇ ਖਾਤੇ ‘ਚੋਂ ਲੱਖਾਂ ਰੁਪਏ ਕਢਵਾਉਣ ਦੇ ਮਾਮਲੇ ‘ਚ ਸਿਟੀ ਪੁਲਸ ਨੇ 9 ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰੰਤੂ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

4 ਲੱਖ 21 ਹਜ਼ਾਰ ਰੁਪਏ ਕੀਤੇ ਟਰਾਂਸਫਰ

ਮਿਲੀ ਜਾਣਕਾਰੀ ਅਨੁਸਾਰ ਦੀਪਾਲੀ ਸੂਦ ਪਤਨੀ ਨਰੇਸ਼ ਸੂਦ ਵਾਸੀ ਗੁਰੂ ਨਾਨਕਪੁਰਾ ਫਗਵਾੜਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਬੈਂਕ ਖਾਤੇ ਵਿੱਚੋਂ ਕਿਸੇ ਨੇ 4 ਲੱਖ 21 ਹਜ਼ਾਰ ਰੁਪਏ ਟਰਾਂਸਫਰ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਜਾਂਚ ਕੀਤੀ ਗਈ ਸੀ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਦੀਪਾਲੀ ਸੂਦ ਦੇ ਖਾਤੇ ਵਿੱਚੋਂ 9 ਲੋਕਾਂ ਨੇ ਇੱਕ ਸਾਜ਼ਿਸ਼ ਤਹਿਤ ਪੈਸੇ ਟਰਾਂਸਫਰ ਕੀਤੇ ਸਨ।

ਇਹ ਵੀ ਪੜ੍ਹੋ :ਨੌਜਵਾਨ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਮਾ.ਰੀ ਛਾਲ , ਮੌਕੇ ‘ਤੇ ਹੀ ਹੋਈ ਮੌਤ

ਥਾਣਾ ਸਿਟੀ ਦੇ ਐਸ.ਐਚ.ਓ ਜਤਿੰਦਰ ਕੁਮਾਰ ਅਨੁਸਾਰ ਦੀਪਾਲੀ ਸੂਦ ‘ਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਨਿਰੰਜਨ ਰਾਮ ਵਾਸੀ ਹਾਸ਼ਮੀ ਬਾਨੋ ਵਾਸੀ ਗੋਤਾਖੋਰ ਕਾਨਪੁਰ, ਅਮਰੀਨ ਪੁੱਤਰੀ ਗੁਲਾਮ ਵਾਰੀਸ਼ ਬਾਕਰਗਨ, ਸੋਹਿਲ ਪੁੱਤਰ ਹਾਕਮ ਵਾਸੀ ਭਰਤਪੁਰ, ਮਨੀਸ਼ ਕੁਮਾਰ ਵਾਸੀ ਗੰਗੋਰਾ ਤਹਿਸੀਲ ਪਹਾੜੀ ਰਾਜਸਥਾਨ, ਨਰਿੰਦਰ ਸਿੰਘ ਪੁੱਤਰ ਨਾਰੂਕਾ ਨੇ ਧੋਖਾਧੜੀ ਦਾ ਦੋਸ਼ ਲਗਾਇਆ ਹੈ | ਰਘੁਵੀਰ ਸਿੰਘ ਨਰੂਕਾ ਵਾਸੀ ਰਾਜਪੂਤ ਮੁਹੱਲਾ ਝੱਗ ਜੈਪੁਰ, ਮਨੀਸ਼ ਕੁਮਾਰ ਵਾਸੀ ਗੰਗੋਰਾ ਰਾਜਸਥਾਨ, ਗੁਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਢੋਟੀਆਂ ਜ਼ਿਲ੍ਹਾ ਤਰਨਤਾਰਨ ਅਤੇ ਹਰੀਓਮ ਪ੍ਰਜਾਪਤ ਵਾਸੀ ਜਾਮੁਨੀਆਂ ਸ਼ੰਕਰ ਰਤਲਾਮ ਦੇ ਖ਼ਿਲਾਫ਼ ਆਈਪੀਸੀ ਦਾ ਐਕਟ ਧਾਰਾ 419, 2624 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਨੌਜਵਾਨ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਮਾ.ਰੀ ਛਾਲ , ਮੌਕੇ ‘ਤੇ ਹੀ ਹੋਈ ਮੌਤ || News of Punjab

0
The young man jumped from the second floor of the hospital, died on the spot

ਨੌਜਵਾਨ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਮਾ.ਰੀ ਛਾਲ , ਮੌਕੇ ‘ਤੇ ਹੀ ਹੋਈ ਮੌਤ || News of Punjab

ਸ਼ੁੱਕਰਵਾਰ ਦੇਰ ਰਾਤ ਖੰਨਾ ਦੇ ਸਿਵਲ ਹਸਪਤਾਲ ‘ਚ ਇਕ ਘਟਨਾ ਵਾਪਰੀ ਹੈ ਜਿੱਥੇ ਕਿ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ । ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ‘ਤੇ ਬੀਤੀ 2 ਮਈ ਨੂੰ ਹਮਲਾ ਹੋਇਆ ਸੀ | ਜਿਸ ਤੋਂ ਬਾਅਦ ਹਮਲਾਵਰਾਂ ਵੱਲੋਂ ਲਗਾਤਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਸਨ। ਜਦੋਂ ਉਸ ਨੂੰ ਪੁਲਿਸ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਪਛਾਣ 35 ਸਾਲਾ ਕੁਲਵਿੰਦਰ ਸਿੰਘ ਸੋਨੀ ਵਾਸੀ ਰਸੂਲੜਾ ਵਜੋਂ ਹੋਈ ਹੈ।

ਪੁਲਿਸ ਵੱਲੋਂ ਨਹੀਂ ਹੋਈ ਕੋਈ ਕਾਰਵਾਈ

ਜਿਸ ਤੋਂ ਬਾਅਦ ਪਰਿਵਾਰ ਨੇ ਦੋਸ਼ ਲਾਇਆ ਕਿ ਕੁਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਦੀ ਐਮਐਲਆਰ ਕੱਟੀ ਹੋਈ ਸੀ। ਥਾਣਾ ਸਦਰ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਨਾਲ ਹੀ ਕੁਲਵਿੰਦਰ ਸਿੰਘ ‘ਤੇ ਹਮਲਾ ਕਰਨ ਵਾਲੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਡਰ ਕਾਰਨ ਉਹ ਸਿਵਲ ਹਸਪਤਾਲ ਦੇ ਮੇਲ ਵਾਰਡ ਵਿੱਚ ਬਾਥਰੂਮ ਵਿੱਚ ਜਾ ਕੇ ਕੁੰਡੀ ਲਾਈ ਤੇ ਖਿੜਕੀ ਤੋਂ ਛਾਲ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਮੁਲਜ਼ਮਾਂ ਨਾਲ ਕਰ ਰਹੀ ਮਿਲੀਭੁਗਤ

ਮ੍ਰਿਤਕ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਮੁਲਜ਼ਮਾਂ ਨਾਲ ਮਿਲੀਭੁਗਤ ਕਰ ਰਹੀ ਹੈ। 2 ਮਈ ਨੂੰ ਜਦੋਂ ਕੁਲਵਿੰਦਰ ਪਿੰਡ ਦੀ ਇਕ ਦੁਕਾਨ ‘ਤੇ ਗਿਆ ਸੀ ਤਾਂ ਉਸੇ ਪਿੰਡ ਦੇ ਹੀ ਕੁਝ ਬੰਦਿਆਂ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਗਾਲ੍ਹਾਂ ਕੱਢੀਆਂ।

ਜਦੋਂ ਕੁਲਵਿੰਦਰ ਨੇ ਉਸ ਨੂੰ ਰੋਕਿਆ ਤਾਂ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਕੁਲਵਿੰਦਰ ਨੇ ਆਪਣਾ ਹੱਥ ਅੱਗੇ ਕਰ ਦਿੱਤਾ ਸੀ, ਜਿਸ ਕਾਰਨ ਉਸ ਦਾ ਹੱਥ ਬੁਰੀ ਤਰ੍ਹਾਂ ਕੱਟਿਆ ਗਿਆ, ਜਿਸ ਕਾਰਨ ਕੁਲਵਿੰਦਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੀ ਧਿਰ ਵੀ ਹਸਪਤਾਲ ਵਿੱਚ ਦਾਖ਼ਲ ਹੋ ਗਈ ਸੀ ਅਤੇ ਉੱਥੇ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਇਲਾਜ ਦੌਰਾਨ ਕੁਲਵਿੰਦਰ ਦੇ ਹੱਥ ‘ਤੇ ਕਈ ਟਾਂਕੇ ਲੱਗੇ ਸਨ।

ਇਹ ਵੀ ਪੜ੍ਹੋ :ਜਾਣੋ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਕਿਵੇਂ ਜਿਊਂਦੀ ਹੈ ਇਹ ਔਰਤ ?

ਦੋਸ਼ੀਆਂ ਖਿਲਾਫ ਹੋਵੇ ਸਖਤ ਕਾਰਵਾਈ

ਉੱਥੇ ਹੀ ਮ੍ਰਿਤਕ ਦੀ ਭੈਣ ਅਤੇ ਭਰਜਾਈ ਅਨੁਸਾਰ ਸਿਵਲ ਹਸਪਤਾਲ ਵਿੱਚ ਕੁਲਵਿੰਦਰ ਸਿੰਘ ਦੇ ਵਾਰਡ ਵਿੱਚ ਦੋ-ਤਿੰਨ ਦਿਨਾਂ ਤੋਂ ਕੁਝ ਨਸ਼ੇੜੀ ਘੁੰਮ ਰਹੇ ਸਨ। ਇਸ ਦੌਰਾਨ ਦੋਸ਼ੀ ਕੁਲਵਿੰਦਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਡਰ ਦੇ ਮਾਰੇ ਕੁਲਵਿੰਦਰ ਨੇ ਇਹ ਕਦਮ ਚੁੱਕਿਆ। ਉਹ ਇਨਸਾਫ ਚਾਹੁੰਦੇ ਹਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਸਿਟੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ’ਤੇ ਕੁੱਟਮਾਰ ਸਬੰਧੀ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਪਰ ਕੁਲਵਿੰਦਰ ਅਜੇ ਵੀ ਹਸਪਤਾਲ ਵਿੱਚ ਦਾਖਲ ਸੀ, ਜਿਸ ਨੇ ਬਾਥਰੂਮ ਦੀ ਖਿੜਕੀ ਤੋਂ ਪਾਈਪ ਤੋਂ ਹੇਠਾਂ ਛਾਲ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

ਜਾਣੋ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਕਿਵੇਂ ਜਿਊਂਦੀ ਹੈ ਇਹ ਔਰਤ ? || Latest news

0
Know how this woman lives without eating or drinking for 16 years?

ਜਾਣੋ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਕਿਵੇਂ ਜਿਊਂਦੀ ਹੈ ਇਹ ਔਰਤ ? || Latest news

ਹਰ ਮਨੁੱਖ ਨੂੰ ਜਿਊਂਦੇ ਰਹਿਣ ਲਈ ਖਾਣਾ -ਪੀਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਤੁਸੀ ਕਦੇ ਸੁਣਿਆ ਹੈ ਕਿ ਕੋਈ 16 ਸਾਲ ਬਿਨਾਂ ਕੁਝ ਖਾਧੇ-ਪੀਤੇ ਵੀ ਰਹਿ ਸਕਦਾ ਹੈ ? ਹਾਲੀ ਦੇ ਵਿੱਚ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਰਹਿ ਰਹੀ ਹੈ | ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਇੱਕ ਮਨੁੱਖ ਪਾਣੀ ਤੋਂ ਬਿਨਾਂ 3 ਦਿਨ ਤੱਕ ਜੀਉਂਦਾ ਰਹਿ ਸਕਦਾ ਹੈ, ਜਦੋਂ ਕਿ ਅਮਰੀਕਾ ਦੀ ਅਧਿਕਾਰਤ ਵੈਬਸਾਈਟ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਨੁਸਾਰ, ਇੱਕ ਮਨੁੱਖ ਬਿਨਾਂ ਭੋਜਨ ਦੇ 8 ਤੋਂ 21 ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ। ਖੋਜ ਨੇ ਪਾਇਆ ਹੈ ਕਿ ਇਹ ਸਮਾਂ 60 ਦਿਨਾਂ ਤੱਕ ਵੀ ਪਹੁੰਚ ਸਕਦਾ ਹੈ। ਹਾਲਾਂਕਿ, ਇਸ ਤੋਂ ਵੱਧ ਸਮਾਂ ਰਹਿਣਾ ਅਸੰਭਵ ਹੈ।

ਇੱਕ ਰਿਪੋਰਟ ਅਨੁਸਾਰ ਅਫਰੀਕੀ ਔਰਤ ਮੁਲੁਵਰਕ ਅੰਬਾਵ ਜੋ ਕਿ ਇਥਿਓਪੀਆ ਦੀ ਰਹਿਣ ਵਾਲੀ ਹੈ ਜਿਸ ਨਾਲ ਹਾਲ ਹੀ ਦੇ ਵਿਚ ਇੱਕ ਯੂਟਿਊਬਰ ਅਤੇ ਟ੍ਰੈਵਲਰ ਡਰੂ ਬਿੰਸਕੀ ਨੇ ਮੁਲਾਕਾਤ ਕੀਤੀ ਅਤੇ ਉਸਨੂੰ ਇੱਕ ਹੀ ਆਮ ਜਿਹਾ ਸਵਾਲ ਪੁੱਛਿਆ – ਕੀ ਇਹ ਸੱਚ ਹੈ? ਦਰਅਸਲ ,ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੂਲੂਵਰਕ ਨਾਲ ਜੁੜੀ ਇੱਕ ਹੈਰਾਨੀਜਨਕ ਗੱਲ ਬਹੁਤ ਪ੍ਰਚਲਿਤ ਹੈ। ਉਹ ਇਹ ਹੈ ਕਿ ਔਰਤ ਪਿਛਲੇ 16 ਸਾਲਾਂ ਤੋਂ ਬਿਨਾਂ ਖਾਣ-ਪੀਣ ਦੇ ਜਿਉਂਦੀ ਹੈ। ਉਹ ਇਸ ਸਮੇਂ 26 ਸਾਲਾਂ ਦੀ ਹੈ ਅਤੇ ਆਖਰੀ ਚੀਜ਼ ਜੋ ਉਸਨੇ ਖਾਧੀ ਉਹ ਦਾਲ ਦਾ ਬਣਿਆ ਸਟੂ ਸੀ।

ਡਾਕਟਰਾਂ ਵੱਲੋਂ ਤਿੰਨ ਸਾਲ ਤੱਕ ਕੀਤੀ ਗਈ ਜਾਂਚ

ਜਦੋਂ ਡਰੂ ਔਰਤ ਦੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਘਰ, ਪਿੰਡ ਦੇ ਬਾਕੀ ਲੋਕਾਂ ਦੇ ਘਰਾਂ ਤੋਂ ਜ਼ਿਆਦਾ ਵੱਡਾ, ਬਾਊਂਡਰੀ ਜ਼ਿਆਦਾ ਉੱਚੀ ਤੇ ਸੁਰੱਖਿਅਤ ਸੀ। ਔਰਤ ਦਾ  ਘਰ ਅੰਦਰੋਂ ਕਾਫੀ ਖੂਬਸੂਰਤ ਸੀ । ਡਰਾਇੰਗ ਰੂਮ ਵਿੱਚ ਕਈ ਪੋਸਟਰ ਅਤੇ ਐਂਟੀਕ ਚੀਜ਼ਾਂ ਰੱਖੀਆਂ ਹੋਈਆਂ ਸਨ। ਘਰ ਜਿੰਨਾ ਖੂਬਸੂਰਤ ਸੀ, ਬਾਥਰੂਮ ਓਨਾ ਹੀ ਬਦਸੂਰਤ ਸੀ। ਉਸ ਨੇ ਕਿਹਾ ਕਿ ਉਹ ਬਾਥਰੂਮ ਦੀ ਵਰਤੋਂ ਨਹੀਂ ਕਰਦੀ, ਸਿਰਫ ਉਸ ਦੀ ਧੀ ਅਤੇ ਭੈਣ ਹੀ ਕਰਦੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਬਾਗਬਾਨੀ ਵਿੱਚ ਬਿਤਾਉਂਦੀ ਹੈ। ਔਰਤ ਨੇ ਕਿਹਾ ਕਿ ਉਹ ਆਪਣੀ ਧੀ ਲਈ ਖਾਣਾ ਬਣਾਉਂਦੀ ਹੈ, ਪਰ ਉਸ ਨੂੰ ਖੁਦ ਖਾਣ ਦੀ ਇੱਛਾ ਨਹੀਂ ਹੁੰਦੀ।

ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿੱਚ ਡਾਕਟਰਾਂ ਵੱਲੋਂ ਤਿੰਨ ਸਾਲ ਤੱਕ ਉਸਦੀ ਜਾਂਚ ਵੀ ਚਲੀ ਪਰ ਹਰ ਵਾਰ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ। ਡਾਕਟਰਾਂ ਨੇ ਦੇਖਿਆ ਕਿ ਉਸ ਦੀਆਂ ਅੰਤੜੀਆਂ ਵਿਚ ਭੋਜਨ ਜਾਂ ਪਾਣੀ ਦਾ ਕੋਈ ਅੰਸ਼ ਨਹੀਂ ਸੀ । ਜਿਸ ਕਾਰਨ ਉਸ ਨੂੰ ਟਾਇਲਟ ਜਾਂ ਪਿਸ਼ਾਬ ਕਰਨ ਦੀ ਵੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ :ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ,  BCCI ਨੇ ਰਿਸ਼ਭ ਪੰਤ ਨੂੰ ਕੀਤਾ ਬੈਨ

ਪ੍ਰਮਾਤਮਾ ਦੀ ਬਦੌਲਤ ਬਿਨਾਂ ਖਾਧੇ-ਪੀਤੇ ਰਹਿਣ ਦੀ ਮਿਲੀ ਤਾਕਤ

ਔਰਤ ਨੇ ਦੱਸਿਆ ਕਿ ਇਕ ਦਿਨ ਅਚਾਨਕ ਉਸ ਨੂੰ ਨਾ ਤਾਂ ਭੁੱਖ ਲੱਗੀ ਤੇ ਨਾ ਹੀ ਪਿਆਸ। ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਖਾਣਾ ਖਾਣ ਲਈ ਕਿਹਾ ਤਾਂ ਉਹ ਝੂਠ ਬੋਲਦੀ ਸੀ ਕਿ ਉਸ ਨੇ ਖਾ ਲਿਆ ਹੈ। ਔਰਤ ਨੇ ਦੱਸਿਆ ਕਿ ਉਹ ਦੁਬਈ ਅਤੇ ਕਤਰ ਦੇ ਡਾਕਟਰਾਂ ਨੂੰ ਵੀ ਮਿਲੀ, ਜਿਨ੍ਹਾਂ ਨੇ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕੀਤੀ ਪਰ ਉਸ ਵਿਚ ਕੋਈ ਕਮੀ ਨਹੀਂ ਪਾਈ ਗਈ। ਜਦੋਂ ਉਹ ਗਰਭਵਤੀ ਸੀ ਤਾਂ ਉਸ ਨੂੰ ਗਲੂਕੋਜ਼ ਦਿੱਤਾ ਜਾਂਦਾ ਸੀ ਤਾਂ ਜੋ ਬੱਚਾ ਸਿਹਤਮੰਦ ਰਹੇ। ਪਰ ਜਨਮ ਤੋਂ ਬਾਅਦ ਉਹ ਦੁੱਧ ਨਹੀਂ ਚੁੰਘਾ ਸਕੀ। ਉਸ ਦਾ ਮੰਨਣਾ ਹੈ ਕਿ ਪ੍ਰਮਾਤਮਾ ਦੀ ਬਦੌਲਤ ਉਸ ਨੂੰ ਬਿਨਾਂ ਖਾਧੇ-ਪੀਤੇ ਰਹਿਣ ਦੀ ਤਾਕਤ ਮਿਲਦੀ ਹੈ। ਉਹ ਉਸ ਨੂੰ ਧੋਖੇਬਾਜ਼ ਕਹਿਣ ਵਾਲਿਆਂ ਨੂੰ ਕਹਿੰਦੀ ਹੈ ਕਿ ਜੇ ਉਹ ਚਾਹੁਣ ਤਾਂ ਉਹ ਆ ਕੇ ਉਸ ਨਾਲ ਘਰ ਰਹਿ ਕੇ ਵੇਖ ਸਕਦੇ ਹਨ।

 

 

 

ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ, BCCI ਨੇ ਰਿਸ਼ਭ ਪੰਤ ਨੂੰ ਕੀਤਾ ਬੈਨ || Latest News

0
A big blow to Delhi Capitals, BCCI banned Rishabh Pant

ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ, BCCI ਨੇ ਰਿਸ਼ਭ ਪੰਤ ਨੂੰ ਕੀਤਾ ਬੈਨ || Latest News

ਜਿੱਥੇ ਇੱਕ ਪਾਸੇ ਦਿੱਲੀ ਕੈਪੀਟਲਸ ਨੇ ਆਈਪੀਐਲ 2024 ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ | ਟੀਮ ਨੂੰ ਹੁਣ ਆਪਣੇ ਆਖਰੀ 2 ਮੈਚ ਖੇਡਣੇ ਹਨ ਅਤੇ ਇਨ੍ਹਾਂ ਦੋ ਮੈਚਾਂ ‘ਚ ਜਿੱਤ ਨਾਲ ਉਹ ਪਲੇਆਫ ਵਿੱਚ ਆਪਣੀ ਜਗ੍ਹਾ ਬਣਾ ਸਕਦੀ ਹੈ । ਟੀਮ ਦਾ ਅਗਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੈ ਪਰ ਇਸ ਤੋਂ ਪਹਿਲਾਂ ਹੀ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ ਲੱਗਾ ਹੈ। ਜਿਸਦੇ ਤਹਿਤ ਟੀਮ ਦੇ ਕਪਤਾਨ ਰਿਸ਼ਭ ਪੰਤ ‘ਤੇ BCCI ਨੇ ਇਕ ਮੈਚ ਲਈ ਪਾਬੰਦੀ ਲਗਾ ਦਿੱਤੀ ਹੈ। ਜਿਸਦੇ ਚੱਲਦਿਆਂ ਪੰਤ ਹੁਣ ਬੈਂਗਲੁਰੂ ਖਿਲਾਫ ਮੈਚ ਨਹੀਂ ਖੇਡ ਸਕੇਗਾ। ਇਸ ਤੋਂ ਇਲਾਵਾ ਪੰਤ ਦੇ ਸਾਥੀ ਖਿਡਾਰੀਆਂ ‘ਤੇ ਵੀ ਬੀਸੀਸੀਆਈ ਨੇ ਜੁਰਮਾਨਾ ਲਗਾਇਆ ਹੈ।

ਟੀਮ ਦੇ ਇਸ ਸੈਸ਼ਨ ਦੀ ਇਹ ਤੀਜੀ ਗਲਤੀ

ਅੱਜ ਯਾਨੀ 12 ਮਈ ਨੂੰ ਐਮ ਚਿੰਨਾਸਵਾਮੀ ਸਟੇਡੀਅਮ ‘ਚ ਬੈਂਗਲੁਰੂ ਅਤੇ ਦਿੱਲੀ ਵਿਚਾਲੇ ਮੈਚ ਖੇਡਿਆ ਜਾਣਾ ਹੈ ਜਿਸ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਝਟਕਾ ਮਿਲ ਗਿਆ | ਦਿੱਲੀ ਦੀ ਟੀਮ ਨੇ ਇਸ ਸੈਸ਼ਨ ‘ਚ ਇਹ ਤੀਜੀ ਗਲਤੀ ਕੀਤੀ ਹੈ | ਨਿਯਮਾਂ ਮੁਤਾਬਕ ਪਹਿਲੀ ਅਤੇ ਦੂਜੀ ਵਾਰ ਅਜਿਹੀ ਗਲਤੀ ਕਰਨ ‘ਤੇ ਕਪਤਾਨ ਅਤੇ ਟੀਮ ਨੂੰ ਸਿਰਫ ਜੁਰਮਾਨਾ ਭਰਨਾ ਪੈਂਦਾ ਹੈ ਪਰ ਤੀਜੀ ਵਾਰ ਅਜਿਹਾ ਕਰਨ ‘ਤੇ ਕਪਤਾਨ ‘ਤੇ ਸਿੱਧੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। IPL ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਦਿੱਲੀ ਦੇ ਕਪਤਾਨ ਪੰਤ ਨੂੰ ਟੀਮ ਦੇ ਹੌਲੀ ਓਵਰ ਰੇਟ ਕਾਰਨ ਇਹ ਸਜ਼ਾ ਮਿਲੀ ਹੈ |

ਪੰਤ ਨੂੰ ਇਹ ਸਜ਼ਾ ਕਿਉਂ ਮਿਲੀ ?

ਪੰਤ ਨੂੰ ਇਹ ਸਜ਼ਾ ਮੈਚ ਰੈਫਰੀ ਨੇ ਰਾਜਸਥਾਨ ਰਾਇਲਜ਼ ਖਿਲਾਫ ਮੈਚ ‘ਚ ਹੌਲੀ ਓਵਰ ਰੇਟ ਕਾਰਨ ਦਿੱਤੀ। ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਬੀਸੀਸੀਆਈ ਓਮਬਡਸਮੈਨ ਨੇ ਇਸ ਉੱਤੇ ਵਰਚੁਅਲ ਸੁਣਵਾਈ ਕੀਤੀ। ਪਰੰਤੂ ਇੱਥੇ ਵੀ ਦਿੱਲੀ ਅਤੇ ਪੰਤ ਨੂੰ ਰਾਹਤ ਨਹੀਂ ਮਿਲੀ ਕਿਉਂਕਿ ਲੋਕਪਾਲ ਨੇ ਰੈਫਰੀ ਦੇ ਫੈਸਲੇ ਨੂੰ ਸਹੀ ਪਾਇਆ ਅਤੇ ਇਸ ਨੂੰ ਬਰਕਰਾਰ ਰੱਖਿਆ। ਜਿਸਦੇ ਚੱਲਦਿਆਂ ਇਕ ਮੈਚ ਦੀ ਮੁਅੱਤਲੀ ਤੋਂ ਇਲਾਵਾ ਪੰਤ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਗੱਲ ਇੱਥੇ ਹੀ ਨਹੀਂ ਰੁਕਦੀ ਸਗੋਂ ਪਲੇਇੰਗ ਇਲੈਵਨ ਦਾ ਹਿੱਸਾ ਰਹੇ ਹੋਰ ਖਿਡਾਰੀਆਂ ਅਤੇ ਪ੍ਰਭਾਵ ਵਾਲੇ ਖਿਡਾਰੀਆਂ ‘ਤੇ ਵੀ 12 ਲੱਖ ਰੁਪਏ ਜਾਂ ਮੈਚ ਫੀਸ ਦਾ 50 ਫੀਸਦੀ (ਜੋ ਵੀ ਘੱਟ ਹੋਵੇ) ਦਾ ਜੁਰਮਾਨਾ ਲਗਾਇਆ ਗਿਆ ਹੈ।