Home Blog Page 1622

ਪੰਜਾਬੀ ਜਗਤ ਦੇ ਮਸ਼ਹੂਰ ਲੇਖਕ ਸੁਰਜੀਤ ਪਾਤਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸੰਸਕਾਰ

0
The famous writer of Punjabi world Surjit Patar will be cremated today with official honors

ਪੰਜਾਬੀ ਜਗਤ ਦੇ ਮਸ਼ਹੂਰ ਲੇਖਕ ਸੁਰਜੀਤ ਪਾਤਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸੰਸਕਾਰ

ਪੰਜਾਬ ਦੇ ਕਵੀਆਂ ਵਿਚੋਂ ਇਕ ਸੁਰਜੀਤ ਪਾਤਰ ਦੇ ਦਿਹਾਂਤ ਨਾਲ ਪੂਰੇ ਪੰਜਾਬੀ ਸਾਹਿਤ ਜਗਤ  ਨੂੰ ਵੱਡਾ ਝਟਕਾ ਲੱਗਾ ਹੈ | ਜਿਸਦੇ ਚੱਲਦਿਆਂ ਅੱਜ 13 ਮਈ ਸੋਮਵਾਰ ਨੂੰ ਉਹਨਾਂ ਨੂੰ ਪੂਰਨ ਤੌਰ ‘ਤੇ ਵਿਦਾਇਗੀ ਦੇ ਦਿੱਤੀ ਜਾਵੇਗੀ | ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸੇ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਗੇ ਅਤੇ ਸੁਰਜੀਤ ਪਾਤਰ ਦੇ ਪਰਿਵਾਰ ਨੂੰ ਮਿਲਣਗੇ।

79 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਸੁਰਜੀਤ ਪਾਤਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ । ਉਨ੍ਹਾਂ ਨੇ ਲੁਧਿਆਣਾ ਵਿਖੇ ਆਪਣੇ ਆਖਰੀ ਸਾਹ ਲਏ । ਸੁਰਜੀਤ ਪਾਤਰ ਜਲੰਧਰ ਦੇ ਪਿੰਡ ਪੱਤੜ ਕਲਾਂ ਦੇ ਜੰਮਪਲ ਸਨ | ਉਹਨਾਂ ਨੇ ਸਾਹਿਤ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।

ਦੱਸ ਦਈਏ ਕਿ ਸੁਰਜੀਤ ਪਾਤਰ ਨੇ ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਅਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਪਾਤਰ ਨੇ ਗੁਰੂ ਨਾਨਕ ਦੇਵ (ਅੰਮ੍ਰਿਤਸਰ) ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਿਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉੱਥੋਂ ਸੇਵਾਮੁਕਤ ਹੋ ਗਏ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ ਵੋਟਿੰਗ ਅੱਜ

ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ । ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ 2012 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਸੁਰ ਜ਼ਮੀਨ, ਬ੍ਰਿਖ ਅਰਜ ਕਰੇ, ਹਨੇਰੇ ਵਿਚ ਸੁਲਗਦੀ ਵਰਨਮਾਲਾ ਸ਼ਾਮਲ ਹਨ।

 

 

 

ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ ਵੋਟਿੰਗ ਅੱਜ || Latest News

0
Voting for the fourth phase of Lok Sabha elections 2024 today

ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ ਵੋਟਿੰਗ ਅੱਜ || Latest News

ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ ਵੋਟਿੰਗ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸਦੇ ਚੱਲਦਿਆਂ ਅੱਜ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਚੌਥੇ ਪੜਾਅ ਦੀਆਂ ਚੋਣਾਂ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25, ਤੇਲੰਗਾਨਾ ਦੀਆਂ 17, ਉੱਤਰ ਪ੍ਰਦੇਸ਼ ਦੀਆਂ 13, ਮਹਾਰਾਸ਼ਟਰ ਦੀਆਂ 11, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਦੀਆਂ 8 ਸੀਟਾਂ, ਬਿਹਾਰ ਦੇ 5 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।

ਕਿਹੜਾ ਉਮੀਦਵਾਰ ਕਿੱਥੋਂ ਲੜ ਰਿਹਾ ਚੋਣ

ਲੋਕ ਸਭਾ ਦੀਆਂ ਚੌਥੇ ਪੜਾਅ ਦੀਆਂ ਚੋਣਾਂ ਵਿੱਚ ਇਸ ਵਾਰ ਕੇਂਦਰ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ ਬਿਹਾਰ ਦੀ ਬੇਗੂਸਰਾਏ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉੱਥੇ ਹੀ ਚੋਣ ਮੈਦਾਨ ਵਿੱਚ ਨਿੱਤਰ ਰਹੇ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਦੀ ਕਨੌਜ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਪੰਕਜਾ ਮੁੰਡੇ ਮਹਾਰਾਸ਼ਟਰ ਦੇ ਬੀਡ ਤੋਂ ਚੋਣ ਲੜ ਰਹੀ ਹੈ। ਨਿਤਿਆਨੰਦ ਰਾਏ ਉਜਿਆਰਪੁਰ ਤੋਂ ਚੋਣ ਲੜ ਰਹੇ ਹਨ, ਜਦਕਿ ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਪੱਛਮੀ ਬੰਗਾਲ ਦੀ ਬਹਿਰਾਮਪੁਰ ਸੀਟ ਤੋਂ ਉਮੀਦਵਾਰ ਹਨ। AIMIM ਦੇ ਅਸਦੁਦੀਨ ਓਵੈਸੀ ਹੈਦਰਾਬਾਦ ਤੋਂ ਚੋਣ ਲੜ ਰਹੇ ਹਨ। ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਦੀ ਸੂਬਾ ਪ੍ਰਧਾਨ ਵਾਈ ਐਸ ਸ਼ਰਮੀਲਾ ਕਡਪਾ ਚੋਣ ਲੜ ਰਹੀ ਹੈ | ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਤੋਂ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਚੋਣ ਮੈਦਾਨ ਵਿੱਚ ਹੈ।

ਚੌਥੇ ਪੜਾਅ ‘ਚ 1.92 ਲੱਖ ਪੋਲਿੰਗ ਸਟੇਸ਼ਨਾਂ ‘ਤੇ 17.7 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚੋਂ 8.97 ਕਰੋੜ ਪੁਰਸ਼ ਅਤੇ 8.73 ਕਰੋੜ ਮਹਿਲਾ ਵੋਟਰ ਹਨ। ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1717 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਲੋਕ ਸਵੇਰ ਤੋਂ ਹੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ‘ਤੇ ਪਹੁੰਚ ਰਹੇ ਹਨ।

CM ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਬਾਬਾ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ

0

ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਨਾਲ ਸਥਾਨਕ ਪੁਰਾਣਾ ਬੱਸ ਅੱਡਾ ਤੇ ਸਥਿਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸਮਾਰਕ ਵਿਖੇ ਪਹੁੰਚ ਕੇ ਬਾਬਾ ਸਾਹਿਬ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਉਹਨਾਂ ਸਮੁੱਚੀ ਟੀਮ ਦੇ ਨਾਲ ਸੰਵਿਧਾਨ ਨੂੰ ਬਚਾਉਣ ਲਈ ਵੱਧ ਚੜ੍ਹਕੇ ਕੰਮ ਕਰਨ ਦਾ ਪ੍ਰਣ ਲਿਆ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਤੇਜ ਪੰਨੂੰ ਨੇ ਕਿਹਾ ਕਿ ਭਾਰਤ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਲੋਕਾਂ ਨੂੰ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੋਵੇਗਾ। ਸਾਡਾ ਭਾਰਤ ਦੇਸ਼ ਭਿੰਨ-ਭਿੰਨ ਪ੍ਰਕਾਰ ਦੇ ਫੁੱਲਾਂ ਨਾਲ ਬਣਿਆ ਹੋਇਆ ਇਕ ਗੁੱਲਦਸਤਾ ਹੈ। ਇਹ ਗੁੱਲਦਸਤਾ ਤਾਹੀਓਂ ਕਾਇਮ ਰਹਿ ਸਕਦਾ ਹੈ ਜਦੋਂ ਦੇਸ਼ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬਣਾਏ ਸੰਵਿਧਾਨ ਅਨੁਸਾਰ ਚੱਲੇ। ਜੇਕਰ ਦੇਸ਼ ਦਾ ਸੰਵਿਧਾਨ ਬਚੇਗਾ ਤਾਂ ਹੀ ਲੋਕਤੰਤਰ ਬਚੇਗਾ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਵਿਚ ਸਾਰੀਆਂ ਲੋਕਤੰਤਰੀ ਸੰਸਥਾਵਾਂ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੇਸ਼ ਵਿਚ ਤਾਨਾਸ਼ਾਹੀ ਚੱਲ ਰਹੀ ਹੈ ਜਿਸ ਨੂੰ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ‘ਇੰਡੀਆ’ ਗੱਠਜੋੜ ਦੇ ਸਹਿਯੋਗ ਨਾਲ ਆਪਣੀ ਲੜਾਈ ਮਜ਼ਬੂਤੀ ਨਾਲ ਲੜ ਰਹੀ ਹੈ।

ਇਹ ਵੀ ਪੜ੍ਹੋ: ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਮਾਂ ਦਾ ਅਸ਼ੀਰਵਾਦ ਲੈ…

ਬਲਤੇਜ ਪੰਨੂੰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਸਿਰਫ ਲੋਕਸਭਾ ਦੀਆਂ ਚੋਣਾਂ ਨਹੀਂ ਹਨ, ਬਲਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੇਕਰ ਅਸੀਂ ਲੋਕ ਇਸ ਵਾਰੀ ਸਮਾਂ ਨਾ ਸੰਭਾਲ ਸਕੇ, ਤਾਂ ਫੇਰ ਸਾਨੂੰ ਬਾਬਾ ਸਾਹਿਬ ਦੁਆਰਾ ਬਣਾਏ ਗਏ ਭਾਰਤੀ ਸੰਵਿਧਾਨ ਨੂੰ ਬਚਾਉਣ ਦਾ ਸਮਾਂ ਵੀ ਨਹੀਂ ਮਿਲੇਗਾ। ਦੇਸ਼ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਦੇਸ਼ ਦੀਆਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਵਿਰੋਧੀ ਧਿਰਾਂ ਦਾ ਕੋਈ ਲੀਡਰ ਹੀ ਨਾ ਬਚੇ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਅੱਜ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਦੀ ਵੱਡੀ ਲੋੜ ਹੈ ਕਿਉਂਕਿ ਕਈ ਲੋਕ ਸੰਵਿਧਾਨ ਦੇ ਵਿੱਚ ਤਬਦੀਲੀ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਧਰਮਾਂ ਦੇ ਨਾਮ ਉੱਤੇ ਵੰਡ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਅਤੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਹੁਣ ਤਾਂ ਭਾਰਤੀ ਸੰਵਿਧਾਨ ਵੀ ਖਤਰੇ ਵਿੱਚ ਹੈ। ਇਸ ਲਈ ਅੱਜ ਅਸੀਂ ਸਾਰਿਆਂ ਨੇ ਬਾਬਾ ਸਾਹਿਬ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਆਪਣੇ ਸੰਵਿਧਾਨ ਨੂੰ ਬਚਾਉਣ ਦਾ ਪ੍ਰਣ ਕੀਤਾ।

ਇਸ ਮੌਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ, ਰਾਜਵੀਰ ਸਿੰਘ, ਜਸਵਿੰਦਰ ਰਿੰਪਾ, ਗੁਰਵਿੰਦਰ ਸਿੰਘ, ਅਭਿਸ਼ੇਕ ਸ਼ਰਮਾ, ਅਮਿਤ ਵਿਕੀ ਸ਼ੋਸ਼ਲ ਮੀਡੀਆ ਜਿਲ੍ਹਾ ਪ੍ਰਧਾਨ, ਰਿੰਕੂ ਪਹਿਲਵਾਨ ਜਿਲ੍ਹਾ ਵਾਈਸ ਪ੍ਰਧਾਨ, ਘੁੰਮਣ ਸਿੰਘ ਫੌਜੀ, ਰਿਸ਼ਵ ਰਾਜਪੂਤ, ਰਾਜਾ ਸਿੰਘ, ਪਰਮੇਸ਼ ਕੁਮਾਰ ਨਿੱਕੂ, ਲਖਵੀਰ ਲੱਖੀ, ਰਾਜ਼ੇਸ਼ ਮਿੰਟੂ, ਭਾਰਤ ਭੂਸ਼ਣ, ਬੰਟੀ, ਕਾਲਾ ਬਾਬਾ, ਪਵਨ ਰਾਜਪੁਰੋਹਿਤ, ਲੱਕੀ, ਗੋਲਡੀ ਆਦਿ ਹੋਰ ਸਾਥੀ ਵੀ ਮੋਜੂਦ ਸਨ।

ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਮਾਂ ਦਾ ਅਸ਼ੀਰਵਾਦ ਲੈ ਮਨਾਇਆ ਮਾਂ ਦਿਵਸ

0

ਮਾਂ ਦਿਵਸ ਮੌਕੇ ਜਿੱਥੇ ਦੁਨੀਆ ਭਰ ਵਿਚ ਲੋਕ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਇਸ ਦਿਵਸ ਨੂੰ ਮਨਾ ਰਹੇ ਹਨ । ਓਥੇ ਹੀ ਅੰਮ੍ਰਿਤਸਰ ਵਿਖੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਮਾਤਾ ਗੁਰਮੀਤ ਕੌਰ ਕੋਲ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ।

ਇਹ ਵੀ ਪੜ੍ਹੋ:

WhatsApp ‘ਚ ਸ਼ਾਮਿਲ ਹੋਣ ਜਾ ਰਿਹਾ ਨਵਾਂ ਫੀਚਰ ! ||…

ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸੁੱਖ ਔਜਲਾ ਨਾਲ ਸਨ। ਉਹਨਾਂ ਕਿਹਾ ਮਾਂ ਦੀ ਕੁੱਖ ਵਿੱਚ ਪੈਦਾ ਹੋ ਕੇ ਅੱਜ ਅਸੀ ਇਸ ਦੁਨੀਆ ਵਿਚ ਆਏ ਹਾਂ। ਉਹਨਾਂ ਕਿਹਾ ਕਿ ਪੈਸੈ ਦੀ ਭੱਜਦੌੜ ਵਿੱਚ ਲ਼ੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਹਨ ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਆਪਣੇ ਮਾਂ ਬਾਪ ਨੂੰ ਨਾ ਭੁੱਲਿਓ ਇਨ੍ਹਾਂ ਦੋਵਾਂ ਦਾ ਸਤਿਕਾਰ ਕਰੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆਂ ਵਿੱਚ ਹਾਂ ਉਨ੍ਹਾਂ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ ਜੋ ਆਪਣੇ ਮਾਂ-ਬਾਪ ਨੂੰ ਆਸ਼ਰਮ ਵਿੱਚ ਜਾ ਸੜਕਾਂ ਤੇ ਛੱਡ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਮੈ ਅੱਜ ਜਿਸ ਮੁਕਾਮ ਤੇ ਹਾਂ ਮੈਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਹੀ ਇਸ ਜਗ੍ਹਾ ਤੇ ਪੁੱਜਾ ਹਾਂ ਮੈਂ ਕੋਈ ਵੀ ਕੰਮ ਕਰਦਾ ਹਾਂ ਤੇ ਪਹਿਲਾਂ ਹੀ ਆਪਣੀ ਮਾਂ ਦਾ ਅਸ਼ੀਰਵਾਦ ਲੈ ਕੇ ਹੀ ਉਹ ਕੰਮ ਕਰਦਾ ਹਾਂ ਉਹਨਾਂ ਕਿਹਾ ਕਿ ਹਮੇਸ਼ਾ ਹੀ ਮਾਵਾਂ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਸਿਰ ਤੇ ਬਣਿਆ ਰਵੇ

ਹੁਣ X ‘ਤੇ ਵੀ ਹੋਵੇਗੀ ਕਮਾਈ, ਐਲੋਨ ਮਸਕ ਨੇ ਕੀਤਾ ਇਹ ਐਲਾਨ || Latest News

0

ਐਕਸ ਦੇ ਮਾਲਕ ਐਲੋਨ ਮਸਕ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਯੂਟਿਊਬ ਦੀ ਤਰ੍ਹਾਂ ਹੁਣ ਐਕਸ ‘ਤੇ ਵੀ ਯੂਜ਼ਰਸ ਫਿਲਮਾਂ, ਸ਼ੋਅਜ਼, ਪੋਡਕਾਸਟ ਅਤੇ ਮਿਊਜ਼ਿਕ ਵੀਡੀਓਜ਼ ਵਰਗੇ ਲੰਬੇ ਫਾਰਮੈਟ ਵਾਲੇ ਕੰਟੈਂਟ ਨੂੰ ਅਪਲੋਡ ਕਰ ਸਕਣਗੇ ਅਤੇ ਆਪਣੇ ਵੀਡੀਓ ਕੰਟੈਂਟ ਦਾ ਮੁਦਰੀਕਰਨ ਵੀ ਕਰ ਸਕਣਗੇ। ਜਾਣਕਾਰੀ ਮੁਤਾਬਕ ਇਹ ਫੀਚਰ ਅਗਲੇ ਮਹੀਨੇ ਤੱਕ ਐਕਸ ‘ਤੇ ਉਪਲੱਬਧ ਹੋਵੇਗਾ।

ਐਲੋਨ ਮਸਕ ਦੇ ਅਨੁਸਾਰ, ਇਹ ਨਵਾਂ ਬਦਲਾਅ ਉਪਭੋਗਤਾਵਾਂ ਲਈ ਕਮਾਈ ਜਾਂ ਮੁਦਰੀਕਰਨ ਦੇ ਨਵੇਂ ਤਰੀਕੇ ਲਿਆਏਗਾ। ਵੀਡੀਓਜ਼ ਅਤੇ ਸਬਸਕ੍ਰਿਪਸ਼ਨ ਤੋਂ ਜੋ ਵੀ ਆਮਦਨ ਹੁੰਦੀ ਹੈ ਉਹ ਸਮੱਗਰੀ ਨਿਰਮਾਤਾਵਾਂ ਨੂੰ ਦਿੱਤੀ ਜਾਵੇਗੀ। ਯੂਟਿਊਬ ਦੀ ਤਰ੍ਹਾਂ, ਐਕਸ, ਉਪਭੋਗਤਾਵਾਂ ਨਾਲ ਵਿਗਿਆਪਨਾਂ ਅਤੇ ਗਾਹਕੀਆਂ ਤੋਂ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਸਾਂਝਾ ਕਰੇਗਾ।

ਐਲੋਨ ਮਸਕ ਦਾ ਕਹਿਣਾ ਹੈ ਕਿ ਐਕਸ ਯੂਜ਼ਰਸ ਹੁਣ ਆਸਾਨੀ ਨਾਲ ਫਿਲਮਾਂ, ਟੀਵੀ ਸੀਰੀਜ਼ ਅਤੇ ਪੋਡਕਾਸਟ ਪੋਸਟ ਕਰ ਸਕਦੇ ਹਨ ਅਤੇ ਸਬਸਕ੍ਰਿਪਸ਼ਨ ਰਾਹੀਂ ਮੁਦਰੀਕਰਨ ਕਰ ਸਕਦੇ ਹਨ। ਮਸਕ ਨੇ ਸਟ੍ਰੀਮਿੰਗ ਸੇਵਾ PassionFlick ਦੇ ਸਹਿ-ਸੰਸਥਾਪਕ, ਆਪਣੀ ਭੈਣ ਟੋਸਕਾ ਮਸਕ ਨੂੰ ਜਵਾਬ ਦਿੰਦੇ ਹੋਏ ਇਹ ਟਵੀਟ ਕੀਤਾ। ਟੋਸਕਾ ਨੇ ਆਪਣੀ ਪੋਸਟ ‘ਚ ਲਿਖਿਆ ਕਿ ਲੋਕ ਹੁਣ ਐਕਸ ‘ਤੇ ਫਿਲਮ ਦੇਖ ਰਹੇ ਹਨ। ਇਹ ਕਾਫ਼ੀ ਚੰਗਾ ਹੈ।

ਇਹ ਵੀ ਪੜ੍ਹੋ: ਕੁਲਬੀਰ ਸਿੰਘ ਕੰਗ ਬਣੇ ਪਿੰਡ ਹਰਦਾਸਾ ਤੋਂ ਬੀਕੇਯੂ ਤੋਤੇਵਾਲ ਦੇ ਇਕਾਈ…

ਐਲੋਨ ਮਸਕ ਨੇ ਆਪਣੇ ਫਾਲੋਅਰਸ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ‘AI ਔਡੀਅੰਸ’ ਫੀਚਰ ਜਲਦ ਹੀ ਆ ਰਿਹਾ ਹੈ, ਜਿਸ ਦੀ ਮਦਦ ਨਾਲ ਤੁਸੀਂ ਜਲਦ ਹੀ ਇਸ਼ਤਿਹਾਰਾਂ ਲਈ ਆਪਣੇ ਟੀਚੇ ਵਾਲੇ ਦਰਸ਼ਕਾਂ ਤੱਕ ਪਹੁੰਚ ਸਕਦੇ ਹੋ। ਇਸ ਤੋਂ ਇਲਾਵਾ ਐਕਸ ‘ਤੇ ਇਕ ਹੋਰ ਫੀਚਰ ਪਾਸਕੀ ਵੀ ਐਂਟਰ ਹੋਣ ਜਾ ਰਹੀ ਹੈ।

ਇਹ ਅਜੇ ਤੱਕ ਸਾਰੇ ਉਪਭੋਗਤਾਵਾਂ ਲਈ ਪੂਰੀ ਤਰ੍ਹਾਂ ਰੋਲਆਊਟ ਨਹੀਂ ਕੀਤਾ ਗਿਆ ਹੈ। ਹਾਲ ਹੀ ਵਿੱਚ, ਕੰਪਨੀ ਨੇ ਡਾਟਾ ਸੁਰੱਖਿਅਤ ਰੱਖਣ ਲਈ ਕੁਝ ਉਪਭੋਗਤਾਵਾਂ ਲਈ ਪਾਸਕੀ ਫੀਚਰ ਨੂੰ ਰੋਲਆਊਟ ਕੀਤਾ ਸੀ। ਪਾਸਕੀ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਉਪਭੋਗਤਾ ਪਾਸਵਰਡ ਦੀ ਬਜਾਏ ਫਿੰਗਰ ਪ੍ਰਿੰਟ ਆਈਡੀ ਦੁਆਰਾ ਆਪਣੇ ਐਕਸ ਖਾਤੇ ਵਿੱਚ ਲੌਗਇਨ ਕਰ ਸਕਦੇ ਹਨ।

 

 

ਕਈ ਸਾਬਕਾ ਕੌਂਸਲਰ ਬੀਜੇਪੀ ਛੱਡ ਕਾਂਗਰਸ ‘ਚ ਹੋਏ ਸ਼ਾਮਿਲ || Latest News Punjab

0

ਪਟਿਆਲਾ ‘ਚ ਬੀਜੇਪੀ ਨੂੰ ਵੱਡਾ ਝਟਕਾ

ਪਟਿਆਲਾ ਦੇ ਵਿੱਚ ਕਈ ਸਾਬਕਾ ਕੌਂਸਲਰ ਬੀਜੇਪੀ ਛੱਡ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਉਣ ਦੇ ਲਈ ਵਿਸ਼ੇਸ਼ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ।

ਇਹ ਵੀ ਪੜ੍ਹੋ:

WhatsApp ‘ਚ ਸ਼ਾਮਿਲ ਹੋਣ ਜਾ ਰਿਹਾ ਨਵਾਂ ਫੀਚਰ ! ||…

ਅੱਜ ਪ੍ਰਤਾਪ ਸਿੰਘ ਬਾਜਵਾ ਪਟਿਆਲਾ ਦੇ ਵਿੱਚ ਪਹੁੰਚੇ ਤਾਂ ਬੀਜੇਪੀ ਦੇ ਕਈ ਸਾਬਕਾ ਕੌਂਸਲਰ ਜਿਨਾਂ ਦੇ ਵਿੱਚ ਸਰੋਜ ਸ਼ਰਮਾ ਪਰਮੀਲਾ ਮਹਿਤਾ, ਗੋਪੀ ਰੰਗੀਲਾ ਪ੍ਰਿਅੰਕੁਰ ਮਲਹੋਤਰਾ ਸੰਦੀਪ ਕੁਮਾਰ ਅਤੇ ਮੁਸਲਿਮ ਲੀਗ ਤੋਂ ਡਾਕਟਰ ਸਅਦ ਅਹਿਮਦ ਸਮੀਰ ਅਹਿਮਦ ਅਤੇ ਆਪ ਤੋਂ ਸਪਨਾ ਚੌਹਾਨ ਨੇ ਕਾਂਗਰਸ ਦਾ ਪੱਲਾ ਫੜਿਆ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਕੇਵਲ ਆਪ ਅਤੇ ਕਾਂਗਰਸ ਦੇ ਵਿੱਚਕਾਰ ਹੀ ਲੜਾਈ ਹੈ ਅਕਾਲੀ ਦਲ ਤੀਜੇ ਨੰਬਰ ਤੇ ਅਤੇ ਬੀਜੇਪੀ ਪੂਰੇ ਪੰਜਾਬ ਦੀ ਕਿਸੇ ਵੀ ਸੀਟ ‘ਤੇ ਤੀਜੇ ਨੰਬਰ ਤੋਂ ਉੱਪਰ ਨਹੀਂ ਉੱਠ ਸਕਦੀ।

ਗ੍ਰਿਫਤਾਰ ਕਿਸਾਨ ਆਗੂਆਂ ਦੀ ਬਿਨਾ ਸ਼ਰਤ ਰਿਹਾਈ ਦਾ ਸੰਘਰਸ਼ ਜਾਰੀ || Latest News Punjab

0
Allu Arjun, Chiranjeevi and Junior NTR voted during the fourth phase of the Lok Sabha elections

ਕਿਸਾਨ ਮਜ਼ਦੂਰ ਅੰਦੋਲਨ ਨੂੰ ਚਲਦੇ ਅੱਜ 89 ਦਿਨ ਹੋਏ ਪੂਰੇ

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਾਰੀ ਕਿਸਾਨ ਮਜ਼ਦੂਰ ਅੰਦੋਲਨ ਨੂੰ ਚਲਦੇ ਅੱਜ 89 ਦਿਨ ਪੂਰੇ ਹੋ ਚੁੱਕੇ ਹਨ। ਇਸ ਮੌਕੇ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਨੋ ਫੋਰਮ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਜਿਸ ਤਰ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਪਿਛਲੇ 10 ਸਾਲ ਵਿੱਚ ਦੇਸ਼ ਦੇ ਵਿਕਾਸ ਦੇ ਨਾਮ ਤੇ ਦੇਸ਼ ਦੀ ਆਰਥਿਕ ਨੂੰ ਪ੍ਰਭਾਵਿਤ ਕਰਨ ਵਾਲੇ ਕੁਦਰਤੀ ਸਰੋਤਾਂ ਸਮੇਤ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਦੇ ਹੱਥੀਂ ਵੇਚਣ ਦਾ ਕੰਮ ਕੀਤਾ ਹੈ।

ਓਹਨਾ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੀਆਂ 2 ਸਰਕਾਰਾਂ ਦੌਰਾਨ ਲੰਬੀ ਵਿਉਂਤਬੰਦੀ ਨਾਲ ਦੇਸ਼ ਦੇ ਕਿਸਾਨਾਂ ਦੀਆਂ ਜਮੀਨਾਂ ਸਮੇਤ ਪੂਰੇ ਦੇ ਪੂਰੇ ਖੇਤੀ ਸੈਕਟਰ ਨੂੰ ਹੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਟਿੱਲ ਦਾ ਜੋਰ ਲਗਾਇਆ ਹੈ ਅਤੇ ਸੜਕਾਂ ਤੇ ਅੰਦੋਲਨ ਕਰ ਰਹੇ ਦੇਸ਼ ਵਾਸੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਇਸ ਦੌਰਾਨ ਵਿਰੋਧੀ ਧਿਰ ਨੇ ਵੀ ਕੋਈ ਸੰਘਰਸ਼ ਨਹੀਂ ਕੀਤਾ।

ਇਹ ਵੀ ਪੜ੍ਹੋ: ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ…

ਰੇਲ ਰੋਕੋ ਮੋਰਚਾ

ਜਿਸਤੋਂ ਸਾਫ ਹੁੰਦਾ ਹੈ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਦੇ ਹੱਥੀਂ ਇਸ ਕਦਰ ਵਿਕ ਚੁੱਕੀਆਂ ਹਨ ਕਿ ਓਹਨਾ ਲਈ ਆਮ ਜਨਤਾ ਦਾ ਕੋਈ ਸਰੋਕਾਰ ਮਤਲਬ ਨਹੀਂ ਰੱਖਦਾ। ਓਹਨਾ ਕਿਹਾ ਕਿ ਅਜਿਹੇ ਹਾਲਾਤਾਂ ਦੇਸ਼ ਦੇ ਆਮ ਲੋਕਾਂ ਕੋਲ ਸੰਘਰਸ਼ ਹੀ ਇੱਕ ਮਾਤਰ ਰਸਤਾ ਬਚਦਾ ਹੈ। ਓਹਨਾ ਕਿਹਾ ਕਿ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਲਈ ਪਿਛਲੇ 27 ਦਿਨ ਤੋਂ ਸ਼ੰਭੂ ਸਟੇਸ਼ਨ ‘ਤੇ ਰੇਲ ਰੋਕੋ ਮੋਰਚਾ ਲਗਾ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ।

ਓਹਨਾ ਕਿਹਾ ਕਿ ਓਹਨਾ ਨੂੰ ਲੋਕਾਂ ਦੀ ਪ੍ਰੇਸ਼ਾਨੀ ਦਾ ਅਹਿਸਾਸ ਹੈ ਪਰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਲਗਾਇਆ ਮੋਰਚਾ ਇੱਕ ਅਣਸਰਦੀ ਲੋੜ ਹੈ ਅਤੇ ਅਣਖ ਦਾ ਸਵਾਲ ਨਹੀਂ। ਓਹਨਾ ਲੋਕਾਂ ਨੂੰ ਅਪੀਲ ਕੀਤੀ ਕਿ 22 ਮਈ ਨੂੰ ਮੋਰਚੇ ਦੇ 100 ਦਿਨ ਪੂਰੇ ਹੋਣ ਜਾ ਰਹੇ ਹਨ ਅਤੇ ਇਸ ਦਿਨ ਸਾਰੇ ਮੋਰਚਿਆਂ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਕਿ ਕਿਸਾਨ ਅਤੇ ਮਜ਼ਦੂਰ ਦੇ ਹੱਕ ਦੀ ਲੜਾਈ ਦਾ ਹਿੱਸਾ ਬਣਿਆ ਜਾਵੇ। ਓਹਨਾ ਕਿਹਾ ਕਿ ਮੋਰਚਾ 10 ਦੀਆਂ 10 ਮੰਗਾਂ ਦੇ ਯੋਗ ਹੱਲ ਕਰਵਾਉਣ ਤੱਕ ਜਾਰੀ ਰਹੇਗਾ।

ਨੌਜਵਾਨ ਕੁੜੀ ਨੇ ਟ੍ਰੇਨ ਅੱਗੇ ਆ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ || Latest News

0
The young girl ended her life by coming in front of the train

ਨੌਜਵਾਨ ਕੁੜੀ ਨੇ ਟ੍ਰੇਨ ਅੱਗੇ ਆ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ || Latest News

ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਟ੍ਰੇਨ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਮ੍ਰਿਤਕ ਦੀ ਪਛਾਣ ਨਿਸ਼ਾ ਵਰਮਾ ਵਜੋਂ ਹੋਈ ਹੈ , ਜੋ ਕਿ ਹੁਣ ਸੰਗਰੂਰ ਰਹਿੰਦੀ ਸੀ | ਮਿਲੀ ਜਾਣਕਾਰੀ ਅਨੁਸਾਰ ਲੜਕੀ ਨੇ ਰੇਲਵੇ ਬੁਰਜੀ ਨੰਬਰ 111/3-4 ਨੇੜੇ ਬਿਜਲੀ ਗਰਿੱਡ ਰੇਲਵੇ ਸਟੇਸ਼ਨ ਲਹਿਰਾਗਾਗਾ ਕੋਲ ਮਾਲ ਗੱਡੀ ਹੇਠਾਂ ਆ ਕੇ ਖੁਦਕਸ਼ੀ ਕਰ ਲਈ ਹੈ।

ਕਾਫੀ ਮਸ਼ੱਕਤ ਬਾਅਦ ਮ੍ਰਿਤਕਾਂ ਦੇ ਪਰਿਵਾਰ ਦਾ ਕੀਤਾ ਗਿਆ ਪਤਾ

ਜਿਸ ਤੋਂ ਬਾਅਦ ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਜਿੱਥੇ ਥਾਣੇਦਾਰ ਜਗਵਿੰਦਰ ਸਿੰਘ ਇੰਚਾਰਜ ਰੇਲਵੇ ਪੁਲਿਸ ਲਹਿਰਾਗਾਗਾ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਬਹੁਤ ਹੀ ਮੁਸ਼ਕਲ ਨਾਲ ਮ੍ਰਿਤਕਾਂ ਦੇ ਪਰਿਵਾਰ ਦਾ ਪਤਾ ਕੀਤਾ ਗਿਆ ਕਿ ਮ੍ਰਿਤਕਾਂ ਦੀ ਪਛਾਣ ਨਿਸ਼ਾ ਵਰਮਾ ਵਜੋਂ ਹੋਈ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੀ ਹੈ | ਇਸ ਉਪਰੰਤ ਨਿਸ਼ਾ ਵਰਮਾ ਦਾ ਪਰਿਵਾਰ ਇੱਥੇ ਪਹੁੰਚਿਆ | ਮ੍ਰਿਤਕਾ ਦੇ ਪਰਿਵਾਰ ਤੇ ਲੜਕੇ ਪ੍ਰਾਨੇ ਵਰਮਾ ਵਾਸੀ ਦਿੱਲੀ ਦੇ ਬਿਆਨ ਮੁਤਾਬਕ ਕਾਰਵਾਈ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਲਾਸ਼ ਦਾ ਸਿਵਲ ਹਸਪਤਾਲ ਮੂਣਕ ਤੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਅੰਤਿਮ ਰਸਮਾਂ ਲਈ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਕੁਲਬੀਰ ਸਿੰਘ ਕੰਗ ਬਣੇ ਪਿੰਡ ਹਰਦਾਸਾ ਤੋਂ ਬੀਕੇਯੂ ਤੋਤੇਵਾਲ ਦੇ ਇਕਾਈ ਪ੍ਰਧਾਨ-ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ

0

ਅੱਜ ਫਿਰੋਜਪੁਰ ਜਿਲ੍ਹੇ ਦੀ ਤਹਿਸੀਲ ਜੀਰਾ ‘ਚ ਪੈਦੇ ਪਿੰਡ ਹਰਦਾਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਸ੍ਰ: ਕੁਲਬੀਰ ਸਿੰਘ ਕੰਗ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਕੁਲਬੀਰ ਸਿੰਘ ਕੰਗ ਨੂੰ ਪਿੰਡ ਹਰਦਾਸਾ ਦਾ ਇਕਾਈ ਪ੍ਰਧਾਨ ਥਾਪਿਆ ਗਿਆ ਅਤੇ ਨਾਲ ਗੁਲਾਬ ਸਿੰਘ ਪੀਹਵਾਲੀ ਨੂੰ ਮੀਤ ਪ੍ਰਧਾਨ,ਰਾਜਿੰਦਰ ਸਿੰਘ ਹਰਦਾਸਾ ਨੂੰ ਸੀ.ਮੀਤ ਪ੍ਰਧਾਨ,ਗੁਰਪ੍ਰੀਤ ਸਿੰਘ ਮੱਲੂਵਾਲਾ ਨੂੰ ਜਨਰਲ ਸਕੱਤਰ,ਬਲਦੇਵ ਸਿੰਘ ਵਾੜਾ ਵਰਿਆਮ ਸਿੰਘ ਨੂੰ ਖਜਾਨਚੀ,ਗੁਰਵਿੰਦਰ ਸਿੰਘ ਹਰਦਾਸਾ ਨੂੰ ਪ੍ਰੈਸ ਸਕੱਤਰ,ਰਾਜਵਿੰਦਰ ਸਿੰਘ ਧੰਨਾਂ ਸ਼ਹੀਦ ਨੂੰ ਮੁੱਖ ਬੁਲਾਰਾ,ਗੁਰਮੇਲ ਸਿੰਘ ਪੀਹੇਵਾਲੀ ਨੂੰ ਸਹਾਇਕ ਖਜਾਨਚੀ,ਚਰਨਜੀਤ ਸਿੰਘ ਹਰਾਜ ਨੂੰ ਸਹਾਇਕ ਸਕੱਤਰ,ਜੋਗਿੰਦਰ ਸਿੰਘ ਪੀਹ ਵਾਲੀ ਨੂੰ ਸਹਾਇਕ ਜਨਰਲ ਸਕੱਤਰ,ਇੰਦਰਜੀਤ ਸਿੰਘ ਕੰਗ ਮੱਲੂਵਾਲਾ ਨੂੰ ਐਗਜੈਕਟਿਵ ਮੈਬਰ,ਲਖਵੀਰ ਸਿੰਘ ਕੱਸੋਆਣਾਂ ਨੂੰ ਸਹਾਇਕ ਖਜਾਨਚੀ ਥਾਪਿਆ ਗਿਆ।

ਇਹ ਵੀ ਪੜ੍ਹੋ: ਮਾਂ-ਧੀ ਨੇ ਚੁੱਕਿਆ ਖੌਫਨਾਕ ਕਦਮ, ਦੋਹਾਂ ਦੀ ਹੋਈ ਮੌ.ਤ || Latest…

ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਸਾਡੀ ਜਥੇਬੰਦੀ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਿਸਾਨਾਂ ਨੂੰ ਹੀ ਨਾਲ ਜੋੜਦੀ ਹੈ ਅਤੇ ਅੱਗੇ ਲੈਕੇ ਆਉਂਦੀ ਹੈ,ਇਸ ਮੌਕੇ ਸੁੱਖ ਗਿੱਲ ਮੋਗਾ ਨੇ ਬੀਜੇਪੀ ਹਰਾਓ,ਕਾਰਪੋਰੇਟ ਭਜਾਓ,ਦੇਸ਼ ਬਚਾਓ ਦੇ ਪਰਚੇ ਵੰਡ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ,ਉਹਨਾਂ ਨੇ ਜਥੇਬੰਦੀ ਵਿੱਚ ਆਉਣ ਤੇ ਸਾਰਿਆਂ ਨੂੰ ਜੀ ਆਇਆਂ ਆਖਿਆ,ਅਤੇ ਕਿਸਾਨਾਂ ਨੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦਾ ਫਿਰੋਜਪੁਰ ਜਿਲ੍ਹੇ ਵਿੱਚ ਆਉਣ ਤੇ ਧੰਨਵਾਦ ਕੀਤਾ।

ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਤਜਿੰਦਰ ਸਿੰਘ ਸਿੱਧਵਾਂਬੇਟ ਜਿਲ੍ਹਾ ਪ੍ਰਧਾਨ ਲੁਧਿਆਣਾ,ਬਾਬਾ ਬਾਲੋਕੀ ਮੀਤ ਪ੍ਰਧਾਨ ਜਿਲ੍ਹਾ ਜਲੰਧਰ,ਤਰਨਜੀਤ ਸਿੰਘ ਗਿੱਲ ਕਰਮੂੰਵਾਲਾ,ਜਸਵੰਤ ਸਿੰਘ ਕਰਮੂੰਵਾਲਾ,ਚਾਨਣ ਸਿੰਘ ਕਰਮੂੰਵਾਲਾ,ਬਾਬਾ ਸਰਵਨ ਸਿੰਘ ਕਰਮੂੰਵਾਲਾ,ਦਲਜੀਤ ਸਿੰਘ ਕਰਮੂੰਵਾਲਾ,ਕਾਰਜ ਸਿੰਘ ਕਰਮੂੰਵਾਲਾ,ਨਛੱਤਰ ਸਿੰਘ ਮੱਲੂਵਾਲਾ,ਗੋਰਾ ਸਿੰਘ ਹਰਦਾਸਾ,ਨਰੈਣ ਸਿੰਘ ਧੰਨਾਂ ਸ਼ਹੀਦ,ਮਨਪ੍ਰੀਤ ਸਿੰਘ ਜੋਈਆਂ ਵਾਲਾ,ਰਜਿੰਦਰ ਸਿੰਘ ਹਰਦਾਸਾ,ਸ਼ਿੰਦਾ ਠੇਕੇਦਾਰ ਧੰਨਾਂਸ਼ਹੀਦ ਹਾਜਰ ਸਨ ।