Home Blog Page 1619

ਸਾਬਕਾ ਉਪ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਦਾ ਹੋਇਆ ਦਿਹਾਂਤ

0

ਸਾਬਕਾ ਉਪ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਦਾ ਹੋਇਆ ਦਿਹਾਂਤ

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਦੀ ਸੋਮਵਾਰ ਸ਼ਾਮ ਨੂੰ ਦਿੱਲੀ ਏਮਜ਼ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹ 72 ਸਾਲਾਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ।

ਜਾਣਕਾਰੀ ਅਨੁਸਾਰ ਸੁਸ਼ੀਲ ਨੇ ਕਰੀਬ 7 ਮਹੀਨੇ ਪਹਿਲਾਂ ਗਲੇ ‘ਚ ਦਰਦ ਦੀ ਸ਼ਿਕਾਇਤ ‘ਤੇ ਟੈਸਟ ਕਰਵਾਇਆ ਸੀ, ਜਿਸ ‘ਚ ਕੈਂਸਰ ਦਾ ਪਤਾ ਲੱਗਾ ਸੀ। ਉਦੋਂ ਤੋਂ ਉਨ੍ਹਾਂ ਦਾ ਦਿੱਲੀ ਏਮਜ਼ ‘ਚ ਇਲਾਜ ਚੱਲ ਰਿਹਾ ਸੀ।

 ਇਹ ਵੀ ਪੜ੍ਹੋ; ਪੁਲਿਸ ਨੇ ਹਥਿਆਰਾਂ ਸਮੇਤ ਨੌਜਵਾਨ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਅੰਜ਼ਾਮ…

ਉਨ੍ਹਾਂ ਨੇ 3 ਅਪ੍ਰੈਲ ਨੂੰ ਸੋਸ਼ਲ ਮੀਡੀਆ ‘ਤੇ ਖੁਦ ਨੂੰ ਕੈਂਸਰ ਹੋਣ ਦੀ ਜਾਣਕਾਰੀ ਦਿੱਤੀ ਸੀ। ਲਿਖਿਆ ਸੀ, ‘ਮੈਂ ਪਿਛਲੇ 6 ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਿਹਾ ਹਾਂ। ਹੁਣ ਮੈਨੂੰ ਲੱਗਾ ਕਿ ਲੋਕਾਂ ਨੂੰ ਦੱਸਣ ਦਾ ਸਮਾਂ ਆ ਗਿਆ ਹੈ।

ਵਿਜੀਲੈਂਸ ਬਿਊਰੋ ਨੇ ਸਬ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

0

ਵਿਜੀਲੈਂਸ ਬਿਊਰੋ ਨੇ ਸਬ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸੇ ਲੜੀ ਤਹਿਤ ਅੱਜ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ASI) ਹਰਭਜਨ ਲਾਲ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

1 ਲੱਖ ਰੁਪਏ ਦੀ ਮੰਗੀ ਸੀ ਰਿਸ਼ਵਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਸ਼ਿੰਦੂ ਵਾਸੀ ਪਿੰਡ ਨੰਗਲ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਸ ਦੇ ਲੜਕੇ ਖਿਲਾਫ ਦਰਜ ਕੀਤੇ ਗਏ ਪੁਲਿਸ ਕੇਸ ਦੀ ਤਫ਼ਤੀਸ਼ ਦੌਰਾਨ ਐਸ. ਦਾ ਨਾਂ ਹਟਾਉਣ ਦੇ ਬਦਲੇ ‘ਚ ਉਕਤ ASI ਨੇ ਉਸ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸੌਦਾ 50,000 ਰੁਪਏ ‘ਚ ਤੈਅ ਹੋ ਗਿਆ।

ਉਸਨੇ ਅੱਗੇ ਦੱਸਿਆ ਕਿ ਦੋਸ਼ੀ ਇਸ ਸਬੰਧੀ 10,000 ਰੁਪਏ ਲੈ ਚੁੱਕਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ASI ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 10,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਦਾਲਤ ‘ਚ ਪੇਸ਼ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਮਾਂ ਚਰਨ ਕੌਰ ਨੇ ਪੁੱਤ ਸਿੱਧੂ ਨੂੰ ਯਾਦ ਕਰਦਿਆ ਪਾਈ ਭਾਵੁਕ ਪੋਸਟ

0

ਮਾਂ ਚਰਨ ਕੌਰ ਨੇ ਪੁੱਤ ਸਿੱਧੂ ਨੂੰ ਯਾਦ ਕਰਦਿਆ ਪਾਈ ਭਾਵੁਕ ਪੋਸਟ

ਮਾਂ ਚਰਨ ਕੌਰ ਨੇ ਅਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆ ਇੱਕ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਉਹ ਲਿਖਦੇ ਹਨ ਕਿ ਸ਼ੁੱਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਿਹਾ ਕਰਦੀ ਸੀ ਕਿ ਪੁੱਤ ਸਦਾ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਆਪਣੀ ਆਵਾਜ਼ ਨੂੰ ਗਲਤ ਤੇ ਜ਼ੁਲਮ ਦੇ ਖਿਲਾਫ ਬਿਨਾਂ ਡਰੇ ਬੁਲੰਦ ਰੱਖਣ। ਇਸ ਤੋਂ ਇਲਾਵਾ ਉਨ੍ਹਾਂ ਨੇ ਪੋਸਟ ‘ਚ ਹੋਰ ਕਈ ਗੱਲਾਂ ਲਿਖੀਆਂ ਹਨ।

ਸਾਬਕਾ CM ਚੰਨੀ ਦੀਆਂ ਮੁਸ਼ਕਿਲਾਂ ‘ਚ ਹੋ ਸਕਦਾ ਹੈ ਵਾਧਾ, ਵਾਇਰਲ ਵੀਡੀਓ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ || Punjab News

0

ਸਾਬਕਾ CM ਚੰਨੀ ਦੀਆਂ ਮੁਸ਼ਕਿਲਾਂ ‘ਚ ਹੋ ਸਕਦਾ ਹੈ ਵਾਧਾ, ਵਾਇਰਲ ਵੀਡੀਓ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ

ਸਾਬਕਾ ਸੀਐੱਮ ਚਰਨਜੀਤ ਚੰਨੀ ਵੱਲੋਂ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਂਦੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਨੋਟਿਸ ਜਾਰੀ ਕੀਤਾ ਹੈ।

ਇਸ ਸੰਬੰਧੀ ਮੰਗੀ ਸਟੇਟਸ ਰਿਪੋਰਟ

ਨੋਟਿਸ ਵਿਚ ਕਿਹਾ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਹਰਕਤ ਨਾ ਬਖਸ਼ਣਯੋਗ ਹੈ, ਇਸ ਸਬੰਧੀ ਤੁਰੰਤ ਪੜਤਾਲ/ਕਾਰਵਾਈ ਕੀਤੀ ਜਾਵੇ ਕਿਉਂਕਿ ਜਗੀਰ ਕੌਰ ਸਾਬਕਾ ਕੈਬਨਿਟ ਮੰਤਰੀ ਤੇ SGPC ਦੇ ਸਾਬਕਾ ਪ੍ਰਧਾਨ ਰਹਿਚੁੱਕੇ ਹਨ, ਜਦਕਿ ਚਰਨਜੀਤ ਚੰਨੀ ਜੋਕਿ ਸਾਬਕਾ ਮੁੱਖ ਮੰਤਰੀ ਤੇ ਇੱਕ ਪ੍ਰੋਮੀਨੈਂਟ ਸ਼ਖਸੀਅਤ ਹਨ। ਉਨ੍ਹਾਂ ਦੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮਹਿਲਾ ਕਮਿਸ਼ਨ ਨੇ ਅਗਲੀ ਕਾਰਵਾਈ ਲਈ ਇਸ ਸੰਬੰਧੀ ਅੱਜ ਸਟੇਟਸ ਰਿਪੋਰਟ ਮੰਗੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ: ਨਾਮਜ਼ਦਗੀ ਪੇਪਰ ਭਰਨ ਦਾ ਅੱਜ ਆਖਰੀ ਦਿਨ || Punjab News

ਦੂਜੇ ਪਾਸੇ ਚੰਨੀ ਨੇ ਕਿਹਾ ਕਿ ਉਹ ਬੀਬੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦੀ ਇਹ ਭਾਵਨਾ ਪਿਆਰ ਅਤੇ ਸਤਿਕਾਰ ਕਾਰਨ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਮੈਂ ਉਸ ਨੂੰ ਆਪਣੀ ਵੱਡੀ ਭੈਣ ਵਾਂਗ ਮੱਥਾ ਟੇਕਿਆ ਅਤੇ ਫਿਰ ਉਸ ਨਾਲ ਮਜ਼ਾਕ ਕੀਤਾ। ਚੰਨੀ ਮੁਤਾਬਕ ਮੈ ਉਨ੍ਹਾਂ ਦਾ ਹੱਥ ਆਪਣੇ ਮੱਥੇ ‘ਤੇ ਲਾਇਆ ਅਤੇ ਆਸ਼ੀਰਵਾਦ ਲਿਆ।

 

ਪੁਲਿਸ ਨੇ ਹਥਿਆਰਾਂ ਸਮੇਤ ਨੌਜਵਾਨ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਸੀ ਪਲਾਨਿੰਗ || Crime News || Punjab News

0

ਪੁਲਿਸ ਨੇ ਹਥਿਆਰਾਂ ਸਮੇਤ ਨੌਜਵਾਨ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਸੀ ਪਲਾਨਿੰਗ

ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਟੀਮ ਵੱਲੋਂ ਮੁਲਜ਼ਮ ਰੋਹਿਤ ਨੂੰ ਕਾਬੂ ਕੀਤਾ ਗਿਆ। ਫੋਨ ਤੋਂ ਕਾਫੀ ਅਹਿਮ ਸੁਰਾਗ ਮਿਲੇ। ਜਿਸ ਤੋਂ ਪਤਾ ਲੱਗਾ ਕਿ ਮੁਲਜ਼ਮ ਦਾ ਨਾਮੀ ਗੈਂਗਸਟਰ ਨਾਲ ਕਾਫੀ ਨੇੜੇ ਦਾ ਸਬੰਧ ਸੀ। ਜੋ ਕਿ ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਪਰ ਪੁਲਿਸ ਵੱਲੋਂ ਉਸ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ।

ਇਹ ਵੀ ਪੜ੍ਹੋ :

ਲੋਕ ਸਭਾ ਚੋਣਾਂ: ਨਾਮਜ਼ਦਗੀ ਪੇਪਰ ਭਰਨ ਦਾ ਅੱਜ ਆਖਰੀ ਦਿਨ || Punjab News

ਫੜੇ ਗਏ ਮੁਲਜ਼ਮ ਕੋਲੋਂ ਦੇਸੀ ਪਿਸਤੌਲ 12 ਬੋਰ, 8 ਜ਼ਿੰਦਾ ਕਾਰਤੂਸ ਤੇ ਇਕ ਦੇਸੀ ਕੱਟਾ 12 ਬੋਰ ਸਣੇ 4 ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਰੋਹਿਤ ਉਰਫ ਚੀਕੂ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿਇਸ ਦੇ ਦੋਸਤ ਦਾ ਕਤਲ ਕੀਤਾ ਗਿਆ ਸੀ ਤੇ ਰੋਹਿਤ ਨਾਂ ਦਾ ਨੌਜਵਾਨ ਗੈਂਗਸਟਰ ਗਤੀਵਿਧੀਆਂ ਨਾਲ ਸਬੰਧ ਰੱਖਦਾ ਸੀ।

ਜਿਸ ਦੇ ਦੋਸਤ ਤੇਜਪਾਲ ਦਾ ਵਿਰੋਧੀ ਪਾਰਟੀ ਵੱਲੋਂ ਕਤਲ ਕੀਤਾ ਗਿਆ ਸੀ ਤੇ ਇਸੇ ਰਜਿਸ਼ ਦੇ ਚੱਲਦਿਆਂ ਰੋਹਿਤ ਪਿਸਤੌਲ ਲੈ ਕੇ ਵਿਰੋਧੀ ਧਿਰ ਦੇ ਗਰੁੱਪ ਮੈਂਬਰਾ ਨੂੰ ਮਾਰਨ ਦੀ ਭਾਲ ਵਿਚ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ‘ਤੇ ਉਸ ਨੂੰ ਹਥਿਆਰ ਸਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ।

 

 

ਲੋਕ ਸਭਾ ਚੋਣਾਂ: ਨਾਮਜ਼ਦਗੀ ਪੇਪਰ ਭਰਨ ਦਾ ਅੱਜ ਆਖਰੀ ਦਿਨ || Punjab News

0

ਲੋਕ ਸਭਾ ਚੋਣਾਂ: ਨਾਮਜ਼ਦਗੀ ਪੇਪਰ ਭਰਨ ਦਾ ਅੱਜ ਆਖਰੀ ਦਿਨ

ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਦਾ ਕੰਮ ਅੱਜ ਪੂਰਾ ਹੋ ਜਾਵੇਗਾ। ਅੱਜ ਨਾਮਜ਼ਦਗੀ ਪੇਪਰ ਭਰਨ ਦਾ ਆਖਰੀ ਦਿਨ ਹੈ। ਪੰਜਾਬ ਵਿੱਚ ਹੁਣ ਤੱਕ 372 ਨਾਮਜ਼ਦਗੀਆਂ ਦਾਖ਼ਲ ਹੋ ਚੁੱਕੀਆਂ ਹਨ। ਪਿਛਲੇ ਸੋਮਵਾਰ ਪੰਜਾਬ ਵਿੱਚ ਇੱਕੋ ਸਮੇਂ 209 ਨਾਮਜ਼ਦਗੀਆਂ ਹੋਈਆਂ ਸਨ। ਅੱਜ ਕਰਮਜੀਤ ਅਨਮੋਲ ਸਟਾਰ ਸੀਟ ਫਰੀਦਕੋਟ ਤੋਂ ਨਾਮਜ਼ਦਗੀ ਭਰਨਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਟਾਰ ਦੋਸਤ ਬਿੰਨੂ ਢਿੱਲੋਂ ਅਤੇ ਗਿੱਪੀ ਗਰੇਵਾਲ ਵੀ ਪਹੁੰਚ ਰਹੇ ਹਨ।

ਅਨਮੋਲ ਤੋਂ ਇਲਾਵਾ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਦੀ ਨਾਮਜ਼ਦਗੀ ਵੀ ਹੈ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਅਤੇ ਉਮੀਦਵਾਰ ਡਾ. ਅਮਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਗੇਜਾ ਰਾਮ ਵਾਲਮੀਕੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਗੇਜਾ ਰਾਮ ਵੱਲੋਂ ਨਾਮਜ਼ਦਗੀ ਤੋਂ ਪਹਿਲਾਂ ਜਨਤਕ ਮੀਟਿੰਗ ਅਤੇ ਰੋਡ ਸ਼ੋਅ ਵੀ ਕੀਤਾ ਜਾਵੇਗਾ। ਜਿੱਥੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਰਾਜਸਥਾਨ ਦੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ, ਜਗਮੋਹਨ ਸਿੰਘ ਰਾਜੂ ਅਤੇ ਲੋਕ ਸਭਾ ਹਲਕਾ ਇੰਚਾਰਜ ਪ੍ਰਦੀਪ ਗਰਗ ਵੀ ਮੌਜੂਦ ਰਹਿਣਗੇ।

ਪਿਛਲੇ ਸੋਮਵਾਰ ਨੂੰ ਪੰਜਾਬ ਵਿੱਚ ਕਰੀਬ 209 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਪੂਰੀ ਨਾਮਜ਼ਦਗੀ ਪ੍ਰਕਿਰਿਆ ‘ਚ ਸੋਮਵਾਰ ਨੂੰ ਸਭ ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ। ਇਸ ਦੌਰਾਨ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਪਟਿਆਲਾ ਤੋਂ ਪ੍ਰਨੀਤ ਕੌਰ, ਬਠਿੰਡਾ ਤੋਂ ਪਰਮਪਾਲ ਕੌਰ ਨੇ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ। ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਜੇਇੰਦਰ ਸਿੰਗਲਾ, ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅਤੇ ‘ਆਪ’ ਮੰਤਰੀ ਕੁਲਦੀਪ ਧਾਲੀਵਾਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਇਹ ਵੀ ਪੜ੍ਹੋ : ਬਠਿੰਡਾ ਤੋਂ ਹਰਸਿਮਰਤ ਬਾਦਲ ਨੇ ਭਰੇ ਨਾਮਜ਼ਦਗੀ ਪੇਪਰ || Punjab News

ਚੋਣਾਂ ਦੇ ਸੱਤਵੇਂ ਪੜਾਅ ਦੀ ਪੜਤਾਲ 15 ਮਈ ਯਾਨੀ ਕੱਲ੍ਹ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ ਦੋ ਦਿਨ ਤੱਕ ਚੱਲੇਗੀ, ਜਿਸ ਤੋਂ ਬਾਅਦ 17 ਮਈ ਨੂੰ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਦੇ ਹਨ। ਇਸੇ ਦਿਨ ਅੰਤਿਮ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ।

ਕੋਲੈਸਟ੍ਰਾਲ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ ਇਹ ਨੁਸਖੇ,ਅੱਜ ਤੋਂ ਹੀ ਕਰੋ ਸ਼ੁਰੂ

0

ਹਾਈਕੋਲੈਸਟ੍ਰਾਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਜੋ ਦਿਲ ਦੇ ਦੌਰੇ, ਸਟ੍ਰੋਕ ਤੇ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਸਕਦੀ ਹੈ। ਇਹ ਇਕ ਚਿਕਨਾ ਪਦਾਰਥ ਹੈ ਜੋ ਖੂਨ ਵਿਚ ਪਾਇਆ ਜਾਂਦਾ ਹੈ ਤੇ ਸਰੀਰ ਲਈ ਜ਼ਰੂਰੀ ਹੁੰਦਾ ਹੈ ।

ਪਰ ਜਦੋਂ ਖਰਾਬ ਕੋਲੈਸਟ੍ਰਾਲ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਹ ਧਮਣੀਆਂ ਵਿਚ ਜਮ੍ਹਾ ਹੋ ਸਕਦਾ ਹੈ ਤੇ ਬਲੱਡ ਫਲੋਅ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ। ਹਾਈਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਲਾਈਫ ਸਟਾਈਲ ਵਿਚ ਬਦਲਾਅ ਤੇ ਕੁਝ ਘਰੇਲੂ ਉਪਾਅ ਅਪਣਾਉਣਾ ਫਾਇਦੇਮੰਦ ਸਾਬਤ ਹੁੰਦਾ ਹੈ।

ਤੁਸੀ ਹਾਈਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਇਹ ਤਰੀਕੇ ਅਪਣਾ ਸਕਦੇ ਹੋ

ਓਟਸ
ਓਟਸ ਦਾ ਸੇਵਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਸਵੇਰ ਦੇ ਨਾਸ਼ਤੇ ਵਿਚ ਓਟਸ ਖਾਣ ਨਾਲ ਦਿਨ ਭਰ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਲੱਸਣ
ਲੱਸਣ ਵਿਚ ਏਲਿਸਿਨ ਨਾਂ ਦਾ ਇਕ ਯੌਗਿਕ ਹੁੰਦਾ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਲੱਸਣ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ। ਇਸ ਨੂੰ ਆਪਣੀ ਡਿਸ਼ ਵਿਚ ਸ਼ਾਮਲ ਕਰ ਸਕਦੇ ਹੋ ਜਾਂ ਲੱਸਣ ਦੀ ਖੁਰਾਕ ਲੈ ਸਕਦੇ ਹੋ।

ਨਟਸ
ਨਟਸ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਚੰਗੇ ਕੋਲੈਸਟ੍ਰਾਲ ਦੇ ਲੈਵਲ ਨੂੰ ਵਧਾਉਣ ਤੇ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਬਾਦਾਮ, ਅਖਰੋਟ, ਅਲਸੀ ਤੇ ਚਿਆ ਬੀਜ ਬੇਹਤਰੀਨ ਬਦਲ ਹੈ।

ਇਹ ਵੀ ਪੜ੍ਹੋ: ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਨ.ਸ਼ੀ.ਲੇ ਪਦਾਰਥ ਨਾਲ ਭਰਿਆ ਟਰੱਕ…

ਹਲਦੀ
ਹਲਦੀ ਵਿਚ ਕਰਕਿਊਮਿਨ ਨਾਂ ਦਾ ਯੌਗਿਕ ਹੁੰਦਾ ਹੈ ਜੋ ਸੋਜਿਸ਼ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਹਲਦੀ ਨੂੰ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ ਜਾਂ ਇਸ ਨੂੰ ਆਪਣੀ ਡਿਸ਼ ਵਿਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕੋਲੈਸਟ੍ਰਾਲ ਵਧਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਗ੍ਰੀਨ ਟੀ
ਗ੍ਰੀਨ ਟੀ ਐਂਡੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਵਧਣ ਤੋਂ ਰੋਕਣ ਵਿਚ ਮਦਦ ਕਰਦੀ ਹੈ। ਰੋਜ਼ਾਨਾ 2-3 ਕੱਪ ਗ੍ਰੀਨ ਟੀ ਪੀਣ ਨਾਲ ਹਾਈ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।

ਕਿਸਾਨ ਅੰਦੋਲਨ-2 ਦੇ 90 ਦਿਨ ਹੋਏ ਪੂਰੇ, ਕਿਸਾਨ ਆਗੂਆਂ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

0

ਕਿਸਾਨ ਅੰਦੋਲਨ-2 ਦੇ 90 ਦਿਨ ਹੋਏ ਪੂਰੇ, ਕਿਸਾਨ ਆਗੂਆਂ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ 13 ਫਰਵਰੀ ਤੋਂ ਦਿੱਲੀ ਕੂਚ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਦਾ ਅੰਦੋਲਨ ਅੱਜ ਵੱਖ ਵੱਖ ਬਾਡਰਾਂ ਤੇ 90 ਦਿਨ ਪੂਰੇ ਕਰ ਰਿਹਾ ਹੈ। ਇਸ ਮੌਕੇ ਮੋਰਚੇ ਦੇ ਮੁੱਖ ਆਗੂਆਂ ਵਿੱਚੋ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਅਤੇ ਖੇਤੀ ਵਿਚ ਵੀ ਰੁਝੇਵਿਆਂ ਭਰੇ ਦਿਨ ਹਨ ਪਰ ਇਸਦੇ ਬਾਵਜੂਦ ਅੰਦੋਲਨ ਦਾ ਏਨਾ ਅਸਰ ਹੈ ਕਿ ਮੋਰਚਿਆਂ ਵਿਚ ਆਉਣ ਜਾਣ ਵਾਲੇ ਕਿਸਾਨ ਮਜਦੂਰ ਅਤੇ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਨ.ਸ਼ੀ.ਲੇ ਪਦਾਰਥ ਨਾਲ ਭਰਿਆ ਟਰੱਕ…

ਓਹਨਾ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਦੇ ਸਭ ਤੋਂ ਵੱਡੇ ਪੱਤੇ ਜਾਣੀਕਿ ਧਰਮ ਦੀ ਸਿਆਸਤ ਨੂੰ ਸਮਝ ਚੁੱਕੇ ਹਨ ਅਤੇ ਇਸ ਲਈ ਭਾਜਪਾ ਦੇ ਆਗੂਆਂ ਨੂੰ ਪੁੱਛੇ ਜਾ ਰਹੇ ਆਰਥਿਕ ਤੇ ਸਮਾਜਿਕ ਮੁੱਦਿਆਂ ਤੇ ਸਵਾਲਾਂ ਦੇ ਜਵਾਬ ਨਹੀਂ ਸੁੱਝ ਰਹੇ।

ਓਹਨਾ ਕਿਹਾ ਕਿ 22 ਮਈ ਨੂੰ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਦੇਸ਼ ਦੀਆਂ ਵੱਖ ਵੱਖ ਸਟੇਟਾਂ ਦੇ ਕਿਸਾਨ ਮਜ਼ਦੂਰ ਅਤੇ ਔਰਤਾਂ ਅੰਦੋਲਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਪਹੁੰਚ ਰਹੇ ਹਨ, ਜਿਸ ਨਾਲ ਰਾਜਨੀਤਿਕ ਨਸ਼ੇ ਵਿੱਚ ਚੂਰ ਸਿਆਸਤਦਾਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਓਹਨਾ ਕਿਹਾ ਕਿ ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਲੰਬੇ ਸੰਘਰਸ਼ ਲਈ ਤਿਆਰ ਹਨ।

ਬਠਿੰਡਾ ਤੋਂ ਹਰਸਿਮਰਤ ਬਾਦਲ ਨੇ ਭਰੇ ਨਾਮਜ਼ਦਗੀ ਪੇਪਰ || Punjab News

0

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਿਲ ਕੀਤੇ ਜਾ ਰਹੇ ਹਨ।
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਆਪਣੇ ਨਾਮਜ਼ਦਗੀ ਪੇਪਰ ਭਰ ਦਿੱਤੇ ਹਨ।

ਇਹ ਵੀ ਪੜ੍ਹੋ: ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਨ.ਸ਼ੀ.ਲੇ ਪਦਾਰਥ ਨਾਲ ਭਰਿਆ ਟਰੱਕ…

ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ ਸਾਬਕਾ ਰਾਜ ਸਭਾ ਮੈਂਬਰ ਅਤੇ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਵੀ ਮੌਜੂਦ ਸਨ। ਹਰਸਿਮਰਤ ਬਾਦਲ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।