Home Blog Page 1602

AAP ਨੂੰ ਲੱਗਿਆ ਵੱਡਾ ਝਟਕਾ ! ਸਾਬਕਾ MLA ਜਗਬੀਰ ਸਿੰਘ ਬਰਾੜ BJP ‘ਚ ਹੋਏ ਸ਼ਾਮਿਲ || News Of Punjab

0
Big blow to AAP! Former MLA Jagbir Singh Brar joined BJP

AAP ਨੂੰ ਲੱਗਿਆ ਵੱਡਾ ਝਟਕਾ ! ਸਾਬਕਾ MLA ਜਗਬੀਰ ਸਿੰਘ ਬਰਾੜ BJP ‘ਚ ਹੋਏ ਸ਼ਾਮਿਲ || News Of Punjab

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ | ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਜਗਬੀਰ ਸਿੰਘ ਬਰਾੜ ਦੇ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਤਰੁਣ ਚੁੱਘ ਨੇ ਉਨ੍ਹਾਂ ਦਾ ਸੁਆਗਤ ਕੀਤਾ |

ਇਹ ਵੀ ਪੜ੍ਹੋ :Dharmendra ਨੂੰ ਮੀਡੀਆ ‘ਤੇ ਆਇਆ ਗੁੱਸਾ , ਵੀਡੀਓ ਹੋਈ ਵਾਇਰਲ

ਪਾਰਟੀ ਤੋਂ ਚੱਲ ਰਹੇ ਸਨ ਨਾਰਾਜ਼

ਜ਼ਿਕਰਯੋਗ ਹੈ ਕਿ ਜਗਬੀਰ ਸਿੰਘ ਬਰਾੜ ਇੱਕ ਸਾਲ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਜਿਸ ਤੋਂ ਬਾਅਦ ਹੁਣ ਉਹ AAP ਛੱਡ ਕੇ BJP ‘ਚ ਸ਼ਾਮਲ ਹੋ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਕਿਉਂਕਿ ਆਪ ‘ਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਵੱਲੋਂ ਬਰਾੜ ਨੂੰ ਕੋਈ ਵੱਡਾ ਅਹੁਦਾ ਨਹੀਂ ਦਿੱਤਾ ਗਿਆ। ਜਿਸਦੇ ਚੱਲਦਿਆਂ ਹੁਣ ਉਹ ਹੁਣ ਭਾਜਪਾ ‘ਚ ਸ਼ਾਮਲ ਹੋ ਗਏ ਹਨ |

ਵਾਪਰਿਆ ਭਿਆਨਕ ਹਾਦਸਾ, ਇੱਕ ਨੌਜਵਾਨ ਦੀ ਹੋਈ ਮੌ.ਤ

0

ਵਾਪਰਿਆ ਭਿਆਨਕ ਹਾਦਸਾ, ਇੱਕ ਨੌਜਵਾਨ ਦੀ ਹੋਈ ਮੌ.ਤ

ਬਟਾਲਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇੱਥੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ, ਉਥੋਂ ਵਾਪਸ ਪਰਤਦਿਆਂ ਹੀ ਉਨ੍ਹਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਇਸ ਸਬੰਧੀ ਪੁਲਸ ਚੌਕੀ ਪੰਜਗਰਾਈਆਂ ਦੇ ਇੰਚਾਰਜ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਾਲੇਵਾਲ ਆਪਣੇ ਸਾਥੀ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਦਿਆਲਗੜ੍ਹ, ਜੋ ਕਿ ਬਟਾਲਾ ਦੇ ਜੌਹਲ ਹਸਪਤਾਲ ਵਿਖੇ ਨੌਕਰੀ ਕਰਦੇ ਹਨ। ਉਹ ਬੀਤੀ ਰਾਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਸ੍ਰੀ ਹਰਗੋਬਿੰਦਪੁਰ ਸਾਈਡ ਵੱਲ ਮਿਲਣ ਲਈ ਗਏ ਸਨ।

ਇਹ ਵੀ ਪੜ੍ਹੋ ਕਾਂਗਰਸ ਨੇ 8 ਸੀਟਾਂ ‘ਤੇ ਨਿਯੁਕਤ ਕੀਤੇ ਸਪੈਸ਼ਲ ਆਬਜ਼ਰਵਰ || …

ਪੁਲਿਸ ਨੇ ਅਣਪਛਾਤੇ ਵਾਹਨ ਦੇ ਖਿਲਾਫ ਮਾਮਲਾ ਕੀਤਾ ਦਰਜ

ਜਦੋਂ ਇਹ ਦੋਵੇਂ ਵਾਪਸ ਆ ਰਹੇ ਸਨ ਤਾਂ ਪਿੰਡ ਪੰਜਗਰਾਈਆਂ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਜਦਕਿ ਲਵਪ੍ਰੀਤ ਸਿੰਘ ਜ਼ਖਮੀ ਹੋ ਗਿਆ, ਜੋ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜ਼ਖਮੀ ਲਵਪ੍ਰੀਤ ਸਿੰਘ ਦੇ ਬਿਆਨ ’ਤੇ ਅਣਪਛਾਤੇ ਵਾਹਨ ਦੇ ਖਿਲਾਫ ਧਾਰਾ 304-ਏ ਆਈ. ਪੀ. ਸੀ. ਤਹਿਤ ਥਾਣਾ ਰੰਗੜ ਨੰਗਲ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

 

ਕਾਂਗਰਸ ਨੇ 8 ਸੀਟਾਂ ‘ਤੇ ਨਿਯੁਕਤ ਕੀਤੇ ਸਪੈਸ਼ਲ ਆਬਜ਼ਰਵਰ || Punjab News

0

ਕਾਂਗਰਸ ਨੇ 8 ਸੀਟਾਂ ‘ਤੇ ਨਿਯੁਕਤ ਕੀਤੇ ਸਪੈਸ਼ਲ ਆਬਜ਼ਰਵਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਪੰਜਾਬ ‘ਚ ਕਾਂਗਰਸ ਨੇ ਸੋਮਵਾਰ ਦੇਰ ਸ਼ਾਮ 8 ਲੋਕ ਸਭਾ ਸੀਟਾਂ ‘ਤੇ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤੇ ਹਨ, ਤਾਂ ਜੋ ਚੋਣਾਂ ਦੇ ਬਿਹਤਰ ਤਾਲਮੇਲ ਅਤੇ ਪ੍ਰਬੰਧ ਲਈ ਕੰਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ : PM ਮੋਦੀ ਦੀ ਪੰਜਾਬ ‘ਚ ਰੈਲੀ ਨੂੰ ਲੈ ਕੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

ਪਾਰਟੀ ਆਗੂ ਮਨਿਕਮ ਟੈਗੋਰ ਨੂੰ ਪਟਿਆਲਾ, ਗਿਰੀਸ਼ ਚੋਡਣਕਰ ਨੂੰ ਜਲੰਧਰ, ਜੀਤੂ ਪਟਵਾਰੀ ਨੂੰ ਹੁਸ਼ਿਆਰਪੁਰ, ਮੱਲੂ ਭੱਟੀ ਵਿਕਰਮਮਾਰਕ ਨੂੰ ਫਰੀਦਕੋਟ, ਕੇਜੇ ਜਾਰਜ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ, ਨਿਤਿਨ ਰਾਉਤ ਨੂੰ ਫ਼ਿਰੋਜ਼ਪੁਰ ਅਤੇ ਸੁਨੀਲ ਕੇਦਾਰ ਨੂੰ ਫ਼ਤਹਿਗੜ੍ਹ ਸਾਹਿਬ ਲਈ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤਾ ਗਿਆ ਹੈ।

ਵਿਸ਼ੇਸ਼ ਅਬਜ਼ਰਵਰ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ

ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ- ਕਾਂਗਰਸ ਪ੍ਰਧਾਨ ਨੇ ਲੋਕ ਸਭਾ ਚੋਣਾਂ ਦੇ ਬਿਹਤਰ ਤਾਲਮੇਲ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਨਿਯੁਕਤ ਕੀਤੇ ਅਬਜ਼ਰਵਰਾਂ ਤੋਂ ਇਲਾਵਾ ਪੰਜਾਬ ਵਿੱਚ ਸੰਸਦੀ ਹਲਕਿਆਂ ਲਈ ਵਿਸ਼ੇਸ਼ ਅਬਜ਼ਰਵਰ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬ ਦੀਆਂ ਕੁਝ ਵੱਡੀਆਂ ਸੀਟਾਂ ‘ਤੇ ਕਾਂਗਰਸ ਵੱਲੋਂ ਵਿਸ਼ੇਸ਼ ਅਬਜ਼ਰਵਰ ਨਿਯੁਕਤ ਕੀਤੇ ਜਾ ਰਹੇ ਹਨ।

 

ਪੰਜਾਬ ਦੇ 2 ਬੱਚੇ ਹੋਏ ਲਾਪਤਾ, ਸੰਗਤ ਨਾਲ ਬੱਸ ‘ਚ ਗਏ ਸਨ ਅਯੁੱਧਿਆ || Latest News

0

ਪੰਜਾਬ ਦੇ 2 ਬੱਚੇ ਹੋਏ ਲਾਪਤਾ, ਸੰਗਤ ਨਾਲ ਬੱਸ ‘ਚ ਗਏ ਸਨ ਅਯੁੱਧਿਆ

ਪਟਿਆਲਾ ਦੇ ਰਹਿਣ ਵਾਲੇ 2 ਬੱਚੇ ਭੇਤਭਰੀ ਹਾਲਤ ‘ਚ ਲਾਪਤਾ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਬੱਚੇ ਸੰਗਤ ਨਾਲ ਇਕ ਬੱਸ ‘ਚ ਸਵਾਰ ਹੋ ਕੇ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਗਏ ਹੋਏ ਸਨ। ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ ਹਨ। ਗੁੰਮਸ਼ੁਦਾ ਬੱਚੇ ਤੇਜਬਾਗ ਕਾਲੋਨੀ ਦੇ ਰਹਿਣ ਵਾਲੇ ਕਾਰਤਿਕ ਬਾਂਸਲ ਅਤੇ ਪ੍ਰਿੰਸ ਹਨ, ਜਿਨ੍ਹਾਂ ਦੇ ਲਾਪਤਾ ਹੋਣ ’ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਦੇ ਬੁਰਾ ਹਾਲ ਹੋ ਗਿਆ ਹੈ।

ਇਸ ਮਾਮਲੇ ਸਬੰਧੀ MP ਪ੍ਰਨੀਤ ਕੌਰ ਨੇ ਟਵੀਟ ਕੀਤਾ ਹੈ ਕਿ ਮੈਂ ਪਟਿਆਲਾ ਦੇ ਤੇਜਬਾਗ ਕਲੋਨੀ ਦੇ ਨੌਜਵਾਨ ਲੜਕਿਆਂ ਕਾਰਤਿਕ ਬਾਂਸਲ ਅਤੇ ਪ੍ਰਿੰਸ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹਾਂ ਜੋ 18 ਮਈ ਤੋਂ ਲਾਪਤਾ ਹਨ। ਉਹ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ‘ਚ ਮੱਥਾ ਟੇਕਣ ਗਏ ਸਨ ਅਤੇ ਅਜੇ ਤੱਕ ਵਾਪਸ ਨਹੀਂ ਆਏ। ਉਨ੍ਹਾਂ ਅੱਗੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਬੱਚੇ ਜਲਦੀ ਹੀ ਵਾਪਸ ਆਉਣਗੇ ਮੈਂ ਉਨ੍ਹਾਂ ਦੀ ਵਾਪਸੀ ਲਈ ਅਰਦਾਸ ਕਰਦੀ ਹਾਂ।

ਇਹ ਵੀ ਪੜ੍ਹੋ : PM ਮੋਦੀ ਦੀ ਪੰਜਾਬ ‘ਚ ਰੈਲੀ ਨੂੰ ਲੈ ਕੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦੀ ਭਾਲ ਜਾਰੀ

ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਸ਼੍ਰੀ ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਇਕ ਬੱਸ ਗਈ ਸੀ। ਇਸ ਬੱਸ ‘ਚ ਸੰਗਤਾਂ ਨਾਲ ਪ੍ਰਿੰਸ ਅਤੇ ਕਾਰਤਿਕ ਵੀ ਸ਼ਾਮਲ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨਾਲ ਬੱਚੇ ਦੀ ਫੋਨ ਤੇ ਗੱਲਬਾਤ ਵੀ ਹੋਈ ਸੀ, ਬੱਚਿਆਂ ਨੇ ਕਿਹਾ ਸੀ ਕਿ ਉਹ ਅਯੁੱਧਿਆ ਪਹੁੰਚ ਗਏ ਹਨ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਅੱਗੇ ਵੀ ਬੱਚਿਆਂ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ।

PM ਮੋਦੀ ਦੀ ਪੰਜਾਬ ‘ਚ ਰੈਲੀ ਨੂੰ ਲੈ ਕੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

0

PM ਮੋਦੀ ਦੀ ਪੰਜਾਬ ‘ਚ ਰੈਲੀ ਨੂੰ ਲੈ ਕੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

PM ਮੋਦੀ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਕਰਨਗੇ। ਪੀਐੱਮ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਰੈਲੀ ਵਾਲੀ ਥਾਂ ਦਾ ਬਲਿਊ ਪ੍ਰਿੰਟ ਤਿਆਰ ਕਰ ਲਿਆ ਹੈ ਅਤੇ ਇੱਥੇ 4 ਲੇਅਰ ਸੁਰੱਖਿਆ ਦੀ ਤਿਆਰੀ ਕਰ ਲਈ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ‘ਚ ਛੁੱਟੀਆਂ ਦਾ ਹੋਇਆ ਅੇਲਾਨ ||…

ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ

ਰੈਲੀ ਵਾਲੀ ਥਾਂ ਦਾ ਹਰ ਕੋਨਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੈਮਰਿਆਂ ਦੇ ਰਾਡਾਰ ਹੇਠ ਹੋਵੇਗਾ। ਇਹ ਕੈਮਰੇ ਸੰਭਾਵੀ ਖਤਰੇ ਨੂੰ ਮਹਿਸੂਸ ਕਰਨ ‘ਤੇ ਤੁਰੰਤ ਸੁਚੇਤ ਹੋ ਜਾਣਗੇ। ਅਗਲੇ ਦਿਨ 24 ਮਈ ਨੂੰ ਪ੍ਰਧਾਨ ਮੰਤਰੀ ਗੁਰਦਾਸਪੁਰ ਅਤੇ ਜਲੰਧਰ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ।

ਪੰਜਾਬ ਪੁਲਿਸ ਦੇ ਕੁੱਲ 4200 ਕਰਮਚਾਰੀ ਅਤੇ ਅਧਿਕਾਰੀ ਇਸ ਪੂਰੀ ਸੁਰੱਖਿਆ ਵਿੱਚ ਜੁਟਣਗੇ। ਇਸ ਵਿੱਚ ਦੋ DGP ਅਤੇ ਪੰਜ ADGP ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸੇ ਤਰ੍ਹਾਂ 9 IG-DIG ਅਤੇ ਹੋਰ SP ਅਤੇ SSP ਪੱਧਰ ਦੇ ਅਧਿਕਾਰੀ 23 ਅਤੇ 24 ਤਰੀਕ ਨੂੰ ਤਾਇਨਾਤ ਕੀਤੇ ਜਾਣਗੇ।

Dharmendra ਨੂੰ ਮੀਡੀਆ ‘ਤੇ ਆਇਆ ਗੁੱਸਾ , ਵੀਡੀਓ ਹੋਈ ਵਾਇਰਲ || Entertainment News

0
Dharmendra got angry on the media, the video went viral

Dharmendra ਨੂੰ ਮੀਡੀਆ ‘ਤੇ ਆਇਆ ਗੁੱਸਾ , ਵੀਡੀਓ ਹੋਈ ਵਾਇਰਲ || Entertainment News

ਲੋਕ ਸਭਾ ਚੋਣਾਂ ਦੇ ਮੱਦੇਨਜਰ ਮਹਾਰਾਸ਼ਟਰ ‘ਚ ਹੋ ਰਹੀ ਵੋਟਿੰਗ ‘ਚ ਫਿਲਮੀ ਸਿਤਾਰੇ ਲਗਾਤਾਰ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਦਿਖਾਈ ਦੇ ਰਹੇ ਹਨ | ਹੁਣ ਤੱਕ ਅਮਿਤਾਭ ਬੱਚਨ, ਜਯਾ ਬੱਚਨ, ਬੌਬੀ ਦਿਓਲ, ਕਰੀਨਾ ਕਪੂਰ, ਸਲਮਾਨ ਖਾਨ, ਅਕਸ਼ੈ ਕੁਮਾਰ, ਰਿਤਿਕ ਰੋਸ਼ਨ, ਸ਼ਬਾਨਾ ਆਜ਼ਮੀ, ਸ਼ਾਹਰੁਖ ਖਾਨ, ਆਮਿਰ ਖਾਨ ਵੋਟਿੰਗ ਬੂਥ ‘ਤੇ ਪਹੁੰਚ ਕੇ ਆਪਣੀ ਵੋਟ ਪਾ ਚੁੱਕੇ ਹਨ। ਇਸੇ ਦੇ ਵਿਚਕਾਰ ਧਰਮਿੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਵੋਟਿੰਗ ਬੂਥ ਦੇ ਬਾਹਰ ਗੁੱਸੇ ‘ਚ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ 88 ਸਾਲਾ ਧਰਮਿੰਦਰ ਨੂੰ ਦੋ ਲੋਕ ਵੋਟ ਪਾਉਣ ਲਈ ਲਿਜਾਂਦੇ ਨਜ਼ਰ ਆ ਰਹੇ ਹਨ। ਉਹ ਲਾਲ ਰੰਗ ਦੀ ਕਮੀਜ਼ ਅਤੇ ਪੈਂਟ ਵਿੱਚ ਨਜ਼ਰ ਆ ਰਹੇ ਸਨ। ਜਿਵੇਂ ਹੀ ਉਹ ਆਪਣੀ ਕਾਰ ਵਿੱਚ ਜਾਂਦੇ ਹਨ ਉਦੋਂ ਹੀ ਇੱਕ ਵੱਡੀ ਭੀੜ ਉਨ੍ਹਾਂ ਦੇ ਦੁਆਲੇ ਇਕੱਠੀ ਹੋ ਜਾਂਦੀ ਹੈ। ਜਿਸ ਨੂੰ ਦੇਖ ਕੇ ਧਰਮਿੰਦਰ ਨੂੰ ਗੁੱਸਾ ਆ ਜਾਂਦਾ ਹੈ।

ਵੀਡੀਓ ਹੋ ਰਹੀ ਖੂਬ ਵਾਇਰਲ

ਵੀਡੀਓ ‘ਚ ਧਰਮਿੰਦਰ ਗੁੱਸਾ ਦਿਖਾਉਂਦੇ ਹੋਏ ਕਹਿੰਦੇ ਹਨ, ’ ਸ਼ਾਇਰ ਬਣੋ, ਦੇਸ਼ ਭਗਤ ਬਣੋ, ਚੰਗਾ ਇਨਸਾਨ ਬਣੋ, ਆਪਣੇ ਮਾਤਾ-ਪਿਤਾ ਨੂੰ ਪਿਆਰ ਕਰੋ।’ ਹਾਲਾਂਕਿ ਅੱਗੇ ਉਨ੍ਹਾਂ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਉਹ ਅੱਖਾਂ ਦਿਖਾ ਕੇ ਅੱਗੇ ਤੁਰ ਜਾਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

 

View this post on Instagram

 

A post shared by Varinder Chawla (@varindertchawla)

ਇਹ ਵੀ ਪੜ੍ਹੋ :ਵਿਆਹ ‘ਚ ਪਾਨ ਖਾਣ ਨਾਲ 12 ਸਾਲਾ ਬੱਚੀ ਦੇ ਪੇਟ ‘ਚ ਹੋ ਗਿਆ ਛੇਕ

ਦੱਸ ਦਈਏ ਕਿ ਧਰਮਿੰਦਰ ਨੇ ਆਪਣੇ ਫੈਨਜ਼ ਲਈ ਵੋਟ ਪਾਉਣ ਤੋਂ ਬਾਅਦ ਫੋਟੋ ਵੀ ਸ਼ੇਅਰ ਕੀਤੀ ਸੀ। ਫੋਟੋ ਸ਼ੇਅਰ ਕਰਦੇ ਹੋਏ ਹੀਮੇਨ ਨੇ ਕੈਪਸ਼ਨ ‘ਚ ਲਿਖਿਆ- ਭਾਰਤੀ ਹੋਣ ਦਾ ਸਭ ਤੋਂ ਵੱਡਾ ਸਬੂਤ, ਤੁਹਾਡੀ ਵੋਟ ਹੈ ਦੋਸਤੋ, ਆਪਣੇ ਅਧਿਕਾਰ ਦਾ ਫਾਇਦਾ ਉਠਾਓ, ਆਪਣੀ ਵੋਟ ਜ਼ਰੂਰ ਪਾਓ।

 

 

 

 

ਵਿਆਹ ‘ਚ ਪਾਨ ਖਾਣ ਨਾਲ 12 ਸਾਲਾ ਬੱਚੀ ਦੇ ਪੇਟ ‘ਚ ਹੋ ਗਿਆ ਛੇਕ || latest News

0
A 12-year-old girl got a hole in her stomach after eating paan at the wedding

ਵਿਆਹ ‘ਚ ਪਾਨ ਖਾਣ ਨਾਲ 12 ਸਾਲਾ ਬੱਚੀ ਦੇ ਪੇਟ ‘ਚ ਹੋ ਗਿਆ ਛੇਕ || latest News

ਤਾਜ਼ਾ ਮਾਮਲਾ ਬੇਂਗਲੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 12 ਸਾਲ ਦੀ ਲੜਕੀ ਨੂੰ ਤਰਲ ਨਾਈਟ੍ਰੋਜਨ ਨਾਲ ਭਰਿਆ ਪਾਨ ਖਾਣਾ ਮਹਿੰਗਾ ਪੈ ਗਿਆ | ਨਾਈਟ੍ਰੋਜਨ ਪਾਨ ਦਾ ਸੇਵਨ ਕਰਨ ਤੋਂ ਬਾਅਦ ਨਾਬਾਲਗ ਨੂੰ ਪੇਟ ਦਰਦ ਸ਼ੁਰੂ ਹੋ ਗਿਆ । ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ । ਜਦੋ ਡਾਕਟਰਾਂ ਵੱਲੋਂ ਇਸਦੀ ਜਾਂਚ ਕੀਤੀ ਗਈ ਤਾਂ ਕੁਝ ਅਜਿਹਾ ਸਾਹਮਣੇ ਆਇਆ ਕਿ ਲੜਕੀ ਦੇ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ | ਡਾਕਟਰ ਨੇ ਦੱਸਿਆ ਕਿ ਬੱਚੀ ਦੇ ਪੇਟ ਵਿੱਚ ਛੇਕ ਹੋ ਗਿਆ ਸੀ।

ਮੀਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਲੜਕੀ ਨੇ ਕਿਹਾ, ਸਮੋਕੀ ਪਾਨ ਬਹੁਤ ਵਧੀਆ ਲੱਗ ਰਿਹਾ ਸੀ, ਇਸ ਲਈ ਮੈਂ ਇਸਨੂੰ ਖਾਣਾ ਚਾਹੁੰਦੀ ਸੀ ਅਤੇ ਸਾਰਿਆਂ ਨੇ ਇਸ ਨੂੰ ਅਜ਼ਮਾਇਆ। ਪਰ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ ਸੀ। ਪਰ ਇਸ ਤੋਂ ਬਾਅਦ ਮੈਨੂੰ ਪਰੇਸ਼ਾਨੀ ਅਤੇ ਪੇਟ ਦਰਦ ਹੋਣ ਲੱਗਾ।

ਪੇਟ ਦੇ ਹੇਠਲੇ ਹਿੱਸੇ ‘ਚ ਹੋਇਆ ਸੁਰਾਖ

ਦਰਅਸਲ ,ਇਹ ਲੜਕੀ ਆਪਣੇ ਪਰਿਵਾਰ ਨਾਲ ਵਿਆਹ ਦੀ ਰਿਸੈਪਸ਼ਨ ‘ਤੇ ਗਈ ਸੀ, ਜਿੱਥੇ ਉਸ ਨੇ ਸਮੋਕ ਵਾਲਾ ਪਾਨ ਖਾਧਾ। ਜਿਸ ਤੋਂ ਬਾਅਦ ਡਾਕਟਰਾਂ ਨੇ ਬੱਚੀ ਦੇ ਪੇਟ ਦਰਦ ਦੇ ਕਾਰਨ ਦਾ ਪਤਾ ਲਗਾਉਣ ਲਈ ਇੰਟਰਾਓਪਰੇਟਿਵ ਓ.ਜੀ.ਡੀ. ਕੀਤੀ ਜਿਸ ਨਾਲ ਪਤਾ ਲੱਗਾ ਕਿ ਬੱਚੀ ਦੇ ਪੇਟ ਦੇ ਹੇਠਲੇ ਹਿੱਸੇ ‘ਚ ਸੁਰਾਖ ਹੋ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਅਪਰੇਸ਼ਨ ਕਰਕੇ ਸੰਕਰਮਿਤ ਹਿੱਸੇ ਨੂੰ ਕੱਢ ਦਿੱਤਾ। ਬੱਚੀ ਨੂੰ 6 ਦਿਨ ਹਸਪਤਾਲ ‘ਚ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ‘ਚ AAP ਨੂੰ ਲੱਗ ਸਕਦਾ ਵੱਡਾ ਝਟਕਾ , ਇਹ ਲੀਡਰ ਭਾਜਪਾ ‘ਚ ਹੋ ਸਕਦਾ ਸ਼ਾਮਿਲ

ਪਾਨ ਖਾਣ ਨਾਲ ਹੋਣ ਵਾਲੇ ਨੁਕਸਾਨ

ਬੱਚੀ ਦਾ ਆਪਰੇਸ਼ਨ ਬੈਂਗਲੁਰੂ ਦੇ ਨਰਾਇਣ ਮਲਟੀਸਪੈਸ਼ਲਿਟੀ ਹਸਪਤਾਲ ‘ਚ ਹੋਇਆ। ਇਸ ਦੌਰਾਨ ਡਾ: ਵਿਜੇ ਐਚ.ਐਸ ਨੇ ਸਮੋਕ ਪਾਨ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 2017 ਵਿੱਚ ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਨੇ ਤਰਲ ਨਾਈਟ੍ਰੋਜਨ ਵਾਲਾ ਡਰਿੰਕ ਪੀ ਲਿਆ ਸੀ। ਇਸ ਤੋਂ ਬਾਅਦ ਉਸ ਦੇ ਪੇਟ ‘ਚ ਦਰਦ ਸ਼ੁਰੂ ਹੋ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਵਿਅਕਤੀ ਦੇ ਪੇਟ ‘ਚ ਸੁਰਾਖ ਹੋ ਗਿਆ ਸੀ |

ਪੰਜਾਬ ‘ਚ AAP ਨੂੰ ਲੱਗ ਸਕਦਾ ਵੱਡਾ ਝਟਕਾ , ਇਹ ਲੀਡਰ ਭਾਜਪਾ ‘ਚ ਹੋ ਸਕਦਾ ਸ਼ਾਮਿਲ || Punjab News

0
AAP may face a big blow in Punjab, this leader may join BJP

ਪੰਜਾਬ ‘ਚ AAP ਨੂੰ ਲੱਗ ਸਕਦਾ ਵੱਡਾ ਝਟਕਾ , ਇਹ ਲੀਡਰ ਭਾਜਪਾ ‘ਚ ਹੋ ਸਕਦਾ ਸ਼ਾਮਿਲ || Punjab News

ਪੰਜਾਬ ਵਿਚ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਪਰੰਤੂ ਇਸ ਤੋਂ ਪਹਿਲਾਂ ਪੰਜਾਬ ‘ਚ AAP ਨੂੰ ਜਲੰਧਰ ਤੋਂ ਵੱਡਾ ਝਟਕਾ ਲੱਗ ਸਕਦਾ ਹੈ | ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਜਲੰਧਰ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਜਲਦ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।

ਪਾਰਟੀ ਤੋਂ ਚੱਲ ਰਹੇ ਨਾਰਾਜ਼

ਦਰਅਸਲ ਕਾਫੀ ਸਮੇਂ ਤੋਂ ਜਗਬੀਰ ਬਰਾੜ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ,ਜਿਸ ਕਾਰਨ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਦੱਸ ਦਈਏ ਕਿ ਜ਼ਿਮਨੀ ਚੋਣਾਂ ਦੌਰਾਨ ਜਗਬੀਰ ਬਰਾੜ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ :ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ ! CM ਮਾਨ ਨੇ ਕੀਤਾ ਵੱਡਾ ਐਲਾਨ

ਉਹ ਪਾਰਟੀ ਤੋਂ ਇਸ ਲਈ ਨਾਰਾਜ਼ ਚੱਲ ਰਹੇ ਸਨ ਕਿਉਂਕਿ ਆਪ ‘ਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਵੱਲੋਂ ਬਰਾੜ ਨੂੰ ਕੋਈ ਵੱਡਾ ਅਹੁਦਾ ਨਹੀਂ ਦਿੱਤਾ ਗਿਆ। ਧਿਆਨਯੋਗ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਗਬੀਰ ਸਿੰਘ ਬਰਾੜ ਸੂਬੇ ਵਿੱਚ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਸਨ।

ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ ! CM ਮਾਨ ਨੇ ਕੀਤਾ ਵੱਡਾ ਐਲਾਨ || News of Punjab

0
Punjab women will get 1000 rupees! CM Mann made a big announcement

ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ ! CM ਮਾਨ ਨੇ ਕੀਤਾ ਵੱਡਾ ਐਲਾਨ || News of Punjab

ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਸਬੰਧੀ CM ਮਾਨ ਨੇ ਵੱਡਾ ਐਲਾਨ ਕੀਤਾ ਹੈ | ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਪੰਜਾਬ ਦੇ CM ਮਾਨ ਨੇ ਸੋਮਵਾਰ ਨੂੰ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਵੱਲੋਂ ਟਿੱਬਾ ਰੋਡ ਵਿਖੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਐਲਾਨ ਕੀਤਾ ਕਿ ਸੂਬੇ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਜਲਦੀ ਮਿਲਨੇ ਸ਼ੁਰੂ ਹੋ ਜਾਣਗੇ।

ਇਹ ਸਕੀਮ ਕਦੇ ਨਹੀਂ ਹੋਵੇਗੀ ਬੰਦ

ਸਰਕਾਰ ਨੇ ਇਸ ਲਈ ਬਜਟ ‘ਚੋਂ ਕਰੀਬ 5200 ਕਰੋੜ ਰੁਪਏ ਦੀ ਬਚਤ ਕਰ ਲਈ ਹੈ, ਜਿਸ ਕਾਰਨ ਔਰਤਾਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਗਾਰੰਟੀ ਹੁਣ ਆਉਣ ਵਾਲੇ 5 ਤੋਂ 7 ਮਹੀਨਿਆਂ ‘ਚ ਪੂਰੀ ਹੋ ਜਾਵੇਗੀ। ਇਸ ਦੌਰਾਨ ਮਾਨ ਨੇ ਕਿਹਾ ਕਿ ਇੱਕ ਵਾਰ ਸ਼ੁਰੂ ਹੋਣ ਵਾਲੀ ਇਹ ਸਕੀਮ ਕਦੇ ਬੰਦ ਨਹੀਂ ਹੋਵੇਗੀ। ਉਨ੍ਹਾਂ ਲੁਧਿਆਣਾ ਨੂੰ ਪੰਜਾਬ ਦਾ ਦਿਲ ਦੱਸਦਿਆਂ ਕਿਹਾ ਕਿ ਪੰਜਾਬ ਦੀ ਸਿਹਤ ਲਈ ਲੁਧਿਆਣਾ ਦੇ ਦਿਲ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਆਮ ਆਦਮੀ ਪਾਰਟੀ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਨਚੈਸਟਰ ਵਜੋਂ ਜਾਣੇ ਜਾਂਦੇ ਲੁਧਿਆਣਾ ਨੂੰ ਵਪਾਰ ਪੱਖ ਤੋਂ ਇੰਨਾ ਮਜ਼ਬੂਤ ​​ਬਣਾਇਆ ਜਾਵੇਗਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਕਾਰੋਬਾਰੀ ਆਪਣੇ ਦੋਸਤਾਂ ਨੂੰ ਇੱਥੇ ਆ ਕੇ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰਨਗੇ।

ਝਾੜੂ ਦੇ ਨਿਸ਼ਾਨ ਨੂੰ ਹੀ ਪਾਓ ਵੋਟ

ਟਿੱਬਾ ਰੋਡ ‘ਤੇ ਬੀਤੇ ਕੱਲ੍ਹ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਸਕੂਲਾਂ ‘ਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਛੁੱਟੀਆਂ ਦਾ ਜ਼ਿਕਰ ਕਰਦਿਆਂ ਮਾਪਿਆਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਦੱਸਣ ਕਿ ਹੁਣ ਉਹ ਬਾਹਰ ਖੇਡ ਕੇ ਜ਼ਿਆਦਾ ਗਰਮ ਨਾ ਹੋਣ ਸਗੋਂ ਘਰ ਬੈਠ ਕੇ ਪੜ੍ਹਾਈ ਵੀ ਕਰਨ। ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪੋਲਿੰਗ ਬੂਥ ’ਤੇ ਜਾ ਕੇ ਮਸ਼ੀਨ ’ਤੇ ਲੱਗੇ ਝਾੜੂ ਦੇ ਨਿਸ਼ਾਨ ਨੂੰ ਹੀ ਦਬਾਉਣ।

ਇਹ ਵੀ ਪੜ੍ਹੋ :ਚੋਣ ਪ੍ਰਚਾਰ ਕਰਨ ਜਾ ਰਹੇ ਆਪ ਦੇ ਸੀਨੀਅਰ ਆਗੂ ਨਾਲ ਵਾਪਰਿਆ ਵੱਡਾ ਭਾਣਾ

ਜੇਕਰ ਕਿਸੇ ਹੋਰ ਬਟਨ ਨੂੰ ਵੇਖਿਆ, ਤਾਂ ਸੰਭਵ ਹੈ ਕਿ ਤੁਹਾਡੇ ਚਿੱਟਾ ਮੋਤੀਆ ਉਤਰ ਆਵੇ। ਮਾਨ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਬਿੱਟੂ ਅਜੇ ਵੀ ਪੂਰੀ ਤਰ੍ਹਾਂ ਭਾਜਪਾ ਨੂੰ ਆਪਣੇ ਅੰਦਰ ਡਾਊਨਲੋਡ ਨਹੀਂ ਕਰ ਸਕਿਆ ਹੈ। ਇਹੀ ਕਾਰਨ ਹੈ ਕਿ ਉਹ ਅੱਜ ਵੀ ਆਪਣੇ ਆਪ ਨੂੰ ਕਾਂਗਰਸੀ ਕਹਿ ਦਿੰਦਾ ਹੈ।

 

 

 

ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ ਕਲਰਕ ਨੂੰ 11500 ਰੁ: ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

0

ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ ਕਲਰਕ ਨੂੰ 11500 ਰੁ: ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੋਮਵਾਰ ਨੂੰ ਨਗਰ ਨਿਗਮ ਜ਼ੋਨ-ਏ, ਲੁਧਿਆਣਾ ਵਿੱਚ ਕਲਰਕ ਵਜੋਂ ਤਾਇਨਾਤ ਰਾਹੁਲ ਮਹਾਜਨ, ਜੋ ਕਿ ਗੁਰੂ ਨਾਨਕ ਨਗਰ, ਸਿਵਲ ਲਾਈਨਜ਼, ਲੁਧਿਆਣਾ ਦਾ ਰਹਿਣ ਵਾਲਾ ਹੈ, ਨੂੰ 11500 ਰੁਪਏ ਰਿਸ਼ਵਤ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਰਜਿੰਦਰ ਪਾਲ ਸ਼ਰਮਾ ਵਾਸੀ ਫਰੀਦ ਨਗਰ, ਰਾਮਪੁਰਾ ਫੂਲ, ਬਠਿੰਡਾ ਜਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸਨੇ ਆਪਣੇ ਪੁੱਤਰ ਦੇ ਜਨਮ ਸਰਟੀਫਿਕੇਟ ਵਿੱਚ ਪਿਤਾ ਦਾ ਨਾਮ ਅਤੇ ਜਨਮ ਸਥਾਨ ਦੀ ਦਰੁਸਤੀ ਲਈ ਨਗਰ ਨਿਗਮ ਲੁਧਿਆਣਾ ਦੇ ਰਜਿਸਟਰਾਰ, ਜਨਮ ਅਤੇ ਮੌਤ ਦੇ ਦਫ਼ਤਰ ਨੂੰ ਦਰਖਾਸਤ ਦਿੱਤੀ ਸੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਨਗਰ ਨਿਗਮ ਦਫ਼ਤਰ ਵਿੱਚ ਤਾਇਨਾਤ ਮੋਹਿਤ ਮਹਾਜਨ ਨਾਮਕ ਕਲਰਕ ਨੇ ਇਹ ਦਰੁਸਤੀ ਕਰਨ ਬਦਲੇ 30000 ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ‘ਚ ਛੁੱਟੀਆਂ ਦਾ ਹੋਇਆ ਅੇਲਾਨ ||…

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਲਰਕ ਪਹਿਲਾਂ ਹੀ 9000 ਨਕਦ ਅਤੇ ਗੂਗਲ ਪੇਅ ਰਾਹੀਂ 2500 ਰੁਪਏ ਲੈ ਚੁੱਕਾ ਹੈ ਅਤੇ ਹੁਣ ਬਕਾਇਆ ਰਿਸ਼ਵਤ ਦੀ ਰਕਮ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਤੱਥ ਸਹੀ ਪਾਏ ਗਏ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਪਾਸੋਂ 11500 ਰੁਪਏ ਹਾਸਿਲ ਕੀਤੇ ਗਏ ਸਨ।

ਉਕਤ ਕਲਰਕ ਨੂੰ ਕੀਤਾ ਗ੍ਰਿਫਤਾਰ

ਇਸ ਅਨੁਸਾਰ ਉਕਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕਰਕੇ ਉਕਤ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਨਗਰ ਨਿਗਮ ਦੇ ਸਬੰਧਤ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।