Home Blog Page 1601

ਵਿਦਿਆਰਥੀ ਨੇ ਕੀਤਾ ਅਨੋਖਾ ਕੰਮ, ਇੰਡੀਆ ਬੁੱਕ ਆਫ ਰਿਕਾਰਡ ‘ਚ ਨਾਂ ਹੋਇਆ ਦਰਜ || Latest News

0
The student did a unique work, his name was not recorded in the India Book of Records

ਵਿਦਿਆਰਥੀ ਨੇ ਕੀਤਾ ਅਨੋਖਾ ਕੰਮ, ਇੰਡੀਆ ਬੁੱਕ ਆਫ ਰਿਕਾਰਡ ‘ਚ ਨਾਂ ਹੋਇਆ ਦਰਜ || Latest News

ਪੀਐੱਚਡੀ ਦੇ ਵਿਦਿਆਰਥੀ ਨੇ ਬੇਹੱਦ ਅਨੋਖਾ ਕੰਮ ਕਰਕੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾ ਲਿਆ ਹੈ। ਇੰਡੀਆ ਬੁੱਕ ਆਫ ਰਿਕਾਰਡ ਵਿਚ ਉਂਝ ਤਾਂ ਕਈ ਤਰ੍ਹਾਂ ਦੇ ਰਿਕਾਰਡ ਦਰਜ ਹੁੰਦੇ ਹਨ ਪਰ  ਵਿਦਿਆਰਥੀ ਦਾ ਨਾਂ ਸਟੱਡੀ ‘ਚ ਬਣਾਏ ਰਿਕਾਰਡ ਕਾਰਨ ਹੋਇਆ ਹੈ। ਦਰਅਸਲ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਦੇ ਹਾਰਟੀਕਲਚਰ ਵਿਭਾਗ ਦੇ ਵਿਦਿਆਰਥੀ ਨੀਰਜ ਕੁਮਾਰ ਪ੍ਰਜਾਪਤੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਅਚੀਵਰ ਵਜੋਂ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਉਪਲਬਧੀ ਉਨ੍ਹਾਂ ਨੇ ਵੱਖ-ਵੱਖ ਕਾਨਫਰੰਸਾਂ, ਸੈਮੀਨਾਰ, ਟ੍ਰੇਨਿੰਗ, ਲੈਕਚਰ, ਮੀਨਿੰਗ, ਵੈਬੀਨਾਰ, ਕੁਇਜ਼ ਵਿਚ ਹਿੱਸਾ ਲੈ ਕੇ ਇਕ ਹਜ਼ਾਰ ਤੋਂ ਜ਼ਿਆਦਾ ਸਰਟੀਫਿਕੇਟ ਹਾਸਲ ਕਰਨ ‘ਤੇ ਮਿਲੀ ਹੈ। ਉਹ ਮੌਜੂਦਾ ਵਿਚ ਬੀਬੀਏਯੂ ਦੇ ਹਾਰਟੀਕਲਚਰ ਵਿਭਾਗ ਦੇ ਪ੍ਰੋ. ਸੰਜੇ ਕੁਮਾਰ ਦੇ ਅਧੀਨ ਸੋਧ ਕੰਮ ਕਰ ਰਹੇ ਹਨ।

ਨੀਰਜ ਪ੍ਰਜਾਪਤੀ ਨੇ ਦੱਸਿਆ ਕਿ ਉਹ ਵਾਰਾਣਸੀ ਦੇ ਰਹਿਣ ਵਾਲੇ ਹਨ। ਪਿਤਾ ਕਿਸਾਨ ਹਨ, ਸਰਟੀਫਿਕੇਟ ਹਾਸਲ ਕਰਨਾ ਉਨ੍ਹਾਂ ਦੇ ਅੰਦਰ ਇਕ ਜਨੂੰਨ ਸੀ। ਇਹੀ ਵਜ੍ਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿਤੇ ਕੋਈ ਜਾਗੂਰਕਤਾ ਦਾ ਪ੍ਰੋਗਰਾਮ ਹੋ ਰਿਹਾ ਹੈ ਜਾਂ ਫਿਰ ਕਿਤੇ ਕੋਈ ਕਾਨਫਰੰਸ, ਡਿਬੇਟ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਹੈ ਤਾਂ ਉਹ ਉਥੇ ਜਾਂਦੇ ਜ਼ਰੂਰ ਸਨ ਤੇ ਹਿੱਸਾ ਲੈਂਦੇ ਸਨ।

ਇਹ ਵੀ ਪੜ੍ਹੋ :  PM ਮੋਦੀ ਦੀ ਪੰਜਾਬ ‘ਚ ਰੈਲੀ ਸਮੇਂ ਇੰਝ ਹੋਵੇਗਾ ਪਾਰਕਿੰਗ ਤੇ ਰੂਟ ਡਾਈਵਰਜ਼ਨ ਪਲਾਨ

1000 ਤੋਂ ਜ਼ਿਆਦਾ ਸਰਟੀਫਿਕੇਟ

ਖਾਸ ਗੱਲ ਇਹ ਰਹੀ ਕਿ ਸਾਰਿਆਂ ਵਿਚ ਇਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਜਿਸ ਵਜ੍ਹਾ ਨਾਲ ਸਾਰੇ ਪ੍ਰੋਗਰਾਮਾਂ ਵਿਚ ਇਨ੍ਹਾਂ ਨੂੰ ਸਰਟੀਫਿਕੇਟ ਮਿਲੇ। ਜਦੋਂ ਨੀਰਜ ਨੂੰ ਲੱਗਾ ਕਿ 1000 ਤੋਂ ਜ਼ਿਆਦਾ ਸਰਟੀਫਿਕੇਟ ਇਨ੍ਹਾਂ ਕੋਲ ਹੋ ਗਏ ਹਨ ਤਾਂ ਉਨ੍ਹਾਂ ਨੇ ਆਪਣਾ ਨਾਂ ਇਡੀਆ ਬੁੱਕ ਆਫ ਰਿਕਾਰਡ ਲਈ ਭੇਜਿਆ ਤੇ ਹੁਣ ਇਸ ਦਾ ਨਾਂ ਦਰਜ ਹੋ ਚੁੱਕਾ ਹੈ ਕਿਉਂਕਿ ਅਜਿਹਾ ਅਨੋਖਾ ਰਿਕਾਰਡ ਅਜੇ ਤੱਕ ਕਿਸੇ ਨੇ ਨਹੀਂ ਬਣਾਇਆ ਸੀ।

ਨੀਰਜ ਪ੍ਰਜਾਪਤੀ ਨੇ ਕਿਹਾ ਕਿ ਜਦੋਂ ਉਹ ਇਨ੍ਹਾਂ ਪ੍ਰੋਗਰਾਮਾਂ ਵਿਚ ਜਾਂਦੇ ਸਨ ਤਾਂ ਉਨ੍ਹਾਂ ਨੂੰ ਕਦੇ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਰਿਕਾਰਡ ਵੀ ਉਹ ਕਾਇਮ ਕਰ ਲੈਣਗੇ ਪਰ ਇਕ ਰਿਕਾਰਡ ਬਣਾਉਣ ਦੇ ਬਾਅਦ ਹੁਣ ਭਵਿੱਖ ਵਿਚ ਦੂਜੇ ਅਨੋਖੇ ਰਿਕਾਰਡ ਬਣਾਉਣ ਲਈ ਵੀ ਉਨ੍ਹਾਂ ਦਾ ਫੋਕਸ ਹੋਵੇਗਾ।

PM ਮੋਦੀ ਦੀ ਪੰਜਾਬ ‘ਚ ਰੈਲੀ ਸਮੇਂ ਇੰਝ ਹੋਵੇਗਾ ਪਾਰਕਿੰਗ ਤੇ ਰੂਟ ਡਾਈਵਰਜ਼ਨ ਪਲਾਨ || Latest News

0
Parking and route diversion plan will be like this during PM Modi's rally in Punjab

PM ਮੋਦੀ ਦੀ ਪੰਜਾਬ ‘ਚ ਰੈਲੀ ਸਮੇਂ ਇੰਝ ਹੋਵੇਗਾ ਪਾਰਕਿੰਗ ਤੇ ਰੂਟ ਡਾਈਵਰਜ਼ਨ ਪਲਾਨ || Latest News

ਹੈਵੀ ਟ੍ਰੈਫਿਕ ਸਿਟੀ ਦੇ ਅੰਦਰ ਮੁਕੰਮਲ ਤੌਰ ਤੇ ਬੰਦ ਰਹੇਗੀ

1. ਸੰਗਰੂਰ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।

2. ਸਮਾਣਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਪਸਿਆਣਾ ਤੋਂ ਅੰਦਰ ਨਹੀ ਆਵੇਗੀ।

3. ਮੈਣ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।

4. ਡਕਾਲਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।

5. ਦੇਵੀਗੜ੍ਹ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੱਗੇ ਅੰਦਰ ਨਹੀ ਆਵੇਗੀ।

6. ਨਾਭਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਧਬਲਾਨ ਤੋਂ ਅੱਗੇ ਅੰਦਰ ਨਹੀਂ ਸਿਟੀ ਵੱਲ ਨਹੀਂ ਆਵੇਗੀ।
7. ਭਾਦਸੋਂ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਸਿਉਣਾ ਚੌਂਕ ਤੋਂ ਸਰਹੰਦ ਰੋਡ ਨੂੰ ਜਾਵੇਗੀ।

8. ਸਰਹੰਦ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਬਾਈਪਾਸ ਰਾਹੀ ਸਿਟੀ ਦੇ ਬਾਹਰੋਂ ਦੀ ਜਾਵੇਗੀ।

9. ਨਵਾਂ ਬੱਸ ਸਟੈਂਡ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

10. ਲੱਕੜ ਮੰਡੀ (ਪੁਰਾਣੀ ਰਾਜਪੁਰਾ ਚੁੰਗੀ) ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

11. ਟੀ-ਪੁਆਇੰਟ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

ਰੈਲੀ ਵਾਲੇ ਵਹੀਕਲ

1. ਰਾਜਪੁਰਾ ਸਾਈਡ ਤੋਂ ਆਉਣ ਵਾਲੇ ਵਹੀਕਲ ਨਵਾਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ, ਖੰਡਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

2. ਸੰਗਰੂਰ ਅਤੇ ਸਮਾਣਾ ਸਾਈਡ ਤੋਂ ਆਉਣ ਵਾਲੇ ਵਹੀਕਲ ਆਰਮੀ ਏਰੀਆ ਹੁੰਦੇ ਹੋਏ ਠੀਕਰੀਵਾਲਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

3. ਸਰਹੰਦ ਸਾਈਡ ਤੋਂ ਆਉਣ ਵਾਲੇ ਵਹੀਕਲ ਖੰਡਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

4. ਨਾਭਾ ਸਾਈਡ ਤੋਂ ਆਉਣ ਵਾਲੇ ਵਹੀਕਲ ਧਬਲਾਨ ਤੋਂ ਸੰਗਰੂਰ ਰੋਡ ਹੁੰਦੇ ਹੋਏ ਆਰਮੀ ਏਰੀਆ, ਠੀਕਰੀਵਾਲਾ ਚੌਂਕ ਫੁਆਰਾ ਚੌਂਕ ਲੋਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।
ਪਾਰਕਿੰਗ ਲਈ ਥਾਵਾਂ

ਪਾਰਕਿੰਗ ਲਈ ਥਾਵਾਂ

1. ਫੂਲ ਸਿਨੇਮਾ

2. ਮਾਲਵਾ ਸਿਨੇਮਾ

3. ਮੋਦੀ ਕਾਲਜ

4. ਮਹਿੰਦਰਾ ਕਾਲਜ

5. NIS

6. ਗੁਰਦੁਆਰਾ ਸਾਹਿਬ ਮੋਤੀਬਾਗ

* ਫੁਹਾਰਾ ਚੌਂਕ ਤੋਂ NIS ਤੱਕ ਆਵਾਜਾਈ ਵਨ-ਵੇਅ ਚੱਲਗੀ।

ਪੰਜਾਬ ‘ਚ ਵੱਧਦੀ ਗਰਮੀ ਦਾ ਕਹਿਰ , ਇਕ ਵਿਅਕਤੀ ਦੀ ਗਈ ਜਾਨ || News of Punjab || Latest News

0
The fury of increasing heat in Punjab, one person lost his life

ਪੰਜਾਬ ‘ਚ ਵੱਧਦੀ ਗਰਮੀ ਦਾ ਕਹਿਰ , ਇਕ ਵਿਅਕਤੀ ਦੀ ਗਈ ਜਾਨ || News of Punjab || Latest News

ਪੰਜਾਬ ‘ਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਵੱਧਦੀ ਗਰਮੀ ਕਾਰਨ ਸੂਬੇ ‘ਚ ਪਹਿਲੀ ਮੌਤ ਹੋ ਗਈ ਹੈ | ਇਹ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਥੇ ਪੰਜਪੀਰ ਨਗਰ ਵਾਸੀ 72 ਸਾਲਾ ਵਿਅਕਤੀ ਸੂਬਾ ਸਿੰਘ ਦੀ ਗਰਮੀ ਕਾਰਨ ਜਾਨ ਚਲੀ ਗਈ ਹੈ।

ਗਰਮੀ ਕਾਰਨ ਸੂਬਾ ਸਿੰਘ ਦੀ ਤਬੀਅਤ ਹੋਈ ਖਰਾਬ

ਉੱਤਰ ਭਾਰਤ ਸਣੇ ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਤੇ ਬਾਕੀ ਜਿ਼ਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਹੋਇਆ ਹੈ | ਵਧਦੀ ਗਰਮੀ ਕਾਰਨ ਸੂਬਾ ਸਿੰਘ ਦੀ ਤਬੀਅਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਕਿਹਾ ਜਾ ਰਿਹਾ ਹੈ ਕਿ ਸੂਬੇ ਵਿੱਚ ਗਰਮੀ ਕਾਰਨ ਇਹ ਪਹਿਲੀ ਮੌਤ ਹੈ |ਡਾਕਟਰਾਂ ਨੇ ਦੱਸਿਆ 72 ਸਾਲਾ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸ਼ੀਲੂਰਾਮ ਨੇ ਦੱਸਿਆ ਕਿ ਕਲ੍ਹ ਸ਼ਾਮ ਉਸ ਦੇ ਪਿਤਾ ਸੂਬਾ ਰਾਮ ਨੂੰ ਦਸਤ ਲੱਗ ਗਏ ਸਨ ਜੋ ਠੀਕ ਹੋਣ ਦਾ ਨਾਂ ਨਹੀਂ ਲੈ ਰਹੇ ਸਨ। ਜਿਸ ‘ਤੇ ਉਹ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਆਏ ਜਿਥੇ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਗੁਲੂਕੋਜ਼ ਦੀਆਂ ਬੋਤਰਾਂ ਵਗੈਰਾ ਲਗਾਈਆਂ ਪਰ ਸਵੇਰੇ ਉਸ ਦੀ ਮੌਤ ਹੋ ਗਈ।

ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਤਾਪਮਾਨ ‘ਚ ਹੋ ਸਕਦਾ ਵਾਧਾ

ਮੌਸਮ ਵਿਭਾਗ ਨੇ ਇਕ ਪਾਸੇ ਜਿਥੇ ਲੂ ਦਾ ਅਲਰਟ ਜਾਰੀ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਤਾਪਮਾਨ 48 ਡਿਗਰੀ ਤੋਂ ਵੀ ਵੱਧ ਹੋ ਸਕਦਾ ਹੈ। ਭਰਤੀ ਕੀਤੇ ਗਏ ਨੌਜਵਾਨ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਗਰਮੀ ਜ਼ਿਆਦਾ ਹੋਣ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਡਾਕਟਰਾਂ ਦੀ ਅਪੀਲ ਹੈ ਕਿ ਗਰਮੀ ਵਿਚ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਵੇ।

MDH-Everest ਮਸਾਲਿਆਂ ਨੂੰ ਮਿਲੀ ਕਲੀਨ ਚਿਟ || Latest News

0
MDH-Everest spices got a clean chit

MDH-Everest ਮਸਾਲਿਆਂ ਨੂੰ ਮਿਲੀ ਕਲੀਨ ਚਿਟ || Latest News

ਮਸਾਲਿਆਂ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਭਾਰਤੀ ਬਾਜ਼ਾਰ ਵਿੱਚ ਉਪਲਬਧ ਮਸਾਲਿਆਂ ਲਈ ਲਏ ਗਏ ਨਮੂਨਿਆਂ ਵਿੱਚ ਐਥੀਲੀਨ ਆਕਸਾਈਡ (ਈਟੀਓ) ਦੀ ਮੌਜੂਦਗੀ ਨਹੀਂ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ, ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਮਸ਼ਹੂਰ ਮਸਾਲੇ ਬ੍ਰਾਂਡਾਂ MDH ਅਤੇ Everest ਅਤੇ ETO ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉਠਾਏ ਜਾਣ ਤੋਂ ਬਾਅਦ FSSAI ਨੇ ਮਸਾਲਿਆਂ ਦੇ ਸੈਂਪਲ ਲਏ ਸਨ, ਜਿਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਨਿਗਰਾਨੀ ਸੰਸਥਾ ਨੇ ਐਵਰੈਸਟ ਮਸਾਲਿਆਂ ਦੀਆਂ ਦੋ ਮੈਨੂਫੈਕਚਰਿੰਗ ਯੂਨਿਟਾਂ ਤੋਂ 9 ਨਮੂਨੇ ਟੈਸਟਿੰਗ ਲਈ ਲਏ ਸਨ, ਜਦੋਂ ਕਿ MDH ਦੀਆਂ 11 ਮੈਨੂਫੈਕਚਰਿੰਗ ਯੂਨਿਟਾਂ ਤੋਂ 25 ਨਮੂਨੇ ਲਏ ਗਏ ਸਨ। ਲਏ ਗਏ ਕੁੱਲ 34 ਸੈਂਪਲਾਂ ਵਿੱਚੋਂ 28 ਦੀ ਰਿਪੋਰਟ ਆ ਚੁੱਕੀ ਹੈ ਅਤੇ ਇਨ੍ਹਾਂ ਵਿੱਚ ਈਟੀਓ ਦੀ ਕੋਈ ਮੌਜੂਦਗੀ ਨਹੀਂ ਹੈ। ਇਸ ਦੇ ਨਾਲ ਹੀ ਹੋਰ ਬ੍ਰਾਂਡਾਂ ਦੇ ਮਸਾਲਿਆਂ ਦੇ 300 ਸੈਂਪਲਾਂ ਵਿੱਚੋਂ ਕਿਸੇ ਵਿੱਚ ਵੀ ਈ.ਟੀ.ਓ. ਨਹੀਂ ਪਾਇਆ ਗਿਆ।

FSSAI ਨੇ ਕਿਹਾ ਕਿ ਹੋਰ ਮਾਪਦੰਡਾਂ ‘ਤੇ ਵੀ ਭਾਰਤੀ ਬਾਜ਼ਾਰ ਵਿਚ ਉਪਲਬਧ ਮਸਾਲਿਆਂ ਨੇ ਟੈਸਟ ਪਾਸ ਕੀਤਾ ਹੈ। ਵੱਖ-ਵੱਖ ਦੇਸ਼ਾਂ ‘ਚ ਸਵਾਲ ਉੱਠਣ ਤੋਂ ਬਾਅਦ 22 ਅਪ੍ਰੈਲ ਨੂੰ ਦੇਸ਼ ਦੇ ਸਾਰੇ ਫੂਡ ਕਮਿਸ਼ਨਰਾਂ ਨੂੰ ਮਸਾਲਿਆਂ ਦੇ ਸੈਂਪਲ ਲੈਣ ਦੇ ਹੁਕਮ ਦਿੱਤੇ ਗਏ ਸਨ।

ਹਾਂਗਕਾਂਗ ਅਤੇ ਸਿੰਗਾਪੁਰ ਨੇ ਅਪ੍ਰੈਲ ਵਿੱਚ ਪ੍ਰਸਿੱਧ ਮਸਾਲੇ ਬ੍ਰਾਂਡਾਂ MDH ਅਤੇ Everest ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਨ੍ਹਾਂ ਦੇ ਉਤਪਾਦਾਂ ਵਿੱਚ ਕਾਰਸੀਨੋਜਨਿਕ ਕੈਮੀਕਲ ETO ਦੀ ਮੌਜੂਦਗੀ ਪਾਈ ਗਈ ਸੀ। ਅਜਿਹਾ ਹੀ ਕਦਮ ਚੁੱਕਦੇ ਹੋਏ ਨੇਪਾਲ ਨੇ ਵੀ ਮਈ ‘ਚ ਭਾਰਤੀ ਮਸਾਲਿਆਂ ਦੀ ਵਰਤੋਂ ਬੰਦ ਕਰ ਦਿੱਤੀ ਸੀ। ਵਿੱਤੀ ਸਾਲ 2023-24 ਵਿੱਚ ਭਾਰਤ ਦਾ ਮਸਾਲਾ ਨਿਰਯਾਤ ਕੁੱਲ 4.25 ਬਿਲੀਅਨ ਡਾਲਰ ਸੀ, ਜੋ ਕਿ ਵਿਸ਼ਵਵਿਆਪੀ ਮਸਾਲਾ ਨਿਰਯਾਤ ਦਾ 12 ਪ੍ਰਤੀਸ਼ਤ ਸੀ।

ਜ਼ਿਕਰਯੋਗ ਹੈ ਕਿ ਸਪਾਈਸ ਬੋਰਡ ਈਥੀਲੀਨ ਆਕਸਾਈਡ ਨੂੰ 10.7 ਸੈਲਸੀਅਸ ਤੋਂ ਵੱਧ ਤਾਪਮਾਨ ‘ਤੇ ਜਲਣਸ਼ੀਲ, ਰੰਗਹੀਣ ਗੈਸ ਵਜੋਂ ਪਰਿਭਾਸ਼ਿਤ ਕਰਦਾ ਹੈ। ਇਹ ਕੀਟਾਣੂਨਾਸ਼ਕ, ਸਟਰਲਾਇਜ਼ਿੰਗ ਏਜੰਟ ਅਤੇ ਕੀਟਨਾਸ਼ਕ ਵਜੋਂ ਕੰਮ ਕਰਦਾ ਹੈ। ਇਸ ਦੀ ਵਰਤੋਂ ਮੈਡੀਕਲ ਯੰਤਰਾਂ ਨੂੰ ਸਟਰਲਾਇਜ਼ ਕਰਨ ਅਤੇ ਮਸਾਲਿਆਂ ਵਿੱਚ ਮਾਈਕ੍ਰੋਬਾਇਲ ਗੰਦਗੀ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਨੇ ਈਥੀਲੀਨ ਆਕਸਾਈਡ ਨੂੰ ‘ਗਰੁੱਪ 1 ਕਾਰਸਿਨੋਜਨ’ ਵਜੋਂ ਸ਼੍ਰੇਣੀਬੱਧ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਹ ਸਿੱਟਾ ਕੱਢਣ ਲਈ ਕਾਫ਼ੀ ਸਬੂਤ ਹਨ ਕਿ ਇਹ ਮਨੁੱਖਾਂ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ। ਈਥੀਲੀਨ ਆਕਸਾਈਡ ਲਿੰਫੋਮਾ ਅਤੇ ਲਿਊਕੇਮੀਆ ਵਰਗੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਪੇਟ ਅਤੇ ਛਾਤੀ ਦਾ ਕੈਂਸਰ ਵੀ ਹੋ ਸਕਦਾ ਹੈ।

ਕਰਤਾਰਪੁਰ ਲਾਂਘੇ ਨਾਲ ਜੁੜੀ ਵੱਡੀ ਖਬਰ! ਹੁਣ ਇਸ ਕੰਮ ਲਈ ਲੱਗੇਗੀ ਫੀਸ

0

ਕਰਤਾਰਪੁਰ ਲਾਂਘੇ ਨਾਲ ਜੁੜੀ ਵੱਡੀ ਖਬਰ! ਹੁਣ ਇਸ ਕੰਮ ਲਈ ਲੱਗੇਗੀ ਫੀਸ

ਸ੍ਰੀ ਕਰਤਾਰਪੁਰ ਕੌਰੀਡੋਰ ‘ਤੇ ਹੁਣ ਫਿਲਮਾਂ ਦੀ ਸ਼ੂਟਿੰਗ ਵੀ ਹੋਇਆ ਕਰੇਗੀ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੇ ਫਿਲਮਾਂ ਡਾਕੂਮੈਂਟਰੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚੀਆਂ ਜਾ ਸਕਦੀਆਂ ਹਨ। ਪਰ ਇਸ ਦੇ ਲਈ ਇਕ ਵੱਡੀ ਫ਼ੀਸ ਅਦਾ ਕਰਨੀ ਪਵੇਗੀ। ਸ਼ੂਟਿੰਗ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ।

ਫ਼ਿਲਮ ਦੀ ਸ਼ੂਟਿੰਗ ਲਈ 1 ਲੱਖ ਰੁਪਏ, ਜਦਕਿ ਡਾਕੂਮੈਂਟਰੀ ਲਈ 40 ਹਜ਼ਾਰ ਰੁਪਏ ਤੈਅ ਕੀਤੇ ਗਏ ਹਨ, ਉਥੇ ਹੀ ਜੇ ਕੋਈ ਵਪਾਰ ਦੇ ਮੰਤਵ ਨਾਲ ਇਸ ਅਸਥਾਨ ‘ਤੇ ਕੋਈ ਤਸਵੀਰ ਖਿੱਚਣੀ ਚਾਹੁੰਦਾ ਹੈ ਤਾਂ ਉਸ ਲਈ ਵੱਖ ਫ਼ੀਸ ਰਾਸ਼ੀ ਰੱਖੀ ਗਈ ਹੈ ਜੇਕਰ ਕੋਈ ਵਿਦਿਆਰਥੀ ਹੈ ਤਾਂ ਉਸ ਲਈ ਵੱਖਫ਼ੀਸ ਰਾਸ਼ੀ ਰੱਖੀ ਗਈ ਹੈ।

ਜੇ ਵਪਾਰ ਲਈ ਤਸਵੀਰਾਂ ਖਿਚਣਾ ਚਾਹੁੰਦਾ ਹੈ ਤਾ ਉਸ ਨੂੰ 10 ਹਜ਼ਾਰ ਰੁਪਏ ਦੇਣੇ ਹੋਣਗੇ, ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਜੇ ਕੋਈ ਤਸਵੀਰਾਂ ਖਿੱਚਦਾ ਹੈ ਤਾਂ ਉਸ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 1 ਹਜ਼ਾਰ ਰੁਪਏ ਦੇਣੇ ਹੋਣਗੇ।

ਇਹ ਵੀ ਪੜ੍ਹੋ :ਵਧਦੀ ਗਰਮੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ‘ਚ ਵੀ ਛੁੱਟੀਆਂ ਦਾ ਹੋਇਆ ਐਲਾਨ || Latest News

ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਵੱਲੋਂ ਖੋਲ੍ਹੇ ਗਏ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦਾ ਇਤਿਹਾਸਕ ਤੀਰਥ ਅਸਥਾਨ ਹੈ। ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿਚ ਇਥੇ ਗੁਰੂਘਰ ਦਾ ਅਸ਼ੀਰਵਾਦ ਲੈਣ ਆਉਂਦੇ ਹਨ।

 

45 ਡਿਗਰੀ ਤਾਪਮਾਨ ‘ਤੇ ਗਰਮ ਹੋਈ ਸਿਆਸਤ || Punjab News

0

45 ਡਿਗਰੀ ਤਾਪਮਾਨ ‘ਤੇ ਗਰਮ ਹੋਈ ਸਿਆਸਤ

ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚਿਆ ਹੋਇਆ ਹੈ ਉੱਥੇ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਵੀ 45 ਡਿਗਰੀ ਤਾਪਮਾਨ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਸਿਆਸਤ ਭੱਖ ਦੀ ਦਿਖਾਈ ਦੇ ਰਹੀ ਹੈ। ਵੱਖ ਵੱਖ ਉਮੀਦਵਾਰਾਂ ਦੇ ਵੱਲੋਂ ਆਪਣੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੈਲੇੰਜ ਦਿੱਤੇ ਜਾ ਰਹੇ ਹਨ ਕਿ 45 ਡਿਗਰੀ ਤਾਪਮਾਨ ਦੇ ਵਿੱਚ ਮੇਰੇ ਵਾਂਗੂੰ ਪ੍ਰਚਾਰ ਕਰਕੇ ਦਿਖਾਣ।

ਅੱਜ ਪਟਿਆਲਾ ਦੇ ਹਲਕਾ ਸ਼ਤਰਾਣਾ ਦੇ ਵਿੱਚ ਡਾਕਟਰ ਬਲਵੀਰ ਦੇ ਦੁਆਰਾ ਇੱਕ ਵੱਡਾ ਰੋਡ ਸ਼ੋ ਕੱਢਿਆ ਗਿਆ ਤੇ ਉੱਥੇ ਹੀ ਉਨਾਂ ਕਿਹਾ ਕਿ ਐਨਕੇ ਸ਼ਰਮਾ ਦੇ ਵੱਲੋਂ ਜੋ ਚੈਲੇੰਜ ਦਿੱਤੇ ਜਾ ਰਹੇ ਹਨ ਕਿ 45 ਡਿਗਰੀ ਟੈਂਪਰੇਚਰ ਦੇ ਵਿੱਚ ਕੋਈ ਹੋਰ ਪਾਰਟੀ ਦਾ ਉਮੀਦਵਾਰ ਦਿਖਾਈ ਨਹੀਂ ਦੇ ਰਿਹਾ ਤਾਂ ਉਹਨਾਂ ਕਿਹਾ ਕਿ ਅੱਜ ਹਲਕਾ ਸ਼ੁਤਰਾਣਾ ਦੇ ਵਿੱਚ ਇਹ ਰੋਡ ਸ਼ੋ 45 ਡਿਗਰੀ ਤਾਪਮਾਨ ਦੇ ਵਿੱਚ ਹੀ ਕੱਢਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕੋਈ ਉਮੀਦਵਾਰ ਹਲਕਾ ਸ਼ੁਤਰਾਣਾ ਵਿੱਚ ਨਹੀਂ ਪਹੁੰਚਿਆ ਸਭ ਲਿਫਾਫੇਬਾਜ਼ੀਆਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਹੈ ਇਸ ਲਈ ਸਾਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਦੇ ਲੋਕ 13 =0 ਨਾਲ ਸਾਨੂੰ ਜਿਤਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਕੀਤਾ ਗਿਆ ਚੈਲੇੰਜ || Latest News

0

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਕੀਤਾ ਗਿਆ ਚੈਲੇੰਜ

ਅੱਜ ਐਨ ਕੇ ਸ਼ਰਮਾ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਖੁੱਲਾ ਚੈਲੰਜ ਦਿੰਦਿਆਂ ਕਿਹਾ ਕਿ ਮੇਰੇ ਵਿਰੋਧੀ ਦੋ ਘੰਟੇ ਤਾਂ ਦੂਰ ਦੀ ਗੱਲ ਅੱਧਾ ਘੰਟਾ ਵੀ ਜੇ ਮੇਰੇ ਵਾਂਗੂੰ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਨ ਤਾਂ ਪਤਾ ਲੱਗੇ ਕਿ ਪਿੰਡਾਂ ਦੇ ਅਸਲ ਮੁੱਦੇ ਕੀ ਹਨ। ਅੱਜ ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਮੀਟਿੰਗਾਂ ਕਰਦਿਆਂ ਉਹਨਾਂ ਦੱਸਿਆ ਕਿ ਇਸ ਪਟਿਆਲਾ ਦੇ ਵਿੱਚ ਸਭ ਤੋਂ ਵੱਡੀ ਮਾਰਘੱਗਰ ਦੀ ਹੈ।

ਜੋ ਕਿ ਹਲਕਾ ਘਨੌਰ ਦੇ ਪਿੰਡਾਂ ਨੂੰ ਸਭ ਤੋਂ ਵੱਧ ਇਫੈਕਟ ਕਰਦੀ ਹੈ। ਉਨਾਂ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ ਪਰ ਉਹਨਾਂ ਦੇ ਵੱਲੋਂ ਘੱਗਰ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੇਰੇ ਕੋਲ ਘੱਗਰ ਦੀ ਸਮੱਸਿਆ ਦੇ ਹੱਲ ਦਾ ਰੋਡ ਮੈਪ ਤਿਆਰ ਹੈ। ਜੇਕਰ ਲੋਕ ਮੈਨੂੰ ਇਸ ਵਾਰ ਫਤਵਾ ਦੇਣਗੇ ਤਾਂ ਮੈਂ ਤਨ ਮਨ ਧਨ ਦੇ ਨਾਲ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਜਿੰਮੇਵਾਰੀ ਲੈਂਦਾ ਹਾਂ।

ਬਰਤਾਨੀਆ ‘ਚ ਪਹਿਲੇ ਸਿੱਖ ਮੇਅਰ ਬਣੇ ਬਲਵਿੰਦਰ ਸਿੰਘ ਢਿੱਲੋਂ, ਪੰਜਾਬ ਦਾ ਵਧਾਇਆ ਮਾਣ!

0

ਬਰਤਾਨੀਆ ‘ਚ ਪਹਿਲੇ ਸਿੱਖ ਮੇਅਰ ਬਣੇ ਬਲਵਿੰਦਰ ਸਿੰਘ ਢਿੱਲੋਂ, ਪੰਜਾਬ ਦਾ ਵਧਾਇਆ ਮਾਣ!

ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ ਵਿਦੇਸ਼ ਵਿਚ ਰੋਸ਼ਨ ਕਰ ਦਿੱਤਾ ਹੈ। ਉਹ ਬਰਤਾਨੀਆ ਦੇ ਸ਼ਹਿਰ ਸਲੋਹ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਸਲੋਹ ਵਿਚ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਵਿਚ ਆਪਸੀ ਗਠਜੋੜ ਸਰਕਾਰ ਹੈ ਤੇ ਕੰਜ਼ਰਵੇਟਿਵ ਪਾਰਟੀ ਵਲੋਂ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੂੰ ਮੇਅਰ ਬਣਾਇਆ ਗਿਆ ਹੈ।

ਬਲਵਿੰਦਰ ਢਿੱਲੋਂ ਤਰਨਤਾਰਨ ਦੇ ਪਿੰਡ ਕੋਟ ਜਸਪਤ ਦੇ ਰਹਿਣ ਵਾਲੇ ਹਨ, ਜੋ ਕਿ ਕਰੀਬ 50 ਸਾਲ ਪਹਿਲਾਂ ਪੰਜਾਬ ਤੋਂ ਇੰਗਲੈਂਡ ਆਏ ਸਨ। ਸਲੋਹ ਦੇ ਮੇਅਰ ਦਫ਼ਤਰ ਵਿਚ ਹੋਈ ਮੇਅਰ ਚੋਣ ਦੌਰਾਨ ਕੌਂਸਲਰ ਢਿੱਲੋਂ ਨੇ ਲੇਬਰ ਦੇ ਕੌਂਸਲਰ ਡਾਰ ਨੂੰ ਹਰਾਇਆ। ਇਸ ਮੌਕੇ ਲੇਬਰ ਦੇ 18 ਕੌਂਸਲਰਾ ਵਿਚੋਂ 16 ਮੈਂਬਰ ਹੀ ਹਾਜ਼ਰ ਰਹੇ।

ਇਹ ਵੀ ਪੜ੍ਹੋ :ਵਧਦੀ ਗਰਮੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ‘ਚ ਵੀ ਛੁੱਟੀਆਂ ਦਾ ਹੋਇਆ ਐਲਾਨ || Latest News

ਸਰਕਾਰੀ ਭੇਦ ਗੁਪਤ ਰੱਖਣ ਦੀ ਰਸਮ  

ਇਸ ਮਗਰੋਂ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੇਅਰ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਤੇ ਲਿਬਰਲ ਡੈਮੋਕਰੇਟਸ ਦੇ ਡਿਪਟੀ ਮੇਅਰ ਕੌਂਸਲਰ ਅਸੀਮ ਨਵੀਦ ਵੱਲੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਰਸਮ ਅਦਾ ਕੀਤੀ ਗਈ। ਸਲੋਹ ਸ਼ਹਿਰ ਅੰਦਰ ਬੀਤੇ ਕਈ ਸਾਲਾਂ ਤੋਂ ਲੇਬਰ ਪਾਰਟੀ ਦਾ ਬਹੁਮਤ ਬਰਕਰਾਰ ਰਿਹਾ ਹੈ ਪਰ ਬੀਤੇ ਵਰ੍ਹੇ ਹੋਈਆ ਚੌਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ 21 ਕੌਂਸਲਰ, ਲੇਬਰ ਪਾਰਟੀ ਦੇ 18 ਕੌਂਸਲਰ ਤੇ 3 ਲਿਬਰਲ ਡੈਮੋਕਰੇਟਸ ਕੌਂਸਲਰ ਜਿੱਤੇ ਸਨ ਤੇ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਨੇ ਆਪਸੀ ਗਠਜੋੜ ਕਰ ਕੇ ਲੇਬਰ ਕਬਜ਼ੇ ਵਾਲੇ ਸ਼ਹਿਰ ਵਿੱਚ ਸਰਕਾਰ ਬਣਾ ਕੇ ਇਤਿਹਾਸ ਰਚਿਆ ਸੀ।

ਵਧਦੀ ਗਰਮੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ‘ਚ ਵੀ ਛੁੱਟੀਆਂ ਦਾ ਹੋਇਆ ਐਲਾਨ || Latest News

0

ਵਧਦੀ ਗਰਮੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ‘ਚ ਵੀ ਛੁੱਟੀਆਂ ਦਾ ਹੋਇਆ ਐਲਾਨ

ਤਾਪਮਾਨ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹਰਿਆਣਾ ਅਤੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ‘ਚ ਵਧਦੀ ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਸਕੂਲਾਂ ‘ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : PM ਮੋਦੀ ਦੀ ਪੰਜਾਬ ‘ਚ ਰੈਲੀ ਨੂੰ ਲੈ ਕੇ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ ਸ਼ਿਮਲਾ ਦੇ ਵੱਧ ਤੋਂ ਵੱਧ ਤਾਪਮਾਨ ਨਾਲੋਂ ਵੱਧ ਹੈ। ਸੋਮਵਾਰ ਨੂੰ ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਰਿਹਾ, ਜਦੋਂ ਕਿ ਚੰਡੀਗੜ੍ਹ ਵਿੱਚ ਸਵੇਰੇ 5:30 ਵਜੇ ਤਾਪਮਾਨ 31.2 ਡਿਗਰੀ ਰਿਹਾ।

ਫਿਰੋਜ਼ਪੁਰ ਤੋਂ BJP ਦੇ ਸਾਬਕਾ ਵਿਧਾਇਕ ਨੰਨੂ ਆਪ ‘ਚ ਹੋਏ ਸ਼ਾਮਲ || Punjab News

0
Former BJP MLA from Ferozepur Nannu joined AAP

ਫਿਰੋਜ਼ਪੁਰ ਤੋਂ BJP ਦੇ ਸਾਬਕਾ ਵਿਧਾਇਕ ਨੰਨੂ ਆਪ ‘ਚ ਹੋਏ ਸ਼ਾਮਲ || Punjab News

ਪੰਜਾਬ ਵਿੱਚ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਜਿਸਦੇ ਚੱਲਦਿਆਂ ਪਾਰਟੀਆਂ ਵਿੱਚ ਲਗਾਤਾਰ ਹਲਚਲ ਦੇਖਣ ਨੂੰ ਮਿਲ ਰਹੀ ਹੈ | ਇਸੇ ਦੇ ਤਹਿਤ BJP ਨੂੰ ਫਿਰੋਜ਼ਪੁਰ ‘ਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ‘ਆਪ’ ‘ਚ ਸ਼ਾਮਲ ਹੋ ਗਏ ਹਨ। ਉਹ CM ਮਾਨ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਹਨ ।

ਭਾਜਪਾ ਦੇ ਕੱਟੜ ਨੇਤਾਵਾਂ ਵਿੱਚੋਂ ਮੰਨਿਆ ਜਾਂਦਾ ਇੱਕ

ਦੱਸ ਦਈਏ ਕਿ ਨੰਨੂ ਦੀ ਫ਼ਿਰੋਜ਼ਪੁਰ ਵਿੱਚ ਚੰਗੀ ਪਕੜ ਹੈ। ਉਨ੍ਹਾਂ ਨੂੰ ਭਾਜਪਾ ਦੇ ਕੱਟੜ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਉਹ ਕਿਸਾਨ ਅੰਦੋਲਨ ਦੌਰਾਨ ਪਾਰਟੀ ਛੱਡ ਚੁੱਕੇ ਸਨ। ਪਰ 2022 ਵਿੱਚ ਉਹ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਦੋ ਵਾਰ ਇਲਾਕੇ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ।

ਉਹ 2002 ਅਤੇ 2007 ਵਿੱਚ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ। ਜਦਕਿ ਉਨ੍ਹਾਂ ਦੇ ਪਿਤਾ ਵੀ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਇਸ ਸਮੇਂ ਉਨ੍ਹਾਂ ਦਾ ਪਾਰਟੀ ਨੂੰ ਇਸ ਤਰ੍ਹਾਂ ਛੱਡਣਾ ਪਾਰਟੀ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸੀਟ ‘ਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਸਨ। ਜਿਸ ਕਰਕੇ ਹੁਣ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ।