Home Blog Page 1553

ਧੂਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਹੋਇਆ ਦਿਹਾਂਤ , ਕਾਫ਼ੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ || News of Punjab

0
Former MLA Dhanwant Singh passed away from Dhuri, he was ill for a long time

ਧੂਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਹੋਇਆ ਦਿਹਾਂਤ , ਕਾਫ਼ੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਧੂਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਧਨਵੰਤ ਸਿੰਘ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਸਵੇਰੇ ਉਨ੍ਹਾਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ ।

ਇਹ ਵੀ ਪੜ੍ਹੋ :ਕਾਰ ਅਸੈਸਰੀ ਦੀ ਦੁਕਾਨ ‘ਤੇ ਲੱਗੀ ਭਿ.ਆ.ਨਕ ਅੱ.ਗ, ਹੋਇਆ ਲੱਖਾਂ ਦਾ ਨੁਕਸਾਨ

ਕੱਲ੍ਹ ਸਵੇਰੇ 10 ਵਜੇ ਧਨਵੰਤ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਾਨਵਾਲਾ ‘ਚ ਹੋਵੇਗਾ। ਦੱਸ ਦੇਈਏ ਕਿ ਧਨਵੰਤ ਸਿੰਘ ਧੂਰੀ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਕਾਰ ਅਸੈਸਰੀ ਦੀ ਦੁਕਾਨ ‘ਤੇ ਲੱਗੀ ਭਿ.ਆ.ਨਕ ਅੱ.ਗ, ਹੋਇਆ ਲੱਖਾਂ ਦਾ ਨੁਕਸਾਨ || Today News || Punjab News

0
A terrible fire broke out at a car accessory shop, there was a loss of lakhs

ਕਾਰ ਅਸੈਸਰੀ ਦੀ ਦੁਕਾਨ ‘ਤੇ ਲੱਗੀ ਭਿ.ਆ.ਨਕ ਅੱ.ਗ, ਹੋਇਆ ਲੱਖਾਂ ਦਾ ਨੁਕਸਾਨ

ਬੀਤੇ ਦਿਨ ਦੁਪਹਿਰ ਕਰੀਬ ਢਾਈ ਵਜੇ ਧੂਰੀ ਦੇ ਮਲੇਰਕੋਟਲਾ ਰੋਡ ਤੇ ਐਮਐਮ ਕਾਰ ਅਸੈਸਰੀ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗ ਗਈ। ਜਿਸਦੇ ਚੱਲਦਿਆਂ ਦੁਕਾਨ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਅੱਗ ਕਾਰਨ  ਨਾਲ ਲੱਗਦੇ ਘਰ ਦਾ ਨੁਕਸਾਨ ਵੀ ਹੋ ਗਿਆ | ਘਰ ਦੀਆਂ ਕੰਧਾਂ ਤੇ ਤਰੇੜਾਂ ਆ ਗਈਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਕਰੀਬ ਸਵਾ ਲੱਖ ਰੁਪਏ ਦਾ ਹੋਇਆ ਨੁਕਸਾਨ

ਦੁਕਾਨ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਉਹ ਦੁਕਾਨ ਤੇ ਮੌਜੂਦ ਸੀ ਤਾਂ ਮੈਨੂੰ ਬਾਹਰ ਦੁਕਾਨ ਦੀ ਕੰਧ ਦੀ ਲਿਪਾਈ ਕਰਦੇ ਮਿਸਤਰੀਆਂ ਨੇ ਦੱਸਿਆ ਉੱਪਰਲੀ ਮੰਜ਼ਿਲ ਤੋਂ ਧੂਆਂ ਨਿਕਲ ਰਿਹਾ ਸੀ। ਉਸ ਨੇ ਜਦੋਂ ਦੇਖਿਆ ਤਾਂ ਦੂਜੀ ਮੰਜ਼ਿਲ ਚ ਅੱਗ ਲੱਗੀ ਹੋਈ ਸੀ। ਫਿਰ ਉਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚ ਗਈਆਂ। ਉਸ ਨੇ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਦਿਆਂ ਕਿਹਾ ਮੇਰਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਨਾਲ ਲੱਗਦੇ ਕੁਝ ਘਰ ਵੀ ਨੁਕਸਾਨੇ ਗਏ

ਉਨ੍ਹਾਂ ਨੇ ਅੱਗੇ ਦੱਸਿਆ ਕਿ ਮੇਰਾ ਇਸ ਕਾਰ ਅਸੈਸਰੀ ਦਾ ਸਮਾਨ ਅਤੇ ਇਲੈਕਟਰੋਨਸ ਦਾ ਕੀਮਤੀ ਸਮਾਨ ਪਿਆ ਸੀ, ਜੋ ਕਿ ਸੁਆਹ ਹੋ ਗਏ ਹਨ। ਅੱਗ ਕਾਰਨ ਦੁਕਾਨ ਦੇ ਨਾਲ ਲੱਗਦੇ ਕੁਝ ਘਰ ਵੀ ਨੁਕਸਾਨੇ ਗਏ ਹਨ। ਦੁਕਾਨ ਦੇ ਮਾਲਕ ਨੇ ਅਤੇ ਹੋਰ ਲੋਕਾਂ ਨੇ ਕਿਹਾ ਜਿਸ ਤਰ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਸਰਕਾਰ ਉਸ ਤੇ ਤਰਾਂ ਮੇਰੀ ਮਦਦ ਕਰੇ।

ਇਹ ਵੀ ਪੜ੍ਹੋ :ਐਲਨ ਮਸਕ ਨੇ Apple ਨੂੰ ਦਿੱਤੀ ਧਮਕੀ , ‘ਮੇਰੀ ਕੰਪਨੀ ‘ਚ iPhone ਹੋਣਗੇ ਬੈਨ’ !

ਫਾਇਰ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇੱਥੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਜਿੰਨ੍ਹਾਂ ਵਿੱਚੋਂ ਦੋ ਸੰਗਰੂਰ ਇੱਕ ਮਲੇਰਕੋਟਲਾ ਤੇ ਇੱਕ ਧੂਰੀ ਦੀ ਗੱਡੀ ਆਈ। ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਕਰੀਬ 12 13 ਗੱਡੀਆਂ ਲੱਗ ਗਈਆਂ ਹਨ। ਉਨ੍ਹਾਂ ਵੱਲੋਂ ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ।

ਐਲਨ ਮਸਕ ਨੇ Apple ਨੂੰ ਦਿੱਤੀ ਧਮਕੀ , ‘ਮੇਰੀ ਕੰਪਨੀ ‘ਚ iPhone ਹੋਣਗੇ ਬੈਨ’ ! || Latest News

0
Alan Musk threatened Apple, 'iPhone will be banned in my company'!

ਐਲਨ ਮਸਕ ਨੇ Apple ਨੂੰ ਦਿੱਤੀ ਧਮਕੀ , ‘ਮੇਰੀ ਕੰਪਨੀ ‘ਚ iPhone ਹੋਣਗੇ ਬੈਨ’ !

ਐਲਨ ਮਸਕ ਨੇ ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਅਤੇ ਓਪਨਏਆਈ ਵਿਚਕਾਰ ਸਾਂਝੇਦਾਰੀ ਦਾ ਸਖ਼ਤ ਵਿਰੋਧ ਕੀਤਾ ਹੈ। ਐਲਨ ਮਸਕ ਨੇ ਧਮਕੀ ਦਿੱਤੀ ਹੈ ਕਿ ਜੇ ਐਪਲ ਅਜਿਹਾ ਕਰਦਾ ਹੈ ਤਾਂ ਉਸ ਦੀਆਂ ਕੰਪਨੀਆਂ ‘ਚ ਐਪਲ ਦੇ ਸਮਾਰਟਫੋਨ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਐਪਲ ਨਾਲ ਇਸ ਸਾਂਝੇਦਾਰੀ ਨੂੰ ‘ਅਸਵੀਕਾਰਨਯੋਗ ਸੁਰੱਖਿਆ ਉਲੰਘਣਾ’ ਕਰਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇ ਐਪਲ ਅਤੇ ਓਪਨ ਏਆਈ ਵਿਚਕਾਰ ਇਹ ਸਮਝੌਤਾ ਜਾਰੀ ਰਹਿੰਦਾ ਹੈ ਤਾਂ ਉਹ ਆਪਣੀਆਂ ਕੰਪਨੀਆਂ ਦੇ ਸਾਰੇ ਐਪਲ ਡਿਵਾਈਸਾਂ ‘ਤੇ ਪਾਬੰਦੀ ਲਗਾਉਣ ਲਈ ਮਜਬੂਰ ਹੋਣਗੇ।

ਦਰਅਸਲ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਈ ਪੋਸਟਾਂ ਵਿੱਚ ਯੂਜ਼ਰ ਦੀ ਜਾਣਕਾਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਦੋਵਾਂ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਨੂੰ ‘ਅਸਵੀਕਾਰਨਯੋਗ ਸੁਰੱਖਿਆ ਉਲੰਘਣਾ’ ਦੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਡੀਲ ਹੋਵੇ।

10 ਜੂਨ ਨੂੰ OpenAI ਨਾਲ ਇੱਕ ਸਹਿਯੋਗ ਦਾ ਕੀਤਾ ਐਲਾਨ

10 ਜੂਨ ਨੂੰ ਐਪਲ ਨੇ ਆਪਣੇ ਸਲਾਨਾ ਡਿਵੈਲਪਰ ਇਵੈਂਟ (WWDC 2024) ਦੇ ਮੁੱਖ ਭਾਸ਼ਣ ਵਿੱਚ ChatGPT ਚੈਟਬੋਟ ਨੂੰ ਆਪਣੇ ਡਿਵਾਈਸਾਂ ਵਿੱਚ ਲਿਆਉਣ ਲਈ OpenAI ਨਾਲ ਇੱਕ ਸਹਿਯੋਗ ਦਾ ਐਲਾਨ ਕੀਤਾ। ਐਪਲ ਦੇ ਸੀਈਓ ਟਿਮ ਕੁੱਕ ਨੇ ਐਲਾਨ ਕੀਤਾ ਕਿ ਓਪਨਏਆਈ ਨੂੰ ਐਪਲ ਆਈਓਐਸ 18 ਵਿੱਚ ਜੋੜਿਆ ਜਾਵੇਗਾ। ਅਪਡੇਟ ਦੇ ਹਿੱਸੇ ਵਜੋਂ ਸਿਰੀ ਓਪਨਏਆਈ ਦੇ ਪ੍ਰਸਿੱਧ ਚੈਟਜੀਪੀਟੀ ਚੈਟਬੋਟ ਦੀ ਵਰਤੋਂ ਕਰ ਸਕਦੀ ਹੈ। ਐਪਲ ਨੇ ਕਿਹਾ ਕਿ ਯੂਜ਼ਰ ਨੂੰ ਚੈਟਜੀਪੀਟੀ ਨਾਲ ਆਪਣੇ ਸਵਾਲ ਸਾਂਝੇ ਕਰਨ ਦੀ ਇਜਾਜ਼ਤ ਮੰਗੀ ਜਾਵੇਗੀ, ਪਰ ਉਨ੍ਹਾਂ ਦੀਆਂ ਬੇਨਤੀਆਂ ਅਤੇ ਜਾਣਕਾਰੀ ਨੂੰ ਲੌਗ ਨਹੀਂ ਕੀਤਾ ਜਾਵੇਗਾ। ਜਿਸਦੇ ਚੱਲਦਿਆਂ ਐਲਨ ਮਸਕ ਨੇ ਐਪਲ ਅਤੇ ਓਪਨਏਆਈ ਵਿਚਾਲੇ ਇਸ ਡੀਲ ਨੂੰ ਲੈ ਕੇ ਕੰਪਨੀ ‘ਤੇ ਯੂਜ਼ਰਸ ਦੀ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਲਗਾਇਆ ਹੈ।

ਆਈਫੋਨ, ਆਈਪੈਡ ਅਤੇ ਮੈਕ ਲਈ ਐਪਲ ਇੰਟੈਲੀਜੈਂਸ ਨੂੰ ਪੇਸ਼ ਕਰਦੇ ਹੋਏ, ਕੁੱਕ ਨੇ ਇੱਕ ਪੋਸਟ ਵਿੱਚ ਲਿਖਿਆ ਇਸ ਟਵੀਟ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ, “ਮੈਂ ਇਹ ਨਹੀਂ ਚਾਹੁੰਦਾ। “ਜਾਂ ਤਾਂ ਇਸ ਭਿਆਨਕ ਸਪਾਈਵੇਅਰ ਨੂੰ ਬੰਦ ਕਰੋ ਜਾਂ ਮੇਰੀਆਂ ਕੰਪਨੀਆਂ ਦੇ ਕੰਪਲੈਕਸ ਤੋਂ ਸਾਰੇ ਐਪਲ ਡਿਵਾਈਸਾਂ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।”

ਇਹ ਵੀ ਪੜ੍ਹੋ : ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚ ਪਾਲ ਸਿੰਘ ਸਮਾਓ ਨੇ ਨਿੱਕੇ ਸਿੱਧੂ ਤੇ ਪਰਿਵਾਰ ਨਾਲ ਕੱਟਿਆ ਕੇਕ

ਐਪਲ ਇੰਨਾ ਸਮਾਰਟ ਨਹੀਂ ਕਿ ਉਹ ਆਪਣਾ AI ਬਣਾ ਸਕੇ

ਮਸਕ ਨੇ ਕਿਹਾ, “ਇਹ ਸਪੱਸ਼ਟ ਤੌਰ ‘ਤੇ ਬੇਤੁਕਾ ਹੈ ਕਿ ਐਪਲ ਇੰਨਾ ਸਮਾਰਟ ਨਹੀਂ ਹੈ ਕਿ ਉਹ ਆਪਣਾ AI ਬਣਾ ਸਕੇ, ਫਿਰ ਵੀ ਕਿਸੇ ਤਰ੍ਹਾਂ ਇਹ ਯਕੀਨੀ ਕਰਨ ਵਿਚ ਸਮਰੱਥ ਹੈ ਕਿ OpenAI ਤੁਹਾਡੀ ਸੁਰੱਖਿਆ ਅਤੇ ਸੀਕ੍ਰੇਸੀ ਦੀ ਰੱਖਿਆ ਕਰੇਗਾ!

ਆਪਣੇ ਟਵੀਟ ਵਿਚ ਉਨ੍ਹਾਂ ਨੇ ਫਾਲੋਅਰਸ ਨੂੰ ਕਿਹਾ, ”ਐਪਲ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ OpenAI ਨੂੰ ਤੁਹਾਡਾ ਡਾਟਾ ਸੌਂਪਣ ਤੋਂ ਬਾਅਦ ਅਸਲ ਵਿਚ ਕੀ ਹੋ ਰਿਹਾ ਹੈ, ਉਹ ਤੁਹਾਨੂੰ ਧੋਖਾ ਦੇ ਰਹੇ ਹੈ।”

 

 

 

 

ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ

0

ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾਈ ਹੈ। ਉਹ ਲਿਖਦੇ ਹਨ ਸ਼ੁੱਭ ਪੁੱਤ ਦੋ ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆ ਜਨਮਦਿਨ ਦੀ ਵਧਾਈ ਨਹੀ ਦਿੱਤੀ, ਹਾਲਾਤ ਏਸ ਤਰਾਂ ਹੋ ਨਿਬੜਨਗੇ ਮੈਂ ਕਦੇ ਨਹੀ ਸੀ ਸੋਚਿਆ, ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਆ, ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਆ, ਬੇਟਾ ਅੱਜ ਤੁਹਾਡੇ ਜਨਮਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਆ

ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ
ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਇਸ ਮੌਕੇ ਮੂਸਾ ਪਿੰਡ ਵਿਚ ਮੁਫ਼ਤ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ (Sidhu Moosewala) ਪੰਜਾਬ ‘ਚ ਫੈਲ ਰਹੇ ਕੈਂਸਰ ਤੋਂ ਬਹੁਤ ਚਿੰਤਤ ਸੀ।

ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ

ਇਸ ਲਈ ਉਸ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨ, ਚੈੱਕ-ਅੱਪ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਆਪਣੇ ਦਾਦੀ ਜੀ ਦੇ ਨਾਂ ਤੇ ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਉਸੇ ਦੀ ਲੜੀ ਨੂੰ ਅੱਗੇ ਤੋਰਦਿਆਂ ਸ਼ੁਭਦੀਪ ਦੇ ਜਨਮ ਦਿਨ ਤੇ 11 ਜੂਨ ਨੂੰ ਪਿੰਡ ਮੂਸਾ ਵਿਖੇ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਕੈਂਪ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ।

ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚ ਪਾਲ ਸਿੰਘ ਸਮਾਓ ਨੇ ਨਿੱਕੇ ਸਿੱਧੂ ਤੇ ਪਰਿਵਾਰ ਨਾਲ ਕੱਟਿਆ ਕੇਕ || News of Punjab

0
On the occasion of Moosewala's birthday, Pal Singh Samao reached the haveli and cut the cake with little Sidhu and his family

ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚ ਪਾਲ ਸਿੰਘ ਸਮਾਓ ਨੇ ਨਿੱਕੇ ਸਿੱਧੂ ਤੇ ਪਰਿਵਾਰ ਨਾਲ ਕੱਟਿਆ ਕੇਕ

ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ | ਜਿਸਦੇ ਚੱਲਦਿਆਂ ਸਾਰੇ ਫੈਨਜ਼ ‘ਚ ਉਹਨਾਂ ਦੇ ਜਨਮਦਿਨ ਨੂੰ ਲੈ ਕੇ ਕਾਫੀ ਉਤਸ਼ਾਹ ਹੈ | ਇਸ ਮੌਕੇ ਬਾਬਾ ਸ਼੍ਰੀ ਚੰਦ ਜੀ ਕਲਚਰ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਸਮਾਉਂ ਦੇ ਮੁਖੀ ਤੇ ਸਮਾਜ ਸੇਵਕ ਪਾਲ ਸਿੰਘ ਸਮਾਉਂ ਅੱਜ ਮੂਸਾ ਪਿੰਡ ਸਿੱਧੂ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਿੱਕੇ ਸਿੱਧੂ, ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਣੇ ਪਰਿਵਾਰਕ ਮੈਂਬਰਾਂ ਨਾਲ ਸਿੱਧੂ ਦੇ ਜਨਮਦਿਨ ਦਾ ਕੇਕ ਕੱਟਿਆ।

ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀਆਂ ਤਸਵੀਰਾਂ

ਉਨ੍ਹਾਂ ਨੇ ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀਆਂ ਹਨ । ਇਸ ਪੋਸਟ ਨੂੰ ਸਾਂਝੀ ਕਰਦਿਆਂ ਪਾਲ ਸਿੰਘ ਸਮਾਉਂ ਨੇ ਲਿਖਿਆ- ਅੱਜ ਸ਼ੁੱਭਦੀਪ ਸਿੰਘ ਸਿੱਧੂ (ਮੂਸੇਵਾਲੇ) ਜੀ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਸਮੇਤ ਮਾਤਾ ਜੀ ਤੇ ਬਾਪੂ ਬਲਕੌਰ ਸਿੰਘ ਜੀ ਨਾਲ…ਬਹੁਤ-ਬਹੁਤ ਮੁਬਾਰਕਾਂ ਸਿੱਧੂ ਵੀਰੇ ਤੁਸੀ ਹਮੇਸ਼ਾ ਹੀ ਸਾਡੇ ‘ਚ ਹੋ।

ਇਹ ਵੀ ਪੜ੍ਹੋ : ਜਾਣੋ ਪਾਕਿਸਤਾਨ ਕ੍ਰਿਕਟਰ ‘ਤੇ ਕਿਉਂ ਭੜਕੇ ਹਰਭਜਨ ਸਿੰਘ ?

ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਉਹਨਾਂ ਦੇ ਜਨਮਦਿਨ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਚਰਨ ਕੌਰ ਨੇ ਲਿਖਿਆ- ਸ਼ੁੱਭ ਪੁੱਤ 2 ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ਚ ਲੈ ਕੇ ਪਿਆਰ ਕਰਦਿਆਂ, ਜਨਮਦਿਨ ਦੀ ਵਧਾਈ ਨਹੀਂ ਦਿੱਤੀ। ਹਾਲਾਤ ਇਸ ਤਰ੍ਹਾਂ ਹੋ ਨਿਬੜਨਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਚ ਵੇਖ ਨਹੀਂ ਸਕਦੀ ਹਾਂ ਪਰ ਮੈਂ ਮਨ ਦੀਆਂ ਅੱਖਾਂ ਨਾਲ ਤੁਹਾਨੂੰ ਹਰ ਸਮੇਂ ਵੇਖਦੀ ਹਾਂ ਅਤੇ ਤੁਹਾਡੇ ਨਿੱਕੇ ਵੀਰ ਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ। ਬੇਟਾ ਅੱਜ ਤੁਹਾਡੇ ਜਨਮਦਿਨ ਤੇ ਮੈਂ ਅਕਾਲ ਪੁਰਖ ਅੱਖੇ ਇਨਸਾਫ਼ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਹਾਂ।

 

 

 

ਅੱਜ ਤੋਂ ਪੰਜਾਬ ‘ਚ ਝੋਨੇ ਦੀ ਲੁਆਈ ਸ਼ੁਰੂ || Punjab News

0

ਅੱਜ ਤੋਂ ਪੰਜਾਬ ‘ਚ ਝੋਨੇ ਦੀ ਲੁਆਈ ਸ਼ੁਰੂ

ਅੱਜ 11 ਜੂਨ ਤੋਂ ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਵੇਗਾ ਜੋ ਪਿਛਲੇ ਵਰ੍ਹੇ ਨਾਲੋਂ ਇਕ ਹਫ਼ਤਾ ਪਹਿਲਾਂ ਕੀਤੀ ਜਾ ਰਹੀ ਹੈ। ਇਸ ਵਾਰ ਝੋਨੇ ਦੀ ਲੁਆਈ ਸਮੁੱਚੇ ਪੰਜਾਬ ਨੂੰ ਦੋ ਜ਼ੋਨਾਂ ਵਿਚ ਵੰਡ ਕੇ ਹੋਵੇਗੀ ਅਤੇ ਅੱਜ ਤੋਂ ਮਾਲਵਾ ਖ਼ਿੱਤੇ ਦੇ ਛੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ।  CM ਮਾਨ ਦੀ ਸਰਕਾਰ ਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ 11 ਜੂਨ ਤੋਂ ਝੋਨੇ ਦੀ ਲਵਾਈ ਦੀ ਮਨਜ਼ੂਰੀ ਦਿੱਤੀ ਸੀ।

ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਅੰਦਰ ਝੋਨੇ ਦੀ ਰਵਾਇਤੀ ਬਿਜਾਈ ਦੋ ਪੜਾਵਾਂ ’ਚ ਹੋਵੇਗੀ ਅਤੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਮਾਲਵਾ ਦੇ ਜ਼ਿਲ੍ਹਾ ਮੁਕਤਸਰ ਸਾਹਿਬ, ਫ਼ਰੀਦਕੋਟ, ਮਾਨਸਾ, ਬਠਿੰਡਾ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਤੋਂ ਇਲਾਵਾ ਕੌਮਾਂਤਰੀ ਸਰਹੱਦਾਂ ਦੀ ਕੰਡਿਆਲੀ ਤਾਰ ਤੋਂ ਪਾਰ ਲਈ ਝੋਨੇ ਦੀ ਲੁਆਈ ਅੱਜ ਸ਼ੁਰੂ ਹੋਵੇਗੀ।

ਖੇਤੀ ਸੈਕਟਰ ਵਾਸਤੇ ਅੱਠ ਘੰਟੇ ਦਿੱਤੀ ਜਾਵੇਗੀ ਬਿਜਲੀ ਸਪਲਾਈ

ਪਾਵਰਕੌਮ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਨੂੰ ਖੇਤੀ ਸੈਕਟਰ ਵਾਸਤੇ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਜਦੋਂ ਕਿ ਪਹਿਲਾਂ ਹੀ ਸਮੁੱਚੇ ਪੰਜਾਬ ਨੂੰ ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਸੀ। ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬਣਾਂਵਾਲਾ ਸਥਿਤ ਤਾਪਘਰ ਅਤੇ ਸਰਕਾਰੀ ਖੇਤਰ ਹੇਠਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਚਲਾਉਣ ਲਈ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ‘ਚ ਕਾਂਗਰਸ ਦੇ 4 ਸੀਟਾਂ ਗਵਾਉਣ ਪਿੱਛੇ ਕੀ ਰਹੇ ਕਾਰਨ…

ਸੂਬੇ ਵਿੱਚ ਝੋਨੇ ਦੇ ਸੀਜ਼ਨ ਲਈ ਅੱਜ 6 ਜ਼ਿਲ੍ਹਿਆਂ ਨੂੰ ਨਹਿਰੀ ਪਾਣੀ ਛੱਡਿਆ ਜਾਵੇਗਾ। ਅੱਜ ਤੋਂ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮਾਨਸਾ ਅਤੇ ਬਠਿੰਡਾ ਵਿੱਚ ਨਹਿਰੀ ਪਾਣੀ ਮਿਲੇਗਾ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਨਹਿਰਾਂ ਦੀ ਸਫ਼ਾਈ ਤੇ ਹੋਰ ਕੰਮ ਮੁਕੰਮਲ ਹੋ ਚੁੱਕੇ ਹਨ।

ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਵੇਗੀ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ || Chandigarh News

0

ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਵੇਗੀ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਚੰਡੀਗੜ੍ਹ ਵਿੱਚ ਨਗਰ ਨਿਗਮ ਦੀ 335ਵੀਂ ਮੀਟਿੰਗ ਅੱਜ ਤੋਂ ਹੋਵੇਗੀ। ਇਹ ਮੀਟਿੰਗ ਆਮ ਆਦਮੀ ਪਾਰਟੀ ਤੋਂ ਮੇਅਰ ਬਣੇ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਵੇਗੀ। ਹੁਣ ਤੱਕ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੀ ਰਹੀ ਹੈ। ਪਰ ਇਸ ਵਾਰ ਕੋਈ ਵੀ ਸਾਂਸਦ ਵਜੋਂ ਨਹੀਂ ਆਵੇਗਾ। ਕਿਉਂਕਿ ਨਵੇਂ ਚੁਣੇ ਗਏ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਸਹੁੰ ਚੁੱਕ ਸਮਾਗਮ ਅਜੇ ਤੱਕ ਨਹੀਂ ਹੋਇਆ ਹੈ। ਇਸ ਕਾਰਨ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਹ ਮੀਟਿੰਗ ਸੰਸਦ ਮੈਂਬਰਾਂ ਤੋਂ ਬਿਨਾਂ ਹੋਵੇਗੀ।

ਬਰਸਾਤ ਦੇ ਦਿਨਾਂ ਵਿੱਚ ਇੱਥੇ ਪਾਣੀ ਜਮ੍ਹਾਂ ਹੋਣ ਦੀ ਰਹਿੰਦੀ ਹੈ ਸਮੱਸਿਆ

ਨਗਰ ਨਿਗਮ ਦੀ ਮੀਟਿੰਗ ਵਿੱਚ ਸੈਕਟਰ 25 ਦੇ ਸ਼ਮਸ਼ਾਨਘਾਟ ਨੂੰ ਅੱਪਡੇਟ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇਗਾ। ਸੈਕਟਰ 25 ਦਾ ਸ਼ਮਸ਼ਾਨਘਾਟ ਚੰਡੀਗੜ੍ਹ ਵਿੱਚ ਸਭ ਤੋਂ ਵੱਡਾ ਹੈ। ਇਸ ਲਈ ਕਰੀਬ 7 ਕਰੋੜ ਰੁਪਏ ਦੀ ਲਾਗਤ ਰੱਖੀ ਗਈ ਹੈ। ਇਹ ਸ਼ਮਸ਼ਾਨਘਾਟ 1960 ਵਿੱਚ ਬਣਾਇਆ ਗਿਆ ਸੀ। ਇਸ ਵਿੱਚ 25 ਸ਼ੈੱਡ ਬਣਾਏ ਗਏ ਹਨ। ਬਰਸਾਤ ਦੇ ਦਿਨਾਂ ਵਿੱਚ ਇੱਥੇ ਪਾਣੀ ਜਮ੍ਹਾਂ ਹੋਣ ਅਤੇ ਪਾਰਕਿੰਗ ਦੀ ਕਾਫੀ ਸਮੱਸਿਆ ਹੁੰਦੀ ਹੈ।

ਇਹ ਵੀ ਪੜ੍ਹੋ: ਰਵਨੀਤ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਦੇ ਹੀ ਪੰਜਾਬ ‘ਚ ਜਗੀਆਂ…

ਇੱਥੇ ਅਪਾਹਜਾਂ ਦੇ ਆਉਣ-ਜਾਣ ਦਾ ਕੋਈ ਪ੍ਰਬੰਧ ਨਹੀਂ ਹੈ। ਹੁਣ ਉਸ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਨਗਰ ਨਿਗਮ ਏਜੰਟ ਵੱਲੋਂ 2.6 ਕਰੋੜ ਰੁਪਏ ਦੀ ਲਾਗਤ ਨਾਲ 5 ਦਫ਼ਤਰ ਅਤੇ 5 ਸੈਨੀਟੇਸ਼ਨ ਬੂਥ ਬਣਾਉਣ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਸ ਵਿੱਚ ਇਹ ਬੂਥ ਚੰਡੀਗੜ੍ਹ ਨਗਰ ਨਿਗਮ ਦੀ ਹੱਦ ਵਿੱਚ ਬਣਾਏ ਜਾਣਗੇ। ਜਿੱਥੇ ਸਫਾਈ ਕਰਮਚਾਰੀ ਕੰਮ ‘ਤੇ ਜਾਣ ਤੋਂ ਪਹਿਲਾਂ ਅਤੇ ਕੰਮ ਤੋਂ ਵਾਪਸ ਆਉਣ ਤੋਂ ਬਾਅਦ ਇਕੱਠੇ ਹੋਣਗੇ। ਇੱਥੇ ਹੀ ਉਨ੍ਹਾਂ ਦੀ ਹਾਜ਼ਰੀ ਮਾਰਕ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਜਦੋਂ ਵੀ ਇਨ੍ਹਾਂ ਲੋਕਾਂ ਨੂੰ ਦਿਨ ਵਿਚ ਖਾਣਾ ਖਾਣ ਜਾਂ ਆਰਾਮ ਕਰਨ ਦੀ ਲੋੜ ਹੁੰਦੀ ਹੈ ਤਾਂ ਉਹ ਇੱਥੇ ਅਜਿਹਾ ਕਰ ਸਕਦੇ ਹਨ। ਇਸ ਦੇ ਲਈ ਨਗਰ ਨਿਗਮ ਵੱਲੋਂ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ। ਇਹ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਨ੍ਹਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਜਾਣੋ ਪਾਕਿਸਤਾਨ ਕ੍ਰਿਕਟਰ ‘ਤੇ ਕਿਉਂ ਭੜਕੇ ਹਰਭਜਨ ਸਿੰਘ ? || Cricket News

0
Know why Harbhajan Singh got angry at Pakistan cricketer?

ਜਾਣੋ ਪਾਕਿਸਤਾਨ ਕ੍ਰਿਕਟਰ ‘ਤੇ ਕਿਉਂ ਭੜਕੇ ਹਰਭਜਨ ਸਿੰਘ ?

ਭਾਰਤ ਅਤੇ ਪਾਕਿਸਤਾਨ ਵਿੱਚ ਕ੍ਰਿਕੇਟ ਕਾਫੀ ਮਸ਼ਹੂਰ ਹੈ | ਕ੍ਰਿਕੇਟ ਦੇ ਪ੍ਰਸ਼ੰਸਕਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ | ਇਸ ਵਾਰ ਟੀ-20 ਵਿਸ਼ਵ ਕੱਪ 2024 ਦੌਰਾਨ ਹੋਏ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ 6 ਦੌੜਾਂ ਨਾਲ ਹਰਾਇਆ। ਇਸ ਮੈਚ ‘ਤੇ ਚਰਚਾ ਦੌਰਾਨ ਪਾਕਿਸਤਾਨ ਦੇ ਸਾਬਕਾ ਖਿਡਾਰੀ ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਨੂੰ ਲੈ ਕੇ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਇਆ, ਜਿਸ ਤੋਂ ਬਾਅਦ ਹਰਭਜਨ ਸਿੰਘ ਨੂੰ ਗੁੱਸਾ ਆਇਆ ਤੇ ਉਨ੍ਹਾਂ ਪਾਕਿਸਤਾਨੀ ਕ੍ਰਿਕਟਰ ਨੂੰ ਖੂਬ ਝਾੜ ਪਾਈ।

ਸਿੱਖ ਭਾਈਚਾਰੇ ਬਾਰੇ ਕੀਤੀਆਂ ਸਨ ਇਤਰਾਜ਼ਯੋਗ ਟਿੱਪਣੀਆਂ

ਆਖਰੀ ਓਵਰ ‘ਚ ਪਾਕਿਸਤਾਨੀ ਟੀਮ ਨੂੰ ਭਾਰਤ ਖਿਲਾਫ ਮੈਚ ‘ਚ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਫਿਰ ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੀ । ਉਸ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ‘ਤੇ ਅਰਸ਼ਦੀਪ ਸਿੰਘ ਅਤੇ ਸਿੱਖ ਭਾਈਚਾਰੇ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਵੀਡੀਓ ‘ਚ ਉਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ, ਦੇਖੋ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਕਰਨਾ ਹੈ। ਕੁਝ ਵੀ ਹੋ ਸਕਦਾ ਹੈ। ਫਿਰ… 12 ਵੱਜ ਗਏ ਨੇ। ਇਸ ਤੋਂ ਬਾਅਦ ਉਹ ਉੱਚੀ-ਉੱਚੀ ਹੱਸਦਾ ਨਜ਼ਰ ਆ ਰਿਹਾ ਹੈ। ਉਹ ਉੱਥੇ ਮੌਜੂਦ ਹੋਰ ਲੋਕਾਂ ਨਾਲ ਹੱਸਦਾ ਹੈ।

ਬਿਆਨ ਦੀ ਕੀਤੀ ਨਿੰਦਾ

ਇਸ ਸਭ ਤੋਂ ਬਾਅਦ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਕਾਮਰਾਨ ਅਕਮਲ ਦੇ ਬਿਆਨ ਦੀ ਨਿੰਦਾ ਕੀਤੀ ਹੈ। ਇਸ ‘ਤੇ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਲੱਖ ਦੀ ਲਾਅਨਤ ਤੇਰੇ ਕਾਮਨਰਾਨ ਅਕਮਲ। ਤੁਹਾਨੂੰ ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣਨਾ ਚਾਹੀਦਾ ਹੈ। ਅਸੀਂ ਸਿੱਖਾਂ ਮਾਵਾਂ-ਭੈਣਾਂ ਨੂੰ ਬਚਾਇਆ ਸੀ ਜਦੋਂ ਉਨ੍ਹਾਂ ਨੂੰ ਹਮਲਾਵਰਾਂ ਨੇ ਅਗਵਾ ਕੀਤਾ ਸੀ। ਉਸ ਵੇਲੇ ਸਮਾਂ 12 ਵਜੇ ਦਾ ਸੀ।ਸ਼ਰਮ ਆਉਣੀ ਚਾਹੀਦੀ ਏ…। ਕੁਝ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਏ। ਅਮਰੀਕਾ ਲਈ ਖੇਡਣ ਵਾਲੇ ਜਸਕਰਨ ਮਲਹੋਤਰਾ ਨੇ ਵੀ ਕਾਮਰਾਨ ਅਕਮਲ ਨੂੰ ਝਾੜ ਪਾਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਨ.ਸ਼ਾ ਤ.ਸਕਰੀ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼

ਇਸ ਝਾੜ ਤੋਂ ਬਾਅਦ ਕਾਮਰਾਨ ਅਕਮਲ ਨੇ ਮੰਗੀ ਮੁਆਫੀ

ਇਸ ਝਾੜ ਤੋਂ ਬਾਅਦ ਕਾਮਰਾਨ ਅਕਮਲ ਨੇ ਮੁਆਫੀ ਮੰਗ ਲਈ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਉਸ ਨੇ ਲਿਖਿਆ ਕਿ ਮੈਨੂੰ ਆਪਣੀ ਹਾਲੀਆ ਟਿੱਪਣੀਆਂ ‘ਤੇ ਬਹੁਤ ਅਫਸੋਸ ਹੈ ਅਤੇ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਗਲਤ ਅਤੇ ਅਪਮਾਨਜਨਕ ਸਨ। ਮੈਂ ਸਾਰੇ ਸਿੱਖਾਂ ਦਾ ਸਤਿਕਾਰ ਕਰਦਾ ਹਾਂ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੈਂ ਮੁਆਫ਼ੀ ਮੰਗਦਾ ਹਾਂ।

 

 

 

 

 

 

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਨ.ਸ਼ਾ ਤ.ਸਕਰੀ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ || Punjab News

0
Big success for Amritsar police, drug trafficking network exposed

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਨ.ਸ਼ਾ ਤ.ਸਕਰੀ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼

ਪੰਜਾਬ ਪੁਲਿਸ ਹੁਣ ਹਾਈ ਅਲਰਟ ‘ਤੇ ਨਜ਼ਰ ਆ ਰਹੀ ਹੈ ਜਿਸਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ ਉਹਨਾਂ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਨਸ਼ੀਲੇ ਪਦਾਰਥ, ਕਾਰਤੂਸ ਤੇ ਮੋਟਰਸਾਈਕਲ ਸਣੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੂੰ ਇਹ ਸਫਲਤਾ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਮੁਹਿੰਮ ਦੌਰਾਨ ਮਿਲੀ ਹੈ। CI ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 7.5 ਕਿਲੋ ਹੈਰੋਇਨ, 16 ਜਿੰਦਾ ਕਾਰਤੂਸ ਅਤੇ 1 ਮੋਟਰ ਸਾਈਕਲ ਬਰਾਮਦ ਕੀਤਾ ਹੈ।

ਡਰੋਨਾਂ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਦੀ ਕੀਤੀ ਜਾਂਦੀ ਸੀ ਸਪਲਾਈ

ਇਸਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਡਰੋਨਾਂ ਦੀ ਵਰਤੋਂ ਕਰਕੇ ਪਾਕਿਸਤਾਨ ਸਥਿਤ ਡਰੱਗ ਸਮੱਗਲਰ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ | ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਖਿਲਾਫ NDPS ਐਕਟ ਅਤੇ ਆਰਮਜ਼ ਐਕਟ ਦੇ ਤਹਿਤ SSOC ਅੰਮ੍ਰਿਤਸਰ ਵਿਖੇ FIR ਦਰਜ ਕੀਤੀ ਗਈ ਹੈ। ਜਾਂਚ ਵਿਚ ਪਤਾ ਚੱਲੇਗਾ ਕਿ ਉਨ੍ਹਾਂ ਨਾਲ ਹੋਰ ਇਧਰੋਂ ਤੇ ਸਰਹੱਦ ਪਾਰੋਂ ਹੋਰ ਕੌਣ ਲੋਕ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਦੇ ਹੀ ਪੰਜਾਬ ‘ਚ ਜਗੀਆਂ ਉਮੀਦਾਂ

ਡੀਜੀਪੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।

 

 

 

 

 

 

ਰਵਨੀਤ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਦੇ ਹੀ ਪੰਜਾਬ ‘ਚ ਜਗੀਆਂ ਉਮੀਦਾਂ || News of Punjab

0
Expectations arose in Punjab as soon as Ravneet Bittu became the Union Minister of State

ਰਵਨੀਤ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਦੇ ਹੀ ਪੰਜਾਬ ‘ਚ ਜਗੀਆਂ ਉਮੀਦਾਂ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਤੋਂ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਕੇ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਰਾਜ ਮੰਤਰੀ ਬਣਾਇਆ ਹੈ। ਇਸ ਰਾਹੀਂ ਪਾਰਟੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਿੱਧੇ ਤੌਰ ‘ਤੇ ਅਪੀਲ ਕਰੇਗੀ। ਇਸ ਦੇ ਨਾਲ ਹੀ ਇਹ ਪੰਜਾਬ ਲਈ ਤਰੱਕੀ ਦੇ ਰਾਹ ਖੋਲ੍ਹੇਗਾ। ਸੂਬੇ ਵਿੱਚ ਕਈ ਸਾਲਾਂ ਤੋਂ ਚੱਲ ਰਹੇ ਹਾਈ ਸਪੀਡ ਰੇਲਵੇ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਆਸ ਜਾਗ ਉੱਠੀ ਹੈ।

ਇਸ ਤੋਂ ਇਲਾਵਾ ਰੇਲਵੇ ਆਧਾਰਿਤ ਉਦਯੋਗ ਨੂੰ ਵੀ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ। ਹਾਲਾਂਕਿ ਮਾਹਿਰਾਂ ਅਨੁਸਾਰ ਬਿੱਟੂ ਨੂੰ ਦਿੱਤਾ ਗਿਆ ਅਹੁਦਾ ਬਹੁਤ ਅਹਿਮ ਹੈ। ਉਹ ਲੋਕਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਉਹ ਹਰ ਸਮੇਂ ਚਰਚਾ ‘ਚ ਰਹੇਗਾ। ਪਰ, ਉਨ੍ਹਾਂ ਲਈ ਚੁਣੌਤੀਆਂ ਵੀ ਘੱਟ ਨਹੀਂ ਹਨ। ਜੇਕਰ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰਦੇ ਤਾਂ ਉਹਨਾਂ ਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ । ਦੱਸ ਦਈਏ ਕਿ 2019 ਵਿੱਚ ਫੂਡ ਪ੍ਰੋਸੈਸਿੰਗ ਵਿਭਾਗ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਕੋਲ ਸੀ। ਉਹ ਕੇਂਦਰ ਤੋਂ ਕਈ ਪ੍ਰੋਜੈਕਟ ਲਿਆਉਣ ਵਿੱਚ ਸਫਲ ਰਹੀ।

ਚੰਡੀਗੜ੍ਹ ਰਾਜਪੁਰਾ ਰੇਲਵੇ ਟਰੈਕ ਦਾ ਰੁਕਿਆ ਕੰਮ ਹੋ ਸਕਦਾ ਪੂਰਾ

ਇਸ ਦੇ ਨਾਲ ਹੀ ਬਿੱਟੂ ਦੀ ਜ਼ਿੰਮੇਵਾਰੀ ਅਹਿਮ ਹੋਣ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਰੇਲ ਰਾਜ ਮੰਤਰੀ ਵੀ ਬਣਾਇਆ ਗਿਆ ਹੈ । ਜਿੱਥੋਂ ਤੱਕ ਰੇਲਵੇ ਦਾ ਸਬੰਧ ਹੈ, ਅੰਮ੍ਰਿਤਸਰ ਅਤੇ ਦਿੱਲੀ ਵਿਚਕਾਰ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਦਾ ਪ੍ਰਸਤਾਵ ਹੈ। ਇਹ ਲਗਭਗ 465 ਕਿਲੋਮੀਟਰ ਲੰਬਾ ਹੈ। ਇਸ ਵਿੱਚ ਪੰਜਾਬ ਹੀ ਨਹੀਂ ਹਰਿਆਣਾ ਨੂੰ ਵੀ ਸ਼ਾਮਲ ਕਰਨਾ ਹੋਵੇਗਾ। ਫਿਲਹਾਲ ਇਹ ਸ਼ੁਰੂਆਤੀ ਪੜਾਅ ‘ਤੇ ਹੈ। ਜੇਕਰ ਇਹ ਪ੍ਰਾਜੈਕਟ ਪੂਰਾ ਹੋ ਜਾਂਦਾ ਹੈ ਤਾਂ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ ਕੁਝ ਘੰਟਿਆਂ ਦਾ ਹੀ ਰਹਿ ਜਾਵੇਗਾ।

ਇਸੇ ਤਰ੍ਹਾਂ 2016 ਵਿੱਚ ਚੰਡੀਗੜ੍ਹ ਰਾਜਪੁਰਾ ਰੇਲਵੇ ਰੂਟ ਮਨਜ਼ੂਰ ਹੋਇਆ ਸੀ, ਪਰ ਅਜੇ ਤੱਕ ਉਹ ਪੂਰਾ ਨਹੀਂ ਹੋਇਆ। ਇਸ ਦੇ ਲਈ 1000 ਰੁਪਏ ਦੀ ਟੋਕਨ ਮਨੀ ਮਨਜ਼ੂਰ ਕੀਤੀ ਗਈ ਸੀ। ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ ਤਾਂ ਇਸ ਨਾਲ ਹਰਿਆਣਾ ਅਤੇ ਟ੍ਰਾਈਸਿਟੀ ਸਮੇਤ ਹੋਰ ਕਈ ਰਾਜਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ :ਪੰਜਾਬ ‘ਚ ਕਾਂਗਰਸ ਦੇ 4 ਸੀਟਾਂ ਗਵਾਉਣ ਪਿੱਛੇ ਕੀ ਰਹੇ ਕਾਰਨ ?

ਕਿਸਾਨ ਫਸਲੀ ਚੱਕਰ ਵਿੱਚੋਂ ਆ ਸਕਦੇ ਨੇ ਬਾਹਰ

ਰਵਨੀਤ ਸਿੰਘ ਬਿੱਟੂ ਨੂੰ ਦੂਜਾ ਵੱਡਾ ਵਿਭਾਗ ਫੂਡ ਪ੍ਰੋਸੈਸਿੰਗ ਮਿਲਿਆ ਹੈ। ਉਹਨਾਂ ਨੂੰ ਇਹ ਵਿਭਾਗ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਵਿੱਚ ਲੱਗੀ ਹੋਈ ਹੈ। ਪੰਜਾਬ ਦੇ 75 ਫੀਸਦੀ ਲੋਕ ਖੇਤੀ ‘ਤੇ ਨਿਰਭਰ ਹਨ। ਜਿਸ ਵਿੱਚ ਇਹ ਵਿਭਾਗ ਅਹਿਮ ਜ਼ਿੰਮੇਵਾਰੀ ਨਿਭਾ ਸਕਦਾ ਹੈ।

ਕਿਉਂਕਿ ਇਹ ਵਿਭਾਗ ਕਿਸਾਨਾਂ ਨੂੰ ਮੰਡੀ ਦੀ ਮੰਗ ਅਨੁਸਾਰ ਆਪਣੀ ਉਪਜ ਤਿਆਰ ਕਰਨ ਦੇ ਯੋਗ ਬਣਾਉਂਦਾ ਹੈ। ਕਿਉਂਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਲਈ ਇੱਕ ਮਜ਼ਬੂਤ ​​ਈਕੋਸਿਸਟਮ ਹੈ। ਅਜਿਹੇ ‘ਚ ਉਹ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗਾ।