Home Blog Page 1552

ਕਿਸਾਨੀ ਅੰਦੋਲਨ ਦੇ 120 ਦਿਨ ਪੂਰੇ ਹੋਣ ‘ਤੇ ਕਿਸਾਨਾਂ ਦਾ ਵੱਡਾ ਬਿਆਨ || Latest News || Punjab News

0

ਕਿਸਾਨੀ ਅੰਦੋਲਨ ਦੇ 120 ਦਿਨ ਪੂਰੇ ਹੋਣ ‘ਤੇ ਕਿਸਾਨਾਂ ਦਾ ਵੱਡਾ ਬਿਆਨ

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਦੀ ਕੜਕਦੀ ਸਰਦੀ ਵਿੱਚ ਸ਼ੁਰੂ ਹੋਇਆ ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ 120ਵੇਂ ਦਿਨ ਤਿਲਮਿਲਾਓਂਦੀ ਗਰਮੀ ਵਿੱਚ ਵੀ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਦੇ 2 ਸਾਥੀ ਕੀਤੇ ਗ੍ਰਿਫਤਾਰ || Latest News

ਇਸ ਮੌਕੇ ਅੰਦੋਲਨਕਾਰੀ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨਾਂ ਮਜਦੂਰਾਂ ਤੇ ਤਸ਼ੱਦਦ ਕਰਨ ਅਤੇ ਕਿਸਾਨ ਮਜਦੂਰਾਂ ਦੀਆਂ ਮੰਨੀਆ ਹੋਈਆਂ ਮੰਗਾਂ ਤੋਂ ਭੱਜਣ ਕਾਰਨ ਅੱਜ ਭਾਜਪਾ ਦੀ ਐਨ ਡੀ ਏ ਵਿੱਚ ਸਥਿਤੀ ਅਸਮੰਜਸ਼ ਵਾਲੀ ਬਣੀ ਹੋਈ ਹੈ।

ਮੈਂਬਰ ਪਾਰਲੀਮੈਂਟਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਓਹਨਾ ਕਿਹਾ ਕਿ ਜਿੰਨੀ ਦੇਰ ਸਰਕਾਰ ਇਸ ਅੰਦੋਲਨ ਦੀਆਂ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਨਹੀਂ ਸੋਚਦੀ ਓਨੀ ਦੇਰ ਇਹ ਸੰਘਰਸ਼ ਜਾਰੀ ਰਹੇਗਾ। ਓਹਨਾ ਜਾਣਕਾਰੀ ਦਿੱਤੀ ਕਿ 2 ਜੁਲਾਈ ਨੂੰ ਅੰਦੋਲਨ ਦੀਆਂ ਮੰਗਾਂ ਨੂੰ ਲੈ ਕੇ ਭਾਜਪਾ ਦੇ ਮੈਂਬਰ ਪਾਰਲੀਮੈਂਟਾਂ ਨੂੰ ਛੱਡ ਕੇ ਦੇਸ਼ ਭਰ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਚਿੱਠੀ ਲਿਖ ਕੇ ਮੰਗ ਕੀਤੀ ਜਾਵੇਗੀ ਕਿ ਮੰਗਾਂ ਨੂੰ ਲੈ ਪ੍ਰਾਈਵੇਟ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਵੇ। ਇਸ ਮੌਕੇ ਬਲਵੰਤ ਸਿੰਘ ਮਹਿਰਾਜ, ਗੁਰਦੇਵ ਸਿੰਘ ਗੱਜੂ ਮਾਜਰਾ, ਸੁਰਜੀਤ ਸਿੰਘ, ਮੁਖਤਿਆਰ ਸਿੰਘ, ਜਰਮਨਜੀਤ ਸਿੰਘ ਬੰਡਾਲਾ, ਬਲਕਾਰ ਸਿੰਘ ਬੈਂਸ ਹਾਜ਼ਿਰ ਰਹੇ, ਸਟੇਜ ਸਕੱਤਰ ਦੀ ਭੂਮਿਕਾ ਜੁਗਰਾਜ ਸਿੰਘ ਨੇ ਨਿਭਾਈ।

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਦੇ 2 ਸਾਥੀ ਕੀਤੇ ਗ੍ਰਿਫਤਾਰ || Latest News

0

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਦੇ 2 ਸਾਥੀ ਕੀਤੇ ਗ੍ਰਿਫਤਾਰ

ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਗੈਂਗਸਟਰ ਇਕਬਾਲਪ੍ਰੀਤ ਸਿੰਘ ਉਰਫ ਬੁੱਚੀ ਤੇ ਟਾਰਗੈੱਟ ਕੀਲਿੰਗ ਦੇ ਦੋਸ਼ ਵਿਚ ਤਿਹਾੜ ਜੇਲ੍ਹ ਵਿਚ ਬੰਦ ਰਮਨਦੀਪ ਬੱਗਾ ਉਰਫ ਕੈਨੇਡਾ ਨਾਲ ਜੁੜੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਸ਼ਖਸ ਪੰਜਾਬ ਸਣੇ ਗੁਆਂਢੀ ਸੂਬਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।

ਮੁਲਜ਼ਮਾਂ ਤੋਂ ਕੀਤੀ ਜਾ ਰਹੀ ਪੁੱਛਗਿਛ

ਮੁਲਜ਼ਮਾਂ ਦੀ ਪਛਾਣ ਸਿਮਰਜੋਤ ਸਿੰਘ ਤੇ ਪਟਿਆਲਾ ਦੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਵਜੋਂ ਹੋਈ। ਦੋਵਾਂ ਕੋਲ ਪੁਲਿਸ ਨੇ ਦੋ ਪਿਸਤੌਲਾਂ ਤੇ 11 ਕਾਰਤੂਸ ਬਰਾਮਦ ਕੀਤੇ ਗਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ‘X’ ‘ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : DAP ਖਾਦ ਦੇ ਸੈਂਪਲ ਪਾਏ ਗਏ ਫੇਲ੍ਹ, ਕੰਪਨੀ ਨੂੰ ਕਾਰਨ ਦੱਸੋ…

ਦੋਵਾਂ ਦਾ ਅਪਰਾਧਿਕ ਇਤਿਹਾਸ ਰਿਹਾ ਹੈ। AGTF ਨੇ ਮੁਲਜ਼ਮਾਂ ‘ਤੇ ਕਿਥੇ ਕੇਸ ਦਰਜ ਕੀਤਾ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।ਹਾਲਾਂਕਿ ਪੁਲਿਸ ਨੇ ਸਾਫ ਕੀਤਾ ਹੈ ਕਿ ਪੰਜਾਬ ਨੂੰ ਅਪਰਾਧ ਮੁਕਤ ਕੀਤਾ ਜਾਵੇਗਾ। ਅਪਰਾਧੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿਛ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਤੇਜ਼ ਰਫਤਾਰ ਵਾਹਨ ਦਾ ਕਹਿਰ, ਪੈਦਲ ਜਾਂਦੀ ਲੜਕੀ ਨੂੰ ਟਰੱਕ ਨੇ ਕੁਚਲਿਆ

0

ਤੇਜ਼ ਰਫਤਾਰ ਵਾਹਨ ਦਾ ਕਹਿਰ, ਪੈਦਲ ਜਾਂਦੀ ਲੜਕੀ ਨੂੰ ਟਰੱਕ ਨੇ ਕੁਚਲਿਆ

ਤੇਜ਼ ਰਫਤਾਰ ਵਾਹਨ ਦਾ ਕਹਿਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਭਵਾਨੀਗੜ੍ਹ ਦੇ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇੱਕ ਪੈਦਲ ਜਾ ਰਹੀ 29 ਸਾਲਾ ਕੁੜੀ ਨੂੰ ਟਰੱਕ ਨੇ ਦਰੜ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਮਗਰੋਂ ਮ੍ਰਿਤਕ ਕੁੜੀ ਦੇ ਪਰਿਵਾਰ ਨੇ ਉਥੇ ਧਰਨਾ ਲਾ ਲਿਆ ਜਿਸ ਕਰਕੇ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ।

ਮ੍ਰਿਤਕਾ ਦੀ ਪਛਾਣ ਬਬਲੀ ਕੌਰ ਪੁੱਤਰੀ ਨਾਹਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬਬਲੀ ਪੈਦਲ ਨੈਸ਼ਨਲ ਹਾਈਵੇ ਦੇ ਕੱਟ ਤੋ ਬਲਿਆਲ ਰੋਡ ਵੱਲ ਜਾ ਰਹੀ ਸੀ ਤੇ ਅਚਾਨਕ ਉਸ ਦੇ ਸਾਹਮਣੇ ਇੱਕ ਟਰੱਕ ਆ ਗਿਆ ਅਤੇ ਉਸ ਨੂੰ ਦਰੜ ਦਿੱਤਾ, ਜਿਸ ਨਾਲ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਰਿਵਾਰ ਨੇ ਟਰੱਕ ਡਰਾਈਵਰ ਖਿਲਾਫ ਕਾਰਵਾਈ ਦੀ ਕੀਤੀ ਮੰਗ

ਜਿਵੇਂ ਹੀ ਮ੍ਰਿਤਕ ਕੁੜੀ ਦੇ ਪਰਿਵਾਰ ਨੂੰ ਇਸ ਦੀ ਖਬਰ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰੋਡ ਉੱਪਰ ਹੀ ਰੌਣਾ-ਕੁਰਲਾਉਣ ਲੱਗੇ। ਇਸ ਚੀਕ-ਚਿਹਾੜੇ ਦੀ ਸਥਿਤੀ ਵਿਚ ਪਰਿਵਾਰ ਨੇ ਉਥੇ ਧਰਨਾ ਲਾ ਦਿੱਤਾ ਤੇ ਟਰੱਕ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : DAP ਖਾਦ ਦੇ ਸੈਂਪਲ ਪਾਏ ਗਏ ਫੇਲ੍ਹ, ਕੰਪਨੀ ਨੂੰ ਕਾਰਨ ਦੱਸੋ…

ਇਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਵੀ ਉਥੇ ਪਹੁੰਚ ਤੇ ਪਰਿਵਾਰ ਨੂੰ ਕਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਐਮਬੂਲੈਂਸ ਰਾਹੀਂ ਕੁੜੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਜਾਣਕਾਰੀ ਦਿਤੀ ਕਿ ਟਰੱਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜਲਦ ਹੀ ਉਸ ਦੇ ਡਰਾਈਵਰ ਨੂੰ ਵੀ ਫੜ ਲਿਆ ਜਾਵੇਗਾ।

ਬੇਖੌਫ ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ਨੂੰ ਬਣਾਇਆ ਨਿਸ਼ਾਨਾ

0

ਬੇਖੌਫ ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ਨੂੰ ਬਣਾਇਆ ਨਿਸ਼ਾਨਾ

ਖੰਨਾ ‘ਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇੱਥੇ ਪੰਜਾਬ ਐਂਡ ਸਿੰਧ ਬੈਂਕ ‘ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁੱਝ ਹਥਿਆਰਬੰਦ ਲੋਕ ਮੋਟਰਸਾਈਕਲ ‘ਤੇ ਆਏ ਅਤੇ ਬੈਂਕ ਅੰਦਰ ਦਾਖ਼ਲ ਹੋਏ।

ਇਹ ਵੀ ਪੜ੍ਹੋ: ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਸਟਿਵ ਉਪਕਰਨ ਚੋਰੀ ਕਰਨ…

ਉਨ੍ਹਾਂ ਨੇ ਬੈਂਕ ਦੇ ਸਟਾਫ਼ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਹਥਿਆਰਬੰਦ ਲੁਟੇਰਿਆਂ ਨੇ ਬੈਂਕ ‘ਚੋਂ ਲੱਖਾਂ ਰੁਪਿਆ ਲੁੱਟਿਆ ਅਤੇ ਗੰਨਮੈਨ ਤੋਂ ਬੰਦੂਕ ਖੋਹ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤਾ।

ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਉਕਤ ਲੋਕ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੁੱਟ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

DAP ਖਾਦ ਦੇ ਸੈਂਪਲ ਪਾਏ ਗਏ ਫੇਲ੍ਹ, ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ || Latest News

0

DAP ਖਾਦ ਦੇ ਸੈਂਪਲ ਪਾਏ ਗਏ ਫੇਲ੍ਹ, ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ

ਪੰਜਾਬ ‘ਚ ਜਿਥੇ ਅੱਜ ਝੋਨੇ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ ਉਥੇ ਇਕ ਖਬਰ ਸਾਹਮਣੇ ਆਈ ਕੇ ਝੋਨੇ ਦੀ ਬਿਜਾਈ ਲਈ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਸਪਲਾਈ ਕੀਤੀ ਗਈ DAP ਖਾਦ ਜੋ ਅੱਗੇ ਕਿਸਾਨਾਂ ਨੂੰ ਵੰਡੀ ਜਾਣੀ ਸੀ। ਉਸਦੇ ਸੈਂਪਲ ਫੈਲ ਪਾਏ ਗਏ।

ਇਹ ਵੀ ਪੜ੍ਹੋ: ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਸਟਿਵ ਉਪਕਰਨ ਚੋਰੀ ਕਰਨ…

ਦਰਅਸਲ ਦੋ ਵੱਖ ਵੱਖ ਕੰਪਨੀਆਂ ਵੱਲੋਂ ਪੰਜਾਬ ਦੀਆਂ ਕੋਆਪ੍ਰੇਟਿਵ ਸੋਸਾਇਟੀਆਂ ਨੂੰ DAP ਖਾਦ ਸਪਲਾਈ ਕੀਤੀ ਗਈ ਸੀ ਪਰ ਮੋਹਾਲੀ ਚ ਕੁਜ ਸੋਸਾਇਟੀਆਂ ਨੂੰ ਸਪਲਾਈ DAP ਖਾਦ ਦੀ ਕੁਆਲਟੀ ਤੇ ਸ਼ੱਕ ਹੋਣ ਤੋਂ ਬਾਅਦ ਸੱਤ ਸੈਂਪਲ ਜਾਂਚ ਲਈ ਲੁਧਿਆਣਾ ਅਤੇ ਫਰੀਦਕੋਟ ਦੀ ਲੈਬ ਚ ਭੇਜੇ ਗਏ ਸਨ ਜੋ ਸਾਰੇ ਮਿਆਰ ਤੋਂ ਥੱਲੇ ਪਾਏ ਗਏ। ਜਿਸ ਤੋਂ ਬਾਅਦ ਵਿਭਾਗ ਵੱਲੋਂ ਉਕਤ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਪਾਰਟੀ ਨੇ ਕੰਗਨਾ ਨੂੰ ਥੱ/ਪੜ ਮਾਰ/ਨ ਵਾਲੀ ਕੁਲਵਿੰਦਰ ਕੌਰ ਨੂੰ Gold ਦੇਣ ਦਾ ਕੀਤਾ ਐਲਾਨ || Latest News

0
This party announced to give gold to Kulwinder Kaur who replaced Kangana

ਇਸ ਪਾਰਟੀ ਨੇ ਕੰਗਨਾ ਨੂੰ ਥੱ/ਪੜ ਮਾਰ/ਨ ਵਾਲੀ ਕੁਲਵਿੰਦਰ ਕੌਰ ਨੂੰ Gold ਦੇਣ ਦਾ ਕੀਤਾ ਐਲਾਨ

ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਜਵਾਨ ਕੁਲਵਿੰਦਰ ਕੌਰ ਦੀ ਜਿੱਥੇ ਕਈ ਲੋਕ ਅਲੋਚਨਾ ਕਰ ਰਹੇ ਹਨ ਉੱਥੇ ਹੀ ਕਈ ਉਸ ਦੇ ਹੱਕ ਵਿਚ ਵੀ ਬੋਲ ਰਹੇ ਹਨ।  ਕੁਲਵਿੰਦਰ ਨੂੰ ਪੁਲਿਸ ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਦੀ ਰਿਹਾਈ ਲਈ ਜਲੂਸ ਨਿਕਲਣ ਲੱਗੇ ਸਨ। ਹੁਣ ਥਾਨਥਾਈ ਪੇਰੀਆਰ ਦ੍ਰਵਿਦਾਰ ਕੜਗਮ (TPDK) ਪਾਰਟੀ ਨੇ ਕੁਲਵਿੰਦਰ ਕੌਰ ਲਈ ਸੋਨੇ ਦੀ ਮੁੰਦਰੀ ਭੇਜਣ ਦਾ ਫੈਸਲਾ ਕੀਤਾ ਹੈ। ਇਸ ਰਿੰਗ ਨਾਲ ਪੇਰੀਆਰ ਦੀ ਫੋਟੋ ਵੀ ਲੱਗੀ ਹੋਵੇਗੀ।

ਸ਼ਨੀਵਾਰ ਨੂੰ ਟੀਪੀਡੀਕੇ ਦੇ ਜਨਰਲ ਸਕੱਤਰ ਕੇਯੂ ਰਾਮਾਕ੍ਰਿਸ਼ਨਨ ਨੇ ਕਿਹਾ ਕਿ ਅਸੀਂ 8 ਗ੍ਰਾਮ ਸੋਨੇ ਦੀ ਮੁੰਦਰੀ ਭੇਜਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਲਈ ਨਿਡਰ ਹੋ ਕੇ ਖੜ੍ਹਨ ਵਾਲੀ ਔਰਤ ਦਾ ਸਨਮਾਨ ਕੀਤਾ ਜਾਵੇ।

ਕੁਲਵਿੰਦਰ ਕੌਰ ਦੇ ਘਰ ਦੇ ਪਤੇ ‘ਤੇ ਭੇਜ ਦੇਵਾਂਗੇ ਮੁੰਦਰੀ

ਰਾਮਕ੍ਰਿਸ਼ਨਨ ਨੇ ਕਿਹਾ, ਅਸੀਂ ਕੁਲਵਿੰਦਰ ਕੌਰ ਦੇ ਘਰ ਦੇ ਪਤੇ ‘ਤੇ ਮੁੰਦਰੀ ਭੇਜ ਦੇਵਾਂਗੇ। ਜੇਕਰ ਉਹ ਕੋਰੀਅਰ ਸਵੀਕਾਰ ਨਹੀਂ ਕਰਦੀ ਹੈ, ਤਾਂ ਅਸੀਂ ਆਪਣੇ ਇੱਕ ਮੈਂਬਰ ਨੂੰ ਉਸਦੇ ਘਰ ਭੇਜ ਦੇਵਾਂਗੇ। ਸਾਡਾ ਕੋਈ ਦੋਸਤ ਰੇਲ ਜਾਂ ਫਲਾਈਟ ਰਾਹੀਂ ਉਸ ਦੇ ਘਰ ਜਾਵੇਗਾ ਅਤੇ ਪੇਰੀਆਰ ਦੀਆਂ ਕੁਝ ਕਿਤਾਬਾਂ ਵੀ ਗਿਫਟ ਕਰੇਗਾ। ਐਤਵਾਰ ਨੂੰ ਮੋਹਾਲੀ ਵਿੱਚ ਸੀਆਈਐਸਐਫ ਦੇ ਸਮਰਥਨ ਵਿੱਚ ਰੈਲੀ ਵੀ ਕੱਢੀ ਗਈ। ਲੋਕਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕੌਰ ਖ਼ਿਲਾਫ਼ ਦਰਜ ਐਫਆਈਆਰ ਰੱਦ ਕੀਤੀ ਜਾਵੇ। ਮੁਹਾਲੀ ਪੁਲਿਸ ਨੇ ਤਿੰਨ ਮੈਂਬਰੀ ਐਸ.ਆਈ.ਟੀ. ਇਹ ਟੀਮ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਦੀ ਅਗਵਾਈ ਵਿੱਚ ਜਾਂਚ ਕਰੇਗੀ।

ਇਹ ਵੀ ਪੜ੍ਹੋ :ਚੰਡੀਗੜ੍ਹ ਦੇ 200 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹਿਆ ਬੰਦਾ, CM ਮਾਨ ਨੂੰ ਮਿਲਣ ਦੀ ਕਰ ਰਿਹਾ ਜ਼ਿੱਦ

ਕੁਲਵਿੰਦਰ ਕੌਰ ਨੇ ਗੁੱਸੇ ‘ਚ ਕੰਗਨਾ ਨੂੰ ਮਾਰਿਆ ਸੀ ਥੱਪੜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ CISF ਜਵਾਨ ਕੁਲਵਿੰਦਰ ਕੌਰ ਨੇ ਗੁੱਸੇ ‘ਚ ਕੰਗਨਾ ਨੂੰ ਥੱਪੜ ਮਾਰਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਸ ਦਾ ਅਫਸੋਸ ਹੈ। ਪੰਜਾਬ ਵਿੱਚ ਕਈ ਥਾਵਾਂ ’ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਲੱਡੂ ਵੀ ਵੰਡੇ ਗਏ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਵੀ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

 

 

 

ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਸਟਿਵ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕੀਤੇ ਗ੍ਰਿਫਤਾਰ

0

ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਸਟਿਵ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕੀਤੇ ਗ੍ਰਿਫਤਾਰ

ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਮੋਬਾਇਲ ਟਾਵਰਾਂ ਤੋ ਸੈਸਟਿਵ ਟੈਕਨੀਕਲ ਉਪਕਰਨਾਂ ਜਿਵੇਂ ਕਿ RRU/ BTS (ਇਲੈਕਟਰੋਨਿਕ ਡਿਵਾਇਸ) ਵਗੈਰਾ ਆਦਿ ਚੋਰੀ ਹੋ ਰਹੇ ਸੀ, ਇਸ ਤਰਾਂ ਦੀਆਂ ਵਾਰਦਾਤਾਂ ਜਿਲ੍ਹਾ ਪਟਿਆਲਾ ਵਿੱਚ ਵੀ ਹੋਰ ਰਹੀਆਂ ਸਨ ਇੰਨ੍ਹਾ ਵਾਰਦਾਤਾਂ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP City,ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਤਹਿਤ ਹੀ ਸੀ.ਆਈ.ਏ. ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (RRU/ BTS) ਚੋਰੀ ਦੀਆਂ 60 ਦੇ ਵਾਰਦਾਤਾਂ ਆਦਿ ਵਿਖੇ ਟਰੇਸ ਕਰਦੇ ਹੋਏ

 ਨਿਮਨਲਿਖਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ :-

1) ਸੁਭਾਸ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ 4473 ਬੀ, ਸਿਆਮ ਨਗਰ ਰਾਜਪੁਰਾ ਜਿਲ੍ਹਾ ਪਟਿਆਲਾ।

2) ਜਤਿੰਦਰ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ ਦਾਦਾ ਚੋਹਾਨ ਕਲੋਨੀ ਸਾਮਦੁ ਕੈਪ ਰਾਜਪੁਰਾ ਜਿਲ੍ਹਾ ਪਟਿਆਲਾ।

3) ਨਵਾਜਿਸ ਖਾਨ ਪੁੱਤਰ ਹਾਮਿਦ ਖਾਨ ਵਾਸੀ ਲਸਕਰ ਗਵਾਲੀਅਰ (ਐਮ.ਪੀ) ਹਾਲ ਅਬਾਦ ਬਾਬਾ ਦੀਪ ਸਿੰਘ ਗੁਰੂਦੁਆਰਾ ਨੇਡੇ ਡੰਗਰ ਮੰਡੀ ਬੈਕ ਸਾਇਡ ਰਾਜਪੁਰਾ ਜਿਲ੍ਹਾ ਪਟਿਆਲਾ।

4) ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਭਜਨ ਸਿੰਘ ਵਾਸੀ ਢਕਾਨਸੁ ਕਲੋਨੀ ਰਾਜਪੁਰਾ ਜਿਲ੍ਹਾ ਪਟਿਆਲਾ।

5) ਹਰਬੰਸ ਸਿੰਘ ਉਰਫ ਹੈਪੀ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਮਹਿਤਾ ਥਾਣਾ ਸੰਗਤ ਮੰਡੀ ਜਿਲ੍ਹਾ ਬਠਿੰਡਾ।

6) ਭਿੰਦਾ ਸਿੰਘ ਪੁੱਤਰ ਬਲਕੌਰ ਸਿੰਘ ਵਾਸੀ ਪਿੰਡ ਪੰਨੀਵਾਲਾ ਰੁਲਦੂ ਥਾਣਾ ਡੱਬਵਾਲੀ ਜਿਲ੍ਹਾ ਸਿਰਸਾ(ਹਰਿਆਣਾ)

7) ਮੋਹਿਤ ਕੁਮਾਰ ਉਰਫ ਮੋਨੂੰ ਪੁੱਤਰ ਓੁਮਵੀਰ ਸਿੰਘ ਵਾਸੀ ਬਾਜੀਦਪੁਰ ਤਹਿ: ਹਲਦੋਰ ਜਿਲ੍ਹਾ ਬਿਜਨੌਰ (ਯੂ.ਪੀ) ਹਾਲ ਅਬਾਦ ਨਲਾਸ ਰੋਡ ਰਾਜਪੁਰਾ ਜਿਲ੍ਹਾ ਪਟਿਆਲਾ।

8) ਗੋਰਵ ਸੂਦ ਉਰਫ ਦੀਪੂ ਪੁੱਤਰ ਲਕਸਮੀ ਚੰਦ ਸੂਦ ਵਾਸੀ ਵਾਰਡ ਨੰਬਰ 01 ਗੁਰੂ ਤੇਗਬਹਾਦਰ ਕਲੋਨੀ ਢਕਾਨਸੂ ਰੋਡ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਮਿਤੀ 09.06.2024 ਨੂੰ ਨਾਕਾਬੰਦੀ ਦੋਰਾਨ ਗੁਪਤ ਸੂਚਨਾ ਦੇ ਅਧਾਰ ਪਰ ਪਿੰਡ ਕੌਲੀ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੋਰਾਨ ਇੰਨ੍ਹਾ ਪਾਸੋਂ 56 RRU, 2 BTS, 51 BTS Card ਅਤੇ 2 ਗੱਡੀਆਂ ਜਿੰਨ੍ਹਾ ਵਿੱਚ ਇਕ ਮਰੂਤੀ ਸਜੂਕੀ ਪਿਕਅਪ ਅਤੇ ਇਕ ਸਵੀਫਟ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ‘ਚ ਝੋਨੇ ਦੀ ਲੁਆਈ ਸ਼ੁਰੂ || Punjab News

ਦੋਸੀਆਂ ਦੀ ਗ੍ਰਿਫਤਾਰੀ, ਬ੍ਰਾਮਦਗੀ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (ਇਲੈਕਟਰੋਨਿਕ ਡਿਵਾਇਸ) ਅਤੇ ਹੋਰ ਸਮਾਨ ਦੀ ਚੋਰੀ ਕਰਨ ਦੀ ਹੋਰ ਰਹੀ ਘਟਨਾਵਾਂ ਸਬੰਧੀ ਟਰੇਸ ਕਰਨ ਲਈ ਕਾਫੀ ਦੇਰ ਤੋਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਸਨ ਜਿਸ ਪਰ ਗੁਪਤ ਸੂਚਨਾ ਦੇ ਅਧਾਰ ਪਰ ਮੁਕੱਦਮਾ ਨੰਬਰ 64 ਮਿਤੀ 07.06.2024 ਅ/ਧ
379,411,473 ਹਿੰ:ਦਿੰ: 25 ਟੈਲੀਗ੍ਰਾਫ ਐਕਟ 1885 ਥਾਣਾ ਸਦਰ ਪਟਿਆਲਾ ਬਰ ਖਿਲਾਫ ਸੁਭਾਸ ਕੁਮਾਰ,ਜਤਿੰਦਰ ਕੁਮਾਰ, ਨਵਾਜਿਸ ਖਾਨ ਉਕਤਾਨ ਵਗੈਰਾ ਦੇ ਖਿਲਾਫ ਦਰਜ ਕਰਕੇ ਤਫਤੀਸ ਸੁਰੂ ਕੀਤੀ ਗਈ।

ਇਸੇ ਤਹਿਤ ਮਿਤੀ 09.06.2024 ਨੂੰ ਸੀ.ਆਈ.ਏ.ਪਟਿਆਲਾ ਦੀ ਟੀਮਾਂ ਨੇ ਮੋਬਾਇਲ ਟਾਵਰਾਂ ਤੋ ਚੋਰੀ ਕਰਨ ਵਾਲੇ ਗੈਗ ਦੇ ਉਕਤ 8 ਮੈਬਰਾਂ ਨੂੰ ਨੇੜੇ ਅੰਡਰ ਬ੍ਰਿਜ ਪਿੰਡ ਕੌਲੀ ਤੋ ਗਿਫਤਾਰ ਕਰਕੇ ਇੰਨ੍ਹਾ ਪਾਸੋਂ ਕਰੀਬ ਡੇਢ ਕਰੋੜ ਦੀ ਕੀਮਤ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਜਿੰਨ੍ਹਾ ਵਿੱਚ ਕਿ 56 RRU (Remote Radio Unit), 2 BTS (Base Transceiver Station), 51 BTS Card भडे 2 गॅडीलां (नाली घत) भडे ਟਾਵਰਾ ਤੋ ਚੋਰੀ ਕਰਨ ਵਾਲਾ ਸਮਾਨ ਵਾਲੀਆਂ ਟੂਲ ਕਿੱਟਾਂ, ਚਾਬੀਆਂ, ਪਾਨੇ, ਹੈਲਮੈਟ, ਰੱਸੇ ਤੇ ਰੱਸੀਆਂ, ਕੱਟਰ, ਸੈਫਟੀ ਜੈਕਟਾਂ, ਰਿਫਲੈਸਨ ਜੈਕਿੱਟਾਂ ਆਦਿ ਬਰਾਮਦ ਕੀਤੇ ਗਏ ਹਨ।

ਗੈਗ ਬਾਰੇ ਜਾਣਕਾਰੀ- ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਹ ਗੈਗ ਮੁੱਖ ਤੌਰ ਤੇ ਮੋਬਾਇਲ ਟਾਵਰਾਂ ਤੋਂ RRU ਅਤੇ BTS ਉਪਕਰਨਾਂ ਦੀ ਚੋਰੀ ਕਰਦਾ ਹੈ। ਗ੍ਰਿਫਤਾਰ ਕੀਤੇ ਗੈਗ ਦੇ ਜਿਆਦਾ ਮੈਬਰ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਹਨ ਜਿਸ ਕਰਕੇ ਹੀ ਇਹ ਮੋਬਾਇਲ ਟਾਵਰਾਂ ਤੋਂ ਕਰੀਬ 100 ਮੀਟਰ ਦੀ ਉਚਾਈ ਪਰ ਲੱਗੇ ਇੰਨ੍ਹਾ ਸੈਸਟਿਵ ਉਪਕਰਨਾਂ ਨੂੰ ਉਤਾਰ ਲੈਦੇ ਹਨ ਅਤੇ ਇਹਨਾਂ ਕੋਲ ਸੇਫਟੀ ਕਿੱਟਾਂ ਅਤੇ ਚੋਰੀ ਕਰਨ ਵਾਲੇ ਔਜਾਰ ਵੀ ਮੌਜੂਦ ਹਨ। ਇਸ ਗੈਂਗ ਦਾ ਮਾਸਟਰ ਮਾਇਡ ਸੁਭਾਸ ਕੁਮਾਰ ਹੈ ਜੋ ਕਿ ਪਹਿਲਾਂ ਮੋਬਾਇਲ ਟਾਵਰਾਂ ਦੀਆਂ ਮੇਨਟੈਨਸ ਕਰਨ ਵਾਲੀਆਂ ਕੰਪਨੀਆਂ ਵਿੱਚ ਸਾਲ 2004 ਤੋਂ 2020 ਤੱਕ ਕੰਮ ਕਰਦਾ ਰਿਹਾ ਹੈ।

ਇਸ ਤਰਾਂ ਦੇ ਕਈ ਗਿਰੋਹ ਦਿੱਲੀ ਅਤੇ ਯੂ.ਪੀ. ਵਿੱਚ ਵੀ ਫੜੇ ਜਾ ਚੁੱਕੇ ਹਨ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਗੈਗ ਮੋਬਾਇਲ ਉਪਕਰਨਾਂ ਨੂੰ ਚੋਰੀ ਕਰਕੇ ਦਿੱਲੀ ਜਾਂ ਹੋਰ ਸ਼ਹਿਰਾਂ ਵਿੱਚ ਵੇਚਦੇ ਹਨ ਜੋ ਗ੍ਰਿਫਤਾਰ ਦੋਸੀਆਨ ਵਿੱਚ ਕਈਆਂ ਪਰ ਪਹਿਲਾ ਵੀ ਮੋਬਾਇਲ ਉਪਕਰਨ ਚੋਰੀ ਕਰਨ ਆਦਿ ਮੁਕੱਦਮੇ ਦਿੱਲੀ ਅਤੇ ਹੋਰ ਸਟੇਟਾਂ ਵਿੱਚ ਦਰਜ ਹਨ। ਦੋਸੀ ਨਾਵਾਜਿਸ ਖਾਨ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਜੋ ਆਪਣੇ ਸਾਥੀਆਂ ਤੋਂ ਚੋਰੀ ਦਾ ਸਮਾਨ ਖਰੀਦ ਕੇ ਅੱਗੇ ਚੋਰੀ ਕੀਤੇ ਸਮਾਨ ਨੂੰ ਦਿੱਲੀ ਵਿਖੇ ਵੱਖ ਵੱਖ ਥਾਵਾਂ ਪਰ ਵੇਚਦਾ ਹੈ। ਦੋਸੀ ਜਸਵਿੰਦਰ ਸਿੰਘ ਜੱਸੀ, ਭਿੰਦਾ ਸਿੰਘ, ਹਰਬੰਸ ਸਿੰਘ ਹੈਪੀ, ਮੋਹਿਤ ਕੁਮਾਰ ਵਗੈਰਾ ਟਾਵਰਾਂ ਦੇ ਉਪਰ ਚੜਕੇ ਇਹਨਾਂ ਉਪਕਰਨਾਂ ਨੂੰ ਉਤਾਰ ਲੈਦੇ ਹਨ। ਇਸ ਗੈਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਪਟਿਆਲਾ, ਰਾਜਪੁਰਾ, ਫਰੀਦਕੋਟ,ਅਬੋਹਰ, ਫਜਿਲਕਾ, ਬਠਿੰਡਾ ਤੋ ਕਰੀਬ 60 ਤੋ ਵੀ ਜਿਆਦਾ ਮੋਬਾਇਲ ਟਾਵਰਾਂ ਤੋ ਉਪਕਰਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਉਪਕਰਨਾਂ ਬਾਰੇ ਜਾਣਕਾਰੀ :- RRU (Remote Radio Unit) ਇਹ ਮੋਬਾਇਲ ਟਾਵਰ ਵਿੱਚ ਮੁੱਖ ਉਪਕਰਨ ਵਜੋਂ ਕੰਮ ਕਰਦਾ ਹੈ ਇਹ ਟਰਾਸੀਵਰ ਅਤੇ ਟਰਾਂਸਮੀਟਰ ਦੇ ਨੈਟਵਰਕ ਨੂੰ ਆਪਸ ਵਿੱਚ ਜੋੜਦਾ ਹੈ, BTS (Base Transceiver Station) ਕਿਸੇ ਵੀ ਮੋਬਾਇਲ ਨੈਟਵਰਕ ਵਿੱਚ ਇਕ ਸਥਿਰ ਰੇਡੀਓ ਟ੍ਰਾਂਸੀਵਰ ਹੁੰਦਾ ਹੈ, BTS ਮੋਬਾਇਲ ਡਿਵਾਇਸਾਂ ਨੂੰ ਨੈਟਵਰਕ ਨਾਲ ਜੋੜਦਾ ਹੈ ਅਤੇ ਮੋਬਾਇਲ ਡਿਵਾਇਸਾਂ ਨੂੰ ਰੇਡੀਓ ਸਿਗਨਲ ਭੇਜਦਾ ਹੈ। ਮੁੱਖ ਤੋਰ ਦੋਵੇਂ ਉਪਕਰਨਾਂ ਮੋਬਾਇਲ ਟਾਵਰ ਤੋ ਮੋਬਾਇਲ ਡਿਵਾਇਸ (ਫੋਨ) ਤੱਕ ਨੈਟਵਰਕ
ਅਤੇ ਇੰਟਰਨੈਟ ਜੋੜਣ ਦਾ ਕੰਮ ਕਰਦੇ ਹਨ। ਇੰਨ੍ਹਾ ਦੇ ਚੋਰੀ ਹੋਣ ਨਾਲ ਮੋਬਾਇਲ ਟਾਵਰ ਕੰਮ ਕਰਨ ਬੰਦ ਕਰ ਦਿੰਦਾ ਹੈ। ਇਹ ਦੋਵੇ ਕਾਫੀ ਕੀਮਤੀ ਹੁੰਦੇ ਹਨ। RRU ਦੀ ਕੀਮਤ ਸਵਾ ਲੱਖ ਰੁਪਏ ਦੇ ਕਰੀਬ ਹੁੰਦੀ ਹੈ ਅਤੇ BTS ਪਲੇਟ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਹੁੰਦੀ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਭਾਰਤ ਵਿੱਚ ਮੋਬਾਇਲ ਟਾਵਰਾਂ ਤੋ ਉਪਰਕਨ ਕਾਫੀ ਵੱਡੀ ਮਾਤਰਾ ਵਿੱਚ ਚੋਰੀ ਹੋ ਰਹੇ ਹਨ। ਇਹਨਾਂ ਉਪਰਕਨਾਂ ਦੀ e-commerce websites ਰਾਹੀ ਵਿਦੇਸ਼ਾਂ ਵਿੱਚ ਖਰੀਦ ਵੀ ਹੋ ਰਹੀ ਹੈ ਅਤੇ ਇਹਨਾਂ ਉਪਕਰਨਾਂ ਨੂੰ Refurbish ਕਰਕੇ ਦੋਬਾਰਾ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਵੱਖ ਵੱਖ ਟੈਲੀਕਾਮ ਕੰਪਨੀਆਂ ਅਤੇ ਅਥਾਰਟੀਆਂ ਨਾਲ ਵੀ ਤਫਤੀਸ਼ ਦੌਰਾਨ ਰਾਬਤਾ ਕੀਤਾ ਗਿਆ ਹੈ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਉਕਤ ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਮਿਤੀ 13.06.2024 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 

 

ਚੰਡੀਗੜ੍ਹ ਦੇ 200 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹਿਆ ਬੰਦਾ, CM ਮਾਨ ਨੂੰ ਮਿਲਣ ਦੀ ਕਰ ਰਿਹਾ ਜ਼ਿੱਦ || Chandigarh News

0
The man who climbed the 200 feet high mobile tower of Chandigarh insists on meeting CM Mann

ਚੰਡੀਗੜ੍ਹ ਦੇ 200 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹਿਆ ਬੰਦਾ, CM ਮਾਨ ਨੂੰ ਮਿਲਣ ਦੀ ਕਰ ਰਿਹਾ ਜ਼ਿੱਦ

ਚੰਡੀਗੜ੍ਹ ਦੇ ਸੈਕਟਰ-17 ‘ਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੱਸ ਸਟੈਂਡ ਵਿੱਚ ਅੱਜ ਤੜਕੇ ਪੁਲਿਸ ਸਟੇਸ਼ਨ ਦੇ ਵਿਚਕਾਰ ਪਾਰਕਿੰਗ ਵਿੱਚ ਇੱਕ ਵਿਅਕਤੀ 200 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਇਸ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ ਅਤੇ ਇੱਥੇ ਐਂਟਰੀ ਬੰਦ ਕਰ ਦਿੱਤੀ ਹੈ। ਇਸ ਬੰਦੇ ਦੀ ਮੰਗ ਹੈ ਕਿ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀਆਂ ਮੰਗਾਂ ਉਨ੍ਹਾਂ ਸਾਹਮਣੇ ਰੱਖ ਸਕਣ।

ਮਾਨਸਾ ਵਿੱਚ ਚੱਲ ਰਿਹਾ ਜ਼ਮੀਨੀ ਵਿਵਾਦ

ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਮ ਵਿਕਰਮ ਸਿੰਘ ਹੈ। ਪੰਜਾਬ ਦੇ ਮਾਨਸਾ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਹੈ।ਜਿਸ ਕਾਰਨ ਉਹ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੇ ਥਾਣਿਆਂ ਦੇ ਗੇੜੇ ਮਾਰ ਰਹੇ ਹਨ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ । ਉਸ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਸ ਦੇ ਮੋਢੇ ਵਿਚ ਫਰੈਕਚਰ ਹੋ ਗਿਆ ਸੀ।

ਉਸ ਨੇ ਕਿਹਾ ਕਿ ਹੁਣ ਉਹ ਚੰਡੀਗੜ੍ਹ ਪੁਲਿਸ ਤੋਂ ਹੀ ਇਸ ਮਾਮਲੇ ਵਿੱਚ ਕਾਰਵਾਈ ਦੀ ਆਸ ਰੱਖਦੇ ਹਨ ਜਾਂ ਫਿਰ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਬਹੁਤ ਆਸਾਂ ਹਨ।

ਇਹ ਵੀ ਪੜ੍ਹੋ :ਧੂਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਹੋਇਆ ਦਿਹਾਂਤ , ਕਾਫ਼ੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਨੌਜਵਾਨ ਬੱਸ ਰਾਹੀਂ ਪੁੱਜਿਆ ਚੰਡੀਗੜ੍ਹ

ਪੁਲਿਸ ਵੱਲੋਂ ਲਗਾਤਾਰ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਚੰਡੀਗੜ੍ਹ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਬੱਸ ਰਾਹੀਂ ਚੰਡੀਗੜ੍ਹ ਪੁੱਜਿਆ ਸੀ। ਸੈਕਟਰ-17 ਦੇ ਬੱਸ ਸਟੈਂਡ ‘ਤੇ ਉਤਰਨ ਤੋਂ ਬਾਅਦ ਉਹ ਸਿੱਧਾ ਪਿੱਛੇ ਗਿਆ ਅਤੇ ਮੋਬਾਈਲ ਟਾਵਰ ‘ਤੇ ਚੜ੍ਹ ਗਿਆ। ਨੌਜਵਾਨਾਂ ਦੀ ਧਮਕੀ ਦੇ ਮੱਦੇਨਜ਼ਰ ਪੁਲਿਸ ਨੇ ਮੌਕੇ ‘ਤੇ ਐਂਬੂਲੈਂਸ ਵੀ ਬੁਲਾ ਲਈ ਹੈ। ਇਸ ਸਮੇਂ ਨੌਜਵਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਾਇਆ ਜਾਵੇ। ਇਸ ਦੇ ਲਈ ਚੰਡੀਗੜ੍ਹ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ।

ਮੌਸਮ ਵਿਭਾਗ ਵੱਲੋਂ ਅੱਜ ਤੋਂ 3 ਦਿਨਾਂ ਤੱਕ ਯੈਲੋ ਅਲਰਟ ਜਾਰੀ || Weather News

0

ਮੌਸਮ ਵਿਭਾਗ ਵੱਲੋਂ ਅੱਜ ਤੋਂ 3 ਦਿਨਾਂ ਤੱਕ ਯੈਲੋ ਅਲਰਟ ਜਾਰੀ

ਗਰਮੀ ਦਾ ਕਹਿਰ ਜਾਰੀ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਸ ਹਫ਼ਤੇ ਸਖ਼ਤ ਗਰਮੀ ਪੈ ਸਕਦੀ ਹੈ। ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਛੇ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਵੇਗਾ। ਚਿੰਤਾ ਇਹ ਹੈ ਕਿ ਇੱਕ ਹਫ਼ਤੇ ਤੱਕ ਮੀਂਹ ਅਤੇ ਪ੍ਰੀ-ਮਾਨਸੂਨ ਦੀ ਕੋਈ ਸੰਭਾਵਨਾ ਨਹੀਂ ਹੈ। ਆਮ ਤੌਰ ‘ਤੇ 15 ਜੂਨ ਤੱਕ ਹਿਮਾਚਲ ‘ਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੁੰਦੀ ਹੈ। ਪਰ ਇਸ ਵਾਰ ਅਜੇ ਤੱਕ ਪ੍ਰੀ-ਮਾਨਸੂਨ ਮੀਂਹ ਦੇ ਕੋਈ ਸੰਕੇਤ ਨਹੀਂ ਹਨ।

ਮੌਸਮ ਵਿਭਾਗ ਨੇ ਛੇ ਜ਼ਿਲ੍ਹਿਆਂ ਊਨਾ, ਹਮੀਰਪੁਰ, ਬਿਲਾਸਪੁਰ, ਮੰਡੀ, ਸੋਲਨ ਅਤੇ ਸਿਰਮੌਰ ਵਿੱਚ ਤਿੰਨ ਦਿਨਾਂ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ 13 ਜੂਨ ਨੂੰ ਗਰਮੀ ਦੀ ਲਹਿਰ ਵੀ ਆ ਸਕਦੀ ਹੈ। ਸੂਬੇ ਦੇ ਚਾਰ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਅਤੇ 10 ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ‘ਚ ਝੋਨੇ ਦੀ ਲੁਆਈ ਸ਼ੁਰੂ || Punjab News

ਊਨਾ ਦਾ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ, ਸੁੰਦਰਨਗਰ ਦਾ 37.8 ਡਿਗਰੀ, ਧਰਮਸ਼ਾਲਾ ਦਾ 35.1 ਡਿਗਰੀ, ਨਾਹਨ ਦਾ 38.1 ਡਿਗਰੀ, ਸੋਲਨ ਦਾ 35 ਡਿਗਰੀ, ਕਾਂਗੜਾ ਦਾ 39.2 ਡਿਗਰੀ, ਮੰਡੀ ਦਾ 37.8 ਡਿਗਰੀ, ਹਮੀਰਪੁਰ ਦਾ 39.7 ਡਿਗਰੀ, ਬਾਰ੍ਹਵੀਂ ਦਾ ਤਾਪਮਾਨ 39.7 ਡਿਗਰੀ ਪਹੁੰਚ ਗਿਆ ਹੈ 35.8 ਡਿਗਰੀ ਸੈਲਸੀਅਸ ਅਗਲੇ ਛੇ ਦਿਨਾਂ ਦੌਰਾਨ ਇਸ ਵਿੱਚ ਹੋਰ ਵਾਧਾ ਹੋਵੇਗਾ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਗਿਆ ਹੈ।

ਊਨਾ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਹੋ ਗਿਆ ਹੈ। ਇਸ ਦੇ ਨਾਲ ਹੀ ਸ਼ਿਮਲਾ ਦਾ ਤਾਪਮਾਨ ਆਮ ਨਾਲੋਂ 3.5 ਡਿਗਰੀ, ਸੁੰਦਰਨਗਰ 3.3 ਡਿਗਰੀ, ਧਰਮਸ਼ਾਲਾ 4 ਡਿਗਰੀ, ਨਾਹਨ 4.6 ਡਿਗਰੀ, ਸੋਲਨ 3.4 ਡਿਗਰੀ, ਮੰਡੀ 3.2 ਡਿਗਰੀ ਅਤੇ ਬਿਲਾਸਪੁਰ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ।

ਮੋਦੀ ਕੈਬਨਿਟ ਨੂੰ ਤੁਰੰਤ ਚਾਰਜ ਸੰਭਾਲਣ ਤੇ ਕੰਮ ਕਰਨ ਦੇ ਨਿਰਦੇਸ਼ || Latest News

0

ਮੋਦੀ ਕੈਬਨਿਟ ਨੂੰ ਤੁਰੰਤ ਚਾਰਜ ਸੰਭਾਲਣ ਤੇ ਕੰਮ ਕਰਨ ਦੇ ਨਿਰਦੇਸ਼

9 ਜੂਨ ਸ਼ਾਮ ਨੂੰ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 30 ਕੈਬਨਿਟ ਮੰਤਰੀਆਂ ਸਮੇਤ ਕੁੱਲ 71 ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਪੀਐਮਓ ਜਾ ਕੇ ਅਹੁਦਾ ਸੰਭਾਲਿਆ।

ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਸਾਰੇ ਮੰਤਰੀਆਂ ਨੂੰ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਆਪਣੇ ਦਫ਼ਤਰਾਂ ਵਿੱਚ ਜਾਣ ਅਤੇ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਆਦਾਤਰ ਕੇਂਦਰੀ ਮੰਤਰੀ ਮੰਗਲਵਾਰ ਨਮਾਜ਼ ਅਦਾ ਕਰਨ ਤੋਂ ਬਾਅਦ ਆਪਣੇ ਮੰਤਰਾਲੇ ਦਾ ਕੰਮ ਸੰਭਾਲਣਗੇ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ…

ਮੰਤਰੀਆਂ ਨੂੰ ਵੰਡੇ ਗਏ ਵਿਭਾਗ

ਇਸ ਦੇ ਨਾਲ ਹੀ ਸੋਮਵਾਰ ਨੂੰ ਸਾਰੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਵੰਡ ਦਿੱਤੇ ਗਏ। ਰਾਜਨਾਥ ਸਿੰਘ ਮੋਦੀ ਸਰਕਾਰ ਦੀ ਤੀਜੀ ਪਾਰੀ ‘ਚ ਵੀ ਰੱਖਿਆ, ਅਮਿਤ ਸ਼ਾਹ ਗ੍ਰਹਿ, ਨਿਰਮਲਾ ਸੀਤਾਰਮਨ ਵਿੱਤ ਅਤੇ ਐੱਸ. ਜੈਸ਼ੰਕਰ ਵਿਦੇਸ਼ ਮੰਤਰਾਲੇ ਦਾ ਚਾਰਜ ਸੰਭਾਲਣਗੇ। ਨਿਤਿਨ ਗਡਕਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦੇ ਰਹਿਣਗੇ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਕ੍ਰਮਵਾਰ ਖੇਤੀਬਾੜੀ-ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਨੂੰ ਊਰਜਾ ਮੰਤਰਾਲਾ ਵੀ ਸੌਂਪਿਆ ਗਿਆ ਹੈ, ਜੋ ਕੇਂਦਰ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਨੂੰ ਦਰਸਾਉਂਦਾ ਹੈ।