Home Blog Page 1520

ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ 3, ਡਿਪਟੀ ਕਮਿਸ਼ਨਰ ਖੇਡ ਮੈਦਾਨਾਂ ਦਾ ਕਰਨਗੇ ਨਿਰੀਖਣ || Punjab News

0

ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਵਿਚ ਨੌਜਨਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ 22 ਸਤੰਬਰ ਤੋਂ 30 ਸਤੰਬਰ 2024 ਤੱਕ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ 3 ਕਰਵਾਈਆਂ ਜਾਣਗੀਆਂ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਰਵਾਈਆਂ ਜਾਣ ਵਾਲੀਆਂ ਖੇਡਾਂ ਦੀਆਂ ਅਗਾਊਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਦੌਰਾਨ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਸੜਕ ਹਾਦਸੇ ‘ਚ 2 ਸਾਲਾ ਬੱਚੀ ਦੀ ਦਰਦਨਾਕ ਮੌ.ਤ || Punjab News

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਾਬਲਿਆਂ ਤੋਂ ਪਹਿਲਾਂ ਉਹ ਖੁਦ ਖੇਡ ਮੈਦਾਨਾਂ ਦਾ ਨਿਰੀਖਣ ਕਰਨਗੇ ਅਤੇ ਪ੍ਰਬੰਧਾਂ ਦੀ ਸਮੀਖਿਆ ਵੀ ਕਰਨਗੇ ਤਾਂ ਜੋ ਖਿਡਾਰੀਆਂ ਨੂੰ ਹਰ ਪੱਧਰ ਉੱਤੇ ਮਿਆਰੀ ਸਹੂਲਤਾਂ ਮਿਲ ਸਕਣ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਉੱਤੇ ਹੋਣ ਵਾਲੀਆਂ ਖੇਡਾਂ ਦੇ ਮੱਦੇਨਜ਼ਰ ਸਾਫ਼-ਸਫ਼ਾਈ ਕਰਵਾਉਣੀ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਖੇਡਾਂ ਵਾਲੇ ਸਥਾਨਾਂ ਉੱਤੇ ਐਬੂਲੈਂਸਾਂ ਤੇ ਮੈਡੀਕਲ ਟੀਮਾਂ ਦਾ ਪੁਖਤਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।

ਲੜਾਈ ਝਗੜੇ ਤੋਂ ਬਚਾਓ ਲਈ 2-2 ਪੁਲਿਸ ਮੁਲਾਜ਼ਮ (ਮੈਨ ਅਤੇ ਵੁਮੈਨ) ਦੀਆਂ ਡਿਊਟੀਆਂ

ਇਸ ਮੌਕੇ ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਖੇਡਾਂ ਵਾਲੇ ਸਥਾਨਾਂ ਉੱਤੇ ਖ਼ਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਤੋਂ ਬਚਾਓ ਲਈ 2-2 ਪੁਲਿਸ ਮੁਲਾਜ਼ਮ (ਮੈਨ ਅਤੇ ਵੁਮੈਨ) ਦੀਆਂ ਡਿਊਟੀਆਂ ਲਗਾਈਆਂ ਜਾਣ ਤੇ ਨਾਲ ਹੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਤਾਂ ਜੋ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।

ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਸਕੂਲਾਂ ਵਿਚ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨ।

ਹਰੇਕ ਖੇਡ ਮੈਦਾਨ ਵਿੱਚ ਚੇਜਿੰਗ ਰੂਮ ਜਰੂਰੀ

ਜ਼ਿਲ੍ਹਾ ਖੇਡ ਅਫ਼ਸਰ ਨੂੰ ਹਦਾਇਤ ਕਰਦਿਆਂ ਉਨ੍ਹਾਂ ਖ਼ਿਡਾਰੀਆਂ ਦੀ ਚੰਗੀ ਰਿਫਰੈਸ਼ਮੈਂਟ ਤੇ ਪੀਣ ਵਾਲਾ ਸਾਫ ਪਾਣੀ ਸੈਂਪਲਿੰਗ ਕਰਵਾ ਕੇ ਮੁਹੱਈਆਂ ਕਰਵਾਉਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਹਰੇਕ ਖੇਡ ਮੈਦਾਨ ਵਿੱਚ ਚੇਜਿੰਗ ਰੂਮ ਜਰੂਰੀ ਤੌਰ ਉੱਤੇ ਹੋਣ ਦੀ ਹਦਾਇਤ ਵੀ ਕੀਤੀ ਤਾਂ ਜੋ ਖ਼ਿਡਾਰੀਆਂ ਨੂੰ ਕੱਪੜੇ ਬਦਲਣ ਸਮੇਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ, ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

ਪੰਜਾਬ ਪੁਲਿਸ ਨੇ ਢਾਈ ਸਾਲਾਂ ‘ਚ ਫੜ੍ਹਿਆ ਕਰੋੜਾਂ ਦਾ ਨਸ਼ਾ, 5856 ਨਸ਼ਾ ਤਸਕਰ ਕੀਤੇ ਗ੍ਰਿਫਤਾਰ || Punjab News

0

ਪੰਜਾਬ ਪੁਲਿਸ ਨੇ ਢਾਈ ਸਾਲਾਂ ‘ਚ ਫੜ੍ਹਿਆ ਕਰੋੜਾਂ ਦਾ ਨਸ਼ਾ, 5856 ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਪੰਜਾਬ ਪੁਲਸ ਦੇ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਵਲੋਂ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਢਾਈ ਸਾਲਾਂ ਦੌਰਾਨ ਨਸ਼ਿਆਂ ਨੂੰ ਲੈ ਕੇ ਕੀਤੀ ਗਈ ਰਿਕਵਰੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ, ਨਸ਼ਿਆਂ ਅਤੇ ਅੱਤਵਾਦੀਆਂ ‘ਤੇ ਪੁਲਸ ਦਾ ਜ਼ਿਆਦਾ ਜ਼ੋਰ ਰਿਹਾ। ਇਸ ਸਮੇਂ ਦੌਰਾਨ ਡਰੱਗ ਕੇਸਾਂ ‘ਚ 29152 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ।

10 ਕਰੋੜ, 32 ਲੱਖ, 92 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ

3581 ਕਮਰਸ਼ੀਅਲ ਮਾਮਲੇ ਦਰਜ ਕੀਤੀ ਗਏ ਅਤੇ ਸਭ ਤੋਂ ਜ਼ਿਆਦਾ ਐੱਫ. ਆਈ. ਆਰ. ਪਟਿਆਲਾ ‘ਚ ਦਰਜ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 10 ਕਰੋੜ, 32 ਲੱਖ, 92 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਅਤੇ ਗੈਂਗਸਟਰਾਂ ਦੀ 191 ਕਰੋੜ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ।

ਇਹ ਵੀ ਪੜ੍ਹੋ :ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ || Punjab News

ਇਸ ਤੋਂ ਇਲਾਵਾ ਵੱਡੇ ਪੱਧਰ ‘ਤੇ 365 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਮੇਂ ਦੌਰਾਨ 2546 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਨੇ ਮਿਲ ਕੇ 150 ਦੇ ਕਰੀਬ ਡਰੋਨ ਬਰਾਮਦ ਕੀਤੇ। ਆਈ. ਜੀ. ਗਿੱਲ ਨੇ ਕਿਹਾ ਕਿ ਵੱਡੇ-ਵੱਡੇ ਅਪਰਾਧਾਂ ਨੂੰ 24 ਤੋਂ 48 ਘੰਟਿਆਂ ਅੰਦਰ ਟਰੇਸ ਕੀਤਾ ਗਿਆ ਅਤੇ ਮੁੱਖ ਮੰਤਰੀ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਸ ਨੇ ਬਹੁਤ ਵਧੀਆ ਕੰਮ ਕੀਤਾ।

ਸੜਕ ਹਾਦਸੇ ‘ਚ 2 ਸਾਲਾ ਬੱਚੀ ਦੀ ਦਰਦਨਾਕ ਮੌ.ਤ || Punjab News

0

ਸੜਕ ਹਾਦਸੇ ‘ਚ 2 ਸਾਲਾ ਬੱਚੀ ਦੀ ਦਰਦਨਾਕ ਮੌ.ਤ

ਗੁਰਦਾਸਪੁਰ ਸੜਕ ਹਾਦਸੇ ‘ਚ ਇੱਕ ਮਾਸੂਮ ਬੱਚੀ ਦੀ ਮੌ.ਤ ਹੋ ਗਈ। ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਸਕੂਟਰ ਸਵਾਰ ਵਿਅਕਤੀ ਨੂੰ ਟੱਕਰ ਮਾਰ ਦੇਣ ਕਾਰਨ 2 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਸਿਟੀ ਪੁਲੀਸ ਗੁਰਦਾਸਪੁਰ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ || Punjab News

ਇਸ ਸਬੰਧੀ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਰੀਜਨ ਬਸਤੀ ਨਵਾਂ ਟਾਂਡਾ ਥਾਣਾ ਬਹਿਰਾਮਪੁਰ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਰਣਜੀਤ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਅਤੇ 2 ਸਾਲਾ ਲੜਕੀ ਗੁਰਬਾਜ਼ ਕੌਰ ਨਾਲ ਆਪਣੇ ਪਿੰਡ ਬਸਤੀ ਨਵਾਂ ਟਾਂਡਾ ਵਿਖੇ ਗਿਆ ਹੋਇਆ ਸੀ।

ਦੋ ਵਿਅਕਤੀਆਂ ਖ਼ਿਲਾਫ਼ ਕੇਸ

ਉਨ੍ਹਾਂ ਦਾ ਸਕੂਟਰ ਜਾ ਰਿਹਾ ਸੀ। ਜਦੋਂ ਉਹ ਦਿੱਲੀ ਪਬਲਿਕ ਸਕੂਲ, ਬਹਿਰਾਮਪੁਰ ਰੋਡ, ਗੁਰਦਾਸਪੁਰ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਜਵਤੇਸ਼ ਪੁੱਤਰ ਸ਼ਸ਼ੀ ਕੁਮਾਰ ਵਾਸੀ ਰੋਡੀ ਮੁਹੱਲਾ, ਪਾਰਥ ਵਾਸੀ ਨਵਾਂ ਬੱਸ ਸਟੈਂਡ ਗੁਰਦਾਸਪੁਰ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਸੜਕ ‘ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਲੜਕੀ ਗੁਰਬਾਜ਼ ਕੌਰ ਦੀ ਨਿੱਜੀ ਹਸਪਤਾਲ ‘ਚ ਮੌਤ ਹੋ ਗਈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਸੁਨਾਮ ‘ਚ ਭਿਆਨਕ ਸੜਕ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌ.ਤ || Today News

0

ਸੁਨਾਮ ‘ਚ ਭਿਆਨਕ ਸੜਕ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌ.ਤ

ਸੰਗਰੂਰ ਦੇ ਸੁਨਾਮ ‘ਚ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਬੇਕਾਬੂ ਟਰੱਕ ਮਨਰੇਗਾ ਮਜ਼ਦੂਰਾਂ ‘ਤੇ ਜਾ ਚੜ੍ਹਿਆ। ਇਹ ਮਜ਼ਦੂਰ ਸੜਕ ਕਿਨਾਰੇ ਕੰਮ ਕਰ ਰਹੇ ਸਨ। ਇਸ ਦੌਰਾਨ ਟਰੱਕ ਨੇ ਇਨ੍ਹਾਂ ਨੂੰ ਕੁਚਲ ਦਿੱਤਾ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ || Punjab News

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਇੱਕ ਮਹਿਲਾ ਤੇ 3 ਪੁਰਸ਼ਾਂ ਦੀ ਮੌ,ਤ ਹੋ ਗਈ। ਜਾਣਕਾਰੀ ਅਨੁਸਾਰ ਪੁਲਿਸ ਨੇ ਟਰੱਕ ਸਮੇਤ ਟਰੱਕ ਡਰਾਈਵਰ ਨੂੰ ਕਾਬੂ ਕਰ ਲ਼ਿਆ ਹੈ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ || Punjab News

0

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਅਗਲੇ ਚਾਰ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਦੇ ਆਸ-ਪਾਸ ਦੇ ਜ਼ਿਲਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਅੱਜ ਪੰਜਾਬ ਦੇ ਪੰਜ ਜ਼ਿਲਿਆਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ‘ਚ ਮੀਂਹ ਪੈਣ ਦੀ ਸੰਭਾਵਨਾ ਹੈ, ਇੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ |

ਇਹ ਵੀ ਪੜ੍ਹੋ ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ, ਮੁਲਤਵੀ ਹੋਇਆ ਇਹ ਪ੍ਰੋਗਰਾਮ || Punjab Update

ਪੰਜਾਬ ਵਿੱਚ ਲਗਾਤਾਰ ਪੈ ਰਹੀ ਤੇਜ਼ ਧੁੱਪ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਹੈ। ਹੁਣ ਇਹ ਲਗਭਗ ਆਮ ਵਾਂਗ ਹੋ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 35.7 ਡਿਗਰੀ ਦਰਜ ਕੀਤਾ ਗਿਆ। ਹੁਣ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਇਦ ਹੀ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਸਤੰਬਰ ਮਹੀਨੇ ਵਿੱਚ ਦੋਵਾਂ ਥਾਵਾਂ ’ਤੇ ਔਸਤ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 15 ਸਤੰਬਰ ਦਰਮਿਆਨ 34.1 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਕਿ ਆਮ ਨਾਲੋਂ 32 ਫੀਸਦੀ ਘੱਟ ਹੈ। ਇਸ ਸੀਜ਼ਨ ‘ਚ 49.1 ਮਿ.ਮੀ. ਮੀਂਹ ਪੈ ਗਿਆ ਹੈ ।

ਚੰਡੀਗੜ੍ਹ ਵਿੱਚ ਪਹਿਲੀ ਜੂਨ ਤੋਂ ਹੁਣ ਤੱਕ 703.9 ਮਿ.ਮੀ. ਮੀਂਹ ਕੀਤਾ ਗਿਆ ਦਰਜ

ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਪਹਿਲੀ ਜੂਨ ਤੋਂ ਹੁਣ ਤੱਕ 703.9 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ। ਜੋ ਕਿ ਆਮ ਵਰਖਾ ਨਾਲੋਂ -13.9 ਫੀਸਦੀ ਘੱਟ ਹੈ। ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਸ਼ਹਿਰ ‘ਚ 12.8 ਮਿਲੀਮੀਟਰ, ਚੰਡੀਗੜ੍ਹ ਹਵਾਈ ਅੱਡੇ ‘ਤੇ 29.2 ਮਿਲੀਮੀਟਰ, ਪਟਿਆਲਾ ‘ਚ 1.2 ਮਿਲੀਮੀਟਰ, ਫਤਿਹਗੜ੍ਹ ਸਾਹਿਬ ‘ਚ 55.0 ਮਿਲੀਮੀਟਰ ਬਾਰਿਸ਼ ਹੋਈ। ਅਤੇ ਰੂਪਨਗਰ ਵਿੱਚ 0.5 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਇਸ ਸ਼ਹਿਰ ਨੂੰ ਮੁਕੰਮਲ ਤੌਰ ਉਤੇ ਕਰ ਦਿੱਤਾ ਗਿਆ ਬੰਦ… || Punjab news

0
This city of Punjab has been completely shut down...

ਪੰਜਾਬ ਦੇ ਇਸ ਸ਼ਹਿਰ ਨੂੰ ਮੁਕੰਮਲ ਤੌਰ ਉਤੇ ਕਰ ਦਿੱਤਾ ਗਿਆ ਬੰਦ…

ਹਿੰਦੂ ਜਥੇਬੰਦੀਆਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਨਾਭਾ ਸ਼ਹਿਰ ਨੂੰ ਪੂਰਨ ਤੌਰ ਉਤੇ ਬੰਦ ਕਰਕੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਬੀਤੇ ਦਿਨੀਂ ਬਾਵਨ ਦੁਆਦਸੀ ਤੋਂ ਪਹਿਲਾਂ ਨਗਰ ਕੌਂਸਲ ਨਾਭਾ ਵੱਲੋਂ ਧਾਰਮਿਕ ਜਥੇਬੰਦੀਆਂ ਦੇ ਬੋਰਡ ਉਤਾਰ ਕੇ ਕਥਿਤ ਤੌਰ ਉਤੇ ਕੂੜੇ ਵਾਲੀ ਟਰਾਲੀ ਵਿੱਚ ਰੱਖ ਦਿਤੇ ਸੀ।

ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਵੇ

ਜਿੱਥੇ ਕਿ ਤਿਉਹਾਰ ਤੋਂ ਬਾਅਦ ਅੱਜ ਸੋਮਵਾਰ ਸਵੇਰੇ ਵਪਾਰ ਮੰਡਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਸਥਾਨਕ ਦੇਵੀ ਦਿਆਲਾ ਚੌਂਕ ਮੰਦਰ ਵਿਖੇ ਇਕੱਠੇ ਹੋਏ ਅਤੇ ਆਪ ਆਗੂ ਪੰਕਜ ਪੱਪੂ ਖਿਲਾਫ ਰੋਸ ਪ੍ਰਗਟਾਵਾ ਕੀਤਾ ਗਿਆ।

ਉਨ੍ਹਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਵੇ। ਇਸ ਮਸਲੇ ਉਤੇ ਬੋਲਦੇ ਹੋਏ ਹਿੰਦੂ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਬਾਵਨ ਦੀਆਂ ਤਸਵੀਰਾਂ ਨੂੰ ਨਗਰ ਕੌਂਸਲ ਨਾਭਾ ਦੀ ਕੂੜੇ ਵਾਲੀ ਟਰਾਲੀਆਂ ਵਿੱਚ ਸੁੱਟਿਆ ਗਿਆ ਜਿਸ ਨਾਲ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਲੱਗੀ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ, ਮੁਲਤਵੀ ਹੋਇਆ ਇਹ ਪ੍ਰੋਗਰਾਮ

ਰੋਸ ਧਰਨੇ ਨੂੰ ਕੀਤਾ ਜਾਵੇਗਾ ਹੋਰ ਤੇਜ਼

ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਕਜ ਪੱਪੂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਸ ਉਤੇ ਮਾਮਲਾ ਦਰਜ ਹੋਵੇ। ਸਮਾਜ ਨੇ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਉਨ੍ਹਾਂ ਦੀ ਸ਼ਿਕਾਇਤ ਉਤੇ ਕਾਰਵਾਈ ਨਹੀਂ ਕਰਦਾ ਤਾਂ ਇਸ ਰੋਸ ਧਰਨੇ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

 

 

 

 

 

 

 

 

 

 

 

 

 

 

 

 

 

 

ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ, ਮੁਲਤਵੀ ਹੋਇਆ ਇਹ ਪ੍ਰੋਗਰਾਮ || Punjab Update

0
Important news for devotees going to Dera Beas, this program has been postponed

ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ, ਮੁਲਤਵੀ ਹੋਇਆ ਇਹ ਪ੍ਰੋਗਰਾਮ

ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ ਹੈ | ਦਰਅਸਲ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ‘ਚ ਇਨ੍ਹੀਂ ਦਿਨੀਂ ਭੰਡਾਰੇ ਦੇ ਨਾਲ-ਨਾਲ ਨਾਮਦਾਨ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ।

ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ

ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ 16 ਅਤੇ 17 ਸਤੰਬਰ ਨੂੰ ਬਿਆਸ ਵਿਖੇ ਪੰਜਾਬ ਦੇ ਕੁਝ ਸ਼ਹਿਰਾਂ ਦੀਆਂ ਸੰਗਤਾਂ ਲਈ ਨਾਮਦਾਨ ਪ੍ਰੋਗਰਾਮ ਨਿਰਧਾਰਿਤ ਗਿਆ ਸੀ, ਪਰ ਕਿਸੇ ਕਾਰਨ ਇਹ ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਨਾਮਦਾਨ ਦੀ 16 ਸਤੰਬਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ 17 ਸਤੰਬਰ ਨੂੰ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਪਠਾਨਕੋਟ ਅਤੇ ਤਰਨਤਾਰਨ ਦੀ ਸੰਗਤ ਦੀ ਵਾਰੀ ਸੀ।

ਇਹ ਵੀ ਪੜ੍ਹੋ : ਇੰਗਲੈਂਡ-ਆਸਟ੍ਰੇਲੀਆ ਵਿਚਕਾਰ ਹੋਣ ਵਾਲਾ ਤੀਜਾ ਟੀ-20 ਮੈਚ ਹੋਇਆ ਰੱਦ

ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫੈਸਲਾ

ਡੇਰੇ ਵੱਲੋਂ ਉਪਰੋਕਤ ਦੋਵੇਂ ਮਿਤੀਆਂ ਨੂੰ ਹੋਣ ਵਾਲੇ ਨਾਮਦਾਨ ਪ੍ਰੋਗਰਾਮ ਨੂੰ ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਅਗਲੀ ਤਰੀਕ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਨਾਮਦਾਨ ਲੈਣ ਵਾਲੀ ਸੰਗਤ ਇਸ ਬਾਰੇ ਅਗਲੀ ਜਾਣਕਾਰੀ ਆਪਣੇ ਗ੍ਰਹਿ ਖੇਤਰ ਵਿੱਚ ਪੈਂਦੇ ਸਤਿਸੰਗ ਘਰ ਤੋਂ ਪ੍ਰਾਪਤ ਕਰ ਸਕਦੀ ਹੈ।

 

 

 

 

 

 

 

 

 

 

 

 

 

 

 

 

ਇੰਗਲੈਂਡ-ਆਸਟ੍ਰੇਲੀਆ ਵਿਚਕਾਰ ਹੋਣ ਵਾਲਾ ਤੀਜਾ ਟੀ-20 ਮੈਚ ਹੋਇਆ ਰੱਦ || Sports News

0
The third T20 match between England and Australia has been cancelled

ਇੰਗਲੈਂਡ-ਆਸਟ੍ਰੇਲੀਆ ਵਿਚਕਾਰ ਹੋਣ ਵਾਲਾ ਤੀਜਾ ਟੀ-20 ਮੈਚ ਹੋਇਆ ਰੱਦ

ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮਾਨਚੈਸਟਰ ਵਿੱਚ ਐਤਵਾਰ ਰਾਤ ਨੂੰ ਬਾਰਿਸ਼ ਜਾਰੀ ਰਹੀ। ਅਜਿਹੇ ‘ਚ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ ਅਤੇ ਇਕ ਵੀ ਗੇਂਦ ਸੁੱਟੇ ਬਿਨਾਂ ਹੀ ਮੈਚ ਰੱਦ ਹੋ ਗਿਆ।

3 ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ

ਇਸ ਮੈਚ ਦੇ ਰੱਦ ਹੋਣ ਕਾਰਨ 3 ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ। ਆਸਟ੍ਰੇਲੀਆ ਨੇ ਪਹਿਲਾ ਮੈਚ 28 ਦੌੜਾਂ ਨਾਲ ਜਿੱਤਿਆ ਸੀ ਜਦਕਿ ਦੂਜੇ ਮੈਚ ‘ਚ ਇੰਗਲੈਂਡ ਨੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ ਵੀਰਵਾਰ, 19 ਸਤੰਬਰ ਨੂੰ ਟ੍ਰੇਂਟ ਬ੍ਰਿਜ ‘ਚ ਖੇਡਿਆ ਜਾਵੇਗਾ। ਇੰਗਲੈਂਡ ਨੇ ਇਸ ਸੀਰੀਜ਼ ਲਈ ਹੈਰੀ ਬਰੂਕ ਨੂੰ ਕਪਤਾਨ ਬਣਾਇਆ ਹੈ। ਕਿਉਂਕਿ ਨਿਯਮਤ ਕਪਤਾਨ ਜੋਸ ਬਟਲਰ ਅਜੇ ਤੱਕ ਆਪਣੀ ਲੱਗੀ ਸੱਟ ਤੋਂ ਉਭਰ ਨਹੀਂ ਸਕੇ ਹਨ।

ਸੀਰੀਜ਼ ਦੇ ਚੋਟੀ ਦੇ ਖਿਡਾਰੀ

ਸਕੋਰਰ: ਲਿਆਮ ਲਿਵਿੰਗਸਟੋਨ ਇਸ ਸੀਰੀਜ਼ ਦਾ ਚੋਟੀ ਦਾ ਸਕੋਰਰ ਸੀ। ਉਸ ਨੇ 2 ਮੈਚਾਂ ਵਿੱਚ 62.00 ਦੀ ਔਸਤ ਨਾਲ 124 ਦੌੜਾਂ ਬਣਾਈਆਂ।

ਵਿਕਟ ਲੈਣ ਵਾਲੇ: ਮੈਥਿਊ ਸ਼ਾਰਟ ਨੇ ਸੀਰੀਜ਼ ਵਿਚ ਸਭ ਤੋਂ ਵੱਧ ਵਿਕਟਾਂ ਲਈਆਂ। ਉਸ ਨੇ ਇੱਕ ਮੈਚ ਵਿੱਚ 5 ਵਿਕਟਾਂ ਲਈਆਂ।

ਸੀਰੀਜ਼ 1-1 ਨਾਲ ਡਰਾਅ ਰਹੀ

ਆਖਰੀ ਮੈਚ ਰੱਦ ਹੋਣ ਤੋਂ ਬਾਅਦ ਸੀਰੀਜ਼ 1-1 ਨਾਲ ਡਰਾਅ ਰਹੀ। ਅਜਿਹੇ ‘ਚ ਇੰਗਲੈਂਡ ਅਤੇ ਆਸਟ੍ਰੇਲੀਆ ਨੂੰ ਸਾਂਝੇ ਜੇਤੂ ਵਜੋਂ ਚੁਣਿਆ ਗਿਆ। ਇਸ ਸੀਰੀਜ਼ ‘ਚ ਬੇਨ ਸਟੋਕਸ ਦੀ ਗੈਰ-ਮੌਜੂਦਗੀ ‘ਚ ਫਿਲ ਸਾਲਟ ਟੀਮ ਦੀ ਕਪਤਾਨੀ ਕਰ ਰਹੇ ਸਨ।

ਦੂਜੇ ਮੈਚ ‘ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾਇਆ

ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ 1-1 ਨਾਲ ਬਰਾਬਰੀ ਹਾਸਲ ਕੀਤੀ। ਕਾਰਡਿਫ ਦੇ ਸੋਫੀਆ ਗਾਰਡਨ ਸਟੇਡੀਅਮ ‘ਚ ਇੰਗਲੈਂਡ ਦੇ ਕਪਤਾਨ ਫਿਲ ਸਾਲਟ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਨੇ ਜੇਕ ਫਰੇਜ਼ਰ-ਮੈਕਗੁਰਕ ਦੇ ਪਹਿਲੇ ਅਰਧ ਸੈਂਕੜੇ ਅਤੇ ਜੋਸ਼ ਇੰਗਲਿਸ਼ ਦੀਆਂ 42 ਦੌੜਾਂ ਦੀ ਮਦਦ ਨਾਲ 6 ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਦੀਆਂ 87 ਅਤੇ ਜੈਕਬ ਬੈਥਲ ਦੀਆਂ 44 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ 19ਵੇਂ ਓਵਰ ‘ਚ 7 ਵਿਕਟਾਂ ‘ਤੇ 194 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਆਸਟ੍ਰੇਲੀਆ ਨੇ ਪਹਿਲਾ ਮੈਚ 28 ਦੌੜਾਂ ਨਾਲ ਜਿੱਤ ਲਿਆ

ਆਸਟ੍ਰੇਲੀਆ ਨੇ ਟੀ-20 ਸੀਰੀਜ਼ ਦਾ ਪਹਿਲਾ ਮੈਚ 28 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਕੰਗਾਰੂਆਂ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਟ੍ਰੈਵਿਸ ਹੈੱਡ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ 23 ਗੇਂਦਾਂ ‘ਤੇ 59 ਦੌੜਾਂ ਦੀ ਪਾਰੀ ਖੇਡੀ। ਹੈੱਡ ਨੇ ਸੈਮ ਕੁਰਾਨ ਦੇ ਇੱਕ ਓਵਰ ਵਿੱਚ ਲਗਾਤਾਰ 6 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਬੁੱਧਵਾਰ 11 ਸਤੰਬਰ ਨੂੰ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਟੀਮ 19.3 ਓਵਰਾਂ ‘ਚ 179 ਦੌੜਾਂ ‘ਤੇ ਆਲ ਆਊਟ ਹੋ ਗਈ। 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ 19.2 ਓਵਰਾਂ ਵਿੱਚ 151 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ 13 ਸਤੰਬਰ ਨੂੰ ਕਾਰਡਿਫ ਮੈਦਾਨ ‘ਤੇ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ NEET ਟਾਪਰ ਨੇ ਕੀਤੀ ਖੁਦਕੁਸ਼ੀ, ਦਿੱਲੀ ਦੀ ਧਰਮਸ਼ਾਲਾ ਦੇ ਕਮਰੇ ਵਿੱਚ ਲਟਕਦੀ ਮਿਲੀ ਲਾਸ਼

ਬੇਨ ਸਟੋਕਸ ਵੀ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸੱਟ ਕਾਰਨ ਉਸ ਨੂੰ ਟੀ-20 ਸੀਰੀਜ਼ ਤੋਂ ਵੀ ਬਾਹਰ ਹੋਣਾ ਪਿਆ। ਇਸ ਸੀਰੀਜ਼ ਲਈ ਹੈਰੀ ਬਰੂਕ ਨੂੰ ਕਪਤਾਨ ਚੁਣਿਆ ਗਿਆ ਹੈ।

 

 

 

 

 

ਤਾਰਕ ਮਹਿਤਾ ਦੀ ਇਸ ਅਭਿਨੇਤਰੀ ‘ਤੇ ਮੇਕਰਸ ਕਰਨਗੇ ਕਾਨੂੰਨੀ ਕਾਰਵਾਈ! || Entertainment News

0
Makers will take legal action on this actress of Tarak Mehta!

ਤਾਰਕ ਮਹਿਤਾ ਦੀ ਇਸ ਅਭਿਨੇਤਰੀ ‘ਤੇ ਮੇਕਰਸ ਕਰਨਗੇ ਕਾਨੂੰਨੀ ਕਾਰਵਾਈ!

ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਲੰਬੇ ਸਮੇਂ ਤੋਂ ਵਿਵਾਦਾਂ ‘ਚ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ‘ਚ ਸ਼ੋਅ ਦੇ ਕਲਾਕਾਰਾਂ ਨੇ ਨਿਰਮਾਤਾ ਅਸਿਤ ਮੋਦੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ੋਅ ਛੱਡ ਦਿੱਤਾ ਹੈ। ਇਸ ਦੌਰਾਨ ਖਬਰ ਹੈ ਕਿ ਸ਼ੋਅ ਦੇ ਮੇਕਰਸ ਸ਼ੋਅ ‘ਚ ਸੋਨੂੰ ਭਿਡੇ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਲਕ ਸਿਧਵਾਨੀ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਖਬਰਾਂ ਦੇ ਵਿਚਕਾਰ, ਅਭਿਨੇਤਰੀ ਨੇ ਹੁਣ ਕਿਹਾ ਹੈ ਕਿ ਇਸ ਸਭ ਦਾ ਉਸਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ।

ਇਕ ਮਹੱਤਵਪੂਰਨ ਨਿਯਮ ਤੋੜਨ ਦਾ ਦੋਸ਼

ਤੁਹਾਨੂੰ ਦੱਸ ਦੇਈਏ ਕਿ ਪਲਕ ਸਿਧਵਾਨੀ ‘ਤੇ ਇਕਰਾਰਨਾਮੇ ਦਾ ਇਕ ਮਹੱਤਵਪੂਰਨ ਨਿਯਮ ਤੋੜਨ ਦਾ ਦੋਸ਼ ਹੈ। ਉਸ ਨੇ ਥਰਡ ਪਾਰਟੀ ਐਂਡੋਰਸਮੈਂਟ ਕੀਤੀ ਹੈ, ਜੋ ਕਿ ਉਸ ਦੇ ਇਕਰਾਰਨਾਮੇ ਦੇ ਵਿਰੁੱਧ ਹੈ, ਇਸ ਕਾਰਨ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾਵਾਂ ਨੇ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਜਲਦੀ ਹੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ

ਹੁਣ ਅਦਾਕਾਰਾ ਪਲਕ ਸਿਧਵਾਨੀ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਕਿਹਾ, ਇਹ ਅਫਵਾਹ ਹੈ, ਮੈਂ ਕੋਈ ਕਰਾਰ ਨਹੀਂ ਤੋੜਿਆ ਹੈ। ਕੱਲ ਸ਼ੋਅ ਦੀ ਸ਼ੂਟਿੰਗ ਹੈ, ਮੇਰੀ ਸਵੇਰੇ 4 ਵਜੇ ਦੀ ਸ਼ਿਫਟ ਹੈ। ਨਾਲ ਹੀ, ਮੈਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ ਹੈ।

ਮਾਨਸਿਕ ਸਿਹਤ ‘ਤੇ ਪੈ ਰਿਹਾ ਅਸਰ

ਅਦਾਕਾਰਾ ਨੇ ਅੱਗੇ ਕਿਹਾ, ਮੈਂ ਇਸ ਬਾਰੇ ਮੇਕਰਸ ਨੂੰ ਦੱਸ ਦਿੱਤਾ ਹੈ, ਜੋ ਬੀਤੀ ਰਾਤ ਤੋਂ ਫੈਲ ਰਿਹਾ ਹੈ। ਮੈਂ ਇਹ ਵੀ ਦੱਸਿਆ ਹੈ ਕਿ ਇਸ ਨਾਲ ਮੇਰੀ ਮਾਨਸਿਕ ਸਿਹਤ ‘ਤੇ ਅਸਰ ਪੈ ਰਿਹਾ ਹੈ ਹਾਲਾਂਕਿ ਮੈਂ ਸ਼ੋਅ ਲਈ ਬੈਕ-ਟੂ-ਬੈਕ ਸ਼ੂਟਿੰਗ ਕਰ ਰਹੀ ਹਾਂ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਮਾਮਲੇ ‘ਤੇ ਗੌਰ ਕਰਨ ਅਤੇ ਇਸ ਗਲਤਫਹਿਮੀ ਨੂੰ ਦੂਰ ਕਰਨ। ਮੈਂ ਇਸ ਬਾਰੇ ਵੀ ਪਤਾ ਲਗਾ ਰਹੀ ਹਾਂ। ਇਹ ਬਹੁਤ ਤਣਾਅਪੂਰਨ ਹੈ, ਪਰ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਮੈਂ ਇਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਪਰ ਇਸ ਤੋਂ ਪਹਿਲਾਂ ਮੈਂ ਨਿਰਮਾਤਾਵਾਂ ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਨਾਲ ਗੱਲ ਕਰਾਂਗੀ । ਉਹ ਸੋਮਵਾਰ ਨੂੰ ਮੈਨੂੰ ਜਵਾਬ ਦੇਣਗੇ ।

ਇਹ ਵੀ ਪੜ੍ਹੋ : ਪੰਜਾਬ ਦੇ NEET ਟਾਪਰ ਨੇ ਕੀਤੀ ਖੁਦਕੁਸ਼ੀ, ਦਿੱਲੀ ਦੀ ਧਰਮਸ਼ਾਲਾ ਦੇ ਕਮਰੇ ਵਿੱਚ ਲਟਕਦੀ ਮਿਲੀ ਲਾਸ਼

ਤੁਹਾਨੂੰ ਦੱਸ ਦੇਈਏ ਕਿ ਪਲਕ ਸਿੱਧਵਾਨੀ ਪਿਛਲੇ 4 ਸਾਲਾਂ ਤੋਂ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਹਿੱਸਾ ਹੈ। ਸ਼ੋਅ ‘ਚ ਅਭਿਨੇਤਰੀ ਸੋਨੂੰ ਭਿੜੇ ਦਾ ਕਿਰਦਾਰ ਨਿਭਾ ਰਹੀ ਹੈ। ਉਸ ਤੋਂ ਪਹਿਲਾਂ ਇਹ ਕਿਰਦਾਰ ਨਿਧੀ ਭਾਨੁਸ਼ਾਲੀ ਨਿਭਾਅ ਰਹੀ ਸੀ, ਜਿਸ ਦੀ ਥਾਂ ਹੁਣ ਇਹ ਰੋਲ ਪਲਕ ਨੇ ਲਿਆ ਹੈ।

 

 

 

 

 

 

 

 

ਪੰਜਾਬ ਦੇ NEET ਟਾਪਰ ਨੇ ਕੀਤੀ ਖੁਦਕੁਸ਼ੀ, ਦਿੱਲੀ ਦੀ ਧਰਮਸ਼ਾਲਾ ਦੇ ਕਮਰੇ ਵਿੱਚ ਲਟਕਦੀ ਮਿਲੀ ਲਾਸ਼ || Breaking News

0
Punjab's NEET topper commits suicide, body found hanging in Delhi's Dharamshala room

ਪੰਜਾਬ ਦੇ NEET ਟਾਪਰ ਨੇ ਕੀਤੀ ਖੁਦਕੁਸ਼ੀ, ਦਿੱਲੀ ਦੀ ਧਰਮਸ਼ਾਲਾ ਦੇ ਕਮਰੇ ਵਿੱਚ ਲਟਕਦੀ ਮਿਲੀ ਲਾਸ਼

2017 ਨੀਟ ਟਾਪਰ ਡਾਕਟਰ ਨਵਦੀਪ ਸਿੰਘ (25) ਵਾਸੀ ਸ੍ਰੀ ਮੁਕਤਸਰ ਸਾਹਿਬ, ਪੰਜਾਬ ਨੇ ਐਤਵਾਰ ਨੂੰ ਖੁਦਕੁਸ਼ੀ ਕਰ ਲਈ ਹੈ । ਉਸ ਦੀ ਲਾਸ਼ ਦਿੱਲੀ ਵਿਚ ਪਾਰਸੀ ਅੰਜੁਮਨ ਧਰਮਸ਼ਾਲਾ ਦੇ ਇਕ ਕਮਰੇ ਵਿਚ ਲਟਕਦੀ ਮਿਲੀ। ਨਵਦੀਪ ਦਿੱਲੀ ਦੇ ਮੌਲਾਨਾ ਆਜ਼ਾਦ ਕਾਲਜ ਵਿੱਚ ਰੇਡੀਓਲੋਜੀ ਵਿਭਾਗ ਤੋਂ ਐਮਡੀ ਕਰ ਰਿਹਾ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ

ਘਟਨਾ ਦੀ ਸੂਚਨਾ ਮਿਲਦੇ ਹੀ ਨਵਦੀਪ ਦਾ ਪੂਰਾ ਪਰਿਵਾਰ ਦਿੱਲੀ ਪਹੁੰਚ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਨਵਦੀਪ ਨੇ ਆਤਮਹੱਤਿਆ ਕਿਉਂ ਕੀਤੀ, ਇਸ ਬਾਰੇ ਕੁਝ ਪਤਾ ਨਹੀਂ ਲੱਗ ਪਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਵਦੀਪ ਆਪਣੇ ਪਰਿਵਾਰ ਨਾਲ ਕਾਫੀ ਜੁੜਿਆ ਹੋਇਆ ਹੈ। ਪਰਿਵਾਰ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।

ਗਾਰਡ ਨੇ ਹੋਰ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ

ਨਵਦੀਪ ਸਿੰਘ ਪਾਰਸੀ ਧਰਮਸ਼ਾਲਾ ਵਿੱਚ ਹੀ ਰਹਿੰਦਾ ਸੀ। ਐਤਵਾਰ ਸਵੇਰੇ ਜਦੋਂ ਉਹ ਕਾਫੀ ਦੇਰ ਤੱਕ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਗਾਰਡ ਨੇ ਦਰਵਾਜ਼ਾ ਖੜਕਾਇਆ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਅੰਦਰੋਂ ਕੋਈ ਜਵਾਬ ਨਹੀਂ ਆਇਆ ਤਾਂ ਗਾਰਡ ਨੇ ਹੋਰ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ। ਨਵਦੀਪ ਅੰਦਰ ਪੱਖੇ ਨਾਲ ਲਟਕ ਰਿਹਾ ਸੀ। ਗਾਰਡ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਨਵਦੀਪ ਦਾ ਮੋਬਾਈਲ ਉਥੇ ਪਿਆ ਮਿਲਿਆ। ਪੁਲਿਸ ਨੇ ਮੋਬਾਇਲ ਨੂੰ ਕਬਜ਼ੇ ‘ਚ ਲੈ ਕੇ ਫੋਰੈਂਸਿਕ ਜਾਂਚ ਲਈ ਲੈਬ ‘ਚ ਭੇਜ ਦਿੱਤਾ ਹੈ। ਪੁਲਿਸ ਨੇ ਮੈਡੀਕਲ ਕਾਲਜ ‘ਚ ਨਵਦੀਪ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਪਰ ਖੁਦਕੁਸ਼ੀ ਦਾ ਕਾਰਨ ਸਾਹਮਣੇ ਨਹੀਂ ਆਇਆ।

ਪੜ੍ਹਾਈ ਵਿੱਚ ਬਹੁਤ ਵਧੀਆ ਸੀ ਨਵਦੀਪ

ਨਵਦੀਪ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ। ਮੌਲਾਨਾ ਆਜ਼ਾਦ ਕਾਲਜ ਤੋਂ MBBS ਕਰਨ ਤੋਂ ਬਾਅਦ ਉਸਨੇ ਐਮਡੀ ਵਿੱਚ ਦਾਖਲਾ ਲਿਆ। ਨਵਦੀਪ ਐਤਵਾਰ ਨੂੰ ਛੁੱਟੀ ‘ਤੇ ਸੀ। ਨਵਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ। ਉਸਦੀ ਮਾਂ ਸਿਮਰਨਜੀਤ ਕੌਰ ਇੱਕ ਜੀਵਨ ਬੀਮਾ ਕੰਪਨੀ ਵਿੱਚ ਕੰਮ ਕਰਦੀ ਹੈ। ਨਵਦੀਪ ਦਾ ਇੱਕ ਛੋਟਾ ਭਰਾ ਵੀ ਹੈ, ਉਹ ਚੰਡੀਗੜ੍ਹ ਦੇ ਇੱਕ ਕਾਲਜ ਤੋਂ MBBS ਦੀ ਪੜ੍ਹਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਛੁੱਟੀ ਦਾ ਹੋਇਆ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ

ਆਲ ਇੰਡੀਆ ਵਿੱਚ ਟਾਪ ਕੀਤਾ

ਨਵਦੀਪ ਨੂੰ ਬਚਪਨ ਵਿੱਚ ਕ੍ਰਿਕਟ ਖੇਡਣ ਦਾ ਸ਼ੌਕ ਸੀ। 12ਵੀਂ ਪਾਸ ਕਰਨ ਤੋਂ ਬਾਅਦ ਉਸ ਦਾ ਸੁਪਨਾ ਦਿੱਲੀ ਦੇ ਇੱਕ ਵੱਡੇ MBBS ਕਾਲਜ ਵਿੱਚ ਪੜ੍ਹ ਕੇ ਡਾਕਟਰ ਬਣਨ ਦਾ ਸੀ। ਇਸ ਦੇ ਲਈ ਉਸ ਨੇ ਚੰਡੀਗੜ੍ਹ ਦੇ ਇੱਕ ਸੈਂਟਰ ਤੋਂ ਕੋਚਿੰਗ ਲਈ। 2017 ਵਿੱਚ, ਉਸਨੇ NEET ਦੀ ਪ੍ਰੀਖਿਆ ਦਿੱਤੀ ਅਤੇ ਆਲ ਇੰਡੀਆ ਵਿੱਚ ਟਾਪ ਕੀਤਾ। ਨਵਦੀਪ ਦੇ ਇਮਤਿਹਾਨ ਵਿੱਚ 697 ਅੰਕ ਸਨ।