Home Blog Page 1519

ਫਾਜ਼ਿਲਕਾ ਦੇ 133 ਪਿੰਡਾਂ ਨੇ ਨ-ਸ਼ਾ ਰੋਕਣ ਦਾ ਲਿਆ ਫੈਸਲਾ || Punjab News

0
133 villages of Fazilka decided to stop Na-sha

ਫਾਜ਼ਿਲਕਾ ਦੇ 133 ਪਿੰਡਾਂ ਨੇ ਨ-ਸ਼ਾ ਰੋਕਣ ਦਾ ਲਿਆ ਫੈਸਲਾ

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ ਜਿਸ ਨਾਲ ਪਤਾ ਨਹੀਂ ਕਿੰਨੇ ਹੀ ਨੌਜਵਾਨ ਇਸ ਦਰਿਆ ਵਿੱਚ ਰੁੜ੍ਹਦੇ ਜਾ ਰਹੇ ਹਨ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਇਸੇ ‘ਚ ਇੱਕ ਤਰ੍ਹਾਂ ਨਾਲ ਖ਼ਤਮ ਹੁੰਦੀ ਜਾ ਰਹੀ ਹੈ | ਇਸੇ ਦੇ ਮੱਦੇਨਜਰ ਫਾਜ਼ਿਲਕਾ ‘ਚ ਪੁਲਿਸ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਪਿੰਡ-ਪਿੰਡ ਇਕਜੁੱਟ ਹੋ ਕੇ ਜ਼ਿਲੇ ਦੇ 133 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ ਹੈ ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਨਸ਼ੇ ਤੋਂ ਪੀੜਤ ਲੋਕਾਂ ਦਾ ਇਲਾਜ ਕਰਵਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।

ਨਸ਼ਾ ਛੱਡਣ ਲਈ ਪੰਚਾਇਤ ਪੱਧਰ ‘ਤੇ ਕੀਤਾ ਜਾਵੇਗਾ ਪ੍ਰੇਰਿਤ

ਪਿੰਡ ਕਿੱਲਿਆਂਵਾਲੀ ਦੇ ਉਪਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਲਈ ਬਹੁਤ ਸਾਰੇ ਲੋਕ ਅੱਗੇ ਨਹੀਂ ਆ ਰਹੇ ਸਨ ਪਰ ਹੁਣ ਪਿੰਡ ਚੱਕ ਖਿਓਵਾਲੀ ਅਤੇ ਚੱਕ ਰਾਧੇਵਾਲਾ ਦੇ ਗੁਰਪਾਲ ਸਿੰਘ ਨੂੰ ਨਸ਼ਾ ਛੱਡਣ ਲਈ ਪੰਚਾਇਤ ਪੱਧਰ ‘ਤੇ ਪ੍ਰੇਰਿਤ ਕੀਤਾ ਜਾਵੇਗਾ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨ ਤਾਂ ਸਫਲਤਾ ਅਟੱਲ ਹੈ।

CM ਮਾਨ ਨੇ ਜਲੰਧਰ ‘ਚ ਲਿਆ ਕਿਰਾਏ ‘ਤੇ ਘਰ, ਪਰਿਵਾਰ ਸਮੇਤ ਕੀਤਾ ਗ੍ਰਹਿ ਪ੍ਰਵੇਸ਼ || latest News

0

CM ਮਾਨ ਨੇ ਜਲੰਧਰ ‘ਚ ਲਿਆ ਕਿਰਾਏ ‘ਤੇ ਘਰ, ਪਰਿਵਾਰ ਸਮੇਤ ਕੀਤਾ ਗ੍ਰਹਿ ਪ੍ਰਵੇਸ਼ || latest News

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿਖੇ ਕਿਰਾਏ ਦਾ ਘਰ ਲੈ ਲਿਆ ਹੈ ਤੇ ਅੱਜ ਉਸ ਘਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਗ੍ਰਹਿ ਪ੍ਰਵੇਸ਼ ਕਰ ਚੁੱਕੇ ਹਨ।

ਜਿਸਦੀ ਜਾਣਕਾਰੀ ਦਿੰਦਿਆਂ ਸੀਐੱਮ ਮਾਨ ਵੱਲੋਂ ਲਿ ਖਿਆ ਗਿਆ ਹੈ ” ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ ‘ਤੇ ਲੈ ਰਿਹਾ ਹਾਂ.. ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ… ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ…ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ…

ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਕਿ ਇਸਦੇ ਚੱਲਦੇ ਹੀ ਸੀਐੱਮ ਮਾਨ ਨੇ ਇਸ ਘਰ ਵਿੱਚ ਰਿਹਾਇਸ਼ ਕੀਤੀ ਹੇ।

ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ CBI ਰਿਮਾਂਡ ‘ਤੇ || latest News

0

ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ CBI ਰਿਮਾਂਡ ‘ਤੇ

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਸੀ.ਬੀ.ਆਈ. ਨੇ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸੀ.ਬੀ.ਆਈ. ਨੇ ਉਨ੍ਹਾਂ ਦੀ 5 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਹਿਰਾਸਤ ਦੀ ਪਟੀਸ਼ਨ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 3 ਦਿਨਾਂ ਲਈ ਸੀ.ਬੀ.ਆਈ. ਹਿਰਾਸਤ ਵਿੱਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : RC ਬਣਾਉਣ ਵਾਲਿਆਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਚੱਕਰ,…

ਕੇਜਰੀਵਾਲ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਕਿਹਾ ਸੀ ਕਿ ਮੀਡੀਆ ‘ਚ ਸੀ.ਬੀ.ਆਈ. ਸੂਤਰਾਂ ਦੇ ਹਵਾਲੇ ਤੋਂ ਦਿਖਾਇਆ ਜਾ ਰਿਹਾ ਹੈ ਕਿ ਮੈਂ ਇਕ ਬਿਆਨ ‘ਚ ਸਾਰਾ ਦੋਸ਼ ਮਨੀਸ਼ ਸਿਸੋਦੀਆ ‘ਤੇ ਮੜ੍ਹ ਦਿੱਤਾ ਹੈ, ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਕਿ ਸਿਸੋਦੀਆ ਦੋਸ਼ੀ ਹਨ ਜਾਂ ਕੋਈ ਹੋਰ ਦੋਸ਼ੀ ਹੈ। ਮੈਂ ਕਿਹਾ ਹੈ ਕਿ ਸਿਸੋਦੀਆ ਬੇਕਸੂਰ ਹੈ, ਆਮ ਆਦਮੀ ਪਾਰਟੀ ਬੇਕਸੂਰ ਹੈ, ਮੈਂ ਬੇਕਸੂਰ ਹਾਂ।

ਤੇਜ਼ ਰਫਤਾਰ ਦਾ ਕਹਿਰ, ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌ.ਤ || latest News || Punjab News

0

ਤੇਜ਼ ਰਫਤਾਰ ਦਾ ਕਹਿਰ, ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌ.ਤ

ਆਏ ਦਿਨ ਤੇਜ਼ ਰਫਤਾਰ ਦਾ ਕਹਿਰ ਸਾਹਮਣੇ ਆ ਰਿਹਾ ਹੈ। ਅਜਿਹਾ ਹੀ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਹੀ ਨੌਜਵਾਨ ਦੀ ਮੌ.ਤ ਹੋ ਗਈ। ਦੋ ਨੌਜਵਾਨ ਐਕਟਿਵਾ ‘ਤੇ ਜਾ ਰਹੇ ਹਨ ਹਨ ਕਿ ਅੱਗੋਂ ਬੱਸ ਆਉਂਦੀ ਹੈ ਤੇ ਸਾਹਮਣਿਓਂ ਆ ਰਹੀ ਬੱਸ ਨਾਲ ਐਕਟਿਵਾ ਦੀ ਟੱਕਰ ਹੁੰਦੀ ਤੇ ਬੱਸ ਦੋਵਾਂ ਨੂੰ ਘੜੀਸਦੀ ਹੋਈ ਅੱਗੇ ਲੈ ਗਈ। ਬੱਸ ਨੇ ਦੋਵਾਂ ਨੌਜਵਾਨਾਂ ਨੂੰ ਕੁਚਲ ਦਿੱਤਾ। ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਇਹ ਵੀ ਪੜ੍ਹੋ : RC ਬਣਾਉਣ ਵਾਲਿਆਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਚੱਕਰ,…

ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਭਲਕੇ ਯਾਨੀ 27 ਜੂਨ ਨੂੰ ਜਨਮ ਦਿਨ ਸੀ। ਪਰਿਵਾਰ ਖੁਸ਼ੀਆਂ ਵਿਚ ਜਨਮਦਿਨ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਪਹਿਲਾਂ ਇਹ ਭਾਣਾ ਵਰਤ ਜਾਵੇਗਾ। ਮ੍ਰਿਤਕ ਦੀ ਪਛਾਣ 27 ਸਾਲਾ ਸੁਖਵਿੰਦਰ ਵਜੋਂ ਹੋਈ ਹੈ ਜੋ ਕਿ ਡਿਊਟੀ ਕਰਕੇ ਘਰ ਨੂੰ ਪਰਤ ਰਿਹਾ ਸੀ ਕਿ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੇ ਡਿਊਟੀ ਤੋਂ ਛੁੱਟੀ ਵੀ ਲੈ ਲਈ ਸੀ ਕਿਉਂਕਿ ਉਸ ਨੇ ਭਲਕੇ ਪਾਰਟੀ ਕਰਨੀ ਸੀ ਤੇ ਦੋਸਤਾਂ ਨੂੰ ਜਨਮ ਦਿਨ ਕਰਕੇ ਘਰੇ ਬੁਲਾਉਣਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਪੰਜਾਬ ਪੁਲਿਸ ਨੇ ਭਾਰੀ ਮਾਤਰਾ ‘ਚ ਹੈਰੋਇਨ ਤੇ ਅਫੀਮ ਕੀਤੀ ਨਸ਼ਟ || latest News || Punjab News

0

ਪੰਜਾਬ ਪੁਲਿਸ ਨੇ ਭਾਰੀ ਮਾਤਰਾ ‘ਚ ਹੈਰੋਇਨ ਤੇ ਅਫੀਮ ਕੀਤੀ ਨਸ਼ਟ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ’ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਵਿੱਚ10 ਵੱਖ-ਵੱਖ ਥਾਵਾਂ’ਤੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ।

ਇਸ ਦੌਰਾਨ 83 ਕਿਲੋ ਹੈਰੋਇਨ, 3557 ਕਿਲੋ ਅਫੀਮ, 4.5 ਲੱਖ ਗੋਲੀਆਂ/ਕੈਪਸੂਲ ਦਾ ਮੌਕੇ’ਤੇ ਹੀ ਨਿਪਟਾਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸੀਂ ਨਸ਼ਿਆਂ ਦੇ ਖਾਤਮੇ ਲਈ ਇਨਫੋਰਸਮੈਂਟ, ਡੈਡੀਕਸ਼ਨ ਅਤੇ ਰੋਕਥਾਮ ਦੀ ਇੱਕ ਵਿਆਪਕ ਰਣਨੀਤੀ ਤੇ ਕੰਮ ਕਰਦੇ ਹੋਏ ਇਸ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ :ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਸਿਹਤ ||…

ਡੀਜੀਪੀ ਨੇ ਕਿਹਾ ਕਿ ਮੁਹੱਲਾ ਅਤੇ ਪਿੰਡ ਪੱਧਰ ‘ਤੇ ਪੁਆਇੰਟ ਆਫ ਸੇਲ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਕੰਟਰੋਲ ਕਰਨ ਲਈ ਸਾਡੀ ਰਣਨੀਤੀ ਨੂੰ ਤੇਜ਼ ਕਰਦੇ ਹੋਏ, ਪੁਲਿਸ ਪੂਰੇ ਖੇਤਰ ਵਿੱਚ ਡਰੱਗ ਸਪਲਾਈ ਚੇਨ ਨੂੰ ਤੋੜਨ ਲਈ ਅਗਲੇ ਅਤੇ ਪਿਛਲੇ ਲਿੰਕਾ ਦਾ ਪਤਾ ਲਗਾ ਰਹੀ ਹੈ। ਆਓ ਰਲ ਕੇ ਅਡੋਲ ਸੰਕਲਪ ਨਾਲ ਨਸ਼ਿਆਂ ਵਿਰੁੱਧ ਲੜਨ ਦਾ ਪ੍ਰਣ ਕਰੀਏ। ਆਓ ਅਸੀਂ ਆਪਣੇ ਨੌਜਵਾਨਾਂ, ਆਪਣੇ ਪਰਿਵਾਰਾਂ ਅਤੇ ਆਪਣੇ ਭਵਿੱਖ ਦੀ ਰੱਖਿਆ ਕਰੀਏ।

RC ਬਣਾਉਣ ਵਾਲਿਆਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਚੱਕਰ, ਵਿਭਾਗ ਨੇ ਦਿੱਤੀ ਵੱਡੀ ਸਹੂਲਤ || latest News

0

RC ਬਣਾਉਣ ਵਾਲਿਆਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਚੱਕਰ, ਵਿਭਾਗ ਨੇ ਦਿੱਤੀ ਵੱਡੀ ਸਹੂਲਤ

15 ਸਾਲ ਪੁਰਾਣੇ ਵਾਹਨ ਮਾਲਕਾਂ ਲਈ ਰਾਹਤ ਦੀ ਖਬਰ ਹੈ। ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ 15 ਸਾਲ ਪੂਰੇ ਕਰ ਚੁੱਕੀ ਹੈ ਅਤੇ ਆਰ.ਸੀ. ਰਿਨਿਊ ਕਰਨ ਦੀ ਲੋੜ ਹੈ, ਹੁਣ ਉਨ੍ਹਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਟਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਘਰ ਬੈਠੇ ਹੀ ਆਰ.ਸੀ. ਰਿਨਿਊ ਕਰਾਉਣ ਦੀ ਸਹੂਲਤ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।

ਵਿਭਾਗ ਨੇ ਆਪਣੇ ਪੋਰਟਲ ਨੂੰ ਅਪਡੇਟ ਕੀਤਾ ਹੈ। ਇਸ ਤਹਿਤ ਹੁਣ ਆਰ.ਸੀ. ਰਿਨਿਊ ਕਰਵਾਉਣ ਲਈ ਆਰ.ਟੀ.ਓ. ਤੁਹਾਨੂੰ ਚੱਕਰ ਨਹੀਂ ਲਗਾਉਣੇ ਪੈਣਗੇ। ਇਹ ਅਪਡੇਟ ਰਿਨਿਊਅਲ ਆਫ ਰਜਿਸਟ੍ਰੇਸ਼ਨ ਨਾਂ ਦਾ ਨਵਾਂ ਅਪਡੇਟ ਲੈ ਕੇ ਆਇਆ ਹੈ। ਇਸ ਤਹਿਤ ਕੋਈ ਵੀ ਬਿਨੈਕਾਰ ਆਪਣੀ ਆਰ.ਸੀ. ਨੂੰ ਖੁਦ ਰੀਨਿਊ ਕਰਾ ਸਕੇਗਾ।

ਇਹ ਵੀ ਪੜ੍ਹੋ :ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਸਿਹਤ ||…

ਪਹਿਲਾਂ ਇਹ ਨਿਯਮ ਸੀ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ 15 ਸਾਲ ਪੁਰਾਣੀ ਹੈ, ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਆਰ.ਟੀ.ਓ. ਦੇ ਚੱਕਰ ਲਾਉਣੇ ਪੈਂਦੇ ਸਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਆਰ. ਸੀ. ਰਿਨਿਊ ਕਰਵਾਉਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਵਿਭਾਗ ਦੇ ਪੋਰਟਲ ‘ਤੇ ਆਪਣੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।

ਇਸ ਦੇ ਨਾਲ ਹੀ ਫੀਸ ਵੀ ਆਨਲਾਈਨ ਜਮ੍ਹਾ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਫਾਈਲ ਸਿੱਧੀ ਵਾਹਨ ਇੰਸਪੈਕਟਰ ਕੋਲ ਜਾਵੇਗੀ। ਬਿਨੈਕਾਰ ਨੂੰ ਆਪਣੀ ਗੱਡੀ ਇੰਸਪੈਕਟਰ ਕੋਲ ਲਿਜਾ ਕੇ ਜਾਂਚ ਕਰਵਾਉਣੀ ਪਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ ਆਰ.ਟੀ.ਓ. ਦੀ ਮਨਜ਼ੂਰੀ ਆਪਣੇ ਆਪ ਮਿਲ ਜਾਵੇਗੀ। ਇੱਥੇ ਇਹ ਵੀ ਦੱਸ ਦੇਈਏ ਕਿ ਆਰ.ਸੀ. ਰਿਨਿਊ ਕਰਵਾਉਣ ਦੀ ਫੀਸ ਵੱਖਰੀ ਹੈ।

ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ- ਫਿਲਮ ਦੇ ਪ੍ਰਚਾਰ ਲਈ ਹੁਣ ਸ੍ਰੀ ਦਰਬਾਰ ਸਾਹਿਬ ‘ਚ ਨਹੀਂ ਹੋਵੇਗੀ ਵੀਡੀਓਗ੍ਰਾਫੀ || Latest news

0

ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ- ਫਿਲਮ ਦੇ ਪ੍ਰਚਾਰ ਲਈ ਹੁਣ ਸ੍ਰੀ ਦਰਬਾਰ ਸਾਹਿਬ ‘ਚ ਨਹੀਂ ਹੋਵੇਗੀ ਵੀਡੀਓਗ੍ਰਾਫੀ

ਹਰਿਮੰਦਰ ਸਾਹਿਬ ‘ਚ ਵੀਡੀਓਗ੍ਰਾਫੀ ‘ਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਂਦੀ ਹੈ।

ਇਹ ਵੀ ਪੜ੍ਹੋ : ਬਰਨਾਲਾ ‘ਚ ਵਾਪਰਿਆ ਸੜਕ ਹਾਦਸਾ, ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ
ਪਰ ਸੰਗਤ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਬਾਰੇ ਬਹੁਤ ਘੱਟ ਜਾਣਕਾਰੀ ਹੈ। ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਫੋਟੋਆਂ ਨਾ ਖਿਚਵਾਉਣ ਦੀ ਅਪੀਲ ਕੀਤੀ ਗਈ ਹੈ। ਕਈ ਫਿਲਮਾਂ ਰਿਲੀਜ਼ ਹੋਈਆਂ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਟੀਮ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਦੀ ਹੈ। ਉਸ ਦੇ ਨਾਲ ਵੀਡੀਓਗ੍ਰਾਫੀ ਟੀਮ ਵੀ ਹੁੰਦੀ ਹੈ।

ਨਹੀਂ ਹੋਵੇਗਾ ਫਿਲਮਾਂ ਦਾ ਪ੍ਰਚਾਰ

ਜਥੇਦਾਰ ਅਕਾਲ ਤਖ਼ਤ ਨੇ ਹੁਕਮ ਜਾਰੀ ਕੀਤ ਹੈ ਕਿ ਦਰਬਾਰ ਸਾਹਿਬ ਵਿੱਚ ਵੀਡੀਓਗ੍ਰਾਫੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਸੰਗਤ ਵਜੋਂ ਦਰਬਾਰ ਸਾਹਿਬ ਆਉਂਦਾ ਹੈ ਤਾਂ ਮੱਥਾ ਟੇਕ ਕੇ ਅਰਦਾਸ ਕਰ ਸਕਦਾ ਹੈ ਪਰ ਦਰਬਾਰ ਸਾਹਿਬ ਵਿੱਚ ਫਿਲਮਾਂ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਵਿੱਤਰ ਤਖਤ ਦੀ ਸਥਾਪਨਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਦੇ ਸਿਧਾਂਤ ਦਾ ਪ੍ਰਤੀਕ ਹੈ ਜਿਸ ਦਾ ਸਿੱਖ ਜਗਤ ਵਿੱਚ ਬਹੁਤ ਸਤਿਕਾਰ ਹੈ।

ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਦੀ ਵਰਦੀ ਨੂੰ ਲੈ ਕੇ ਹੁਕਮ ਜਾਰੀ ਕੀਤਾ ਗਿਆ ਹੈ। ਐਸਜੀਪੀ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸਰਾਵਾਂ ਚ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਦੇ ਨਾਲ-ਨਾਲ ਸਕੂਲਾਂ ਕਾਲਜਾਂ ਦੇ ਚ ਡਿਊਟੀ ਤੇ ਤਾਇਨਾਤ ਸੇਵਾਦਾਰ ਵੀ ਇਸ ਹੁਕਮ ਦੀ ਪਾਲਣਾ ਕਰਨਗੇ।

ਜਿਸ ਨੂੰ ‘ਦਫਨ’ ਕਰਨ ਜਾ ਰਹੇ ਸੀ ਘਰਵਾਲੇ, ਉਹ ਦੂਜੇ ਸ਼ਹਿਰ ‘ਚ ਮਿਲਿਆ ਜ਼ਿੰਦਾ || latest News

0
The one who was going to be 'buried' by the family, was found alive in another city

ਜਿਸ ਨੂੰ ‘ਦਫਨ’ ਕਰਨ ਜਾ ਰਹੇ ਸੀ ਘਰਵਾਲੇ, ਉਹ ਦੂਜੇ ਸ਼ਹਿਰ ‘ਚ ਮਿਲਿਆ ਜ਼ਿੰਦਾ

ਤੇਲੰਗਾਨਾ ਤੋਂ ਇਕ ਬਹੁਤ ਹੀ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ ਮਰਿਆ ਮੰਨ ਕੇ ਘਰਵਾਲੇ ਦਫਨ ਕਰਨ ਜਾ ਰਹੇ ਸਨ, ਉਹ ਦੂਜੇ ਸ਼ਹਿਰ ਵਿਚ ਜ਼ਿੰਦਾ ਪਾਇਆ ਗਿਆ। ਮ੍ਰਿਤਕ ਵਿਅਕਤੀ ਦੀ ਗਲਤ ਪਛਾਣ ਦੇ ਚੱਲਦੇ ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿਚ ਇਹ ਹੋਇਆ ਹੈ | ਰਾਜਕੀ ਰੇਲਵੇ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵਿਕਾਰਾਬਾਦ ਜ਼ਿਲ੍ਹੇ ਦੇ ਨਵੰਦਗੀ ਪਿੰਡ ਵਿਚ ਹੋਈ ਜਿਥੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਦਫਨਾਉਣ ਦੀ ਤਿਆਰੀ ਕਰ ਰਹੇ ਸਨ।

22 ਜੂਨ ਨੂੰ ਰੇਲਵੇ ਸਟੇਸ਼ਨ ‘ਤੇ ਪਟੜੀਆਂ ‘ਤੇ ਇਕ ਅਣਪਛਾਤੇ ਵਿਅਕਤੀ ਦੀ ਮਿਲੀ ਸੀ ਲਾਸ਼

ਪੇਸ਼ੇ ਤੋਂ ਦਿਹਾੜੀ ਮਜ਼ਦੂਰ ਪੀ. ਯੇਲੱਪਾ (40) ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ ਸੀ। ਇਕ ਲਾਸ਼ ਦੇ ਨਾਲ ਯੇਲੱਪਾ ਦਾ ਮੋਬਾਈਲ ਫੋਨ ਮਿਲਿਆ ਸੀ ਜਿਸ ਦੇ ਬਾਅਦ ਯੇਲੱਪਾ ਨੂੰ ਮ੍ਰਿਤਕ ਮੰਨ ਲਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਜੀਆਰਪੀ ਮੁਲਾਜ਼ਮਾਂ ਨੂੰ 22 ਜੂਨ ਦੀ ਰਾਤ ਵਿਕਾਰਾਬਾਦ ਰੇਲਵੇ ਸਟੇਸ਼ਨ ‘ਤੇ ਪਟੜੀਆਂ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜਿਸ ਦਾ ਸਿਰ ਦਰੜਿਆ ਹੋਇਆ ਸੀ ਤੇ ਪਛਾਣ ਤੋਂ ਪਰ੍ਹੇ ਸੀ।

ਲਾਸ਼ ਕੋਲੋਂ ਇਕ ਮੋਬਾਈਲ ਫੋਨ ਮਿਲਿਆ ਤੇ ਪੁਲਿਸ ਅਧਿਕਾਰੀਆਂ ਨੇ ਉਸ ਫੋਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਯੇਲੱਪਾ ਦਾ ਹੈ। ਅਧਿਕਾਰੀ ਨੇ ਕਿਹਾ ਕਿ ਯੇਲੱਪਾ ਦੀ ਪਤੀ ਦੇ ਉਸ ਦੇ ਪਰਿਵਾਰ ਦੇ ਮੈਂਬਰ 23 ਜੂਨ ਨੂੰ ਵਿਕਾਰਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਤੇ ਲਾਸ਼ ਦੀ ਪਛਾਣ ਕਰਕੇ ਦੱਸਿਆ ਕਿ ਇਹ ਯੇਲੱਪਾ ਦਾ ਹੈ।

ਇਹ ਵੀ ਪੜ੍ਹੋ : ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਸਿਹਤ

ਮ੍ਰਿਤਕ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ

ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਤੇ ਉਹ ਉਸ ਨੂੰ ਆਪਣੇ ਪਿੰਡ ਲੈ ਗਏ ਜਦੋਂ ਪਰਿਵਾਰ ਤੇ ਰਿਸ਼ਤੇਦਾਰ ਲਾਸ਼ ਨੂੰ ਦਫਨਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਦੁਪਹਿਰ ਦੇ ਸਮੇਂ ਕੁਝ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਤੰਦੂਰ ਸ਼ਹਿਰ ਵਿਚ ਯੇਲੱਪਾ ਨੂੰ ਜੀਵਤ ਦੇਖਿਆ ਹੈ। ਇਸ ਦਰਮਿਆਨ ਯੇਲੱਪਾ ਨੇ ਵੀ ਘਰ ਪਰਤ ਕੇ ਪਰਿਵਾਰ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਯੇਲੱਪਾ ਦੇ ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਜੀਆਰਪੀ ਨੂੰ ਸੂਚਿਤ ਕੀਤਾ ਜੋ ਪਿੰਡ ਪਹੁੰਚੀ ਤੇ ਲਾਸ਼ ਨੂੰ ਵਾਪਸ ਲਿਆ ਕੇ ਵਿਕਾਰਾਬਾਦ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਵਿਚ ਰਖਵਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

 

 

 

 

ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਸਿਹਤ || Today News

0
Kejriwal's ill health during the hearing in the court

ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਸਿਹਤ

ਬੁੱਧਵਾਰ ਨੂੰ ਸ਼ਰਾਬ ਨੀਤੀ ਮਾਮਲੇ ‘ਚ CBI ਵੱਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ CM ਕੇਜਰੀਵਾਲ ਦਾ ਸ਼ੂਗਰ ਲੈਵਲ ਘੱਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਬੇਚੈਨੀ ਹੋਣ ਲੱਗ ਗਈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਨੇ ਜੱਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸ਼ੂਗਰ ਲੈਵਲ ਆਮ ਨਾਲੋਂ ਘੱਟ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਕੁਝ ਖਾਣ ਦੀ ਇਜਾਜ਼ਤ ਮੰਗੀ।

ਉਨ੍ਹਾਂ ਦੀ ਬੇਨਤੀ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਉਸ ਨੂੰ ਨੇੜਲੇ ਕਮਰੇ ਵਿਚ ਲਿਜਾਣ ਦੀ ਇਜਾਜ਼ਤ ਦਿੱਤੀ, ਜਿੱਥੇ ਉਸ ਨੂੰ ਖਾਣ ਲਈ ਕੁਝ ਦਿੱਤਾ ਜਾ ਸਕੇ। ਆਪ ਪਾਰਟੀ ਦੇ ਮੁਖੀ ਨੇ ਅਦਾਲਤ ਵਿੱਚ ਵਾਪਸ ਆਉਣ ਤੋਂ ਪਹਿਲਾਂ ਚਾਹ ਅਤੇ ਬਿਸਕੁਟ ਖਾਧੇ |

ਬਲੱਡ ਸ਼ੂਗਰ ਵੱਧਣ ਨਾਲ ਵਿਗੜੀ ਸਿਹਤ

ਵਿਸ਼ੇਸ਼ ਜੱਜ ਅਮਿਤਾਭ ਰਾਵਤ ਵੱਲੋਂ ਏਜੰਸੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ CBI ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ। ਕੇਜਰੀਵਾਲ ਨੂੰ ਤਿਹਾੜ ਕੇਂਦਰੀ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਸੀਬੀਆਈ ਨੇ ਇਹ ਅਰਜ਼ੀ ਦਾਇਰ ਕੀਤੀ ਸੀ, ਜਿੱਥੇ ਉਹ ਇਸ ਵੇਲੇ ਦਿੱਲੀ ਦੀ ਬੰਦ ਹੋ ਚੁੱਕੀ ਆਬਕਾਰੀ ਨੀਤੀ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਕੇਸ ਵਿੱਚ ਬੰਦ ਹਨ।

ਇਹ ਵੀ ਪੜ੍ਹੋ : ਰਿਸ਼ਤੇਦਾਰ ਨੂੰ ਅਮਰੀਕਾ ਬੁਲਾ ਕੇ ਜ਼ਬਰਦਸਤੀ ਕੰਮ ਕਰਵਾਉਂਦਾ ਰਿਹਾ ਪੰਜਾਬੀ ਜੋੜਾ, ਅਦਾਲਤ ਨੇ ਸੁਣਾਈ ਇਹ ਸਜ਼ਾ

ਦੱਸ ਦਈਏ ਕਿ 21 ਮਾਰਚ, 2024 ਨੂੰ ਈਡੀ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਸਿਹਤ ਸੰਬੰਧੀ ਚਿੰਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ । ਡਾਇਬਟੀਜ਼ ਦੇ ਮਰੀਜ਼ ਹੋਣ ਕਾਰਨ ਉਨ੍ਹਾਂ ਦੀ ਬਲੱਡ ਸ਼ੂਗਰ ਵਧ ਗਈ, ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜ ਗਈ |

 

 

 

ਯਾਤਰੀਆਂ ਨੂੰ ਬਿਨਾਂ ਲਏ ਰਵਾਨਾ ਹੋਈ IndiGo ਦੀ ਫਲਾਈਟ… ਏਅਰਪੋਰਟ ‘ਤੇ ਹੰਗਾਮਾ || Latest News

0

ਯਾਤਰੀਆਂ ਨੂੰ ਬਿਨਾਂ ਲਏ ਰਵਾਨਾ ਹੋਈ IndiGo ਦੀ ਫਲਾਈਟ… ਏਅਰਪੋਰਟ ‘ਤੇ ਹੰਗਾਮਾ

ਦੇਹਰਾਦੂਨ ਤੋਂ ਵਾਰਾਣਸੀ ਜਾ ਰਹੇ 18 ਯਾਤਰੀ ਲਖਨਊ ਏਅਰਪੋਰਟ ‘ਤੇ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਫਲਾਈਟ ਉਨ੍ਹਾਂ ਤੋਂ ਬਿਨਾਂ ਰਵਾਨਾ ਹੋ ਗਈ ਹੈ। ਇਨ੍ਹਾਂ ਸਵਾਰੀਆਂ ਨੇ ਹੰਗਾਮਾ ਕਰ ਦਿੱਤਾ। ਇਹ ਸਾਰੇ ਯਾਤਰੀ ਰਿਫੰਡ ਦੀ ਮੰਗ ਕਰ ਰਹੇ ਸਨ। ਜਦੋਂ ਇਸ ਦਾ ਵੀਡੀਓ ਵਾਇਰਲ ਹੋਇਆ ਤਾਂ ਇਸ ਦੀ ਚਰਚਾ ਹੋਈ। ਇਹ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ।

ਦੇਹਰਾਦੂਨ ਤੋਂ ਇਨ੍ਹਾਂ ਯਾਤਰੀਆਂ ਨੇ ਵਾਰਾਣਸੀ ਜਾਣਾ ਸੀ। ਇਸ ਦੇ ਲਈ ਇਹ 18 ਲੋਕ ਇੰਡੀਗੋ ਦੀ ਫਲਾਈਟ ਰਾਹੀਂ ਲਖਨਊ ਆਏ ਸਨ। ਇੱਥੋਂ ਵਾਰਾਣਸੀ ਲਈ ਕਨੈਕਟਿੰਗ ਫਲਾਈਟ ਸੀ। ਪਰ ਇਹ ਫਲਾਈਟ ਕਰੀਬ ਡੇਢ ਘੰਟਾ ਦੇਰੀ ਨਾਲ ਲਖਨਊ ਪਹੁੰਚੀ।

ਗੁੱਸੇ ‘ਚ ਸਨ ਯਾਤਰੀ

ਜਦੋਂ ਯਾਤਰੀਆਂ ਨੇ ਵਾਰਾਣਸੀ ਲਈ ਅਗਲੀ ਫਲਾਈਟ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਮੇਂ ‘ਤੇ ਉਡਾਣ ਭਰ ਚੁੱਕੀ ਹੈ। ਇਸ ‘ਤੇ ਯਾਤਰੀ ਗੁੱਸੇ ‘ਚ ਆ ਗਏ। ਇੰਡੀਗੋ ਦੇ ਸਟਾਫ ਨਾਲ ਉਸ ਦੀ ਬਹਿਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਸਕਦੇ ਹਨ ਕਿ ਇਸ ‘ਚ ਉਨ੍ਹਾਂ ਦਾ ਕੀ ਕਸੂਰ ਹੈ। ਯਾਤਰੀ ਵੀ ਆਪਣੇ ਰਿਫੰਡ ਦੀ ਮੰਗ ਕਰ ਰਹੇ ਹਨ ਪਰ ਇੰਡੀਗੋ ਦਾ ਸਟਾਫ ਇਸ ‘ਤੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਹਿ ਰਿਹਾ।

ਜਦੋਂ ਯਾਤਰੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਥੇ ਹੰਗਾਮਾ ਹੋ ਗਿਆ। ਉਹ ਭੜਕ ਗਏ ਕਿਉਂਕਿ ਫਲਾਈਟ ਉਸਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਉਨ੍ਹਾਂ ਨੇ ਇੰਡੀਗੋ ਏਅਰਲਾਈਨ ‘ਤੇ ਲਾਪਰਵਾਹੀ ਦਾ ਦੋਸ਼ ਲਗਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਵਾਈ ਅੱਡੇ ‘ਤੇ ਕਾਫੀ ਦੇਰ ਤੱਕ ਯਾਤਰੀਆਂ ਦਾ ਹੰਗਾਮਾ ਜਾਰੀ ਰਿਹਾ।

ਜਿਨ੍ਹਾਂ 18 ਯਾਤਰੀਆਂ ਤੋਂ ਬਿਨਾਂ ਫਲਾਈਟ ਰਵਾਨਾ ਹੋਈ, ਉਹ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੇ ਸਨ। ਉਨ੍ਹਾਂ ਦੀ ਲਖਨਊ ਵਿਖੇ ਕਨੈਕਟਿੰਗ ਫਲਾਈਟ ਸੀ। ਇਹ ਸਾਰੇ ਇੰਡੀਗੋ ਏਅਰਲਾਈਨ ਦੇ ਜਹਾਜ਼ ਰਾਹੀਂ ਲਖਨਊ ਤੋਂ ਵਾਰਾਣਸੀ ਲਈ ਰਵਾਨਾ ਹੋਏ ਸਨ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲਖਨਊ ਤੋਂ ਵਾਰਾਣਸੀ ਲਈ ਫਲਾਈਟ ਉੱਡ ਗਈ। ਦੇਹਰਾਦੂਨ ਤੋਂ ਜਿਸ ਫਲਾਈਟ ਰਾਹੀਂ ਇਹ ਯਾਤਰੀ ਆਏ ਸਨ, ਉਹ ਲੇਟ ਸੀ।

ਦੇਹਰਾਦੂਨ ਤੋਂ ਲਖਨਊ ਲਈ ਰਵਾਨਾ ਹੋਇਆ ਸੀ ਜਹਾਜ਼

18 ਯਾਤਰੀਆਂ ਨੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਵਾਰਾਣਸੀ ਲਈ ਫਲਾਈਟ ਲਈ ਸੀ। ਦੇਹਰਾਦੂਨ ਤੋਂ ਵਾਰਾਣਸੀ ਲਈ ਕੋਈ ਸਿੱਧੀ ਫਲਾਈਟ ਨਹੀਂ ਸੀ, ਉਨ੍ਹਾਂ ਨੂੰ ਲਖਨਊ ਤੋਂ ਕਨੈਕਟਿੰਗ ਫਲਾਈਟ ‘ਚ ਬਦਲਣਾ ਪਿਆ। ਜਹਾਜ਼ ਸਾਰੇ ਯਾਤਰੀਆਂ ਨੂੰ ਲੈ ਕੇ ਦੇਹਰਾਦੂਨ ਤੋਂ ਲਖਨਊ ਲਈ ਰਵਾਨਾ ਹੋਇਆ ਸੀ। ਇੱਥੇ ਲਖਨਊ ਤੋਂ ਵਾਰਾਣਸੀ ਜਾ ਰਿਹਾ ਇੰਡੀਗੋ ਏਅਰਲਾਈਨ ਦਾ ਜਹਾਜ਼ ਆਪਣੇ ਤੈਅ ਸਮੇਂ ‘ਤੇ ਉਡਾਣ ਭਰਨ ਲਈ ਤਿਆਰ ਖੜ੍ਹਾ ਸੀ। ਦੂਜੇ ਪਾਸੇ ਦੇਹਰਾਦੂਨ ਤੋਂ ਆਉਣ ਵਾਲੀ ਫਲਾਈਟ ਕਰੀਬ ਡੇਢ ਘੰਟਾ ਲੇਟ ਹੋਈ।

ਇਹ ਵੀ ਪੜ੍ਹੋ : ਓਮ ਬਿਰਲਾ ਲਗਾਤਾਰ ਦੂਜੀ ਵਾਰ ਬਣੇ ਲੋਕ ਸਭਾ ਦੇ ਸਪੀਕਰ ||…

ਦੇਹਰਾਦੂਨ ਤੋਂ ਲਖਨਊ ਦੀ ਫਲਾਈਟ ਲੇਟ ਹੋ ਗਈ, ਇਸ ਲਈ ਕਨੈਕਟਿੰਗ ਫਲਾਈਟ ਨੂੰ ਬਿਨਾਂ ਕੋਈ ਉਡੀਕ ਕੀਤੇ ਲਖਨਊ ਤੋਂ ਵਾਰਾਣਸੀ ਭੇਜ ਦਿੱਤਾ ਗਿਆ। ਜਦੋਂ ਇਹ ਯਾਤਰੀ ਸ਼ਾਮ ਕਰੀਬ ਸੱਤ ਵਜੇ ਲਖਨਊ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਫਲਾਈਟ ਰਾਹੀਂ ਉਨ੍ਹਾਂ ਨੇ ਵਾਰਾਣਸੀ ਜਾਣਾ ਸੀ, ਉਹ ਪਹਿਲਾਂ ਹੀ ਟੇਕ ਆਫ ਹੋ ਚੁੱਕੀ ਹੈ।

ਇਸ ‘ਤੇ ਉਹ ਭੜਕ ਗਏ। ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੀ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਦੇਹਰਾਦੂਨ ਤੋਂ ਉਸ ਦੀ ਫਲਾਈਟ ਲੇਟ ਹੋਈ, ਫਿਰ ਲਖਨਊ ਤੋਂ ਉਨ੍ਹਾਂ ਦੀ ਕਨੈਕਟਿੰਗ ਫਲਾਈਟ ਉਸ ਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ। ਏਅਰਲਾਈਨਜ਼ ਨੇ ਇਨ੍ਹਾਂ ਯਾਤਰੀਆਂ ਨੂੰ ਸ਼ਾਂਤ ਕੀਤਾ ਅਤੇ ਸੜਕ ਰਾਹੀਂ ਵਾਰਾਣਸੀ ਭੇਜ ਦਿੱਤਾ।