Home Blog Page 1493

ਬ੍ਰਿਟੇਨ ਚੋਣਾਂ ‘ਚ ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, “ਮੈਂ ਇਸ ਹਾਰ ਦੀ ਲੈਂਦਾ ਹਾਂ ਜ਼ਿੰਮੇਵਾਰੀ “…|| International News

0
Rishi Sunak admits defeat in UK elections, "I take responsibility for this defeat"

ਬ੍ਰਿਟੇਨ ਚੋਣਾਂ ‘ਚ ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, “ਮੈਂ ਇਸ ਹਾਰ ਦੀ ਲੈਂਦਾ ਹਾਂ ਜ਼ਿੰਮੇਵਾਰੀ “…

ਬ੍ਰਿਟੇਨ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਪਰ ਰਿਜ਼ਲਟ ਲਗਭਗ ਸਬੱਬ ਦੇ ਸਾਹਮਣੇ ਆ ਚੁੱਕਾ ਹੈ | ਲੇਬਰ ਪਾਰਟੀ ਭਾਰੀ ਬਹੁਮਤ ਦੇ ਨਾਲ ਬ੍ਰਿਟੇਨ ਦੀ ਸੱਤਾ ‘ਤੇ ਕਾਬਿਜ ਹੋਣ ਜਾ ਰਹੀ ਹੈ ਤੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਬ੍ਰਿਟੇਨ ਦੇ ਨਵੇਂ ਪ੍ਰਧਾ ਮੰਤਰੀ ਹੋ ਸਕਦੇ ਹਨ। ਜਿਸ ਤੋਂ ਬਾਅਦ ਮੌਜੂਦਾ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਨਾਲ ਹੀ ਉਨ੍ਹਾਂ ਨੇ ਕੀਰ ਸਟਾਰਮਰ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ।

ਲੇਬਰ ਪਾਰਟੀ 300 ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਕਰ ਚੁੱਕੀ ਦਰਜ

ਧਿਆਨਯੋਗ ਹੈ ਕਿ ਹੁਣ ਤੱਕ ਲੇਬਰ ਪਾਰਟੀ 300 ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਸਿਰਫ਼ 81 ਸੀਟਾਂ ‘ਤੇ ਜਿੱਤੀ ਹੈ। ਚੋਣ ਨਤੀਜਿਆਂ ‘ਤੇ ਰਿਸ਼ੀ ਸੁਨਕ ਨੇ ਆਪਣੇ ਸੰਸਦੀ ਖੇਤਰ ਰਿਚਮੰਡ ਤੇ ਨਾਰਦਨ ਐਲਟਰਨ ਵਿੱਚ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਮੁਆਫੀ ਮੰਗਦਾ ਹਾਂ ਤੇ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ। ਰਿਸ਼ੀ ਸੁਨਕ ਨੇ ਕਿਹਾ ਕਿ ਲੇਬਰ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ ਤੇ ਮੈਂ ਕੀਰ ਸਟਾਰਮਰ ਨੂੰ ਫੋਨ ਕਰ ਕੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਅੱਜ ਸੱਤਾ ਸ਼ਾਂਤੀਪੂਰਵਕ ਢੰਗ ਨਾਲ ਬਦਲ ਜਾਵੇਗੀ।

ਆਪਣੇ ਭਾਈਚਾਰੇ ਦੇ ਪ੍ਰਤੀ ਸਮਰਪਣ ਦੇ ਬਾਵਜੂਦ ਹਾਰੇ

ਸੁਨਕ ਨੇ ਕਿਹਾ ਕਿ ਮੈਂ ਕੰਜ਼ਰਵੇਟਿਵ ਪਾਰਟੀ ਦੇ ਕਈ ਵਧੀਆ, ਮਿਹਨਤੀ ਉਮੀਦਵਾਰਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ, ਜੋ ਅੱਜ ਰਾਤ ਆਪਣੀਆਂ ਕੋਸ਼ਿਸ਼ਾਂ, ਆਪਣੇ ਸਥਾਨਕ ਰਿਕਾਰਡ ਤੇ ਆਪਣੇ ਭਾਈਚਾਰੇ ਦੇ ਪ੍ਰਤੀ ਸਮਰਪਣ ਦੇ ਬਾਵਜੂਦ ਹਾਰ ਗਏ। ਮੈਨੂੰ ਇਸਦਾ ਬਹੁਤ ਦੁੱਖ ਹੈ। ਮੈਂ ਬਤੌਰ ਪ੍ਰਧਾਨ ਮੰਤਰੀ ਆਪਣਾ ਸੌ ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਲੰਦਨ ਜਾਵਾਂਗਾ, ਜਿੱਥੋਂ ਮੈਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਅੱਜ ਰਾਤ ਦੇ ਨਤੀਜੇ ਦੇ ਬਾਰੇ ਵਿੱਚ ਹੋਰ ਦੱਸਾਂਗਾ।

ਇਹ ਵੀ ਪੜ੍ਹੋ : ਹਾਥਰਸ ਮਾਮਲੇ ‘ਚ ਵੱਡਾ ਖੁਲਾਸਾ! ਬਾਬਾ ਨਾਲ ਰੱਖਦਾ ਸੀ ਸੋਹਣੀਆਂ ਕੁੜੀਆਂ ਦਾ ਟੋਲਾ , ਮਾਰਦਾ ਸੀ ਮੋਹਿਨੀ ਮੰਤਰ

ਕੀਰ ਸਟਾਰਮਰ ਨੇ ਚੋਣ ਨਤੀਜਿਆਂ ਨੂੰ ਲੈ ਕੇ ਵੋਟਰਾਂ ਦਾ ਕੀਤਾ ਧੰਨਵਾਦ

ਇਸ ਦੇ ਨਾਲ ਹੀ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਚੋਣ ਨਤੀਜਿਆਂ ਨੂੰ ਲੈ ਕੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦੇਸ਼ ਦੇ ਲੋਕ ਬਦਲਾਅ ਦੇ ਲਈ ਤਿਆਰ ਹਨ। ਹੋਲਬੋਰਨ ਤੇ ਸੇਂਟ ਪੈਨਕ੍ਰਾਸ ਸੀਟਾਂ ਤੋਂ ਜਿੱਤਣ ਦੇ ਬਾਅਦ ਆਪਣੇ ਭਾਸ਼ਣ ਵਿੱਚ ਕਿਹਾ ਕਿ ਚਾਹੇ ਲੋਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਹੈ ਜਾਂ ਨਹੀਂ, ਮੈਂ ਹਰ ਵਿਅਕਤੀ ਦੀ ਸੇਵਾ ਕਰਾਂਗਾ। ਮੈਂ ਤੁਹਾਡੇ ਲਈ ਬੋਲਾਂਗਾ, ਤੁਹਾਡਾ ਸਾਥ ਦਿਆਂਗਾ ਤੇ ਹਰ ਦਿਨ ਤੁਹਾਡੀ ਲੜਾਈ ਲੜਾਂਗਾ।

 

 

 

 

ਭਾਰਤਵੰਸ਼ੀ ਰਿਸ਼ੀ ਸੁਨਕ ਦੀ ਚੋਣਾਂ ‘ਚ ਹੋਈ ਹਾਰ || International News

0

ਭਾਰਤਵੰਸ਼ੀ ਰਿਸ਼ੀ ਸੁਨਕ ਦੀ ਚੋਣਾਂ ‘ਚ ਹੋਈ ਹਾਰ

ਮਿਤੀ 25 ਅਕਤੂਬਰ 2022, ਰਿਸ਼ੀ ਸੁਨਕ ਨੇ ਆਪਣੀ ਪਤਨੀ ਅਤੇ ਕੁੱਤੇ ਨਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿੱਚ ਪਹਿਲਾ ਕਦਮ ਰੱਖਿਆ। ਪਾਰਟੀ ਵਿੱਚ ਕਲੇਸ਼ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ।ਕੰਜ਼ਰਵੇਟਿਵ ਪਾਰਟੀ 14 ਸਾਲਾਂ ਬਾਅਦ ਚੋਣਾਂ ਚ ਹਾਰੀ  ਠੀਕ 620 ਦਿਨਾਂ ਬਾਅਦ, 5 ਜੂਨ, 2024 ਨੂੰ, ਸੁਨਕ ਆਪਣੇ ਪਰਿਵਾਰ ਨਾਲ ਲੰਡਨ ਦੀ ਉਸੇ 10 ਡਾਊਨਿੰਗ ਸਟ੍ਰੀਟ ਤੋਂ ਬਾਹਰ ਆ ਜਾਵੇਗਾ ਅਤੇ ਆਪਣੀ ਹਾਰ ਸਵੀਕਾਰ ਕਰੇਗਾ। ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ 14 ਸਾਲਾਂ ਬਾਅਦ ਚੋਣਾਂ ਵਿੱਚ ਹਾਰ ਗਈ ਹੈ। ਇਸ ਦਾ ਕਾਰਨ ਪਾਰਟੀ ਅੰਦਰਲਾ ਉਹੀ ਕਲੇਸ਼ ਦੱਸਿਆ ਜਾ ਰਿਹਾ ਹੈ, ਜਿਸ ਨੇ ਉਸ ਨੂੰ ਸੱਤਾ ਵਿਚ ਲਿਆਂਦਾ ਸੀ।

ਇਹ ਵੀ ਪੜ੍ਹੋ: ਥਾਣਾ ਗੇਟ ਹਕੀਮਾਂ ਦੀ ਪੁਲਿਸ ਚੌਕੀ ਅੰਨਗੜ੍ਹ ਵੱਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਸਾਲ ਦੌਰਾਨ 3 ਮੰਤਰੀਆਂ ਅਤੇ 78 ਸੰਸਦ ਮੈਂਬਰਾਂ ਨੇ ਦਿੱਤਾ ਅਸਤੀਫਾ

ਚੋਣਾਂ ਤੋਂ ਪਹਿਲਾਂ ਹੀ ਸਰਕਾਰ ਵਿੱਚ ਅਸਤੀਫ਼ਿਆਂ ਦੀ ਲਹਿਰ ਸੀ। ਸਾਲ ਦੌਰਾਨ 3 ਮੰਤਰੀਆਂ ਅਤੇ 78 ਸੰਸਦ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਲਗਾਤਾਰ 14 ਸਾਲ ਸੱਤਾ ‘ਚ ਰਹੀ ਕੰਜ਼ਰਵੇਟਿਵ ਪਾਰਟੀ ਦੀ ਹਾਲਤ ਅਜਿਹੀ ਕਿਵੇਂ ਹੋ ਗਈ ਕਿ ਸੁਨਕ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਕਿਹੜੀਆਂ ਗਲਤੀਆਂ ਕੀਤੀਆਂ ਜਿਸ ਕਾਰਨ ਪਾਰਟੀ ਨੂੰ ਅਜਿਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ?

 

ਥਾਣਾ ਗੇਟ ਹਕੀਮਾਂ ਦੀ ਪੁਲਿਸ ਚੌਕੀ ਅੰਨਗੜ੍ਹ ਵੱਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ|| Punjab News

0

ਥਾਣਾ ਗੇਟ ਹਕੀਮਾਂ ਦੀ ਪੁਲਿਸ ਚੌਕੀ ਅੰਨਗੜ੍ਹ ਵੱਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਅਤੇ ਨਸ਼ਾ ਤਸਕਰਾਂ ਤਿੰਨ ਨਕੇਲ ਕਸਨ ਅਤੇ ਵਿੱਚ ਨਸ਼ਾ ਤਸਕਰਾਂ ਨੇ ਨੱਥ ਪਾਉਣ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਖਿਲਾਫ ਵਿੱਢੀ ਮੁਹਿੰਮ ਤਹਿਤ  ਇਸ ਥਾਣਾ ਗੇਟ ਹਕੀਮਾ ਦੀ ਪੁਲਿਸ ਅਧੀਨ ਆਉਂਦੀ ਚੌਂਕੀ ਅਣਗੜ੍ਹ ਵੱਲੋਂ ਇਲਾਕੇ ਵਿੱਚ ਨਾਕੇਬੰਦੀ ਕਰਕੇ ਜੋਧਾ ਸਿੰਘ ਉਰਫ ਜੋਨੀ ਨੂੰ ਇਸ ਪਾਸੋ 503 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਜੋ ਆਰੋਪੀ ਨੂੰ ਪੇਸ਼ ਅਦਾਲਤ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜੋਧਾ ਸਿੰਘ ਨੇ ਦੋਰਾਨੇ ਪੁੱਛ ਗਿੱਛ ਦੱਸਿਆ ਕਿ ਇਹ ਬ੍ਰਾਮਦ ਹੈਰੋਇਨ ਡਰੋਨ ਰਾਹੀ ਸਰਹੱਦੋਂ ਪਾਰ ਪਕਿਸਤਾਨ ਤੋ ਮੰਗਵਾਈ ਹੈ ਅਤੇ ਇਹ ਹੈਰੋਇਨ ਅੱਗੇ ਪਹੁੰਚਾਉਣੀ ਸੀ। ਆਰੋਪੀ ਪਾਸੋ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ : ਬੋਰਡ ਦੀਆਂ ਪ੍ਰੀਖਿਆਵਾਂ ਲਈ ਨਿਰਦੇਸ਼ ਜਾਰੀ, ਪ੍ਰੀਖਿਆ ਕੇਂਦਰਾਂ ਕੋਲ ਲੋਕਾਂ ਦੇ ਇਕੱਠੇ ਹੋਣ ‘ਤੇ ਲਗਾਈ ਪਾਬੰਦੀ

ਗਿਰਫਤਾਰ ਕੀਤਾ ਆਰੋਪੀ ਪਾਕਿਸਤਾਨ ਤੋਂ ਡਰੋਨ ਦੇ ਰਾਹੀ ਮੰਗਾਉਂਦਾ ਸੀ ਨਸ਼ੇ ਦੀ

ਦੱਸਦੇ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਨੂੰ ਵੱਡੀਆਂ ਸਫਲਤਾਵਾਂ ਹੱਥ ਲੱਗ ਰਹੀਆਂ ਤੇ ਪੁਲਿਸ ਵੱਲੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਹਨ। ਜਿਸ ਤੇ ਚਲਦੇ ਅੱਜ ਫਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਪੁਲਿਸ ਨੇ ਪਾਕਿਸਤਾਨ ਤੋਂ ਨਸ਼ਾ ਮੰਗਾਉਣ ਵਾਲੇ ਇੱਕ ਨੌਜਵਾਨ ਨੂੰ 503 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿੱਤਾ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਇਸ ਤਰੀਕੇ ਹੋਰ ਕਿੰਨੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਦੀ ਹ ਤੇ ਇਹਨਾਂ ਨੂੰ ਗਿਰਫਤਾਰ ਕਰਨ ਦੇ ਨਾਲ ਪੰਜਾਬ ਵਿੱਚ ਨਸ਼ਾ ਕਿਸ ਕਦਰ ਘੱਟ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ

ਬੋਰਡ ਦੀਆਂ ਪ੍ਰੀਖਿਆਵਾਂ ਲਈ ਨਿਰਦੇਸ਼ ਜਾਰੀ, ਪ੍ਰੀਖਿਆ ਕੇਂਦਰਾਂ ਕੋਲ ਲੋਕਾਂ ਦੇ ਇਕੱਠੇ ਹੋਣ ‘ਤੇ ਲਗਾਈ ਪਾਬੰਦੀ|| Education News

0

ਬੋਰਡ ਦੀਆਂ ਪ੍ਰੀਖਿਆਵਾਂ ਲਈ ਨਿਰਦੇਸ਼ ਜਾਰੀ, ਪ੍ਰੀਖਿਆ ਕੇਂਦਰਾਂ ਕੋਲ ਲੋਕਾਂ ਦੇ ਇਕੱਠੇ ਹੋਣ ‘ਤੇ ਲਗਾਈ ਪਾਬੰਦੀ

ਗੁਰਦਾਸਪੁਰ, 4 ਜੁਲਾਈ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਨੁਪੂਰਕ ਪ੍ਰੀਖਿਆਵਾਂ ਮਿਤੀ 4 ਜੁਲਾਈ ਤੋਂ 20 ਜੁਲਾਈ 2024 ਤੱਕ ਸਵੇਰ ਦੇ ਸੈਸ਼ਨ ਵਿੱਚ 11:00 ਵਜੇ ਤੋਂ ਦੁਪਹਿਰ 2:15 ਵਜੇ ਤੱਕ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।

 

ਇਹ ਵੀ ਪੜ੍ਹੋ : ਹਾਥਰਸ ਸਤਿਸੰਗ ਹਾਦਸਾ: ਪੀੜਤਾਂ ਦੇ ਘਰ ਪਹੁੰਚੇ ਰਾਹੁਲ ਗਾਂਧੀ, ਦੁੱਖੀ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਪ੍ਰੀਖਿਆ ਕੇਂਦਰਾਂ ਦੁਆਲੇ ਵਿਘਨ ਪਾਉਣ ਵਾਲੇ ਅਨਸਰ ਇਕੱਠੇ ਨਾ ਹੋਣ ਅਤੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਬਟਾਲਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਡੇਰਾ ਬਾਬਾ ਨਾਨਕ ਅਤੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ‘ਤੇ ਮਿਤੀ 4 ਜੁਲਾਈ ਤੋਂ 20 ਜੁਲਾਈ 2024 ਤੱਕ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਉਨ੍ਹਾਂ ਵਿਅਕਤੀਆਂ ਉੱਪਰ ਲਾਗੂ ਨਹੀਂ ਹੋਣਗੇ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ‘ਤੇ ਹੋਣਗੇ।  ਇਹ ਹੁਕਮ ਇੱਕਤਰਫ਼ਾ ਪਾਸ ਕੀਤਾ ਗਿਆ ਹੈ।

ਹਾਥਰਸ ਮਾਮਲੇ ‘ਚ ਵੱਡਾ ਖੁਲਾਸਾ! ਬਾਬਾ ਨਾਲ ਰੱਖਦਾ ਸੀ ਸੋਹਣੀਆਂ ਕੁੜੀਆਂ ਦਾ ਟੋਲਾ , ਮਾਰਦਾ ਸੀ ਮੋਹਿਨੀ ਮੰਤਰ || Uttar Pradesh News

0
A big revelation in the case of Hathers! Baba used to keep a group of beautiful girls with him, chanting Mohini mantra

ਹਾਥਰਸ ਮਾਮਲੇ ‘ਚ ਵੱਡਾ ਖੁਲਾਸਾ! ਬਾਬਾ ਨਾਲ ਰੱਖਦਾ ਸੀ ਸੋਹਣੀਆਂ ਕੁੜੀਆਂ ਦਾ ਟੋਲਾ , ਮਾਰਦਾ ਸੀ ਮੋਹਿਨੀ ਮੰਤਰ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਦੇ ਸਿਕੰਦਰਰਾਊ ਥਾਣਾ ਖੇਤਰ ‘ਚ ਸਤਿਸੰਗ ਦੌਰਾਨ ਹੋਏ ਹਾਦਸੇ ਤੋਂ ਬਾਅਦ ਬਾਬਾ ਭੋਲੇ ਉਰਫ ਸੂਰਜਪਾਲ ਬਾਰੇ ਲਗਾਤਾਰ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਜਿਸਦੇ ਚੱਲਦਿਆਂ ਉਨ੍ਹਾਂ ਦੇ ਨੇੜਲੇ ਪਿੰਡ ਦੀ ਇੱਕ ਔਰਤ ਨੇ ਵੱਡਾ ਦਾਅਵਾ ਕੀਤਾ ਹੈ। ਔਰਤਾਂ ਨੇ ਦੱਸਿਆ ਕਿ ਸੂਰਜਪਾਲ ਉਰਫ਼ ਬਾਬਾ ਕੋਲ ਮੋਹਨੀ ਮੰਤਰ ਹੈ, ਜਿਸ ਦੇ ਜਾਲ ਵਿੱਚ ਔਰਤਾਂ ਫਸ ਜਾਂਦੀਆਂ ਹਨ। ਸੂਰਜਪਾਲ ਬਾਬਾ ਦੇ ਨੇੜਲੇ ਪਿੰਡ ਚੱਕ ਦੇ ਲੋਕਾਂ ਨੇ ਅਜਿਹਾ ਰਾਜ਼ ਖੋਲ੍ਹਿਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਬਾਬੇ ਦੇ ਸਤਿਸੰਗ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਧ

ਮਿਲੀ ਜਾਣਕਾਰੀ ਅਨੁਸਾਰ ਬਾਬੇ ਦੇ ਸਤਿਸੰਗ ਵਿੱਚ ਔਰਤਾਂ ਦੀ ਸ਼ਮੂਲੀਅਤ ਹਰ ਥਾਂ ਸਭ ਤੋਂ ਵੱਧ ਹੈ। ਪਰ ਅਜਿਹਾ ਕਿਉਂ ਹੁੰਦਾ ਹੈ, ਇਸ ਬਾਰੇ ਸਾਨੂੰ ਹੈਰਾਨ ਕਰਨ ਵਾਲਾ ਸੱਚ ਪਤਾ ਲੱਗਾ ਹੈ।ਔਰਤਾਂ ਰੂਪਕਾ ਦੇ ਰੂਪ ਵਿੱਚ ਬਾਬੇ ਦੇ ਦਰਬਾਰ ਵਿੱਚ ਆਉਂਦੀਆਂ ਸਨ ਅਤੇ ਬਾਬਾ ਉਨ੍ਹਾਂ ਵਿੱਚ ਨੱਚਦਾ ਸੀ। ਲਾਗਲੇ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਬਾਬੇ ਕੋਲ ਮੋਹਿਨੀ ਮੰਤਰ ਹੈ ਅਤੇ ਜਿਵੇਂ ਹੀ ਔਰਤਾਂ ਉਸ ਦੇ ਆਲੇ-ਦੁਆਲੇ ਜਾਂਦੀਆਂ ਹਨ, ਉਹ ਉਸ ਦੇ ਜਾਦੂ ਵਿਚ ਆ ਜਾਂਦੀਆਂ ਹਨ।

ਔਰਤਾਂ ਦੀਆਂ ਭਰ ਕੇ ਆਉਂਦੀਆਂ ਸਨ ਗੱਡੀਆਂ

ਔਰਤਾਂ ਨੇ ਦਾਅਵਾ ਕੀਤਾ ਕਿ ਔਰਤਾਂ ਆ ਕੇ ਰੂਪਕਾ ਬਣ ਜਾਂਦੀਆਂ ਸਨ। ਬਾਬੇ ਦੇ ਆਸ-ਪਾਸ ਰਹਿੰਦੀਆਂ ਹਨ। ਬਾਬੇ ਦੇ ਲਾਗਲੇ ਪਿੰਡ ਦੇ ਰਹਿਣ ਵਾਲੇ ਮਹਿੰਦਰਪਾਲ ਨੇ ਵੀ ਸਵਾਲ ਉਠਾਉਂਦੇ ਹੋਏ ਬਾਬਾ ਸੂਰਜਪਾਲ ‘ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਨੇ ਦੇਖਿਆ ਸੀ ਕਿ ਉਸ ਕੋਲ ਕਈ ਖੂਬਸੂਰਤ ਔਰਤਾਂ ਆਉਂਦੀਆਂ ਸਨ। ਇਹੋ ਜਿਹੀ ਰਾਸਲੀਲਾ ਕਿਥੋਂ ਆਈ? ਜਿਵੇਂ ਮਥੁਰਾ ਵਿੱਚ ਹੁੰਦਾ ਸੀ। ਇੱਥੇ ਔਰਤਾਂ ਦੀਆਂ ਗੱਡੀਆਂ ਭਰ ਕੇ ਆਉਂਦੀਆਂ ਸਨ। ਇੱਕ ਦੂਜੇ ਨਾਲੋਂ ਵੱਧ ਸੁੰਦਰ ਸੀ। ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ। 15 ਅਗਸਤ ਨੂੰ ਜਨਮ ਅਸ਼ਟਮੀ ਵਾਲੇ ਦਿਨ ਉਹ ਕਨ੍ਹਈਆ ਵਾਂਗ ਝੂਲਦਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 10 ਜੁਲਾਈ ਨੂੰ ਜਲੰਧਰ ‘ਚ ਛੁੱਟੀ ਦਾ ਐਲਾਨ

ਬਾਹਰੋਂ ਆਉਂਦੀਆਂ ਸਨ ਲੜਕੀਆਂ

ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਸਤਿਸੰਗ ਵਿੱਚ ਔਰਤਾਂ ਸਭ ਤੋਂ ਅੱਗੇ ਰਹਿੰਦੀਆਂ ਹਨ। ਇਸ ਪਿੰਡ ਦੀਆਂ ਔਰਤਾਂ ਨੇ ਬਾਬੇ ਬਾਰੇ ਕਈ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਲੜਕੀਆਂ ਬਾਹਰੋਂ ਆ ਕੇ ਬਾਬੇ ਦੇ ਆਲੇ-ਦੁਆਲੇ ਗੋਪੀਆਂ ਬਣ ਕੇ ਨੱਚਦੀਆਂ ਸਨ। ਇਹੀ ਅਸੀਂ ਦੇਖਣ ਜਾਂਦੇ ਸੀ। ਕੁੜੀਆਂ ਦੀਆਂ ਗੱਡੀਆਂ ਹਮੇਸ਼ਾ ਬਾਬੇ ਦੇ ਨਾਲ ਜਾਂਦੀਆਂ ਸਨ। ਉਹ ਉਸ ਦੇ ਨਾਲ ਸਾਧਾਰਨ ਕੱਪੜੇ ਪਾ ਕੇ ਤੁਰਦੀਆਂ ਸਨ। ਇੱਕ ਵਾਰ ਅਸੀਂ ਇਹ ਵੀ ਦੇਖਿਆ ਸੀ ਕਿ ਗੱਡੀਆਂ ਵਿੱਚ ਕੁੜੀਆਂ ਵਿੱਚੋਂ ਸਿਰਫ਼ 20 ਫ਼ੀਸਦੀ ਮਰਦ ਹੀ ਆਉਂਦੇ ਸਨ। ਬਾਕੀ ਤਾਂ ਬੀਬੀਆਂ ਹੀ ਆਉਂਦੀਆਂ ਹਨ, ਜਿਹੜੀਆਂ ਬਾਬੇ ਦੀਆਂ ਗੱਲਾਂ ਹੀ ਕਰਦੀਆਂ ਨੇ।

 

 

 

ਪੰਜਾਬ ਸਰਕਾਰ ਵੱਲੋਂ 10 ਜੁਲਾਈ ਨੂੰ ਜਲੰਧਰ ‘ਚ ਛੁੱਟੀ ਦਾ ਐਲਾਨ || Punjab News

0
The Punjab government announced a holiday on July 10 in Jalandhar

ਪੰਜਾਬ ਸਰਕਾਰ ਵੱਲੋਂ 10 ਜੁਲਾਈ ਨੂੰ ਜਲੰਧਰ ‘ਚ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ 10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣਾਂ ਦੇ ਮੱਦੇਨਜਰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ | ਜਿਸਦੇ ਚੱਲਦਿਆਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਤਹਿਤ 34-ਜਲੰਧਰ ਪੱਛਮੀ (ਐਸ.ਸੀ.) ਹਲਕੇ ਦੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਸੰਸਥਾਵਾਂ ਲਈ ਸਥਾਨਕ ਛੁੱਟੀ ਰਹਿਣ ਵਾਲੀ ਹੈ |

ਵੋਟਰ ਪਛਾਣ ਪੱਤਰ ਦਿਖਾ ਕੇ ਛੁੱਟੀ ਦਾ ਲੈ ਸਕੇਗਾ ਲਾਭ

ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ 34 – ਜਲੰਧਰ ਪੱਛਮੀ (ਐਸਸੀ) ਵਿਧਾਨ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਕੰਮ ਕਰ ਰਿਹਾ ਹੈ ਤਾਂ ਉਹ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਪਛਾਣ ਪੱਤਰ ਦਿਖਾ ਕੇ 10 ਜੁਲਾਈ, 2024 ਨੂੰ ਇਸ ਵਿਸ਼ੇਸ਼ ਛੁੱਟੀ ਦਾ ਲਾਭ ਲੈਣ ਦੇ ਯੋਗ ਹੋਵੇਗਾ। ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।

ਸਾਰੇ ਵਿਅਕਤੀਆਂ ਨੂੰ ਵੋਟ ਪਾਉਣ ਲਈ ਦਿੱਤੀ ਗਈ ਛੁੱਟੀ

ਲੋਕ ਨੁਮਾਇੰਦਗੀ ਐਕਟ, 1951 ਦੀ ਧਾਰਾ 135 ਬੀ(1) ਦੇ ਉਪਬੰਧ ਅਨੁਸਾਰ, 10 ਜੁਲਾਈ 2024 (ਬੁੱਧਵਾਰ) ਨੂੰ ਜਲੰਧਰ ਪੱਛਮੀ (ਐਸਸੀ) ਵਿਧਾਨ ਸਭਾ ਹਲਕੇ ਦੇ ਕਿਸੇ ਵੀ ਕਾਰੋਬਾਰ, ਵਪਾਰ, ਉਦਯੋਗਿਕ ਉੱਦਮ ਜਾਂ ਕਿਸੇ ਵੀ ਕੰਮ ਵਿੱਚ ਨਿਯੁਕਤ ਸਾਰੇ ਵਿਅਕਤੀਆਂ ਨੂੰ ਵੋਟ ਪਾਉਣ ਲਈ ਇੱਕ ਅਦਾਇਗੀ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਹਾਥਰਸ ਸਤਿਸੰਗ ਹਾਦਸਾ: ਪੀੜਤਾਂ ਦੇ ਘਰ ਪਹੁੰਚੇ ਰਾਹੁਲ ਗਾਂਧੀ, ਦੁੱਖੀ ਪਰਿਵਾਰਾਂ ਨਾਲ ਕੀਤੀ ਮੁਲਾਕਾਤ ||Hathras News|| Latest News

0

ਹਾਥਰਸ ਸਤਿਸੰਗ ਹਾਦਸਾ: ਪੀੜਤਾਂ ਦੇ ਘਰ ਪਹੁੰਚੇ ਰਾਹੁਲ ਗਾਂਧੀ, ਦੁੱਖੀ ਪਰਿਵਾਰਾਂ ਨਾਲ ਕੀਤੀ ਮੁਲਾਕਾਤ 

ਕਾਂਗਰਸ ਸੰਸਦ ਰਾਹੁਲ ਗਾਂਧੀ ਅਲੀਗੜ੍ਹ ‘ਚ ਹਾਥਰਸ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਰਾਹੁਲ ਸ਼ੁੱਕਰਵਾਰ ਸਵੇਰੇ ਪਿਲਖਾਨਾ ਪਿੰਡ ‘ਚ ਮੰਜੂ ਦੇਵੀ ਦੇ ਘਰ ਪਹੁੰਚੇ। ਹਾਥਰਸ ਹਾਦਸੇ ਵਿੱਚ ਮੰਜੂ ਦੇਵੀ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ ਸੀ। ਦੱਸ ਦਈਏ ਰਾਹੁਲ ਨੇ ਪਰਿਵਾਰ ਤੋਂ ਹਾਦਸੇ ਦੀ ਜਾਣਕਾਰੀ ਲਈ। ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਰਾਹੁਲ ਅਲੀਗੜ੍ਹ ‘ਚ ਹਾਥਰਸ ਹਾਦਸੇ ਦੇ ਤਿੰਨ ਪੀੜਤਾਂ ਨੂੰ ਮਿਲਣ ਤੋਂ ਬਾਅਦ ਹਾਥਰਸ ਪਹੁੰਚੇ। ਉੱਥੇ ਉਹ ਇੱਕ ਪਾਰਕ ਵਿੱਚ ਹਾਥਰਸ ਹਾਦਸੇ ਦੇ ਚਾਰ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ ‘Koo’ ਹੋਇਆ ਬੰਦ

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਪਿਲਖਾਨਾ ਦੀ ਮੰਜੂ ਦੇਵੀ ਦੀ ਬੇਟੀ ਨੇ ਕਿਹਾ, ‘ਰਾਹੁਲ ਸਰ ਨੇ ਕਿਹਾ ਕਿ ਪਾਰਟੀ ਦੇ ਲੋਕ ਤੁਹਾਡੀ ਮਦਦ ਕਰਨਗੇ। ਬਿਲਕੁਲ ਚਿੰਤਾ ਨਾ ਕਰੋ, ਅਸੀਂ ਉੱਥੇ ਹਾਂ। ਉਨ੍ਹਾਂ ਕਿਹਾ ਕਿ ਹੁਣ ਉਹ ਸਾਡੇ ਪਰਿਵਾਰ ਦਾ ਮੈਂਬਰ ਹੈ।ਨੇਤਾ ਬਣਨ ਤੋਂ ਬਾਅਦ ਰਾਹੁਲ ਦੀ ਪਹਿਲੀ ਯੂਪੀ ਫੇਰੀ  ਸ਼ੁੱਕਰਵਾਰ ਸਵੇਰੇ 5.40 ਵਜੇ ਦਿੱਲੀ ਤੋਂ ਰਵਾਨਾ ਹੋਇਆ। ਅਲੀਗੜ੍ਹ ਤੋਂ ਬਾਅਦ ਰਾਹੁਲ ਹਾਥਰਸ ਵੀ ਜਾਣਗੇ। ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਰਾਹੁਲ ਦੀ ਇਹ ਪਹਿਲੀ ਯੂਪੀ ਫੇਰੀ ਹੈ। ਇਸ ਤੋਂ ਪਹਿਲਾਂ ਉਹ ਚੋਣ ਜਿੱਤ ਕੇ ਰਾਏਬਰੇਲੀ ਆਏ ਸਨ।

ਸੀਐਮ ਯੋਗੀ ਨੇ ਵੀ ਕੀਤਾ ਹਾਥਰਸ ਦਾ ਦੌਰਾ

ਹਾਥਰਸ ਹਾਦਸੇ ਤੋਂ ਬਾਅਦ ਸੀਐਮ ਯੋਗੀ ਨੇ ਵੀ 3 ਜੁਲਾਈ ਨੂੰ ਹਾਥਰਸ ਦਾ ਦੌਰਾ ਕੀਤਾ ਸੀ। ਉਹ ਹਸਪਤਾਲ ਵਿੱਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ। ਇੱਥੇ ਦੱਸ ਦਈਏ ਕਿ ਹਾਦਸੇ ਦੀ ਜਾਂਚ ਲਈ ਗਠਿਤ ਨਿਆਂਇਕ ਕਮਿਸ਼ਨ ਦੀ ਪਹਿਲੀ ਬੈਠਕ ਵੀਰਵਾਰ ਸ਼ਾਮ ਸੀਤਾਪੁਰ ਜ਼ਿਲੇ ਦੇ ਨਮੀਸ਼ਾਰਨਿਆ ‘ਚ ਹੋਈ। ਕਮਿਸ਼ਨ ਦੇ ਚੇਅਰਮੈਨ ਰਿਟਾਇਰਡ ਜੱਜ ਬ੍ਰਿਜੇਸ਼ ਸ਼੍ਰੀਵਾਸਤਵ ਨੇ ਕਿਹਾ- ਬਹੁਤ ਜਲਦ ਕਮਿਸ਼ਨ ਦੀ ਟੀਮ ਹਾਥਰਸ ਜਾ ਕੇ ਸਬੂਤ ਇਕੱਠੇ ਕਰੇਗੀ।

ਪ੍ਰਬੰਧਕ ਹੋਏ ਗ੍ਰਿਫਤਾਰ

ਪੁਲਿਸ ਨੇ ਹਾਥਰਸ ਹਾਦਸੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਆਈਜੀ ਸ਼ਲਭ ਮਾਥੁਰ ਨੇ ਦੱਸਿਆ ਕਿ ਭੋਲੇ ਬਾਬਾ ਉਰਫ ਸੂਰਜਪਾਲ ਦੇ 6 ਸੇਵਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਮੁਲਜ਼ਮ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਫਰਾਰ ਮੁੱਖ ਆਯੋਜਕ ਦੇਵ ਪ੍ਰਕਾਸ਼ ਮਧੂਕਰ ‘ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।

 

100 ਦੀ ਉਮਰ ਚ ਮਸ਼ਹੂਰ ਅਦਾਕਾਰਾ ਨੇ ਲਏ ਆਖਰੀ ਸਾਹ, ਸਮ੍ਰਿਤੀ ਬਿਸਵਾਸ ਦਾ ਹੋਇਆ ਦੇਹਾਂਤ   / Entertainment News

0

ਕਈ ਹਿੰਦੀ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦਾ ਦੇਹਾਂਤ ਹੋ ਗਿਆ ਹੈ। ਸਮ੍ਰਿਤੀ ਦਾ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਨੇ ਦੱਸਿਆ ਕਿ 100 ਸਾਲਾ ਸਮ੍ਰਿਤੀ ਬਿਸਵਾਸ ਨੇ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਬੁੱਧਵਾਰ ਦੇਰ ਰਾਤ ਆਖਰੀ ਸਾਹ ਲਿਆ। ਉਹ ਨਾਸਿਕ ਵਿੱਚ ਕਿਰਾਏ ‘ਤੇ ਵਨ ਬੀਐਚਕੇ ਫਲੈਟ ਵਿੱਚ ਰਹਿ ਰਹੀ ਸੀ। ਸਮ੍ਰਿਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ।

ਸਿਨੇਮਾ ਦੇ ਵੱਡੇ ਕਲਾਕਾਰਾਂ ਨਾਲ ਕੀਤਾ ਕੰਮ

ਸਮ੍ਰਿਤੀ ਬਿਸਵਾਸ ਨੇ ਆਪਣੇ ਕਰੀਅਰ ਵਿੱਚ ਹਿੰਦੀ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕੀਤਾ। ਉਸਨੇ ਕਿਸ਼ੋਰ ਕੁਮਾਰ, ਬਲਰਾਜ ਸਾਹਨੀ, ਗੁਰੂ ਦੱਤ, ਵੀ ਸ਼ਾਂਤਾਰਾਮ, ਮ੍ਰਿਣਾਲ ਸੇਨ, ਬਿਮਲ ਰਾਏ, ਬੀ ਆਰ ਚੋਪੜਾ, ਦੇਵ ਆਨੰਦ ਅਤੇ ਰਾਜ ਕਪੂਰ ਵਰਗੇ ਸਿਨੇਮਾ ਦੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ।

https://onair13.com/amazing-facts/what-is-cloud-seeding/

ਫਿਲਮ ਨਿਰਮਾਤਾ ਐਸ ਡੀ ਨਾਰੰਗ ਨਾਲ ਕਰਵਾਇਆ ਸੀ ਵਿਆਹ

ਸਮ੍ਰਿਤੀ ਨੇ ਬੰਗਾਲੀ ਫਿਲਮ ‘ਸੰਧਿਆ’ (1930) ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ। ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ‘ਬਾਪ ਰੇ ਬਾਪ’, ‘ਦਿੱਲੀ ਕੀ ਠੱਗ’, ‘ਭਾਗਮ-ਭਾਗ’, ‘ਮਾਡਰਨ ਗਰਲ’, ‘ਨੇਕ ਦਿਲ’ ਅਤੇ ‘ਅਪਰਾਜਿਤਾ’ ਸਨ। ਪਰ ‘ਮਾਡਲ ਗਰਲ’ (1960) ਉਸ ਦੀ ਆਖ਼ਰੀ ਹਿੰਦੀ ਫ਼ਿਲਮ ਸੀ।ਸਮ੍ਰਿਤੀ ਬਿਸਵਾਸ ਨੇ ਫਿਲਮ ਨਿਰਮਾਤਾ ਐਸ ਡੀ ਨਾਰੰਗ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ। ਉਨ੍ਹਾਂ ਦੇ ਦੋ ਬੇਟੇ ਰਾਜੀਵ ਅਤੇ ਸਤਿਆਜੀਤ ਹਨ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਹ ਆਪਣੀ ਭੈਣ ਨਾਲ ਰਹਿਣ ਲਈ ਨਾਸਿਕ ਚਲੀ ਗਈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ। ਸਮ੍ਰਿਤੀ ਨੇ 17 ਫਰਵਰੀ 2024 ਨੂੰ ਆਪਣਾ 100ਵਾਂ ਜਨਮਦਿਨ ਮਨਾਇਆ।

ਨਿਰਦੇਸ਼ਕ ਹੰਸਲ ਮਹਿਤਾ ਨੇ ਜਤਾਇਆ ਦੁੱਖ

ਇੰਡਸਟਰੀ ਦੇ ਲੋਕ ਸਮ੍ਰਿਤੀ ਦੇ ਦੇਹਾਂਤ ਤੋਂ ਦੁਖੀ ਹਨ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੰਸਲ ਮਹਿਤਾ ਨੇ ਆਪਣੀਆਂ ਕਈ ਪੁਰਾਣੀਆਂ ਅਤੇ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਸਾਡੇ ‘ਤੇ ਆਪਣਾ ਆਸ਼ੀਰਵਾਦ ਦੇਣ ਲਈ ਧੰਨਵਾਦ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।

 

ਫਾਜ਼ਿਲਕਾ ‘ਚ ਦੂਸ਼ਿਤ ਪਾਣੀ ਹੋ ਰਿਹਾ ਹੈ ਸਪਲਾਈ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਮੁਜਹਰਾ / Fazilka News

0

ਫਾਜ਼ਿਲਕਾ ਦੇ ਜਾਟੀਆਂ ਇਲਾਕੇ ‘ਚ ਪਿਛਲੇ ਕੁਝ ਦਿਨਾਂ ਤੋਂ ਘਰਾਂ ‘ਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਲਾਕੇ ਦੇ ਲੋਕਾਂ ‘ਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਕੜਾਕੇ ਦੀ ਗਰਮੀ ਵਿੱਚ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ।

ਘਰਾਂ ਚ ਦੂਸ਼ਿਤ ਪਾਣੀ ਹੋ ਰਿਹਾ ਹੈ ਸਪਲਾਈ

ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀ ਅਸ਼ੋਕ ਕੁਮਾਰ, ਰਾਣੀ, ਸ਼ੀਲਾ ਰਾਣੀ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਤੋਂ ਉਨ੍ਹਾਂ ਦੇ ਘਰਾਂ ਨੂੰ ਪੀਣ ਵਾਲੇ ਪਾਣੀ ਲਈ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ, ਇਸ ਸਬੰਧੀ ਉਹ ਕਈ ਵਾਰ ਸਥਾਨਕ ਕੌਂਸਲਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਕਰ ਚੁੱਕੇ ਹਨ ਸਮੱਸਿਆ ਹੱਲ ਕਰਨ ਦੀਆਂ ਮੰਗਾਂ ਕੀਤੀਆਂ ਗਈਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।

https://onair13.com/news/establishment-of-district-hubs-in-every-district-for-the-empowerment-of-women-dr-baljit-kaur/

ਸਰਕਾਰ ਤੋਂ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਕੀਤੀ ਮੰਗ

ਇਲਾਕਾ ਵਾਸੀਆਂ ਨੇ ਸਰਕਾਰੀ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਇਲਾਕੇ ਵਿੱਚ ਅਜਿਹੇ ਗੰਦੇ ਪਾਣੀ ਦੀ ਸਪਲਾਈ ਕਰਕੇ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਹੈ, ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਵੱਡੀ ਸਮੱਸਿਆ ਬਣ ਗਈ ਹੈ ਇਸ ਦੌਰਾਨ ਘਰਾਂ ਦੇ ਕੰਮ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਜਲਦੀ ਹੱਲ ਕਰਨ ਦਾ ਭਰੋਸਾ

ਦੂਜੇ ਪਾਸੇ ਨਗਰ ਕੌਂਸਲ ਦੇ ਈਓ ਮੰਗਤ ਰਾਮ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਅਤੇ ਉਹ ਇਸ ਨੂੰ ਨਗਰ ਕੌਂਸਲ ਦੀ ਟੀਮ ਨੂੰ ਭੇਜ ਰਹੇ ਹਨ ਤਾਂ ਜੋ ਮਾਮਲੇ ਦੀ ਜਾਂਚ ਕਰਕੇ ਜਲਦੀ ਹੱਲ ਕੀਤਾ ਜਾ ਸਕੇ।

 

ਹਿਮਾਚਲ ‘ਚ ਭਾਰੀ ਮੀਂਹ ਤੇ ਹੜ੍ਹ ਦਾ ਅਲਰਟ ਜਾਰੀ, 81 ਸੜਕਾਂ ਹੋਈਆਂ ਬੰਦ/ Latest News

0

ਬੀਤੀ ਰਾਤ ਤੋਂ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ (IMD) ਨੇ ਅੱਜ ਭਾਰੀ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ। ਆਈਐਮਡੀ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਪੂਰੇ ਸੂਬੇ ਵਿੱਚ ਮਾਨਸੂਨ ਹੋਰ ਸਰਗਰਮ ਰਹੇਗਾ। ਇਸ ਕਾਰਨ ਜ਼ਿਆਦਾਤਰ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

 

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ: ਸੁਰਿੰਦਰ ਪਾਲ ਨੇ ਦੱਸਿਆ ਕਿ ਊਨਾ, ਚੰਬਾ, ਮੰਡੀ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। 8 ਜੁਲਾਈ ਤੋਂ ਬਾਅਦ ਅਗਲੇ ਦੋ-ਤਿੰਨ ਦਿਨਾਂ ਤੱਕ ਮਾਨਸੂਨ ਥੋੜ੍ਹਾ ਕਮਜ਼ੋਰ ਹੋ ਜਾਵੇਗਾ।

4 ਜ਼ਿਲ੍ਹਿਆਂ ਚ ਹੜ੍ਹ ਦੀ ਚੇਤਾਵਨੀ

ਮੌਸਮ ਵਿਭਾਗ ਨੇ ਅੱਜ ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਦੇ ਮੱਦੇਨਜ਼ਰ ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

https://onair13.com/news/ravneet-bittu-made-a-surprise-inspection-of-the-railway-boards-canteen/

ਮੀਂਹ ਕਾਰਨ 81 ਸੜਕਾਂ ਬੰਦ

ਪਿਛਲੇ ਦੋ ਦਿਨਾਂ ਤੋਂ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਕਾਰਨ 81 ਸੜਕਾਂ ਬੰਦ ਹਨ। ਇਨ੍ਹਾਂ ਵਿੱਚੋਂ ਇਕੱਲੇ ਮੰਡੀ ਜ਼ਿਲ੍ਹੇ ਦੀਆਂ 59 ਸੜਕਾਂ ਅਤੇ ਸ਼ਿਮਲਾ ਦੀਆਂ 21 ਸੜਕਾਂ ਵਾਹਨਾਂ ਲਈ ਬੰਦ ਹਨ। ਲੋਕ ਨਿਰਮਾਣ ਵਿਭਾਗ ਇਨ੍ਹਾਂ ਸੜਕਾਂ ਦੀ ਮੁਰੰਮਤ ਵਿੱਚ ਰੁੱਝਿਆ ਹੋਇਆ ਹੈ।

10 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ

ਮੌਸਮ ਵਿਭਾਗ ਅਨੁਸਾਰ 10 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਲਈ ਔਰੇਂਜ ਅਲਰਟ ਦਿੱਤਾ ਗਿਆ ਹੈ, ਜਦੋਂ ਕਿ ਕੱਲ੍ਹ ਤੋਂ 10 ਜੁਲਾਈ ਤੱਕ ਯੈਲੋ ਅਲਰਟ ਦੀ ਚੇਤਾਵਨੀ ਦਿੱਤੀ ਗਈ ਹੈ।  ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ 27 ਜੂਨ ਅਤੇ ਬਾਕੀ ਪੰਜ ਜ਼ਿਲ੍ਹਿਆਂ ਵਿੱਚ 28 ਜੂਨ ਨੂੰ ਮਾਨਸੂਨ ਪਹੁੰਚਿਆ। ਮਾਨਸੂਨ ਦੇ ਦਾਖਲੇ ਤੋਂ ਬਾਅਦ 4 ਜੁਲਾਈ ਤੱਕ ਸੂਬੇ ਵਿੱਚ ਆਮ ਨਾਲੋਂ 12 ਫੀਸਦੀ ਵੱਧ ਬਾਰਿਸ਼ ਹੋਈ ਹੈ। ਬਿਲਾਸਪੁਰ ਜ਼ਿਲ੍ਹੇ ਵਿੱਚ ਆਮ ਨਾਲੋਂ 26 ਫ਼ੀਸਦੀ, ਹਮੀਰਪੁਰ ਵਿੱਚ 37 ਫ਼ੀਸਦੀ, ਕਾਂਗੜਾ ਵਿੱਚ 11 ਫ਼ੀਸਦੀ, ਮੰਡੀ ਵਿੱਚ 135 ਫ਼ੀਸਦੀ ਅਤੇ ਸ਼ਿਮਲਾ ਜ਼ਿਲ੍ਹੇ ਵਿੱਚ 137 ਫ਼ੀਸਦੀ ਵੱਧ ਬੱਦਲ ਛਾਏ ਰਹੇ।