ਪਿੰਡ ਭੋਮਾ ਵਿਖੇ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਬਟਾਲਾ, 26 ਸਤੰਬਰ- ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੋਮਾ ਵਿਖੇ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਹ ਵੀ ਪੜ੍ਹੋ- ਭਾਰਤੀ ਪੋਰਨ ਇੰਡਸਟਰੀ ਦੀ ਅਭਿਨੇਤਰੀ ਰੀਆ ਬਾਰਡੇ ਹੋਈ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਬਲਵਿੰਦਰ ਕੌਰ ਨੇ ਕੈਂਪ ਵਿੱਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਉਤਪਾਦਨ ਬਾਰੇ ਡਿਟੇਲ ਜਾਣਕਾਰੀ ਦਿੰਦਿਆ ਵੱਖ-ਵੱਖ ਬਿਮਾਰੀਆ ਅਤੇ ਕੀੜੇ-ਮਕੋੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਝੋਨੇ ਦੀ ਪਰਾਲੀ ਦਾ ਇੰਨ-ਸੀਟੁ ਅਤੇ ਐਕਸ – ਸੀਟੂ ਢੰਗ ਨਾਲ ਪੑਬੰਧਨ ਕਰਕੇ ਕਣਕ ਦੀ ਬਜਾਈ ਬਾਰੇ ਕਿਸਾਨਾ ਨੂੰ ਜਾਣੂ ਕਰਵਾਇਆ।
ਫਸਲਾ ਦੀ ਰਹਿੰਦ ਖਹੂੰਦ ਨੂੰ ਅੱਗ ਨਹੀ ਲਗਾਉਣੀ ਚਾਹੀਦੀ
ਉਨ੍ਹਾ ਨੇ ਦੱਸਿਆ ਕੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਦਿਨੋ ਦਿਨ ਪ੍ਰਦੂਸ਼ਣ ਵਿਚ ਵਾਧਾ ਤਾਂ ਹੋ ਹੀ ਰਿਹਾ ਹੈ , ਇਸ ਦੇ ਨਾਲ ਨਾਲ ਜ਼ਮੀਨ ਵਿਚਲੇ ਜਰੂਰੀ ਤੱਤ ਨਸ਼ਟ ਹੋ ਰਹੇ ਹਨ ਤੇ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾ ਕਿਹਾ ਕਿ ਅੱਗ ਲਗਾਉਣ ਨਾਲ ਰਾਹ ਜਾਂਦੇ ਰਾਹੀਆ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਤੇ ਕਈ ਵਾਰ ਖੇਤਾ ਵਿਚ ਲਗਾਈ ਅੱਗ ਕਾਰਨ ਹਾਦਸੇ ਵੀ ਹੋ ਜਾਂਦੇ ਹਨ ਤੇ ਇਸ ਲਈ ਸਾਨੂੰ ਫਸਲਾ ਦੀ ਰਹਿੰਦ ਖਹੂੰਦ ਨੂੰ ਅੱਗ ਨਹੀ ਲਗਾਉਣੀ ਚਾਹੀਦੀ, ਸਗੋ ਫਸਲਾ ਦੀ ਰਹਿੰਦ ਖਹੂੰਦ ਨੂੰ ਜਮੀਨ ਵਿਚ ਵਾਹ ਕੇ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨਾ ਚਾਹੀਦਾ ਹੈ। ਕਿਸਾਨਾਂ ਨਾਲ ਕਣਕ ਦੀਆਂ ਕਿਸਮਾਂ ਅਤੇ ਸਫ਼ਲ ਕਾਸ਼ਤ ਸਬੰਧੀ ਵੀ ਨੁਕਤੇ ਸਾਂਝੇ ਕੀਤੇ ਅਤੇ ਪੀ.ਐਮ ਕਿਸਾਨ ਨਿੱਧੀ ਸਕੀਮ ਬਾਰੇ ਕਿਸਾਨਾ ਨੂੰ ਜਾਣਕਾਰੀ ਦਿੱਤੀ।