Home Blog Page 1478

ਹਰਿਆਣਾ ‘ਚ ਟਰੱਕ ਨਾਲ ਟਕਰਾਈ ਕਾਰ, ਅੱਗ ਲੱਗਣ ਕਾਰਨ ਜ਼ਿੰਦਾ ਸੜੇ 3 ਨੌਜਵਾਨ || Haryana News

0

ਹਰਿਆਣਾ ‘ਚ ਟਰੱਕ ਨਾਲ ਟਕਰਾਈ ਕਾਰ, ਅੱਗ ਲੱਗਣ ਕਾਰਨ ਜ਼ਿੰਦਾ ਸੜੇ 3 ਨੌਜਵਾਨ 

ਹਰਿਆਣਾ ਦੇ ਕੁਰੂਕਸ਼ੇਤਰ ‘ਚ ਨੈਸ਼ਨਲ ਹਾਈਵੇਅ 152ਡੀ ‘ਤੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਕਾਰ ‘ਚ ਸਵਾਰ ਤਿੰਨ ਨੌਜਵਾਨ ਅੱਗ ‘ਚ ਜ਼ਿੰਦਾ ਸੜ ਗਏ, ਜਦਕਿ ਚੌਥਾ ਬੁਰੀ ਤਰ੍ਹਾਂ ਸੜ ਗਿਆ। ਇਹ ਚਾਰੇ ਨੌਜਵਾਨ ਪ੍ਰੀਖਿਆ ਦੇਣ ਲਈ ਹਿਮਾਚਲ ਪ੍ਰਦੇਸ਼ ਜਾ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਹਾਈਵੇ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਵਾਹਨ ਦੀ ਲਪੇਟ ‘ਚ ਆਉਣ ਨਾਲ ਔਰਤ ਦੀ ਮੌਕੇ ‘ਤੇ ਹੋਈ ਮੌਤ

ਕਿਵੇਂ ਲੱਗੀ ਕਾਰ ‘ਚ ਅੱਗ

ਦੱਸ ਦਈਏ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਝੱਜਰ ਦੇ ਪਿੰਡ ਮੰਜਪੁਰਾ ਦਾ ਰਹਿਣ ਵਾਲਾ ਆਸ਼ੀਸ਼ ਅਤੇ ਉਸ ਦੇ ਤਿੰਨ ਦੋਸਤ ਸਵਿਫਟ ਕਾਰ ‘ਚ ਪ੍ਰੀਖਿਆ ਦੇਣ ਲਈ ਹਿਮਾਚਲ ਪ੍ਰਦੇਸ਼ ਜਾ ਰਹੇ ਸਨ।

ਬੀਤੀ ਰਾਤ 11 ਵਜੇ ਦੇ ਕਰੀਬ ਐਨਐਚ 152 ਡੀ ’ਤੇ ਪਿੰਡ ਮੁਰਤਜਾਪੁਰ ਨੇੜੇ ਉਸ ਦੀ ਕਾਰ ਇੱਕ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਕਾਰ ਨੂੰ ਅੱਗ ਲੱਗ ਗਈ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲਿਆ

ਪੁਲਿਸ ਮੁਤਾਬਕ ਆਸ਼ੀਸ਼ ਫਿਲਹਾਲ ਕੋਈ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ। ਆਸ਼ੀਸ਼ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 3 ਨੌਜਵਾਨ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਹਨ। ਪੁਲਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਤਿੰਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਜਲੰਧਰ-ਪਠਾਨਕੋਟ ਹਾਈਵੇ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਵਾਹਨ ਦੀ ਲਪੇਟ ‘ਚ ਆਉਣ ਨਾਲ ਔਰਤ ਦੀ ਮੌਕੇ ‘ਤੇ ਹੋਈ ਮੌਤ || Punjab News

0

ਜਲੰਧਰ-ਪਠਾਨਕੋਟ ਹਾਈਵੇ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਵਾਹਨ ਦੀ ਲਪੇਟ ‘ਚ ਆਉਣ ਨਾਲ ਔਰਤ ਦੀ ਮੌਕੇ ‘ਤੇ ਹੋਈ ਮੌਤ

ਜਲੰਧਰ ਦੇ ਰਾਏਪੁਰ ਰਸੂਲਪੁਰ ਨੇੜੇ ਬੀਤੀ ਰਾਤ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਪੀਵੀ ਸਿੰਧੂ ਤੇ ਸ਼ਰਧ ਕਮਲ ਪੈਰਿਸ ਓਲੰਪਿਕ ‘ਚ ਲਹਿਰਾਉਣਗੇ ਤਿਰੰਗਾ, ਗਗਨ ਨਾਰੰਗ ਨੂੰ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਕੀਤਾ ਨਿਯੁਕਤ

ਜਲੰਧਰ ਪਠਾਨਕੋਟ ਰੋਡ ‘ਤੇ ਹੋਇਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਪਠਾਨਕੋਟ ਰੋਡ ‘ਤੇ ਰਾਏਪੁਰ ਰਸੂਲਪੁਰ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਸਵੇਰੇ ਕਿਸੇ ਰਾਹਗੀਰ ਨੇ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮਕਸੂਦਾ ਥਾਣੇ ਦੀ ਪੁਲਿਸ ਪਾਰਟੀ ਜਾਂਚ ਲਈ ਮੌਕੇ ‘ਤੇ ਪਹੁੰਚੀ। ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਔਰਤ ਦੀ ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ। ਲਾਸ਼ ਦੇ ਅੰਗ ਦੂਰ-ਦੂਰ ਤੱਕ ਖਿੱਲਰੇ ਪਏ ਸਨ।

ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਜਾਵੇਗਾ

ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ- ਘਟਨਾ ਸਮੇਂ ਔਰਤ ਨੰਗੀ ਸੀ। ਸੜਕ ‘ਤੇ ਵੱਖ-ਵੱਖ ਥਾਵਾਂ ਤੋਂ ਲਾਸ਼ ਦੇ ਅੰਗ ਇਕੱਠੇ ਕਰਕੇ ਪੋਸਟਮਾਰਟਮ ਲਈ ਭੇਜੇ ਗਏ। ਉਸ ਨੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਮ੍ਰਿਤਕ ਔਰਤ ਦੀ ਸ਼ਨਾਖਤ ਕਰਨ ਲਈ ਲੋਕਾਂ ਨੂੰ ਮਿਲਣਾ ਚਾਹਿਆ ਪਰ ਪਛਾਣ ਨਹੀਂ ਹੋ ਸਕੀ।

ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੁਲੀਸ ਨੇ ਅਣਪਛਾਤੇ ਵਾਹਨ ਖ਼ਿਲਾਫ਼ ਧਾਰਾ 304 ਅਤੇ 279 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪੀਵੀ ਸਿੰਧੂ ਤੇ ਸ਼ਰਧ ਕਮਲ ਪੈਰਿਸ ਓਲੰਪਿਕ ‘ਚ ਲਹਿਰਾਉਣਗੇ ਤਿਰੰਗਾ, ਗਗਨ ਨਾਰੰਗ ਨੂੰ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਕੀਤਾ ਨਿਯੁਕਤ ||Olympics Games

0

ਪੀਵੀ ਸਿੰਧੂ ਤੇ ਸ਼ਰਧ ਕਮਲ ਪੈਰਿਸ ਓਲੰਪਿਕ ‘ਚ ਲਹਿਰਾਉਣਗੇ ਤਿਰੰਗਾ, ਗਗਨ ਨਾਰੰਗ ਨੂੰ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਕੀਤਾ ਨਿਯੁਕਤ

ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਸਟਾਰ ਸ਼ਰਧ ਕਮਲ ਨੂੰ ਪੈਰਿਸ ਓਲੰਪਿਕ 2024 ਲਈ ਝੰਡਾਬਰਦਾਰ ਬਣਾਇਆ ਗਿਆ ਹੈ। ਨਾਲ ਹੀ, 2012 ਦੇ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਪੈਰਿਸ ਵਿੱਚ ਹੋਣ ਵਾਲੇ ਆਗਾਮੀ ਈਵੈਂਟ ਲਈ ਮੈਰੀਕਾਮ ਦੀ ਜਗ੍ਹਾ ਸ਼ੈੱਫ-ਡੀ-ਮਿਸ਼ਨ ਨਿਯੁਕਤ ਕੀਤਾ ਗਿਆ ਹੈ।

ਗਗਨ ਨਾਰੰਗ ਨੂੰ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਕੀਤਾ ਨਿਯੁਕਤ

ਗੱਲਬਾਤ ਕਰਦਿਆਂ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਡਾਕਟਰ ਪੀ.ਟੀ.ਊਸ਼ਾ ਨੇ ਸੋਮਵਾਰ ਨੂੰ ਕਿਹਾ ਕਿ 41 ਸਾਲਾ ਗਗਨ ਨਾਰੰਗ ਨੂੰ ਡਿਪਟੀ ਸ਼ੈੱਫ-ਡੀ-ਮਿਸ਼ਨ ਤੋਂ ਤਰੱਕੀ ਦੇ ਕੇ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਮੈਰੀਕਾਮ ਨੇ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ਤੋਂ ਆਪਣੀ ਮਰਜ਼ੀ ਨਾਲ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਰੀ ਦੇ ਅਸਤੀਫੇ ਤੋਂ ਬਾਅਦ ਅਸੀਂ ਸਾਰੇ ਭਾਰਤ ਦੀ ਅਗਵਾਈ ਕਰਨ ਲਈ ਓਲੰਪਿਕ ਤਮਗਾ ਜੇਤੂ ਦੀ ਤਲਾਸ਼ ਕਰ ਰਹੇ ਸੀ ਅਤੇ ਗਗਨ ਤੋਂ ਬਿਹਤਰ ਕੋਈ ਬਦਲ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਕਠੂਆ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ

 

ਮਾਣ ਹੈ ਕਿ ਪੀਵੀ ਸਿੰਧੂ ਨੇ ਭਾਰਤ ਲਈ 2 ਤਗਮੇ ਜਿੱਤੇ

ਨਾਲ ਹੀ ਪੀਟੀ ਊਸ਼ਾ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੀਵੀ ਸਿੰਧੂ ਓਲੰਪਿਕ ਵਿੱਚ ਭਾਰਤ ਲਈ 2 ਤਗਮੇ ਜਿੱਤਣ ਵਾਲੀ ਇਕਲੌਤੀ ਖਿਡਾਰਨ ਹੈ। ਸਿੰਧੂ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਟੇਬਲ ਟੈਨਿਸ ਸਟਾਰ ਸ਼ਰਧ ਕਮਲ ਦੇ ਨਾਲ ਭਾਰਤ ਲਈ ਝੰਡਾਬਰਦਾਰ ਹੋਵੇਗੀ। ਪੀਵੀ ਸਿੰਧੂ ਨੇ ਰੀਓ 2016 ਵਿੱਚ ਚਾਂਦੀ ਦਾ ਤਗ਼ਮਾ ਅਤੇ ਟੋਕੀਓ 2021 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਗਗਨ ਨਾਰੰਗ 4 ਵਾਰ ਦਾ ਓਲੰਪੀਅਨ
ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ 4 ਵਾਰ ਓਲੰਪਿਕ ਖੇਡ ਚੁੱਕਾ ਹੈ। ਉਸਨੇ 2012 ਲੰਡਨ ਓਲੰਪਿਕ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਲਈ ਹੋਈ ਰਵਾਨਾ
ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਗਈ ਹੈ। ਹਾਲਾਂਕਿ, ਉਹ ਸਵਿਟਜ਼ਰਲੈਂਡ ਵਿੱਚ ਮਾਈਕ ਹੌਰਨ ਦੇ ਅਧਾਰ ‘ਤੇ 3-ਦਿਨ ਦਾ ਮਾਨਸਿਕ ਤਾਕਤ ਸੈਸ਼ਨ ਪੂਰਾ ਕਰਨਗੇ, ਫਿਰ ਟੀਮ ਅਭਿਆਸ ਖੇਡਾਂ ਲਈ ਨੀਦਰਲੈਂਡ ਦੀ ਯਾਤਰਾ ਕਰੇਗੀ ਅਤੇ ਫਿਰ ਪੈਰਿਸ ਓਲੰਪਿਕ 2024 ਲਈ ਪੈਰਿਸ, ਫਰਾਂਸ ਚਲੇਗੀ।

ਕਠੂਆ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ ||Latest News || National News

0

ਕਠੂਆ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਸੋਮਵਾਰ (8 ਜੁਲਾਈ) ਨੂੰ ਹੋਏ ਅੱਤਵਾਦੀ ਹਮਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਹਮਲੇ ‘ਚ ਜ਼ਖਮੀ ਹੋਏ ਪੰਜ ਜਵਾਨਾਂ ਨੂੰ ਕਠੂਆ ਦੇ ਬਿਲਵਰ ਕਮਿਊਨਿਟੀ ਹੈਲਥ ਸੈਂਟਰ ਤੋਂ ਦੇਰ ਰਾਤ ਪਠਾਨਕੋਟ ਮਿਲਟਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਂਅ, NMMS ਪ੍ਰੀਖਿਆ ‘ਚ ਪੰਜਾਬ ਭਰ ‘ਚ ਹਾਸਿਲ ਕੀਤਾ ਪਹਿਲਾ ਸਥਾਨ

ਦੱਸ ਦਈਏ ਸੁਰੱਖਿਆ ਬਲ ਦੁਪਹਿਰ 3.30 ਵਜੇ ਲੋਹਾਈ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਬਦਨੋਟਾ ‘ਚ ਤਲਾਸ਼ੀ ਕਰ ਰਹੇ ਸਨ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ।

ਕਸ਼ਮੀਰ ਟਾਈਗਰਜ਼ ਨਾਂ ਦੇ ਅੱਤਵਾਦੀ ਸੰਗਠਨ ਨੇ ਫੌਜ ਤੇ ਹਮਲੇ ਦੀ ਲਈ ਜ਼ਿੰਮੇਵਾਰੀ

ਕਿਹਾ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਤਿੰਨ ਅੱਤਵਾਦੀ ਸਨ। ਉਹ ਭਾਰੀ ਹਥਿਆਰਾਂ ਨਾਲ ਲੈਸ ਹਨ। ਜਿਨ੍ਹਾਂ ਨੇ ਹਾਲ ਹੀ ਵਿੱਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ। ਫਿਲਹਾਲ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।

ਕਸ਼ਮੀਰ ਟਾਈਗਰਜ਼ ਨਾਂ ਦੇ ਅੱਤਵਾਦੀ ਸੰਗਠਨ ਨੇ ਫੌਜ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸੰਗਠਨ ਨੂੰ ਪਾਬੰਦੀਸ਼ੁਦਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਸ਼ਾਖਾ ਮੰਨਿਆ ਜਾਂਦਾ ਹੈ।

ਦੁਸ਼ਮਣ ਏਜੰਟ ਐਕਟ ਲਾਗੂ

ਫੌਜ ਨੇ ਇਸ ਸਾਲ ਦੇ ਅੰਤ ਤੱਕ ਜੰਮੂ ਖੇਤਰ ਤੋਂ ਅੱਤਵਾਦ ਦਾ ਖਾਤਮਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਹਾਲ ਹੀ ‘ਚ ਗ੍ਰਹਿ ਮੰਤਰਾਲੇ ‘ਚ ਹੋਈ ਬੈਠਕ ਤੋਂ ਬਾਅਦ ਪੁੰਛ, ਰਾਜੌਰੀ, ਰਿਆਸੀ, ਕਠੂਆ ‘ਚ ਸਰਗਰਮ 30 ਅੱਤਵਾਦੀਆਂ ਦੀ ਸੂਚੀ ਬਣਾਈ ਗਈ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਖਤਮ ਕਰਨ ਲਈ ਦੁਸ਼ਮਣ ਏਜੰਟ ਐਕਟ ਨੂੰ ਇਸ ਦੇ ਅਸਲ ਰੂਪ ਵਿੱਚ ਦੁਬਾਰਾ ਲਾਗੂ ਕੀਤਾ ਜਾਵੇਗਾ।

ਇਸ ਐਕਟ ਵਿੱਚ ਸਹਾਇਕਾਂ ਦੀ ਜਾਇਦਾਦ ਜ਼ਬਤ ਕਰਨ ਤੋਂ ਲੈ ਕੇ ਉਮਰ ਕੈਦ ਅਤੇ ਮੌਤ ਤੱਕ ਦੀਆਂ ਸਜ਼ਾਵਾਂ ਦਾ ਪ੍ਰਬੰਧ ਹੈ। ਇਹ 1948 ਵਿੱਚ ਵਿਦੇਸ਼ੀ ਅੱਤਵਾਦੀਆਂ ਅਤੇ ਘੁਸਪੈਠੀਆਂ ਨੂੰ ਖਤਮ ਕਰਨ ਲਈ ਬਣਾਇਆ ਗਿਆ ਸੀ। ਬਾਅਦ ਵਿੱਚ ਇਸ ਵਿੱਚ ਸੋਧ ਕਰਕੇ ਕਾਨੂੰਨੀ ਰੂਪ ਦਿੱਤਾ ਗਿਆ। ਸਜ਼ਾ ਘਟਾ ਕੇ 10 ਸਾਲ ਕਰ ਦਿੱਤੀ ਗਈ। ਵਰਤਮਾਨ ਵਿੱਚ ਯੂਏਪੀਏ ਵੀ ਲਾਗੂ ਹੈ, ਪਰ ਦੁਸ਼ਮਣ ਕਾਨੂੰਨ ਹੋਰ ਵੀ ਸਖ਼ਤ ਹੈ।

ਫੌਜ ਦੇ ਵਾਹਨ ‘ਤੇ ਦੂਜਾ ਅੱਤਵਾਦੀ ਹਮਲਾ

ਦੋ ਮਹੀਨਿਆਂ ‘ਚ ਫੌਜ ਦੇ ਵਾਹਨ ‘ਤੇ ਇਹ ਦੂਜਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 4 ਮਈ ਨੂੰ ਪੁੰਛ ਦੇ ਸ਼ਾਹਸਿਤਰ ਇਲਾਕੇ ‘ਚ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ, ਜਿਸ ‘ਚ ਕਾਰਪੋਰਲ ਵਿੱਕੀ ਪਹਾੜੇ ਸ਼ਹੀਦ ਹੋ ਗਏ ਸਨ ਅਤੇ 4 ਹੋਰ ਜਵਾਨ ਜ਼ਖਮੀ ਹੋ ਗਏ ਸਨ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ‘ਤੇ ਭਾਰੀ ਗੋਲੀਬਾਰੀ ਕੀਤੀ। ਦੋਵੇਂ ਗੱਡੀਆਂ ਸਨਾਈ ਟਾਪ ਵੱਲ ਜਾ ਰਹੀਆਂ ਸਨ।

ਇਸ ਦੇ ਨਾਲ ਹੀ ਦੋ ਦਿਨਾਂ ‘ਚ ਫੌਜ ‘ਤੇ ਇਹ ਦੂਜਾ ਹਮਲਾ ਹੈ। 7 ਜੁਲਾਈ ਦੀ ਸਵੇਰ ਨੂੰ ਰਾਜੌਰੀ ਜ਼ਿਲੇ ਦੇ ਮੰਜਾਕੋਟ ਇਲਾਕੇ ‘ਚ ਅੱਤਵਾਦੀਆਂ ਨੇ ਫੌਜ ਦੇ ਕੈਂਪ ‘ਤੇ ਹਮਲਾ ਕਰ ਦਿੱਤਾ ਸੀ। ਇਸ ‘ਚ ਇਕ ਜਵਾਨ ਜ਼ਖਮੀ ਹੋ ਗਿਆ। ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਸੰਘਣੇ ਜੰਗਲ ਵਿੱਚ ਭੱਜ ਗਏ। ਫੌਜ ਅਤੇ ਪੁਲਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

 

ਅੱਜ ਦਾ ਹੁਕਮਨਾਮਾ ਸਾਹਿਬ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 9-7-2024 || Amritsar

0

ਅੱਜ ਦਾ ਹੁਕਮਨਾਮਾ ਸਾਹਿਬ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 9-7-2024

ਸਲੋਕੁ ਮ: ੩ ॥

ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤਿਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਰਾਜੇ ਓੁਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕˆØੀ ਵਢˆØੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ ਮ: ੩ ॥ ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ ਪਉੜੀ ॥ ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

ਮੰਗਲਵਾਰ, ੨੬ ਹਾੜ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੫੯੦)

ਪੰਜਾਬੀ ਵਿਆਖਿਆ:

ਸਲੋਕੁ ਮ: ੩ ॥

ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ; ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ। ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ, ਕਿਉਂਕਿ ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਉਂਦੇ।੧। ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ, ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਧਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ। ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ, ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ; ਹੇ ਨਾਨਕ! ਇਹੋ ਜਿਹੇ ਜੀਊੜਿਆਂ ਨੂੰ ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ।੨। ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ ਉਸ ਪਿਆਰ ਦਾ ਸਦਕਾ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ; ਸਤਿਗੁਰੂ ਦੇ ਕੋਲ ਆ ਕੇ ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ। ਇਹੋ ਜਿਹੇ ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ। ਗੁਰੂ ਸਤਿਗੁਰੂ ਹਰੀ ਦੇ ਨਾਮ ਦਾ ਮਾਨੋਂ ਬੋਹਲ ਹੈ, ਵ੍ਹਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ; ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ ਭਾਵ, ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਨ।੧੧।

 

ਵਿਜੀਲੈਂਸ ਬਿਊਰੋ ਨੇ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ ॥ Punjab News ॥ Latest News

0

ਵਿਜੀਲੈਂਸ ਬਿਊਰੋ ਨੇ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ਼ ਥਾਣਾ ਡਿਵੀਜ਼ਨ ਨੰ. 5 ਲੁਧਿਆਣਾ ਸਿਟੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਚਰਨਜੀਤ ਸਿੰਘ ਨੂੰ 2,70,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਏ.ਐਸ.ਆਈ. ਨੇ ਉਸਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਬਿਊਰੋ ਅੱਗੇ ਆਤਮ ਸਮਰਪਣ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਜਵਾਹਰ ਨਗਰ ਕੈਂਪ ਸਥਿਤ ਹੋਟਲ ਤਾਜ ਦੇ ਮਾਲਕ ਕਮਲਜੀਤ ਆਹੂਜਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਉਕਤ ਪੁਲਿਸ ਮੁਲਾਜ਼ਮ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹੈ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਡਵੀਜ਼ਨ ਨੰਬਰ 5 ਥਾਣੇ ਵਿੱਚ ਦਰਜ ਇੱਕ ਕੇਸ ਵਿੱਚ ਆਈ.ਪੀ.ਸੀ. ਦੀ ਧਾਰਾ 307, 379-ਬੀ ਜੋੜਨ ਦੀਆਂ ਧਮਕੀਆਂ ਦੇ ਕੇ ਉਸ ਤੋਂ ਪਹਿਲਾਂ ਹੀ 2,70,000 ਰੁਪਏ ਰਿਸ਼ਵਤ ਵਜੋਂ ਵਸੂਲ ਚੁੱਕਿਆ ਹੈ ਅਤੇ ਹੁਣ ਹੋਰ ਰਿਸ਼ਵਤ ਮੰਗ ਰਿਹਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਸਬੰਧੀ ਸ਼ਿਕਾਇਤਕਰਤਾ ਨੇ ਸਬੂਤ ਵਜੋਂ ਏ.ਐਸ.ਆਈ. ਚਰਨਜੀਤ ਸਿੰਘ ਅਤੇ ਉਸ (ਸ਼ਿਕਾਇਤਕਰਤਾ) ਦਰਮਿਆਨ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੇਸ਼ ਕੀਤੀ ਹੈ।

ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਬਤ ਹੋਈ ਕਿ ਏ.ਐਸ.ਆਈ. ਚਰਨਜੀਤ ਸਿੰਘ ਵੱਲੋਂ ਇਸ ਥਾਣੇ ਦੇ ਐਸ.ਐਚ.ਓ. ਦੇ ਨਾਂ ‘ਤੇ 2,70,000 ਰੁਪਏ ਦੀ ਰਿਸ਼ਵਤ ਲਈ ਗਈ ਸੀ ਅਤੇ ਉਹ ਸ਼ਿਕਾਇਤਕਰਤਾ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਉਸਦਾ ਹੋਟਲ ਚਲਾਉਣ ਬਦਲੇ 2 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਲਈ ਵੀ ਕਹਿ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਉਕਤ ਏ.ਐਸ.ਆਈ. ਚਰਨਜੀਤ ਸਿੰਘ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਪਹਿਲਾਂ ਹੀ ਕੇਸ ਦਰਜ ਹੈ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਸ ਕੇਸ ਵਿੱਚ ਉਕਤ ਐਸ.ਐਚ.ਓ. ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

ਪੰਜਾਬ ਦੀ ਧੀ ਨੇ ਇਟਲੀ ‘ਚ ਕੀਤਾ ਸੂਬੇ ਦਾ ਨਾਂ ਰੋਸ਼ਨ, ਦੌੜਾਂ ‘ਚ ਜਿੱਤਿਆ ਗੋਲਡ ਮੈਡਲ ॥ Latest News

0

ਪੰਜਾਬ ਦੀ ਧੀ ਨੇ ਇਟਲੀ ‘ਚ ਕੀਤਾ ਸੂਬੇ ਦਾ ਨਾਂ ਰੋਸ਼ਨ, ਦੌੜਾਂ ‘ਚ ਜਿੱਤਿਆ ਗੋਲਡ ਮੈਡਲ

ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਆਏ ਦਿਨ ਮੱਲਾਂ ਮਾਰਨ ਦੇ ਝੰਡੇ ਗੱਡਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣਦੀਆ ਹਨ। ਜਿਸ ਕਰਕੇ ਗੋਰੇ ਵੀ ਇੰਨਾ ਦੇ ਕਾਇਲ ਹਨ। ਵਿਦੇਸਾਂ ਵਿੱਚ ਇਸ ਕਾਮਯਾਬੀਆ ਦੇ ਝੰਡੇ ਵਿੱਚ ਹੋਰ ਵਾਧਾ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਾਨਖਾਨਾ ਦੇ ਨਾਲ ਸਬੰਧਤ ਮਾਪਿਆਂ ਦੀ ਲਾਡਲੀ ਧੀ ਲਵਪ੍ਰੀਤ ਰਾਏ ਨੇ, ਜਿਸ ਨੇ ਇਮੀਲੀਆ ਰੋਮਾਨਾ ਵਿੱਚ ਹੋਈਆਂ ਸਟੇਟ ਪੱਧਰ ਦੀਆ ਤੇ 800 ਮੀਟਰ ਦੀਆਂ ਦੌੜਾਂ ਵਿੱਚ ਫਾਈਨਲ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।

ਇਸ ਤੋਂ ਇਲਾਵਾ ਉਹ 26 ਅਤੇ 28 ਜੁਲਾਈ ਨੂੰ ਰਾਸ਼ਟਰੀ ਪੱਧਰ ਤੇ ਅੰਡਰ 20 ਦੀਆ ਇਟਲੀ ਦੇ ਸ਼ਹਿਰ ਰੇਤੀ ਵਿੱਚ ਹੋਣ ਵਾਲੀ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੀ ਹੈ, ਲਵਪ੍ਰੀਤ ਰਾਏ ਜੋ ਕਿ ਇਟਲੀ ਦੇ ਸ਼ਹਿਰ ਰਾਵੇਨਾ ਦੇ ਕਸਬਾ ਬ੍ਰਿਸੀਗੇਲਾ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ || Latest News

ਇਸ ਦੀ ਉਮਰ 19 ਸਾਲ ਹੈ ਅਤੇ ਇਟਲੀ ਦੀ ਹੀ ਜੰਮਪਲ ਹੈ ਅਤੇ ਪੜ੍ਹਾਈ ਵੀ ਕਰ ਰਹੀ ਹੈ, ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਉਸ ਦੇ ਪਿਤਾ ਅਮਰਜੀਤ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਬੇਟੀ ਹੁਣ ਤੱਕ ਵੱਡੀ ਗਿਣਤੀ ਵਿੱਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਜਿੱਤ ਚੁੱਕੀ ਹੈ, ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਖੇਡ ਵੱਲ ਧਿਆਨ ਦੇ ਰਹੀ ਹੈ।

ਹੁਣ ਉਹ ਨੈਸ਼ਨਲ ਪੱਧਰ 800 ਮੀਟਰ ਦੀਆਂ ਦੌੜਾਂ ਵਿੱਚ ਵੀ ਜਲਦੀ ਹੀ ਉਹ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਬੇਟੀ ਦੀ ਰੁਚੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸੀ। ਉਹ ਇਸ ਸਮੇਂ ਫਰਾਰੇ ਯੁਨੀਵਰਸਿਟੀ ਤੋਂ ਬਾਇੳ ਟੈਕਨੋਲੋਜੀ ਮੈਡੀਕਲ ਦੀ ਡਿਗਰੀ ਕਰ ਰਹੀ ਹੈ। ਗੋਲੀ ਵਾਂਗਰ ਤੇਜ ਦੌੜਨ ਵਾਲੀ ਪੰਜਾਬਣ ਧੀ ਆਪਣੀ ਕਾਬਲੀਅਤ ਲਈ ਇਟਾਲੀਅਨ ਲੋਕਾਂ ਤੇ ਖ਼ੂਬ ਚਰਚਾ ਬਟੋਰ ਰਹੀ ਹੈ।

ਤੂਫਾਨ ਬੇਰੀਲ ਨੇ ਟੈਕਸਾਸ ‘ਚ ਦਿੱਤੀ ਦਸਤਕ, ਇਲਾਕਾ ਖਾਲੀ ਕਰਨ ਦੀ ਜਾਰੀ ਹੋਈ ਚਿਤਾਵਨੀ ॥ Today News

0

ਤੂਫਾਨ ਬੇਰੀਲ ਨੇ ਟੈਕਸਾਸ ‘ਚ ਦਿੱਤੀ ਦਸਤਕ, ਇਲਾਕਾ ਖਾਲੀ ਕਰਨ ਦੀ ਜਾਰੀ ਹੋਈ ਚਿਤਾਵਨੀ

ਅਮਰੀਕਾ ਦੇ ਕੈਲੀਫੋਰਨੀਆ ‘ਚ ਡੈਥ ਵੈਲੀ ਅਤੇ ਵੇਗਾਸ ‘ਚ ਜਿੱਥੇ ਗਰਮੀ ਕਹਿਰ ਮਚਾ ਰਹੀ ਹੈ, ਉਥੇ ਹੀ ਟੈਕਸਾਸ ‘ਚ ਤੂਫਾਨ ਬੇਰੀਲ ਨੇ ਦਸਤਕ ਦਿੱਤੀ ਹੈ। ਇੱਥੇ ਜਮਾਇਕਾ ਬੀਚ ‘ਤੇ ਤੂਫ਼ਾਨ ਦੀ ਚਪੇਟ ‘ਚ ਆਉਣ ਕਾਰਨ ਬਿਜਲੀ ਦੀਆਂ ਤਾਰਾਂ ਫਟਣ ਤੋਂ ਬਾਅਦ ਕਈ ਧਮਾਕੇ ਦਰਜ ਕੀਤੇ ਗਏ ਅਤੇ ਬਲੈਕਆਊਟ ਹੋ ਗਿਆ ਸੀ। ਹਿਊਸਟਨ ਪਹੁੰਚਣ ਤੱਕ ਇਹ ਸ਼੍ਰੇਣੀ 2 ਦਾ ਤੂਫਾਨ ਬਣ ਜਾਵੇਗਾ।

ਟੈਕਸਾਸ ਤੱਟ ਬੇਰੀਲ ਲਈ ਤਿਆਰ ਹੈ, ਜਿਸ ਦੇ ਸੋਮਵਾਰ ਨੂੰ ਸ਼੍ਰੇਣੀ 1 ਤੂਫਾਨ ਦੇ ਰੂਪ ਵਿੱਚ ਲੈਂਡਫਾਲ ਕਰਨ ਦੀ ਉਮੀਦ ਹੈ। ਤੱਟਵਰਤੀ ਖੇਤਰ ਦੇ ਹਜ਼ਾਰਾਂ ਨਿਵਾਸੀਆਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ। ਟੈਕਸਾਸ ਦੇ ਅਧਿਕਾਰੀਆਂ ਨੇ ਹਜ਼ਾਰਾਂ ਤੱਟਵਰਤੀ ਨਿਵਾਸੀਆਂ ਨੂੰ ਐਤਵਾਰ ਨੂੰ ਘਰ ਖਾਲੀ ਕਰਨ ਦੀ ਅਪੀਲ ਕੀਤੀ ਕਿਉਂਕਿ ਟ੍ਰੋਪੀਕਲ ਤੂਫਾਨ ਬੇਰੀਲ ਸੋਮਵਾਰ ਸਵੇਰੇ ਸ਼੍ਰੇਣੀ 1 ਤੂਫਾਨ ਦੇ ਰੂਪ ਵਿੱਚ ਲੈਂਡਫਾਲ ਕਰਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ || Latest News

ਘਰਾਂ ਨੂੰ ਤਬਾਹ ਕਰਨ, ਬਿਜਲੀ ਦੀਆਂ ਲਾਈਨਾਂ ਨੂੰ ਢਾਹਣ ਅਤੇ ਕੈਰੇਬੀਅਨ ਦੇ ਰਸਤੇ ‘ਤੇ ਘੱਟੋ-ਘੱਟ 10 ਲੋਕਾਂ ਦੀ ਮੌਤ ਤੋਂ ਬਾਅਦ, ਬੇਰੀਲ ਨੇ ਟੈਕਸਾਸ ਦੀ ਖਾੜੀ ਦੇ ਤੱਟ ‘ਤੇ, ਕਾਰਪਸ ਕ੍ਰਿਸਟੀ ਅਤੇ ਗੈਲਵੈਸਟਨ ਦੇ ਵਿਚਕਾਰ, 65 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ ਮਾਟਾਗੋਰਡਾ ਖਾੜੀ ਵੱਲ ਵਧਿਆ।

ਪੂਰਬੀ ਸਮੇਂ ਸ਼ਾਮ 5 ਵਜੇ ਤੂਫਾਨ ਕਾਰਪਸ ਕ੍ਰਿਸਟੀ ਤੋਂ 135 ਮੀਲ ਦੱਖਣ-ਪੂਰਬ ਵੱਲ ਸੀ ਅਤੇ 12 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਪੱਛਮ ਵੱਲ ਵਧ ਰਿਹਾ ਸੀ। ਤੂਫਾਨ ਦੇ ਬਾਹਰੀ ਮੀਂਹ ਦੇ ਬੈਂਡ ਪਹਿਲਾਂ ਹੀ ਖਤਰਨਾਕ ਤੂਫਾਨ ਦੇ ਵਾਧੇ, ਫਲੈਸ਼ ਹੜ੍ਹਾਂ, ਤੇਜ਼ ਹਵਾਵਾਂ ਅਤੇ ਸੰਭਵ ਤੌਰ ‘ਤੇ ਰਾਤੋ-ਰਾਤ ਤੂਫਾਨ ਦੇ ਨਾਲ ਦੱਖਣੀ ਟੈਕਸਾਸ ਦੇ ਤੱਟ ਦੇ ਕਿਨਾਰੇ ਆ ਰਹੇ ਸਨ।

ਟੈਕਸਾਸ ਅਤੇ ਲੁਈਸਿਆਨਾ ਤੱਟਰੇਖਾ ਦਾ ਬਹੁਤਾ ਹਿੱਸਾ ਲਗਭਗ 1½ ਫੁੱਟ ਤੱਕ ਪਹੁੰਚ ਗਿਆ, ਜਦੋਂ ਕਿ ਲਹਿਰਾਂ ਵੱਧ ਰਹੀਆਂ ਸਨ। ਟੈਕਸਾਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ (ਆਰ) ਨੇ 121 ਕਾਉਂਟੀਆਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਅਤੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਸੋਮਵਾਰ ਨੂੰ ਯਾਤਰਾ ਕਰਨਾ ਮੁਸ਼ਕਲ ਹੋਵੇਗਾ।

 

BSF ਨੇ ਸਰਹੱਦ ‘ਤੇ 2 ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਪੈਕੇਟ ਸਮੇਤ ਕੀਤਾ ਕਾਬੂ ॥ Punjab News ॥ Latest News

0

BSF ਨੇ ਸਰਹੱਦ ‘ਤੇ 2 ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਪੈਕੇਟ ਸਮੇਤ ਕੀਤਾ ਕਾਬੂ

ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭਾਨੇਵਾ ਤੋਂ ਟਰੈਕਟਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਕ ਕਿਲੋ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਐਤਵਾਰ, 7 ਜੁਲਾਈ ਦੀ ਰਾਤ ਨੂੰ ਬੀਐਸਐਫ ਦੇ ਖੁਫੀਆ ਵਿੰਗ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਇੱਕ ਖੇਤ ਵਿੱਚ ਇੱਕ ਖੇਪ ਮਿਲਣ ਦੀ ਸੂਚਨਾ ਮਿਲੀ ਸੀ।

ਬੀਐਸਐਫ ਦੇ ਜਵਾਨਾਂ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਟਰੈਕਟਰ ਚਲਾ ਰਹੇ ਦੋ ਵਿਅਕਤੀਆਂ ਨੇ ਖੇਪ ਨੂੰ ਚੁੱਕ ਲਿਆ। ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਰਾਤ ਕਰੀਬ 11:30 ਵਜੇ ਫਿਰੋਜ਼ਪੁਰ ਜ਼ਿਲ੍ਹੇ ਦੇ ਭਾਨੇਵਾਲਾ ਪਿੰਡ ਨੇੜੇ ਉਸ ਸਮੇਂ ਰੋਕਿਆ ਜਦੋਂ ਉਹ ਆਪਣੇ ਪਿੰਡ ਪਰਤ ਰਹੇ ਸੀ।

ਇਹ ਵੀ ਪੜ੍ਹੋ: ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ…

ਉਨ੍ਹਾਂ ਦੱਸਿਆ ਕਿ ਦੋਵਾਂ ਦੀ ਉਮਰ 27 ਅਤੇ 50 ਸਾਲ ਦੇ ਕਰੀਬ ਹੈ ਅਤੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚਾਂਦੀਵਾਲਾ ਦੇ ਵਸਨੀਕ ਹਨ। ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ, ਤਲਾਸ਼ੀ ਲਈ ਗਈ ਅਤੇ ਉਨ੍ਹਾਂ ਦੇ ਟਰੈਕਟਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਜਵਾਨਾਂ ਨੇ ਟਰੈਕਟਰ ‘ਚੋ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ (ਕੁੱਲ ਭਾਰ 1.00 ਕਿਲੋਗ੍ਰਾਮ) ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ। ਫੜੇ ਗਏ ਵਿਅਕਤੀਆਂ, ਟਰੈਕਟਰਾਂ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਨੂੰ ਅਗਲੇਰੀ ਜਾਂਚ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦਾ ਸਮਾਨ ਵੀ ਕੀਤਾ ਬਰਾਮਦ ॥ Punjab News ॥ Hoshiarpur

0

ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦਾ ਸਮਾਨ ਵੀ ਕੀਤਾ ਬਰਾਮਦ

ਹੁਸ਼ਿਆਰਪੁਰ ਵਿੱਚ CIA ਸਟਾਫ਼ ਦੇ ਇੰਚਾਰਜ ਗੁਰਪ੍ਰੀਤ ਸਿੰਘ ਤੇ ਥਾਣਾ ਬੁੱਲੋਵਾਲ ਥਾਣਾ ਪੁਲਿਸ ਦੀ ਅਗਵਾਈ ਵਿੱਚ ਲੁਟੇਰਾ ਗਿਰੋਹ ਦੇ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੇ ਕੋਲੋਂ ਲੁੱਟ ਦੀਆਂ ਸੋਨੇ ਦੀਆਂ ਦੋ ਜੋੜੀ ਵਾਲੀਆਂ ਤੇ ਚੋਰੀ ਦੀ ਬਾਈਕ ਬਰਾਮਦ ਕੀਤੇ ਗਏ ਹਨ।

DSP ਨਰਿੰਦਰ ਸਿੰਘ ਨੇ ਦੱਸਿਆ ਕਿ ਪੰਡੋਰੀ ਬਾਵਾ ਦਾਸ ਪਿੰਡ ਦੀ ਜਸਵੀਰ ਕੌਰ ਪਤਨੀ ਅਵਤਾਰ ਸਿੰਘ ਨੇ ਦੱਸਿਆ ਸੀ ਕਿ ਉਹ ਆਂਗਣਵਾੜੀ ਵਰਕਰ ਬਲਵਿੰਦਰ ਕੌਰ ਵਾਸੀ ਆਲੋਵਾਲ ਦੇ ਨਾਲ 3 ਜੂਨ ਨੂੰ ਦੁਪਹਿਰ ਵਿੱਚ ਆਪਣੇ ਪਿੰਡ ਪੰਡੋਰੀ ਬਾਵਾ ਦਾਸ ਨੂੰ ਆ ਰਹੀ ਸੀ। ਪਿੰਡ ਖੰਡਿਆਲਾ ਸੈਨਿਯਾਂ ਪੁਲ ਦੇ ਨੇੜੇ ਉਨ੍ਹਾਂ ਪਿੱਛੇ ਦੋ ਬਾਈਕ ਸਵਾਰ ਨੌਜਵਾਨ ਲੱਗ ਗਏ। ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕੀ ਦਿੰਦੇ ਹੋਏ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਤੇ ਫਰਾਰ ਹੋ ਗਏ। ਉਨ੍ਹਾਂ ਨੇ ਥਾਣਾ ਬੁਲੋਵਾਲ ਵਿੱਚ ਪਹੁੰਚ ਕੇ ਸ਼ਿਕਾਇਤ ਦਿੱਤੀ। ਪੀੜਤ ਮਹਿਲਾਵਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। SSP ਨੇ ਉਕਤ ਮਾਮਲੇ ਵਿੱਚ CIA ਸਟਾਫ ਤੇ SHO ਬੁੱਲੋਵਾਲ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਸੀ।

ਇਹ ਵੀ ਪੜ੍ਹੋ: ਅੱਜ ਤੋਂ ਬੰਦ ਹੋ ਜਾਵੇਗਾ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ , 2 ਦਿਨ ਲਈ ਸ਼ਰਾਬ ਦੇ ਠੇਕੇ ਰਹਿਣਗੇ ਬੰਦ || Jalandhar Election

SHO ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ CCTV ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਿਆ ਕਿ ਉਕਤ ਵਾਰਦਾਤ ਹਰਜੀਤ ਸਿੰਘ ਵਾਸੀ ਹੁਸੈਨਪੁਰ ਥਾਣਾ ਨਕੋਦਰ ਤੇ ਗੁਰਪ੍ਰੀਤ ਸਿੰਘ ਵਾਸੀ ਮਹਿਤਪੁਰ ਜ਼ਿਲ੍ਹਾ ਜਲੰਧਰ ਨੇ ਕੀਤੀ ਹੈ। ਪੁਲਿਸ ਨੇ ਦੋਹਾਂ ਦੇ ਪਿੰਡਾਂ ਵਿੱਚ ਰੇਡ ਕੀਤੀ ਤਾਂ ਮੁਲਜ਼ਮ ਪੁਲਿਸ ਅੜਿੱਕੇ ਚੜ੍ਹ ਗਏ। ਪੁੱਛਗਿੱਛ ਵਿੱਚ ਦੋਹਾਂ ਦੀ ਨਿਸ਼ਾਨਦੇਹੀ ‘ਤੇ ਮਹਿਲਾ ਜਸਵੀਰ ਕੌਰ ਤੋਂ ਲੁੱਟੀਆਂ ਸੋਨੇ ਦੀਆਂ ਵਾਲੀਆਂ ਤੇ ਵਾਰਦਾਤ ਵਿੱਚ ਇਸਤੇਮਾਲ ਗਈ ਬਾਈਕ ਨੂੰ ਬਰਾਮਦ ਕੀਤਾ ਗਿਆ। SHO ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।