ਐਤਵਾਰ ਨੂੰ Australia ‘ਚ ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ, ਜਾਣੋ ਵਜ੍ਹਾ || International News

0
116
On Sunday, the clocks in Australia will be one hour ahead, know the reason

ਐਤਵਾਰ ਨੂੰ Australia ‘ਚ ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ, ਜਾਣੋ ਵਜ੍ਹਾ

ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇਅ ਲਾਈਟ ਸੇਵਿੰਗ’ ਨਿਯਮ ਤਹਿਤ ਐਤਵਾਰ 6 ਅਕਤੂਬਰ ਸਵੇਰੇ ਦੋ ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾਊਥ ਆਸਟ੍ਰੇਲੀਆ ‘ਚ ਹੋਵੇਗੀ। ਬਾਕੀ ਸੂਬਿਆਂ ਨਾਰਦਨ ਟੈਰੀਟਰੀ, ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ ‘ਚ ਇਹ ਸਮਾਂ ਤਬਦੀਲੀ ਨਹੀਂ ਹੋਵੇਗੀ।

ਬਿਜਲੀ ਦੀ ਬਚਤ ਕਰਨ ਲਈ ਕੀਤਾ ਜਾਂਦਾ ਇਹ ਕੰਮ

ਹਰ ਸਾਲ ਆਸਟ੍ਰੇਲੀਆ ਦੇ ਇੰਨਾ ਸੂਬਿਆਂ ‘ਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇਕ ਘੰਟੇ ਦੇ ਲਈ ਅੱਗੇ ਹੋ ਜਾਂਦੀਆਂ ਹਨ। ਇਹ ਤਬਦੀਲੀ ਸੂਰਜੀ ਰੌਸ਼ਨੀ ਦੀ ਵੱਧ ਵਰਤੋਂ ਤੇ ਬਿਜਲੀ ਦੀ ਬਚਤ ਕਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਹੋਈਆਂ ਰੱਦ

ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫਰਕ

ਸਮਾਂ ਤਬਦੀਲੀ ਨਾਲ ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫਰਕ ਰਹਿ ਜਾਵੇਗਾ। ਬਿਜਲੀ ਬਚਤ ਕਰਨ ਦਾ ਇਹ ਸੁਝਾਅ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ ਸੀ ਜੋ ਅੱਜ ਵੀ ਬਿਜਲੀ ਦੀ ਬਚਤ ਲਈ ਸਹਾਈ ਹੋ ਰਿਹਾ ਹੈ।

 

 

 

 

 

 

 

 

 

LEAVE A REPLY

Please enter your comment!
Please enter your name here