Home Blog Page 1463

ਚੰਡੀਗੜ੍ਹ ਵਾਸੀਆਂ ਨੂੰ ਝਟਕਾ ! 1 ਅਗਸਤ ਤੋਂ ਵਧਣਗੀਆਂ ਬਿਜਲੀ ਦੀਆਂ ਕੀਮਤਾਂ || Chandigarh News

0
A shock to the residents of Chandigarh! Electricity prices will increase from August 1

ਚੰਡੀਗੜ੍ਹ ਵਾਸੀਆਂ ਨੂੰ ਝਟਕਾ ! 1 ਅਗਸਤ ਤੋਂ ਵਧਣਗੀਆਂ ਬਿਜਲੀ ਦੀਆਂ ਕੀਮਤਾਂ

ਪਾਣੀ ਦੇ ਬਾਅਦ ਹੁਣ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਾਸੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਦਰਅਸਲ ,1 ਅਗਸਤ ਤੋਂ ਬਿਜਲੀ ਦੀਆਂ ਕੀਮਤਾਂ ਵੱਧਣ ਜਾ ਰਹੀਆਂ ਹਨ | ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿਭਾਗ ਦੀ ਪਟੀਸ਼ਨ ‘ਤੇ ਸੁਣਵਾਈ ਦੇ ਬਾਅਦ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਦੋ ਸਲੈਬਾਂ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਕਾਰਨ ਬਿਜਲੀ 16 ਫ਼ੀਸਦੀ ਮਹਿੰਗੀ ਹੋ ਜਾਵੇਗੀ। ਘਰੇਲੂ ਬਿਜਲੀ ਦੇ ਬਿਲਾਂ ‘ਤੇ ਲੱਗਣ ਵਾਲਾ ਫਿਕਸਡ ਚਾਰਜ ਦੁੱਗਣਾ ਹੋ ਜਾਵੇਗਾ।

ਘਰੇਲੂ ਬਿਜਲੀ ਦੀਆਂ ਕੀਮਤਾਂ ਵਧਣ ਦਾ ਦਿੱਤਾ ਸੀ ਪ੍ਰਸਤਾਵ

ਇਸ ਵਾਰ ਇੰਜੀਨੀਅਰਿੰਗ ਵਿਭਾਗ ਨੇ 23.35 ਫ਼ੀਸਦੀ ਘਰੇਲੂ ਬਿਜਲੀ ਦੀਆਂ ਕੀਮਤਾਂ ਵਧਣ ਦਾ ਪ੍ਰਸਤਾਵ ਦਿੱਤਾ ਸੀ ਪਰ ਸੁਣਵਾਈ ਦੌਰਾਨ ਲੋਕਾਂ ਨੇ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਸੀ। ਜਿਸ ਕਾਰਨ ਲੋਕਾਂ ਦਾ ਮੰਨਣਾ ਸੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ ਪਰ JERC ਨੇਲੋਕਾਂ ਨੂੰ ਝਟਕਾ ਦਿੰਦੇ ਹੋਏ 23.35 ਫ਼ੀਸਦੀ ਨਾ ਵਧਾ ਕੇ 16 ਫ਼ੀਸਦੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ : MP ਹਰਭਜਨ ਸਿੰਘ ਨੇ ਅੰਮ੍ਰਿਤਸਰ ਤੋਂ ਅਮਰੀਕਾ ਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ

ਸ਼ੁਰੂਆਤੀ ਸਲੈਬ ਦੇ ਵਿਚਾਲੇ ਕੋਈ ਵਾਧਾ ਨਹੀਂ ਕੀਤਾ ਗਿਆ

ਸ਼ੁਰੂਆਤੀ ਸਲੈਬ 0-150 ਯੂਨਿਟ ਦੇ ਵਿਚਾਲੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਲੋਕਾਂ ਨੂੰ ਪਹਿਲਾਂ ਵੀ 2.75 ਰੁਪਏ ਪ੍ਰਤੀ ਯੂਨਿਟ ਖਰਚ ਕਰਨੇ ਪੈਂਦੇ ਸਨ, ਹੁਣ ਵੀ ਇੰਨੇ ਹੀ ਲੱਗਣਗੇ। 151 ਤੋਂ 400 ਯੂਨਿਟ ਤੱਕ ਪਹਿਲਾਂ 4.25 ਰੁਪਏ ਦੇਣੇ ਪੈਂਦੇ ਸਨ ਹੁਣ 4.80 ਰੁਪਏ ਖਰਚ ਕਰਨੇ ਪੈਣਗੇ। 400 ਯੂਨਿਟ ਤੋਂ ਜ਼ਿਆਦਾ ਦੇ ਲਈ ਪਹਿਲਾਂ ਪ੍ਰਤੀ ਯੂਨਿਟ 4.65 ਰੁਪਏ ਖਰਚ ਕਰਨੇ ਪੈਂਦੇ ਸਨ, ਹੁਣ 5.40 ਰੁਪਏ ਖਰਚ ਕਰਨੇ ਪੈਣਗੇ। ਸਭ ਤੋਂ ਜ਼ਿਆਦਾ ਵਾਧਾ ਫਿਕਸ ਚਾਰਜ ਵਿੱਚ ਹੋਇਆ ਹੈ, ਜਿਸਨੂੰ 15 ਰੁਪਏ ਤੋਂ ਸਿੱਧਾ 30 ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਹੀ ਕਮਰਸ਼ੀਅਲ ਕੈਟੇਗਰੀ ਦੇ ਪਹਿਲੇ ਦੋ ਸਲੈਬਾਂ ਵਿੱਚ ਕੀਮਤਾਂ ਵਿੱਚ ਬਦਲਾਅ ਨਹੀਂ ਹੋਇਆ ਹੈ। 0-150 ਯੂਨਿਟ ਦੇ ਹੁਣ ਵੀ 4.50 ਰੁਪਏ ਪ੍ਰਤੀ ਯੂਨਿਟ, 151-400 ਦੇ ਲਈ 4.70 ਪ੍ਰਤੀ ਯੂਨਿਟ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ 400 ਯੂਨਿਟ ਤੋਂ ਉੱਤੇ ਪਹਿਲਾਂ 5 ਰੁਪਏ ਪ੍ਰਤੀ ਯੂਨਿਟ ਦੀ ਜਗ੍ਹਾ 5.90 ਰੁਪਏ ਖਰਚ ਕਰਨੇ ਪੈਣਗੇ।

 

 

 

 

ਵਿਜੀਲੈਂਸ ਨੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ ॥ Punjab News ॥ Latest News

0

ਵਿਜੀਲੈਂਸ ਨੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਵਿਜੀਲੈਂਸ ਟੀਮ (Vigilance Team) ਨੇ ਨਗਰ ਨਿਗਮ ਬਟਾਲਾ ਦੇ ਜੇਈ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜੇਈ ਜਤਿੰਦਰ ਕੋਲ ਨਗਰ ਨਿਗਮ ਪਠਾਨਕੋਟ ਦਾ ਚਾਰਜ ਵੀ ਹੈ।

ਨਗਰ ਨਿਗਮ ਬਟਾਲਾ ਦੇ ਮੁਲਾਜ਼ਮਾਂ ਨੂੰ ਜਿਵੇਂ ਹੀ ਵਿਜੀਲੈਂਸ ਟੀਮ ਦੇ ਆਉਣ ਦਾ ਪਤਾ ਲੱਗਾ ਤਾਂ ਦਫ਼ਤਰ ‘ਚ ਤਰਥੱਲ ਮੱਚ ਗਈ। ਵਿਜੀਲੈਂਸ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਕਰਤਾ ਹਰਪਾਲ ਸਿੰਘ ਵਾਸੀ ਪਠਾਨਕੋਟ ਤੋਂ ਸ਼ਿਕਾਇਤ ਮਿਲੀ ਸੀ ਕਿ ਇੰਜੀਨੀਅਰਿੰਗ ਸ਼ਾਖਾ ਦੇ ਜੇਈ ਜਤਿੰਦਰ ਨੇ ਜ਼ਮੀਨ ‘ਤੇ ਕਿਸੇ ਕੰਮ ਦੇ ਬਦਲੇ 1 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ ਬਟਾਲਾ ਆ ਕੇ ਪੈਸੇ ਦੇਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ ਪਠਾਨਕੋਟ ‘ਚ ਦੇਖੇ ਗਏ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ॥ Punjab News ॥ Latest News

ਵਿਜੀਲੈਂਸ ਨੇ ਨਗਰ ਨਿਗਮ ਬਟਾਲਾ ਦੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ, ਪਠਾਨਕੋਟ ਦਾ ਵੀ ਹੈ ਚਾਰਜਵਿਜੀਲੈਂਸ ਨੇ ਨਗਰ ਨਿਗਮ ਬਟਾਲਾ ਦੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ, ਪਠਾਨਕੋਟ ਦਾ ਵੀ ਹੈ ਚਾਰਜ
ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਬਟਾਲਾ ਨਗਰ ਨਿਗਮ ਪਹੁੰਚੀ ਤੇ ਮੁਲਜ਼ਮ ਜੇਈ ਜਤਿੰਦਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕਰ ਲਿਆ।

ਦਿੱਲੀ ਹਾਈਕੋਰਟ ਨੇ CM ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵੱਡੀ ਰਾਹਤ ॥ Latest News

0

ਦਿੱਲੀ ਹਾਈਕੋਰਟ ਨੇ CM ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵੱਡੀ ਰਾਹਤ

ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਆਪਣੇ ਵਕੀਲਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਹਫ਼ਤੇ ਵਿੱਚ ਦੋਮੀਟਿੰਗਾਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ: Paris Olympics 2024- ਭਾਰਤ ਦੀ ਮਹਿਲਾ-ਪੁਰਸ਼ ਟੀਮ ਪਹੁੰਚੀ ਕੁਆਰਟਰ ਫਾਈਨਲ ‘ਚ ॥ Latest News

ਹਾਲ ਹੀ ‘ਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਵਕੀਲਾਂ ਨਾਲ ਵਧੀਕ ਮੁਲਾਕਾਤ ਦੀ ਕੇਜਰੀਵਾਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਹਾਈਕੋਰਟ ਦਾ ਰੁਖ ਕੀਤਾ। ਹੁਣ ਹਾਈ ਕੋਰਟ ਨੇ ਵਕੀਲਾਂ ਨਾਲ ਆਨਲਾਈਨ ਮੀਟਿੰਗਾਂ ਦੀ ਇਜਾਜ਼ਤ ਦੇ ਦਿੱਤੀ ਹੈ।

ਦੱਸ ਦਈਏ ਕਿ ਕਥਿਤ ਆਬਕਾਰੀ ਘੁਟਾਲੇ ਮਾਮਲੇ ‘ਚ ਜੇਲ ਦੇ ਨਿਯਮਾਂ ਮੁਤਾਬਕ ਹੁਣ ਤੱਕ ਕੇਜਰੀਵਾਲ ਨੂੰ ਹਫਤੇ ‘ਚ ਦੋ ਵਾਰ ਆਪਣੇ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ।

ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਨੂੰ ਮਿਲੀ ਨੌਕਰੀ, ਪ੍ਰਸ਼ਾਸਨ ਦਾ ਕੀਤਾ ਧੰਨਵਾਦ ॥ Latest News

0

ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਨੂੰ ਮਿਲੀ  ਨੌਕਰੀ,ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਨੌਕਰੀ ਜੁਆਇਨ ਕਰਨ ਤੋਂ ਬਾਅਦ ਲੁਧਿਆਣਾ ਪਹੁੰਚੇ ਅੰਤਰਾਸ਼ਟਰੀ ਪਹਿਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ । ਢੋਲ ਵਜਾ ਕੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ । ਬੀਤੇ ਦਿਨ ਹੀ ਲੁਧਿਆਣਾ ਦੇ ਵਿੱਚ ਲੁਧਿਆਣਾ ਡੀ ਸੀ ਦਫਤਰ ਦੇ ਬਾਹਰ ਬੂਟ ਪਾਲਿਸ਼ ਕਰ ਕੀਤਾ ਸੀ ਪ੍ਰਦਰਸ਼ਨ। ਨੌਕਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ । ਕਿਹਾ ਹੁਣ ਆਊਟ ਸੋਰਸ ਤੇ ਮਿਲੀ ਹੈ ਨੌਕਰੀ ਪਰ ਪ੍ਰਸ਼ਾਸਨ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਜਲਦ ਹੀ ਪੱਕਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਦਾ ਸੁਪਨਾ ਪੂਰਾ ਹੋਇਆ ਹੈ ਤੇ ਉਹ ਚਾਹੁਣਗੇ ਕਿ ਲੋਕ ਆਸ ਨਾ ਛੱਡਣ।

ਇਸ ਦੌਰਾਨ ਕਰਾਟੇ ਖਿਡਾਰੀ ਭਾਵੁਕ ਹੋ ਗਿਆ ਉਹਨਾਂ ਕਿਹਾ ਕਿ ਮੇਰੇ ਪਿਤਾ ਦਾ ਸੁਪਨਾ ਸੀ ਕਿ ਮੈਂ ਨੌਕਰੀ ਲੱਗਾਗਾ ਪਰ ਦੋ ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਮੈਂ 27 ਸਾਲ ਉਡੀਕ ਕੀਤੀ ਹੈ ਇਸ ਦਿਨ ਦੀ ਹਾਲਾਂਕਿ ਉਹਨਾਂ ਕਿਹਾ ਕਿ ਮੈਨੂੰ ਫਿਲਹਾਲ ਕੱਚੇ ਭਰਤੀ ਕੀਤਾ ਗਿਆ ਹੈ ਅਤੇ 13 ਰੁਪਏ ਮੈਨੂੰ ਤਨਖਾਹ ਦਿੱਤੀ ਜਾਵੇਗੀ ਪਰ ਉਹਨਾਂ ਖੁਸ਼ੀ ਜਤਾਈ ਕਿ ਜੇਕਰ ਅੱਜ ਮੈਨੂੰ ਨੌਕਰੀ ਮਿਲੀ ਹੈ ਤਾਂ ਕਿਤੇ ਨਾ ਕਿਤੇ ਇਸਟ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਕਿਹਾ ਕਿ ਜਿਨਾਂ ਨੇ ਪਹਿਲ ਦੇ ਅਧਾਰ ਤੇ ਮੇਰੀ ਖਬਰ ਨਸ਼ਰ ਕੀਤੀ ਅਤੇ ਭਗਵੰਤ ਮਾਨ ਅਤੇ ਖੇਡ ਮੰਤਰੀ ਤੱਕ ਇਹ ਗੱਲ ਪਹੁੰਚੀ ਜਿਨਾਂ ਨੇ ਅੱਜ ਲੁਧਿਆਣਾ ਦੀ ਡੀਸੀ ਨੂੰ ਨਿਰਦੇਸ਼ ਦਿੱਤੇ ਅਤੇ ਮੈਨੂੰ ਨੌਕਰੀ ਦਿੱਤੀ ਹੈ।

ਇੰਟਰਨੈਸ਼ਨਲ ਕਰਾਟੇ ਖਿਡਾਰੀ ਤਰੁਣ ਦੇ ਨਾਲ ਗੌਰਵ ਸੱਚਾ ਯਾਦਵ ਨੇ ਵੀ ਪੰਜਾਬ ਸਰਕਾਰ ਦਾ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਜੇਕਰ ਅੱਜ ਵੀ ਲੋਕਤੰਤਰ ਨੂੰ ਕਿਸੇ ਨੇ ਜਿੰਦਾ ਰੱਖਿਆ ਹੈ ਤਾਂ ਉਹ ਮੀਡੀਆ ਹੈ ਮੀਡੀਆ ਕਰਕੇ ਹੀ ਅੱਜ ਸਾਡੀ ਆਵਾਜ਼ ਉੱਤੇ ਪਹੁੰਚ ਸਕੀ ਹੈ।

ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਤਰੁਣ ਕਿਸੇ ਹੋਰ ਲਈ ਨਹੀਂ ਸਗੋਂ ਦੇਸ਼ ਦੇ ਲਈ ਖੇਡਿਆ ਸੀ ਹੁਣ ਤੱਕ ਉਹ 18 ਗੋਲਡ ਮੈਡਲ ਦੇਸ਼ ਦੇ ਨਾ ਕਰ ਚੁੱਕਾ ਹੈ ਉਹਨਾਂ ਕਿਹਾ ਕੋਈ ਗੱਲ ਨਹੀਂ ਇਸ ਵਰਗੇ ਹੋਰ ਵੀ ਲੱਖਾਂ ਖਿਡਾਰੀ ਹਨ ਜੋ ਅੱਜ ਨੌਕਰੀ ਦੀ ਉਡੀਕ ਚਹੇ ਹਨ। ਉਹਨਾਂ ਕਿਹਾ ਕਿ ਹੁਣ ਤਰੁਣ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਬਾਕੀਆਂ ਨੂੰ ਵੀ ਨੌਕਰੀ ਮਿਲੇਗੀ

MP ਹਰਭਜਨ ਸਿੰਘ ਨੇ ਅੰਮ੍ਰਿਤਸਰ ਤੋਂ ਅਮਰੀਕਾ ਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ || News of Punjab

0
MP Harbhajan Singh demanded to start direct flights from Amritsar to America and Canada

MP ਹਰਭਜਨ ਸਿੰਘ ਨੇ ਅੰਮ੍ਰਿਤਸਰ ਤੋਂ ਅਮਰੀਕਾ ਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੱਲੋਂ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਬਰਤਾਨੀਆ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਸਦਨ ਵਿੱਚ ਚੁੱਕਣ ਦੇ ਇੱਕ ਦਿਨ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ‘ਆਪ’ ਦੇ ਰਾਜ ਸਭਾ ਮੈਂਬਰ ਨੇ ਅੰਮ੍ਰਿਤਸਰ ਵਿੱਚ ਹਵਾਈ ਅੱਡੇ ਦੇ ਵਿਸਥਾਰ ਕਰਨ ਦੀ ਮੰਗ ਕੀਤੀ ਹੈ।

ਸੰਯੁਕਤ ਰਾਜ ਅਤੇ ਕੈਨੇਡਾ ਲਈ ਵੀ ਸਿੱਧੀਆਂ ਉਡਾਣਾਂ ਹੋਣ ਸ਼ੁਰੂ

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਿਆ ਹੈ ਕਿ ਦੇਸ਼ ਭਰ ਵਿੱਚ ਹਵਾਈ ਅੱਡੇ ਬਣਾਏ ਜਾ ਰਹੇ ਹਨ। ਹਾਲਾਂਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਛੋਟਾ ਹੈ ਅਤੇ ਇਸ ਦੇ ਵਿਸਥਾਰ ਦੀ ਲੋੜ ਹੈ। ਟਰਮੀਨਲ ਛੋਟਾ ਹੋਣ ਕਾਰਨ ਇਸ ਵੇਲੇ ਇੱਥੋਂ ਇੱਕ ਜਾਂ ਦੋ ਕੌਮਾਂਤਰੀ ਉਡਾਣਾਂ ਤੋਂ ਇਲਾਵਾ ਜ਼ਿਆਦਾਤਰ ਘਰੇਲੂ ਉਡਾਣਾਂ ਹੀ ਚਲਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਉੱਥੋਂ ਸੰਯੁਕਤ ਰਾਜ ਅਤੇ ਕੈਨੇਡਾ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਹੋਣ।

ਇਹ ਵੀ ਪੜ੍ਹੋ : ਅੱਜ ਹੋਵੇਗਾ ਪੈਰਿਸ ਓਲੰਪਿਕ ਦਾ ਆਗਾਜ਼ , ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ

ਪੰਜਾਬ ਦੇ ਲੋਕਾਂ ਦਾ ਬਚੇਗਾ ਕਾਫੀ ਖਰਚਾ

ਇਸ ਤੋਂ ਅੱਗੇ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਜਾਂ ਅਮਰੀਕਾ ਜਾਂਦੇ ਹਨ । ਜੇਕਰ ਪੰਜਾਬ ਤੋਂ ਅਮਰੀਕਾ ਜਾਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਹੁੰਦੀ ਹੈ ਤਾਂ ਇਸ ਨਾਲ ਪੰਜਾਬ ਦੇ ਲੋਕਾਂ ਦਾ ਕਾਫੀ ਖਰਚਾ ਬਚੇਗਾ । ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਨਾ ਹੋਣ ਕਾਰਨ ਲੋਕ ਪਹਿਲਾਂ ਪੰਜਾਬ ਤੋਂ ਦਿੱਲੀ ਆਉਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਵਾਧੂ ਸਫ਼ਰ ਅਤੇ ਰਿਹਾਇਸ਼ ਕਾਰਨ ਉਨ੍ਹਾਂ ਦਾ ਖਰਚਾ ਵੱਧ ਜਾਂਦਾ ਹੈ । ਅਜਿਹੀ ਸਥਿਤੀ ਵਿੱਚ ਜੇਕਰ ਅੰਮ੍ਰਿਤਸਰ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾਂਦਾ ਹੈ ਅਤੇ ਉਡਾਣਾਂ ਦੀ ਗਿਣਤੀ ਵਧਾਈ ਜਾਂਦੀ ਹੈ ਤਾਂ ਇਹ ਪੰਜਾਬ ਦੇ ਲੋਕਾਂ ਲਈ ਵੱਡੀ ਸਹੂਲਤ ਹੋਵੇਗੀ।

 

 

 

ਅੱਜ ਹੋਵੇਗਾ ਪੈਰਿਸ ਓਲੰਪਿਕ ਦਾ ਆਗਾਜ਼ , ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ || Olympic News

0
Paris Olympics will start today, Indian athletes will break the record of Tokyo Olympics

ਅੱਜ ਹੋਵੇਗਾ ਪੈਰਿਸ ਓਲੰਪਿਕ ਦਾ ਆਗਾਜ਼ , ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ

ਪੈਰਿਸ ਓਲੰਪਿਕ 2024 ਦਾ ਅੱਜ ਆਗਾਜ਼ ਹੋਣ ਜਾ ਰਿਹਾ ਹੈ | ਭਾਰਤ ਦੇ 117 ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਟੋਕੀਓ ਓਲੰਪਿਕ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਤਮਗੇ ਜਿੱਤੇ ਸਨ। ਇਸ ਵਾਰ ਭਾਰਤੀ ਖਿਡਾਰੀਆਂ ਦਾ ਟੀਚਾ ਮੈਡਲਾਂ ਦੀ ਗਿਣਤੀ ਨੂੰ ਦੋਹਰੇ ਅੰਕ ਵਿੱਚ ਪਹੁੰਚਾਉਣਾ ਹੋਵੇਗਾ।

ਭਾਰਤੀ ਓਲੰਪਿਕ ਸੰਘ ਨੇ 117 ਖਿਡਾਰੀਆਂ ਦਾ ਦਲ ਭੇਜਿਆ ਪੈਰਿਸ

ਇਸ ਦੇ ਨਾਲ ਹੀ ਭਾਰਤੀ ਓਲੰਪਿਕ ਸੰਘ ਨੇ 117 ਖਿਡਾਰੀਆਂ ਦਾ ਦਲ ਪੈਰਿਸ ਭੇਜਿਆ ਹੈ। ਇਸ ਵਿੱਚੋਂ 70 ਖਿਡਾਰੀ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣਗੇ। 47 ਭਾਰਤੀ ਖਿਡਾਰੀ ਅਜਿਹੇ ਹਨ ਜੋ ਇੱਕ ਜਾਂ ਇਸ ਤੋਂ ਜ਼ਿਆਦਾ ਵਾਰ ਓਲੰਪਿਕ ਵਿੱਚ ਭਾਗ ਲੈ ਚੁੱਕੇ ਹਨ। ਪੈਰਿਸ ਓਲੰਪਿਕ ਵਿੱਚ ਇੱਕ ਵਾਰ ਫਿਰ ਤੋਂ ਨੀਰਜ ਚੋਪੜਾ, ਮੀਰਾਬਾਈ ਚਾਨੂ, ਲਵਲੀਨਾ ਤੇ ਪੀਵੀ ਸਿੰਧੂ ਤੋਂ ਤਮਗੇ ਦੀ ਉਮੀਦ ਹੈ।

ਭਾਰਤ ਨੇ ਓਲੰਪਿਕ ਵਿੱਚ ਕੁੱਲ 35 ਮੈਡਲ ਜਿੱਤੇ

ਧਿਆਨਯੋਗ ਹੈ ਕਿ ਭਾਰਤ ਨੇ ਓਲੰਪਿਕ ਵਿੱਚ ਕੁੱਲ 35 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚ 10 ਸੋਨੇ ਦੇ, 9 ਸਿਲਵਰ ਤੇ 16 ਕਾਂਸੀ ਦੇ ਤਮਗੇ ਸ਼ਾਮਿਲ ਹਨ। 2020 ਟੋਕੀਓ ਓਲੰਪਿਕ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਓਲੰਪਿਕ ਰਿਹਾ ਸੀ।ਜਿਸ ਵਿੱਚ ਭਾਰਤ ਨੇ 1 ਸੋਨ, 2 ਸਿਲਵਰ ਤੇ 4 ਕਾਂਸੀ ਦੇ ਤਮਗੇ ਜਿੱਤੇ ਸਨ। ਇਸ ਵਾਰ ਭਾਰਤੀ ਅਥਲੀਟ ਆਪਣੇ ਦੇਸ਼ ਨੂੰ ਦੋਹਰੇ ਅੰਕਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ : ਰਿਟਾਇਰਡ ਪਟਵਾਰੀਆਂ ਲਈ ਵੱਡੀ ਖੁਸ਼ਖਬਰੀ , ਪੰਜਾਬ ਸਰਕਾਰ ਨੇ ਕਰਤਾ ਇਹ ਐਲਾਨ

2020 ਵਿੱਚ ਭਾਰਤ ਨੇ ਕੁੱਲ 7 ਤਮਗੇ ਜਿੱਤੇ

ਟੋਕੀਓ ਓਲੰਪਿਕ 2020 ਵਿੱਚ ਭਾਰਤ ਨੇ ਕੁੱਲ 7 ਤਮਗੇ ਜਿੱਤੇ ਸਨ। ਨੀਰਜ ਚੋਪੜਾ ਨੇ 13 ਸਾਲ ਬਾਅਦ ਓਲੰਪਿਕ ਵਿੱਚ ਭਾਰਤ ਦੇ ਲਈ ਗੋਲਡ ਜਿੱਤਿਆ ਸੀ। ਇਸ ਤੋਂ ਪਹਿਲਾਂ 2008 ਵਿੱਚ ਅਭਿਨਵ ਬਿੰਦਰਾ ਨੇ ਸ਼ੂਟਿੰਗ ਵਿੱਚ ਸੋਨ ਤਮਗਾ ਜਿੱਤਿਆ ਸੀ। ਅਭਿਨਵ ਦੇ ਬਾਅਦ ਨੀਰਜ ਦੂਜੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਸੋਨ ਤਮਗਾ ਜਿੱਤਿਆ ਹੈ ਅਤੇ ਇਸ ਵਾਰ ਵੀ ਉਸੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੀ |

 

 

 

 

 

ਲੋਕ ਸਭਾ ‘ਚ MP ਰਾਜਾ ਵੜਿੰਗ ਨੇ ਚੁੱਕਿਆ ਕੈਂਸਰ ਦਾ ਮੁੱਦਾ ॥ Latest News

0

ਲੋਕ ਸਭਾ ‘ਚ MP ਰਾਜਾ ਵੜਿੰਗ ਨੇ ਚੁੱਕਿਆ ਕੈਂਸਰ ਦਾ ਮੁੱਦਾ

ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਹੈ। ਲੁਧਿਆਣਾ ਤੋਂ MP ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੋਕ ਸਭਾ ਵਿੱਚ ਕੈਂਸਰ ਦੇ ਇਲਾਜ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕੀ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਸਕਦਾ ਹੈ ?

ਰਾਜਾ ਵੜਿੰਗ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਕੈਂਸਰ ਇੱਕ ਖ਼ਤਰਨਾਕ ਬੀਮਾਰੀ ਹੈ। ਕੀ ਅਜਿਹਾ ਹੋ ਸਕਦਾ ਹੈ ਕਿ ਦੇਸ਼ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕ ਜਾਂ ਮਿਡਲ ਕਲਾਸ ਲੋਕ ਕੈਂਸਰ ਦਾ ਮੁਫ਼ਤ ਇਲਾਜ ਲੈ ਸਕਣ । ਵੜਿੰਗ ਨੇ ਸਿਹਤ ਮੰਤਰੀ ਨੂੰ ਸਵਾਲ ਪੁੱਛਦਾਂ ਕਿਹਾ ਕਿ ਕੀ ਇਸਦਾ ਇਲਾਜ ਮੁਫ਼ਤ ਵਿੱਚ ਹੋ ਸਕਦਾ ਹੈ ਕਿਉਂਕਿ ਇਸਦੇ ਇਲਾਜ ਵਿੱਚ ਕਰੋੜਾਂ ਰੁਪਏ ਦਾ ਖਰਚਾ ਆਉਂਦਾ ਹੈ।

ਇਹ ਵੀ ਪੜ੍ਹੋ: ਸਿਵਲ ਸਰਜਨ ਨੇ ਡਾਇਰੀਆ ਪੀੜਤ ਮਰੀਜ਼ਾਂ ਦਾ ਜਾਣਿਆ ਹਾਲ ॥ Latest News

ਇਸ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੱਲਣ ਵਾਲੀ ਸਰਕਾਰ ਨੇ ਇਸ ਨੂੰ ਲੈ ਕੇ ਬਹੁਤ ਕਦਮ ਚੁੱਕੇ ਹਨ। PM ਦੀ ਅਗਵਾਈ ਵਿੱਚ ਬਣਾਈਆਂ ਗਈਆਂ ਸਿਹਤ ਨੀਤੀਆਂ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਅਧੀਨ 50 ਕਰੋੜ ਲੋਕਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਗਰੀਬਾਂ ਨੂੰ ਇਸ ਵਿੱਚ ਜੋੜ ਕੇ ਦੇਖਿਆ ਗਿਆ ਹੈ ਤਾਂ ਕਿ ਕੈਂਸਰ ਦਾ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੈਂਸਰ ਦੀਆਂ ਦਵਾਈਆਂ ਦੀ ਉਪਲਬਧਤਾ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਰਿਟਾਇਰਡ ਪਟਵਾਰੀਆਂ ਲਈ ਵੱਡੀ ਖੁਸ਼ਖਬਰੀ , ਪੰਜਾਬ ਸਰਕਾਰ ਨੇ ਕਰਤਾ ਇਹ ਐਲਾਨ || Punjab News

0
Big news for retired patwaris, Punjab government made this announcement

ਰਿਟਾਇਰਡ ਪਟਵਾਰੀਆਂ ਲਈ ਵੱਡੀ ਖੁਸ਼ਖਬਰੀ , ਪੰਜਾਬ ਸਰਕਾਰ ਨੇ ਕਰਤਾ ਇਹ ਐਲਾਨ

ਪੰਜਾਬ ਸਰਕਾਰ ਨਿਤ ਦਿਨ ਲੋਕਾਂ ਦੀ ਭਲਾਈ ਲਈ ਲੋਕਹਿੱਤ ਫ਼ੈਸਲੇ ਲੈ ਰਹੀ ਹੈ | ਇਸੇ ਦੇ ਮੱਦੇਨਜਰ ਪੰਜਾਬ ਸਰਕਾਰ ਨੇ ਇੱਕ ਹੋਰ ਫ਼ੈਸਲਾ ਲਿਆ ਗਿਆ ਹੈ ਜਿਸਦੇ ਚੱਲਦਿਆਂ ਸਰਕਾਰ ਵੱਲੋਂ ਰਿਟਾਇਰਡ ਪਟਵਾਰੀਆਂ ਦੀ ਸੇਵਾ ਵਿੱਚ ਵਾਧਾ ਕਰ ਦਿੱਤਾ ਗਿਆ ਹੈ । ਸਰਕਾਰ ਵੱਲੋਂ ਪਟਵਾਰੀਆਂ ਦੀ ਸੇਵਾ ਵਿੱਚ ਛੇ ਮਹੀਨੇ ਦਾ ਵਾਧਾ ਕੀਤਾ ਗਿਆ ਹੈ । ਇਹ ਵਾਧਾ ਇੱਕ ਜੁਲਾਈ ਤੋਂ 31 ਦਸੰਬਰ 2024 ਤੱਕ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਬਾਰੇ MP ਚਰਨਜੀਤ ਚੰਨੀ ਦੇ ਬਿਆਨ ਤੋਂ ਕਾਂਗਰਸ ਨੇ ਕੀਤਾ ਕਿਨਾਰਾ

ਖਾਲੀ ਪਈਆਂ ਅਸਾਮੀਆਂ ‘ਤੇ ਰੱਖੇ ਗਏ ਸੀ ਰਿਟਾਇਰਡ ਪਟਵਾਰੀ

ਦਰਅਸਲ , ਖਾਲੀ ਪਈਆਂ ਅਸਾਮੀਆਂ ‘ਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ । ਇਹ ਫੈਸਲਾ ਸੂਬੇ ਵਿੱਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਇਸ ਤੋਂ ਇਲਾਵਾ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ 1 ਜੁਲਾਈ 2024 ਤੋਂ 31 ਦਸੰਬਰ 2024 ਤੱਕ ਤਨਖਾਹ ਅਦਾਇਗੀ ਕਰਨ ਲਈ ਵਾਧੂ ਬਜਟ ਦਾ ਸੋਧੇ ਬਜਟ ਅਨੁਮਾਨ 2024-25 ਵਿੱਚ ਉਪਬੰਧ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

 

 

 

 

ਓਲੰਪਿਕ ਖੇਡਾਂ ਬਾਰੇ ਅਹਿਮ ਜਾਣਕਾਰੀ, ਜਾਣੋ ਕਿੰਨੀਆਂ ਖੇਡਾਂ ‘ਚ ਭਾਰਤ ਲਵੇਗਾ ਹਿੱਸਾ ॥ Latest News ॥ Paris Olympics

0

ਓਲੰਪਿਕ ਖੇਡਾਂ ਬਾਰੇ ਅਹਿਮ ਜਾਣਕਾਰੀ, ਜਾਣੋ ਕਿੰਨੀਆਂ ਖੇਡਾਂ ‘ਚ ਭਾਰਤ ਲਵੇਗਾ ਹਿੱਸਾ

ਖੇਲ ਮਹਾਕੁੰਭ ਓਲੰਪਿਕ ਖੇਡਾਂ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। 4 ਸਾਲਾਂ ‘ਚ ਇਕ ਵਾਰ ਹੋਣ ਵਾਲੀਆਂ ਇਹ ਖੇਡਾਂ ਇਸ ਵਾਰ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਕਰਵਾਈਆਂ ਜਾਣਗੀਆਂ। ਜਿੱਥੇ 3,800 ਘੰਟੇ ਤੋਂ ਵੱਧ ਲਾਈਵ ਖੇਡਾਂ ਹੋਣੀਆਂ ਹਨ। ਉਦਘਾਟਨੀ ਸਮਾਰੋਹ ਅੱਜ ਰਾਤ 11 ਵਜੇ ਹੋਵੇਗਾ, ਇਸ ਨਾਲ ਓਲੰਪਿਕ ਦੀ ਅਧਿਕਾਰਤ ਸ਼ੁਰੂਆਤ ਹੋਵੇਗੀ।

ਪੈਰਿਸ ਓਲੰਪਿਕ ‘ਚ 32 ਖੇਡਾਂ ‘ਚੋਂ 329 ਸੋਨ ਤਗਮੇ ਦਾਅ ‘ਤੇ ਹਨ। ਜਿਸ ਲਈ 206 ਐਸੋਸੀਏਸ਼ਨਾਂ ਅਤੇ ਦੇਸ਼ਾਂ ਦੇ 10,500 ਐਥਲੀਟ ਹਿੱਸਾ ਲੈਣਗੇ। ਭਾਰਤ ਨੇ 16 ਮੈਚਾਂ ਵਿੱਚ 117 ਖਿਡਾਰੀਆਂ ਦੀ ਟੀਮ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਕਹਾਣੀ ਵਿੱਚ, ਤੁਸੀਂ 34ਵੇਂ ਓਲੰਪਿਕ ਦਾ ਸਮਾਂ-ਸਾਰਣੀ ਅਤੇ ਖੇਡਾਂ ਨਾਲ ਜੁੜੀ ਹਰ ਹੋਰ ਮਹੱਤਵਪੂਰਨ ਗੱਲ ਜਾਣੋਗੇ…

ਮੁੱਖ ਖੇਡਾਂ ਕੱਲ੍ਹ ਤੋਂ ਸ਼ੁਰੂ ਹੋਣਗੀਆਂ
ਉਦਘਾਟਨੀ ਸਮਾਰੋਹ ਅੱਜ ਰਾਤ 11 ਵਜੇ ਪੈਰਿਸ ਦੀ ਸੀਨ ਨਦੀ ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਸਾਰੇ ਦੇਸ਼ ਅਤੇ ਅਥਲੀਟ ਹਿੱਸਾ ਲੈਣਗੇ। ਹਰ ਦੇਸ਼ ਪਰੇਡ ਆਫ ਨੇਸ਼ਨਜ਼ ਵਿੱਚ ਹਿੱਸਾ ਲਵੇਗਾ। ਓਲੰਪਿਕ ਰਸਮੀ ਤੌਰ ‘ਤੇ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ ਪਰ ਖੇਡਾਂ ਦਾ ਮੁੱਖ ਦੌਰ ਕੱਲ੍ਹ ਤੋਂ ਸ਼ੁਰੂ ਹੋਵੇਗਾ। ਸਮਾਪਤੀ ਸਮਾਰੋਹ 11 ਅਗਸਤ ਨੂੰ ਹੈ, ਇਸ ਨਾਲ ਓਲੰਪਿਕ ਅਧਿਕਾਰਤ ਤੌਰ ‘ਤੇ ਸਮਾਪਤ ਹੋ ਜਾਵੇਗਾ।

ਓਲੰਪਿਕ ਅਧਿਕਾਰਤ ਤੌਰ ‘ਤੇ ਪੈਰਿਸ ਵਿਚ ਸੀਨ ਨਦੀ ‘ਤੇ ਰਾਸ਼ਟਰਾਂ ਦੀ ਪਰੇਡ ਅਤੇ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ।
ਓਲੰਪਿਕ ਅਧਿਕਾਰਤ ਤੌਰ ‘ਤੇ ਪੈਰਿਸ ਵਿਚ ਸੀਨ ਨਦੀ ‘ਤੇ ਰਾਸ਼ਟਰਾਂ ਦੀ ਪਰੇਡ ਅਤੇ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ।
ਕੁਆਲੀਫਿਕੇਸ਼ਨ ਮੈਚ 24 ਜੁਲਾਈ ਤੋਂ ਸ਼ੁਰੂ ਹੋਏ ਸਨ,

ਉਦਘਾਟਨੀ ਸਮਾਰੋਹ ਅੱਜ ਹੈ, ਪਰ ਕੁਝ ਓਲੰਪਿਕ ਖੇਡਾਂ 24 ਜੁਲਾਈ ਤੋਂ 2 ਦਿਨ ਪਹਿਲਾਂ ਸ਼ੁਰੂ ਹੋ ਗਈਆਂ ਹਨ। ਕੁਝ ਗੇਮਾਂ ਨੂੰ ਪੂਰਾ ਹੋਣ ਵਿੱਚ ਬਹੁਤ ਲੰਬਾ ਸਮਾਂ ਲੱਗੇਗਾ, ਇਸਲਈ ਉਹਨਾਂ ਨੂੰ ਅਧਿਕਾਰਤ ਮਿਤੀ ਤੋਂ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ। ਇਸ ਵਾਰ ਇਨ੍ਹਾਂ ਖੇਡਾਂ ਵਿੱਚ ਫੁੱਟਬਾਲ, ਰਗਬੀ, ਹੈਂਡਬਾਲ ਅਤੇ ਤੀਰਅੰਦਾਜ਼ੀ ਸ਼ਾਮਲ ਹਨ।

ਹਾਲਾਂਕਿ, 27 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਮੁੱਖ ਖੇਡਾਂ ਦੇ ਨਾਲ, ਇਹਨਾਂ ਨੂੰ ਸਿਰਫ਼ ਯੋਗਤਾ ਪੜਾਅ ਮੰਨਿਆ ਜਾਂਦਾ ਹੈ। ਪਿਛਲੇ ਕੁਝ ਓਲੰਪਿਕ ਵਿੱਚ ਹਰ ਵਾਰ ਅਜਿਹਾ ਹੁੰਦਾ ਰਿਹਾ ਹੈ। ਪੈਰਿਸ ਓਲੰਪਿਕ ਦਾ ਪਹਿਲਾ ਇਵੈਂਟ 24 ਜੁਲਾਈ ਨੂੰ ਅਰਜਨਟੀਨਾ ਅਤੇ ਮੋਰੋਕੋ ਵਿਚਕਾਰ ਫੁੱਟਬਾਲ ਮੈਚ ਦੇ ਰੂਪ ਵਿੱਚ ਹੋਇਆ।

ਓਲੰਪਿਕ ਖੇਡਾਂ ਦੀ ਸ਼ੁਰੂਆਤ ਅਰਜਨਟੀਨਾ ਅਤੇ ਮੋਰੋਕੋ ਵਿਚਾਲੇ ਫੁੱਟਬਾਲ ਮੈਚ ਨਾਲ ਹੋਈ। ਦਰਸ਼ਕਾਂ ਨੇ ਵਾਰ-ਵਾਰ ਮੈਦਾਨ ‘ਤੇ ਆ ਕੇ ਖੇਡ ਨੂੰ ਰੋਕ ਦਿੱਤਾ, ਜਿਸ ਕਾਰਨ ਮੈਚ ਬਿਨਾਂ ਦਰਸ਼ਕਾਂ ਦੇ ਕਰਵਾਇਆ ਗਿਆ। ਮੋਰੋਕੋ ਨੇ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾਇਆ।

ਇਹ ਵੀ ਪੜ੍ਹੋ: ਸਿਵਲ ਸਰਜਨ ਨੇ ਡਾਇਰੀਆ ਪੀੜਤ ਮਰੀਜ਼ਾਂ ਦਾ ਜਾਣਿਆ ਹਾਲ ॥ Latest News

ਓਲੰਪਿਕ ਖੇਡਾਂ ਦੀ ਸ਼ੁਰੂਆਤ ਅਰਜਨਟੀਨਾ ਅਤੇ ਮੋਰੋਕੋ ਵਿਚਾਲੇ ਫੁੱਟਬਾਲ ਮੈਚ ਨਾਲ ਹੋਈ। ਦਰਸ਼ਕਾਂ ਨੇ ਵਾਰ-ਵਾਰ ਮੈਦਾਨ ‘ਤੇ ਆ ਕੇ ਖੇਡ ਨੂੰ ਰੋਕ ਦਿੱਤਾ, ਜਿਸ ਕਾਰਨ ਮੈਚ ਬਿਨਾਂ ਦਰਸ਼ਕਾਂ ਦੇ ਕਰਵਾਇਆ ਗਿਆ। ਮੋਰੋਕੋ ਨੇ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾਇਆ।

ਮੈਡਲ ਈਵੈਂਟ ਕਦੋਂ ਸ਼ੁਰੂ ਹੋਣਗੇ?
ਉਦਘਾਟਨੀ ਸਮਾਰੋਹ 26 ਜੁਲਾਈ ਨੂੰ ਹੈ, ਇਸ ਲਈ ਇਸ ਦਿਨ ਕੋਈ ਸਮਾਗਮ ਨਹੀਂ ਹੋਵੇਗਾ। ਮੈਡਲ ਮੁਕਾਬਲਿਆਂ ਦੀ ਸ਼ੁਰੂਆਤ 27 ਜੁਲਾਈ ਤੋਂ ਹੋਵੇਗੀ। ਇਸ ਦਿਨ ਸਾਈਕਲਿੰਗ, ਗੋਤਾਖੋਰੀ, ਤੈਰਾਕੀ, ਤਲਵਾਰਬਾਜ਼ੀ, ਜੂਡੋ, ਰਗਬੀ, ਸ਼ੂਟਿੰਗ ਅਤੇ ਸਕੇਟਬੋਰਡਿੰਗ ਵਿੱਚ ਕੁਝ ਈਵੈਂਟਾਂ ਲਈ ਮੈਡਲਾਂ ਦਾ ਫੈਸਲਾ ਕੀਤਾ ਜਾਵੇਗਾ।

ਦਾਅ ‘ਤੇ ਕਿੰਨੇ ਸੋਨ ਤਗਮੇ?
32 ਖੇਡਾਂ ‘ਚ 329 ਸੋਨ ਤਗਮੇ ਦਾਅ ‘ਤੇ ਲੱਗਣਗੇ। ਇਨ੍ਹਾਂ ਵਿੱਚੋਂ 39 ਦਾ ਫੈਸਲਾ ਸੋਨੇ ਦੇ ਸਮਾਪਤੀ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਯਾਨੀ 10 ਅਗਸਤ ਨੂੰ ਕੀਤਾ ਜਾਵੇਗਾ। 27 ਜੁਲਾਈ ਨੂੰ ਮਿਕਸਡ ਏਅਰ ਰਾਈਫਲ ਟੀਮ ਈਵੈਂਟ ‘ਚ ਨਿਸ਼ਾਨੇਬਾਜ਼ੀ ਦਾ ਪਹਿਲਾ ਤਗਮਾ ਮੁਕਾਬਲਾ ਹੋਵੇਗਾ। ਮਹਿਲਾ ਬਾਸਕਟਬਾਲ ਮੁਕਾਬਲੇ ਦਾ ਸੋਨ ਤਗਮਾ ਮੁਕਾਬਲਾ 11 ਅਗਸਤ ਨੂੰ ਸ਼ਾਮ 7 ਵਜੇ ਹੋਵੇਗਾ। ਇਸ ਨਾਲ ਓਲੰਪਿਕ ਖੇਡਾਂ ਖਤਮ ਹੋ ਜਾਣਗੀਆਂ। ਇਸ ਤੋਂ ਬਾਅਦ 11:30 ਵਜੇ ਸਮਾਪਤੀ ਸਮਾਗਮ ਹੋਵੇਗਾ।

ਅੰਮ੍ਰਿਤਪਾਲ ਬਾਰੇ MP ਚਰਨਜੀਤ ਚੰਨੀ ਦੇ ਬਿਆਨ ਤੋਂ ਕਾਂਗਰਸ ਨੇ ਕੀਤਾ ਕਿਨਾਰਾ || Punjab News

0
Congress ignored MP Charanjit Channi's statement about Amritpal

ਅੰਮ੍ਰਿਤਪਾਲ ਬਾਰੇ MP ਚਰਨਜੀਤ ਚੰਨੀ ਦੇ ਬਿਆਨ ਤੋਂ ਕਾਂਗਰਸ ਨੇ ਕੀਤਾ ਕਿਨਾਰਾ

ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਦਿੱਤੇ ਬਿਆਨ ਤੋਂ ਕਾਂਗਰਸ ਨੇ ਦੂਰੀ ਬਣਾ ਲਈ ਹੈ। ਕਾਂਗਰਸ ਵੱਲੋਂ ਇਸ ਬਿਆਨ ਨੂੰ ਨਿੱਜੀ ਬਿਆਨ ਕਰਾਰ ਦਿੱਤਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਕਾਂਗਰਸ ਨੇ ਚੰਨੀ ਦੇ ਬਿਆਨ ਦੀ ਨਿੰਦਾ ਨਹੀਂ ਕੀਤੀ ਹੈ। ਪਰ ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਨੂੰ ਕਿਨਾਰਾ ਕਰਦੇ ਹੋਇਆ ਦੇਖਿਆ ਜਾ ਰਿਹਾ ਹੈ।

ਬਿਆਨ ਨੂੰ ਨਿੱਜੀ ਰਾਏ ਕਰਾਰ ਦਿੱਤਾ

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੰਨੀ ਦੇ ਬਿਆਨ ਨੂੰ ਨਿੱਜੀ ਰਾਏ ਕਰਾਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ‘ਤੇ ਸਾਂਸਦ ਚੰਨੀ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ। ਇਹ ਬਿਆਨ ਕਿਸੇ ਵੀ ਤਰ੍ਹਾਂ ਕਾਂਗਰਸ ਦੀ ਸਥਿਤੀ ਨੂੰ ਨਹੀਂ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਬਹੁ-ਕਰੋੜੀ ਡਰੱਗ ਮਾਮਲੇ ‘ਚ ਮੁਲਜ਼ਮ ਜਗਦੀਸ਼ ਭੋਲਾ ਦੇ ਪਿਤਾ ਦੀ ਹੋਈ ਮੌਤ

ਸਦਨ ਦੀ ਕਾਰਵਾਈ 35 ਮਿੰਟ ਲਈ ਕਰ ਦਿੱਤੀ ਗਈ ਸੀ ਮੁਲਤਵੀ

ਇਸ ਤੋਂ ਇਲਾਵਾ ਲੋਕ ਸਭਾ ਵਿੱਚ ਬਜਟ ਸੈਸ਼ਨ ‘ਤੇ ਚਰਚਾ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਿਚਾਲੇ ਸਦਨ ‘ਵਿੱਚ ਗਰਮਾ-ਗਰਮੀ ਦੇਖਣ ਨੂੰ ਮਿਲੀ ਸੀ । ਜਿਸ ਤੋਂ ਬਾਅਦ ਵਧਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕਰੀਬ 35 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਸੀ ।