ਕੰਪਨੀ ਖਰੀਦ ਕੇ ਰਤਨ ਟਾਟਾ ਨੇ ਲਿਆ ਸੀ ਬੇਇੱਜ਼ਤੀ ਦਾ ਬਦਲਾ
TATA Sons ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ 9 ਅਕਤੂਬਰ ਦੀ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲ ਦੀ ਉਮਰ ‘ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਉਹ ਜਿੰਨੇ ਸਾਦੇ ਸੀ, ਅੰਦਰੋਂ ਵੀ ਓਨੇ ਹੀ ਮਜ਼ਬੂਤ ਸੀ। ਜੇ ਉਨ੍ਹਾਂ ਨੇ ਕੋਈ ਕੰਮ ਕਰਨ ਦਾ ਫੈਸਲਾ ਕੀਤਾ, ਤਾਂ ਉਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਹ ਸਾਹ ਲੈਂਦੇ ਸੀ। ਅਜਿਹੀ ਹੀ ਇੱਕ ਕਹਾਣੀ ਫੋਰਡ ਕੰਪਨੀ ਦੀ ਜੈਗੁਆਰ ਲੈਂਡ ਰੋਵਰ ਦੀ ਵਿਕਰੀ ਦੀ ਹੈ। ਆਓ ਜਾਣਦੇ ਹਾਂ ਇਸ ਬਾਰੇ-
ਇਹ ਘਟਨਾ 90 ਦੇ ਦਹਾਕੇ ਦੀ ਹੈ, ਉਸ ਸਮੇਂ ਰਤਨ ਟਾਟਾ TATA Sons ਦੇ ਚੇਅਰਮੈਨ ਸਨ। ਉਨ੍ਹਾਂ ਦੀ ਅਗਵਾਈ ਹੇਠ ਟਾਟਾ ਮੋਟਰਜ਼ ਨੇ ਆਪਣੀ ਕਾਰ ਟਾਟਾ ਇੰਡੀਕਾ ਲਾਂਚ ਕੀਤੀ। ਇਹ ਕਾਰ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹੋ ਗਈ ਸੀ ਪਰ ਟਾਟਾ ਦੀਆਂ ਕਾਰਾਂ ਦੀ ਵਿਕਰੀ ਰਤਨ ਟਾਟਾ ਦੀ ਸੋਚ ਮੁਤਾਬਕ ਨਹੀਂ ਹੋ ਰਹੀ ਸੀ। ਟਾਟਾ ਇੰਡੀਕਾ ਨੂੰ ਗਾਹਕਾਂ ਦੇ ਮਾੜੇ ਹੁੰਗਾਰੇ ਅਤੇ ਲਗਾਤਾਰ ਵਧਦੇ ਨੁਕਸਾਨ ਦੇ ਕਾਰਨ, ਰਤਨ ਟਾਟਾ ਨੇ ਸਾਲ 1999 ਵਿੱਚ ਯਾਤਰੀ ਕਾਰ ਡਿਵੀਜ਼ਨ ਨੂੰ ਵੇਚਣ ਦਾ ਫੈਸਲਾ ਕੀਤਾ।
Ford Motors ਦੇ ਚੇਅਰਮੈਨ ਨੇ ਕੀਤਾ ਸੀ ਅਪਮਾਨ
ਸਾਲ 1999 ਵਿੱਚ ਜਦੋਂ ਰਤਨ ਟਾਟਾ ਆਪਣੀ ਟੀਮ ਦੇ ਨਾਲ ਅਮਰੀਕੀ ਸ਼ਹਿਰ ਡੇਟਰਾਇਟ ਵਿੱਚ ਸਥਿਤ Ford Motorsਕੰਪਨੀ ਦੇ ਦਫਤਰ ਗਏ। ਉੱਥੇ ਰਤਨ ਟਾਟਾ ਨੇ ਉਸ ਸਮੇਂ ਕੰਪਨੀ ਦੇ ਚੇਅਰਮੈਨ ਬਿਲ ਫੋਰਡ ਨਾਲ ਕਰੀਬ 3 ਘੰਟੇ ਤੱਕ ਮੁਲਾਕਾਤ ਕੀਤੀ। ਇਸ ਦੌਰਾਨ ਰਤਨ ਟਾਟਾ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ। ਫੋਰਡ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੇਇੱਜ਼ਤ ਕੀਤਾ ਸੀ ਕਿ ਤੁਹਾਨੂੰ ਕੁਝ ਨਹੀਂ ਪਤਾ, ਤੁਸੀਂ ਪੈਸੰਜਰ ਕਾਰ ਡਿਵੀਜ਼ਨ ਕਿਉਂ ਸ਼ੁਰੂ ਕੀਤੀ? ਜੇ ਮੈਂ ਇਹ ਸੌਦਾ ਕਰਦਾ ਹਾਂ, ਤਾਂ ਇਹ ਤੁਹਾਡੇ ਲਈ ਬਹੁਤ ਵੱਡਾ ਅਹਿਸਾਨ ਹੋਵੇਗਾ।
ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ
ਜਿਵੇਂ ਕਿ ਅਸੀਂ ਤੁਹਾਨੂੰ ਉੱਪਰ ਦੱਸਿਆ ਹੈ, ਰਤਨ ਟਾਟਾ ਜਿੰਨੇ ਸਾਧਾਰਨ ਸਨ, ਬਾਹਰੋਂ ਦਿਖਾਈ ਦਿੰਦੇ ਸਨ ਅਤੇ ਅੰਦਰੋਂ ਵੀ ਓਨੇ ਹੀ ਮਜ਼ਬੂਤ ਸਨ। ਰਤਨ ਟਾਟਾ ਨੇ ਬਿਲ ਫੋਰਡ ਨਾਲ ਮੁਲਾਕਾਤ ਦੌਰਾਨ ਕੁਝ ਨਹੀਂ ਕਿਹਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮਨ ਵਿਚ ਇਕ ਵੱਡਾ ਫੈਸਲਾ ਲਿਆ। ਇਸ ਤੋਂ ਬਾਅਦ, ਉਨਾਂ ਨੇ ਆਪਣਾ ਕਾਰੋਬਾਰ ਵੇਚਣ ਦਾ ਫੈਸਲਾ ਟਾਲ ਦਿੱਤਾ ਅਤੇ ਭਾਰਤ ਵਾਪਸ ਆ ਗਏ ਅਤੇ ਆਪਣਾ ਪੂਰਾ ਧਿਆਨ ਟਾਟਾ ਮੋਟਰਜ਼ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਸਮਰਪਿਤ ਕਰ ਦਿੱਤਾ।
ਇਸ ਤਰ੍ਹਾਂ ਲਿਆ ਅਪਮਾਨ ਦਾ ਬਦਲਾ
ਫੋਰਡ ਨਾਲ ਮੁਲਾਕਾਤ ਤੋਂ ਕਰੀਬ 9 ਸਾਲ ਬਾਅਦ ਯਾਨੀ 2008 ‘ਚ ਹਾਲਾਤ ਅਜਿਹੇ ਬਣ ਗਏ ਕਿ ਫੋਰਡ ਕੰਪਨੀ ਵਿਕਣ ਦੀ ਕਗਾਰ ‘ਤੇ ਆ ਗਈ। ਫੋਰਡ ਦੀਆਂ ਸਹਾਇਕ ਕੰਪਨੀਆਂ ਜੈਗੁਆਰ ਅਤੇ ਲੈਂਡ ਰੋਵਰ 2008 ਦੀ ਮੰਦੀ ਤੋਂ ਬਾਅਦ ਦੀਵਾਲੀਆਪਨ ਦੀ ਕਗਾਰ ‘ਤੇ ਸਨ। ਉਸ ਸਮੇਂ ਟਾਟਾ ਮੋਟਰਜ਼ ਨੇ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਖਰੀਦ ਲਿਆ ਸੀ। ਇਸ ਸੌਦੇ ਤੋਂ ਬਾਅਦ ਬਿਲ ਫੋਰਡ ਨੇ ਰਤਨ ਟਾਟਾ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਤੁਸੀਂ ਸਾਡੇ ‘ਤੇ ਬਹੁਤ ਵੱਡਾ ਉਪਕਾਰ ਕੀਤਾ ਹੈ।