Home Blog Page 146

ਦੋ ਧੜਿਆਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਚੱਲੀਆਂ ਠਾ-ਠਾ ਕਰਕੇ ਗੋਲੀਆਂ

0
Fight

ਜਲੰਧਰ, 4 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਇਕ ਖੇਤਰ ਵਿਖੇ ਬੀਤੀ ਰਾਤ ਦੋ ਧੜਿਆਂ ਵਿਚਕਾਰ ਪੁਰਾਣੀ ਰੰਜਸ਼ (Old grudge) ਨੂੰ ਲੈ ਕੇ ਤਾਬੜਤੋੜ ਗੋਲੀਆਂ ਚਲਾਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿਹੜੇ ਖੇਤਰ ਵਿਚ ਵਾਪਰਿਆ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਜਿਸ ਨਿਊ ਸ਼ਹੀਦ ਬਾਬੂ ਲਾਭ ਸਿੰਘ ਇਲਾਕੇ ਵਿਚ ਦੋ ਧੜਿਆਂ ਦੀ ਆਪਸੀ ਪੁਰਾਣੀ ਰੰਜਸ਼ ਨੂੰ ਲੈ ਕੇ ਤਾਬੜਤੋੜ ਗੋਲੀਆਂ (Bullets)  ਚਲਾਈਆਂ ਗਈਆਂ ਹਨ ਦੇ ਵਿਚ ਜਾਣਕਾਰੀ ਮੁਤਾਬਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੇ ਤੌੌਰ ‘ਤੇ ਸੀ. ਸੀ. ਟੀ. ਵੀ ਕੈਮਰਿਆਂ ਦੀ ਭੰਨ ਤੋੜ ਕੀਤੀ ਗਈ ।

ਕੀ ਦੱਸਿਆ ਏ. ਡੀ. ਸੀ. ਪੀ. ਸਿਟੀ-2 ਨੇ

ਜਲੰਧਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਿਟੀ-2 ਰਾਕੇਸ਼ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਨਿਊ ਸ਼ਹੀਦ ਬਾਬੂ ਲਾਭ ਸਿੰਘ ਵਿੱਚ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਹੈ ਅਤੇ ਲੜਾਈ ਦੌਰਾਨ ਗੋਲੀਆਂ ਚਲਾਈਆਂ ਗਈਆਂ ਹਨ । ਉਹ ਅਤੇ ਉਨ੍ਹਾਂ ਦੀ ਟੀਮ ਮੌਕੇ `ਤੇ ਪਹੁੰਚੇ ਅਤੇ ਪੰਜ ਗੋਲੀਆਂ ਦੇ ਖੋਲ (Five bullet shells) ਬਰਾਮਦ ਕੀਤੇ। ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ । ਦੋਵੇਂ ਪਰਿਵਾਰ ਇੱਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ । ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਗਲੀ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਅਤੇ ਨੇੜਲੇ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ ।

ਕੀ ਦੱਸਿਆ ਮਹਿਲਾ ਨੇ

ਮੌਕੇ `ਤੇ ਮੌਜੂਦ ਇੱਕ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ । ਪਰਿਵਾਰ ਰਾਤ ਦੇ ਖਾਣੇ ਤੋਂ ਬਾਅਦ ਸੌਣ ਜਾ ਰਿਹਾ ਸੀ ਕਿ ਜਦੋਂ ਗਲੀ ਦੇ ਨੌਜਵਾਨ ਆਏ ਅਤੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਫਿਰ ਘਰੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਤੋੜ ਦਿੱਤੇ ਅਤੇ ਗੋਲੀਆਂ ਚਲਾਈਆਂ, ਜਿਸਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ।

ਆਈ. ਪੀ. ਐਲ. ਮੈਚ ਪੀ. ਬੀ. ਕੇ. ਐਸ. ਤੇ ਐਸ. ਆਰ. ਐਚ. ਵਿਚਕਾਰ 11 ਨੂੰ

0
I. P. L. Match

ਚੰਡੀਗੜ੍ਹ, 4 ਅਪ੍ਰੈਲ 2026 : ਆਈ. ਪੀ. ਐਲ. ਮੈਚ (I. P. L. Match) ਦੀ ਲੜੀ ਤਹਿਤ ਪੀ. ਬੀ. ਕੇ. ਐਸ. ਤੇ ਐਸ. ਆਰ. ਐਚ. ਟੀਮਾਂ ਵਿਚਕਾਰ ਕ੍ਰਿਕਟ ਮੈਚ (Cricket match) 11 ਅਪ੍ਰੈਲ ਨੂੰ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿਚ ਖੇਡਿਆ ਜਾਵੇਗਾ ।

ਮੈਚ ਦੇਖਣ ਵਾਲੀ ਆਨ-ਲਾਈਨ ਟਿਕਟਾਂ ਦੀ ਬੁਕਿੰਗ ਸ਼ੁਰੂ

ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਦੋਵੇਂ ਟੀਮਾਂ ਵਿਚਕਾਰ 11 ਅਪ੍ਰੈਲ ਨੂੰ ਖੇਡੇ ਜਾਣ ਵਾਲੇ ਆਈ. ਪੀ. ਐਲ. ਮੈਚ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਸਹੂਲਤਾਂ ਦੇ ਮੱਦੇਨਜ਼ਰ ਆਨ-ਲਾਈਨ ਟਿਕਟਾਂ ਦੀ ਬੁਕਿੰਗ ਜਿਲਾ ਐਪ ਰਾਹੀਂ ਸ਼ੁਰੂ ਹੋ ਗਈ ਹੈ ਜਦੋਂ ਕਿ ਆਫ ਲਾਈਨ ਟਿਕਟਾਂ ਦੀ ਬੁਕਿੰਗ ਲਈ ਕਾਊਂਟਰ ਨਵੇਂ ਚੰਡੀਗੜ੍ਹ ਦੇ ਸਟੇਡੀਅਮ ਦੇ ਬਾਹਰ 6 ਅਪ੍ਰੈਲ ਤੋਂ ਮੁਹੱਈਆ ਹੋਣਗੀਆਂ ।

ਕਿੰਨੇ ਕਿੰਨੇ ਤੱਕ ਦੀਆਂ ਟਿਕਟਾਂ ਹਨ ਉਪਲਬੱਧ

ਨਵੇਂ ਚੰਡੀਗੜ੍ਹ ਦੇ ਯਾਦਵਿੰਦਰ ਸਿੰਘ ਪੀ. ਸੀ. ਏ. ਸਟੇਡੀਅਮ (Yadvinder Singh P. C. A. Stadium) ਵਿਚ ਹੋਣ ਵਾਲੇ ਮੈਚ ਲਈ ਟਿਕਟਾਂ 2500 ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਉਪਲਬੱਧ ਕਰਵਾਈਆਂ ਜਾਣਗੀਆਂ । ਜਿਸ ਤਹਿਤ ਪਹਿਲੀ ਟਿਕਟ 2500, 3500, 6500 ਅਤੇ ਫਿਰ 20 ਹਜ਼ਾਰ ਤੋਂ 25 ਹਜ਼ਾਰ ਤੱਕ ਸ਼ਾਮਲ ਹਨ ।

ਕਦੋਂ ਖੋਲ੍ਹਿਆ ਜਾਵੇਗਾ ਦਰਸ਼ਕਾਂ ਲਈ ਸਟੇਡੀਅਮ ਦਾ ਗੇਟ

ਸਟੇਡੀਅਮ ਦੀ ਦੇਖਰੇਖ ਕਰ ਰਹੇ ਵਿਅਕਤੀਆਂ ਵਲੋਂ ਮੈਚ ਦੇਖਣ ਲਈ ਆਉਣ ਵਾਲੇ ਵਿਅਕਤੀਆਂ ਲਈ ਸਟੇਡੀਅਮ ਦੇ ਗੇਟ ਸਾਢੇ 11 ਵਜੇ ਤੋਂ ਖੋਲ੍ਹੇ ਜਾਣਗੇ ਤਾਂ ਜੋ ਆਉਣ ਵਾਲੇ ਦਰਸ਼ਕ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਟੇਡੀਅਮ ਅੰਦਰ ਦਾਖਲ ਹੋ ਕੇ ਆਪਣੀਆਂ ਆਪਣੀਆਂ ਸੀਟਾਂ ਤੇ ਠੀਕ ਢੰਗ ਨਾਲ ਬੈਠ ਸਕਣ।

ਸੜਕ ਹਾਦਸੇ ਵਿਚ ਕੈਨੇਡਾ ਵਿਖੇ ਹੋਈ ਪੰਜਾਬੀ ਨੌਜਵਾਨ ਦੀ ਮੌਤ

0
Harsimrat

ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਇਕ ਪਿੰਡ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਜੋ ਇਕ ਸੜਕ ਹਾਦਸੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦੇ ਵਸਨੀਕ ਨੌਜਵਾਨ ਦੀ ਮੌਤ (Death) ਹੋ ਗਈ ਦੱਸਿਆ ਜਾ ਰਿਹਾ ਹੈ ਦਾ ਨਾਮ ਹਰਸਿਮਰਤ ਸਿੰਘ ਹੈ। ਉਕਤ ਨੌਜਵਾਨ ਦੋ ਕੁ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਤਾਂ ਜੋ ਪਰਿਵਾਰ ਦੀ ਆਰਥਿਕ ਹਾਲਤ ਵਿਚ ਸੁਧਾਰ ਕਰ ਸਕੇ ਪਰ ਸੜਕ ਹਾਦਸੇ ਵਿਚ ਉਸਦੀ ਇਲਾਜ ਦੌਰਾਨ ਮੌਤ ਹੋ ਗਈ ।

ਪਤਾ ਚਲਦਿਆਂ ਹੀ ਪਰਿਵਰ ਤੇ ਇਲਾਕੇ ਵਿਚ ਫੈਲੀ ਸੋਗ ਦੀ ਲਹਿਰ

ਹਰਸਿਮਰਤ ਸਿੰਘ ਦੇ ਇਕ ਸੜਕ ਹਾਦਸੇ ਵਿਚ ਕੈਨੇਡਾ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਦੀ ਖਬਰ ਪਿੰਡ ਖੋਖਰ ਵਿਖੇ ਪਰਿਵਾਰਕ ਮੈਂਬਰਾਂ ਕੋਲ ਪਹੁੰਚਦਿਆਂ ਹੀ ਪਰਿਵਾਰ ਅਤੇ ਖੇਤਰ ਵਿਚ ਚਾਰੋਂ ਪਾਸੇ ਸੋਗ ਫੈਲ ਗਿਆ ।

ਦਿੱਲੀ `ਚ ਨਕਲੀ ਟੂਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਲੱਗਾ ਪਤਾ

0
raid

ਨਵੀਂ ਦਿੱਲੀ, 4 ਅਪ੍ਰੈਲ 2026 : ਦਿੱਲੀ ਪੁਲਸ (Delhi Police) ਨੇ ਕਾਂਝਵਲਾ ਖੇਤਰ ‘ਚ ਨਕਲੀ ਟੁੱਥਪੇਸਟ (Fake toothpaste) ਬਣਾਉਣ ਵਾਲੀ ਇਕ ਫੈਕਟਰੀ (Factory) ਦਾ ਪਤਾ ਲਾ ਕੇ ਉਸ ਦੇ ਮਾਲਕ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਇਕ ਟੀਮ ਨੇ ਮਹਾਵੀਰ ਵਿਹਾਰ ‘ਚ ਇਕ ਗੋਦਾਮ ‘ਤੇ ਛਾਪਾ ਮਾਰਿਆ ਤੇ ਵੱਡੀ ਮਾਤਰਾ ‘ਚ ਨਕਲੀ ਟੁੱਥਪੇਸਟ, ਖਾਲੀ ਟਿਊਬਾਂ, ਪੈਕੇਜਿੰਗ ਦੀ ਸਮੱਗਰੀ, ਮਸ਼ੀਨਾਂ, ਬ੍ਰਾਂਡ ਦਾ ਨਾਂ ਲਿਖੀਆਂ ਹੋਈਆਂ ਟੇਪਾਂ, ਗੂੰਦ, ਹੀਟਿੰਗ ਗੰਨ ਤੇ ਹੋਰ ਕੱਚਾ ਮਾਲ ਜ਼ਬਤ ਕੀਤਾ ।

ਅਧਿਕਾਰੀ ਮੁਤਾਬਕ ਜ਼ਬਤ ਸਮਾਨ ਦੀ ਕੀਮਤ ਲੱਖਾਂ ਵਿਚ ਹੈ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਸਾਮਾਨ ਦੀ ਕੀਮਤ ਕਈ ਲੱਖ ਰੁਪਏ ਹੈ । ਕਾਰਵਾਈ ਦੌਰਾਨ 6 ਮੁਲਾਜ਼ਮਾਂ ਨੂੰ ਸਥਾਨਕ ਤੌਰ ‘ਤੇ ਤਿਆਰ ਕੀਤੀ ਗਈ ਪੇਸਟ ਨੂੰ ਇਕ ਪ੍ਰਸਿੱਧ ਬ੍ਰਾਂਡ ਦੀ ਟੁੱਥਪੇਸਟ ਦੀਆਂ ਟਿਊਬਾਂ ‘ਚ ਭਰਦੇ ਵੇਖਿਆ ਗਿਆ ।

ਕਾਰ ਦੇ ਖੂਹ ਵਿਚ ਡਿੱਗਣ ਕਾਰਨ ਹੋਈ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ

0
Car

ਮਹਾਰਾਸ਼ਟਰਾ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸਟਰਾ (Maharashtra) ਦੇ ਨਾਸਿਕ ਜਿ਼ਲੇ ਦੇ ਨੇੜੇ ਇਕ ਕਾਰ ਦੇ ਖੂਹ ਵਿਚ ਡਿੱਗਣ (Falling into a well) ਕਾਰਨ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿੰਨੇ ਮੈਂਬਰਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਸਿਕ ਜਿਲ੍ਹੇ (Nashik District) ਦੇ ਨੇੜੇ ਜੋ ਇੱਕ ਕਾਰ ਦੇ ਸੜਕ ਕੰਢੇ ਬਣੇ ਖੂਹ ਵਿਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ ਦੀ ਗਿਣਤੀ 9 ਦੱਸੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਉਕਤ ਪਰਿਵਾਰ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਰਿਹਾ ਸੀ । ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 11:30 ਵਜੇ ਡਿੰਡੋਰੀ ਤਾਲੁਕਾ ਦੇ ਸਿ਼ਵਾਜੀਨਗਰ ਇਲਾਕੇ ਵਿੱਚ ਵਾਪਰੀ ।

ਬਚਾਅ ਕਾਰਜਾਂ ਲਈ ਟੀਮਾਂ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਕਾਰ ਦੇ ਖੂਹ ਵਿਚ ਡਿੱਗਣ ਦੇ ਚਲਦਿਆਂ ਵਾਪਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਪੁਲਸ, ਫਾਇਰ ਬ੍ਰਿਗੇਡ (Fire brigade) ਅਤੇ ਹੋਰ ਟੀਮਾਂ ਬਚਾਅ ਕਾਰਜਾਂ ਲਈ ਪਹੁੰਚੀਆਂ, ਜਿਨ੍ਹਾਂ ਪਹੁੰਚ ਕੇ ਬਚਾਅ ਕਾਰਜ ਤਾਂ ਸ਼ੁਰੂ ਕੀਤੇ ਪਰ ਖੂਹ ਦੇ ਪਾਣੀ ਨਾਲ ਭਰੇ ਹੋਣ ਕਾਰਨ ਕਿਸੇ ਦੀ ਵੀ ਜਾਨ ਨਹੀਂ ਬਚਾਈ ਜਾ ਸਕੀ । ਬਾਅਦ ਵਿਚ ਕਰੇਨਾਂ ਦੀ ਮਦਦ ਨਾਲ ਕਾਰ ਤੇ ਲਾਸ਼ਾਂ ਨੂੰ ਖੂਹ ਵਿਚੋਂ ਬਾਹਰ ਕੱਢਿਆ ਗਿਆ । ਉਕਤ ਹਾਦਸੇ ਵਿੱਚ ਇੱਕੋ ਪਰਿਵਾਰ ਜਿਨ੍ਹਾਂ ਮੈਂਬਰਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵਿੱਚ ਪਤੀ, ਪਤਨੀ, ਬੱਚੇ ਅਤੇ ਰਿਸ਼ਤੇਦਾਰ ਸ਼ਾਮਲ ਸਨ । ਪੁਲਸ ਨੇ ਮਾਮਲਾ ਦਰਜ (Case registered) ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਮਾਮਲਾ ਈ. ਸੀ. ਐਚ. ਐਸ. ਵਿਚ ਇਕ ਵੱਡੀ ਧੋਖਾਧੜੀ ਦਾ

0
CBI

ਚੰਡੀਗੜ੍ਹ, 4 ਅਪ੍ਰੈਲ 2026 : ਸੇਵਾਮੁਕਤ ਸੈਨਿਕਾਂ ਦੇ ਇਲਾਜ ਲਈ ਬਣੀ ਇਕ ਈ. ਸੀ. ਐਚ. ਐਸ. ਯੋਜਨਾ (E. C. H. S. Scheme) ਤਹਿਤ ਇਕ ਵੱਡੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਮਾਮਲਾ ਆਇਆ ਹੈ ਸਾਹਮਣੇ

ਮਿਲੀ ਜਾਣਕਾਰੀ ਮੁਤਾਬਕ ਸੇਵਾਮੁਕਤ ਸੈਨਿਕਾਂ ਦੇ ਇਲਾਜ ਲਈ ਸਥਾਪਿਤ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਜਿਸਨੂੰ (ਈ. ਸੀ. ਐਚ. ਐਸ.) ਵੀ ਆਖਿਆ ਜਾਂਦਾ ਹੈ ਵਿੱਚ ਇੱਕ ਵੱਡੀ ਧੋਖਾਧੜੀ (Fraud) ਦਾ ਪਰਦਾਫਾਸ਼ ਹੋਣ ਤੇ ਚੰਡੀਗੜ੍ਹ ਸੀ. ਬੀ. ਆਈ. ਨੇ ਦੋ ਡਾਕਟਰਾਂ ਅਤੇ ਬਿਲਿੰਗ ਕਲਰਕਾਂ ਵਿਰੁੱਧ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕਰਨ ਅਤੇ ਉਨ੍ਹਾਂ ਨੂੰ ਦਾਖਲ ਕੀਤੇ ਬਿਨਾਂ ਲੱਖਾਂ ਰੁਪਏ ਦੇ ਧੋਖਾਧੜੀ ਵਾਲੇ ਬਿੱਲ ਪਾਸ ਕਰਨ ਦੇ ਦੋਸ਼ ਵਿੱਚ ਕੇਸ ਦਰਜ (Case registered) ਕੀਤਾ ਹੈ ।

ਕਿਸ ਕਿਸ ਨੂੰ ਨਾਮਜ਼ਦ ਕੀਤਾ ਗਿਆ ਹੈ

ਉਪਰੋਕਤ ਧੋਖਾਧੜੀ ਮਾਮਲੇ ਵਿਚ ਸੀ. ਬੀ. ਆਈ. ਨੇ ਦਰਜ ਕੀਤੀ ਗਈ ਐਫ. ਆਈ. ਆਰ. ਵਿੱਚ ਮੰਥਨ ਹੈਲਥਕੇਅਰ ਦੇ ਡਾ. ਵਿਕਾਸ ਅਤੇ ਡਾ. ਰਿੰਪਲ ਦੇ ਨਾਲ-ਨਾਲ ਬਿਲਿੰਗ ਕਲਰਕ ਪ੍ਰਵੀਨ ਅਤੇ ਮਨਜੀਤ ਨੂੰ ਨਾਮਜ਼ਦ ਕੀਤਾ ਹੈ । ਜਾਣਕਾਰੀ ਮੁਤਾਬਕ ਇਨ੍ਹਾਂ ਸਾਰਿਆਂ ‘ਤੇ ਦਸਤਾਵੇਜ਼ਾਂ ਦੀ ਜਾਅਲਸਾਜ਼ੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (Anti-Forgery and Corruption Act) ਦੇ ਤਹਿਤ ਦੋਸ਼ ਲਗਾਏ ਗਏ ਹਨ । ਹਾਲਾਂਕਿ, ਇਹ ਰਿਪੋਰਟ ਲਿਖੇ ਜਾਣ ਤੱਕ, ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੰਜਾਬ ਵਿਚ ਸ਼ੁਰੂ ਹੋਈ ਗੈਂਗਸਟਰਾਂ ‘ਤੇੇ ਵਾਰ ਮੁਹਿੰਮ ਹੋਈ 73ਵੇਂ ਦਿਨ ਵਿਚ ਦਾਖਲ

0
DGP

ਚੰਡੀਗੜ੍ਹ, 4 ਅਪ੍ਰੈਲ 2026 : ਪੰਜਾਬ ਵਿਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜੋ ਕਿ 73ਵੇਂ ਦਿਨ ਵਿਚ ਦਾਖਲ ਹੋ ਗਈ ਹੈ ਤੇ ਛਾਪੇਮਾਰੀਆਂ (Raids) ਜਾਰੀ ਹਨ ।

ਕਿੰਨੇ ਟਿਕਾਣਿਆਂ ‘ਤੇ ਕੀਤੀ ਗਈਆਂ ਛਾਪੇਮਾਰੀਆਂ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਚੱਲ ਰਹੀ ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 73ਵੇਂ ਦਿਨ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 483 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ । ਪੰਜਾਬ ਪੁਲਸ (Punjab Police) ਮੁਤਾਬਕ 73ਵੇਂ ਦਿਨ ਪੁਲਸ ਟੀਮਾਂ ਨੇ 13 ਹਥਿਆਰ ਬਰਾਮਦ (Weapons recovered) ਕਰਨ ਉਪਰੰਤ 198 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 18,629 ਹੋ ਗਈ ਹੈ ।

106 ਵਿਅਕਤੀਆਂ ਨੂੰ ਤਫਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ

ਇਸ ਤੋਂ ਇਲਾਵਾ 72 ਵਿਅਕਤੀਆਂ ਖ਼ਿਲਾਫ ਇਹਤਿਆਤੀ ਕਾਰਵਾਈ ਕੀਤੀ, ਜਦੋਂ ਕਿ 106 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ । ਪੰਜਾਬ ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 5 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਹੈ । ਲੋਕ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕਰ ਸਕਦੇ ਹਨ ।

ਯੁੱਧ ਨਸਿਆਂ ਵਿਰੁੱਧ ਮੁਹਿੰਮ ਦੇ 398ਵੇਂ ਦਿਨ ਕੀਤਾ ਗਿਆ 98 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ

ਪੰਜਾਬ ਪੁਲਸ ਮੁਤਾਬਕ 398ਵੇਂ ਦਿਨ ਨਸ਼ਿਆਂ ਖ਼ਿਲਾਫ ਆਪਣੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ (War on drugs)’ ਜਾਰੀ ਰੱਖਦਿਆਂ 98 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 6.3 ਕਿਲੋ ਹੈਰੋਇਨ, 700 ਗ੍ਰਾਮ ਅਫੀਮ, 3.5 ਕਿਲੋ ਭੁੱਕੀ, 421 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 8400 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ । ਇਸ ਨਾਲ ਸਿਰਫ਼ 398 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰਾਂ (Drug traffickers) ਦੀ ਗਿਣਤੀ 56,806 ਹੋ ਗਈ ਹੈ । ਇਸਦੇ ਨਾਲ ਹੀ ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਸ ਨੇ ਅੱਜ 35 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

ਬਿਜਲੀ ਡਿੱਗਣ ਕਾਰਨ ਹੋਈ ਹੁਸਿ਼ਆਰਪੁਰ ਵਿਖੇ ਇਕ ਨੌਜਵਾਨ ਦੀ ਮੌਤ

0
Trandeep

ਹੁਸਿਆਰਪੁਰ, 4 ਅਪ੍ਰੈਲ 2026 : ਪੰਜਾਬ ਦੇ ਜਿਲਾ ਹੁਸਿਆਰਪਰ (Hoshiarpur) ਦੇ ਸ਼ਹਿਰ ਗੜ੍ਹਸ਼ੰਕਰ ਵਿਖੇ ਬੀਤੇ ਦਿਨੀਂ ਇਕ ਨੌਜਵਾਨ ਦੀ ਬਿਜਲੀ ਡਿੱਗਣ (Lightning strike) ਦੇ ਚਲਦਿਆਂ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹੁਸਿਆਰਪੁਰ ਦੇ ਗੜ੍ਹਸ਼ੰਕਰ (Garhshankar) ਵਿਖੇ ਜੋ ਅਸਮਾਨੀ ਬਿਜਲੀ ਡਿੱਗਣ ਕਰਕੇ ਇਕ ਨੌਜਵਾਨ ਦੀ ਮੌਤ (Death of a young man) ਹੋ ਗਈ ਹੈ ਤੇ ਦੋ ਹੋਰ ਜਖਮੀ ਹੋ ਗਏ ਹਨ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨ ਦੀ ਪਛਾਣ ਤਰਨਦੀਪ ਸਿੰਘ (Tarandeep Singh) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਰਸੂਲਪੁਰ ਪਿੰਡ ਦੇ ਲਗਭਗ ਇੱਕ ਦਰਜਨ ਨੌਜਵਾਨ ਨੇੜਲੇ ਬੱਕਾਪੁਰ ਪਿੰਡ ਦੇ ਇੱਕ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਸਨ ਜਦੋਂ ਇਹ ਘਟਨਾ ਵਾਪਰੀ । ਸਵੇਰੇ ਲਗਭਗ 11.30 ਵਜੇ ਗਰਜ ਦੇ ਦੌਰਾਨ ਅਚਾਨਕ ਬਿਜਲੀ ਡਿੱਗਣ ਨਾਲ ਜ਼ਮੀਨ ‘ਤੇ ਡਿੱਗ ਗਈ, ਜਿਸ ਨਾਲ ਕਈ ਖਿਡਾਰੀ ਜ਼ਖਮੀ ਹੋ ਗਏ ।

ਦੋਵੇਂ ਜਖਮੀਆਂ ਦਾ ਚੱਲ ਰਿਹੈ ਹਸਪਤਾਲ ਵਿਚ ਇਲਾਜ

ਮ੍ਰਿਤਕ ਨੌਜਵਾਨ ਤਰਨਦੀਪ ਦੀ ਲਾਸ਼ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ । ਦੋਵੇਂ ਜ਼ਖਮੀ (Injured) ਨੌਜਵਾਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।

Van Beginner tot Pro: Hoe Tikitaka Casino je Spelervaring Transformeert

0

Voor veel spelers is de overstap naar een ander online casino een grote beslissing. Je wilt zekerheid over licenties, snelle uitbetalingen en een aanbod dat past bij jouw speelstijl. Tikitaka Casino levert precies dat: een door de Malta Gaming Authority gelicentieerde site met meer dan 5 000 spellen van top‑providers. Het platform accepteert zowel fiat‑ als cryptobetalingen, waardoor je flexibel kunt storten en opnemen.

Wat echt opvalt, zijn de royale welkomstbonussen en de wekelijkse reload‑bonussen die je bankroll meteen een boost geven. Daarnaast biedt Tikitaka Casino een VIP‑programma met meerdere niveaus, zodat trouwe spelers extra cashbacks en exclusieve promoties ontvangen. Deze combinatie van veiligheid, variëteit en beloningen maakt het platform aantrekkelijk voor zowel nieuwkomers als gevorderde gokkers.

Het probleem van beginners: onduidelijke bonusvoorwaarden

Veel nieuwe spelers raken gefrustreerd door ingewikkelde bonusvoorwaarden. Vragen zoals “Hoeveel moet ik inzetten voordat ik kan opnemen?” of “Welke spellen tellen mee voor de wagering?” komen vaak voor. Bij Tikitaka Casino worden deze regels helder gecommuniceerd:

  • Welkomstbonus – Verdubbel je eerste storting tot €200 plus 100 gratis spins.
  • Wagering – Alleen de bonus zelf moet 30 × worden ingezet; stortingsgeld is vrij te spelen.
  • Spelbijdrage – Slots tellen 100 %, tafelspellen 10 % en live dealer games 20 % mee.

Door deze transparantie kun je sneller beslissen of een promotie bij jou past, zonder verrassingen achteraf.

Stap voor stap: Registratie en eerste deposit

Registratieproces

  1. Ga naar de startpagina van het casino.
  2. Klik op “Registreren” en vul je e‑mail, gewenste wachtwoord en land van herkomst in.
  3. Bevestig je account via de e‑mail die je ontvangt.

Eerste storting & bonusclaim

Na het aanmaken van je account kun je direct kiezen tussen diverse betaalmethoden: iDeal, creditcard, of crypto zoals Bitcoin en Ethereum. Zodra de storting is verwerkt, verschijnt er automatisch een pop‑up om de welkomstbonus te activeren. Zo hoef je geen code in te voeren – simpel en snel.

Spelvariëteit die elke speler aanspreekt

Met meer dan 90 spelproviders vind je bij Tikitaka Casino zowel klassieke tafelspellen als de nieuwste videoslots. Enkele highlights:

  • Slots – Populaire titels zoals Book of Ra Deluxe, Starburst en Mega Joker bieden hoge RTP’s (Return to Player) tot 96 %.
  • Live casino – Ervaar echte dealers via streaming; probeer blackjack, roulette of baccarat met meerdere tafels tegelijk.
  • Sportweddenschappen – Naast casinospellen kun je inzetten op voetbal, tennis, basketbal en meer dan acht andere sporten vanuit dezelfde omgeving.

Deze integratie betekent dat je niet hoeft te schakelen tussen verschillende sites; één account geeft toegang tot alle features.

Snelle uitbetalingen & betrouwbare klantenservice

Een van de grootste zorgen bij online gokken is hoe lang het duurt voordat gewonnen geld op jouw rekening staat. Tikitaka Casino onderscheidt zich met:

  • Uitbetalingssnelheid – Standaardverwerking binnen 24 uur voor iDeal; crypto‑opnames gebeuren vrijwel direct dankzij blockchain‑technologie.
  • Live chat support – Beschikbaar 24/7 via een intuïtieve chatbox op de website; het team reageert meestal binnen enkele seconden.
  • Verantwoord spelen – Het platform biedt limieten op stortingen, inzet- en speeltijd om problematisch gedrag tegen te gaan.

Deze elementen dragen bij aan een zorgeloze speelervaring waarin jij centraal staat.

Veelgemaakte fouten vermijden – tips van experts

Zelfs ervaren spelers maken soms blunders die hun winstpotentieel verkleinen:

Te veel focus op hoge bonussen zonder voorwaarden te lezen – leidt vaak tot onnodige inzetvereisten.
Geen bankrolbeheer – zonder limieten speel je sneller door al je geld.
Negeren van spelaanbieders – sommige providers hebben hogere RTP’s of betere bonusstructuren.
Overslaan van demo‑versies – gratis proefspelen helpt om strategieën te testen voordat echt geld wordt ingezet.
Vertrouwen op één speltype – diversificatie vermindert risico’s en houdt het spel leuk.

Door deze valkuilen te herkennen, kun jij jouw kansen maximaliseren terwijl je verantwoord blijft spelen.

Conclusie: Tijd om zelf het verschil te ervaren

Je hebt nu inzicht gekregen in hoe Tikitaka Casino beginners helpt om soepel over te stappen naar professioneel niveau: heldere bonusvoorwaarden, razendsnelle uitbetalingen, enorme spelkeuze én uitstekende klantenservice vormen samen een winnende formule. Bovendien zorgt het VIP‑programma ervoor dat loyale spelers extra beloningen krijgen naarmate ze meer spelen.

Ben jij klaar om jouw spel naar een hoger niveau te tillen? Ontdek alle voordelen zelf en start jouw avontuur bij TikiTaka Casino casino. Vergeet niet altijd verantwoord te blijven gokken: stel limieten in en speel binnen jouw budget voor maximale pret zonder zorgen.

ਮੁੱਖ ਮੰਤਰੀ ਸਿਹਤ ਯੋਜਨਾ ਦੇ ਘੇਰੇ ਵਿਚ ਪੀ. ਆਰ. ਟੀ. ਸੀ. ਮੁਲਾਜਮ ਵੀ ਆਏ

0
PRTC

ਪਟਿਆਲਾ, 3 ਅਪ੍ਰੈਲ 2026 : ਮੁੱਖ ਮੰਤਰੀ (Chief Minister) ਸਿਹਤ ਯੋਜਨਾ ਤਹਿਤ ਹੁਣ ਪੀ. ਆਰ. ਟੀ. ਸੀ. ਮੈਂਬਰ ਅਤੇ ਟ੍ਰਾਂਸਪੋਰਟ ਮੁਲਾਜਮ ਵੀ ਸਿਹਤ ਸੰਭਾਲ ਦੇ ਸੁਰੱਖਿਆ ਘੇਰੇ ਵਿਚ ਆ ਗਏ ਹਨ ।

ਮਾਨ ਸਰਕਾਰ ਨੇ ਚੁੱਕਿਆ ਕਾਮਾ ਵਰਗਾ ਲਈ ਅਹਿਮ ਕਦਮ : ਡਾ. ਬਲਬੀਰ ਸਿੰਘ

ਪਟਿਆਲਾ ਵਿਖੇ ਪੀ. ਆਰ. ਟੀ. ਸੀ. ਦੇ ਮੁੱਖ ਦਫ਼ਤਰ ਵਿੱਚ 1 ਅਤੇ 2 ਅਪ੍ਰੈਲ ਨੂੰ ਲਗਾਏ ਗਏ ਦੋ-ਰੋਜ਼ਾ ਸਿਹਤ ਕੈਂਪ ਰਾਹੀਂ ਪੰਜਾਬ ਦੇ ਟ੍ਰਾਂਸਪੋਰਟ ਮੁਲਾਜ਼ਮਾਂ ਨੂੰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ । ਭਗਵੰਤ ਮਾਨ (Bhagwant Mann) ਸਰਕਾਰ ਨੇ ਸੂਬੇ ਦੇ ਸਭ ਤੋਂ ਵੱਧ ਗਤੀਸ਼ੀਲ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਰਹਿਣ ਵਾਲੇ ਇਸ ਕਾਮਾ ਵਰਗ ਲਈ ਸਿਹਤ ਸੰਭਾਲ ਪਹੁੰਚ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਟ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਹੈ ।

ਬੱਸ ਡਰਾਈਵਰਾਂ, ਆਟੋ-ਰਿਕਸ਼ਾ ਚਾਲਕਾਂ, ਟੈਕਸੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਕੇ ‘ਤੇ ਹੀ ਰਜਿਸਟਰ (ਐਨਰੋਲ) ਕੀਤਾ ਗਿਆ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਪੰਜਾਬ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਵਾਲੇ ਇਹ ਲੋਕ ਹੁਣ ਸਮੇਂ ਸਿਰ ਅਤੇ ਸਸਤੀਆਂ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿੱਚ ਪਿੱਛੇ ਨਾ ਰਹਿ ਜਾਣ ।

ਦੋ ਰੋਜ਼ਾ ਕੈਂਪ ਵਿਚ ਦੌਰਾਨ ਕਿਸ ਕਿਸ ਨੂੰ ਕੀਤਾ ਗਿਆ ਰਜਿਸਟਰ

ਦੋ ਦਿਨਾਂ ਦੇ ਦੌਰਾਨ ਪੀ. ਆਰ. ਟੀ. ਸੀ. ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਕਈ ਵਿਅਕਤੀਆਂ ਨੂੰ ਰਜਿਸਟਰ ਕੀਤਾ ਗਿਆ ਅਤੇ ਮੌਕੇ `ਤੇ ਹੀ ਸਿਹਤ ਕਾਰਡ ਜਾਰੀ ਕੀਤੇ ਗਏ। ਹਰੇਕ ਕਾਰਡ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਤੱਕ ਦੇ ਨਕਦੀ-ਰਹਿਤ ਇਲਾਜ ਦੀ ਸਹੂਲਤ ਦਿੰਦਾ ਹੈ । ਇਹ ਉਨ੍ਹਾਂ ਮੁਲਾਜ਼ਮਾਂ ਨੂੰ ਮਹੱਤਵਪੂਰਨ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਅਕਸਰ ਅਨਿਯਮਿਤ ਆਮਦਨ, ਕੰਮ ਦੇ ਲੰਬੇ ਘੰਟੇ ਅਤੇ ਆਪਣੇ ਕਿੱਤੇ ਦੇ ਸਰੀਰਕ ਤਣਾਅ ਕਾਰਨ ਇਲਾਜ ਵਿੱਚ ਦੇਰੀ ਕਰਦੇ ਹਨ ।

ਕੀ ਆਖਿਆ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਟ੍ਰਾਂਸਪੋਰਟ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme)’ ਦੇ ਅਧੀਨ ਲਿਆਉਣਾ ਇੱਕ ਅਹਿਮ ਕਦਮ ਹੈ, ਕਿਉਂਕਿ ਉਹ ਲਗਾਤਾਰ ਸਫ਼ਰ ਵਿੱਚ ਰਹਿੰਦੇ ਹਨ ਅਤੇ ਅਕਸਰ ਇਲਾਜ ਵਿੱਚ ਦੇਰੀ ਕਰਦੇ ਹਨ। ਇਸ ਕਵਰੇਜ ਦੇ ਨਾਲ, ਉਹ ਅਤੇ ਉਨ੍ਹਾਂ ਦੇ ਪਰਿਵਾਰ ਹੁਣ ਬਿਨਾਂ ਕਿਸੇ ਝਿਜਕ ਦੇ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਲੋੜ ਪੈਣ `ਤੇ ਸਿਸਟਮ ਉਨ੍ਹਾਂ ਦੀ ਮਦਦ ਕਰੇਗਾ ।

ਟ੍ਰਾਂਸਪੋਰਟ ਮੁਲਾਜਮ ਪੰਜਾਬ ਨੂੰ ਜੋੜ ਕੇ ਰੱਖਣ ਵਿਚ ਨਿਭਾਉਂਦੇ ਹਨ ਅਹਿਮ ਭੂਮਿਕਾ : ਜੁਨੇਜਾ

ਪੀ. ਆਰ. ਟੀ. ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਸਾਡੇ ਟ੍ਰਾਂਸਪੋਰਟ ਮੁਲਾਜ਼ਮਾਂ ਪੰਜਾਬ ਨੂੰ ਜੋੜ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਉਨਾ ਹੀ ਮਹੱਤਵਪੂਰਨ ਹੈ । ਇਹ ਕੈਂਪ ਸਿਹਤ ਸਹੂਲਤਾਂ ਤੱਕ ਪਹੁੰਚ ਨੂੰ ਸਰਲ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਕੰਮ ਵਿੱਚ ਵਿਘਨ ਪਾਏ ਬਿਨਾਂ ਇਸ ਯੋਜਨਾ ਦੇ ਦਾਇਰੇ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ ।

ਟ੍ਰਾਂਸਪੋਰਟ ਮੁਲਾਜਮਾਂ ਵਿਚ ਯੋਜਨਾ ਪ੍ਰਤੀ ਵਧਦੇ ਭਰੋਸੇ ਨੂੰ ਦਰਸਾਇਆ ਹੈ : ਪਨੂੰ

ਆਪ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ (Baltej Pannu) ਨੇ ਨੋਟ ਕੀਤਾ ਕਿ ਇਸ ਵੱਡੀ ਸ਼ਮੂਲੀਅਤ ਨੇ ਟ੍ਰਾਂਸਪੋਰਟ ਮੁਲਾਜ਼ਮਾਂ ਵਿੱਚ ਯੋਜਨਾ ਪ੍ਰਤੀ ਵਧਦੇ ਭਰੋਸੇ ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲਈ ਅੱਗੇ ਆ ਰਹੇ ਹਨ ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਇਸਦਾ ਪ੍ਰਭਾਵ ਦੇਖ ਸਕਦੇ ਹਨ- ਸਰਕਾਰੀ ਅੰਕੜਿਆਂ ਵਿੱਚ ਨਹੀਂ, ਸਗੋਂ ਸੜਕਾਂ `ਤੇ ਅਤੇ ਆਪਣੇ ਪਰਿਵਾਰਾਂ ਵਿੱਚ । ਉਨ੍ਹਾਂ ਮੁਲਾਜ਼ਮਾਂ ਲਈ ਜਿਨ੍ਹਾਂ ਨੇ ਸਾਲਾਂ ਤੋਂ ਬਿਨਾਂ ਕਿਸੇ ਭਰੋਸੇਮੰਦ ਸਿਹਤ ਕਵਰ ਦੇ ਗੁਜ਼ਾਰੇ ਹਨ, ਇਹ ਭਰੋਸਾ ਸਭ ਕੁਝ ਬਦਲ ਦਿੰਦਾ ਹੈ । ਇਹ ਸਿਹਤ ਸਹੂਲਤਾਂ ਨੂੰ ਸਹੀ ਅਰਥਾਂ ਵਿੱਚ ਪਹੁੰਚਯੋਗ ਬਣਾਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਦੀ ਵਚਨਬੱਧਤਾ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ।

ਨੇਤਹਰਹੀਣ ਤੇ ਸੀਨੀਅਰ ਨਾਗਰਿਕ ਨੂੰ ਵੀ ਕੀਤਾ ਗਿਆ ਹੈ ਰਜਿਸਟਰ

ਕੈਂਪ ਦੌਰਾਨ ਇੱਕ ਖਾਸ ਮਾਮਲੇ ਵਿੱਚ ਇਕ 63 ਸਾਲਾ ਨੇਤਰਹੀਣ ਸੀਨੀਅਰ ਨਾਗਰਿਕ ਅਤੇ ਸਾਬਕਾ ਪੀ. ਆਰ. ਟੀ. ਸੀ. ਮੁਲਾਜ਼ਮ ਮਹਿੰਦਰ ਸਿੰਘ ਨੂੰ ਇਸ ਯੋਜਨਾ ਦੇ ਤਹਿਤ ਰਜਿਸਟਰ ਕੀਤਾ ਗਿਆ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕਿਵੇਂ ਇਹ ਜ਼ਮੀਨੀ ਮਾਡਲ ਉਨ੍ਹਾਂ ਵਿਅਕਤੀਆਂ ਤੱਕ ਪਹੁੰਚ ਰਿਹਾ ਹੈ ਜੋ ਸੁਤੰਤਰ ਤੌਰ `ਤੇ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ ।

ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ 30 ਲੱਖ ਕਾਰਡ

ਟ੍ਰਾਂਸਪੋਰਟ ਮੁਲਾਜ਼ਮਾਂ ਨੂੰ ਸ਼ਾਮਲ ਕਰਨਾ ਇਸ ਯੋਜਨਾ ਦੇ ਦਾਇਰੇ ਵਿੱਚ ਇੱਕ ਮਹੱਤਵਪੂਰਨ ਵਿਸਤਾਰ ਹੈ, ਜੋ ਸੰਗਠਿਤ ਅਤੇ ਅਰਧ-ਸੰਗਠਿਤ ਦੋਵਾਂ ਕਾਮਾ ਵਰਗਾਂ ਨੂੰ ਵਿਆਪਕ ਸਿਹਤ ਕਵਰੇਜ ਦੇ ਅਧੀਨ ਲਿਆਉਂਦਾ ਹੈ । ਇਹ ਪਹਿਲਕਦਮੀ ਪੰਜਾਬ ਭਰ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਤੇਜ਼ੀ ਨਾਲ ਵਧ ਰਹੇ ਪਸਾਰ ‘ਤੇ ਅਧਾਰਤ ਹੈ । ਹੁਣ ਤੱਕ 30 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ, ਅਤੇ ਵੱਖ-ਵੱਖ ਜਿਲ੍ਹਿਆਂ ਵਿੱਚ ਰੋਜ਼ਾਨਾ 50 ਹਜ਼ਾਰ ਤੋਂ ਵੱਧ ਨਿਵਾਸੀ ਰਜਿਸਟਰ ਹੋ ਰਹੇ ਹਨ। ਪੰਜਾਬ ਸਰਕਾਰ ਨੇ ਇਸ ਯੋਜਨਾ ਦੀ ਪਹੁੰਚ ਅਤੇ ਸਮਰੱਥਾ ਨੂੰ ਵਧਾਉਣ ਲਈ 206-27 ਦੇ ਬਜਟ ਵਿੱਚ 2 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਕੇ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕੀਤਾ ਹੈ ।