Home Blog Page 145

ਪ੍ਰੀਪੇਡ ਬਿਜਲੀ ਮੀਟਰ ਲਾਉਣਾ ਲਾਜ਼ਮੀ ਨਹੀਂ : ਖੱਟੜ

0
Manohar

ਨਵੀਂ ਦਿੱਲੀ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਕੇਂਦਰੀ ਊਰਜ਼ਾ ਮੰਤਰੀ (Cetral Minister of Energy) ਮਨੋਹਰ ਲਾਲ ਖੱਟੜ ਵਲੋਂ ਪ੍ਰੀਪੇਡ ਬਿਜਲੀ ਮੀਟਰਾਂ ਬਾਰੇ ਲੋਕ ਸਭਾ ਵਿਚ ਸਪੱਸ਼ਟ ਕੀਤੇ ਜਾਣ ਬਾਰੇ ਸਮਾਚਾਰ ਮਿਲਿਆ ਹੈ ।

ਕੀ ਆਖਿਆ ਹੈ ਮਨੋਹਰ ਲਾਲ ਖੱਟੜ ਨੇ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟੜ (Manohar Lal Khattar) ਨੇ ਲੋਕ ਸਭਾ ‘ਚ ਕਿਹਾ ਹੈ ਕਿ ਬਿਜਲੀ ਦੇ ਪ੍ਰੀਪੇਡ ਸਮਾਰਟ ਮੀਟਰ (Prepaid smart meter) ਬਦਲਵਾਂ ਪ੍ਰਬੰਧ ਹੈ ਅਤੇ ਇਸ ਨੂੰ ਲਾਜ਼ਮੀ ਨਹੀਂ ਬਣਾਇਆ ਗਿਆ ਹੈ । ਖੱਟੜ ਨੇ ਪ੍ਰਸ਼ਨ ਕਾਲ `ਚ ਆਜ਼ਾਦ ਸਮਾਜ ਪਾਰਟੀ ਦੇ ਸੰਸਦ ਮੈਂਬਰ ਚੰਦਰਸ਼ੇਖਰ ਅਤੇ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੇ ਮੈਂਬਰ ਹਨੂਮਾਨ ਬੇਨੀਵਾਲ ਦੇ ਸਪਲੀਮੈਂਟਰੀ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ ।

ਸੂਬੇ ਵਿਚ ਜ਼ਬਰਦਸਤੀ ਸਮਾਰਟ ਮੀਟਰ ਲਗਾਉਣ ਦੀ ਕੋਈ ਖਬਰ ਨਹੀਂ ਹੈ

ਕੇਂਦਰੀ ਮੰਤਰੀ ਨੇ ਖਪਤਕਾਰਾਂ ਨੂੰ ਪ੍ਰੀਪੇਡ ਮੀਟਰ ਲਾਉਣ ਲਈ ਮਜਬੂਰ ਕੀਤੇ ਜਾਣ ਦੇ ਕੁਝ ਮੈਂਬਰਾਂ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਕਿਸੇ ਸੂਬੇ ‘ਚ ਜ਼ਬਰਦਸਤੀ ਸਮਾਰਟ ਮੀਟਰ ਲਾਉਣ ਦੀ ਕੋਈ ਖ਼ਬਰ ਨਹੀਂ ਹੈ । ਜੇਕਰ ਕਿਤੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਨੋਟਿਸ ਲਵਾਂਗੇ । ਊਰਜਾ ਮੰਤਰੀ ਨੇ ਇਹ ਵੀ ਕਿਹਾ ਕਿ ਕਈ ਥਾਵਾਂ ‘ਤੇ ਲੋਕ ਸਾਲਾਂ ਤੱਕ ਬਿਜਲੀ ਦੇ ਬਿੱਲ ਨਹੀਂ ਭਰਦੇ, ਅਜਿਹੇ ‘ਚ ਉਨ੍ਹਾਂ ਨੂੰ ਪਾਬੰਦ ਕਰਨ ਲਈ `ਪ੍ਰੀਪੇਡ ਮੀਟਰ ਲਾਉਣ ‘ਤੇ ਹੀ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਬਿੱਲ ਪੈਂਡਿੰਗ ਨਾ ਰਹਿਣ ।

ਪੰਜਾਬ ਵਾਸੀ ਮੁੱਖ ਮੰਤਰੀ ਸਿਹਤ ਕਾਰਡ ਲਾਜਮੀ ਬਣਵਾਉਣ : ਡਾ. ਬਲਬੀਰ ਸਿੰਘ

0
Health Minister

ਪਟਿਆਲਾ, 4 ਅਪ੍ਰੈਲ 2026 : ਪੰਜਾਬ ਦੇ ਸਿਹਤ ਮੰਤਰੀ (Health Minister) ਡਾਕਟਰ ਬਲਬੀਰ ਸਿੰਘ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ (Chief Minister’s Health Scheme Card) ਬਣਵਾਉਣ ਲਈ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਗਈ ਹੈ ।

ਸਿਹਤ ਮੰਤਰੀ ਨੇ ਦਿੱਤਾ ਹਰੇਕ ਨੂੰ ਕਾਰਡ ਬਣਾਉਣ ‘ਤੇ ਜੋਰ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੇ ਸਿਹਤ ਕਾਰਡ ਤੁਰੰਤ ਬਣਵਾਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਨਾਲ ਹੀ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੇ ਇਹ ਕਾਰਡ ਖੁਦ ਵੀ ਬਣਵਾਉਣ ਉਤੇ ਜ਼ੋਰ ਦਿੱਤਾ ਹੈ ।

ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਸਿਹਤ ਮੰਤਰੀ ਨੇ ਮੀਟਿੰਗ

ਸਿਹਤ ਮੰਤਰੀ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ. ਡੀ. ਸੀ. ਦਮਨਜੀਤ ਸਿੰਘ ਮਾਨ ਅਤੇ ਵਿਕਾਸ ਕਾਰਜਾਂ ਨਾਲ ਜੁੜੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਸਰਕਾਰੀ ਮੁਲਾਜਮਾਂ ਨੂੰ ਆਪਣੇ ਸਿਹਤ ਕਾਰਡ ਬਣਵਾ ਕੇ ਆਮ ਲੋਕਾਂ ਲਈ ਰੋਲ ਮਾਡਲ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕ ਲੱਖ ਬੱਚਾ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦਾ ਹੈ, ਜਿਸ ਲਈ ਅਧਿਆਪਕ ਆਪਣੇ ਕਾਰਡ ਵੀ ਬਣਵਾਉਣ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵੀ ਕਾਰਡ ਬਣਾਉਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ।

ਅਧਿਕਾਰੀ ਸਿਹਤ ਯੋਜਨਾ ਦੇ ਨਾਲ-ਨਾਲ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਉਣ

ਡਾ. ਬਲਬੀਰ ਸਿੰਘ ਨੇ ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਤੇ ਖਾਸ ਕਰਕੇ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਸਮੇਤ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਵੀ ਜਾਣੂ ਕਰਵਾਉਣ ਤਾਂ ਕਿ ਕੋਈ ਵੀ ਲਾਭਪਾਤਰੀ ਇਸ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।ਉਨ੍ਹਾਂ ਦੱਸਿਆ ਕਿ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਤੇ ਐਸ. ਸੀ. ਤੇ ਐਸ. ਟੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਉਨ੍ਹਾਂ ਦੇ ਖਾਤੇ ਵਿੱਚ ਪਾਏ ਜਾਣਗੇ, ਜਿਸ ਦੀ ਰਜਿਸਟ੍ਰੇਸ਼ਨ ਬਹੁਤ ਜਲਦ ਸ਼ੁਰੂ ਹੋ ਰਹੀ ਹੈ ।

ਦਿਹਾਤੀ ਹਲਕੇ ਦੇ ਸਕੂਲਾਂ ਵਿਚ ਸਹੂਲਤਾਂ ਦਾ ਲਿਆ ਗਿਆ ਜਾਇਜ਼ਾ

ਸਿਹਤ ਮੰਤਰੀ ਨੇ ਬੈਠਕ ਦੌਰਾਨ ਪਟਿਆਲਾ ਦਿਹਾਤੀ ਹਲਕੇ ਵਿੱਚ ਸਕੂਲਾਂ ਦੀ ਚਾਰਦਿਵਾਰੀ, ਪੀਣ ਵਾਲੇ ਸਾਫ਼ ਪਾਣੀ, ਮਿਡ ਡੇ ਮੀਲ ਬਣਾਉਣ ਵਾਲੀ ਥਾਂ ਉਤੇ ਸ਼ੈਡ ਸਮੇਤ ਹੋਰ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਚਾਇਤੀ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਤੇ ਸਾਫ਼ ਕਰਨ ਦੀ ਯੋਜਨਾ ਬਣਾਈ ਜਾਵੇ, ਕਿਉਂਕਿ ਛੱਪੜਾਂ ਦਾ ਗੰਦਾ ਪਾਣੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ।

ਮੌਨਸੂਨ ਤੋਂ ਪਹਿਲਾਂ-ਪਹਿਲਾਂ ਵੱਡੀ ਦੀ ਨੂੰ ਕੀਤਾ ਜਾਵੇ ਸਾਫ

ਡਾ. ਬਲਬੀਰ ਸਿੰਘ ਨੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਅਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਵੱਡੀ ਨਦੀ ਨੂੰ ਡਕਾਲਾ ਤੱਕ ਸਾਫ਼ ਤੇ ਡੂੰਘਾ ਕਰਕੇ ਪਾਣੀ ਤੇਜੀ ਨਾਲ ਲੰਘਣ ਲਈ ਇਸਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਪਟਿਆਲਾ ਨੂੰ ਹੜ੍ਹਾਂ ਦਾ ਕੋਈ ਖ਼ਤਰਾ ਨਾ ਬਣੇ । ਸਿਹਤ ਮੰਤਰੀ ਨੇ ਬੈਠਕ ਦੌਰਾਨ ਪਿੰਡ ਕਲਿਨਿਕ, ਖੇਤਾਂ ਲਈ ਨਹਿਰੀ ਪਾਣੀ, ਮਾਡਲ ਖੇਡ ਦੇ ਮੈਦਾਨ ਅਤੇ ਲਿੰਕ ਸੜਕਾਂ ਸਮੇਤ ਹੋਰ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

ਫੂਡ ਸੁਰੱਖਿਆ ਟੀਮ ਨੇ ਭਰੇ ਤ੍ਰਿਪੜੀ ਵਿੱਚ ਡੇਅਰੀ ਯੂਨਿਟ ਤੋਂ ਸੈਂਪਲ

0
Health Officer

ਪਟਿਆਲਾ, 4 ਅਪ੍ਰੈਲ 2026 : ਖੁਰਾਕ ਸੁਰੱਖਿਆ ਵਿਭਾਗ (Food Safety Department) ਵਲੋਂ ਪਟਿਆਲਾ ਦੇ ਤ੍ਰਿਪੜੀ ਖੇਤਰ ਵਿੱਚ ਇੱਕ ਡੇਅਰੀ ਯੂਨਿਟ ‘ਤੇ ਛਾਪਾ (Raid on dairy unit) ਮਾਰ ਕੇ ਜਾਂਚ ਲਈ ਪੰਜ ਨਮੂਨੇ ਸੈਂਪਲ ਭਰੇ ਜਾਣ ਦਾ ਸਮਾਚਾਰ ਹੈ ।

ਕੀ ਜਾਣਕਾਰੀ ਦਿੱਤੀ ਜਿਲਾ ਫੂਡ ਸੇਫਟੀ ਅਧਿਕਾਰੀ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਫੂਡ ਸੇਫਟੀ ਅਫ਼ਸਰ (District Food Safety Officer) ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਇਕੱਠੇ ਕੀਤੇ ਗਏ ਨਮੂਨਿਆਂ ਵਿੱਚ ਘਿਓ, ਪਨੀਰ, ਦਹੀਂ, ਖੋਆ ਬਰਫ਼ੀ ਅਤੇ ਮਿਲਕ ਕੇਕ ਸ਼ਾਮਲ ਹੈ । ਇਨ੍ਹਾਂ ਨਮੂਨਿਆਂ ਨੂੰ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦਾ ਮੁਲਾਂਕਣ ਕਰਨ ਲਈ ਵਿਸਤ੍ਰਿਤ ਵਿਸ਼ਲੇਸ਼ਣ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ । ਉਨ੍ਹਾਂ ਅੱਗੇ ਦੱਸਿਆ ਕਿ ਇਹ ਜਾਂਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ. ਡੀ. ਏ.) ਕਮਿਸ਼ਨਰ ਕਵਲਪ੍ਰੀਤ ਬਰਾੜ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੀਆਂ ਲਗਾਤਾਰ ਜਾਂਚ ਮੁਹਿੰਮਾਂ ਦੇ ਹਿੱਸੇ ਵਜੋਂ ਕੀਤੀ ਗਈ ਸੀ ।

ਜਬਤ ਕੀਤੀਆਂ ਗਈਆਂ ਵਸਤਾਂ ਵਿਚ ਕੀ ਕੀ ਹੈ

ਉਨ੍ਹਾਂ ਦੱਸਿਆ ਕਿ ਖਾਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਫੂਡ ਸੇਫਟੀ ਟੀਮ ਨੇ ਡੇਅਰੀ ਯੂਨਿਟ ‘ਤੇ ਨਿਰੀਖਣ ਕੀਤਾ ਅਤੇ ਬਾਕੀ ਸਟਾਕ ਵੀ ਜ਼ਬਤ ਕਰ ਲਿਆ ਗਿਆ ਹੈ । ਜ਼ਬਤ ਕੀਤੀਆਂ ਗਈਆਂ ਵਸਤਾਂ ਵਿੱਚ ਲਗਭਗ 50 ਕਿਲੋ ਪਨੀਰ, 25 ਕਿਲੋ ਘਿਓ, ਅਤੇ 23 ਕਿਲੋ ਦੁੱਧ ਦਾ ਕੇਕ ਅਤੇ ਖੋਆ ਬਰਫ਼ੀ ਵੀ ਸ਼ਾਮਲ ਹੈ ।

ਫੂਡ ਸੇਫਟੀ ਵਿਭਾਗ ਕਰਵਾਏਗਾ ਈਟ ਰਾਈਟ ਮੇਲਾ

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਲੈਬ ਦੀਆਂ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ । ਡਾ. ਗੁਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ 9 ਅਪ੍ਰੈਲ 2026 ਨੂੰ “ਈਟ ਰਾਈਟ ਮੇਲਾ” ਕਰਵਾਇਆ ਜਾਵੇਗਾ । ਇਸ ਸਮਾਗਮ ਦਾ ਉਦੇਸ਼ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਵਿੱਚ ਭੋਜਨ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ । ਉਨ੍ਹਾਂ ਲੋਕਾਂ ਨੂੰ ਇਸ ਵੱਡੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇੱਕ ਸਿਹਤਮੰਦ ਸਮਾਜ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੱਤਾ ।

ਮੁੱਖ ਮੰਤਰੀ ਨੇ ਕੀਤੀ ਜ਼ਮੀਨੀ ਵੰਡ ਪ੍ਰਕਿਰਿਆ 30 ਦਿਨਾਂ ਵਿਚ ਕਰਨ ਦਾ ਐਲਾਨ

0
Chief Minister

ਮੋਗਾ, 4 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਜ਼ਮੀਨ ਦੀ ਵੰਡ ਪ੍ਰਕਿਰਿਆ ਨੂੰ ਸਿਰਫ਼ 30 ਦਿਨਾਂ ਵਿਚ ਹੀ ਕਰਨ ਦਾ ਐਲਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਇਹ ਜਮੀਨ ਵੰਡ ਪ੍ਰਕਿਰਿਆ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਲਈ ਇੱਕ ਬਹੁਤ ਵੱਡੀ ਰਾਹਤ ਦਾ ਐਲਾਨ ਕੀਤਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਛੇਤੀ ਹੀ ਜ਼ਮੀਨੀ ਵੰਡ (Land distribution) (ਤਕਸੀਮ) ਦੀ ਪ੍ਰਕਿਰਿਆ ਵਿੱਚ ਹੋਣ ਵਾਲੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਲਈ ‘ਮੁੱਖ ਮੰਤਰੀ ਦੀ ਸਕੀਮ- 30 ਦਿਨਾਂ ਵਿੱਚ ਤਕਸੀਮ’ ਲਾਂਚ ਕੀਤੀ ਜਾਵੇਗੀ ।

ਕਦੋਂ ਹੋਵੇਗਾ ਇਸ ਸਕੀਮ ਦਾ ਐਲਾਨ

ਮੱਖ ਮੰਤਰੀ ਵਲੋਂ ਅੱਜ ਕੀਤੇ ਗਏ ਐਲਾਨ ਮੁਤਾਬਕ ਉਕਤ ਯੌਜਨਾ 13 ਅਪ੍ਰੈਲ (ਵਿਸਾਖੀ) ਵਾਲੇ ਦਿਨ ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ । ਇਸ ਤਹਿਤ ਸਾਰਾ ਕੰਮ ਆਨ-ਲਾਈਨ ਕੀਤਾ ਜਾਵੇਗਾ ਤਾਂ ਜੋ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟਣ ਅਤੇ ਰਿਸ਼ਵਤਖੋਰੀ ਤੋਂ ਨਿਜਾਤ ਮਿਲ ਸਕੇ । ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਭੈਣ-ਭਰਾਵਾਂ, ਭੂਆ ਜਾਂ ਹੋਰ ਰਿਸ਼ਤੇਦਾਰਾਂ ਦੀ ਆਪਸੀ ਸਹਿਮਤੀ ਹੈ ਉਹ ਪਟਵਾਰੀ ਨੂੰ ਦਰਖਾਸਤ ਦੇ ਕੇ ਆਪਣੀ ਤਕਸੀਮ ਕਰਵਾ ਸਕਦੇ ਹਨ ।

ਕਿੰਨੇ ਦਿਨਾਂ ਵਿਚ ਕੀਤਾ ਜਾਵੇਗਾ ਸਹਿਮਤੀ ਵਾਲੇ ਕੇੇਸਾਂ ਦਾ ਨਿਪਟਾਰਾ

ਮੁੱਖ ਮੰਤਰੀ ਵਲੋਂ ਆਖਿਆ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋਵੇਗੀ ਦੇ ਕੇੇਸਾਂ ਦਾ ਨਿਪਟਾਰਾ ਸਿਰਫ਼ 30 ਦਿਨਾਂ ਵਿਚ ਹੀ ਕਰ ਦਿੱਤਾ ਜਾਵੇਗਾ । ਇਥੇ ਹੀ ਬਸ ਨਹੀਂ ਅਧਿਕਾਰੀ (ਪਟਵਾਰੀ ਤੇ ਤਹਿਸੀਲਦਾਰ) ਖੁਦ ਪਿੰਡਾਂ ਵਿੱਚ ਆ ਕੇ ਸਾਰੇ ਮੈਂਬਰਾਂ ਦੇ ਸਾਈਨ ਕਰਵਾਉਣਗੇ ਅਤੇ ਵੰਡ ਦੀ ਪ੍ਰਕਿਰਿਆ ਪੂਰੀ ਕਰਨਗੇ ।

ਅਦਾਲਤਾਂ ਵਿਚ ਚੱਲ ਰਹੇ ਜ਼ਮੀਨੀ ਝਗੜਿਆਂ ਵਾਲਿਆਂ ਨੂੰ ਕੀਤੀ ਆਪਸੀ ਸਹਿਮਤੀ ਦੀ ਅਪੀਲ

ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਖ਼ਾਸ ਬੇਨਤੀ ਕੀਤੀ ਜਿਨ੍ਹਾਂ ਦੇ ਜ਼ਮੀਨੀ ਝਗੜੇ ਅਦਾਲਤਾਂ ਵਿੱਚ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਵਕੀਲਾਂ ‘ਤੇ ਪੈਸਾ ਖ਼ਰਚਣ ਦੀ ਬਜਾਏ ਆਪਸੀ ਸਹਿਮਤੀ ਨਾਲ ਮਾਮਲੇ ਸੁਲਝਾਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਦੇ ਹੱਕ ‘ਤੇ ਨਿਗਾ ਰੱਖੋਗੇ ਤਾਂ ਉਹ ਪੈਸਾ ਬਰਕਤ ਨਹੀਂ ਪਾਉਂਦਾ । ਜਿਨ੍ਹਾਂ ਦੇ ਕੇਸ ਅਦਾਲਤੀ ਆਰਡਰਾਂ ਅਧੀਨ ਹਨ, ਉਨ੍ਹਾਂ ਦੀ ਤਕਸੀਮ ਵੀ ਅਦਾਲਤੀ ਫ਼ੈਸਲੇ ਅਨੁਸਾਰ ਤੁਰੰਤ ਕਰ ਦਿੱਤੀ ਜਾਵੇਗੀ ।

ਬੀ. ਸੀ. ਸੀ. ਆਈ. ਨੇ ਸ਼੍ਰੇਅਸ ਅਈਅਰ ਨੂੰ ਲਗਾਇਆ 24 ਲੱਖ ਦਾ ਜੁਰਮਾਨਾ

0
Shreyas Iyer

ਚੇਨਈ, 4 ਅਪ੍ਰੈਲ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਹੁਣ ਦੂਸਰੀ ਵਾਰ ਲਗਾਏ ਗਏ ਜੁਰਮਾਨੇ ਤਹਿਤ 24 ਲੱਖ ਦਾ ਜੁਰਮਾਨਾ (Fine) ਲਗਾਇਆ ਗਿਆ ਹੈ ।

ਕਿਊਂ ਲਗਾਇਆ ਗਿਆ ਹੈ ਇਹ ਜੁੁਰਮਾਨਾ

ਮਿਲੀ ਜਾਣਕਾਰੀ ਅਨੁਸਾਰ ਜੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ (Shreyas Iyer) ਨੂੰ ਦੂਸਰੀ ਵਾਰ 24 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ ਦਾ ਕਾਰਨ ਇਸ ਸੀਜਨ ਵਿਚ ਉਨ੍ਹਾਂ ਦੀ ਟੀਮ ਵਲੋਂ ਦੂਸਰੀ ਵਾਰ ‘ਸਲੋਅ ਓਵਰ-ਰੇਟ’ ਦੇ ਨਿਯਮਾਂ ਦੀ ਉਲੰਘਣਾਂ ਕਰਨਾ ਹੈ ।

ਪਹਿਲਾਂ ਵੀ ਲਗਾਇਆ ਗਿਆ ਸੀ ਜੁਰਮਾਨਾ

ਦੱਸਣਯੋਗ ਹੈ ਕਿ ਲੰਘੇ ਕੁੱਝ ਦਿਨ ਪਹਿਲਾਂ ਵੀ ‘ਸਲੋਅ ਓਵਰ-ਰੇਟ’ (‘Slow over-rate’) ਦੇ ਨਿਯਮਾਂ ਦੀ ਉਲੰਘਣਾਂ ਕਰਨ ਤੇ ਸ਼੍ਰੇਅਸ ਅਈਅਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ । ਦੇਖਣ ਵਾਲੀ ਗੱਲ ਹੈ ਕਿ ਬੀ. ਸੀ. ਸੀ. ਆਈ. ਵਲੋਂ ਬਣਾਏ ਗਏ ਨਿਯਮਾਂ ਤਹਿਤ ਹੁਣ ਖਿਡਾਰੀ ਦੇ ਮੈਚ ਦਾ ਬੈਨ ਨਹੀਂ ਲਗਾਇਆ ਜਾਂਦਾ ਬਲਕਿ ਉਸ ਤੇ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ ਕਿਉਂਕਿ ਬੈਨ ਲਗਾਉਣ ਦੀ ਥਾਂ ਜੁੁਰਮਾਨੇ ਦੀ ਰਾਸ਼ੀ ਵਿਚ ਵਾਧਾ ਕਰ ਦਿੱਤਾ ਗਿਆ ਹੈ ।

ਕੈਨੇਡਾ ਵਿਖੇ ਹੋਈ ਇਕ ਕਾਰ ਦੇ ਸ਼ੋਅਰੂਮ ‘ਤੇ ਗੋਲੀਬਾਰੀ

0
canada

ਕੈਨੇਡਾ, 4 ਅਪ੍ਰੈਲ 2026 : ਕੈਨੇਡਾ (Canada) ਦੇ ਇਕ ਸ਼ਹਿਰ ਬਰੈਂਪਟਨ ਵਿਖੇ ਇਕ ਕਾਰ ਦੇ ਸ਼਼ੋਅਰੂਮ ਦੇ ਗੋਲੀਬਾਰੀ (Shooting) ਕੀਤੇ ਜਾਣ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ (Brampton) ਵਿਖੇ ਜੋ ਇਕ ਕਾਰ ਦੇ ਸ਼ੋਅਰੂਮ ‘ਤੇ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਜਿੰਮੇਵਾਰੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਮੁੰਨਾ ਬਰੈਂਪਟਨ (Munna Brampton) ਨਾਮ ਦੇ ਇਕ ਵਿਅਕਤੀ ਵਲੋਂ ਲਈ ਗਈ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ ।

ਕੀ ਕਾਰਨ ਦੱਸਿਆ ਜਾ ਰਿਹਾ ਗੋਲੀਬਾਰੀ ਕਰਨ ਦਾ

ਸੂਚਨਾ ਮੁਤਾਬਕ ਜੋ ਮੁੰਨਾ ਬਰੈਂਪਟਨ ਵਲੋਂ ਬਰੈਂਪਟਨ ਵਿਖੇ ਇਕ ਕਾਰ ਦੇ ਸ਼ੋਅਰੂਮ (Car showroom) ‘ਤੇ ਗੋਲੀਬਾਰੀ ਕੀਤੇ ਜਾਣ ਦਾ ਮੰਨਿਆਂ ਜਾ ਰਿਹਾ ਹੈ ਮੁਤਾਬਕ ਗੋਲੀਬਾਰੀ ਕੀਤੇ ਜਾਣ ਦਾ ਮੁੱਖ ਕਾਰਨ ਸ਼ੋਅਰੂਮ ਮਾਲਕ ਤੇ ਦੁਸ਼ਮਣਾਂ ਦਾ ਸਮਰਥਨ ਕਰਨ ਦਾ ਦੋਸ਼ ਹੈ । ਮੁੰਨਾ ਬਰੈਪਟਨ ਵਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਇਸ ਪੋਸਟ ਦੀ ਸਾਡੇ ਵਲੋਂ ਕਿਸੇ ਵੀ ਤਰ੍ਹਾਂ ਤੋਂ ਕੋੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ।

ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਆਈ. ਈ. ਡੀ. ਸਣੇ ਇਕ ਗ੍ਰਿ਼ਫ਼ਤਾਰ

0
Harman

ਅੰਮ੍ਰਿਤਸਰ, 4 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦਿਹਾਤੀ ਦੀ ਪੁਲਸ (Amritsar Rural Police) ਵਲੋਂ ਇਕ ਨੌਜਵਾਨ ਨੂੰ ਆਈ. ਈ. ਡੀ. ਸਣੇ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੋਜਵਾਨ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ (ਦਿਹਾਤੀ) ਦੀ ਪੁਲਸ ਨੇ ਜੋ ਇਕ ਵਿਅਕਤੀ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਸਮੇਤ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਹਰਮਨ ਹੈ ਤੇ ਉਹ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਜਨਾਲਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਉਨਾਵਪੁਰਾ ਦਾ ਰਹਿਣ ਵਾਲਾ ਹੈ ।

ਕੀ ਦੱਸਿਆ ਪਕੜੇ ਗਏ ਨੌਜਵਾਨ

ਸੁਰਖਿਆ ਏਜੰਸੀਆਂ (Security agencies) ਵਲੋਂ ਨੌਜਵਾਨ ਤੋਂ ਕੀਤੀ ਗਈ ਪੁੱਛਗਿਛ ਦੌਰਾਨ ਹਰਮਨ (Harman) ਨੇ ਮੰਨਿਆ ਹੈ ਕਿ ਉਸਨੇ ਰਾਮਦਾਸ ਖੇਤਰ ਦੇ ਖੇਤਾਂ ਤੋਂ ਆਈ. ਈ. ਡੀ. ਬਰਾਮਦ ਕੀਤੀ ਸੀ, ਜਿੱਥੇ ਪਾਕਿਸਤਾਨੀ ਤਸਕਰਾਂ ਨੇ ਇਸਨੂੰ ਡਰੋਨ ਦੀ ਵਰਤੋਂ ਕਰਕੇ ਸੁੱਟਿਆ ਸੀ ਤੇ ਉਸਨੇ ਆਈ. ਈ. ਡੀ. (I. E. D.) ਨੂੰ ਇੱਕ ਮੰਜਿਲ ‘ਤੇ ਪਹੁੰਚਾਉਣਾ ਸੀ ।

ਆਈ. ਈ. ਡੀ. ਨੂੰ ਨਕਾਰਾ ਕਰਨ ਵੇਲੇ ਕੀ ਕੀ ਮਿਲਿਆ

ਜਦੋਂ ਬੰਬ ਨਿਰੋਧਕ ਦਸਤੇ ਵਲੋਂ ਹਰਮਨ ਕੋਲੋਂ ਮਿਲੇ ਆਈ. ਡੀ. ਨੂੰ ਨਕਾਰਾ ਕੀਤਾ ਗਿਆ ਤਾਂ ਉਸ ਵਿਚ ਅੱਧੇ ਕਿਲੋਗ੍ਰਾਮ ਤੋਂ ਵੱਧ ਆਰ. ਡੀ. ਐਕਸ., ਅੱਧੇ ਕਿਲੋਗ੍ਰਾਮ ਛੋਟੇ ਲੋਹੇ ਦੇ ਗੋਲੇ, ਇੱਕ ਟਿਫਿਨ ਬਾਕਸ, ਇੱਕ ਡੈਟੋਨੇਟਰ, ਇੱਕ ਰਿਮੋਟ ਅਤੇ ਤਾਰਾਂ ਪਾਈਆਂ ਗਈਆਂ ।

ਏਜੰਸੀਆਂ ਨੂੰ ਹਰਮਨ ਦੇ ਮੋਬਾਇਲ ਫੋੋਨ ਦੀ ਜਾਂਚ ਦੌਰਾਨ ਕੀ ਕੀ ਪਤਾ ਲੱਗਿਆ

ਜਾਂਚ ਏਜੰਸੀਆਂ ਨੂੰ ਹਰਮਨ ਦੇ ਕਬਜ਼ੇ ਵਿੱਚੋਂ ਬਰਾਮਦ ਹੋਏ ਮੋਬਾਈਲ ਫੋਨ ਤੋਂ ਪਾਕਿਸਤਾਨੀ ਸੰਪਰਕਾਂ ਵਾਲੇ ਨੰਬਰ ਵੀ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ । ਇਹ ਖੁਲਾਸਾ ਹੋਇਆ ਹੈ ਕਿ ਹਰਮਨ ਨੇ ਪਿਛਲੇ ਹਫ਼ਤੇ ਇਨ੍ਹਾਂ ਸੰਪਰਕਾਂ ਨੂੰ ਦੋ ਦਰਜਨ ਤੋਂ ਵੱਧ ਕਾਲਾਂ ਕੀਤੀਆਂ ਹਨ । ਸ਼ੱਕ ਹੈ ਕਿ ਹਰਮਨ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. (I. S. I.) ਨਾਲ ਵੀ ਸਿੱਧੇ ਸਬੰਧ ਹਨ । ਪੁਲਸ ਹੁਣ ਹਰਮਨ ਦੇ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕੇ ।

ਕਰਾਚੀ `ਚ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਮੂਰਤੀਆਂ ਦੀ ਹੋਈ ਭੰਨਤੋੜ

0
Hindu Temple

ਇਸਲਾਮਾਬਾਦ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਕਰਾਚੀ ਸ਼ਹਿਰ ਵਿਖੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜੇ ਜਾਣ (Statues should be broken) ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਇਕ ਵਾਰ ਫਿਰ ਜੋ ਘੱਟ ਗਿਣਤੀ ਹਿੰਦੂਆਂ ਦੀ ਆਸਥਾ ‘ਤੇ ਹਮਲਾ ਹੋਇਆ ਹੈ ਉਹ ਕਰਾਚੀ ਵਿਚ ਇਕ ਇਤਿਹਾਸਕ ਇਮਾਰਤ ਦੀਆਂ ਕੰਧਾਂ ‘ਤੇ ਬਣੀਆਂ ਹਿੰਦੂ ਦੇਵੀ-ਦੇਵਤਿਆਂ (Hindu Devi Devtya) ਦੀਆਂ ਮੂਰਤੀਆਂ ਦੀ ਭੰਨਤੋੜ ਕਰਕੇ ਕੀਤਾ ਗਿਆ ਹੈ ।

ਅਜਿਹੀ ਮੰਦਭਾਗੀ ਘਟਨਾ ਕਾਰਨ ਘੱਟ ਗਿਣਤੀਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਪਰ ਪਾਕਿਸਤਾਨ ਦੀ ਇਸਲਾਮੀ ਹਕੂਮਤ ਨੇ ਇਸ ‘ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ, ਜਿਸਦੇ ਚਲਦਿਆਂ ਪੁਲਸ ਵੱਲੋਂ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ । ਪਾਕਿਸਤਾਨ ਵਿਚ ਹਿੰਦੂ ਮੰਦਰਾਂ, ਪ੍ਰਤੀਕਾਂ ਅਤੇ ਮੂਰਤੀਆਂ ‘ਤੇ ਹਮਲੇ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ । ਇਸ ਦੇਸ਼ ਵਿਚ ਹਰ ਸਾਲ ਵੱਡੇ ਪੱਧਰ ‘ਤੇ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਵੀ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਜ਼ਬਰਦਸਤੀ ਨਿਕਾਹ ਕਰ ਦਿੱਤਾ ਜਾਂਦਾ ਹੈ ।

ਘੱਟ ਗਿਣਤੀ ਅਧਿਕਾਰ ਸੰਗਠਨ ਦੇ ਚੇਅਰਮੈਨ ਨੇ ਕੀ ਆਖਿਆ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਜਿਲੇ ਦੇ ਘੱਟ ਗਿਣਤੀ ਅਧਿਕਾਰ ਸੰਗਠਨ ਦੇ ਚੇਅਰਮੈਨ ਸਿ਼ਵ ਕਾਫੀ ਨੇ ਐਕਸ ‘ਤੇ ਲਿਖਿਆ ਕਿ ਕਰਾਚੀ ਦੀ ਇਤਿਹਾਸਕ ਸਗਨ ਮੈਸਨ ਇਮਾਰਤ ਵਿਚ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਮੂਰਤੀਆਂ ਦਾ ਅਪਮਾਨ (Desecration of idols) ਬੇਹੱਦ ਅਤੇ ਸਖ਼ਤ ਸ਼ਬਦਾਂ ਵਿਚ ਨਿੰਦਣਯੋਗ ਹੈ । ਇਹ ਸਿਰਫ਼ ਕਿਸੇ ਇਮਾਰਤ ਨੂੰ ਪਹੁੰਚਾਇਆ ਗਿਆ ਨੁਕਸਾਨ ਨਹੀਂ ਹੈ, ਸਗੋਂ ਪਾਕਿਸਤਾਨ ਦੀ ਬਹੁ-ਸੱਭਿਆਚਾਰਕ ਵਿਰਾਸਤ, ਧਾਰਮਿਕ ਸਦਭਾਵਨਾ ਅਤੇ ਘੱਟ ਗਿਣਤੀ ਭਾਈਚਾਰਿਆਂ ਦੀਆਂ ਭਾਵਨਾਵਾਂ `ਤੇ ਕੀਤਾ ਗਿਆ ਹਮਲਾ ਹੈ ।

ਸੰਗਰੂਰ ਪੁਲਸ ਵੱਲੋਂ ਮਾਰਚ ਵਿਚ 117 ਕੇਸ ਦਰਜ ਕਰਕੇ 149 ਮੁਲਜ਼ਮ ਗ੍ਰਿਫਤਾਰ

0
Sartaj Chahal

ਸੰਗਰੂਰ, 4 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਪੁਲਸ (Sangrur Police) ਵਲੋਂ ਮਾਰਚ 2026 ਵਿਚ 117 ਕੇਸ ਦਰਜ ਕਰਕੇ 149 ਮੁਲਜਮਾਂ ਨੂੰ ਵੱਖ-ਵੱਖ ਅਪਰਾਧਾਂ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਜਾਣਕਾਰੀ ਦਿੱਤੀ ਐਸ. ਐਸ. ਪੀ. ਸੰਗਰੂਰ ਨੇ

ਐਸ. ਐਸ. ਪੀ. ਸੰਗਰੂਰ (S. S. P. Sangrur) ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.03.2026 ਤੋਂ 31.03.2026 ਤਕ ਡਰੱਗ ਦੇ 82 ਕੇਸ ਦਰਜ ਕਰਕੇ 110 ਮੁਲਜ਼ਮਾਂ ਨੂੰ ਕਾਬੂ ਕਰਕੇ 601 ਗ੍ਰਾਮ ਹੈਰੋਇਨ, 02 ਕੁਇੰਟਲ 22 ਕਿੱਲੋ 600 ਗ੍ਰਾਮ ਭੁੱਕੀ ਚੂਰਾ ਪੋਸਤ, 144 ਗ੍ਰਾਮ ਚਰਸ, 600 ਗ੍ਰਾਮ ਸੁਲਫਾ/ਗਾਂਜਾ, 19724 ਨਸ਼ੀਲੀਆਂ ਗੋਲੀਆਂ ਅਤੇ 10 ਕਿੱਲੋ ਹਰੇ ਪੌਦੇ ਪੋਸਤ ਬ੍ਰਾਮਦ ਕਰਵਾਏ ਗਏ ।

ਸ਼ਰਾਬ ਦਾ ਧੰਦਾ ਕਰਨ ਵਾਲੇ ਕਿੰਨੇ ਪਕੜੇ

ਪੁਲਸ ਨੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 35 ਕੇਸ ਦਰਜ ਕਰ ਕੇ 39 ਮੁਲਜ਼ਮਾਂ ਨੂੰ ਕਾਬੂ ਕਰ ਕੇ 347.250 ਲੀਟਰ ਸ਼ਰਾਬ ਠੇਕਾ ਦੇਸੀ, 119 ਲੀਟਰ ਸ਼ਰਾਬ ਨਜਾਇਜ਼, 174.750 ਲੀਟਰ ਸ਼ਰਾਬ ਅੰਗਰੇਜ਼ੀ ਅਤੇ 430 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ। ਇਸ ਅਰਸੇ ਦੌਰਾਨ ਜੂਆ ਐਕਟ ਤਹਿਤ 02 ਕੇਸ ਦਰਜ ਕਰਕੇ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 47,410 ਰੁਪਏ ਬ੍ਰਾਮਦ ਕਰਾਏ ਗਏ ਅਤੇ 13 ਪੀ.ਓਜ਼ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ ।

ਐਨ. ਡੀ. ਪੀ. ਐਸ. ਐਕਟ ਤਹਿਤ ਕਿੰਨੇ ਮਾਮਲੇ ਹੋਏ ਦਰਜ

ਇਸ ਤੋਂ ਇਲਾਵਾ ਐਨ. ਡੀ. ਪੀ. ਐਸ. ਐਕਟ (N. D. P. S. Act) ਦੇ 92 ਮੁਕੱਦਮਿਆਂ ਵਿੱਚ 06 ਕਿੱਲੋ 25 ਗ੍ਰਾਮ ਹੈਰੋਇਨ, 14 ਕੁਇੰਟਲ 67 ਕਿੱਲੋ 925 ਗ੍ਰਾਮ ਭੁੱਕੀ ਚੂਰਾ ਪੋਸਤ, 05 ਕਿੱਲੋ 701 ਗ੍ਰਾਮ ਗਾਂਜਾ/ਸੁਲਫਾ, 32 ਕਿੱਲੋ 280 ਗ੍ਰਾਮ ਹਰੇ ਪੌਦੇ ਪੋਸਤ, 250 ਗ੍ਰਾਮ ਨਸ਼ੀਲਾ ਪਾਊਡਰ ਅਤੇ 2730 ਨਸ਼ੀਲੀਆਂ ਗੋਲੀਆਂ ਤਲਫ/ਨਸ਼ਟ ਕਰਵਾਈਆਂ ਗਈਆਂ ।

ਚੋਰੀ ਦੇ ਕਿੰਨੇ ਕੀਤੇ ਟ੍ਰੇਸ

ਥਾਣਾ ਦਿੜ੍ਹਬਾ ਵੱਲੋਂ ਇਕ ਨਸ਼ਾ ਤਸਕਰ ਦੀ 11 ਲੱਖ 85 ਹਜ਼ਾਰ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ । ਥਾਣਾ ਸਿਟੀ ਧੂਰੀ ਦੇ ਏਰੀਆ ਵਿੱਚ ਸਰਕਾਰੀ ਹਸਪਤਾਲ ਧੂਰੀ ਦੇ ਓ. ਓ. ਏ. ਟੀ. ਸੈਂਟਰ ਵਿਖੇ ਹੋਈ ਚੋਰੀ ਦੇ ਕੇਸ ਨੂੰ ਟਰੇਸ ਕਰਕੇ  5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਚੋਰੀ ਕੀਤੀਆਂ ਗਈਆਂ 18,560 ਗੋਲੀਆਂ, 01 ਕੰਪਿਊਟਰ ਸਿਸਟਮ ਅਤੇ 01 ਮੋਟਰਸਾਈਕਲ ਬ੍ਰਾਮਦ ਕਰਵਾਇਆ ਗਿਆ ।  ਥਾਣਾ ਲਹਿਰਾ ਅਤੇ ਸਿਟੀ ਸੰਗਰੂਰ ਦੇ ਏਰੀਏ ਵਿੱਚ ਲੁੱਟਾਂ-ਖੋਹਾਂ/ਚੋਰੀਆਂ ਕਰਨ ਵਾਲੇ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ 06 ਕੂਲਰ ਵਾਲੀਆ ਮੋਟਰਾਂ, 01 ਇਲੈੱਕਟ੍ਰੋਨਿਕ ਕਟਰ, 70 ਫੁੱਟ ਤਾਰ, 01 ਮੋਟਰ ਸਟਾਟਰ, 02 ਮੋਟਰਸਾਈਕਲ, 41 ਕਿਲੋ ਕਣਕ ਅਤੇ 09 ਲੱਖ ਰੁਪਏ ਬ੍ਰਾਮਦ ਕਰਵਾਏ ਗਏ ।

ਪਾਕਿਸਤਾਨ ਲਈ ਕੰਮ ਕਰਨ ਵਾਲੇ 4 ਅੱਤਵਾਦੀ ਲਖਨਊ ਤੋਂ ਗ੍ਰਿਫ਼ਤਾਰ

0
Terrorist

ਮੇਰਠ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਐਂਟੀ ਟੈਰਰਿਸਟ ਸਕੁਐਡ (Anti-Terrorist Squad) ਵਲੋਂ ਚਾਰ ਅੱਤਵਾਦੀਆਂ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਸੀ ਚਾਰ ਮੈਂਬਰਾਂ ਤੇ ਆਧਾਰਤ ਗਿਰੋਹ ਦਾ ਮਕਸਦ

ਮਿਲੀ ਜਾਣਕਾਰੀ ਅਨੁਸਾਰ ਐਂਟੀ-ਟੈਰਰਿਸਟ ਸਕੁਐਡ (ਏ: ਟੀ. ਐੱਸ.) ਨੇ ਜੋ ਮੇਰਠ ਅਤੇ ਨੋਇਡਾ ਵਿਚ ਇਕ ਭਾਰਤੀ ਗਿਰੋਹ ਦੇ 4 ਮੈਂਬਰਾਂ (ਅੱਤਵਾਦੀਆਂ) (Terrorists) ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿਚ ਰਹਿੰਦੇ ਹੋਏ ਦੇਸ਼ ਵਿਰੋਧੀ ਗਤੀਵਿਧੀਆਂ (Anti-national activities) ਵਿਚ ਸ਼ਾਮਲ ਸਨ । ਗਿਰੋਹ ਦਾ ਮੁੱਖ ਮਕਸਦ ਮਹੱਤਵਪੂਰਨ ਸੰਸਥਾਵਾਂ ਅਤੇ ਸਿਆਸੀ ਵਿਅਕਤੀਆਂ ਦੀ ਰੇਕੀ ਕਰ ਕੇ ਜਾਣਕਾਰੀ ਪਾਕਿਸਤਾਨੀ ਹੈਂਡਲਰ ਨੂੰ ਭੇਜਣਾ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣਾ ਸੀ ।

ਕੀ ਆਇਆ ਹੈ ਜਾਂਚ ਵਿਚ ਸਾਹਮਣੇ

ਜਾਂਚ ਵਿਚ ਪਤਾ ਲੱਗਾ ਹੈ ਕਿ ਗਿਰੋਹ ਦਾ ਮੁੱਖ ਮੈਂਬਰ ਸਾਕਿਬ ਉਰਫ ਡੇਵਿਲ (25) ਹੈ, ਜੋ ਨਾਈ ਦਾ ਕੰਮ ਕਰਦਾ ਹੈ । ਹੋਰ ਗ੍ਰਿਫ਼ਤਾਰ ਮੈਂਬਰਾਂ ਵਿਚ ਅਰਬਾਬ (20) ਪੁੱਤਰ ਰਹੀਸ਼ੂਦੀਨ, ਨਿਵਾਸੀ ਅਗਵਾਨਪੁਰ ਥਾਣਾ ਪਰੀਕਸ਼ਿਤਗੜ੍ਹ ਮੇਰਠ, ਵਿਕਾਸ ਗਹਿਲਾਵਤ ਉਰਫ ਰੌਣਕ (27) ਪੁੱਤਰ ਰਵਿੰਦਰ ਨਿਵਾਸੀ ਰਾਮ ਵਿਹਾਰ, ਲੋਕੇਸ਼ ਉਰਫ ਪਪਲਾਤ (19) ਪੁੱਤਰ ਰੋਹਤਾਸ਼ ਸ਼ਰਮਾ, ਨਿਵਾਸੀ ਰਾਮਵਿਹਾਰ ਕਾਲੋਨੀ ਛਪਰੌਲਾ ਨੋਇਡਾ ਸ਼ਾਮਲ ਹਨ ।