Home Blog Page 143

ਦਿੱਲੀ `ਚ 400 ਰੁਪਏ ਲਈ ਨੌਜਵਾਨ ਦਾ ਕਤਲ

0
Murders

ਨਵੀਂ ਦਿੱਲੀ, 6 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਬਾਲਗ ਨੌਜਵਾਨ ਦਾ ਦੋ ਨਾਬਾਲਗਾਂ ਵਲੋਂ 400 ਰੁਪਏ ਲਈ ਕਤਲ (Murder) ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕੌਣ ਹੈ ਇਹ ਨੌਜਵਾਨ

ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਇਲਾਕੇ ‘ਚ ਇਕ 26 ਸਾਲਾ ਨੌਜਵਾਨ ਦਾ 400 ਰੁਪਏ ਪਿੱਛੇ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ 2 ਨਾਬਾਲਗਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੈਫ (Cafe) ਵਜੋਂ ਹੋਈ ਹੈ, ਜੋ ਨਿਊ ਮੁਸਤਫਾਬਾਦ ਦਾ ਰਹਿਣ ਵਾਲਾ ਸੀ । ਉਸ ਦੇ ਜਾਣ-ਪਛਾਣ ਵਾਲੇ ਵਿਅਕਤੀਆਂ ਨੇ ਉਸ ਦੀ ਹੱਤਿਆ ਕੀਤੀ ।

ਪੁੱਗਿੱਛ ਦੌਰਾਨ ਦੋਵੇਂ ਨਾਬਾਲਗਾਂ ਨੇ ਦੱਸੀ ਸਾਰੀ ਗੱਲਬਾਤ

ਕੈਫ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮਾਮਲੇ ‘ਚ ਗ੍ਰਿਫ਼ਤਾਰ (Arrested) ਕੀਤੇ ਗਏ ਨਾਬਾਲਗ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਕੈਫ ਨੇ ਉਨ੍ਹਾਂ ਤੋਂ 400 ਰੁਪਏ ਉਧਾਰ ਲਏ ਸਨ, ਜਿਸ ਕਾਰਨ ਉਨ੍ਹਾਂ ਦਰਮਿਆਨ ਝਗੜਾ ਹੋਇਆ । ਘਟਨਾ ਵਾਲੇ ਦਿਨ ਬਹਿਸ ਵੱਧ ਗਈ ਤੇ ਬਾਅਦ ‘ਚ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ।

ਅੰਮ੍ਰਿਤਸਰ ਵਿਚ ਮਿਲੀ ਹੈ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

0
Bomb threat

ਅੰਮ੍ਰਿਤਸਰ, 6 ਅਪ੍ਰੈਲ 2026 : ਪੰਜਾਬ ਵਿਚ ਜਲੰਧਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਇਲਾਵਾ ਅੰਮ੍ਰਿਤਸਰ (Amritsar) ਦੇ ਸਕੂਲਾਂ ਨੂੰ ਵੀ ਅਜਿਹੀ ਹੀ ਧਮਕੀ ਮਿਲੀ ਹੈ ।

ਬੰਬ ਨਾਲ ਉਡਾਉਣ ਦੇ ਚਲਦਿਆਂ ਪੁਲਸ ਨੇ ਕੀਤਾ ਹਾਈ ਐਲਰਟ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb threat) ਦੀ ਮਿਲੀ ਧਮਕੀ ਦੇ ਨਾਲ- ਨਾਲ ਜੋ ਅੰਮ੍ਰਿਤਸਰ ਦੇ ਵੀ ਕਈ ਵੱਖ-ਵੱਖ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਹਿਲਾਂ ਵਾਂਗ ਹੀ ਈਮੇਲ ਰਾਹੀਂ ਭੇੇਜੀ ਗਈ ਹੈ ਦੇ ਚਲਦਿਆਂ ਅੰਮ੍ਰਿਤਸਰ ਵਿਚ ਹਾਈ ਐਲਰਟ (High alert) ਕੀਤਾ ਗਿਆ ਹੈ ।

ਕੀ ਦੱਸਿਆ ਸ੍ਰੀ ਰਾਮ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ

ਅੰਮ੍ਰਿਤਸਰ ਦੇ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਸਕੂਲ ਨੂੰ ਇਕ ਧਮਕੀ ਭਰੀ ਮੇਲ (Threatening mail) ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ । ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਕੂਲ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਗਈ । ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਮੈਨੇਜਮੈਂਟ ਵੱਲੋਂ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ । ਇਸ ਮੌਕੇ ਵੱਡੀ ਗਿਣਤੀ ਵਿੱਚ ਮਾਤਾ-ਪਿਤਾ ਸਕੂਲ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਘਰ ਲੈ ਕੇ ਗਏ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਸਕੂਲ ਤੋਂ ਮਿਲੀ ਸੂਚਨਾ ਤੋਂ ਬਾਅਦ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਪੂਰੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਸਕੂਲ ਅੰਦਰੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ । ਡੀ. ਸੀ. ਪੀ. (ਲਾਅ ਐਂਡ ਆਰਡਰ) ਆਲਮ ਵਿਜੇ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਮੇਲਾਂ ਪੰਜਾਬ ਭਰ ਦੇ ਕਈ ਸਕੂਲਾਂ ਨੂੰ ਮਿਲੀਆਂ ਹਨ ਅਤੇ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

ਟੈਕਸੀ ਚਾਲਕ ਨੇ ਜਹਿਰੀਲੀ ਵਸਤੂ ਖਾ ਕੇ ਕੀਤੀ ਖੁਦਕੁਸ਼ੀ

0
Suicide

ਪਾਤੜਾਂ, 6 ਅਪ੍ਰੈਲ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਪਾਤੜਾਂ (City patran) ਵਿਖੇ ਇਕ ਟੈਕਸੀ ਚਾਲਕ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਟੈਕਸੀ ਚਾਲਕ

ਮਿਲੀ ਜਾਣਕਾਰੀ ਅਨੁਸਾਰ ਪਾਤੜਾਂ ਥਾਣੇ ਅਧੀਨ ਆਉਂਦੇ ਪਿੰਡ ਹਾਮਝੇੜੀ ਦੇ ਜੋ ਇਕ ਟੈਕਸੀ ਚਾਲਕ ਵਲੋਂ ਜਹਿਰੀਲੀ ਵਸਤੂ (Poisonous substance) ਖਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੇ ਮਾਮਲੇ ਵਿਚ ਟੈਕਸੀ ਚਾਲਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਲਜਿੰਦਰ ਸਿੰਘ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਇੱਕ ਸਾਬਕਾ ਵਿਧਾਇਕ ਅਤੇ ਕੁਝ ਹੋਰ ਵਿਅਕਤੀਆਂ ਨੂੰ ਜਿ਼ੰਮੇਵਾਰ ਠਹਿਰਾਇਆ ਹੈ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਟੈਕਸੀ ਚਾਲਕ (Taxi driver) ਬਲਜਿੰਦਰ ਸਿੰਘ ਵਲੋਂ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਬਲਜਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ । ਜਿਨ੍ਹਾਂ ਵਿਚ ਮੇਜਰ ਸਿੰਘ, ਬੰਟੀ ਅਤੇ ਦੀਪਕ ਕੁਮਾਰ ਸ਼ਾਮਲ ਹਨ । ਇਸ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀਆਂ ਨੂੰ ਵੀ ਇਸ ਕੇਸ ਵਿਚ ਸ਼ਾਮਲ ਕੀਤਾ ਗਿਆ ਹੈ । ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਅਲ-ਫਲਾਹ ਗਰੁੱਪ ਦੇ ਚੇਅਰਮੈਨ ਦੇ ਜੁਡੀਸ਼ੀਅਲ ਰਿਮਾਂਡ ਵਿਚ ਹੋਇਆ ਵਾਧਾ

0
Chairman

ਨਵੀਂ ਦਿੱਲੀ, 6 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਅਲ-ਫਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਦੇ ਜੁਡੀਸ਼ੀਅਲ ਰਿਮਾਂਡ (Judicial remand) ਵਿਚ ਵਾਧਾ ਕਰ ਦਿੱਤਾ ਹੈ ।

ਕਿੰਨੇ ਦਿਨਾਂ ਦਾ ਦਿੱਤਾ ਗਿਆ ਹੈ ਜੁਡੀਸ਼ੀਅਲ ਰਿਮਾਂਡ

ਦਿੱਲੀ ਦੀ ਇਕ ਅਦਾਲਤ ਨੇ ਅਲ-ਫਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ (Javed Ahmed Siddiqui) ਨੂੰ ਦਿੱਲੀ ‘ਚ 45 ਕਰੋੜ ਰੁਪਏ ਦੀ ਜ਼ਮੀਨ ਨੂੰ ਧੋਖਾਦੇਹੀ ਨਾਲ ਹਾਸਲ ਸਬੰਧੀ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਹੋਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ । ਸਿੱਦੀਕੀ ਨੂੰ ਵਧੀਕ ਸੈਸ਼ਨ ਜੱਜ ਸ਼ੀਤਲ ਚੌਧਰੀ ਪ੍ਰਧਾਨ ਦੇ ਸਾਹਮਣੇ ਪੇਸ਼ ਕੀਤਾ ਗਿਆ । ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਸ ਨੂੰ 25 ਮਾਰਚ ਨੂੰ 10 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਸੀ ਜਿਸ ਦੀ ਮਿਆਦ ਸ਼ਨੀਵਾਰ ਖਤਮ ਹੋ ਗਈ ਸੀ ।

ਮਨੀ ਲਾਂਡਰਿੰਗ ਰੋਕਥਾਮਐਕਟ ਵਿਚ ਕੀਤਾ ਸੀ ਸਿੱਦੀਕੀ ਨੂੰ ਗ੍ਰਿਫ਼ਤਾਰ

ਈ. ਡੀ. ਨੇ ਸਿੱਦੀਕੀ ਨੂੰ 24 ਮਾਰਚ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (Prevention of Money Laundering Act) ਅਧੀਨ ਇਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ । ਜਾਂਚ ਦੌਰਾਨ ਖੁਲਾਸਾ ਹੋਇਆ ਕਿ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ ਤੇ ਧੋਖਾਦੇਹੀ ਨਾਲ ਜ਼ਮੀਨ ਹਾਸਲ ਕਰਨ ਲਈ ਵਰਤੇ ਗਏ ਸਨ । ਤਾਰਬੀਆ ਐਜੂਕੇਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ ਤੇ ਕਈ ਸ਼ੇਅਰ ਰੱਖਣ ਵਾਲੇ ਸਿੱਦੀਕੀ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਧੋਖਾਦੇਹੀ ਕਰਨ ਦੀ ਸਾਜਿਸ਼ ਰਚੀ ਸੀ ।

ਬੀ. ਬੀ. ਐਮ. ਬੀ. ਨੂੰ ਹਰਿਆਣਾ ਨੇ ਲਿਖਿਆ ਇਕ ਪੱਤਰ

0
Satluj

ਹਰਿਆਣਾ, 6 ਅਪ੍ਰੈਲ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਵਲੋਂ ਪੰਜਾਬ ਦੇ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਨੂੰ ਇਕ ਪੱਤਰ (Letter) ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਵਲੋਂ ਜੋ ਹਾਲ ਹੀ ਵਿਚ ਭਾਖੜਾ ਬਿਆਸ ਪ੍ਰਬੰਧਨ ਬੋਰਡ (Bhakra Beas Management Board) ਨੂੰ ਇਕ ਪੱਤਰ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਬਿਆਸ ਦਰਿਆ ਵਿਚੋਂ ਆਪਣੇ ਹਿੱਸੇ ਦੇ ਪਾਣੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ । ਪੱਤਰ ਵਿਚ ਆਖਿਆ ਗਿਆ ਹੈ ਕਿ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਰਾਹੀਂ ਬਿਆਸ ਤੋਂ ਸਤਲੁਜ ਵੱਲ ਪਾਣੀ ਘੱਟ ਮੋੜਿਆ ਗਿਆ ਹੈ ।

ਕੀ ਆਖਿਆ ਬੀ. ਬੀ. ਐਮ. ਬੀ. ਨੇ

ਹਰਿਆਣਾ ਵਲੋਂ ਬੀ. ਬੀ. ਐਮ. ਬੀ. (B. B. M. B.) ਵਲੋਂ ਉਸਦੇ ਤੈਅ ਕੀਤੇ ਗਏ ਪਾਣੀ ਦੇ ਹਿੱਸੇ ਵਿਚੋਂ ਘਟ ਪਾਣੀ ਛੱਡਣ (Less water) ਦੇ ਪ੍ਰਗਟ ਕੀਤੇ ਗਏ ਖਦਸੇ ਸਬੰਧੀ ਆਖਿਆ ਗਿਆ ਹੈ ਕਿ ਭਾਖੜਾ ਡੈਮ ਵਿਚ ਰਿਜ਼ਰਵਾਇਰ ਵਿਚ ਸਾਰੇ ਹਿੱਸੇਦਾਰ ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਪਾਣੀ ਉਪਲਬੱਧ ਹੈ ਤੇ ਹਰਿਆਣਾ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ । ਦੱਸਣਯੋਗ ਹੈ ਕਿ 1966 ਅਤੇ 1982 ਦੇ ਸਮਝੌਤਿਆਂ ਤਹਿਤ ਹਰਿਆਣਾ ਸਤਲੁਜ ਦੇ 32.31 ਫ਼ੀਸਦੀ ਅਤੇ ਰਾਵੀ-ਬਿਆਸ ਦੇ 21 ਫ਼ੀਸਦੀ ਪਾਣੀ ਦਾ ਹਿਸੇਦਾਰ ਹੈ ।

ਰਾਬਰਟ ਵਢੇਰਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਫ਼ੈਸਲਾ ਰਾਖਵਾਂ

0
Robert Vadra

ਨਵੀਂ ਦਿੱਲੀ, 6 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਦੀ ਰਾਊਰਜ ਐਵੇਨਿਊ ਕੋਰਟ (Rours Avenue Court) ਵਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਆਪਣਾ ਫ਼ੈਸਲਾ ਰਾਖਵਾਂ (Decision reserved) ਰੱਖਿਆ ਗਿਆ ਹੈ ।

ਕਦੋਂ ਹੋਵੇਗੀ ਹੁਣ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਜੋ ਮਨੀ ਲਾਂਡਰਿੰਗ (Money laundering) ਮਾਮਲੇ ਵਿਚ ਰਾਬਰਟ ਵਢੇਰਾ (Robert Vadra) ਅਤੇ ਹੋਰਨਾਂ ਖਿਲਾਫ਼ ਈ. ਡੀ. ਦੀ ਚਾਰਜਸ਼ੀਟ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਵਾਲੇ ਫ਼ੈਸਲੇ ਦੀ ਸੁਣਵਾਈ ਹੁਣ 15 ਅਪ੍ਰੈਲ ਨੂੰ ਹੋਵੇਗੀ। ਦੱਸਣਯੋਗ ਹੈ ਕਿ ਇਹ ਕੇਸ ਸਿ਼ਕੋਹਪੁਰ ਗੁਰੂਗ੍ਰਾਮ ਲੈਂਡ ਡੀਲ ਨਾਲ ਜੁੜਿਆ ਹੋਇਆ ਹੈ ।

ਈ. ਡੀ. ਨੇ ਕੀਤੀ ਸੀ 11 ਲੋਕਾਂ ਅਤੇ ਕੰਪਨੀਆਂ ਖਿਲਾਫ ਸਿ਼ਕਾਇਤ ਦਾਖਲ

ਇਸ ਮਾਮਲੇ ਵਿਚ ਕੋਰਟ ਨੇ ਵਢੇਰਾ ਅਤੇ ਹੋਰ ਮੁਲਜ਼ਮਾਂ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਵੱਲੋਂ ਦਾਖਲ ਸਿ਼ਕਾਇਤ ਦਾ ਨੋਟਿਸ ਲੈਣ ਤੋਂ ਪਹਿਲਾਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਸਨ । ਈ. ਡੀ. ਨੇ 17 ਜੁਲਾਈ 2025 ਨੂੰ 11 ਲੋਕਾਂ ਅਤੇ ਕੰਪਨੀਆਂ ਖਿ਼ਲਾਫ਼ ਸਿਕਾਇਤ ਦਾਖਲ ਕੀਤੀ ਸੀ, ਜਿਨ੍ਹਾਂ ਵਿਚ ਰਾਬਰਟ ਵਢੇਰਾ, ਉਨ੍ਹਾਂ ਦੀ ਕੰਪਨੀ ਸਕਾਈਲਾਈਟ ਹਾਸਪੀਟੈਲਿਟੀ, ਸਤਿਆਨੰਦ ਯਾਦਵ ਤੇ ਕੇਵਲ ਸਿੰਘ ਵਿਰਕ ਸ਼ਾਮਲ ਹਨ ।

ਝਾਰਖੰਡ `ਚ ਨਾਬਾਲਿਗਾ ਨਾਲ ਜਬਰ-ਜ਼ਨਾਹ ਦਾ ਮੁਲਜ਼ਮ ਗ੍ਰਿਫ਼ਤਾਰ

0
Arrest

ਗਿਰੀਡੀਹ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਗਿਰੀਡੀਹ ਵਿਖੇ ਇਕ ਮਾਸੂਮ ਨਾਲ ਜਬਰ ਜਨਾਹ (Rape) ਕਰਕੇ ਉਸਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਦੱਸਿਆ ਪੁਲਸ ਨੇ

ਝਾਰਖੰਡ ਦੇ ਗਿਰੀਡੀਹ ਜਿਲੇ (Giridih District) ‘ਚ ਇਕ ਸ਼ਖਸ ਨੂੰ 13 ਸਾਲਾ ਲੜਕੀ ਨਾਲ ਕਈ ਵਾਰ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ (Pregnant) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ 4 ਮਹੀਨੇ ਦੀ ਗਰਭਵਤੀ ਨਾਬਾਲਿਗ ਲੜਕੀ ਦੇ ਪਰਿਵਾਰ ਵੱਲੋਂ ਪੁਲਸ `ਚ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ 35 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ।

ਮੁਲਜਮ ਨੇ ਕਰ ਲਿਆ ਹੈ ਜੁਰਮ ਕਬੂਲ

ਗਾਵਾ ਪੁਲਸ ਥਾਣਾ ਮੁਖੀ ਜੈਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ । ਪੁੱਛਗਿੱਛ ਕਰਨ ‘ਤੇ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸ ਦਾ ਕਾਫ਼ੀ ਸਮੇਂ ਤੋਂ ਜਿਨਸੀ ਸ਼ੋਸ਼ਣ ਕਰ ਰਿਹਾ ਸੀ ਅਤੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਜਾਨੋਂ ਮਾਰਨ ਦੀ ਚਿਤਾਵਨੀ ਦਿੱਤੀ ਸੀ ।

ਮਾਮਲਾ ਪ੍ਰਿੰਸੀਪਲ ਵਲੋਂ ਮਾਸੂਮ ਬੱਚੀ ਨਾਲ ਜਬਰ ਜਨਾਹ ਦੀ ਕੋਸਿ਼ਸ਼ ਦਾ

0
Rape

ਉੱਤਰ ਪ੍ਰਦੇਸ਼, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇੇ ਹਾਪੁੜ ਦੇ ਥਾਣਾ ਹਾਫਿਜਪੁਰ ਦੇ ਇਕ ਸਕੂਲ ਦੇ ਪ੍ਰਿੰਸੀਪਲ ਵਲੋਂ ਮਾਸੂਮ ਬੱਚੀ ਨਾਲ ਜਬਰ ਜਨਾਹ (Rape) ਦੀ ਕੋਸਿ਼ਸ਼ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਹਾਪੁੜ ਦੇ ਥਾਣਾ ਹਾਫਿਜਪੁਰ ਖੇਤਰ ਦੇ ਇਕ ਨਿਜੀ ਜੂਨੀਅਰ ਹਾਈ ਸਕੂਲ ਦੇ ਪ੍ਰਿੰਸੀਪਲ (School Principal) ਵਲੋਂ ਜੋ ਨਤੀਜਾ ਲੈਣ ਆਈ 13 ਸਾਲਾਂ ਦੀ 7ਵੀਂ ਜਮਾਤ ਦੀ ਵਿਦਿਆਰਥਣ (Student) ਨਾਲ ਜਬਰ ਜਨਾਹ ਦੀ ਕੋਸਿ਼ਸ਼ ਕੀਤੇ ਜਾਣ ਦਾ ਪਤਾ ਚੱਲਿਆ ਹੈ ਦੇ ਮਾਮਲੇ ਵਿਚ ਪੁਲਸ ਵਲੋਂ ਭੱਜਣ ਦੀ ਫਿਰਕ ਵਿਚ ਤਿਆਰ-ਬਰ-ਤਿਆਰ ਪ੍ਰਿੰਸੀਪਲ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਬੱਚੀ ਨੇ ਦੱਸੀ ਪਰਿਵਾਰਕ ਮੈਂਬਰਾਂ ਨੂੰ ਸਮੁੱਚੀ ਗੱਲਬਾਤ

ਜਿਸ ਸਕੂਲ ਦੇ ਪ੍ਰਿੰਸੀਪਲ ਨੇ ਬੱਚੀ ਨਾਲ ਜਬਰ ਜਨਾਹ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸਿ਼ਸ਼ ਕੀਤੀ ਸੀ ਵਲੋਂ ਬੇਸ਼ਕ ਬੱਚੀ ਦੇ ਰੌਲਾ ਪਾਉਣ ਤੇ ਉਸਨੂੰ ਡਰਾ ਧਮਕਾ ਦਿੱਤਾ ਗਿਆ ਸੀ ਪਰ ਬੱਚੀ ਨੇ ਫਿਰ ਵੀ ਹਿੰਮਤ ਨਾ ਹਾਰਦਿਆਂ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ, ਜਿਸ ਤੇ ਜਦੋਂ ਪਰਿਵਾਰਕ ਮੈਂਬਰਾਂ ਪ੍ਰਿੰਸੀਪਲ ਕੋਲ ਉਕਤ ਘਟਨਾਕ੍ਰਮ ਕਰਨ ਸਬੰਧੀ ਗੱਲਬਾਤ ਕਰਨ ਪਹੁੰਚੇ ਤਾਂ ਪ੍ਰਿੰਸੀਪਲ ਵਲੋਂ ਪਰਿਵਾਰਕ ਮੈਂਬਰਾਂ ਨਾਲ ਕਾਫੀ ਬਦਤਮੀਜੀ ਕੀਤੀ ਗਈ ।

ਕੀ ਦੱਸਿਆ ਥਾਣਾ ਹਾਫਿਜਪੁਰ ਦੇ ਇੰਚਾਰਜ ਨੇ

ਥਾਣਾ ਹਾਫਿ਼ਜ਼ਪੁਰ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਮਾਮਲਾ ਦਰਜ (Case registered) ਕਰ ਲਿਆ ਗਿਆ ਸੀ । ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪ੍ਰਿੰਸੀਪਲ ਰਾਮਪੁਰ ਅੰਡਰਪਾਸ ਨੇੜੇ ਫ਼ਰਾਰ ਹੋਣ ਦੀ ਫਿਰਾਕ ਵਿੱਚ ਹੈ । ਜਿਸ ਤੇ ਪੁਲਸ ਨੇ ਤੁਰੰਤ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ (Arrested) ਕਰ ਲਿਆ ।

ਝਾਰਖੰਡ ਦੇ ਧਨਬਾਦ `ਚ ਗੈਸ ਲੀਕ ਹੋਣ ਕਾਰਨ 3 ਦੀ ਮੌਤ

0
Death

ਧਨਬਾਦ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਧਨਬਾਦ ਵਿਖੇ ਗੈਸ ਲੀਕੇ ਹੋਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਦੱਸਿਆ ਪੁਲਸ ਨੇ

ਝਾਰਖੰਡ ਦੇ ਧਨਬਾਦ ਜਿਲੇ (Dhanbad District) ‘ਚ ਸ਼ਨੀਵਾਰ ਰਾਤ ਨੂੰ ਗੈਸ ਲੀਕ (Gas leak) ਕਾਰਨ ਕਥਿਤ ਤੌਰ ‘ਤੇ 3 ਲੋਕਾਂ ਦੀ ਮੌਤ ਹੋ ਗਈ । ਪੁਲਸ ਨੇ ਦੱਸਿਆ ਕਿ ਇਹ ਘਟਨਾ ਮੁਨੀਡੀਹ ‘ਚ ਦੇਰ ਰਾਤ ਲਗਭਗ 1 ਵਜੇ ਹੋਈ । ਮੁਨੀਡੀਹ ਦੇ ਥਾਣਾ ਮੁਖੀ ਮਣਿਕਾ ਤਿਵਾੜੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਕੁਝ ਲੋਕ ਲੋਹੇ ਦਾ ਕਬਾੜ ਚੋਰੀ ਕਰਨ ਲਈ ਉਥੇ ਪਹੁੰਚੇ ਸਨ ।

ਹਸਪਤਾਲ ਸੁਪਰਡੈਂਟ ਨੇ ਕੀ ਕੀ ਦੱਸਿਆ

ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਇਕ ਭਰੇ ਹੋਏ ਗੈਸ ਸਿਲੰਡਰ ਨੂੰ ਕੱਟ ਦਿੱਤਾ ਹੋਵੇਗਾ । ਸ਼ਹੀਦ ਨਿਰਮਲ ਮਹਿਤੋ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੁਪਰਡੈਂਟ ਦਿਨੇਸ਼ ਕੁਮਾਰ ਗਿੰਦੋਰੀਆ ਨੇ ਦੱਸਿਆ ਕਿ 5 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ `ਚੋਂ 2 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ।

ਬੇਕਾਬੂ ਤੇਜ ਰਫ਼ਤਾਰ ਟਰੱਕ ਦੇ ਨੌਜਵਾਨ ਨੂੰ ਕੁਚਲਣ ਕਾਰਨ ਹਸਪਤਾਲ ਦਾਖਲ

0
Himanshu

ਗੁਰਦਾਸਪੁਰ, 6 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਵਿਖੇ ਸੜਕ ‘ਤੇ ਜਾ ਰਹੇ ਇਕ ਨੌਜਵਾਨ ਨੂੰ ਬੇਕਾਬੂ ਤੇਜਫ਼ਤਾਰ ਟਰੱਕ (Uncontrolled speeding truck) ਨੇ ਬੁਰੀ ਤਰ੍ਹਾਂ ਕੁਚਲ ਕੇ ਰੱਖ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਵਿਖੇ ਟਰੱਕ ਵਲੋਂ ਜਿਸ ਨੌਜਵਾਨ ਨੂੰ ਆਪਣੀ ਤੇਜ ਰਫ਼ਤਾਰ ਦੇ ਚਲਦਿਆਂ ਕੁਚਲ (Crushed) ਦਿੱਤਾ ਗਿਆ ਹੈ ਦਾ ਨਾਮ ਹਿਮਾਂਸ਼ੂ ਸੰਗੋਤਰਾ ਹੈ । ਉਕਤ ਨੌਜਵਾਨ ਸਿਰਫ਼ 21 ਸਾਲਾਂ ਦਾ ਹੈ ਤੇ ਟਰੱਕ ਵਲੋਂ ਕੁਚਲੇ ਜਾਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ (Injured) ਹੋਣ ਤੇ ਇਲਾਜ ਲਈ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਇਕ ਹਸਪਤਾਲ (Hospital) ਵਿਚ ਰੈਫਰ ਕੀਤਾ ਗਿਆ ਹੈ ।

ਕੀ ਦੱਸਿਆ ਨੌਜਵਾਨ ਦੀ ਭੈਣ ਨੇ

ਜਾਣਕਾਰੀ ਮੁਤਾਬਕ ਨੌਜਵਾਨ ਦੀ ਭੈਣ ਰੋਹੀ ਧਵਨ ਨੇ ਦੱਸਿਆ ਕਿ ਟਰੱਕ ਦੇ ਮਾਲਕ ਵਲੋਂ ਉਨ੍ਹਾਂ ਤੱਕ ਪਹੁੰਚ ਕਰਕੇ ਕੇਸ ਦਰਜ ਨਾ ਕਰਵਾਉਣ ਦੀ ਮੰਗ ਨੂੰ ਲੈ ਕੇ 50 ਹਜ਼ਾਰ ਤੱਕ ਦਿੱਤੇ ਜਾ ਰਹੇ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਉਸਦੇ ਭਰਾ ਦਾ ਪੂਰਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਵੇ । ਦੱਸਣਯੋਗ ਹੈ ਕਿ ਜਿਸ ਥਾਂ ਤੇ ਘਟਨਾਕ੍ਰਮ ਵਾਪਰਿਆ ਦੀ ਰਿਕਾਰਡਿੰਗ ਵੀ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ । ਪੁਲਸ ਨੇ ਟਰੱਕ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।