Home Blog Page 142

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

0
America

ਅਮਰੀਕਾ, 17 ਫਰਵਰੀ 2026 : ਅਮਰੀਕਾ (America) ਦੇ ਰ੍ਹੋਡ ਆਈਲੈਂਡ ਦੇ ਡੈਨਿਸ ਐਮ. ਲਿੰਚ ਅਰੇਨਾ ਵਿਖੇ ਇੱਕ ਆਈਸ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ (Shooting) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ।

ਗੋਲੀ ਚਲਾਉਣ ਵਾਲੇ ਨੇ ਖੁਦ ਨੂੰ ਵੀ ਮਾਰੀ ਗੋਲੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੇ ਗੋਲੀਬਾਰੀ ਕੀਤੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ । ਪੁਲਸ ਨੇ ਸ਼ੂਟਰ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਹੈ ਅਤੇ ਜਾਂਚ ਜਾਰੀ ਹੈ । ਪੁਲਸ ਨੇ ਕਿਹਾ ਕਿ ਮ੍ਰਿਤਕ ਬਾਲਗ ਸਨ ਅਤੇ ਹਮਲਾ ਸ਼ਾਇਦ ਪਰਿਵਾਰਕ ਝਗੜੇ ਨਾਲ ਸਬੰਧਤ ਸੀ ।

ਗੋਲੀ ਚੱਲਣ ਕਾਰਨ ਜ਼ਖ਼ਮੀ ਹੋਏ ਤਿੰਨ ਨੂੰ ਕਰਵਾਇਆ ਗਿਆ ਹੈ ਹਸਪਤਾਲ ਦਾਖਲ

ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਪਾਵਟਕੇਟ ਪੁਲਸ (Pawtucket Police) ਮੁਖੀ ਟੀਨਾ ਗੋਂਕਾਲਵੇਸ ਨੇ ਮੀਡੀਆ ਨੂੰ ਦੱਸਿਆ ਕਿ ਤਿੰਨ ਹੋਰ ਪੀੜਤਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਉਸਨੇ ਕਿਹਾ ਕਿ ਸ਼ੂਟਰ ਦੀ ਮੌਤ (Shooter’s death) ਸਪੱਸ਼ਟ ਤੌਰ `ਤੇ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਹੋਈ ਹੈ । ਉਸਨੇ ਅੱਗੇ ਕਿਹਾ ਕਿ ਜਦੋਂ ਕਿ ਪੁਲਿਸ ਸ਼ੂਟਰ ਦੀ ਮੌਤ ਵਿੱਚ ਸ਼ਾਮਲ ਨਹੀਂ ਸੀ, ਅਧਿਕਾਰੀ ਜਾਂਚ ਕਰ ਰਹੇ ਸਨ ।

Read More : ਅਮਰੀਕਾ ‘ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਪੁਲਸ ਨੇ ਕੀਤਾ ਮੂਸੇਵਾਲਾ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਵਿਰੁੱਧ ਕੇਸ ਦਰਜ

0
Musewala's parents

ਮਾਨਸਾ, 16 ਫਰਵਰੀ 2026 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਮਾਪਿਆਂ ਦੇ ਬਿਆਨਾਂ ਤੇ ਮਾਨਸਾ ਪੁਲਸ ਨੇ ਇਕ ਕੰਪਨੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ (Fraud) ਦਾ ਕੇਸ ਦਰਜ ਕੀਤਾ ਹੈ ।

ਧਰਨੇ ਦੌਰਾਨ ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਸੀ ਕੰਪਨੀ ਤੇ ਦੋਸ਼

ਪੰਜਾਬ ਦੇ ਪ੍ਰਸਿੱਧ ਗਾਇਕ ਮੂਸੇਵਾਲਾ ਦੇ ਮਾਪਿਆਂ ਨੇ ਜੋ ਲੰਘੇ ਹਫ਼ਤੇ ਐਸ. ਐਸ. ਪੀ. ਮਾਨਸਾ ਦੇ ਦਫ਼ਤਰ ਦੇ ਬਾਹਰ ਜੋ ਧਰਨਾ ਲਗਾਇਆ ਸੀ ਦੌਰਾਨ ਉਨ੍ਹਾਂ ਪੁਲਸ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਇਕ ਕੰਪਨੀ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਕੰਪਨੀ ਦੇ ਮਾਲਕ ਉਨ੍ਹਾਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਕਮਾਈ ਦਾ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਹਿਸਾਬ ਨਹੀਂ ਦੇ ਰਹੇ ਸਨ । ਉਨ੍ਹਾਂ ਨੇ 30 ਕਰੋੜ ਦੀ ਹੇਰਾਫੇਰੀ (Manipulation) ਦਾ ਦੋਸ਼ ਲਗਾਇਆ । ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਪੁਲਿਸ ਬਾਰੇ ਕਈ ਸਵਾਲ ਉਠਾਏ ।

ਕਿਹੜੀ ਕੰਪਨੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਪੰਜਾਬ ਪੁਲਸ (Punjab Police) ਨੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਮਾਨਸਾ ਸਦਰ ਪੁਲਸ ਥਾਣੇ ਵਿਖੇ ਜਿਸ ਕੰਪਨੀ ਵਿਰੁੱਧ ਕੇਸ ਦਰਜ (Case registered) ਕੀਤਾ ਹੈ ਵਿਚ ਵਨ ਡਿਜੀਟਲ ਕੰਪਨੀ ਤੋਂ ਇਲਾਵਾ ਜਿਹੜੇ ਹੋਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮਿਨ ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਸਭਨਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Read More : ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਐਸ. ਪੀ. ਦਫ਼ਤਰ ਵਿਖੇ ਧਰਨਾ

ਨਾ ਤਾਂ ਨਸ਼ਾ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਾਂਗਾ : ਮਾਨ

0
Bhawant Mann

ਮੋਗਾ, 16 ਫਰਵਰੀ 2026 : ਮੋਗਾ ਵਿਖੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਰੈਲੀ (Anti-drug rally) ਕਰਦਿਆਂ ਕਿਹਾ ਕਿ ਨਾ ਤਾਂ ਨਸਿ਼ਆਂ ਦਾ ਸੇਵਨ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਜਾਂ ਖਪਤ ਨੂੰ ਉਤਸ਼ਾਹਿਤ ਕਰਾਂਗਾ ।

ਮੁੱਖ ਮੰਤਰੀ ਮਾਨ ਨੇ ਰੈਲੀ ਦੌਰਾਨ ਹੋਰ ਕੀ ਕੀ ਆਖਿਆ

ਮੋਗਾ ਵਿਖੇ ਨਸਿ਼ਆਂ ਵਿਰੁੱਧ ਰੈਲੀ ਮੌਕੇ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਉਨ੍ਹਾਂ ਕਿਹਾ ਕਿ ਜਦੋਂ ਉਹ ਹਸਪਤਾਲ ਜਾਂਦੇ ਹਨ ਤਾਂ ਉਨ੍ਹਾਂ ਦੇ ਵਿਰੋਧੀ ਕਹਿੰਦੇ ਹਨ ਕਿ ਉਹ ਚਲੇ ਗਏ ਹਨ । ਉਨ੍ਹਾਂ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਜੜ੍ਹਾਂ ਬੰਨ੍ਹਣਗੇ ।

ਕੁੱਝ ਲੋਕਾਂ ਨੇ ਪੰਜਾਬ ਨੂੰ ਟੀਕਾਕਰਣ ਵਾਲੇ ਸੂਬੇ ਵਿਚ ਬਦਲ ਦਿੱਤਾ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਪਹਿਲਾਂ ਮਸ਼ਹੂਰ ਹੁੰਦੇ ਸਨ, ਪਰ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਟੀਕਾਕਰਨ ਵਾਲੇ ਸੂਬੇ ਵਿੱਚ ਬਦਲ ਦਿੱਤਾ ਹੈ । ਉਨ੍ਹਾਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਉਨ੍ਹਾਂ ‘ਤੇ ਵੀ ਨਿਸ਼ਾਨਾ ਸਾਧਿਆ, ਕਿਹਾ ਕਿ ਤੁਸੀਂ ਅਦਾਲਤ ਤੋਂ ਜ਼ਮਾਨਤ ਲੈ ਸਕਦੇ ਹੋ, ਪਰ ਰੱਬ ਤੋਂ ਨਹੀਂ । ਉਹ ਅਜੇ ਵੀ ਆਪਣੀਆਂ ਮੁੱਛਾਂ ਮਰੋੜ ਰਿਹਾ ਹੈ। ਉਹ ਲੋਕਾਂ ਦਾ ਕਾਤਲ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਇਆ ।

ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਕੀਤਾ ਜਾਵੇਗਾ ਖੇਡਾਂ ਵਿਚ ਸ਼ਾਮਲ : ਕੇਜਰੀਵਾਲ

ਉਨ੍ਹਾਂ ਲੋਕਾਂ ਤੋਂ ਵਾਅਦਾ ਕਰਵਾਇਆ ਕਿ ਉਹ ਆਪਣੇ ਪਿੰਡਾਂ, ਵਾਰਡਾਂ ਅਤੇ ਭਾਈਚਾਰਿਆਂ ਤੋਂ ਨਸ਼ਿਆਂ ਦੀ ਦੁਰਵਰਤੋਂ (Drug abuse) ਨੂੰ ਖਤਮ ਕਰਨ ਲਈ ਕੰਮ ਕਰਨਗੇ । ਇਸ ਤੋਂ ਪਹਿਲਾਂ ‘ਆਪ`ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਐਲਾਨ ਕੀਤਾ ਕਿ ਸਰਕਾਰ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਬਣਾਏਗੀ ਅਤੇ ਖੇਡ ਉਪਕਰਣ ਮੁਹੱਈਆ ਕਰਵਾਏਗੀ । ਉਨ੍ਹਾਂ ਕਿਹਾ ਕਿ ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਰੁਜ਼ਗਾਰ ਦਿੱਤਾ ਜਾਵੇਗਾ । ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਪਹਿਲਾਂ ਹੀ 60,000 ਸਰਕਾਰੀ ਨੌਕਰੀਆਂ ਪ੍ਰਦਾਨ ਕਰ ਚੁੱਕੀ ਹੈ ।

Read more : ਪੰਜਾਬ ਹਰਿਆਣਾ ਦੀ ਐਸ. ਵਾਈ. ਐਲ. ਨੂੰ ਲੈ ਕੇ ਮੀਟਿੰਗ ਹੋਈ : ਮੁੱਖ ਮੰਤਰੀ

ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ

0
Blast

ਜੈਪੁਰ, 16 ਫਰਵਰੀ 2026 : ਸੂਬੇ ਰਾਜਸਥਾਨ (Rajasthan) ਦੇ ਖੈਰਥਲ ਤਿਜਾਰਾ ਜਿ਼ਲੇ ਦੇ ਭਿਵਾੜੀ ਕਸਬੇ ਅੰਦਰ ਬਣੀ ਆਤਿਸ਼ਬਾਜੀ (Fireworks) ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰ ਸੜ ਕੇ ਮਰ ਗਏ ।

ਵਧੀਕ ਜਿ਼ਲਾ ਮੈਜਿਸਟ੍ਰੇਟ ਕੀ ਖੁਲਾਸਾ ਕੀਤਾ

ਰਾਜਥਸਾਨ ਦੇ ਜੋ ਭਿਵਾੜੀ ਕਸਬੇ ਅੰਦਰ ਫੈਕਟਰੀ ਵਿਚ ਅੱਗ (Fire in the factory) ਲੱਗਣ ਕਾਰਨ 7 ਮਜ਼ਦੂਰਾਂ ਦੀ ਸੜ ਕੇ

ਮੌਤ ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਸੁਮਿਤਰਾ ਪਾਰੀਕ ਨੇ ਕਿਹਾ ਕਿ ਜਿਥੇ ਇਸ ਘਟਨਾ ’ਚ ਸੱਤ ਲੋਕਾਂ ਦੀ ਮੌਤ (Seven people died) ਹੋਈ ਹੈ, ਉਥੇ ਇਹ ਇਕ ਕਪੜਾ ਫ਼ੈਕਟਰੀ ਸੀ ਪਰ ਅੰਦਰ ਨਾਜਾਇਜ਼ ਰੂਪ ’ਚ ਪਟਾਕੇ ਬਣਾਏ ਜਾ ਰਹੇ ਸਨ । ਉਨ੍ਹਾਂ ਕਿਹਾ ਕਿ ਫ਼ੈਕਟਰੀ ’ਚ ਦੋ ਵਿਅਕਤੀ ਫਸੇ ਹੋਏ ਹਨ ।

ਪੁਲਸ ਨੂੰ ਘਟਨਾ ਦੀ ਜਾਣਕਾਰੀ ਰੂਟੀਨ ਗਸ਼ਤ ਦੌਰਾਨ ਮਿਲੀ

ਐਡੀਸ਼ਨਲ ਜਿ਼ਲਾ ਮੈਜਿਸਟ੍ਰੇਟ (Additional District Magistrate) ਨੇ ਕਿਹਾ ਕਿ ਪੁਲਸ ਨੂੰ ਘਟਨਾ ਦੀ ਜਾਣਕਾਰੀ ਨਿਯਮਤ ਗਸ਼ਤ ਦੌਰਾਨ ਮਿਲੀ, ਜਿਸ ਤੋਂ ਬਾਅਦ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ । ਜਿ਼ਲ੍ਹਾ ਅਧਿਕਾਰੀ ਅਤਰਿਕਾ ਸ਼ੁਕਲਾ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ । ਸ਼ੁਕਲਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ।

ਸ਼ੁਰੂਆਤੀ ਰਿਪੋਰਟ ਅਨੁਸਾਰ ਫ਼ੈਕਟਰੀ ’ਚ 20 ਤੋਂ ਜਿ਼ਆਦਾ ਲੋਕ ਮੌਜੂਦ ਸਨ । ਅੱਗ ਲਗਦਿਆਂ ਹੀ ਕਈ ਮਜ਼ਦੂਰ ਬਾਹਰ ਨਿਕਲਣ ’ਚ ਸਫ਼ਲ ਰਹੇ ਜਦਕਿ ਨੌਂ ਲੋਕ ਅੰਦਰ ਫਸ ਗਏ । ਇਨ੍ਹਾਂ ’ਚੋਂ ਸੱਤ ਸੜ ਕੇ ਮਰ ਗਏ । ਡੇਢ ਘੰਟੇ ਤੋਂ ਵੱਧ ਸਮੇਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਪਰ ਕੁਝ ਹੱਡੀਆਂ ਵੀ ਬਰਾਮਦ ਹੋਈਆਂ ।

Read More : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

ਅਮਰੀਕਾ `ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

0
student

ਨਿਊਯਾਰਕ, 16 ਫਰਵਰੀ 2026 : ਅਮਰੀਕਾ (America) ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਲਾਪਤਾ ਹੋਏ 22 ਸਾਲਾ ਭਾਰਤੀ ਪੋਸਟ-ਗ੍ਰੈਜੂਏਟ ਵਿਦਿਆਰਥੀ (Student) ਦੀ ਲਾਸ਼ ਮਿਲੀ ਹੈ । ਭਾਰਤੀ ਦੂਤਘਰ (Indian Embassy) ਨੇ ਇਥੇ ਇਹ ਜਾਣਕਾਰੀ ਦਿੱਤੀ ਹੈ ।

ਹਫਤੇ ਭਰ ਤੋ਼ ਲਾਪਤਾ ਸੀ ਵਿਦਿਆਰਥੀ

ਕਰਨਾਟਕ ਵਾਸੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਚ ਪੜ੍ਹਨ ਵਾਲਾ ਵਿਦਿਆਰਥੀ ਸਾਕੇਤ ਸ੍ਰੀਨਿਵਾਸਈਆ (Saket Srinivasaiah) ਸੋਮਵਾਰ ਤੋਂ ਲਾਪਤਾ ਸੀ । ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਸਥਾਨਕ ਸਮੇਂ ਅਨੁਸਾਰ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਇਕ ਪੋਸਟ ਰਾਹੀਂ ਵਿਦਿਆਰਥੀ ਦੀ ਲਾਸ਼ (Corpse) ਬਰਾਮਦ ਹੋਣ ਦੀ ਪੁਸ਼ਟੀ ਕੀਤੀ। `ਬਰਕਲੇ ਸਕੈਨਰ`ਸਮਾਚਾਰ ਪੋਰਟਲ ਨੇ ਦੱਸਿਆ ਸੀ ਕਿ ਸ਼੍ਰੀਨਿਵਾਸਈਆ ਦਾ ਬੈਗ, ਜਿਸ ਵਿਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਸੀ, ਪਾਰਕ ਹਿਲਸ ਇਲਾਕੇ ‘ਚ ਇਕ ਦਰਵਾਜ਼ੇ ਕੋਲੋਂ ਮਿਲੀ ਹੈ ।

Read More : ਜੌਨਪੁਰ ‘ਚ ਘਰ ਦੇ ਸਾਹਮਣੇ ਲਟਕਦੀ ਮਿਲੀ ਡਾਕਟਰ ਦੀ ਲਾਸ਼

ਕਾਰੋਬਾਰੀ ਦੇ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ

0
Lawrence Bishnoi

ਨਵੀਂ ਦਿੱਲੀ, 16 ਫਰਵਰੀ 2026 : ਉੱਤਰੀ ਦਿੱਲੀ (North Delhi) ਦੇ ਬਾਹਰੀ ਇਲਾਕੇ ‘ਚ ਸਥਿਤ ਬਵਾਨਾ ਉਦਯੋਗਿਕ ਖੇਤਰ ‘ਚ ਹਾਲ ਹੀ ਵਿਚ ਕਾਰੋਬਾਰੀ ਵੈਭਵ ਗਾਂਧੀ (35) ਦੇ ਕਤਲ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਕ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ।

ਪੁਲਸ ਅਧਿਕਾਰੀ ਨੇ ਦਿੱਤੀ ਗੈਂਗ ਮੈਂਬਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਣਕਾਰੀ

ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਸ ਨੇ ਕੁਝ ਸ਼ੱਕੀਆਂ ਨੂੰ ਰੋਕਿਆ । ਇਹ ਚੁਣੌਤੀ ਦਿੱਤੇ ਜਾਣ ‘ਤੇ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਭੱਜਣ ਦੀ ਕੋਸਿ਼ਸ਼ ਵਿਚ ਪੁਲਸ ਟੀਮ ‘ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ‘ਚ ਪੁਲਸ ਮੁਲਾਜ਼ਮਾਂ ਨੇ ਆਤਮ-ਰੱਖਿਆ ‘ਚ ਜਵਾਬੀ ਕਾਰਵਾਈ ਕੀਤੀ ।

ਮੁਕਾਬਲੇ ਦੌਰਾਨ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ 2 ਹੋਰਾਂ ਨੂੰ ਬਾਅਦ ‘ਚ ਕਾਬੂ ਕੀਤਾ ਗਿਆ । ਪਲਾਸਟਿਕ ਦਾਣਿਆਂ ਨਿਰਮਾਤਾ ਵੈਭਵ ਗਾਂਧੀ ਦਾ 9 ਫਰਵਰੀ ਨੂੰ ਦੁਪਹਿਰ ਕਰੀਬ 12:50 ਵਜੇ ਡੀ. ਐੱਸ. ਆਈ. ਡੀ. ਸੀ. ਉਦਯੋਗਿਕ ਖੇਤਰ ਦੇ ਸੈਕਟਰ ਚਾਰ `ਚ ਸਥਿਤ ਉਨ੍ਹਾਂ ਦੀ ਫੈਕਟਰੀ ਕੋਲ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਸੀ ।

Read More : ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ

ਮਹਾਰਾਸ਼ਟਰ `ਚ 21 ਥਾਵਾਂ ਤੇ ਏ. ਟੀ. ਐਸ. ਨੇ ਮਾਰ ਛਾਪੇ

0
ATS

ਮੁੰਬਈ, 16 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਵਿਖੇ ਬੀਤੇ ਦਿਨੀਂ ਅੱਤਵਾਦੀ ਵਿਰੋਧੀ ਦਸਤੇ ਵਲੋਂ ਵੱਖ-ਵੱਖ ਥਾਵਾਂ ਤੇ ਛਾਪੇੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਮਾਰੇ ਗਏ ਏ. ਟੀ. ਐਸ. ਵਲੋਂ ਛਾਪੇ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (Anti-terrorist squads) (ਏ. ਟੀ. ਐੱਸ.) ਨੇ ਜੋ ਬੀਤੇ ਦਿਨੀਂ ਛਾਪੇ ਮਾਰੇ ਹਨ ਉਹ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਮਾਰੇ ਹਨ । ਜਾਣਕਾਰੀ ਅਨੁਸਾਰ ਇਹ ਛਾਪੇ ਯਵਤਮਾਲ ਅਤੇ ਅਹਿਲਿਆਨਗਰ ਜਿ਼ਲਿਆਂ ‘ਚ 21 ਟਿਕਾਣਿਆਂ ‘ਤੇ ਮਾਰੇ ਗਏ ਹਨ । ਇਸ ਦੌਰਾਨ ਕਈ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ।

ਪੁਲਸ ਨੇ ਏ. ਟੀ. ਐਸ. ਦੀ ਛਾਪੇਮਾਰੀ ਬਾਰੇ ਕੀ ਆਖਿਆ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ‘ਚ ਨੌਜਵਾਨਾਂ ਨੂੰ ਕੱਟੜਪੰਥੀ (Radicalizing the youth) ਬਣਾਉਣ ਦੀ ਪੁਖ਼ਤਾ ਜਾਣਕਾਰੀ ਮਿਲਣ ਤੋਂ ਬਾਅਦ ਏ. ਟੀ. ਐੱਸ. ਨੇ ਸਥਾਨਕ ਪੁਲਸ ਟੀਮ ਨਾਲ ਮਿਲ ਕੇ ਇਹ ਛਾਪੇਮਾਰੀ ਕੀਤੀ । ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਟੀਮ ਨੇ ਕਈ ਮੋਬਾਈਲ ਫੋਨ, ਇਲੈਕਟ੍ਰਾਨਿਕ ਉਪਕਰਨ, ਸੀ. ਸੀ. ਟੀ. ਵੀ. ਫੁਟੇਜ ਅਤੇ ਇਤਰਾਜ਼ਯੋਗ ਦਸਤਾਵੇਜ਼ (Objectionable document) ਜ਼ਬਤ ਕੀਤੇ ਹਨ । ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਏ. ਟੀ. ਐੱਸ. ਦੀ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ ।

Read More : ਫਰੀਦਬਾਦ ਵਿਖੇ ਆਮਦਨ ਕਰ ਵਿਭਾਗ ਨੇ ਕੀਤੀ ਜ਼ਬਰਦਸਤ ਛਾਪੇਮਾਰੀ

ਸਹੁੰ ਚੁੱਕ ਸਮਾਰੋਹ `ਚ ਮਿਲੇ ਸੱਦੇ ਤੇ ਮੋਦੀ ਦੀ ਥਾਂ ਜਾਣਗੇ ਓਮ ਬਿਰਲਾ

0
Om Birla

ਨਵੀਂ ਦਿੱਲੀ, 16 ਫਰਵਰੀ 2026 : ਲੋਕ ਸਭਾ ਸਪੀਕਰ (Lok Sabha Speaker) ਓਮ ਬਿਰਲਾ 17 ਫਰਵਰੀ ਨੂੰ ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਅਹੁਦੇ ਲਈ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਰੋਹ ‘ਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ ।

ਕੀ ਆਖਿਆ ਮੰਤਰਾਲਾ ਨੇ

ਪਤਾ ਲੱਗਾ ਹੈ ਕਿ ਬੰਗਲਾਦੇਸ਼ (Bangladesh) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਢਾਕਾ ‘ਚ ਹੋਣ ਵਾਲੇ ਸਹੁੰ ਚੁੱਕ ਸਮਾਰੋਹ (Oath-taking ceremony) ‘ਚ ਸੱਦਾ ਦਿੱਤਾ ਸੀ । ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਕਿ ਇਸ ਮਹੱਤਵਪੂਰਨ ਸਮਾਰੋਹ `ਚ ਲੋਕ ਸਭਾ ਸਪੀਕਰ ਦਾ ਸ਼ਾਮਲ ਹੋਣਾ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਵਿਚਾਲੇ ਡੂੰਘੀ ਮਿੱਤਰਤਾ ਨੂੰ ਦਰਸਾਉਂਦਾ ਹੈ ਅਤੇ ਦੇਸ਼ਾਂ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਪ੍ਰਤੀ ਭਾਰਤ ਦੇ ਦ੍ਰਿੜ ਸੰਕਲਪ ਦੀ ਪੁਸ਼ਟੀ ਕਰਦਾ ਹੈ ।

ਕਦੋਂ ਚੁੱਕ ਸਕਦੇ ਹਨ ਸੰਸਦ ਮੈਂਬਰ ਸਹੂੰ

ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਏ. ਐੱਮ. ਐੱਮ. ਨਾਸਿਰ ਉੱਦੀਨ ਸਵੇਰੇ 10 ਵਜੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾ ਸਕਦੇ ਹਨ, ਜਦਕਿ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਸ਼ਾਮ 4 ਵਜੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ ਪ੍ਰਧਾਨ ਤਾਰਿਕ ਰਹਿਮਾਨ ਦੇ ਨਵੇਂ ਮੰਤਰੀ ਮੰਡਲ ਨੂੰ ਸਹੁੰ ਚੁਕਾਉਣਗੇ । ਚੋਣ ਕਮਿਸ਼ਨ (Election Commission) ਅਨੁਸਾਰ ਬੀ. ਐੱਨ. ਪੀ. ਨੇ 297 ‘ਚੋਂ 209 ਸੀਟਾਂ ਜਿੱਤੀਆਂ, ਜਦਕਿ ਸੱਜੇ-ਪੱਖੀ ਜਮਾਤ-ਏ-ਇਸਲਾਮੀ ਨੂੰ 68 ਸੀਟਾਂ `ਤੇ ਜਿੱਤ ਹਾਸਲ ਹੋਈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਚੋਣ ਲੜਨ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ।

Read More : ਕਾਂਗਰਸ ਨੇ ਕੀਤਾ ਲੋਕ ਸਭਾ ਸਪੀਕਰ ਬਿਰਲਾ ਖਿ਼ਲਾਫ਼ ਬੇਭਰੋਸਗੀ ਮਤਾ ਪੇਸ਼

ਹਾਈਕੋਰਟ ਨੇ ਲਗਾਈ ਐਸ. ਸੀ. ਕਮਿਸ਼ਨ ਵਲੋਂ ਬਾਜਵਾ ਨੂੰ ਭੇਜੇ ਨੋਟਿਸ ਤੇ ਸਟੇਅ

0
Partap bajwa

ਚੰਡੀਗੜ੍ਹ, 16 ਫਰਵਰੀ 2026 : ਅਨੁਸੂਚਿਤ ਜਾਤੀਆਂ ਕਮਿਸ਼ਨ (Scheduled Castes Commission) ਵਲੋਂ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਭੇੇਜੇ ਗਏ ਨੋਟਿਸ ਤੇ ਅੱਜ ਹਾਈਕੋਰਟ ਨੇ ਸਟੇਅ (Stay) ਦੇ ਦਿੱਤੀ ਹੈ । ਜਿਸ ਨਾਲ ਪ੍ਰਤਾਪ ਬਾਜਵਾ ਨੂੰ ਇਕ ਤਰ੍ਹਾਂ ਨਾਲ ਰਾਹਤ ਪਹੁੰਚੀ ਹੈ ।

ਕੀ ਸੀ ਨੋਟਿਸ ਭੇਜੇਣ ਦਾ ਕਾਰਨ

ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਲੋਂ ਪ੍ਰਤਾਪ ਬਾਜਵਾ ਨੂੰ ਐਸ. ਸੀ. ਕਮਿਸ਼ਨ ਵਲੋਂ ਭੇਜੇ ਗਏ ਕਾਰਨ ਦੱਸੋ ਨੋਟਿਸ (Notice) ਤੇ ਸਟੇਅ ਪ੍ਰਦਾਨ ਕੀਤੀ ਗਈ ਹੈ ਦੇ ਮਾਮਲੇ ਵਿਚ ਨੋਟਿਸ ਭੇਜੇ ਜਾਣ ਦਾ ਕਾਰਨ ਪ੍ਰਤਾਪ ਬਾਜਵਾ ਵਲੋਂ ਫਰਵਰੀ ਮਹੀਨੇ ਵਿਚ ਹੀ ਇਕ ਰੈਲੀ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੂੰ ਅਮਾਨ ਭਰੇ ਸ਼ਬਦਾਂ ਦਾ ਇਸਤੇਮਾਲ ਕਰਨਾ ਸੀ । ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ।

ਬਾਜਵਾ ਨੇ ਦਿੱਤੀਆਂ ਕੋਰਟ ਵਿਚ ਆਖੇ ਗਏ ਮੁਹਾਵਰਿਆਂ ਸਬੰਧੀ ਦਲੀਲਾਂ

ਮਾਨਯੋਗ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਪ੍ਰਤਾਪ ਬਾਜਵਾ (Pratap Bajwa) ਨੇ ਆਖਿਆ ਕਿ ਜਿਨ੍ਹਾਂ ਸ਼ਬਦਾਂ ਨੂੰ ਲੈ ਕੇ ਉਨ੍ਹਾਂ ਨੂੰ ਐਸ. ਸੀ. ਕਮਿਸ਼ਨ ਨੇ ਨੋਟਿਸ ਭੇਜਿਆ ਹੈ ਉਹ ਪੂਰੀ ਤਰ੍ਹਾਂ ਨਿਜੀ ਅਤੇ ਸਿਆਸੀ ਪੱਖਪਾਤ ਨਾਲ ਸਬੰਧਤ ਹੀ ਨਹੀਂ ਬਲਕਿ ਐਸ. ਸੀ. ਕਮਿਸ਼ਨ ਦੀ ਵਰਤੋਂ ਰਾਜਨੀਤਕ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ ।

ਪਟੀਸ਼ਨ ਵਿਚ ਬਾਜਵਾ ਨੇ ਕੋਰਟ ਨੂੰ ਦੱਸਿਆ ਕੀ ਬੈਂਡ ਵਜਾਉਣਾ ਮੁਹਾਵਰਾ ਹੈ

ਬਾਜਵਾ ਨੇ ਕੋਰਟ ਨੂੰ ਦੱਸਿਆ ਕਿ ਜੋ ਬੈਂਡ ਵਜਾਉਣਾ ਹੈ ਉਹ ਇਕ ਮੁਹਾਵਰਾ ਹੈ ਤੇ ਰਾਜਨੀਤਕ ਸੰਦਰਭ ਵਿਚ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਲਈ ਵਰਤਿਆ ਗਿਆ ਸੀ ਅਤੇ ਇਸਦਾ ਕਿਸੇ ਜਾਤੀ ਜਾਂ ਭਾਈਚਾਰੇ ਨਾਲ ਕੋਈ ਵੀ ਸਬੰਧ ਨਹੀਂ ਹੈ । ਉਨ੍ਹਾਂ ਬੋਲਣ ਦੀ ਆਜ਼ਾਦੀ ਸਬੰਧੀ ਵੀ ਪਟੀਸ਼ਨ ਵਿੱਚ ਕਿਹਾ ਕਿ ਸੰਵਿਧਾਨ ਦੀ ਧਾਰਾ 19 ਤਹਿਤ `ਬੋਲਣ ਦੀ ਆਜ਼ਾਦੀ` ਦੇ ਅਧਿਕਾਰ ਦੀ ਦੁਹਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਐਸ. ਸੀ. ਐਸ. ਟੀ. ਐਕਟ ਤਹਿਤ ਕਾਰਵਾਈ ਸਿਰਫ਼ ਉਦੋਂ ਹੋ ਸਕਦੀ ਹੈ ਜੇਕਰ ਨੀਅਤ ਸਪੱਸ਼ਟ ਤੌਰ ‘ਤੇ ਜਾਤੀ-ਅਧਾਰਤ ਹੋਵੇ । ਜਿਸਦੇ ਚਲਦਿਆਂ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਬਾਜਵਾ ਦੀਆਂ ਦਲੀਲਾਂ ‘ਤੇ ਗੌਰ ਕਰਦਿਆਂ ਕਮਿਸ਼ਨ ਦੇ ਨੋਟਿਸ ਤੇ ਰੋਕ ਲਗਾ ਦਿੱਤੀ । ਹੁਣ ਪੰਜਾਬ ਸਰਕਾਰ (Punjab Government) ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨਾ ਪਵੇਗਾ ।

Read More : ਅਨੁਸੂਚਿਤ ਜਾਤੀ ਕਮਿਸ਼ਨ ਭੇਜਿਆ ਪ੍ਰਤਾਪ ਸਿੰਘ ਬਾਜਵਾ ਨੂੰ ਸੁਮੋਟੋ

ਨਵ-ਜੰਮੀ ਬੱਚੀ ਵੇਚਣ ਦੇ ਮਾਮਲੇ ਵਿਚ 8 ਵਿਰੁੱਧ ਕੇਸ ਦਰਜ ਪੰਜ ਗ੍ਰਿਫ਼ਤਾਰ

0
Child

ਲੁਧਿਆਣਾ, 16 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਨਵ-ਜੰਮੀ ਬੱਚੀ (Newborn baby girl) ਦਾ ਮਾਂ ਵਲੋਂ ਹੀ ਸੌਦਾ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਪਰਦਾਫਾਸ਼ (Exposed) ਕਰਨ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਿਸ ਔਰਤ ਦੇ ਹਾਲ ਹੀ ਵਿਚ ਇਕ ਬੱਚੀ ਨੇ ਜਨਮ ਲਿਆ ਹੈ ਦਾ ਸੌਦਾ 2 ਲੱਖ 10 ਹਜ਼ਾਰ ਰੁਪਏ (Deal 2 lakh 10 thousand rupees) ਵਿਚ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਕਈਆਂ ਵਿਰੁਧ ਕੇਸ ਦਰਜ ਕਰ ਲਿਆ ਹੈ ਤੇ ਇਕ ਮਹਿਲਾ ਡਾਕਟਰ ਸਮੇਤ ਪੰਜ ਮੁਲਜਮਾਂ ਨੂੰ ਕਾਬੂ ਕੀਤਾ ਹੈ । ਉਕਤ ਸਾਰਾ ਮਾਮਲਾ ਅਰੋੜਾ ਨਰਸਿੰਗ ਹੋਮ ਤੋਂ ਸ਼ੁਰੂ ਹੋਇਆ, ਜਿੱਥੇ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ । ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਜਿਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ ਵਿਚ ਬੱਚੀ ਦੀ ਮਾਂ ਸੁਨੀਤਾ ਰਾਣੀ, ਬੱਚਾ ਖਰੀਦਣ ਵਾਲੇ ਅਤੇ ਡਾਕਟਰ ਸਮੇਤ ਅੱਠ ਲੋਕ ਸ਼ਾਮਲ ਹਨ ।

ਪੁਲਸ ਨੇ ਪਾਈ ਗੁਪਤ ਜਾਣਕਾਰੀ ਦੇ ਆਧਾਰ ਤੇ ਕਾਰਵਾਈ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣੇਦਾਰ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ 15 ਫਰਵਰੀ ਨੂੰ ਇਲਾਕੇ ਵਿਚ ਗਸ਼ਤ `ਤੇ ਸਨ। ਇਸੇ ਦੌਰਾਨ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਅਰੋੜਾ ਨਰਸਿੰਗ ਹੋਮ ਵਿਚ 14 ਫਰਵਰੀ ਨੂੰ ਸੁਨੀਤਾ ਦੇਵੀ ਨਾਮਕ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਹ ਮਾਂ ਮਮਤਾ ਨੂੰ ਦਰਕਿਨਾਰ ਕਰਕੇ ਆਪਣੀ ਨਵਜੰਮੇ ਬੇਟੀ ਨੂੰ ਵੇਚਣ ਦੀ ਫਿਰਾਕ ਵਿਚ ਸੀ ।

ਪੁਲਸ ਨੂੰ ਖ਼ਬਰ ਮਿਲੀ ਕਿ ਬੱਚੀ ਦਾ ਸੌਦਾ 2 ਲੱਖ 10 ਹਜ਼ਾਰ ਰੁਪਏ ਵਿਚ ਤੈਅ ਹੋ ਚੁੱਕਾ ਹੈ ਅਤੇ ਮੁਲਜ਼ਮ ਨੀਲੀ ਝੰਡਾ ਰੋਡ ਸਥਿਤ ਪਾਰਕ ਦੇ ਕੋਲ ਡੀਲ ਫਾਈਨਲ ਕਰਨ ਲਈ ਇਕੱਠੇ ਹੋਏ ਹਨ। ਪੁਲਸ ਨੇ ਬਿਨਾਂ ਦੇਰ ਕੀਤਿਆਂ ਤੁਰੰਤ ਪਾਰਕ ਵਿਚ ਰੇਡ ਕੀਤੀ, ਜਿੱਥੇ ਬੱਚੀ ਨੂੰ ਵੇਚਣ ਦੀ ਤਿਆਰੀ ਚੱਲ ਰਹੀ ਸੀ । ਪੁਲਸ ਨੇ ਮੌਕੇ ਤੋਂ ਬੱਚੀ ਦੀ ਮਾਂ ਸੁਨੀਤਾ ਦੇਵੀ, ਪ੍ਰਵੀਨ, ਬੀ. ਏ. ਐੱਮ. ਐੱਸ. ਡਾਕਟਰ ਮਨਮੀਤ ਕੌਰ, ਰੁਚੀ ਅਤੇ ਖਰੀਦਦਾਰ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ।

ਜਾਂਚ ਵਿਚ ਹੋਰ ਕੀ ਆਇਆ ਸਾਹਮਣੇ

ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਇਸ ਨਵਜੰਮੀ ਬੱਚੀ ਦਾ ਸੌਦਾ ਕੀਤਾ ਸੀ । ਪੁਲਸ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਲਿਆ ਹੈ । ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਗਿਰੋਹ ਨੇ ਪਹਿਲਾਂ ਵੀ ਕਿਸੇ ਬੱਚੇ ਦਾ ਸੌਦਾ ਕੀਤਾ ਹੈ ਜਾਂ ਇਸ ਨੈੱਟਵਰਕ ਵਿਚ ਹੋਰ ਵੀ ਵੱਡੇ ਨਾਮ ਸ਼ਾਮਲ ਹਨ । ਫਿਲਹਾਲ ਮਾਸੂਮ ਬੱਚੀ ਨੂੰ ਸੁਰੱਖਿਅਤ ਸਰਪ੍ਰਸਤੀ ਵਿਚ ਲੈ ਲਿਆ ਗਿਆ ਹੈ ।

Read More : ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ