Home Blog Page 1368

ਮੀਂਹ ਬਣਿਆ ਕਹਿਰ, ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ || Punjab Update

0
Rain became fury, it happened to husband and wife

ਮੀਂਹ ਬਣਿਆ ਕਹਿਰ, ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ

ਬੀਤੀ ਰਾਤ ਪਏ ਮੀਂਹ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਇੰਦਰਾ ਬਸਤੀ ਦੇ ਵਾਰਡ ਨੰਬਰ 20 ਵਿੱਚ ਸੁੱਤੇ ਪਏ ਇੱਕ ਪਤੀ-ਪਤਨੀ ਨਾਲ ਭਾਣਾ ਵਾਪਰ ਗਿਆ | ਜਿੱਥੇ ਕਿ  ਇੱਕ ਪਰਿਵਾਰ ‘ਤੇ ਚੁਬਾਰੇ ‘ਚ ਕਮਰੇ ਦੀ ਛੱਤ ਡਿੱਗ ਗਈ। ਮਲਬੇ ਹੇਠਾਂ ਦੱਬਣ ਕਾਰਨ ਪਤੀ ਪਤਨੀ ਜ਼ਖਮੀ ਹੋ ਗਏ, ਜਿਨਾਂ ਨੂੰ ਲੋਕਾਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ। ਪੀੜਤ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ।

ਛੱਤ ਉਹਨਾਂ ਦੇ ਬੈੱਡ ਤੇ ਡਿੱਗੀ

ਮਮਤਾ ਰਾਣੀ ਨੇ ਦੱਸਿਆ ਕਿ ਉਸਦੇ ਜੇਠ ਜਠਾਣੀ ਉੱਪਰ ਵਾਲੇ ਕਮਰੇ ਚ ਰਹਿੰਦੇ ਹਨ ਅਤੇ ਵਿੱਤੀ ਰਾਤ ਲਾਈਟ ਜਾਣ ਤੋਂ ਬਾਅਦ ਮੀਹ ਪੈਣ ਦੌਰਾਨ ਬਹੁਤ ਜ਼ੋਰਦਾਰ ਧਮਾਕਾ ਹੋਇਆ। ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਛੱਤ ਉਹਨਾਂ ਦੇ ਬੈੱਡ ਤੇ ਡਿੱਗੀ ਹੋਈ ਸੀ। ਉਹਨਾਂ ਕਿਹਾ ਕਿ ਜੇਠ ਜਠਾਣੀ ਨੂੰ ਬਹੁਤ ਮੁਸ਼ਕਿਲ ਨਾਲ ਉਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦਾ ਵੱਡਾ ਝਟਕਾ, ਨਵੀਂਆਂ ਹਿਦਾਇਤਾਂ ਕੀਤੀਆਂ ਜਾਰੀ

ਘਰਾਂ ਦੀਆਂ ਛੱਤਾਂ ਖਰਾਬ ਹੋਈਆਂ ਪਈਆਂ

ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮਾਲੀ ਹਾਲਤ ਕਾਫੀ ਖਰਾਬ ਹੈ। ਉਹਨਾਂ ਦੇ ਘਰਾਂ ਦੀਆਂ ਛੱਤਾਂ ਖਰਾਬ ਹੋਈਆਂ ਪਈਆਂ ਹਨ। ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਹਸਪਤਾਲ ਚ ਜੇਰੇ ਇਲਾਜ ਮੁਰਾਰੀ ਲਾਲ ਅਤੇ ਸੀਤਾ ਦੇਵੀ ਨੇ ਦੱਸਿਆ ਕਿ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਟਾਂਕੇ ਵੀ ਲੱਗੇ ਹਨ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ।

 

 

 

 

 

 

 

 

ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦਾ ਵੱਡਾ ਝਟਕਾ, ਨਵੀਂਆਂ ਹਿਦਾਇਤਾਂ ਕੀਤੀਆਂ ਜਾਰੀ || International News

0
Australia's big blow to Indian students, new instructions issued

ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦਾ ਵੱਡਾ ਝਟਕਾ, ਨਵੀਂਆਂ ਹਿਦਾਇਤਾਂ ਕੀਤੀਆਂ ਜਾਰੀ

ਆਸਟ੍ਰੇਲੀਆ ਦੀ ਸਰਕਾਰ ਨੇ ਹੁਣ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਕਾਬੂ ਕਰਨ ਦੀ ਤਿਆਰੀ ਕਰ ਲਈ ਹੈ। ਜਿਸਦੇ ਚੱਲਦਿਆਂ ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ | ਆਸਟ੍ਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੀ ਗਿਣਤੀ 270,000 ਤੱਕ ਸੀਮਤ ਕਰ ਦੇਵੇਗਾ, ਕਿਉਂਕਿ ਰਿਕਾਰਡ ਮਾਈਗ੍ਰੇਸ਼ਨ ਕਾਰਨ ਜਾਇਦਾਦ ਦੀਆਂ ਕੀਮਤਾਂ ਵਧੀਆਂ ਹਨ।

ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 10% ਵੱਧ ਅੰਤਰਰਾਸ਼ਟਰੀ ਵਿਦਿਆਰਥੀ

ਸਿੱਖਿਆ ਮੰਤਰੀ ਜੇਸਨ ਕਲੇਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅੱਜ ਸਾਡੀਆਂ ਯੂਨੀਵਰਸਿਟੀਆਂ ਵਿੱਚ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 10% ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ ਅਤੇ ਪ੍ਰਾਈਵੇਟ ਵੋਕੇਸ਼ਨਲ ਅਤੇ ਸਿਖਲਾਈ ਪ੍ਰਦਾਤਾਵਾਂ ਵਿੱਚ ਲਗਭਗ 50% ਵੱਧ ਹਨ, ਇਸ ਲਈ ਇਸ ‘ਤੇ ਸਖਤ ਕਾਰਵਾਈ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪ੍ਰਵਾਸ ‘ਚ ਵਾਧੇ ਨੂੰ ਰੋਕਣ ਲਈ ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਜ਼ਿਆਦਾ ਕਰ ਦਿੱਤੀ ਸੀ।

ਵਪਾਰਕ ਸੰਸਥਾਵਾਂ ਵਿੱਚ ਲਗਭਗ 95,000 ਨਵੇਂ ਲੋਕਾਂ ਦੀ ਲਿਮਟ

ਸਿੱਖਿਆ ਮੰਤਰੀ ਜੇਸਨ ਕਲੇਅਰ ਨੇ 2025 ਵਿੱਚ ਜਨਤਕ ਯੂਨੀਵਰਸਿਟੀਆਂ ਵਿੱਚ ਲਗਭਗ 145,000 ਨਵੇਂ ਵਿਦਿਆਰਥੀਆਂ ਅਤੇ ਵਪਾਰਕ ਸੰਸਥਾਵਾਂ ਵਿੱਚ ਲਗਭਗ 95,000 ਨਵੇਂ ਲੋਕਾਂ ਦੀ ਲਿਮਟ ਹੋਵੇਗੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦੇ ਤਹਿਤ ਸ਼ੁਰੂਆਤੀ ਸੰਖਿਆ ਪ੍ਰੀ-ਕੋਰੋਨਾ ਪੱਧਰ ਤੋਂ ਲਗਭਗ 7,000 ਘੱਟ ਅਤੇ ਪਿਛਲੇ ਸਾਲ ਨਾਲੋਂ ਲਗਭਗ 53,000 ਘੱਟ ਹੋਵੇਗੀ। ਇਸ ਤੋਂ ਅੱਗੇ ਸਿੱਖਿਆ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਦਾਖਲਾ ਸੰਖਿਆ 145,000 ਜਾਂ 2023 ਦੇ ਪੱਧਰ ਤੱਕ ਘਟਾ ਦਿੱਤਾ ਜਾਵੇਗਾ। 2025 ਵਿੱਚ 30,000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੇ ਯੋਗ ਹੋਣਗੇ, ਜਦੋਂ ਕਿ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਪ੍ਰਦਾਤਾਵਾਂ ਦੀ ਗਿਣਤੀ ਸਿਰਫ 95,000 ਤੱਕ ਸੀਮਿਤ ਹੋਵੇਗੀ।

ਇਹ ਵੀ ਪੜ੍ਹੋ : ਨਿਰਮਲ ਭੰਗੂ ਦੀ ਧੀ ਬਰਿੰਦਰ ਕੌਰ ਨੇ ਕੀਤਾ ਵੱਡਾ ਐਲਾਨ,ਪਰਲਜ਼ ਗਰੁੱਪ ‘ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ

ਪ੍ਰਾਪਰਟੀ ਮਾਰਕੀਟ ਦੀ ਮੰਗ ਵਧੇਰੇ ਹੁੰਦੀ ਜਾ ਰਹੀ

ਧਿਆਨਯੋਗ ਹੈ ਕਿ ਆਸਟ੍ਰੇਲੀਆ ਨੇ ਸਾਲ 2022 ਵਿੱਚ ਆਪਣੀ ਸਲਾਨਾ ਕੋਵਿਡ-19 ਮਾਈਗ੍ਰੇਸ਼ਨ ਸੀਮਾ ਨੂੰ ਵਧਾ ਦਿੱਤਾ ਸੀ ਤਾਂ ਜੋ ਕੰਪਨੀਆਂ ਨੂੰ ਸਟਾਫ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ। ਕਿਉਂਕਿ ਕੋਵਿਡ-19 ਮਹਾਂਮਾਰੀ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ 2 ਸਾਲਾਂ ਤੱਕ ਬਾਹਰ ਰੱਖਿਆ ਸੀ । ਭਾਰਤ, ਚੀਨ ਅਤੇ ਫਿਲੀਪੀਨਜ਼ ਦੇ ਵਿਦਿਆਰਥੀਆਂ ਦੁਆਰਾ ਰਿਕਾਰਡ ਪ੍ਰਵਾਸ ਨੇ ਕਰਮਚਾਰੀਆਂ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਪ੍ਰਾਪਰਟੀ ਮਾਰਕੀਟ ਦੀ ਮੰਗ ਵਧੇਰੇ ਹੁੰਦੀ ਜਾ ਰਹੀ ਹੈ। 30 ਸਤੰਬਰ, 2023 ਨੂੰ ਖਤਮ ਹੋਏ ਸਾਲ ਵਿੱਚ ਇਮੀਗ੍ਰੇਸ਼ਨ ਇੱਕ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ, ਜੂਨ 2023 ਨੂੰ ਖਤਮ ਹੋਏ ਸਾਲ ਵਿੱਚ 518,000 ਲੋਕਾਂ ਤੋਂ 60% ਵੱਧ ਕੇ ਰਿਕਾਰਡ 548,800 ਲੋਕਾਂ ਤੱਕ ਪਹੁੰਚ ਗਿਆ।

 

 

 

 

 

 

ਨਿਰਮਲ ਭੰਗੂ ਦੀ ਧੀ ਬਰਿੰਦਰ ਕੌਰ ਨੇ ਕੀਤਾ ਵੱਡਾ ਐਲਾਨ,ਪਰਲਜ਼ ਗਰੁੱਪ ‘ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ || Latest News

0
Nirmal Bhangu's daughter Barinder Kaur made a big announcement, the people trapped in the Pearls group will get back every single penny.

ਨਿਰਮਲ ਭੰਗੂ ਦੀ ਧੀ ਬਰਿੰਦਰ ਕੌਰ ਨੇ ਕੀਤਾ ਵੱਡਾ ਐਲਾਨ,ਪਰਲਜ਼ ਗਰੁੱਪ ‘ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ

ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਸ ਦੀ ਧੀ ਬਰਿੰਦਰ ਕੌਰ ਨੇ ਵੱਡਾ ਐਲਾਨ ਕੀਤਾ। ਉਸ ਦੀ ਧੀ ਨੇ ਕਿਹਾ ਕਿ ਉਹ ਕੱਲੇ-ਕੱਲੇ ਨਿਵੇਸ਼ਕਾਂ ਦੇ ਪੈਸੇ ਮੋੜਨ ‘ਚ ਪੂਰਾ ਸਾਥ ਦੇਵਾਂਗੀ। ਮੈਂ ਓਨੀ ਦੇਰ ਅਰਾਮ ਨਾਲ ਨਹੀਂ ਰਹਾਂਗੀ ਜਦੋਂ ਤੱਕ ਮੇਰੇ ਪਿਤਾ ਦਾ ਸੁਪਨਾ ਪੂਰਾ ਨਾ ਹੋ ਜਾਵੇ। ਬਰਿੰਦਰ ਕੌਰ ਨੇ ਇਕ ਇਸ਼ਤਿਆਰ ਰਾਹੀਂ ਇਸ ਦੀ ਜਾਣਕਾਰੀ ਦਿਤੀ। ਉਸ ਨੇ ਕਿਹਾ ਕਿ ਬਹੁਤ ਹੀ ਡੂੰਘੇ ਦੁੱਖ ਅਤੇ ਗ਼ਮ ਨਾਲ ਅਸੀਂ ਆਪ ਜੀ ਨੂੰ ਸਾਡੇ ਪਿਤਾ ਸ. ਨਿਰਮਲ ਸਿੰਘ ਭੰਗੂ ਦੇ ਅਕਾਲ ਚਲਾਣੇ ਦੀ ਸੂਚਨਾ ਮਿਲੀ ਹੋਵੇਗੀ। ਮੇਰੇ ਪਿਤਾ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਦੇ ਇਕੋ-ਇਕ, ਅਟੱਲ ਸੁਪਨੇ ਪ੍ਰਤੀ ਪ੍ਰਤੀਬੱਧ ਸਨ।

ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ…

ਪਰਲਜ਼ ਗਰੁੱਪ ਪਰਿਵਾਰ ਦੀ ਤਰਫ਼ੋਂ ਅਤੇ ਆਪਣੇ ਪਿਆਰੇ ਪਿਤਾ ਦੇ ਮਾਣ-ਸਤਿਕਾਰ ਵਿਚ, ਮੈਂ ਇਸ ਦੁਆਰਾ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ-ਨਿਆਂਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ।

ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ…

ਮੈਂ ਓਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਮੇਰੇ ਪਿਤਾ ਜੀ ਦਾ ਸੁਪਨਾ-ਜਿਸ ਸੁਪਨੇ ਲਈ ਉਹ ਜਿਉਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ-ਸਾਕਾਰ ਨਹੀਂ ਹੋ ਜਾਂਦਾ। ਪੀਏਸੀਐਲ ਲਿਮਟਿਡ ਅਤੇ ਪੀਜੀਐਫ ਲਿਮਟਿਡ ਦੇ ਹਰੇਕ ਨਿਵੇਸ਼ਕ ਨੂੰ ਮੈਂ ਮੁੜ ਯਕੀਨ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ ਅਤੇ ਮੈਂ ਓਨੀ ਦੇਰ ਤੱਕ ਇਸ ਕੰਮ ਵਿਚ ਹਮੇਸ਼ਾ ਲੱਗੀ ਰਹਾਂਗੀ, ਜਿੰਨੀ ਦੇਰ ਤੱਕ ਤੁਹਾਨੂੰ ਸਭ ਨੂੰ ਪੈਸੇ ਵਾਪਸ ਨਹੀਂ ਹੋ ਜਾਂਦੇ।

ਇਹ ਵੀ ਪੜ੍ਹੋ : ICC ਦੇ ਨਵੇਂ ਚੇਅਰਮੈਨ ਬਣੇ ਜੈ ਸ਼ਾਹ , ਜਾਣੋ ਕਦੋਂ ਸੰਭਾਲਣਗੇ ਆਪਣਾ ਅਹੁਦਾ

45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ ਨਿਰਮਲ ਭੰਗੂ

ਮੈਂ ਆਪਣੇ ਪਿਤਾ ਦੀ ਨੇਕ ਆਤਮਾ ਦੀ ਸਦੀਵੀ ਸ਼ਾਂਤੀ ਲਈ ਤੁਹਾਡੀਆਂ ਦਿਲੀ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਮੰਗ ਕਰਦੀ ਹਾਂ। ਉਨਾਂ ਦੀ ਗ਼ੈਰ ਮੌਜੂਦਗੀ ਨਾਲ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ, ਲੇਕਿਨ ਤੁਹਾਡਾ ਸਮਰਥਨ ਸਾਨੂੰ ਨਾ ਸਹਿਣਯੋਗ ਸਦਮੇ ਨੂੰ ਸਹਿਣ ਦਾ ਬਲ ਬਖਸ਼ੇਗਾ। ਆਓ ਅਸੀਂ ਇਸ ਅਧੂਰੇ ਕੰਮ ਨੂੰ ਇਕੱਠੇ ਹੋ ਕੇ ਪੂਰਾ ਕਰੀਏ | ਦੱਸ ਦੇਈਏ ਕਿ ਨਿਰਮਲ ਭੰਗੂ 45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ।

 

 

 

 

ICC ਦੇ ਨਵੇਂ ਚੇਅਰਮੈਨ ਬਣੇ ਜੈ ਸ਼ਾਹ , ਜਾਣੋ ਕਦੋਂ ਸੰਭਾਲਣਗੇ ਆਪਣਾ ਅਹੁਦਾ || Sports News

0
Jai Shah became the new chairman of ICC, know when he will take over his post

ICC ਦੇ ਨਵੇਂ ਚੇਅਰਮੈਨ ਬਣੇ ਜੈ ਸ਼ਾਹ , ਜਾਣੋ ਕਦੋਂ ਸੰਭਾਲਣਗੇ ਆਪਣਾ ਅਹੁਦਾ

BCCI (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸਕੱਤਰ ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦਾ ਅਗਲਾ ਪ੍ਰਧਾਨ ਚੁਣਿਆ ਗਿਆ ਹੈ। ਜੈ ਸ਼ਾਹ 1 ਦਸੰਬਰ 2024 ਤੋਂ ICC ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਜਿਸਦੇ ਚੱਲਦਿਆਂ ਸ਼ਾਹ ਨੂੰ ਹੁਣ BCCI ਸਕੱਤਰ ਦਾ ਅਹੁਦਾ ਛੱਡਣਾ ਹੋਵੇਗਾ। ਦਰਅਸਲ , ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਅਹੁਦੇ ਲਈ ਨਾਮਜ਼ਦਗੀ ਦੀ ਆਖਰੀ ਮਿਤੀ 27 ਅਗਸਤ ਸੀ। ਬੋਰਡ ਦੀ ਆਮ ਮੀਟਿੰਗ ਅਗਲੇ ਮਹੀਨੇ ਜਾਂ ਅਕਤੂਬਰ ਵਿੱਚ ਹੋਵੇਗੀ।

ਬਿਨਾਂ ਮੁਕਾਬਲੇ ਤੋਂ ਚੁਣੇ ਗਏ ਚੇਅਰਮੈਨ

ICC ਦੇ ਅਨੁਸਾਰ, ਜੈ ਸ਼ਾਹ ਇਕੱਲੇ ਉਮੀਦਵਾਰ ਸਨ ਜਿਨ੍ਹਾਂ ਨੇ ਇਸ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਅਤੇ ਅਗਲੇ ਚੇਅਰਮੈਨ ਵਜੋਂ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸ ਨਾਲ ਜੈ ਸ਼ਾਹ ICC ਪ੍ਰਧਾਨ ਬਣਨ ਵਾਲੇ ਪੰਜਵੇਂ ਭਾਰਤੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐੱਨ ਸ਼੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਅਜਿਹੇ ਭਾਰਤੀ ਹਨ ਜਿਨ੍ਹਾਂ ਨੇ ਅਤੀਤ ‘ਚ ICC ਦੀ ਅਗਵਾਈ ਕੀਤੀ ਹੈ।

ਮੈਂ ਅਹੁਦੇ ਲਈ ਚੁਣੇ ਜਾਣ ਤੋਂ ਬਹੁਤ ਖੁਸ਼

ICC ਪ੍ਰਧਾਨ ਦੇ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ, ਜੈ ਸ਼ਾਹ ਨੇ ਕ੍ਰਿਕਟ ਦੀ ਵਿਸ਼ਵਵਿਆਪੀ ਪਹੁੰਚ ਅਤੇ ਪ੍ਰਸਿੱਧੀ ਨੂੰ ਹੋਰ ਵਧਾਉਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ। ICC ਦੇ ਬਿਆਨ ਮੁਤਾਬਕ ਸ਼ਾਹ ਨੇ ਕਿਹਾ, ਮੈਂ ICC ਪ੍ਰਧਾਨ ਦੇ ਅਹੁਦੇ ਲਈ ਚੁਣੇ ਜਾਣ ਤੋਂ ਬਹੁਤ ਖੁਸ਼ ਹਾਂ। ਮੈਂ ਵਿਸ਼ਵ ਕ੍ਰਿਕਟ ਨੂੰ ਅੱਗੇ ਵਧਾਉਣ ਲਈ ICC ਟੀਮ ਅਤੇ ਸਾਡੇ ਮੈਂਬਰ ਦੇਸ਼ਾਂ ਨਾਲ ਕੰਮ ਕਰਨ ਲਈ ਵਚਨਬੱਧ ਹਾਂ। ਅਸੀਂ ਇੱਕ ਨਾਜ਼ੁਕ ਮੋੜ ‘ਤੇ ਖੜ੍ਹੇ ਹਾਂ ਜਿੱਥੇ ਕਈ ਫਾਰਮੈਟਾਂ ਦੀ ਸਹਿ-ਹੋਂਦ ਨੂੰ ਸੰਤੁਲਿਤ ਕਰਨਾ, ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਸਾਡੇ ਫਲੈਗਸ਼ਿਪ ਪ੍ਰੋਗਰਾਮਾਂ ਨੂੰ ਨਵੇਂ ਗਲੋਬਲ ਬਾਜ਼ਾਰਾਂ ਵਿੱਚ ਪੇਸ਼ ਕਰਨਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਸਾਡਾ ਮਕਸਦ ਕ੍ਰਿਕਟ ਨੂੰ ਹੋਰ ਵੀ ਮਸ਼ਹੂਰ ਬਣਾਉਣਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਅੱਜ ਕਰਨਗੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਫ਼ਤਰ ਦਾ ਉਦਘਾਟਨ

ਚੇਅਰਮੈਨ ਦੀ ਚੋਣ ਵਿੱਚ ਹੁੰਦੀਆਂ ਹਨ 16 ਵੋਟਾਂ

ICC ਚੇਅਰਮੈਨ ਦੋ-ਦੋ ਸਾਲਾਂ ਦੇ ਤਿੰਨ ਕਾਰਜਕਾਲ ਲਈ ਯੋਗ ਹੈ ਅਤੇ ਨਿਊਜ਼ੀਲੈਂਡ ਦੇ ਬਾਰਕਲੇ ਨੇ ਹੁਣ ਤੱਕ ਚਾਰ ਸਾਲ ਪੂਰੇ ਕਰ ਲਏ ਹਨ। ICC ਦੇ ਨਿਯਮਾਂ ਅਨੁਸਾਰ, ਚੇਅਰਮੈਨ ਦੀ ਚੋਣ ਵਿੱਚ 16 ਵੋਟਾਂ ਹੁੰਦੀਆਂ ਹਨ ਅਤੇ ਹੁਣ ਜੇਤੂ ਲਈ ਨੌਂ ਵੋਟਾਂ ਦਾ ਸਧਾਰਨ ਬਹੁਮਤ (51%) ਜ਼ਰੂਰੀ ਹੁੰਦਾ ਹੈ। ICC ਦੇ ਸੰਵਿਧਾਨ ਦੇ ਤਹਿਤ, ਕੁੱਲ 17 ਵੋਟਾਂ ਹਨ, ਜਿਨ੍ਹਾਂ ਵਿੱਚੋਂ 12 ਪੂਰੇ ਸਮੇਂ ਦੇ ਟੈਸਟ ਦੇਸ਼ਾਂ, ਚੇਅਰਮੈਨ, ਉਪ-ਚੇਅਰਮੈਨ, ਦੋ ਐਸੋਸੀਏਟ ਮੈਂਬਰਾਂ ਦੇ ਪ੍ਰਤੀਨਿਧ ਅਤੇ ਇੱਕ ਸੁਤੰਤਰ ਮਹਿਲਾ ਨਿਰਦੇਸ਼ਕ ਦੀਆਂ ਵੋਟਾਂ ਹਨ। ਪਹਿਲਾਂ ਚੇਅਰਮੈਨ ਬਣਨ ਲਈ ਅਹੁਦੇਦਾਰ ਕੋਲ ਦੋ ਤਿਹਾਈ ਬਹੁਮਤ ਹੋਣਾ ਜ਼ਰੂਰੀ ਸੀ। ਹਾਲਾਂਕਿ, ਜੈ ਸ਼ਾਹ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ ਸੀ, ਇਸ ਲਈ ਚੋਣਾਂ ਕਰਵਾਉਣ ਦੀ ਕੋਈ ਲੋੜ ਨਹੀਂ ਸੀ।

 

 

 

 

 

 

 

 

 

ਮੁੱਖ ਮੰਤਰੀ ਮਾਨ ਅੱਜ ਕਰਨਗੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਫ਼ਤਰ ਦਾ ਉਦਘਾਟਨ || Punjab News

0
Chief Minister Mann will inaugurate the Anti Narcotics Task Force office today

ਮੁੱਖ ਮੰਤਰੀ ਮਾਨ ਅੱਜ ਕਰਨਗੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਫ਼ਤਰ ਦਾ ਉਦਘਾਟਨ

ਪੰਜਾਬ ਵਿੱਚ ਵੱਧਦੇ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਹਰ ਪੱਖੋਂ ਯਤਨ ਕਰ ਰਹੀ ਹੈ ਜਿਸ ਦੇ ਚੱਲਦਿਆਂ । ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਵੱਲੋਂ ਹੁਣ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਅੱਜ CM ਭਗਵੰਤ ਮਾਨ ਮੋਹਾਲੀ ‘ਚ ਫੋਰਸ ਦੇ ਦਫਤਰ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਇਸ ਮੌਕੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਲਈ ਸਰਕਾਰ ਵੱਲੋਂ ਨਵਾਂ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ।

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼

ਮੁਹਾਲੀ ਪੁਲਿਸ ਵੱਲੋਂ ਟਾਸਕ ਫੋਰਸ ਇੰਟੈਲੀਜੈਂਸ ਅਤੇ ਟੈਕਨੀਕਲ ਯੂਨਿਟ ਦੀ ਸਥਾਪਨਾ ਕੀਤੀ ਗਈ ਹੈ। ਮਾਹਿਰਾਂ ਦੀ ਵਿਸ਼ੇਸ਼ ਟੀਮ ਇੱਥੇ ਤਾਇਨਾਤ ਕੀਤੀ ਗਈ ਸੀ। ਜੋ ਕਿ ਵਟਸਐਪ ਤੋਂ ਲੈ ਕੇ ਜੋ ਵੀ ਤਕਨੀਕਾਂ ਤਸਕਰ ਅੱਜਕੱਲ੍ਹ ਵਰਤ ਰਹੇ ਹਨ, ਉਨ੍ਹਾਂ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਟੀਮਾਂ ਨੂੰ ਜੋ ਵੀ ਜਾਣਕਾਰੀ ਮਿਲਦੀ ਹੈ, ਇਸ ਨੂੰ ਤੁਰੰਤ ਟੀਮਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਸਭ ਪਿੱਛੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਹੈ।

ਇਹ ਵੀ ਪੜ੍ਹੋ : ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਹਿਮਾਚਲ ਸਰਕਾਰ ਦਾ ਫ਼ੈਸਲਾ, ਵਿਧਾਨ ਸਭਾ ‘ਚ ਬਿੱਲ ਪਾਸ

ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਆ ਰਹੇ

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ 6 ਸਰਹੱਦੀ ਜ਼ਿਲ੍ਹਿਆਂ ਵਿੱਚ ਕੈਮਰੇ ਲਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਕਿਉਂਕਿ ਸੂਬੇ ਦੀ 553 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਸ ਦੇ ਨਾਲ ਹੀ ਹੁਣ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਆ ਰਹੇ ਹਨ। ਇਸ ਦੌਰਾਨ ਲਗਾਏ ਗਏ ਕੈਮਰਿਆਂ ਦਾ ਫੋਕਸ ਸਰਹੱਦ ਤੋਂ 5 ਕਿਲੋਮੀਟਰ ਦੇ ਖੇਤਰ ‘ਤੇ ਰਹੇਗਾ। ਇਸ ਦੌਰਾਨ 20 ਕਰੋੜ ਰੁਪਏ ਦੀ ਲਾਗਤ ਨਾਲ ਰਣਨੀਤਕ ਥਾਵਾਂ ‘ਤੇ ਕੈਮਰੇ ਲਗਾਏ ਜਾ ਰਹੇ ਹਨ। ਗਤੀਸ਼ੀਲਤਾ ਵਧਾਉਣ ‘ਤੇ 10 ਕਰੋੜ ਰੁਪਏ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

 

 

 

 

 

 

 

 

ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਹਿਮਾਚਲ ਸਰਕਾਰ ਦਾ ਫ਼ੈਸਲਾ, ਵਿਧਾਨ ਸਭਾ ‘ਚ ਬਿੱਲ ਪਾਸ || Latest Update

0
Himachal government's decision regarding the age of marriage for girls, bill passed in the assembly

ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਹਿਮਾਚਲ ਸਰਕਾਰ ਦਾ ਫ਼ੈਸਲਾ, ਵਿਧਾਨ ਸਭਾ ‘ਚ ਬਿੱਲ ਪਾਸ

ਹਿਮਾਚਲ ਪ੍ਰਦੇਸ਼ ਸਰਕਾਰ ਲਾਲੋ ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ | ਦਰਅਸਲ , ਸੁੱਖੂ ਸਰਕਾਰ ਨੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਧੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਲਈ ਬਿੱਲ ਪੇਸ਼ ਕੀਤਾ ਸੀ। ਮੰਗਲਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਇਸ ਬਿੱਲ ਨੂੰ ਬਿਨਾਂ ਕਿਸੇ ਵਿਰੋਧ ਦੇ ਪਾਸ ਕਰ ਦਿੱਤਾ ਗਿਆ। ਹਾਲਾਂਕਿ ਹੁਣ ਇਸ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ।

ਮਾਨਸੂਨ ਸੈਸ਼ਨ ਮੰਗਲਵਾਰ ਨੂੰ ਹੋਇਆ ਸ਼ੁਰੂ

ਜਾਣਕਾਰੀ ਅਨੁਸਾਰ , ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਬਾਲ ਵਿਆਹ ਰੋਕੂ ਬਿੱਲ-2024 ਨੂੰ ਸਦਨ ਵਿੱਚ ਪੇਸ਼ ਕਰਕੇ ਪਾਸ ਕਰ ਦਿੱਤਾ ਗਿਆ। ਰਾਜ ਦੇ ਸਿਹਤ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਧਨੀਰਾਮ ਸ਼ਾਂਡਿਲ ਨੇ ਵਿਧਾਨ ਸਭਾ ਵਿੱਚ ਬਾਲ ਵਿਆਹ ਰੋਕ (ਹਿਮਾਚਲ ਪ੍ਰਦੇਸ਼ ਸੋਧ ਬਿੱਲ, 2024) ਪੇਸ਼ ਕੀਤਾ। ਇਸ ਦੌਰਾਨ ਇਸ ‘ਤੇ ਕੋਈ ਚਰਚਾ ਨਹੀਂ ਹੋਈ ਅਤੇ ਇਹ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ।

ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ‘ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ , FIR ਹੋਈ ਦਰਜ

ਵਿਆਹ ਦੀ ਘੱਟੋ-ਘੱਟ ਉਮਰ 18 ਸਾਲ

ਧਿਆਨਯੋਗ ਹੈ ਕਿ ਹੁਣ ਤੱਕ ਹਿਮਾਚਲ ਪ੍ਰਦੇਸ਼ ‘ਚ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਸੀ । ਪਰ ਸੂਬਾ ਸਰਕਾਰ ਨੇ ਹੁਣ ਇਸ ਨੂੰ 3 ਸਾਲ ਵਧਾ ਕੇ 21 ਸਾਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਖੂ ਕੈਬਨਿਟ ਨੇ 7 ਮਹੀਨੇ ਪਹਿਲਾਂ ਸੋਧੇ ਹੋਏ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਹੁਣ ਇਸ ਨੂੰ ਸਦਨ ਵਿੱਚ ਪਾਸ ਕਰ ਦਿੱਤਾ ਗਿਆ ਹੈ।

 

 

 

 

 

 

 

ਮਸ਼ਹੂਰ ਡਾਇਰੈਕਟਰ ‘ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ , FIR ਹੋਈ ਦਰਜ || Entertainment News

0
An FIR has been registered on allegations of sexual harassment against the famous director

ਮਸ਼ਹੂਰ ਡਾਇਰੈਕਟਰ ‘ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ , FIR ਹੋਈ ਦਰਜ

ਮਸ਼ਹੂਰ ਡਾਇਰੈਕਟਰ ਰਣਜੀਤ ਖਿਲਾਫ ਕੇਰਲ ਪੁਲਿਸ ਵੱਲੋਂ FIR ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਬੰਗਾਲੀ ਅਦਾਕਾਰਾ ਸ਼੍ਰੀਲੇਖਾ ਮਿੱਤਰਾ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਸ਼੍ਰੀਲੇਖਾ ਨੇ ਰੰਜੀਤ ਖਿਲਾਫ ਕੋਚੀ ਸਿਟੀ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ FIR ਸ਼੍ਰੀਲੇਖਾ ਨੇ ਈਮੇਲ ਰਾਹੀਂ ਸ਼ਿਕਾਇਤ ਕੀਤੀ ਸੀ।

ਅਣਉਚਿਤ ਢੰਗ ਨਾਲ ਛੂਹਿਆ

ਇਸ ਸ਼ਿਕਾਇਤ ‘ਚ ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਲ 2009 ‘ਚ ਰਿਲੀਜ਼ ਹੋਈ ਫਿਲਮ ‘ਪਲੇਰੀ ਮਾਨਿਕਯਮ: ਓਰੂ ਪਾਥਿਰਕੋਲਾਪਥਕਥਿੰਤੇ ਕਥਾ’ ਦੀ ਪੇਸ਼ਕਸ਼ ਹੋਈ ਸੀ। ਇਸ ਸਬੰਧੀ ਉਹ ਡਾਇਰੈਕਟਰ ਨੂੰ ਮਿਲੀ ਸੀ ਅਤੇ ਉਸ ਜਿਨਸੀ ਸ਼ੋਸ਼ਣ ਕਰਨ ਦੀ ਨੀਅਤ ਨਾਲ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ।

ਕੋਚੀ ਦੇ ਪੁਲਿਸ ਕਮਿਸ਼ਨਰ ਐਸ ਸਮਸੁੰਦਰ ਨੇ ਆਈਪੀਸੀ ਦੀ ਧਾਰਾ 354 ਦੇ ਤਹਿਤ ਕੇਸ ਦਰਜ ਕੀਤਾ ਹੈ। ਸ਼੍ਰੀਲੇਖਾ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਫਿਲਮ ਦੀ ਸਕ੍ਰਿਪਟ ‘ਤੇ ਚਰਚਾ ਦੌਰਾਨ ਰੰਜੀਤ ਨੇ ਉਸ ਨਾਲ ਗਲਤ ਵਿਵਹਾਰ ਕੀਤਾ ਸੀ।

ਡਾਇਰੈਕਟਰ ਨਾਲ ਚੰਗੀ ਗੱਲਬਾਤ ਹੋਈ

ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਮਲਿਆਲਮ ਫਿਲਮ ਇੰਡਸਟਰੀ ‘ਚ ਖਲਬਲੀ ਮਚ ਗਈ ਹੈ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਸ਼੍ਰੀਲੇਖਾ ਨੇ ਕਿਹਾ ਕਿ ਜਦੋਂ ਉਹ ਡਾਇਰੈਕਟਰ ਨੂੰ ਮਿਲਣ ਗਈ ਤਾਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਡਾਇਰੈਕਟਰ ਨਾਲ ਵੀ ਚੰਗੀ ਗੱਲਬਾਤ ਹੋਈ। ਉਨ੍ਹਾਂ ਨੇ ਨਿਰਦੇਸ਼ਕ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕੀਤੀ। ਉਨ੍ਹੀਂ ਦਿਨੀਂ ਉਨ੍ਹਾਂ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਸੀ।

ਗੱਲਬਾਤ ਦੌਰਾਨ ਮੈਂ ਉਸ ਤੋਂ ਸਿਗਰਟ ਮੰਗੀ …

ਸ਼੍ਰੀਲੇਖਾ ਮਿਤਰਾ ਨੇ ਕਿਹਾ, “ਗੱਲਬਾਤ ਦੌਰਾਨ ਮੈਂ ਉਸ ਤੋਂ ਸਿਗਰਟ ਮੰਗੀ ਅਤੇ ਸ਼ਾਇਦ ਇਸ ਕਾਰਨ ਉਹ ਮੈਨੂੰ ਕੈਰੇਕਟਰਲੇਸ ਸਮਝਦਾ ਸੀ। ਮੁਲਾਕਾਤ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਰਾਤ ਨੂੰ ਇੱਕ ਪਾਰਟੀ ਲਈ ਦੁਬਾਰਾ ਬੁਲਾਇਆ ਅਤੇ ਕਿਹਾ ਕਿ ਉਹ ਮੇਰੀ ਜਾਣ-ਪਛਾਣ ਕਰਨਾ ਚਾਹੁੰਦੇ ਹਨ। ਫਿਲਮ ਦੇ ਕਰੂ ਨੇ ਉਨ੍ਹਾਂ ਨੂੰ ਦੂਜੇ ਲੋਕਾਂ ਨਾਲ ਮਿਲਾਇਆ ਅਤੇ ਉਹ ਫ਼ੋਨ ‘ਤੇ ਗੱਲ ਕਰ ਰਹੇ ਸੀ ਅਤੇ ਮੈਂ ਉਨ੍ਹਾਂ ਦੇ ਨਾਲ ਉੱਪਰ ਕਮਰੇ ਵਿੱਚ ਚਲੀ ਗਈ।

ਇਹ ਵੀ ਪੜ੍ਹੋ : ਭੜਕਾਊ ਬਿਆਨ ਦੇਣ ‘ਤੇ ਕੰਗਨਾ ’ਤੇ ਹੋਵੇਗੀ ਕਾਰਵਾਈ , ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਦਿੱਤੇ ਸੰਕੇਤ

ਰਣਜੀਤ ਮੇਰੀਆਂ ਚੂੜੀਆਂ ਨੂੰ ਛੂਹ ਰਿਹਾ ਸੀ…

ਸ਼੍ਰੀਲੇਖਾ ਮਿੱਤਰਾ ਨੇ ਅੱਗੇ ਕਿਹਾ, “ਕਮਰੇ ਵਿੱਚ ਹਨੇਰਾ ਸੀ। ਉਸ ਨੂੰ ਮੈਂ ਜਾਣਦੀ ਸੀ, ਇਸ ਲਈ ਮੈਂ ਵੀ ਉਸ ਨਾਲ ਫੋਨ ‘ਤੇ ਗੱਲ ਕਰਨ ਲੱਗੀ। ਜਦੋਂ ਮੈਂ ਗੱਲ ਕਰ ਰਹੀ ਸੀ ਤਾਂ ਰਣਜੀਤ ਮੇਰੀਆਂ ਚੂੜੀਆਂ ਨੂੰ ਛੂਹ ਰਿਹਾ ਸੀ। ਉਹ ਮੇਰੇ ਗਲੇ ਨੂੰ ਛੂਹ ਰਿਹਾ ਸੀ ਅਤੇ ਫਿਰ ਉਹ ਸ਼ੁਰੂ ਹੋ ਗਿਆ। ਮੇਰੇ ਵਾਲਾਂ ਨਾਲ ਖੇਡ ਰਿਹਾ ਸੀ, ਮੈਂ ਡਰ ਗਈ ਅਤੇ ਫਿਰ ਬਹਾਨਾ ਬਣਾ ਕੇ ਉੱਥੋਂ ਚਲੀ ਗਈ।

 

 

 

 

 

 

 

 

 

 

 

 

 

 

 

ਭੜਕਾਊ ਬਿਆਨ ਦੇਣ ‘ਤੇ ਕੰਗਨਾ ’ਤੇ ਹੋਵੇਗੀ ਕਾਰਵਾਈ , ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਦਿੱਤੇ ਸੰਕੇਤ || Punjab Update

0
Action will be taken against Kangana for making provocative statements, Rajya Sabha member Ravneet Bittu hints

ਭੜਕਾਊ ਬਿਆਨ ਦੇਣ ‘ਤੇ ਕੰਗਨਾ ’ਤੇ ਹੋਵੇਗੀ ਕਾਰਵਾਈ , ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਦਿੱਤੇ ਸੰਕੇਤ

ਕੰਗਨਾ ਰਣੌਤ ਦੇ ਕਿਸਾਨਾਂ ਵਿਰੁੱਧ ਬਿਆਨਬਾਜੀ ਮਾਮਲੇ ’ਚ ਭਾਜਪਾ ਹਾਈ ਕਮਾਨ ਨੇ ਸਖ਼ਤ ਐਕਸ਼ਨ ਲਿਆ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਰਾਜ ਸਭ ਮੈਂਬਰ ਰਵਨੀਤ ਬਿੱਟੂ ਨੇ  ਦੱਸਿਆ ਕਿ ਹਾਈ ਕਮਾਨ ਵਲੋਂ ਸਪੱਸ਼ਟ ਸ਼ਬਦਾਂ ’ਚ ਕਿਹਾ ਗਿਆ ਹੈ ਕਿ ਭਵਿੱਖ ’ਚ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ ਕੀਤਾ ਜਾਵੇ। ਜੇਕਰ ਦੁਬਾਰਾ ਅਜਿਹਾ ਕੋਈ ਭੜਕਾਊ ਬਿਆਨ ਸਾਹਮਣੇ ਆਉਂਦਾ ਹੈ ਤਾਂ ਕੰਗਨਾ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ।

ਹਰਿਆਣਾ ’ਚ ਪਾਰਟੀ ਦਾ ਹੋਇਆ ਨੁਕਸਾਨ

ਕੰਗਨਾ ਦੇ ਗਲਤ ਬਿਆਨ ਕਾਰਨ ਹਰਿਆਣਾ ’ਚ ਪਾਰਟੀ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕੰਗਨਾ ਦੀ ਨਵੀਂ ਫ਼ਿਲਸ ਐਮਰਜੈਂਸੀ ਸਬੰਧੀ ਵੀ ਰਵਨੀਤ ਬਿੱਟੂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੋਈ ਵੀ ਦ੍ਰਿਸ਼ ਨਹੀਂ ਵਿਖਾਇਆ ਜਾਵੇਗਾ ਜਿਸ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।

ਇਹ ਵੀ ਪੜ੍ਹੋ : ਪਤੰਗ ਉਡਾਉਣ ਵਾਲੇ ਸਾਵਧਾਨ ! ਇਸ ਜਗ੍ਹਾ ਪਤੰਗ ਉਡਾਉਣ ‘ਤੇ ਹੋਵੇਗੀ ਇੰਨੇ ਸਾਲ ਦੀ ਸਜ਼ਾ ਤੇ ਦੇਣਾ ਪਵੇਗਾ ਭਾਰੀ ਜੁਰਮਾਨਾ

ਹਾਈਕੋਰਟ ’ਚ ਪਟੀਸ਼ਨ ਦਾਇਰ

ਜ਼ਿਕਰਯੋਗ ਹੈ ਕਿ ਕੰਗਨਾ ਦੀ ਨਵੀਂ ਫਿਲਮ ਐਮਰਜੈਂਸੀ 6 ਸਤੰਬਰ ਨੂੰ ਸਿਨੇਮਾ ਘਰਾਂ ’ਚ ਰੀਲੀਜ਼ ਕੀਤੀ ਜਾਵੇਗੀ। ਪਰ ਇਸ ਤੋਂ ਪਹਿਲਾਂ ਹੀ ਐੱਸਜੀਪੀਸੀ ਅਤੇ ਸਿੱਖ ਜਥੇਬੰਦੀਆਂ ਵਲੋਂ ਫ਼ਿਲਮ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਪਾਬੰਦੀ ਲਗਾਉਣ ਲਈ ਵਕੀਲ ਈਮਾਨ ਸਿੰਘ ਖਾਰਾ ਦੁਆਰਾ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

 

 

 

 

 

ਪਤੰਗ ਉਡਾਉਣ ਵਾਲੇ ਸਾਵਧਾਨ ! ਇਸ ਜਗ੍ਹਾ ਪਤੰਗ ਉਡਾਉਣ ‘ਤੇ ਹੋਵੇਗੀ ਇੰਨੇ ਸਾਲ ਦੀ ਸਜ਼ਾ ਤੇ ਦੇਣਾ ਪਵੇਗਾ ਭਾਰੀ ਜੁਰਮਾਨਾ || Latest Update

0
Kite flyers beware! Flying a kite in this place will result in imprisonment of so many years and a heavy fine will have to be paid

ਪਤੰਗ ਉਡਾਉਣ ਵਾਲੇ ਸਾਵਧਾਨ ! ਇਸ ਜਗ੍ਹਾ ਪਤੰਗ ਉਡਾਉਣ ‘ਤੇ ਹੋਵੇਗੀ ਇੰਨੇ ਸਾਲ ਦੀ ਸਜ਼ਾ ਤੇ ਦੇਣਾ ਪਵੇਗਾ ਭਾਰੀ ਜੁਰਮਾਨਾ

ਜੇਕਰ ਤੁਸੀ ਵੀ ਪਤੰਗ ਉਡਾਉਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ | ਕਿਉਂਕਿ ਲਹਿੰਦੇ ਪੰਜਾਬ ਦੀ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਤੰਗ ਬਣਾਉਣਾ ਅਤੇ ਉਡਾਉਣ ਨੂੰ ਗੈਰ-ਜ਼ਮਾਨਤੀ ਅਪਰਾਧ ਐਲਾਨਿਆ ਹੈ। ਸੋਧੇ ਹੋਏ ਐਕਟ 2007 ਦੇ ਤਹਿਤ, ਪਤੰਗ ਉਡਾਉਣ ਲਈ ਧਾਤੂ ਦੇ ਧਾਗੇ, ਤਾਰਾਂ ਅਤੇ ਸਪਾਈਕਡ ਧਾਗੇ ਦਾ ਉਤਪਾਦਨ, ਵਰਤੋਂ ਅਤੇ ਵੰਡ ਨੂੰ ਵੀ ਅਪਰਾਧਿਕ ਕਰਾਰ ਦਿੱਤਾ ਜਾਵੇਗਾ।

20 ਲੱਖ ਰੁਪਏ ਦਾ ਹੋਵੇਗਾ ਜੁਰਮਾਨਾ

ਸੂਤਰਾਂ ਅਨੁਸਾਰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਨ੍ਹਾਂ ਅਪਰਾਧਾਂ ਨੂੰ ਪ੍ਰੋਹਿਬਿਸ਼ਨ ਐਕਟ 2007 ਵਿੱਚ ਸੋਧ ਕਰਕੇ ਪਰਿਭਾਸ਼ਿਤ ਕੀਤਾ ਹੈ, ਜਿਸ ਵਿੱਚ ਹੁਣ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਵਿੱਚ ਵਰਤੇ ਜਾਂਦੇ ਧਾਤ ਦੇ ਧਾਗੇ, ਤਾਰਾਂ ਅਤੇ ਤਿੱਖੇ ਧਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਕਰਾਰ ਦਿੰਦੇ ਹਨ। ਪੰਜਾਬ ਸਰਕਾਰ ਵੱਲੋਂ ਕੀਤੀ ਗਈ ਨਵੀਂ ਸੋਧ ਅਨੁਸਾਰ ਹੁਣ ਕੋਈ ਵੀ ਵਿਅਕਤੀ ਪਤੰਗ ਉਡਾਉਂਦੇ ਫੜਿਆ ਗਿਆ ਤਾਂ ਉਸ ਨੂੰ 3 ਤੋਂ 5 ਸਾਲ ਦੀ ਕੈਦ ਜਾਂ 20 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਸਾਲ 2007 ‘ਚ ਪਤੰਗ ਉਡਾਉਣ ‘ਤੇ ਲਗਾਈ ਸੀ ਪਾਬੰਦੀ

ਧਿਆਨਯੋਗ ਹੈ ਕਿ ਪਾਕਿਸਤਾਨੀ ਸੂਬੇ ਪੰਜਾਬ ‘ਚ ਪਿਛਲੇ ਸਮੇਂ ‘ਚ ਕਈ ਖੂਨੀ ਸੰਘਰਸ਼ਾਂ ਤੋਂ ਬਾਅਦ ਸਾਲ 2007 ‘ਚ ਪਤੰਗ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਪਤੰਗ ਉਡਾਉਣ ਦੇ ਸ਼ੌਕੀਨਾਂ ਨੇ ਇਸ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ। ਜਿਸ ਕਾਰਨ ਹੁਣ ਕਾਨੂੰਨ ਵਿੱਚ ਸੋਧ ਕਰਕੇ ਇਹ ਸਖ਼ਤ ਕਾਨੂੰਨ ਬਣਾਇਆ ਗਿਆ ਹੈ।