Home Blog Page 1366

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 29-8-2024

0

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 29-8-2024


ਰਾਮਕਲੀ ਮਹਲਾ ੧ ॥
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
ਵੀਰਵਾਰ, ੧੪ ਭਾਦੋਂ (ਸੰਮਤ ੫੫੬ ਨਾਨਕਸ਼ਾਹੀ) ੨੯ ਅਗਸਤ, ੨੦੨੪ (ਅੰਗ: ੮੭੭)

ਪੰਜਾਬੀ ਵਿਆਖਿਆ :
ਰਾਮਕਲੀ ਮਹਲਾ ੧ ॥
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ । (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ ।੧। ਹੇ ਜੋਗੀ! (ਮੇੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ । (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ।੧।ਰਹਾਉ। (ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ ।੨। ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ।੩। ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ।੪।੪।

 

ਪੁਲਿਸ ਨੇ 6 ਵਿਅਕਤੀਆਂ ਨੂੰ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ || Today News

0

ਪੁਲਿਸ ਨੇ 6 ਵਿਅਕਤੀਆਂ ਨੂੰ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ

ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਵਿੱਚ ਇੱਕ ਵਿਅਕਤੀ ਤੋਂ ਚੈਕਿੰਗ ਦੌਰਾਨ ਦੋ 32 ਬੋਰ ਦੇ ਪਿਸਟਲ ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ। ਉਥੇ ਹੀ ਦੋ ਵਿਅਕਤੀਆਂ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਅਤੇ ਤਿੰਨ ਵਿਅਕਤੀਆਂ ਨੂੰ 5 ਕਿਲੋ ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ।

ਪਹਿਲਾਂ ਵੀ ਡਕੈਤੀ ਦਾ ਮਾਮਲਾ ਦਰਜ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੋ 32 ਬੋਰ ਦੇ ਪਿਸਟਲ ਅਤੇ 10 ਜ਼ਿੰਦਾ ਕਾਰਤੂਸਾਂ ਸਮੇਤ ਨਾਕੇ ਬੰਦੀ ਦੌਰਾਨ ਤਰਖਾਣ ਮਾਜਰਾ ਦੇ ਟੀ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਣ ਜੈਮਸ ਦੇ ਤੌਰ ‘ਤੇ ਹੋਈ ਹੈ ਜੋ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਅਲੀਪੁਰ ਸੰਦਲ ਦਾ ਰਹਿਣ ਵਾਲਾ ਹੈ। ਜਿਸ ਦੇ ਖਿਲਾਫ਼ ਪਹਿਲਾਂ ਵੀ ਡਕੈਤੀ ਦਾ ਮਾਮਲਾ ਦਰਜ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਕਿੱਥੋਂ ਲੈ ਕੇ ਆਇਆ ਸੀ।

ਦੋ ਵਿਅਕਤੀਆਂ ਤੋਂ 300 ਗ੍ਰਾਮ ਹੈਰੋਇਨ ਬਰਾਮਦ

ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਰਹਿੰਦ CIA ਸਟਾਫ ਦੀ ਟੀਮ ਵੱਲੋਂ ਦੋ ਵਿਅਕਤੀਆਂ ਤੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਹਨਾਂ ਦੀ ਪਹਿਚਾਣ ਸੋਮਾ ਸਿੰਘ ਵਾਸੀ ਪਿੰਡ ਪੂਨੀਵਾਲ ਜਿਲਾ ਪਟਿਆਲਾ ਤੇ ਅਮਰਜੀਤ ਸਿੰਘ ਵਾਸੀ ਪਿੰਡ ਨੂਰਪੁਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤੌਰ ‘ਤੇ ਹੋਈ। ਉਕਤ ਵਿਅਕਤੀਆਂ ਦੇ ਖਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਧੋਖਾਧੜੀ ਦੇ ਕੇਸ ‘ਚ ਸੇਵਾਮੁਕਤ BDPO., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ || Punjab News

ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਪੰਜ ਕਿਲੋ ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ ਜੋ ਕਿ ਯੂਪੀ ਦੇ ਰਹਿਣ ਵਾਲੇ ਹਨ ਜਿਨਾਂ ਦੀ ਪਹਿਚਾਣ ਰਜਨੇਸ਼, ਸਤਵੀਰ ਤੇ ਧਰਮਵੀਰ ਦੇ ਤੌਰ ‘ਤੇ ਹੋਈ ਹੈ। ਉਹਨਾਂ ਦੱਸਿਆ ਕਿ ਸਤਵੀਰ ਅਤੇ ਧਰਮਵੀਰ ਦੋਵੇਂ ਆਪਸ ਵਿੱਚ ਸਕੇ ਭਰਾ ਹਨ ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ਼ ਥਾਣਾ ਅਮਲੋਹ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

ਭਲਕੇ ਸ਼ੁਰੂ ਹੋਵੇਗਾ ਪੰਜਾਬ ਦੀਆਂ ਖੇਡਾਂ ਦਾ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-3 || Latest News

0

ਭਲਕੇ ਸ਼ੁਰੂ ਹੋਵੇਗਾ ਪੰਜਾਬ ਦੀਆਂ ਖੇਡਾਂ ਦਾ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-3

ਪੰਜਾਬ ਦੀਆਂ ਖੇਡਾਂ ਦਾ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਭਲਕੇ ਸ਼ੁਰੂ ਹੋਣ ਜਾ ਰਿਹਾ ਹੇਵ। ਇਸ ਦੀ ਸ਼ੁਰੂਆਤ  ਸੰਗਰੂਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਵਿੱਚ 37 ਵੱਖ ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸ਼ੀਜਨ ਵਿੱਚ 5 ਲੱਖ ਦੇ ਕਰੀਬ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਨ੍ਹਾਂ ਖੇਡਾਂ ‘ਚ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਉੱਤੇ ਦੀ ਇਨਾਮੀ ਰਾਸ਼ੀ ਜੇਤੂਆਂ ਨੂੰ ਦਿੱਤੀ ਜਾਵੇਗੀ

ਧੋਖਾਧੜੀ ਦੇ ਕੇਸ ‘ਚ ਸੇਵਾਮੁਕਤ BDPO., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ||

ਇਸ ਤੀਜੇ ਸੀਜ਼ਨ ਵਿੱਚ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ 2024 ਤੱਕ ਹੋਣਗੇ। ਜ਼ਿਲਾ ਪੱਧਰੀ ਮੁਕਾਬਲੇ 15 ਤੋਂ 22 ਸਤੰਬਰ ਤੱਕ 2024 ਹੋਣਗੇ ਅਤੇ ਸੂਬਾ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ 2024 ਤੱਕ ਹੋਣਗੇ।

ਧੋਖਾਧੜੀ ਦੇ ਕੇਸ ‘ਚ ਸੇਵਾਮੁਕਤ BDPO., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ || Punjab News

0

ਧੋਖਾਧੜੀ ਦੇ ਕੇਸ ‘ਚ ਸੇਵਾਮੁਕਤ BDPO., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਅਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਸੇਵਾਮੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਸੁਰੇਸ਼ ਕੁਮਾਰ,  ਹੁਸ਼ਿਆਰਪੁਰ ਦੇ ਬਲਾਕ ਭੂੰਗਾ ਵਿਖੇ ਤਾਇਨਾਤ ਪੰਚਾਇਤ ਅਫ਼ਸਰ ਰਾਜੇਸ਼ ਕੁਮਾਰ, ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਟਾਂਡਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਲੱਕੀ ਠਾਕੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਧੀਰਜ ਕੁਮਾਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਚੰਦਰ ਸ਼ੇਖਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਪਠਾਨਕੋਟ ‘ਚ ਫਿਰ ਨਜ਼ਰ ਆਏ ਤਿੰਨ ਸ਼ੱਕੀ ਵਿਅਕਤੀ || Punjab News

ਉਹਨਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਮੁਲਜ਼ਮਾਂ ਨੇ 10 ਲੱਖ ਰੁਪਏ ਤੋਂ ਵੱਧ ਦੀਆਂ ਸਰਕਾਰੀ ਗ੍ਰਾਂਟਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕਢਵਾ ਲਿਆ। ਜ਼ਿਕਰਯੋਗ ਹੈ ਕਿ ਇਹ ਗ੍ਰਾਂਟਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛੋਟਾ ਬਿਆਨਪੁਰ ਅਤੇ ਚੇਚੀਆਂ ਛੌਰੀਆਂ ਲਈ ਦਿੱਤੀਆਂ ਗਈਆਂ ਸਨ।

ਉਕਤ ਮੁਲਜ਼ਮਾਂ ਨੇ ਗੁਰਦਾਸਪੁਰ ਜ਼ਿਲ੍ਹੇ ‘ਚ ਆਪਣੀ ਤਾਇਨਾਤੀ ਦੌਰਾਨ ਆਪਸੀ ਮਿਲੀਭੁਗਤ ਨਾਲ ਸਰਕਾਰੀ ਗ੍ਰਾਂਟਾਂ ਨੂੰ ਧੀਰਜ ਕੁਮਾਰ ਗਿੱਲ ਨਾਂ ਦੇ ਵਿਅਕਤੀ ਦੇ ਬੈਂਕ ਖਾਤੇ ‘ਚ ਗੈਰ-ਕਾਨੂੰਨੀ ਢੰਗ ਨਾਲ ਤਬਦੀਲ ਕਰ ਦਿੱਤਾ। ਇਸ ਧੋਖਾਧੜੀ ਦਾ ਪਤਾ ਲੱਗਣ ‘ਤੇ, ਉਹਨਾਂ ਨੇ ਇੱਕ ਮਹੀਨੇ ਬਾਅਦ ਇਹਨਾਂ ਗ੍ਰਾਂਟਾਂ ਨੂੰ ਆਪਣੇ ਹੋਰ ਨੇੜਲੇ ਵਿਅਕਤੀਆਂ ਦੇ ਖਾਤਿਆਂ ਵਿੱਚ ਵਾਪਸ ਤਬਦੀਲ ਕਰ ਲਿਆ।

ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਜਾਰੀ ਹੈ।

WhatsApp ‘ਚ ਆ ਰਿਹਾ ਨਵਾਂ ਫੀਚਰ, ਸਿਰਫ ਇੱਕ ਕਲਿੱਕ ‘ਚ ਪੜ੍ਹੇ ਜਾ ਸਕਣਗੇ ਸਾਰੇ ਮੈਸੇਜ || Today News

0

WhatsApp ‘ਚ ਆ ਰਿਹਾ ਨਵਾਂ ਫੀਚਰ, ਸਿਰਫ ਇੱਕ ਕਲਿੱਕ ‘ਚ ਪੜ੍ਹੇ ਜਾ ਸਕਣਗੇ ਸਾਰੇ ਮੈਸੇਜ

ਵਟਸਐਪ ਆਪਣੇ ਐਂਡਰਾਇਡ ਯੂਜ਼ਰਜ਼ ਲਈ ਇਕ ਨਵੇਂ ਸ਼ਾਰਟਕਟ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਸਿਰਫ ਇਕ ਕਲਿੱਕ ‘ਚ ਸਾਰੇ ਮੈਸੇਜ ਪੜ੍ਹੇ ਜਾ ਸਕਣਗੇ।

ਇਹ ਵੀ ਪੜ੍ਹੋ PSPCL ਦੀ ਵੱਡੀ ਕਾਰਵਾਈ, ਲੇਖਾ ਅਧਿਕਾਰੀ (AO) ਨੂੰ ਕੀਤਾ ਮੁਅੱਤਲ || Punjab News

WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ। ਨਵੇਂ ਫੀਚਰ ਨੂੰ ਵਟਸਐਪ ਦੇ ਐਂਡਰਾਇਡ ਦੇ ਬੀਟਾ ਵਰਜ਼ਨ 2.24.18.11 ‘ਤੇ ਦੇਖਿਆ ਜਾ ਸਕਦਾ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਕੋਲ ਸਾਰੇ ਮੈਸੇਜ ਨੂੰ ਇਕੱਠੇ ਪੜ੍ਹਨ ਦਾ ਆਪਸ਼ਨ ਹੋਵੇਗਾ।

ਜਾਅਲੀ ਭਰਤੀ ਮਾਮਲਾ : ਪੰਜਾਬੀ ਯੂਨੀਵਰਸਿਟੀ ਦੇ ਸਕਿਓਰਟੀ ਸੁਪਰਵਾਈਜ਼ਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ || Punjab News

ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਸਕਰੀਨਸ਼ਾਟ ਮੁਤਾਬਕ, ਨਵੇਂ ਫੀਚਰ ਲਈ ਐਪ ਦੇ ਸਭ ਤੋਂ ਉਪਰ ਕਾਰਨਰ ‘ਚ ਇਕ ਸਪੈਸ਼ਲ ਬਟਨ ਮਿਲੇਗਾ। ਉਂਝ ਤੁਹਾਨੂੰ ਦੱਸ ਦੇਈਏ ਕਿ mark all messages read ਦਾ ਆਪਸ਼ਨ ਪਹਿਲਾਂ ਤੋਂ ਹੀ ਵਟਸਐਪ ‘ਚ ਹੈ ਪਰ ਇਸ ਵਿਚ ਕਈ ਸਟੈੱਪਸ ਫਾਲੋ ਕਰਨੇ ਪੈਂਦੇ ਹਨ।

WABetaInfo ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਫਿਲਹਾਲ ਇਹ ਫੀਚਰ ਉਨ੍ਹਾਂ ਬੀਟਾ ਯੂਜ਼ਰਜ਼ਡ ਲਈ ਵੀ ਉਪਲੱਬਧ ਨਹੀਂ ਹੈ ਜੋ ਗੂਗਲ ਪਲੇਅ ਸਟੋਰ ਰਾਹੀਂ ਬੀਟਾ ਰਜਿਸਟਰਡ ਹਨ। ਅਜਿਹੇ ‘ਚ ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਦਾ ਪਬਲਿਕ ਅਪਡੇਟ ਕਦੋਂ ਰਿਲੀਜ਼ ਕੀਤਾ ਜਾਵੇਗਾ।

PSPCL ਦੀ ਵੱਡੀ ਕਾਰਵਾਈ, ਲੇਖਾ ਅਧਿਕਾਰੀ (AO) ਨੂੰ ਕੀਤਾ ਮੁਅੱਤਲ || Punjab News

0

PSPCL ਦੀ ਵੱਡੀ ਕਾਰਵਾਈ, ਲੇਖਾ ਅਧਿਕਾਰੀ (AO) ਨੂੰ ਕੀਤਾ ਮੁਅੱਤਲ

ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਪੀ.ਐਸ.ਪੀ.ਸੀ.ਐਲ. ਦੇ ਸਹਾਇਕ ਇੰਜੀਨੀਅਰ ਨੂੰ ਬਲੈਕਮੇਲ ਕਰਨ ਅਤੇ ਉਸ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਫ਼ਰੀਦਕੋਟ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਲੇਖਾ ਅਧਿਕਾਰੀ (ਏ.ਓ.) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਉਪ ਮੰਡਲ ਅਧਿਕਾਰੀ ਨੂੰ ਕਰ ਰਿਹਾ ਸੀ ਬਲੈਕਮੇਲ

ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਕਰਮਚਾਰੀ ਅਮਿਤ ਸੇਤੀਆ, ਜੋ ਕਿ ਲੇਖਾ ਅਧਿਕਾਰੀ ਫ਼ੀਲਡ, ਪੀ.ਐਸ.ਪੀ.ਸੀ.ਐਲ., ਫ਼ਰੀਦਕੋਟ ਵਜੋਂ ਤਾਇਨਾਤ ਸੀ, ਪੀ.ਐਸ.ਪੀ.ਸੀ.ਐਲ. ਦੇ ਏ.ਈ./ਉਪ ਮੰਡਲ ਅਧਿਕਾਰੀ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਤੋਂ ਰਿਸ਼ਵਤ ਮੰਗ ਰਿਹਾ ਸੀ।

ਪਠਾਨਕੋਟ ‘ਚ ਫਿਰ ਨਜ਼ਰ ਆਏ ਤਿੰਨ ਸ਼ੱਕੀ ਵਿਅਕਤੀ || Punjab News

ਮੰਤਰੀ ਨੇ ਅੱਗੇ ਕਿਹਾ ਕਿ ਉਪ ਮੰਡਲ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਅਤੇ ਇਸ ਦੇ ਨਾਲ ਭੇਜੀ ਗਈ ਵੀਡੀਓ ਕਲਿੱਪ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਕਥਿਤ ਦੋਸ਼ੀ ਕਰਮਚਾਰੀ ਅਮਿਤ ਸੇਤੀਆ ਉਕਤ ਐਸ.ਡੀ.ਓ. ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਸਬੰਧੀ ਕੇਸ ਤੋਂ ਉਸ ਨੂੰ ਬਾਹਰ ਰੱਖਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਮੰਤਰੀ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਕਰਨ ਉਪਰੰਤ ਉਕਤ ਬੇਨਿਯਮੀਆਂ ਲਈ ਸਬੰਧਤ ਲੇਖਾ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਮੁਕੰਮਲ ਜਾਂਚ ਕਰਨ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ, ਭਾਵੇਂ ਉਹ ਕਿਸੇ ਵੀ ਉੱਚ ਅਹੁਦੇ ‘ਤੇ ਤਾਇਨਾਤ ਹੋਵੇ, ਨੂੰ ਕਿਸੇ ਵੀ ਭ੍ਰਿਸ਼ਟ ਅਮਲ ਵਿੱਚ ਸ਼ਾਮਲ ਪਾਏ ਜਾਣ ‘ਤੇ ਬਖਸ਼ਿਆ ਨਹੀਂ ਜਾਵੇਗਾ।

ਪਠਾਨਕੋਟ ‘ਚ ਫਿਰ ਨਜ਼ਰ ਆਏ ਤਿੰਨ ਸ਼ੱਕੀ ਵਿਅਕਤੀ || Punjab News

0

ਪਠਾਨਕੋਟ ‘ਚ ਫਿਰ ਨਜ਼ਰ ਆਏ ਤਿੰਨ ਸ਼ੱਕੀ ਵਿਅਕਤੀ

ਪਠਾਨਕੋਟ ‘ਚ ਮੁੜ ਤੋਂ 3 ਸ਼ੱਕੀ ਵਿਅਕਤੀ ਦੇਖੇ ਗਏ ਹਨ। ਪਾਕਿਸਤਾਨ-ਭਾਰਤ ਸਰਹੱਦ ‘ਤੇ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ।

ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ ‘ਚ ਹੋਈ ਘਰ ਵਾਪਸੀ || Today News

ਮਿਲੀ ਜਾਣਕਾਰੀ ਅਨੁਸਾਰ ਇਹਨਾਂ ਸ਼ੱਕੀਆਂ ਦੀ ਆਮਦ ਨੂੰ ਇਸ ਪਿੰਡ ਦੀ ਇੱਕ ਔਰਤ ਨੇ ਦੇਖੀ ਸੀ। ਮਹਿਲਾ ਮੁਤਾਬਕ ਤਿੰਨ ਸ਼ੱਕੀ ਵਿਅਕਤੀ ਸਨ ਜਿਹਨਾਂ ਨੇ ਉਸ ਕੋਲੋ ਪੈਸਿਆਂ ਦੀ ਮੰਗ ਕੀਤੀ ਸੀ। ਇਹ ਘਟਨਾ ਸਵੇਰੇ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਔਰਤ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪੂਰੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਦੱਸ ਦੇਈਏ ਕਿ ਪਠਾਨਕੋਟ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ। ਜਿਸ ਦੇ ਇੱਕ ਪਾਸੇ ਭਾਰਤ-ਪਾਕਿਸਤਾਨ ਸਰਹੱਦ ਹੈ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਹੈ। ਪੁਲਿਸ ਵਿਭਾਗ ਇਸ ਸਬੰਧੀ ਅਲਰਟ ‘ਤੇ ਹੈ ਪਰ ਇਸ ਦੇ ਬਾਵਜੂਦ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪਠਾਨਕੋਟ ‘ਚ ਵੱਖ-ਵੱਖ ਥਾਵਾਂ ‘ਤੇ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

ਅੱਜ ਵੀ ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਛੋਡੀਆ ਵਿੱਚ ਇੱਕ ਔਰਤ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਜਿਸ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਔਰਤ ਤੋਂ ਕੁਝ ਪੈਸੇ ਮੰਗੇ। ਜਿਸ ਕਾਰਨ ਔਰਤ ਨੂੰ ਉਸ ‘ਤੇ ਸ਼ੱਕ ਹੋ ਗਿਆ ਅਤੇ ਦਰਵਾਜ਼ਾ ਨਾ ਖੋਲ੍ਹੇ ਹੀ ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਦਿੱਤੀ। ਜਦੋਂ ਤੱਕ ਲੋਕ ਇਕੱਠੇ ਹੋਏ, ਤਿੰਨੋਂ ਮੌਕੇ ਤੋਂ ਫਰਾਰ ਹੋ ਚੁੱਕੇ ਸਨ।

ਜਾਅਲੀ ਭਰਤੀ ਮਾਮਲਾ : ਪੰਜਾਬੀ ਯੂਨੀਵਰਸਿਟੀ ਦੇ ਸਕਿਓਰਟੀ ਸੁਪਰਵਾਈਜ਼ਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ || Punjab News

0

ਜਾਅਲੀ ਭਰਤੀ ਮਾਮਲਾ : ਪੰਜਾਬੀ ਯੂਨੀਵਰਸਿਟੀ ਦੇ ਸਕਿਓਰਟੀ ਸੁਪਰਵਾਈਜ਼ਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪੰਜਾਬੀ ਯੂਨੀਵਰਸਿਟੀ ਵਿਚ ਜਾਅਲੀ ਭਰਤੀ ਮਾਮਲੇ ’ਚ ਵਿਜੀਲੈਂਸ ਬਿਓਰੋ ਨੇ ਸਕਿਓਰਟੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਹੈ। ਸਕਿਓਰਟੀ ਸੁਪਰਵਾਈਜ਼ਰ ਵਲੋਂ ਵਿਦੇਸ਼ ਗਏ ਆਪਣੇ ਲੜਕੇ ਅਤੇ ਘਰ ਵਿਚ ਸਫਾਈ ਦਾ ਕੰਮ ਕਰਨ ਵਾਲੀ ਔਰਤ ਨੂੰ ਭਰਤੀ ਕਰਕੇ ਤਨਖਾਹ ਦੇ ਨਾਮ ’ਤੇ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ।

ਰੱਦ ਹੋਈਆਂ ਰੇਲਾਂ ਪੰਜਾਬ ‘ਚ ਮੁੜ ਸ਼ੁਰੂ || Latest News

ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦਾ ਖੁਲਾਸਾ ਨਿੱਜੀ ਅਖਬਾਰ ਵਲੋਂ ਸਾਲ 2023 ਵਿਚ ਕੀਤਾ ਗਿਆ ਸੀ। ਜਿਸਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਲੋਂ ਜਾਂਚ ਕਰਨ ਤੋਂ ਬਾਅਦ ਮਾਮਲਾ ਵਿਜੀਲੈਂਸ ਨੂੰ ਸੌਂਪਿਆ ਗਿਆ। ਵਿਜੀਲੈਂਸ ਦੀ ਪੜਤਾਲ ਵਿਚ ਸਕਿਓਰਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਵਲੋਂ ਕੀਤੇ ਘਪਲੇ ਦੇ ਸਬੂਤ ਸਾਹਮਣੇ ਅਤੇ ਇਸ ਖਿਲਾਫ ਮਾਮਲਾ ਦਰਜ ਕੇ ਗ੍ਰਿਫਤਾਰ ਕੀਤਾ ਗਿਆ ਹੈ।
——
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸਾਲ 2011 ਤੋਂ ਸਾਲ 2021 ਤੱਕ ਪੰਜਾਬੀ ਯੂਨੀਵਰਸਿਟੀ ਵਲੋਂ ਈ ਟੈਂਡਰ ਅਤੇ ਮੈਨੂਅਲ ਪ੍ਰਣਾਲੀ ਰਾਹੀਂ ਠੇਕੇਦਾਰੀ ਸਿਸਟਮ ’ਚ ਸਕਿਊਰਟੀ ਗਾਰਡ ਅਤੇ ਸਫਾਈ ਸੇਵਕ ਆਦਿ ਰੱਖੇ ਗਏ ਸਨ। ਅਸਾਮੀਆਂ ਭਰਨ ਲਈ ਯੂਨੀਵਰਸਿਟੀ ਵਾਈਸ ਚਾਂਸਲਰ ਵਲੋਂ ਕਮੇਟੀ ਗਠਿਤ ਕੀਤੀ ਗਈ। ਜਿਸ ਵਿਚ ਚੇਅਰਮੈਨ ਡੀਨ ਅਕਾਦਮਿਕ ਮਾਮਲੇ ਜਦੋਂਕਿ ਰਜਿਸ਼ਟਰਾਰ, ਵਿੱਤ ਅਫਸਰ, ਸਕਿਊਰਟੀ ਅਫਸਰ ਅਤੇ ਇੰਚਾਰਜ ਕੈਂਪਸ ਅਪਕੀਤ ਮੈਂਬਰ ਸਨ। ਇਸ ਕਮੇਟੀ ਦੀ ਸਿਫਾਰਿਸ਼ ’ਤੇ ਵਾਇਸ ਚਾਂਸਲਰ ਵਲੋਂ ਦਿੱਤੀ ਪ੍ਰਵਾਨਗੀ ’ਤੇ ਪੰਜ ਫਰਮਾਂ ਨਾਲ ਐਗਰੀਮੈਂਟ ਕੀਤਾ ਗਿਆ।
——
ਖੁਦ ਹੀ ਭਰ ਦਿੰਦਾ ਸੀ ਹਾਜ਼ਰੀ

ਵਿਜੀਲੈਂਸ ਦੀ ਜਾਂਚ ਅਨੁਸਾਰ ਰੁਪਿੰਦਰ ਸਿੰਘ ਸਕਿਊਰਟੀ ਸੁਪਰਵਾਈਜ਼ਰ ਵਲੋਂ ਹੀ ਆਪਣੇ ਲੜਕੇ ਅਤੇ ਘਰ ਵਿਚ ਸਾਫ ਸਫਾਈ ਦਾ ਕੰਮ ਕਰਨ ਵਾਲੀ ਔਰਤ ਦੇ ਭਰਤੀ ਸਬੰਧੀ ਫਾਰਮ ਭਰ ਕੇ ਉਕਤ ਦੋਹਾਂ ਨੂੰ ਭਰਤੀ ਕਰਵਾ ਲਿਆ। ਸਕਿਊਰਟੀ ਸੁਪਰਵਾਈਜ਼ਰ ਵਲੋਂ ਹੀ ਡੇਲੀ ਡਿਊਟੀ ਜਾਂ ਕੱਚਾ ਰਜਿਸ਼ਟਰ ਵਿਚ ਸੁਰੱਖਿਆ ਕਰਮਚਾਰੀਆਂ ਦੇ ਡਿਊਟੀ ਪੁਆਇੰਟ ਤੇ ਸਮਾਂ ਸੀਮਾਂ ਤੈਅ ਕਰਕੇ ਕਰਮਚਾਰੀਆਂ ਦੇ ਹਸਤਾਖਰ ਕਰਵਾਏ ਜਾਂਦੇ ਸਨ। ਜਿਸਦੇ ਅਧਾਰ ’ਤੇ ਉਨਾਂ ਇਨਾਂ ਸੁਰੱਖਿਆ ਕਰਮਚਾਰੀਆਂ ਦੀਆਂ ਹਾਜਰੀਆਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਰਕਾਰੀ ਰਜਿਸ਼ਟਰ ਵਿਚ ਦਰਜ ਕਰਕੇ ਸਬੰਧਤ ਫਰਮਾਂ ਨੂੰ ਭੇਜਦਾ ਸੀ।

ਅੱਠ ਲੱਖ ਤੋਂ ਵੱਧ ਦਾ ਘਪਲਾ

ਵਿਜੀਲੈਂਸ ਦੀ ਜਾਂਚ ਅਨੁਸਾਰ ਸਕਿਊਰਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਨੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੇ ਲੜਕੇ ਅਤੇ ਘਰ ਵਿਚ ਸਫਾਈ ਕਰਨ ਵਾਲੀ ਔਰਤ ਦੀ ਭਰਤੀ ਸਬੰਧੀ ਦਸਤਾਵੇਜ ਤਿਆਰ ਕੀਤੇ ਗਏ। ਡੇਅਲੀ ਡਿਊਟੀ ਰਜਿਸ਼ਟਰ ਵਿਚ ਆਪ ਹੀ ਦਸਤਖਤ ਕੀਤੇ ਗਏ ਅਤੇ ਫਰਮਾਂ ਨੂੰ ਆਪਣੇ ਦਸਤਖਤਾਂ ਹੇਠ ਇਲਾਂ ਦੀਆਂ ਹਾਜਰੀ ਰਿਪੋਰਟਾਂ ਭੇਜਣ ਅਤੇ ਇਨਾਂ ਦੇ ਖਾਤਿਆਂ ਵਿਚ ਫਰਮਾਂ ਵਲੋਂ ਤਨਖਾਹ ਦੇ ਰੂਪ ਵਿਚ ਟਰਾਂਸਫਰ ਹੋਈ ਕੁੱਲ ਰਕਮ 8 ਲੱਖ 22 ਹਜ਼ਾਰ 609 ਰੁਪਏ ਨੂੰ ਆਪ ਹੀ ਕਢਵਾ ਲਈ।

ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ ‘ਚ ਹੋਈ ਘਰ ਵਾਪਸੀ || Today News

0

 ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ ‘ਚ ਹੋਈ ਘਰ ਵਾਪਸੀ

ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਸੁੰਦਰ ਸ਼ਾਮ ਅਰੋੜਾ ਨੂੰ ਦਿੱਲੀ ਵਿੱਚ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ।

ਪੁਲਿਸ ਨੇ ਸੋਨੇ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ || Latest News

ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿੱਚ ਸੁੰਦਰ ਸ਼ਾਮ ਅਰੋੜਾ ਮੰਤਰੀ ਵੀ ਰਹਿ ਚੁੱਕੇ ਹਨ। ਦੱਸ ਦੇਈਏ ਕਿ ਸਾਲ 2022 ਦੀਆਂ ਚੋਣਾਂ ਵਿੱਚ ਸੁੰਦਰ ਸ਼ਾਮ ਅਰੋੜਾ ਹਾਰ ਗਏ ਸਨ। ਇਸ ਤੋ ਬਾਅਦ ਅਰੋੜਾ ਨੇ ਤਿੰਨ ਹੋਰ ਸਾਬਕਾ ਮੰਤਰੀਆਂ ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਅਤੇ ਗੁਰਪ੍ਰੀਤ ਕਾਂਗੜ ਸਮੇਤ 5 ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ।

ਰੱਦ ਹੋਈਆਂ ਰੇਲਾਂ ਪੰਜਾਬ ‘ਚ ਮੁੜ ਸ਼ੁਰੂ || Latest News

0

ਰੱਦ ਹੋਈਆਂ ਰੇਲਾਂ ਪੰਜਾਬ ‘ਚ ਮੁੜ ਸ਼ੁਰੂ

ਸਾਹਨੇਵਾਲ ਸਟੇਸ਼ਨ ’ਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਜਲੰਧਰ ’ਚੋਂ ਲੰਘਣ ਵਾਲੀ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਪਰ ਹੁਣ ਇਨ੍ਹਾਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਨਾਲ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਟਰੇਨ ਨੰਬਰ 22430 ਪਠਾਨਕੋਟ-ਦਿੱਲੀ ਸੇਵਾ 27 ਅਗਸਤ ਤੋਂ ਸ਼ੁਰੂ ਹੋ ਗਈ ਹੈ। ਜਦੋਂ ਕਿ ਸ਼ਾਨ-ਏ-ਪੰਜਾਬ ਰੁਟੀਨ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।

ਵਿਦੇਸ਼ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਪਰਿਵਾਰ ਨੇ ਸੰਤ ਸੀਚੇਵਾਲ ਨੂੰ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ || Punjab

ਇਸੇ ਤਰ੍ਹਾਂ 12411 ਚੰਡੀਗੜ੍ਹ-ਦਿੱਲੀ ਇੰਟਰਸਿਟੀ ਦਾ ਸਫ਼ਰ ਵੀ ਸ਼ੁਰੂ ਹੋ ਗਿਆ ਹੈ। ਜਦੋਂ ਕਿ ਜੋ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ, ਉਨ੍ਹਾਂ ਨੂੰ ਸਮੇਂ ਸਿਰ ਚਲਾਇਆ ਗਿਆ ਹੈ। 12029 ਸਵਰਨ ਸ਼ਤਾਬਦੀ ਦਿੱਲੀ ਤੋਂ ਆਉਂਦੇ ਸਮੇਂ ਅੱਧਾ ਘੰਟਾ ਦੇਰੀ ਨਾਲ 12.06 ਵਜੇ ਚੱਲੀ, ਜਦਕਿ 12030 ਜਲੰਧਰ ਤੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ ਸਮੇਂ ਸਿਰ ਦਰਜ ਕੀਤੀ ਗਈ।

ਹੁਣ ਇਹ ਟਰੇਨਾਂ ਆਪਣੇ ਨਿਰਧਾਰਤ ਸਮੇਂ ‘ਤੇ ਚੱਲਣਗੀਆਂ

ਫ਼ਿਰੋਜ਼ਪੁਰ-ਚੰਡੀਗੜ੍ਹ 14630, ਜਲੰਧਰ-ਦਰਭੰਗਾ 22551, ਅੰਮ੍ਰਿਤਸਰ ਤੋਂ ਸਹਰਸਾ 15531 ਨੂੰ ਰੇਲਵੇ ਦੁਆਰਾ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਸੀ ਅਤੇ ਹੋਰ ਰੂਟਾਂ 14629, 22552, 15532 ਨੂੰ ਥੋੜ੍ਹੇ ਸਮੇਂ ਵਿੱਚ ਵਿਵਸਥਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਡਾ.ਅੰਬੇਦਕਰਨਗਰ 12920, ਅੰਮ੍ਰਿਤਸਰ-ਜਯਾਨਗਰ 14674, 18104, 12920, 22424, 12380, 12920, 22424, 12380, 129620, 12425, 12920, 12925 ਲੇਟ ਚੱਲ ਰਹੇ ਸਨ ਰੇਲ ਗੱਡੀਆਂ ਦੀ ਦੇਰੀ ਲਈ . ਪਰ ਹੁਣ ਉਨ੍ਹਾਂ ਨੂੰ ਆਪਣੇ ਸਮੇਂ ‘ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।