Home Blog Page 1339

MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ DC ਦਫਤਰ ਦਿੱਤਾ ਮੰਗ ਪੱਤਰ || Punjab News

0

MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ DC ਦਫਤਰ ਦਿੱਤਾ ਮੰਗ ਪੱਤਰ

ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਵਿੱਚ ਜਿੱਤ ਹਾਸਿਲ ਕਰਵਾਈ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਲੱਗੀ ਹੋਈ ਹੈ ।

ਉਹ ਇਸ ਸਮੇਂ ਅਸਾਮ ਦੀ ਡਿਬੜੁੂਗੜ੍ਹ ਜੇਲ ਵਿੱਚ ਬੰਦ ਹਨ ਜਦੋਂ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਹਲਫ ਦਵਾਇਆ ਗਿਆ ਸੀ ਉਦੋਂ ਵੀ ਉਹਨਾਂ ਨੂੰ ਬੰਦ ਗੱਡੀ ਦੇ ਵਿੱਚ ਹੀ ਦਿੱਲੀ ਲਿਆਂਦਾ ਗਿਆ ਸੀ ਜਿਸ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ ਸੀ ਅਤੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੰਮ੍ਰਿਤਸਰ ਡੀਸੀ ਦਫਤਰ ਦੇ ਬਾਹਰ ਮਾਰਚ ਕਰਕੇ ਅੰਮ੍ਰਿਤਸਰ ਤੇ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿ ਹਲਕਾ ਖਡੂਰ ਸਾਹਿਬ ਤੋਂ ਜਿੱਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ – ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੁਸਕਲਾਂ ਦਾ ਨਹੀਂ ਕੀਤਾ ਹੱਲ ਤਾਂ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਦੇ ਘਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ -ਹਰਕੇਸ ਕੁਮਾਰ ਵਿੱਕੀ

ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਪਾਈ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਮਿਲੀ ਹੈ। ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਜਿਆਦਾ ਵੋਟਾਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਈਆਂ ਹਨ ਲੇਕਿਨ ਸ਼ਰਮ ਦੀ ਗੱਲ ਹੈ ਕਿ ਭਾਈ ਅੰਮ੍ਰਿਤ ਪਾਲ ਸਿੰਘ ਤੇ ਹਜੇ ਤੱਕ ਐਨਐਸਏ ਨਹੀਂ ਤੋੜੀ ਗਈ ਤੇ ਨਾ ਹੀ ਉਹਨਾਂ ਨੂੰ ਜੇਲ ਚੋਂ ਬਾਹਰ ਆਉਣ ਦਿੱਤਾ ਜਾ ਰਿਹਾ।

ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਹ ਚਾਹੁੰਦੀਆਂ ਹਨ ਕਿ ਭਾਈ ਅੰਮ੍ਰਿਤ ਪਾਲ ਸਿੰਘ ਬਾਹਰ ਨਾ ਆਉਣ ਕਿਉਂਕਿ ਅਗਰ ਭਾਈ ਅੰਮ੍ਰਿਤ ਪਾਲ ਸਿੰਘ ਬਾਹਰ ਆ ਗਏ ਤਾਂ ਬਾਕੀ ਪਾਰਟੀਆਂ ਦਾ ਵਜੂਦ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤ ਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਰਿਹਾ ਸੀ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਸੀ।

ਇਹੀ ਕਾਰਨ ਹੈ ਕਿ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਜਤਾਇਆ ਹੈ। ਅਤੇ ਹੁਣ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਚੋਂ ਬਾਹਰ ਲਿਆਂਦਾ ਜਾਵੇ ਤਾਂ ਜੋ ਕਿ ਆਪਣੇ ਹਲਕੇ ਦੀ ਆਵਾਜ਼ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸੰਸਦ ਚ ਜਾ ਕੇ ਚੁੱਕ ਸਕਣ।

 

ਸਰਹੱਦੀ ਇਲਾਕੇ ‘ਚ BSF ਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਪਿਸਤੌਲ ਤੇ ਮੈਗਜ਼ੀਨ ਕੀਤੇ ਬਰਾਮਦ || Punjab News || Tarntaran News

0

ਸਰਹੱਦੀ ਇਲਾਕੇ ‘ਚ BSF ਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਪਿਸਤੌਲ ਤੇ ਮੈਗਜ਼ੀਨ ਕੀਤੇ ਬਰਾਮਦ

ਸਰਹੱਦੀ ਇਲਾਕੇ ਤਰਨ ਤਾਰਨ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਚੌਕਸ ਜਵਾਨਾਂ ਨੇ ਇਕ ਪਿਸਤੌਲ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਇਹ ਬਰਾਮਦਗੀ ਬੀਐਸਐਫ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕੀਤੀ ਸੀ। 29 ਜੁਲਾਈ 2024 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਬਾਰੇ ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਸੀ।

ਇਹ ਵੀ ਪੜ੍ਹੋ – ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੁਸਕਲਾਂ ਦਾ ਨਹੀਂ ਕੀਤਾ ਹੱਲ ਤਾਂ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਦੇ ਘਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ -ਹਰਕੇਸ ਕੁਮਾਰ ਵਿੱਕੀ

ਪੀਲੇ ਰੰਗ ਦੀ ਟੇਪ ‘ਚ ਲਪੇਟਿਆ ਪੈਕੇਟ ਕੀਤਾ ਬਰਾਮਦ

ਤਲਾਸ਼ੀ ਦੌਰਾਨ ਚੌਕਸ ਜਵਾਨਾਂ ਨੇ ਪੀਲੇ ਰੰਗ ਦੀ ਟੇਪ ‘ਚ ਲਪੇਟਿਆ ਇਕ ਪੈਕੇਟ ਸਫਲਤਾਪੂਰਵਕ ਬਰਾਮਦ ਕੀਤਾ। ਪੈਕੇਟ ਖੋਲ੍ਹਣ ‘ਤੇ ਉਸ ਵਿਚੋਂ ਬਿਨਾਂ ਸਲਾਈਡ ਅਤੇ ਬੈਰਲ ਦੀ 01 ਪਿਸਤੌਲ ਅਤੇ 02 ਪਿਸਤੌਲ ਮੈਗਜ਼ੀਨ ਮਿਲੇ।

ਇਹ ਬਰਾਮਦਗੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਸਤਗੜ੍ਹ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ। ਸਰਹੱਦੀ ਖੇਤਰ ਵਿੱਚ ਹਥਿਆਰ ਦੀ ਇਹ ਮਹੱਤਵਪੂਰਣ ਬਰਾਮਦਗੀ ਬੀਐਸਐਫ ਦੇ ਖੁਫੀਆ ਵਿੰਗ ਦੁਆਰਾ ਸਾਂਝੀ ਕੀਤੀ ਗਈ ਇੱਕ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਬੀਐਸਐਫ ਦੇ ਦ੍ਰਿੜ ਅਤੇ ਚੌਕਸ ਜਵਾਨਾਂ ਅਤੇ ਪੰਜਾਬ ਪੁਲਿਸ ਦੁਆਰਾ ਤੁਰੰਤ ਕਾਰਵਾਈ ਦਾ ਨਤੀਜਾ ਸੀ।

ਡੌਂਕੀ ਲਾ ਕੇ ਵਿਦੇਸ਼ ਭੇਜਿਆ ਸੀ ਪੁੱਤ, 7 ਸਾਲਾਂ ਤੋਂ ਮਾਪਿਆਂ ਨੂੰ ਨਹੀਂ ਮਿਲਿਆ ਕੋਈ ਸੁਰਾਗ ॥ Latest News

0

ਡੌਂਕੀ ਲਾ ਕੇ ਵਿਦੇਸ਼ ਭੇਜਿਆ ਸੀ ਪੁੱਤ, 7 ਸਾਲਾਂ ਤੋਂ ਮਾਪਿਆਂ ਨੂੰ ਨਹੀਂ ਮਿਲਿਆ ਕੋਈ ਸੁਰਾਗ

ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦਾ ਰਹਿਣ ਵਾਲੇ 22 ਸਾਲਾਂ ਨੌਜਵਾਨ ਗੁਰਦੀਪ ਸਿੰਘ ਨੂੰ 7 ਸਾਲ ਪਹਿਲਾਂ ਏਜੰਟ ਨੇ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਸੀ। ਪਰ ਉਸ ਦਾ 7 ਸਾਲ ਬੀਤ ਜਾਣ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਹੈ, ਜਿਸ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ, ਉਨ੍ਹਾਂ ਨੂੰ ਆਪਣੇ ਪੁੱਤ ਦੀ ਕੋਈ ਸਾਰ ਨਹੀਂ ਮਿਲ ਰਹੀ ਹੈ। ਮਾਪਿਆਂ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਏਜੰਟ ਨੇ ਅਮਰੀਕਾ ਭੇਜਣ ਦੇ ਲਈ 35 ਲੱਖ ਰੁਪਏ ’ਚ ਤੈਅ ਕੀਤਾ ਸੀ ਸੌਦਾ

ਗੁਰਦੀਪ ਸਿੰਘ ਦਾ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ ਉਨ੍ਹਾਂ ਦਾ ਸੰਪਰਕ ਮੁਕੇਰੀਆਂ ਦੇ ਪਿੰਡ ਮੇਹੰਦੀਪੁਰ ਦੇ ਸੁਖਵਿੰਦਰ ਸਿੰਘ ਨਾਲ ਹੋਇਆ ਸੀ। ਸੁਖਵਿੰਦਰ ਸਿੰਘ ਪੰਜਾਬ ਪੁਲਿਸ ’ਚ ਹੌਲਦਾਰ ਵਜੋਂ ਤਾਇਨਾਤ ਹੈ ਅਤੇ ਲੋਕਾਂ ਨੂੰ ਬਾਹਰ ਭੇਜਣ ਦਾ ਵੀ ਕੰਮ ਕਰਦਾ ਹੈ। ਉਸਨੇ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ ਉਸ ਤੋਂ 35 ਲੱਖ ਰੁਪਏ ’ਚ ਸੌਦਾ ਤੈਅ ਕੀਤਾ ਸੀ ਅਤੇ 12 ਲੱਖ ਰੁਪਏ ਪਹਿਲਾਂ ਲੈ ਲਿਆ ਸੀ। ਬਾਕੀ ਪੈਸੇ ਗੁਰਦੀਪ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਦਿੱਤੇ ਜਾਣੇ ਸੀ। ਅਮਰੀਕਾ ਜਾਣ ਦੇ ਲਈ ਗੁਰਦੀਪ 28 ਮਈ 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋਇਆ ਸੀ।

ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ 7 ਸਾਲ ਪਹਿਲਾਂ ਆਪਣੇ ਬੇਟੇ ਨਾਲ ਆਖਰੀ ਵਾਰ ਗੱਲ ਕੀਤੀ ਸੀ, ਉਸ ਨੇ ਉਸ ਨੂੰ ਕਿਹਾ ਸੀ ਕਿ ਉਹ ਅਮਰੀਕਾ ਜਾ ਰਿਹਾ ਹੈ, ਪਹਿਲਾਂ ਉਹ ਮੈਕਸੀਕੋ ਜਾਵੇਗਾ ਅਤੇ ਉਥੋਂ ਕਿਸੇ ਹੋਰ ਮੁਲਕ ਤੋਂ ਹੁੰਦੇ ਹੋਏ ਅਮਰੀਕਾ ਜਾਵੇਗਾ ਪਰ ਅੱਜ ਤੱਕ ਮੇਰੇ ਬੇਟੇ ਨਾਲ ਗੱਲ ਨਹੀਂ ਹੋ ਸਕੀ, ਨਾ ਤਾਂ ਏਜੰਟ ਨਾਲ ਕੋਈ ਸੰਪਰਕ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸਦਾ ਫ਼ੋਨ ਬੰਦ ਆ ਰਿਹਾ ਹੈ।

ਇਹ ਵੀ ਪੜ੍ਹੋ :ਡੂੰਘੇ ਬੋਰਵੈੱਲ ‘ਚ ਡਿੱਗੀ 3 ਸਾਲ ਦੀ ਮਾਸੂਮ ਬੱਚੀ, ਜਨਮਦਿਨ ਵਾਲੇ ਦਿਨ ਹੀ ਹੋਈ ਮੌ.ਤ || Latest News

ਅਵਤਾਰ ਸਿੰਘ ਨੇ ਦੱਸਿਆ ਕਿ ਉਹ ਏਜੰਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਦੇ ਪਿੰਡ ਜਾ ਕੇ ਹੀ ਉਹ ਆਪਣੇ ਮੁੰਡੇ ਬਾਰੇ ਕੁਝ ਪਤਾ ਕਰ ਪਾਉਣਗੇ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਕੁਝ ਦੋਸਤ ਵੀ ਉਨ੍ਹਾਂ ਦੇ ਨਾਲ ਸਨ ਜਦੋਂ ਉਹ ਬਹਾਮਾਸ ਵਿੱਚ ਅਮਰੀਕਾ ਪਹੁੰਚਿਆ ਤਾਂ ਉਸ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਹੋ ਪਾਈ। ਹੁਣ ਘਰ ’ਚ ਮਾਤਾ ਪਿਤਾ ਅਤੇ ਭੈਣ  ਚਿੰਤਾ ’ਚ ਡੁੱਬੇ ਹੋਏ ਹਨ। ਗੁਰਦੀਪ ਸਿੰਘ ਦਾ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।

ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਹੋਈ ਸਜ਼ਾ, ਇੱਥੇ ਜਾਣੋ ਪੂਰਾ ਮਾਮਲਾ || Latest News

0

ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਹੋਈ ਸਜ਼ਾ, ਇੱਥੇ ਜਾਣੋ ਪੂਰਾ ਮਾਮਲਾ

6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਸਜ਼ਾ ਸੁਣਾਈ ਹੈ। ਇਸ ਵਿੱਚ ਭੋਲਾ ਦੀ ਪਤਨੀ ਅਤੇ ਸਹੁਰਾ ਵੀ ਸ਼ਾਮਲ ਹਨ। ਇਸ ਮੌਕੇ ਈਡੀ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਚਾਰ ਚਾਰਜਸ਼ੀਟਾਂ ਵਿੱਚ ਫੈਸਲਾ ਆਇਆ ਹੈ। ਜਦਕਿ ਤਿੰਨ ਅਜੇ ਬਾਕੀ ਹਨ।

ਇਸ ਦੌਰਾਨ ਜਗਦੀਸ਼ ਭੋਲਾ, ਮਨਪ੍ਰੀਤ, ਸੁਖਰਾਜ, ਸੁਖਜੀਤ ਸੁੱਖਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ – ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੁਸਕਲਾਂ ਦਾ ਨਹੀਂ ਕੀਤਾ ਹੱਲ ਤਾਂ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਦੇ ਘਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ -ਹਰਕੇਸ ਕੁਮਾਰ ਵਿੱਕੀ

ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਅਵਤਾਰ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਰਮਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਸ ਮਾਮਲੇ ਵਿੱਚ ਕੁੱਲ 23 ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਭੋਲਾ ਦਾ ਪਿਤਾ ਬਲਸ਼ਿੰਦਰ ਵੀ ਇਸ ਕੇਸ ਵਿੱਚ ਮੁਲਜ਼ਮ ਸੀ, ਹਾਲਾਂਕਿ ਉਸ ਦੀ ਮੌਤ ਹੋ ਚੁੱਕੀ ਹੈ। ਜਦਕਿ 2 ਵਿਅਕਤੀ ਮਾਮਲੇ ‘ਚ ਪੀ.ਓ. ਹਾਲਾਂਕਿ ਇਸ ਮਾਮਲੇ ‘ਚ ਅਜੇ ਵਿਸਥਾਰਤ ਆਦੇਸ਼ ਨਹੀਂ ਆਏ ਹਨ।

ਡਰੱਗ ਮਨੀ ਨਾਲ ਬਣੀ 400 ਕਰੋੜ ਦੀ ਜਾਇਦਾਦ

ਇਸ ਮਾਮਲੇ ਵਿੱਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵੀ ਅਦਾਲਤ ਵਿੱਚ ਮੌਜੂਦ ਸਨ। ਉਨ੍ਹਾਂ ਦੀ ਅਗਵਾਈ ਹੇਠ ਇਸ ਮਾਮਲੇ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਚਾਰ ਚਾਰਜਸ਼ੀਟਾਂ ਵਿੱਚ ਫੈਸਲਾ ਆਇਆ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਵੱਲੋਂ ਨਸ਼ੇ ਰਾਹੀਂ ਬਣਾਈ ਗਈ ਜਾਇਦਾਦ ਨੂੰ ਕੁਰਕ ਕਰ ਲਿਆ ਗਿਆ। ਜਾਇਦਾਦ ਦੀ ਬਾਜ਼ਾਰੀ ਕੀਮਤ 400 ਕਰੋੜ ਰੁਪਏ ਤੋਂ ਵੱਧ ਸੀ। ਇਹ ਮੁਲਜ਼ਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਸੀ। ਸਾਰੀ ਜਾਇਦਾਦ ਕੁਰਕ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੋਵਿਡ ਸਮੇਂ ਦੌਰਾਨ ਡੇਢ ਸਾਲ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਮਾਮਲਾ 11 ਸਾਲ ਪਹਿਲਾਂ ਸਾਹਮਣੇ ਆਇਆ ਸੀ

ਇਹ ਮਾਮਲਾ ਸਾਲ 2013 ਵਿੱਚ ਸਾਹਮਣੇ ਆਇਆ ਸੀ। ਜਦੋਂ ਪੰਜਾਬ ਪੁਲਿਸ ਨੇ ਅਰਜੁਨ ਐਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਬਰਖਾਸਤ ਕਰ ਦਿੱਤਾ ਸੀ। ਫਿਰ ਖੁਲਾਸਾ ਹੋਇਆ ਕਿ ਇਹ ਰੈਕੇਟ ਪੰਜਾਬ ਤੋਂ ਬਾਹਰਲੇ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਵਿੱਚ ਖਲਬਲੀ ਮਚ ਗਈ। ਇਸ ਦੇ ਨਾਲ ਹੀ ਸੂਬੇ ਦੇ ਕਈ ਨੇਤਾਵਾਂ ‘ਤੇ ਵੀ ਸਵਾਲ ਚੁੱਕੇ ਗਏ। ਜਾਂਚ ‘ਚ ਸਾਹਮਣੇ ਆਇਆ ਕਿ ਇਹ ਡਰੱਗ ਰੈਕੇਟ 6 ਹਜ਼ਾਰ ਕਰੋੜ ਰੁਪਏ ਦਾ ਹੈ। ਸਾਲ 2019 ਵਿੱਚ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ 25 ਲੋਕਾਂ ਨੂੰ ਐਨਡੀਪੀਐਸ ਐਕਟ ਤਹਿਤ ਸਜ਼ਾ ਸੁਣਾਈ ਸੀ।

ਕਰੋੜਾਂ ਦੀ ਜਾਇਦਾਦ ਬਣਾਈ, ਕੋਈ ਟੈਕਸ ਨਹੀਂ ਭਰਿਆ

ਜਦੋਂ ਈਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਸਨ। ਜਦਕਿ ਇਨ੍ਹਾਂ ਲੋਕਾਂ ਨੇ ਇਨਕਮ ਟੈਕਸ ਵੀ ਨਹੀਂ ਭਰਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਆਮਦਨ ਤੋਂ ਆਮਦਨ ਬਹੁਤ ਜ਼ਿਆਦਾ ਹੈ। ਇਹ ਸਪੱਸ਼ਟ ਹੋ ਗਿਆ ਕਿ ਉਕਤ ਵਿਅਕਤੀ ਕਿਸੇ ਹੋਰ ਧੰਦੇ ਨਾਲ ਜੁੜੇ ਹੋਏ ਸਨ। ਇਸ ਤੋਂ ਬਾਅਦ ਈਡੀ ਨੇ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰ ਲਈ ਸੀ। ਇਸ ਵਿਚ ਮੋਹਾਲੀ ਤੋਂ ਲੈ ਕੇ ਕਈ ਥਾਵਾਂ ‘ਤੇ ਆਲੀਸ਼ਾਨ ਕੋਠੀਆਂ, ਉਦਯੋਗਿਕ ਪਲਾਟ ਅਤੇ ਹੋਰ ਜਾਇਦਾਦਾਂ ਸ਼ਾਮਲ ਸਨ।

ਜੇਕਰ ਦੋਸ਼ੀ ਪਾਇਆ ਜਾਵੇ ਤਾਂ ਫਾਂਸੀ ਦੇ ਦਿਓ

ਜਗਦੀਸ਼ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਦੀ 24 ਜੁਲਾਈ ਨੂੰ ਮੌਤ ਹੋ ਗਈ ਸੀ। ਇਸ ਦੌਰਾਨ ਜਦੋਂ ਭੋਲਾ 26 ਜੁਲਾਈ ਨੂੰ ਆਪਣੇ ਅੰਤਿਮ ਸੰਸਕਾਰ ਲਈ ਜੇਲ੍ਹ ਤੋਂ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ਫਸਾਉਣ ਪਿੱਛੇ ਸਰਕਾਰਾਂ ਦਾ ਹੱਥ ਹੈ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਜਾਂਚ ਵਿਚ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਫਾਂਸੀ ਦੇ ਦਿੱਤੀ ਜਾਵੇ। ਉਹ ਕਦੇ ਪਿੱਛੇ ਨਹੀਂ ਹਟੇਗਾ।

 

ਪੈਰਿਸ ਓਲੰਪਿਕ ‘ਚ ਭਾਰਤ ਲਈ ਦੂਜਾ ਕਾਂਸੀ ਦਾ ਤਗਮਾ ਜਿੱਤਣ ‘ਤੇ ਮਨੂ ਭਾਕਰ-ਸਰਬਜੋਤ ਸਿੰਘ ਨੂੰ PM ਮੋਦੀ ਨੇ ਦਿੱਤੀ ਵਧਾਈ Paris Olympics 2024

0

ਪੈਰਿਸ ਓਲੰਪਿਕ ‘ਚ ਭਾਰਤ ਲਈ ਦੂਜਾ ਕਾਂਸੀ ਦਾ ਤਗਮਾ ਜਿੱਤਣ ‘ਤੇ ਮਨੂ ਭਾਕਰ-ਸਰਬਜੋਤ ਸਿੰਘ ਨੂੰ PM ਮੋਦੀ ਨੇ ਦਿੱਤੀ ਵਧਾਈ

PM ਮੋਦੀ ਨੇ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਵਧਾਈ ਦਿੱਤੀ ਕਿਉਂਕਿ ਇਸ ਜੋੜੀ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 2024 ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦਾ ਕਾਂਸੀ ਦਾ ਤਗਮਾ ਜਿੱਤਿਆ।

“ਸਾਡੇ ਨਿਸ਼ਾਨੇਬਾਜ਼ ਸਾਨੂੰ ਮਾਣ ਦਿੰਦੇ ਹਨ! @realmanubhaker ਅਤੇ ਸਰਬਜੋਤ ਸਿੰਘ ਨੂੰ #Olympics ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈਆਂ। ਦੋਵਾਂ ਨੇ ਸ਼ਾਨਦਾਰ ਹੁਨਰ ਅਤੇ ਟੀਮ ਵਰਕ ਦਿਖਾਇਆ ਹੈ। ਭਾਰਤ ਬਹੁਤ ਹੀ ਖੁਸ਼ ਹੈ, ”ਮੋਦੀ ਨੇ ਐਕਸ ‘ਤੇ ਪੋਸਟ ਕੀਤਾ।

ਮੋਦੀ ਨੇ ਅੱਗੇ ਕਿਹਾ, “ਮਨੂੰ ਲਈ, ਇਹ ਉਸਦਾ ਲਗਾਤਾਰ ਦੂਜਾ ਓਲੰਪਿਕ ਤਗਮਾ ਹੈ, ਜੋ ਉਸਦੀ ਨਿਰੰਤਰ ਉੱਤਮਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਕਰਦਾ ਹੈ,” ਮੋਦੀ ਨੇ ਅੱਗੇ ਕਿਹਾ।

ਇਹ ਵੀ ਪੜ੍ਹੋ:ਵਿਜੀਲੈਂਸ ਨੇ ਪਟਵਾਰੀ ਤੇ ਉਸ ਦੇ ਸਾਥੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ || Punjab News

ਮਨੂ ਭਾਕਰ ਇੱਕ ਸਿੰਗਲ ਐਡੀਸ਼ਨ ਵਿੱਚ ਦੋ ਤਗਮੇ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

ਭਾਰਤੀ ਜੋੜੀ ਨੇ ਕੋਰੀਅਨਜ਼ ਨੂੰ 16-10 ਨਾਲ ਹਰਾ ਕੇ ਚਤੁਰਭੁਜ ਪ੍ਰਦਰਸ਼ਨ ਵਿੱਚ ਦੇਸ਼ ਨੂੰ ਆਪਣਾ ਦੂਜਾ ਤਮਗਾ ਦਿਵਾਇਆ, ਅਤੇ ਇਸ ਪ੍ਰਕਿਰਿਆ ਵਿੱਚ ਮਨੂ ਭਾਕਰ ਨੂੰ ਖੇਡਾਂ ਦੇ ਇੱਕ ਸਿੰਗਲ ਐਡੀਸ਼ਨ ਵਿੱਚ ਦੋ ਤਗਮੇ ਜਿੱਤਣ ਵਾਲੀ ਆਜ਼ਾਦੀ ਤੋਂ ਬਾਅਦ ਦੀ ਪਹਿਲੀ ਭਾਰਤੀ ਬਣ ਗਈ।

ਮਨੂ ਭਾਕਰ ਨੇ ਇਸ ਤੋਂ ਪਹਿਲਾਂ ਇਸੇ ਮੈਦਾਨ ‘ਤੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਬ੍ਰਿਟਿਸ਼-ਭਾਰਤੀ ਅਥਲੀਟ ਨੌਰਮਨ ਪ੍ਰਿਚਰਡ ਨੇ 1900 ਓਲੰਪਿਕ ਵਿੱਚ 200 ਮੀਟਰ ਸਪ੍ਰਿੰਟ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ ਸਨ ਪਰ ਇਹ ਪ੍ਰਾਪਤੀ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਆਈ ਸੀ।

ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੁਸਕਲਾਂ ਦਾ ਨਹੀਂ ਕੀਤਾ ਹੱਲ ਤਾਂ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਦੇ ਘਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ -ਹਰਕੇਸ ਕੁਮਾਰ ਵਿੱਕੀ || Latest News

0

ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੁਸਕਲਾਂ ਦਾ ਨਹੀਂ ਕੀਤਾ ਹੱਲ ਤਾਂ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਦੇ ਘਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ -ਹਰਕੇਸ ਕੁਮਾਰ ਵਿੱਕੀ

ਅੱਜ ਮਿਤੀ 30/07/2024 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸਮੂਹ ਡਿੱਪੂ ਪੀ.ਆਰ.ਟੀ.ਸੀ ਦੇ ਡਿੱਪੂ ਅੱਗੇ ਗੇਟ ਰੈਲੀਆਂ ਕੀਤੀਆ ਗਈਆ ਚੰਡੀਗੜ੍ਹ ਡਿੱਪੂ ਗੇਟ ਰੈਲੀ ਤੇ ਸੂਬਾ ਆਗੂ ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ  ਚੰਡੀਗੜ੍ਹ ਡਿੱਪੂ ਦੇ ਮੁਲਾਜ਼ਮਾਂ ਲੰਮੇ ਸਮੇਂ ਤੋਂ ਉਵਰ ਟਾਇਮ ਅਤੇ‌ ਡਿਊਟੀਆਂ ਤੋਂ ਤੰਗ ਪ੍ਰੇਸਾਨ ਕੀਤੇ ਜਾ ਰਹੇ ਸੀ ਜਦੋਂ ਕਿ ਮਾਨਯੋਗ ਮਨੇਜਿੰਗ ਡਾਇਰੈਕਟਰ ਸਾਹਿਬ ਦੇ ਹੁਕਮ ਅਨੁਸਾਰ ਉਵਰ ਟਾਇਮ ਵਿੱਚ ਸੋਧ ਕਰਨ ਦੇ ਲਈ ਕਮੇਟੀ ਗਠਿਤ ਕਰਕੇ ਹੱਲ ਕੱਢਿਆ ਗਿਆ ਸੀ ਅਤੇ 11 ਜੁਲਾਈ ਨੂੰ ਇਸ ਡਿਊਟੀ  ਰੋਸਟਰ  ਨੂੰ ਲਾਗੂ  ਕਰਨਾ ਸੀ ਪ੍ਰੰਤੂ ਜਿਹੜਾ ਰੋਸਟਰ ਸੋਧ ਕੀਤਾ ਸੀ।

ਇਹ ਵੀ ਪੜ੍ਹੋ- DU, JNU ਚ ਦਾਖਲੇ ਲਈ ਕਾਉਂਸਲਿੰਗ ਲਿੰਕ ਐਕਟਿਵ: ਜਾਣੋ ਪੂਰੀ ਪ੍ਰਕਿਰਿਆ

ਉਸਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਵਰਕਰਾਂ ਦਾ ਜਦੋ ਵਧ ਓਵਰ ਟਾਈਮ ਲੈਣ ਦਾ ਸਮਾਂ ਆਇਆ ਤਾਂ ਵਰਕਰਾਂ ਦੀ ਡਿਊਟੀਆਂ ਅੱਪ ਸੈੱਟ ਕਰ ਦਿੱਤੀਆਂ ਗਈਆਂ ਜਿਸ ਦਾ ਵਿਰੋਧ ਕੀਤਾ ਗਿਆ ਪਰ ਡੀਪੂ ਦਾ ਡੀ ਆਈ ਰੂਮ ਲਗਾਤਾਰ ਯੂਨੀਅਨ ਬਾਜੀ ਨੂੰ ਟਾਰਗੇਟ ਕਰ ਰਿਹਾ ਹੈ ਜਿਸ ਦੇ ਸਾਡੇ ਕੋਲ ਪੁਖਤਾ ਸਬੂਤ ਹਨ  ਰੋਜ਼ਾਨਾ ਦੀ ਤਕਰਾਰ ਬਾਜੀ ਨੂੰ ਦੇਖਦਿਆਂ 24 ਜੁਲਾਈ ਨੂੰ ਜਨਰਲ ਮੈਨੇਜਰ ਚੰਡੀਗੜ ਅਤੇ ਡੀ ਆਈ ਨਾਲ ਮੀਟਿੰਗ ਕੀਤੀ ਗਈ ਅਤੇ 25 ਤਰੀਕ ਦੀ ਗੇਟ ਰੈਲੀ ਨੂੰ ਪੋਸਟ ਪੌਣ ਕੀਤਾ ਗਿਆ ਅਤੇ ਜਨਰਲ ਮੈਨੇਜਰ ਸਾਹਿਬ ਨੇ ਮਾਮਲੇ ਨੂੰ ਨਬੇੜਨ ਲਈ ਯੂਨੀਅਨ ਦੇ ਆਗੂਆਂ ਨੂੰ 25 ਜੁਲਾਈ ਨੂੰ ਡੀ ਆਈ ਰੂਮ ਨਾਲ ਬੈਠ ਕੇ ਹੱਲ ਲੱਭਣ ਲਈ ਮੀਟਿੰਗ ਕਰਨ ਲਈ ਕਿਹਾ ਤਾਂ ਅਗਲੇ ਦਿਨ ਯੂਨੀਅਨ ਦੇ ਸੀਨੀਅਰ ਆਗੂ ਅਤੇ ਡੀ ਸਾਹਿਬ ਰੂਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਜਿਸ ਵਿਚ ਕਈ ਮੰਗਾ ਤੇ ਆਪਸੀ ਸਹਿਮਤੀ ਬਣੀ ਪਰ ਲਗਦਾ ਹੈ ਕਿ ਚੰਡੀਗੜ ਡੀਪੂ ਦੀ ਮੈਨੇਜਮੈਂਟ ਵਰਕਰਾਂ ਨੂੰ ਜਾਣਬੁੱਝ ਕੇ ਤੰਗ ਕਰਨਾ ਚਾਹੁੰਦੀ ਹੈ ਅਤੇ ਸਾਰੀ ਹੀ ਮੰਗਾ ਤੇ ਬਣੀ ਸਹਿਮਤੀ ਨੂੰ  ਚੰਡੀਗੜ ਡੀਪੂ ਦੀ ਮੈਨੇਜਮੈਂਟ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਜਿਸ ਦਾ ਵਰਕਰਾਂ ਵਿਚ ਬਹੁਤ ਰੋਸ ਹੈ ਕਿ ਸਾਨੂੰ ਤਾਂ ਤੰਗ ਕਰ ਹੀ ਰਹੇ ਹਨ ਪਰ ਸਾਡੇ ਆਗੂਆਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸਦਾ ਅਸੀ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ

ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮਾਨਯੋਗ ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਵੱਲੋਂ ਵਾਰ – ਵਾਰ ਮਨੇਜਮੈਂਟ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜ਼ੋ ਮੁਲਾਜ਼ਮਾਂ ਕੰਡੀਸ਼ਨਾ ਲਾ ਕੇ ਬਾਹਰ ਕੱਢੇ ਗਏ ਹਨ ਉਹਨਾਂ ਮੁਲਾਜ਼ਮਾਂ ਨੂੰ one time relex  ਦੇਕੇ ਬਹਾਲ ਕੀਤਾ ਜਾਵੇ ਪ੍ਰੰਤੂ ਮਨੇਜਮੈਂਟ ਸਰਕਾਰ ਕੋਲ ਹਾਮੀ ਭਰ ਦਿੰਦੀ ਹੈ ਪ੍ਰੰਤੂ ਜਦੋਂ ਦਫਤਰ ਮਨੇਜਮੈਂਟ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਟਾਲਮਟੋਲ ਕਰਨਾ ਸ਼ੁਰੂ ਕਰ ਦਿੰਦੀ ਹੈ । ਸਰਕਾਰ ਵੱਲੋਂ ਲਿਖਤੀ ਆਡਰ ਹੋਣ ਦੇ ਬਾਵਜੂਦ ਵੀ ਮਨੇਜਮੈਂਟ ਲਾਗੂ ਕਰਨ ਵਿੱਚ ਅਸਮਰਥ ਹੈ ਉਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਜ਼ੋ ਪਹਿਲਾਂ ਵੱਧ ਤਨਖਾਹ ਲੈਂਦੇ ਸੀ ਰਿਪੋਟਾ ਤੋਂ ਬਾਅਦ ਤਨਖਾਹ ਘੱਟ ਕਰ ਦਿੱਤੀ ਜਦੋਂ ਕਿ ਉਸ ਦੀ ਵੀ ਮਨਜ਼ੂਰ ਸਰਕਾਰ ਨੇ ਦਿੱਤੀ ਸੀ ਪ੍ਰੰਤੂ ਉਹ ਪੱਤਰ ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ ਉਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਹਾਲ ਨਹੀਂ ਕੀਤੀਆਂ ਗਈਆਂ  ਅਤੇ ਹੁਣ ਜੇਕਰ ਸਰਕਾਰ ਨੇ ਅਪੀਲ ਰਿਜੈਕਟ ਮੁਲਾਜਮਾਂ ਨੂੰ ਬਹਾਲ ਨਾ ਕੀਤਾ ਤਾਂ ਕਿਸੇ ਵੀ ਤਰਾਂ ਦੇ ਸੰਘਰਸ ਕਰਨ ਤੋ ਗੁਰੇਜ ਨਹੀਂ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਮੁਲਾਜ਼ਮਾਂ ਦੀਆਂ ਬਣਦੀਆਂ ਡਿਊਟੀਆਂ ਸੈੱਟ ਨਹੀਂ ਕੀਤੀਆਂ ਅਤੇ  ਬਣਦਾ ਉਵਰ ਟਾਇਮ ਲਾਗੂ ਨਹੀਂ ਕੀਤਾ ਅਤੇ ਮਿੰਨੀ ਬੱਸਾ ਦੇ ਗੇੜੇ ਵਿੱਚ ਵਾਧਾ ਨਹੀਂ ਕੀਤਾ  ਤਾਂ 5 ਅਗਸਤ ਦੁਰ ਨਹੀਂ ਹੈ ਤਾਂ ਜਰਨਲ ਮਨੇਜਰ ਚੰਡੀਗੜ੍ਹ ਡਿੱਪੂ ਬਤੌਰ ਪ੍ਰਸ਼ਾਸਨ ਜਰਨਲ ਮੈਨੇਜਰ ਦੇ ਘਰ, ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ।

ਗੇਟ ਰੈਲੀ ਵਿਚ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਕਮਲਜੀਤ, ਦਲਜੀਤ ਸਿੰਘ, ਸੌਦਾਗਰ, ਸੁਲਤਾਨ ਹਜ਼ਾਰ ਹੋਏ

ਡੂੰਘੇ ਬੋਰਵੈੱਲ ‘ਚ ਡਿੱਗੀ 3 ਸਾਲ ਦੀ ਮਾਸੂਮ ਬੱਚੀ, ਜਨਮਦਿਨ ਵਾਲੇ ਦਿਨ ਹੀ ਹੋਈ ਮੌ.ਤ || Latest News

0

ਡੂੰਘੇ ਬੋਰਵੈੱਲ ‘ਚ ਡਿੱਗੀ 3 ਸਾਲ ਦੀ ਮਾਸੂਮ ਬੱਚੀ, ਜਨਮਦਿਨ ਵਾਲੇ ਦਿਨ ਹੀ ਹੋਈ ਮੌ.ਤ

3 ਸਾਲ ਦੀ ਮਾਸੂਮ ਬੱਚੀ ਨਾਲ ਜਨਮਦਿਨ ਵਾਲੇ ਦਿਨ ਹੀ ਵੱਡਾ ਭਾਣਾ ਵਾਪਰ ਗਿਆ। ਸਿੰਗਰੌਲੀ ਜ਼ਿਲ੍ਹੇ ਦੇ ਬਰਗਵਾਂ ਥਾਣਾ ਖੇਤਰ ਦੇ ਕਸਰ ਪਿੰਡ ਵਿੱਚ ਸੋਮਵਾਰ ਨੂੰ ਇੱਕ ਤਿੰਨ ਸਾਲ ਦੀ ਬੱਚੀ 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਛੇ ਘੰਟੇ ਤੱਕ 55 ਫੁੱਟ ਖੋਦਣ ਤੋਂ ਬਾਅਦ ਬੱਚੀ ਨੂੰ ਲੱਭ ਲਿਆ ਗਿਆ ਪਰ ਉਹ ਮਰ ਚੁੱਕੀ ਸੀ। ਉਧਰ, ਸਾਂਸਦ ਸੀਐੱਮ ਮੋਹਨ ਯਾਦਵ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ।

ਪਿੰਡ ਕਸਰ ਵਿੱਚ ਸ਼ਾਮ ਕਰੀਬ 4.30 ਵਜੇ 3 ਸਾਲ ਦੀ ਬੱਚੀ ਸੌਮਿਆ ਸਾਹੂ ਆਪਣੇ ਪਿਤਾ ਰਾਮਪ੍ਰਕਾਸ਼ ਸਾਹੂ ਉਰਫ਼ ਪਿੰਟੂ ਸਾਹੂ ਦੇ ਘਰ ਦੇ ਪਿੱਛੇ ਖੇਤ ਵਿੱਚ ਖੇਡ ਰਹੀ ਸੀ। ਬੋਰਵੈੱਲ ਨੇੜੇ ਪਹੁੰਚਦਿਆਂ ਹੀ ਮੀਂਹ ਨਾਲ ਗਿੱਲੀ ਮਿੱਟੀ ਧਸ ਗਈ। ਸੌਮਿਆ ਫਿਸਲ ਕੇ ਬੋਰਵੈੱਲ ‘ਚ ਜਾ ਡਿੱਗੀ। ਮਾਂ ਆਰਤੀ ਦੇਵੀ ਦੇ ਸਾਹਮਣੇ ਵਾਪਰੀ ਇਸ ਘਟਨਾ ਤੋਂ ਬਾਅਦ ਘਰ ‘ਚ ਹਫੜਾ-ਦਫੜੀ ਮੱਚ ਗਈ। ਸ਼ਾਮ 5.30 ਵਜੇ ਬਚਾਅ ਕਾਰਜ ਸ਼ੁਰੂ ਹੋਇਆ ਅਤੇ ਰਾਤ 10.22 ਵਜੇ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਬੱਚੀ ਬੋਰਵੈੱਲ ‘ਚ 50 ਫੁੱਟ ਦੀ ਡੂੰਘਾਈ ‘ਤੇ ਮਿਲੀ ਸੀ।

ਸੋਮਵਾਰ ਨੂੰ ਹੀ ਲੜਕੀ ਸੌਮਿਆ ਦਾ ਜਨਮਦਿਨ ਸੀ। ਉਸ ਦੀ ਮੌਤ ਦਾ ਮੁੱਖ ਕਾਰਨ ਬੋਰਵੈੱਲ ਦਾ ਪਾਣੀ ਨਾਲ ਭਰਿਆ ਹੋਣਾ ਮੰਨਿਆ ਜਾ ਰਿਹਾ ਹੈ। ਬਚਾਅ ਟੀਮ ਨੇ ਬੋਰਵੈੱਲ ਵਿੱਚ ਚਿੱਕੜ ਵਿੱਚ ਦੱਬੀ ਬੱਚੀ ਨੂੰ ਲੱਭ ਲਿਆ। ਲੜਕੀ ਦਾ ਸਰੀਰ ਡਬਲਯੂ ਸ਼ੇਪ ਵਿੱਚ ਸੀ। ਮੌਤ ਦਾ ਕਾਰਨ ਪਾਣੀ ਅਤੇ ਚਿੱਕੜ ਮੰਨਿਆ ਜਾ ਰਿਹਾ ਹੈ।

ਗਿੱਲੀ ਮਿੱਟੀ ਧਸਣ ਕਾਰਨ ਬੱਚੀ ਫਿਸਲ ਕੇ ਡਿੱਗੀ ਬੋਰਵੈੱਲ ‘ਚ

ਥਾਣਾ ਇੰਚਾਰਜ ਸ਼ਿਵਪੂਜਨ ਮਿਸ਼ਰਾ ਮੁਤਾਬਕ ਸ਼ਾਮ ਕਰੀਬ 4.30 ਵਜੇ ਤਿੰਨ ਸਾਲ ਦੀ ਬੱਚੀ ਸੌਮਿਆ ਸਾਹੂ ਅਤੇ ਉਸ ਦੇ ਪਿਤਾ ਪਿੰਟੂ ਸਾਹੂ ਪਿੰਡ ਕਸਰ ‘ਚ ਬੋਰਵੈੱਲ ‘ਚ ਡਿੱਗਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਦੱਸਿਆ ਗਿਆ ਕਿ ਲੜਕੀ ਘਰ ਦੇ ਪਿੱਛੇ ਖੇਤ ‘ਚ ਖੇਡ ਰਹੀ ਸੀ। ਮੀਂਹ ਨਾਲ ਗਿੱਲੀ ਮਿੱਟੀ ਧਸਣ ਕਾਰਨ ਸੌਮਿਆ ਫਿਸਲ ਕੇ ਬੋਰਵੈੱਲ ‘ਚ ਡਿੱਗ ਗਈ। ਲੜਕੀ ਦੇ ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਘਰ ‘ਚ ਹਫੜਾ-ਦਫੜੀ ਮਚ ਗਈ। ਬਚਾਅ ਕਾਰਜ ਦੇ ਹਿੱਸੇ ਵਜੋਂ ਖੁਦਾਈ ਲਈ ਦੋ ਜੇ.ਸੀ.ਬੀ. ਦੋ ਘੰਟਿਆਂ ਵਿੱਚ 40 ਫੁੱਟ ਤੱਕ ਖੁਦਾਈ ਕੀਤੀ ਗਈ।

ਇਹ ਵੀ ਪੜ੍ਹੋ :ਅੱਖਾਂ ਦੇ ਇਲਾਜ ਲਈ ਅਮਰੀਕਾ ਜਾਣਗੇ ਸ਼ਾਹਰੁਖ ਖਾਨ, ਇਸ ਬਿਮਾਰੀ ਤੋਂ ਹਨ ਪ੍ਰੇਸ਼ਾਨ

ਇੱਥੇ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ। ਸੰਦੇਸ਼ ‘ਚ ਮੋਹਨ ਯਾਦਵ ਨੇ ਕਿਹਾ ਹੈ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਜਿਹੀ ਲਾਪਰਵਾਹੀ ਕਾਰਨ ਬੱਚਿਆਂ ਦੀ ਜਾਨ ਜੋਖ਼ਮ ਵਿੱਚ ਪੈ ਰਹੀ ਹੈ ਅਤੇ ਮਾਸੂਮ ਬੱਚਿਆਂ ਦੀ ਜਾਨ ਜਾ ਰਹੀ ਹੈ।

ਬੱਚਿਆਂ ਦੀ ਸੁਰੱਖਿਆ ਲਈ, ਇਹ ਜ਼ਰੂਰੀ ਹੈ ਕਿ ਬੋਰਵੈੱਲ ਦੇ ਟੋਏ ਖੁੱਲ੍ਹੇ ਨਾ ਛੱਡੇ ਜਾਣ। ਤੁਹਾਡੀ ਚੌਕਸੀ ਹੀ ਬੱਚਿਆਂ ਦੀ ਜਾਨ ਬਚਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ। ਅੱਜ ਸਿੰਗਰੌਲੀ ‘ਚ ਬੱਚੀ ਦੇ ਡਿੱਗਣ ਦੀ ਸੂਚਨਾ ਮਿਲਣ ‘ਤੇ ਬੋਰਵੈੱਲ ਦੇ ਸਮਾਨਾਂਤਰ ਪੁੱਟ ਕੇ ਬਚਾਅ ਦੇ ਯਤਨ ਕੀਤੇ ਗਏ ਪਰ ਮਾਸੂਮ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਮੈਂ ਬਾਬਾ ਮਹਾਕਾਲ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ ਐਕਸੀਡੈਂਟ ਵਿੱਚ ਹੋਈ ਮੌਤ ।।Punjab News

0

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ ਐਕਸੀਡੈਂਟ ਵਿੱਚ ਹੋਈ ਮੌਤ

ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਐਕਸੀਡੈਂਟ ਦੌਰਾਨ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਕੁਝ ਸਮਾਂ ਪਹਿਲਾਂ ਘਰ ਬਾਰ ਵੇਚ ਕੇ ਰੋਜੀ ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬੀਤੇ ਮਲਕੀਤ ਸਿੰਘ ਪੁੱਤਰ ਸੁਲੱਖਣ ਸਿੰਘ ਇਕ ਰੋਡ ਐਕਸੀਡੈਂਟ ਵਿੱਚ ਦਰਦਨਾਕ ਮੌਤ ਹੋ ਗਈ ਖਬਰ ਸੁਣਦਿਆਂ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਹੈ ਮਲਕੀਤ ਸਿੰਘ ਪੂਰੇ ਪਰਿਵਾਰ ਇਕੋ ਇੱਕ ਸਹਾਰਾ ਸੀ ਬਜ਼ੁਰਗ ਮਾਤਾ ਪਿਤਾ ਨੇ ਐਨ ਆਰ ਆਈ ਭਰਾਵਾਂ ਅਤੇ ਐਨ ਜੀ ਓ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ

DU, JNU ਚ ਦਾਖਲੇ ਲਈ ਕਾਉਂਸਲਿੰਗ ਲਿੰਕ ਐਕਟਿਵ: ਜਾਣੋ ਪੂਰੀ ਪ੍ਰਕਿਰਿਆ ||Education News

0

DU, JNU ਚ ਦਾਖਲੇ ਲਈ ਕਾਉਂਸਲਿੰਗ ਲਿੰਕ ਐਕਟਿਵ: ਜਾਣੋ ਪੂਰੀ ਪ੍ਰਕਿਰਿਆ

CUET 2024 ਦਾ ਨਤੀਜਾ 28 ਜੁਲਾਈ ਦੇਰ ਸ਼ਾਮ ਨੂੰ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਡੀਯੂ, ਜੇਐਨਯੂ, ਜਾਮੀਆ ਇਸਲਾਮੀਆ ਮੁਸਲਿਮ ਯੂਨੀਵਰਸਿਟੀ ਸਮੇਤ ਦੇਸ਼ ਦੀਆਂ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਨੇ ਕਾਉਂਸਲਿੰਗ ਲਈ ਲਿੰਕ ਨੂੰ ਸਰਗਰਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਨਾਲ ਸਾਂਝੇਦਾਰੀ ਦਾ ਕੀਤਾ ਐਲਾਨ

ਜਲਦੀ ਹੀ ਸਾਰੀਆਂ ਯੂਨੀਵਰਸਿਟੀਆਂ ਵਿੱਚ ਕਾਉਂਸਲਿੰਗ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਸਾਰੀਆਂ ਯੂਨੀਵਰਸਿਟੀਆਂ ਦੀ ਆਪਣੀ ਕਾਉਂਸਲਿੰਗ ਪ੍ਰਕਿਰਿਆ ਹੁੰਦੀ ਹੈ। ਜਦੋਂ ਕਿ ਕੁਝ ਯੂਨੀਵਰਸਿਟੀਆਂ ਵੱਖਰੇ ਦਾਖਲਾ ਟੈਸਟ ਲੈਂਦੀਆਂ ਹਨ, ਜਿਵੇਂ ਕਿ DU ਵਿੱਚ ਦਾਖਲੇ ਲਈ, ਉਮੀਦਵਾਰਾਂ ਨੂੰ CSAS ਵਿੱਚ ਜਾ ਕੇ ਅਪਲਾਈ ਕਰਨਾ ਪੈਂਦਾ ਹੈ। ਜਦੋਂ ਕਿ ਕੁਝ ਯੂਨੀਵਰਸਿਟੀਆਂ CUET ਪ੍ਰਤੀਸ਼ਤ ਦੇ ਅਧਾਰ ‘ਤੇ ਦਾਖਲਾ ਦਿੰਦੀਆਂ ਹਨ ਅਤੇ ਸਕੋਰ ਕਾਰਡ ਦੇ ਅਧਾਰ ‘ਤੇ ਕੁਝ ਕੋਰਸਾਂ ਵਿੱਚ ਸਿੱਧਾ ਵਾਕ-ਇਨ ਦਾਖਲਾ ਵੀ ਦਿੰਦੀਆਂ ਹਨ।

CUET 2024 ਕਾਉਂਸਲਿੰਗ ਪ੍ਰਕਿਰਿਆ ਦੇ ਪੰਜ ਪੜਾਅ

ਯੂਨੀਵਰਸਿਟੀਆਂ ਨੇ CUET 2024 ਕਾਉਂਸਲਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਆਪਣੇ ਸਬੰਧਤ ਯੂਨੀਵਰਸਿਟੀ ਅਨੁਸਾਰ ਰੈਂਕ ਜਾਰੀ ਕੀਤੇ ਹਨ।

ਸਭ ਤੋਂ ਪਹਿਲਾਂ ਉਮੀਦਵਾਰ ਨੂੰ ਆਨਲਾਈਨ ਰਜਿਸਟਰ ਕਰਨਾ ਹੋਵੇਗਾ।

ਯੂਨੀਵਰਸਿਟੀਆਂ ਜਾਂ ਕਾਲਜ ਦੀ ਤਰਜੀਹ ਦੀ ਚੋਣ ਕਰਨੀ ਪੈਂਦੀ ਹੈ।

ਉਮੀਦਵਾਰਾਂ ਨੂੰ ਦਾਖਲਾ ਫੀਸ ਅਦਾ ਕਰਨੀ ਪਵੇਗੀ ਅਤੇ ਸੀਟ ਅਲਾਟ ਹੋਣ ਤੋਂ ਬਾਅਦ ਦਾਖਲਾ ਮਿਲੇਗਾ।

ਤਰਜੀਹ ਚੁਣਨ ਤੋਂ ਬਾਅਦ, ਤੁਹਾਨੂੰ ਕੋਰਸ ਦੀ ਚੋਣ ਕਰਨੀ ਪਵੇਗੀ।

ਯੂਨੀਵਰਸਿਟੀਆਂ ਦੀ ਕੱਟ ਆਫ ਲਿਸਟ ਤੋਂ ਬਾਅਦ ਆਫਲਾਈਨ ਕਾਊਂਸਲਿੰਗ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।

CUET ਕਾਉਂਸਲਿੰਗ ਦਾਖਲਾ ਪ੍ਰੀਖਿਆ ਅਤੇ ਫੀਸ

ਹਰ ਯੂਨੀਵਰਸਿਟੀ ਦੀ ਰਜਿਸਟ੍ਰੇਸ਼ਨ ਫੀਸ ਵੱਖਰੀ ਹੁੰਦੀ ਹੈ।

 

BHU ਦਾਖਲੇ ਲਈ, ਜਨਰਲ ਟੈਸਟ ਅਤੇ ਡੋਮੇਨ ਦੀ ਚੋਣ ਕਰਨੀ ਜ਼ਰੂਰੀ ਹੈ।

ਕੇਂਦਰੀ ਯੂਨੀਵਰਸਿਟੀਆਂ ਕਈ ਵਾਰ ਡੋਮੇਨ ਦੇ ਆਧਾਰ ‘ਤੇ ਵੀ ਦਾਖਲਾ ਪ੍ਰਦਾਨ ਕਰਦੀਆਂ ਹਨ।

ਸਪਾਟ ਐਡਮਿਸ਼ਨ ਲਈ ਸੂਚੀ ‘ਤੇ ਨਜ਼ਰ ਰੱਖੋ

ਦਾਖਲਾ ਕਾਉਂਸਲਿੰਗ ਦੌਰ ਪੂਰਾ ਹੋਣ ਤੋਂ ਬਾਅਦ, ਜੇਕਰ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਉਮੀਦਵਾਰਾਂ ਨੂੰ ਸਪਾਟ ਐਡਮਿਸ਼ਨ ਲਈ ਬੁਲਾਇਆ ਜਾਂਦਾ ਹੈ। ਸਪਾਟ ਐਡਮਿਸ਼ਨ ਬਾਰੇ ਜਾਣਕਾਰੀ ਲਈ, ਉਮੀਦਵਾਰ ਯੂਨੀਵਰਸਿਟੀਆਂ ਦੀਆਂ ਅਧਿਕਾਰਤ ਵੈੱਬਸਾਈਟਾਂ ਨੂੰ ਦੇਖ ਸਕਦੇ ਹਨ।

CUET Spot Admission 2024 ਲਈ, ਉਮੀਦਵਾਰਾਂ ਨੂੰ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਲਈ ਔਫਲਾਈਨ ਮੋਡ ਵਿੱਚ ਯੂਨੀਵਰਸਿਟੀ ਤੱਕ ਪਹੁੰਚਣ ਦੀ ਲੋੜ ਹੋਵੇਗੀ।

 CUET UG ਨਤੀਜਾ 2024 ਕਿਵੇਂ ਦੇਖਣਾ ਹੈ

ਪੰਜਾਬ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ CUET UG ਨਤੀਜਾ 2024 ਜਾਰੀ ਕੀਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ exams.nta.ac.in/CUET-UG ‘ਤੇ ਨਤੀਜਾ ਦੇਖ ਸਕਦੇ ਹਨ। CUET UG ਸਕੋਰਕਾਰਡ ਦੇ ਨਾਲ, CUET UG ਦੀ ਅੰਤਿਮ ਉੱਤਰ ਕੁੰਜੀ ਵੀ ਜਾਰੀ ਕੀਤੀ ਗਈ ਹੈ।

 

ਵਿਜੀਲੈਂਸ ਨੇ ਪਟਵਾਰੀ ਤੇ ਉਸ ਦੇ ਸਾਥੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ || Punjab News

0

ਵਿਜੀਲੈਂਸ ਨੇ ਪਟਵਾਰੀ ਤੇ ਉਸ ਦੇ ਸਾਥੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਇੱਕ ਮਾਲ ਪਟਵਾਰੀ ਤੇਜਿੰਦਰ ਪਾਲ ਸਿੰਘ ਉਰਫ ਭੱਟੀ ਅਤੇ ਉਸਦੇ ਪ੍ਰਾਈਵੇਟ ਸਾਥੀ ਸੁਰਿੰਦਰ ਸਿੰਘ ਨੂੰ 1,20,000 ਰੁਪਏ ਦੀ ਰਿਸ਼ਵਤ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਕਸਬਾ ਡੇਰਾਬੱਸੀ ਦੇ ਵਸਨੀਕ ਗਿਆਨ ਚੰਦ ਵਾਸੀ ਸ਼ਕਤੀ ਨਗਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਲਾਟ ਦੇ ਇੰਤਕਾਲ ਵਿੱਚ ਦਰੁੱਸਤੀ ਕਰਨ ਦੇ ਬਦਲੇ ਮੰਗੇ ਸੀ 1,50,000

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਦਾ ਕਾਰਿੰਦਾ ਸਾਲ 2002 ਵਿੱਚ ਖਰੀਦੇ ਇੱਕ ਪਲਾਟ ਦੇ ਇੰਤਕਾਲ ਵਿੱਚ ਦਰੁੱਸਤੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਵਜੋਂ 1,50,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਸੌਦਾ 1.20,000 ਰੁਪਏ ਵਿੱਚ ਤੈਅ ਹੋਇਆ ਹੈ। ਉਕਤ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਆਪਣੀ ਫੋਨ ‘ਤੇ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ : ਪੰਜਾਬ – ਟਰੇਨ ‘ਚ ਬੰਬ ਹੋਣ ਦੀ ਸੂਚਨਾ, ਮੌਕੇ ‘ਤੇ ਪਹੁੰਚੇ ਮੌਕੇ ‘ਤੇ ਪਹੁੰਚੇ ਰੇਲਵੇ ਅਤੇ ਪੁਲਿਸ ਅਧਿਕਾਰੀ||Punjab News

ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਅਤੇ ਸੱਚੇ ਪਾਏ ਗਏ ਹਨ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਪਾਸੋਂ ਉਪਰੋਕਤ ਇਰਾਦੇ ਨਾਲ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਪੁੱਛਗਿੱਛ ਦੇ ਆਧਾਰ ‘ਤੇ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।