Home Blog Page 1297

ਵਿਜੀਲੈਂਸ ਬਿਊਰੋ ਨੇ PSPCL ਦੇ ਮੁੱਖ ਖ਼ਜ਼ਾਨਚੀ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ

0

ਵਿਜੀਲੈਂਸ ਬਿਊਰੋ ਨੇ PSPCL ਦੇ ਮੁੱਖ ਖ਼ਜ਼ਾਨਚੀ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ, ਸਬ ਡਵੀਜ਼ਨ ਸਾਊਥ, ਅੰਮ੍ਰਿਤਸਰ ਵਿਖੇ ਤਾਇਨਾਤ ਮੁੱਖ ਖ਼ਜ਼ਾਨਚੀ ਦਵਿੰਦਰ ਸਿੰਘ ਨੂੰ 50,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਨਰਿੰਦਰ ਕੁਮਾਰ ਵਾਸੀ ਬਜ਼ਾਰ ਗੁਜਰਾਂ, ਭਗਤਾਂ ਵਾਲਾ, ਗੇਟ ਹਕੀਮਾ, ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਉਸਨੇ ਸ਼ਕਤੀ ਨਗਰ, ਅੰਮ੍ਰਿਤਸਰ ਵਿਖੇ ਆਪਣੀ ਦੁਕਾਨ ‘ਤੇ ਵਪਾਰਕ ਬਿਜਲੀ ਮੀਟਰ ਲਗਾਉਣ ਲਈ ਦਰਖ਼ਾਸਤ ਦਿੱਤੀ ਸੀ ਅਤੇ ਇਸ ਸਬੰਧੀ ਕਾਗਜ਼ ਤਿਆਰ ਕਰਨ ਬਦਲੇ ਮੁਲਜ਼ਮ ਨੇ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

50,000 ਰੁਪਏ ਦੀ ਰਿਸ਼ਵਤ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਸੰਸਦ ਮੈਂਬਰ Pappu Yadav ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ || Today News

0
Gurge of Lawrence Bishnoi threatened to kill MP Pappu Yadav

ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਸੰਸਦ ਮੈਂਬਰ Pappu Yadav ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ

ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਪੱਪੂ ਯਾਦਵ ਨੂੰ ਕਿਹਾ ਕਿ ਕੁਝ ਅਖਬਾਰਾਂ ਰਾਹੀਂ ਸੂਚਨਾ ਮਿਲੀ ਸੀ ਕਿ ਬੀਤੇ ਦਿਨੀਂ ਸੰਸਦ ਮੈਂਬਰ ਪੱਪੂ ਯਾਦਵ ਵੱਲੋਂ ਲਾਰੈਂਸ ਬਿਸ਼ਨੋਈ ਭਾਰੇ ਬਾਰੇ ਗਲਤ ਬਿਆਨ ਦਿੱਤਾ ਗਿਆ ਸੀ। ਧਮਕਾਉਣ ਵਾਲੇ ਨੇ ਕਿਹਾ ਕਿ ਉਹ ਪੱਪੂ ਯਾਦਵ ਨੂੰ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੀ ਔਕਾਤ ‘ਚ ਰਹਿ ਕੇ ਚੁੱਪਚਾਪ ਰਾਜਨੀਤੀ ‘ਤੇ ਧਿਆਨ ਦੇਣ। ਜ਼ਿਆਦਾ ਇੱਧਰ-ਉਧਰ ਬਹੁਤ ਸਾਰੀਆਂ ਚੀਜ਼ਾਂ ਕਰ ਕੇ ਟੀਆਰਪੀ ਕਮਾਉਣ ਵਿਚ ਨਾ ਫਸੋ, ਨਹੀਂ ਤਾਂ ‘RIP’ ਕਰ ਦੇਵਾਂਗੇ।

ਆਡੀਓ ਕਲਿੱਪ ਬਹੁਤ ਹੀ ਤੇਜ਼ੀ ਦੇ ਨਾਲ ਫੈਲਾਈ ਜਾ ਰਹੀ

ਪੱਪੂ ਯਾਦਵ ਦੀ ਧਮਕੀ ਦੀ ਇਹ ਆਡੀਓ ਕਲਿੱਪ ਬਹੁਤ ਹੀ ਤੇਜ਼ੀ ਦੇ ਨਾਲ ਫੈਲਾਈ ਜਾ ਰਹੀ ਹੈ। ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਡੀਜੀਪੀ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਫਿਲਮ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਸੀ।

ਸਲਮਾਨ ਖਾਨ ਨੂੰ ਮਿਲਣ ਮੁੰਬਈ ਵੀ ਗਏ

ਇੰਨਾ ਹੀ ਨਹੀਂ, ਉਹ ਸਲਮਾਨ ਖਾਨ ਨੂੰ ਮਿਲਣ ਮੁੰਬਈ ਵੀ ਗਏ, ਹਾਲਾਂਕਿ ਉਹ ਸਲਮਾਨ ਖਾਨ ਨੂੰ ਨਹੀਂ ਮਿਲ ਸਕੇ। ਉਨ੍ਹਾਂ ਵੱਲੋਂ ਇੰਟਰਨੈਟ ਪੋਸਟ ਵੀ ਪਾਈ ਗਈ, ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਸਲਮਾਨ ਖਾਨ ਨਾਲ ਫੋਨ ‘ਤੇ ਲੰਬੀ ਗੱਲਬਾਤ ਹੋਈ ਹੈ। ਆਪਣੀ ਮੁੰਬਈ ਫੇਰੀ ਦੌਰਾਨ ਪੱਪੂ ਯਾਦਵ ਨੇ ਬਾਬਾ ਸਿੱਦੀਕੀ ਦੇ ਘਰ ਜਾ ਕੇ ਵੀ ਬਾਬਾ ਸਿੱਦੀਕੀ ਦੇ ਕਤਲ ‘ਤੇ ਦੁੱਖ ਪ੍ਰਗਟ ਕੀਤਾ।

ਪੱਤਰ ਲਿਖ ਕੇ ਆਪਣੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ

ਪੱਪੂ ਯਾਦਵ ਵੱਲੋਂ ਲਾਰੈਂਸ ਬਿਸ਼ਨੋਈ ਬਾਰੇ ਦਿੱਤੇ ਬਿਆਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੇ ਪਹਿਲਾਂ ਪੱਪੂ ਨੂੰ ਚੰਗਾ ਬੰਦਾ ਕਿਹਾ ਤੇ ਫਿਰ ਦੇਖ ਲੈਣ ਦੀ ਧਮਕੀ ਦਿੱਤੀ। ਉਨ੍ਹਾਂ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਉਨ੍ਹਾਂ ਦੀ ਰੇਕੀ ਵੀ ਕੀਤੀ ਹੈ ਤੇ ਉਨ੍ਹਾਂ ਨੂੰ ਧਮਕੀ ਦੇਣ ਲਈ ਉਨ੍ਹਾਂ ਦੇ ਵੱਖ-ਵੱਖ ਪਤਿਆਂ ਦੀ ਜਾਣਕਾਰੀ ਦੇ ਕੇ ਕਹਿ ਰਿਹਾ ਹੈ ਕਿ ਹੁਣ ਪੂਰਨੀਆ ‘ਚੋਂ ਉਹ ਕਿਸ ਤਰ੍ਹਾਂ ਨਿਕਲਦੇ ਹਨ, ਦੇਖ ਲਵਾਂਗੇ।

ਇਹ ਵੀ ਪੜ੍ਹੋ : ਅਨਾਥ ਬੱਚਿਆਂ ਲਈ ਵੱਡਾ ਉਪਰਾਲਾ, ਹੁਣ ਮਿਲੇਗੀ ਮੁਫ਼ਤ ਕੋਚਿੰਗ

ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਮੇਰੀ ਕਿਸੇ ਵੀ ਸਮੇਂ ਹੱਤਿਆ ਹੋ ਸਕਦੀ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ

0

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਸਿੱਖ ਜਥੇਬੰਦੀਆ ਵਲੋ ਅੱਜ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਸਨ ਤੇ ਦੂਜੇ ਪਾਸੇ ਇਸ ਜਥੇਬੰਦੀ ਵੱਲੋਂ ਇਹਨਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਸਿੰਘ ਮਾਨ ਨੇ ਕਿਹਾ ਕਿ ਅੱਜ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਜਮਹੂਰੀਅਤ ਨੂੰ ਬਹਾਲ ਕੀਤਾ ਜਾਵੇ ।

ਇਸ ਮੌਕੇ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਦਾ ਕਹਿਣਾ ਹੈ ਕਿ ਅੱਜ ਜਮੂਹਰੀਅਤ ਬਹਾਲ ਕਰਨ ਦੀ ਮੰਗ ਕਰਦੇ ਹਾਂ ਉਨ੍ਹਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ 1984 ਤੋਂ ਬਾਅਦ ਕਈ ਕਾਲਜਾਂ ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ?328 ਪਵਨ ਸਰੂਪ ਬਾਰੇ ਵੀ ਗੱਲ ਕੀਤੀ ਗਈ ਹੈ।ਡਰੋਨ ਅਤੇ ਨਸ਼ਿਆਂ ਦੀ ਖੇਪ ਬਾਰੇ ਸੰਸਦ ਵਿੱਚ ਗੱਲ ਕੀਤੀ ਗਈ।

ਕਿਸਾਨ ਮਜ਼ਦੂਰ ਮੋਰਚਾ ਤੇ SKM (ਗੈਰ ਰਾਜਨੀਤਿਕ) ਵੱਲੋਂ ਖੋਲ੍ਹੇ ਗਏ ਸੜਕੀ ਜਾਮ, ਅੰਦੋਲਨ ਜਾਰੀ || Latest News || || Punjab

ਸਰਹੱਦੀ ਖੇਤਰ ਰਾਹੀਂ ਪੰਜਾਬ ਦੇ ਪਿੰਡਾਂ ਤੱਕ ਨਸ਼ਾ ਪਹੁੰਚਦਾ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮਾਮਲਾ ਵਿੱਚ ਵੱਡੇ ਤਸਕਰ ਨਹੀਂ ਫੜੇ ਜਾ ਰਹੇ। ਇਮਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਬੇਅਦਬੀ ਕਾਂਡ ਵਿੱਚ ਅੱਜ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ।ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਉੱਤਰ ਭਾਰਤ ਵਿੱਚ ਇੱਕ ਅਜਿਹੀ ਜਗ੍ਹਾ ਦੇਵਾਂਗੇ। ਜਿੱਥੇ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੋ। ਪਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੀ ਸੰਸਥਾ ਵਿਚ ਦਖਲ਼ਅੰਦਾਜ਼ੀ ਕਰਦੀ ਹੈ ਭਾਰਤ ਸਰਕਾਰ ਨਹੀਂ ਚਾਹੁੰਦੀ ਉਹ ਕਦੇ ਚਾਹੁੰਦੇ ਹੀ ਨਹੀਂ ਕੀ ਸੱਚੇ ਸੁੱਚੇ ਸਿੱਖ ਅੱਗੇ ਆਉਣ ਕੋਈ ਵੀ ਤਾਕਤ ਇਨ੍ਹਾਂ ਨੂੰ ਰੌਕ ਨਹੀਂ ਸਕਦੀ ਗੁਰੂ ਦੇ ਸਿੱਖ ਜਾਗ ਚੁਕੇ ਹਨ ਪੂਰੇ ਵਰਲਡ ਦੇ ਵਿੱਚ ਗੁਰੂ ਦੇ ਸਿੱਖਾਂ ਨੇ ਭਾਰਤ ਸਰਕਾਰ ਦੀਆਂ ਚੀਕਾਂ ਕਢਵਾਈਆਂ ਪਈਆਂ ਹਨ ।

328 ਸਰੂਪ ਗਾਇਬ ਹੋ ਗਏ ਅੱਜ ਤਨਖਾਹ ਲੱਗੀ ਹੋਈ

ਇਹਨਾਂ ਦੀਆਂ ਕਰਤੂਤਾਂ ਤੁਸੀਂ ਦੇਖ ਲਓ 95 ਲੱਖ ਬਲਾਤਕਾਰੀ ਮਰਡਰ ਰਾਮ ਰਹੀਮ ਨੂੰ 95 ਲੱਖ ਦੇ ਮਾਫੀਨਾਮੇ ਇਹਨਾਂ ਨੇ ਦਿੱਤੇ ਆ 328 ਸਰੂਪ ਗਾਇਬ ਹੋ ਗਏ ਅੱਜ ਤਨਖਾਹ ਲੱਗੀ ਹੋਈ ਹੈ ਕਿਉਂਕਿ ਬਰਗਾੜੀ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਹਜ਼ਾਰ ਆਲਮ ਉਮਰਾ ਨੰਗਲ ਸ਼ਰਮਾ ਉਹ ਸਰਕਾਰ ਵੀ ਇਹਨਾਂ ਦੀ ਸੀ।

ਇਹਨਾਂ ਨੇ ਉਹਨੂੰ ਢਕਿਆ ਬੰਦੇ ਮਰਵਾ ਤੇ ਔਰ ਸਿੱਖਾਂ ਦਾ ਓਵਰਆਲ ਘਾਣ ਕੀਤਾ ਹੈ ਅੱਜ ਦਿੱਲੀ ਦੀ ਸਰਕਾਰ ਬਾਹਰਲੇ ਦੇਸ਼ਾਂ ਚ ਸਿੱਖਾਂ ਨੂੰ ਮਰਡਰ ਕਰ ਰਹੀ ਹੈ ਐਕਸਟਰਾ ਲੀਗਲ ਐਕਸ਼ਨ ਲੈ ਰਹੀ ਹ ਉਹਦੇ ਬਾਰੇ ਹਾਊਸ ਨਹੀਂ ਬੋਲ ਰਿਹਾ ਕਿਉਂ ਕਿਉਂਕਿ ਇਹ ਦਿੱਲੀ ਦੇ ਤੁੱਕ ਪੁਤਲੇ ਬਣ ਚੁੱਕੇ ਹੈਗੇ ਆ ਦਿੱਲੀ ਚੋਣ ਨਹੀਂ ਕਰਾਉਂਦੀ ਇਹ ਬਨਾਉਟੀ ਸਾਨੂੰ ਦਿਖਾ ਦਿਖਾ ਕੇ ਇਹ ਸਾਰਾ ਧੱਕਾ ਹੋ ਰਿਹਾ ਹੈ। ਸਿੱਖਾਂ ਨਾਲ ਸਾਡੇ ਚੋਣ ਬਹਾਲ ਹੋਣੇ ਚਾਹੀਦ ਹਨ। ਜੇ ਇਹ ਉਹਨਾਂ ਚੋਣਾਂ ਚ ਪਾਸ ਹੋ ਕੇ ਇਹ ਪ੍ਰਧਾਨਗੀ ਲੈਦੇ ਆ ਫਿਰ ਜਥੇਦਾਰ ਬਣਦੇ ਆ ਇਹ ਅਸੀਂ ਕਬੂਲ ਕਰਾਂਗੇ ਪਰ ਸਾਨੂੰ ਨਹੀਂ ਲੱਗਦਾ ਕੋਈ ਵੀ ਅੱਜ ਸਿੱਖ ਇਹਨਾਂ ਦੇ ਪੱਖ ਚ ਵੋਟ ਪਾਊਗਾ।

ਗੁਲਾਬ ਚੰਦ ਕਟਾਰੀਆ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਨਾਲ ਕਰਨਗੇ ਮੀਟਿੰਗ || Today News

ਇਹ ਧੱਕੇ ਨਾਲ ਆਪਸ ਚ ਗਿਟਮੈਟ ਹੋ ਕੇ ਆਪਣਾ ਫੁਟ ਦਿਖਾ ਕੇ ਉਹੀ ਸੈਂਟਰ ਪੱਖੀ ਇਹ ਦੋਨੋਂ ਜਿਹੜਾ ਹੈ ਇਹਨਾਂ ਚ ਕੋਈ ਆਪਸ ਚ ਫਰਕ ਨਹੀਂ ਹੈਗਾ ਸਾਰੇ ਇੱਕ ਹੁੰਦੇ ਸੀ ਪ੍ਰਧਾਨਗੀ ਜਗੀਰ ਕੌਰ ਨੇ ਸੁਖਬੀਰ ਦੇ ਅਧੀਨ ਵੀ ਕੀਤੀ ਹ ਹੁਣ ਉਸ ਤੋਂ ਵੱਖਰੇ ਹੋ ਕੇ ਕਿ ਸੈਂਟਰ ਦੀ ਰਹਿਣਾ ਬੀਜੇਪੀ ਦੀ ਰਹਿਣਾ ਤੇ ਇਹ ਬਿਲਕੁਲ ਹੱਕਾਂ ਚ ਧੂੜ ਪਾਈ ਜਾ ਰਹੀ ਹੈ।

ਸਰਕਾਰ ਦਾ ਅਨਾਥ ਬੱਚਿਆਂ ਲਈ ਵੱਡਾ ਉਪਰਾਲਾ, ਹੁਣ ਮਿਲੇਗੀ ਮੁਫ਼ਤ ਕੋਚਿੰਗ || Latest news

0
A big initiative for orphans, now they will get free coaching

ਅਨਾਥ ਬੱਚਿਆਂ ਲਈ ਵੱਡਾ ਉਪਰਾਲਾ, ਹੁਣ ਮਿਲੇਗੀ ਮੁਫ਼ਤ ਕੋਚਿੰਗ

ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਅਨਾਥ ਬੱਚਿਆਂ ਲਈ ਵੱਡਾ ਉਪਰਾਲਾ ਕੀਤਾ ਹੈ | ਜਿਸਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਸੁਖ ਆਸ਼ਰਮ ਯੋਜਨਾ ਤਹਿਤ ਅਨਾਥ ਬੱਚਿਆਂ ਨੂੰ ਸੂਬੇ ਦੇ ਬੱਚਿਆਂ ਦਾ ਦਰਜਾ ਦਿੱਤਾ ਹੈ। ਜਿਸਦੇ ਤਹਿਤ ਹੁਣ ਸਰਕਾਰ ਇਨ੍ਹਾਂ ਬੱਚਿਆਂ ਦੇ ਮਾਪਿਆਂ ਵਾਂਗ ਕੰਮ ਕਰੇਗੀ। ਇਸ ਸਕੀਮ ਵਿੱਚ ਪੀਐਚਡੀ ਤੱਕ ਬੱਚਿਆਂ ਦੀ ਪੜ੍ਹਾਈ, ਮਹੀਨਾਵਾਰ ਖਰਚੇ ਅਤੇ ਯਾਤਰਾ ਦੇ ਖਰਚੇ ਸ਼ਾਮਲ ਹਨ। ਇਸ ਤੋਂ ਇਲਾਵਾ ਹੁਣ ਸਰਕਾਰ ਨੇ ਇਨ੍ਹਾਂ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫਤ ਕੋਚਿੰਗ ਦੀ ਸਹੂਲਤ ਦੇਣ ਦਾ ਵੀ ਫੈਸਲਾ ਕੀਤਾ ਹੈ। ਜਿਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਕੋਚਿੰਗ ਸੈਂਟਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।

ਇਨ੍ਹਾਂ ਸੰਸਥਾਵਾਂ ਵਿੱਚ ਯੋਗ ਬੱਚਿਆਂ ਨੂੰ ਦਿੱਤੀ ਜਾਵੇਗੀ ਕੋਚਿੰਗ

ਡਿਪਟੀ ਕਮਿਸ਼ਨਰ ਸ਼ਿਮਲਾ ਅਨੁਪਮ ਕਸ਼ਯਪ ਅਨੁਸਾਰ ਇਸ ਯੋਜਨਾ ਤਹਿਤ ਬੱਚਿਆਂ ਨੂੰ ਕੋਚਿੰਗ ਮੁਹੱਈਆ ਕਰਵਾਉਣ ਲਈ ਸ਼ਿਮਲਾ ਦੀਆਂ ਨਾਮਵਰ ਕੋਚਿੰਗ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਇਨ੍ਹਾਂ ਬੱਚਿਆਂ ਨੂੰ ਮਿਆਰੀ ਕੋਚਿੰਗ ਮਿਲ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਹਰੇਕ ਜ਼ਿਲ੍ਹੇ ਵਿੱਚ ਕੋਚਿੰਗ ਸੈਂਟਰਾਂ ਦੀ ਸੂਚੀ ਤਿਆਰ ਕੀਤੀ ਜਾਣੀ ਹੈ। ਜਿਸ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਵਿੱਚ ਯੋਗ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਵੇਗੀ। ਇਸ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕਰਨ ਉਪਰੰਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : PM ਮੋਦੀ ਰਤਨ ਟਾਟਾ ਨੂੰ ਯਾਦ ਕਰਕੇ ਹੋਏ ਭਾਵੁਕ, ਕਹੀ ਇਹ ਗੱਲ

ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਹਦਾਇਤਾਂ ਜਾਰੀ

ਇਸ ਸੰਦਰਭ ਵਿੱਚ, ਇੱਕ ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਵਿਧੀ ਬਣਾਈ ਜਾਣੀ ਚਾਹੀਦੀ ਹੈ, ਤਾਂ ਜੋ ਯੋਗ ਬੱਚਿਆਂ ਨੂੰ ਇਸਦਾ ਲਾਭ ਮਿਲ ਸਕੇ। ਕੋਈ ਵੀ ਬੱਚਾ ਇਸ ਸਕੀਮ ਤੋਂ ਅਛੂਤਾ ਨਹੀਂ ਰਹਿਣਾ ਚਾਹੀਦਾ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਚਿੰਗ ਸੈਂਟਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਪ੍ਰਕਿਰਿਆ ਸਹੀ ਢੰਗ ਨਾਲ ਕਰਵਾਈ ਜਾਣੀ ਚਾਹੀਦੀ ਹੈ ਅਤੇ ਸਾਰੇ ਯੋਗ ਬੱਚਿਆਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

ਕਿਸਾਨ ਮਜ਼ਦੂਰ ਮੋਰਚਾ ਤੇ SKM (ਗੈਰ ਰਾਜਨੀਤਿਕ) ਵੱਲੋਂ ਖੋਲ੍ਹੇ ਗਏ ਸੜਕੀ ਜਾਮ, ਅੰਦੋਲਨ ਜਾਰੀ || Latest News || || Punjab News

0

ਕਿਸਾਨ ਮਜ਼ਦੂਰ ਮੋਰਚਾ ਤੇ SKM (ਗੈਰ ਰਾਜਨੀਤਿਕ) ਵੱਲੋਂ ਖੋਲ੍ਹੇ ਗਏ ਸੜਕੀ ਜਾਮ, ਅੰਦੋਲਨ ਜਾਰੀ

ਝੋਨੇ ਦੀ ਖਰੀਦ ਵਿੱਚ ਚੱਲ ਰਹੀ ਮੁਸ਼ਕਿਲ ਹੱਲ ਕਰਵਾਉਣ ਲਈ ਪੰਜਾਬ ਵਿੱਚ ਲੱਗੇ ਮੁੱਖ ਸੜਕਾਂ ਤੋਂ ਜਾਮ,ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦਖੋਲ੍ਹ ਦਿੱਤੇ ਗਏ ਹਨ। ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਮੰਨਿਆ ਗਿਆ ਕਿ ਸੀਜ਼ਨ ਦੀ ਸ਼ੁਰੂਆਤ ਸਮੇਂ ਮੰਡੀਆਂ ਵਿੱਚ ਨਮੀ ਦੀ ਸ਼ਰਤ ਪੂਰੀ ਕਰਨ ਤੇ ਵੀ ਘਟ ਰੇਟ ਤੇ ਵਿਕਣ ਵਾਲੀ ਫ਼ਸਲ ਦੇ ਰੇਟ ਤੇ ਮੰਡੀ ਵਿੱਚ ਲਗਾਏ ਗਏ ਨਜ਼ਾਇਜ਼ ਕੱਟ ਦੀ ਭਰਪਾਈ ਆੜਤੀਏ ਵੱਲੋਂ ਕਾਰਵਾਈ ਜਾਵੇਗੀ।

ਆਮ ਕਿਸਾਨਾਂ ਨੂੰ ਆਪਣੀ ਟਰਾਲੀ ਨੂੰ ਜੀ. ਪੀ. ਐਸ. ਲਗਾ ਕੇ ਢੋਆ ਢੋਆਈ ਦੇ ਸਾਧਨ ਵਜੋਂ ਵਰਤਣ ਦੀ ਹੋਵੇਗੀ ਇਜ਼ਾਜ਼ਤ

ਅਜਿਹਾ ਨਾ ਹੋਣ ਦੀ ਹਾਲਾਤ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਮੰਡੀਆਂ ਵਿੱਚੋਂ ਲਿਫਟਿੰਗ ਦਾ ਕੰਮ ਤੇਜ਼ ਕੀਤਾ ਜਾਵੇਗਾ, ਜ਼ੋ ਹੁਣ ਤੱਕ ਰੋਜ਼ਾਨਾ 4 ਲੱਖ ਮੀਟ੍ਰਿਕ ਟਨ ਹੈ ਓਸਨੂੰ ਵਧਾ ਕੇ 6.5 ਲੱਖ ਮੀਟ੍ਰਿਕ ਟਨ ਤੱਕ ਲਿਜਾਇਆ ਜਾਵੇਗਾ ਅਤੇ ਆਮ ਕਿਸਾਨਾਂ ਨੂੰ ਆਪਣੀ ਟਰਾਲੀ ਨੂੰ ਜੀ. ਪੀ. ਐਸ. ਲਗਾ ਕੇ ਢੋਆ ਢੋਆਈ ਦੇ ਸਾਧਨ ਵਜੋਂ ਵਰਤਣ ਦੀ ਇਜ਼ਾਜ਼ਤ ਹੋਵੇਗੀ। ਸਰਕਾਰ ਵੱਲੋਂ ਭਰੋਸਾ ਦਵਾਇਆ ਗਿਆ ਕਿ ਪੂਰੇ ਦੇ ਪੂਰੇ ਕਿਸਾਨਾਂ ਦੇ ਝੋਨੇ ਦੀ ਪ੍ਰੋਕਓਰਮਿੰਟ ਤੱਕ ਮੰਡੀ ਖੁੱਲ੍ਹੀ ਰੱਖੀ ਜਾਵੇਗੀ।

ਗੁਲਾਬ ਚੰਦ ਕਟਾਰੀਆ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਨਾਲ ਕਰਨਗੇ ਮੀਟਿੰਗ || Today News

ਡੀ ਏ ਪੀ ਦੇ ਮਸਲੇ ਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਆਪਰੇਟਿਵ ਸੁਸਾਇਟੀਆ ਅਤੇ ਦੁਕਾਨਾਂ ਤੇ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਾਦ ਨਾਲ ਵਾਧੂ ਸਮਾਨ ਦੇਣ ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੰਗਰੂਰ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਵਿੱਚ ਬਟਾਲਾ ਰੇਲਵੇ ਸਟੇਸ਼ਨ, ਬਠਿੰਡਾ ਵਿੱਚ ਜੱਸੀ ਚੌਕ ਤੇ ਅੰਦੋਲਨ ਅੱਜ ਵੀ ਜਾਰੀ ਹਨ ਅਤੇ ਜਾਮ ਖੋਲ੍ਹੇ ਜਾਣ ਦੇ ਬਾਵਜੂਦ ਕਿਸਾਨ ਸੜਕ ਕੰਢੇ ਮੋਰਚੇ ਜਮਾਈ ਬੈਠੇ ਹਨ। ਉਹਨਾਂ ਕਿਹਾ ਕਿ ਅਗਰ ਉਪਰੋਕਤ ਮਸਲਿਆਂ ਤੇ ਪੰਜਾਬ ਸਰਕਾਰ ਖਰੀ ਨਹੀਂ ਉੱਤਰਦੀ ਤਾਂ ਫਿਰ ਤੋਂ ਵੱਡੇ ਐਕਸ਼ਨ ਕੀਤੇ ਜਾਣਗੇ।

ਗੁਲਾਬ ਚੰਦ ਕਟਾਰੀਆ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਨਾਲ ਕਰਨਗੇ ਮੀਟਿੰਗ || Today News

0

ਗੁਲਾਬ ਚੰਦ ਕਟਾਰੀਆ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਨਾਲ ਕਰਨਗੇ ਮੀਟਿੰਗ

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪੰਜਾਬ ਯੂਨੀਵਰਸਿਟੀ (ਪੀਯੂ) ਦੇ ਦੋ ਮੁੱਖ ਮੁੱਦਿਆਂ, ਗ੍ਰਾਂਟਾਂ ਜਾਰੀ ਕਰਨ ਅਤੇ ਹਰਿਆਣਾ ਦੇ ਕਾਲਜਾਂ ਦੀ ਮਾਨਤਾ ਬਾਰੇ ਚਰਚਾ ਕਰਨ ਲਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਇਸ ਉੱਚ ਪੱਧਰੀ ਮੀਟਿੰਗ ਦਾ ਉਦੇਸ਼ ਲੰਬੇ ਸਮੇਂ ਤੋਂ ਲਟਕ ਰਹੇ ਇਨ੍ਹਾਂ ਮੁੱਦਿਆਂ ‘ਤੇ ਹਾਂ-ਪੱਖੀ ਫੈਸਲੇ ਲੈਣਾ ਹੈ। ਇਸ ਮੀਟਿੰਗ ਦੀ ਤਰੀਕ ਜਲਦੀ ਹੀ ਤੈਅ ਕੀਤੀ ਜਾਵੇਗੀ।

3 ਪੁੱਤਰਾਂ ਨੂੰ ਦਿੱਤਾ ਜਨਮ, ਜਣੇਪੇ ਤੋਂ ਬਾਅਦ ਬੱਚਿਆਂ ਸਮੇਤ ਮਾਂ ਨੇ ਤੋੜਿਆ ਦਮ

ਨਾਰਦਰਨ ਟੈਰੀਟਰੀ ਕੌਂਸਲ (NZC) ਦੀ ਸਥਾਈ ਕਮੇਟੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਰਾਜਪਾਲ ਕਟਾਰੀਆ ਦੋਵਾਂ ਮੁੱਦਿਆਂ ਨੂੰ ਹੱਲ ਕਰਨ ਲਈ ਦੋਵਾਂ ਮੁੱਖ ਮੰਤਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ  ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ  ਕੀਤੀ।

ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਸਬੰਧਤ ਰਾਜਾਂ ਦੀ ਸਿਆਸੀ ਸਥਿਤੀ ਦਾ ਹਵਾਲਾ ਦਿੱਤਾ।

ਪੀਯੂ ਲਈ ਵਿੱਤੀ ਸਹਾਇਤਾ

ਪੰਜਾਬ ਯੂਨੀਵਰਸਿਟੀ ਲਈ ਗ੍ਰਾਂਟਾਂ ਦਾ ਮਾਮਲਾ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਹੈ। ਮੌਜੂਦਾ ਵਿੱਤੀ ਸਾਲ 2023-24 ਵਿੱਚ, ਕੇਂਦਰ ਸਰਕਾਰ ਨੇ PU ਨੂੰ ਸਾਲਾਨਾ ਗ੍ਰਾਂਟ 294 ਕਰੋੜ ਰੁਪਏ ਤੋਂ ਵਧਾ ਕੇ 346 ਕਰੋੜ ਰੁਪਏ ਕਰ ਦਿੱਤੀ ਹੈ, ਜਿਸ ਵਿੱਚ 6% ਦੇ ਸਾਲਾਨਾ ਵਾਧੇ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਪੀਯੂ ਲਈ ਵਿੱਤੀ ਸਹਾਇਤਾ ਲਈ ਵੀ ਵਿਚਾਰ ਕਰ ਰਹੀ ਹੈ।

PM ਮੋਦੀ ਰਤਨ ਟਾਟਾ ਨੂੰ ਯਾਦ ਕਰਕੇ ਹੋਏ ਭਾਵੁਕ, ਕਹੀ ਇਹ ਗੱਲ || National News

0
PM Modi got emotional remembering Ratan Tata, said this

PM ਮੋਦੀ ਰਤਨ ਟਾਟਾ ਨੂੰ ਯਾਦ ਕਰਕੇ ਹੋਏ ਭਾਵੁਕ, ਕਹੀ ਇਹ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਵੀ ਮੌਜੂਦ ਸਨ। ਇਹ ਪ੍ਰੋਜੈਕਟ 56 C-295 ਟਰਾਂਸਪੋਰਟ ਏਅਰਕ੍ਰਾਫਟ ਬਣਾਉਣ ਲਈ ਭਾਰਤ ਅਤੇ ਸਪੇਨ ਦਰਮਿਆਨ ਸਾਂਝੇਦਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਜੋ ਕਿ ਦੇਸ਼ ਦੇ ਹਵਾਬਾਜ਼ੀ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ।

ਭਾਰਤ-ਸਪੇਨ ਸਬੰਧ ਹੋਣਗੇ ਮਜ਼ਬੂਤ

ਇਸ ਮੌਕੇ C-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੇਰੇ ਦੋਸਤ ਪੇਡਰੋ ਸਾਂਚੇਜ਼ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਅੱਜ ਤੋਂ ਅਸੀਂ ਭਾਰਤ ਅਤੇ ਸਪੇਨ ਦੀ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇ ਰਹੇ ਹਾਂ। ਅਸੀਂ ਸੀ-295 ਜਹਾਜ਼ਾਂ ਦੀ ਉਤਪਾਦਨ ਫੈਕਟਰੀ ਦਾ ਉਦਘਾਟਨ ਕਰ ਰਹੇ ਹਾਂ। ਇਹ ਫੈਕਟਰੀ ‘ਮੇਕ ਇਨ ਇੰਡੀਆ, ਮੇਕ ਫਾਰ ਦਾ ਵਰਲਡ’ ਮਿਸ਼ਨ ਦੇ ਨਾਲ-ਨਾਲ ਭਾਰਤ-ਸਪੇਨ ਸਬੰਧਾਂ ਨੂੰ ਮਜ਼ਬੂਤ ​​ਕਰੇਗੀ।

ਭਾਰਤ ਵਿੱਚ 40 ਜਹਾਜ਼ਾਂ ਦਾ ਨਿਰਮਾਣ

ਸੀ-295 ਪ੍ਰੋਗਰਾਮ ਤਹਿਤ ਕੁੱਲ 56 ਜਹਾਜ਼ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 16 ਏਅਰਬੱਸ ਵੱਲੋਂ ਸਿੱਧੇ ਸਪੇਨ ਤੋਂ ਡਿਲੀਵਰ ਕੀਤੇ ਜਾ ਰਹੇ ਹਨ ਅਤੇ ਬਾਕੀ 40 ਭਾਰਤ ਵਿੱਚ ਬਣਾਏ ਜਾਣੇ ਹਨ। ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਭਾਰਤ ਵਿੱਚ ਇਨ੍ਹਾਂ 40 ਜਹਾਜ਼ਾਂ ਦਾ ਨਿਰਮਾਣ ਕਰੇਗੀ। ਇਹ ਸਹੂਲਤ ਭਾਰਤ ਵਿੱਚ ਫੌਜੀ ਜਹਾਜ਼ਾਂ ਲਈ ਪਹਿਲੀ ਨਿੱਜੀ ਖੇਤਰ ਦੀ ਫਾਈਨਲ ਅਸੈਂਬਲੀ ਲਾਈਨ (FAL) ਹੋਵੇਗੀ।

ਇਹ ਵੀ ਪੜ੍ਹੋ : 30 ਸਾਲ ਬਾਅਦ ‘ਕਰਨ ਅਰਜੁਨ’ ਪਰਦੇ ‘ਤੇ ਕਰਨਗੇ ਵਾਪਸੀ, Salman Khan ਨੇ ਕੀਤਾ ਐਲਾਨ

ਭਾਰਤੀ ਉਦਯੋਗ ਵਿੱਚ ਰਤਨ ਟਾਟਾ ਦਾ ਯੋਗਦਾਨ ਬੇਮਿਸਾਲ

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਮਰਹੂਮ ਰਤਨ ਟਾਟਾ ਦੀ ਯਾਦ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਜਿਸ ਦਾ ਭਾਰਤੀ ਉਦਯੋਗ ਵਿੱਚ ਯੋਗਦਾਨ ਬੇਮਿਸਾਲ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਸੀਂ ਦੇਸ਼ ਦੇ ਮਹਾਨ ਪੁੱਤਰ ਰਤਨ ਟਾਟਾ ਜੀ ਨੂੰ ਗੁਆ ਦਿੱਤਾ ਹੈ। ਜੇਕਰ ਉਹ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ। ਪਰ ਜਿੱਥੇ ਵੀ ਉਸਦੀ ਆਤਮਾ ਹੋਵੇਗੀ। ਉਹ ਯਕੀਨੀ ਤੌਰ ‘ਤੇ ਖੁਸ਼ ਹੋਵੇਗੀ। ਸਮਾਗਮ ਦੌਰਾਨ ਰਤਨ ਟਾਟਾ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਭਾਰਤੀ ਉਦਯੋਗਿਕ ਵਿਕਾਸ ਲਈ ਉਨ੍ਹਾਂ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ ਗਿਆ।

 

 

 

 

 

 

 

 

 

 

 

 

 

 

 

 

 

 

 

 

 

 

 

30 ਸਾਲ ਬਾਅਦ ‘ਕਰਨ ਅਰਜੁਨ’ ਪਰਦੇ ‘ਤੇ ਕਰਨਗੇ ਵਾਪਸੀ, Salman Khan ਨੇ ਕੀਤਾ ਐਲਾਨ || Entertainment News

0
After 30 years, 'Karan Arjun' will return to the screen, Salman Khan announced

30 ਸਾਲ ਬਾਅਦ ‘ਕਰਨ ਅਰਜੁਨ’ ਪਰਦੇ ‘ਤੇ ਕਰਨਗੇ ਵਾਪਸੀ, Salman Khan ਨੇ ਕੀਤਾ ਐਲਾਨ

Salman Khan ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ ਜਿਥੇ ਕਿ ਸਲਮਾਨ ਅਤੇ ਸ਼ਾਹਰੁਖ ਖਾਨ ਦੀ ਸੁਪਰਹਿੱਟ ਫਿਲਮ ‘ਕਰਨ ਅਰਜੁਨ’ 30 ਸਾਲ ਬਾਅਦ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋਣ ਲਈ ਤਿਆਰ ਹੈ। ਸਲਮਾਨ ਨੇ ਫਿਲਮ ਦੇ ਟੀਜ਼ਰ ਦੇ ਨਾਲ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ‘ਕਰਨ ਅਰਜੁਨ’ ਅਗਲੇ ਮਹੀਨੇ ਸਿਨੇਮਾਘਰਾਂ ‘ਚ ਦੁਬਾਰਾ ਰਿਲੀਜ਼ ਹੋਣ ਜਾ ਰਹੀ ਹੈ।

ਅਭਿਨੇਤਾ ਸਲਮਾਨ ਖਾਨ ਆਪਣੀ ਪੋਸਟ ‘ਚ ਲਿਖਦੇ ਹਨ, ‘ਰਾਖੀ ਜੀ ਨੇ ਠੀਕ ਕਿਹਾ ਸੀ ਕਿ ਮੇਰੇ ਕਰਨ ਅਰਜੁਨ ਫਿਲਮ ‘ਚ ਆਉਣਗੇ। ਇਹ ਫਿਲਮ 22 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਮੁੜ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਸ਼ੰਸਕਾਂ ਨੇ ਅਭਿਨੇਤਾ ਦੀ ਇਸ ਪੋਸਟ ‘ਤੇ ਕੁਮੈਂਟ ਕਰਕੇ ਖੁਸ਼ੀ ਜਤਾਈ ਹੈ।

ਰਿਤਿਕ ਰੋਸ਼ਨ ਨੇ ਜਤਾਈ ਖੁਸ਼ੀ

ਰਿਤਿਕ ਰੋਸ਼ਨ ਨੇ ਵੀ ਫਿਲਮਾਂ ਦੇ ਮੁੜ ਰਿਲੀਜ਼ ਹੋਣ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਰਿਤਿਕ ਰੋਸ਼ਨ ਨੇ ਪਿਤਾ ਰਾਕੇਸ਼ ਰੋਸ਼ਨ ਨਾਲ ਫਿਲਮ ‘ਕਰਨ ਅਰਜੁਨ’ ‘ਚ ਕੰਮ ਕੀਤਾ ਸੀ। ਉਹ ਨਿਰਦੇਸ਼ਨ ਵਿੱਚ ਆਪਣੇ ਪਿਤਾ ਦੀ ਸਹਾਇਤਾ ਕਰ ਰਿਹਾ ਸੀ। ਅਦਾਕਾਰ ਨੇ ਆਪਣੀ ਪੋਸਟ ‘ਚ ਲਿਖਿਆ, ‘ਕਰਨ ਅਰਜੁਨ ਦੀ ਰਿਲੀਜ਼ ਤੋਂ ਪਹਿਲਾਂ ਸਿਨੇਮਾ ਕਾਫੀ ਵੱਖਰਾ ਸੀ। ਕਰਨ ਅਰਜੁਨ ਫਿਰ ਤੋਂ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹਨ। ਸਿਨੇਮਾਘਰਾਂ ਵਿੱਚ ਇਸ ਸਿਨੇਮਾ ਅਨੁਭਵ ਨੂੰ ਮੁੜ ਸੁਰਜੀਤ ਕਰੋ।

 

View this post on Instagram

 

A post shared by Salman Khan (@beingsalmankhan)

ਇਹ ਵੀ ਪੜ੍ਹੋ : Youtuber Armaan Malik ਨੇ ਕਰਵਾਇਆ ਚੌਥਾ ਵਿਆਹ! ਕ੍ਰਿਤਿਕਾ ਮਲਿਕ ਨੇ ਦੱਸਿਆ ਸੱਚ

ਕਰਨ ਅਰਜੁਨ ਪੁਨਰ ਜਨਮ ਬਾਰੇ ਇੱਕ ਕਲਟ ਕਲਾਸਿਕ ਫਿਲਮ

ਦੱਸ ਦਈਏ ਕਿ ਕਰਨ ਅਰਜੁਨ ਪੁਨਰ ਜਨਮ ਬਾਰੇ ਇੱਕ ਕਲਟ ਕਲਾਸਿਕ ਫਿਲਮ ਹੈ। ਫਿਲਮ ਦੋ ਭਰਾਵਾਂ ਕਰਨ (ਸਲਮਾਨ ਖਾਨ) ਅਤੇ ਅਰਜੁਨ (ਸ਼ਾਹਰੁਖ ਖਾਨ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਠਾਕੁਰ ਸੰਗਰਾਮ ਸਿੰਘ ਨਾਲ ਲੜਾਈ ਦੌਰਾਨ ਮਾਰੇ ਜਾਂਦੇ ਹਨ ਜਦੋਂ ਉਹ ਆਪਣੀ ਮਾਂ (ਰਾਖੀ) ਦੀ ਰੱਖਿਆ ਕਰ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ, ਮਾਂ ਨੂੰ ਭਰੋਸਾ ਸੀ ਕਿ ਉਸਦੇ ਕਾਰਨ ਅਰਜੁਨ ਵਾਪਸ ਆਉਣਗੇ ਅਤੇ ਬਦਲਾ ਲੈਣਗੇ। ਫਿਲਮ ‘ਚ ਉਸ ਨੂੰ ਮੁੜ ਜਨਮ ਲੈਂਦੇ ਹੋਏ ਦਿਖਾਇਆ ਗਿਆ ਹੈ ਅਤੇ ਉਹ ਆਪਣੇ ਪਿੰਡ ਵੱਲ ਜਾ ਰਿਹਾ ਹੈ, ਜਿੱਥੇ ਉਸ ਦੀ ਮਾਂ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੀ ਹੈ। ਫਿਲਮ ‘ਚ ਕਾਜੋਲ ਅਤੇ ਮਮਤਾ ਕੁਲਕਰਨੀ ਵੀ ਸਨ।

 

 

 

 

 

 

 

 

 

 

ਪਾਕਿਸਤਾਨ ਕੋਚ ਗੈਰੀ ਕਰਸਟਨ ਨੇ ਦਿੱਤਾ ਅਸਤੀਫਾ, ਜਾਣੋ ਕਾਰਣ || Sports News

0

ਪਾਕਿਸਤਾਨ ਕੋਚ ਗੈਰੀ ਕਰਸਟਨ ਨੇ ਦਿੱਤਾ ਅਸਤੀਫਾ, ਜਾਣੋ ਕਾਰਣ

ਪਾਕਿਸਤਾਨ ਦੀ ਵਨਡੇ ਅਤੇ ਟੀ-20 ਟੀਮ ਦੇ ਕੋਚ ਗੈਰੀ ਕਰਸਟਨ ਨੇ ਅਸਤੀਫਾ ਦੇ ਦਿੱਤਾ ਹੈ। 56 ਸਾਲਾ ਕਰਸਟਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਮਤਭੇਦ ਸਨ। ਇਸ ਦੇ ਨਾਲ ਹੀ ਪੀਸੀਬੀ ਨੇ ਜੇਸਨ ਗਿਲੇਸਪੀ ਨੂੰ ਆਸਟ੍ਰੇਲੀਆ ਦੌਰੇ ‘ਤੇ ਟੀਮ ਦਾ ਕੋਚ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ- ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਹਮਲਾ, 3 ਲੋਕ ਜ਼ਖਮੀ

ਪੀਸੀਬੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ- ਗਿਲੇਸਪੀ ਅਗਲੇ ਮਹੀਨੇ ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਦੌਰੇ ‘ਤੇ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੇ ਕੋਚ ਹੋਣਗੇ। ਗੈਰੀ ਕਰਸਟਨ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।

ਅਪ੍ਰੈਲ 2024 ‘ਚ ਪਾਕਿਸਤਾਨੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ

ਕਰਸਟਨ ਨੂੰ 6 ਮਹੀਨੇ ਪਹਿਲਾਂ ਅਪ੍ਰੈਲ 2024 ‘ਚ ਪਾਕਿਸਤਾਨੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੇਸਪੀ ਨੂੰ ਪਾਕਿਸਤਾਨੀ ਟੈਸਟ ਟੀਮ ਦਾ ਕੋਚ ਬਣਾਇਆ ਗਿਆ ਹੈ। ਦੋਵਾਂ ਨੇ 2 ਸਾਲ ਦਾ ਕਰਾਰ ਕੀਤਾ ਸੀ। ਗੈਰੀ ਕਰਸਟਨ ਨੇ 28 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ 2011 ਵਿੱਚ ਭਾਰਤ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਜਿਤਾਇਆ ਸੀ।

 

3 ਪੁੱਤਰਾਂ ਨੂੰ ਦਿੱਤਾ ਜਨਮ, ਜਣੇਪੇ ਤੋਂ ਬਾਅਦ ਬੱਚਿਆਂ ਸਮੇਤ ਮਾਂ ਨੇ ਤੋੜਿਆ ਦਮ

0

3 ਪੁੱਤਰਾਂ ਨੂੰ ਦਿੱਤਾ ਜਨਮ, ਜਣੇਪੇ ਤੋਂ ਬਾਅਦ ਬੱਚਿਆਂ ਸਮੇਤ ਮਾਂ ਨੇ ਤੋੜਿਆ ਦਮ

ਬੀਤੀ ਦੇਰ ਸ਼ਾਮ ਇੱਕੋ ਸਮੇਂ 3 ਪੁੱਤਰਾਂ ਦੇ ਜਨਮ ਤੋਂ ਬਾਅਦ ਪੁੱਤਰਾਂ ਸਮੇਤ ਮਾਂ ਦੀ ਮੌ.ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਇਸ ਦੁਖਦਾਇਕ ਖ਼ਬਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਫੈਲ ਗਈ ਹੈ। ਅੱਜ ਦੁਪਹਿਰ ਤਿੰਨੇ ਪੁੱਤਰਾਂ ਸਮੇਤ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿਤਾ ਗਿਆ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹੁੰਚਿਆ ਮਾਫੀਨਾਮਾ

ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦਸਿਆ ਕਿ ਮੇਰੇ ਚਚੇਰੇ ਭਰਾ ਹਸਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ (24) ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਹ ਲੈਣ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜਿਸ ਕਰ ਕੇ ਪਰਿਵਾਰ ਵਲੋਂ ਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਜਿਥੇ ਦੇਰ ਸ਼ਾਮ ਕਰੀਬ 7.30 ਵਜੇ ਡਾਕਟਰਾਂ ਨੇ ਉਸ ਦੇ ਪੇਟ ਦਾ ਅਪ੍ਰੇਸ਼ਨ ਕਰ ਕੇ 3 ਪੁੱਤਰਾਂ ਨੂੰ ਜਨਮ ਦਿਵਾਇਆ। ਜਿਨ੍ਹਾਂ ਵਿਚੋਂ 2 ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਸਰੇ ਪੁੱਤਰ ਨੇ ਵੀ 4-5 ਮਿੰਟ ਔਖੇ ਸਾਹ ਲੈਣ ਤੋਂ ਬਾਅਦ ਦਮ ਤੋੜ ਦਿਤਾ। ਪੁੱਤਰਾਂ ਦੀ ਮੌਤ ਤੋਂ 6 ਘੰਟੇ ਬਾਅਦ ਰਾਤ ਦੇ ਕਰੀਬ 2 ਵਜੇ ਮੇਰੀ ਭਰਜਾਈ ਮਨਦੀਪ ਕੌਰ (24) ਨੇ ਵੀ ਦਮ ਤੋੜ ਦਿਤਾ।

ਉਨ੍ਹਾਂ ਦਸਿਆ ਕਿ ਮਨਦੀਪ ਕੌਰ ਚੰਗੇ ਸੁਭਾਅ ਵਾਲੀ ਔਰਤ ਸੀ। ਉਸ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।