Home Blog Page 1278

ਇਸ ਵਾਰ UAE ‘ਚ ਖੇਡਿਆ ਜਾਵੇਗਾ ਮਹਿਲਾ ਟੀ-20 ਵਿਸ਼ਵ ਕੱਪ, ਜਾਣੋ ਕਦੋਂ ਤੋਂ ਹੋਵੇਗਾ ਸ਼ੁਰੂ || Sports news

0
This time the Women's T20 World Cup will be played in the UAE, know when it will start

ਇਸ ਵਾਰ UAE ‘ਚ ਖੇਡਿਆ ਜਾਵੇਗਾ ਮਹਿਲਾ ਟੀ-20 ਵਿਸ਼ਵ ਕੱਪ, ਜਾਣੋ ਕਦੋਂ ਤੋਂ ਹੋਵੇਗਾ ਸ਼ੁਰੂ

ਇਸ ਵਾਰ ਮਹਿਲਾ ਟੀ-20 ਵਿਸ਼ਵ ਕੱਪ UAE ‘ਚ ਖੇਡਿਆ ਜਾਵੇਗਾ | ਇਹ ਐਲਾਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਮੰਗਲਵਾਰ ਨੂੰ ਕੀਤਾ ਹੈ ਹਾਲਾਂਕਿ ਮੇਜ਼ਬਾਨੀ ਬੰਗਲਾਦੇਸ਼ ਦੇ ਹੀ ਕੋਲ ਹੈ। ਦਰਅਸਲ, ਬੰਗਲਾਦੇਸ਼ ਵਿੱਚ ਰਾਜਨੀਤਿਕ ਅਸਥਿਰਤਾ ਕਾਰਨ ਮਹਿਲਾ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ। 3 ਅਕਤੂਬਰ ਤੋਂ ਟੂਰਨਾਮੈਂਟ ਦਾ ਆਗਾਜ਼ ਹੋਵੇਗਾ | ਇਸ ਟੂਰਨਾਮੈਂਟ ਦੇ ਮੁਕਾਬਲੇ UAE ਦੇ ਦੁਬਈ ਇੰਟਰਨੈਸ਼ਨਲ ਤੇ ਸ਼ਾਰਜਾਹ ਦੇ ਮੈਦਾਨ ‘ਤੇ ਖੇਡੇ ਜਾਣਗੇ। ICC ਦੇ ਮੁੱਖ ਕਾਰਜਕਾਰੀ ਜਿਓਫ ਐਲਾਰਡਿਸ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰਨਾ ਸ਼ਰਮ ਦੀ ਗੱਲ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਇੱਕ ਯਾਦਗਾਰ ਆਇਜਨ ਕਰ ਸਕਦਾ ਸੀ। ਸ਼੍ਰੀਲੰਕਾ ਤੇ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਵੀ ਟੂਰਨਾਮੈਂਟ ਆਪਣੇ ਇੱਥੇ ਕਰਵਾਉਣ ਵਿੱਚ ਦਿਲਚਸਪੀ ਦਿਖਾਈ ਸੀ, ਪਰ ਕੌਂਸਲ ਨੇ ਮੁਕਾਬਲੇ UAE ਵਿੱਚ ਕਰਵਾਉਣ ਦਾ ਫੈਸਲਾ ਲਿਆ।

UAE ਪਹਿਲਾਂ ਵੀ ਟੀ-20 ਵਿਸ਼ਵ ਕੱਪ ਦਾ ਕਰ ਚੁੱਕਿਆ ਆਯੋਜਨ

ਜ਼ਿਕਰਯੋਗ ਹੈ ਕਿ UAE ਪਹਿਲਾਂ ਵੀ ਟੀ-20 ਵਿਸ਼ਵ ਕੱਪ ਦਾ ਆਯੋਜਨ ਕਰ ਚੁੱਕਿਆ ਹੈ। ਸਾਲ 2021 ਵਿੱਚ ਕੋਰੋਨਾ ਕਾਰਨ ਭਾਰਤ ਵਿੱਚ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ UAE ਵਿੱਚ ਕਰਵਾਇਆ ਗਿਆ ਸੀ, ਹਾਲਾਂਕਿ ਇਸਦੀ ਮੇਜ਼ਬਾਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੋਲ ਹੀ ਸੀ। ICC ਨੇ BCCI ਨੂੰ ਟੂਰਨਾਮੈਂਟ ਹੋਸਟ ਕਰਨ ਦੇ ਲਈ ਪ੍ਰਸਤਾਵ ਦਿੱਤਾ ਸੀ, ਪਰ ਭਾਰਤੀ ਬੋਰਡ ਨੇ ICC ਦਾ ਪ੍ਰਸਤਾਵ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਅਸੀਂ ਇਹ ਸੰਕੇਤ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਲਗਾਤਾਰ ਆਪਣੇ ਹੀ ਘਰ ਵਿੱਚ ਵਿਸ਼ਵ ਕੱਪ ਕਰਵਾਉਣਾ ਚਾਹੁੰਦੇ ਹਾਂ। BCCI ਦੇ ਸੇਕ੍ਰੇਟਰੀ ਜੈ ਸ਼ਾਹ ਨੇ ਦੱਸਿਆ ਸੀ ਕਿ ਭਾਰਤ ਅਗਲੇ ਸਾਲ 2025 ਵਿੱਚ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : RBI ਦੇ ਗਵਰਨਰ ਨੂੰ ਲਗਾਤਾਰ ਦੂਜੀ ਵਾਰ ਮਿਲੀ A+ ਰੇਟਿੰਗ , PM ਮੋਦੀ ਨੇ ਦਿੱਤੀ ਵਧਾਈ

3 ਤੋਂ 20 ਅਕਤੂਬਰ ਤੱਕ ਖੇਡਿਆ ਜਾਣਾ ਟੀ-20 ਵਿਸ਼ਵ ਕੱਪ

ਧਿਆਨਯੋਗ ਹੈ ਕਿ ਬੰਗਲਾਦੇਸ਼ ਵਿੱਚ ਮਹਿਲਾ ਟੀ-20 ਵਿਸ਼ਵ ਕੱਪ 3 ਤੋਂ 20 ਅਕਤੂਬਰ ਤੱਕ ਖੇਡਿਆ ਜਾਣਾ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। 18 ਦਿਨਾਂ ਵਿੱਚ 23 ਮੈਚ ਆਯੋਜਿਤ ਕੀਤੇ ਜਾਣਗੇ। ਭਾਰਤ ਗਰੁੱਪ A ਵਿੱਚ 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੇ ਨਾਲ ਹੈ। ਇਸਦੇ ਇਲਾਵਾ ਇਸ ਗਰੁੱਪ ਵਿੱਚ ਪਾਕਿਸਤਾਨ, ਨਿਊਜ਼ੀਲੈਂਡ ਤੇ ਕੁਆਲੀਫਾਇਰ ਤੋਂ ਆਈ ਇੱਕ ਟੀਮ ਸ਼ਾਮਿਲ ਹੈ। ਉੱਥੇ ਹੀ ਮੇਜ਼ਬਾਨ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਕੁਆਲੀਫਾਇਰ-2 ਟੀਮ ਗਰੁੱਪ-ਬੀ ਵਿੱਚ ਹੈ। ਇਸ ਗਰੁੱਪ ਦੇ ਸਾਰੇ ਮੈਚ ਢਾਕਾ ਵਿੱਚ ਖੇਡੇ ਜਾਣਗੇ।

 

 

 

ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਟ੍ਰੇਨਿੰਗ ਕੈਂਪ ਲਗਾਇਆ ਗਿਆ||Punjab News

0

ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਟ੍ਰੇਨਿੰਗ ਕੈਂਪ ਲਗਾਇਆ ਗਿਆ

ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ, ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਵਿਖੇ ਬੀਡੀਪੀਓ ਦੀਪ ਸ਼ਿਖਾ ਦੀ ਅਗਵਾਈ ਵਿੱਚ ਜੀਪੀਡੀਪੀ ਰਾਹੀ ਪਿੰਡਾਂ ਦੇ ਵਿਕਾਸ ਕਾਰਜਾਂ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ, ਚੰਡੀਗੜ੍ਹ ਤੇ ਜਲੰਧਰ ‘ਚ ਉਸਾਰੀ ਦੇ ਕੰਮ ਕਾਰਨ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ, ਪੜ੍ਹੋ ਵੇਰਵਾ

ਬੀ ਡੀ ਪੀ ਓ ਦੀਪ ਸ਼ਿਖਾ ਨੇ ਕਿਹਾ ਕਿ ਜੀ ਪੀ ਡੀ ਪੀ ਪ੍ਰੋਗਰਾਮ ਤਹਿਤ ਸਿਹਤਮੰਦ ਪਿੰਡ ਕੀ ਹੈ , ਪਾਣੀ ਭਰਪੂਰ ਪਿੰਡ ਕੀ ਹੈ , ਸ਼ਾਮਲ ਸਥਾਈ ਵਿਕਾਸ ਟੀਚੇ , ਸਵੇ ਨਿਰਭਰ , ਬੁਨਿਆਦੀ ਢਾਂਚੇ ਵਾਲਾ ਪਿੰਡ ਕੀ ਹੈ ਅਤੇ ਹੋਰ ਪਿੰਡਾਂ ਦੇ ਚੰਗੇ ਵਿਕਾਸ ਕਾਰਜਾਂ ਲਈ ਆਂਗਣਵਾੜੀ ਵਰਕਰ ,ਆਸ਼ਾ ਵਰਕਰ ਤੇ ਹੋਰ ਕਰਮਚਾਰੀਆਂ ਨੂੰ ਜਾਗਰੂਕਤਾ ਦਿੱਤੀ ਗਈ ਹੈ।  ਇਸ ਤੋਂ ਇਲਾਵਾ ਰਿਸੋਰਸ ਪਰਸਨ ਹਰਪ੍ਰੀਤ ਸਿੰਘ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਵੱਲੋਂ ਪਿੰਡਾਂ ਦੇ ਸੁਚੱਜੇ ਢੰਗ ਨਾਲ ਵਿਕਾਸ ਕਰਾਉਣ ਲਈ ਆਮ ਇਜਲਾਸ ਸਦਨੇ ਵੀ ਜਰੂਰੀ ਹਨ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਲਾਊਡ ਸਪੀਕਰ ਰਾਹੀਂ ਲੋਸਮੈਂਟ ਵੀ ਕਰਵਾਉਣੀ ਲਾਜ਼ਮੀ ਹੈ ।

RBI ਦੇ ਗਵਰਨਰ ਨੂੰ ਲਗਾਤਾਰ ਦੂਜੀ ਵਾਰ ਮਿਲੀ A+ ਰੇਟਿੰਗ , PM ਮੋਦੀ ਨੇ ਦਿੱਤੀ ਵਧਾਈ || Latest Update

0
RBI Governor got A+ rating for the second time in a row, PM Modi congratulated

RBI ਦੇ ਗਵਰਨਰ ਨੂੰ ਲਗਾਤਾਰ ਦੂਜੀ ਵਾਰ ਮਿਲੀ A+ ਰੇਟਿੰਗ , PM ਮੋਦੀ ਨੇ ਦਿੱਤੀ ਵਧਾਈ

RBI ਯਾਨੀ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਲਗਾਤਾਰ ਦੂਜੇ ਸਾਲ ਦੁਨੀਆ ਦੇ ਟਾਪ ਸੈਂਟ੍ਰਲ ਬੈਂਕਰ ਚੁਣੇ ਗਏ ਹਨ। ਦਰਅਸਲ , ਸ਼ਕਤੀਕਾਂਤ ਦਾਸ ਨੂੰ ਗਲੋਬਲ ਫਾਇਨਾਂਸ ਸੈਂਟ੍ਰਲ ਬੈਂਕਰ ਰਿਪੋਰਟ ਕਾਰਡ 2024 ਵਿੱਚ A+ ਰੇਟਿੰਗ ਮਿਲੀ ਹੈ। ਸ਼ਕਤੀਕਾਂਤ ਦਾਸ ਨੂੰ ਮਹਿੰਗਾਈ ‘ਤੇ ਕੰਟਰੋਲ, ਇਕੋਨਾਮਿਕ ਗ੍ਰੋਥ, ਕਰੰਸੀ ਵਿੱਚ ਸਥਿਰਤਾ ਤੇ ਵਿਆਜ ਦਰਾਂ ‘ਤੇ ਕੰਟਰੋਲ ਦੇ ਲਈ ਇਹ ਸਨਮਾਨ ਦਿੱਤਾ ਗਿਆ ਹੈ। ਦੱਸ ਦਈਏ ਕਿ ਉਹ ਪਿਛਲੇ ਸਾਲ ਵੀ ਟਾਪ ਸੈਂਟ੍ਰਲ ਬੈਂਕਰ ਚੁਣੇ ਗਏ ਸਨ ਤੇ ਉਨ੍ਹਾਂ ਨੂੰ A+ ਰੇਟਿੰਗ ਹੀ ਮਿਲੀ ਸੀ। ਦਾਸ ਨੂੰ ਪਿਛਲੇ ਸਾਲ ਜੂਨ ਵਿੱਚ ਲੰਦਨ ਦੇ ਸੈਂਟ੍ਰਲ ਬੈਂਕਿੰਗ ਅਵਾਰਡ 2023 ਵਿੱਚ ‘ਗਵਰਨਰ ਆਫ਼ ਦ ਈਅਰ’ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਦੀ ਇਸ ਉਪਲਬਧੀ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਧਾਈ ਦਿੰਦਿਆਂ ਕਿਹਾ,”RBI ਗਵਰਨਰ ਨੂੰ ਇਸ ਉਪਲਬਧੀ ਦੇ ਲਈ ਵਧਾਈ ਤੇ ਉਹ ਵੀ ਦੂਜੀ ਵਾਰ। ਇਹ RBI ਵਿੱਚ ਉਨ੍ਹਾਂ ਦੀ ਅਗਵਾਈ ਤੇ ਆਰਥਿਕ ਵਿਕਾਸ ਤੇ ਸਥਿਰਤਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਕੰਮ ਦੀ ਪਹਿਚਾਣ ਹੈ।”

ਆਪਣੇ ਹਮਰੁਤਬਾ ਬੈਂਕਾਂ ਨਾਲੋਂ ਕੀਤਾ ਬਿਹਤਰ ਪ੍ਰਦਰਸ਼ਨ

ਗਲੋਬਲ ਫਾਇਨੈਂਸ ਮੈਗਜ਼ੀਨ ਦੇ ਅਨੁਸਾਰ ਉਨ੍ਹਾਂ ਵੱਲੋਂ ਦਿੱਤੇ ਗਏ ਗ੍ਰੇਡ, ਇੰਫਲੇਸ਼ਨ ਕੰਟਰੋਲ, ਇਕੋਨਾਮਿਕ ਡਿਵਲੈਪਮੈਂਟ ਗੋਲਸ, ਕਰੰਸੀ ਸਥਿਰਤਾ ਤੇ ਵਿਆਜ ਦਰ ਮੈਨੇਜਮੈਂਟ ਵਿੱਚ ਸਫਲਤਾ ਦੇ ਲਈ A ਤੋਂ F ਦੇ ਪੈਮਾਨੇ ‘ਤੇ ਅਧਾਰਿਤ ਹੁੰਦੇ ਹਨ। ‘A’ ਆਊਟਸਟੈਂਡਿੰਗ ਪਰਫਾਰਮੈਂਸ ਤੇ ‘F’ ਕੰਪਲੀਟ ਫੇਲਿਅਰ ਨੂੰ ਰਿਪ੍ਰੀਜੇਂਟ ਕਰਦਾ ਹੈ। ਮੈਗਜ਼ੀਨ ਵਿੱਚ ਕਿਹਾ ਗਿਆ ਹੈ ਕਿ ਗਲੋਬਲ ਫਾਇਨੈਂਸ ਦਾ ਸਾਲਾਨਾ ਸੈਂਟ੍ਰਲ ਬੈਂਕਰ ਰਿਪੋਰਟ ਕਾਰਡ ਉਨ੍ਹਾਂ ਬੈਂਕ ਗਵਰਨਰਾਂ ਨੂੰ ਸਨਮਾਨ ਦਿੰਦਾ ਹੈ ਜਿਨ੍ਹਾਂ ਦੀਆਂ ਰਣਨੀਤੀ ਨੇ ਮੌਲਿਕਤਾ, ਰਚਨਾਤਮਕਤਾ ਤੇ ਦ੍ਰਿੜਤਾ ਦੇ ਜ਼ਰੀਏ ਆਪਣੇ ਹਮਰੁਤਬਾ ਬੈਂਕਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤੀ ਸਿੰਘ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ ! 6 ਮਹੀਨੇ ਦੀ ਹੈ ਪ੍ਰੈਗਨੇਂਟ

101 ਦੇਸ਼ਾਂ ਦੇ ਕੇਂਦਰੀ ਬੈਂਕ ਗਵਰਨਰਾਂ ਨੂੰ ਦਿੱਤਾ ਜਾਂਦਾ ਗ੍ਰੇਡ

ਦਰਅਸਲ , ਸੈਂਟ੍ਰਲ ਬੈਂਕਰ ਰਿਪੋਰਟ ਕਾਰਡ 1994 ਤੋਂ ਅਮਰੀਕਾ ਦੀ ਗਲੋਬਲ ਫਾਇਨੈਂਸ ਮੈਗਜ਼ੀਨ ਵਿੱਚ ਹਰ ਸਾਲ ਪਬਲਿਸ਼ ਕੀਤਾ ਜਾਂਦਾ ਹੈ। ਇਸ ਵਿੱਚ 101 ਦੇਸ਼ਾਂ, ਖੇਤਰਾਂ ਤੇ ਜ਼ਿਲ੍ਹਿਆਂ ਦੇ ਕੇਂਦਰੀ ਬੈਂਕ ਗਵਰਨਰਾਂ ਨੂੰ ਗ੍ਰੇਡ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ ਯੂਰਪੀ ਸੰਘ, ਪੂਰਬੀ ਕੈਰੇਬੀਅਨ ਸੈਂਟ੍ਰਲ ਬੈਂਕ, ਸੈਂਟ੍ਰਲ ਅਫਰੀਕੀ ਰਾਜਾਂ ਦੇ ਬੈਂਕ ਤੇ ਸੈਂਟ੍ਰਲ ਬੈਂਕ ਆਫ਼ ਵੈਸਟ ਅਫਰੀਕਨ ਸਟੇਟਸ ਦੇ ਬੈਂਕ ਸ਼ਾਮਿਲ ਹਨ।

 

 

 

 

ਅੰਮ੍ਰਿਤਸਰ, ਚੰਡੀਗੜ੍ਹ ਤੇ ਜਲੰਧਰ ‘ਚ ਉਸਾਰੀ ਦੇ ਕੰਮ ਕਾਰਨ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ, ਪੜ੍ਹੋ ਵੇਰਵਾ||Latest News

0

ਅੰਮ੍ਰਿਤਸਰ, ਚੰਡੀਗੜ੍ਹ ਤੇ ਜਲੰਧਰ ‘ਚ ਉਸਾਰੀ ਦੇ ਕੰਮ ਕਾਰਨ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ, ਪੜ੍ਹੋ ਵੇਰਵਾ

ਪੰਜਾਬ ਵਿੱਚ ਰੇਲ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਸੂਬੇ ਵਿੱਚ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਇਹ ਸਿਲਸਿਲਾ ਅਗਲੇ ਹਫ਼ਤੇ ਤੱਕ ਜਾਰੀ ਰਹੇਗਾ। ਉਕਤ ਰੋਕ ਕਾਰਨ ਜਲੰਧਰ ਅਤੇ ਜਲੰਧਰ ਕੈਂਟ ਤੋਂ ਚੱਲਣ ਵਾਲੀਆਂ ਕਰੀਬ 22 ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਸ ਵਿੱਚ ਕਈ ਵੱਡੀਆਂ ਟਰੇਨਾਂ ਦੇ ਨਾਂ ਸ਼ਾਮਲ ਹਨ।

ਦਿੱਲੀ ਸੁਪਰਫਾਸਟ ਅਤੇ ਹੋਰ ਟਰੇਨਾਂ ਰੱਦ

ਸ਼ਾਨ-ਏ-ਪੰਜਾਬ, ਨੰਗਲ ਡੈਮ, ਦਿੱਲੀ ਸੁਪਰਫਾਸਟ ਅਤੇ ਹੋਰ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਬੱਤ ਦਾ ਭਲਾ ਐਕਸਪ੍ਰੈਸ ਦਾ ਰੂਟ ਮੋੜ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਟਰੇਨਾਂ ਪਿਛਲੇ ਮੰਗਲਵਾਰ ਤੋਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਇਹ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ।

ਪੜ੍ਹੋ ਵੇਰਵਾ

27 ਅਗਸਤ ਤੱਕ ਲੁਧਿਆਣਾ ਛੇਹਰਟਾ ਮੇਮੂ 04591-92, ਦਿੱਲੀ ਸੁਪਰਫਾਸਟ ਐਕਸਪ੍ਰੈਸ 22430 ਅਤੇ 26 ਅਗਸਤ ਤੱਕ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਾਨ-ਏ-ਪੰਜਾਬ 12497-98, ਨੰਗਲ ਡੈਮ ਅੰਮ੍ਰਿਤਸਰ 14506-05 ਰੱਦ ਰਹਿਣਗੀਆਂ।

ਇਸ ਦੇ ਨਾਲ ਹੀ ਨਵੀਂ ਦਿੱਲੀ ਲੋਹੀਆਂ ਖਾਸ ਸਰਬੱਤ ਦਾ ਭਲਾ ਐਕਸਪ੍ਰੈਸ 22479 ਨੂੰ ਵੀ ਮੋੜ ਦਿੱਤੇ ਰੂਟ ‘ਤੇ ਚਲਾਇਆ ਗਿਆ। ਜੋ ਕਿ 21, 24, 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ ਅਤੇ ਲੋਹੀਆਂ ਖਾਸ-ਨਵੀਂ ਦਿੱਲੀ ਸਰਬੱਤ ਦਾ ਭਲਾ ਐਕਸਪ੍ਰੈਸ 22480 24 ਅਤੇ 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ। ਇਸ ਨੂੰ ਮੋੜ ਕੇ ਲੁਧਿਆਣਾ, ਨਕੋਦਰ ਤੋਂ ਲੋਹੀਆਂ ਖਾਸ ਤੱਕ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ- ਸ਼ਾਹਕੋਟ ਪੁਲਿਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਇਸੇ ਤਰ੍ਹਾਂ ਰੇਲਗੱਡੀ 22480 ਲੋਹੀਆ ਤੋਂ ਨਵੀਂ ਦਿੱਲੀ ਦਾ 24 ਅਤੇ 25 ਅਗਸਤ ਨੂੰ ਸੁਲਤਾਨਪੁਰ, ਕਪੂਰਥਲਾ ਅਤੇ ਜਲੰਧਰ ਸ਼ਹਿਰ ਵਿਖੇ ਸਟਾਪੇਜ ਨਹੀਂ ਹੋਵੇਗਾ, ਇਹ ਰੇਲ ਗੱਡੀ ਲੋਹੀਆ ਤੋਂ ਲੁਧਿਆਣਾ ਵਾਇਆ ਨਕੋਦਰ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਚੰਡੀਗੜ੍ਹ 12412 24 ਤੋਂ 26 ਅਗਸਤ ਤੱਕ, ਕਾਲਕਾ ਸ਼੍ਰੀ ਮਾਤਾ ਵੈਸ਼ਨੋ ਦੇਵੀ 14503 23 ਅਗਸਤ ਤੱਕ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਾਲਕਾ 14504 24 ਅਗਸਤ ਤੱਕ, ਜਲੰਧਰ ਸ਼ਹਿਰ ਤੋਂ ਅੰਬਾਲਾ ਕੈਂਟ 04690-89 ਅਤੇ ਚੰਡੀਗੜ੍ਹ ਅੰਮ੍ਰਿਤਸਰ-1212 ਅੰਮ੍ਰਿਤਸਰ 24 ਤੋਂ 26 ਅਗਸਤ ਤੱਕ ਪਠਾਨਕੋਟ ਜਲੰਧਰ ਸਿਟੀ ਸਪੈਸ਼ਲ 04642 ਅਤੇ ਜਲੰਧਰ ਸਿਟੀ ਪਠਾਨਕੋਟ ਸਪੈਸ਼ਲ 06949 24 ਅਗਸਤ ਨੂੰ ਰੱਦ ਰਹੇਗੀ।

 

ਸ਼ਾਹਕੋਟ ਪੁਲਿਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ||Punjab News

0

ਸ਼ਾਹਕੋਟ ਪੁਲਿਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਡੀ.ਐਸ.ਪੀ. ਸ਼ਾਹਕੋਟ ਉਂਕਾਰ ਸਿੰਘ ਬਰਾੜ ਦੀ ਅਗਵਾਈ ਅਤੇ ਐਸ.ਐਚ.ਓ. ਇੰਸਪੈਕਟਰ ਅਮਨ ਸੈਣੀ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਪਾਰਟੀ ਵੱਲੋਂ 3 ਗ੍ਰਾਮ ਹੈਰੋਇਨ, 105 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ‘ਚ 8.7 ਲੱਖ ਗ੍ਰੈਜੂਏਟ ਬੇਰੁਜ਼ਗਾਰ

 ਮਾਡਲ ਥਾਣਾ ਸ਼ਾਹਕੋਟ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ.ਐਚ.ਓ. ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਤਲਵੰਡੀ ਸੰਘੇੜਾ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਬੂਟਾ ਰਾਮ ਵਲੋਂ ਪੁਲਿਸ ਪਾਰਟੀ ਸਮੇਤ ਪਿੰਡ ਦਾਨੇਵਾਲ ਵਿਖੇ ਈ-ਰਿਕਸ਼ਾ ਚ ਸਵਾਰ 2 ਵਿਅਕਤੀਆਂ ਅਤੇ ਇੱਕ ਔਰਤ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਪੁੱਛ-ਗਿੱਛ ਕੀਤੀ ਤਾਂ ਚਾਲਕ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਭਜਨ ਸਿੰਘ ਵਾਸੀ ਮੱਧੇਪੁਰ ਥਾਣਾ ਸਿਧਵਾਂ ਬੇਟ (ਲੁਧਿਆਣਾ) ਅਤੇ ਰਿਕਸ਼ਾ ਚ ਸਵਾਰ ਦੂਸਰੇ ਵਿਅਕਤੀ ਨੇ ਆਪਣਾ ਨਾਮ ਤਰਸੇਮ ਸਿੰਘ ਉਰਫ ਸੇਮਾ ਪੁੱਤਰ ਦਰਸ਼ਨ ਸਿੰਘ ਵਾਸੀ ਬਾਗੀਵਾਲ ਖੁਰਦ ਥਾਣਾ ਮਹਿਤਪੁਰ (ਜਲੰਧਰ) ਅਤੇ ਔਰਤ ਨੇ ਆਪਣਾ ਨਾਮ ਸੁਰਜੀਤ ਕੌਰ ਉਰਫ ਚਰਨਜੀਤ ਕੌਰ ਉਰਫ ਚਰਨੋ ਪਤਨੀ ਗੁਰਪ੍ਰੀਤ ਸਿੰਘ ਵਾਸੀ ਮੱਧੇਪੁਰ ਥਾਣਾ ਸਿਧਵਾਂ ਬੇਟ ਦੱਸਿਆ। ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਦੀ ਤਲਾਸ਼ੀ ਲੈਣ ਤੇ ਸੀਟ ਦੇ ਹੇਠੋਂ ਮੋਮੀ ਲਿਫਾਫੇ ਚੋਂ 3 ਗ੍ਰਾਮ ਹੈਰੋਇਨ, 105 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੱਧ ਪ੍ਰਦੇਸ਼ ‘ਚ 8.7 ਲੱਖ ਗ੍ਰੈਜੂਏਟ ਬੇਰੁਜ਼ਗਾਰ||Education News

0

ਮੱਧ ਪ੍ਰਦੇਸ਼ ‘ਚ 8.7 ਲੱਖ ਗ੍ਰੈਜੂਏਟ ਬੇਰੁਜ਼ਗਾਰ

ਮੱਧ ਪ੍ਰਦੇਸ਼ ਵਿੱਚ, 8.7 ਲੱਖ ਗ੍ਰੈਜੂਏਟ, 1.2 ਲੱਖ ਤੋਂ ਵੱਧ ਇੰਜੀਨੀਅਰ ਅਤੇ ਲਗਭਗ 1.5 ਲੱਖ ਪੋਸਟ ਗ੍ਰੈਜੂਏਟ ਬੇਰੁਜ਼ਗਾਰ ਹਨ। ਸੂਬਾ ਸਰਕਾਰ ਨੇ 2 ਜੁਲਾਈ ਨੂੰ ਵਿਧਾਨ ਸਭਾ ਵਿੱਚ ਬੇਰੁਜ਼ਗਾਰੀ ਦੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਸੀ। ਉੱਚ ਯੋਗਤਾ ਵਾਲੇ ਲੋਕਾਂ ਵਿੱਚ ਐਮਬੀਬੀਐਸ, ਬੀਡੀਐਸ ਅਤੇ ਐਮਬੀਏ ਕਰਨ ਵਾਲੇ ਵਿਦਿਆਰਥੀ ਵੀ ਬੇਰੁਜ਼ਗਾਰ ਹਨ।

ਨੌਕਰੀਆਂ ਦੀ ਤਲਾਸ਼ ਕਰ ਰਹੇ 25 ਲੱਖ ਤੋਂ ਵੱਧ ਲੋਕ

31 ਮਈ 2024 ਤੱਕ ਐਮਪੀ ਰੁਜ਼ਗਾਰ ਪੋਰਟਲ ‘ਤੇ 25 ਲੱਖ ਤੋਂ ਵੱਧ ਨੌਜਵਾਨਾਂ ਨੇ ਨੌਕਰੀਆਂ ਲਈ ਰਜਿਸਟਰ ਕੀਤਾ ਹੈ। ਇਨ੍ਹਾਂ ਵਿੱਚੋਂ 11 ਲੱਖ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਭਾਵ ਲਗਭਗ 45% ਨੇ ਘੱਟੋ-ਘੱਟ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹੈ। ਇਨ੍ਹਾਂ ਵਿੱਚੋਂ ਸਿਰਫ਼ 1,275 ਨੌਜਵਾਨ ਅਜਿਹੇ ਹਨ ਜੋ ਪੜ੍ਹੇ-ਲਿਖੇ ਨਹੀਂ ਹਨ। ਇਸ ਤੋਂ ਇਲਾਵਾ 44,339 ਲੋਕਾਂ ਨੇ 8ਵੀਂ ਤੱਕ, 2.7 ਲੱਖ ਲੋਕਾਂ ਨੇ 10ਵੀਂ ਤੱਕ ਅਤੇ 6.3 ਲੱਖ ਲੋਕਾਂ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ।

ਭਾਜਪਾ ਸਰਕਾਰ ਨੇ 2022 ਵਿੱਚ 4 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ

ਸੂਬੇ ਦੀ ਭਾਜਪਾ ਸਰਕਾਰ ਨੇ ਅਗਸਤ 2022 ਤੋਂ ਹੁਣ ਤੱਕ ਲਗਭਗ 4 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਅਜਿਹੇ ‘ਚ ਸਰਕਾਰ ਨੂੰ ਆਪਣੇ ਵਾਅਦੇ ‘ਤੇ ਖਰਾ ਉਤਰਨ ਲਈ 4 ਸਾਲਾਂ ਤੋਂ ਵੀ ਘੱਟ ਸਮੇਂ ‘ਚ ਕਰੀਬ 3.5 ਲੱਖ ਨੌਕਰੀਆਂ ਦੇਣੀਆਂ ਪੈਣਗੀਆਂ। ਹਾਲਾਂਕਿ ਇਸ ਦੇ ਬਾਵਜੂਦ ਕਰੀਬ 8.5 ਲੱਖ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਹੀ ਰਹਿਣਗੇ।

ਅਸੀਂ 2 ਲੱਖ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੇ ਹਾਂ: ਸੀਐਮ ਮੋਹਨ ਯਾਦਵ

ਇਸ ਸਾਲ ਜੁਲਾਈ ਵਿੱਚ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਸੀ ਕਿ ਸਾਰੇ ਵਿਧਾਇਕਾਂ ਨੂੰ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਰਕਾਰ 2 ਲੱਖ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨਾ ਸਰਕਾਰ ਦਾ ਮੁੱਖ ਏਜੰਡਾ ਹੈ।

 

ਪੰਜਾਬ  ਸਰਕਾਰ ਦੀ ਜਾਂਚ ‘ਚ ਹੋਇਆ ਵੱਡਾ ਖੁਲਾਸਾ,  ਵਿਕ ਰਿਹਾ ਦੁੱਧ ਤੇ ਘਿਓ ‘ਚ ਮਿਲੀ ਮਿਲਾਵਟ || Latest News

0

ਪੰਜਾਬ  ਸਰਕਾਰ ਦੀ ਜਾਂਚ ‘ਚ ਹੋਇਆ ਵੱਡਾ ਖੁਲਾਸਾ,  ਵਿਕ ਰਿਹਾ ਦੁੱਧ ਤੇ ਘਿਓ ‘ਚ ਮਿਲੀ ਮਿਲਾਵਟ

ਪੰਜਾਬ ‘ਚ ਦੁਕਾਨਾਂ ‘ਤੇ ਖੁੱਲ੍ਹੇਆਮ ਵਿਕ ਰਿਹਾ ਦੇਸੀ ਘਿਓ ਸ਼ੁੱਧ ਨਹੀਂ ਹੈ। ਦੁੱਧ ਦਾ ਵੀ ਇਹੀ ਹਾਲ ਹੈ। ਅਜਿਹੇ ਵਿੱਚ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਇਹ ਖੁਲਾਸਾ ਹੋਇਆ ਹੈ। ਜਾਂਚ ‘ਚ 2023-24 ‘ਚ ਦੇਸੀ ਘਿਓ ਦੇ 21 ਫੀਸਦੀ ਅਤੇ ਦੁੱਧ ਦੇ 13.6 ਫੀਸਦੀ ਸੈਂਪਲ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰੇ।

ਇਹ ਵੀ ਪੜ੍ਹੋ- ਰਾਣੀ ਮੁਖਰਜੀ ਤੇ ਕਾਜੋਲ ਦੇ ਚਚੇਰੇ ਭਰਾ ਸਮਰਾਟ ਮੁਖਰਜੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਦੁੱਧ ਦੇ 929 ਸੈਂਪਲਾਂ ਵਿੱਚ ਮਿਲਾਵਟ ਪਾਈ ਗਈ

ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 24 ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 88 ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਖੋਏ ਦੇ 26 ਫੀਸਦੀ ਨਮੂਨੇ ਫੇਲ੍ਹ ਹੋਏ ਹਨ। ਪਿਛਲੇ ਤਿੰਨ ਸਾਲਾਂ ਵਿੱਚ ਦੁੱਧ ਦੇ 20988 ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 3712 ਸੈਂਪਲ ਗਲਤ ਪਾਏ ਗਏ। ਸਾਲ 2023-24 ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਸਨ। ਇਸ ਵਿੱਚ 929 ਨਮੂਨੇ ਫੇਲ੍ਹ ਹੋਏ।

ਪੂਜਾ ਲਈ ਵਰਤਿਆ ਜਾਣ ਵਾਲਾ ਘਿਓ ਵੀ ਸ਼ੁੱਧ ਨਹੀਂ

ਸਾਲ 2023-24 ਵਿੱਚ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਦਾਇਰ ਕੀਤੇ ਸਨ। ਇਨ੍ਹਾਂ ਵਿੱਚੋਂ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਪਿਛਲੇ ਤਿੰਨ ਸਾਲਾਂ ਵਿੱਚ 194 ਫੇਲ ਸੈਂਪਲਾਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਫੇਲ ਹੋਏ ਕੁਝ ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਜਾਂ ਮਿਲਕ ਪਾਊਡਰ ਜਾਂ ਯੂਰੀਆ ਆਦਿ ਦੀ ਮਿਲਾਵਟ ਪਾਈ ਗਈ ਹੈ। ਸੂਤਰਾਂ ਅਨੁਸਾਰ ਪੂਜਾ ਲਈ ਵਰਤੇ ਜਾਣ ਵਾਲੇ ਘਿਓ ਵਿੱਚ ਰਿਫਾਇੰਡ ਅਤੇ ਹੋਰ ਸਮੱਗਰੀ ਪਾਈ ਗਈ ਹੈ। ਇਨ੍ਹਾਂ ਵਿੱਚ ਦਸ ਫੀਸਦੀ ਘਿਓ ਪਾਇਆ ਗਿਆ ਹੈ।

ਸਿਹਤ ਵਿਭਾਗ ਰੋਜ਼ਾਨਾ ਸੈਂਪਲ ਲੈਂਦਾ ਹੈ

ਪੰਜਾਬ ਦੇ ਲੋਕਾਂ ਨੂੰ ਸ਼ੁੱਧ ਦੁੱਧ ਅਤੇ ਖਾਣ-ਪੀਣ ਦੀਆਂ ਵਸਤੂਆਂ ਮਿਲ ਸਕਣ। ਇਸ ਦੇ ਲਈ ਰੋਜ਼ਾਨਾ ਤਿੰਨ ਤੋਂ ਚਾਰ ਸੈਂਪਲ ਲਏ ਜਾਂਦੇ ਹਨ। ਸਿਹਤ ਵਿਭਾਗ ਵੱਲੋਂ ਇਸ ਦੀਆਂ ਦਾਲਾਂ ਅਤੇ ਹੋਰ ਚੀਜ਼ਾਂ ਦੇ ਸੈਂਪਲ ਵੀ ਲਏ ਜਾਂਦੇ ਹਨ। ਇਸ ਦੇ ਨਾਲ ਹੀ ਜਾਗਰੂਕਤਾ ਪੈਦਾ ਕਰਨ ਲਈ ਡੇਅਰੀ ਵਿਭਾਗ ਵੱਲੋਂ ਮੋਬਾਈਲ ਵੈਨਾਂ ਰਾਹੀਂ ਕੈਂਪ ਲਗਾਏ ਜਾਂਦੇ ਹਨ।

ਇਨ੍ਹਾਂ ਸੈਂਪਲਾਂ ਲਈ ਲੋਕਾਂ ਨੂੰ ਕੁਝ ਵੀ ਨਹੀਂ ਦੇਣਾ ਪੈਂਦਾ। ਇਸ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਲੋਕ ਖੁਦ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਜਾਗਰੂਕ ਹੋਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਤੋਂ ਸੈਂਪਲ ਇਕੱਠੇ ਕਰਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਕੋਈ ਨੁਕਸਾਨਦੇਹ ਪਦਾਰਥ ਨਹੀਂ ਪਾਇਆ ਜਾਂਦਾ ਹੈ। ਜ਼ਿਆਦਾਤਰ ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ।

 

ਭਾਰਤੀ ਸਿੰਘ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ ! 6 ਮਹੀਨੇ ਦੀ ਹੈ ਪ੍ਰੈਗਨੇਂਟ || Entertainment news

0
Bharti Singh is going to become a mother for the second time! She is 6 months pregnant

ਭਾਰਤੀ ਸਿੰਘ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ ! 6 ਮਹੀਨੇ ਦੀ ਹੈ ਪ੍ਰੈਗਨੇਂਟ

ਭਾਰਤੀ ਸਿੰਘ ਟੀਵੀ ਜਗਤ ਦਾ ਇਕ ਜਾਣਿਆ ਪਹਿਚਾਣਿਆ ਚਿਹਰਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੀ ਕਾਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ। ਉਹਨਾਂ ਦੇ ਫੈਨਜ਼ ਵੱਲੋਂ ਵੀ ਉਹਨਾਂ ਦੀ ਕਾਮੇਡੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ | ਭਾਰਤੀ ਸਿੰਘ ਆਪਣੀ ਕਾਮੇਡੀ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਦੇ ਵਿੱਚ ਉਹ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।

ਸ਼ੋਅ’ ‘ਚ ਕੀਤਾ ਖੁਲਾਸਾ

ਦਰਅਸਲ ਹਾਲ ਹੀ ‘ਚ ‘ਦਿ ਦੇਬੀਨਾ ਬੈਨਰਜੀ ਸ਼ੋਅ’ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਹੈ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਇੱਕ ਮਜ਼ਾਕ ਸੀ। ਸ਼ੋਅ ‘ਤੇ ਗੱਲਬਾਤ ਦੌਰਾਨ ਦੇਬੀਨਾ ਬੈਨਰਜੀ ਨੇ ਭਾਰਤੀ ਸਿੰਘ ਨੂੰ ਇੱਕ ਗਿਫਟ ਹੈਂਪਰ ਦਿੱਤਾ ਅਤੇ ਕਾਮੇਡੀਅਨ ਨੇ ਪੁੱਛਿਆ, “ਮੈਨੂੰ ਇਸ ਸ਼ੋਅ ਵਿੱਚ ਦੁਬਾਰਾ ਕਦੋਂ ਬੁਲਾਇਆ ਜਾਵੇਗਾ? ਮੈਂ ਇੱਕ ਵਾਰ ਫਿਰ ਇਹ ਹੈਂਪਰ ਲੈਣਾ ਚਾਹੁੰਦੀ ਹਾਂ।” ਇਸ ‘ਤੇ ਦੇਬੀਨਾ ਕਹਿੰਦੀ ਹੈ, “ਜਦੋਂ ਤੁਸੀਂ ਦੁਬਾਰਾ ਪ੍ਰੈਗਨੈਂਟ ਹੋਵੋਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ।”

6 ਮਹੀਨੇ ਦੀ ਪ੍ਰੈਗਨੇਂਟ

ਇਸ ‘ਤੇ ਭਾਰਤੀ ਸਿੰਘ ਨੇ ਮਜ਼ਾਕ ‘ਚ ਕਿਹਾ, ‘‘ਮੈਂ 6 ਮਹੀਨੇ ਦੀ ਪ੍ਰੈਗਨੇਂਟ ਹਾਂ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸ਼ੋਅ ਦੌਰਾਨ ਕਾਮੇਡੀਅਨ ਨੇ ਕਿਹਾ ਸੀ ਕਿ ਉਹ ਬੇਟੀ ਚਾਹੁੰਦੀ ਸੀ ਅਤੇ ਉਸ ਨੇ ਸੋਚਿਆ ਸੀ ਕਿ ਉਸ ਦੀ ਬੇਟੀ ਹੋਵੇਗੀ ਪਰ ਉਸ ਦਾ ਇਕ ਬੇਟਾ ਹੈ। ਉਹ ਦੂਜੀ ਵਾਰ ਪ੍ਰੈਗਨੇਂਸੀ ਦੀ ਯੋਜਨਾ ਬਣਾ ਰਹੀ ਹੈ ਅਤੇ ਉਹ ਫਿਰ ਤੋਂ ਮਾਂ ਬਣਨਾ ਚਾਹੁੰਦੀ ਹੈ।

2022 ‘ਚ ਬੇਟੇ ਨੂੰ ਦਿੱਤਾ ਜਨਮ

ਭਾਰਤੀ ਸਿੰਘ ਨੇ ਸਾਲ 2017 ‘ਚ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਦੋਵੇਂ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਹਨ। ਭਾਰਤੀ ਸਿੰਘ ਨੇ ਸਾਲ 2022 ‘ਚ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਨੂੰ ਤੁਸੀ ਅਕਸਰ ਉਹਨਾਂ ਨਾਲ ਦੇਖਦੇ ਹੋ |

 

ਰਾਣੀ ਮੁਖਰਜੀ ਤੇ ਕਾਜੋਲ ਦੇ ਚਚੇਰੇ ਭਰਾ ਸਮਰਾਟ ਮੁਖਰਜੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ||Entertainment News

0

ਰਾਣੀ ਮੁਖਰਜੀ ਤੇ ਕਾਜੋਲ ਦੇ ਚਚੇਰੇ ਭਰਾ ਸਮਰਾਟ ਮੁਖਰਜੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਅਤੇ ਕਾਜੋਲ ਦੇ ਚਚੇਰੇ ਭਰਾ ਸਮਰਾਟ ਮੁਖਰਜੀ ਨੂੰ ਕੋਲਕਾਤਾ ਪੁਲਸ ਨੇ ਦੁਰਘਟਨਾ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ।

ਦਰਅਸਲ ਮੰਗਲਵਾਰ ਨੂੰ ਦੱਖਣ-ਪੱਛਮੀ ਕੋਲਕਾਤਾ ਦੇ ਬੇਹਾਲਾ ਇਲਾਕੇ ‘ਚ ਸਮਰਾਟ ਦੀ ਕਾਰ ਮੋਟਰਸਾਈਕਲ ਨਾਲ ਟਕਰਾ ਗਈ ਸੀ।

ਇਹ ਵੀ ਪੜ੍ਹੋ – ਮੁੱਖ ਮੰਤਰੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ, ਸੂਬੇ ਦੀ ਤਰੱਕੀ ਲਈ ਕੀਤੀ ਅਰਦਾਸ

ਹਾਦਸੇ ਤੋਂ ਬਾਅਦ 29 ਸਾਲਾ ਬਾਈਕ ਸਵਾਰ ਨੂੰ ਹਸਪਤਾਲ ਲਿਜਾਇਆ ਗਿਆ। ਕਾਰ ਚਲਾ ਰਹੇ ਸਮਰਾਟ ਮੁਖਰਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਚਸ਼ਮਦੀਦ ਨੇ ਦੱਸਿਆ

ਇਕ ਮੀਡੀਆ ਹਾਊਸ ਨਾਲ ਗੱਲ ਕਰਦੇ ਹੋਏ ਕਿਹਾ, ‘ਮੈਂ ਰਾਤ ਕਰੀਬ 12:30 ਵਜੇ ਘਰ ਪਰਤ ਰਿਹਾ ਸੀ, ਜਦੋਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ . ਇਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ।

ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਸਮਰਾਟ ਮੁਖਰਜੀ ਨੇ ਆਪਣੀ ਕਾਰ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਟੱਕਰ ਹੋ ਗਈ। ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਉਸ ਦੀ ਕਾਰ ਨੇੜਲੇ ਘਰ ਨਾਲ ਵੀ ਟਕਰਾ ਗਈ।

ਸਮਰਾਟ ਮੁਖਰਜੀ ਨੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ

54 ਸਾਲ ਦੀ ਸਮਰਾਟ ਇੱਕ ਮਸ਼ਹੂਰ ਅਦਾਕਾਰ ਹੈ। ਉਹ ਵਿਸ਼ਾਲ ਭਾਰਦਵਾਜ ਦੀ ‘ਦਿ ਬਲੂ ਅੰਬਰੇਲਾ’ ਅਤੇ ਆਸ਼ੂਤੋਸ਼ ਗੋਵਾਰੀਕਰ ਦੀ ‘ਖੇਲੇ ਹਮ ਜੀ ਜਾਨ ਸੇ’ ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।ਕਾਜੋਲ, ਰਾਣੀ ਮੁਖਰਜੀ ਅਤੇ ਤਨੀਸ਼ਾ ਮੁਖਰਜੀ ਤੋਂ ਇਲਾਵਾ ਸਮਰਾਟ ਫਿਲਮ ‘ਬ੍ਰਹਮਾਸਤਰ’ ਫੇਮ ਨਿਰਦੇਸ਼ਕ ਅਯਾਨ ਮੁਖਰਜੀ ਦੇ ਚਚੇਰੇ ਭਰਾ ਵੀ ਹਨ ।
ਸਮਰਾਟ ਨੇ ‘ਰਾਮ ਔਰ ਸ਼ਿਆਮ’, ‘ਭਾਈ ਭਾਈ’, ‘ਜ਼ੰਜੀਰ’, ‘ਸਿਕੰਦਰ ਸੜਕ ਕਾ’ ਅਤੇ ‘ਹਮ ਹੈਂ ਰਾਹੀ ਕਰ ਕੇ’ ਵਰਗੀਆਂ ਹਿੰਦੀ ਫਿਲਮਾਂ ‘ਚ ਵੀ ਕੰਮ ਕੀਤਾ ਹੈ।
ਇਸ ਤੋਂ ਇਲਾਵਾ ਉਹ ‘ਤਪੇਸ਼ਿਆ’, ‘ਕਾਕਾ ਨੰਬਰ 1’ ਅਤੇ ‘ਆਕਾਸ਼ ਕੁਸੁਮ’ ਵਰਗੇ ਬੰਗਾਲੀ ਟੀਵੀ ਸ਼ੋਅ ਦਾ ਵੀ ਹਿੱਸਾ ਸੀ

ਮੁੱਖ ਮੰਤਰੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ, ਸੂਬੇ ਦੀ ਤਰੱਕੀ ਲਈ ਕੀਤੀ ਅਰਦਾਸ||Punjab News

0

ਮੁੱਖ ਮੰਤਰੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ, ਸੂਬੇ ਦੀ ਤਰੱਕੀ ਲਈ ਕੀਤੀ ਅਰਦਾਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ।

ਇਹ ਵੀ ਪੜ੍ਹੋ- ਰਾਜਪਾਲ ਨੇ ਪੰਜਾਬ ਵਿਧਾਨ ਸਭਾ ਨੂੰ ਸੱਤਵੇਂ ਇਜਲਾਸ ਲਈ ਸੱਦਿਆ

 

ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸਿੱਖ ਧਰਮ ਦੇ ਪੰਜ ਸਰਵਉੱਚ ਧਾਰਮਿਕ ਅਸਥਾਨਾਂ: ਸ੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿੱਚੋਂ ਇੱਕ ਪਵਿੱਤਰ ਸਥਾਨ ਹੈ, ਜਿੱਥੋਂ ਕੌਮ ਨੂੰ ਅਧਿਆਤਮਕ, ਅਲੌਕਿਕ ਅਤੇ ਨੈਤਿਕ ਤਾਕਤ ਤੇ ਰਹਿਨੁਮਾਈ ਮਿਲਦੀ ਹੈ।  ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਧਰਮ ਨਿਰਪੱਖਤਾ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਪਵਿੱਤਰ ਸਥਾਨ ਤੇ ਹੀ ਗੁਜ਼ਾਰਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਵਡਭਾਗਾ ਸਮਝਦੇ ਹਨ।

ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਵੀ ਪਰਮਾਤਮਾ ਦਾ ਧੰਨਵਾਦ ਕੀਤਾ

ਮੁੱਖ ਮੰਤਰੀ ਨੇ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਮਨ ਪਸੰਦ ਸਮਾਜ ਦੀ ਸਿਰਜਣਾ ਲਈ ਜਾਤ, ਰੰਗ, ਨਸਲ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਵੀ ਪਰਮਾਤਮਾ ਦਾ ਧੰਨਵਾਦ ਕੀਤਾ।

ਮੁੰਬਈ ਫੇਰੀ ਦੌਰਾਨ ਉੱਘੇ ਉਦਯੋਗਪਤੀਆਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕਰਨਗੇ

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਹੋਣ ਵਾਲੀ ਮੁੰਬਈ ਫੇਰੀ ਦੌਰਾਨ ਉੱਘੇ ਉਦਯੋਗਪਤੀਆਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਉਦਯੋਗ ਅਤੇ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਵਿੱਚ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਾਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਫਿਲਮ ਸਿਟੀ ਸਥਾਪਤ ਕਰਨ ਲਈ ਇੱਕ ਪ੍ਰੋਜੈਕਟ ਲੈ ਕੇ ਆ ਰਹੀ ਹੈ, ਜਿਸ ਲਈ ਇਹ ਵਿਚਾਰ-ਵਟਾਂਦਰਾ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ।