Home Blog Page 1244

ਸਿਹਤ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ , ਬਾਜ਼ਾਰ ‘ਚ ਵੇਚੇ ਜਾ ਰਹੇ ਹਨ ਨਕਲੀ ਆਲੂ! || News Update

0
The health department issued a warning, fake potatoes are being sold in the market!

ਸਿਹਤ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ , ਬਾਜ਼ਾਰ ‘ਚ ਵੇਚੇ ਜਾ ਰਹੇ ਹਨ ਨਕਲੀ ਆਲੂ!

ਆਲੂ, ਹਰ ਘਰ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ ਹੈ। ਇਸੇ ਦੇ ਨਾਲ ਪਿਛਲੇ ਕੁਝ ਦਿਨਾਂ ਵਿਚ ਇਸ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਹੋਇਆ ਹੈ। ਜਿਸ ਕਾਰਨ ਇਸ ਦੀ ਕਾਲਾਬਾਜ਼ਾਰੀ ਵੀ ਵੀ ਸ਼ੁਰੂ ਹੋ ਗਈ ਹੈ। ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ ਬਲੀਆ (Uttar Pradesh) ਵਿਚ ਕੀਤੀ ਗਈ ਛਾਪੇਮਾਰੀ ‘ਚ ਨਕਲੀ ਅਤੇ ਰੰਗਦਾਰ ਆਲੂਆਂ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਨਾਲ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ।

ਲੋਕਾਂ ਦੀ ਸਿਹਤ ਨਾਲ ਕਰ ਰਹੇ ਖਿਲਵਾੜ

ਅਧਿਕਾਰੀਆਂ ਨੇ ਪਾਇਆ ਕਿ ਵਪਾਰੀ ਇੱਕ ਕੁਇੰਟਲ ਆਲੂ ‘ਤੇ 400 ਰੁਪਏ ਦਾ ਵਾਧੂ ਮੁਨਾਫਾ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰੀਆਂ ਨੇ ਨਕਲੀ ਰੰਗ ਲਗਾ ਕੇ ਆਲੂਆਂ ਨੂੰ ਤਾਜ਼ਾ ਅਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ। ਗਾਹਕ ਇਸ ਨੂੰ ਨਵਾਂ ਆਲੂ ਸਮਝ ਕੇ ਖਰੀਦਦੇ ਸਨ ਪਰ ਅਸਲ ‘ਚ ਇਹ ਆਲੂ ਰੰਗਦਾਰ ਅਤੇ ਸਿਹਤ ਲਈ ਖਤਰਨਾਕ ਸੀ। ਅਜਿਹੇ ਆਲੂਆਂ ਦਾ ਲਗਾਤਾਰ ਸੇਵਨ ਜਾਨਲੇਵਾ ਸਾਬਤ ਹੋ ਸਕਦਾ ਹੈ।

ਨਕਲੀ ਆਲੂਆਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ

ਸਹਾਇਕ ਕਮਿਸ਼ਨਰ ਸੈਕਿੰਡ ਫੂਡ ਅਫ਼ਸਰ ਡਾ: ਵੇਦ ਪ੍ਰਕਾਸ਼ ਮਿਸ਼ਰਾ ਨੇ ਦੱਸਿਆ ਕਿ ਮੰਡੀ ‘ਚ ਨਕਲੀ ਆਲੂਆਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਤੁਰਤ ਕਾਰਵਾਈ ਕਰਦਿਆਂ 21 ਕੁਇੰਟਲ ਨਕਲੀ ਰੰਗ ਵਾਲੇ ਆਲੂ ਜ਼ਬਤ ਕੀਤੇ ਗਏ, ਜਿਸ ਦੀ ਕੀਮਤ ਲਗਭਗ 56,000 ਰੁਪਏ ਹੈ। ਇਨ੍ਹਾਂ ਆਲੂਆਂ ਨੂੰ ਮਿੱਟੀ ਅਤੇ ਹੋਰ ਰਸਾਇਣਾਂ ਦੀ ਮਦਦ ਨਾਲ ਚਮਕਦਾਰ ਬਣਾਇਆ ਗਿਆ ਸੀ, ਤਾਂ ਜੋ ਗਾਹਕਾਂ ਨੂੰ ਇਨ੍ਹਾਂ ਨੂੰ ਖਰੀਦਣ ਲਈ ਧੋਖਾ ਦਿੱਤਾ ਜਾ ਸਕੇ।

ਨਕਲੀ ਆਲੂ ਦੀ ਕਿਵੇਂ ਕਰੀਏ ਪਛਾਣ ?

ਗੰਧ ਤੋਂ ਪਛਾਣੋ: ਅਸਲੀ ਆਲੂਆਂ ਵਿੱਚ ਇੱਕ ਕੁਦਰਤੀ ਖੁਸ਼ਬੂ ਹੁੰਦੀ ਹੈ, ਜਦੋਂ ਕਿ ਨਕਲੀ ਆਲੂਆਂ ਵਿੱਚ ਰਸਾਇਣਾਂ ਦੀ ਗੰਧ ਹੋ ਸਕਦੀ ਹੈ।

ਆਲੂ ਨੂੰ ਕੱਟ ਕੇ ਚੈੱਕ ਕਰੋ: ਅਸਲੀ ਆਲੂ ਦਾ ਅੰਦਰਲਾ ਰੰਗ ਬਾਹਰੀ ਰੰਗ ਨਾਲ ਮੇਲ ਖਾਂਦਾ ਹੈ, ਜਦੋਂ ਕਿ ਨਕਲੀ ਆਲੂਆਂ ਵਿੱਚ ਇਹ ਅਸਧਾਰਨ ਹੋ ਸਕਦਾ ਹੈ।

ਪਾਣੀ ਵਿੱਚ ਡੁਬੋ ਕੇ ਪਛਾਣੋ: ਅਸਲੀ ਆਲੂ ਪਾਣੀ ਵਿੱਚ ਡੁੱਬ ਜਾਂਦੇ ਹਨ, ਜਦੋਂ ਕਿ ਨਕਲੀ ਆਲੂ ਜਾਂ ਰਸਾਇਣਾਂ ਨਾਲ ਭਾਰੀ ਬਣੇ ਆਲੂ ਤੈਰ ਸਕਦੇ ਹਨ।

ਜਿਗਰ ਅਤੇ ਗੁਰਦਿਆਂ ਨੂੰ ਹੋ ਸਕਦਾ ਭਾਰੀ ਨੁਕਸਾਨ

ਬਲੀਆ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਡਾਕਟਰ ਵਿਜੇਪਤੀ ਦਿਵੇਦੀ ਨੇ ਦੱਸਿਆ ਕਿ ਮਿੱਟੀ ਅਤੇ ਰਸਾਇਣਾਂ ਨਾਲ ਰੰਗੇ ਆਲੂ ਜਿਗਰ ਅਤੇ ਗੁਰਦਿਆਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਸ ਦਾ ਸੇਵਨ ਹੌਲੀ-ਹੌਲੀ ਕਿਡਨੀ ਦੇ ਕਾਰਜ ਨੂੰ ਨਸ਼ਟ ਕਰ ਸਕਦਾ ਹੈ ਅਤੇ ਸੋਜ, ਕਬਜ਼, ਭੁੱਖ ਨਾ ਲੱਗਣਾ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ‘ਤੇ CM ਭਗਵੰਤ ਮਾਨ ਦਾ ਆਇਆ ਬਿਆਨ || Breaking News

0

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ‘ਤੇ CM ਭਗਵੰਤ ਮਾਨ ਦਾ ਆਇਆ ਬਿਆਨ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ CM ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ | CM ਭਗਵੰਤ ਮਾਨ ਨੇ ਵੀਡਿਓ ਸਾਂਝੀ ਕਰ ਕਿਹਾ ਕਿ ਇੱਕ ਪਰਿਵਾਰ ਦੀ ਵਫ਼ਾਦਾਰੀ ਨਿਭਾਉਣ ਲਈ ਕਈਆਂ ਦੇ ਦਿਲ ਦੁਖਾਏ | ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ‘ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ  | ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ |

ਇਹ ਵੀ ਪੜ੍ਹੋ : ਕੰਗਣਾ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਦੀ ਹਰੀ ਝੰਡੀ, ਜਾਣੋ ਕਦੋਂ ਹੋਵੇਗੀ ਫ਼ਿਲਮ ਰਿਲੀਜ਼

ਪਰਿਵਾਰ ਬਾਰੇ ਕਿਸੇ ਵੀ ਸਿਆਸੀ ਆਗੂ ਦੀ ਧਮਕੀ ਅਤੇ ਚਰਿੱਤਰ ਹੱਤਿਆ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ |  ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਸਾਡੇ ਕੋਲ ਆਉਂਦੀ ਹੈ ਤਾਂ ਅਸੀਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਾਂਗੇ | ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕਿਹਾ :


 

 

 

 

 

 

 

 

 

 

 

 

ਕੰਗਣਾ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਦੀ ਹਰੀ ਝੰਡੀ, ਜਾਣੋ ਕਦੋਂ ਹੋਵੇਗੀ ਫ਼ਿਲਮ ਰਿਲੀਜ਼ || Breaking News

0
Censor board green signal for Kangana's film 'Emergency', know when the film will be released

ਕੰਗਣਾ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਦੀ ਹਰੀ ਝੰਡੀ, ਜਾਣੋ ਕਦੋਂ ਹੋਵੇਗੀ ਫ਼ਿਲਮ ਰਿਲੀਜ਼

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਰਹੀ ਹੈ | ਇਸ ਫ਼ਿਲਮ ‘ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੋ ਰੋਕ ਲਗਾ ਦਿੱਤੀ ਗਈ ਸੀ | ਪਰ ਹੁਣ ਕੰਗਨਾ ਲਈ ਵੱਡੀ ਰਾਹਤ ਦੀ ਖ਼ਬਰ ਹੈ ਜਿੱਥੇ ਕਿ ਸੈਂਸਰ ਬੋਰਡ ਨੇ ਅਦਾਕਾਰਾ ਦੀ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ | ਹੁਣ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ ਹੈ।

ਕੰਗਣਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਕੰਗਣਾ ਰਣੌਤ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸਾਡੀ ਫਿਲਮ ਐਮਰਜੈਂਸੀ ਲਈ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਅਸੀਂ ਜਲਦੀ ਹੀ ਰਿਲੀਜ਼ ਦੀ ਡੇਟ ਦਾ ਐਲਾਨ ਕਰਾਂਗੇ। ਤੁਹਾਡੇ ਧੀਰਜ ਅਤੇ ਸਮਰਥਨ ਲਈ ਧੰਨਵਾਦ 🇮🇳

ਨਿਰਮਾਤਾਵਾਂ ਨੇ ਬਾਂਬੇ ਹਾਈ ਕੋਰਟ ਤੱਕ ਕੀਤੀ ਪਹੁੰਚ

ਦੱਸ ਦਈਏ ਕਿ ਜਦੋਂ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਤਾਂ ਨਿਰਮਾਤਾਵਾਂ ਨੇ ਬਾਂਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਅਦਾਲਤ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ 18 ਸਤੰਬਰ ਤੱਕ ‘ਐਮਰਜੈਂਸੀ’ ਸਰਟੀਫਿਕੇਟ ‘ਤੇ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਨਜ਼ਰ ਆਵੇਗੀ ਸਮ੍ਰਿਤੀ ਇਰਾਨੀ!

ਇਸ ਦੇ ਨਾਲ ਹੀ ਫ਼ਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕੰਟੈਂਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ। ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਇਸ ਵਿੱਚ  10 ਬਦਲਾਅ ਕੀਤੇ।

 

 

 

 

 

 

 

 

 

 

 

 

 

 

ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਨਜ਼ਰ ਆਵੇਗੀ ਸਮ੍ਰਿਤੀ ਇਰਾਨੀ! || Entertainment News

0
Smriti Irani will be seen in the famous TV show 'Anupama'!

ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਨਜ਼ਰ ਆਵੇਗੀ ਸਮ੍ਰਿਤੀ ਇਰਾਨੀ!

ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ਅੱਜ ਦੇ ਸਮੇਂ ‘ਚ ਹਰ ਘਰ ‘ਚ ਦੇਖਿਆ ਜਾਂਦਾ ਹੈ | ਲੋਕਾਂ ਦੇ ਵੱਲੋਂ ਇਸ ਸ਼ੋਅ ਨੂੰ ਕਾਫ਼ੀ ਪਿਆਰ ਮਿਲਿਆ ਹੈ | ਇਹ ਹੁਣ ਟੈਲੀਵਿਜ਼ਨ ਦੀ ਦੁਨੀਆ ਵਿੱਚ ਸਭ ਤੋਂ ਵੱਧ ਟੀਆਰਪੀ ਪ੍ਰਾਪਤ ਕਰਨ ਵਾਲੇ ਸ਼ੋਅ ਵਿੱਚੋਂ ਇੱਕ ਹੈ। ਹਾਲ ਹੀ ‘ਚ ਸ਼ੋਅ ‘ਚ 15 ਸਾਲ ਦਾ ਲੀਪ ਦੇਖਣ ਨੂੰ ਮਿਲਿਆ ਹੈ। ਸ਼ੋਅ ‘ਚ ਰੂਪਾਲੀ ਗਾਂਗੁਲੀ ਮੁੱਖ ਭੂਮਿਕਾ ‘ਚ ਨਜ਼ਰ ਆ ਰਹੀ ਹੈ।

ਸ਼ੋਅ ‘ਚ ਸਮ੍ਰਿਤੀ ਇਰਾਨੀ ਵੀ ਨਜ਼ਰ ਆਵੇਗੀ

ਇਸੇ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਇਸ ਸ਼ੋਅ ‘ਚ ਸਮ੍ਰਿਤੀ ਇਰਾਨੀ ਵੀ ਨਜ਼ਰ ਆਵੇਗੀ। ਪਰ ਹੁਣ ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਬਣੇਗੀ। ਅਦਾਕਾਰੀ ਦੀ ਦੁਨੀਆ ਤੋਂ ਲੈ ਕੇ ਰਾਜਨੀਤੀ ਤੱਕ ਆਪਣੀ ਤਾਕਤ ਦਿਖਾਉਣ ਵਾਲੀ ਸਮ੍ਰਿਤੀ ਇਰਾਨੀ ਨੇ ਇੱਕ ਹੀ ਸ਼ੋਅ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਲਈ ਸੀ। ਉਨ੍ਹਾਂ ਨੇ ਸੀਰੀਅਲ ‘ਸਾਸ ਭੀ ਕਭੀ ਬਹੂ ਥੀ’ ਵਿੱਚ ਤੁਲਸੀ ਦਾ ਕਿਰਦਾਰ ਨਿਭਾ ਕੇ ਕਾਫ਼ੀ ਤਰੀਫ਼ਾਂ ਜਿੱਤੀਆਂ।

ਕਈ ਸਾਲਾਂ ਤੋਂ ਅਦਾਕਾਰੀ ਦੀ ਦੁਨੀਆ ਤੋਂ ਦੂਰ

ਜਿਸ ਤੋਂ ਬਾਅਦ ਉਹ ਰਾਜਨੀਤੀ ‘ਚ ਆ ਗਏ। ਉਹ ਪਿਛਲੇ ਕਈ ਸਾਲਾਂ ਤੋਂ ਅਦਾਕਾਰੀ ਦੀ ਦੁਨੀਆ ਤੋਂ ਦੂਰ ਹੈ। ਹਾਲ ਹੀ ‘ਚ ਖਬਰਾਂ ਆ ਰਹੀਆਂ ਸਨ ਕਿ ਉਹ ਜਲਦ ਹੀ ਟੀਵੀ ‘ਤੇ ਵਾਪਸੀ ਕਰਨ ਜਾ ਰਹੀ ਹੈ। ਪਰ ਸਮ੍ਰਿਤੀ ਨੇ ਅਜਿਹੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਹੈ।

ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਕਿ ਸਮ੍ਰਿਤੀ ਇਰਾਨੀ ਅਨੁਪਮਾ ਨਾਲ 15 ਸਾਲ ਬਾਅਦ ਟੀਵੀ ‘ਤੇ ਵਾਪਸੀ ਕਰੇਗੀ। ਪਰ ਹੁਣ ਉਨ੍ਹਾਂ ਨੇ ਅਜਿਹੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਖਬਰ ਨੂੰ ਝੂਠ ਦੱਸਦੇ ਹੋਏ ਸਮ੍ਰਿਤੀ ਇਰਾਨੀ ਨੇ ਪੋਸਟ ‘ਤੇ ਲਿਖਿਆ, ‘ਫੇਕ ਨਿਊਜ਼’।

ਬੰਗਾਲੀ ਫਿਲਮ ‘ਅੰਮ੍ਰਿਤਾ’ ‘ਚ ਕੰਮ ਕੀਤਾ

ਉੱਥੇ ਹੀ ਜੇਕਰ ਸਮ੍ਰਿਤੀ ਇਰਾਨੀ ਦੇ ਐਕਟਿੰਗ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਵਾਰ ਹਿੰਦੀ ਸ਼ੋਅ ਕਾਮੇਡੀ-ਡਰਾਮਾ ‘ਮਨੀਬੇਨ ਡਾਟ ਕਾਮ’ ‘ਚ ਨਜ਼ਰ ਆਈ ਸੀ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਸਾਲ 2012 ‘ਚ ਬੰਗਾਲੀ ਫਿਲਮ ‘ਅੰਮ੍ਰਿਤਾ’ ‘ਚ ਕੰਮ ਕੀਤਾ। ਸ਼ੋਅ ਵਿੱਚ ਮਨੀਬੇਨ ਦਾ ਭੁੱਲੇਸ਼ਵਰ ਤੋਂ ਪੇਡਰ ਰੋਡ ਤੱਕ ਦਾ ਸਫਰ ਦਿਖਾਇਆ ਗਿਆ। ਪਰ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

 

 

 

 

ਮਲਵਿੰਦਰ ਕੰਗ ਨੇ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਕੀਤੀ ਨਿਖੇਧੀ || Latest News || || Punjab News

0

ਮਲਵਿੰਦਰ ਕੰਗ ਨੇ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਕੀਤੀ ਨਿਖੇਧੀ

ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਇਹ ਵਤੀਰਾ ਜਿੱਥੇ ਉਹ ਗਿਆਨੀ ਰਘੁਬੀਰ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਧਮਕੀਆਂ ਦੇਣਾ ਅਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਅਜਿਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ, ਪਾਰਟੀ ਦੀ ਗਿਰਦੀ਼ ਰਜਨੀਤਿਕ ਸਾਖ ਨੂੰ ਦਰਸਾਉਂਦਾ ਹੈ। ਬਾਦਲ ਪਰਿਵਾਰ ਨੇ ਨਿੱਜੀ ਲਾਭ ਲਈ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕਰਨ ਦਾ ਲਗਾਤਾਰ ਨਮੂਨਾ ਦਿਖਾਇਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ ਹੈ।

ਰੇਲ ਟਿਕਟ ਬੁਕਿੰਗ ਦੇ ਨਿਯਮਾਂ ‘ਚ ਹੋਇਆ ਵੱਡਾ ਬਦਲਾਅ || Today News

ਕੰਗ ਨੇ ਅੱਗੇ ਕਿਹਾ ਕਿ ਜਿਵੇਂ ਕਿ ਬਾਦਲ ਪਰਿਵਾਰ ਆਪਣੀ ਸਾਖ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ, ਅਤੇ ਹਾਲੀਆ ਚੋਣਾਂ ਵਿੱਚ ਸਿਰਫ ਇੱਕ ਸੀਟ ਜਿੱਤ ਕੇ, ਇਹ ਸਪੱਸ਼ਟ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਚਾਲਾਂ ਅਤੇ ਹੰਕਾਰ ਨੇ ਉਹਨਾਂ ਨੂੰ ਉਸੇ ਸਮਾਜ ਤੋਂ ਦੂਰ ਕਰ ਦਿੱਤਾ ਹੈ ਜਿਸਦੀ ਉਹ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਅਸਤੀਫੇ ‘ਤੇ ਮੁੜ ਵਿਚਾਰ ਕਰਨ ਦੀ ਬੇਨਤੀ

ਕੰਗ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਅਸਤੀਫੇ ‘ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ, ਕਿਉਂਕਿ ਉਨ੍ਹਾਂ ਦੀ ਅਗਵਾਈ ਸਿੱਖ ਭਾਈਚਾਰੇ ਅਤੇ ਪੰਜਾਬ ਲਈ ਬਹੁਤ ਜ਼ਰੂਰੀ ਹੈ। ਆਪ ਲੋਕ ਸੇਵਾ ਲਈ ਵਿਸ਼ੇਸ਼ ਸਿਧਾਂਤਵਾਦੀ ਨੇਤਾਵਾਂ ਦਾ ਸਮਰਥਨ ਕਰਦੀ ਹੈ। ਕੰਗ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਈਮਾਨਦਾਰ ਨੇਤਾ ਅਤੇ ਕਈ ਸਾਲਾਂ ਤੋਂ ਸਿੱਖ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਸਾਡੀ ਕੌਮ ਨੂੰ ਉਨ੍ਹਾਂ ਦੇ ਮਾਰਗਦਰਸ਼ਨ ਦੀ ਲੋੜ ਹੈ

ਸੁੱਚਾ ਸੂਰਮਾ ਦਾ ਵਿਸ਼ਵ ਡਿਜ਼ਿਟਲ ਪ੍ਰੀਮੀਅਰ–  ਪੜ੍ਹੋ ਕਦੋਂ ਤੇ ਕਿੱਥੇ || Entertainment News

0

ਸੁੱਚਾ ਸੂਰਮਾ ਦਾ ਵਿਸ਼ਵ ਡਿਜ਼ਿਟਲ ਪ੍ਰੀਮੀਅਰ–  ਪੜ੍ਹੋ ਕਦੋਂ ਤੇ ਕਿੱਥੇ

ਕੇਬਲਵਨ ਨੂੰ ਇਸ ਨਵੰਬਰ ਵਿੱਚ ਬਲਾਕਬਸਟਰ ਸੁੱਚਾ ਸੂਰਮਾ ਦੇ ਵਰਲਡ ਡਿਜ਼ਿਟਲ ਪ੍ਰੀਮੀਅਰ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਸੁੱਚਾ ਸੂਰਮਾ ਜਿਸਨੇ ਪੰਜਾਬੀ ਸਿਨੇਮਾ ਨੂੰ ਨਵੀਂ ਪਰਿਭਾਸ਼ਾ ਦਿੱਤੀ, ਹੁਣ ਤੁਹਾਡੇ ਘਰ ਦੀ ਸਕ੍ਰੀਨ ‘ਤੇ ਆ ਰਹੀ ਹੈ, ਜੋ ਓਹੀ ਰੋਮਾਂਚਕ ਅਨੁਭਵ ਦਾ ਵਾਅਦਾ ਕਰਦੀ ਹੈ, ਜਿਸਨੇ ਥੀਏਟਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।ਇਕ ਸਿਨੇਮਾਈ ਇਨਕਲਾਬ ਜਿਸਨੇ ਇਤਿਹਾਸ ਬਣਾਇਆ।ਸੁੱਚਾ ਸੂਰਮਾ ਸਿਰਫ਼ ਇਕ ਫ਼ਿਲਮ ਨਹੀਂ ਹੈ – ਇਹ ਇੱਕ ਫ਼ੈਨਾਮੇਨਨ ਹੈ ਜਿਸਨੇ ਦਿਲਾਂ ਨੂੰ ਜਿੱਤਿਆ, ਸਿਨੇਮਾ ਘਰਾਂ ਵਿੱਚ  ਭੰਗੜੇ ਪੁਆ ਦਿੱਤੇ, ਅਤੇ ਪ੍ਰਸ਼ੰਸਕਾਂ ਨੂੰ ਖੁਸ਼ੀ ਵਿੱਚ ਨੋਟਵਾਰ ਦੇ ਹੋਏ ਦੇਖਿਆ। ਦੂਰ ਦੁਰਾਡੇ ਦੇ ਪਿੰਡਾਂ ਤੋਂ ਦਰਸ਼ਕ ਟਰੈਕਟਰਾਂ- ਟਰਾਲੀਆਂ ਤੇ ਇਸ ਫ਼ਿਲਮ ਦਾ ਜਾਦੂ ਵੇਖਣ ਲਈ ਪਹੁੰਚੇ। ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਵਿੱਚ ਨਵੇਂ ਮਾਪਦੰਡ ਸੈੱਟ ਕੀਤੇ । ਇਹ ਪਹਿਲੀ ਫ਼ਿਲਮ ਬਣ ਗਈ ਜਿਸ ਵਿੱਚ ਫ਼ੈਨਸ ਨੇ ਖ਼ੁਦ ਪੋਸਟਰ ਛਪਵਾਏ ਅਤੇ ਪ੍ਰਚਾਰ ਲਈ ਸੜਕਾਂ ‘ਤੇ ਨਿਕਲੇ ।ਪਿਆਰ ਦਾ ਵਖਰਾ ਹੀ ਜਾਦੂਈ ਪ੍ਰਦਰਸ਼ਨ ਵੇਖਣ ਨੂੰ ਮਿਲਿਆ।

ਬੱਬੂ ਮਾਨ ਦੀ ਆਇਕਾਨਿਕ ਵਾਪਸੀ

ਲੈਜੈਂਡਰੀ ਆਰਟਿਸਟ ਬੱਬੂ ਮਾਨ ਨੇ ਸੁੱਚਾ ਸੂਰਮਾ ਨਾਲ ਸ਼ਾਨਦਾਰ ਵਾਪਸੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਸ਼ਕਤੀਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਗਹਿਰਾ ਪ੍ਰਭਾਵ ਛੱਡਿਆ। ਫ਼ਿਲਮ ਵਿਚ ਅਣਵੰਡੇ ਪੰਜਾਬ ਦਾ ਸਭਿਆਚਾਰ ਯਾਦਾਂ ਦੀ ਚਮਕ ਬਣ ਗਿਆ। ਹੁਣ ਤੁਹਾਡੇ ਘਰ ਦੀ ਸਕ੍ਰੀਨ  ‘ਤੇ ਸਟ੍ਰੀਮ ਹੋ ਰਿਹਾ ਹੈ। ਇਸਨੂੰ ਦੁਬਾਰਾ ਅਨੁਭਵ ਕਰੋ, ਇਸ ਨਵੰਬਰ ਕੇਬਲਵਨ OTT ‘ਤੇ । ਜੇ ਇਹ ਸਿਨੇਮਾਘਰਾਂ ਵਿੱਚ ਮਿਸ ਹੋਈ ਹੋਵੇ ਜਾਂ ਤੁਸੀਂ ਇਸ ਜਾਦੂ ਨੂੰ ਮੁੜ ਵੇਖਣਾ ਚਾਹੁੰਦੇ ਹੋ,  ਹੁਣ ਤੁਹਾਡੇ ਕੋਲ ਇਹ ਮੌਕਾ ਹੈ ਕਿ ਤੁਸੀਂ ਉਹ ਫ਼ਿਲਮ ਦੇਖ ਸਕੋ ਜਿਸਨੇ ਪੰਜਾਬੀ ਕਹਾਣੀ ਕਹਿਣ ਦੇ ਢੰਗ ਵਿੱਚ ਨਵਾਂ ਰੁਝਾਨ ਸੈੱਟ ਕੀਤਾ । ਇਸ ਵਿਸ਼ੇਸ਼ ਡਿਜ਼ਿਟਲ ਰਿਲੀਜ਼ ਲਈ ਆਪਣੀਆਂ ਤਰੀਖਾਂ ਨਿਸ਼ਚਿਤ ਕਰੋ ਅਤੇ ਇਤਿਹਾਸ, ਸੰਗੀਤ ਅਤੇ ਭਾਵਨਾਵਾਂ ਰਾਹੀਂ ਇੱਕ ਰੋਮਾਂਚਕ ਫ਼ਿਲਮ ਲਈ ਤਿਆਰ ਹੋ ਜਾਓ। ਇਸ ਨਵੰਬਰ ਜਸ਼ਨ ‘ਚ ਸ਼ਾਮਲ ਹੋਵੋ – ਸਿਰਫ ਕੇਬਲਵਨ ‘ਤੇ।

ਸਾਗਾ ਸਟੂਡੀਓਜ਼ ਅਤੇ ਸੇਵਨ ਕਲਰਜ਼ ਇਸ ਫ਼ਿਲਮ ਨੂੰ ਇੱਕਠੇ ਪ੍ਰਸਤੁਤ ਕਰ ਰਹੇ ਹਨ

ਸਾਗਾ ਸਟੂਡੀਓਜ਼ ਅਤੇ ਸੇਵਨ ਕਲਰਜ਼ ਇਸ ਫ਼ਿਲਮ ਨੂੰ ਇੱਕਠੇ ਪ੍ਰਸਤੁਤ ਕਰ ਰਹੇ ਹਨ। ਇਸ ਲੋਕ ਕਹਾਣੀ ਦੇ ਸ਼ਾਨਦਾਰ ਪਲਾਂ ਦਾ ਅਸਲ ਅਨੁਭਵ ਨਵੇਂ OTT ਪਲੇਟਫਾਰਮ ‘ਤੇ ਹੀ ਮਿਲੇਗਾ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ‘ਚ ਕੋਈ ਹੋਰ ਨਹੀਂ ਸਗੋਂ ਪੰਜਾਬ ਦਾ ਲੀਵਿੰਗ ਲੈਜੈਂਡ ਬੱਬੂ ਮਾਨ ਹੈ ਤੇ ਹੋਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਮੀਕਸ਼ਾਓਸਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਿੰਦਰ ਮਕਣਾ, ਗੁਰਪ੍ਰੀਤ ਤੋਤੀ, ਗੁਰਪ੍ਰੀਤਰ ਟੌਲ, ਅਤੇ ਜਗਜੀਤ ਬਾਜਵਾਹਨ। ਫ਼ਿਲਮ  ਦਾ ਨਿਰਮਾਣ ਸੁਮੀਤ ਸਿੰਘਨੇ ਕੀਤਾ ਹੈ ਅਤੇ ਅਮਿਤੋਜ ਮਾਨ ਨੇ ਇਸ ਨੂੰ ਡਾਇਰੈਕਟ ਕੀਤਾ ਹੈ।ਇੰਦਰਜੀਤ ਬੰਸਲ ਨੇ ਇਸ ਫ਼ਿਲਮ ਲਈ ਡੀਓਪੀ ਵਜੋਂ ਕੰਮ ਕੀਤਾ ਹੈ।ਫ਼ਿਲਮ ਇਸ ਨਵੰਬਰ ਵਿੱਚ ਨਵੇਂ OTT ਕੇਬਲਵਨ ‘ਤੇ ਵਿਸ਼ਵ ਪੱਧਰ ‘ਤੇ ਸਟ੍ਰੀਮ ਹੋਣ ਲਈ ਤਿਆਰ ਹੈ।

ਸੁੱਚਾ ਸੂਰਮਾ ਪੰਜਾਬ ਦੀ ਬਹੁਤ ਮਸ਼ਹੂਰ ਲਗਭਗ ਸੌ ਸਾਲ ਪੁਰਾਣੀ ਲੋਕ ਕਹਾਣੀ

ਕੇਬਲਵਨ ਦੇ ਸੀਈਓ ਨੇ ਸੁੱਚਾ ਸੂਰਮਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸੁੱਚਾ ਸੂਰਮਾ ਪੰਜਾਬ ਦੀ ਬਹੁਤ ਮਸ਼ਹੂਰ ਲਗਭਗ ਸੌ ਸਾਲ ਪੁਰਾਣੀ ਲੋਕ ਕਹਾਣੀ ਹੈ।ਇਸ ਫ਼ਿਲਮ ਨੇ ਪਹਿਲਾਂ ਹੀ ਬਾਕਸ ਆਫ਼ਿਸ ‘ਤੇ ਇੱਕ ਪਹਿਚਾਨ ਬਣਾਈ ਹੈ ਅਤੇ ਮੈਨੂੰ ਆਪਣੇ  OTT ‘ਤੇ ਵੀ ਬਹੁਤ ਵਧੀਆ ਪ੍ਰਤੀ ਕਿਰਿਆ ਦੀ ਉਮੀਦ ਹੈ।ਪਲੇਟਫ਼ਾਰਮ ਦੇ ਸੋਫਟ ਲਾਂਚ ਮੌਕੇ ‘ਤੇ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ। ।

 

ਰੇਲ ਟਿਕਟ ਬੁਕਿੰਗ ਦੇ ਨਿਯਮਾਂ ‘ਚ ਹੋਇਆ ਵੱਡਾ ਬਦਲਾਅ || Today News

0

ਰੇਲ ਟਿਕਟ ਬੁਕਿੰਗ ਦੇ ਨਿਯਮਾਂ ‘ਚ ਹੋਇਆ ਵੱਡਾ ਬਦਲਾਅ

ਭਾਰਤੀ ਰੇਲਵੇ ਨੇ ਰੇਲ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਅਹਿਮ ਬਦਲਾਅ ਕਰ ਦਿੱਤਾ ਹੈ। ਰੇਲਵੇ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਯਾਤਰੀਆਂ ਨੂੰ ਹੁਣ ਟਿਕਟਾਂ ਬੁੱਕ ਕਰਨ ਲਈ 120 ਦਿਨ ਯਾਨੀ ਚਾਰ ਮਹੀਨੇ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜਾਰੀ ਕੀਤੇ ਗਏ ਨਵੇਂ ਨਿਯਮ ਦੇ ਤਹਿਤ, ਯਾਤਰੀ ਯਾਤਰਾ ਤੋਂ ਸਿਰਫ਼ 60 ਦਿਨ ਪਹਿਲਾਂ IRCTC ਤੋਂ ਰੇਲ ਟਿਕਟ ਬੁੱਕ ਕਰ ਸਕਣਗੇ। ਇਹ ਨਵਾਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਵੇਗਾ।

ਐਡਵਾਂਸ ਟਰੇਨ ਟਿਕਟ ਬੁਕਿੰਗ

ਦੱਸ ਦੇਈਏ ਕਿ ਜਾਰੀ ਕੀਤੀ ਗਈ ਨੋਟੀਫਿਕੇਸ਼ਨ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐਡਵਾਂਸ ਟਰੇਨ ਟਿਕਟ ਬੁਕਿੰਗ ਲਈ ਨਵੇਂ ਨਿਯਮਾਂ ਦਾ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਜਾਂ ਪੜ੍ਹਾਈ ਲਈ ਘਰ ਤੋਂ ਦੂਰ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ।

ਮੁਹਾਲੀ ‘ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ || Punjab News

ਉਕਤ ਲੋਕਾਂ ਦਾ ਜਦੋਂ ਆਪਣੇ ਘਰਾਂ ਨੂੰ ਜਾਣ ਦਾ ਮਨ ਕਰਦਾ ਹੈ ਤਾਂ ਅਜਿਹੇ ਸਮੇਂ ਵਿੱਚ ਭਾਰਤੀ ਰੇਲਵੇ ਉਨ੍ਹਾਂ ਦਾ ਸਭ ਤੋਂ ਵੱਡਾ ਸਹਾਰਾ ਹੈ। ਸਾਡੇ ਦੇਸ਼ ਵਿੱਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਛੁੱਟੀਆਂ ਦੌਰਾਨ ਘਰ ਪਰਤਣ ਲਈ ਰੇਲ ਟਿਕਟ ਬੁੱਕ ਕਰਨਾ ਚਾਹੁੰਦੇ ਹਨ, ਜਿਸ ਲਈ ਰੇਲਵੇ ਨੇ 90 ਦਿਨ ਪਹਿਲਾਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਦਿੱਤੀ ਸੀ। ਹੁਣ ਟਿਕਟ ਬੁਕਿੰਗ ਦੀ ਸਮਾਂ ਸੀਮਾ ਘਟਾ ਕੇ 60 ਦਿਨ ਕਰ ਦਿੱਤੀ ਗਈ ਹੈ। ਇਸ ਨਾਲ ਯਾਤਰੀਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।

ਮੁਹਾਲੀ ‘ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ || Punjab News

0

ਮੁਹਾਲੀ ‘ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ

ਮੋਹਾਲੀ ਜ਼ਿਲ੍ਹੇ ਦੇ ਪਿੰਡ ਬਾਕਰਪੁਰ ‘ਚ ਬੁੱਧਵਾਰ ਰਾਤ ਨੂੰ ਇਕ ਵਿਅਕਤੀ ਵਲੋਂ ਆਪਣੇ ਘਰ ‘ਚ ਹਵਾਈ ਫਾਇਰ ਕੀਤੇ ਜਾਣ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ ਬਿੱਲੂ ਵਜੋਂ ਹੋਈ ਹੈ।

ਸੂਤਰਾਂ ਮੁਤਾਬਕ ਰਣਜੀਤ ਸਿੰਘ ਨੇ ਆਪਣੇ ਘਰ ‘ਚ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਆਸ-ਪਾਸ ਦੇ ਲੋਕ ਘਬਰਾ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ।

ਇਹ ਵੀ ਪੜ੍ਹੋ ਮੁਹਾਲੀ ਦਾ ਪਹਿਲਾ ਆਜੀਵਿਕਾ ਸਰਸ ਮੇਲਾ 18 ਤੋਂ 27 ਅਕਤੂਬਰ ਤੱਕ: DC ਆਸ਼ਿਕਾ ਜੈਨ || Today News

ਪੁਲਿਸ ਅਨੁਸਾਰ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਪਰ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ। ਪੁਲਿਸ ਨੇ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਣਜੀਤ ਨੇ ਇਹ ਫਾਇਰਿੰਗ ਕਿਉਂ ਕੀਤੀ।

ਦੋਸ਼ੀ ਤੋਂ ਕੀਤੀ ਜਾ ਰਹੀ ਪੁੱਛਗਿੱਛ

ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਪਿੰਡ ‘ਚ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ।

ਹਰਿਆਣਾ ਦੀ ਕੰਪਨੀ ਨੇ ਦਿਵਾਲੀ ਮਲਾਜ਼ਮਾਂ ਨੂੰ ਦਿਤਾ ਖਾਸ ਤੋਹਫਾ, ਵੰਡੀਆਂ ਕਾਰਾਂ || Haryana News

0

ਹਰਿਆਣਾ ਦੀ ਕੰਪਨੀ ਨੇ ਦਿਵਾਲੀ ਮਲਾਜ਼ਮਾਂ ਨੂੰ ਦਿਤਾ ਖਾਸ ਤੋਹਫਾ, ਵੰਡੀਆਂ ਕਾਰਾਂ

ਹਰਿਆਣਾ ਦੇ ਪੰਚਕੂਲਾ ਦੀ ਇਕ ਫਾਰਮਾ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਕੰਪਨੀ ਨੇ 15 ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਇਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਦੀ ਸਟਾਰ ਪਰਫਾਰਮਰ ਆਫ ਦਿ ਈਅਰ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਪਿਛਲੇ ਸਾਲ ਵੀ ਇਸ ਫਾਰਮਾ ਕੰਪਨੀ ਨੇ ਦੀਵਾਲੀ ‘ਤੇ ਆਪਣੇ ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਸਨ।

ਇਹ ਵੀ ਪੜ੍ਹੋ- ਬਿਹਾਰ- ਜ਼ਹਿਰੀਲੀ ਸ਼ਰਾਬ ਨੇ ਮਚਾਇਆ ਕਹਿਰ, 36 ਲੋਕਾਂ ਦੀ ਹੋਈ ਮੌਤ

ਕੰਪਨੀ ਦੇ ਮਾਲਕ ਐਨਕੇ ਭਾਟੀਆ ਦਾ ਕਹਿਣਾ ਹੈ ਕਿ ਉਹ ਚੰਗੀ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਨੂੰ ਵੱਡੇ ਤੋਹਫ਼ੇ ਦਿੰਦੇ ਹਨ। ਇਸ ਨਾਲ ਹਰ ਕਿਸੇ ਨੂੰ ਪ੍ਰੇਰਣਾ ਮਿਲਦੀ ਹੈ। ਇਹ ਦੇਖ ਕੇ ਕਿ ਤੋਹਫ਼ੇ ਪ੍ਰਾਪਤ ਕਰਨ ਵਾਲੇ ਕਰਮਚਾਰੀ ਬਿਹਤਰ ਕੰਮ ਕਰਦੇ ਹਨ, ਦੂਜੇ ਕਰਮਚਾਰੀ ਵੀ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਨ।

ਟਾਟਾ ਪੰਚ ਅਤੇ ਮਾਰੂਤੀ ਗ੍ਰੈਂਡ ਵਿਟਾਰਾ ਕਾਰਾਂ ਦਿੱਤੀਆਂ ਹਨ                                  

ਫਾਰਮਾ ਕੰਪਨੀ ਦੇ ਮਾਲਕ ਐਨਕੇ ਭਾਟੀਆ ਨੇ ਕਿਹਾ ਕਿ ਉਸਨੇ 14 ਅਕਤੂਬਰ ਨੂੰ ਆਪਣੇ 15 ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਇਨ੍ਹਾਂ ਵਿੱਚ ਟਾਟਾ ਪੰਚ ਅਤੇ ਮਾਰੂਤੀ ਗ੍ਰੈਂਡ ਵਿਟਾਰਾ ਵਾਹਨ ਸ਼ਾਮਲ ਹਨ। ਇਨ੍ਹਾਂ ਵਾਹਨਾਂ ਦੀ ਮਲਕੀਅਤ ਕੰਪਨੀ ਕੋਲ ਹੀ ਰਹੇਗੀ ਪਰ ਇਨ੍ਹਾਂ ਨੂੰ ਕਰਮਚਾਰੀ ਚਲਾਉਣਗੇ।

ਭਾਟੀਆ ਦਾ ਕਹਿਣਾ ਹੈ ਕਿ ਕੰਪਨੀ ਆਪਣੇ ਕਰਮਚਾਰੀਆਂ ਨੂੰ ਵਾਹਨਾਂ ਦੇ ਨਾਲ-ਨਾਲ ਈਂਧਨ ਵੀ ਮੁਹੱਈਆ ਕਰਵਾਉਂਦੀ ਹੈ। ਦਫਤਰੀ ਕੰਮ ਲਈ ਵਰਤੇ ਜਾਣ ਵਾਲੇ ਬਾਲਣ ਦਾ ਸਾਰਾ ਖਰਚਾ ਕੰਪਨੀ ਖੁਦ ਚੁੱਕਦੀ ਹੈ। ਜੇਕਰ ਨਿੱਜੀ ਵਰਤੋਂ ਲਈ ਵਰਤੀ ਜਾਂਦੀ ਹੈ ਤਾਂ ਤੇਲ ਦਾ ਖਰਚਾ ਕਰਮਚਾਰੀ ਨੂੰ ਖੁਦ ਚੁੱਕਣਾ ਪਵੇਗਾ। ਕਰਮਚਾਰੀ ਆਪਣੀ ਮਰਜ਼ੀ ਅਨੁਸਾਰ ਗੱਡੀ ਨੂੰ ਕਿਤੇ ਵੀ ਲਿਜਾ ਸਕਦਾ ਹੈ

 

ਬਿਹਾਰ- ਜ਼ਹਿਰੀਲੀ ਸ਼ਰਾਬ ਨੇ ਮਚਾਇਆ ਕਹਿਰ, 36 ਲੋਕਾਂ ਦੀ ਹੋਈ ਮੌਤ || Latest News

0

ਬਿਹਾਰ- ਜ਼ਹਿਰੀਲੀ ਸ਼ਰਾਬ ਨੇ ਮਚਾਇਆ ਕਹਿਰ, 36 ਲੋਕਾਂ ਦੀ ਹੋਈ ਮੌਤ

ਬਿਹਾਰ ਦੇ 16 ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ ਇੱਕ ਔਰਤ ਸਮੇਤ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਸਵੇਰੇ ਸੀਵਾਨ ‘ਚ 3 ਅਤੇ ਸਾਰਨ ‘ਚ 2 ਲੋਕਾਂ ਦੀ ਮੌਤ ਹੋ ਗਈ। ਸੀਵਾਨ ਵਿੱਚ 26 ਅਤੇ ਸਾਰਨ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਵਾਨ ਵਿੱਚ 14 ਅਕਤੂਬਰ ਤੋਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਸਾਰਨ ਵਿੱਚ ਮਰਨ ਵਾਲੇ ਸਾਰੇ ਵਿਅਕਤੀਆਂ ਨੇ 15 ਅਕਤੂਬਰ ਨੂੰ ਸ਼ਰਾਬ ਪੀਤੀ ਸੀ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਵਿੱਚ ‘ਲੇਡੀ ਆਫ਼ ਜਸਟਿਸ’ ਦੀ ਨਵੀਂ ਮੂਰਤੀ ਕੀਤੀ ਸਥਾਪਤ, ਹੱਥ ‘ਚ ਤਲਵਾਰ ਦੀ ਬਜਾਏ ਸੰਵਿਧਾਨ ਦੀ ਕਿਤਾਬ

44 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਵਾਨ ‘ਚ 5 ਅਤੇ ਸਾਰਨ ‘ਚ 2 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। 34 ਲੋਕ ਸੀਵਾਨ ਸਦਰ ਹਸਪਤਾਲ ‘ਚ ਦਾਖਲ ਹਨ, ਜਦਕਿ 1 ਵਿਅਕਤੀ ਛਪਰਾ ‘ਚ ਦਾਖਲ ਹੈ।

ਜਾਂਚ ਕਰਨ ਦੇ ਦਿੱਤੇ ਨਿਰਦੇਸ਼

ਸੀਐਮ ਨਿਤੀਸ਼ ਕੁਮਾਰ ਨੇ ਸ਼ਰਾਬ ਘੋਟਾਲੇ ਦਾ ਜਾਇਜ਼ਾ ਲਿਆ ਹੈ। ਡੀਜੀਪੀ ਨੂੰ ਪੂਰੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਮਨਾਹੀ, ਆਬਕਾਰੀ ਤੇ ਰਜਿਸਟ੍ਰੇਸ਼ਨ ਵਿਭਾਗ ਦੇ ਸਕੱਤਰ ਨੂੰ ਮੌਕੇ ‘ਤੇ ਜਾ ਕੇ ਸਮੁੱਚੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

17 ਲੋਕਾਂ ਦਾ ਪੋਸਟਮਾਰਟਮ ਕੀਤਾ

ਪੁਲਸ ਮੁਤਾਬਕ 13 ਅਕਤੂਬਰ ਨੂੰ ਸੀਵਾਨ ਦੇ ਭਗਵਾਨਪੁਰ ਹਾਟ ‘ਚ ਕਈ ਲੋਕਾਂ ਨੇ ਵਿਕ ਰਹੀ ਸ਼ਰਾਬ ਪੀਤੀ ਸੀ। ਇਸ ਦੇ ਨਾਲ ਹੀ ਇਕ ਸਪਲਾਇਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਵੀ ਕੀਤੀ ਸੀ। ਸੀਵਾਨ ਵਿੱਚ 17 ਲੋਕਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ।

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਝ ਲੋਕਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਬਿਨਾਂ ਦੱਸੇ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਲਈ ਬਿਹਾਰ ਪੁਲਿਸ ਦੀ ਪ੍ਰੋਹਿਬਿਸ਼ਨ ਯੂਨਿਟ ਦੀ ਐਸਆਈਟੀ ਏਐਸਪੀ ਸੰਜੇ ਝਾਅ ਦੀ ਅਗਵਾਈ ਵਿੱਚ ਮੌਕੇ ‘ਤੇ ਪਹੁੰਚ ਗਈ ਹੈ।