Home Blog Page 1235

ਬੀਤੇ ਦਿਨ ਚੋਣਵੀਆਂ ਖ਼ਬਰਾਂ 18-01-2025

0

ਬੀਤੇ ਦਿਨ ਚੋਣਵੀਆਂ ਖ਼ਬਰਾਂ 18-01-2025

 

ਸੈਫ ਅਲੀ ਖਾਨ ਦੀ ਪਿੱਠ ‘ਚੋਂ ਨਿਕਲਿਆ 2.5 ਇੰਚ ਦਾ ਚਾਕੂ ਦਾ ਟੁਕੜਾ

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲਾ ਹੋਇਆ ਹੈ | ਜਿਸ ਤੋਂ ਬਾਅਦ ਇਹ ਵਿਸ਼ਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ | ਹਾਲ ਹੀ…ਹੋਰ ਪੜੋ

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਕਰੋੜਾ ਕਿਸਾਨਾਂ ਲਈ ਕੇਂਦਰ ਸਰਕਾਰ ਲਿਆ ਰਹੀ ਨਵੀਂ ਸਕੀਮ !

ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜਲਦ ਹੀ ਵੱਡਾ ਤੋਹਫ਼ਾ ਮਿਲ ਸਕਦਾ ਹੈ | ਪਹਿਲੀ ਵਾਰ ਕੇਂਦਰ ਸਰਕਾਰ ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਲਦੀ ਦੇ ਨਿਰਯਾਤ ਨੂੰ ਵਧਾਉਣ ਦੇ ਉਦੇਸ਼…..ਹੋਰ ਪੜੋ

PM ਮੋਦੀ ਦੀ ਕਿਸਾਨਾਂ ‘ਤੇ ਫ਼ਿਰ ਸਖ਼ਤੀ, 25 ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ, FIR ਵਿੱਚ ਜੋੜੀ ਧਾਰਾ 307…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਕਿਸਾਨਾਂ ‘ਤੇ ਸਖ਼ਤੀ ਵਰਤਦੇ ਹੋਏ ਦਿਖਾਈ ਦੇ ਰਹੇ ਹਨ | ਜਿੱਥੇ ਕਿ 25 ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਧਾਰਾ 307 ਵੀ ਜੋੜ ਦਿੱਤੀ ਗਈ ਹੈ | ਦਰਅਸਲ, PM ਮੋਦੀ 5 ਜਨਵਰੀ, 2022 ਨੂੰ ਪੰਜਾਬ ਫੇਰੀ ਦੌਰਾਨ….ਹੋਰ ਪੜੋ

ਸਾਲ ਪਹਿਲਾਂ ਅਮਰੀਕਾ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਖ਼ੁਦ ਨੂੰ ਮਾਰ ਲਈ ਗ਼ੋ+ਲੀ

ਇੱਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੇਟ ਇਲਾਕੇ ਦੇ ਪਿੰਡ ਗੌਂਸਗਡ਼੍ਹ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਸ਼ੁੱਕਰਵਾਰ ਨੂੰ ਆਪਣੀ ਫਾਰਚੂਨਰ ਗੱਡੀ ‘ਚ ਲਾਇਸੈਂਸੀ ਰਿਵਾਲਵਰ ਨਾਲ ਗੋ*ਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਮਿਲੀ ਜਾਣਕਾਰੀ….ਹੋਰ ਪੜੋ

ਵਿਧਾਨ ਸਭਾ ਸਕੱਤਰੇਤ ਵੱਲੋਂ ਖਾਲੀ ਐਲਾਨੀ ਗਈ ਲੁਧਿਆਣਾ ਪੱਛਮੀ ਸੀਟ

ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖਾਲੀ ਐਲਾਨ ਦਿੱਤਾ ਹੈ। ਇਸ ਸਬੰਧ ਵਿਚ ਸਕੱਤਰੇਤ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੀਟ ‘ਤੇ ਜ਼ਿਮਨੀ ਚੋਣਾਂ ਕਰਵਾਈਆਂ….ਹੋਰ ਪੜੋ

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ 18-01-2025

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ 18-01-2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ

ਸ਼ਨਿਚਰਵਾਰ, ੫ ਮਾਘ (ਸੰਮਤ ੫੫੬ ਨਾਨਕਸ਼ਾਹੀ)

18-01-2025
ਸਲੋਕੁ ਮ: ੩ ॥

 

ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮ: ੩ ॥ ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ ਪਉੜੀ ॥ ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥

ਸ਼ਨਿਚਰਵਾਰ, ੫ ਮਾਘ (ਸੰਮਤ ੫੫੬ ਨਾਨਕਸ਼ਾਹੀ)

(ਅੰਗ : ੬੫੧)

ਪੰਜਾਬੀ ਵਿਆਖਿਆ:

ਸਲੋਕੁ ਮ: ੩ ॥

 

ਮੋਹ-ਰੂਪ ਉਥਾਰੇ ਦੇ ਦੱਬੇ ਹੋਏ ਹੇ ਭਾਈ! ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ ਨਾਮ ਜਪਣ ਦਾ ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ; ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈਂ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੇ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ ਜੀਵ ਸਤਿਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਵਿਚ ਸੜਨ ਤੋਂ ਬਚਦੇ ਹਨ।੧। ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ-ਰੂਪੀ ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ ਹਿਰਦੇ-ਰੂਪ ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ। ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਉਸ ਨੂੰ ਆਪਣੇ ਨਾਲ ਮਿਲਾਇਆ ਹੈ।੨। ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਮਿਹਰ ਹੀ ਕਰੇ। ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ; ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ-ਘਰ ਫਿਰਦੇ ਹਨ। ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ। ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰਕੇ ਸਤਿਗੁਰੂ ਨੂੰ ਮਿਲਾ।੨੩।

 

ਸਕਾਰਾਤਮਕ ਸੋਚ

0
Like a man without a lock without a key In the same way, God does not make anyone

ਜਿਵੇਂ ਇਨਸਾਨ ਕੋਈ ਤਾਲਾ ਬਿਨ੍ਹਾਂ ਚਾਬੀ ਤੋਂ
ਨਹੀਂ ਬਣਾਉਂਦਾ ਉਸੇ ਤਰ੍ਹਾਂ ਪਰਮਾਤਮਾ ਨੇ ਕੋਈ
ਅਜਿਹੀ ਮੁਸ਼ਕਿਲ ਨਹੀਂ ਬਣਾਈ ਜਿਸਦਾ ਕੋਈ ਹੱਲ ਨਾ ਹੋਵੇ

ਦੁਨੀਆਂ ਕੀ ਸੋਚਦੀ ਏ ਤੇਰੇ ਬਾਰੇ ਇਸਦੀ ਚਿੰਤਾ ਨਾ ਕਰ ਪਰਮਾਤਮਾ ਕੀ ਸੋਚਦਾ ਤੇਰੇ ਬਾਰੇ ਇਸਦੀ ਫ਼ਿਕਰ ਕਰ

0
What does the world think about you? Don't worry about it Think about what God thinks about you

ਦੁਨੀਆਂ ਕੀ ਸੋਚਦੀ ਏ ਤੇਰੇ ਬਾਰੇ
ਇਸਦੀ ਚਿੰਤਾ ਨਾ ਕਰ
ਪਰਮਾਤਮਾ ਕੀ ਸੋਚਦਾ ਤੇਰੇ ਬਾਰੇ ਇਸਦੀ ਫ਼ਿਕਰ ਕਰ

ਸਾਲ ਪਹਿਲਾਂ ਅਮਰੀਕਾ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਖ਼ੁਦ ਨੂੰ ਮਾਰ ਲਈ ਗ਼ੋ+ਲੀ || News of Punjab

0
A Punjabi youth shot himself after returning from America a year ago

ਸਾਲ ਪਹਿਲਾਂ ਅਮਰੀਕਾ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਖ਼ੁਦ ਨੂੰ ਮਾਰ ਲਈ ਗ਼ੋ+ਲੀ

ਇੱਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੇਟ ਇਲਾਕੇ ਦੇ ਪਿੰਡ ਗੌਂਸਗਡ਼੍ਹ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਸ਼ੁੱਕਰਵਾਰ ਨੂੰ ਆਪਣੀ ਫਾਰਚੂਨਰ ਗੱਡੀ ‘ਚ ਲਾਇਸੈਂਸੀ ਰਿਵਾਲਵਰ ਨਾਲ ਗੋ*ਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਅਰੀ ਦਾ ਕੰਮ ਕਰਦਾ ਸੀ। ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਅਰੀ ਵਿਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫਾਰਚੂਨਰ ਗੱਡੀ ਲੈ ਕੇ ਚਲਾ ਗਿਆ। ਆਪਣੇ ਪਿੰਡ ਦੇ ਹੀ ਨੇੜੇ ਸੜਕ ’ਤੇ ਉਸਨੇ ਫਾਰਚੂਨਰ ਗੱਡੀ ਵਿਚ ਆਪਣੇ ਆਪ ਨੂੰ ਗੋ+ਲੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭਿਆ ਵਿਚ ਟਕਰਾ ਕੇ ਖੇਤਾਂ ਵਿਚ ਜਾ ਗਿਰੀ।

ਫਾਰਚੂਨਰ ਗੱਡੀ ਖੰਭੇ ਨਾਲ ਟਕਰਾ ਕੇ ਖੇਤਾਂ ਵਿਚ ਜਾ ਗਿਰੀ

ਮੌਕੇ ’ਤੇ ਖੇਤਾਂ ਵਿਚ ਕੰਮ ਕਰ ਰਹੇ ਇੱਕ ਗਵਾਹ ਨੇ ਦੱਸਿਆ ਕਿ ਜਦੋਂ ਫਾਰਚੂਨਰ ਗੱਡੀ ਖੰਭੇ ਨਾਲ ਟਕਰਾ ਕੇ ਖੇਤਾਂ ਵਿਚ ਜਾ ਗਿਰੀ ਤਾਂ ਉਸ ਵਿਚੋਂ ਧੂੰਆਂ ਨਿਕਲਣ ਲੱਗ ਪਿਆ ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਲਹੂ ਲੁਹਾਨ ਡਰਾਇਵਰ ਸੀਟ ’ਤੇ ਪਿਆ ਸੀ। ਚਸ਼ਮਦੀਦ ਜਗਰੂਪ ਸਿੰਘ ਅਨੁਸਾਰ ਉਸਨੇ ਸ਼ੀਸ਼ਾ ਤੋਡ਼ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਹ ਉਸਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ ਨਿਕਲਿਆ ਪਰ ਛਾਤੀ ਵਿਚ ਗੋ+ਲੀ ਲੱਗਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਸੁਰਿੰਦਰ ਛਿੰਦਾ ਦੇ 2 ਗੋਲੀਆਂ ਲੱਗੀਆਂ ਸਨ ਜਿਸ ਵਿਚੋਂ 1 ਉਸਦੀ ਲੱਤ ਤੇ ਦੂਜੀ ਉਸਦੀ ਛਾਤੀ ਤੋਂ ਆਰਪਾਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : 13 ਸਾਲ ਬਾਅਦ Virat Kohli ਖੇਡਣ ਜਾ ਰਹੇ ਹਨ ਰਣਜੀ ਟ੍ਰਾਫੀ ! Champions Trophy 2025 ਤੋਂ ਪਹਿਲਾਂ ਫਾਰਮ ‘ਚ ਵਾਪਸੀ ‘ਤੇ ਹੈ ਨਜ਼ਰ

ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ

ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ, ਡੀਐੱਸਪੀ (ਡੀ) ਸੁਖਪ੍ਰੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਿਸ ਵਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਮ੍ਰਿਤਕ ਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੱਚਾ ਛੱਡ ਗਿਆ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਛਿੰਦਾ ਦਾ ਲਾਇਸੈਂਸੀ ਅਸਲਾ ਗੰਨ ਹਾਊਸ ਵਿਚ ਜਮ੍ਹਾ ਸੀ ਜਿਸ ਨੂੰ ਉਹ ਅੱਜ ਹੀ ਲੈ ਕੇ ਆਇਆ ਸੀ। ਗੱਡੀ ਵਿਚ ਨਵੇਂ ਕਾਰਤੂਸ ਵੀ ਪਏ ਸਨ ਤੇ ਪੁਲਿਸ ਅਨੁਸਾਰ ਇਹ ਅੱਜ ਹੀ ਨਵੇਂ ਖਰੀਦੇ ਲੱਗਦੇ ਹਨ ਜਿਸ ਦੀ ਜਾਂਚ ਜਾਰੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

13 ਸਾਲ ਬਾਅਦ Virat Kohli ਖੇਡਣ ਜਾ ਰਹੇ ਹਨ ਰਣਜੀ ਟ੍ਰਾਫੀ ! Champions Trophy 2025 ਤੋਂ ਪਹਿਲਾਂ ਫਾਰਮ ‘ਚ ਵਾਪਸੀ ‘ਤੇ ਹੈ ਨਜ਼ਰ || Sports News

0
Virat Kohli is going to play Ranji Trophy after 13 years! Looking to return to form before Champions Trophy 2025

13 ਸਾਲ ਬਾਅਦ Virat Kohli ਖੇਡਣ ਜਾ ਰਹੇ ਹਨ ਰਣਜੀ ਟ੍ਰਾਫੀ ! Champions Trophy 2025 ਤੋਂ ਪਹਿਲਾਂ ਫਾਰਮ ‘ਚ ਵਾਪਸੀ ‘ਤੇ ਹੈ ਨਜ਼ਰ

ਬਾਰਡਰ-ਗਾਵਸਕਰ ਟਰਾਫੀ 2024-25 ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਹੁਣ ਚੈਂਪੀਅਨਸ ਟਰਾਫੀ 2025 ਤੋਂ ਪਹਿਲਾਂ ਫਾਰਮ ‘ਚ ਵਾਪਸੀ ‘ਤੇ ਹਨ। ਵਿਰਾਟ ਕੋਹਲੀ ਇਸ ਲਈ ਰਣਜੀ ਟਰਾਫੀ ਦੇ ਅਗਲੇ ਦੌਰ ‘ਚ ਖੇਡਦੇ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਰਾਟ ਕੋਹਲੀ 13 ਸਾਲ ਬਾਅਦ ਰਣਜੀ ਟਰਾਫੀ ਖੇਡਣਗੇ।

ਰਾਜਕੋਟ ‘ਚ ਦਿੱਲੀ ਦੀ ਟੀਮ ‘ਚ ਸ਼ਾਮਲ ਹੋਣਗੇ ਵਿਰਾਟ

ਦਰਅਸਲ, ਵਿਰਾਟ ਕੋਹਲੀ ਦੇ ਸੌਰਾਸ਼ਟਰ ਖਿਲਾਫ 23 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਏਲੀਟ ਗਰੁੱਪ ਡੀ ਮੈਚ ਤੋਂ ਪਹਿਲਾਂ ਦਿੱਲੀ ਦੀ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ। ਕ੍ਰਿਕਬਜ਼ ਦੀ ਰਿਪੋਰਟ ਅਨੁਸਾਰ, ਵਿਰਾਟ ਕੋਹਲੀ ਨੇ ਸੌਰਾਸ਼ਟਰ ਦੇ ਖਿਲਾਫ ਮੈਚ ਲਈ ਆਪਣੀ ਉਪਲਬਧਤਾ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ, ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਵਿਰਾਟ “ਰਾਜਕੋਟ ‘ਚ ਦਿੱਲੀ ਦੀ ਟੀਮ ‘ਚ ਸ਼ਾਮਲ ਹੋਣਗੇ ਤੇ ਟੀਮ ਨਾਲ ਟ੍ਰੇਨਿੰਗ ਲੈਣਗੇ, ਬੇਸ਼ੱਕ ਉਹ ਮੈਚ ‘ਚ ਨਾ ਖੇਡਣ। ਜੇ ਵਿਰਾਟ ਕੋਹਲੀ ਮੈਚ ਵੀ ਖੇਡਦੇ ਹਨ ਤਾਂ ਉਹ 2012 ਤੋਂ ਬਾਅਦ ਦਿੱਲੀ ਲਈ ਰਣਜੀ ਮੈਚ ਖੇਡਣਗੇ।

ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਯੋਜਨਾ ਖਿਲਾਫ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਕੀਤੀ ਪਹੁੰਚ, HC ਦੇ ਫੈਸਲੇ ‘ਤੇ ਰੋਕ

ਇਸ ਦੇ ਨਾਲ ਹੀ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ‘ਚ ਵਿਰਾਟ ਕੋਹਲੀ ਦਾ ਬੱਲਾ ਖਾਮੋਸ਼ ਰਿਹਾ। 1 ਪਾਰੀ ਤੋਂ ਇਲਾਵਾ ਉਹ ਕੁਝ ਖਾਸ ਨਹੀਂ ਕਰ ਸਕੇ। ਵਿਰਾਟ ਕੋਹਲੀ ਨੇ 5 ਟੈਸਟਾਂ ਦੀਆਂ 9 ਪਾਰੀਆਂ ‘ਚ 190 ਦੌੜਾਂ ਬਣਾਈਆਂ ਸਨ।

ਹੁਣ ਤਕ 23 ਪਾਰੀਆਂ ‘ਚ 1574 ਦੌੜਾਂ ਬਣਾ ਚੁੱਕੇ

ਰਣਜੀ ਟਰਾਫੀ ‘ਚ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰਣਜੀ ਟਰਾਫੀ ‘ਚ ਉਹ ਹੁਣ ਤਕ 23 ਪਾਰੀਆਂ ‘ਚ 1574 ਦੌੜਾਂ ਬਣਾ ਚੁੱਕੇ ਹਨ। 2009-10 ਸੀਜ਼ਨ ‘ਚ ਵਿਰਾਟ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਉਨ੍ਹਾਂ 3 ਮੈਚਾਂ ‘ਚ 374 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਨੇ 2006 ‘ਚ ਘਰੇਲੂ ਰੈੱਡ ਬਾਲ ਕ੍ਰਿਕਟ ‘ਚ ਡੈਬਿਊ ਕੀਤਾ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਕਰੋੜਾ ਕਿਸਾਨਾਂ ਲਈ ਕੇਂਦਰ ਸਰਕਾਰ ਲਿਆ ਰਹੀ ਨਵੀਂ ਸਕੀਮ ! || National News

0
Great news for farmers, the central government is bringing a new scheme for crores of farmers!

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਕਰੋੜਾ ਕਿਸਾਨਾਂ ਲਈ ਕੇਂਦਰ ਸਰਕਾਰ ਲਿਆ ਰਹੀ ਨਵੀਂ ਸਕੀਮ !

ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜਲਦ ਹੀ ਵੱਡਾ ਤੋਹਫ਼ਾ ਮਿਲ ਸਕਦਾ ਹੈ | ਪਹਿਲੀ ਵਾਰ ਕੇਂਦਰ ਸਰਕਾਰ ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਲਦੀ ਦੇ ਨਿਰਯਾਤ ਨੂੰ ਵਧਾਉਣ ਦੇ ਉਦੇਸ਼ ਨਾਲ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਹਲਦੀ ਬੋਰਡ ਲਈ ਇੱਕ ਵੱਖਰਾ ਬਜਟ ਅਲਾਟ ਕੀਤਾ ਜਾ ਸਕਦਾ ਹੈ। ਹਲਦੀ ਬੋਰਡ ਦੇ ਲਾਂਚ ਮੌਕੇ ਬੋਲਦਿਆਂ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਬੋਰਡ ਦਾ ਬਜਟ ਮੌਜੂਦਾ ਮਸਾਲੇ ਬੋਰਡ ਤੋਂ ਵੱਖਰਾ ਕੀਤਾ ਜਾਵੇਗਾ। ਹਲਦੀ ਬੋਰਡ ਲਈ ਇੱਕ ਵੱਖਰਾ ਬਜਟ ਅਲਾਟਮੈਂਟ 1 ਫਰਵਰੀ ਨੂੰ ਪਤਾ ਲੱਗੇਗਾ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਨਗੇ।

ਉਦੇਸ਼ ਦੁਨੀਆ ਭਰ ਵਿੱਚ ਹਲਦੀ ਦੀ ਵੱਧਦੀ ਮੰਗ ਨੂੰ ਪੂਰਾ ਕਰਨਾ

ਹਲਦੀ ਬੋਰਡ ਦਾ ਮੁੱਖ ਦਫਤਰ ਨਿਜ਼ਾਮਾਬਾਦ, ਤੇਲੰਗਾਨਾ ਵਿੱਚ ਹੋਵੇਗਾ। ਜਿਸਦਾ ਉਦੇਸ਼ ਹਲਦੀ, ਜਿਸਨੂੰ ਅਕਸਰ “ਸੁਨਹਿਰੀ ਮਸਾਲਾ” ਕਿਹਾ ਜਾਂਦਾ ਹੈ, ਦੀ ਉਤਪਾਦਕਤਾ ਅਤੇ ਸਮੁੱਚੇ ਉਤਪਾਦਨ ਨੂੰ ਵਧਾਉਣਾ ਹੈ। ਆਯੁਸ਼ ਮੰਤਰਾਲੇ ਦੇ ਅਧਿਕਾਰੀ, ਰਾਜਾਂ ਦੇ ਨਾਮਜ਼ਦ ਪ੍ਰਤੀਨਿਧੀ, ਨਿਰਯਾਤਕ ਅਤੇ ਕਿਸਾਨ ਵੀ ਬੋਰਡ ਦਾ ਹਿੱਸਾ ਹੋਣਗੇ।

ਇਹ ਵੀ ਪੜ੍ਹੋ : ਸੈਫ ਅਲੀ ਖਾਨ ਦੀ ਪਿੱਠ ‘ਚੋਂ ਨਿਕਲਿਆ 2.5 ਇੰਚ ਦਾ ਚਾਕੂ ਦਾ ਟੁਕੜਾ

ਮੰਤਰੀ ਨੇ ਕਿਹਾ ਕਿ ਭਾਰਤ ਤੋਂ ਨਿਰਯਾਤ ਵਿੱਚ ਵਾਧੇ ਦਾ ਉਦੇਸ਼ ਦੁਨੀਆ ਭਰ ਵਿੱਚ ਹਲਦੀ ਦੀ ਵੱਧਦੀ ਮੰਗ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹਲਦੀ ਬੋਰਡ ਦੇ ਗਠਨ ਨਾਲ ਹਲਦੀ ਕਿਸਾਨਾਂ ਦੀ 40 ਸਾਲ ਪੁਰਾਣੀ ਮੰਗ ਪੂਰੀ ਹੋ ਗਈ ਹੈ ਅਤੇ ਇਸ ਨਾਲ ਇਸ ਦੇ ਪ੍ਰੋਸੈਸਰਾਂ ਅਤੇ ਨਿਰਯਾਤਕਾਂ ਨੂੰ ਵੀ ਲਾਭ ਹੋਵੇਗਾ।

ਹਲਦੀ ਪ੍ਰਤੀ ਜਾਗਰੂਕਤਾ ਅਤੇ ਖਪਤ ਵਧਾਏਗਾ ਹਲਦੀ ਬੋਰਡ

ਰਾਸ਼ਟਰੀ ਹਲਦੀ ਬੋਰਡ ਹਲਦੀ ਪ੍ਰਤੀ ਜਾਗਰੂਕਤਾ ਅਤੇ ਖਪਤ ਵਧਾਏਗਾ। ਨਿਰਯਾਤ ਵਧਾਉਣ ਲਈ, ਇਹ ਅੰਤਰਰਾਸ਼ਟਰੀ ਪੱਧਰ ‘ਤੇ ਨਵੇਂ ਬਾਜ਼ਾਰ ਵਿਕਸਤ ਕਰੇਗਾ। ਬੋਰਡ ਨਵੇਂ ਉਤਪਾਦਾਂ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਮੁੱਲ-ਵਰਧਿਤ ਹਲਦੀ ਉਤਪਾਦਾਂ ਲਈ ਰਵਾਇਤੀ ਗਿਆਨ ਵਿਕਸਤ ਕਰੇਗਾ।

ਭਾਰਤ ਦੁਨੀਆ ਵਿੱਚ ਹਲਦੀ ਦਾ ਸਭ ਤੋਂ ਵੱਡਾ ਉਤਪਾਦਕ, ਖਪਤਕਾਰ ਅਤੇ ਨਿਰਯਾਤਕ ਹੈ। ਭਾਰਤ ਵਿੱਚ ਹਲਦੀ ਦੀ ਕਾਸ਼ਤ 3.24 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਸੀ ਜਿਸ ਦਾ ਉਤਪਾਦਨ 2022-23 ਵਿੱਚ 11.61 ਲੱਖ ਟਨ (ਵਿਸ਼ਵਵਿਆਪੀ ਹਲਦੀ ਉਤਪਾਦਨ ਦਾ 75 ਪ੍ਰਤੀਸ਼ਤ ਤੋਂ ਵੱਧ) ਸੀ। ਭਾਰਤ ਵਿੱਚ ਹਲਦੀ ਦੀਆਂ 30 ਤੋਂ ਵੱਧ ਕਿਸਮਾਂ ਉਗਾਈਆਂ ਜਾਂਦੀਆਂ ਹਨ ਅਤੇ ਇਹ ਦੇਸ਼ ਦੇ 20 ਤੋਂ ਵੱਧ ਰਾਜਾਂ ਵਿੱਚ ਉਗਾਈ ਜਾਂਦੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸੈਫ ਅਲੀ ਖਾਨ ਦੀ ਪਿੱਠ ‘ਚੋਂ ਨਿਕਲਿਆ 2.5 ਇੰਚ ਦਾ ਚਾਕੂ ਦਾ ਟੁਕੜਾ || Entertainment News

0
A 2.5 inch piece of knife came out of Saif Ali Khan's back

ਸੈਫ ਅਲੀ ਖਾਨ ਦੀ ਪਿੱਠ ‘ਚੋਂ ਨਿਕਲਿਆ 2.5 ਇੰਚ ਦਾ ਚਾਕੂ ਦਾ ਟੁਕੜਾ

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲਾ ਹੋਇਆ ਹੈ | ਜਿਸ ਤੋਂ ਬਾਅਦ ਇਹ ਵਿਸ਼ਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ | ਹਾਲ ਹੀ ‘ਚ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਸੈਫ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਹੈਲਥ ਬੁਲੇਟਿਨ ਜਾਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਭਿਨੇਤਾ ਤੇਜ਼ੀ ਨਾਲ ਠੀਕ ਹੋ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਆਈਸੀਯੂ ਤੋਂ ਸਪੈਸ਼ਲ ਬੋਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਡਾਕਟਰਾਂ ਨੇ ਦੱਸਿਆ ਕਿ ਸੈਫ ਦੀ ਰੀੜ੍ਹ ਦੀ ਹੱਡੀ ਦੇ ਕੋਲ ਚਾਕੂ ਦਾ 2.5 ਇੰਚ ਲੰਬਾ ਟੁਕੜਾ ਮਿਲਿਆ ਹੈ ਅਤੇ ਜੇਕਰ ਇਹ ਥੋੜ੍ਹਾ ਹੋਰ ਡੂੰਘਾ ਹੁੰਦਾ ਤਾਂ ਖ਼ਤਰਾ ਹੋ ਸਕਦਾ ਸੀ। ਨਿਊਜ਼ 18 ਕੋਲ ਸੈਫ ਦੇ ਸਰੀਰ ਤੋਂ 2.5 ਇੰਚ ਲੰਬੇ ਚਾਕੂ ਦੇ ਟੁਕੜੇ ਦੀ ਤਸਵੀਰ ਹੈ। ਉੱਥੇ ਹੀ ਜਾਂਚ ਦੌਰਾਨ ਸੈਫ ਦੇ ਘਰੋਂ ਇੱਕ ਤਲਵਾਰ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਜ਼ਬਰਦਸਤੀ ਵਿਆਹ ‘ਤੇ ਸੁਣਾਇਆ ਵੱਡਾ ਫ਼ੈਸਲਾ, ਪਤਨੀ ਨੂੰ ਗੁਜ਼ਾਰੇ ਦਾ ਨਹੀਂ ਮੰਨਿਆ ਹੱਕਦਾਰ ; ਪੜ੍ਹੋ ਪੂਰਾ ਮਾਮਲਾ

ਜ਼ਖਮ ਤੋਂ 2.5 ਇੰਚ ਦਾ ਬਲੇਡ ਕੱਢ ਦਿੱਤਾ

ਸਰਜਰੀ ਤੋਂ ਬਾਅਦ ਡਾਕਟਰਾਂ ਨੇ ਸੈਫ ਅਲੀ ਖਾਨ ਦੇ ਜ਼ਖਮ ਤੋਂ 2.5 ਇੰਚ ਦਾ ਬਲੇਡ ਕੱਢ ਦਿੱਤਾ ਹੈ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਕੂ ਦਾ ਤਿੱਖਾ ਹਿੱਸਾ ਸੈਫ ਅਲੀ ਖਾਨ ਦੇ ਸਰੀਰ ‘ਚ ਦਾਖਲ ਹੋ ਗਿਆ ਸੀ, ਜਿਸ ਨੂੰ ਸਰਜਰੀ ਦੌਰਾਨ ਕੱਢ ਦਿੱਤਾ ਗਿਆ ਸੀ। ਪੁਲਿਸ ਨੇ ਚਾਕੂ ਦਾ ਟੁਕੜਾ ਬਰਾਮਦ ਕਰ ਲਿਆ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਅਦਾਕਾਰ ਦੇ ਘਰੋਂ ਇੱਕ ਪੁਰਾਣੀ ਤਲਵਾਰ ਬਰਾਮਦ ਕੀਤੀ ਹੈ। ਜੋ ਕਿ ਐਕਟਰ ਦਾ ਹੀ ਦੱਸਿਆ ਜਾਂਦਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਜੱਦੀ ਜਾਇਦਾਦ ਦਾ ਹਿੱਸਾ ਹੈ ਜਾਂ ਨਹੀਂ। ਸੈਫ, ਜੋ ਕਿ ਨਵਾਬਾਂ ਦੇ ਪਰਿਵਾਰ ਨਾਲ ਸਬੰਧਤ ਹੈ, ਹਰਿਆਣਾ ਦੇ ਪਟੌਦੀ ਪੈਲੇਸ ਸਮੇਤ ਕਈ ਪ੍ਰਾਚੀਨ ਅਤੇ ਕੀਮਤੀ ਜਾਇਦਾਦਾਂ ਦੇ ਮਾਲਕ ਹਨ।

ਅਦਾਕਾਰ ਦੀ ਹਾਲਤ ਫਿਲਹਾਲ ਸਥਿਰ

ਦੱਸ ਦੇਈਏ ਕਿ 16 ਜਨਵਰੀ ਨੂੰ ਤੜਕੇ 2:15 ਵਜੇ ਬਾਂਦਰਾ ਸਥਿਤ ਸੈਫ ਅਤੇ ਕਰੀਨਾ ਦੇ ਘਰ ‘ਚ ਚੋਰ ਦਾਖਲ ਹੋਏ ਸਨ ਅਤੇ ਘਰ ‘ਚ ਮੌਜੂਦ ਅਦਾਕਾਰਾ ਦੇ ਘਰ ਦੀ ਮਦਦਗਾਰ ‘ਤੇ ਹਮਲਾ ਕਰ ਦਿੱਤਾ ਸੀ। ਜਦੋਂ ਸੈਫ ਦਖਲ ਦੇਣ ਆਇਆ ਤਾਂ ਚੋਰ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਆਪਣੇ ਆਪ ਨੂੰ ਬਚਾਉਣ ਲਈ ਚੋਰ ਨੇ ਐਕਟਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਭਿਨੇਤਾ ਨੂੰ ਚਾਕੂ ਦੇ ਛੇ ਜ਼ਖ਼ਮ ਹੋਏ, ਜਿਨ੍ਹਾਂ ਵਿੱਚੋਂ ਦੋ ਬਹੁਤ ਗੰਭੀਰ ਸਨ ਕਿਉਂਕਿ ਉਹ ਉਸਦੀ ਰੀੜ੍ਹ ਦੀ ਹੱਡੀ ਦੇ ਨੇੜੇ ਸਨ। ਅਦਾਕਾਰ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

 

 

 

 

 

 

 

 

 

 

 

 

 

 

 

 

 

 

 

 

 

ਸੁਪਰੀਮ ਕੋਰਟ ਨੇ ਜ਼ਬਰਦਸਤੀ ਵਿਆਹ ‘ਤੇ ਸੁਣਾਇਆ ਵੱਡਾ ਫ਼ੈਸਲਾ, ਪਤਨੀ ਨੂੰ ਗੁਜ਼ਾਰੇ ਦਾ ਨਹੀਂ ਮੰਨਿਆ ਹੱਕਦਾਰ ; ਪੜ੍ਹੋ ਪੂਰਾ ਮਾਮਲਾ || National News

0
The Supreme Court pronounced a major decision on forced marriage, the wife was not considered entitled to maintenance; Read the full story

ਸੁਪਰੀਮ ਕੋਰਟ ਨੇ ਜ਼ਬਰਦਸਤੀ ਵਿਆਹ ‘ਤੇ ਸੁਣਾਇਆ ਵੱਡਾ ਫ਼ੈਸਲਾ, ਪਤਨੀ ਨੂੰ ਗੁਜ਼ਾਰੇ ਦਾ ਨਹੀਂ ਮੰਨਿਆ ਹੱਕਦਾਰ ; ਪੜ੍ਹੋ ਪੂਰਾ ਮਾਮਲਾ

ਬਿਹਾਰ ਵਿੱਚ ਜਬਰੀ ਵਿਆਹ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਹੁਣ ਦੇਸ਼ ਦੀ ਸਿਖਰਲੀ ਅਦਾਲਤ ਨੇ ਇਸ ਨਾਲ ਜੁੜੇ ਇੱਕ ਮਾਮਲੇ ਵਿੱਚ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੇ ਹਾਈ ਕੋਰਟ ਦੇ ਨਿਰਦੇਸ਼ ਨੂੰ ਰੱਦ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮਾਨਤ ਲਈ ਅਜਿਹੀਆਂ ਅਪ੍ਰਸੰਗਿਕ ਸ਼ਰਤਾਂ ਨਹੀਂ ਲਗਾਈਆਂ ਜਾ ਸਕਦੀਆਂ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐਸਵੀਐਨ ਭੱਟੀ ਦੀ ਬੈਂਚ ਨੇ ਇਹ ਹੁਕਮ ਜਾਰੀ ਕੀਤੇ।

4000 ਰੁਪਏ ਮਾਸਿਕ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼

ਉਕਤ ਮਾਮਲੇ ‘ਚ ਹਾਈ ਕੋਰਟ ਨੇ ਜ਼ਮਾਨਤ ਦੀ ਸ਼ਰਤ ਦੇ ਤੌਰ ‘ਤੇ ਵਿਅਕਤੀ ਦੀ ਪਤਨੀ ਨੂੰ 4000 ਰੁਪਏ ਮਾਸਿਕ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਇਸ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਅਦਾਲਤ ਸੀਆਰਪੀਸੀ ਦੀ ਧਾਰਾ 438 ਦੇ ਤਹਿਤ ਸ਼ਕਤੀ ਦੀ ਵਰਤੋਂ ਕਰਦੇ ਹੋਏ ਅਜਿਹੀ ਅਪ੍ਰਸੰਗਿਕ ਸ਼ਰਤ ਨਹੀਂ ਲਗਾ ਸਕਦੀ।

ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਯੋਜਨਾ ਖਿਲਾਫ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਕੀਤੀ ਪਹੁੰਚ, HC ਦੇ ਫੈਸਲੇ ‘ਤੇ ਰੋਕ

ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮਾਨਤ ਲਈ ਅਰਜ਼ੀ ਦਾਇਰ ਕਰਦੇ ਸਮੇਂ ਵਿਅਕਤੀ ‘ਤੇ ਅਜਿਹੀਆਂ ਸ਼ਰਤਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਇਹ ਯਕੀਨੀ ਹੋਵੇ ਕਿ ਅਪੀਲਕਰਤਾ ਨਿਆਂ ਤੋਂ ਭੱਜ ਨਾ ਜਾਵੇ ਅਤੇ ਕੇਸ ਦਾ ਸਾਹਮਣਾ ਨਾ ਕਰੇ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਅਪੀਲਕਰਤਾ ਨੇ ਰੱਖ-ਰਖਾਅ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਸੀ।

ਹਾਈ ਕੋਰਟ ਦੇ ਨਿਰਦੇਸ਼ ਨੂੰ ਗੈਰਵਾਜਬ ਦੱਸਦਿਆਂ ਕੀਤਾ ਰੱਦ

ਸੁਪਰੀਮ ਕੋਰਟ ਨੇ ਅਪੀਲਕਰਤਾ ਦੀ ਪਤਨੀ ਨੂੰ ਜ਼ਮਾਨਤ ਦੀ ਸ਼ਰਤ ਵਜੋਂ 4,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦੇ ਹਾਈ ਕੋਰਟ ਦੇ ਨਿਰਦੇਸ਼ ਨੂੰ ਗੈਰਵਾਜਬ ਦੱਸਦਿਆਂ ਰੱਦ ਕਰ ਦਿੱਤਾ। ਹਾਲਾਂਕਿ, ਅਦਾਲਤ ਨੇ ਅਪੀਲਕਰਤਾ ਨੂੰ ਮੁਕੱਦਮੇ ਦੌਰਾਨ ਉਪਲਬਧ ਰਹਿਣ ਲਈ ਮਜਬੂਰ ਕੀਤਾ।

ਅਪੀਲਕਰਤਾ ਦਾ ਦੋਸ਼ ਹੈ ਕਿ ਉਸ ਨੂੰ ਅਗਵਾ ਕਰਕੇ ਵਿਆਹ ਕਰਵਾ ਲਿਆ ਗਿਆ। ਉਸ ਨੇ ਵਿਆਹ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਅਪੀਲਕਰਤਾ ਦੇ ਵਕੀਲ ਨੇ ਕਿਹਾ ਕਿ 4000 ਰੁਪਏ ਦਾ ਗੁਜ਼ਾਰਾ ਭੱਤਾ ਕੋਈ ਵੱਡੀ ਰਕਮ ਨਹੀਂ ਹੈ ਪਰ ਇਹ ਜ਼ਬਰਦਸਤੀ ਵਿਆਹ ਦਾ ਮਾਮਲਾ ਹੈ।

 

 

 

 

 

 

 

 

 

 

 

 

 

 

ਆਯੁਸ਼ਮਾਨ ਭਾਰਤ ਯੋਜਨਾ ਖਿਲਾਫ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਕੀਤੀ ਪਹੁੰਚ, HC ਦੇ ਫੈਸਲੇ ‘ਤੇ ਰੋਕ || National News

0
Kejriwal government approaches Supreme Court against Ayushman Bharat Yojana, stay on HC decision

ਆਯੁਸ਼ਮਾਨ ਭਾਰਤ ਯੋਜਨਾ ਖਿਲਾਫ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਕੀਤੀ ਪਹੁੰਚ, HC ਦੇ ਫੈਸਲੇ ‘ਤੇ ਰੋਕ

ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਕੇਂਦਰੀ ਸਿਹਤ ਮੰਤਰਾਲੇ ਨਾਲ ਸਮਝੌਤੇ ‘ਤੇ ਦਸਤਖਤ ਕਰਨ ਦੇ ਹੁਕਮਾਂ ‘ਤੇ 5 ਜਨਵਰੀ ਤੱਕ ਰੋਕ ਲਗਾ ਦਿੱਤੀ ਹੈ। ਇਹ ਹੁਕਮ ਪੀਐਮ-ਆਯੂਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐਮ-ਅਭਿਮ) ਨੂੰ ਲਾਗੂ ਕਰਨ ਲਈ ਦਿੱਤਾ ਗਿਆ ਸੀ।

ਕੇਂਦਰ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ

ਮੀਡੀਆ ਰਿਪੋਰਟ ਮੁਤਾਬਕ ਜਸਟਿਸ ਬੀਆਰ ਗਵਈ ਅਤੇ ਔਗਸਟਿਨ ਜਾਰਜ ਮਸੀਹ ਦੀ ਬੈਂਚ ਨੇ ਦਿੱਲੀ ਸਰਕਾਰ ਦੀ ਪਟੀਸ਼ਨ ‘ਤੇ ਕੇਂਦਰ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਹ ਪਟੀਸ਼ਨ ਦਿੱਲੀ ਹਾਈ ਕੋਰਟ ਦੇ 24 ਦਸੰਬਰ 2024 ਦੇ ਹੁਕਮਾਂ ਵਿਰੁੱਧ ਦਾਇਰ ਕੀਤੀ ਗਈ ਸੀ। ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਦਾਲਤ ਨੂੰ ਇਸ ਪਟੀਸ਼ਨ ‘ਤੇ ਨੋਟਿਸ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ‘ਆਪ’ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ‘Emergency’ ਦੇ ਵਿਰੋਧ ਵਿਚਾਲੇ ਕੰਗਨਾ ਰਣੌਤ ਦਾ ਆਇਆ ਪਹਿਲਾਂ ਬਿਆਨ

ਫੰਡਾਂ ਅਤੇ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ

ਸਿੰਘਵੀ ਨੇ ਸਵਾਲ ਕੀਤਾ ਕਿ ਹਾਈ ਕੋਰਟ ਮੈਨੂੰ (ਦਿੱਲੀ ਸਰਕਾਰ) ਨੂੰ ਨੀਤੀਗਤ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਐਮਓਯੂ ਸਾਈਨ ਕਰਨ ਲਈ ਕਿਵੇਂ ਮਜਬੂਰ ਕਰ ਸਕਦੀ ਹੈ? ਦਿੱਲੀ ਸਰਕਾਰ ਦੀ ਪਟੀਸ਼ਨ ਐਡਵੋਕੇਟ ਤਲਹਾ ਅਬਦੁਲ ਰਹਿਮਾਨ ਰਾਹੀਂ ਦਾਇਰ ਕੀਤੀ ਗਈ ਸੀ। ਹਾਈ ਕੋਰਟ ਨੇ ਪਿਛਲੇ ਸਾਲ 24 ਦਸੰਬਰ ਨੂੰ ਦਿੱਤੇ ਆਪਣੇ ਹੁਕਮ ਵਿੱਚ ਦਸੰਬਰ 2024 ਵਿੱਚ ਹੋਈ ਮੀਟਿੰਗ ਦੇ ਮਿੰਟਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਦਿੱਲੀ ਵਾਸੀਆਂ ਨੂੰ ਇਸ ਤਹਿਤ ਮਿਲਣ ਵਾਲੇ ਫੰਡਾਂ ਅਤੇ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ, ਇਸ ਲਈ ਪੀਐਮ-ਅਭਿਮ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

33 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੇ

ਹਾਈ ਕੋਰਟ ਨੇ ਕਿਹਾ ਕਿ ਦਿੱਲੀ ਵਿੱਚ ਪੀਐਮ-ਅਭਿਮ ਨੂੰ ਲਾਗੂ ਨਾ ਕਰਨਾ ਉਚਿਤ ਨਹੀਂ ਹੋਵੇਗਾ ਜਦੋਂ 33 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੇ ਹਨ।ਹਾਈ ਕੋਰਟ ਨੇ ਨਿਰਦੇਸ਼ ਦਿੱਤਾ, “ਕਿਉਂਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਜੀਐਨਸੀਟੀਡੀ ਵਿਚਕਾਰ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਜਾਣੇ ਹਨ, ਇਸ ਲਈ ਇਸ ਐਮਓਯੂ ‘ਤੇ 5 ਜਨਵਰੀ, 2025 ਤੱਕ ਦਸਤਖਤ ਕੀਤੇ ਜਾਣੇ ਚਾਹੀਦੇ ਹਨ।”

ਹਾਈ ਕੋਰਟ ਨੇ ਅੱਗੇ ਕਿਹਾ, “ਇਸ ਸਹਿਮਤੀ ਪੱਤਰ ‘ਤੇ ਕਿਸੇ ਵੀ ਆਦਰਸ਼ ਚੋਣ ਜ਼ਾਬਤੇ ਦੀ ਪਰਵਾਹ ਕੀਤੇ ਬਿਨਾਂ ਹਸਤਾਖਰ ਕੀਤੇ ਜਾਣਗੇ, ਕਿਉਂਕਿ ਇਹ ਅਦਾਲਤ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਹ ਦਿੱਲੀ ਦੇ ਨਾਗਰਿਕਾਂ ਦੇ ਫਾਇਦੇ ਲਈ ਹੈ।”