Home Blog Page 1233

ਪੰਜਾਬ ਦੇ ਇਸ ਸ਼ਹਿਰ ਵਿੱਚ ਛੁੱਟੀ ਦਾ ਹੋਇਆ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ || Punjab Update

0
A holiday has been announced in this city of Punjab, liquor shops will remain closed along with schools and colleges

ਪੰਜਾਬ ਦੇ ਇਸ ਸ਼ਹਿਰ ਵਿੱਚ ਛੁੱਟੀ ਦਾ ਹੋਇਆ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਕੱਲ੍ਹ ਯਾਨੀ 10 ਸਤੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਹੋਣ ਕਰਕੇ ਬਟਾਲਾ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਦਿਨ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਇਸ ਦਿਨ ਬਾਹਰੋਂ ਆਉਣ ਜਾਂ ਸਥਾਨਕ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਖਾਸ ਪ੍ਰਬੰਧ ਕੀਤੇ ਜਾਣਗੇ।

ਇਨ੍ਹਾਂ ਸਮਾਗਮਾਂ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਵੱਲੋਂ ਸਿਵਲ ਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਵਿਆਹ ਪੁਰਬ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਚਾਰ-ਵਟਾਂਦਰਾ ਕੀਤਾ

ਇਸ ਮੌਕੇ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ, ਡਾ. ਸ਼ਾਇਰੀ ਭੰਡਾਰੀ ਐੱਸ.ਡੀ.ਐੱਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਅਤੇ ਜਸਵੰਤ ਕੌਰ ਐੱਸ.ਪੀ (ਐੱਚ) ਬਟਾਲਾ, ਜਗਤਾਰ ਸਿੰਘ ਤਹਿਸੀਲਦਾਰ ਅਤੇ ਵੱਖ-ਵੱਖ ਵਿਭਾਗਾਂ ਅਧਿਕਾਰੀ ਮੌਜੂਦ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨਾਲ ਵੀ ਵਿਆਹ ਪੁਰਬ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਚਾਰ-ਵਟਾਂਦਰਾ ਕੀਤਾ।

ਇਹ ਵੀ ਪੜ੍ਹੋ : ਬੰਗਾਲ ਦੀ ਖਾੜੀ ‘ਚ ਵਧੀ ਹਲਚਲ, 12 ਸਤੰਬਰ ਤੱਕ ਬਣਿਆ ਖਤਰਾ

ਸੰਗਤਾਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਤ

ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ 10 ਸਤੰਬਰ ਨੂੰ ਵਿਆਹ ਪੁਰਬ ਸਮਾਗਮ ਵਾਲੇ ਦਿਨ ਅਤੇ ਉਸ ਤੋਂ ਇਕ ਦਿਨ ਪਹਿਲਾਂ 9 ਸਤੰਬਰ ਨੂੰ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਪਹੁੰਚ ਰਹੇ ਨਗਰ ਕੀਰਤਨ ਸਬੰਧੀ ਸਬੰਧਤ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਵਿਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਉਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਤਾਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ।

 

 

 

 

 

 

 

 

 

 

 

 

ਬੰਗਾਲ ਦੀ ਖਾੜੀ ‘ਚ ਵਧੀ ਹਲਚਲ, 12 ਸਤੰਬਰ ਤੱਕ ਬਣਿਆ ਖਤਰਾ || Latest Update

0
There is increased commotion in the Bay of Bengal, there is a threat till September 12

ਬੰਗਾਲ ਦੀ ਖਾੜੀ ‘ਚ ਵਧੀ ਹਲਚਲ, 12 ਸਤੰਬਰ ਤੱਕ ਬਣਿਆ ਖਤਰਾ

ਦੱਖਣ-ਪੱਛਮੀ ਮੌਨਸੂਨ ਦੇ ਸਰਗਰਮ ਹੋਣ ਤੋਂ ਬਾਅਦ, ਦੇਸ਼ ਦੇ ਪਹਾੜੀ ਅਤੇ ਮੈਦਾਨੀ ਹਿੱਸਿਆਂ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਕਈ ਵਾਰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ‘ਚ ਗੜਬੜੀ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਗੁਜਰਾਤ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਵਰਗੇ ਰਾਜਾਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ।

ਇੱਕ ਡੂੰਘਾ ਦਬਾਅ ਬਣਿਆ

ਹੜ੍ਹ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਨੇ ਵਿਆਪਕ ਨੁਕਸਾਨ ਕੀਤਾ ਹੈ। ਹੁਣ ਇੱਕ ਵਾਰ ਫਿਰ ਬੰਗਾਲ ਦੀ ਖਾੜੀ ਦਾ ਮੂਡ ਬਦਲ ਰਿਹਾ ਹੈ। ਇੱਕ ਡੂੰਘਾ ਦਬਾਅ ਬਣ ਗਿਆ ਹੈ, ਜੋ ਸੋਮਵਾਰ (9 ਸਤੰਬਰ 2024) ਰਾਤ ਨੂੰ ਪੱਛਮੀ ਬੰਗਾਲ ਅਤੇ ਉੜੀਸਾ ਦੇ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਤੋਂ ਡਾਕਟਰ ਹੜਤਾਲ ‘ਤੇ, 11 ਵਜੇ ਤੱਕ ਨਹੀਂ ਖੁੱਲ੍ਹੇਗੀ OPD

ਬਹੁਤ ਭਾਰੀ ਮੀਂਹ ਦੀ ਸੰਭਾਵਨਾ

ਇਸ ਕਾਰਨ ਪੱਛਮੀ ਬੰਗਾਲ ਅਤੇ ਉੜੀਸਾ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦਾ ਅਸਰ ਬਿਹਾਰ ਅਤੇ ਝਾਰਖੰਡ ਵਿੱਚ ਵੀ ਦੇਖਿਆ ਜਾ ਸਕਦਾ ਹੈ।

 

 

 

 

 

 

 

 

 

 

 

ਪੰਜਾਬ ‘ਚ ਅੱਜ ਤੋਂ ਡਾਕਟਰ ਹੜਤਾਲ ‘ਤੇ, 11 ਵਜੇ ਤੱਕ ਨਹੀਂ ਖੁੱਲ੍ਹੇਗੀ OPD || Punjab Update

0
OPD will not open till 11 o'clock on doctor strike in Punjab from today

ਪੰਜਾਬ ‘ਚ ਅੱਜ ਤੋਂ ਡਾਕਟਰ ਹੜਤਾਲ ‘ਤੇ, 11 ਵਜੇ ਤੱਕ ਨਹੀਂ ਖੁੱਲ੍ਹੇਗੀ OPD

ਪੰਜਾਬ ‘ਚ ਅੱਜ ਤੋਂ ਡਾਕਟਰ ਹੜਤਾਲ ‘ਤੇ ਜਾ ਰਹੇ ਹਨ | ਸ਼ਨੀਵਾਰ ਦੇਰ ਸ਼ਾਮ ਸਰਕਾਰ ਵੱਲੋਂ ਡਾਕਟਰਾਂ ਨੂੰ ਮਨਾਉਣ ਲਈ ਵਿਸਵਾਸ਼ ਨਾਲ ਭਰਿਆ ਇੱਕ ਪੱਤਰ ਸੌਂਪਿਆਂ ਗਿਆ ਸੀ | ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਸਟ੍ਰਾਇਕ ਵਾਪਸ ਤਾਂ ਨਹੀਂ ਲਈ ਪਰ ਉਹਨਾਂ ਨੇ ਪ੍ਰਦਰਸ਼ਨ ਨੂੰ ਤਿੰਨ ਚਰਨਾਂ ‘ਚ ਵੰਡ ਦਿੱਤਾ ਹੈ | ਜਿਸਦੇ ਚੱਲਦਿਆਂ ਅੱਜ ਤੋਂ ਸਰਕਾਰੀ ਹਸਪਤਾਲਾਂ ‘ਚ ਦੁਪਹਿਰ 11 ਵਜੇ ਤੱਕ OPD ਨਹੀਂ ਚਲੇਗੀ |

9 ਸਤੰਬਰ ਨੂੰ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ

ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਦੇ ਬਾਅਦ ਵੀ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਸਤੰਬਰ ਨੂੰ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ | 11 ਸਤੰਬਰ ਨੂੰ ਡਾਕਟਰਾਂ ਤੇ ਸਰਕਾਰ ਵਿਚਕਾਰ ਬੈਠਕ ਵੀ ਹੋਣ ਵਾਲੀ ਹੈ | ਕੈਬਿਨਟ ਸਬ ਕਮੇਟੀ ਦੇ ਨਾਲ ਬੈਠਕ ‘ਚ ਸਾਰੀਆਂ ਮੰਗਾਂ ‘ਤੇ ਵਿਚਾਰ ਕੀਤਾ ਜਾਵੇਗਾ | ਐਸੋਸੀਏਸ਼ਨ ਹਸਪਤਾਲ ‘ਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਇਹ ਅੰਦੋਲਨ ਕਰ ਰਹੇ ਹਨ |

ਹੜਤਾਲ ਨੂੰ ਤਿੰਨ ਚਰਨਾਂ ‘ਚ ਵੰਡਿਆ ਗਿਆ

ਦੱਸ ਦਈਏ ਕਿ ਬਠਿੰਡਾ ਵਿੱਚ ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਮਰੀਜ਼ਾਂ ਨੂੰ ਪਰਚੇ ਵੰਡ ਕੇ ਜਿੱਥੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। ਉੱਥੇ ਹੀ 9 ਸਤੰਬਰ ਤੋਂ ਹੜਤਾਲ ’ਤੇ ਜਾਣ ਸਬੰਧੀ ਵੀ ਜਾਗਰੂਕ ਕੀਤਾ ਤਾਂ ਜੋ ਮਰੀਜ਼ ਪਰੇਸ਼ਾਨ ਜਾਂ ਖੱਜਲ ਖੁਆਰ ਨਾ ਹੋਣ। ਇਸ ਤੋਂ ਇਲਾਵਾ ਡਾਕਟਰਾਂ ਨੇ ਹੜਤਾਲ ਨੂੰ ਤਿੰਨ ਚਰਨਾਂ ‘ਚ ਵੰਡ ਦਿੱਤਾ ਹੈ | ਪਹਿਲਾਂ ਚਰਨ 9 ਤੋਂ 11 ਸਤੰਬਰ ਤੱਕ ਚੱਲੇਗਾ | ਇਸ ਦੌਰਾਨ ਸਵੇਰ 8 ਵਜੇ ਤੋਂ 11 ਵਜੇ ਤੱਕ OPD ਸੇਵਾਵਾਂ ਨਹੀਂ ਚੱਲਣਗੀਆਂ |

ਦੂਜਾ ਚਰਨ 12 ਤੋਂ 15 ਸਤੰਬਰ ਤੱਕ

ਦੂਜਾ ਚਰਨ 12 ਤੋਂ 15 ਸਤੰਬਰ ਤੱਕ ਹੋਵੇਗਾ | ਜਿਸ ‘ਚ OPD ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ | ਉੱਥੇ ਹਿ 16 ਸਤੰਬਰ ਤੋਂ ਬਾਅਦ ਤੀਜਾ ਚਰਨ ਹੋਵੇਗਾ | ਇਸ ‘ਚ ਡਾਕਟਰ OPD ਦੇ ਨਾਲ -ਨਾਲ ਮੈਡੀਕੋ ਲੀਗਲ ਕਰਨ ਤੋਂ ਵੀ ਮਨ੍ਹਾ ਕਰ ਦੇਣਗੇ |

ਇਹ ਵੀ ਪੜ੍ਹੋ : ਪੰਜਾਬ ਟ੍ਰੈਫ਼ਿਕ ਪੁਲਿਸ ਹੋਈ ਹਾਈ-ਟੈੱਕ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਵਾਰ ਵਾਰ ਚੱਕਰ

ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ

ਡਾਕਟਰਾਂ ਦੀ ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਡਾਕਟਰਾਂ ਦੀ ਸੁਰੱਖਿਆ ਸਬੰਧੀ ਕਮੇਟੀਆਂ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਸਬੰਧੀ ਕਮੇਟੀ ਬਣਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ।

 

 

ਪੰਜਾਬ ਟ੍ਰੈਫ਼ਿਕ ਪੁਲਿਸ ਹੋਈ ਹਾਈ-ਟੈੱਕ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਵਾਰ ਵਾਰ ਚੱਕਰ || Punjab Update

0
Punjab Traffic Police has become hi-tech, offices will not have to be circled again and again

ਪੰਜਾਬ ਟ੍ਰੈਫ਼ਿਕ ਪੁਲਿਸ ਹੋਈ ਹਾਈ-ਟੈੱਕ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਵਾਰ ਵਾਰ ਚੱਕਰ

ਪੰਜਾਬ ਦੀ ਟ੍ਰੈਫ਼ਿਕ ਪੁਲਿਸ ਹੁਣ ਹੋਰ ਵੀ ਹਾਈ-ਟੈੱਕ ਹੋ ਗਈ ਹੈ | ਦਰਅਸਲ, ਬਠਿੰਡਾ ਪੁਲਿਸ ਹੁਣ ਨਵੇਂ ਵਾਹਨਾਂ ਦੇ ਨਾਲ ਆਧੁਨਿਕ ਮਸ਼ੀਨਰੀ ਨਾਲ ਲੈਸ ਹੋ ਗਈ ਹੈ। ਅੱਜ ਦੇ ਦੌਰ ’ਚ ਚਲਾਨ ਕਾਗਜ਼ਾਂ ’ਤੇ ਨਹੀਂ ਹੁੰਦਾ ਅਤੇ ਨਵੀਂ ਤਕਨੀਕ ਨਾਲ ਮੌਕੇ ’ਤੇ ਹੀ ਚਲਾਨ ਭਰਿਆ ਜਾ ਸਕਦਾ ਹੈ।

ਲੋਕਾਂ ਦੀ ਸੁਰੱਖਿਆ ਲਈ 112 ਨੰਬਰ ਹੈਲਪ ਲਾਈਨ ਕੀਤਾ ਹੋਇਆ ਜਾਰੀ

ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ 112 ਨੰਬਰ ਹੈਲਪ ਲਾਈਨ ਤਹਿਤ ਐਨ.ਐਚ. ਨੰ. -7 ਬਠਿੰਡਾ ਚੰਡੀਗੜ੍ਹ ਰੋਡ ’ਤੇ ਪੁਲੀਸ ਫੋਰਸ ਤਾਇਨਾਤ ਕਰਕੇ ਉਨ੍ਹਾਂ ਨੂੰ ਚਲਾਨ ਕੱਟਣ ਦੇ ਸਾਰੇ ਅਧਿਕਾਰ ਦਿੱਤੇ ਹਨ ਅਤੇ ਆਨ-ਲਾਈਨ ਭੁਗਤਾਨ ਲਈ ਉਪਰਕਰਣ ਵੀ ਦਿੱਤੇ ਹਨ। ਇਹ ਨਵੇਂ ਉਪਕਰਣ ਆਧੁਨਿਕ ਐਪਲੀਕੇਸ਼ਨਾਂ ਨਾਲ ਲੈਸ ਹਨ, ਜਿਸ ਕਾਰਨ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ

ਲੋਕਾਂ ਹੁਣ ਵਾਰ-ਵਾਰ ਆਰ. ਟੀ. ਓ. (RTO) ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ, ਇਸ ਦੇ ਨਾਲ ਹੀ ਖੱਜਲ-ਖੁਆਰੀ ਦੇ ਨਾਲ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਅਜਿਹਾ ਹੀ ਨਜ਼ਾਰਾ ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਭੁੱਚੋ ਮੰਡੀ ਕੋਲ ਨਜ਼ਰ ਆਇਆ, ਜਿੱਥੇ ਪੁਲਿਸ ਮੁਲਾਜ਼ਮ ਵਿਸ਼ੇਸ਼ ਮੁਹਿੰਮ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨ-ਲਾਈਨ ਚਲਾਣ ਦਾ ਭੁਗਤਾਨ ਕਰ ਰਹੇ ਸਨ।

iPhone 16 ਦੇ ਲਾਂਚ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਦਿੱਤਾ ਤੋਹਫਾ || Latest News

0

iPhone 16 ਦੇ ਲਾਂਚ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਦਿੱਤਾ ਤੋਹਫਾ

ਜਦੋਂ ਵੀ ਕੋਈ ਨਵਾਂ ਆਈਫੋਨ ਲਾਂਚ ਹੁੰਦਾ ਹੈ ਤਾਂ ਪੁਰਾਣੇ ਆਈਫੋਨ ਦੀ ਕੀਮਤ ਅਚਾਨਕ ਘੱਟ ਜਾਂਦੀ ਹੈ। ਇਸ ਸਾਲ iPhone 16 Series ਨੂੰ ਲੈ ਕੇ ਯੂਜ਼ਰਜ਼ ਦਾ ਕ੍ਰੇਜ਼ ਰੁਕ ਨਹੀਂ ਰਿਹਾ ਹੈ ਕਿ ਲਾਂਚ ਹੋਣ ਤੋਂ ਪਹਿਲਾਂ ਹੀ 2023 ਦੀ ਮਸ਼ਹੂਰ iPhone 15 Series ਦੀਆਂ ਕੀਮਤਾਂ ‘ਚ ਕਮੀ ਆ ਗਈ ਹੈ। ਜੀ ਹਾਂ, ਇਹ ਆਈਫੋਨ ਖਰੀਦਣ ਦਾ ਵਧੀਆ ਮੌਕਾ ਹੋ ਸਕਦਾ ਹੈ। iPhone 15 Pro Max ਰਿਲਾਇੰਸ ਡਿਜੀਟਲ ਸਟੋਰ ‘ਤੇ ਸਸਤਾ ਉਪਲਬਧ ਹੈ। ਕੱਲ੍ਹ ਨਵਾਂ ਆਈਫੋਨ ਲਾਂਚ ਹੋ ਰਿਹਾ ਹੈ, ਇਸ ਤੋਂ ਪਹਿਲਾਂ iPhone 15 Pro Max ਨੂੰ ਘੱਟ ਕੀਮਤ ‘ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

ਪੰਜਾਬ ‘ਚ 9 ਸਤੰਬਰ ਤੋਂ ਡਾਕਟਰ ਹੜਤਾਲ ‘ਤੇ || Latest News

iPhone 15 Pro Max ਦੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਸ ਫੋਨ ਦਾ 256GB ਮਾਡਲ 1,59,900 ਰੁਪਏ ਵਿੱਚ ਲਿਆਂਦਾ ਗਿਆ ਸੀ। ਹੁਣ ਇਸ ਮਾਡਲ ਦੀ ਕੀਮਤ 137,990 ਰੁਪਏ ‘ਤੇ ਆ ਗਈ ਹੈ। ਮਤਲਬ ਫੋਨ ‘ਤੇ ਕੁੱਲ 21,910 ਰੁਪਏ ਬਚਾਉਣ ਦਾ ਮੌਕਾ ਮਿਲੇਗਾ।

6000 ਰੁਪਏ ਦੀ ਛੋਟ

ਇਸ ਤੋਂ ਇਲਾਵਾ ਜੇ ਤੁਸੀਂ ICICI Bank Credit Cards ਰਾਹੀਂ ਫ਼ੋਨ ਖਰੀਦਦੇ ਹੋ ਤਾਂ ਤੁਹਾਨੂੰ 5000 ਰੁਪਏ ਦੀ ਛੋਟ ਮਿਲੇਗੀ। ਜੇ ਤੁਸੀਂ AU Bank Credit Cards ਰਾਹੀਂ ਫ਼ੋਨ ਖਰੀਦਦੇ ਹੋ ਤਾਂ ਤੁਹਾਨੂੰ 6000 ਰੁਪਏ ਦੀ ਛੋਟ ਮਿਲੇਗੀ। ਤੁਸੀਂ BOB ਕ੍ਰੈਡਿਟ ਕਾਰਡ ਅਤੇ OneCard Credit Cards ‘ਤੇ 1000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ।

ਕੰਪਨੀ ਏ17 ਪ੍ਰੋ ਚਿੱਪਸੈੱਟ ਦੇ ਨਾਲ iPhone 15 Pro Max ਲਿਆਉਂਦੀ ਹੈ। ਫ਼ੋਨ ਹੁਣ ਤੱਕ ਦੇ ਸਭ ਤੋਂ ਤੇਜ਼ CPU, 6 ਕੋਰ CPU ਦੇ ਨਾਲ ਆਉਂਦਾ ਹੈ। ਪ੍ਰੋ ਮਾਡਲ ਗੇਮਿੰਗ ਲਈ ਇੱਕ ਵਧੀਆ ਡਿਵਾਈਸ ਹੈ। ਇਹ ਫੋਨ 6.7 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇਅ ਨਾਲ ਆਉਂਦਾ ਹੈ। ਇਸ ਸੀਰੀਜ਼ ਦਾ ਟਾਪ ਮਾਡਲ ਪ੍ਰੋ ਕੈਮਰਾ ਸਿਸਟਮ, 48MP ਮੁੱਖ, ਅਲਟਰਾਵਾਈਡ ਅਤੇ ਟੈਲੀਫੋਟੋ ਸੈਂਸਰਾਂ ਨਾਲ ਆਉਂਦਾ ਹੈ। ਫੋਨ 12MP ਫਰੰਟ ਕੈਮਰਾ ਨਾਲ ਆਉਂਦਾ ਹੈ।

 

 

 

ਕਾਂਗਰਸ ‘ਚ ਸ਼ਾਮਲ ਹੋਣ ‘ਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ || Today News

0

ਕਾਂਗਰਸ ‘ਚ ਸ਼ਾਮਲ ਹੋਣ ‘ਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਸ ਨੂੰ ਇਹ ਧਮਕੀ ਵਟਸਐਪ ਮੈਸੇਜ ਰਾਹੀਂ ਮਿਲੀ ਸੀ।

ਲਖਨਊ ਹਾਦਸਾ: CM ਯੋਗੀ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ, 8 ਲੋਕਾਂ ਦੀ ਹੋਈ ਮੌਤ || Today News

ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਇਕ ਸੰਦੇਸ਼ ਮਿਲਿਆ ਹੈ, ਜਿਸ ਵਿਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਾਂਗਰਸ ਨੇ ਬਜਰੰਗ ਪੂਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਬਣਾਇਆ ਹੈ।

ਜਿੱਥੇ ਸ਼ਿਕਾਇਤ ਕਰਨੀ ਹੈ ਕਰ ਲਓ, ਇਹ ਸਾਡੀ ਪਹਿਲੀ ਅਤੇ ਆਖਰੀ ਚੇਤਾਵਨੀ

ਬਜਰੰਗ ਪੂਨੀਆ ਨੂੰ ਭੇਜੇ ਗਏ ਵਟਸਐਪ ਮੈਸੇਜ ‘ਚ ਲਿਖਿਆ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇਵੋ, ਨਹੀਂ ਤਾਂ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ। ਇਹ ਸਾਡਾ ਆਖਰੀ ਸੰਦੇਸ਼ ਹੈ। ਚੋਣਾਂ ਤੋਂ ਪਹਿਲਾਂ ਦਿਖਾਵਾਂਗੇ ਕਿ ਅਸੀਂ ਕੀ ਹਾਂ। ਜਿੱਥੇ ਸ਼ਿਕਾਇਤ ਕਰਨੀ ਹੈ ਕਰ ਲਓ, ਇਹ ਸਾਡੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ। ਬਜਰੰਗ ਪੁਨੀਆ ਨੇ ਸੋਨੀਪਤ ਦੇ ਬਹਿਲਗੜ੍ਹ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਲਖਨਊ ਹਾਦਸਾ: CM ਯੋਗੀ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ, 8 ਲੋਕਾਂ ਦੀ ਹੋਈ ਮੌਤ || Today News

0

ਲਖਨਊ ਹਾਦਸਾ: CM ਯੋਗੀ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ, 8 ਲੋਕਾਂ ਦੀ ਹੋਈ ਮੌਤ

ਲਖਨਊ ‘ਚ ਵਾਪਰੇ ਤਿੰਨ ਮੰਜ਼ਿਲਾਂ ਇਮਾਰਤ ਹਾਦਸੇ ਦੇ 22 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਹੈ। ਸਨੀਫਰ ਡੌਗ ਦੀ ਮਦਦ ਨਾਲ ਟੀਮ ਮਲਬੇ ‘ਚ ਭਾਲ ਕਰ ਰਹੀ ਹੈ ਕਿ ਕਿਤੇ ਕੋਈ ਹੋਰ ਦੱਬਿਆ ਤਾਂ ਨਹੀਂ ਹੈ।

ਸਰਪੰਚ ‘ਤੇ ਹਮਲਾ ਕਰਨ ਵਾਲੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ || Punjab News

ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। 27 ਜ਼ਖਮੀ ਹਨ। ਇੱਥੇ ਸੀਐਮ ਯੋਗੀ ਐਤਵਾਰ ਨੂੰ ਲੋਕਬੰਧੂ ਹਸਪਤਾਲ ਪਹੁੰਚੇ, ਜਿਥੇ ਉਨ੍ਹਾਂ ਨੇ ਜ਼ਖਮੀਆਂ ਨੂੰ ਮਿਲਿਆ। ਹਾਦਸੇ ਬਾਰੇ ਜਾਣਕਾਰੀ ਲਈ। ਸੂਬਾ ਸਰਕਾਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਆਪਰੇਸ਼ਨ ‘ਚ ਲੱਗੇ ਹੋਏ SDRF-NDRF ਦੇ ਜਵਾਨ

100 ਤੋਂ ਵੱਧ SDRF-NDRF ਦੇ ਜਵਾਨ ਆਪਰੇਸ਼ਨ ‘ਚ ਲੱਗੇ ਹੋਏ ਹਨ। ਐਤਵਾਰ ਨੂੰ ਮੀਂਹ ਕਾਰਨ ਬਚਾਅ ਕਾਰਜ ਨੂੰ ਕਈ ਵਾਰ ਰੋਕਣਾ ਪਿਆ। ਮਲਬਾ ਇੰਨਾ ਜ਼ਿਆਦਾ ਸੀ ਕਿ ਨਾਲ ਲੱਗਦੀ ਇਮਾਰਤ ਦੀ ਕੰਧ ਨੂੰ ਕਟਰ ਨਾਲ ਕੱਟ ਕੇ ਰਸਤਾ ਬਣਾਇਆ ਗਿਆ, ਉਦੋਂ ਹੀ ਟੀਮ ਅੰਦਰ ਦਾਖਲ ਹੋ ਸਕੀ।

ਪੰਜਾਬ ‘ਚ 9 ਸਤੰਬਰ ਤੋਂ ਡਾਕਟਰ ਹੜਤਾਲ ‘ਤੇ || Latest News

0

ਪੰਜਾਬ ‘ਚ 9 ਸਤੰਬਰ ਤੋਂ ਡਾਕਟਰ ਹੜਤਾਲ ‘ਤੇ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਸਤੰਬਰ ਨੂੰ ਹੜਤਾਲ ’ਤੇ ਜਾ ਰਹੇ ਹਨ। ਮੰਗਾਂ ਸਬੰਧੀ ਭਾਵੇਂ ਕਿ ਬਾਰ ਐਸੋਸੀਏਸ਼ਨ ਦੀਆਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗ ਦਾ ਸਾਰਥਿਕ ਨਤੀਜਾ ਨਾ ਨਿਕਲਣ ਕਾਰਨ ਡਾਕਟਰਾਂ ਵੱਲੋਂ 9 ਸਤੰਬਰ ਨੂੰ ਹੜਤਾਲ ਤੇ ਜਾਣ ਦਾ ਫੈਸਲਾ ਅਟੱਲ ਰੱਖਿਆ ਹੋਇਆ ਹੈ। ਕਿਸੇ ਵੀ ਸਰਕਾਰੀ ਹਸਪਤਾਲ ‘ਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ।

ਦੱਸ ਦਈਏ ਕਿ ਬਠਿੰਡਾ ਵਿੱਚ ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਮਰੀਜ਼ਾਂ ਨੂੰ ਪਰਚੇ ਵੰਡ ਕੇ ਜਿੱਥੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। ਉੱਥੇ ਹੀ 9 ਸਤੰਬਰ ਤੋਂ ਹੜਤਾਲ ’ਤੇ ਜਾਣ ਸਬੰਧੀ ਵੀ ਜਾਗਰੂਕ ਕੀਤਾ ਤਾਂ ਜੋ ਮਰੀਜ਼ ਪਰੇਸ਼ਾਨ ਜਾਂ ਖੱਜਲ ਖੁਆਰ ਨਾ ਹੋਣ।

ਬਕਸਰ ‘ਚ ਵੱਡਾ ਰੇਲ ਹਾਦਸਾ, 2 ਹਿੱਸਿਆਂ ‘ਚ ਵੰਡੀ ਟ੍ਰੇਨ, ਹੋਇਆ ਹੰਗਾਮਾ || National News

ਇਸ ਸਬੰਧੀ ਡਾਕਟਰਾਂ ਨੇ ਦੱਸਿਆ ਕਿ ਸਿਸਟਮ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਸਰਕਾਰ ਨੂੰ ਜਾਗਰੂਕ ਕਰਨ ਲਈ ਹੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਡਾਕਟਰਾਂ ਨੂੰ ਚੰਗਾ ਮਾਹੌਲ ਨਹੀਂ ਮਿਲੇਗਾ ਤਾਂ ਉਹ ਕੰਮ ਨਹੀਂ ਕਰ ਸਕਣਗੇ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਨਹੀਂ ਮਿਲਣਗੀਆਂ।

ਵੱਡੀ ਗਿਣਤੀ ਵਿੱਚ ਡਾਕਟਰ ਨੌਕਰੀਆਂ ਛੱਡ ਕੇ ਚਲੇ ਗਏ

ਡਾਕਟਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਹੀ ਵੱਡੀ ਗਿਣਤੀ ਵਿੱਚ ਡਾਕਟਰ ਨੌਕਰੀਆਂ ਛੱਡ ਕੇ ਚਲੇ ਗਏ ਹਨ ਸੰਸਥਾ ਦੇ ਵਿੱਚੋਂ ਉਹ ਡਾਕਟਰ ਚਲੇ ਗਏ ਹਨ ਜਿਨਾਂ ਨੇ 20-20 25-25 ਸਾਲ ਕੰਮ ਕੀਤਾ ਹੈ, ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਹੀ ਉਹਨਾਂ ਤੋਂ ਨਜਾਇਜ਼ ਕੰਮ ਅਤੇ ਬੇਫਾਲਤੂ ਦੇ ਕੰਮ ਸੀ।

ਕਾਬਿਲੇਗੌਰ ਹੈ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐਮਐਸਏ) ਦੇ ਡਾਕਟਰ 9 ਸਤੰਬਰ ਨੂੰ ਹੜਤਾਲ ਕਰਨ ਲਈ ਤਿਆਰ ਹਨ। ਕਿਉਂਕਿ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ, ਇਸ ਨਾਲ ਸੂਬੇ ‘ਚ ਮੈਡੀਕਲ ਸੇਵਾਵਾਂ ‘ਤੇ ਭਾਰੀ ਅਸਰ ਪੈਣ ਦੀ ਉਮੀਦ ਹੈ। ਲੰਬੇ ਸਮੇਂ ਤੋਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਡਾਕਟਰਾਂ ਨੇ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ।

ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਕੀਤਾ ਜਾਰੀ

ਹਾਲਾਂਕਿ ਡਾਕਟਰਾਂ ਦੀ ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਡਾਕਟਰਾਂ ਦੀ ਸੁਰੱਖਿਆ ਸਬੰਧੀ ਕਮੇਟੀਆਂ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਕਮੇਟੀਆਂ ਡੀ.ਸੀ.

ਜਾਰੀ ਪੱਤਰ ਅਨੁਸਾਰ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਸਬੰਧੀ ਕਮੇਟੀ ਬਣਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ।

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ BJP ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ || Today News

0

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ BJP ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ

BJP ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਛੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਵਿੱਚ ਆਰਐਸ ਪਠਾਨੀਆ ਊਧਮਪੁਰ ਪੂਰਬੀ ਤੋਂ ਅਤੇ ਨਸੀਰ ਅਹਿਮਦ ਲੋਨ ਬਾਂਦੀਪੋਰਾ ਤੋਂ ਚੋਣ ਲੜਨਗੇ।

ਬਕਸਰ ‘ਚ ਵੱਡਾ ਰੇਲ ਹਾਦਸਾ, 2 ਹਿੱਸਿਆਂ ‘ਚ ਵੰਡੀ ਟ੍ਰੇਨ, ਹੋਇਆ ਹੰਗਾਮਾ || National News

ਕਰਨਾਹ ਸੀਟ ਤੋਂ ਮੁਹੰਮਦ ਇਦਰੀਸ ਕਰਨਾਹੀ ਨੂੰ ਟਿਕਟ ਮਿਲੀ ਹੈ। ਗੁਲਾਮ ਮੁਹੰਮਦ ਮੀਰ ਹੰਦਵਾੜਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਫਕੀਰ ਮੁਹੰਮਦ ਖਾਨ ਗੁਰੇਜ਼ ਸੀਟ ਤੋਂ ਚੋਣ ਲੜਨਗੇ। ਅਬਦੁਲ ਰਾਸ਼ਿਦ ਖਾਨ ਸੋਨਾਵਾੜੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ।

ਡਾ: ਭਾਰਤ ਭੂਸ਼ਣ ਕਠੂਆ ਸੀਟ ਤੋਂ ਚੋਣ ਲੜਨਗੇ, ਰਾਜੀਵ ਭਗਤ ਨੂੰ ਬਿਸ਼ਨਾ ਸੀਟ ਤੋਂ ਟਿਕਟ ਮਿਲੀ ਹੈ। ਪਾਰਟੀ ਨੇ ਮੜ੍ਹ ਤੋਂ ਸੁਰਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਬਹੂ ਸੀਟ ਤੋਂ ਵਿਕਰਮ ਰੰਧਾਵਾ ਨੂੰ ਟਿਕਟ ਦਿੱਤੀ ਹੈ। ਇਸ ਵਾਰ ਭਾਜਪਾ ਨੇ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੂੰ ਟਿਕਟ ਨਹੀਂ ਦਿੱਤੀ ਹੈ।

 1 ਅਕਤੂਬਰ ਨੂੰ ਹੋਵੇਗੀ ਤੀਜੇ ਪੜਾਅ ਦੀ ਵੋਟਿੰਗ

ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ ਹੋਵੇਗੀ। ਦੂਜੇ ਪੜਾਅ ਦੀ ਵੋਟਿੰਗ 25 ਸਤੰਬਰ ਨੂੰ ਹੋਵੇਗੀ। ਤੀਜੇ ਪੜਾਅ ਦੀ ਵੋਟਿੰਗ 1 ਅਕਤੂਬਰ ਨੂੰ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।