Home Blog Page 1215

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੇ ਪਦਾਰਥਾਂ ਸਮੇਤ 1 ਵਿਅਕਤੀ ਕੀਤਾ ਕਾਬੂ || Punjab Update

0
Punjab Police got a big success, 1 person was arrested along with drugs

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੇ ਪਦਾਰਥਾਂ ਸਮੇਤ 1 ਵਿਅਕਤੀ ਕੀਤਾ ਕਾਬੂ

ਪੰਜਾਬ ਵਿੱਚ ਨਿਤ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ | ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ‘ਤੇ ਕਾਬੂ ਦੀ ਪੂਰੀ ਕੋਸ਼ਿਸ਼ ਜਾਰੀ ਹੈ ਇਸੇ ਦੇ ਚੱਲਦਿਆਂ ਹੁਣ ਬਰਨਾਲਾ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਵੇਚਣ ਵਾਲੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਰੰਗੇ ਹੱਥ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਇਹ ਮਾਮਲਾ ਬਰਨਾਲਾ ਦੇ ਪਿੰਡ ਧੌਲਾ ਦਾ ਹੈ, ਜਿੱਥੇ ਪੁਲਿਸ ਨੇ ਰਵੀ ਮੈਡੀਕੋਜ਼ ਨਾਮ ਦੀ ਦੁਕਾਨ ‘ਤੇ ਕਾਰਵਾਈ ਕੀਤੀ ਹੈ ਅਤੇ ਮੈਡੀਕਲ ਸਟੋਰ ਦੇ ਮਾਲਕ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਹੈ। ਮੈਡੀਕਲ ਸਟੋਰ ਤੋਂ 1239 ਨਸ਼ੇ ਦੀਆਂ ਗੋਲੀਆਂ ਅਤੇ 4260 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ।‌ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮੈਡੀਕਲ ਸਟੋਰ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ।

ਨਸ਼ੇ ਦੀਆਂ ਗੋਲੀਆਂ ਬਰਾਮਦ

ਇਸ ਸਬੰਧੀ ਬਰਨਾਲਾ ਪੁਲਿਸ ਦੇ ਐਸਪੀ.ਡੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਨਸ਼ਾ ਵਿਰੋਧੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮੁਹਿੰਮ ਦੇ ਤਹਿਤ ਬਰਨਾਲਾ ਦੇ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਧੌਲਾ ਵਿਖੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਿੰਡ ਧੌਲਾ ‘ਚ ਰਵੀ ਮੈਡੀਕੋਜ਼ ਨਾਮ ਦੀ ਦੁਕਾਨ ਕਾਫ਼ੀ ਐਕਟਿਵ ਚੱਲ ਰਹੀ ਸੀ, ਜਿੱਥੇ ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਸਰੀਫ਼ ਖ਼ਾਨ ਦੀ ਅਗਵਾਈ ਵਿੱਚ ਐਕਸ਼ਨ ਟੀਮ ਬਣਾ ਕੇ ਰਵੀ ਮੈਡੀਕੋਜ਼ ਸਟੋਰ ਦੇ ਮਾਲਕ ਰਵੀ ਤੋਂ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ : Beer ਦੇ ਸ਼ੌਕੀਨਾਂ ਨੂੰ ਸਰਕਾਰ ਦਾ ਵੱਡਾ ਝਟਕਾ, ਇੱਕ ਬੋਤਲ ‘ਤੇ ਹੋਵੇਗਾ 45 ਰੁਪਏ ਤਕ ਵਾਧਾ

ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਡੀਕਲ ਸਟੋਰ ਤੋਂ 1239 ਨਸ਼ੀਲੀਆ ਗੋਲੀਆਂ ਅਤੇ 4260 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ ਜਦਕਿ ਨਸ਼ੇ ਦੀ ਵਿਕਰੀ ‘ਤੇ ਪਾਬੰਦੀ ਹੈ। ਇਸ ਸਬੰਧੀ ਪੁਲਿਸ ਨੇ ਦੁਕਾਨ ਮਾਲਕ ‘ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਮੈਡੀਕਲ ਸਟੋਰ ਦੇ ਮਾਲਕ ‘ਤੇ ਪਹਿਲਾਂ ਵੀ ਤਪਾ ਮੰਡੀ ਦੇ ਪੁਲਿਸ ਥਾਣੇ ਵਿੱਚ ਕੇਸ ਦਰਜ ਹੈ।

ਹੋਰਨਾਂ ਲੋਕਾਂ ਨੂੰ ਵੀ ਕਰ ਲਿਆ ਜਾਵੇਗਾ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ, ਇਹ ਵਿਅਕਤੀ ਨਸ਼ੇ ਦੇ ਪਦਾਰਥ ਖ਼ਰੀਦਣ ਤੋਂ ਬਾਅਦ ਕਈ ਗੁਣਾ ਮਹਿੰਗੇ ਭਾਅ ‘ਤੇ ਵੇਚ ਰਿਹਾ ਸੀ। ਇਸ ਮਾਮਲੇ ਦੀ ਪੁਲਿਸ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸਦੇ ਫਾਰਵਰਡ ਅਤੇ ਬੈਕਵਾਰਡ ਲਿੰਕ ਲੱਭੇ ਜਾ ਰਹੇ ਹਨ। ਇਸ ਦੌਰਾਨ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦੇ ਪਦਾਰਥ ਵੇਚ ਰਿਹਾ ਸੀ। ਇਸ ਦੀ ਸਪਲਾਈ ਕਰਨ ਵਾਲੇ ਬੈਕਵਾਰਡ ਲਿੰਕ ਨੇੜੇ ਪੁਲਿਸ ਪਹੁੰਚ ਗਈ ਹੈ ਅਤੇ ਜਲਦ ਹੀ ਇਸ ‘ਚ ਸ਼ਾਮਲ ਹੋਰਨਾਂ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

 

 

 

 

 

 

 

ਆਜਾਦੀ ਗੁਲਾਟੀਆਂ ਨੂੰ ਯਾਦ ਕਰਦੇ ਹੋਏ ਕੈਬਨਿਟ ਮੰਤਰੀ ਸੌਂਦ ਨੇ ਲਹਿਰਾਇਆ ਅੰਮ੍ਰਿਤਸਰ ਵਿਖੇ ਤਿਰੰਗਾ, ਦੇਖੋ ਤਸਵੀਰਾਂ

0

ਆਜਾਦੀ ਗੁਲਾਟੀਆਂ ਨੂੰ ਯਾਦ ਕਰਦੇ ਹੋਏ ਕੈਬਨਿਟ ਮੰਤਰੀ ਸੌਂਦ ਨੇ ਲਹਿਰਾਇਆ ਅੰਮ੍ਰਿਤਸਰ ਵਿਖੇ ਤਿਰੰਗਾ, ਦੇਖੋ ਤਸਵੀਰਾਂ

ਅੰਮ੍ਰਿਤਸਰ 26 ਜਨਵਰੀ – ਤਰੁਨਪ੍ਰੀਤ ਸਿੰਘ ਸੌਂਦ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਵਣਜ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ 76ਵੇਂ ਗਣਤੰਤਰ ਦਿਵਸ ਮੌਕੇ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ, ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ। ਉਨਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦੇ ਆਜ਼ਾਦੀ ਘੁਲਾਟੀਆਂ ਵਲੋਂ ਪਾਏ ਯੋਗਦਾਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਨੂੰ ਸਿਜਦਾ ਕੀਤਾ।

ਐਕਸ ਗ੍ਰੇਸ਼ੀਆ ਰਾਸ਼ੀ ਕੀਤੀ ਦੁੱਗਣੀ

ਉਨਾਂ ਕਿਹਾ ਕਿ ਇਨਾਂ ਦੀ ਘਾਲਣਾ ਸਦਕਾ ਹੀ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਉਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਤਿਰੰਗਾ ਲਹਿਰਾਇਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਹੀਦ ਫੌਜੀ ਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਸ਼ੀ ਦੁੱਗਣੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਸ਼ਹੀਦਾਂ ਨੂੰ ਪ੍ਰਣਾਈ ਹੋਈ ਹੈ। ਮੌਜੂਦਾ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂ ਸਹੁੰ ਚੁੱਕਣ ਨਾਲ ਹੀ ਸੂਬੇ ਦੀ ਭਲਾਈ ਲਈ ਕਾਰਜਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ।

ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਧਰਮੀ ਫੌਜੀਆਂ ਦੀ ਵਿੱਤੀ ਸਹਾਇਤਾ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ, ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਅਤੇ ਸਵਤੰਤਰਤਾ ਸੈਨਾਨੀਆਂ ਦੇ ਵਾਰਸਾਂ ਨੂੰ ਸਰਕਾਰੀ ਭਰਤੀ ਵਿੱਚ 1 ਫੀਸਦੀ ਦਾ ਰਾਖਵਾਂਕਰਨ ਦਿੱਤਾ ਹੈ।  ਉਨਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 34 ਮਹੀਨਿਆਂ ਦੌਰਾਨ 50 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਰੋਜ਼ਗਾਰ, ਸਿਹਤ, ਸਿੱਖਿਆ, ਮੁਫਤ ਬਿਜਲੀ ਅਤੇ ਹੋਰ ਪ੍ਰਸ਼ਾਸ਼ਕੀ ਸੁਧਾਰ ਸਾਡੀ ਸਰਕਾਰ ਦੇ ਮੁੱਖ ਏਜੰਡੇ ਹਨ।

 

ਇਸੇ ਤਹਿਤ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਉਂਦਿਆਂ ਸਾਡੀ ਸਰਕਾਰ ਨੇ ਹੁਣ ਤੱਕ 881 ਆਮ ਆਦਮੀ ਕਲੀਨਿਕ ਚਲਾ ਦਿੱਤੇ ਹਨ, ਜਿੱਥੇ ਰੋਜ਼ਾਨਾ ਲੱਖਾਂ ਲੋਕ ਮੁਫਤ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਇਸੇ ਤਰ੍ਹਾਂ ਸਿੱਖਿਆ ਖੇਤਰ ਵਿੱਚ ਵੀ ਸਾਡੀ ਸਰਕਾਰ ਨੇ ਨਵੇਂ ਮੁਕਾਮ ਹਾਸਲ ਕੀਤੇ ਹਨ। ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 118 ਸਕੂਲ ਆਫ ਐਮੀਨੈਂਸ ਚੱਲ ਰਹੇ ਹਨ।

Beer ਦੇ ਸ਼ੌਕੀਨਾਂ ਨੂੰ ਸਰਕਾਰ ਦਾ ਵੱਡਾ ਝਟਕਾ, ਇੱਕ ਬੋਤਲ ‘ਤੇ ਹੋਵੇਗਾ 45 ਰੁਪਏ ਤਕ ਵਾਧਾ || National News

0
The government's big blow to beer lovers, there will be an increase of up to 45 rupees on a bottle

Beer ਦੇ ਸ਼ੌਕੀਨਾਂ ਨੂੰ ਸਰਕਾਰ ਦਾ ਵੱਡਾ ਝਟਕਾ, ਇੱਕ ਬੋਤਲ ‘ਤੇ ਹੋਵੇਗਾ 45 ਰੁਪਏ ਤਕ ਵਾਧਾ

ਅੱਜ ਦੀ ਨੌਜਵਾਨ ਪੀੜ੍ਹੀ Beer ਪੀਣ ਦੀ ਸ਼ੌਕੀਨ ਹੈ ਕੁਝ ਲੋਕ ਦੋਸਤਾਂ ਵਿੱਚ ਬੈਠ ਕੇ ਬੀਅਰ ਦਾ ਆਨੰਦ ਲੈਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਲੋਕ ਪਾਰਟੀਆਂ ਦੌਰਾਨ ਪੱਬਾਂ ਅਤੇ ਡਿਸਕੋ ਵਿੱਚ ਇਸਦਾ ਆਨੰਦ ਲੈਣਾ ਪਸੰਦ ਕਰਦੇ ਹਨ। ਹੁਣ ਉਹਨਾਂ ਲਈ ਇੱਕ ਬਹੁਤ ਹੀ ਬੁਰੀ ਖ਼ਬਰ ਹੈ | 20 ਜਨਵਰੀ ਤੋਂ ਬੀਅਰ ਦੀ ਕੀਮਤ ਵਿੱਚ ਵੱਡਾ ਵਾਧਾ ਹੋਣ ਜਾ ਰਿਹਾ ਹੈ। ਹੁਣ, 100 ਰੁਪਏ ਦੀ ਬੀਅਰ ਦੀ ਬੋਤਲ ਲਈ, 145 ਰੁਪਏ ਦੇਣੇ ਪੈਣਗੇ। ਇਸਦਾ ਮਤਲਬ ਹੈ ਕਿ ਹਰੇਕ ਬੋਤਲ ‘ਤੇ ਸਿੱਧਾ 45 ਪ੍ਰਤੀਸ਼ਤ ਵਾਧਾ। ਇਹ ਹੁਕਮ ਕਰਨਾਟਕ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਸਿੱਧਰਮਈਆ ਸਰਕਾਰ ਦਾ ਇਹ ਹੁਕਮ ਰਾਜਧਾਨੀ ਬੰਗਲੁਰੂ ਸਮੇਤ ਪੂਰੇ ਰਾਜ ਵਿੱਚ ਲਾਗੂ ਹੋਵੇਗਾ।

45 ਰੁਪਏ ਮਹਿੰਗੀ

ਬ੍ਰਾਂਡ ਦੇ ਆਧਾਰ ‘ਤੇ, 650 ਮਿਲੀਲੀਟਰ ਬੀਅਰ ਦੀ ਬੋਤਲ ਹੁਣ 45 ਰੁਪਏ ਮਹਿੰਗੀ ਹੋ ਗਈ ਹੈ। ਕਰਨਾਟਕ ਸਰਕਾਰ ਨੇ ਬੀਅਰ ਦੀ ਕੀਮਤ ਵਧਾਉਣ ਲਈ ਉਹੀ ਪੁਰਾਣਾ ਕਾਰਨ ਦਿੱਤਾ ਹੈ। ਇਹ ਕਿਹਾ ਗਿਆ ਸੀ ਕਿ ਇਸ ਵਾਧੇ ਦਾ ਉਦੇਸ਼ ਇਸ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਸ਼ਰਾਬ ਦੀ ਰਿਕਾਰਡ ਵਿਕਰੀ ਦੇ ਬਾਵਜੂਦ ਆਬਕਾਰੀ ਵਿਭਾਗ ਵਿੱਚ ਮਾਲੀਏ ਦੀ ਘਾਟ ਨੂੰ ਦੂਰ ਕਰਨਾ ਹੈ। ਵਾਧੂ ਐਕਸਾਈਜ਼ ਡਿਊਟੀ 185% ਤੋਂ ਵਧਾ ਕੇ 195% ਜਾਂ 130 ਰੁਪਏ ਪ੍ਰਤੀ ਥੋਕ ਲੀਟਰ ਕਰ ਦਿੱਤੀ ਗਈ ਹੈ, ਜੋ ਵੀ ਵੱਧ ਹੋਵੇ।

ਇਹ ਵੀ ਪੜ੍ਹੋ : ਕਰੋੜਪਤੀ ਬਜ਼ੁਰਗ ਨੂੰ ਸ਼ਰਾਬ ਪਿਲਾ ਕੇ ਮਿੰਟਾਂ ‘ਚ ਕਰ ਗਏ ਕੰਗਾਲ

230 ਰੁਪਏ ਦੀ ਬੀਅਰ ਦੀ ਬੋਤਲ ਹੁਣ 240 ਰੁਪਏ ਵਿੱਚ ਹੋਵੇਗੀ ਉਪਲਬਧ

ਕਰਨਾਟਕ ਸਰਕਾਰ ਨੇ ਕਿਹਾ ਕਿ ਬੀਅਰ ਦੀ ਬੋਤਲ ਦੀ ਕੀਮਤ ਜੋ ਪਹਿਲਾਂ 100 ਰੁਪਏ ਵਿੱਚ ਮਿਲਦੀ ਸੀ, ਹੁਣ 145 ਰੁਪਏ ਹੋਵੇਗੀ। ਇਸੇ ਤਰਜ਼ ‘ਤੇ, 230 ਰੁਪਏ ਦੀ ਬੀਅਰ ਦੀ ਬੋਤਲ ਹੁਣ 240 ਰੁਪਏ ਵਿੱਚ ਉਪਲਬਧ ਹੋਵੇਗੀ। ਸ਼ਰਾਬ ਵਪਾਰੀਆਂ ਨੂੰ ਡਰ ਹੈ ਕਿ ਕਰਨਾਟਕ ਸਰਕਾਰ ਦੇ ਨਵੇਂ ਹੁਕਮ ਨਾਲ ਬੀਅਰ ਦੀ ਵਿਕਰੀ ਘੱਟੋ-ਘੱਟ 10% ਘੱਟ ਸਕਦੀ ਹੈ। ਫੈਡਰੇਸ਼ਨ ਆਫ ਵਾਈਨ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਕਰੁਣਾਕਰ ਹੇਗੜੇ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਡਿਊਟੀ ਵਿੱਚ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਬਾਜ਼ਾਰ ਦੇ ਹਾਲਾਤ ਅਨੁਕੂਲ ਨਹੀਂ ਹਨ ਅਤੇ ਬੀਅਰ ਦੀਆਂ ਕੀਮਤਾਂ ਵਿੱਚ ਵਾਧਾ ਖਰੀਦਦਾਰਾਂ ‘ਤੇ ਬੋਝ ਪਾਵੇਗਾ।

ਬੰਗਲੁਰੂ ਸਥਿਤ ਇੱਕ ਪੱਬ ਚੇਨ ਦੇ ਮਾਲਕ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਦਾ ਕੀਮਤਾਂ ਵਧਾਉਣ ਦਾ ਫੈਸਲਾ ਉਦਯੋਗ ਲਈ ਇੱਕ ਹੋਰ ਝਟਕਾ ਹੈ। ਸ਼ਹਿਰ ਵਿੱਚ ਪਾਰਟੀਆਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆਈ ਹੈ। ਨੌਕਰੀ ਦੀ ਅਸੁਰੱਖਿਆ ਅਤੇ ਛਾਂਟੀ ਦੇ ਡਰ ਕਾਰਨ, ਲੋਕ ਖਰਚ ਕਰਨ ਵਿੱਚ ਸਾਵਧਾਨੀ ਵਰਤ ਰਹੇ ਹਨ। ਸਾਡੇ ਖਰਚੇ ਸਾਲਾਨਾ ਲਗਭਗ 10% ਦੀ ਦਰ ਨਾਲ ਵਧ ਰਹੇ ਹਨ, ਜਦੋਂ ਕਿ ਮੁਨਾਫ਼ਾ ਘਟ ਰਿਹਾ ਹੈ।

 

 

 

 

 

 

 

 

 

 

 

 

 

 

ਗਣਤੰਤਰ ਦਿਵਸ ਮੌਕੇ ਕਰਤਵ ਮਾਰਗ ‘ਤੇ ਫੌਜ ਦੇ ਜਵਾਨਾਂ ਨੇ ਦਿਖਾਏ ਲਾਜਵਾਬ ਕਾਰਨਾਮੇ, ਜਾਣੋ ਕੀ ਕੁਝ ਰਿਹਾ ਖਾਸ

0

ਗਣਤੰਤਰ ਦਿਵਸ ਮੌਕੇ ਕਰਤਵ ਮਾਰਗ ‘ਤੇ ਫੌਜ ਦੇ ਜਵਾਨਾਂ ਨੇ ਦਿਖਾਏ ਲਾਜਵਾਬ ਕਾਰਨਾਮੇ, ਜਾਣੋ ਕੀ ਕੁਝ ਰਿਹਾ ਖਾਸ

ਨਵੀ ਦਿੱਲੀ : ਗਣਤੰਤਰ ਦਿਵਸ ‘ਤੇ ਕਰਤਵ ਮਾਰਗ ‘ਤੇ ਕੱਢੀ ਗਈ ਪਰੇਡ ‘ਚ ਫੌਜ ਦੇ ਜਵਾਨਾਂ ਨੇ ਲਾਜਵਾਬ ਕਾਰਨਾਮੇ ਦਿਖਾਏ। ਲੜਾਕੂ ਦਸਤੇ ਦੀ ਅਗਵਾਈ ਕਰ ਰਹੇ ਕੈਪਟਨ ਡਿੰਪਲ ਸਿੰਘ ਭਾਟੀ ਨੇ ਚੱਲਦੇ ਮੋਟਰਸਾਈਕਲ ‘ਤੇ 12 ਫੁੱਟ ਉੱਚੀ ਪੌੜੀ ‘ਤੇ ਚੜ੍ਹ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਲਾਮੀ ਦਿੱਤੀ। ਉਨ੍ਹਾਂ ਨੇ ਅਜਿਹਾ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਵਿਸ਼ਵ ਰਿਕਾਰਡ ਬਣਾਇਆ। ਕੈਪਟਨ ਭਾਟੀ ਨੇ ਸ਼ਿੱਦਤ ਅਤੇ ਸ਼ਾਨ ਨਾਲ ਰਾਸ਼ਟਰਪਤੀ ਨੂੰ ਸਲਾਮੀ ਦਿੱਤੀ।

ਮੋਟਰਸਾਈਕਲਾਂ ‘ਤੇ ਕਈ ਸਟੰਟ

ਗਣਤੰਤਰ ਦਿਵਸ ਦੇ ਮੌਕੇ ‘ਤੇ ‘ਦਿ ਡੇਅਰ ਡੇਵਿਲਜ਼’ ਦੇ ਨਾਂ ਨਾਲ ਮਸ਼ਹੂਰ ਕੋਰ ਆਫ ਸਿਗਨਲ ਮੋਟਰਸਾਈਕਲ ਰਾਈਡਰਜ਼ ਦੀ ਡਿਸਪਲੇਅ ਟੀਮ ਨੇ ਮੋਟਰਸਾਈਕਲਾਂ ‘ਤੇ ਕਈ ਸਟੰਟ ਕੀਤੇ। ਇਸ ਦੌਰਾਨ ਟੀਮ ਨੇ ਬੁਲੇਟ ਸਲੂਟ, ਲੈਡਰ ਸਲੂਟ, ਟੈਂਕ ਟਾਪ, ਡਬਲ ਜਿੰਮੀ, ਡੇਵਿਲਜ਼ ਡਾਊਨ, ਸ਼ਤਰੂਜੀਤ, ਲੋਟਸ ਅਤੇ ਹਿਊਮਨ ਪਿਰਾਮਿਡ ਸਮੇਤ ਕਈ ਫਾਰਮੇਸ਼ਨਾਂ ਰਾਹੀਂ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ।

ਘੋੜ-ਸਵਾਰ ਜਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ

ਘੋੜ-ਸਵਾਰ ਜਵਾਨਾਂ ਨੇ ਨਾਇਕ ਸੁਮਿਤ ਕੁਮਾਰ ਯਾਦਵ ਅਤੇ ਸੱਤ ਹੋਰ ਦਲੇਰ ਸਿਪਾਹੀਆਂ ਦੀ ਅਗਵਾਈ ਹੇਠ ਸ਼ਤਰੂਜੀਤ ਫਾਰਮ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਸੈਨਿਕਾਂ ਦੀ ਬਹਾਦਰੀ ਅਤੇ ਉੱਤਮਤਾ ਝਲਕਦੀ ਸੀ। ਹੌਲਦਾਰ ਪ੍ਰਮੋਦ ਪਾਟਿਲ, ਹੌਲਦਾਰ ਸੰਗਰਾਮ ਕੇਸ਼ਰੀ ਜੇਨਾ ਅਤੇ 12 ਹੋਰ ਦਲੇਰ ਸਿਪਾਹੀਆਂ ਦੁਆਰਾ ਮਰਕਰੀ ਪੀਕ ਫਾਰਮੇਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ।

ਪੰਜਾਬ ਦੀਆਂ ਸੜਕਾਂ ‘ਤੇ ਆਇਆ ਟਰੈਕਟਰਾਂ ਹੜ੍ਹ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ

ਕਰੋੜਪਤੀ ਬਜ਼ੁਰਗ ਨੂੰ ਸ਼ਰਾਬ ਪਿਲਾ ਕੇ ਮਿੰਟਾਂ ‘ਚ ਕਰ ਗਏ ਕੰਗਾਲ || Crime || News Update

0
Millionaire old man became poor in minutes by drinking alcohol

ਕਰੋੜਪਤੀ ਬਜ਼ੁਰਗ ਨੂੰ ਸ਼ਰਾਬ ਪਿਲਾ ਕੇ ਮਿੰਟਾਂ ‘ਚ ਕਰ ਗਏ ਕੰਗਾਲ

ਅੱਜ -ਕੱਲ੍ਹ ਲੋਕ ਇੰਨੇ ਲਾਲਚੀ ਹੋ ਗਏ ਹਨ ਕਿ ਉਹ ਪੈਸੇ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ | ਅਜਿਹਾ ਹੀ ਇੱਕ ਮਾਮਲਾ ਰਾਜਸਮੰਦ ਜ਼ਿਲ੍ਹੇ ਦੇ ਡੇਲਵਾੜਾ ਥਾਣਾ ਖੇਤਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜ਼ਮੀਨ ਹੜੱਪਣ ਲਈ ਇੱਕ ਪਿਤਾ ਅਤੇ ਉਸਦੇ ਪੁੱਤਰ ਨੇ ਜ਼ਮੀਨ ਦੇ ਮਾਲਕ ਨੂੰ ਸਾਰਾ ਦਿਨ ਕਾਰ ਵਿੱਚ ਘੁੰਮਾਇਆ ਅਤੇ ਉਸਨੂੰ ਸ਼ਰਾਬ ਪਿਲਾਈ। ਜਦੋਂ ਜ਼ਮੀਨ ਦਾ ਮਾਲਕ ਪੂਰੀ ਤਰ੍ਹਾਂ ਸ਼ਰਾਬੀ ਹੋ ਗਿਆ, ਤਾਂ ਉਸ ਤੋਂ ਰਜਿਸਟਰੀ ਦੇ ਕਾਗਜ਼ਾਂ ‘ਤੇ ਦਸਤਖਤ ਕਰਵਾਏ ਗਏ। ਜਦੋਂ ਨਸ਼ਾ ਉਤਰ ਗਿਆ ਅਤੇ ਜ਼ਮੀਨ ਦੇ ਮਾਲਕ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਹੈਰਾਨ ਰਹਿ ਗਿਆ।

ਜ਼ਮੀਨ ਹੜੱਪਣ ਦਾ ਇਹ ਅਨੋਖਾ ਮਾਮਲਾ ਡੇਲਵਾੜਾ ਤਹਿਸੀਲ ਨਾਲ ਸਬੰਧਤ ਹੈ। ਪੀੜਤ ਦਾ ਦੋਸ਼ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ, ਉਸਨੇ ਹੁਣ ਪੁਲਿਸ ਸੁਪਰਡੈਂਟ ਦੀ ਸ਼ਰਨ ਲਈ ਹੈ। ਉਹ ਸਮਾਜ ਦੇ ਪ੍ਰਮੁੱਖ ਲੋਕਾਂ ਦੇ ਨਾਲ ਪੁਲਿਸ ਸੁਪਰਡੈਂਟ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਇਨਸਾਫ਼ ਦੀ ਬੇਨਤੀ ਕਰਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਵਿੱਚ

ਪੀੜਤ ਹੁੱਡਾ ਗਾਮੇਤੀ ਨੇ ਦੱਸਿਆ ਕਿ ਉਸਦੇ ਪਰਿਵਾਰ ਦੀ ਡੇਲਵਾੜਾ ਤਹਿਸੀਲ ਦੇ ਪਿੰਡ ਮਾਜੇਰਾ ਵਿੱਚ ਹਾਈਵੇਅ ‘ਤੇ ਸਾਂਝੀ ਜ਼ਮੀਨ ਹੈ। ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ। 14 ਜਨਵਰੀ ਨੂੰ ਜੈਰਾਮ ਡਾਂਗੀ ਅਤੇ ਉਸਦਾ ਪੁੱਤਰ ਜਸਵੰਤ ਡਾਂਗੀ ਦੋਵੇਂ ਆਏ ਅਤੇ ਉਸਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਉਸਨੂੰ ਸਾਰਾ ਦਿਨ ਸ਼ਰਾਬ ਪਿਲਾਈ। ਬਾਅਦ ਵਿੱਚ ਸ਼ਾਮ ਨੂੰ ਫਿਰ ਘਰੋਂ ਨਿਕਲ ਗਿਆ। ਇਸ ਤੋਂ ਬਾਅਦ, 15 ਜਨਵਰੀ ਨੂੰ, ਦੋਵੇਂ ਉਸਨੂੰ ਕਾਰ ਵਿੱਚ ਕੇਲਵਾ ਸ਼ਹਿਰ ਵੱਲ ਲੈ ਗਏ। ਇਸ ਦੌਰਾਨ ਉਸਨੇ ਉਸਨੂੰ ਸ਼ਰਾਬ ਵੀ ਪਿਲਾਈ। ਫਿਰ ਸ਼ਾਮ ਨੂੰ, ਉਹ ਉਸਨੂੰ ਡੇਲਵਾੜਾ ਤਹਿਸੀਲ ਲੈ ਆਇਆ ਅਤੇ ਉਸਦੇ ਹਿੱਸੇ ਦੀ ਜ਼ਮੀਨ ਮਹਿੰਦਰ ਕੁਮਾਰ ਗਾਮੇਤੀ ਦੇ ਨਾਮ ਰਜਿਸਟਰ ਕਰਵਾ ਦਿੱਤੀ। ਪਰ ਕੋਈ ਭੁਗਤਾਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : 27 ਜਨਵਰੀ ਤੋਂ ਉੱਤਰਾਖੰਡ ‘ਚ ਲਾਗੂ ਹੋਣ ਜਾ ਰਿਹਾ UCC, ਜਾਣੋ ਕੌਣ ਕਰੇਗਾ ਐਲਾਨ

ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ

19 ਜਨਵਰੀ ਨੂੰ, ਉਸਨੂੰ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਆਪਣੀ ਜ਼ਮੀਨ ਦੀ ਰਜਿਸਟਰੀ ਬਾਰੇ ਪਤਾ ਲੱਗਾ। ਇਸ ‘ਤੇ ਉਸਨੇ 20 ਜਨਵਰੀ ਨੂੰ ਡੇਲਵਾੜਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੀੜਤ ਨੇ 22 ਜਨਵਰੀ ਨੂੰ ਆਪਣਾ ਖਾਤਾ ਵੀ ਬੰਦ ਕਰ ਦਿੱਤਾ ਸੀ ਤਾਂ ਜੋ ਦੋਸ਼ੀ ਉਸਦੇ ਖਾਤੇ ਵਿੱਚ ਕੋਈ ਪੈਸਾ ਟ੍ਰਾਂਸਫਰ ਨਾ ਕਰ ਸਕੇ। ਮਾਮਲਾ ਦਰਜ ਹੋਣ ਦੇ ਬਾਵਜੂਦ, ਡੇਲਵਾੜਾ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਦੁਖੀ ਹੋ ਕੇ, ਪੀੜਤ ਆਪਣੇ ਪਰਿਵਾਰ ਅਤੇ ਭੀਲ ਭਾਈਚਾਰੇ ਦੇ ਲੋਕਾਂ ਸਮੇਤ ਪੁਲਿਸ ਸੁਪਰਡੈਂਟ ਦਫ਼ਤਰ ਪਹੁੰਚਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਘਰਾਂ ਦੇ ਬੁਝੇ ਚਿਰਾਗ

0

ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਘਰਾਂ ਦੇ ਬੁਝੇ ਚਿਰਾਗ

ਫਾਜ਼ਿਲਕਾ ‘ਚ ਇਕ ਦਰਦਨਾਕ ਘਟਨਾ ਵਾਪਰੀ ਜਿਸ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਇਥੇ ਇਕ ਚੱਲਦੀ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ ਅਤੇ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ । ਇਹ ਹਾਦਸਾ ਫ਼ਿਰੋਜ਼ਪੁਰ ਹਾਈਵੇ ‘ਤੇ ਪਿੰਡ ਲਮੋਚੜ ਕਲਾਂ ਨੇੜੇ ਵਾਪਰਿਆ। ਹਾਦਸੇ ‘ਚ ਸਾਜਨ ਮਦਾਨ ਅਤੇ ਸ਼ੁਭਮ ਢੁੱਡੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਵਿੰਦਰ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੈ। ਉਸਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਪਾਰਟੀ ਤੋਂ ਆ ਰਹੇ ਸਨ ਵਾਪਸ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਚਾਰੇ ਦੋਸਤ ਇੱਕ ਪਾਰਟੀ ਤੋਂ ਵਾਪਸ ਆ ਰਹੇ ਸਨ ਅਤੇ ਇੱਕ ਨੂੰ ਜਲਾਲਾਬਾਦ ਵਿਖੇ ਛੱਡ ਕੇ ਤਿੰਨ ਫਾਜ਼ਿਲਕਾ ਵੱਲ ਜਾ ਰਹੇ ਸਨ। ਇਸ ਦੌਰਾਨ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਕਈ ਵਾਰ ਪਲਟ ਗਈ। ਦੋਵੇਂ ਮ੍ਰਿਤਕ ਵਿਆਹੇ ਹੋਏ ਸਨ ਅਤੇ ਚੰਗੇ ਦੋਸਤ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ ਦੀਆਂ ਸੜਕਾਂ ‘ਤੇ ਆਇਆ ਟਰੈਕਟਰਾਂ ਹੜ੍ਹ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ

ਪੰਜਾਬ ਦੀਆਂ ਸੜਕਾਂ ‘ਤੇ ਆਇਆ ਟਰੈਕਟਰਾਂ ਹੜ੍ਹ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ

0

ਪੰਜਾਬ ਦੀਆਂ ਸੜਕਾਂ ‘ਤੇ ਆਇਆ ਟਰੈਕਟਰਾਂ ਹੜ੍ਹ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ

ਚੰਡੀਗੜ੍ਹ : ਅੱਜ ਕਿਸਾਨਾ ਵੱਲੋਂ ਹਰਿਆਣਾ-ਪੰਜਾਬ ਸਣੇ ਦੇਸ਼ ਭਰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਹ ਟਰੈਕਟਰ ਮਾਰਚ ਕੱਢਣ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ ਅਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕੀਤਾ ਗਿਆ ਸੀ। ਸੜਕਾਂ ‘ਤੇ ਵੱਡੀ ਗਿਣਤੀ ‘ਚ ਟਰੈਕਟਰ ਨਜ਼ਰ ਆ ਰਹੇ ਹਨ। ਦੱਸ ਦਈਏ ਕੀ ਇਹ ਟਰੈਕਟਰ ਮਾਰਚ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਭਾਜਪਾ ਆਗੂਆਂ ਦੇ ਘਰਾਂ- ਕੋਠੀਆਂ ਅੱਗੇ ਅਤੇ malls ਅੱਗੇ ਕੱਢਿਆ ਜਾ ਰਿਹਾ ਹੈ।

ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਅੱਜ ਪੰਜਾਬ-ਹਰਿਆਣਾ ਸਮੇਤ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ। ਅੱਜ ਅਸੀਂ ਸਿਲੋ ਕੱਥੂ ਨੰਗਲ ਅੰਮ੍ਰਿਤਸਰ ਵਿਖੇ ਹਾਂ। ਸਾਡੀ ਮੰਗ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਕਾਨੂੰਨ ਬਣਾਇਆ ਜਾਵੇ। ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕੀਤਾ ਜਾਵੇ। ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ। ਸਾਨੂੰ ਲਖੀਮਪੁਰ-ਖੇੜੀ ਦਾ ਇਨਸਾਫ਼ ਮਿਲਣਾ ਚਾਹੀਦਾ ਹੈ।

ਅਨਿਲ ਵਿੱਜ ਦੇ ਘਰ ਦੇ ਬਾਹਰ ਟਰੈਕਟਰ ਪਾਰਕ

ਦੱਸ ਦਈਏ ਕਿ ਲੁਧਿਆਣਾ ‘ਚ ਇਹ ਮਾਰਚ ਬੱਗਾ ਕਲਾਂ ਤੋਂ ਸ਼ੁਰੂ ਹੋ ਕੇ ਰਿਲਾਇੰਸ ਗੈਸ ਪਲਾਂਟ ਦੇ ਬਾਹਰ ਸਮਾਪਤ ਹੋਇਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਰਿਆਣਾ ‘ਚ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਮੈਂਬਰਾਂ ਨੇ ਹਰਿਆਣਾ ਦੇ ਭਾਜਪਾ ਮੰਤਰੀ ਅਨਿਲ ਵਿੱਜ ਦੇ ਘਰ ਦੇ ਬਾਹਰ ਟਰੈਕਟਰ ਪਾਰਕ ਕਰਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਲੁਧਿਆਣਾ ‘ਚ ਗਣਤੰਤਰ ਦਿਵਸ ਦਾ ਸੂਬਾ ਪੱਧਰੀ ਸਮਾਗਮ, ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲਹਿਰਾਇਆ ਤਿਰੰਗਾ

27 ਜਨਵਰੀ ਤੋਂ ਉੱਤਰਾਖੰਡ ‘ਚ ਲਾਗੂ ਹੋਣ ਜਾ ਰਿਹਾ UCC, ਜਾਣੋ ਕੌਣ ਕਰੇਗਾ ਐਲਾਨ || National News

0
UCC going to be implemented in Uttarakhand from January 27, know who will make the announcement

27 ਜਨਵਰੀ ਤੋਂ ਉੱਤਰਾਖੰਡ ‘ਚ ਲਾਗੂ ਹੋਣ ਜਾ ਰਿਹਾ UCC, ਜਾਣੋ ਕੌਣ ਕਰੇਗਾ ਐਲਾਨ

27 ਜਨਵਰੀ ਤੋਂ ਉੱਤਰਾਖੰਡ ‘ਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਾਗੂ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਹਿਲਾਂ ਹੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ | ਗ੍ਰਹਿ ਸਕੱਤਰ ਸ਼ੈਲੇਸ਼ ਬਗੌਲੀ ਵੱਲੋਂ ਯੂਸੀਸੀ ਨੂੰ ਲਾਗੂ ਕਰਨ ਸਬੰਧੀ ਦਿੱਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਯੂਨੀਫਾਰਮ ਸਿਵਲ ਕੋਡ ਦਾ ਵੈੱਬ ਪੋਰਟਲ ਵੀ ਲਾਂਚ ਕੀਤਾ ਜਾਵੇਗਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਇਸ ਦਾ ਐਲਾਨ ਕੀਤਾ ਜਾਵੇਗਾ ।

ਸੂਬੇ ਵਿੱਚ ਇਕਸਾਰ ਸਿਵਲ ਕੋਡ ਲਾਗੂ ਹੋਣ ਜਾ ਰਿਹਾ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਸੂਬੇ ਵਿੱਚ ਇਕਸਾਰ ਸਿਵਲ ਕੋਡ ਲਾਗੂ ਹੋਣ ਜਾ ਰਿਹਾ ਹੈ। ਪਹਿਲਾਂ ਅਜਿਹੇ ਸੰਕੇਤ ਮਿਲੇ ਸਨ ਕਿ ਇਹ ਐਲਾਨ 26 ਜਨਵਰੀ ਨੂੰ ਕੀਤਾ ਜਾ ਸਕਦਾ ਹੈ, ਪਰ ਹੁਣ ਇਹ ਸਪੱਸ਼ਟ ਹੈ ਕਿ ਇਸ ਨੂੰ 27 ਜਨਵਰੀ ਨੂੰ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਦਿੱਲੀ ‘ਚ ਚੋਣ ਪ੍ਰਚਾਰ ਤੋਂ ਪਰਤਣ ਤੋਂ ਬਾਅਦ ਮੀਡੀਆ ਨੂੰ ਇਹ ਸੰਕੇਤ ਦਿੱਤੇ ਸਨ।

ਇਹ ਵੀ ਪੜ੍ਹੋ : ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਵਧਿਆ ਵਿਵਾਦ, ਸੰਤਾਂ ਨੇ ਜਤਾਈ ਨਾਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ

ਯੂਸੀਸੀ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਯੂਸੀਸੀ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਵੈਬ ਪੋਰਟਲ ਦੀ ਮੌਕ ਡਰਿੱਲ ਵੀ ਕੀਤੀ ਗਈ ਹੈ ਅਤੇ 20 ਜਨਵਰੀ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਯੂਨੀਫਾਰਮ ਸਿਵਲ ਕੋਡ ਦੇ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸੂਚਨਾ ਤਕਨਾਲੋਜੀ ਵਿਕਾਸ ਏਜੰਸੀ ਨੇ ਇੱਕ ਵੈੱਬ ਪੋਰਟਲ ਵੀ ਚਲਾਇਆ ਹੈ।

 

 

 

 

 

 

 

 

 

 

 

 

 

 

 

 

 

ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਵਧਿਆ ਵਿਵਾਦ, ਸੰਤਾਂ ਨੇ ਜਤਾਈ ਨਾਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ || News Update

0
Controversy over the making of Mahamandaleshwar by actress Mamata Kulkarni, saints express their displeasure, demand to file a case

ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਵਧਿਆ ਵਿਵਾਦ, ਸੰਤਾਂ ਨੇ ਜਤਾਈ ਨਾਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ

ਫਿਲਮ ਅਦਾਕਾਰਾ ਮਮਤਾ ਕੁਲਕਰਨੀ ਹੁਣ ਸੰਨਿਆਸ ਲੈ ਚੁੱਕੀ ਹੈ | ਜਿਸ ਨੂੰ ਲੈ ਕੇ ਹੁਣ ਸਨਾਤਨ ਦੇ ਧਾਰਮਿਕ ਗੁਰੂਆਂ ‘ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ | ਉਹਨਾਂ ਦਾ ਦੋਸ਼ ਹੈ ਕਿ ਧਾਰਮਿਕ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਇਆ ਗਿਆ ਹੈ |

ਉੱਥੇ ਹੀ, ਕਿੰਨਰ ਅਖਾੜਾ ਦਾ ਕਹਿਣਾ ਹੈ ਕਿ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਮਮਤਾ ਮਹਾਮੰਡਲੇਸ਼ਵਰ ਬਣੇ ਹਨ। ਮਮਤਾ ਨੇ ਸ਼ੁੱਕਰਵਾਰ ਨੂੰ ਕਿੰਨਰ ਅਖਾੜੇ ‘ਚ ਸੰਨਿਆਸ ਲਿਆ। ਅਖਾੜੇ ਦੀ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਨੇ ਉਨ੍ਹਾਂ ਦਾ ਪੱਟਾਭਿਸ਼ੇਕ ਕਰ ਕੇ ਮਹਾਮੰਡਲੇਸ਼ਵਰ ਬਣਾ ਕੇ ਉਨ੍ਹਾਂ ਦਾ ਨਵਾਂ ਨਾਂ ਸ਼੍ਰੀਆਮਾਈ ਮਮਤਾਨੰਦ ਗਿਰੀ ਦਿੱਤਾ। ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।

ਅੰਡਰਵਰਲਡ ਨਾਲ ਸਬੰਧ ਹੋਣ ਦਾ ਦੋਸ਼

ਸ਼ਾੰਭਵੀ ਪੀਠਾਧੀਸ਼ਵਰ ਸਵਾਮੀ ਆਨੰਦ ਸਵਰੂਪ ਨੇ ਕਿਹਾ- ਮਮਤਾ ਕੁਲਤਾਨੀ ‘ਤੇ ਅੰਡਰਵਰਲਡ ਨਾਲ ਸਬੰਧ ਹੋਣ ਦਾ ਦੋਸ਼ ਹੈ। ਉਹ ਉਸ ਤੋਂ ਬਰੀ ਹੋਈ ਜਾਂ ਨਹੀਂ? ਮੈਨੂੰ ਨਹੀਂ ਪਤਾ, ਪਰ ਉਨ੍ਹਾਂ ਦਾ ਮਹਾਮੰਡਲੇਸ਼ਵਰ ਬਣਨਾ ਅਣਉੱਚਿਤ ਹੈ। ਕਿੰਨਰ ਅਖਾੜਾ ਫਰਜ਼ੀ ਯੂਨੀਵਰਸਿਟੀ ਹੈ ਜੋ ਨਾਜਾਇਜ਼ ਡਿਗਰੀਆਂ ਵੰਡ ਰਿਹਾ ਹੈ। ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਸੰਨਿਆਸ ਦੇਣ ਦਾ ਅਧਿਕਾਰ ਨਹੀਂ ਹੈ। ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਕਿੰਨਰ ਅਖਾੜੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਕਿਸੇ ਧਾਰਮਿਕ ਸਮਾਗਮ ‘ਚ ਬੁਲਾਇਆ ਗਿਆ ਤਾਂ ਅਸੀਂ ਉਸ ਵਿਚ ਸ਼ਾਮਲ ਨਹੀਂ ਹੋਵਾਂਗੇ।

ਕਿੰਨਰ ਅਖਾੜਾ ਤਾਂ ਕਿੰਨਰ ਸਮਾਜ ਲਈ ਬਣਿਆ

ਪ੍ਰਥਮ ਕਿੰਨਰ ਕਥਾਵਾਚਕ ਜਗਦਗਰੁ ਹਿਮਾਂਗੀ ਸਖੀ ਨੇ ਕਿਹਾ ਕਿ ਕਿੰਨਰ ਅਖਾੜਾ ਤਾਂ ਕਿੰਨਰ ਸਮਾਜ ਲਈ ਬਣਿਆ ਸੀ। ਹੁਣ ਉਸ ਵਿਚ ਔਰਤ ਨੂੰ ਸਥਾਨ ਦੇ ਦਿੱਤਾ ਗਿਆ। ਜੇਕਰ ਤੁਸੀਂ ਕਿੰਨਰਾਂ ਤੋਂ ਇਲਾਵਾ ਔਰਤਾਂ ਨੂੰ ਮਹਾੰਮਡਲੇਸ਼ਵਰ ਬਣਾਉਣਾ ਹੈ ਤਾਂ ਉਸ ਦਾ ਨਾਂ ਬਦਲ ਕੇ ਦੂਸਰਾ ਰੱਖ ਲਓ। ਬਿਨਾ ਸਿੱਖਿਆ ਦਿੱਤੇ, ਦੀਕਸ਼ਾ ਦੇ ਦਿੱਤੀ। ਮੁੰਡਨ ਨਹੀਂ ਕਰਵਾਇਆ, ਚੋਟੀ ਕੱਟ ਕੇ ਮਹਾਮੰਡਲੇਸ਼ਵਰ ਬਣਾ ਦਿੱਤਾ ਜੋ ਅਣਉੱਚਿਤ ਹੈ। ਉੱਥੇ ਹੀ ਜੂਨਾ ਅਖਾੜਾ ਦੇ ਮੰਡਲੇਸ਼ਵਰ ਯਤਿ ਨਸਸਿੰਘਾਨੰਦ ਗਿਰੀ ਨੇ ਕਿਹਾ ਕਿ ਮਮਤਾ ਕੁਲਕਾਰਨੀ ਦੇ ਫੈਸਲੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਸੰਨਿਆਸ ਲੈ ਕੇ ਉਨ੍ਹਾੰ ਚੰਗਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦਿੱਲੀ ਪੁਲਿਸ ਦੇ 45 ਜਵਾਨ ਕੀਤੇ ਗਏ ਤਾਇਨਾਤ

ਭਗਤੀ ਮਾਰਗ ‘ਤੇ ਚੱਲ ਰਹੀ ਮਮਤਾ

ਆਚਾਰੀਆ ਮਹਾਮੰਡਲੇਸ਼ਵਰ ਕਿੰਨਰ ਅਖਾੜਾ, ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਕਿਹਾ ਕਿ ਮਮਤਾ ਕੁਲਕਰਨੀ 2022 ਤੋਂ ਮੇਰੇ ਨਾਲ ਸੰਪਰਕ ‘ਚ ਹਨ। ਉਹ ਭਗਤੀ ਮਾਰਗ ‘ਤੇ ਚੱਲ ਰਹੀ ਸਨ। ਉਨ੍ਹਾਂ ਦਾ ਜੀਵਨ ਤੇ ਕਰਮ ਸੰਯਮਿਤ ਸੀ, ਇਸ ਲਈ ਅਖਾੜੇ ਨੇ ਉਨ੍ਹਾਂ ਨੂੰ ਪੂਰੀ ਪਰੰਪਰਾ ਦਾ ਪਾਲਣ ਕਰ ਕੇ ਮਹਾਮੰਡਲੇਸ਼ਵਰ ਬਣਾਇਆ ਹੈ। ਅਦਾਕਾਰਾ ਸਨਾ ਖਾਨ ਪੂਰੀ ਤਰ੍ਹਾਂ ਨਾਲ ਇਸਲਾਮ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਰਹੀ ਹਨ ਤਾਂ ਉਨ੍ਹਾਂ ਲਈ ਕਿਸੇ ਨੇ ਕੁਝ ਨਹੀਂ ਕਿਹਾ। ਮਮਤਾ ਨੇ ਜੀਵਨ ਆਪਣੇ ਧਰਮ ਲਈ ਸਮਰਪਿਤ ਕੀਤਾ ਤਾਂ ਹੰਗਾਮਾ ਕੀਤਾ ਜਾ ਰਿਹਾ ਹੈ। ਜੋ ਲੋਕ ਉਨ੍ਹਾਂ ਦੇ ਮਹਾਮੰਡਲੇਸ਼ਵਰ ਬਣਨ ‘ਤੇ ਵਿਅਰਥ ਦੀ ਬਿਆਨਬਾਜ਼ੀ ਕਰ ਰਹੇ ਹਨ, ਸਾਡੇ ਕੋਲ ਉਨ੍ਹਾਂ ਖਿਲਾਫ਼ ਬੋਲਣ ਲਈ ਬਹੁਤ ਕੁਝ ਹੈ, ਪਰ ਅਸੀਂ ਕਿਸੇ ਦਾ ਨਾਂ ਲੈ ਕੇ ਕੁਝ ਨਹੀਂ ਕਹਾਂਗੇ। ਅਜਿਹੇ ਲੋਕ ਸਨਾਤਨ ਧਰਮ ਦੇ ਪਤਨ ਦਾ ਕਾਰਨ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕੇਜਰੀਵਾਲ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦਿੱਲੀ ਪੁਲਿਸ ਦੇ 45 ਜਵਾਨ ਕੀਤੇ ਗਏ ਤਾਇਨਾਤ || Delhi News

0
Kejriwal got Z Plus security, 45 Delhi Police personnel were posted

ਕੇਜਰੀਵਾਲ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦਿੱਲੀ ਪੁਲਿਸ ਦੇ 45 ਜਵਾਨ ਕੀਤੇ ਗਏ ਤਾਇਨਾਤ

ਦਿੱਲੀ ਦੇ ਸਾਬਕਾ CM ਨੂੰ ਦਿੱਲੀ ਪੁਲਿਸ ਨੇ ਜ਼ੈੱਡ ਪਲੱਸ ਦੀ ਸੁਰੱਖਿਆ ਦਿੱਤੀ ਹੈ। ਜਿਸਦੇ ਤਹਿਤ ਉਨ੍ਹਾਂ ਦੀ ਸੁਰੱਖਿਆ ’ਚ 45 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ’ਚ ਪੀਐੱਸਓ, ਲਾਈਜ਼ਨ ਅਫ਼ਸਰ ਅਤੇ ਇੱਕ ਸਪਾਟਰ ਸ਼ਾਮਲ ਹੈ। ਇਸ ਤੋਂ ਇਲਾਵਾ ਸਕ੍ਰੀਨਿੰਗ ਲਈ ਇੱਕ ਪੁਲਿਸ ਮੁਲਾਜ਼ਮ, ਇੱਕ ਪਾਇਲਟ ਕਾਰ, ਜਿਸ ’ਚ ਚਾਰ ਪੁਲਿਸ ਕਰਮਚਾਰੀ ਅਤੇ ਇੱਕ ਐਸਕਾਟ ਕਾਰ, ਜਿਸ ’ਚ ਚਾਰ ਪੁਲਿਸ ਮੁਲਜ਼ਮ ਹਨ। ਸਾਬਕਾ ਮੁੱਖ ਮੰਤਰੀ ਨੂੰ ਇੱਕ ਹਾਊਸ ਪੀਐੱਸਓ ਵੀ ਦਿੱਤਾ ਗਿਆ ਹੈ। ਦਿੱਲੀ ਪੁਲਿਸ ਸੁਰੱਖਿਆ ਯੂਨਿਟ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਇਸ ਤੋਂ ਜ਼ਿਆਦਾ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਕੋਈ ਜਾਣਕਾਰੀ ਮਿਲੇਗੀ ਤਾਂ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ। ਇਹ ਬਿਆਨ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਆਪ ਪਾਰਟੀ ਵੱਲੋਂ ਚੁੱਕੇ ਗਏ ਸਵਾਲ ’ਤੇ ਦਿੱਲੀ ਪੁਲਿਸ ਵੱਲੋਂ ਮੀਡੀਆਂ ਨੂੰ ਨਸ਼ਰ ਕੀਤੇ ਗਏ।

ਰੋਜ਼ ਵੱਡੀ ਗਿਣਤੀ ’ਚ ਪੰਜਾਬ ਦੇ ਨੇਤਾ ਦਿੱਲੀ ਆ ਰਹੇ

ਕਾਫ਼ੀ ਸਮੇਂ ਤੋਂ ਪੰਜਾਬ ਦੇ ਨੇਤਾ ਪੰਜਾਬ ਪੁਲਿਸ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਦਿੱਲੀ ਆਉਂਦੇ ਰਹੇ। ਦਿੱਲੀ ਪੁਲਿਸ ਦੀ ਸੁਰੱਖਿਆ ਯੂਨਿਟ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। ਇਸ ਨੂੰ ਦੇਖਦੇ ਹੋਏ ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਇੱਕ ਚਿੱਠੀ ਲਿਖ ਕੇ ਪੰਜਾਬ ਪੁਲਿਸ ਤੋਂ ਸੁਰੱਖਿਆ ਪਾਉਣ ਵਾਲੇ ਪੰਜਾਬ ਦੇ ਨੇਤਾਵਾਂ ਬਾਰੇ ਜਾਣਕਾਰੀ ਮੰਗੀ ਸੀ, ਤਾਂ ਜੋ ਉਨ੍ਹਾਂ ਦੇ ਦਿੱਲੀ ਅੰਦਰ ਦਾਖ਼ਲ ਹੋਣ ’ਤੇ ਦਿੱਲੀ ਪੁਲਿਸ ਨੂੰ ਉਨ੍ਹਾਂ ਦੀ ਜਾਣਕਾਰੀ ਰਹਿ ਸਕੇ। ਗਣਤੰਤਰ ਦਿਵਸ ਸਮਾਰੋਹ ਅਤੇ ਵਿਧਾਨ ਸਭਾ ਚੋਣਾਂ ਲਈ ਰੋਜ਼ ਵੱਡੀ ਗਿਣਤੀ ’ਚ ਪੰਜਾਬ ਦੇ ਨੇਤਾ ਦਿੱਲੀ ਆ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਹੈ।

ਦਿੱਲੀ ਪੁਲਿਸ ਦੇ ਪੱਤਰ ਦੇ ਜਵਾਬ ’ਚ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਨੋਡਲ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ, ਜਿਹੜਾ ਦਿੱਲੀ ਪੁਲਸ ਦੇ ਸੰਪਰਕ ’ਚ ਰਹੇਗਾ ਅਤੇ ਪੰਜਾਬ ਦੇ ਮੰਤਰੀ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਦਿੱਲੀ ਮੂਵਮੈਂਟ ਦੀ ਜਾਣਕਾਰੀ ਸਾਂਝੀ ਕਰੇਗਾ।