Home Blog Page 1211

ਪਰਾਲੀ ਦੀਆਂ ਘਟਨਾਵਾਂ ਨੂੰ ਲੈ ਕੇ DC ਹੋਏ ਸਖਤ !

0

ਪਰਾਲੀ ਦੀਆਂ ਘਟਨਾਵਾਂ ਨੂੰ ਲੈ ਕੇ DC ਹੋਏ ਸਖਤ

ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਡਿਪਟੀ ਕਮਿਸ਼ਨ ਵਿਸ਼ੇਸ਼ ਸਾਰੰਗਲ ਨੇ ਬਹੁਤ ਹੀ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਇਸ ਦਿਸ਼ਾ ਵਿੱਚ ਜ਼ੀਰੋ ਟੌਲਰੈਂਸ ਦੀ ਨੀਤੀ ਉੱਤੇ ਕਾਇਮ ਰਹਿੰਦਿਆਂ ਜਿੱਥੇ ਨੋਡਲ ਅਫ਼ਸਰਾਂ, ਕਲੱਸਟਰ ਅਫ਼ਸਰਾਂ ਅਤੇ ਐਸ ਐਚ ਓ ਪੱਧਰ ਦੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਉਥੇ ਹੀ ਪੀ ਸੀ ਐਸ ਪੱਧਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪੱਧਰ ਦੇ ਅਧਿਕਾਰੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਹੈ।

ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਰਿਮੋਰਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ 105 ਕੇਸ ਦਰਜ ਕੀਤੇ ਗਏ ਹਨ, ਜਿਨਾਂ ਦੇ ਵਿੱਚੋਂ 87 ਕੇਸ ਅੱਗ ਲੱਗਣ ਦੇ ਹਨ ਅਤੇ 18 ਕੇਸ  ਅੱਗ ਲੱਗਣ ਦੇ ਨਹੀਂ ਪਾਏ ਗਏ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ 61 ਵਿਅਕਤੀਆਂ ਦੇ ਵਿਰੁੱਧ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸਬੰਧਤ ਕਿਸਾਨਾਂ ਨੂੰ ਬਣਦਾ ਜੁਰਮਾਨਾ 1 ਲੱਖ 72 ਹਜਾਰ 500 ਰੁਪਏ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ, ਜਿਨ੍ਹਾਂ ਦੇ ਏਰੀਏ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ || Punjab News

ਇਹਨਾਂ ਅਧਿਕਾਰੀਆਂ ਵਿੱਚ ਐਸ ਡੀ ਐਮ ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ, ਐਸ ਡੀ ਐਮ ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ,  ਬੀ ਡੀ ਪੀ ਓ ਨਿਹਾਲ ਸਿੰਘ ਵਾਲਾ ਸ਼੍ਰੀਮਤੀ ਰੁਪਿੰਦਰ ਕੌਰ, ਜਸਵਰਿੰਦਰ ਸਿੰਘ ਐਸ.ਐਚ. ਓ ਬਾਘਾਪੁਰਾਣਾ, ਜਤਿੰਦਰ ਸਿੰਘ ਐਸ.ਐਚ. ਓ ਧਰਮਕੋਟ, ਕਲੱਸਟਰ ਅਫ਼ਸਰ ਸੁਖਵਿੰਦਰ ਸਿੰਘ ਤਹਿਸੀਲ ਮੋਗਾ,ਕਲੱਸਟਰ ਅਫ਼ਸਰ ਮਨਮੋਹਨ ਸਿੰਘ ਤਹਿਸੀਲ ਮੋਗਾ, ਨੋਡਲ ਅਫ਼ਸਰ ਪ੍ਰਭਦੀਪ ਸਿੰਘ ਪਿੰਡ ਭਿੰਡਰ ਕਲਾਂ ਤਹਿਸੀਲ ਧਰਮਕੋਟ, ਨੋਡਲ ਅਫ਼ਸਰ ਰਕੇਸ਼ ਕੁਮਾਰ ਪਿੰਡ ਉਮਰਪੁਰਾ ਤਹਿਸੀਲ ਧਰਮਕੋਟ, ਨੋਡਲ ਅਫ਼ਸਰ ਰਕੇਸ਼ ਕੁਮਾਰ ਪਿੰਡ ਕਿਸ਼ਨਪੁਰਾ ਕਲਾਂ ਤਹਿਸੀਲ ਧਰਮਕੋਟ, ਨੋਡਲ ਅਫ਼ਸਰ ਸੰਜੀਵਨ ਕੁਮਾਰ ਪਿੰਡ ਗਿੱਲ ਤਹਿਸੀਲ ਬਾਘਾਪੁਰਾਣਾ, ਨੋਡਲ ਅਫ਼ਸਰ ਪਰਗਟਜੀਤ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਤਹਿਸੀਲ ਧਰਮਕੋਟ,  ਨੋਡਲ ਅਫ਼ਸਰ ਬਲਵਿੰਦਰ ਸਿੰਘ ਤਹਿਸੀਲ ਨਿਹਾਲ ਸਿੰਘ ਵਾਲਾ, ਨੋਡਲ ਅਫ਼ਸਰ ਦਵਿੰਦਰ ਸਿੰਘ ਤਹਿਸੀਲ ਨਿਹਾਲ ਸਿੰਘ ਵਾਲਾ, ਨੋਡਲ ਅਫ਼ਸਰ ਤਹਿਸੀਲ ਮੋਗਾ ਜਗਸੀਰ ਸਿੰਘ ਸ਼ਾਮਿਲ ਹਨ।

ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਇੰਨ ਨੈਸ਼ਨਲ ਕੈਪੀਟਲ ਐਂਡ ਐਡਜੁਆਇੰਨਿੰਗ ਏਰੀਆਜ਼ ਐਕਟ ਦੀ ਧਾਰਾ 14(1) ਅਧੀਨ ਕਾਰਵਾਈ

ਇਥੋਂ ਤੱਕ ਕਿ ਇਕ ਅਧਿਕਾਰੀ ਨੋਡਲ ਅਫ਼ਸਰ ਪਰਗਟਜੀਤ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਤਹਿਸੀਲ ਧਰਮਕੋਟ ਦੇ ਖਿਲਾਫ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਇੰਨ ਨੈਸ਼ਨਲ ਕੈਪੀਟਲ ਐਂਡ ਐਡਜੁਆਇੰਨਿੰਗ ਏਰੀਆਜ਼ ਐਕਟ ਦੀ ਧਾਰਾ 14(1) ਅਧੀਨ ਕਾਰਵਾਈ ਲਈ ਸੀ ਜੇ ਐਮ ਮੋਗਾ ਦੀ ਅਦਾਲਤ ਵਿੱਚ ਮਾਮਲਾ ਦਾਇਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਅਧੀਨ ਦੋਸ਼ੀ ਪਏ ਜਾਣ ਉੱਤੇ ਦੋਸ਼ੀ ਨੂੰ ਇਕ ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਕੈਦ ਜਾਂ ਫਿਰ ਦੋਵੇਂ ਵੀ ਹੋ ਸਕਦੇ ਹਨ।

ਉਹਨਾਂ ਕਿਹਾ ਕਿ ਮੋਗਾ ਜ਼ਿਲ੍ਹੇ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਤੇ ਟੀਮਾਂ ਲਗਾਤਾਰ ਦਿਨ ਰਾਤ ਪਿੰਡਾਂ ਦੇ ਵਿੱਚ ਰਹਿੰਦੀਆਂ ਹਨ। ਇਹਨਾਂ ਟੀਮਾਂ ਤੋਂ ਇਲਾਵਾ ਉਹ ਖੁਦ ਤੇ ਐਸ.ਐਸ.ਪੀ ਸ਼੍ਰੀ ਅਜੈ ਗਾਂਧੀ ਵਲੋਂ ਵੀ ਫੀਲਡ ਵਿੱਚ ਜਾ ਕੇ ਅੱਗ ਲੱਗਣ ਦੀਆਂ ਘਟਨਾਵਾਂ ਉਤੇ ਨਿਗਾਹ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਜ਼ਿਲ੍ਹਾ ਮੋਗਾ ਵਿੱਚ ਜਿੱਥੇ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ, ਉੱਥੇ ਹੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਦੇ ਚਾਲਾਨ ਕੱਟੇ ਜਾ ਰਹੇ ਹਨ ।ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪੰਚਾਇਤਾਂ, ਸਹਿਕਾਰੀ ਸਭਾਵਾਂ ਤੇ ਨਿੱਜੀ ਵਿਅਕਤੀਆਂ ਨੂੰ 7401 ਖੇਤੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਸਮੇਂ ਖੇਤੀ ਮਸ਼ੀਨਰੀ ਦੀ ਉਪਲੱਬਧਤਾ ਸਬੰਧੀ ਪਿੰਡ ਪੱਧਰ ਤੇ ਲਿਸਟਾਂ ਮੁਹੱਈਆਂ ਕਰਵਾਈਆਂ ਗਈਆਂ ਹਨ ਅਤੇ ਕਿਊ.ਆਰ. ਕੋਡ ਵੀ ਜਾਰੀ ਕੀਤਾ ਗਿਆ ਹੈ। ਕੋਈ ਵੀ ਲੋੜਵੰਦ ਇਹ ਮਸ਼ੀਨਰੀ ਪਰਾਲੀ ਨੂੰ ਸਾਂਭਣ ਲਈ ਵਰਤ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਦੇ ਸਮੂਹ ਪਿੰਡਾਂ ਲਈ 23 ਕਲੱਸਟਰ ਅਫਸਰਾਂ ਦੀ ਨਿਗਰਾਨੀ ਹੇਠ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਜਾਗਰੂਕਤਾ ਮੁਹਿੰਮ/ਕਾਰਵਾਈ ਲਈ 146 ਨੋਡਲ ਅਧਿਕਾਰੀ ਲਗਾਏ ਗਏ ਹਨ, ਜੋ ਕਿਤੇ ਵੀ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਹਾਰਵੈਸਟ ਕੰਬਾਇਨਾਂ ਲਈ ਸੁਪਰ ਐਸ.ਐਮ.ਐਸ ਤਕਨੀਕ ਲਾਜਮੀ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸਾਰੀਆਂ ਕੰਬਾਈਨਾਂ ਨੂੰ ਸੁਪਰ ਐਸਐਮਐਸ ਨਾਲ ਲਗਾ ਕੇ ਕਟਾਈ ਕਰਨ ਲਈ ਕਿਹਾ ਗਿਆ ਹੈ ਤੇ ਚੈਕਿੰਗ ਦੌਰਾਨ ਹਾਲੇ ਤੱਕ ਕੋਈ ਵੀ ਮਸ਼ੀਨ ਬਿਨ੍ਹਾਂ ਸੁਪਰ ਐਸਐਮਐਸ ਤੋਂ ਨਹੀਂ ਪਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹਕੇਕ ਪ੍ਰਕਾਰ ਦੀ ਮੱਦਦ ਕਰ ਰਹੇ ਹਨ ਪ੍ਰੰਤੂ ਫਿਰ ਵੀ ਕਈ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਇਹਨਾਂ ਕਿਸਾਨਾਂ ਉਪਰ ਸਬੰਧਤ ਟੀਮਾਂ ਕਾਰਵਾਈ ਵੀ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕਿਸਾਨ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।  ਜਿਹੜੇ ਵੀ ਕਿਸਾਨ ਵੱਲੋਂ ਨਾੜ/ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਉਹਨਾਂ ਦੀ ਜਮੀਨ ਦੀ ਗਿਰਦਾਵਰੀ ਵਿੱਚ ਸੁਰਖ ਅੱਖਰਾਂ ਵਿੱਚ ਇੰਦਰਾਜ ਕੀਤੇ ਜਾ ਰਹੇ ਹਨ ਅਤੇ ਚਲਾਨ ਕੱਟ ਕੇ ਜੁਰਮਾਨੇ ਪਾਏ ਜਾ ਰਹੇ ਹਨ।

ਸਬ ਡਵੀਜ਼ਨ ਪੱਧਰ ਉੱਤੇ ਕੰਟਰੋਲ ਰੂਮ ਸਥਾਪਤ

ਪੰਜਾਬ ਸਰਕਾਰ ਵੱਲੋਂ ਹਵਾ (ਰੋਕਥਾਮ ਅਤੇ ਕੰਟਰੋਲ ਆਫ ਪ੍ਰਦੂਸ਼ਣ) ਐਕਟ, 1981 ਦੀ ਧਾਰਾ 19 (5) ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਦੇ ਵਿੱਚ ਫਸਲਾਂ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਦੀ ਮਨਾਹੀ ਕੀਤੀ ਗਈ ਹੈ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਹਿੱਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਫਸਲਾਂ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਅਤੇ ਇਸਨੂੰ ਅੱਗ ਲਗਾਏ ਜਾਣ  ਦੀ ਸੂਰਤ ਵਿੱਚ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਪੁਰਜੋਰ ਯਤਨਸ਼ੀਲ ਰਹਿ ਰਿਹਾ ਹੈ। ਜਿੱਥੇ 146 ਨੋਡਲ ਅਫਸਰ ਅਤੇ 23  ਕਲਸਟਰ ਅਫਸਰ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉਪਰ ਨਜ਼ਰ ਰੱਖ ਕੇ ਇਹਨਾਂ ਉਪਰ ਨਿਯਮਾਂ ਅਨੁਸਾਰ ਕਾਰਵਾਈ ਕਰ ਰਹੇ ਹਨ, ਉਥੇ ਹੀ

ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਹਰੇਕ ਸਬ ਡਿਵੀਜ਼ਨਲ ਪੱਧਰ ਉਪਰ ਕੰਟਰੋਲ ਰੂਮ  ਸਥਾਪਿਤ ਕਰ ਦਿੱਤੇ ਹਨ। ਕੰਟਰੋਲ ਰੂਮਾਂ ਦੀਆਂ ਇਹ ਟੀਮਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸੂਚਨਾ ਨੂੰ ਅੱਗੇ ਸਬੰਧਤ ਫੀਲਡ ਟੀਮ ਨੂੰ ਤੁਰੰਤ ਪ੍ਰਭਾਵ ਨਾਲ ਦੇਣ ਦੀਆਂ ਜਿੰਮੇਵਾਰ ਹੋਣਗੀਆਂ ਤਾਂ ਕਿ ਇਸ ਉਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਕੰਟਰੋਲ ਰੂਮਾਂ ਦੇ ਨੰਬਰਾਂ ਜਰੀਏ ਕਿਸਾਨ ਪਰਾਲੀ ਪ੍ਰਬੰਧਨ ਲਈ ਸੋਸਾਇਟੀਆਂ ਵਿੱਚ ਮੌਜੂਦ ਮਸ਼ੀਨਰੀ ਲਈ ਵੀ ਜਾਣਕਾਰੀ ਲੈ ਸਕਦੇ ਹਨ। ਇਹਨਾਂ ਕੰਟਰੋਲ ਰੂਮਾਂ ਉੱਤੇ ਪੁਲਿਸ ਅਫਸਰ, ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਤੁਰੰਤ ਬਣਦਾ ਐਕਸ਼ਨ ਲਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੰਟਰੋਲ ਰੂਮ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਸੁਵਿਧਾ ਬਾਰੇ ਵੀ ਜਾਣਕਾਰੀ ਦੇਣਗੇ। ਉਹਨਾਂ ਇਹਨਾਂ ਕੰਟਰੋਲ ਰੂਮ ਦੇ ਨੰਬਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਿਵੀਜ਼ਨ ਮੋਗਾ ਦੇ ਕੰਟਰੋਲ ਰੂਮ ਦੇ ਨੰਬਰ 7973058352, 9878576038, 8968510000, 9780100872, ਸਬ  ਡਿਵੀਜ਼ਨ ਬਾਘਾਪੁਰਾਣਾ ਦੇ ਕੰਟਰੋਲ ਰੂਮ ਦੇ ਨੰਬਰ 9814481581, 7009034364, 9815117302, 9780005208 ਹਨ। ਇਸੇ ਤਰ੍ਹਾਂ ਸਬ ਡਿਵੀਜ਼ਨ ਧਰਮਕੋਟ ਦੇ ਕੰਟਰੋਲ ਰੂਮ ਦੇ ਨੰਬਰ 8390200013, 7837600502, 9878525552, 9870002034 ਅਤੇ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਕੰਟਰੋਲ ਰੂਮ ਦੇ ਨੰਬਰ 7009047446, 9780633830, 9876369701, 9780007417 ਹਨ।

ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ || Punjab News

0

ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਉਣ ਵਾਲੇ ਕਣਕ ਦੇ ਬਿਜਾਈ ਸੀਜਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਬੇਲੋੜੀਆਂ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਦੀ ਬਜਾਏ ਘਟਦੀ ਹੈ।

ਸੰਧਵਾਂ ਨੇ ਐਨ.ਪੀ.ਕੇ. ਨੂੰ ਫਾਸਫੋਰਸ ਦਾ ਬਦਲ ਦੱਸਦਿਆਂ ਯੂਰੀਆ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਮਾਹਿਰਾਂ ਵੱਲੋਂ ਸੁਝਾਏ ਅਨੁਸਾਰ ਡੀ.ਏ.ਪੀ. ਖਾਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਹੋਰ ਜੈਵਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

‘ਲਿਵ-ਇਨ ਪਾਰਟਨਰ’ ਨੇ ਕੀਤਾ ਮਹਿਲਾ ਦਾ ਕ.ਤ.ਲ || Today News

ਸਪੀਕਰ ਨੇ ਕਿਹਾ ਕਿ ਕਿਸਾਨ ਵੀਰ ਕਿਸਾਨ ਕਾਲ ਸੈਂਟਰ ਦੇ ਟੋਲ-ਫ੍ਰੀ ਟੈਲੀਫੋਨ ਨੰਬਰ 18001801551 ‘ਤੇ ਕਾਲ ਕਰਕੇ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਬੇਲੋੜੇ ਉਤਪਾਦਾਂ ਦੀ ਜਬਰੀ ਵਿਕਰੀ ਨੂੰ ਰੋਕਣ ਲਈ

ਸਪੀਕਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਡੀਲਰਾਂ ਵੱਲੋਂ ਡੀ.ਏ.ਪੀ. ਨਾਲ ਬੇਲੋੜੇ ਉਤਪਾਦਾਂ ਦੀ ਜਬਰੀ ਵਿਕਰੀ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੰਧਵਾਂ ਨੇ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਇਸ ਵਾਤਾਵਰਣ ਪੱਖੀ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

‘ਲਿਵ-ਇਨ ਪਾਰਟਨਰ’ ਨੇ ਕੀਤਾ ਮਹਿਲਾ ਦਾ ਕ.ਤ.ਲ || Today News

0

‘ਲਿਵ-ਇਨ ਪਾਰਟਨਰ’ ਨੇ ਕੀਤਾ ਮਹਿਲਾ ਦਾ ਕ.ਤ.ਲ

ਦਿੱਲੀ ਦੇ ਨੰਦ ਨਗਰੀ ਇਲਾਕੇ ’ਚ 25 ਸਾਲਾ ਇਕ ਔਰਤ ਦਾ ਉਸ ਦੇ ਲਿਵ-ਇਨ ਪਾਰਟਨਰ ਨੇ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਉਸ ਨੂੰ ਸ਼ਨੀਵਾਰ ਰਾਤ 11 ਵਜੇ ਫੋਨ ’ਤੇ ਘਟਨਾ ਦੀ ਜਾਣਕਾਰੀ ਮਿਲੀ। ਪੁਲਿਸ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਸਪੱਸ਼ਟ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਭਰਾ ਨੇ ਭੈਣ ਨੂੰ ਫਾਹੇ ਨਾਲ ਲਟਕਿਆ ਹੋਇਆ ਵੇਖਿਆ

ਪੁਲਿਸ ਨੇ ਦੱਸਿਆ ਕਿ ਔਰਤ ਨੂੰ ਉਸ ਦੇ ਭਰਾ ਗੋਲੂ ਨੇ ਫਾਹੇ ਨਾਲ ਲਟਕਿਆ ਹੋਇਆ ਵੇਖਿਆ। ਗੋਲੂ ਉਸ ਦੇ ਨਾਲ ਹੀ ਰਹਿੰਦਾ ਸੀ। ਪੁਲਿਸ ਅਨੁਸਾਰ ਲਾਸ਼ ’ਤੇ ਕੋਈ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਪਾਇਆ ਗਿਆ ਪਰ ਗਲੇ ’ਤੇ ਛੋਟੇ ਨਿਸ਼ਾਨ ਵਿਖਾਈ ਦਿੱਤੇ। ਔਰਤ ਦੇ ਪਤੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਉਹ ਆਟੋਰਿਕਸ਼ਾ ਚਾਲਕ ਅਨਾਰ ਸਿੰਘ ਦੇ ਨਾਲ ਰਹਿ ਰਹੀ ਸੀ।

ਵਿਕਰੇਤਾ ਖਾਦ ਦੀ ਫ਼ਾਲਤੂ ਸਟੋਰੇਜ ਨਾ ਕਰਨ : ਡਿਪਟੀ ਕਮਿਸ਼ਨਰ

ਪੁਲਿਸ ਨੇ ਕਿਹਾ ਕਿ ਸਿੰਘ ’ਤੇ ਔਰਤ ਦਾ ਕਤਲ ਕਰਨ ਦਾ ਸ਼ੱਕ ਹੈ। ਉਸ (ਔਰਤ) ਦਾ ਛੋਟਾ ਭਰਾ ਗੋਲੂ ਵੀ ਉਸ ਨਾਲ ਰਹਿੰਦਾ ਸੀ। ਗੋਲੂ ਨੇ ਉਸ ਨੂੰ ਫਾਹੇ ਨਾਲ ਲਟਕੇ ਹੋਏ ਦੇਖਿਆ ਅਤੇ ਉਹ ਅਨਾਰ ਸਿੰਘ ਨਾਲ ਉਸ ਨੂੰ ਜੀਟੀਬੀ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।”

ਭਲਕੇ ਤੋਂ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ || Latest News || || Punjab News

0

ਭਲਕੇ ਤੋਂ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ

ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ। ਸੈਸ਼ਨ ਤੋਂ ਪਹਿਲਾਂ ਐਤਵਾਰ ਸ਼ਾਮ ਸਾਢੇ ਸੱਤ ਵਜੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਹਿਯੋਗੀ ਦਲਾਂ ਦੀ ਮੀਟਿੰਗ ਬੁਲਾਈ ਹੈ। ਇਸ ਵਿੱਚ ਕਾਂਗਰਸ, ਸੀਪੀਆਈ (ਐਮ), ਆਮ ਆਦਮੀ ਪਾਰਟੀ ਅਤੇ ਆਜ਼ਾਦ ਵਿਧਾਇਕ ਸ਼ਾਮਲ ਹੋਣਗੇ।

ਦੱਸ ਦੇਈਏ ਕਿ 10 ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ‘ਚ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਵਿਧਾਇਕ ਅਬਦੁਲ ਰਹੀਮ ਰਾਥਰ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ। ਰਾਥਰ ਸੱਤਵੀਂ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਪਹਿਲੀ ਵਿਧਾਨ ਸਭਾ ਵਿੱਚ ਸਭ ਤੋਂ ਪੁਰਾਣੇ ਵਿਧਾਇਕ ਹਨ।

ਵਿਕਰੇਤਾ ਖਾਦ ਦੀ ਫ਼ਾਲਤੂ ਸਟੋਰੇਜ ਨਾ ਕਰਨ : ਡਿਪਟੀ ਕਮਿਸ਼ਨਰ

ਸੈਸ਼ਨ ਤੋਂ ਪਹਿਲਾਂ ਸੋਮਵਾਰ ਨੂੰ ਸਵੇਰੇ 10:30 ਵਜੇ ਤੋਂ ਪਹਿਲਾਂ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਬਾਅਦ ਉਪ ਰਾਜਪਾਲ ਦਾ ਸੰਬੋਧਨ ਹੋਵੇਗਾ। ਬੈਠਕ ‘ਚ ਅਬਦੁੱਲਾ ਸਰਕਾਰ ਦੀ ਆਉਣ ਵਾਲੀ ਰਣਨੀਤੀ ਅਤੇ ਯੋਜਨਾਵਾਂ ‘ਤੇ ਵੀ ਚਰਚਾ ਹੋ ਸਕਦੀ ਹੈ। ਮੀਟਿੰਗ ਵਿੱਚ ਨੈਸ਼ਨਲ ਕਾਨਫਰੰਸ ਦੇ ਸਾਰੇ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ ਹੈ।

ਮਸ਼ਹੂਰ ਫਿਲਮ ਡਾਇਰੈਕਟਰ ਤੇ ਅਦਾਕਾਰ ਦੀ ਘਰ ‘ਚੋਂ ਮਿਲੀ ਲਾਸ਼ || Entertainment News

0
The body of the famous film director and actor was found in the house

ਮਸ਼ਹੂਰ ਫਿਲਮ ਡਾਇਰੈਕਟਰ ਤੇ ਅਦਾਕਾਰ ਦੀ ਘਰ ‘ਚੋਂ ਮਿਲੀ ਲਾਸ਼

ਮਸ਼ਹੂਰ ਫਿਲਮ ਡਾਇਰੈਕਟਰ ਤੇ ਅਦਾਕਾਰ ਗੁਰੂ ਪ੍ਰਸਾਦ ਦੀ ਉਹਨਾਂ ਦੇ ਘਰ ‘ਚੋਂ ਲਾਸ਼ ਮਿਲੀ ਹੈ | ਉਹਨਾਂ ਦੀ 52 ਸਾਲ ਦੀ ਉਮਰ ‘ਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ | ਉਹ ਬੈਂਗਲੁਰੂ ਉੱਤਰੀ ਦੇ ਮਦਨਾਯਕਨਹੱਲੀ ਵਿੱਚ ਸਥਿਤ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸੀ। ਜਦੋਂ ਗੁਆਂਢ ‘ਚ ਰਹਿਣ ਵਾਲੇ ਲੋਕਾਂ ਨੂੰ ਘਰ ‘ਚੋਂ ਬਦਬੂ ਆਈ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ 10 ਦਿਨ ਪਹਿਲਾਂ ਹੋਈ ਸੀ। ਉਨ੍ਹਾਂ ਨੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਉਤੇ ਕਾਫੀ ਕਰਜ਼ਾ ਸੀ।

2006 ਵਿੱਚ ਕੰਨੜ ਫਿਲਮ ‘ਮਾਤਾ’ ਨਾਲ ਕੀਤੀ ਸੀ ਸ਼ੁਰੂਆਤ

ਗੁਰੂ ਪ੍ਰਸਾਦ ਨੇ ਸਾਲ 2006 ਵਿੱਚ ਕੰਨੜ ਫਿਲਮ ‘ਮਾਤਾ’ ਨਾਲ ਨਿਰਦੇਸ਼ਕ ਅਤੇ ਅਭਿਨੇਤਾ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਅਡੇਲੂ ਮੰਜੂਨਾਥ’, ‘ਇਰਾਅਡੇਨ ਸਾਲਾ’ ਅਤੇ ‘ਰੰਗਨਾਇਕ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਗੁਰੂ ਪ੍ਰਸਾਦ ਨੇ ਹੁਣ ਤੱਕ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਦੱਸ ਦਈਏ ਕਿ ਗੁਰੂ ਪ੍ਰਸਾਦ ਪਿਛਲੇ 8 ਮਹੀਨਿਆਂ ਤੋਂ ਇਸ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਗੁਰੂ ਪ੍ਰਸਾਦ ਨੇ ਹਾਲ ਹੀ ਵਿੱਚ ਦੁਬਾਰਾ ਵਿਆਹ ਕਰਵਾਇਆ ਸੀ।

ਇਹ ਵੀ ਪੜ੍ਹੋ : ਇਸ ਵਾਰ ਜਨਮਦਿਨ ‘ਤੇ ਲੋਕਾਂ ਨੂੰ ਮਿਲਣ ਨਹੀਂ ਆਏ Shah Rukh Khan

ਫਿਲਮ ਫਲਾਪ ਹੋਣ ਕਾਰਨ ਸੀ ਦੁੱਖੀ

ਦਰਅਸਲ, ਗੁਰੂ ਪ੍ਰਸਾਦ ਦੀ ਪਿਛਲੀ ਫਿਲਮ ‘ਰੰਗਨਾਇਕ’ ਬਾਕਸ ਆਫਿਸ ‘ਤੇ ਫਲਾਪ ਰਹੀ ਸੀ। ਉਨ੍ਹਾਂ ਨੇ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ ਅਤੇ ਇਸ ਵਿੱਚ ਅਦਾਕਾਰੀ ਵੀ ਕੀਤੀ। ਫਿਲਮ ਫਲਾਪ ਹੋਣ ਕਾਰਨ ਉਹ ਦੁਖੀ ਸੀ। ਉਸੇ ਸਮੇਂ ਲੈਣਦਾਰਾਂ ਨੇ ਉਸ ਨੂੰ ਪੈਸਿਆਂ ਲਈ ਬੁਲਾਇਆ। ਇਸ ਦੌਰਾਨ ਉਹ ਆਉਣ ਵਾਲੀ ਫਿਲਮ ‘ਐਡੀਮਾ’ ਉਤੇ ਕੰਮ ਕਰ ਰਹੇ ਸਨ। ਹਾਲ ਹੀ ਵਿਚ ਇਕ ਕਿਤਾਬਾਂ ਦੀ ਦੁਕਾਨ ਦੇ ਮਾਲਕ ਨੇ ਉਸ ‘ਤੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਅਤੇ ਸ਼ਿਕਾਇਤ ਦਰਜ ਕਰਵਾਈ।

 

 

 

 

 

 

 

 

 

 

 

ਇਸ ਵਾਰ ਜਨਮਦਿਨ ‘ਤੇ ਲੋਕਾਂ ਨੂੰ ਮਿਲਣ ਨਹੀਂ ਆਏ Shah Rukh Khan || Bollywood News

0
Shah Rukh Khan did not come to meet people on his birthday this time

ਇਸ ਵਾਰ ਜਨਮਦਿਨ ‘ਤੇ ਲੋਕਾਂ ਨੂੰ ਮਿਲਣ ਨਹੀਂ ਆਏ Shah Rukh Khan

ਸ਼ਾਹਰੁਖ ਖਾਨ ਅੱਜ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਹਨ | ਲੋਕਾਂ ਦੇ ਵੱਲੋਂ ਉਹਨਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ | ਹਾਲੀਵੁੱਡ ਨਾਲ ਉਸ ਦਾ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਭਾਰਤ ਤੋਂ ਇਲਾਵਾ ਕਈ ਦੇਸ਼ਾਂ ਵਿਚ ਉਸ ਦੇ ਪ੍ਰਸ਼ੰਸਕ ਹਨ। ਕਿੰਗ ਖਾਨ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਘੰਟਿਆਂਬੱਧੀ ਮੰਨਤ ਦੇ ਬਾਹਰ ਖੜ੍ਹੇ ਰਹਿੰਦੇ ਹਨ ਪਰ ਅਜਿਹਾ ਉਦੋਂ ਹੁੰਦਾ ਹੈ ਜਦੋਂ ਕੋਈ ਖਾਸ ਮੌਕਾ ਹੁੰਦਾ ਹੈ।

ਸ਼ਾਹਰੁਖ ਖਾਨ ਨੇ ਕਿਵੇਂ ਮਨਾਇਆ ਜਨਮਦਿਨ

ਕੱਲ੍ਹ 2 ਨਵੰਬਰ ਨੂੰ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ 59ਵਾਂ ਜਨਮਦਿਨ ਸੀ | ਇਸ ਮੌਕੇ ‘ਤੇ ‘ਬਾਦਸ਼ਾਹ’ ਦਾ ਜਨਮਦਿਨ ਆਪਣੇ ਪਰਿਵਾਰ ਨਾਲ ਸਾਦੇ ਢੰਗ ਨਾਲ ਮਨਾਉਂਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ, ਜਿਸ ‘ਚ ਗੌਰੀ ਖਾਨ ਅਤੇ ਬੇਟੀ ਸੁਹਾਨਾ ਖਾਨ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਹਰੁਖ ਖਾਨ ਆਪਣਾ ਜਨਮਦਿਨ ਆਪਣੇ ਸਭ ਤੋਂ ਖਾਸ ਲੋਕਾਂ ਨਾਲ ਮਨਾਉਣਾ ਨਹੀਂ ਭੁੱਲੇ। ਉਹ ਬਾਹਰ ਆ ਕੇ ਪ੍ਰਸ਼ੰਸਕਾਂ ਨੂੰ ਨਹੀਂ ਮਿਲ ਸਕੇ ਪਰ ਸ਼ਾਹਰੁਖ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਪ੍ਰਸ਼ੰਸਕਾਂ ਨੂੰ ਫਿਰ ਤੋਂ ਖੁਸ਼ੀ ਮਿਲੀ।

ਮੰਨਤ ਦੇ ਬਾਹਰ ਸੰਨਾਟਾ

ਸ਼ਾਹਰੁਖ ਖਾਨ ਦੇ ਜਨਮਦਿਨ ਦੇ ਖਾਸ ਮੌਕੇ ‘ਤੇ ਰਾਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੰਗਲੇ ‘ਮੰਨਤ’ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਇਸ ਵਾਰ ਕੁਝ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਪਰ ਇਸ ਵਾਰ ਮੰਨਤ ਦੇ ਬਾਹਰ ਸੰਨਾਟਾ ਛਾ ਗਿਆ। ਹਰ ਸਾਲ ਦੀ ਤਰ੍ਹਾਂ ਨਾ ਤਾਂ ਸ਼ਾਹਰੁਖ ਬਾਹਰ ਆਏ ਅਤੇ ਨਾ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਲ ਸਕੇ।

ਐਕਸ ਅਕਾਊਂਟ ‘ਤੇ ਇਕ ਫੋਟੋ ਸ਼ੇਅਰ ਕੀਤੀ

ਕਈ ਸਾਲਾਂ ਬਾਅਦ ਉਸ ਨੂੰ ਬਾਲਕੋਨੀ ‘ਚ ਨਾ ਦੇਖ ਕੇ ਪ੍ਰਸ਼ੰਸਕ ਨਿਰਾਸ਼ ਨਾ ਹੋਣ, ਇਹ ਯਕੀਨੀ ਬਣਾਉਣ ਲਈ ਸ਼ਾਹਰੁਖ ਖਾਨ ਨੇ ਬ੍ਰੇਕ ਲਿਆ। ਪਠਾਨ ਅਦਾਕਾਰ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਸਿਗਨੇਚਰ ਸਟੈਪ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਹਜ਼ਾਰਾਂ ਦੀ ਭੀੜ ਹੈ। ਹਾਲਾਂਕਿ ਇਹ ਭੀੜ ਮੰਨਤ ਦੇ ਬਾਹਰ ਖੜ੍ਹੇ ਪ੍ਰਸ਼ੰਸਕਾਂ ਦੀ ਨਹੀਂ ਹੈ, ਸਗੋਂ ਮੁੰਬਈ ਦੇ ਬਾਂਦਰਾ ਸਥਿਤ ਉਸ ਫੈਨ ਕਲੱਬ ਦੀ ਹੈ, ਜਿਸ ‘ਚ ਸ਼ਾਹਰੁਖ ਖਾਨ ਸ਼ਿਰਕਤ ਕਰਨ ਪਹੁੰਚੇ ਸਨ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਬਣੀ ਮੌਤ ਦਾ ਕਾਰਨ, ਚਾਕੂਆਂ ਨਾਲ ਵਾਰ ਕਰ ਕੇ ਉਤਾਰਿਆ ਮੌਤ ਦੇ ਘਾਟ

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਮੇਰੀ ਸ਼ਾਮ ਨੂੰ ਖਾਸ ਬਣਾਉਣ ਅਤੇ ਆਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਉਨ੍ਹਾਂ ਸਾਰਿਆਂ ਨੂੰ ਮੇਰਾ ਪਿਆਰ ਜਿਨ੍ਹਾਂ ਨੇ ਇਸ ਦਿਨ ਨੂੰ ਖਾਸ ਬਣਾਇਆ ਤੇ ਜੋ ਨਹੀਂ ਬਣਾ ਸਕੇ, ਉਨ੍ਹਾਂ ਲਈ ਵੀ ਮੇਰਾ ਢੇਰ ਸਾਰਾ ਪਿਆਰ।”

 

 

 

 

 

 

 

 

 

 

 

 

 

 

 

 

 

 

 

 

 

ਵਿਕਰੇਤਾ ਖਾਦ ਦੀ ਫ਼ਾਲਤੂ ਸਟੋਰੇਜ ਨਾ ਕਰਨ : ਡਿਪਟੀ ਕਮਿਸ਼ਨਰ

0

ਵਿਕਰੇਤਾ ਖਾਦ ਦੀ ਫ਼ਾਲਤੂ ਸਟੋਰੇਜ ਨਾ ਕਰਨ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪੈਸਟੀਸਾਈਡ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਫ਼ਾਲਤੂ ਸਟੋਰੇਜ ਨਾ ਕੀਤੀ ਜਾਵੇ, ਅਜਿਹਾ ਕਰਨ ‘ਤੇ ਉਹਨਾਂ ਖਿਲਾਫ ਸਖਤ ਕਾਰਵਾਈ ਆਰੰਭੀ ਜਾਵੇਗੀ।

ਈਰਾਨ ਦੀ ਯੂਨੀਵਰਸਿਟੀ ‘ਚ ਹੰਗਾਮਾ, ਹਿਜਾਬ ਦੇ ਵਿਰੋਧ ‘ਚ ਕੁੜੀ ਨੇ ਉਤਾਰੇ ਕੱਪੜੇ, Video Viral || International News

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਲਗਾਤਾਰ ਪੈਸਟੀਸਾਈਡ ਦੀਆਂ ਦੁਕਾਨਾਂ ਤੇ ਖਾਦਾਂ ਦੇ ਸਟੋਰਾਂ ਦੀ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਾਈ ਖਾਦ ਨਾਲ ਟੈਗਿੰਗ, ਵੱਧ ਰੇਟ, ਨੈਨੋ ਖਾਦ, ਸਲਫਰ, ਮਾਈਕੋਰੇਜਾ ਜਾਂ ਕੁਝ ਹੋਰ ਧੱਕੇ ਨਾਲ ਮਿਲ ਰਿਹਾ ਹੈ ਤਾਂ 1100 ਨੰਬਰ ‘ਤੇ ਕਾਲ ਕਰੋ ਜਾਂ ਫਿਰ 98555-01076 ‘ਤੇ ਵ੍ਹਟਸਐਪ ਕਰੋ।

ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਜਗਸੀਰ ਸਿੰਘ ਨੇ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ.ਏ.ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ। ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟਿ੍ਰਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।

One UI 7 ਬੀਟਾ ਦੀ ਰਿਲੀਜ਼ ਡੇਟ ਆਈ ਸਾਹਮਣੇ || Today News

0

One UI 7 ਬੀਟਾ ਦੀ ਰਿਲੀਜ਼ ਡੇਟ ਆਈ ਸਾਹਮਣੇ

Samsung ਐਂਡਰਾਇਡ 15 ਬੇਸਡ One UI 7 ਅਪਡੇਟ ਨੂੰ ਰੋਲਆਊਟ ਕਰਨ ਦੀ ਪਲਾਨਿੰਗ ਕਰ ਰਿਹਾ ਹੈ। ਕੰਪਨੀ ਅਪਕਮਿੰਗ ਸਾਫਟਵੇਅਰ ਨੂੰ ਕਈ ਖ਼ਾਸ ਫੀਚਰ ਨਾਲ ਲਿਆ ਰਹੀ ਹੈ। ਸੈਮਸੰਗ ਨੇ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਇਸ ਦੇ ਬੀਟਾ ਵਰਜ਼ਨ ਕੀਤੇ ਜਾਣਗੇ ਤੇ ਫਿਰ ਫਾਈਨਲ ਵਰਜਨ ਰੋਲਆਊਟ ਹੋਵੇਗਾ। One UI 7 ਦਾ ਪਹਿਲਾਂ ਬੀਟਾ ਵਰਜਨ ਕੰਪਨੀ ਆਉਣ ਵਾਲੇ ਕੁਝ ਦਿਨਾਂ ‘ਚ ਜਾਰੀ ਕਰ ਸਕਦੀ ਹੈ ਪਰ ਫਾਈਨਲ ਵਰਜਨ ਲਈ ਫਿਲਹਾਲ ਟਾਈਮਲਾਈਨ ਕੰਫਰਮ ਨਹੀਂ ਹੈ।

ਬੀਟਾ ਵਰਜ਼ਨ ‘ਚ ਫਾਈਨਲ ਅਪਡੇਟ ਆਉਣ ਤੋਂ ਪਹਿਲਾਂ ਹੀ ਯੂਜ਼ਰਜ਼ ਨਵੇਂ ਫੀਚਰਜ਼ ਦਾ ਆਨੰਦ ਲੈਣਾ ਸ਼ੁਰੂ ਕਰ ਦੇਣਗੇ। ਸਾਫਟਵੇਅਰ ਡਿਵੈਲਪਰਾਂ ਲਈ ਬੀਟਾ ਐਡੀਸ਼ਨ ਕਦੋਂ ਜਾਰੀ ਕੀਤਾ ਜਾ ਸਕਦਾ ਹੈ ਤੇ ਇਸ ਵਿੱਚ ਕਿਹੜੇ ਫੀਚਰਜ਼ ਹੋ ਸਕਦੇ ਹਨ, ਆਓ ਜਾਣਦੇ ਹਾਂ।

ਕਦੋਂ ਰਿਲੀਜ਼ ਹੋਵੇਗੀ ਅਪਡੇਟ

ਸ੍ਰੀਨਗਰ ‘ਚ ਗ੍ਰੇਨੇਡ ਅਟੈਕ, 12 ਤੋਂ ਜ਼ਿਆਦਾ ਲੋਕ ਜ਼ਖ਼ਮੀ || Today News

ਸੈਮਸੰਗ ਨੇ ਕਿਹਾ ਕਿ ਉਹ ਨਵੰਬਰ ਦੇ ਅੱਧ ਤੱਕ ਟੈਸਟਰਾਂ ਲਈ One UI 7 ਬੀਟਾ ਰੋਲ ਆਊਟ ਕਰੇਗਾ। ਇਸ ਦੇ ਨਾਲ ਹੀ ਹੁਣ ਇੱਕ ਟਿਪਸਟਰ ਨੇ ਕਿਹਾ ਕਿ ਸੈਮਸੰਗ ਨੂੰ One UI 7 ਬੀਟਾ ਅਪਡੇਟ ਨੂੰ ਰੋਲ ਆਊਟ ਕਰਨ ਵਿੱਚ ਅੱਧਾ ਮਹੀਨਾ ਹੋਰ ਲੱਗੇਗਾ। ਜੋ ਕਿ ਐਂਡਰਾਇਡ 15 ‘ਤੇ ਆਧਾਰਿਤ ਹੈ।

ਕਿਹੜਾ ਫ਼ੋਨ ਪਹਿਲਾਂ ਮਿਲੇਗਾ 

ਅਸਲ ਵਿੱਚ ਇਸਦੇ ਅਗਸਤ ਵਿੱਚ ਆਉਣ ਦੀ ਉਮੀਦ ਸੀ ਪਰ ਕੰਪਨੀ ਨੇ ਪਿਛਲੇ ਮਹੀਨੇ ਖ਼ੁਲਾਸਾ ਕੀਤਾ ਸੀ ਕਿ ਇਹ ਸਾਲ ਦੇ ਅੰਤ ਤੱਕ ਬੀਟਾ ਐਡੀਸ਼ਨ ਨੂੰ ਰੋਲ ਆਊਟ ਕਰ ਦੇਵੇਗੀ, ਜਦੋਂ ਕਿ ਰੀਲੀਜ਼ ਅਗਲੇ ਸਾਲ ਹੋਵੇਗਾ। Samsung Galaxy S24 ਸੀਰੀਜ਼ One UI 7 ਅਪਡੇਟ ਪ੍ਰਾਪਤ ਕਰਨ ਵਾਲਾ ਪਹਿਲਾ ਸਮਾਰਟਫੋਨ ਹੋ ਸਕਦਾ ਹੈ।

ਸੈਮਸੰਗ One UI 7 ਦੇ ਫੀਚਰ (ਐਕਸਪੈਕਟੇਡ)

ONE UI ਕੇ ਪਿਛਲੇ ਸਾਲ ਵਜ਼ਨ ਦੇ ਉਲਟ ਸੈਮਸੰਗ ਨੇ ‘ਸੈਮਸੰਗ ਐਪਸ ਕਾਨਫਰੰਸ’ ਵਿੱਚ ਆਪਣੇ ਐਂਡਰੌਇਡ 15 ਬੇਸਡ One UI 7 ਅੱਪਡੇਟ ਵਿੱਚ ਆਉਣ ਵਾਲੇ ਫੀਚਰਜ਼ ਬਾਰੇ ਜਾਣਕਾਰੀ ਨਹੀਂ ਦਿੱਤੀ।

ਪੁਰਾਣੀ ਰੰਜਿਸ਼ ਬਣੀ ਮੌਤ ਦਾ ਕਾਰਨ, ਚਾਕੂਆਂ ਨਾਲ ਵਾਰ ਕਰ ਕੇ ਉਤਾਰਿਆ ਮੌਤ ਦੇ ਘਾਟ || Crime News

0
An old grudge became the cause of death, the lack of death by stabbing

ਪੁਰਾਣੀ ਰੰਜਿਸ਼ ਬਣੀ ਮੌਤ ਦਾ ਕਾਰਨ, ਚਾਕੂਆਂ ਨਾਲ ਵਾਰ ਕਰ ਕੇ ਉਤਾਰਿਆ ਮੌਤ ਦੇ ਘਾਟ

ਆਏ ਦਿਨ ਦੇਸ਼ ਭਰ ਵਿੱਚ ਕਿੰਨੀਆਂ ਹੀ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਸ਼ਿਮਲਾਪੁਰੀ ਦੇ ਟੇਢੀ ਰੋਡ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪੈ ਗਈ | ਹਮਲਾਵਰ ਨੇ ਚਾਕੂਆਂ ਨਾਲ ਵਾਰ ਕਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਜ਼ਖਮੀ ਹੋਏ ਵਿਅਕਤੀ ਨੂੰ ਬਚਾਉਣ ਲਈ ਅੱਗੇ ਆਏ ਇਲਾਕੇ ਦੇ ਰਹਿਣ ਵਾਲੇ ਤਿੰਨ ਹੋਰ ਲੋਕ ਫੱਟੜ ਹੋ ਗਏ l ਮ੍ਰਿਤਕ ਦੀ ਪਛਾਣ ਸ਼ਿਮਲਾਪੁਰੀ ਟੇਢੀ ਰੋਡ ਗਲੀ ਨੰਬਰ ਨੌ ਦੇ ਰਹਿਣ ਵਾਲੇ ਨਿਰਮਲ ਸਿੰਘ ਵੱਜੋਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀl

ਕਿਵੇਂ ਹੋਈ ਵਾਰਦਾਤ ?

ਦਰਅਸਲ, ਬੀਤੀ ਰਾਤ ਨਿਰਮਲ ਅਤੇ ਉਸਦੇ ਕੁਝ ਸਾਥੀਆਂ ਨੇ ਹਮਲਾਵਰ ਦੀ ਮਾਤਾ ਨਾਲ ਗਾਲੀ ਗਲੋਚ ਕੀਤੀ l ਜਿਸ ਤੋਂ ਬਾਅਦ ਸਵੇਰ ਵੇਲੇ ਨਿਰਮਲ ਸਿੰਘ ਆਪਣਾ ਮੋਟਰਸਾਈਕਲ ਗਲੀ ਵਿੱਚ ਖੜਾ ਕਰ ਰਿਹਾ ਸੀ ਇਸੇ ਦੌਰਾਨ ਹਮਲਾਵਰ ਜਤਿੰਦਰ ਸਿੰਘ ਉਰਫ ਜੋਤੀ ਉੱਥੇ ਪਹੁੰਚ ਗਿਆl ਦੋਵਾਂ ਵਿਚਕਾਰ ਮੋਟਰਸਾਈਕਲ ਨੂੰ ਗਲੀ ਵਿੱਚ ਖੜਾ ਕਰਨ ਦੀ ਗੱਲ ਨੂੰ ਲੈ ਕੇ ਬਹਿਸ ਹੋ ਗਈ l

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਨੇ ਆਦਿਵਾਸੀਆਂ ਲਈ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਐਲਾਨ!

ਹਮਲਾ ਕਰਨ ਲਈ ਪਹਿਲੋਂ ਤੋਂ ਹੀ ਤਿਆਰ ਜਤਿੰਦਰ ਸਿੰਘ ਜੋਤੀ ਨੇ ਨਿਰਮਲ ਉੱਪਰ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ l ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨਿਰਮਲ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ l ਪੁਲਿਸ ਮਾਮਲੇ ਦੀ ਜਾਂਚ ਜੁੱਟ ਗਈ ਹੈ।

 

 

 

 

 

 

 

 

 

 

 

 

 

 

 

 

 

 

 

 

ਕੇਂਦਰੀ ਗ੍ਰਹਿ ਮੰਤਰੀ ਨੇ ਆਦਿਵਾਸੀਆਂ ਲਈ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਐਲਾਨ! || Today News

0
The Union Home Minister announced the Uniform Civil Code for the tribals!

ਕੇਂਦਰੀ ਗ੍ਰਹਿ ਮੰਤਰੀ ਨੇ ਆਦਿਵਾਸੀਆਂ ਲਈ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਐਲਾਨ!

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਭਾਜਪਾ ਦਾ ਸੰਕਲਪ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਅਤੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਜ਼ਰੂਰ ਲਾਗੂ ਹੋਵੇਗਾ, ਪਰ ਆਦਿਵਾਸੀ ਭਾਈਚਾਰਿਆਂ ਦੀ ਪਛਾਣ ਅਤੇ ਵਿਰਾਸਤ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਾਗੂ ਕੀਤਾ ਜਾਵੇਗਾ ਪਰ ਕਬਾਇਲੀ ਭਾਈਚਾਰੇ ਨੂੰ ਯੂਸੀਸੀ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ।

ਅਮਿਤ ਸ਼ਾਹ ਨੇ ਮੈਨੀਫੈਸਟੋ ਰਾਹੀਂ ਇਹ ਵੀ ਵਾਅਦਾ ਕੀਤਾ ਕਿ ਘੁਸਪੈਠੀਆਂ ਵੱਲੋਂ ਕਬਜ਼ੇ ਵਿੱਚ ਕੀਤੀਆਂ ਸਾਰੀਆਂ ਜ਼ਮੀਨਾਂ ਆਦਿਵਾਸੀ ਭਾਈਚਾਰਿਆਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਭਾਜਪਾ ਦੀ ਸਰਕਾਰ ਬਣ ਰਹੀ ਹੈ ਅਤੇ ਅਸੀਂ ਇਨ੍ਹਾਂ ਘੁਸਪੈਠੀਆਂ ਨੂੰ ਬਾਹਰ ਕੱਢਾਂਗੇ।

ਔਰਤਾਂ ਤੋਂ ਖੋਹੀ ਗਈ ਜ਼ਮੀਨ ਕਰਵਾਵਾਂਗੇ ਵਾਪਸ

ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਅਤੇ ਔਰਤਾਂ ਤੋਂ ਖੋਹੀ ਗਈ ਜ਼ਮੀਨ ਵਾਪਸ ਕਰਵਾਵਾਂਗੇ। ਹੇਮੰਤ ਸੋਰੇਨ ਨੂੰ ਕਿਹਾ ਕਿ ਤੁਸੀਂ ਝਾਰਖੰਡ ਦੀਆਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫ਼ਲ ਰਹੇ ਹੋ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਭਾਜਪਾ ਸੱਤਾ ‘ਚ ਵਾਪਸ ਆਉਂਦੀ ਹੈ ਤਾਂ ਸੂਬੇ ਦੀ ਹਰ ਔਰਤ ਨੂੰ 2100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ‘ਗੋਗੋ ਦੀਦੀ ਸਕੀਮ’ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ। ਦੀਵਾਲੀ ਅਤੇ ਰੱਖੜੀ ‘ਤੇ ਮੁਫਤ LPG ਗੈਸ ਸਿਲੰਡਰ ਦਿੱਤਾ ਜਾਵੇਗਾ ਅਤੇ ਸਿਲੰਡਰ 500 ਰੁਪਏ ‘ਚ ਦਿੱਤਾ ਜਾਵੇਗਾ। ਨੌਜਵਾਨਾਂ ਲਈ 5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।

ਪੇਪਰ ਮਾਫ਼ੀਆ ਨੂੰ ‘ਉਲਟਾ’ ਲਟਕਾ ਦੇਵੇਗੀ….

ਪੇਪਰ ਲੀਕ ਮਾਫ਼ੀਆ ਖ਼ਿਲਾਫ਼ ਬੋਲਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਸੂਬੇ ‘ਚ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਪੇਪਰ ਮਾਫ਼ੀਆ ਨੂੰ ‘ਉਲਟਾ’ ਲਟਕਾ ਦੇਵੇਗੀ। ਆਪਣੇ ਚੋਣ ਮਨੋਰਥ ਪੱਤਰ ਵਿੱਚ, ਭਾਜਪਾ ਨੇ ਨੌਜਵਾਨਾਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਲਈ ਦੋ ਸਾਲਾਂ ਲਈ 2000 ਰੁਪਏ ਦਾ ਮਹੀਨਾਵਾਰ ਵਜ਼ੀਫ਼ਾ ਦੇਣ ਦਾ ਵਾਅਦਾ ਕੀਤਾ ਹੈ।

ਭਾਜਪਾ ਨੇ ਬੇਰੁਜ਼ਗਾਰੀ ਨਾਲ ਨਜਿੱਠਣ ਲਈ 287,000 ਸਰਕਾਰੀ ਨੌਕਰੀਆਂ ਪੈਦਾ ਕਰਨ ਅਤੇ 500,000 ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ। ਪਾਰਟੀ ਨੇ ਕਿਹਾ ਕਿ ਲਕਸ਼ਮੀ ਜੌਹਰ ਸਕੀਮ ਤਹਿਤ ਗੈਸ ਸਿਲੰਡਰ 500 ਰੁਪਏ ਵਿੱਚ ਉਪਲਬਧ ਕਰਵਾਏ ਜਾਣਗੇ, ਜਿਸ ਵਿੱਚ ਹਰ ਸਾਲ ਦੋ ਸਿਲੰਡਰ ਮੁਫ਼ਤ ਮਿਲਣਗੇ।

ਇਹ ਵੀ ਪੜ੍ਹੋ : ਈਰਾਨ ਦੀ ਯੂਨੀਵਰਸਿਟੀ ‘ਚ ਹੰਗਾਮਾ, ਹਿਜਾਬ ਦੇ ਵਿਰੋਧ ‘ਚ ਕੁੜੀ ਨੇ ਉਤਾਰੇ ਕੱਪੜੇ, Video Viral

UCC ਸਾਰੇ ਨਾਗਰਿਕਾਂ ‘ਤੇ ਬਰਾਬਰ ਹੋਵੇਗਾ ਲਾਗੂ

ਯੂਸੀਸੀ ਨੂੰ ਲਾਗੂ ਕਰਨ ਦਾ ਵਾਅਦਾ 2024 ਦੀਆਂ ਆਮ ਚੋਣਾਂ ਲਈ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਗਿਆ ਸੀ। ਯੂਨੀਫਾਰਮ ਸਿਵਲ ਕੋਡ (ਯੂਸੀਸੀ) ਬਿੱਲ ਭਾਰਤ ਦੇ ਸਾਰੇ ਨਾਗਰਿਕਾਂ ਲਈ ਨਿੱਜੀ ਮਾਮਲਿਆਂ ਲਈ ਇਕਸਾਰ ਨਿਯਮ ਸਥਾਪਤ ਕਰਨ ਦਾ ਪ੍ਰਸਤਾਵ ਸੀ। ਇਨ੍ਹਾਂ ਮਾਮਲਿਆਂ ਵਿੱਚ ਵਿਆਹ, ਤਲਾਕ, ਵਿਰਾਸਤ ਅਤੇ ਜਾਇਦਾਦ ਦੇ ਅਧਿਕਾਰ ਸ਼ਾਮਲ ਹਨ। UCC ਸਾਰੇ ਨਾਗਰਿਕਾਂ ‘ਤੇ ਬਰਾਬਰ ਲਾਗੂ ਹੋਵੇਗਾ, ਭਾਵੇਂ ਉਨ੍ਹਾਂ ਦੇ ਧਰਮ, ਲਿੰਗ ਜਾਂ ਜਿਨਸੀ ਰੁਝਾਨ ਦੀ ਪਰਵਾਹ ਕੀਤੇ ਬਿਨਾਂ।