Home Blog Page 1200

ਬਜਟ 2025: ਵਿੱਤ ਮੰਤਰੀ ਨੇ 77 ਮਿੰਟ ਦੇ ਭਾਸ਼ਣ ‘ਚ 5 ਵਾਰ ਪਾਣੀ ਪੀਤਾ

0

ਬਜਟ 2025: ਵਿੱਤ ਮੰਤਰੀ ਨੇ 77 ਮਿੰਟ ਦੇ ਭਾਸ਼ਣ ‘ਚ 5 ਵਾਰ ਪਾਣੀ ਪੀਤਾ

ਨਵੀਂ ਦਿੱਲੀ, 2 ਫਰਵਰੀ 2025 – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 8ਵੀਂ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ। ਉਹ ਸੁਨਹਿਰੀ ਬਾਰਡਰ ਵਾਲੀ ਕਰੀਮ ਰੰਗ ਦੀ ਮਧੂਬਨੀ ਪੇਂਟਿੰਗ ਸਾੜੀ ਪਹਿਨ ਕੇ ਸੰਸਦ ਪਹੁੰਚੇ ਸਨ। ਇਸ ਤੋਂ ਪਹਿਲਾਂ, ਉਹ ਰਾਸ਼ਟਰਪਤੀ ਭਵਨ ਗਏ ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਦਹੀਂ ਅਤੇ ਖੰਡ ਖੁਆ ਕੇ ਸਵਾਗਤ ਕੀਤਾ। ਇਸ ਤੋਂ ਬਾਅਦ, ਸੀਤਾਰਮਨ ਟੈਬਲੇਟ ਲੈ ਕੇ ਸੰਸਦ ਭਵਨ ਪਹੁੰਚੀ।

ਇਹ ਵੀ ਪੜ੍ਹੋ: ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ, ਟੀਮ ਵਾਨਖੇੜੇ ਦੇ ਮੈਦਾਨ ‘ਤੇ 7 ਸਾਲਾਂ ਤੋਂ ਅਜੇਤੂ

ਸੀਤਾਰਮਨ ਨੇ ਬਜਟ ਭਾਸ਼ਣ 11.01 ਮਿੰਟ ‘ਤੇ ਸ਼ੁਰੂ ਕੀਤਾ। 1 ਘੰਟਾ 17 ਮਿੰਟ ਦੇ ਬਜਟ ਭਾਸ਼ਣ ਦੌਰਾਨ, ਉਨ੍ਹਾਂ ਨੇ ਸਵੇਰੇ 11.24 ਵਜੇ, 11.27 ਵਜੇ, 11.44 ਵਜੇ, 11.56 ਵਜੇ ਅਤੇ ਦੁਪਹਿਰ 12.16 ਵਜੇ 5 ਵਾਰ ਪਾਣੀ ਪੀਤਾ। ਆਪਣੇ 77 ਮਿੰਟ ਦੇ ਭਾਸ਼ਣ ਦੌਰਾਨ, ਨਿਰਮਲਾ ਸੀਤਾਰਮਨ ਨੇ ਇੱਕ ਵਾਰ ਰੁਮਾਲ ਨਾਲ ਆਪਣੀਆਂ ਅੱਖਾਂ ਵੀ ਪੂੰਝੀਆਂ।

ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ, ਟੀਮ ਵਾਨਖੇੜੇ ਦੇ ਮੈਦਾਨ ‘ਤੇ 7 ਸਾਲਾਂ ਤੋਂ ਅਜੇਤੂ

0

ਮੁੰਬਈ, 2 ਫਰਵਰੀ 2025 – ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਮੁੰਬਈ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਲੜੀ ਵਿੱਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਪਹਿਲਾ, ਦੂਜਾ ਅਤੇ ਚੌਥਾ ਮੈਚ ਜਿੱਤਿਆ। ਜਦੋਂ ਕਿ ਇੰਗਲੈਂਡ ਨੇ ਤੀਜਾ ਮੈਚ ਜਿੱਤ ਲਿਆ ਸੀ।

ਇਹ ਵੀ ਪੜ੍ਹੋ: ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਹੋਵੇਗੀ ਖ਼ਿਤਾਬੀ ਟੱਕਰ

ਵਾਨਖੇੜੇ ਦੇ ਮੈਦਾਨ ‘ਤੇ ਮੈਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ 6:30 ਵਜੇ ਟਾਸ ਹੋਵੇਗਾ। ਭਾਰਤ ਵਾਨਖੇੜੇ ਦੇ ਮੈਦਾਨ ‘ਤੇ 7 ਸਾਲਾਂ ਤੋਂ ਅਜੇਤੂ ਹੈ। ਟੀਮ ਨੇ 2017 ਤੋਂ ਇੱਥੇ ਤਿੰਨ ਮੈਚ ਖੇਡੇ ਹਨ ਅਤੇ ਤਿੰਨੋਂ ਜਿੱਤੇ ਹਨ। ਇੱਥੇ ਕੁੱਲ 8 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ 4 ਮੈਚ ਟੀ-20 ਲੜੀ ਦੌਰਾਨ ਖੇਡੇ ਗਏ ਸਨ ਅਤੇ ਬਾਕੀ ਚਾਰ 2016 ਵਿਸ਼ਵ ਕੱਪ ਦੌਰਾਨ ਖੇਡੇ ਗਏ ਸਨ। ਭਾਰਤ ਨੇ 5 ਮੈਚ ਖੇਡੇ, ਬਾਕੀ 3 ਵਿਸ਼ਵ ਕੱਪ ਦੌਰਾਨ ਦੂਜੇ ਦੇਸ਼ਾਂ ਵਿਰੁੱਧ ਸਨ। 5 ਵਿੱਚੋਂ, ਭਾਰਤ ਨੇ 3 ਜਿੱਤੇ ਅਤੇ 2 ਹਾਰੇ। ਭਾਰਤ ਆਖਰੀ ਵਾਰ ਇੱਥੇ 2016 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੈਸਟਇੰਡੀਜ਼ ਤੋਂ ਹਾਰਿਆ ਸੀ।

ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ 28 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 16 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਇੰਗਲੈਂਡ ਸਿਰਫ਼ 12 ਵਿੱਚ ਜਿੱਤਿਆ। ਇੰਗਲੈਂਡ ਨੇ ਆਖਰੀ ਵਾਰ 2014 ਵਿੱਚ ਭਾਰਤ ਵਿਰੁੱਧ ਟੀ-20 ਸੀਰੀਜ਼ ਜਿੱਤੀ ਸੀ। ਇੰਗਲਿਸ਼ ਟੀਮ ਭਾਰਤ ਖਿਲਾਫ ਲਗਾਤਾਰ 5ਵੀਂ ਟੀ-20 ਸੀਰੀਜ਼ ਹਾਰ ਗਈ ਹੈ। ਭਾਰਤ ਵਿੱਚ, ਟੀਮ ਨੇ 2011 ਤੋਂ ਬਾਅਦ ਕੋਈ ਟੀ-20 ਲੜੀ ਨਹੀਂ ਜਿੱਤੀ ਹੈ।

ਡਾ. ਅੰਬੇਡਕਰ ਦੀ ਮੂਰਤੀ ਦੇ ਭੰਨਤੋੜ ਦਾ ਮਾਮਲਾ: ਅੱਜ ਭਾਜਪਾ ਦਾ 6 ਮੈਂਬਰੀ ਵਫ਼ਦ ਪੁੱਜੇਗਾ ਅੰਮ੍ਰਿਤਸਰ

0

ਡਾ. ਅੰਬੇਡਕਰ ਦੀ ਮੂਰਤੀ ਦੇ ਭੰਨਤੋੜ ਦਾ ਮਾਮਲਾ: ਅੱਜ ਭਾਜਪਾ ਦਾ 6 ਮੈਂਬਰੀ ਵਫ਼ਦ ਪੁੱਜੇਗਾ ਅੰਮ੍ਰਿਤਸਰ

ਅੰਮ੍ਰਿਤਸਰ, 2 ਫਰਵਰੀ : ਬੀਤੀ 26 ਜਨਵਰੀ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਸਬੰਧ ਵਿੱਚ ਭਾਜਪਾ ਵੱਲੋਂ ਗਠਿਤ 6 ਮੈਂਬਰੀ ਵਫ਼ਦ ਅੱਜ ਅੰਮ੍ਰਿਤਸਰ ਪਹੁੰਚ ਰਿਹਾ ਹੈ। ਇਹ ਵਫ਼ਦ ਵਿਸਥਾਰਤ ਰਿਪੋਰਟ ਤਿਆਰ ਕਰਕੇ ਭਾਜਪਾ ਲੀਡਰਸ਼ਿਪ ਨੂੰ ਸੌਂਪੇਗਾ।

6 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ

ਦੱਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ 6 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ। ਇਸ ਘਟਨਾ ਦੀ ਜਾਂਚ ਤੋਂ ਬਾਅਦ ਜੋ ਮੈਂਬਰ ਰਿਪੋਰਟ ਭਾਜਪਾ ਨੂੰ ਸੌਂਪਣਗੇ ਉਨ੍ਹਾਂ ‘ਚ ਬ੍ਰਿਜਪਾਲ- ਸੰਸਦ ਮੈਂਬਰ, ਲਾਲ ਸਿੰਘ ਆਰੀਆ-ਰਾਸ਼ਟਰੀ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ, ਸੋਮ ਪ੍ਰਕਾਸ਼- ਸਾਬਕਾ ਕੇਂਦਰੀ ਮੰਤਰੀ, ਗੁਰੂ ਪ੍ਰਕਾਸ਼ ਪਾਸਵਾਨ- ਰਾਸ਼ਟਰੀ ਬੁਲਾਰੇ, ਅਸੀਮ ਅਰੁਣ- ਮੰਤਰੀ, ਉੱਤਰ ਪ੍ਰਦੇਸ਼ ਸਰਕਾਰ, ਬੰਤੋ ਦੇਵੀ ਕਟਾਰੀਆ- ਅੰਬਾਲਾ ਸ਼ਾਮਿਲ ਹਨ।

ਮੂਰਤੀਆਂ ਦੀ ਸੁਰੱਖਿਆ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ

ਓਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਡਾ: ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕਣ ਦਾ ਐਲਾਨ ਕੀਤਾ ਹੈ | ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਹਿਰ ਵਿੱਚ ਸਥਿਤ ਹੋਰ ਮਹਾਨ ਸਖਸ਼ੀਅਤਾਂ ਦੇ ਬੁੱਤਾਂ ਨੂੰ ਵੀ ਢੱਕਿਆ ਜਾਵੇਗਾ ਅਤੇ ਉਨ੍ਹਾਂ ਦੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੂਰਤੀਆਂ ਦੇ ਆਲੇ ਦੁਆਲੇ ਬਿਹਤਰ ਰੋਸ਼ਨੀ ਅਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼, ਪੀਐਮ ਮੋਦੀ ਦੀ ਅੱਜ ਤੀਜੀ ਰੈਲੀ

ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਹੋਵੇਗੀ ਖ਼ਿਤਾਬੀ ਟੱਕਰ

0

ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਹੋਵੇਗੀ ਖ਼ਿਤਾਬੀ ਟੱਕਰ

ਨਵੀਂ ਦਿੱਲੀ, 2 ਫਰਵਰੀ 2025 – ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੁਆਲਾਲੰਪੁਰ ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਟਾਸ: ਸਵੇਰੇ 11.30 ਵਜੇ ਹੋਵੇਗਾ। ਟੀਮ ਇੰਡੀਆ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ, ਟੀਮ ਨੇ 2023 ਵਿੱਚ ਫਾਈਨਲ ਵਿੱਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਜਦੋਂ ਕਿ ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਪਿੰਡਾਂ ਨੂੰ ਸਾਫ ਤੇ ਲੋੜੀਂਦੀ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ, 15 ਵੱਡੇ ਨਹਿਰੀ ਪਾਣੀ ਦੇ ਪ੍ਰਾਜੈਕਟ ਪ੍ਰਗਤੀ ਅਧੀਨ: ਮੁੰਡੀਆਂ

ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀਆਂ। ਭਾਰਤ ਨੇ ਸਾਰੇ ਮੈਚ ਜਿੱਤੇ, ਪਰ ਦੱਖਣੀ ਅਫਰੀਕਾ ਦਾ ਅਮਰੀਕਾ ਵਿਰੁੱਧ ਇੱਕ ਮੈਚ ਮੀਂਹ ਕਾਰਨ ਬੇਸਿੱਟਾ ਰਿਹਾ। ਭਾਰਤ ਦੀ ਗੋਂਗਦੀ ਤ੍ਰਿਸ਼ਾ ਟੂਰਨਾਮੈਂਟ ਦੀ ਸਭ ਤੋਂ ਵੱਧ ਸਕੋਰਰ ਹੈ। ਇਸੇ ਟੀਮ ਦੀ ਵੈਸ਼ਨਵੀ ਸ਼ਰਮਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।

ਦੱਖਣੀ ਅਫਰੀਕਾ ਗਰੁੱਪ ਸੀ ਵਿੱਚ ਅੰਕ ਸੂਚੀ ਵਿੱਚ ਸਿਖਰ ‘ਤੇ ਰਿਹਾ। ਟੀਮ ਨੇ ਨਿਊਜ਼ੀਲੈਂਡ ਨੂੰ 22 ਦੌੜਾਂ ਨਾਲ, ਸਮੋਆ ਨੂੰ 10 ਵਿਕਟਾਂ ਨਾਲ ਅਤੇ ਨਾਈਜੀਰੀਆ ਨੂੰ 41 ਦੌੜਾਂ ਨਾਲ ਹਰਾਇਆ। ਫਿਰ ਸੁਪਰ-6 ਵਿੱਚ, ਉਨ੍ਹਾਂ ਨੇ ਆਇਰਲੈਂਡ ਵਿਰੁੱਧ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਅਮਰੀਕਾ ਵਿਰੁੱਧ ਆਖਰੀ ਲੀਗ ਮੈਚ ਮੀਂਹ ਕਾਰਨ ਬੇਸਿੱਟਾ ਰਿਹਾ। ਟੀਮ ਨੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 11 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾਇਆ।

ਦੂਜੇ ਪਾਸੇ, ਟੀਮ ਇੰਡੀਆ ਨੇ ਟੂਰਨਾਮੈਂਟ ਦੇ ਸਾਰੇ 6 ਮੈਚ ਜਿੱਤੇ। ਟੀਮ ਨੇ ਗਰੁੱਪ ਏ ਵਿੱਚ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ, ਮਲੇਸ਼ੀਆ ਨੂੰ 10 ਵਿਕਟਾਂ ਨਾਲ ਅਤੇ ਸ਼੍ਰੀਲੰਕਾ ਨੂੰ 60 ਦੌੜਾਂ ਨਾਲ ਹਰਾਇਆ। ਫਿਰ ਸੁਪਰ-6 ਵਿੱਚ, ਉਸਨੇ ਬੰਗਲਾਦੇਸ਼ ਵਿਰੁੱਧ 8 ਵਿਕਟਾਂ ਨਾਲ ਅਤੇ ਸਕਾਟਲੈਂਡ ਵਿਰੁੱਧ 150 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਟੀਮ ਨੇ ਸੈਮੀਫਾਈਨਲ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ।

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼, ਪੀਐਮ ਮੋਦੀ ਦੀ ਅੱਜ ਤੀਜੀ ਰੈਲੀ

0

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼, ਪੀਐਮ ਮੋਦੀ ਦੀ ਅੱਜ ਤੀਜੀ ਰੈਲੀ

ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦਾ ਆਖਰੀ ਦੌਰ ਸ਼ੁਰੂ ਹੋ ਗਿਆ ਹੈ। ਤਿੰਨੋਂ ਵੱਡੀਆਂ ਪਾਰਟੀਆਂ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਤਵਾਰ ਨੂੰ ਦੁਪਹਿਰ 1 ਵਜੇ ਆਰਕੇ ਪੁਰਮ ‘ਚ ਰੈਲੀ ਕਰਨਗੇ। ਇਹ ਉਨ੍ਹਾਂ ਦੀ ਤੀਜੀ ਰੈਲੀ ਹੈ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਦੁਆਰਕਾ ਵਿੱਚ ਦੂਜੀ ਰੈਲੀ ਕੀਤੀ ਗਈ ਸੀ। ਪਹਿਲੀ ਰੈਲੀ 29 ਜਨਵਰੀ ਨੂੰ ਕਰਤਾਰ ਨਗਰ ਵਿੱਚ ਕੀਤੀ ਸੀ।

ਦਲ ਬਦਲਣ ਦਾ ਸਿਲਸਿਲਾ ਜਾਰੀ

ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਬੁੱਧਵਾਰ ਨੂੰ ਹੋਣੀ ਹੈ, ਪਰ ਦਲ ਬਦਲਣ ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ। ਵੀਰਵਾਰ ਨੂੰ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਆਰਤੀ ਚਾਵਲਾ ਭਾਜਪਾ ਵਿੱਚ ਸ਼ਾਮਲ ਹੋ ਗਈ। ਈ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਛੱਡਣ ਵਾਲੇ 8 ਵਿਧਾਇਕ ਸ਼ਨੀਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਇੱਕ ਦਿਨ ਪਹਿਲਾਂ ਹੀ ਇਨ੍ਹਾਂ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਭ੍ਰਿਸ਼ਟਾਚਾਰ ਅਤੇ ਚੋਣਾਂ ਵਿੱਚ ਟਿਕਟਾਂ ਨਾ ਮਿਲਣ ਨੂੰ ਦੱਸਿਆ ਸੀ।

ਹਾਲੇ ਨਹੀਂ ਮਿਲੇਗੀ ਠੰਡ ਤੋਂ ਰਾਹਤ! ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ

ਹਾਲੇ ਨਹੀਂ ਮਿਲੇਗੀ ਠੰਡ ਤੋਂ ਰਾਹਤ! ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ || Punjab Weather

0

ਹਾਲੇ ਨਹੀਂ ਮਿਲੇਗੀ ਠੰਡ ਤੋਂ ਰਾਹਤ! ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ

ਚੰਡੀਗੜ੍ਹ, 2 ਫਰਵਰੀ: ਪੰਜਾਬ ਵਿਚ ਠੰਢ ਦਾ ਕਹਿਰ ਇਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ।ਸ਼ਨੀਵਾਰ ਸਵੇਰ ਤੋਂ ਹੀ ਪੰਜਾਬ ‘ਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿੱਚ ਅੱਜ ਵੀ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਹੀ ਸੰਘਣੀ ਧੁੰਦ ਦਿਖਾਈ ਦੇਣ ਲੱਗ ਗਈ ਸੀ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਐਤਵਾਰ ਨੂੰ ਪੰਜਾਬ ‘ਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।

ਤਾਪਮਾਨ ‘ਚ ਗਿਰਾਵਟ

ਪੰਜਾਬ ਚ ਬੀਤੇ ਕੱਲ੍ਹ ਵੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਇਸ ਤੋਂ ਬਾਅਦ ਦਿਨ ਭਰ ਬੱਦਲਵਾਈ ਬਣੀ ਰਹੀ। ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ। ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਵਿੱਚ ਦਿਨ ਦਾ ਤਾਪਮਾਨ 2.3 ਡਿਗਰੀ ਘੱਟ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 1.8 ਡਿਗਰੀ ਘੱਟ ਸੀ। ਪਰ ਆਉਣ ਵਾਲੇ ਕੁਝ ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।

ਕੇਂਦਰੀ ਬਜਟ 2025 ‘ਚ ਇੱਕ ਵਾਰ ਫ਼ਿਰ ਪੰਜਾਬ ਨੂੰ ਕੀਤਾ ਗਿਆ ‘ਅਣਦੇਖਿਆ’- ਮੁੱਖ ਮੰਤਰੀ ਮਾਨ

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 02-02-2025

0
Breaking

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 02-02-2025

ਬਜਟ 2025: ਜਾਣੋ ਬਜਟ ਵਿੱਚ ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਚ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਸਿੱਧੇ ਅਤੇ ਅਸਿੱਧੇ ਟੈਕਸਾਂ ਦਾ ਐਲਾਨ…ਹੋਰ ਪੜੋ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵੱਡੀ ਉਥਲ-ਪੁਥਲ; ਭਾਜਪਾ ‘ਚ ਸ਼ਾਮਲ ਹੋਏ ‘ਆਪ’ ਦੇ ਅੱਠ ਵਿਧਾਇਕ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ ਸਿਰਫ਼ ਤਿੰਨ ਦਿਨ ਬਾਕੀ ਹਨ। 5 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਰਾਜਧਾਨੀ ‘ਚ ਵੱਡੀ ਉਥਲ-ਪੁਥਲ …ਹੋਰ ਪੜੋ

ਬਜਟ ਨੇ ਖੇਤੀਬਾੜੀ ਅਰਥਚਾਰੇ ਨੂੰ ਖ਼ਤਰੇ ਵਿਚ ਪਾਇਆ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰੀ ਬਜਟ 2025 ਵਿਚ ਦੇਸ਼ ਦੇ ਇਕਜੁੱਟ ਵਿਕਾਸ ਦੀ ਗੱਲ ਨਹੀਂ…ਹੋਰ ਪੜੋ

ਇਹ ਕੇਂਦਰ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਦਾ…’, ਬਜਟ ਤੋਂ ਬਾਅਦ ਵਿਰੋਧੀ ਧਿਰ ਨੇ ਵਿੰਨ੍ਹਿਆ ਨਿਸ਼ਾਨਾ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2025-26 ਦਾ ਆਮ ਬਜਟ ਪੇਸ਼ ਕੀਤਾ। ਬਜਟ ਦੇ ਸਭ ਤੋਂ ਵੱਡੇ ਐਲਾਨ ਦੀ ਗੱਲ ਕੀਤੀ ਜਾਵੇ ਉਨ੍ਹਾਂ ਐਲਾਨ ਕੀਤਾ ਕਿ 12 ਲੱਖ ਰੁਪਏ ਤੱਕ ਦੀ…ਹੋਰ ਪੜੋ

7000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ 1 ਫਰਵਰੀ 2025 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ, ਭੁੱਚੋ (ਬਠਿੰਡਾ) ਵਿਖੇ ਤਾਇਨਾਤ ਜੂਨੀਅਰ…ਹੋਰ ਪੜੋ

ਅੱਜ ਦਾ ਹੁਕਮਨਾਮਾ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 02-02-2025

0

ਅੱਜ ਦਾ ਹੁਕਮਨਾਮਾ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 02-02-2025

ਐਤਵਾਰ, ੨੦ ਮਾਘ (ਸੰਮਤ ੫੫੬ ਨਾਨਕਸ਼ਾਹੀ)

02-02-2025
ਧਨਾਸਰੀ ਮਹਲਾ ੩ ॥

ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥੧॥ ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥ ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥ ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥ ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥ ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ ॥ ਸਤਿਗੁਰੁ ਭੇਟੇ ਤਾ ਸੁਖੁ ਪਾਏ ॥ ਹਉਮੈ ਵਿਚਹੁ ਠਾਕਿ ਰਹਾਏ ॥੩॥ ਕਿਸ ਨੋ ਕਹੀਐ ਦਾਤਾ ਇਕੁ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥੪॥੫॥

ਐਤਵਾਰ, ੨੦ ਮਾਘ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੬੫)
ਪੰਜਾਬੀ ਵਿਆਖਿਆ:
ਧਨਾਸਰੀ ਮਹਲਾ ੩ ॥

(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ । ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ । ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ । ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ ।੧।ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ । (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ ।੧।ਰਹਾਉ। (ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤਿ੍ਰਸ਼ਨਾ ਦੀ ਅੱਗ ਬੁਝਾ ਦੇਂਦੀ ਹੈ । (ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ । (ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਤਦੋਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ । ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ, ਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ । ਪਰ, ਹੇ ਭਾਈ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ । ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ । ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ । ਹੇ ਨਾਨਕ! (ਆਖ—ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ, ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ।੪।੫।

ਸਕਾਰਾਤਮਕ ਸੋਚ

0
positive thoughts

ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਵਕਤ ਹੁੰਦਾ ਹੈ
ਕਿਉਂਕਿ ਜੋ ਵਕਤ ਸਿਖਾਉਂਦਾ ਹੈ ਉਹ ਕੋਈ ਨਹੀਂ ਸਿੱਖਾ ਸਕਦਾ

ਜੋ ਤੁਹਾਡੇ ਕਰਮਾਂ ਦੇ ਵਿੱਚ ਹੈ ਉਹ ਕਿਸੇ ਨਾ ਕਿਸੇ ਬਹਾਨੇ ਜ਼ਰੂਰ ਤੁਹਾਡੇ ਕੋਲ ਆਵੇਗਾ

0
What is in your deeds will surely come to you under some pretext or the other

ਜੋ ਤੁਹਾਡੇ ਕਰਮਾਂ ਦੇ ਵਿੱਚ ਹੈ ਉਹ ਕਿਸੇ ਨਾ ਕਿਸੇ
ਬਹਾਨੇ ਜ਼ਰੂਰ ਤੁਹਾਡੇ ਕੋਲ ਆਵੇਗਾ
ਜੋ ਕਰਮਾਂ ਵਿੱਚ ਨਹੀਂ ਉਹ ਆ ਕੇ ਵੀ ਚਲਾ ਜਾਵੇਗਾ