Home Blog Page 1199

ਕੌਣ ਹੈ Miss India Universe 2024 ਦਾ ਖਿਤਾਬ ਜਿੱਤਣ ਵਾਲੀ ਰਿਆ ਸਿੰਘਾ? || India news

0
Who is Riya Singha who won the title of Miss India Universe 2024?

ਕੌਣ ਹੈ Miss India Universe 2024 ਦਾ ਖਿਤਾਬ ਜਿੱਤਣ ਵਾਲੀ ਰਿਆ ਸਿੰਘਾ?

ਰਿਆ ਸਿੰਘਾ ਨੇ ਐਤਵਾਰ 22 ਸਤੰਬਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਕਰਵਾਏ ਗਏ Miss Universe India 2024 ਮੁਕਾਬਲੇ ਦਾ ਖਿਤਾਬ ਜਿੱਤ ਲਿਆ ਹੈ। ਇਹ ਮੁਕਾਬਲਾ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸਦੀ ਜੇਤੂ ਅੰਤਰਰਾਸ਼ਟਰੀ ਪੱਧਰ ‘ਤੇ ਆਯੋਜਿਤ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਇਸ ਸਾਲ ਰਿਆ ਸਿੰਘਾ ਨੂੰ ਇਹ ਮੌਕਾ ਮਿਲਿਆ ਹੈ।

9 ਸਾਲ ਪਹਿਲਾਂ ਉਰਵਸ਼ੀ ਨੇ ਵੀ ਪਹਿਨਿਆ ਸੀ ਇਹ ਤਾਜ

ਇਸ ਸਾਲ ਕਰਵਾਏ ਗਏ ਇਸ ਮੁਕਾਬਲੇ ਵਿੱਚ 2015 ਵਿੱਚ ਮਿਸ ਯੂਨੀਵਰਸ ਇੰਡੀਆ ਰਹੀ ਉਰਵਸ਼ੀ ਰੌਤੇਲਾ ਨੇ ਜੱਜ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਹੱਥਾਂ ਨਾਲ ਰਿਆ ਸਿੰਘਾ ਦੇ ਸਿਰ ‘ਤੇ ਤਾਜ ਸਜਾਇਆ। ਉਰਵਸ਼ੀ ਨੇ ਵੀ 9 ਸਾਲ ਪਹਿਲਾਂ ਇਹ ਤਾਜ ਪਹਿਨਿਆ ਸੀ। ਰੀਆ ਨੂੰ ਇਸ ਨੂੰ ਪਹਿਨਾਉਂਦੇ ਸਮੇਂ ਉਰਵਸ਼ੀ ਦੇ ਚਿਹਰੇ ‘ਤੇ ਅਦਭੁਤ ਖੁਸ਼ੀ ਸੀ, ਜਿਸ ਬਾਰੇ ਉਸ ਨੇ ਬਾਅਦ ਵਿਚ ਦੱਸਿਆ ਕਿ ਉਹ ਵੀ ਇਨ੍ਹਾਂ ਕੁੜੀਆਂ ਵਾਂਗ ਹੀ ਮਹਿਸੂਸ ਕਰ ਰਹੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਭਾਰਤ ਇਸ ਸਾਲ ਦੁਬਾਰਾ ਮਿਸ ਯੂਨੀਵਰਸ ਦਾ ਤਾਜ ਜਿੱਤੇਗਾ।

ਕੌਣ ਹੈ ਰੀਆ ਸਿੰਘਾ?

ਤੁਹਾਨੂੰ ਦੱਸ ਦੇਈਏ ਕਿ ਰੀਆ ਸਿੰਘਾ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਹੈ ਅਤੇ ਸਿਰਫ 19 ਸਾਲ ਦੀ ਹੈ। ਉਸ ਦੇ ਮਾਤਾ-ਪਿਤਾ ਦੇ ਨਾਂ ਰੀਟਾ ਸਿੰਘਾ ਅਤੇ ਬ੍ਰਿਜੇਸ਼ ਸਿੰਘਾ ਹਨ। ਵਰਤਮਾਨ ਵਿੱਚ ਰੀਆ ਜੀਐਸਐਲ ਯੂਨੀਵਰਸਿਟੀ, ਗੁਜਰਾਤ ਤੋਂ ਆਪਣੀ ਪੜ੍ਹਾਈ ਕਰ ਰਹੀ ਹੈ।

16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕੀਤੀ

ਉਸਨੇ 16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕੀਤੀ ਸੀ ਅਤੇ ਮਿਸ ਟੀਨ ਗੁਜਰਾਤ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਰੀਆ ਦੀਆਂ ਪ੍ਰਾਪਤੀਆਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਸਾਲ 2023 ਵਿੱਚ, ਉਸਨੇ ਮਿਸ ਟੀਨ ਯੂਨੀਵਰਸ ਮੁਕਾਬਲੇ ਵਿੱਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ। ਇਹ ਮੁਕਾਬਲਾ ਮੈਡ੍ਰਿਡ ‘ਚ ਕਰਵਾਇਆ ਗਿਆ, ਜਿਸ ‘ਚ 25 ਹੋਰ ਔਰਤਾਂ ਨੇ ਵੀ ਹਿੱਸਾ ਲਿਆ। ਰੀਆ ਨੇ ਇਸ ਮੁਕਾਬਲੇ ‘ਚ ਟਾਪ 6 ‘ਚ ਆਪਣੀ ਜਗ੍ਹਾ ਬਣਾਈ ਸੀ।

ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ ਰੀਆ

ਐਤਵਾਰ ਨੂੰ ਮਿਸ ਯੂਨੀਵਰਸ ਇੰਡੀਆ ਦਾ ਤਾਜ ਜਿੱਤਣ ਤੋਂ ਬਾਅਦ ਰੀਆ ਨੇ ਕਿਹਾ ਕਿ ਉਹ ਖੁਦ ਨੂੰ ਇਸ ਖਿਤਾਬ ਦੇ ਯੋਗ ਸਮਝਦੀ ਹੈ ਅਤੇ ਉਹ ਸਾਬਕਾ ਮਿਸ ਯੂਨੀਵਰਸ ਜੇਤੂਆਂ ਤੋਂ ਵੀ ਕਾਫੀ ਪ੍ਰੇਰਨਾ ਲੈਂਦੀ ਹੈ। ਰਿਆ ਸਿੰਘਾ ਇਸ ਸਾਲ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ।

ਇਹ ਵੀ ਪੜ੍ਹੋ : ਅੱਜ CM ਆਤਿਸ਼ੀ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ‘ਚ ਲੈ ਸਕਦੀ ਹੈ ਵੱਡੇ ਫ਼ੈਸਲੇ

ਇਸ ਸਾਲ ਮਿਸ ਯੂਨੀਵਰਸ ਮੁਕਾਬਲਾ ਮੈਕਸੀਕੋ ‘ਚ ਹੋਵੇਗਾ

ਇਸ ਸਾਲ ਮਿਸ ਯੂਨੀਵਰਸ ਮੁਕਾਬਲਾ ਮੈਕਸੀਕੋ ‘ਚ ਹੋਵੇਗਾ, ਜਿਸ ‘ਚ ਰਿਆ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਇਸ ਵਿੱਚ 100 ਤੋਂ ਵੱਧ ਪ੍ਰਤੀਯੋਗੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ ਇੱਕ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਜਾਵੇਗਾ। ਭਾਰਤ ਦਾ ਆਖਰੀ ਮਿਸ ਯੂਨੀਵਰਸ ਖਿਤਾਬ ਹਰਨਾਜ਼ ਸੰਧੂ ਨੇ ਸਾਲ 2021 ਵਿੱਚ ਜਿੱਤਿਆ ਸੀ।

 

 

 

 

 

 

ਅੱਜ CM ਆਤਿਸ਼ੀ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ‘ਚ ਲੈ ਸਕਦੀ ਹੈ ਵੱਡੇ ਫ਼ੈਸਲੇ || Delhi News

0
CM Atishi will take charge of Delhi today, may take big decisions in the cabinet meeting

ਅੱਜ CM ਆਤਿਸ਼ੀ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ‘ਚ ਲੈ ਸਕਦੀ ਹੈ ਵੱਡੇ ਫ਼ੈਸਲੇ

ਦਿੱਲੀ ਦੀ ਨਵੇਂ ਮੁੱਖ ਮੰਤਰੀ ਆਤਿਸ਼ੀ ਅੱਜ ਸੋਮਵਾਰ ਨੂੰ ਆਪਣੀ ਕੈਬਨਿਟ ਨਾਲ ਚਾਰਜ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਉਨ੍ਹਾਂ ਨੇ ਆਪਣੀ ਕੈਬਨਿਟ ਨਾਲ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਤਿਸ਼ੀ ਨੇ ਕੇਜਰੀਵਾਲ ਸਰਕਾਰ ਵਿਚ ਆਪਣੇ ਕੋਲ 13 ਵਿਭਾਗਾਂ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ ਮੁੱਖ ਤੌਰ ‘ਤੇ ਸਿੱਖਿਆ, ਮਾਲੀਆ, ਵਿੱਤ, ਬਿਜਲੀ ਅਤੇ ਪੀਡਬਲਿਊਡੀ ਆਦਿ ਸ਼ਾਮਲ ਹਨ।

ਪਹਿਲੇ ਦਿਨ ਹੀ ਕੁਝ ਅਹਿਮ ਫ਼ੈਸਲੇ ਲੈ ਸਕਦੀ ਆਤਿਸ਼ੀ

ਇੱਥੇ ਜ਼ਿਕਰਯੋਗ ਹੈ ਕਿ ਆਤਿਸ਼ੀ ਪਹਿਲੇ ਦਿਨ ਹੀ ਕੁਝ ਅਹਿਮ ਫ਼ੈਸਲੇ ਲੈ ਸਕਦੀ ਹੈ। ਦਿਨ ਭਰ ਅੱਜ ਦਾ ਮਾਹੌਲ ਬਦਲਿਆ-ਬਦਲਿਆ ਰਹੇਗਾ। ਇਕ ਸਾਲ ਬਾਅਦ ਕੋਈ ਮੁੱਖ ਮੰਤਰੀ ਸਕੱਤਰੇਤ ਪਹੁੰਚੇਗਾ। ਕੇਜਰੀਵਾਲ ਪੰਜ ਮਹੀਨੇ ਜੇਲ੍ਹ ਵਿਚ ਰਹੇ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਰੀਬ ਸੱਤ ਮਹੀਨੇ ਸਕੱਤਰੇਤ ਜਾਣਾ ਬੰਦ ਕਰ ਦਿੱਤਾ ਸੀ। ਇਸ ਦਾ ਕਾਰਨ ਮੁੱਖ ਮੰਤਰੀ ਦਫ਼ਤਰ ਵਿਚ ਚੱਲ ਰਿਹਾ ਪੁਨਰ ਨਿਰਮਾਣ ਦਾ ਕੰਮ ਵੀ ਸੀ।

ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਤਿਸ਼ੀ ਨੂੰ ਸ਼ਨਿਚਰਵਾਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਤੋਂ ਹੀ ਆਤਿਸ਼ੀ ਹੋਰ ਸਰਗਰਮ ਹੋ ਗਈ। ਉਸੇ ਦਿਨ ਮੁੱਖ ਮੰਤਰੀ ਨਿਵਾਸ ‘ਤੇ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਇਆ ਸੀ ਕਿ ਹੁਣ ਉਹ ਦਿੱਲੀ ਦੇ ਲੋਕਾਂ ਦੇ ਕੰਮ ਨਹੀਂ ਰੁਕਣ ਦੇਣਗੇ।

ਜ਼ਿਕਰਯੋਗ ਹੈ ਕਿ ਆਤਿਸ਼ੀ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੁਸ਼ਮਾ ਸਵਰਾਜ ਤੋਂ ਬਾਅਦ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੈ। ਆਤਿਸ਼ੀ ਆਜ਼ਾਦ ਭਾਰਤ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ 17ਵੀਂ ਮਹਿਲਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ, ਰਾਮਪੁਰਾ ਫੂਲ ’ਚ ਸਵਾਈਨ ਫਲੂ ਨਾਲ ਇਕ ਦੀ ਮੌਤ

ਆਤਿਸ਼ੀ ਨੇ 13 ਵਿਭਾਗ ਆਪਣੇ ਕੋਲ ਰੱਖੇ

ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਬਿਜਲੀ, ਸਿੱਖਿਆ, ਮਾਲ, ਵਿੱਤ, ਯੋਜਨਾ, ਸੇਵਾਵਾਂ ਅਤੇ ਪਾਣੀ ਸਮੇਤ ਸਾਰੇ 13 ਵਿਭਾਗ ਆਪਣੇ ਕੋਲ ਰੱਖੇ ਹਨ। ਇਹ ਉਹ ਵਿਭਾਗ ਹਨ, ਜਿਸ ਵਿਚ ਸਭ ਤੋਂ ਵੱਧ ਕੰਮ ਕਰਨਾ ਪੈਂਦਾ ਹੈ, ਇਸ ਲਈ ਆਉਣ ਵਾਲੇ ਸਮੇਂ ਵਿਚ ਕੰਮ ਨੂੰ ਮੁੜ ਲੀਹ ‘ਤੇ ਲਿਆਉਣ ਵਿਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸਹੁੰ ਚੁੱਕਣ ਵਾਲਿਆਂ ਵਿਚ ਚਾਰ ਮਜ਼ਬੂਤ ​​ਅਤੇ ਤਜਰਬੇਕਾਰ ਸਹਿਯੋਗੀ ਹਨ। ਇਨ੍ਹਾਂ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਦੇ ਨਾਂ ਸ਼ਾਮਿਲ ਹਨ। ਸੁਲਤਾਨਪੁਰ ਮਾਜਰਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਅਹਿਲਾਵਤ ਦਿੱਲੀ ਕੈਬਨਿਟ ਵਿਚ ਨਵਾਂ ਚਿਹਰਾ ਹਨ।

 

 

 

 

 

 

 

 

ਪੰਜਾਬ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ, ਰਾਮਪੁਰਾ ਫੂਲ ’ਚ ਸਵਾਈਨ ਫਲੂ ਨਾਲ ਇਕ ਦੀ ਮੌਤ || Punjab Update

0
Swine flu has struck in Punjab, one person died of swine flu in Rampura Phul

ਪੰਜਾਬ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ, ਰਾਮਪੁਰਾ ਫੂਲ ’ਚ ਸਵਾਈਨ ਫਲੂ ਨਾਲ ਇਕ ਦੀ ਮੌਤ

ਪੰਜਾਬ ’ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਸ਼ਨਿਚਰਵਾਰ ਸ਼ਾਮ ਸਵਾਈਨ ਫਲੂ ਕਾਰਨ ਰਾਮਪੁਰਾ ਫੂਲ ਦੀ ਪਟਿਆਲਾ ਮੰਡੀ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ ਐਤਵਾਰ ਸਵੇਰੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਾਂਧੀ ਨਗਰ ਸਥਿਤ ਸ਼ਿਵਪੁਰੀ ਵਿਖੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਸਿਹਤ ਵਿਭਾਗ ਬਲਾਕ ਬਾਲਿਆਂਵਾਲੀ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕਿੱਟਾਂ ਤੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਦਸਤਾਨੇ ਤੇ ਮਾਸਕ ਆਦਿ ਵੀ ਦਿੱਤੇ ਗਏ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਸੈਂਪਲ ਲੈਣ ਤੋਂ ਇਲਾਵਾ ਨੇੜਲੇ 255 ਘਰਾਂ ਦਾ ਸਰਵੇ ਕਰਕੇ ਸਵਾਈਨ ਫਲੂ ਸਬੰਧੀ ਜਾਣਕਾਰੀ ਦਿੱਤੀ ਗਈ।

ਸਵਾਈਨ ਫਲੂ ਕਾਰਨ ਹੋਈ ਮੌਤ

ਕਾਰਜਕਾਰੀ ਸਿਵਲ ਸਰਜਨ ਬਠਿੰਡਾ ਡਾ. ਰਮਨ ਸਿੰਗਲਾ ਨੇ ਦੱਸਿਆ ਕਿ ਪਟਿਆਲਾ ਮੰਡੀ ਦੇ ਰਹਿਣ ਵਾਲੇ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਬੁਖ਼ਾਰ ਹੋਣ ਤੋਂ ਬਾਅਦ ਪਹਿਲਾਂ ਰਾਮਪੁਰ ਫੂਲ ਤੇ ਬਾਅਦ ਵਿਚ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨਿਚਰਵਾਰ ਨੂੰ ਇੱਥੇ ਸਵਾਈਨ ਫਲੂ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬਿਹਾਰ ਦੇ ਨੌਜਵਾਨ ਨੂੰ Google ਤੋਂ ਮਿਲਿਆ 2.07 ਕਰੋੜ ਦਾ ਪੈਕੇਜ

ਸਾਹ ਲੈਣ ਦੌਰਾਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ

ਬਲਾਕ ਐਕਸਟੈਂਸ਼ਨ ਐਜੂਕੇਟਰ ਬਾਲਿਆਂਵਾਲੀ ਜਗਤਾਰ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਐੱਚ1ਐੱਨ1 ਨਾਂ ਦਾ ਵਾਇਰਸ ਸਾਹ ਲੈਣ ਦੌਰਾਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ। ਸਵਾਈਨ ਫਲੂ ਤੋਂ ਪੀੜਤ ਵਿਅਕਤੀ ਨੂੰ ਤੇਜ਼ ਬੁਖ਼ਾਰ, ਖਾਂਸੀ, ਜ਼ੁਕਾਮ, ਗਲੇ ਵਿੱਚ ਖਾਰਸ਼, ਛਿੱਕਾਂ ਆਉਣਾ, ਨੱਕ ਵਗਣਾ, ਸਰੀਰ ਵਿਚ ਥਕਾਵਟ, ਸਾਹ ਲੈਣ ਵਿਚ ਤਕਲੀਫ਼ ਅਤੇ ਦਸਤ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

 

 

 

 

 

 

 

 

 

ਬਿਹਾਰ ਦੇ ਨੌਜਵਾਨ ਨੂੰ Google ਤੋਂ ਮਿਲਿਆ 2.07 ਕਰੋੜ ਦਾ ਪੈਕੇਜ || National News

0
The youth of Bihar received a package of 2.07 crores from Google

ਬਿਹਾਰ ਦੇ ਨੌਜਵਾਨ ਨੂੰ Google ਤੋਂ ਮਿਲਿਆ 2.07 ਕਰੋੜ ਦਾ ਪੈਕੇਜ

ਗੂਗਲ ਨੇ ਬਿਹਾਰ ਜਮੁਈ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਨੂੰ 2.07 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਗੂਗਲ ਨੇ ਇਹ ਆਫਰ ਪੰਜ ਫੇਜ਼ ਇੰਟਰਵਿਊ ‘ਚ ਸਫਲ ਹੋਣ ਤੋਂ ਬਾਅਦ ਦਿੱਤੀ ਹੈ। ਨੌਜਵਾਨ ਦਾ ਨਾਂ ਅਭਿਸ਼ੇਕ ਹੈ ਜੋ ਕਿ ਕੰਪਿਊਟਰ ਇੰਜੀਨੀਅਰ ਹੈ | ਗੂਗਲ ‘ਚ ਨੌਕਰੀ ਮਿਲਣ ਤੋਂ ਬਾਅਦ ਅਭਿਸ਼ੇਕ ਤੇ ਉਨ੍ਹਾਂ ਦਾ ਪਰਿਵਾਰ ਕਾਫੀ ਖੁਸ਼ ਹੈ।

ਲੰਡਨ ‘ਚ ਗੂਗਲ ਨਾਲ ਕਰਨਗੇ ਕੰਮ

ਅਭਿਸ਼ੇਕ ਜਲਦੀ ਹੀ ਲੰਡਨ ‘ਚ ਗੂਗਲ ਨਾਲ ਕੰਮ ਕਰਨਗੇ। ਅਭਿਸ਼ੇਕ ਨੇ ਐੱਨਆਈਟੀ ਪਟਨਾ ਤੋਂ ਬੀਟੈੱਕ ਦੀ ਪੜ੍ਹਾਈ ਕੀਤੀ ਹੈ। ਉਸ ਦੀ ਮਾਂ ਮੰਜੂ ਦੇਵੀ ਘਰੇਲੂ ਔਰਤ ਹੈ, ਪਿਤਾ ਵਕੀਲ ਹਨ। ਬੀਟੈਕ ਕਰਨ ਤੋਂ ਬਾਅਦ ਉਸ ਨੂੰ ਬਰਲਿਨ ਵਿਚ ਐਮਾਜ਼ੋਨ ਕੰਪਨੀ ਵਿਚ ਨੌਕਰੀ ਮਿਲ ਗਈ ਸੀ। ਅਭਿਸ਼ੇਕ ਦਾ ਕਹਿਣਾ ਹੈ ਕਿ ਲਗਨ ਤੇ ਮਿਹਨਤ ਦੇ ਦਮ ‘ਤੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਹ ਇਸ ਖੇਤਰ ਵਿਚ ਹੋਰ ਤਰੱਕੀ ਕਰਨਾ ਚਾਹੁੰਦਾ ਹੈ। ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ।

ਇਹ ਵੀ ਪੜ੍ਹੋ : ਜਾਲਸਾਜ਼ੀ ਹੋਈ ਜੱਗ ਜਾਹਰ,10ਵੀਂ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਲਈ ਪੋਸਟ ਮਾਸਟਰ ਦੀ ਨੌਕਰੀ

ਭਾਰਤ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ

ਇਹ ਭਾਰਤ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਜਿੱਥੇ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਖੇਡਾਂ ਵਿੱਚ ਨਾਂ ਰੌਸ਼ਨ ਕਰ ਰਹੇ ਹਨ ਉਸੇ ਤਰ੍ਹਾਂ ਹੋਰਨਾਂ ਖੇਤਰਾਂ ਵਿੱਚ ਵੀ ਨੌਜਵਾਨ ਕਾਫ਼ੀ ਸਫ਼ਲਤਾ ਹਾਸਿਲ ਕਰ ਰਹੇ ਹਨ |

 

 

 

 

 

 

 

 

 

 

 

 

 

Bathinda News :ਜਾਲਸਾਜ਼ੀ ਹੋਈ ਜੱਗ ਜਾਹਰ,10ਵੀਂ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਲਈ ਪੋਸਟ ਮਾਸਟਰ ਦੀ ਨੌਕਰੀ

0
Forged Jag Jahar, job of postmaster by making fake 10th certificate

ਜਾਲਸਾਜ਼ੀ ਹੋਈ ਜੱਗ ਜਾਹਰ,10ਵੀਂ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਲਈ ਪੋਸਟ ਮਾਸਟਰ ਦੀ ਨੌਕਰੀ

ਹਰਿਆਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਵੱਲੋਂ ਦਸਵੀਂ ਦੇ ਫਰਜ਼ੀ ਸਰਟੀਫਿਕੇਟਾਂ ਦੇ ਜ਼ਰੀਏ ਸਰਕਾਰੀ ਨੌਕਰੀ ਹਾਸਲ ਕਰਨ ਦੇ ਫਰਜ਼ੀ ਵਾੜੇ ਦਾ ਖ਼ੁਲਾਸਾ ਹੋਇਆ ਹੈ। ਉਕਤ ਨੌਜਵਾਨਾਂ ਨੇ ਯੂਪੀ ਦੇ ਇਕ ਸਕੂਲ ’ਚੋਂ ਦਸਵੀਂ ਦੇ ਨਕਲੀ ਸਰਟੀਫਿਕੇਟ ਤਿਆਰ ਕਰਵਾ ਕੇ ਗ੍ਰਾਮੀਨ ਡਾਕ ਸੇਵਾ ਵਿਚ ਪੋਸਟ ਮਾਸਟਰ ਦੀ ਨੌਕਰੀ ਹਾਸਲ ਕੀਤੀ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਡਾਕ ਵਿਭਾਗ ਦੇ ਸੁਪਰੀਡੈਂਟ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਕ ਸਾਲ ਤੱਕ ਲੈਂਦੇ ਰਹੇ ਤਨਖ਼ਾਹ

ਧਿਆਨਯੋਗ ਹੈ ਕਿ ਨਕਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਵਿਭਾਗ ਕੋਲੋਂ ਇਕ ਸਾਲ ਤੱਕ ਤਨਖ਼ਾਹ ਵੀ ਲੈਂਦੇ ਰਹੇ, ਪਰ ਵਿਭਾਗ ਦੇ ਮੁੱਖ ਦਫ਼ਤਰ ਵੱਲੋਂ ਯੂਪੀ ਬੋਰਡ ਦੇ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਦੁਬਾਰਾ ਤੋਂ ਪੜਤਾਲ ਕੀਤੀ ਤਾਂ ਉਕਤ ਜਾਲਸਾਜ਼ੀ ਜੱਗ ਜਾਹਰ ਹੋ ਗਈ, ਜਿਸ ਤੋਂ ਬਾਅਦ ਉਕਤ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਬਠਿੰਡਾ ਨੂੰ ਕੀਤੀ ਗਈ ਸੀ।

ਗ੍ਰਾਮੀਣ ਡਾਕ ਸੇਵਕ ਦੀ ਕੀਤੀ ਗਈ ਸੀ ਭਰਤੀ

ਇਸ ਸਬੰਧੀ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਪੋਸਟ ਆਫਿਸ ਬਠਿੰਡਾ ਡਿਵੀਜ਼ਨ ਦੇ ਸੁਪਰਡੈਂਟ ਅਜੇ ਕੁਮਾਰ ਤੇ ਰਾਜ ਕੁਮਾਰ ਨੇ ਦੱਸਿਆ ਹੈ ਕਿ ਮਈ 2022 ਵਿਚ ਡਾਕ ਵਿਭਾਗ ਵੱਲੋਂ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਕੀਤੀ ਗਈ ਸੀ, ਜਿਸ ਵਿਚ ਜ਼ਿਲ੍ਹੇ ਦੇ ਗ੍ਰਾਮੀਣ ਡਾਕ ਸੇਵਕ ਬ੍ਰਾਂਚ ਪੋਸਟ ਮਾਸਟਰ ਅਤੇ ਅਸਿਸਟੈਂਟ ਪੋਸਟ ਮਾਸਟਰ ਦੀਆਂ 10 ਅਸਾਮੀਆਂ ਭਰੀਆਂ ਜਾਣੀਆਂ ਸਨ। ਇਨ੍ਹਾਂ ਅਸਾਮੀਆਂ ਲਈ ਚੋਣ 10ਵੀਂ ਜਮਾਤ ਵਿਚ ਹਾਸਲ ਕੀਤੇ ਗਏ ਨੰਬਰਾਂ ਦੀ ਯੋਗਤਾ ਦੇ ਆਧਾਰ ’ਤੇ ਕੀਤੀ ਜਾਣੀ ਸੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੇ 2 ਮਈ 2022 ਤੋਂ 5 ਜੂਨ 2022 ਤਕ ਆਨਲਾਈਨ ਅਰਜ਼ੀ ਦੇਣੀ ਸੀ।

ਅਸਲ ਸਰਟੀਫਿਕੇਟ ਤਸਦੀਕ ਕਰਵਾ ਕੇ ਕਿਹਾ ਗਿਆ ਸੀ ਜਮ੍ਹਾਂ ਕਰਵਾਉਣ ਲਈ

ਜਿਸ ਲਈ ਜੰਟਾ ਸਿੰਘ ਵਾਸੀ ਪਿੰਡ ਕੁਲਾ, ਜ਼ਿਲ੍ਹਾ ਫਤਿਹਾਬਾਦ ਹਰਿਆਣਾ ਨੇ ਡਾਕਖਾਨਾ ਅਬਲੂ, ਬਾਜੇਵਾਲਾ, ਭਗਵਾਨਗੜ੍ਹ, ਬੀਰੇਕੇ ਕਲਾਂ, ਦਿਆਲਪੁਰਾ ਭਾਈਕਾ ਲਈ ਪੋਸਟਮਾਸਟਰ ਪੇਂਡੂ ਡਾਕ ਸੇਵਕ ਦੇ ਅਹੁਦੇ ਲਈ ਅਪਲਾਈ ਕੀਤਾ ਸੀ, ਜਦਕਿ ਜਗਨਦੀਪ ਸਿੰਘ ਵਾਸੀ ਪਿੰਡ ਬੰਗੀ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਬੰਗੀ ਰਾਘੂ ਬ੍ਰਾਂਚ, ਰਾਏਕੇ ਕਲਾਂ, ਰਾਏਪੁਰ, ਰਾਜਗੜ੍ਹ ਕੁੱਬੇ, ਬੰਗੀ ਰੁਲਦੂ ਤੇ ਪਥਰਾਲਾ ਵਿਚ ਬ੍ਰਾਂਚ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ ਲਈ ਆਨਲਾਈਨ ਅਪਲਾਈ ਕੀਤਾ ਸੀ। ਜਿਸ ਤੋਂ ਬਾਅਦ ਜਗਨਦੀਪ ਸਿੰਘ ਨੂੰ ਸਹਾਇਕ ਬ੍ਰਾਂਚ ਪੋਸਟ ਮਾਸਟਰ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ ਲਈ ਪਿੰਡ ਬੰਗੀ ਰਘੂ ਅਤੇ ਜੰਟਾ ਸਿੰਘ ਨੂੰ ਬ੍ਰਾਂਚ ਪੋਸਟਮਾਸਟਰ ਭਗਵਾਨਗੜ੍ਹ ਵਜੋਂ ਚੁਣਿਆ ਗਿਆ ਸੀ।

ਡਾਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋਵਾਂ ਉਮੀਦਵਾਰਾਂ ਨੂੰ 30 ਜੂਨ ਨੂੰ ਸੁਪਰਡੈਂਟ ਦਫ਼ਤਰ ਬਠਿੰਡਾ ਵਿਖੇ ਆਪਣੇ ਅਸਲ ਸਰਟੀਫਿਕੇਟ ਤਸਦੀਕ ਕਰਵਾ ਕੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਉਕਤ ਉਮੀਦਵਾਰਾਂ ਵੱਲੋਂ ਸਰਟੀਫਿਕੇਟ ਜਮ੍ਹਾਂ ਕਰਾਉਣ ਤੋਂ ਬਾਅਦ 21 ਜੁਲਾਈ 2022 ਨੂੰ ਜੁਆਇਨਿੰਗ ਲੈਟਰ ਜਾਰੀ ਕੀਤੇ ਗਏ ਸਨ।

10ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਮੁੜ ਪੜਤਾਲ ਲਈ ਭੇਜਿਆ ਗਿਆ

ਅਧਿਕਾਰੀਆਂ ਅਨੁਸਾਰ 16 ਮਈ 2023 ਨੂੰ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ (ਜੀਡੀਐੱਮ ਸੈਕਸ਼ਨ), ਡਾਕ ਭਵਨ ਸੰਸਦ ਰੋਡ, ਨਵੀਂ ਦਿੱਲੀ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜਿਨ੍ਹਾਂ ਉਮੀਦਵਾਰਾਂ ਦੇ ਸਿੱਖਿਆ ਦੇ ਸਰਟੀਫਿਕੇਟ ਬੋਰਡ ਆਫ਼ ਹਾਈ ਸਕੂਲ ਐਂਡ ਇੰਟਰਮੀਡੀਏਟ ਐਜੂਕੇਸ਼ਨ, ਇਲਾਹਾਬਾਦ, ਉੱਤਰ ਪ੍ਰਦੇਸ਼ ਵੱਲੋਂ ਜਾਰੀ ਕੀਤੇ ਗਏ ਹਨ, ਉਹ ਆਪਣੇ ਸਰਟੀਫਿਕੇਟਾਂ ਦੀ ਮੁੜ ਤਸਦੀਕ ਕਰਵਾਉਣ। ਜਿਸ ਤੋਂ ਬਾਅਦ ਜੰਟਾ ਰਾਮ ਤੇ ਜਗਨਦੀਪ ਸਿੰਘ ਦੇ 10ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਮੁੜ ਪੜਤਾਲ ਲਈ ਪ੍ਰਯਾਗਰਾਜ ਭੇਜਿਆ ਗਿਆ ਸੀ।

ਸਰਟੀਫਿਕੇਟਾਂ ’ਤੇ ਲਿਖੇ ਰੋਲ ਨੰਬਰ ਗ਼ਲਤ

ਪੜਤਾਲ ਦੌਰਾਨ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਦੋਵਾਂ ਉਮੀਦਵਾਰਾਂ ਦੇ ਸਰਟੀਫਿਕੇਟਾਂ ’ਤੇ ਲਿਖੇ ਰੋਲ ਨੰਬਰ ਗ਼ਲਤ ਹਨ। ਉਕਤ ਉਮੀਦਵਾਰਾਂ ਵੱਲੋਂ ਫ਼ਰਜ਼ੀ ਸਰਟੀਫਿਕੇਟ ਤਿਆਰ ਕੀਤੇ ਗਏ ਹਨ। ਇਸ ਰਿਪੋਰਟ ਦੇ ਆਧਾਰ ’ਤੇ ਡਾਕ ਵਿਭਾਗ ਵੱਲੋਂ ਮੁਲਜ਼ਮ ਉਮੀਦਵਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਪਰ ਉਹ 25 ਅਕਤੂਬਰ 2022 ਤੋਂ 20 ਅਕਤੂਬਰ 2023 ਤੱਕ ਆਪਣੀ ਸੇਵਾ ਦੌਰਾਨ ਪਹਿਲਾਂ ਹੀ ਤਨਖਾਹ ਲੈ ਚੁੱਕੇ ਹਨ।

ਇਹ ਵੀ ਪੜ੍ਹੋ : ਪਤਨੀ ਨਾਲ ਪੁਲਿਸ ਜੀਪ ‘ਚ ਕੀਤੀ ਵੀਡੀਓ ਕਾਲ, ਫਿਰ ਸਰਕਾਰੀ ਪਿਸਤੌਲ ਨਾਲ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ

ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਜਾਂਚ ਰਿਪੋਰਟ ਅਤੇ ਡਾਕ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਜੰਟਾ ਰਾਮ ਅਤੇ ਜਗਨਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।

 

 

 

 

 

 

 

 

 

 

 

 

ਪਤਨੀ ਨਾਲ ਪੁਲਿਸ ਜੀਪ ‘ਚ ਕੀਤੀ ਵੀਡੀਓ ਕਾਲ, ਫਿਰ ਸਰਕਾਰੀ ਪਿਸਤੌਲ ਨਾਲ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ || India News

0
Made a video call with his wife in the police jeep, then the constable shot himself with an official pistol

ਪਤਨੀ ਨਾਲ ਪੁਲਿਸ ਜੀਪ ‘ਚ ਕੀਤੀ ਵੀਡੀਓ ਕਾਲ, ਫਿਰ ਸਰਕਾਰੀ ਪਿਸਤੌਲ ਨਾਲ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ

ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਯੂਪੀ ਪੁਲਿਸ ਦੇ ਇੱਕ ਕਾਂਸਟੇਬਲ ਨੇ ਸਰਕਾਰੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਹੈ | ਜਿਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖੁਦਕੁਸ਼ੀ ਤੋਂ ਪਹਿਲਾਂ ਕਾਂਸਟੇਬਲ ਨੇ ਆਪਣੀ ਪਤਨੀ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ।

ਉਸ ਦੀ ਜਾਨ ਨਹੀਂ ਬਚਾਈ ਜਾ ਸਕੀ

ਪੁਲਿਸ ਮੁਤਾਬਕ ਵੀਡੀਓ ਕਾਲ ਦੌਰਾਨ ਕਾਂਸਟੇਬਲ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਕਾਂਸਟੇਬਲ ਨੇ ਮੁਹੰਮਦਪੁਰ ਨੇੜੇ ਥਾਣੇ ਦੀ ਜੀਪ ਵਿੱਚ ਸਰਕਾਰੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ।

ਇਕ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਦੀ ਪਤਨੀ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਤੁਰੰਤ ਪੁਲਿਸ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਪੁਲਿਸ ਨੇ ਕਾਂਸਟੇਬਲ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਘਰੇਲੂ ਝਗੜੇ ਕਾਰਨ ਕਈ ਦਿਨਾਂ ਤੋਂ ਤਣਾਅ ਵਿੱਚ ਸੀ ਕਾਂਸਟੇਬਲ

ਪੁਲਿਸ ਮੁਤਾਬਕ ਕਾਂਸਟੇਬਲ ਘਰੇਲੂ ਝਗੜੇ ਕਾਰਨ ਕਈ ਦਿਨਾਂ ਤੋਂ ਤਣਾਅ ਵਿੱਚ ਸੀ। ਮ੍ਰਿਤਕ ਕਾਂਸਟੇਬਲ ਦਾ ਨਾਂ ਅੰਕੁਰ ਰਾਠੀ ਹੈ ਅਤੇ ਉਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ 21 ਸਤੰਬਰ ਦੀ ਦੇਰ ਰਾਤ ਵਾਪਰੀ। ਵਧੀਕ ਡਿਪਟੀ ਪੁਲਿਸ ਕਮਿਸ਼ਨਰ (ਜ਼ੋਨ 3) ਅਸ਼ੋਕ ਕੁਮਾਰ ਸਿੰਘ ਅਨੁਸਾਰ ਅੰਕੁਰ ਰਾਠੀ ਥਾਣਾ ਇੰਚਾਰਜ ਦੀ ਜੀਪ ਵਿੱਚ ਤੇਲ ਭਰਨ ਲਈ ਮੁਹੰਮਦਪੁਰ ਗਿਆ ਸੀ।

ਇਸ ਦੌਰਾਨ ਉਸ ਨੇ ਆਪਣੀ ਪਤਨੀ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਫਿਰ ਅੰਕੁਰ ਰਾਠੀ ਨੇ ਖੁਦ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ‘ਚ ਅੱਜ ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰ

ਅੰਕੁਰ ਖੂਨ ਨਾਲ ਲੱਥਪੱਥ ਜੀਪ ਵਿੱਚ ਬੈਠਾ ਸੀ

ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਅੰਕੁਰ ਦੀ ਪਤਨੀ ਨੇ ਥਾਣਾ ਸਦਰ ਦੇ ਇੰਚਾਰਜ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਉੱਥੇ ਅੰਕੁਰ ਖੂਨ ਨਾਲ ਲੱਥਪੱਥ ਜੀਪ ਵਿੱਚ ਬੈਠਾ ਸੀ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅੰਕੁਰ 2016 ਬੈਚ ਦਾ ਕਾਂਸਟੇਬਲ ਸੀ। ਪੁਲਿਸ ਨੇ ਉਸਦੀ ਪਤਨੀ ਨਾਲ ਗੱਲ ਕੀਤੀ ਹੈ।

 

 

 

 

 

 

 

 

ਭਗਵੰਤ ਮਾਨ ਕੈਬਨਿਟ ‘ਚ ਅੱਜ ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰ || Punjab Politics

0
Five new ministers will take oath today in the Bhagwant Mann cabinet

ਭਗਵੰਤ ਮਾਨ ਕੈਬਨਿਟ ‘ਚ ਅੱਜ ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰ

ਅੱਜ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਕਰੀਬ 10 ਮਹੀਨਿਆਂ ਬਾਅਦ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। CM ਭਗਵੰਤ ਮਾਨ ਦੀ ਕੈਬਨਿਟ ‘ਚ ਅੱਜ 5 ਨਵੇਂ ਮੰਤਰੀ ਸ਼ਾਮਲ ਹੋਣਗੇ। ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਬਾਹਰ ਵੀ ਹੋ ਗਏ ਹਨ।

ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਚੁੱਕਣਗੇ ਸਹੁੰ

ਅਸਤੀਫਾ ਦੇਣ ਵਾਲੇ ਮੰਤਰੀਆਂ ਵਿੱਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਭਗਵੰਤ ਮਾਨ ਦੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਵਿੱਚ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਐਸ ਸੌਂਧ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਸ਼ਾਮਲ ਹਨ। ਇਹ ਸਾਰੇ ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਸਹੁੰ ਚੁੱਕਣਗੇ।

ਪੰਜਾਬ ਵਿੱਚ ਜੁਲਾਈ ਮਹੀਨੇ ਤੋਂ ਹੀ ਮੰਤਰੀ ਮੰਡਲ ਦੇ ਫੇਰਬਦਲ ਦੀ ਚਰਚਾ ਚੱਲ ਰਹੀ ਹੈ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਇਹ ਮਾਮਲਾ ਸ਼ਾਇਦ ਅਟਕ ਗਿਆ ਸੀ। ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ‘ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਲਈ ਵੀ ਵੱਡਾ ਫੈਸਲਾ ਆਉਣ ਵਾਲਾ ਹੈ।

ਹਰਦੀਪ ਸਿੰਘ

ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਵਿਧਾਇਕ ਹਨ। 2022 ‘ਚ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ। ਮੁੰਡੀਆਂ ਦੇ ਹੱਕ ਵਿੱਚ 34.33 ਫੀਸਦੀ ਵੋਟਾਂ ਪਈਆਂ। ਸਾਹਨੇਵਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਹੈ।

ਮਹਿੰਦਰ ਭਗਤ

ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾ ਰਹੇ ਪੰਜ ਨਵੇਂ ਨਾਵਾਂ ‘ਚ ਸਭ ਤੋਂ ਵੱਧ ਚਰਚਾ ਮਹਿੰਦਰ ਭਗਤ ਦੀ ਹੈ, ਜੋ ਜਲੰਧਰ ਪੱਛਮੀ ਸੀਟ ‘ਤੇ ਉਪ ਚੋਣ ਜਿੱਤੇ ਹਨ। ਮਹਿੰਦਰ ਭਗਤ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਹਰਾਇਆ ਸੀ। ਮਹਿੰਦਰ ਭਗਤ ਨੂੰ ਇੱਥੇ 55,245 ਵੋਟਾਂ ਮਿਲੀਆਂ। ਸ਼ੀਤਲ ਅੰਗੁਰਲ ਇਸ ਸੀਟ ਤੋਂ 2022 ‘ਚ ‘ਆਪ’ ਦੀ ਟਿਕਟ ‘ਤੇ ਚੁਣੇ ਗਏ ਸੀ।

ਤਰੁਨਪ੍ਰੀਤ ਸੋਂਧ

ਤਰੁਨਪ੍ਰੀਤ ਸੋਂਧ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ। ਸੋਂਧ ਨੂੰ 62,425 ਵੋਟਾਂ ਮਿਲੀਆਂ ਜਦਕਿ ਕੋਟਲੀ ਨੂੰ ਸਿਰਫ਼ 26805 ਵੋਟਾਂ ਹੀ ਮਿਲ ਸਕੀਆਂ। ਕੋਟਲੀ ਨੇ 2017 ਵਿੱਚ ਇਹ ਸੀਟ ਜਿੱਤੀ ਸੀ।

ਇਹ ਵੀ ਪੜ੍ਹੋ : ਹਰਿਆਣਾ ‘ਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਬਣਾਇਆ ਬੰਧਕ, ਡੇਢ ਘੰਟਾ ਹੋਇਆ ਹੰਗਾਮਾ

ਬਰਿੰਦਰ ਗੋਇਲ

ਬਰਿੰਦਰ ਗੋਇਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਸੀ। ਢੀਂਡਸਾ ਨੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤੀ ਸੀ ਪਰ ਗੋਇਲ ਨੇ 2022 ਦੀਆਂ ਚੋਣਾਂ ਵਿੱਚ ਢੀਂਡਸਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ।

 

 

 

 

 

 

 

 

ਹਰਿਆਣਾ ‘ਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਬਣਾਇਆ ਬੰਧਕ, ਡੇਢ ਘੰਟਾ ਹੋਇਆ ਹੰਗਾਮਾ || Haryana News

0
In Haryana, the farmers took the BJP candidate hostage, there was a commotion for one and a half hours

ਹਰਿਆਣਾ ‘ਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਬਣਾਇਆ ਬੰਧਕ, ਡੇਢ ਘੰਟਾ ਹੋਇਆ ਹੰਗਾਮਾ

ਹਰਿਆਣਾ ਦੇ ਅੰਬਾਲਾ ਵਿੱਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਦੇ ਨਰਾਇਣਗੜ੍ਹ ਤੋਂ ਉਮੀਦਵਾਰ ਪਵਨ ਸੈਣੀ ਦਾ ਘਿਰਾਓ ਕੀਤਾ ਹਉ । ਸੈਣੀ ਵੋਟਾਂ ਮੰਗਣ ਲਈ ਆਪਣੇ ਕਾਫਲੇ ਨਾਲ ਫਤਿਹਗੜ੍ਹ ਜਾ ਰਹੇ ਸਨ। ਰਸਤੇ ਵਿੱਚ ਕਿਸਾਨਾਂ ਨੇ ਚਾਰੋਂ ਪਾਸਿਓਂ ਟਰੈਕਟਰ ਲਗਾ ਕੇ ਉਨ੍ਹਾਂ ਨੂੰ ਘੇਰ ਲਿਆ। ਉਹ ਕਰੀਬ ਡੇਢ ਘੰਟੇ ਤੱਕ ਕਿਸਾਨਾਂ ਵਿਚਕਾਰ ਫਸਿਆ ਰਿਹਾ। ਕਿਸਾਨ ਉਨ੍ਹਾਂ ਨੂੰ ਟਰੈਕਟਰਾਂ ਨਾਲ ਕੁਚਲਣ ਦਾ ਡਰ ਦਿਖਾਉਂਦੇ ਰਹੇ |

ਭਾਜਪਾ ਉਮੀਦਵਾਰ ‘ਤੇ ਜਾਨਲੇਵਾ ਹਮਲਾ

ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਬਾਅਦ ਵਿੱਚ ਐਸਪੀ ਸੁਰਿੰਦਰ ਭੌਰੀਆ ਭਾਰੀ ਪੁਲਿਸ ਬੱਸ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਠੀਚਾਰਜ ਕਰਕੇ ਪਵਨ ਸੈਣੀ ਨੂੰ ਉਥੋਂ ਹਟਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਭਾਜਪਾ ਉਮੀਦਵਾਰ ‘ਤੇ ਜਾਨਲੇਵਾ ਹਮਲਾ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ

ਅੰਬਾਲਾ ਵਿੱਚ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪਿੰਡ ਗਰਨਾਲਾ ਵਿੱਚ ਕਿਸਾਨਾਂ ਨੇ ਅੰਬਾਲਾ ਛਾਉਣੀ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਸ ਨੂੰ ਕਿਸੇ ਤਰ੍ਹਾਂ ਮੀਟਿੰਗ ਖਤਮ ਕਰਕੇ ਵਾਪਸ ਪਰਤਣਾ ਪਿਆ। ਅਨਿਲ ਵਿੱਜ ਨੇ ਇਸ ਸਬੰਧੀ ਚੋਣ ਕਮਿਸ਼ਨ ਅਤੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਵਿਰੋਧ ਕਰ ਰਹੇ ਕੁਝ ਕਿਸਾਨਾਂ ਦੇ ਨਾਂ ਵੀ ਦੱਸੇ ।

ਕਿਸਾਨਾਂ ਨੇ ਗੱਡੀ ਦੁਆਲੇ ਟਰੈਕਟਰ ਲਗਾ ਦਿੱਤੇ

ਇਹ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਐਤਵਾਰ ਸ਼ਾਮ ਨੂੰ ਕਿਸਾਨਾਂ ਨੇ ਨਰਾਇਣਗੜ੍ਹ ਤੋਂ ਭਾਜਪਾ ਉਮੀਦਵਾਰ ਪਵਨ ਸੈਣੀ ਦੇ ਕਾਫ਼ਲੇ ਦਾ ਘਿਰਾਓ ਕਰ ਲਿਆ। ਉਹ ਨਰਾਇਣਗੜ੍ਹ ਤੋਂ ਕਰੀਬ 20 ਕਿਲੋਮੀਟਰ ਦੂਰ ਫਤਿਹਗੜ੍ਹ ਵਿਖੇ ਵੋਟਾਂ ਮੰਗਣ ਜਾ ਰਹੇ ਸਨ। ਜਦੋਂ ਕਿਸਾਨਾਂ ਨੂੰ ਉਸਦੇ ਆਉਣ ਦੀ ਸੂਚਨਾ ਮਿਲੀ ਤਾਂ ਉਹ ਪੂਰੀ ਤਿਆਰੀ ਨਾਲ ਸੜਕ ‘ਤੇ ਪਹੁੰਚ ਗਏ। ਉਨ੍ਹਾਂ ਪਵਨ ਸੈਣੀ ਦੇ ਕਾਫ਼ਲੇ ਨੂੰ ਸੜਕ ’ਤੇ ਘੇਰ ਲਿਆ। ਕਿਸਾਨਾਂ ਨੇ ਉਸ ਦੀ ਗੱਡੀ ਦੁਆਲੇ ਟਰੈਕਟਰ ਲਗਾ ਦਿੱਤੇ। ਅਜਿਹੇ ‘ਚ ਉਮੀਦਵਾਰ ਪਵਨ ਸੈਣੀ ਟਰੈਕਟਰਾਂ ਵਿਚਾਲੇ ਬੁਰੀ ਤਰ੍ਹਾਂ ਫਸ ਗਏ। ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਸਨ।

ਹੋਇਆ ਕਾਫੀ ਹੰਗਾਮਾ

ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਨਹੀਂ ਮੰਨੇ। ਕਿਸਾਨ ਪਵਨ ਸੈਣੀ ਵੱਲ ਆਪਣੇ ਟਰੈਕਟਰ ਲਿਆ ਕੇ ਲਗਾਤਾਰ ਚੱਕਰ ਲਗਾ ਰਹੇ ਸਨ। ਚਸ਼ਮਦੀਦਾਂ ਅਨੁਸਾਰ ਮੌਕੇ ‘ਤੇ ਹਾਲਾਤ ਅਜਿਹੇ ਸਨ ਕਿ ਕਿਸਾਨ ਪਵਨ ਸੈਣੀ ਨੂੰ ਟਰੈਕਟਰਾਂ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੰਦੇ । ਉਥੇ ਕਾਫੀ ਹੰਗਾਮਾ ਹੋਇਆ। ਕਿਸਾਨਾਂ ਨੇ ਪਵਨ ਸੈਣੀ ਨੂੰ ਇਸ ਤਰ੍ਹਾਂ ਘੇਰ ਲਿਆ ਕਿ ਉਹ ਬੰਧਕ ਬਣ ਗਿਆ।

ਪੁਲਿਸ ਨੇ ਕੀਤਾ ਲਾਠੀਚਾਰਜ

ਸਥਿਤੀ ਵਿਗੜਦੀ ਵੇਖ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਕੁਝ ਦੇਰ ਬਾਅਦ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਅੰਬਾਲਾ ਦੇ ਐੱਸਪੀ ਸੁਰਿੰਦਰ ਭੌਰੀਆ ਵੀ ਮੌਕੇ ‘ਤੇ ਪਹੁੰਚ ਗਏ। ਪੁਲੀਸ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਪੁਲੀਸ ਨੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਭਜਾ ਦਿੱਤਾ ਅਤੇ ਭਾਜਪਾ ਉਮੀਦਵਾਰ ਪਵਨ ਸੈਣੀ ਨੂੰ ਉਥੋਂ ਕੱਢ ਦਿੱਤਾ।

ਭਾਜਪਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ‘ਤੇ ਕੀਤੇ ਅੱਤਿਆਚਾਰ

ਕਿਸਾਨਾਂ ਨੇ ਇਸ ਗੱਲ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਸੀ ਕਿ ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ‘ਤੇ ਅੱਤਿਆਚਾਰ ਕੀਤੇ ਹਨ। ਇਸ ਤੋਂ ਪਹਿਲਾਂ 12 ਸਤੰਬਰ ਨੂੰ ਵੀ ਪਿੰਡ ਨਰਾਇਣਗੜ੍ਹ ਵਿੱਚ ਕਿਸਾਨਾਂ ਨੇ ਪਵਨ ਸੈਣੀ ਦਾ ਵਿਰੋਧ ਕੀਤਾ ਸੀ। ਕਿਸਾਨਾਂ ਨੇ ਉਸ ਨੂੰ ਕਾਲੇ ਝੰਡੇ ਦਿਖਾਏ ਸਨ ਅਤੇ ਉਸ ਦੇ ਕਾਫ਼ਲੇ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਸੀ। ਅੰਬਾਲਾ ਕੈਂਟ ਦੇ ਉਮੀਦਵਾਰ ਅਨਿਲ ਵਿੱਜ ਦਾ ਵੀ ਕਈ ਵਾਰ ਵਿਰੋਧ ਹੋ ਚੁੱਕਾ ਹੈ। ਉਸ ਨੂੰ ਪ੍ਰੋਗਰਾਮ ਦੇ ਅੱਧ ਵਿਚਾਲੇ ਹੀ ਪਰਤਣਾ ਪਿਆ।

 

ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 4 ਮੰਤਰੀਆਂ ਨੇ ਦਿੱਤੇ ਅਸਤੀਫੇ, ਭਲਕੇ ਨਵੇਂ ਮੰਤਰੀ ਕੈਬਨਿਟ ‘ਚ ਹੋਣਗੇ ਸ਼ਾਮਿਲ ! || Punjab News

0

ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 4 ਮੰਤਰੀਆਂ ਨੇ ਦਿੱਤੇ ਅਸਤੀਫੇ, ਭਲਕੇ ਨਵੇਂ ਮੰਤਰੀ ਕੈਬਨਿਟ ‘ਚ ਹੋਣਗੇ ਸ਼ਾਮਿਲ

ਪੰਜਾਬ ਕੈਬਨਿਟ ‘ਚ ਇੱਕ ਵਾਰ ਫਿਰ ਫੇਰਬਦਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਕੈਬਨਿਟ ਚੋਂ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ । ਜਦਕਿ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਜੋ 5 ਨਵੇਂ ਚਿਹਰੇ ਸ਼ਾਮਿਲ ਕੀਤੇ ਨਾਜਗੇ ਉਨ੍ਹਾਂ ਨੂੰ ਸੋਮਵਾਰ ਨੂੰ ਸਹੁੰ ਚੁਕਾਈ ਜਾਵੇਗੀ।

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਚਾਰ ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਕੈਬਨਿਟ ਵਿਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਰਾਜ ਭਵਨ ਵਿਚ ਸਹੁੰ ਚੁਕਾਈ ਜਾਵੇਗੀ।

KMM ਤੇ SKM ਗੈਰ ਰਾਜਨੀਤਿਕ ਕਿਸਾਨਾਂ ਵੱਲੋਂ ਪਿੱਪਲੀ ਦੀ ਅਨਾਜ ਮੰਡੀ ‘ਚ ਕੀਤੀ ਗਈ ਮਹਾਂ-ਪੰਚਾਇਤ

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਮੇਤ ਅਨਮੋਲ ਗਗਨ ਮਾਨ, ਬਲਕਾਰ ਸਿੰਘ ਤੇ ਚੇਤਨ ਸਿੰਘ ਜੋੜ ਮਾਜਰਾ ਨੇ ਅਸਤੀਫੇ ਦੇ ਦਿੱਤੇ ਹਨ ਅਤੇ ਮੁੱਖ ਮੰਤਰੀ ਦਫਤਰ ਵੱਲੋਂ ਪੰਜਾਬ ਦੇ ਰਾਜਪਾਲ ਤੋਂ ਕੱਲ ਸੋਮਵਾਰ ਨੂੰ ਸ਼ਾਮ 5 ਵਜੇ ਦਾ ਸਹੂੰ ਚੁੱਕ ਸਮਾਗਮ ਲਈ ਸਮਾਂ ਲੈ ਲਿਆ ਹੈ।

ਦੱਸਣ ਯੋਗ ਹੈ ਕਿ ਨਵੇਂ ਮੰਤਰੀਆਂ ਚ  ਹਰਦੀਪ ਸਿੰਘ ਮੁੰਡੀਆ, ਤਰਨਪ੍ਰੀਤ ਸਿੰਘ ਸੌਦ, ਵਰਿੰਦਰ ਗੋਇਲ, ਮਹਿੰਦਰ ਭਗਤ ਤੋਂ ਇਲਾਵਾ ਇੱਕ ਹੋਰ ਵਿਧਾਇਕ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਕੀਤਾ ਜਾਵੇਗਾ।