Home Blog Page 119

ਤਾਲਮਿਨਾਡੂ ਵਿਖੇ ਇਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੀ ਹੋਈ ਮੌਤ

0
Accident

ਤਾਮਿਲਨਾਡੂ, 18 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਵਾਲਪਰਾਈ ਵਿਖੇ ਇਕ ਵਾਪਰੇ ਸੜਕ ਹਾਦਸੇ ਵਿਚ 9 ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ ਤਾਮਿਲਨਾਡੂ ਦੇ ਵਾਲਪਰਾਈ ਵਿਖੇ ਜੋ ਇਕ ਭਿਆਨਕ ਸੜਕ ਹਾਦਸੇ (Road accidents) ਵਿਚ 9 ਵਿਅਕਤੀਆਂ ਦੀ ਹੋ ਗਈ ਹੈ ਤੋਂ ਇਲਾਵਾ ਚਾਰ ਵਿਅਕਤੀ ਗੰਭੀਰ ਜਖਮੀ ਵੀ ਹੋ ਗਏ ਹਨ । ਜਾਣਕਾਰੀ ਮੁਤਾਬਕ ਸੜਕ ਹਾਦਸਾ ਇਕ ਟੈਂਪੂ ਟਰੈਵਲਰ (Tempo Traveler) ਦੇ ਕੰਟਰੋਲ ਗੁਆ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ । ਜਿਨ੍ਹਾਂ 9 ਵਿਅਕਤੀਆਂ ਦੀ ਮੌਤ ਹੋ ਗਈ ਹੈ ਵਿਚ ਇਕ ਪੁਰਸ਼ ਤੇ ਅੱਠ ਮਹਿਲਾਵਾਂ ਸ਼ਾਮਲ ਹਨ ।

ਕਿੰਨੇ ਵਿਅਕਤੀ ਸਵਾਰ ਸਨ ਟੈਂਪੂ ਵਿਚ

ਤਾਮਿਲਨਾਡੂ ਦੇ ਵਾਲਪਰਾਈ ਵਿੱਚ ਬੀਤੇ ਦਿਨ ਜੋ ਸੜਕ ਹਾਦਸਾ ਵਾਪਰਿਆ ਹੈ ਵਿਚ 13 ਵਿਅਕਤੀ ਸਸਵਾਰ ਸਨ ਤੇ ਪੁਲਸ ਦੇ ਅਨੁਸਾਰ ਵਾਹਨ ਕੇਰਲ ਦੇ ਪੇਰਿੰਥਲਮੰਨਾ ਤੋਂ 13 ਸੈਲਾਨੀਆਂ ਨੂੰ ਲੈ ਕੇ ਵਾਲਪਰਾਈ ਵਾਪਸ ਜਾ ਰਿਹਾ ਸੀ ਅਤੇ 13ਵੇਂ ਹੇਅਰਪਿਨ ਮੋੜ `ਤੇ ਕੰਟਰੋਲ ਗੁਆ ਬੈਠਾ ਅਤੇ 9ਵੇਂ ਹੇਅਰਪਿਨ ਮੋੜ ‘ਤੇ ਫਿਸਲ ਗਿਆ । ਹਾਦਸੇ ਵਿਚ ਜ਼ਖ਼ਮੀਆਂ ਨੂੰ ਬਚਾਇਆ ਗਿਆ ਕੇ ਐਂਬੂਲੈਂਸ ਰਾਹੀਂ ਪੋਲਾਚੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ।

ਪਿੰਡ ਵਿਚ ਬਣੇ ਛੱਪੜ ਵਿਚ ਡੁੱਬਣ ਕਾਰਨ ਹੋਈ ਮਾਂ ਪੁੱਤਰ ਦੀ ਮੌਤ

0
pond

ਫਤਿਹਗੜ੍ਹ ਸਾਹਿਬ, 18 ਅਪ੍ਰੈਲ 2026 : ਜਿਲਾ ਫਤਿਹਗੜ੍ਹ (Fatehgarh District) ਦੇ ਪਿੰਡ ਥੜ ਗੁੱਜਰਾਂ ਵਿਖੇ ਬਣੇ ਪਾਣੀ ਦੇ ਛੱਪੜ ਵਿਚ ਡਿੱਗਣ (Falling into a puddle) ਕਾਰਨ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਜੋ ਪਿੰਡ ਥੜ ਗੁੱਜਰਾਂ ਵਿਖੇ ਬਣੇ ਪਾਣੀ ਦੇ ਛੱਪੜ ਵਿਚ ਡਿੱਗੇ ਮਾਂ ਤੇ ਪੁੱਤਰ ਦੀ ਮੌਤ (Death of mother and son) ਹੋ ਗਈ ਹੈ ਦੀ ਪਛਾਣ ਕਰਮਜੀਤ ਕੌਰ ਤੇ ਅਨੰਤਤਵੀਰ ਸਿੰਘ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਥੜ ਗੁਜਰਾ ‘ਚ ਕਰਮਜੀਤ ਕੌਰ ਆਪਣੇ ਦੋਵੇਂ ਬੱਚਿਆਂ ਸਮੇਤ ਰੇਹੜੀ ਤੇ ਪਾਥੀਆਂ ਲੱਦ ਕੇ ਜਾ ਰਹੀ ਸੀ ਤਾਂ ਰੇਹੜੀ ਬੇਕਾਬੂ ਹੋ ਕੇ ਛੱਪੜ `ਚ ਪਲਟ ਗਈ ।

ਪਿੰਡ ਵਾਸੀਆਂ ਨੇ ਰੌਲਾ ਸੁਣ ਕੇ ਕੀਤੇ ਬਚਾਅ ਕਾਰਜ

ਉਪਰੋਕਤ ਵਾਪਰੇ ਘਟਨਾਕ੍ਰਮ ਵਾਪਰਨ ‘ਤੇ ਡੁੱਬਣ ਵਾਲੇ ਵਿਅਕਤੀਆਂ ਦਾ ਰੌਲਾ ਸੁਣ ਕੇ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ । ਉਨ੍ਹਾਂ ਔਰਤ ਤੇ ਪੰਜ ਸਾਲਾ ਵਿਵੇਕ ਸਿੰਘ ਨੂੰ ਤਾਂ ਬਾਹਰ ਕੱਢ ਲਿਆ ਪਰ 12 ਸਾਲਾ ਅਨੰਤਵੀਰ ਸਿੰਘ ਪੁੱਤਰ ਕੁਲਵਿੰਦਰਜੀਤ ਸਿੰਘ ਗਹਿਰੇ ਪਾਣੀ ਤੇ ਦਲਦਲ ‘ਚ ਫਸ ਗਿਆ । ਲਗਭਗ ਡੇਢ ਘੰਟੇ ਦੀ ਮਿਹਨਤ ਦੇ ਬਾਅਦ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ (Civil Hospital) ਮੰਡੀ ਗੋਬਿੰਦਗੜ੍ਹ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਗੰਭੀਰ ਹਾਲਤ ਦੇ ਚਲਦਿਆਂ ਮਾਂ-ਪੁੱਤ ਨੂੰ ਕੀਤਾ ਗਿਆ ਹਸਪਤਾਲ ਦਾਖਲ

ਕਰਮਜੀਤ ਕੌਰ ਤੇ ਉਸ ਦੇ ਪੰਜ ਸਾਲਾ ਪੁੱਤਰ ਵਿਵੇਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ । ਇਲਾਜ ਦੌਰਾਨ ਕਰਮਜੀਤ ਕੌਰ ਦੀ ਵੀ ਮੌਤ ਹੋ ਗਈ ਤੇ ਇਕ ਪੁੱਤ ਦਾ ਇਲਾਜ ਚੱਲ ਰਿਹਾ ਹੈ । ਜਾਣਕਾਰੀ ਮੁਤਾਬਕ ਮਾਸੂਮ ਪੋਤੇ ਨੂੰ ਬਚਾਉਣ ਲਈ ਉਸ ਦੇ ਦਾਦਾ ਗੁਰਦਾਸ ਸਿੰਘ ਨੂੰ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਛੱਪੜ ‘ਚ ਛਾਲ ਮਾਰੀ ਸੀ ਪਰ ਅਫਸੋਸ ਉਹ ਆਪਣੇ ਪੋਤੇ ਨੂੰ ਬਚਾ ਨਹੀਂ ਸਕਿਆ ।

De Ultieme Gids voor VIP‑Betalingen bij Tikitaka Casino

0

Wanneer je als speler een online casino bezoekt, draait het niet alleen om de bonussen of het spelassortiment. Een van de belangrijkste factoren is hoe snel en veilig je geld kunt storten en opnemen. Tikitaka Casino begrijpt dit en heeft een uitgebreid VIP‑betaalprogramma ontwikkeld dat zich richt op high‑rollers en loyale spelers.

In vergelijking met andere platforms, zoals traditionele land‑based casino’s of minder bekende sites, biedt TikiTaka Casino casino een unieke combinatie van cryptobetalingen, snelle uitbetalingen en persoonlijke accountmanagers. Deze combinatie maakt het verschil voor spelers die hun bankroll efficiënt willen beheren.

Maar wat maakt een VIP‑betaalsysteem nu echt waardevol? Het draait om drie kernpunten:

  • Snelheid: Directe of binnen enkele uren verwerkte opnames.
  • Veiligheid: Geavanceerde encryptie en compliance met de Nederlandse Kansspelautoriteit.
  • Persoonlijke service: Toewijzing van een dedicated manager die helpt bij limieten, limietverhogingen en exclusieve promoties.

Did You Know? Meer dan 60 % van de high‑rollers geeft de voorkeur aan crypto‑betalingen omdat ze anoniem en razendsnel zijn.

Belangrijkste kenmerken van het Tikitaka VIP‑betaalprogramma

1. Meerdere betaalmethoden, inclusief crypto

Tikitaka Casino biedt zowel traditionele methoden (iDEAL, creditcards) als moderne crypto‑opties zoals Bitcoin, Ethereum en Litecoin. Hierdoor kun je kiezen wat het beste bij jouw speelstijl past.

2. Stapsgewijze VIP‑levels

Het platform hanteert vijf VIP‑levels, elk met eigen voordelen:

  • Bronze: Snellere opnames tot €2.000 per week.
  • Zilver: Verhoogde limieten en 10 % cashback op verlies.
  • Goud: Prioritaire klantenservice en exclusieve toernooien.
  • Platina: Persoonlijke accountmanager en gratis crypto‑transactiekosten.
  • Diamant: Directe uitbetalingen, levenslange bonussen en VIP‑reizen.

Important: Houd er rekening mee dat je eerst een bepaald spelvolume moet bereiken om naar een hoger level te stijgen.

3. Snelle verwerkingstijden

Statistieken laten zien dat Tikitaka Casino gemiddeld 24‑48 uur nodig heeft voor traditionele uitbetalingen en binnen 30 minuten voor crypto‑opnames. Dit ligt ver onder het gemiddelde van 3‑5 werkdagen bij veel concurrenten.

4. Transparante limieten en voorwaarden

Alle limieten worden duidelijk weergegeven in je accountdashboard. Er zijn geen verborgen kosten; eventuele transactiekosten voor crypto worden door het casino gedekt.

Gebruikerservaring: van registratie tot uitbetaling

Registratie en onboarding

Het aanmeldingsproces duurt meestal minder dan vijf minuten. Je vult je persoonsgegevens in, bevestigt je e‑mail en kiest een betaalmethode. Voor VIP‑speler moet je een identiteitscheck doorlopen, wat binnen 24 uur wordt verwerkt.

Spelen en profiteren van VIP‑voordelen

Zodra je je eerste storting hebt gedaan, kun je direct profiteren van de welkomstbonus tot €1.750. Door regelmatig te spelen, klim je sneller door de VIP‑levels.

Opnames en klantenservice

Voor een uitbetaling ga je naar “Mijn Account” → “Opname”. Kies je gewenste methode en bevestig. Een dedicated manager van Tikitaka Casino staat klaar via live‑chat in het Nederlands en kan je helpen bij eventuele vragen.

Warning: Probeer niet te vaak je uitbetalingslimiet te overschrijden zonder vooraf contact op te nemen met je manager. Dit kan de verwerking vertragen.

Prestaties en kwaliteit: wat zegt de data?

  • RTP (Return to Player): De meeste slots op Tikitaka hebben een RTP tussen 94,5 % en 96,8 %.
  • Winrate: High‑rollers ervaren gemiddeld een 12 % hogere winstkans dankzij VIP‑cashback.
  • Klanten tevredenheid: Een interne enquête toont een tevredenheidsscore van 89 % onder VIP‑leden.

Deze cijfers bevestigen dat het platform zowel eerlijk als winstgevend is voor serieuze spelers.

Waardepropositie: waarom Tikitaka Casino de beste keuze is voor VIP‑betalingen

Unieke voordelen

  • Cryptobetalingen zonder extra kosten – ideaal voor spelers die anonimiteit waarderen.
  • Snelle uitbetalingen – gemiddeld 30 minuten voor crypto, 24 uur voor fiat.
  • Persoonlijke accountmanagers – alleen beschikbaar voor hogere VIP‑levels.
  • Exclusieve promoties – wekelijkse bonussen, gratis spins en VIP‑toernooien.

Risico’s en hoe ze te vermijden

  • Wagering requirements: De welkomstbonus heeft een inzetvereiste van 30×. Zorg dat je dit begrijpt voordat je claimt.
  • Limietoverschrijding: Houd je speelbudget in de gaten om te voorkomen dat je per ongeluk je limiet overschrijdt.

Note: Het is verstandig om altijd een limiet in te stellen via de “Verantwoord Spelen” sectie van het casino.

Vergelijking met andere platforms

Kenmerk Tikitaka Casino Concurrent A Concurrent B
Crypto‑betalingen ✔︎ Gratis ✔︎ Kosten
Uitbetalingstijd (crypto) 30 min 2‑4 uur 1‑2 dagen
VIP‑levels 5 (incl. Diamant) 3 4
Nederlandse support Live‑chat NL E‑mail EN Live‑chat EN
Welkomstbonus €1.750 + spins €1.000 + spins €500 + spins

Deze tabel maakt duidelijk dat Tikitaka Casino een voorsprong heeft op zowel snelheid als service.

Eindconclusie: is dit de juiste keuze voor jou?

Voor spelers die hun bankroll professioneel willen beheren en waarde hechten aan snelle, veilige betalingen, biedt Tikitaka Casino een van de meest complete VIP‑betaaloplossingen op de Nederlandse markt. De combinatie van crypto‑opties, persoonlijke service en aantrekkelijke bonussen maakt het platform geschikt voor zowel beginnende high‑rollers als doorgewinterde profs.

Kort samengevat:

  • Snelle uitbetalingen (30 min voor crypto)
  • Vijf VIP‑levels met stijgende voordelen
  • Cryptobetalingen zonder extra kosten
  • Nederlandse live‑chat en persoonlijke accountmanagers

Ben je klaar om je spelervaring naar een hoger niveau te tillen? Bezoek dan TikiTaka Casino casino, claim je welkomstbonus en begin je reis door de VIP‑wereld. Vergeet niet verantwoord te spelen en je limieten in te stellen – een slimme strategie is de sleutel tot langdurig plezier en succes.

ਪੰਜਾਬ ਸਰਕਾਰ ਨੇ ਕੀਤੇ ਪੁਲਸ ਅਧਿਕਾਰੀਆਂ ਦੇ ਵੱਡੇ ਪੱਧਰ ਤੇ ਤਬਾਦਲੇ

0
Transffers

ਚੰਡੀਗੜ੍ਹ, 17 ਅਪ੍ਰੈਲ 2026 : ਪੰਜਾਬ ਸਰਕਾਰ (Punjab Government) ਨੇ ਪੁਲਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ਕਰਦੇ ਹੋਏ 129 ਡੀ. ਐੱਸ. ਪੀਜ. ਅਤੇ ਹੋਰ ਪੁਲਸ ਅਧਿਕਾਰੀਆਂ ਦੀਆਂ ਤਬਾਦਲੇ (Transfers) ਦੇ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਵਿਚ :

Transffers

Transffers

Transffers

Transffers

Transffers

Transffers

Transffers

 

ਭਾਣਜੇ ਨੇ ਕਲਾਸ ਵਿਚ ਪੜ੍ਹਾ ਰਹੀ ਮਾਮੀ ਤੇ ਤੇਜਾਬ ਸੁੱਟ ਕੀਤੇ ਤਿੰਨ ਜਖਮੀ

0
Acid attack

ਬਟਾਲਾ, 17 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਬਟਾਲਾ (Batala) ਵਿਖੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਈ ਰਹੀ ਆਪਣੀ ਮਾਮੀ ਤੇ ਹੀ ਭਾਣਜੇ ਵਲੋਂ ਤੇਜ਼ਾਬ ਸੁੱਟਣ (Throwing acid) ਕਾਰਨ ਤਿੰਨ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ ।

ਕੌਣ ਹੈ ਇਹ ਭਾਣਜਾ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਥਾਣਾ ਘੁਮਾਣ ਦੇ ਪਿੰਡ ਮਹਿਮਦਪੁਰ (Village Mehmadpur) ਵਿਖੇ ਜੋ ਕਲਾਸ ਵਿਚ ਪੜ੍ਹਾ ਰਹੀ ਇਕ ਅਧਿਆਪਕਾਂ ਤੇ ਉਸ ਦੇ ਹੀ ਭਾਣਜੇ ਵਜੋਂ ਤੇਜ਼ਾਬ ਸੁੱਟੇ ਜਾਣ ਦੇ ਚਲਦਿਆਂ ਅਧਿਆਪਕਾਂ ਅਤੇ ਦੋ ਬੱਚਿਆਂ ਨੂੰ ਵੀ ਗੰਭੀਰ ਜ਼ਖ਼ਮੀ (Seriously injured) ਕਰ ਦਿੱਤਾ ਹੈ ਦਾ ਨਾਮ ਤੇਜਬੀਰ ਸਿੰਘ ਹੈ । ਪੁਲਸ ਨੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਕੀ ਜਾਣਕਾਰੀ ਦਿੱਤੀ ਸਕੂਲ ਅਧਿਆਪਕਾ ਤੇ ਸਰਪੰਚ ਨੇ

ਉਕਤ ਵਾਪਰੇ ਤੇਜਾਬ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਸਕੂਲ ਮਹਿਮਦਪੁਰ ਦੀ ਅਧਿਆਪਕਾ ਸੁਰਜੀਤ ਕੌਰ ਅਤੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ਼ ਬੱਚਿਆਂ ਨੂੰ ਪੜਾ੍ ਰਹੀ ਅਧਿਆਪਕਾ ਲਖਵਿੰਦਰ ਸਿੰਘ ਤੇ ਇਕ ਨੌਜਵਾਨ ਤੇਜਬੀਰ ਸਿੰਘ ਵੱਲੋਂ ਤੇਜ਼ਾਬ ਸੁਟਿਆ ਗਿਆ, ਜਿਸ ਨਾਲ ਅਧਿਆਪਕਾ ਲਖਵਿੰਦਰ ਕੌਰ ਅਤੇ ਦੋ ਛੋਟੇ ਬੱਚੇ ਪ੍ਰਭਜੋਤ ਕੌਰ ਕਲਾਸ ਯੂ. ਕੇ. ਜੀ. ਅਤੇ ਅਜੀਤ ਸਿੰਘ ਪਹਿਲੀ ਕਲਾਸ ਵਿੱਚ ਪੜ੍ਹ ਰਹੇ ਸਨ ਗੰਭੀਰ ਰੂਪ ਜ਼ਖ਼ਮੀ ਹੋ ਗਏ ।

ਕੀ ਜਾਣਕਾਰੀ ਦਿੱਤੀ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਮਹਿਮਦਪੁਰ ਤੇਜਾਬ ਨਾਲ ਹਮਲਾ ਕਰਨ ਵਾਲੇ ਤੇਜਬੀਰ ਸਿੰਘ ਨੂੰ ਐਸ. ਐਚ. ਓ. ਹਰਜਿੰਦਰ ਸਿੰਘ ਦਿਓਲ ਦੀ ਅਗਵਾਈ ਹੇਠ ਘੁਮਾਣ ਪੁਲਸ ਨੇ ਕਾਬੂ ਕਰ ਲਿਆ ਹੈ । ਉਨ੍ਹਾਂ ਆਖਿਆ ਕਿ ਤੇਜਬੀਰ ਸਿੰਘ ਕੋਲੋਂ ਇਸ ਸਬੰਧੀ ਪੁਛਗਿੱਛ ਕੀਤੀ ਜਾ ਰਹੀ ਹੈ । ਇਸ ਘਟਨਾ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

ਹਾਈਕੋੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਦਿੱਤੀ ਅੰਤਰਿਮ ਇਜਾਜ਼ਤ

0
Amritpal Singh

ਚੰਡੀਗੜ੍ਹ, 17 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਪੰਜਾਬ ਸਰਕਾਰ ਦੀ ਪਾਈ ਗਈ ਪਟੀਸ਼ਨ ‘ਤੇ ਅੰਤਰਿਮ ਇਜਾਜ਼ਤ (Interim permission) ਦੇ ਦਿੱਤੀ ਹੈ ।

ਕੀ ਹੈ ਇਹ ਅੰਤਰਿਮ ਇਜਾਜ਼ਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਪਟੀਸ਼ਨ ਪਾਈ ਗਈ ਸੀ ਤੇ ਅੱਜ ਸੁਣਵਾਈ ਕਰਦਿਆਂ ਅੰਤਰਿਮ ਇਜਾਜਤ ਦੇ ਦਿੱਤੀ ਹੈ । ਜਿਸ ਦੇ ਚਲਦਿਆਂ ਹੁਣ ਅੰਮ੍ਰਿਤਪਾਲ ਸਿੰਘ ਅਸਾਮ ਵਿਚ ਡਿਬਰੂਗੜ੍ਹ ਦੀ ਜੇਲ ਵਿਚ ਹੀ ਰਹੇਗਾ ।

ਕੀ ਹੋਇਆ ਸੁਣਵਾਈ ਦੌਰਾਨ

ਹਾਈਕੋਰਟ ਵਿਚ ਸੁਣਵਾਈ ਦੌਰਾਨ ਚੀਫ਼ ਜਸਟਿਸ ਅਤੇ ਜਸਟਿਸ ਸੰਜੀਵ ਬੇਰੀ ਦੀ ਇੱਕ ਡਿਵੀਜ਼ਨ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਐਕਟ (National Security Act) (ਐਨ. ਐਸ. ਏ.) ਅਧੀਨ ਨਜ਼ਰਬੰਦ ਰਹਿਣ ਤੋਂ ਬਾਅਦ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣ । ਇਸ ਦੌਰਾਨ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ 22 ਅਪ੍ਰੈਲ ਨੂੰ ਖਤਮ ਹੋਣ ਵਾਲੀ ਹੈ ।

ਸਰਕਾਰੀ ਵਕੀਲ ਨੇ ਕੀ ਦਲੀਲ ਦਿੱਤੀ

ਕੋਰਟ ਵਿਚ ਚੱਲ ਰਹੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਦਲੀਲ ਦਿੱਤੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਭੇਜਿਆ ਜਾਂਦਾ ਹੈ ਤਾਂ ਉਹ ਕਾਨੂੰਨ ਵਿਵਸਥਾ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ । ਇਸ ਦੇ ਆਧਾਰ `ਤੇ ਰਾਜ ਨੇ ਅਦਾਲਤ ਨੂੰ ਅਜਨਾਲਾ ਘਟਨਾ ਨਾਲ ਸਬੰਧਤ ਵੱਖ-ਵੱਖ ਐਫ. ਆਈ. ਆਰਜ਼. ਦੇ ਸਬੰਧ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਦੀ ਨਜ਼ਰਬੰਦੀ ਜਾਰੀ ਰੱਖਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਗਈ ।

ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀ ਆਖਿਆ

ਮਾਨਯੋਗ ਹਾਈਕੋਰਟ ਵਿਚ ਹਾਜ਼ਰ ਹੋਏ ਅੰਮ੍ਰਿਤਪਾਲ ਸਿੰਘ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਰਾਜ ਦੇ ਰੁਖ਼ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਕਿ ਮੌਜੂਦਾ ਹਾਲਾਤਾਂ ਵਿੱਚ ਮੁਲਜ਼ਮਾਂ ਲਈ ਜ਼ਮਾਨਤ ਅਤੇ ਮੁਕੱਦਮੇ ਵਰਗੀਆਂ ਕਾਨੂੰਨੀ ਰਾਹਤ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ । ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ 11 ਹੋਰ ਐਫ. ਆਈ. ਆਰਜ਼. ਵਿੱਚ ਵੀ ਦੋਸ਼ੀ ਹੈ ਅਤੇ ਰਾਜ ਨੂੰ ਸਾਰੇ ਮਾਮਲਿਆਂ ਵਿੱਚ ਇੱਕੋ ਸਮੇਂ ਗ੍ਰਿਫ਼ਤਾਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਨਿਆਂਇਕ ਪ੍ਰਕਿਰਿਆ ਵਿੱਚ ਬੇਲੋੜੀ ਦੇਰੀ ਤੋਂ ਬਚਣ ਲਈ ਸਮਾਨਾਂਤਰ ਮੁਕੱਦਮੇ ਚਲਾਉਣੇ ਚਾਹੀਦੇ ਹਨ ।

ਪਟਿਆਲਾ ਪੁਲਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

0
SSP Varun

ਪਟਿਆਲਾ, 17 ਅਪ੍ਰੈਲ 2026 : ਪੰਜਾਬ ਪੁਲਸ ਦੇ ਪਟਿਆਲਾ ਪੁਲਸ (Patiala Police) ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਪੁਲਸ ਵਲੋਂ ਐਸ. ਐਸ. ਪੀ. ਪਟਿਆਲਾ (S. S. P. Patiala) ਦੀ ਅਗਵਾਈ ਹੇਠ ਜੋ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ਵਿਚ ਸੌਰਵ ਛਾਬੜਾ, ਗੱਡੂ ਕੁਮਾਰ ਅਤੇ ਵਿਸ਼ਾਲ ਕੁਮਾਰ ਸ਼ਾਮਲ ਹਨ । ਉਕਤ ਤਿੰਨਾਂ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 305, 115 (2), ਬੀ. ਐਨ. ਐਸ, 25, 27 / 54/ 59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਸੀ ।

ਕੀ ਬਰਾਮਦ ਕੀਤਾ ਗਿਆ ਸੀ

ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੋ ਉਪਰੋਕਤ ਤਿੰਨ ਵਿਅਕਤੀਆਂ ਨੂੰ ਲੁੱਟ-ਖੋਹ (Robbery) ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈਦੇ ਕੋਲੋਂ ਪੰਜ ਲੱਖ ਨਗਦ, 8 ਤੋਲੇ ਸੋਨਾ, ਦੋ ਕਿਲੋ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ ।

ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ 3-4 ਅਪ੍ਰੈਲ ਦੀ ਦਰਿਮਆਨੀ ਰਾਤ ਨੂੰ ਜਦੋਂ ਸਿ਼ਕਾਇਤਕਰਤਾ ਦਰਸ਼ਨ ਕੁਮਾਰ ਵਾਸੀ ਮਾਡਲ ਟਾਊਨ ਪਟਿਆਲਾ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਦਰਸਨ ਕੁਮਾਰ ਤੇ ਉਸਦੀ ਪਤਨੀ ਦੇ ਸਿਰਾਂ ਵਿੱਚ ਗੰਭੀਰ ਸੱਟਾਂ ਮਾਰ ਕੇ ਲੁੱਟ-ਖੋਹ ਕੀਤੀ ਸੀ । ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਵਿਚ ਸੌਰਵ ਛਾਬੜਾ ਮਾਸਟਰ ਮਾਈਂਡ ਸੀ ।

ਕੀ ਸਾਹਮਣੇ ਆਇਆ ਮੁੱਢਲੀ ਪੁੱਛਗਿੱਛ ਵਿਚ

ਐਸ. ਐਸ. ਪਟਿਆਲਾ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਤੋਂ ਕੀਤੀ ਗਈ ਮੱਢਲੀ ਪੁੱਛਗਿੱਛ ਦੋਰਾਨ ਪਤਾ ਲੱਗਾ ਹੈ ਕਿ ਤਿੰਨਾਂ ਵਲੋਂ ਪਹਿਲਾਂ ਵੀ ਧੂਰੀ ਏਰੀਆਂ ਵਿੱਚ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਸੀ ਜੋ ਕਿ ਹੁਣ ਤੱਕ ਟਰੇਸ ਨਹੀ ਹੋਈਆ ਸਨ । ਜਿਨ੍ਹਾਂ ਦਾ ਪੁਲਸ ਰਿਮਾਂਡ (Police remand) ਹਾਸਲ ਕਰਕੇ ਕੀਤੀ ਚੋਰੀਆਂ ਦੀ ਬਰਾਮਦਗੀ ਕਰਵਾਈ ਜਾਵੇਗੀ ।

ਬੋਬੀ ਮਾਹੀ ਦੇ ਤਿੰਨ ਸ਼ੂਟਰ ਪਟਿਆਲਾ ਪੁਲਸ ਨੇ ਕੀਤੇ ਅਸਲੇ ਸਮੇਤ ਕਾਬੂ

0
SSP Varun

ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬੋਬੀ ਮਾਹੀ ਦੇ ਤਿੰਨ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਪਕੜੇ ਗਏ ਸ਼ੂਟਰ

ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਦੀ ਅਗਵਾਈ ਹੇਠ ਕੰਮ ਕਰ ਰਹੀ ਪਟਿਆਲਾ ਪੁਲਸ ਵਲੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬੋਬੀ ਮਾਹੀ ਦੇ ਜੋ ਤਿੰਨ ਸ਼ੂਟਰਾਂ (Three shooters) ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਵਿਚ ਸਤਵਿੰਦਰ ਸਿੰਘ ਉਰਫ਼ ਸੰਨੀ, ਜਸਨਪ੍ਰੀਤ ਸਿੰਘ ਉਰਫ਼ ਹਕਲਾ ਤੇ ਦੀਪਕ ਉਰਫ਼ ਦੀਪੂ ਸ਼ਾਮਲ ਹਨ ।

ਹੋਰ ਕੀ ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ

ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (Varun Sharma) ਨੇ ਉਪਰੋਕਤ ਪਕੜੇ ਗਏ ਤਿੰਨੋਂ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਕਿ ਪਟਿਆਲਾ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਪਿਸਤੌਲਾਂ 30 ਬੋਰ ਸਮੇਤ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਤੇ ਵੱਖ-ਵੱਖ ਧਾਰਾਵਾਂ 310 (4) , 310 (2) , 308 (2), 308 (5) , 351 (2), 313, 111 ਬੀ. ਐਨ. ਐਸ, 25 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ । ਉਪਰੋਕਤ ਪਕੜੇ ਗਏ ਤਿੰਨਾਂ ਦਾ ਪੁਲਸ ਰਿਮਾਂਡ (Police remand) ਪ੍ਰਾਪਤ ਕਰਕੇ ਪੁੱਛਗਿੱਛ ਕੀਤੀ ਜਾਵੇਗੀ ।

ਪੁਲਸ ਵੱਲੋਂ ਪੀ. ਯੂ. ਵਿਖੇ ਫਾਇਰਿੰਗ ਕਰਨ ਵਾਲਾ ਅਸਲੇ ਸਮੇਤ ਕਾਬੂ

0
SSP Varun

ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਅਸਲੇ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ

ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਐਸ. ਪੀ. (ਇਨਵੈਸਟੀਗੇੇਸ਼ਨ) ਗੁਰਬੰਸ ਸਿੰਘ ਬੈਸ ਦੀ ਅਗਵਾਈ ਵਿੱਚ ਡੀ. ਐਸ. ਪੀ. (ਡੀ) ਰਾਜੇਸ ਮਲਹੋਤਰਾ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ ਵੱਲੋਂ 10 ਅਪ੍ਰੈਲ 2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋਬ਼ਨਵੀਰ ਸਿੰਘ ਉਰਫ ਜੋਬਨ ਵਾਸੀ ਖੇਡੀ ਗੰਢਿਆ ਤੇ ਜਾਨਲੇਵਾ ਹਮਲਾ ਹੋਇਆ ਸੀ ਇਸ ਕੇਸ ਨੂੰ ਟਰੇਸ ਕਰਕੇ ਵਾਰਦਾਤ ਵਿੱਚ ਸਾਮਲ ਹਰਸ਼ਪ੍ਰੀਤ ਸਿੰਘ ਉਰਫ ਮੰਡਲਾ ਪੁੱਤਰ ਪੰਡਤਾ ਖੇੜੀ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ (Arrested) ਕਰਕੇ ਇਕ ਪਿਸਤੋਲ 32 ਬੋਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ।

ਕੀ ਹੈ ਸਮੁੱਚੀ ਘਟਨਾ

ਵਰੁਣ ਸ਼ਰਮਾ ਨੇ ਦੱਸਿਆ ਕਿ ਸਿਕਾਇਤਕਰਤਾ (Complainant) ਜੋਬਨਵੀਰ ਸਿੰਘ ਉਰਫ ਜੋਬਨ ਪੁੱਤਰ ਨੈਬ ਸਿੰਘ ਵਾਸੀ ਘੁਮਾਦਾ ਥਾਣਾ ਖੇੜੀ ਗੰਢਿਆਂ ਜਿਲ੍ਹਾ ਪਟਿਆਲਾ ਜੋ ਕਿ ਖਾਲਸਾ ਕਾਲਜ ਵਿੱਚ ਪੜਦਾ ਹੈ 10 ਅਪੈ੍ਰਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੇ ਦੋਸਤਾਂ ਨੂੰ ਮਿਲਣ ਲਈ ਗਿਆ ਸੀ ਤਾਂ ਇਹ ਆਪਣੇ ਦੋਸਤਾ ਨਾਲ ਗੋਲ ਮਾਰਕੀਟ ਪੰਜਾਬੀ ਯੂਨੀਵਰਸਿਟੀ ਨੇੜੇ ਚਾਹ ਪੀ ਰਹੇ ਸੀ ਤਾਂ ਇਸੇ ਦੌਰਾਨ ਹਰਸਪ੍ਰੀਤ ਸਿੰਘ ਮੰਡਲਾ ਵਾਸੀ ਖੇੜੀ ਪੰਡਤਾ ਅਤੇ ਗੁਰਦਰਸਨ ਸਿੰਘ ਮਾਗਟ ਵਾਸੀ ਨਾਭਾ ਆਏ ਜਿਹਨਾ ਦਾ ਆਪਸ ਵਿੱਚ ਤਕਰਾਰ ਹੋ ਗਿਆ ਸੀ, ਜਿਸ ਤੇ ਹਰਸਪ੍ਰੀਤ ਸਿੰਘ ਮੰਡਲਾ ਨੇ ਪਿਸਟਲ ਮੁਦਈ ਜੋਬਨਵੀਰ ਸਿੰਘ ਉਰਫ ਜੋਬਨ ਤੇ ਜਾਨੋਂ ਮਾਰਨ ਦੀ ਨੀਯਤ ਨਾਲ ਫਾਇਰ ਕੀਤੇ ਅਤੇ ਮੌਕੇ ਤੋ ਫਰਾਰ ਹੋ ਗਏ । ਇਸ ਸਬੰਧੀ ਮੁਕੱਦਮਾ ਨੰਬਰ 83 ਵੱਖ-ਵੱਖ ਧਾਰਾਵਾਂ 109, 115 (2), 3 (5) ਬੀ. ਐਨ. ਐਸ. 25 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਸੀ ।

 

ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਆਯੋਜਿਤ

0
Meeting

ਚੰਡੀਗੜ੍ਹ, 17 ਅਪ੍ਰੈਲ 2026 : ਚੰਡੀਗੜ੍ਹ ਵਿਖੇ ਅੱਜ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ (Punjab Cabinet meeting) ਦਾ ਆਯੋਜਨ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਕੀ ਫ਼ੈਸਲੇ ਲਏ ਗਏ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਕੈਬਨਿਟ ਮੰਤਰੀਆਂ ਨਾਲ ਹੋਈ ਹੈ ਦੇ ਵਿਚ ਛੇ ਜਿਲ੍ਹਿਆਂ ਲਈ ਰਿਜਰ਼ਵੇਸ਼ਨ ਰੋਸਟਰ ਵਿਚ ਬਦਲਾਅ ਨੂੰ ਮਨਜੂਰੀ ਦਿੱਤੀ ਗਈ ਹੈ । ਮੀਟਿੰਗ ਵਿਚ ਜਿਹੜੇ-ਜਿਹੜੇ ਜਿਲਿਆਂ ਵਿਚ ਬਦਲਾਅ ਦੀ ਮਨਜੂਰੀ ਦਿੱਤੀ ਗਈ ਹੈ ਵਿਚ ਮੋਹਾਲੀ, ਪਟਿਆਲਾ, ਫਾਜ਼ਿਲਕਾ, ਫਿਰੋਜ਼ਪੁਰ, ਮਲੇਰਕੋਟਲਾ ਅਤੇ ਸੰਗਰੂਰ ਸ਼ਾਮਲ ਹਨ ।

ਮੀਟਿੰਗ ਸਬੰਧੀ ਕੀ ਜਾਣਕਾਰੀ ਦਿੱਤੀ ਵਿੱਤ ਮੰਤਰੀ ਚੀਮਾ ਨੇ

ਪੰਜਾਬ ਕੈਬਨਿਟ ਦੀ ਆਯੋਜਿਤ ਮੀਟਿੰਗ ਤੋਂ ਬਾਅਦ ਮੀਟਿੰਗ ਵਿਚ ਲਏ ਗਏ ਫੈੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਪੰਜਾਬ (Finance Minister Punjab) ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਜਿਲਿਆਂ ਵਿਚ ਰਿਜਰਵੇਸ਼ਨ ਰੋਸਟਰ ਨੂੰ ਮਨਜੂਰੀ ਦਿੱਤੀ ਗਈ ਦੀਆਂ ਹੱਦਾਂ ਵੀ ਬਦਲ ਦਿੱਤੀਆਂ ਗਈਆਂ ਤੇ ਨਾਲ ਹੀ ਮੀਟਿੰਗ ਵਿਚ ਸਤਲੁਜ ਅਤੇ ਘੱਗਰ ਦਰਿਆਵਾਂ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਸਫਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ।

ਕਿਹੜੇ ਦੋ ਮਾਮਲਿਆਂ ਨੂੰ ਮਿਲੀ ਮੀਟਿੰਗ ਵਿਚ ਪ੍ਰਵਾਨਗੀ

ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੱਸਿਆ ਕਿ ਜੋ ਦੋ ਅਹਿਮ ਮਾਮਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਵਿਚ ਪੰਜਾਬ ਪੰਚਾਇਤੀ ਰਾਜ ਐਕਟ-1994 ਤਹਿਤ ਸਥਾਪਤ ਨਿਯਮਾਂ ਵਿੱਚ ਸੋਧਾਂ ਕੀਤੀਆਂ ਗਈਆਂ ਹਨ, ਜਦੋਂ ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦਾਂ ਬਣਾਈਆਂ ਗਈਆਂ ਸਨ । ਉਸ ਸਮੇਂ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕਿਸੇ ਵੀ ਜਿਲ੍ਹੇ, ਤਹਿਸੀਲ ਜਾਂ ਬਲਾਕ ਦੀਆਂ ਹੱਦਾਂ ਵਧਦੀਆਂ ਜਾਂ ਘਟਦੀਆਂ ਹਨ ਤਾਂ ਉਸ ਸਮੇਂ ਰਾਖਵਾਂਕਰਨ ਬਦਲਿਆ ਜਾ ਸਕਦਾ ਹੈ । ਇਸ ਨੂੰ ਐਕਟ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ । ਹੁਣ ਛੇ ਜਿਲ੍ਹਿਆਂ ਦੀਆਂ ਹੱਦਾਂ ਬਦਲ ਗਈਆਂ ਹਨ । ਇਨ੍ਹਾਂ ਵਿੱਚ ਮੋਹਾਲੀ, ਪਟਿਆਲਾ, ਫਾਜ਼ਿਲਕਾ, ਫਿਰੋਜ਼ਪੁਰ, ਮਲੇਰਕੋਟਲਾ ਅਤੇ ਸੰਗਰੂਰ ਸ਼ਾਮਲ ਹਨ ।

ਕਿਸ ਧਾਰਾ ਤਹਿਤ ਦਿੱਤੀ ਗਈ ਹੈ ਪ੍ਰਵਾਨਗੀ

ਮੀਟਿੰਗ ਵਿਚ ਇਸ ਮਾਮਲੇ ਵਿੱਚ ਧਾਰਾ 6 ਦੇ ਤਹਿਤ ਪ੍ਰਵਾਨਗੀ ਦਿੱਤੀ ਗਈ ਹੈ । ਜੇਕਰ ਦਸ ਪ੍ਰਤੀਸ਼ਤ ਤੋਂ ਵੱਧ ਤਬਦੀਲੀ ਹੁੰਦੀ ਹੈ ਤਾਂ ਰਾਖਵਾਂਕਰਨ ਰੋਸਟਰ ਬਦਲਿਆ ਜਾਵੇਗਾ । ਜੇਕਰ ਕੋਈ ਇਸ ਵਿਰੁੱਧ ਇਤਰਾਜ਼ ਕਰਨਾ ਚਾਹੁੰਦਾ ਹੈ, ਤਾਂ ਉਹ ਦਸ ਦਿਨਾਂ ਦੇ ਅੰਦਰ ਅਜਿਹਾ ਕਰ ਸਕਦਾ ਹੈ ।  ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪੰਚਾਇਤ ਸੰਮਤੀ ਚੇਅਰਮੈਨ ਚੁਣੇ ਗਏ ਹਨ । ਅਜਿਹੀ ਸਥਿਤੀ ਵਿੱਚ, ਰੋਸਟਰ ਨਿਰਧਾਰਤ ਕਰਨਾ ਜ਼ਰੂਰੀ ਸੀ। ਰੋਟੇਸ਼ਨ ਅਤੇ ਰਾਖਵਾਂਕਰਨ ਕੀਤਾ ਗਿਆ ਹੈ ।