Home Blog Page 1187

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ ‘ਤੇ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਘੇਰਿਆ, ਪੜੋ ਕੀ ਕਿਹਾ

0

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ ‘ਤੇ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਘੇਰਿਆ, ਪੜੋ ਕੀ ਕਿਹਾ

ਅਮਰੀਕਾ ਵੱਲੋਂ ਹਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਭੇਜੇ ਗਏ 104 ਭਾਰਤੀਆਂ ਦੇ ਮੁੱਦੇ ਨੂੰ ਲੈ ਕੇ ਦੇਸ਼ ‘ਚ ਸਿਆਸਤ ਗਰਮਾਈ ਹੋਈ ਹੈ। ਚੰਡੀਗੜ੍ਹ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਵਿਦੇਸ਼ ਮੰਤਰੀ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਹੈ ਉਸ ਤੋਂ ਇਹ ਸਮਝ ਨਹੀਂ ਆ ਰਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਹਨ ਜਾਂ ਟਰੰਪ ਸਰਕਾਰ ਦੇ ਬੁਲਾਰੇ।

ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ

ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਕਿ ਅਜਿਹਾ ਲੱਗਦਾ ਸੀ ਜਿਵੇਂ ਅੰਗਰੇਜ਼ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਕਾਲੇ ਪਾਣੀਆਂ ਲਈ ਲਿਜਾਂਦੇ ਹੋਣ। ਉਹ ਲੋਕ ਅਪਰਾਧੀ ਨਹੀਂ ਹਨ। ਉਨ੍ਹਾਂ ਕਿਹਾ ਜੋ ਵੀ ਹੋਇਆ ਉਹ ਹੈ। ਉਨ੍ਹਾਂ ਨੂੰ ਇੱਥੇ ਕੋਈ ਰੋਜ਼ਗਾਰ ਦਾ ਮੌਕਾ ਨਹੀਂ ਮਿਲਿਆ, ਇਸ ਲਈ ਉਹ ਬਾਹਰ ਚਲੇ ਗਏ। ਇਹ ਵੀ ਸੱਚ ਹੈ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ।

ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ

ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਭਾਰਤ ਸਰਕਾਰ ਤੋਂ ਇਸ ਗੱਲ ਦਾ ਜਵਾਬ ਨਹੀਂ ਆਇਆ ਹੈ ਕਿ ਲੋਕਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਕਾਨੂੰਨ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਜਿਸ ਤਰ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਫਿਰ ਅਮਰੀਕੀ ਸਰਕਾਰ ਦੁਆਰਾ ਵੀਡੀਓ ਸਾਂਝੇ ਕੀਤੇ ਗਏ। ਡਿਪੋਰਟ ਕੀਤੇ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਭੇਜਿਆ ਗਿਆ ਅਤੇ ਚਾਲੀ-ਚਾਲੀ ਘੰਟੇ ਤੱਕ ਨਾ ਤਾਂ ਭੋਜਨ ਦਿੱਤਾ ਗਿਆ ਅਤੇ ਨਾ ਹੀ ਪਾਣੀ ਦਿੱਤਾ ਗਿਆ। ਨਾ ਹੀ ਉਨ੍ਹਾਂ ਨੂੰ ਟਾਇਲਟ ਤਕ ਦੀ ਸਹੂਲਤ ਦਿੱਤੀ ਗਈ। ਇਸ ਤੋਂ ਵੱਧ ਨਿੰਦਣਯੋਗ ਹੋਰ ਕੀ ਹੋ ਸਕਦਾ ਹੈ?

ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ

0

ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ

ਪੰਜਾਬੀ ਗਾਇਕ- ਅਦਾਕਾਰ ਦਿਲਜੀਤ ਦੋਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਦਿਲ-ਲੁਮੀਨਾਤੀ ਕੰਸਰਟ ਕਾਰਨ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਹੀ ਦਿਲਜੀਤ ਦੋਸਾਂਝ ਨੇ ਪ੍ਰਸ਼ੰਸ਼ਕਾਂ ਲਈ ਨਵਾਂ ਗੀਤ ‘ਟੈਂਸ਼ਨ’ ਬੀਤੇ ਦਿਨੀਂ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਚਰਚਾ ਵਿੱਚ ਬਣੇ ਹੋਏ ਹਨ। ਜਿਸਦੀ ਲਾਈਨ “ਜੱਟ ਝੋਟਾ ਪੈਗ ਮੋਟਾ” ਬਹੁਤ ਵਾਇਰਲ ਹੋ ਰਹੀ ਹੈ ਇਸ ਗੀਤ ਨੂੰ ਯੂਟਿਊਬ ਤੇ 1.5 ਮਿਲੀਅਨ ਵਿਊਜ਼ ਮਿਲ ਚੁਕੇ ਹਨ।

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

ਦਿਲਜੀਤ ਦੋਸਾਂਝ ਨੇ ਦਿਲ-ਲੁਮੀਨਾਤੀ ਟੂਰ ਦੇ ਤਹਿਤ ਭਾਰਤ ਦੇ 10 ਸ਼ਹਿਰਾਂ ਵਿੱਚ ਕੰਸਰਟ ਕੀਤੇ ਸਨ। ਇਹ ਸ਼ੋਅ ਅਕਤੂਬਰ ਵਿੱਚ ਸ਼ੁਰੂ ਹੋਏ ਅਤੇ ਦਸੰਬਰ ਤੱਕ ਚੱਲੇ। ਇਹ ਸ਼ੋਅ ਹੈਦਰਾਬਾਦ, ਅਹਿਮਦਾਬਾਦ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ, ਗੁਹਾਟੀ, ਲਖਨਊ ਅਤੇ ਲੁਧਿਆਣਾ ਵਿੱਚ ਆਯੋਜਿਤ ਕੀਤੇ ਗਏ ਸਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੇ ਪੂਰੇ ਦਿਲ-ਲੁਮੀਨਾਤੀ ਟੂਰ ਦੌਰਾਨ ਸੁਰਖੀਆਂ ਵਿੱਚ ਰਹੇ। ਪਹਿਲਾਂ ਉਨ੍ਹਾਂ ਨੂੰ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਦੋਸ਼ਾਂ ਕਾਰਨ ਨੋਟਿਸ ਭੇਜਿਆ ਗਿਆ ਫਿਰ ਸ਼ਰਾਬ ਨੂੰ ਉਤਸ਼ਾਹਿਤ ਕਰਨ ਦੇ ਆਰੋਪ ਹੇਠ ਨੋਟਿਸ ਦਿੱਤਾ ਗਿਆ। ਪਰ ਚੰਡੀਗੜ੍ਹ ਟੂਰ ਦੌਰਾਨ ਦਿਲਜੀਤ ਨੇ ਪ੍ਰਸ਼ੰਸ਼ਕਾਂ ਨੂੰ ਸਾਫ਼ ਕਿਹਾ ਸੀ, ਚਿੰਤਾ ਨਾ ਕਰੋ, ਸਾਰੀਆਂ ਐਡਵਾਇਜ਼ਰੀਆ ਮੇਰੇ ‘ਤੇ ਹਨ, ਤੁਸੀਂ ਬੱਸ ਆਨੰਦ ਲਓ। ਦਿਲਜੀਤ ਦੇ ਨਵੀ ਗੀਤ ਦੇ ਬੋਲ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ। ਗੀਤ ਸ਼ੁਰੂ ਹੁੰਦਾ ਹੈ- ਟੈਂਸ਼ਨ ਮਿੱਤਰਾਂ ਨੂੰ ਹੈ ਨੀ, ”ਜੱਟ ਝੋਟਾ, ਪੈੱਗ ਮੋਟਾ।”

ਗ੍ਰਿਫ਼ਤਾਰੀ ਵਾਰੰਟ ਤੋਂ ਬਾਅਦ ਸਾਹਮਣੇ ਆਇਆ ਸੋਨੂੰ ਸੂਦ ਦਾ ਬਿਆਨ, ਪੜ੍ਹੋ ਕੀ ਕਿਹਾ

0

ਗ੍ਰਿਫ਼ਤਾਰੀ ਵਾਰੰਟ ਤੋਂ ਬਾਅਦ ਸਾਹਮਣੇ ਆਇਆ ਸੋਨੂੰ ਸੂਦ ਦਾ ਬਿਆਨ, ਪੜ੍ਹੋ ਕੀ ਕਿਹਾ

ਚੰਡੀਗੜ੍ਹ, 7 ਫਰਵਰੀ 2025 – ਲੁਧਿਆਣਾ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਸੋਨੂੰ ਸੂਦ ਲੁਧਿਆਣਾ ਅਦਾਲਤ ‘ਚ ਗਵਾਹੀ ਦੇਣ ਲਈ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਵਿਰੁੱਧ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।ਇਲਜ਼ਾਮ ਹੈ ਕਿ ਸੋਨੂੰ ਸੂਦ ਉਸ ਕੰਪਨੀ ਦਾ ਬ੍ਰਾਂਡ ਅੰਬੈਸਡਰ ਸੀ, ਜਿਸ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ

ਸੋਨੂੰ ਸੂਦ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ, ਸਾਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਸਾਰਿਤ ਹੋ ਰਹੀਆਂ ਖ਼ਬਰਾਂ ਵਧੇਰੇ ਸਨਸਨੀਖੇਜ਼ ਹਨ। ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਸਾਨੂੰ ਅਦਾਲਤ ਨੇ ਇੱਕ ਤੀਜੀ ਧਿਰ ਨਾਲ ਸਬੰਧਤ ਇੱਕ ਮਾਮਲੇ ‘ਚ ਗਵਾਹਾਂ ਵਜੋਂ ਬੁਲਾਇਆ ਸੀ ਜਿਸ ਨਾਲ ਸਾਡਾ ਕੋਈ ਸਬੰਧ ਨਹੀਂ। ਉਨ੍ਹਾਂ ਅੱਗੇ ਲਿਖਿਆ, ਸਾਡੇ ਵਕੀਲਾਂ ਨੇ ਜਵਾਬ ਦੇ ਦਿੱਤਾ ਹੈ ਤੇ 10 ਫਰਵਰੀ ਨੂੰ ਅਸੀਂ ਇੱਕ ਬਿਆਨ ਦੇਵਾਂਗੇ ਜੋ ਇਸ ਮਾਮਲੇ ‘ਚ ਸਾਡੀ ਸ਼ਮੂਲੀਅਤ ਨੂੰ ਸਪੱਸ਼ਟ ਕਰੇਗਾ। ਅਸੀਂ ਨਾ ਤਾਂ ਬ੍ਰਾਂਡ ਅੰਬੈਸਡਰ ਹਾਂ ਤੇ ਨਾ ਹੀ ਅਸੀਂ ਇਸ ਨਾਲ ਕਿਸੇ ਵੀ ਤਰ੍ਹਾਂ ਜੁੜੇ ਹਾਂ। ਮੀਡੀਆ ਦਾ ਧਿਆਨ ਖਿੱਚਣ ਲਈ ਇਹ ਬਿਲਕੁਲ ਬੇਲੋੜਾ ਹੈ। ਇਹ ਦੁੱਖ ਦੀ ਗੱਲ ਹੈ ਕਿ ਮਸ਼ਹੂਰ ਹਸਤੀਆਂ ਆਸਾਨ ਨਿਸ਼ਾਨਾ ਬਣ ਜਾਂਦੀਆਂ ਹਨ। ਅਸੀਂ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਾਂਗੇ।

ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ

0
ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ
ਜੈਤੋ, 7 ਫਰਵਰੀ 2025 – ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ, ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਂਜ ਦੀ ਯੋਗ ਰਹਿਨੁਮਾਈ ਅਤੇ ਡਾ. ਪ੍ਰਗਿਆ ਜੈਨ ਫਰੀਦਕੋਟ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਪਿੰਡ ਚੰਦਭਾਨ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਮਿਤੀ 05.02.2025 ਨੂੰ ਫਰੀਦਕੋਟ ਜ਼ਿਲ੍ਹੇ ਥਾਣਾ ਜੈਤੋ ਦੀ ਪੁਲਿਸ ਫੋਰਸ ਜਿਸ ਵਿੱਚ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ, ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਅਤੇ ਸ਼ਮਸ਼ੇਰ ਸਿੰਘ ਡੀ.ਐਸ.ਪੀ(ਸਥਾਨਿਕ) ਫਰੀਦਕੋਟ ਪੁਲਿਸ ਫੋਰਸ ਸਮੇਤ ਪਿੰਡ ਚੰਦਭਾਨ ਵਿਖੇ ਮੌਜੂਦ ਸਨ।
ਇਸ ਮੌਕੇ ‘ਤੇ ਹਰਪਾਲ ਸਿੰਘ ਨਾਇਬ ਤਹਿਸੀਲਦਾਰ ਡਿਊਟੀ ਮੈਜਿਸਟ੍ਰੇਟ, ਤਹਿਸੀਲ ਜੈਤੋ ਵੀ ਮੌਜੂਦ ਸਨ। ਪਿੰਡ ਚੰਦਭਾਨ ਵਿਖੇ ਕਰੀਬ 100/125 ਵਿਅਕਤੀਆਂ ਵੱਲੋਂ ਬੱਸ ਸਟੈਡ ਪਿੰਡ ਚੰਦਭਾਨ ਵਿਖੇ ਨਾਲੀ ਬਣਾਉਣ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ। ਜਿਸਦੀ ਅਗਵਾਈ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਅਮਨਦੀਪ ਕੌਰ ਮੌਜੂਦਾ ਸਰਪੰਚ ਪਿੰਡ ਚੰਦਭਾਨ ਕਰ ਰਹੇ ਸਨ ਤਾ ਵਕਤ ਕਰੀਬ 05 ਵਜੇ ਸ਼ਾਮ ਦਾ ਹੋਵੇਗਾ ਕਿ ਜਦ ਸਾਰਾ ਪ੍ਰਸ਼ਾਸ਼ਨ ਇਹਨਾਂ ਨੂੰ  ਬੰਦ ਕੀਤੇ ਹਾਈਵੇ ਨੂੰ ਖੋਲਣ ਲਈ ਪਿਆਰ ਨਾਲ ਸਮਝਾ ਰਿਹਾ ਸੀ ਤਾਂ ਇਹਨੇ ਵਿੱਚ ਹੀ ਅਮਨਦੀਪ ਕੌਰ ਸਰਪੰਚ ਵੱਲੋਂ ਮੌਜੂਦ ਪਬਲਿਕ ਨੂੰ ਪੁਲਿਸ ਦੇ ਖਿਲਾਫ ਭੜਕਾਇਆ ਅਤੇ ਖੁਦ ਇੱਟ ਦਾ ਪੱਕਾ ਰੋੜਾ ਚੁੱਕ ਕੇ ਮਾਰਨ ਲੱਗੇ। ਜਿਸ ਦੌਰਾਨ ਕਈ ਪੁਲਿਸ ਮੁਲਾਜਮ ਜਖਮੀ ਹੋ ਗਏ। ਇਹਨਾ ਵੱਲੋਂ ਮੌਕਾ ਪਰ ਖੜੀਆਂ ਪੁਲਿਸ ਅਤੇ ਮੀਡੀਆ ਦੀਆਂ ਗੱਡੀਆਂ ਵੀ ਭੰਨੀਆਂ। ਅਤੇ ਮੌਕਾ ਪਰ ਖੜੇ ਪ੍ਰਾਈਵੇਟ ਵਹੀਕਲਾ ਦੀ ਭੰਨ ਤੋੜ ਕਰਨੀ ਵੀ ਸ਼ੁਰੂ ਕਰ ਦਿੱਤੀ। ਇਹਨਾਂ ਵੱਲੋਂ ਗੱਡੀਆਂ ਵਿੱਚ ਪਿਆ ਕੀਮਤੀ ਸਮਾਨ ਅਤੇ ਕੈਸ਼ ਵਗੈਰਾ ਵੀ ਚੋਰੀ ਕਰ ਲਿਆ ਗਿਆ। ਇਹਨਾ ਨੇ ਕੁਝ ਪੁਲਿਸ ਮੁਲਾਜਮਾ ਨੂੰ ਘੇਰ ਕੇ ਸੱਟਾ ਵੀ ਮਾਰੀਆਂ ਅਤੇ ਮੁਲਾਜਮਾ ਦਾ ਅਸਲਾ ਵੀ ਖੋਹਣ ਦੀ ਕੋਸ਼ਿਸ਼ ਕੀਤੀ।
ਇਸ ਉਪਰੰਤ ਫਰੀਦਕੋਟ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਪੁਲਿਸ ਪਾਰਟੀਆਂ ਸਮੇਤ ਮੌਕਾ ਪਰ ਪੁੱਜੇ ਅਤੇ ਇਸ ਘਟਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਘਟਨਾ ਲਈ ਜਿੰਮੇਵਾਰ ਕਰੀਬ 38 ਦੌਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਚੰਦਭਾਨ ਵਿੱਚ ਮਾਹੌਲ ਪੂਰੀ ਤਰਾ ਸ਼ਾਤੀਪੂਰਨ ਹੈ ਅਤੇ ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆ ਹਨ।ਇਸ ਸਬੰਧੀ ਥਾਣਾ ਜੈਤੋ ਵਿੱਚ ਮੁਕੱਦਮਾ ਨੰਬਰ 09 ਮਿਤੀ 06.02.2025 ਅਧੀਨ ਧਾਰਾ 109, 132, 221, 121(1), 121(2), 309(6), 74, 304, 62, 324(4), 191(3), 190 ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ
(1)ਅੰਮ੍ਰਿਤਪਾਲ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(2)ਮਨਪ੍ਰੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(3) ਹਰਜਿੰਦਰ  ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਚੰਦਭਾਨ
(4)ਸ਼ੈਬਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚੰਦਭਾਨ
(5)ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚੰਦਭਾਨ
(6)ਸੰਦੀਪ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਚੰਦਭਾਨ
(7)ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(8)ਸਰਬਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਪਿੰਡ ਚੰਦਭਾਨ
(9)ਰਾਜਿੰਦਰ ਕੌਰ ਪਤਨੀ ਸੁਖਮੰਦਰ ਸਿੰਘ ਪਿੰਡ ਚੰਦਭਾਨ
(10)ਅਮਨਦੀਪ ਕੌਰ ਪਤਨੀ ਗੁਰਤੇਜ ਸਿੰਘ ਪਿੰਡ ਚੰਦਭਾਨ
(11)ਗੁਰਜੀਵਨ ਸਿੰਘ ਉਰਫ ਜਿੰਮੀ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਚੰਦਭਾਨ
(12)ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੰਦਭਾਨ
(13)ਲੱਖਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਚੰਦਭਾਨ
(14)ਅਮਨ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਚੰਦਭਾਨ
(15)ਜਸਵਿੰਦਰ ਸਿੰਘ ਪੁੱਤਰ ਬੰਸਾ ਸਿੰਘ ਪਿੰਡ ਚੰਦਭਾਨ
(16)ਬੰਟੀ ਸਿੰਘ ਪੁੱਤਰ ਜੀਤ ਸਿੰਘ ਪਿੰਡ ਚੰਦਭਾਨ
(17)ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਪਿੰਡ ਚੰਦਭਾਨ
(18)ਸੁਖਵੀਰ ਸਿੰਘ ਪੁੱਤਰ ਲੱਡੂ ਸਿੰਘ ਪਿੰਡ ਚੰਦਭਾਨ
(19)ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਚੰਦਭਾਨ
(20)ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸਾਹਿਬ ਸਿੰਘ ਵਾਸੀ ਵਿਰਕ ਖੁਰਦ
(21)ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਚੰਦਭਾਨ
(22)ਜਸਵਿੰਦਰ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਚੰਦਭਾਨ
(23)ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੰਦਭਾਨ
(24)ਨਸੀਬ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਚੰਦਭਾਨ
(25)ਚਮਕੌਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੰਦਭਾਨ
(26)ਗੁਰਦੀਪ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਚੰਦਭਾਨ
(27)ਸਹਿਜਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਚੰਦਭਾਨ
(28)ਮਹਿਕਦੀਪ ਸਿੰਘ ਪੁੱਤਰ ਸ਼ਿਕੰਦਰ ਸਿੰਘ ਵਾਸੀ ਪਿੰਡ ਚੰਦਭਾਨ
(29)ਕੁਲਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਚੰਦਭਾਨ
(30)ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(31)ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਰੂਆਣਾ (ਬਠਿੰਡਾ)
(32)ਗੁਰਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੰਦਭਾਨ
(33)ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੰਦਭਾਨ
(34)ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੰਦਭਾਨ
(35)ਅਵਤਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਚੰਦਭਾਨ
(36)ਜਸਵਿੰਦਰ ਸਿੰਘ ਪੁੱਤਰ ਨਰ ਸਿੰਘ ਵਾਸੀ ਪਿੰਡ ਚੰਦਭਾਨ
(37)ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੰਦਭਾਨ
(38)ਸ਼ਿਕੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਚੰਦਭਾਨ
ਇਸ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਚੰਦਭਾਨ ਵਿੱਚ ਮਾਹੌਲ ਪੂਰੀ ਤਰਾ ਸ਼ਾਤੀਪੂਰਨ ਹੈ ਅਤੇ ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆ ਹਨ।

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

0

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਨਾਲੀ ਵਿੱਚ ਇੱਕ ਰੈਸਟੋਰੈਂਟ ਖੋਲ੍ਹਿਆ ਹੈ। ਇਸ ਦਾ ਉਦਘਾਟਨ ਵੈਲੇਨਟਾਈਨ ਡੇਅ ਯਾਨੀ 14 ਫਰਵਰੀ ਨੂੰ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਰੈਸਟੋਰੈਂਟ ਦਾ ਨਾਂ ਦ ਮਾਊਂਟੇਨ ਸਟੋਰੀ ਰੱਖਿਆ ਹੈ। ਕੰਗਨਾ ਰਣੌਤ ਨੇ ਇਸ ਰੈਸਟੋਰੈਂਟ ਦੀ ਪਹਿਲੀ ਲੁੱਕ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- ਬਚਪਨ ਦਾ ਸੁਪਨਾ ਸਾਕਾਰ ਹੋਇਆ। ਹਿਮਾਲਿਆ ਦੀ ਗੋਦ ਵਿੱਚ ਮੇਰਾ ਛੋਟਾ ਰੈਸਟੋਰੈਂਟ ਦ ਮਾਊਂਟੇਨ ਸਟੋਰੀ। ਇਹ ਇੱਕ ਪ੍ਰੇਮ ਕਹਾਣੀ ਹੈ।

ਰੈਸਟੋਰੈਂਟ ਦੇ ਉਦਘਾਟਨ ਮੌਕੇ ਪਿੰਡ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਖਾਣਾ

ਦੱਸ ਦਈਏ ਕਿ ਇਹ ਰੈਸਟੋਰੈਂਟ ਮਨਾਲੀ ਤੋਂ ਲਗਭਗ 4 ਕਿਲੋਮੀਟਰ ਦੂਰ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਘਰ ਤੋਂ ਲਗਭਗ 25 ਮੀਟਰ ਦੀ ਦੂਰੀ ‘ਤੇ ਪ੍ਰੀਨੀ ‘ਚ ਸਥਿਤ ਹੈ। ਦਿ ਮਾਊਂਟੇਨ ਸਟੋਰੀ ਰੈਸਟੋਰੈਂਟ ਦੇ ਉਦਘਾਟਨ ਮੌਕੇ ਪਿੰਡ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਰੈਸਟੋਰੈਂਟ ਦੇ ਉਦਘਾਟਨ ਦੌਰਾਨ ਕੰਗਨਾ ਦੇ ਪੁਜਾਰੀ ਨਿਤਿਨ ਸ਼ਰਮਾ ਵਿਸ਼ੇਸ਼ ਪੂਜਾ ਕਰਨਗੇ।

ਹਿਮਾਚਲ-ਕੁਲਵੀ ਪਕਵਾਨ ਪਰੋਸੇ ਜਾਣਗੇ

ਇਸ ਰੈਸਟੋਰੈਂਟ ਵਿੱਚ ਹਿਮਾਚਲ ਦੇ ਰਵਾਇਤੀ ਪਕਵਾਨ ਜਿਵੇਂ ਸਿੱਦੂ, ਲਾਹੌਲ ਦੇ ਮਾਰਚੂ, ਗੀਚੇ ਅਤੇ ਕੁਲਵੀ ਪਕਵਾਨ ਪਰੋਸੇ ਜਾਣਗੇ। ਇਹ ਮਨਾਲੀ ਮਾਲ ਰੋਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਨਗਰ ਰੋਡ ‘ਤੇ ਸਥਿਤ ਹੈ।ਕੰਗਨਾ ਦੇ ਰੈਸਟੋਰੈਂਟ ਦਾ ਪੂਰਾ ਸਟਾਫ ਹਿਮਾਚਲੀ ਅਤੇ ਕੁਲਵੀ ਪਹਿਰਾਵੇ ‘ਚ ਨਜ਼ਰ ਆਵੇਗਾ। ਕੰਗਨਾ ਤਿੰਨ ਦਿਨ ਪਹਿਲਾਂ ਮੁੰਬਈ ਤੋਂ ਮਨਾਲੀ ਪਹੁੰਚੀ ਹੈ ਅਤੇ ਖੁਦ ਰੈਸਟੋਰੈਂਟ ਦੇ ਬਾਕੀ ਕੰਮ ਨੂੰ ਫਾਈਨਲ ਕਰ ਰਹੀ ਹੈ। ਕੰਗਨਾ ਦੇ ਇਸ ਰੈਸਟੋਰੈਂਟ ਨੂੰ ਸ਼ਬਾਨਾ ਗੁਪਤਾ ਨੇ ਡਿਜ਼ਾਈਨ ਕੀਤਾ ਹੈ, ਜਿਨ੍ਹਾਂ ਨੇ ਪਹਿਲਾਂ ਮੁੰਬਈ ਅਤੇ ਫਿਰ ਮਨਾਲੀ ‘ਚ ਕੰਗਨਾ ਦੀ ਪ੍ਰਾਪਰਟੀ ਡਿਜ਼ਾਈਨ ਕੀਤੀ ਹੈ।

ਪੰਜਾਬ ਦੇ 24 ਐਸਐਚਓਜ਼ ਨੂੰ ਮਿਲੀ ਤਰੱਕੀ: ਦੇਖੋ ਲਿਸਟ

0

ਪੰਜਾਬ ਦੇ 24 ਐਸਐਚਓਜ਼ ਨੂੰ ਮਿਲੀ ਤਰੱਕੀ: ਦੇਖੋ ਲਿਸਟ

– 2011 ਤੋਂ ਪੈਂਡਿੰਗ ਸੀ, ਜਲਦੀ ਹੀ ਪੋਸਟਿੰਗ ਆਰਡਰ ਕੀਤੇ ਜਾਣਗੇ ਜਾਰੀ

ਚੰਡੀਗੜ੍ਹ, 7 ਫਰਵਰੀ 2025 – ਪੰਜਾਬ ਸਰਕਾਰ ਨੇ ਖੇਡ ਕੋਟੇ ਵਿੱਚੋਂ 24 ਐਸਐਚਓਜ਼ ਨੂੰ ਤਰੱਕੀ ਦਿੱਤੀ ਹੈ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਤਰੱਕੀ ਦਿੱਤੀ ਹੈ। ਇਨ੍ਹਾਂ ਅਧਿਕਾਰੀਆਂ ਦੀ ਤਰੱਕੀ 2011 ਤੋਂ ਲੰਬਿਤ ਸੀ।

ਇਹ ਵੀ ਪੜ੍ਹੋ: ਮਹਾਂਕੁੰਭ ​​ਵਿੱਚ ਫੇਰ ਵਧੀ ਭੀੜ, ਵੀਕੈਂਡ ‘ਤੇ ਹੋਰ ਭੀੜ ਵਧਣ ਦੀ ਸੰਭਾਵਨਾ, ਜੰਕਸ਼ਨ ‘ਤੇ ਵਨ-ਵੇਅ ਸਿਸਟਮ ਲਾਗੂ

ਦੋ ਦਿਨ ਪਹਿਲਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸਾਰੇ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਬੁਲਾਇਆ ਅਤੇ ਚਾਹ ਪਾਰਟੀ ਦਾ ਆਯੋਜਨ ਕੀਤਾ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਚੰਗਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਤਰੱਕੀ ਮਿਲਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਇੱਕ ਫੋਟੋ ਵੀ ਖਿਚਵਾਈ।

ਮਹਾਕੁੰਭ ਮੇਲੇ ‘ਚ ਫਿਰ ਲੱਗੀ ਅੱ.ਗ, ਕਈ ਪੰਡਾਲ ਹੋਏ ਸੜ ਕੇ ਸੁਆਹ, ਮੌਕੇ ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

0

ਮਹਾਕੁੰਭ ਮੇਲੇ ‘ਚ ਫਿਰ ਲੱਗੀ ਅੱ.ਗ, ਕਈ ਪੰਡਾਲ ਹੋਏ ਸੜ ਕੇ ਸੁਆਹ, ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਨਵੀ ਦਿੱਲੀ, 7 ਫਰਵਰੀ : ਮਹਾਕੁੰਭ ਮੇਲਾ ਖੇਤਰ ‘ਚ ਅੱਜ ਸ਼ੁੱਕਰਵਾਰ ਨੂੰ ਫਿਰ ਅੱਗ ਲੱਗ ਗਈ। ਇਹ ਹਾਦਸਾ ਸੈਕਟਰ-18 ਸਥਿਤ ਸ਼ੰਕਰਾਚਾਰੀਆ ਮਾਰਗ ‘ਤੇ ਵਾਪਰਿਆ। ਇਸ ਹਾਦਸੇ ਵਿੱਚ ਕਈ ਪੰਡਾਲ ਸੜ ਕੇ ਸੁਆਹ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਪੂਰਾ ਪੰਡਾਲ ਸੜ ਚੁੱਕਾ ਸੀ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਤੇਜ਼ੀ ਨਾਲ ਫੈਲੀ ਅੱਗ

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਮੁਤਾਬਕ ਅੱਗ ‘ਚ ਕਈ ਪੰਡਾਲ ਸੜ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਦੀਆਂ ਲਪਟਾਂ ਪਿਛਲੇ ਪਾਸਿਓਂ ਆਈਆਂ ਅਤੇ ਕੁਝ ਹੀ ਸਮੇਂ ਵਿਚ ਅੱਗ ਨੇ ਆਸ ਪਾਸ ਦੇ ਪੰਡਾਲਾ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਮੌਕੇ ‘ਤੇ ਮੌਜੂਦ ਐਸਪੀ ਸਿਟੀ ਨੇ ਦੱਸਿਆ- ਪੰਡਾਲ ਵਿੱਚ ਪਰਦੇ ਲੱਗੇ ਹੋਏ ਸਨ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹੁਣ ਕੂਲਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

ਬਰੇਲੀ: ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਤਿੰਨ ਲੋਕਾਂ ਦੀ ਮੌਤ, ਕਈ ਜ਼ਖਮੀ

ਬਰੇਲੀ: ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਤਿੰਨ ਲੋਕਾਂ ਦੀ ਮੌ/ਤ, ਕਈ ਜ਼ਖਮੀ

0
Breaking

ਬਰੇਲੀ: ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਤਿੰਨ ਲੋਕਾਂ ਦੀ ਮੌ/ਤ, ਕਈ ਜ਼ਖਮੀ

ਯੂਪੀ ਦੇ ਬਰੇਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਮਾਂਝਾ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਵਿੱਚ ਫੈਕਟਰੀ ਮਾਲਕ ਅਤੇ ਕਾਰੀਗਰ ਦੇ ਚੀਥੜੇ ਉੱਡ ਗਏ। ਫੈਕਟਰੀ ਮਾਲਕ ਦਾ ਹੱਥ ਕੱਟ ਕੇ 5 ਫੁੱਟ ਦੂਰ ਜਾ ਡਿੱਗਿਆ। ਇਹ ਹਾਦਸਾ ਕਿਲਾ ਥਾਣਾ ਖੇਤਰ ਦੇ ਬਕਰਗੰਜ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਇਹ ਕਾਰੀਗਰ ਮਾਂਝਾ ਬਣਾਉਣ ਲਈ ਗੰਧਕ ਅਤੇ ਪੋਟਾਸ਼ ਨੂੰ ਮਿਲਾ ਰਹੇ ਸਨ, ਕਿ ਧਮਾਕਾਖੇਜ਼ ਪਦਾਰਥਾਂ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ ਆਸਪਾਸ ਦੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਕੰਧ ਢਹਿ ਗਈ। ਆਸਪਾਸ ਦਾ ਇਲਾਕਾ ਕੰਬ ਗਿਆ, ਲੋਕ ਧਮਾਕੇ ਦੇ ਡਰ ਨਾਲ ਘਰਾਂ ਤੋਂ ਬਾਹਰ ਨਿਕਲੇ। ਇਹ ਫੈਕਟਰੀ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਚੱਲ ਰਹੀ ਸੀ। ਮਾਂਝਾ ਫੈਕਟਰੀ ਦੇ ਕੁਝ ਕਾਰੀਗਰ ਵੀ ਇਸ ਘਟਨਾ ‘ਚ ਜ਼ਖ਼ਮੀ ਹੋਏ ਹਨ। ਹਾਦਸੇ ਦੇ ਸਮੇਂ ਉੱਥੇ ਚਾਰ ਤੋਂ ਪੰਜ ਲੋਕ ਮੌਜੂਦ ਸਨ। ਸੂਚਨਾ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੈਕਟਰੀ ‘ਚ ਮਾਂਝਾ ਬਣਾਇਆ ਜਾ ਰਿਹਾ ਸੀ। ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਅਤੀਕ ਰਜ਼ਾ (45) ਅਤੇ ਮਜ਼ਦੂਰ ਸਰਤਾਜ (24) ਦੀ ਮੌਤ ਹੋ ਗਈ। ਮਜ਼ਦੂਰ ਫੈਜ਼ਾਨ (29) ਨੂੰ ਗੰਭੀਰ ਹਾਲਤ ਚ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਮਹਾਂਕੁੰਭ ​​ਵਿੱਚ ਫੇਰ ਵਧੀ ਭੀੜ, ਵੀਕੈਂਡ ‘ਤੇ ਹੋਰ ਭੀੜ ਵਧਣ ਦੀ ਸੰਭਾਵਨਾ, ਜੰਕਸ਼ਨ ‘ਤੇ ਵਨ-ਵੇਅ ਸਿਸਟਮ ਲਾਗੂ

0

ਮਹਾਂਕੁੰਭ ​​ਵਿੱਚ ਫੇਰ ਵਧੀ ਭੀੜ, ਵੀਕੈਂਡ ‘ਤੇ ਹੋਰ ਭੀੜ ਵਧਣ ਦੀ ਸੰਭਾਵਨਾ, ਜੰਕਸ਼ਨ ‘ਤੇ ਵਨ-ਵੇਅ ਸਿਸਟਮ ਲਾਗੂ

ਯੂਪੀ, 7 ਫਰਵਰੀ 2025 – ਅੱਜ ਮਹਾਂਕੁੰਭ ​​ਦਾ 26ਵਾਂ ਦਿਨ ਹੈ। ਸ਼ੁੱਕਰਵਾਰ ਨੂੰ ਸੰਗਮ ਵਿਖੇ ਸ਼ਰਧਾਲੂਆਂ ਦੀ ਭੀੜ ਕਾਫੀ ਹੈ। ਕੱਲ੍ਹ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਭੀੜ ਹੋਰ ਵਧ ਸਕਦੀ ਹੈ। ਇਹ ਦੇਖ ਕੇ ਪ੍ਰਸ਼ਾਸਨ ਫਿਰ ਚੌਕਸ ਹੋ ਗਿਆ। ਭੀੜ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਸ਼ਰਧਾਲੂਆਂ ਨੂੰ ਸੰਗਮ ਵਿਖੇ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪੁਲਿਸ ਉਨ੍ਹਾਂ ਲੋਕਾਂ ਨੂੰ ਉੱਥੋਂ ਹਟਾ ਰਹੀ ਹੈ ਜੋ ਪਹਿਲਾਂ ਹੀ ਸਨਾਨ ਕਰ ਚੁੱਕੇ ਹਨ, ਤਾਂ ਜੋ ਇੱਕ ਜਗ੍ਹਾ ‘ਤੇ ਭੀੜ ਇਕੱਠੀ ਨਾ ਹੋਵੇ। ਵਾਹਨ ਪ੍ਰਯਾਗਰਾਜ ਸ਼ਹਿਰ ਵਿੱਚ ਦਾਖਲ ਹੋ ਰਹੇ ਹਨ। ਹਾਲਾਂਕਿ, ਪੁਲਿਸ ਭੀੜ ਦੇ ਹਿਸਾਬ ਨਾਲ ਯੋਜਨਾ ਬਦਲ ਰਹੀ ਹੈ।

ਇਹ ਵੀ ਪੜ੍ਹੋ: RBI ਨੇ ਰੈਪੋ ਰੇਟ ਵਿੱਚ 0.25% ਦੀ ਕਟੌਤੀ ਕੀਤੀ: ਸਸਤੇ ਹੋ ਸਕਦੇ ਹਨ ਕਰਜ਼ੇ, ਮੌਜੂਦਾ EMI ਵੀ ਘਟੇਗੀ

ਮਹਾਂਕੁੰਭ ​​ਦੇ ਜ਼ਿਆਦਾਤਰ ਅਖਾੜਿਆਂ ਨੇ ਹੁਣ ਪੈਕਿੰਗ ਸ਼ੁਰੂ ਕਰ ਦਿੱਤੀ ਹੈ। ਇਸੇ ਕਰਕੇ ਸ਼ਰਧਾਲੂਆਂ ਨੂੰ ਅਖਾੜਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪ੍ਰਸ਼ਾਸਨ ਦੇ ਅਨੁਸਾਰ, 13 ਜਨਵਰੀ ਤੋਂ ਹੁਣ ਤੱਕ 40 ਕਰੋੜ ਸ਼ਰਧਾਲੂ ਮਹਾਂਕੁੰਭ ​​ਵਿੱਚ ਇਸ਼ਨਾਨ ਕਰ ਚੁੱਕੇ ਹਨ। ਇਹ ਮੇਲਾ 19 ਹੋਰ ਦਿਨ ਜਾਰੀ ਰਹੇਗਾ।

ਇੱਥੇ, ਮਹਾਕੁੰਭ ਮੇਲਾ ਖੇਤਰ ਵਿੱਚ ਫਿਰ ਅੱਗ ਲੱਗ ਗਈ ਹੈ। ਮੇਲੇ ਦੌਰਾਨ ਸੈਕਟਰ-18 ਵਿੱਚ ਸ਼ੰਕਰਾਚਾਰੀਆ ਮਾਰਗ ‘ਤੇ ਕਈ ਪੰਡਾਲ ਸਾੜੇ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਇਹ ਹਾਦਸਾ ਹਰੀਹਰਾਨੰਦ ਦੇ ਕੈਂਪ ਵਿੱਚ ਵਾਪਰਿਆ। ਅੱਗ ਲੱਗਣ ਤੋਂ ਬਾਅਦ, ਚਾਰੇ ਪਾਸੇ ਬੈਰੀਕੇਡਿੰਗ ਕੀਤੀ ਗਈ ਸੀ। ਐਸਪੀ ਸਿਟੀ ਸਰਵੇਸ਼ ਕੁਮਾਰ ਮਿਸ਼ਰਾ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਂਚ ਚੱਲ ਰਹੀ ਹੈ।

ਇਸ ਤੋਂ ਪਹਿਲਾਂ 19 ਜਨਵਰੀ ਨੂੰ ਅੱਗ ਲੱਗ ਗਈ ਸੀ। ਉਸ ਸਮੇਂ ਗੀਤਾ ਪ੍ਰੈਸ ਦੀਆਂ 180 ਝੌਂਪੜੀਆਂ ਸੜ ਗਈਆਂ ਸਨ।

RBI ਨੇ ਰੈਪੋ ਰੇਟ ਵਿੱਚ 0.25% ਦੀ ਕਟੌਤੀ ਕੀਤੀ: ਸਸਤੇ ਹੋ ਸਕਦੇ ਹਨ ਕਰਜ਼ੇ, ਮੌਜੂਦਾ EMI ਵੀ ਘਟੇਗੀ

0

RBI ਨੇ ਰੈਪੋ ਰੇਟ ਵਿੱਚ 0.25% ਦੀ ਕਟੌਤੀ ਕੀਤੀ: ਸਸਤੇ ਹੋ ਸਕਦੇ ਹਨ ਕਰਜ਼ੇ, ਮੌਜੂਦਾ EMI ਵੀ ਘਟੇਗੀ

– 5 ਸਾਲਾਂ ਬਾਅਦ ਵਿਆਜ ਦਰਾਂ ਘਟੀਆਂ

ਨਵੀਂ ਦਿੱਲੀ, 7 ਫਰਵਰੀ 2025 – ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਵਿਆਜ ਦਰਾਂ 6.5% ਤੋਂ ਘਟਾ ਕੇ 6.25% ਕਰ ਦਿੱਤੀਆਂ ਹਨ। ਹੁਣ ਲੋਕਾਂ ਦੇ ਸਾਰੇ ਕਰਜ਼ੇ ਸਸਤੇ ਹੋ ਸਕਦੇ ਹਨ ਅਤੇ EMI ਵੀ ਘੱਟ ਜਾਵੇਗੀ। ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਸਵੇਰੇ 10 ਵਜੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਟਰੰਪ ਨੇ ਅੰਤਰਰਾਸ਼ਟਰੀ ਕ੍ਰਿਮੀਨਲ ਅਦਾਲਤ ‘ਤੇ ਲਾਈਆਂ ਪਾਬੰਦੀਆਂ: ਕਿਹਾ ICC ਨੇ ਕੀਤੀ ਸ਼ਕਤੀਆਂ ਦੀ ਦੁਰਵਰਤੋਂ

5 ਸਾਲਾਂ ਬਾਅਦ ਘਟੀ ਰੈਪੋ ਰੇਟ: ਆਰਬੀਆਈ ਨੇ ਆਖਰੀ ਵਾਰ ਮਈ 2020 ਵਿੱਚ ਰੈਪੋ ਰੇਟ ਵਿੱਚ 0.40% ਦੀ ਕਟੌਤੀ ਕੀਤੀ ਸੀ ਅਤੇ ਇਸਨੂੰ 4% ਤੱਕ ਘਟਾ ਦਿੱਤਾ ਸੀ। ਹਾਲਾਂਕਿ, ਮਈ 2022 ਵਿੱਚ, ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮਈ 2023 ਵਿੱਚ ਬੰਦ ਹੋ ਗਈਆਂ। ਇਸ ਸਮੇਂ ਦੌਰਾਨ, ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ 2.50% ਦਾ ਵਾਧਾ ਕੀਤਾ ਅਤੇ ਇਸਨੂੰ 6.5% ਤੱਕ ਲੈ ਗਿਆ। ਇਸ ਤਰ੍ਹਾਂ 5 ਸਾਲਾਂ ਬਾਅਦ ਰੈਪੋ ਰੇਟ ਘਟਾਇਆ ਗਿਆ ਹੈ।

ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਕੀ ਹੈ ?

ਰੈਪੋ ਰੇਟ: ਜਿਸ ਵਿਆਜ ਦਰ ‘ਤੇ ਆਰਬੀਆਈ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਬੈਂਕ ਇਸ ਕਰਜ਼ੇ ਤੋਂ ਆਪਣੇ ਗਾਹਕਾਂ ਨੂੰ ਕਰਜ਼ਾ ਦਿੰਦੇ ਹਨ। ਰੈਪੋ ਰੇਟ ਵਿੱਚ ਕਮੀ ਦੇ ਕਾਰਨ, ਬੈਂਕਾਂ ਤੋਂ ਉਪਲਬਧ ਕਈ ਤਰ੍ਹਾਂ ਦੇ ਕਰਜ਼ੇ ਸਸਤੇ ਹੋ ਜਾਣਗੇ। ਰੈਪੋ ਰੇਟ ਵਿੱਚ ਕਟੌਤੀ ਦਾ ਸਿੱਧਾ ਮਤਲਬ ਹੈ ਕਿ ਬੈਂਕਾਂ ਤੋਂ ਪ੍ਰਾਪਤ ਕਰਜ਼ਿਆਂ ‘ਤੇ ਵਿਆਜ ਦਰ ਵੀ ਘਟੇਗੀ।

ਰਿਵਰਸ ਰੈਪੋ ਰੇਟ: ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਰੈਪੋ ਰੇਟ ਦੇ ਬਿਲਕੁਲ ਉਲਟ ਹੈ। ਯਾਨੀ, ਜਿਸ ਦਰ ‘ਤੇ ਆਰਬੀਆਈ ਬੈਂਕਾਂ ਵੱਲੋਂ ਜਮ੍ਹਾਂ ਰਾਸ਼ੀ ‘ਤੇ ਵਿਆਜ ਦਿੰਦਾ ਹੈ, ਉਸਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ। ਬਾਜ਼ਾਰਾਂ ਵਿੱਚ ਤਰਲਤਾ ਭਾਵ ਨਕਦੀ ਪ੍ਰਵਾਹ ਨੂੰ ਰਿਵਰਸ ਰੈਪੋ ਰੇਟ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ।

ਸਰਲ ਭਾਸ਼ਾ ਵਿੱਚ, ਜਿਸ ਦਰ ‘ਤੇ RBI ਬੈਂਕਾਂ ਨੂੰ ਕਰਜ਼ਾ ਦਿੰਦਾ ਹੈ ਉਸਨੂੰ ਰੈਪੋ ਰੇਟ ਕਿਹਾ ਜਾਂਦਾ ਹੈ ਅਤੇ ਜਿਸ ਦਰ ‘ਤੇ ਬੈਂਕ RBI ਨੂੰ ਪੈਸੇ ਦਿੰਦੇ ਹਨ ਉਸਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ।

ਕੀ ਮੌਜੂਦਾ ਕਰਜ਼ਿਆਂ ‘ਤੇ EMI ਵੀ ਘਟੇਗੀ ?

ਕਰਜ਼ੇ ਦੀਆਂ ਵਿਆਜ ਦਰਾਂ ਦੋ ਤਰ੍ਹਾਂ ਦੀਆਂ ਹਨ: ਸਥਿਰ ਅਤੇ ਫਲੋਟਰ
ਫਿਕਸਡ ਵਿੱਚ, ਤੁਹਾਡੇ ਕਰਜ਼ੇ ਦੀ ਵਿਆਜ ਦਰ ਸ਼ੁਰੂ ਤੋਂ ਅੰਤ ਤੱਕ ਇੱਕੋ ਜਿਹੀ ਰਹਿੰਦੀ ਹੈ। ਰੈਪੋ ਰੇਟ ਵਿੱਚ ਬਦਲਾਅ ਨਾਲ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ।
ਫਲੋਟਰ ਵਿੱਚ ਰੈਪੋ ਰੇਟ ਵਿੱਚ ਬਦਲਾਅ ਤੁਹਾਡੇ ਕਰਜ਼ੇ ਦੀ ਵਿਆਜ ਦਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਫਲੋਟਰ ਵਿਆਜ ਦਰ ‘ਤੇ ਕਰਜ਼ਾ ਲਿਆ ਹੈ, ਤਾਂ EMI ਵੀ ਘੱਟ ਜਾਵੇਗੀ।