Home Blog Page 1163

ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ; ਆਮ ਲੋਕਾਂ ਨਾਲ ਸਬੰਧਤ ਇਹ ਬਿੱਲ ਪੇਸ਼ ਕਰੇਗੀ ਸਰਕਾਰ || National News

0

ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ; ਆਮ ਲੋਕਾਂ ਨਾਲ ਸਬੰਧਤ ਇਹ ਬਿੱਲ ਪੇਸ਼ ਕਰੇਗੀ ਸਰਕਾਰ

ਨਵੀ ਦਿੱਲੀ : ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ 25 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ 20 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 19 ਬੈਠਕਾਂ ਹੋਣਗੀਆਂ। ਸਰਕਾਰ ਨੇ ਸੰਸਦ ਤੋਂ ਮਨਜ਼ੂਰੀ ਲਈ ਵਕਫ਼ ਸੋਧ ਬਿੱਲ ਸਮੇਤ ਕਈ ਬਿੱਲਾਂ ਦੀ ਸੂਚੀ ਤਿਆਰ ਕੀਤੀ ਹੈ। ਲੋਕ ਸਭਾ ਦੇ ਬੁਲੇਟਿਨ ਮੁਤਾਬਕ 8 ਬਿੱਲ ਲੋਕ ਸਭਾ ‘ਚ ਅਤੇ 2 ਰਾਜ ਸਭਾ ‘ਚ ਪੈਂਡਿੰਗ ਹਨ। ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਕੇਰਲ ਅਤੇ ਨਾਂਦੇੜ ਸੀਟਾਂ ਤੋਂ ਉਪ ਚੋਣਾਂ ਜਿੱਤਣ ਵਾਲੇ ਦੋ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ।

ਸ਼ਿਪਿੰਗ ਸੈਕਟਰ ਨਾਲ ਸਬੰਧਤ ਬਿੱਲ ਪੇਸ਼ ਕਰੇਗੀ ਸਰਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਇਸ ਸੈਸ਼ਨ ਵਿੱਚ ਪੰਜ ਨਵੇਂ ਬਿੱਲ ਪੇਸ਼ ਕਰੇਗੀ। ਇਸ ਵਿੱਚ ਸ਼ਿਪਿੰਗ ਸੈਕਟਰ ਨਾਲ ਸਬੰਧਤ ਤਿੰਨ ਬਿੱਲ ਸ਼ਾਮਲ ਹਨ। ਸਰਕਾਰ ਕੋਸਟਲ ਸ਼ਿਪਿੰਗ ਬਿੱਲ, ਇੰਡੀਅਨ ਪੋਰਟਸ ਬਿੱਲ, ਮਰਚੈਂਟ ਸ਼ਿਪਿੰਗ ਬਿੱਲ ਪੇਸ਼ ਕਰੇਗੀ ਇਹ ਤਿੰਨੋਂ ਬਿੱਲ ਭਾਰਤੀ ਸ਼ਿਪਿੰਗ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।

ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਕੀਤਾ ਜਾਵੇਗਾ ਪੇਸ਼

ਸਰਕਾਰ ਬੈਂਕਿੰਗ ਨਿਯਮਾਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਸਰਕਾਰ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਪੇਸ਼ ਕਰਨ ਜਾ ਰਹੀ ਹੈ। ਇਸ ਬਿੱਲ ‘ਚ ਬੈਂਕ ਖਾਤੇ ‘ਚ ਉਤਰਾਧਿਕਾਰੀਆਂ ਦੀ ਗਿਣਤੀ 4 ਹੋ ਜਾਵੇਗੀ, ਯਾਨੀ ਹੁਣ ਖਾਤਾਧਾਰਕ ਆਪਣੇ ਖਾਤੇ ‘ਚ ਚਾਰ ਲੋਕਾਂ ਨੂੰ ਨਾਮਜ਼ਦ ਕਰ ਸਕੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਪੇਸ਼ ਕਰੇਗੀ।

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 25-11-2024

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 25-11-2024

ਸੋਮਵਾਰ, ੧੦ ਮੱਘਰ (ਸੰਮਤ ੫੫੬ ਨਾਨਕਸ਼ਾਹੀ)

25-11-2024

ਧਨਾਸਰੀ ਮਹਲਾ ੧ ॥

ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥ ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥ ਤੁਮ ਸਰਿ ਅਵਰੁ ਨ ਕੋਇ ਆਇਆ ਜਾਇਸੀ ਜੀਉ ॥ ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ ॥ ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ ॥ ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ ॥ ਸਚੀ ਵਡਿਆਈ ਗੁਰ ਤੇ ਪਾਈ ਤੂ ਮਨਿ ਅੰਤਿ ਸਖਾਈ ॥ ਨਾਨਕ ਸਾਹਿਬੁ ਅਵਰੁ ਨ ਦੂਜਾ ਨਾਮਿ ਤੇਰੈ ਵਡਿਆਈ ॥੨॥ ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ ॥ ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ ॥ ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ ॥ ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥ ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥ ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ ॥ ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ ॥ ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥ ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ ॥ ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ ॥ ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥ ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥ ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥ ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥ ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥ ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥ ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥

ਸੋਮਵਾਰ, ੧੦ ਮੱਘਰ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੮੮)

ਪੰਜਾਬੀ ਵਿਆਖਿਆ:

ਧਨਾਸਰੀ ਮਹਲਾ ੧ ॥

ਹੇ ਪ੍ਰਭੂ ਜੀ! ਤੇਰੇ ਨਾਮ ਵਿਚ (ਜੁੜ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ । ਹੇ ਭਾਈ! ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ (ਦਾ ਖ਼ਜ਼ਾਨਾ) ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ । ਗੁਰੂ ਦਾ ਬਖ਼ਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ, ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ । ਜਦੋਂ ਉਸ ਦੇ ਹੁਕਮ ਵਿਚ ਭੇਜਿਆ ਹੋਇਆ (ਮੌਤ ਦਾ) ਸੱਦਾ ਆਉਂਦਾ ਹੈ ਤਾਂ ਕੋਈ ਜੀਵ (ਉਸ ਸੱਦੇ ਨੂੰ) ਮੋੜ ਨਹੀਂ ਸਕਦਾ । ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਜੀਵ ਦੇ ਸਿਰ ਉਤੇ (ਉਸ ਦੇ ਕੀਤੇ ਕਰਮਾਂ ਅਨੁਸਾਰ) ਲੇਖ ਲਿਖਦਾ ਹੈ, ਆਪ ਹੀ (ਜੀਵ ਨੂੰ ਸਹੀ ਜੀਵਨ-ਰਾਹ ਦੀ) ਸੂਝ ਬਖ਼ਸ਼ਦਾ ਹੈ । ਮਾਲਕ-ਪ੍ਰਭੂ ਅਪਹੁੰਚ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ । ਹੇ ਨਾਨਕ! (ਉਸ ਦੇ ਦਰ ਤੇ ਅਰਦਾਸ ਕਰ, ਤੇ ਆਖ—ਹੇ ਪ੍ਰਭੂ!) ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼) ।੧। ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਹੋਰ ਜੇਹੜਾ ਭੀ ਜਗਤ ਵਿਚ) ਆਇਆ ਹੈ, (ਉਹ ਇਥੋਂ ਆਖ਼ਰ) ਚਲਾ ਜਾਇਗਾ (ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ) । ਜਿਸ ਮਨੁੱਖ ਦੀ ਭਟਕਣਾ (ਗੁਰੂ) ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖ਼ਾਤਮਾ ਹੋ ਜਾਂਦਾ ਹੈ । ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ । ਉਹ ਮਨੁੱਖ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ । ਉਹ ਮਨੁੱਖ ਰਜ਼ਾ ਦੇ ਮਾਲਕ-ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ (ਤੇ ਸਮਝ ਲੈਂਦਾ ਹੈ ਕਿ) ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ (ਆਪਣੇ ਵਿਚ) ਲੀਨ ਕਰ ਲੈਂਦਾ ਹੈ । ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੀ ਸਿਫ਼ਤਿ-ਸਾਲਾਹ (ਦੀ ਦਾਤਿ) ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿਚ ਆ ਵੱਸਦਾ ਹੈਂ ਤੇ ਅੰਤ ਸਮੇ ਭੀ ਉਸ ਦਾ ਸਾਥੀ ਬਣਦਾ ਹੈਂ । ਹੇ ਨਾਨਕ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ । (ਉਸ ਦੇ ਦਰ ਤੇ ਅਰਦਾਸ ਕਰ ਤੇ ਆਖ—) ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ।੨। ਹੇ ਅਦ੍ਰਿਸ਼ਟ ਰਚਨਹਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ । ਇਕੋ ਸਿਰਜਣਹਾਰ ਹੀ (ਸਾਰੇ ਜਗਤ ਦਾ) ਮਾਲਕ ਹੈ, ਉਸ ਨੇ (ਜੰਮਣਾ ਤੇ ਮਰਨਾ) ਦੋ ਰਸਤੇ ਚਲਾਏ ਹਨ । (ਉਸੇ ਦੀ ਰਜ਼ਾ ਅਨੁਸਾਰ ਜਗਤ ਵਿਚ) ਝਗੜੇ ਵਧਦੇ ਹਨ । ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ, ਸਾਰੇ ਜੀਵ ਉਸੇ ਦੇ ਹੁਕਮ ਵਿਚ ਹਨ, (ਉਸੇ ਦੇ ਹੁਕਮ ਅਨੁਸਾਰ) ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ । (ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ) ਜ਼ਹਰ-ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ, (ਤੇ ਇਹ ਨਹੀਂ ਸਮਝਦਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਸਾਥੀ-ਮਿੱਤਰ ਨਹੀਂ ਬਣ ਸਕਦਾ । ਜੀਵ (ਪਰਮਾਤਮਾ ਦੇ) ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ, (ਪਰ ਮਾਇਆ ਦੇ ਮੋਹ ਵਿਚ ਫਸ ਕੇ ਉਸ) ਹੁਕਮ ਨੂੰ ਸਮਝਦਾ ਨਹੀਂ । ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ (ਸਿੱਧੇ ਰਾਹ ਪਾ ਕੇ) ਸਵਾਰਨ ਦੇ ਸਮਰਥ ਹੈ । ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ।੩। ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ । ਉਹ ਬੰਦੇ ਆਤਮਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ, ਜੀਵ ਨੂੰ ਉਸ ਬਾਣੀ ਨਾਲ ਇਕ-ਰਸ ਕਰ ਲੈਂਦੇ ਹਨ । ਭਗਤ-ਜਨ ਪ੍ਰਭੂ ਦੇ ਨਾਮ ਨਾਲ ਜੀਭ ਨੂੰ ਰਸਾ ਲੈਂਦੇ ਹਨ, ਨਾਮ ਵਿਚ ਜੁੜ ਕੇ (ਨਾਮ ਵਾਸਤੇ ਉਹਨਾਂ ਦੀ) ਪਿਆਸ ਵਧਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ (ਨਾਮ ਦੀ ਖ਼ਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ) । ਹੇ ਪ੍ਰਭੂ! ਜਦੋਂ (ਭਗਤ ਜਨ) ਤੇਰੇ ਮਨ ਵਿਚ ਪਿਆਰੇ ਲੱਗਦੇ ਹਨ, ਤਾਂ ਉਹ ਗੁਰੂ-ਪਾਰਸ ਨਾਲ ਛੁਹ ਕੇ ਆਪ ਭੀ ਪਾਰਸ ਹੋ ਜਾਂਦੇ ਹਨ (ਹੋਰਨਾਂ ਨੂੰ ਪਵਿਤ੍ਰ ਜੀਵਨ ਦੇਣ ਜੋਗੇ ਹੋ ਜਾਂਦੇ ਹਨ) । ਜੇਹੜੇ ਬੰਦੇ ਆਪਾ-ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਆਤਮਕ ਮੌਤ ਅਸਰ ਨਹੀਂ ਕਰ ਸਕਦੀ । ਪਰ ਅਜੇਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ । ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦੇ ਹਨ, ਉਹ (ਆਪਣੇ ਸਾਰੇ ਜੀਵਨ ਵਿਚ) ਸਦਾ-ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ।੪। ਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ । (ਮਾਇਆ ਦੀ ਤਿ੍ਰਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤਿ੍ਰਸਨਾ ਦੂਰ ਕਰਦਾ ਹੈ) । ਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤਿ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ । ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ । ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤਿ੍ਰਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ । ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤਿ੍ਰਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ।੫।੨।

ਸਕਾਰਾਤਮਕ ਸੋਚ

0
positive thinking

ਤੁਹਾਡੇ ਕੰਮਾਂ ਦੀ ਸਮੀਖਿਆ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ

ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਕਮੀਆਂ ਕੱਢਣ, ਤੁਹਾਨੂੰ

ਆਪਣੀਆਂ ਕਮੀਆਂ ਆਪ ਸੁਧਾਰ ਲੈਣੀਆਂ ਚਾਹੀਦੀਆਂ ਹਨ

ਇਨਸਾਨ ਦੀ ਸਮਝ ਓਨੀ ਉੱਚੀ ਹੋਵੇਗੀ, ਜਿਨ੍ਹਾਂ ਉਸਦਾ ਸੁਪਨਾ ਗਹਿਰਾ ਹੋਵੇਗਾ

0
A person's understanding will be so high, his dream will be deep

ਇਨਸਾਨ ਦੀ ਸਮਝ ਓਨੀ ਉੱਚੀ ਹੋਵੇਗੀ
ਜਿਨ੍ਹਾਂ ਉਸਦਾ ਸੁਪਨਾ ਗਹਿਰਾ ਹੋਵੇਗਾ

ਪੁਲਿਸ ਨੂੰ ਮਿਲਿਆ ਲੁਧਿਆਣਾ ਤੋਂ ਅਗਵਾ ਕੀਤਾ ਵਪਾਰੀ, ਮੁਲਜ਼ਮ ਗ੍ਰਿਫ਼ਤਾਰ || Punjab News

0

ਪੁਲਿਸ ਨੂੰ ਮਿਲਿਆ ਲੁਧਿਆਣਾ ਤੋਂ ਅਗਵਾ ਕੀਤਾ ਵਪਾਰੀ, ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਦੀ ਆਹਲੂਵਾਲੀਆ ਮਾਰਕੀਟ ‘ਚੋਂ ਅਗਵਾ ਹੋਏ ਟੈਕਸਟਾਈਲ ਕਾਰੋਬਾਰੀ ਨੂੰ ਲੁਧਿਆਣਾ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਲਿਆ ਹੈ । ਕਿਡਨੈਪਰਾਂ ਨੇ ਦੋ ਦਿਨ ਪਹਿਲਾਂ ਗੁਜਰਾਤੀ ਕਾਰੋਬਾਰੀ ਸੁਜੀਤ ਦਿਨਕਰ ਪਾਟਿਲ ਕਾਰ ਵਿੱਚ ਅਗਵਾਹ ਕਰ ਲਿਆ ਸੀ । ਕਾਰੋਬਾਰੀ ਸੁਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਉਸਨੂੰ ਅਗਵਾਹ ਕਰਨ ਤੋਂ ਬਾਅਦ ਗਾਜ਼ੀਆਬਾਦ ਲੈ ਗਏ ਸਨ ਜਿੱਥੇ ਉਨ੍ਹਾਂ ਨੇ ਰਸਤੇ ਵਿੱਚ ਅਤੇ ਹੋਟਲ ਦੇ ਅੰਦਰ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ।

IPL Mega Auction: ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਜੀਤ ਸੇਲ ਟੈਕਸ ਦੀਆਂ ਰਿਟਰਨਾਂ ਭਰਾਉਣ ਲਈ ਇਨਕਮ ਟੈਕਸ ਦੇ ਵਕੀਲ ਸਿਮਰਤ ਸਿੰਘ ਦੇ ਕੋਲ ਜਨਕਪੁਰੀ ਵਿੱਚ ਆਇਆ ਸੀ । ਉਹ ਉਹਨਾਂ ਦੇ ਦਫਤਰ ਦੇ ਬਾਹਰ ਸੜਕ ‘ਤੇ ਖੜੇ ਹੋਕੇ ਇੰਤਜ਼ਾਰ ਕਰ ਰਹੇ ਸਨ । ਇਸੇ ਦੌਰਾਨ ਸਫੇਦ ਰੰਗ ਦੀ ਆਈ20 ਕਾਰ ਵਿੱਚ ਪੰਜ ਵਿਅਕਤੀ ਸਵਾਰ ਹੋ ਕੇ ਆਏ ਜੋ ਸੁਜੀਤ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਜਦੋਂ ਸੁਜੀਤ ਸਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਹਨਾਂ ਦੀ ਤਲਾਸ਼ ਸ਼ੁਰੂ ਕੀਤੀ ਗਈ।

ਇਸ ਸਬੰਧੀ ‌ ਕਾਰੋਬਾਰੀ ਦੇ ਅਕਾਊਂਟੈਂਟ ਜਗਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ । ਸ਼ਿਕਾਇਤਕਰਤਾ ਨੇ ਖਦਸ਼ਾ ਜਾਹਿਰ ਕੀਤਾ ਕਿ ਸੁਜੀਤ ਦੇ ਪਾਰਟਨਰ ਦਿਬਰੇ ਰਜਿੰਦਰ ਭਾਈ ਨੇ‌ ਸੁਜੀਤ ਨੂੰ ਅਗਵਾਹ ਕਰਨ ਲਈ ਨੌਜਵਾਨ ਭੇਜੇ ਸਨ । ਕਿਉਂਕਿ ਸੁਰਜੀਤ ਅਤੇ ਰਜਿੰਦਰ ਭਾਈ ਦੇ ਵਿਚਕਾਰ ਪੈਸਿਆਂ ਦੀ ਲੈਣ-ਦੇਣ ਦੇ ਚਲਦੇ ਕਈ ਵਾਰ ਫੋਨ ‘ਤੇ ਬਹਿਸ ਹੋਈ ਸੀ ।

ਸਾਹਨੇਵਾਲ ਇਲਾਕੇ ‘ਚੋਂ ਮੁਲਜਮ ਕੀਤੇ ਕਾਬੂ

ਕਿਡਨੈਪਿੰਗ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਉਨਾਂ ਨੇ ਕਾਰੋਬਾਰੀ ਨੂੰ ਅਗਵਾ ਕਰਨ ਵਾਲੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ । ਪੁਲਿਸ ਨੇ ਸਾਹਨੇਵਾਲ ਇਲਾਕੇ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।

ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਏਸੀਪੀ ਅਨਿਲ ਭਨੋਟ ਨੇੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਰੂਰ ਲੁਧਿਆਣਾ ਦੇ ਨੂਰ ਵਾਲਾ ਰੋਡ ਦੇ ਰਹਿਣ ਵਾਲੇ ਮਗਨਜੀਤ ਸਿੰਘ ਉਰਫ ਮਗਨਦੀਪ ਸਿੰਘ ਉਰਫ ਮਗਨ ਅਤੇ ਸੰਨਿਆਸ ਨਗਰ ਬਸਤੀ ਜੋਧੇਵਾਲ ਦੇ ਦੇ ਵਾਸੀ ਜਾਸਿਮ ਉਰਫ ਯਾਸੀਨ ਸ਼ੇਖ ਉਰਫ ਸੋਨੂ ਇਸ ਮਾਮਲੇ ਵਿੱਚ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਸ਼ਹਾਬੁਦੀਨ ਅੰਸਾਰੀ ਅਤੇ ਬਸਤੀ ਜੋਧੇਵਾਲ ਲੁਧਿਆਣਾ ਦੇ ਵਾਸੀ ਸ਼ੁਭਮ ਦੀਕਸ਼ਿਤ ਨੂੰ ਵੀ ਨਾਮਜ਼ਦ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਹੋਰ ਵੀ ਕਈ ਖੁਲਾਸੇ ਹੋਣਗੇ ।

ਮਹਾਰਾਸ਼ਟਰ ‘ਚ ਇੱਕ CM, 2 ਡਿਪਟੀ ਸੀਐੱਮ ਦਾ ਫਾਰਮੂਲਾ ਤੈਅ

0

ਮਹਾਰਾਸ਼ਟਰ ‘ਚ ਇੱਕ CM, 2 ਡਿਪਟੀ ਸੀਐੱਮ ਦਾ ਫਾਰਮੂਲਾ ਤੈਅ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ‘ਚ ਮਹਾਗੱਠਜੋੜ ਦੀ ਸਰਕਾਰ ਬਣੇਗੀ। ਮਹਾਯੁਤੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਅਜੇ ਐਲਾਨ ਨਹੀਂ ਹੋਇਆ ਹੈ। ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ, ਇਸ ਲਈ ਉਸ ਤੋਂ ਪਹਿਲਾਂ ਸਰਕਾਰ ਬਣਾਈ ਜਾਣੀ ਹੈ। ਅਜਿਹਾ ਨਾ ਹੋਣ ‘ਤੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਵੇਗਾ। ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਸਰਕਾਰ ਦਾ ਚਿਹਰਾ ਯਾਨੀ ਮੁੱਖ ਮੰਤਰੀ ਦੇ ਨਾਂ ਦਾ ਫੈਸਲਾ ਕਰਨ ਲਈ ਐਤਵਾਰ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ। ਭਾਜਪਾ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋ ਸਕਦਾ ਹੈ।

IPL Mega Auction# ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ

ਸੂਤਰਾਂ ਮੁਤਾਬਕ 1 ਮੁੱਖ ਮੰਤਰੀ ਅਤੇ 2 ਉਪ ਮੁੱਖ ਮੰਤਰੀ ਦਾ ਫਾਰਮੂਲਾ ਤੈਅ ਹੋ ਗਿਆ ਹੈ। ਮਹਾਯੁਤੀ ਪਾਰਟੀਆਂ ਵਿੱਚ ਹਰ 6-7 ਵਿਧਾਇਕਾਂ ਲਈ ਇੱਕ ਮੰਤਰੀ ਅਹੁਦੇ ਦਾ ਫਾਰਮੂਲਾ ਵੀ ਤੈਅ ਹੋ ਗਿਆ ਹੈ। ਇਸ ਮੁਤਾਬਕ ਭਾਜਪਾ ਦੇ 22-24, ਸ਼ਿੰਦੇ ਗਰੁੱਪ ਦੇ 10-12 ਅਤੇ ਅਜੀਤ ਗਰੁੱਪ ਦੇ 8-10 ਵਿਧਾਇਕ ਮੰਤਰੀ ਬਣ ਸਕਦੇ ਹਨ।

ਮੁੱਖ ਮੰਤਰੀ ਦੇ ਨਾਂ ਦੇ ਐਲਾਨ ਤੋਂ ਬਾਅਦ ਕੱਲ੍ਹ ਮੁੰਬਈ ਦੇ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਸੀਐਮ ਸ਼ਿੰਦੇ ਨੇ ਜਿੱਤ ਤੋਂ ਬਾਅਦ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਇਹ ਤੈਅ ਨਹੀਂ ਹੋਇਆ ਸੀ ਕਿ ਜਿਸ ਕੋਲ ਜ਼ਿਆਦਾ ਸੀਟਾਂ ਹਨ, ਉਹ ਸੀਐਮ ਬਣੇਗਾ।

IPL Mega Auction# ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ

0

IPL Mega Auction# ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ

ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਕ੍ਰਿਕਟਰ ਬਣ ਗਏ ਹਨ। ਲਖਨਊ ਸੁਪਰ ਜਾਇੰਟਸ ਨੇ ਸਾਊਦੀ ਅਰਬ ਦੇ ਜੇਦਾਹ ਵਿੱਚ ਚੱਲ ਰਹੀ ਮੇਗਾ ਨਿਲਾਮੀ ਵਿੱਚ ਉਸਨੂੰ 27 ਕਰੋੜ ਰੁਪਏ ਵਿੱਚ ਖਰੀਦਿਆ। ਇਸ ਨਿਲਾਮੀ ਵਿੱਚ ਸ਼੍ਰੇਅਸ ਅਈਅਰ ਆਈਪੀਐਲ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਪੰਜਾਬ ਕਿੰਗਜ਼ ਨੇ ਉਸ ਨੂੰ 26.75 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ। ਉਹ ਇਸ ਨਿਲਾਮੀ ਵਿੱਚ ਵਿਕਣ ਵਾਲੇ ਪਹਿਲੇ ਕਪਤਾਨ ਹਨ। ਕੇਐੱਲ ਰਾਹੁਲ ‘ਤੇ ਅਜੇ ਬੋਲੀ ਲਗਾਉਣੀ ਬਾਕੀ ਹੈ।

IPL Mega Auction: ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

ਲਖਨਊ ਅਤੇ ਬੈਂਗਲੁਰੂ ਨੇ ਸ਼ੁਰੂਆਤ ‘ਚ ਪੰਤ ਲਈ ਬੋਲੀ ਲਗਾਈ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਬਾਅਦ ਵਿੱਚ 11.75 ਕਰੋੜ ਰੁਪਏ ਵਿੱਚ ਦਾਖਲਾ ਲਿਆ, ਪਰ ਲਖਨਊ ਨੇ 20.75 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ। ਇਸ ਤੋਂ ਬਾਅਦ ਦਿੱਲੀ ਨੇ ਆਪਣੇ ਆਰਟੀਐਮ ਕਾਰਡ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਨਿਲਾਮੀਕਰਤਾ ਨੇ ਲਖਨਊ ਤੋਂ ਇਸ ਦੀ ਅੰਤਿਮ ਬੋਲੀ ਮੰਗੀ, ਜਿਸ ‘ਤੇ ਟੀਮ ਨੇ ਸਭ ਤੋਂ ਵੱਧ ਬੋਲੀ ਲਗਾਈ ਅਤੇ ਉਸ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ।

ਦੱਸ ਦੇਈਏ ਕਿ ਪੰਤ ਨੂੰ 2020 ਵਿੱਚ ਦਿੱਲੀ ਨੇ ਆਪਣਾ ਕਪਤਾਨ ਬਣਾਇਆ ਸੀ। ਇਸ ਤੋਂ ਬਾਅਦ ਅਗਲੇ ਸਾਲ ਉਹ ਕਾਰ ਹਾਦਸੇ ਕਾਰਨ ਟੀਮ ਤੋਂ ਬਾਹਰ ਹੋ ਗਿਆ। ਪੰਤ 2024 ਵਿੱਚ ਫਿਰ ਤੋਂ ਦਿੱਲੀ ਦੀ ਕਪਤਾਨੀ ਵਿੱਚ ਪਰਤੇ। ਉਸ ਨੇ 13 ਮੈਚਾਂ ਵਿੱਚ 446 ਦੌੜਾਂ ਬਣਾਈਆਂ, ਜਿਸ ਵਿੱਚ 3 ਅਰਧ ਸੈਂਕੜੇ ਸ਼ਾਮਲ ਸਨ।

IPL Mega Auction: ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

0

 IPL Mega Auction# ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

ਇੰਡੀਅਨ ਪ੍ਰੀਮੀਅਰ ਲੀਗ (IPL) 2025 ਲਈ ਮੇਗਾ ਨਿਲਾਮੀ ਜੇਦਾਹ, ਸਾਊਦੀ ਅਰਬ ਵਿੱਚ ਚੱਲ ਰਹੀ ਹੈ। ਮੈਗਾ ਨਿਲਾਮੀ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਮਹਿਲਾ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰਕੇ ਮੁਲਜ਼ਮ ਨੇ ਇੰਝ ਕੀਤਾ ਬਲੈਕਮੇਲ || Latest News

ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ (RTM) ਕਾਰਡ ਦੀ ਵਰਤੋਂ ਕੀਤੀ। 2019 ਵਿੱਚ ਅਰਸ਼ਦੀਪ ਨੂੰ ਸਿਰਫ 20 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ। ਦੱਸ ਦੇਈਏ ਕਿ IPL ਦੀਆਂ 10 ਫ੍ਰੈਂਚਾਇਜ਼ੀ ਟੀਮਾਂ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਦੇ 574 ਖਿਡਾਰੀਆਂ ‘ਤੇ ਬੋਲੀ ਲਗਾ ਰਹੀਆਂ ਹਨ। ਟੀਮਾਂ ਕੋਲ ਕੁੱਲ 204 ਖਿਡਾਰੀਆਂ ਦੀਆਂ ਅਸਾਮੀਆਂ ਖਾਲੀ ਹਨ।

ਦੋਸਤਾਂ ਨੇ ਨੌਜਵਾਨ ਨੂੰ ਬੁਲਾਇਆ ਘਰ ਤੋਂ ਬਾਹਰ, ਫਿਰ ਜੋ ਹੋਇਆ ਮਾਪਿਆਂ ਦੇ ਉੱਡੇ ਹੋਸ਼ || Punjab News

0

ਦੋਸਤਾਂ ਨੇ ਨੌਜਵਾਨ ਨੂੰ ਬੁਲਾਇਆ ਘਰ ਤੋਂ ਬਾਹਰ, ਫਿਰ ਜੋ ਹੋਇਆ ਮਾਪਿਆਂ ਦੇ ਉੱਡੇ ਹੋਸ਼

ਜਲੰਧਰ: ਸਥਾਨਕ ਰਿਸ਼ੀ ਨਗਰ ਮੁਹੱਲੇ ਦੇ ਬਾਹਰ ਇਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਸੁਰਿੰਦਰ ਪਾਲ ਸਿੰਘ ਧੋਗੜੀ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਮਨੀ (34) ਪੁੱਤਰ ਹਰਿੰਦਰ ਸਿੰਘ ਵਾਸੀ ਰਾਮਗੜ੍ਹੀਆਂ ਮੁਹੱਲਾ ਕਰਤਾਰਪੁਰ ਬੀਤੀ ਦੇਰ ਰਾਤ ਆਪਣੇ ਇਕ ਦੋਸਤ ਨਾਲ ਤਰਨਤਾਰਨ ਤੋਂ ਮੱਥਾ ਟੇਕ ਕੇ ਘਰ ਪਹੁੰਚਿਆ ਸੀ। ਇਸੇ ਦੌਰਾਨ ਮਨਪ੍ਰੀਤ ਸਿੰਘ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਮੁੜ ਘਰੋਂ ਬਾਹਰ ਚਲਾ ਗਿਆ।

27 ਨਵੰਬਰ ਨੂੰ ਲਾਂਚ ਹੋਵੇਗਾ Redmi K80 ਸਮਾਰਟਫੋਨ || Latest News

ਕੁਝ ਦੇਰ ਬਾਅਦ ਪਰਿਵਾਰ ਨੂੰ ਪਤਾ ਲਗਾ ਕਿ ਉਸ ਨੂੰ ਗੋਲੀ ਲੱਗੀ ਹੈ, ਜਿਸ ਨੂੰ ਤੁਰੰਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ। ਆਪ੍ਰੇਸ਼ਨ ਤੋਂ ਬਾਅਦ ਉਹ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਵੱਲੋਂ ਜ਼ਖ਼ਮੀ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਸ ਦਾ ਮੋਬਾਇਲ ਵੀ ਕਬਜ਼ੇ ’ਚ ਲੈ ਕੇ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ।

27 ਨਵੰਬਰ ਨੂੰ ਲਾਂਚ ਹੋਵੇਗਾ Redmi K80 ਸਮਾਰਟਫੋਨ || Latest News

0

27 ਨਵੰਬਰ ਨੂੰ ਲਾਂਚ ਹੋਵੇਗਾ Redmi K80 ਸਮਾਰਟਫੋਨ

Xiaomi ਸਬ-ਬ੍ਰਾਂਡ Redmi 27 ਨਵੰਬਰ ਨੂੰ ਚੀਨ ਵਿੱਚ K80 ਸੀਰੀਜ਼ ਦੇ ਸਮਾਰਟਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਇਸਨੂੰ K70 ਸੀਰੀਜ਼ ਦੇ ਸਕਸੈਸਰ ਦੇ ਤੌਰ ‘ਤੇ ਲਿਆ ਰਹੀ ਹੈ। Xiaomi ਦੇ K ਲਾਈਨਅੱਪ ‘ਚ ਲਿਆਂਦੇ ਜਾ ਰਹੇ ਇਹ ਫੋਨ ਪ੍ਰੀਮੀਅਮ ਸੈਗਮੈਂਟ ‘ਚ ਦਾਖਲ ਹੋਣਗੇ। ਇਸ ‘ਚ K80 ਤੇ K80 Pro ਫੋਨ ਲਾਂਚ ਕੀਤੇ ਜਾਣਗੇ।

ਪ੍ਰੀਮੀਅਮ ਡਿਸਪਲੇਅ

K80 ਤੇ K80 Pro ਦੋਵਾਂ ਵਿੱਚ TCL Huaxing ਦੁਆਰਾ ਵਿਕਸਤ 2K ਰੈਜ਼ੋਲਿਊਸ਼ਨ ਦੇ ਨਾਲ ਇੱਕ AMOLED ਡਿਸਪਲੇਅ ਹੋਵੇਗੀ। ਸਕਰੀਨ ਕਸਟਮਾਈਜ਼ਡ M9 luminescent ਮਟੇਰੀਅਲ ਦੀ ਵਰਤੋਂ ਕੀਤੀ ਗਈ ਹੈ।

ਫਲੈਗਸ਼ਿਪ ਪ੍ਰੋਸੈਸਰ

ਬੱਸ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਹੋਈ ਦਰਦਨਾਕ ਮੌ.ਤ || Punjab News

Redmi K80 Pro ਵਿੱਚ Qualcomm ਦਾ ਨਵਾਂ Snapdragon 8 Elite ਪ੍ਰੋਸੈਸਰ ਹੋਵੇਗਾ। ਇਸ ਨੂੰ ਇਨ-ਹਾਊਸ D1 ਗ੍ਰਾਫਿਕਸ ਚਿੱਪ ਨਾਲ ਜੋੜਿਆ ਗਿਆ ਹੈ, ਜਦੋਂ ਕਿ Redmi K80 ਵਿੱਚ Snapdragon 8 Gen 3 ਪ੍ਰੋਸੈਸਰ ਹੋਣ ਦੀ ਉਮੀਦ ਹੈ।

ਕੈਮਰਾ

Redmi K80 ਵਿੱਚ ਇੱਕ 50MP OmniVision OV50 ਮੁੱਖ ਸੈਂਸਰ, ਇੱਕ 8MP ਅਲਟਰਾਵਾਈਡ ਲੈਂਸ ਤੇ ਇੱਕ 2MP ਮੈਕਰੋ ਲੈਂਸ ਹੋਣ ਦੀ ਉਮੀਦ ਹੈ। ਸੈਲਫੀ ਲਈ ਇਹ 20MP OmniVision OV20B ਫਰੰਟ-ਫੇਸਿੰਗ ਕੈਮਰਾ ਹੋਵੇਗਾ।

ਪ੍ਰੋ ਮਾਡਲ ਵਿੱਚ ਇੱਕ 50MP ਮੁੱਖ ਸੈਂਸਰ ਹੈ, ਜੋ ਇੱਕ ਹਾਈ-ਰੈਜ਼ੋਲਿਊਸ਼ਨ 32MP ਅਲਟਰਾਵਾਈਡ ਸੈਂਸਰ ਤੇ 2.6x ਆਪਟੀਕਲ ਜ਼ੂਮ ਦੇ ਨਾਲ ਇੱਕ 50MP ISCOELL JN5 ਟੈਲੀਫੋਟੋ ਲੈਂਸ ਹੋਵੇਗਾ ਇਸ ਦੇ ਨਾਲ ਹੀ ਸੈਲਫੀ ਲਈ 20MP ਕੈਮਰਾ ਸੈਂਸਰ ਵੀ ਹੈ।

ਬੈਟਰੀ ਤੇ ਫੀਚਰਜ਼

K80 ਵਿੱਚ ਇੱਕ ਵੱਡੀ 6500mAh ਬੈਟਰੀ ਹੋਵੇਗੀ, ਜੋ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਉਥੇ ਹੀ K80 Pro ‘ਚ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ 120W ਵਾਇਰਡ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਦੇ ਨਾਲ ਆਵੇਗਾ। ਦੋਵਾਂ ਮਾਡਲਾਂ ਵਿੱਚ ਡਿਸਪਲੇਅ ਦੇ ਹੇਠਾਂ ਇੱਕ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ, ਅੱਗੇ ਤੇ ਪਿੱਛੇ ਡਰੈਗਨ ਕ੍ਰਿਸਟਲ ਗਲਾਸ, ਅਤੇ ਪਾਣੀ ਅਤੇ ਧੂੜ ਦੀ ਸੁਰੱਖਿਆ ਲਈ IP68/IP69 ਸਰਟੀਫਿਕੇਸ਼ਨ ਹੋਵੇਗਾ।