Home Blog Page 1162

ਪੰਜਾਬੀ ਅਦਾਕਾਰ ਹਿਮਾਂਸ਼ੀ ਖੁਰਾਣਾ ਦੇ ਪਿਤਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ, ਜਾਣੋ ਕੀ ਹੈ ਪੂਰਾ ਮਾਮਲਾ || Latest News

0

ਪੰਜਾਬੀ ਅਦਾਕਾਰ ਹਿਮਾਂਸ਼ੀ ਖੁਰਾਣਾ ਦੇ ਪਿਤਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਪਿਤਾ ਨੂੰ ਫਿਲੌਰ ਦੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਹਿਮਾਂਸ਼ੀ ਖੁਰਾਣਾ ਦੇ ਪਿਤਾ ਕੁਲਦੀਪ ਖੁਰਾਣਾ ਖਿਲਾਫ ਇਹ ਕਾਰਵਾਈ ਕਰੀਬ 5 ਮਹੀਨੇ ਪਹਿਲਾਂ ਗੁਰਾਇਆ ਵਿਖੇ ਲੋਕ ਸਭਾ ਚੋਣਾਂ ਦੌਰਾਨ ਡਿਊਟੀ ‘ਤੇ ਮੌਜੂਦ ਨਾਇਬ ਤਹਿਸੀਲਦਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ‘ਚ ਕੀਤੀ ਗਈ ਹੈ।

ਇਹ ਵੀ ਪੜੋ:ਤਿਹਾੜ ਜੇਲ ‘ਚ ਬੰਦ ਗੈਂ.ਗਸਟਰ ਮਾਹਲ ਦੇ 3 ਸਾਥੀ ਨਾਜਾਇਜ਼ ਹ*ਥਿਆਰਾਂ ਸਮੇਤ ਗ੍ਰਿ/ਫਤਾਰ

ਗੁਰਾਇਆ ਥਾਣੇ ਦੇ ਐਸਐਚਓ ਪਲਵਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਉਸ ਨੂੰ ਡਿਊਟੀ ਦੌਰਾਨ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੁਲਦੀਪ ਖੁਰਾਣਾ ਨੇ ਨਾਇਬ ਤਹਿਸੀਲਦਾਰ ਨਾਲ ਕੀਤਾ ਦੁਰਵਿਵਹਾਰ

ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ 5 ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ।ਉਸ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਆਪਣੀ ਡਿਊਟੀ ਲਈ ਜਾ ਰਿਹਾ ਸੀ ਤਾਂ ਕੁਲਦੀਪ ਖੁਰਾਣਾ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੇ ਨਾਲ ਮੌਜੂਦ ਇੱਕ ਮੁਲਾਜ਼ਮ ਨੇ ਇਸ ਦੀ ਵੀਡੀਓ ਬਣਾ ਲਈ। ਇਸ ਮਗਰੋਂ ਪੁਲੀਸ ਨੇ ਕੁਲਦੀਪ ਖੁਰਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਿਸ ਤਹਿਤ ਹੁਣ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ।

ਸਿਹਤ ਮੰਤਰੀ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ‘ਚ ਬਲੱਡ ਕਲੈਕਸ਼ਨ ਤੇ ਟਰਾਂਸਪੋਰਟੇਸ਼ਨ ਵੈਨ ਦੀ ਕੀਤੀ ਸ਼ੁਰੂਆਤ || Today News

0

ਸਿਹਤ ਮੰਤਰੀ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ‘ਚ ਬਲੱਡ ਕਲੈਕਸ਼ਨ ਤੇ ਟਰਾਂਸਪੋਰਟੇਸ਼ਨ ਵੈਨ ਦੀ ਕੀਤੀ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਬਲੱਡ ਡੋਨੇਸ਼ਨ ਲਈ ਇੱਕ ਅਪਗਰੇਟਿਡ ਵੈਨ ਨੂੰ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਇੱਕ ਬਲੱਡ ਡੋਨਰ ਵੱਲੋਂ ਚਾਰ ਜਾਨਾ ਬਚਾਈਆਂ ਜਾ ਸਕਦੀਆਂ ਹਨ ਕਿਉਂਕਿ ਇਸ ਅਪਗਰੇਡ ਵੈਨ ਵਿੱਚ ਅਜਿਹੀ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸ ਰਾਹੀਂ ਇੱਕ ਯੂਨਿਟ ਖੂਨ ਦਾਨ ਕਰਨ ਵਾਲੇ ਵਿਅਕਤੀ ਦੇ ਖੂਨ ਵਿੱਚੋਂ ਪਲੇਟਲਾਟਸ ਡੇਂਗੂ ਦੇ ਪੇਸ਼ਂਟ ਲਈ, ਪਲਾਜ਼ਮਾ ਦੁਰਘਟਨਾਗ੍ਰਸਤ ਮਰੀਜ਼ਾਂ ਲਈ, ਆਰਐਚਸੀ ਹੁਣ ਆ ਬੱਚਿਆਂ ਲਈ ਜਿਹਨਾਂ ਦੇ ਖੂਨ ਵਿੱਚ ਇਸ ਚੀਜ਼ ਦੀ ਕਮੀ ਹੈ।

ਵੱਡੀ ਵਾਰਦਾਤ! ਪਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤ.ਲ

ਮੈਡੀਕਲ ਸਟਾਫ ਦੀ ਭਰਤੀ

ਇਸ ਦੇ ਨਾਲ ਹੀ ਅੱਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਪੂਰੇ ਹਿੰਦੁਸਤਾਨ ਵਿੱਚ ਖੂਨ ਦਾਨ ਕਰਨ ਦੇ ਮਾਮਲੇ ਚ ਤੀਸਰੇ ਨੰਬਰ ਤੇ ਆਇਆ ਹੈ। ਜਲਦ ਹੀ ਪੰਜਾਬ ਸਰਕਾਰ 400 ਦੇ ਕਰੀਬ ਡਾਕਟਰ ਫਾਰਮਸਿਸਟ ਅਤੇ ਮੈਡੀਕਲ ਸਟਾਫ ਦੀ ਭਰਤੀ ਕਰਨ ਜਾ ਰਹੀ ਹੈ। ਆਉਣ ਵਾਲੇ ਛੇ ਮਹੀਨਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਦੀ ਰੂਪ ਰੇਖਾ ਬਦਲ ਦਿੱਤੀ ਜਾਵੇਗੀ।

ਵੱਡੀ ਵਾਰਦਾਤ! ਪਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤ.ਲ

0

ਵੱਡੀ ਵਾਰਦਾਤ! ਪਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤ.ਲ

ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘਵਾਲਾ ‘ਚ ਪਤੀ ਵੱਲੋਂ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰੇਲੂ ਝਗੜੇ ‘ਚ ਪਤੀ ਨੇ ਪਤਨੀ ਨੂੰ ਮਾਰੀ ਗੋਲੀ ਤੇ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪਿੰਡ ਹਜ਼ਾਰਾ ਸਿੰਘਵਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਜਿਸ ਦਾ ਵਿਆਹ ਸੁਖਵਿੰਦਰ ਸਿੰਘ ਨਾਲ ਹੋਇਆ ਸੀ, ਉਸਦੇ ਦੋ ਬੱਚੇ ਸਨ ਪਰ ਸਹੁਰੇ ਘਰ ਵਿੱਚ ਕੰਮ ਨੂੰ ਲੈ ਕੇ ਅਕਸਰ ਝਗੜਾ ਕਰਦੇ ਸਨ। ਕਈ ਵਾਰ ਪਤੀ ਸਮੇਤ ਸਹੁਰਿਆਂ ਨਾਲ ਝਗੜਾ ਹੋਇਆ ਪਰ ਪੰਚਾਇਤ ਰਾਹੀਂ ਮਾਮਲਾ ਸੁਲਝਾ ਲਿਆ ਗਿਆ ਪਰ ਇਸ ਵਾਰ ਅਜਿਹਾ ਨਹੀਂ ਹੋਇਆ।

ਤਿਹਾੜ ਜੇਲ ‘ਚ ਬੰਦ ਗੈਂ.ਗਸਟਰ ਮਾਹਲ ਦੇ 3 ਸਾਥੀ ਨਾਜਾਇਜ਼ ਹ*ਥਿਆਰਾਂ ਸਮੇਤ ਗ੍ਰਿ/ਫਤਾਰ || Breaking News

ਇਸ ਨੂੰ ਨਫ਼ਰਤ ਭਰਿਆ ਰੂਪ ਦੇਣ ਲਈ ਪਤੀ ਸੁਖਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਨੂੰ ਬੁਲਾ ਕੇ ਕਿਹਾ ਕਿ ਉਸ ਦੀ ਪਤਨੀ ਮਨਜੀਤ ਕੌਰ ਦੇ ਸਿਰ ‘ਤੇ ਵਾਰ ਕੀਤਾ ਗਿਆ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਆ ਕੇ ਦੇਖਿਆ ਕਿ ਉਸ ਦੀ ਪੱਟੀ ਕੀਤੀ ਹੋਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਤਾਂ ਪਰਿਵਾਰ ਵਾਲਿਆਂ ਨੇ ਪੱਟੀ ਉਤਾਰ ਕੇ ਦੇਖਿਆ ਕਿ ਜ਼ਖਮੀ ਥਾਂ ‘ਤੇ ਗੋਲੀ ਦਾ ਨਿਸ਼ਾਨ ਸੀ |

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ

ਪੁਲਿਸ ਨੇ ਆ ਕੇ ਦੇਖਿਆ ਕਿ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੁਖਵਿੰਦਰ ਸਿੰਘ ਅਤੇ ਸੱਸ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਹੁਣ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਤਿਹਾੜ ਜੇਲ ‘ਚ ਬੰਦ ਗੈਂ.ਗਸਟਰ ਮਾਹਲ ਦੇ 3 ਸਾਥੀ ਨਾਜਾਇਜ਼ ਹ*ਥਿਆਰਾਂ ਸਮੇਤ ਗ੍ਰਿ/ਫਤਾਰ || Breaking News

0

ਤਿਹਾੜ ਜੇਲ ‘ਚ ਬੰਦ ਗੈਂ.ਗਸਟਰ ਮਾਹਲ ਦੇ 3 ਸਾਥੀ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਮਿਲ ਕੇ ਸਾਂਝੇ ਆਪ੍ਰੇਸ਼ਨ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਨਾਜਾਇਜ਼ ਪਿਸਤੌਲ ਅਤੇ 18 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਏਜੀਟੀਐਫ ਨੇ ਇੱਕ ਸੰਗਠਿਤ ਅਪਰਾਧਿਕ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੰਜਾਬ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ “ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਐਂਟੀ ਗੈਂਗਸਟਰ ਟਾਸਕ ਫੋਰਸ, ਪੰਜਾਬ (ਏਜੀਟੀਐਫ) ਨੇ ਐਸ.ਏ.ਐਸ. ਨਗਰ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਮਨਜੀਤ ਮਾਹਲ, ਜੋ ਮੌਜੂਦਾ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਦੁਆਰਾ ਚਲਾਏ ਜਾ ਰਹੇ ਇੱਕ ਸੰਗਠਿਤ ਅਪਰਾਧਿਕ ਮਾਡਿਊਲ ਦਾ ਪਰਦਾਫਾਸ਼ ਕਰਕੇ ਉਸਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਖ਼ਿਲਾਫ਼ ਹਰਿਆਣਾ ਅਤੇ ਦਿੱਲੀ ਵਿੱਚ ਕਈ ਕੇਸ ਦਰਜ ਹਨ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ, ਹੈਂਡਲਰ ਮਨਜੀਤ ਮਾਹਲ ਦੇ ਨਿਰਦੇਸ਼ਾਂ ’ਤੇ ਸੂਬੇ ਵਿੱਚ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।ਬਰਾਮਦਗੀ : ਦੋ .30 ਕੈਲੀਬਰ ਪਿਸਤੌਲ ਅਤੇ 18 ਜਿੰਦਾ ਕਾਰਤੂਸ”

ਇਹ ਵੀ ਪੜੋ : ਰਾਜ ਸਭਾ ‘ਚ ਭਾਰੀ ਹੰਗਾਮਾ; ਕਾਰਵਾਈ ਪੂਰੇ ਦਿਨ ਲਈ ਮੁਲਤਵੀ

ਰਾਜ ਸਭਾ ‘ਚ ਭਾਰੀ ਹੰਗਾਮਾ; ਕਾਰਵਾਈ ਪੂਰੇ ਦਿਨ ਲਈ ਮੁਲਤਵੀ || National News

0

ਰਾਜ ਸਭਾ ‘ਚ ਭਾਰੀ ਹੰਗਾਮਾ; ਕਾਰਵਾਈ ਪੂਰੇ ਦਿਨ ਲਈ ਮੁਲਤਵੀ

ਨਵੀ ਦਿੱਲੀ : ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਹੈ। ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ। ਪੰਜ ਮਿੰਟ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਅਡਾਨੀ ਦੇ ਮੁੱਦੇ ‘ਤੇ ਹੰਗਾਮਾ

ਦੱਸ ਦਈਏ ਕਿ ਗੌਤਮ ਅਡਾਨੀ ਦੇ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ ਹੋਇਆ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਓਰਜੁਨ ਖੜਗੇ ਨੇ ਰਾਜ ਸਭਾ ਵਿੱਚ ਅਡਾਨੀ ਦਾ ਮੁੱਦਾ ਉਠਾਇਆ। ਇਸ ‘ਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਰੋਕਿਆ। ਧਨਖੜ ਨੇ ਕਿਹਾ- ਇਸ ਮੁੱਦੇ ‘ਤੇ ਤੁਸੀਂ ਜੋ ਵੀ ਕਹੋਗੇ ਉਹ ਰਿਕਾਰਡ ਨਹੀਂ ਕੀਤਾ ਜਾਵੇਗਾ। ਹੰਗਾਮੇ ਕਾਰਨ ਰਾਜ ਸਭਾ ਚੇਅਰਮੈਨ ਨੇ ਸਦਨ ਦੀ ਕਾਰਵਾਈ 11.45 ਵਜੇ ਤੱਕ ਮੁਲਤਵੀ ਕਰ ਦਿੱਤੀ।
ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 11.45 ਵਜੇ ਮੁੜ ਸ਼ੁਰੂ ਹੋਈ ਪਰ ਵਿਰੋਧੀ ਧਿਰ ਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।

IPL Auction ਦਾ ਦੂਜਾ ਦਿਨ: ਇਨ੍ਹਾਂ ਤਿੰਨ ਖਿਡਾਰੀਆਂ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ || Latest news

0

IPL Auction ਦਾ ਦੂਜਾ ਦਿਨ: ਇਨ੍ਹਾਂ ਤਿੰਨ ਖਿਡਾਰੀਆਂ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਨਵੀ ਦਿੱਲੀ : ਆਈਪੀਐਲ ਦੇ 18ਵੇਂ ਸੀਜ਼ਨ ਲਈ ਨਿਲਾਮੀ ਪ੍ਰਕਿਰਿਆ ਐਤਵਾਰ ਤੋਂ ਸ਼ੁਰੂ ਹੋ ਗਈ ਹੈ। ਜੇਦਾਹ ‘ਚ ਖਿਡਾਰੀਆਂ ਦੀ ਬੋਲੀ ਦੌਰਾਨ ਕੁਝ ਖਿਡਾਰੀ ਅਜਿਹੇ ਸਨ, ਜਿਨ੍ਹਾਂ ‘ਤੇ ਪੈਸਿਆਂ ਦੀ ਵਰਖਾ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਐਤਵਾਰ ਨੂੰ ਪਹਿਲੇ ਦਿਨ ਸਭ ਤੋਂ ਮਹਿੰਗੇ ਰਿਸ਼ਭ ਪੰਤ ਸਨ, ਜਿਨ੍ਹਾਂ ਨੂੰ ਲਖਨਊ ਨੇ 27 ਕਰੋੜ ਰੁਪਏ ‘ਚ ਖਰੀਦਿਆ। ਜਦਕਿ ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ‘ਚ ਖਰੀਦਿਆ।

493 ਖਿਡਾਰੀਆਂ ‘ਤੇ ਲੱਗੇਗੀ ਬੋਲੀ 

ਆਈਪੀਐਲ ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਦੀ ਨਿਲਾਮੀ ਪ੍ਰਕਿਰਿਆ ਦੁਪਹਿਰ 3:30 ਵਜੇ ਸ਼ੁਰੂ ਹੋਵੇਗੀ। ਸੋਮਵਾਰ ਨੂੰ 493 ਖਿਡਾਰੀਆਂ ‘ਤੇ ਬੋਲੀ ਲੱਗੇਗੀ। ਸਭ ਦੀਆਂ ਨਜ਼ਰਾਂ ਅਫਰੀਕੀ ਬੱਲੇਬਾਜ਼ ਫਾਫ ਡੂ ਪਲੇਸਿਸ, ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਅਤੇ ਭੁਵਨੇਸ਼ਵਰ ਕੁਮਾਰ ‘ਤੇ ਹੋਣਗੀਆਂ।

ਇਹ ਵੀ ਪੜੋ: ਸੜਕ ਹਾਦਸੇ ‘ਚ UKD ਨੇਤਾ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਦੀ ਮੌਤ, ਸੀਐਮ ਧਾਮੀ ਨੇ ਜਤਾਇਆ ਸੋਗ

ਆਲਰਾਊਂਡਰ ਵੈਂਕਟੇਸ਼ ਅਈਅਰ ਦੀ ਰਾਸ਼ੀ ਨੂੰ ਲੈ ਕੇ ਲੋਕ ਹੈਰਾਨ ਹਨ। ਕੇਕੇਆਰ ਦੀ ਟੀਮ ਨੇ ਉਨ੍ਹਾਂ ਨੂੰ 23 ਕਰੋੜ 75 ਲੱਖ ਰੁਪਏ ਦੀ ਵੱਡੀ ਰਕਮ ਨਾਲ ਆਪਣੇ ਬੇੜੇ ‘ਚ ਦੁਬਾਰਾ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਬਾਰੇ ਵੀ ਪਹਿਲਾਂ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਆਈਪੀਐਲ ਨਿਲਾਮੀ ਵਿੱਚ ਬਹੁਤ ਮਹਿੰਗੇ ਸਾਬਤ ਹੋ ਸਕਦੇ ਹਨ,ਅਰਸ਼ਦੀਪ ਲਈ 18 ਕਰੋੜ ਰੁਪਏ ਦੀ ਬੋਲੀ ਲਗਾਈ ਗਈ। ਪੰਜਾਬ ਕਿੰਗਜ਼ ਦੀ ਟੀਮ ਨੇ ਅਰਸ਼ਦੀਪ ਨੂੰ 18 ਕਰੋੜ ਰੁਪਏ ਦੀ ਵੱਡੀ ਰਕਮ ਨਾਲ ਟੀਮ ਵਿੱਚ ਸ਼ਾਮਲ ਕੀਤਾ ਹੈ।

ਸੜਕ ਹਾਦਸੇ ‘ਚ UKD ਨੇਤਾ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਦੀ ਮੌ.ਤ, ਸੀਐਮ ਧਾਮੀ ਨੇ ਜਤਾਇਆ ਸੋਗ || National News

0

ਸੜਕ ਹਾਦਸੇ ‘ਚ UKD ਨੇਤਾ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਦੀ ਮੌਤ, ਸੀਐਮ ਧਾਮੀ ਨੇ ਜਤਾਇਆ ਸੋਗ

ਉਤਰਾਖੰਡ : ਰਿਸ਼ੀਕੇਸ਼ ਦੇ ਨਟਰਾਜ ਚੌਕ ਨੇੜੇ ਬੇਕਾਬੂ ਟਰੱਕ ਦੀ ਲਪੇਟ ‘ਚ ਆਉਣ ਨਾਲ ਉਤਰਾਖੰਡ ਕ੍ਰਾਂਤੀ ਦਲ ਦੇ ਸਾਬਕਾ ਕੇਂਦਰੀ ਪ੍ਰਧਾਨ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੰਵਾਰ ਅਤੇ ਹੋਰਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜੋ: ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਸੂਚੀ

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਇਕ ਸੀਮਿੰਟ ਨਾਲ ਭਰੇ ਟਰੱਕ ਨੇ ਨਟਰਾਜ ਚੌਕ ਨੇੜੇ ਇਕ ਵਿਆਹ ਸਮਾਗਮ ਵਾਲੀ ਥਾਂ ਦੇ ਬਾਹਰ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਭਾਜਪਾ ਆਗੂ ਭਗਤ ਰਾਮ ਕੋਠਾਰੀ ਦੇ ਬੇਟੇ ਦੀ ਰਿਸੈਪਸ਼ਨ ਇਸ ਵੈਡਿੰਗ ਪੁਆਇੰਟ ‘ਤੇ ਰੱਖੀ ਗਈ ਸੀ। ਉੱਤਰਾਖੰਡ ਕ੍ਰਾਂਤੀ ਦਲ ਦੇ ਆਗੂ ਤ੍ਰਿਵੇਂਦਰ ਸਿੰਘ ਪੰਵਾਰ (69) ਵਾਸੀ ਰਿਸ਼ੀਕੇਸ਼, ਗੁਰਜੀਤ ਸਿੰਘ (35) ਵਾਸੀ ਮਾਜਰੀ ਲਲਤਪੜ ਅਤੇ ਜਤਿਨ ਵਾਸੀ ਰੋਹਿਣੀ, ਦਿੱਲੀ ਵੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਤਿੰਨੋਂ ਜਦ ਇਕੱਠੇ ਵਿਆਹ ਸਮਾਗਮ ‘ਚੋ ਬਾਹਰ ਆਏ ਤਾਂ ਟਰੱਕ ਦੀ ਟੱਕਰ ਨਾਲ ਗੰਭੀਰ ਜ਼ਖਮੀ ਹੋ ਗਏ ਪੁਲਸ ਨੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਸੂਚੀ

0
Petrol-diesel price

ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਸੂਚੀ

ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ (25 ਨਵੰਬਰ 2024) ਨੂੰ ਕੁਝ ਖੇਤਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਦਿੱਲੀ ਦੇ ਆਸਪਾਸ ਦੇ ਸ਼ਹਿਰਾਂ ਵਿੱਚ ਵੀ ਰੇਟ ਬਦਲੇ ਹਨ।

ਇਹ ਵੀ ਪੜ੍ਹੋ: 60 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, ਡੇਢ ਦਰਜਨ ਦੇ ਕਰੀਬ ਲੋਕਾਂ ਦੀ ਹੋਈ ਮੌ/ਤ, ਪੜ੍ਹੋ ਪੂਰੀ ਖਬਰ

ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਦਿੱਲੀ ਸਮੇਤ ਦੇਸ਼ ਦੇ ਚਾਰੇ ਮਹਾਨਗਰਾਂ ‘ਚ ਅੱਜ ਵੀ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਉੱਤਰ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਗਿਆ ਹੈ। ਮਹਾਰਾਸ਼ਟਰ ‘ਚ ਪੈਟਰੋਲ ਦੀ ਕੀਮਤ 15 ਪੈਸੇ ਵਧ ਕੇ 104.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 14 ਪੈਸੇ ਘੱਟ ਕੇ 90.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਿਜ਼ੋਰਮ, ਪੰਜਾਬ, ਤੇਲੰਗਾਨਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ‘ਚ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਮਾਮੂਲੀ ਵਧ ਗਏ ਹਨ।

ਇਨ੍ਹਾਂ ਸੂਬਿਆਂ ‘ਚ ਪੈਟਰੋਲ – ਡੀਜ਼ਲ ਹੋਇਆ ਸਸਤਾ

– ਆਂਧਰਾ ਪ੍ਰਦੇਸ਼ ‘ਚ ਪੈਟਰੋਲ 85 ਪੈਸੇ ਘੱਟ ਕੇ 108.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 79 ਪੈਸੇ ਘੱਟ ਕੇ 96.65 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
– ਅਸਾਮ ‘ਚ ਪੈਟਰੋਲ 36 ਪੈਸੇ ਦੀ ਗਿਰਾਵਟ ਤੋਂ ਬਾਅਦ 98.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 33 ਪੈਸੇ ਦੀ ਗਿਰਾਵਟ ਤੋਂ ਬਾਅਦ 89.76 ਰੁਪਏ ਪ੍ਰਤੀ ਲੀਟਰ ‘ਤੇ ਉਪਲਬਧ ਹੈ।
– ਹਿਮਾਚਲ ਪ੍ਰਦੇਸ਼ ‘ਚ ਪੈਟਰੋਲ ਦੀ ਕੀਮਤ 17 ਪੈਸੇ ਘੱਟ ਕੇ 93.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 15 ਪੈਸੇ ਘੱਟ ਕੇ 86.23 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
– ਯੂਪੀ ‘ਚ ਪੈਟਰੋਲ 20 ਪੈਸੇ ਦੀ ਕਟੌਤੀ ਤੋਂ ਬਾਅਦ 94.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 23 ਪੈਸੇ ਦੀ ਕਟੌਤੀ ਤੋਂ ਬਾਅਦ 87.69 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
– ਰਾਜਸਥਾਨ ‘ਚ ਪੈਟਰੋਲ 34 ਪੈਸੇ ਦੀ ਕਟੌਤੀ ਤੋਂ ਬਾਅਦ 104.32 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 30 ਪੈਸੇ ਦੀ ਕਟੌਤੀ ਤੋਂ ਬਾਅਦ 89.85 ਰੁਪਏ ਪ੍ਰਤੀ ਲੀਟਰ ‘ਤੇ ਮਿਲ ਰਿਹਾ ਹੈ।

60 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, ਡੇਢ ਦਰਜਨ ਦੇ ਕਰੀਬ ਲੋਕਾਂ ਦੀ ਹੋਈ ਮੌ/ਤ, ਪੜ੍ਹੋ ਪੂਰੀ ਖਬਰ

0

60 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, ਡੇਢ ਦਰਜਨ ਦੇ ਕਰੀਬ ਲੋਕਾਂ ਦੀ ਹੋਈ ਮੌ/ਤ, ਪੜ੍ਹੋ ਪੂਰੀ ਖਬਰ

ਬ੍ਰਾਜ਼ੀਲ ਦੇ ਉੱਤਰ-ਪੂਰਬੀ ਅਲਾਗੋਸ ਰਾਜ ਵਿੱਚ ਇੱਕ ਦੂਰ-ਦੁਰਾਡੇ ਪਹਾੜੀ ਸੜਕ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਬੱਸ ਦੇ ਖਾਈ ਵਿੱਚ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਹਨ।

ਇਹ ਵੀ ਪੜ੍ਹੋ : ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ; ਆਮ ਲੋਕਾਂ ਨਾਲ ਸਬੰਧਤ ਇਹ ਬਿੱਲ ਪੇਸ਼ ਕਰੇਗੀ ਸਰਕਾਰ

ਦੱਸਿਆ ਜਾ ਰਿਹਾ ਹੈ ਕਿ ਬੱਸ 65 ਫੁੱਟ ਤੋਂ ਜ਼ਿਆਦਾ ਡੂੰਘੀ ਖੱਡ ‘ਚ ਡਿੱਗੀ ਹੈ। ਰਿਪੋਰਟਾਂ ਦੇ ਅਨੁਸਾਰ, ਬੱਸ ਲਗਭਗ 40 ਲੋਕਾਂ ਨੂੰ ਇੱਕ ਪਹਾੜੀ ਸੜਕ ਰਾਹੀਂ ਯੂਨੀਓ ਡੋਸ ਪਾਲਮਾਰੇਸ ਕਸਬੇ ਦੇ ਨੇੜੇ ਇੱਕ ਇਤਿਹਾਸਕ ਸਥਾਨ ਵੱਲ ਲੈ ਜਾ ਰਹੀ ਸੀ। ਰਸਤੇ ਵਿੱਚ ਅਚਾਨਕ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਸਥਾਨਕ ਪ੍ਰਸ਼ਾਸਨ ਨੇ ਇਕ ਬਿਆਨ ‘ਚ ਕਿਹਾ ਕਿ ਪੁਲਸ ਮ੍ਰਿਤਕਾਂ ਦੀ ਪਛਾਣ ਕਰਨ ਅਤੇ ਬੱਸ ਦੇ ਮਲਬੇ ‘ਚੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ।

ਸਰਕਾਰ ਵੱਲੋਂ ਪੀੜਤਾਂ ਦੀ ਮਦਦ ਦਾ ਐਲਾਨ

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੀੜਤਾਂ ਦੀ ਮਦਦ ਲਈ ਵਚਨਬੱਧ ਹੈ। ਹਰ ਲੋੜੀਂਦੀ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਅਲਾਗੋਆਸ ਰਾਜ ਦੇ ਗਵਰਨਰ ਨੇ ਹਾਦਸੇ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।

ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ 25-11-2024

0
Breaking

ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ 25-11-2024

ਮਹਾਰਾਸ਼ਟਰ ‘ਚ ਇੱਕ CM, 2 ਡਿਪਟੀ ਸੀਐੱਮ ਦਾ ਫਾਰਮੂਲਾ ਤੈਅ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ‘ਚ ਮਹਾਗੱਠਜੋੜ ਦੀ ਸਰਕਾਰ ਬਣੇਗੀ। ਮਹਾਯੁਤੀ ਦੇ ਮੁੱਖ ਮੰਤਰੀ ਉਮੀਦਵਾਰ ਦਾ… ਹੋਰ ਪੜੋ

IPL Mega Auction ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ

ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਕ੍ਰਿਕਟਰ ਬਣ ਗਏ ਹਨ। ਲਖਨਊ ਸੁਪਰ ਜਾਇੰਟਸ ਨੇ ਸਾਊਦੀ ਅਰਬ ਦੇ ਜੇਦਾਹ …. ਹੋਰ ਪੜੋ

ਦੋਸਤਾਂ ਨੇ ਨੌਜਵਾਨ ਨੂੰ ਬੁਲਾਇਆ ਘਰ ਤੋਂ ਬਾਹਰ, ਫਿਰ ਜੋ ਹੋਇਆ ਮਾਪਿਆਂ ਦੇ ਉੱਡੇ ਹੋਸ਼

ਜਲੰਧਰ: ਸਥਾਨਕ ਰਿਸ਼ੀ ਨਗਰ ਮੁਹੱਲੇ ਦੇ ਬਾਹਰ ਇਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ… ਹੋਰ ਪੜੋ

27 ਨਵੰਬਰ ਨੂੰ ਲਾਂਚ ਹੋਵੇਗਾ Redmi K80 ਸਮਾਰਟਫੋਨ

Xiaomi ਸਬ-ਬ੍ਰਾਂਡ Redmi 27 ਨਵੰਬਰ ਨੂੰ ਚੀਨ ਵਿੱਚ K80 ਸੀਰੀਜ਼ ਦੇ ਸਮਾਰਟਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਇਸਨੂੰ K70 ਸੀਰੀਜ਼ ਦੇ ਸਕਸੈਸਰ ਦੇ ਤੌਰ ‘ਤੇ… ਹੋਰ ਪੜੋ 

 

IPL Mega Auction ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

ਇੰਡੀਅਨ ਪ੍ਰੀਮੀਅਰ ਲੀਗ (IPL) 2025 ਲਈ ਮੇਗਾ ਨਿਲਾਮੀ ਜੇਦਾਹ, ਸਾਊਦੀ ਅਰਬ ਵਿੱਚ ਚੱਲ ਰਹੀ ਹੈ। ਮੈਗਾ ਨਿਲਾਮੀ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਖਿਡਾਰੀਆਂ ਦੀ ਬੋਲੀ ਲਗਾਈ.. ਹੋਰ ਪੜੋ