Home Blog Page 1158

ਫ਼ਰੀਦਕੋਟ ਬੱਸ ਹਾਦਸਾ: CM ਭਗਵੰਤ ਮਾਨ ਨੇ ਜਤਾਇਆ ਦੁੱਖ

0

ਫ਼ਰੀਦਕੋਟ ਬੱਸ ਹਾਦਸਾ: CM ਭਗਵੰਤ ਮਾਨ ਨੇ ਜਤਾਇਆ ਦੁੱਖ

ਫਰੀਦਕੋਟ ‘ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਕ ਨਿੱਜੀ ਬੱਸ ਰੇਲਿੰਗ ਤੋੜ ਕੇ ਨਾਲੇ ‘ਚ ਜਾ ਡਿੱਗੀ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਦੇ ਕਰੀਬ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਮੰਗਲਵਾਰ ਸਵੇਰੇ ਕੋਟਕਪੂਰਾ ਰੋਡ ‘ਤੇ ਵਾਪਰੀ। ਨਿਊ ਦੀਪ ਟਰਾਂਸਪੋਰਟ ਕੰਪਨੀ ਦੀ ਇਹ ਬੱਸ ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਰਦਨਾਕ ਹਾਦਸੇ ‘ਤੇ ਦੁੱਖ ਜਤਾਇਆ ਹੈ।

ਉਨ੍ਹਾਂ ਕਿਹਾ ਕਿ “ਅੱਜ ਸਵੇਰੇ ਫਰੀਦਕੋਟ ‘ਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਟਰੱਕ ਨਾਲ ਟਕਰਾਉਣ ਤੋਂ ਬਾਅਦ ਨਾਲੇ ‘ਚ ਜਾ ਡਿੱਗੀ। ਜਿਸ ਕਾਰਨ ਕਈ ਲੋਕ ਜ਼ਖ਼ਮੀ ਅਤੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੈਂ ਪ੍ਰਸ਼ਾਸਨ ਨੂੰ ਤੁਰੰਤ ਜ਼ਖ਼ਮੀਆਂ ਦੀ ਮਦਦ ਕਰਨ ਨੂੰ ਕਿਹਾ ਹੈ ਤੇ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ। ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।”

ਗੌਤਮ ਅਡਾਨੀ ਵੱਲੋਂ ਵੱਡਾ ਐਲਾਨ, ਦੇਸ਼ਭਰ ‘ਚ 20 ਸਕੂਲ ਖੋਲ੍ਹਣ ਲਈ ਦੇਣਗੇ 2000 ਕਰੋੜ ਰੁਪਏ

0

ਗੌਤਮ ਅਡਾਨੀ ਵੱਲੋਂ ਵੱਡਾ ਐਲਾਨ, ਦੇਸ਼ਭਰ ‘ਚ 20 ਸਕੂਲ ਖੋਲ੍ਹਣ ਲਈ ਦੇਣਗੇ 2000 ਕਰੋੜ ਰੁਪਏ

ਨਵੀ ਦਿੱਲੀ : ਅਡਾਨੀ ਸਮੂਹ ਨੇ ਦੇਸ਼ ਭਰ ਵਿੱਚ ਲਗਭਗ 20 ਸਕੂਲ ਖੋਲ੍ਹਣ ਲਈ 2,000 ਕਰੋੜ ਰੁਪਏ ਦੇ ਦਾਨ ਦਾ ਐਲਾਨ ਕੀਤਾ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਆਪਣੇ ਛੋਟੇ ਬੇਟੇ ਜੀਤ ਅਡਾਨੀ ਦੇ ਵਿਆਹ ਦੇ ਸਮੇਂ ਚੈਰੀਟੇਬਲ ਕੰਮਾਂ ਲਈ 10,000 ਕਰੋੜ ਰੁਪਏ ਦੇ ਵੱਡੇ ਦਾਨ ਦਾ ਐਲਾਨ ਕੀਤਾ ਸੀ। ਸਕੂਲਾਂ ਤੋਂ ਪਹਿਲਾਂ ਅਡਾਨੀ ਗਰੁੱਪ ਨੇ ਹਸਪਤਾਲਾਂ ਦੀ ਉਸਾਰੀ ਲਈ ਛੇ ਹਜ਼ਾਰ ਕਰੋੜ ਰੁਪਏ ਅਤੇ ਹੁਨਰ ਵਿਕਾਸ ਲਈ ਦੋ ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ।

ਜੇਮਸ ਐਜੂਕੇਸ਼ਨ ਨਾਲ ਕੀਤਾ ਸਮਝੌਤਾ

ਅਡਾਨੀ ਫਾਊਂਡੇਸ਼ਨ ਨੇ ਕਿਹਾ ਕਿ ਉਨ੍ਹਾਂ ਦੇਸ਼ ਭਰ ਵਿੱਚ ਸਿੱਖਿਆ ਦੇ ਮੰਦਰ ਸਥਾਪਤ ਕਰਨ ਲਈ ਕੇ-12 ਤੱਕ ਸਿੱਖਿਆ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਨਿੱਜੀ ਸੰਸਥਾ ਜੇਮਸ ਐਜੂਕੇਸ਼ਨ ਨਾਲ ਸਮਝੌਤਾ ਕੀਤਾ ਹੈ। ਫਾਊਂਡੇਸ਼ਨ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਅਡਾਨੀ ਪਰਿਵਾਰ ਦੇ 2,000 ਕਰੋੜ ਰੁਪਏ ਦੇ ਸ਼ੁਰੂਆਤੀ ਯੋਗਦਾਨ ਦੇ ਨਾਲ ਸਾਂਝੇਦਾਰੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਲਈ ਵਿਸ਼ਵ ਪੱਧਰੀ ਸਿੱਖਿਆ ਅਤੇ ਸਿੱਖਣ ਦੇ ਬੁਨਿਆਦੀ ਢਾਂਚੇ ਨੂੰ ਕਿਫਾਇਤੀ ਬਣਾਉਣ ਨੂੰ ਤਰਜੀਹ ਦੇਵੇਗੀ।” ਅਡਾਨੀ ਫਾਊਂਡੇਸ਼ਨ ਨੇ ਜੇਮਸ ਐਜੂਕੇਸ਼ਨ ਦੇ ਨਾਲ ਮਿਲ ਕੇ ਦੇਸ਼ ਭਰ ਵਿੱਚ ਸਿੱਖਿਆ ਦੇ ਮੰਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਪਹਿਲਾ ਅਡਾਨੀ ਜੇਮਸ ਸਕੂਲ ਆਫ ਐਕਸੀਲੈਂਸ ਅਕਾਦਮਿਕ ਸਾਲ 2025-26 ਵਿੱਚ ਲਖਨਊ ਵਿੱਚ ਸ਼ੁਰੂ ਹੋਵੇਗਾ।

ਵੱਡਾ ਹਾਦਸਾ; ਡੰਪਰ ਟਰੱਕ ਅਤੇ ਵੈਨ ਵਿਚਾਲੇ ਟੱਕਰ ‘ਚ 5 ਦੀ ਮੌਤ, 13 ਜ਼ਖਮੀ

ਅਮਰੀਕਾ ਲਗਾਤਾਰ ਕਰ ਰਿਹਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਕੈਬਨਿਟ ਮੰਤਰੀ ਧਾਲੀਵਾਲ

0

ਅਮਰੀਕਾ ਲਗਾਤਾਰ ਕਰ ਰਿਹਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਕੈਬਨਿਟ ਮੰਤਰੀ ਧਾਲੀਵਾਲ

ਅੰਮ੍ਰਿਤਸਰ- ਪ੍ਰਵਾਸੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਦੇ ਮੁੱਦੇ ਉੱਤੇ ਬੋਲਦੇ ਕਿਹਾ ਕਿ ਅਮਰੀਕਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰ ਸਕੇ।

ਇਹ ਗੈਰ ਮਨੁੱਖੀ ਤਸ਼ੱਦਦ

ਬੀਤੇ ਦਿਨ ਡਿਪੋਰਟ ਹੋਏ ਵਿਅਕਤੀਆਂ ਵੱਲੋਂ ਇਹ ਦੱਸੇ ਜਾਣ ਕੇ ਜਹਾਜ਼ ਵਿੱਚ ਚੜਨ ਮੌਕੇ ਅਮਰੀਕਾ ਪੁਲਿਸ ਦੇ ਉਹਨਾਂ ਦੀਆਂ ਪੱਗਾਂ ਵੀ ਲੁਹਾ ਲਈਆਂ ਅਤੇ ਹੱਥਘੜੀਆਂ ਤੇ ਬੇੜੀਆਂ ਵਿਚ ਜਕੜ ਕੇ ਲਿਆਂਦਾ, ਬਾਰੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਵੱਲੋਂ ਇਨਾਂ ਵਿਅਕਤੀਆਂ ਉੱਤੇ ਕੀਤਾ ਜਾ ਰਿਹਾ ਇਹ ਗੈਰ ਮਨੁੱਖੀ ਤਸ਼ੱਦਦ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਜੋ ਕਿ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਕੇ ਆਏ ਹਨ, ਉਹਨਾਂ ਨੇ ਉੱਥੇ ਰਹਿ ਰਹੇ ਭਾਰਤੀਆਂ ਦੇ ਮੁੱਦੇ ਉੱਤੇ ਟਰੰਪ ਨਾਲ ਗੱਲ ਤੱਕ ਨਹੀਂ ਕੀਤੀ, ਜਦ ਕਿ ਉਹ ਟਰੰਪ ਨੂੰ ਆਪਣਾ ਜਿਗਰੀ ਦੋਸਤ ਦੱਸਦੇ ਹਨ।

ਭਾਰਤ ਸਰਕਾਰ ਆਪਣੇ ਜਹਾਜਾਂ ਉੱਤੇ ਵੀ ਲਿਆ ਸਕਦੀ ਸੀ ਡਿਪੋਰਟ ਹੋਏ ਵਿਅਕਤੀ

ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਫੇਲ ਸਾਬਤ ਹੋਈ ਹੈ ਅਤੇ ਸਾਡੇ ਵੱਲੋਂ ਲਗਾਤਾਰ ਇਹ ਮੁੱਦਾ ਉਠਾਉਣ ਅਤੇ ਮੀਡੀਏ ਵਿੱਚ ਆਈਆਂ ਖਬਰਾਂ ਨੂੰ ਅਣਸੁਣਾ ਕਰਦੇ ਹੋਏ ਕੇਂਦਰ ਸਰਕਾਰ ਦਾ ਵਿਦੇਸ਼ ਵਿਭਾਗ ਅਮਰੀਕਾ ਕੋਲ ਆਪਣੇ ਦੇਸ਼ ਵਾਸੀਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਇਹ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀ ਜੇਕਰ ਵਾਪਸ ਲਿਆਉਣੇ ਹੀ ਪੈਂਦੇ ਸਨ ਤਾਂ ਇਨਾਂ ਨੂੰ ਭਾਰਤ ਸਰਕਾਰ ਆਪਣੇ ਜਹਾਜਾਂ ਉੱਤੇ ਵੀ ਲਿਆ ਸਕਦੀ ਸੀ ਨਾ ਕਿ ਅਮਰੀਕਾ ਦੇ ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਕਰਕੇ ਦੇਸ਼ ਵਿੱਚ ਦਹਿਸ਼ਤ ਪਾਉਣ ਦੀ ਕੋਈ ਲੋੜ ਸੀ।

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁਅੱਤਲ ਮੁਕਤਸਰ ਦੇ ਡੀ.ਸੀ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ

0

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁਅੱਤਲ ਮੁਕਤਸਰ ਦੇ ਡੀ.ਸੀ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ

* ਮੁਕਤਸਰ ਦਾ ਡੀ.ਸੀ. ਤਬਦੀਲ ਤੇ ਮੁਅੱਤਲ
* ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਅਧਿਕਾਰੀ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ
* ਪੰਜਾਬ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਹੀ ਅਧਿਕਾਰੀਆਂ ਨੂੰ ਕਾਰਜ ਕੁਸ਼ਲਤਾ ਵਧਾਉਣ ਤੇ ਵੱਢੀਖੋਰੀ ਉਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਸਨ

ਚੰਡੀਗੜ੍ਹ, 18 ਫਰਵਰੀ 2025 – ਪੰਜਾਬ ਵਿੱਚ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਵੱਢੀਖੋਰੀ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਮੁਅੱਤਲ ਕਰ ਦਿੱਤਾ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਨਾਲ ਕਤਹੀ ਲਿਹਾਜ਼ ਨਾ ਵਰਤਣ ਦੀ ਨੀਤੀ ਅਨੁਸਾਰ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਸਾਰੇ ਅਧਿਕਾਰੀਆਂ ਨੂੰ ਵਿਸਤਾਰ ਨਾਲ ਹਦਾਇਤਾਂ ਜਾਰੀ ਕੀਤੀਆਂ ਸਨ। ਇਨ੍ਹਾਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਹੋਰ ਜ਼ਿਆਦਾ ਜਵਾਬਦੇਹ ਤੇ ਕਾਰਜ ਕੁਸ਼ਲ ਬਣਾਉਣ ਲਈ ਹਰੇਕ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਐਸ.ਡੀ.ਐਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐਸ.ਪੀ., ਡੀ.ਐਸ.ਪੀ., ਐਸ.ਐਚ.ਓ. ਅਤੇ ਹੋਰ ਫੀਲਡ ਅਧਿਕਾਰੀਆਂ/ਮੁਲਾਜ਼ਮਾਂ ਬਾਰੇ ਨਾ ਸਿਰਫ਼ ਆਮ ਲੋਕਾਂ ਤੋਂ, ਸਗੋਂ ਚੁਣੇ ਹੋਏ ਨੁਮਾਇੰਦਿਆਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੋਂ ਫੀਡਬੈਕ ਵੀ ਲਿਆ ਜਾਵੇਗਾ। ਇਹ ਆਦੇਸ਼ ਵੀ ਦਿੱਤੇ ਗਏ ਸਨ ਕਿ ਫੀਡਬੈਕ ਮੁਤਾਬਕ ਅਫਸਰਾਂ ਲਈ ਆਪਣੇ-ਆਪ ਇਨਾਮ ਅਤੇ ਸਜ਼ਾਵਾਂ ਤੈਅ ਹੋਣਗੀਆਂ।

ਇਹ ਵੀ ਪੜ੍ਹੋ: ਟਰੱਕ ਨਾਲ ਟਕਰਾਉਣ ਤੋਂ ਬਾਅਦ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨਾਲੇ ਵਿੱਚ ਡਿੱਗੀ: ਹਾਦਸੇ ‘ਚ 5 ਦੀ ਮੌਤ, 26 ਜ਼ਖਮੀ

ਇਸੇ ਤਰ੍ਹਾਂ ਲੋਕਾਂ ਦੇ ਫੀਡਬੈਕ ਦੇ ਆਧਾਰ ’ਤੇ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਸੂਬਾ ਸਰਕਾਰ ਨੂੰ ਡਿਪਟੀ ਕਮਿਸ਼ਨਰ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਗੰਭੀਰ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਅਧਿਕਾਰੀ ਖ਼ਿਲਾਫ਼ ਡੂੰਘਾਈ ਨਾਲ ਜਾਂਚ ਕੀਤੀ ਗਈ। ਮੁੱਢਲੀ ਜਾਂਚ ਦੇ ਆਧਾਰ ’ਤੇ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਹੈ। ਇਹ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੂਰੀ ਪਾਰਦਰਸ਼ਤਾ, ਜਵਾਬਦੇਹੀ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭ੍ਰਿਸ਼ਟ ਅਮਲ, ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ ਤੇ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਖੋਰਾ ਲਾਉਂਦੇ ਹਨ ਅਤੇ ਰਾਸ਼ਟਰੀ ਵਿਕਾਸ ਵਿੱਚ ਰੁਕਾਵਟ ਪਾਉਂਦੇ ਹਨ, ਇਸ ਲਈ ਇਸ ਖ਼ਤਰੇ ਨਾਲ ਸਿੱਝਣ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ।

ਵੱਡਾ ਹਾਦਸਾ; ਡੰਪਰ ਟਰੱਕ ਅਤੇ ਵੈਨ ਵਿਚਾਲੇ ਟੱਕਰ ‘ਚ 5 ਦੀ ਮੌਤ, 13 ਜ਼ਖਮੀ

0

ਵੱਡਾ ਹਾਦਸਾ; ਡੰਪਰ ਟਰੱਕ ਅਤੇ ਵੈਨ ਵਿਚਾਲੇ ਟੱਕਰ ‘ਚ 5 ਦੀ ਮੌਤ, 13 ਜ਼ਖਮੀ

ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਮੰਗਲਵਾਰ ਦੀ ਸਵੇਰ ਦੀ ਸ਼ੁਰੂਆਤ ਇੱਕ ਦਰਦਨਾਕ ਹਾਦਸੇ ਨਾਲ ਹੋਈ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਡੰਪਰ ਟਰੱਕ ਅਤੇ ਵੈਨ ਵਿਚਾਲੇ ਹੋਈ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ।

ਵਿਆਹ ਸਮਾਗਮ ਤੋਂ ਘਰ ਵਾਪਸ ਜਾਂਦੇ ਸਮੇ ਹਾਦਸਾ

ਜਾਣਕਾਰੀ ਅਨੁਸਾਰ ਘਟਨਾ ਥਾਣਾ ਖੇਤਰ ਦੇ ਜਵਾਹਰਪੁਰਾ ਦੀ ਹੈ, ਜਿੱਥੇ ਭਿੰਡ ਕਲੈਕਟਰੇਟ ‘ਚ ਤਾਇਨਾਤ ਕਰਮਚਾਰੀ ਗਿਰੀਸ਼ ਨਾਰਾਇਣ ਆਪਣੇ ਪਰਿਵਾਰ ਨਾਲ ਆਪਣੀ ਭੈਣ ਦੇ ਘਰ ਲਈ ਆਇਆ ਸੀ। ਸਵੇਰੇ ਉਸ ਦੇ ਪਰਿਵਾਰ ਦੇ ਕੁਝ ਲੋਕ ਘਰ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ। ਮ੍ਰਿਤਕ ਪਰਿਵਾਰ ਦੇ ਮੁਖੀ ਗਿਰੀਸ਼ ਨੇ ਦੱਸਿਆ ਕਿ ਕੁਝ ਲੋਕ ਇੱਕ ਪ੍ਰੋਗਰਾਮ ਤੋਂ ਬਾਅਦ ਵਾਪਸ ਘਰ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਇੱਕ ਲੋਡਿੰਗ ਗੱਡੀ ਵਿੱਚ ਬੈਠਾਇਆ ਗਿਆ ਅਤੇ ਪਿੱਛੇ ਬਾਈਕ ਤੇ ਪਰਿਵਾਰ ਦੇ ਤਿੰਨ ਮੈਂਬਰ ਵੀ ਮੌਜੂਦ ਸਨ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਡੰਪਰ ਕਿਸੇ ਪਾਸਿਓਂ ਆ ਗਿਆ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ।

ਪਰਿਵਾਰ ਵਿੱਚ ਸੋਗ ਦੀ ਲਹਿਰ

ਜ਼ਖਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਭਿੰਡ ਜ਼ਿਲਾ ਹਸਪਤਾਲ ਭੇਜਿਆ ਗਿਆ, ਜਿੱਥੇ ਦੋ ਹੋਰ ਲੋਕਾਂ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜ ਮੌਤਾਂ ਅਤੇ 13 ਦੇ ਜ਼ਖਮੀ ਹੋਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਗੁੱਸੇ ਵਿੱਚ ਸੜਕ ਜਾਮ ਕਰ ਦਿੱਤੀ ਹੈ।

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਮੀਂਹ ਦਾ ਯੈਲੋ ਅਲਰਟ ਹੋਇਆ ਜਾਰੀ, ਪੜੋ ਪੂਰੀ ਖਬਰ

ਭਾਜਪਾ ਨੂੰ ਇੱਕ ਸਾਲ ਵਿੱਚ ₹4340.47 ਕਰੋੜ ਦਾ ਚੰਦਾ ਮਿਲਿਆ: ਕਾਂਗਰਸ ਦੂਜੇ ਸਥਾਨ ‘ਤੇ, ‘ਆਪ’ ਨੂੰ ਭਾਜਪਾ ਨਾਲੋਂ 200 ਗੁਣਾ ਘੱਟ ਚੰਦਾ ਮਿਲਿਆ

0

ਭਾਜਪਾ ਨੂੰ ਇੱਕ ਸਾਲ ਵਿੱਚ ₹4340.47 ਕਰੋੜ ਦਾ ਚੰਦਾ ਮਿਲਿਆ: ਕਾਂਗਰਸ ਦੂਜੇ ਸਥਾਨ ‘ਤੇ, ‘ਆਪ’ ਨੂੰ ਭਾਜਪਾ ਨਾਲੋਂ 200 ਗੁਣਾ ਘੱਟ ਚੰਦਾ ਮਿਲਿਆ

ਨਵੀਂ ਦਿੱਲੀ, 18 ਫਰਵਰੀ 2025 – ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਸੋਮਵਾਰ ਨੂੰ ਰਾਸ਼ਟਰੀ ਪਾਰਟੀਆਂ ਨੂੰ ਪ੍ਰਾਪਤ ਹੋਏ ਚੰਦੇ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2023-24 ਵਿੱਚ, ਭਾਜਪਾ ਨੂੰ ਸਭ ਤੋਂ ਵੱਧ 4340.47 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਕਾਂਗਰਸ 1225.12 ਕਰੋੜ ਰੁਪਏ ਨਾਲ ਦੂਜੇ ਸਥਾਨ ‘ਤੇ ਰਹੀ। ਏਡੀਆਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਾਰਟੀਆਂ ਨੂੰ ਮਿਲਣ ਵਾਲੇ ਦਾਨ ਦਾ ਵੱਡਾ ਹਿੱਸਾ ਚੋਣ ਬਾਂਡਾਂ ਤੋਂ ਆਇਆ ਸੀ।

ਭਾਜਪਾ ਨੇ ਆਪਣੀ ਕੁੱਲ ਆਮਦਨ ਦਾ 50.96% ਯਾਨੀ 2211.69 ਕਰੋੜ ਰੁਪਏ ਖਰਚ ਕੀਤੇ ਜਦੋਂ ਕਿ ਕਾਂਗਰਸ ਨੇ ਆਪਣੀ ਆਮਦਨ ਦਾ 83.69% ਯਾਨੀ 1025.25 ਕਰੋੜ ਰੁਪਏ ਖਰਚ ਕੀਤੇ। ‘ਆਪ’ ਨੂੰ 22.68 ਕਰੋੜ ਰੁਪਏ ਦਾਨ ਵਿੱਚ ਮਿਲੇ ਜਦੋਂ ਕਿ ਪਾਰਟੀ ਨੇ ਇਸ ਤੋਂ ਵੱਧ ਯਾਨੀ 34.09 ਕਰੋੜ ਰੁਪਏ ਖਰਚ ਕੀਤੇ।

ਇਹ ਵੀ ਪੜ੍ਹੋ: ਅਮਰੀਕਾ ਵਿੱਚ ਪ੍ਰਮਾਣੂ ਕਰਮਚਾਰੀਆਂ ਦੀਆਂ ਨੌਕਰੀਆਂ ਬਹਾਲ: ਟਰੰਪ ਨੇ ਮਸਕ ਦੇ ਫੈਸਲੇ ਨੂੰ ਪਲਟਿਆ

ਸਾਰੀਆਂ ਪਾਰਟੀਆਂ ਨੂੰ ਮਿਲੇ ਕੁੱਲ ਦਾਨ ਦਾ 74.57% ਇਕੱਲੇ ਭਾਜਪਾ ਨੂੰ ਹੀ ਮਿਲਿਆ ਹੈ। ਬਾਕੀ 5 ਪਾਰਟੀਆਂ ਨੂੰ 25.43% ਦਾਨ ਮਿਲਿਆ ਹੈ। ਭਾਜਪਾ ਨੂੰ ਚੋਣ ਬਾਂਡਾਂ ਤੋਂ ਸਭ ਤੋਂ ਵੱਧ 1685.63 ਕਰੋੜ ਰੁਪਏ ਮਿਲੇ, ਜਦੋਂ ਕਿ ਕਾਂਗਰਸ ਨੂੰ 828.36 ਕਰੋੜ ਰੁਪਏ ਅਤੇ ‘ਆਪ’ ਨੂੰ 10.15 ਕਰੋੜ ਰੁਪਏ ਮਿਲੇ। ਤਿੰਨਾਂ ਪਾਰਟੀਆਂ ਨੂੰ ਚੋਣ ਬਾਂਡਾਂ ਰਾਹੀਂ 2524.1361 ਕਰੋੜ ਰੁਪਏ ਪ੍ਰਾਪਤ ਹੋਏ, ਜੋ ਕਿ ਉਨ੍ਹਾਂ ਦੇ ਕੁੱਲ ਦਾਨ ਦਾ 43.36% ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਪਿਛਲੇ ਸਾਲ ਮਈ ਵਿੱਚ ਇਸ ਦਾਨ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕਰ ਦਿੱਤਾ ਸੀ।

ਆਰਟੀਆਈ ਤੋਂ ਏਡੀਆਰ ਨੂੰ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਕਿ 2023-24 ਵਿੱਚ, ਕਈ ਪਾਰਟੀਆਂ ਨੇ 4507.56 ਕਰੋੜ ਰੁਪਏ ਦੇ ਚੋਣ ਬਾਂਡਾਂ ਨੂੰ ਨਕਦ ਕੀਤਾ। ਰਾਸ਼ਟਰੀ ਪਾਰਟੀਆਂ ਨੇ ਇਸ ਫੰਡ ਦਾ 55.99% ਯਾਨੀ 2524.1361 ਕਰੋੜ ਰੁਪਏ ਖਰਚ ਕੀਤੇ।

ਸੀਪੀਆਈ (ਐਮ) ਨੂੰ 167.636 ਕਰੋੜ ਰੁਪਏ ਦਾ ਦਾਨ ਮਿਲਿਆ, ਜਿਸ ਵਿੱਚੋਂ ਇਸਨੇ 127.283 ਕਰੋੜ ਰੁਪਏ ਖਰਚ ਕੀਤੇ। ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 64.7798 ਕਰੋੜ ਰੁਪਏ ਮਿਲੇ ਅਤੇ ਪਾਰਟੀ ਨੇ 43.18 ਕਰੋੜ ਰੁਪਏ ਖਰਚ ਕੀਤੇ। ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੂੰ 0.2244 ਕਰੋੜ ਰੁਪਏ ਮਿਲੇ ਅਤੇ 1.139 ਕਰੋੜ ਰੁਪਏ ਖਰਚ ਕੀਤੇ।

ਕਾਂਗਰਸ ਨੇ ਚੋਣਾਂ ‘ਤੇ ਸਭ ਤੋਂ ਵੱਧ 619.67 ਕਰੋੜ ਰੁਪਏ ਖਰਚ ਕੀਤੇ। ਇਸ ਤੋਂ ਬਾਅਦ, ਪ੍ਰਸ਼ਾਸਕੀ ਅਤੇ ਹੋਰ ਕੰਮਾਂ ‘ਤੇ 340.702 ਕਰੋੜ ਰੁਪਏ ਖਰਚ ਕੀਤੇ ਗਏ।
ਸੀਪੀਆਈ(ਐਮ) ਨੇ ਪ੍ਰਸ਼ਾਸਕੀ ਅਤੇ ਹੋਰ ਕੰਮਾਂ ‘ਤੇ 56.29 ਕਰੋੜ ਰੁਪਏ ਅਤੇ ਪਾਰਟੀ ਸਟਾਫ ‘ਤੇ 47.57 ਕਰੋੜ ਰੁਪਏ ਖਰਚ ਕੀਤੇ।
6 ਪਾਰਟੀਆਂ ਵਿੱਚੋਂ, ਸਿਰਫ਼ ਕਾਂਗਰਸ (58.56 ਕਰੋੜ ਰੁਪਏ) ਅਤੇ ਸੀਪੀਆਈ (ਐਮ) (11.32 ਕਰੋੜ ਰੁਪਏ) ਨੇ ਕੂਪਨ ਵਿਕਰੀ ਤੋਂ ਕੁੱਲ 69.88 ਕਰੋੜ ਰੁਪਏ ਦੀ ਪ੍ਰਾਪਤੀ ਦਾ ਐਲਾਨ ਕੀਤਾ।
ਸੀਪੀਆਈ(ਐਮ), ਕਾਂਗਰਸ ਅਤੇ ਭਾਜਪਾ ਦੀਆਂ ਆਡਿਟ ਰਿਪੋਰਟਾਂ 12 ਤੋਂ 66 ਦਿਨਾਂ ਦੀ ਦੇਰੀ ਨਾਲ ਜਮ੍ਹਾਂ ਕਰਵਾਈਆਂ ਗਈਆਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਪਾਰਟੀਆਂ ਵਿੱਚ ਸਭ ਤੋਂ ਵੱਧ ਆਮ ਖਰਚਾ ਚੋਣ ਅਤੇ ਪ੍ਰਸ਼ਾਸਨਿਕ ਖਰਚਾ ਸੀ।

ਟਰੱਕ ਨਾਲ ਟਕਰਾਉਣ ਤੋਂ ਬਾਅਦ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨਾਲੇ ਵਿੱਚ ਡਿੱਗੀ: ਹਾਦਸੇ ‘ਚ 5 ਦੀ ਮੌਤ, 26 ਜ਼ਖਮੀ

0

ਟਰੱਕ ਨਾਲ ਟਕਰਾਉਣ ਤੋਂ ਬਾਅਦ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨਾਲੇ ਵਿੱਚ ਡਿੱਗੀ: ਹਾਦਸੇ ‘ਚ 5 ਦੀ ਮੌਤ, 26 ਜ਼ਖਮੀ

– ਕੋਟਕਪੂਰਾ ਤੋਂ ਫਰੀਦਕੋਟ ਆ ਰਹੀ ਸੀ ਬੱਸ

ਫਰੀਦਕੋਟ, 18 ਫਰਵਰੀ 2025 – ਫਰੀਦਕੋਟ ਵਿੱਚ ਇੱਕ ਟਰੱਕ ਨਾਲ ਟੱਕਰ ਤੋਂ ਬਾਅਦ ਇੱਕ ਨਿੱਜੀ ਬੱਸ ਰੇਲਿੰਗ ਤੋੜ ਕੇ ਨਾਲੇ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 26 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਮੀਂਹ ਦਾ ਯੈਲੋ ਅਲਰਟ ਹੋਇਆ ਜਾਰੀ, ਪੜੋ ਪੂਰੀ ਖਬਰ || Punjab Weather

ਇਹ ਘਟਨਾ ਮੰਗਲਵਾਰ ਸਵੇਰੇ ਕੋਟਕਪੂਰਾ ਰੋਡ ‘ਤੇ ਵਾਪਰੀ। ਨਿਊ ਦੀਪ ਕੰਪਨੀ ਦੀ ਇਹ ਬੱਸ ਕੋਟਕਪੂਰਾ ਤੋਂ ਫਰੀਦਕੋਟ ਆ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਸੀ ਵਿਨੀਤ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਐਸਐਸਪੀ ਪ੍ਰਗਿਆ ਜੈਨ ਨੇ ਕਿਹਾ ਕਿ 26 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪੁਲ ਦਾ ਕੰਮ ਉਸਾਰੀ ਅਧੀਨ ਸੀ। ਸਾਡੀ ਪਹਿਲੀ ਕੋਸ਼ਿਸ਼ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹੈ।

ਅਮਰੀਕਾ ਵਿੱਚ ਪ੍ਰਮਾਣੂ ਕਰਮਚਾਰੀਆਂ ਦੀਆਂ ਨੌਕਰੀਆਂ ਬਹਾਲ: ਟਰੰਪ ਨੇ ਮਸਕ ਦੇ ਫੈਸਲੇ ਨੂੰ ਪਲਟਿਆ

0

ਅਮਰੀਕਾ ਵਿੱਚ ਪ੍ਰਮਾਣੂ ਕਰਮਚਾਰੀਆਂ ਦੀਆਂ ਨੌਕਰੀਆਂ ਬਹਾਲ: ਟਰੰਪ ਨੇ ਮਸਕ ਦੇ ਫੈਸਲੇ ਨੂੰ ਪਲਟਿਆ

ਨਵੀਂ ਦਿੱਲੀ, 18 ਫਰਵਰੀ 2025 – ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਦੇਸ਼ ਦੇ ਪ੍ਰਮਾਣੂ ਹਥਿਆਰ ਵਿਭਾਗ, ਰਾਸ਼ਟਰੀ ਪ੍ਰਮਾਣੂ ਸੁਰੱਖਿਆ ਪ੍ਰਸ਼ਾਸਨ (NNSA) ਦੇ ਸੈਂਕੜੇ ਕਰਮਚਾਰੀਆਂ ਦੀ ਬਰਖਾਸਤਗੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ, ਐਲੋਨ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ (DOGE) ਨੇ ਵੀਰਵਾਰ ਨੂੰ ਇਸ ਵਿਭਾਗ ਦੇ ਲਗਭਗ 350 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।

ਇਸ ਛਾਂਟੀ ਦਾ ਉਦੇਸ਼ ਸਰਕਾਰੀ ਖਰਚਿਆਂ ਨੂੰ ਘਟਾਉਣਾ ਸੀ। ਮਾਹਿਰਾਂ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਇਸ ਫੈਸਲੇ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਜਿਸ ਤੋਂ ਬਾਅਦ ਟਰੰਪ ਨੇ 24 ਘੰਟਿਆਂ ਦੇ ਅੰਦਰ ਮਸਕ ਦੇ ਵਿਭਾਗ ਦੇ ਫੈਸਲੇ ਨੂੰ ਪਲਟ ਦਿੱਤਾ।

ਇਹ ਵੀ ਪੜ੍ਹੋ: ਪੁਲਿਸ ਥਾਣਿਆਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਧਮਾਕਾ, ਪੜ੍ਹੋ ਵੇਰਵਾ

ਐਕਸਪ੍ਰੈਸ ਯੂਐਸ ਦੇ ਅਨੁਸਾਰ, ਐਨਐਨਐਸਏ ਕਰਮਚਾਰੀ ਅਮਰੀਕੀ ਪ੍ਰਮਾਣੂ ਹਥਿਆਰਾਂ ਨੂੰ ਡਿਜ਼ਾਈਨ ਕਰਨ ਅਤੇ ਨਸ਼ਟ ਕਰਨ, ਜਲ ਸੈਨਾ ਨੂੰ ਪਣਡੁੱਬੀਆਂ ਲਈ ਪ੍ਰਮਾਣੂ ਰਿਐਕਟਰ ਪ੍ਰਦਾਨ ਕਰਨ ਅਤੇ ਪ੍ਰਮਾਣੂ ਐਮਰਜੈਂਸੀ ਦਾ ਜਵਾਬ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਵਿੱਚ ਉਹ ਕਾਮੇ ਸ਼ਾਮਲ ਸਨ ਜੋ ਪ੍ਰਮਾਣੂ ਹਥਿਆਰਾਂ ਨੂੰ ਦੁਬਾਰਾ ਜੋੜਦੇ ਸਨ, ਜਿਸਨੂੰ ਪ੍ਰਮਾਣੂ ਹਥਿਆਰ ਉਦਯੋਗ ਵਿੱਚ ਸਭ ਤੋਂ ਸੰਵੇਦਨਸ਼ੀਲ ਕੰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

28 ਨੂੰ ਛੱਡ ਕੇ ਸਾਰਿਆਂ ਦੀ ਬਰਖਾਸਤਗੀ ਰੱਦ
ਐਨਐਨਐਸਏ ਦੀ ਡਾਇਰੈਕਟਰ ਟੇਰੇਸਾ ਰੌਬਿਨਸ ਨੇ ਸ਼ੁੱਕਰਵਾਰ ਨੂੰ 28 ਕਰਮਚਾਰੀਆਂ ਨੂੰ ਛੱਡ ਕੇ ਸਾਰੇ ਕਰਮਚਾਰੀਆਂ ਦੀ ਬਰਖਾਸਤਗੀ ਨੂੰ ਰੱਦ ਕਰਨ ਦਾ ਆਦੇਸ਼ ਜਾਰੀ ਕੀਤਾ। ਹੁਕਮ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ 13 ਫਰਵਰੀ, 2025 ਨੂੰ ਜਾਰੀ ਕੀਤਾ ਗਿਆ ਬਰਖਾਸਤਗੀ ਦਾ ਫੈਸਲਾ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ।

ਦਰਅਸਲ, ਮਸਕ ਦੇ DOGE ਵਿਭਾਗ ਨੇ ਊਰਜਾ ਵਿਭਾਗ ਦੇ 2000 ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਸੀ। ਆਰਮਜ਼ ਕੰਟਰੋਲ ਐਸੋਸੀਏਸ਼ਨ ਦੇ ਡਾਇਰੈਕਟਰ ਡੈਰਿਲ ਕਿਮਬਾਲ ਨੇ ਕਿਹਾ ਕਿ DOGE ਵਿਭਾਗ ਦੇ ਲੋਕਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਹ ਕਿਸ ਵਿਭਾਗ ਤੋਂ ਲੋਕਾਂ ਨੂੰ ਕੱਢ ਰਹੇ ਹਨ।

ਪਿਛਲੇ ਸਾਲ, ਟਰੰਪ ਨੇ ਸਰਕਾਰੀ ਫਜ਼ੂਲ ਖਰਚ ਨੂੰ ਘਟਾਉਣ ਲਈ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (DoGE) ਨਾਮਕ ਇੱਕ ਨਵਾਂ ਵਿਭਾਗ ਬਣਾਉਣ ਦਾ ਐਲਾਨ ਕੀਤਾ ਸੀ। ਐਲੋਨ ਮਸਕ ਨੂੰ ਇਸਦਾ ਮੁਖੀ ਬਣਾਇਆ ਗਿਆ ਹੈ। ਟਰੰਪ ਦਾਅਵਾ ਕਰਦੇ ਹਨ ਕਿ ਸਰਕਾਰੀ ਕੁਸ਼ਲਤਾ ਵਿਭਾਗ ਇਸ ਯੁੱਗ ਦਾ ਮੈਨਹਟਨ ਪ੍ਰੋਜੈਕਟ ਹੋਵੇਗਾ। DOGE ਦਾ ਉਦੇਸ਼ ਅਮਰੀਕੀ ਸਰਕਾਰ ਦੇ ਸਾਲਾਨਾ ਖਰਚ ਨੂੰ ਇੱਕ ਤਿਹਾਈ ਘਟਾਉਣਾ ਹੈ। ਟਰੰਪ ਨੇ DOGE ਨੂੰ ਕੰਮ ਪੂਰਾ ਕਰਨ ਲਈ 4 ਜੁਲਾਈ, 2026 ਤੱਕ ਦਾ ਸਮਾਂ ਦਿੱਤਾ ਹੈ। ਇਸ ਦਿਨ, ਅਮਰੀਕਾ ਆਜ਼ਾਦੀ ਦੇ 250 ਸਾਲ ਪੂਰੇ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਮੈਨਹਟਨ ਪ੍ਰੋਜੈਕਟ ਦੇ ਤਹਿਤ ਪਰਮਾਣੂ ਬੰਬ ਦੀ ਖੋਜ ਕੀਤੀ ਸੀ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ।

ਟਰੰਪ ਅਤੇ ਮਸਕ ਵਿਰੁੱਧ 14 ਰਾਜਾਂ ਨੇ ਕੇਸ ਦਾਇਰ ਕੀਤਾ
ਇਸ ਫੈਸਲੇ ਨੂੰ ਲੈ ਕੇ ਅਮਰੀਕਾ ਦੇ 14 ਰਾਜਾਂ ਨੇ ਟਰੰਪ ਅਤੇ ਮਸਕ ਵਿਰੁੱਧ ਕੇਸ ਦਾਇਰ ਕੀਤਾ ਹੈ। ਇਹ ਰਾਜ ਐਲੋਨ ਨੂੰ DoGE ਦਾ ਮੁਖੀ ਬਣਾਏ ਜਾਣ ਤੋਂ ਨਾਰਾਜ਼ ਹਨ। ਰਾਜਾਂ ਦੇ ਅਨੁਸਾਰ, ਐਲੋਨ ਨੇ DoGE ਮੁਖੀ ਵਜੋਂ ਬਹੁਤ ਜ਼ਿਆਦਾ ਪਾਵਰ ਦਿੱਤੀ ਹੈ, ਜੋ ਕਿ ਅਮਰੀਕੀ ਸੰਵਿਧਾਨ ਦੀ ਉਲੰਘਣਾ ਹੈ।

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਮੀਂਹ ਦਾ ਯੈਲੋ ਅਲਰਟ ਹੋਇਆ ਜਾਰੀ, ਪੜੋ ਪੂਰੀ ਖਬਰ || Punjab Weather

0

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਮੀਂਹ ਦਾ ਯੈਲੋ ਅਲਰਟ ਹੋਇਆ ਜਾਰੀ, ਪੜੋ ਪੂਰੀ ਖਬਰ

ਚੰਡੀਗੜ੍ਹ, 18 ਫਰਵਰੀ: ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਜ਼ਿਆਦਾ ਗਰਮ ਬਣਿਆ ਹੋਇਆ ਹੈ। ਪਰ ਪੱਛਮੀ ਗੜਬੜੀ ਕਾਰਨ ਹੁਣ ਕੁਝ ਰਾਹਤ ਮਿਲਣ ਦੀ ਉਮੀਦ ਹੈ। ਪੰਜਾਬ ‘ਚ ਅਗਲੇ ਦੋ ਦਿਨਾਂ ਤੱਕ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੈ। ਜਿਸ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੇਗਾ।

ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੇਗੀ

19 ਅਤੇ 20 ਫਰਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਆਮ ਤੋਂ ਦਰਮਿਆਨੀ ਬਾਰਿਸ਼ ਦੀ ਵੀ ਸੰਭਾਵਨਾ ਹੈ। ਜਿਸ ਤੋਂ ਬਾਅਦ ਵਧੇ ਹੋਏ ਤਾਪਮਾਨ ‘ਚ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੇਗੀ। 19-20 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਤੋਂ ਬਾਅਦ ਮੌਸਮ ਥੋੜਾ ਖੁੱਲ੍ਹ ਜਾਵੇਗਾ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ‘ਚ ਵੀ ਇਨ੍ਹਾਂ ਦਿਨਾਂ ‘ਚ ਬਾਰਿਸ਼ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਇੱਕ ਅੰਦਾਜ਼ੇ ਮੁਤਾਬਕ ਪੰਜਾਬ ਵਿੱਚ ਤਾਪਮਾਨ 3 ਡਿਗਰੀ ਤੱਕ ਡਿੱਗ ਸਕਦਾ ਹੈ।

ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ

ਪੁਲਿਸ ਥਾਣਿਆਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਧਮਾਕਾ, ਪੜ੍ਹੋ ਵੇਰਵਾ

0

ਪੁਲਿਸ ਥਾਣਿਆਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਧਮਾਕਾ, ਪੜ੍ਹੋ ਵੇਰਵਾ

ਗੁਰਦਾਸਪੁਰ, 18 ਫਰਵਰੀ 2025 – ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਇੱਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ ਹੈ। ਪਿੰਡ ਰਾਇਮਲ ਵਿੱਚ ਹੋਏ ਧਮਾਕੇ ਦੀ ਪੁਸ਼ਟੀ ਕਰਦੇ ਹੋਏ, ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ || Plane Crash

ਹੈਪੀ ਪਾਸੀਆ ਨੇ ਲਈ ਜ਼ਿੰਮੇਵਾਰੀ
ਇਸ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਹੈਪੀ ਪਾਸੀਆ ਨੇ ਲਈ ਹੈ। ਜਿਸ ਵਿੱਚ ਉਸ ਦਾ ਸਾਥ ਸ਼ੇਰਾ ਮਾਨ ਨੇ ਦਿੱਤਾ ਹੈ। ਹੈਪੀ ਪਸੀਆ ਅਜੇ ਤੱਕ ਪੰਜਾਬ ਵਿੱਚ ਪੁਲਿਸ ਚੌਕੀਆਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਹੁਣ ਪਹਿਲੀ ਵਾਰ ਕਿਸੇ ਪੁਲਿਸ ਵਾਲੇ ਦੇ ਘਰ ਨੇੜੇ ਧਮਾਕਾ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ 11 ਧਮਾਕੇ ਹੋ ਚੁੱਕੇ ਹਨ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਪਿੰਡ ਰਾਇਮਲ ਵਿੱਚ ਪੁਲਿਸ ਮੁਲਾਜ਼ਮ ਜਤਿੰਦਰ ਦੇ ਘਰ ‘ਤੇ ਕੀਤਾ ਗਿਆ ਸੀ। ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ। ਇਸਨੂੰ ਗ੍ਰਨੇਡ ਹਮਲਾ ਕਹਿਣਾ ਜਲਦਬਾਜ਼ੀ ਹੋਵੇਗੀ। ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

ਜਦੋਂ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਹੈਪੀ ਪਾਸੀਅ ਅਤੇ ਉਸਦੇ ਸਾਥੀ ਸ਼ੇਰਾ ਮਾਨ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਇਹ ਪੋਸਟ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਜਿਸ ਵਿੱਚ ਲਿਖਿਆ ਸੀ-

ਮੈਂ, ਹੈਪੀ ਪਾਸੀਆ ਅਤੇ ਭਰਾ ਸ਼ੇਰਾ ਅੱਜ ਰਾਏਮਲ ਪਿੰਡ ਵਿੱਚ ਪੁਲਿਸ ਮੁਲਾਜ਼ਮ ਜਤਿੰਦਰ ਦੇ ਘਰ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹਾਂ। ਦੋ ਮਹੀਨੇ ਪਹਿਲਾਂ ਉਹ ਕੁਝ ਪੁਲਿਸ ਵਾਲਿਆਂ ਨਾਲ ਮੇਰੇ ਘਰ ਆਇਆ ਅਤੇ ਮੇਰੇ ਪਰਿਵਾਰ ਨਾਲ ਬਦਸਲੂਕੀ ਕੀਤੀ ਅਤੇ ਜ਼ਬਰਦਸਤੀ ਕੈਮਰਿਆਂ ਦਾ ਡੀਵੀਆਰ ਕੱਢ ਦਿੱਤਾ। ਪਹਿਲਾਂ ਵੀ ਉਹ ਰਾਮਦਾਸ ਇਲਾਕੇ ਦੇ ਹੋਰ ਪਰਿਵਾਰਾਂ ਨਾਲ ਗਲਤ ਕੰਮ ਕਰਦਾ ਰਿਹਾ, ਜਿਸਨੂੰ ਅਸੀਂ ਨਾ ਤਾਂ ਪਹਿਲਾਂ ਬਰਦਾਸ਼ਤ ਕੀਤਾ ਅਤੇ ਨਾ ਹੀ ਹੁਣ ਬਰਦਾਸ਼ਤ ਕਰਾਂਗੇ।

ਕੋਈ ਵੀ ਪੁਲਿਸ ਅਫ਼ਸਰ ਜਿਸਨੂੰ ਇਹ ਸਭ ਕਰਨ ਦਾ ਸ਼ੌਕ ਹੈ, ਉਸਨੂੰ ਇੱਕ ਵਾਰ ਆਪਣੇ ਪਰਿਵਾਰ ਵੱਲ ਝਾਤੀ ਮਾਰਨੀ ਚਾਹੀਦੀ ਹੈ ਅਤੇ ਫੇਰ ਇਸ ਸ਼ੌਕ ਨੂੰ ਪਾਲਣ। ਸਾਡੇ ਵੱਲੋਂ, ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਅਤੇ ਜਿਸ ਤਰ੍ਹਾਂ ਪੁਲਿਸ ਝੂਠੇ ਮੁਕਾਬਲਿਆਂ ਅਤੇ ਨਾਜਾਇਜ਼ ਪਰਿਵਾਰਾਂ ਨੂੰ ਤੰਗ ਕਰਨ ਤੋਂ ਨਹੀਂ ਗੁਰੇਜ਼ ਕਰ ਰਹੀ ਹੈ, ਉਸੇ ਤਰ੍ਹਾਂ ਬਹੁਤ ਜਲਦੀ ਇੱਕ ਬਹੁਤ ਵੱਡੀ ਕਾਰਵਾਈ ਕਰਕੇ ਜਵਾਬ ਦਿੱਤਾ ਜਾਵੇਗਾ। ਜਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।

ਸਰਹੱਦੀ ਪੱਟੀ ਦੇ ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ ਬਦਲਾਅ

ਇਹ ਪੰਜਾਬ ਵਿੱਚ 12ਵਾਂ ਧਮਾਕਾ ਹੈ। ਜ਼ਿਆਦਾਤਰ ਧਮਾਕੇ ਅੰਮ੍ਰਿਤਸਰ ਵਿੱਚ ਹੋਏ ਹਨ। ਜਿਸ ਤੋਂ ਬਾਅਦ ਸਰਹੱਦੀ ਪੱਟੀ ਦੇ ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ।
ਪੁਲਿਸ ਥਾਣਿਆਂ ਦੇ ਬਾਹਰ ਜਾਲ: ਪੁਲਿਸ ਥਾਣਿਆਂ ਅਤੇ ਚੌਕੀਆਂ ਦੇ ਆਲੇ-ਦੁਆਲੇ ਵਿਸ਼ੇਸ਼ ਜਾਲ ਅਤੇ ਬੈਰੀਕੇਡ ਲਗਾਏ ਜਾ ਰਹੇ ਹਨ। ਇਹ ਪ੍ਰਬੰਧ ਗ੍ਰਨੇਡ ਅਤੇ ਹੋਰ ਵਿਸਫੋਟਕਾਂ ਨੂੰ ਥਾਣੇ ਦੇ ਅੰਦਰ ਪਹੁੰਚਣ ਤੋਂ ਰੋਕਣ ਲਈ ਕੀਤਾ ਗਿਆ ਹੈ।
ਸੁਰੱਖਿਆ ਕੈਮਰੇ: ਸੰਵੇਦਨਸ਼ੀਲ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ: ਸੰਵੇਦਨਸ਼ੀਲ ਪੁਲਿਸ ਥਾਣਿਆਂ ‘ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਰੈਪਿਡ ਐਕਸ਼ਨ ਫੋਰਸ (RAF) ਅਤੇ ਸਪੈਸ਼ਲ ਟਾਸਕ ਫੋਰਸ (STF) ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਡਰੋਨ ਨਿਗਰਾਨੀ: ਪੁਲਿਸ ਸਟੇਸ਼ਨਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਦੀ ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਤੁਰੰਤ ਪਤਾ ਲਗਾਇਆ ਜਾ ਸਕੇ।
ਖੁਫੀਆ ਨੈੱਟਵਰਕ ਨੂੰ ਮਜ਼ਬੂਤ ​​ਕੀਤਾ ਗਿਆ: ਸਥਾਨਕ ਖੁਫੀਆ ਏਜੰਸੀਆਂ ਨੂੰ ਸਰਗਰਮ ਕਰਕੇ ਸ਼ੱਕੀ ਵਿਅਕਤੀਆਂ ਅਤੇ ਸੰਗਠਨਾਂ ‘ਤੇ ਨਿਗਰਾਨੀ ਤੇਜ਼ ਕੀਤੀ ਗਈ ਹੈ।