Home Blog Page 1157

ਸਕਾਰਾਤਮਕ ਸੋਚ

0
positive thinking

ਤੁਸੀਂ ਇਰਾਦੇ ਪੱਕੇ ਕਰੋ
ਮੰਜ਼ਿਲ ਦੀ ਕੀ ਮਜ਼ਾਲ
ਕਿ ਨਾ ਮਿਲੇ

ਨਿੰਦਿਆ ਨੀਵੀਂ ਸੋਚ ਵਾਲਾ ਹੀ ਕਰ ਸਕਦਾ

0
Only a low-minded person can slander Just a high-minded person Can only forgive

ਨਿੰਦਿਆ ਨੀਵੀਂ ਸੋਚ ਵਾਲਾ ਹੀ ਕਰ ਸਕਦਾ
ਉੱਚੀ ਸੋਚ ਵਾਲਾ ਤਾਂ ਬਸ
ਮੁਆਫ਼ ਹੀ ਕਰ ਸਕਦਾ

ਸਾਲ 2023-24 ਵਿੱਚ ਭਾਰਤ ਦਾ ਦੁੱਧ ਉਤਪਾਦਨ ਕਿੰਨਾ ਵਧਿਆ?ਕੇਂਦਰੀ ਮੰਤਰੀ ਨੇ ਦਿਤੀ ਜਾਣਕਾਰੀ || Latest News

0
milk production

ਸਾਲ 2023-24 ਵਿੱਚ ਭਾਰਤ ਦਾ ਦੁੱਧ ਉਤਪਾਦਨ ਕਿੰਨਾ ਵਧਿਆ?ਕੇਂਦਰੀ ਮੰਤਰੀ ਨੇ ਦਿਤੀ ਜਾਣਕਾਰੀ

ਨਵੀ ਦਿੱਲੀ: ਭਾਰਤ ਦਾ ਦੁੱਧ ਉਤਪਾਦਨ 2023-24 ਵਿੱਚ 4 ਫੀਸਦੀ ਵਧ ਕੇ 239.3 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਰਾਜੀਵ ਰੰਜਨ ਸਿੰਘ ਨੇ ਹਾਲ ਹੀ ਵਿੱਚ ਇਹ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ ਵੀ 2022-23 ਵਿੱਚ 459 ਗ੍ਰਾਮ ਪ੍ਰਤੀ ਦਿਨ ਤੋਂ ਵਧ ਕੇ 2023-24 ਵਿੱਚ 471 ਗ੍ਰਾਮ ਪ੍ਰਤੀ ਦਿਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਦੁੱਧ ਉਤਪਾਦਨ ਵਿੱਚ ਔਸਤ ਵਾਧਾ ਵਿਸ਼ਵ ਔਸਤ 2 ਫੀਸਦੀ ਦੇ ਮੁਕਾਬਲੇ 6 ਫੀਸਦੀ ਰਿਹਾ ਹੈ।

ਇਹ ਵੀ ਪੜੋ:ਮੁਹਾਲੀ ਪੁਲਿਸ ਤੇ AGTF ਨੂੰ ਮਿਲੀ ਵੱਡੀ ਸਫ਼ਲਤਾ, ਦਵਿੰਦਰ ਬੰਬੀਹਾ ਗੈਂ/ਗ ਦੇ ਦੋ ਮੈਂਬਰ ਹਥਿਆਰਾਂ ਸਮੇਤ ਕਾਬੂ

ਕੇਂਦਰ ਸਰਕਾਰ ਨੇ ਰਾਸ਼ਟਰੀ ਦੁੱਧ ਦਿਵਸ ਦੇ ਮੌਕੇ ‘ਤੇ ਬੇਸਿਕ ਐਨੀਮਲ ਹਸਬੈਂਡਰੀ ਸਟੈਟਿਸਟਿਕਸ 2024 ਜਾਰੀ ਕੀਤਾ,ਰਾਸ਼ਟਰੀ ਦੁੱਧ ਦਿਵਸ ਜੋ ਹਰ ਸਾਲ 26 ਨਵੰਬਰ ਨੂੰ ਚਿੱਟੀ ਕ੍ਰਾਂਤੀ ਦੇ ਪਿਤਾ ਵਰਗੀਸ ਕੁਰੀਅਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ।
ਦੁੱਧ ਦਾ ਉਤਪਾਦਨ ਵਧ ਕੇ ਲਗਭਗ 239 ਮਿਲੀਅਨ ਟਨ ਹੋਇਆ

ਰਾਸ਼ਟਰੀ ਦੁੱਧ ਦਿਵਸ ਮਨਾਉਣ ਲਈ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਉਤਪਾਦਕਤਾ ਵਿੱਚ ਸੁਧਾਰ ਦੇ ਕਾਰਨ 2023-24 ਵਿੱਚ ਦੁੱਧ ਦਾ ਉਤਪਾਦਨ ਲਗਭਗ 239 ਮਿਲੀਅਨ ਟਨ ਹੋ ਗਿਆ ਹੈ। ਕੇਂਦਰੀ ਮੰਤਰੀ ਨੇ ਡੇਅਰੀ ਕਿਸਾਨਾਂ ਨੂੰ ਸੰਗਠਿਤ ਖੇਤਰ ਵਿੱਚ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਕਿਉਂਕਿ ਇਸ ਨਾਲ ਦੁੱਧ ਉਤਪਾਦਨ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਵਿਚੋਲਿਆਂ ਦਾ ਖਾਤਮਾ ਹੋਵੇਗਾ। ਉਨ੍ਹਾਂ ਡੇਅਰੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਬਾਰੇ ਵੀ ਗੱਲ ਕੀਤੀ।

ਮੁਹਾਲੀ ਪੁਲਿਸ ਤੇ AGTF ਨੂੰ ਮਿਲੀ ਵੱਡੀ ਸਫ਼ਲਤਾ, ਦਵਿੰਦਰ ਬੰਬੀਹਾ ਗੈਂ/ਗ ਦੇ ਦੋ ਮੈਂਬਰ ਹਥਿਆਰਾਂ ਸਮੇਤ ਕਾਬੂ

0

ਮੁਹਾਲੀ ਪੁਲਿਸ ਤੇ AGTF ਨੂੰ ਮਿਲੀ ਵੱਡੀ ਸਫ਼ਲਤਾ, ਦਵਿੰਦਰ ਬੰਬੀਹਾ ਗੈਂ/ਗ ਦੇ ਦੋ ਮੈਂਬਰ ਹਥਿਆਰਾਂ ਸਮੇਤ ਕਾਬੂ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਅਤੇ ਮੋਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਅਮਰੀਕਾ ਸਥਿਤ ਕੁਲਵੀਰ ਸਿੰਘ ਉਰਫ਼ ਲਾਲਾ ਬੈਨੀਪਾਲ ਦੀਆਂ ਹਦਾਇਤਾਂ ’ਤੇ ਕੰਮ ਕਰਦਾ ਸੀ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮੁਲਜ਼ਮ ਟ੍ਰਾਈਸਿਟੀ ਦੇ ਕਿਸੇ ਇਲਾਕੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜੋ : ਸਕੂਲ ਬੱਸ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ; 8 ਸਾਲ ਦੀ ਬੱਚੀ ਦੀ ਮੌ.ਤ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਐਸ.ਏ.ਐਸ.ਨਗਰ ਪੁਲਿਸ ਵੱਲੋ ਸਾਂਝੇ ਆਪ੍ਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆ ਨੂੰ ਅਮਰੀਕਾ-ਅਧਾਰਤ ਕੁਲਵੀਰ ਸਿੰਘ ਉਰਫ ਲਾਲਾ ਬੈਨੀਪਾਲ, ਜੋ ਕਿ ਵਿਦੇਸ਼-ਅਧਾਰਤ ਫਰਾਰ ਲੱਕੀ ਪਟਿਆਲ ਦਾ ਸਹਾਇਕ ਹੈ, ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ, ਜਿਸ ਨੇ ਪਹਿਲਾਂ ਐੱਸ.ਏ.ਐਸ. ਨਗਰ ਵਿੱਚ ਇੱਕ ਫਾਈਨਾਂਸਰ ਅਤੇ ਇੱਕ ਵਿਰੋਧੀ ਗੈਂਗ ਮੈਂਬਰ ‘ਤੇ ਦੋ ਵੱਖ-ਵੱਖ ਹਮਲੇ ਕਰਵਾਏ ਸਨ। ਮੁਲਜ਼ਮਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਟ੍ਰਾਈਸਿਟੀ ਖੇਤਰ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਰਿਕਵਰੀ: 2 ਪਿਸਤੌਲਾਂ ਸਮੇਤ 7 ਜਿੰਦਾ ਕਾਰਤੂਸ,ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।”

ਸਕੂਲ ਬੱਸ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ; 8 ਸਾਲ ਦੀ ਬੱਚੀ ਦੀ ਮੌ.ਤ || Punjab News

0

ਸਕੂਲ ਬੱਸ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ; 8 ਸਾਲ ਦੀ ਬੱਚੀ ਦੀ ਮੌ.ਤ

ਕਪੂਰਥਲਾ ‘ਚ ਅੱਜ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਇਕ ਨਿੱਜੀ ਸਕੂਲ ਦੀ ਬੱਸ ਅਤੇ ਬਾਈਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ। ਜਦਕਿ ਬਾਈਕ ਸਵਾਰ ਪਤੀ-ਪਤਨੀ ਅਤੇ ਇਕ ਡੇਢ ਸਾਲ ਦੀ ਬੱਚੀ ਜ਼ਖਮੀ ਹੋ ਗਏ।

ਹਾਦਸੇ ਦੌਰਾਨ ਬੱਸ ਹੇਠਾਂ ਵੜੀ ਬਾਈਕ

ਮ੍ਰਿਤਕ ਲੜਕੀ ਦੀ ਪਛਾਣ 8 ਸਾਲਾ ਸੀਰਤ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਜ਼ੇਰੇ ਇਲਾਜ ਸੁਮਨ ਰਾਣੀ ਨੇ ਦੱਸਿਆ ਕਿ ਉਹ ਆਪਣੇ ਪਤੀ ਸਿਮਰਨਜੀਤ ਦੇ ਨਾਲ ਸ਼ੇਖੂਪੁਰ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਖੇ ਮੱਥਾ ਟੇਕਣ ਲਈ ਆਪਣੀਆਂ ਦੋ ਬੇਟੀਆਂ ਸੀਰਤ ਅਤੇ ਬਾਣੀ ਸਮੇਤ ਮੋਟਰ ਸਾਈਕਲ ‘ਤੇ ਗਈ ਸੀ। ਜਦੋਂ ਉਹ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਤਾਂ ਪਿੰਡ ਹੋਠੀਆਂ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਾਈਕ ਬੱਸ ਦੇ ਹੇਠਾਂ ਵੜ੍ਹ ਗਈ।

ਇਹ ਵੀ ਪੜ੍ਹੋ : ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਦਿਹਾਂਤ

ਹਾਦਸੇ ਵਿੱਚ 8 ਸਾਲਾ ਸੀਰਤ ਦੀ ਮੌਤ ਹੋ ਗਈ। ਜਦਕਿ ਬਾਈਕ ਚਾਲਕ ਸਿਮਰਜੀਤ ਸਿੰਘ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਹੋ ਗਈਆਂ। ਸੁਮਨ ਰਾਣੀ ਅਤੇ ਛੋਟੀ ਬੱਚੀ ਬਾਣੀਦੇ ਮੱਥੇ ‘ਤੇ ਸੱਟਾਂ ਲੱਗੀਆਂ।

 

ਪੰਜਾਬ ‘ਚ ਇੱਕ ਹੋਰ ਐਨਕਾਉਂਟਰ; ਜਲੰਧਰ ’ਚ ਪੁਲਿਸ ਤੇ ਲਾਰੈਂਸ ਗੈਂ.ਗ ਦੇ ਗੁ/ਰਗਿਆਂ ਵਿਚਾਲੇ ਮੁ*ਠਭੇ.ੜ || Breaking news

0
Breaking

ਪੰਜਾਬ ‘ਚ ਇੱਕ ਹੋਰ ਐਨਕਾਉਂਟਰ; ਜਲੰਧਰ ’ਚ ਪੁਲਿਸ ਤੇ ਲਾਰੈਂਸ ਗੈਂ.ਗ ਦੇ ਗੁ/ਰਗਿਆਂ ਵਿਚਾਲੇ ਮੁ*ਠਭੇ.ੜ

ਜਲੰਧਰ ‘ਚ ਪੁਲਿਸ ਅਤੇ ਗੈਂਗਸਟਰ ਲਾਰੈਂਸ ਦੇ ਗੁੰਡਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।ਇਨ੍ਹਾਂ ਕੋਲੋਂ 3 ਹਥਿਆਰ ਅਤੇ ਕਈ ਕਾਰਤੂਸ ਵੀ ਬਰਾਮਦ ਹੋਏ ਹਨ।ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਉਨ੍ਹਾਂ ਨੂੰ ਹਥਿਆਰ ਰਿਕਵਰੀ ਲਈ ਲੈ ਕੇ ਗਈ ਸੀ। ਜਦੋਂ ਪੁਲਿਸ ਉਨ੍ਹਾਂ ਨੂੰ ਜਲੰਧਰ ਛਾਉਣੀ ਦੇ ਪਿੰਡ ਨੰਗਰ ਕਾਰਖਾ ਲੈ ਕੇ ਗਈ ਤਾਂ ਉਥੇ ਲੁਕਾਏ ਹਥਿਆਰ ਚੁੱਕਦੇ ਹੀ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਕਰਾਸ ਫਾਇਰਿੰਗ ਵਿੱਚ ਦੋਵੇਂ ਬਦਮਾਸ਼ਾਂ ਦੇ ਲੱਤਾਂ ਵਿੱਚ ਗੋਲੀਆਂ ਲੱਗੀਆਂ।

ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਕਿ “ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋ ਜਲੰਧਰ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋ ਉਨ੍ਹਾਂ ਦਾ ਕਾਫੀ ਪਿੱਛਾ ਕੀਤਾ ਗਿਆ ਅਤੇ ਗ੍ਰਿਫਤਾਰੀ ਦੌਰਾਨ ਗੋਲੀਬਾਰੀ ਵੀ ਹੋਈ। ਪਿੱਛਾ ਕਰਨ ਦੌਰਾਨ ਸ਼ੱਕੀਆਂ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਵਿਚ ਗੋਲੀ ਚਲਾਈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖਿਲਾਫ ਜਬਰੀ ਵਸੂਲੀ, ਕਤਲ, ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਸਮੇਤ ਕਈ ਮਾਮਲੇ ਦਰਜ ਹਨ। ਰਿਕਵਰੀ: 3 ਹਥਿਆਰ ਅਤੇ ਕਈ ਕਾਰਤੂਸ”

ਇਹ ਵੀ ਪੜੋ : ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਦਿਹਾਂਤ

ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਦਿਹਾਂਤ || Punjab News

0

ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਦਿਹਾਂਤ

ਮੋਗਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਜੋਗਿੰਦਰ ਪਾਲ ਜੈਨ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਨੇ ਅੱਜ ਤੜਕੇ 3 ਵਜੇ ਆਖਰੀ ਸਾਹ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਜੋਗਿੰਦਰ ਪਾਲ ਜੈਨ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਜੋਗਿੰਦਰ ਪਾਲ ਜੈਨ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 2 ਵਜੇ ਗਾਂਧੀ ਰੋਡ ਸਥਿਤ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਇਹ ਵੀ ਪੜੋ: ਪੰਜਾਬ ਦੇ 18 ਪੁਲਿਸ ਅਧਿਕਾਰੀਆਂ ਨੂੰ ਮਿਲੇਗਾ DGP Commendation Disc award, ਵੇਖੋ ਸੂਚੀ

ਦੱਸ ਦਈਏ ਕਿ ਲੋਕ ਸਭਾ ਚੋਣਾਂ ਦਰਮਿਆਨ ਜੋਗਿੰਦਰ ਪਾਲ ਜੈਨ ਦੇ ਬੇਟੇ ਸਾਬਕਾ ਮੇਅਰ ਨਗਰ ਨਿਗਮ ਮੋਗਾ ਅਕਿਸ਼ਤ ਜੈਨ ਨੇ ਬੀਜੇਪੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ ਪਰ ਜੋਗਿੰਦਰ ਪਾਲ ਜੈਨ 2 ਵਾਰ ਕਾਂਗਰਸ ਪਾਰਟੀ ਤੋਂ ਅਤੇ 1 ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਰਹੇ ਹਨ।

ਪੰਜਾਬ ਦੇ 18 ਪੁਲਿਸ ਅਧਿਕਾਰੀਆਂ ਨੂੰ ਮਿਲੇਗਾ DGP Commendation Disc award, ਵੇਖੋ ਸੂਚੀ || Punjab News

0

ਪੰਜਾਬ ਦੇ 18 ਪੁਲਿਸ ਅਧਿਕਾਰੀਆਂ ਨੂੰ ਮਿਲੇਗਾ DGP Commendation Disc award, ਵੇਖੋ ਸੂਚੀ

ਚੰਡੀਗੜ੍ਹ : ਪੰਜਾਬ ਦੇ 18 ਪੁਲਿਸ ਅਫਸਰਾਂ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਕੋਮਾਂਡੇਸ਼ਨ ਐਵਾਰਡ ਮਿਲੇਗਾ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

ਇਹ ਵੀ ਪੜੋ : ਪੰਜਾਬ ਅਤੇ ਚੰਡੀਗੜ੍ਹ ‘ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ

holiday Alert: ਪੰਜਾਬ ਅਤੇ ਚੰਡੀਗੜ੍ਹ ‘ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ

0

holiday Alert: ਪੰਜਾਬ ਅਤੇ ਚੰਡੀਗੜ੍ਹ ‘ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ

ਚੰਡੀਗੜ੍ਹ : ਪੰਜਾਬ ‘ਚ 6 ਦਸੰਬਰ 2024 (ਸ਼ੁੱਕਰਵਾਰ) ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਅਦਾਰੇ ਬੰਦ ਰਹਿਣਗੇ। ਦੱਸ ਦੇਈਏ ਕਿ 6 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸ ਮੌਕੇ ‘ਤੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹੇਗੀ।

ਇਹ ਵੀ ਪੜੋ: ਚੰਡੀਗੜ੍ਹ ਪੁਲਿਸ ‘ਚ ਰਾਤੋ-ਰਾਤ ਫੇਰਬਦਲ, ਦੋ DSP ਅਤੇ 15 ਇੰਸਪੈਕਟਰਾਂ ਦੇ ਤਬਾਦਲੇ, ਦੇਖੋ List

ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ 6 ਦਸੰਬਰ 2024 (ਸ਼ੁੱਕਰਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ ਇਸ ਦਿਨ ਚੰਡੀਗੜ੍ਹ ‘ਚ ਸਾਰੇ ਸਰਕਾਰੀ ਦਫ਼ਤਰ, ਕਾਰਪੋਰੇਸ਼ਨ, ਬੋਰਡ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਦੱਸ ਦਈਏ ਕਿ ਪਹਿਲਾਂ ਇਹ ਛੁੱਟੀ 24 ਨਵੰਬਰ 2024 ਨੂੰ ਐਲਾਨੀ ਗਈ ਸੀ ਪਰ ਹੁਣ ਇਸ ਨੂੰ ਬਦਲ ਕੇ 6 ਦਸੰਬਰ 2024 ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਪੁਲਿਸ ‘ਚ ਰਾਤੋ-ਰਾਤ ਫੇਰਬਦਲ, ਦੋ DSP ਅਤੇ 15 ਇੰਸਪੈਕਟਰਾਂ ਦੇ ਤਬਾਦਲੇ, ਦੇਖੋ List || Breaking news

0

ਚੰਡੀਗੜ੍ਹ ਪੁਲਿਸ ‘ਚ ਰਾਤੋ-ਰਾਤ ਫੇਰਬਦਲ, ਦੋ DSP ਅਤੇ 15 ਇੰਸਪੈਕਟਰਾਂ ਦੇ ਤਬਾਦਲੇ, ਦੇਖੋ List

ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦੀ ਖ਼ਬਰ ਸਾਹਮਣੇ ਆਈ ਹੈ। ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸੋਮਵਾਰ ਰਾਤ ਨੂੰ ਸ਼ਹਿਰ ਦੇ ਦੋ ਡੀਐਸਪੀ ਅਤੇ 15 ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਗਏ। ਇਹ ਹੁਕਮ ਐਸ.ਪੀ.ਕੇਤਨ ਬਾਂਸਲ ਵੱਲੋਂ ਜਾਰੀ ਕੀਤੇ ਗਏ ਹਨ।

ਇਹ ਵੀ ਪੜੋ : ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ Suspend

ਦੇਖੋ List