Home Blog Page 1151

ਜਾਣੋ ਅਮਰੂਦ ਖਾਣ ਦਾ ਦੇਸੀ ਤਰੀਕਾ, ਦੂਰ ਭੱਜ ਜਾਣਗੀਆਂ ਇਹ ਬੀਮਾਰੀਆਂ || Health Tips

0

ਜਾਣੋ ਅਮਰੂਦ ਖਾਣ ਦਾ ਦੇਸੀ ਤਰੀਕਾ, ਦੂਰ ਭੱਜ ਜਾਣਗੀਆਂ ਇਹ ਬੀਮਾਰੀਆਂ

ਸਰਦੀਆਂ ‘ਚ ਅਮਰੂਦ ਖਾਣ ਨਾਲ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿਚ ਸੰਤਰੇ ਨਾਲੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ, ਜੋ ਸਿਰ ਤੋਂ ਪੈਰਾਂ ਦੇ ਨਹੁੰਆਂ ਤੱਕ ਹਰ ਇਕ ਅੰਗ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ।

ਬਲੱਡ ਸ਼ੂਗਰ ਕਰੇ ਕੰਟਰੋਲ

ਜੇਕਰ ਕਿਸੇ ਨੂੰ ਬਲੱਡ ਸ਼ੂਗਰ ਵਧਣ ਦੀ ਸਮੱਸਿਆ ਹੈ ਤਾਂ ਅਮਰੂਦ ਦਾ ਸੇਵਨ ਇਸ ਨੂੰ ਵੀ ਘੱਟ ਕਰ ਸਕਦਾ ਹੈ। ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਅਮਰੂਦ ਦੇ ਅੰਦਰ ਮੌਜੂਦ ਜੂਸ ਐਂਟੀ-ਡਾਇਬੀਟਿਕ ਦਾ ਕੰਮ ਕਰਦਾ ਹੈ। ਜਿਸ ਨਾਲ ਬਲੱਡ ਸ਼ੂਗਰ ਲੰਬੇ ਸਮੇਂ ਤੱਕ ਕੰਟਰੋਲ ‘ਚ ਰਹਿੰਦੀ ਹੈ।

ਦਿਲ ਨੂੰ ਰੱਖੇ ਸਿਹਤਮੰਦ

ਇਸ ਤੋਂ ਇਲਾਵਾ ਅਮਰੂਦ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਨਸਾਂ ਨੂੰ ਆਰਾਮ ਦਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਦਾ ਹੈ। ਦੂਜੇ ਪਾਸੇ, ਉੱਚ ਫਾਈਬਰ ਸਮੱਗਰੀ ਖਰਾਬ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

ਅਮਰੂਦ ਖਾਣ ਦਾ ਦੇਸੀ ਤਰੀਕਾ

ਅਮਰੂਦ ਖਾਣ ਦੇ ਕਈ ਤਰੀਕੇ ਹਨ। ਇਸ ਨੂੰ ਕੱਚਾ ਜਾਂ ਮਿਰਚ – ਮਸਾਲੇ ਦੇ ਨਾਲ ਵੀ ਖਾਧਾ ਜਾ ਸਕਦਾ ਹੈ। ਪਰ ਕਈ ਬਜ਼ੁਰਗ ਸਰਦੀਆਂ ਵਿੱਚ ਅਮਰੂਦ ਖਾਣ ਦਾ ਇੱਕ ਹੋਰ ਤਰੀਕਾ ਦੱਸਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਮੌਸਮ ‘ਚ ਅਮਰੂਦ ਨੂੰ ਭੁੰਨ ਕੇ ਖਾਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ‘ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜ਼ਿਆਦਾ ਅਮਰੂਦ ਖਾਣ ਨਾਲ ਪੇਟ ਫੁੱਲਣ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਧਿਆਨ ਰਹੇ ਕਿ ਦਿਨ ‘ਚ ਇਕ ਅਮਰੂਦ ਹੀ ਖਾਓ।

IND vs AUS: ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ! ਜੋਸ਼ ਹੇਜ਼ਲਵੁੱਡ ਐਡੀਲੇਡ ਟੈਸਟ ਤੋਂ ਬਾਹਰ, ਜਾਣੋ ਕਾਰਨ

IND vs AUS: ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ! ਜੋਸ਼ ਹੇਜ਼ਲਵੁੱਡ ਐਡੀਲੇਡ ਟੈਸਟ ਤੋਂ ਬਾਹਰ, ਜਾਣੋ ਕਾਰਨ || Latest News

0

IND vs AUS: ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ! ਜੋਸ਼ ਹੇਜ਼ਲਵੁੱਡ ਐਡੀਲੇਡ ਟੈਸਟ ਤੋਂ ਬਾਹਰ, ਜਾਣੋ ਕਾਰਨ

ਨਵੀ ਦਿੱਲੀ : 6 ਦਸੰਬਰ ਤੋਂ ਐਡੀਲੇਡ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸੱਟ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ। ਹੁਣ ਉਸ ਦੀ ਗੈਰਹਾਜ਼ਰੀ ਨਾਲ ਆਸਟਰੇਲੀਆਈ ਟੀਮ ਨੂੰ ਵੱਡਾ ਨੁਕਸਾਨ ਹੋਵੇਗਾ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਹੇਜ਼ਲਵੁੱਡ ਭਾਰਤ ਦੇ ਖਿਲਾਫ ਘਰੇਲੂ ਮੈਦਾਨ ‘ਤੇ ਟੈਸਟ ਮੈਚ ਨਹੀਂ ਖੇਡਣਗੇ।

ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਟੀਮ ‘ਚ ਸ਼ਾਮਲ

ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਹੇਜ਼ਲਵੁੱਡ ਨੇ ਪਰਥ ਟੈਸਟ ‘ਚ 5 ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਪਾਰੀ ‘ਚ 4 ਅਤੇ ਦੂਜੀ ਪਾਰੀ ‘ਚ ਇਕ ਵਿਕਟ ਲਈ। ਆਸਟ੍ਰੇਲੀਆਈ ਟੀਮ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਵੀ ਜ਼ਖਮੀ ਹਨ। ਉਹ ਮਾਸਪੇਸ਼ੀਆਂ ਵਿੱਚ ਖਿਚਾਅ ਦੀ ਸਮਸਿਆ ਤੋਂ ਜੂਝ ਰਹੇ ਹਨ। ਮਾਰਸ਼ ਦੇ ਦੂਜੇ ਟੈਸਟ ‘ਚ ਖੇਡਣ ‘ਤੇ ਸ਼ੱਕ ਹੈ। ਉਨ੍ਹਾਂ ਦੀ ਜਗ੍ਹਾ ਬਿਊ ਵੈਬਸਟਰ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਖੁੱਡੀਆਂ ਦੇ ਪੁੱਤਰ ਦਾ ਹੋਇਆ ਵਿਆਹ, ਸੀਐਮ ਮਾਨ ਸਮੇਤ ਇਨ੍ਹਾਂ ਮੰਤਰੀਆਂ ਨੇ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ

ਕੈਬਨਿਟ ਮੰਤਰੀ ਖੁੱਡੀਆਂ ਦੇ ਪੁੱਤਰ ਦਾ ਹੋਇਆ ਵਿਆਹ, ਸੀਐਮ ਮਾਨ ਸਮੇਤ ਇਨ੍ਹਾਂ ਮੰਤਰੀਆਂ ਨੇ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ

0

ਕੈਬਨਿਟ ਮੰਤਰੀ ਖੁੱਡੀਆਂ ਦੇ ਪੁੱਤਰ ਦਾ ਹੋਇਆ ਵਿਆਹ, ਸੀਐਮ ਮਾਨ ਸਮੇਤ ਇਨ੍ਹਾਂ ਮੰਤਰੀਆਂ ਨੇ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਦਾ ਕੱਲ ਯਾਨੀ ਸ਼ੁੱਕਰਵਾਰ ਨੂੰ ਵਿਆਹ ਹੋਇਆ ਹੈ। ਮੰਤਰੀ ਖੁੱਡੀਆ ਦੇ ਬੇਟੇ ਦਾ ਵਿਆਹ ਸ਼ੁੱਕਰਵਾਰ ਨੂੰ ਬਠਿੰਡਾ ਦੇ ਇੱਕ ਨਿੱਜੀ ਰਿਜ਼ੋਰਟ ਵਿੱਚ ਹੋਇਆ। ਇਸ ਵਿਆਹ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਈ ਕੈਬਨਿਟ ਮੰਤਰੀਆਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਸੀਐਮ ਮਾਨ ਨੇ ਨਵ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਫੋਟੋਆਂ ਸਾਂਝੀਆਂ ਕਰ ਕਿਹਾ ਕਿ “ਸਾਥੀ ਗੁਰਮੀਤ ਸਿੰਘ ਖੁਡੀਆਂ ਜੀ ਦੇ ਬੇਟੇ ਦੇ ਵਿਆਹ ਸਮਾਗਮ ‘ਚ ਸ਼ਿਰਕਤ ਕੀਤੀ।ਵਾਹਿਗੁਰੂ ਜੀ ਨਵ ਵਿਆਹੇ ਜੋੜੇ ‘ਤੇ ਮਿਹਰ ਭਰਿਆ ਹੱਥ ਰੱਖਣ, ਲੰਬੀਆਂ ਉਮਰਾਂ ਅਤੇ ਤੰਦਰੁਸਤੀਆਂ ਬਖਸ਼ਣ।”

ਇਸ ਵਿਆਹ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ। ਜਿਸ ਵਿੱਚ ਹਰਭਜਨ ਮਾਨ ਸਮੇਤ ਕੁਝ ਨਾਂ ਸ਼ਾਮਲ ਹਨ।

ਟੈਰਿਫ ਮੁੱਦੇ ‘ਤੇ ਕੈਨੇਡਾ ਦੀ ਵਧੀ ਟੈਨਸ਼ਨ! ਟਰੰਪ ਨੂੰ ਮਿਲਣ ਪੁਹੰਚੇ ਕੈਨੇਡੀਅਨ PM ਟਰੂਡੋ || International News

0

ਟੈਰਿਫ ਮੁੱਦੇ ‘ਤੇ ਕੈਨੇਡਾ ਦੀ ਵਧੀ ਟੈਨਸ਼ਨ! ਟਰੰਪ ਨੂੰ ਮਿਲਣ ਪੁਹੰਚੇ ਕੈਨੇਡੀਅਨ PM ਟਰੂਡੋ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੈਰਿਫ ਮੁੱਦੇ ‘ਤੇ ਮਿਲਣ ਫਲੋਰੀਡਾ ਪਹੁੰਚੇ। ਕੈਨੇਡੀਅਨ ਉਤਪਾਦਾਂ ‘ਤੇ ਭਾਰੀ ਟੈਰਿਫ ਲਗਾਉਣ ਦੀ ਗੱਲ ਕਹਿਣ ਤੋਂ ਬਾਅਦ ਟਰੂਡੋ ਡੋਨਾਲਡ ਟਰੰਪ ਨੂੰ ਮਿਲਣ ਪਹੁੰਚੇ ਹਨ।

ਟੈਰਿਫ ਮੁੱਦੇ ਨੂੰ ਹੱਲ ਕਰਨ ਲਈ ਟਰੰਪ ਨਾਲ ਹੋਵੇਗੀ ਗੱਲਬਾਤ

ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਵੀ ਟਰੂਡੋ ਦੇ ਨਾਲ ਅਮਰੀਕਾ ਗਏ ਹਨ। ਟਰੂਡੋ ਨੇ ਕਿਹਾ ਹੈ ਕਿ ਉਹ ਟਰੰਪ ਨਾਲ ਗੱਲ ਕਰਕੇ ਟੈਰਿਫ ਮੁੱਦੇ ਨੂੰ ਹੱਲ ਕਰਨਗੇ। ਦੱਸ ਦਈਏ ਕਿ ਅਮਰੀਕੀ ਚੋਣਾਂ ਤੋਂ ਬਾਅਦ ਟਰੰਪ ਨੂੰ ਮਿਲਣ ਵਾਲੇ ਟਰੂਡੋ ਜੀ-7 ਦੇ ਪਹਿਲੇ ਨੇਤਾ ਹਨ।

ਇਹ ਵੀ ਪੜੋ: ਖਨੌਰੀ ਬਾਰਡਰ ਪੁੱਜੇ ਕਿਸਾਨ ਆਗੂ ਡੱਲੇਵਾਲ ਨੇ ਕੀ ਕੁਝ ਕਿਹਾ, ਪੜੋ ਪੂਰੀ ਖਬਰ 

ਇਕ ਰਿਪੋਰਟ ਮੁਤਾਬਕ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਅਤੇ ਮੈਕਸੀਕੋ ਤੋਂ ਨਸ਼ੀਲੇ ਪਦਾਰਥਾਂ ਅਤੇ ਪ੍ਰਵਾਸੀਆਂ ਨੂੰ ਆਉਣ ਤੋਂ ਨਾ ਰੋਕਿਆ ਗਿਆ ਤਾਂ ਦੋਵਾਂ ਦੇਸ਼ਾਂ ਦੇ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਉਣਗੇ। ਟਰੰਪ ਦੀ ਇਸ ਧਮਕੀ ਤੋਂ ਬਾਅਦ ਕੈਨੇਡੀਅਨ ਸਰਕਾਰ ਦਬਾਅ ਵਿੱਚ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ​​ਆਰਥਿਕ ਸਬੰਧ ਹਨ।

ਟਰੰਪ ਨਾਲ ਗੱਲਬਾਤ ਰਾਹੀਂ ਅੱਗੇ ਵਧਾਂਗੇ

ਜਸਟਿਨ ਟਰੂਡੋ ਨੇ ਪ੍ਰਿੰਸ ਐਡਵਰਡ ਆਈਲੈਂਡ, ਕੈਨੇਡਾ ਵਿੱਚ ਕਿਹਾ ਕਿ ਅਸੀਂ ਕੁਝ ਚਿੰਤਾਵਾਂ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਜਾ ਰਹੇ ਹਾਂ। ਡੋਨਾਲਡ ਟਰੰਪ ਨਾਲ ਗੱਲਬਾਤ ਰਾਹੀਂ ਮੈਂ ਅੱਗੇ ਵਧਾਂਗਾ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਟਰੰਪ ਦੇ ਅਜਿਹੇ ਫੈਸਲਿਆਂ ਨਾਲ ਨਾ ਸਿਰਫ਼ ਕੈਨੇਡੀਅਨਾਂ ਨੂੰ ਸਗੋਂ ਅਮਰੀਕੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਵੀ ਨੁਕਸਾਨ ਪਹੁੰਚੇਗਾ।

ਖਨੌਰੀ ਬਾਰਡਰ ਪੁੱਜੇ ਕਿਸਾਨ ਆਗੂ ਡੱਲੇਵਾਲ ਨੇ ਕੀ ਕੁਝ ਕਿਹਾ, ਪੜੋ ਪੂਰੀ ਖਬਰ || Punjab News

0

ਖਨੌਰੀ ਬਾਰਡਰ ਪੁੱਜੇ ਕਿਸਾਨ ਆਗੂ ਡੱਲੇਵਾਲ ਨੇ ਕੀ ਕੁਝ ਕਿਹਾ, ਪੜੋ ਪੂਰੀ ਖਬਰ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸ਼ੁੱਕਰਵਾਰ ਦੇਰ ਸ਼ਾਮ ਡਿਸਚਾਰਜ ਕਰ ਦਿੱਤਾ ਗਿਆ। ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਖਨੌਰੀ ਬਾਰਡਰ ਪੁੱਜੇ ਅਤੇ ਰਾਤ ਕਰੀਬ 12 ਵਜੇ ਉਹ ਮਰਨ ਵਰਤ ’ਤੇ ਬੈਠੇ।

ਇਹ ਵੀ ਪੜੋ: ਨਾਈਜੀਰੀਆ ‘ਚ ਕਿਸ਼ਤੀ ਪਲਟਣ ਨਾਲ 27 ਦੀ ਮੌ/ਤ, ਸੈਂਕੜੇ ਲਾਪਤਾ

ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ- ਮੈਨੂੰ ਖਨੌਰੀ ਬਾਰਡਰ ਤੋਂ ਲਿਜਾ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਮੈਨੂੰ ਜਿੱਥੇ ਰੱਖਿਆ ਗਿਆ, ਉਥੇ ਮੋਬਾਈਲ ਫ਼ੋਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹੋਰ ਮਰੀਜ਼ਾਂ ਨੂੰ ਵੀ ਮੋਬਾਈਲ ਫ਼ੋਨ ਲਿਆਉਣ ਦੀ ਇਜਾਜ਼ਤ ਨਹੀਂ ਸੀ।ਮੈਂ ਕਿਸਾਨਾਂ ਦੀ ਮਿਹਨਤ ਸਦਕਾ ਬਾਹਰ ਆਇਆ ਹਾਂ। ਕਿਸਾਨ ਆਗੂ ਡੱਲੇਵਾਲ ਨੇ ਮੰਗਾਂ ਮੰਨਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਮਰਨ ਵਰਤ ਜਾਰੀ ਰੱਖਣ ਦੀ ਗੱਲ ਕਹੀ ਹੈ।

ਕਈ ਵਾਰ ਟੈਸਟ ਕਰਨ ਦੀ ਕੀਤੀ ਕੋਸ਼ਿਸ਼

ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਨਾ ਹੀ ਮੇਰੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਤੇ ਨਾ ਹੀ ਕੋਈ ਹੋਰ ਮੈਡੀਕਲ ਜਾਂਚ ਕਰਵਾਈ ਗਈ। ਮੇਰਾ ਟਰੀਟਮੈਂਟ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਖੂਨ ਦੀ ਜਾਂਚ, ਦਵਾਈਆਂ ਦੇਣ ਅਤੇ ਟੈਸਟ ਕਰਨ ਵਰਗੀਆਂ ਕਈ ਚੀਜ਼ਾਂ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਹੈ। ਇਸ ਲੜਾਈ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਲਿਜਾਣ ਦਾ ਹੁਣ ਇਹ ਇੱਕੋ ਇੱਕ ਰਸਤਾ ਬਚਿਆ ਹੈ। ਸਾਡਾ ਪੰਜਾਬ ਸਰਕਾਰ ਨਾਲ ਕੋਈ ਵਿਵਾਦ ਨਹੀਂ ਹੈ।

6 ਦਸੰਬਰ ਨੂੰ ਤੈਅ ਪ੍ਰੋਗਰਾਮ ਅਨੁਸਾਰ ਦਿੱਲੀ ਵੱਲ ਕੂਚ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕੋਲ ਗੱਲਬਾਤ ਲਈ 5 ਦਿਨ ਦਾ ਸਮਾਂ ਹੈ।ਕਿਸਾਨ 6 ਦਸੰਬਰ ਨੂੰ ਤੈਅ ਪ੍ਰੋਗਰਾਮ ਅਨੁਸਾਰ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਡੱਲੇਵਾਲ ਖਨੌਰੀ ਸਰਹੱਦ ’ਤੇ ਪਹੁੰਚ ਗਏ ਹਨ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਘਰ ਦਾ ਘਿਰਾਓ ਕਰਨ ਦਾ ਫੈਸਲਾ ਟਾਲ ਦਿੱਤਾ ਗਿਆ ਹੈ।

ਨਾਈਜੀਰੀਆ ‘ਚ ਕਿਸ਼ਤੀ ਪਲਟਣ ਨਾਲ 27 ਦੀ ਮੌ/ਤ, ਸੈਂਕੜੇ ਲਾਪਤਾ || International news

0

ਨਾਈਜੀਰੀਆ ‘ਚ ਕਿਸ਼ਤੀ ਪਲਟਣ ਨਾਲ 27 ਦੀ ਮੌ/ਤ, ਸੈਂਕੜੇ ਲਾਪਤਾ

ਉੱਤਰੀ ਨਾਈਜੀਰੀਆ ਵਿੱਚ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ। 100 ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ।

ਇਹ ਵੀ ਪੜੋ: ਚੰਡੀਗੜ੍ਹ ਕਲੱਬ ਬਾਹਰ ਬ.ਲਾਸ/ਟ ਮਾਮਲੇ ‘ਚ 2 ਮੁਲਜ਼ਮ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ ਕੋਗੀ ਰਾਜ ਵਿੱਚ ਇੱਕ ਫੂਡ ਮਾਰਕੀਟ ਜਾ ਰਹੀ ਸੀ ਜਿਸ ਦੌਰਾਨ ਇਹ ਪਲਟ ਗਈ। ਇਸ ‘ਤੇ ਕਰੀਬ 200 ਲੋਕ ਸਵਾਰ ਸਨ। ਐਮਰਜੈਂਸੀ ਸਰਵਿਸਿਜ਼ ਏਜੰਸੀ ਦੇ ਬੁਲਾਰੇ ਸੈਂਡਰਾ ਮੂਸਾ ਨੇ ਕਿਹਾ ਕਿ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਲੋਡਿੰਗ ਕਾਰਨ ਵਾਪਰਿਆ ਹੈ।

ਚੰਡੀਗੜ੍ਹ ਕਲੱਬ ਬਾਹਰ ਬ.ਲਾਸ/ਟ ਮਾਮਲੇ ‘ਚ 2 ਮੁਲਜ਼ਮ ਕਾਬੂ || Punjab news

0

ਚੰਡੀਗੜ੍ਹ ਕਲੱਬ ਬਾਹਰ ਬ.ਲਾਸ/ਟ ਮਾਮਲੇ ‘ਚ 2 ਮੁਲਜ਼ਮ ਕਾਬੂ

ਚੰਡੀਗੜ੍ਹ ‘ਚ ਦੋ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੇ ਮਾਮਲੇ ਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਮੁਲਜ਼ਮਾਂ ਅਤੇ ਪੁਲਿਸ ਵਿਚਾਲੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਹਿਸਾਰ ‘ਚ ਮੁਕਾਬਲਾ ਹੋਇਆ। ਜਿਸ ਵਿੱਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਹਿਸਾਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਦੋਵੇਂ ਮੁਲਜ਼ਮ ਕਬੱਡੀ ਖਿਡਾਰੀ

ਮੁਲਜ਼ਮਾਂ ਨੂੰ ਫੜਨ ਲਈ ਚੰਡੀਗੜ੍ਹ ਪੁਲਿਸ ਅਤੇ ਹਿਸਾਰ ਦੀ ਐਸਟੀਐਫ ਨੇ ਸਾਂਝਾ ਆਪ੍ਰੇਸ਼ਨ ਚਲਾਇਆ।ਮੁਲਜ਼ਮਾਂ ਦੀ ਪਛਾਣ ਅਜੀਤ ਵਾਸੀ ਪਿੰਡ ਖਰੜ ਅਤੇ ਵਿਨੈ (21) ਵਾਸੀ ਪਿੰਡ ਦੇਵਾ (ਹਿਸਾਰ) ਵਜੋਂ ਹੋਈ ਹੈ। ਦੋਵੇਂ ਕਬੱਡੀ ਦੇ ਖਿਡਾਰੀ ਹਨ।

ਜਵਾਬੀ ਕਾਰਵਾਈ ਦੌਰਾਨ ਹੋਏ ਜ਼ਖਮੀ

ਸ਼ੁੱਕਰਵਾਰ ਦੇਰ ਸ਼ਾਮ ਕਰੀਬ 8 ਵਜੇ ਦੋਵੇਂ ਬਾਈਕ ‘ਤੇ ਹਿਸਾਰ ਤੋਂ ਪਿੰਡ ਪੀਰਾਂਵਾਲੀ ਜਾ ਰਹੇ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਉਨ੍ਹਾਂ ਦਾ ਪਿੱਛਾ ਕਰਨ ਗਈ। ਇਸ ਦੌਰਾਨ ਮੁਲਜ਼ਮਾਂ ਦੀ ਬਾਈਕ ਚਿੱਕੜ ਕਾਰਨ ਫਿਸਲ ਗਈ। ਇਸ ਤੋਂ ਬਾਅਦ ਦੋਵੇਂ ਪੈਦਲ ਹੀ ਭੱਜਣ ਲੱਗੇ। ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ‘ਤੇ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਦੀਆਂ ਲੱਤਾਂ ‘ਚ ਗੋਲੀਆਂ ਲੱਗੀਆਂ। ਗੋਲੀਆਂ ਨਾਲ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ

DMC ਤੋਂ ਡਿਸਚਾਰਜ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

 

ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ 30-11-2024

0

ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ 30-11-2024

DMC ਤੋਂ ਡਿਸਚਾਰਜ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਖਨੌਰੀ ਬਾਰਡਰ ‘ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਕਰੀਬ… ਹੋਰ ਪੜੋ

CHAMPION’S TROPHY: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ, ਸਰਕਾਰ ਨੇ ਜਾਰੀ ਕੀਤਾ ਬਿਆਨ

ਪਾਕਿਸਤਾਨ ‘ਚ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਆਈਸੀਸੀ ਨੇ ਬੋਰਡ ਦੇ ਸਾਰੇ…ਹੋਰ ਪੜੋ

ਅੰਮ੍ਰਿਤਸਰ ‘ਚ ਬ.ਲਾ.ਸਟ; ਧਮਾਕਿਆਂ ਦੀ ਆਵਾਜ਼ ਨਾਲ ਸਹਿਮੇ ਲੋਕ

ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਤੜਕੇ ਧਮਾਕਿਆਂ ਦੀ ਆਵਾਜ਼ ਨਾਲ ਦਹਿਲ ਗਿਆ। ਮੁਢਲੀ ਜਾਣਕਾਰੀ ਅਨੁਸਾਰ ਗੁਰਬਖਸ਼ ਨਗਰ ਥਾਣੇ ਨੇੜੇ ਬੰਬ ਧਮਾਕੇ ਦੀ ਆਵਾਜ਼ ਸੁਣਾਈ … ਹੋਰ ਪੜੋ

ਨਵਜੋਤ ਸਿੱਧੂ ਨਾਲ 2 ਕਰੋੜ ਦੀ ਧੋਖਾਧੜੀ, ਜਾਣੋ ਕੀ ਹੈ ਪੂਰਾ ਮਾਮਲਾ

ਪਿਛਲੇ ਕਾਫੀ ਸਮੇ ਤੋਂ ਸੁਰਖੀਆਂ ‘ਚ ਚਲ ਰਹੇ ਸਿੱਧੂ ਜੋੜੇ ਨੂੰ ਲੈ ਕੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ.ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ…ਹੋਰ ਪੜੋ

ਝਗੜਾ ਰਹਿਤ ਇੰਤਕਾਲ ਦੇ ਨਿਪਟਾਰੇ ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਦੀਪ ਮੁੰਡੀਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੰਤਕਾਲ ਦੇ ਕੇਸਾਂ ਦੇ ਤੁਰੰਤ ਨਿਪਟਾਰੇ ਅਤੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਮਾਲ ਵਿਭਾਗ ਵੱਲੋਂ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ.. ਹੋਰ ਪੜੋ